ਤਾਜਾ ਖ਼ਬਰਾਂ


ਜੰਮੂ-ਕਸ਼ਮੀਰ 'ਚ ਫੌਜ ਨੇ ਨਕਾਰਾ ਕੀਤਾ ਆਈ. ਈ. ਡੀ., ਟਲਿਆ ਵੱਡਾ ਹਾਦਸਾ
. . .  13 minutes ago
ਸ੍ਰੀਨਗਰ, 27 ਮਈ- ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਜੰਮੂ-ਪੁੰਛ ਕੌਮੀ ਹਾਈਵੇਅ 'ਤੇ ਫੌਜ ਨੇ ਅੱਜ ਅਤਿ ਆਧੁਨਿਕ ਵਿਸਫੋਟਕ ਉਪਕਰਨ (ਆਈ. ਈ. ਡੀ.) ਨੂੰ ਨਕਾਰਾ ਕੀਤਾ ਹੈ। ਅਧਿਕਾਰਕ ਸੂਤਰਾਂ ਨੇ ਕਿਹਾ ਕਿ ਚਿੰਗੁਸ ਦੇ ਕੱਲਾਰ ਪਿੰਡ 'ਚ ਅੱਜ ਸਵੇਰੇ ਫੌਜ ਨੂੰ ਗਸ਼ਤ...
ਵਿਕਾਸ ਕਾਰਜਾਂ ਦੀ ਸਮੀਖਿਆ ਲਈ ਕੇਜਰੀਵਾਲ ਵੱਲੋਂ ਕੈਬਨਿਟ ਨਾਲ ਬੈਠਕ
. . .  25 minutes ago
ਨਵੀਂ ਦਿੱਲੀ, 27 ਮਈ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੌਮੀ ਰਾਜਧਾਨੀ ਦਿੱਤੀ 'ਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਲਈ ਕੈਬਨਿਟ ਨਾਲ ਬੈਠਕ ਕੀਤੀ। ਕੈਬਨਿਟ 'ਚ ਦਿੱਲੀ ਸਰਕਾਰ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਗੋਪਾਲ ਰਾਏ ਸਮੇਤ......
ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਹਾਈ ਕਮਾਂਡ ਨੂੰ ਭੇਜਿਆ ਅਸਤੀਫ਼ਾ
. . .  14 minutes ago
ਅਬੋਹਰ, 27 ਮਈ (ਸੁਖਜਿੰਦਰ ਸਿੰਘ ਢਿੱਲੋਂ)- ਪੰਜਾਬ ਵਿਚ ਗੁਰਦਾਸਪੁਰ ਤੋਂ ਹੋਈ ਹਾਰ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਪਣਾ ਅਸਤੀਫ਼ਾ ਹਾਈਕਮਾਂਡ ਨੂੰ ਭੇਜ ਦਿੱਤਾ ਹੈ। ਜਾਖੜ ਦੇ ਸਿਆਸੀ ਸਕੱਤਰ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ...
ਯੂਰਪੀਅਨ ਸੰਸਦੀ ਚੋਣਾਂ 'ਚ ਪੰਜਾਬੀ ਮੂਲ ਦੀ ਨੀਨਾ ਗਿੱਲ ਨੇ ਮੁੜ ਜਿੱਤ ਦਰਜ ਕੀਤੀ
. . .  about 1 hour ago
ਲੰਡਨ, 27 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਵਿਸ਼ਵ ਦੀ ਸਭ ਤੋਂ ਵੱਡੀ ਲੋਕ-ਤੰਤਰ ਸੰਸਦ ਯੂਰਪੀਅਨ ਸੰਸਦ ਦੀ ਹੋਈ ਚੋਣ 'ਚ ਲੁਧਿਆਣਾ ਦੀ ਜਨਮੀ ਨੀਨਾ ਗਿੱਲ ਨੇ ਮੁੜ ਜਿੱਤ ਦਰਜ ਕੀਤੀ ਹੈ। ਨੀਨਾ ਗਿੱਲ ਨੂੰ ਵੈਸਟ ਮਿਡਲੈਂਡ ਦੇ ਹਲਕੇ ਤੋਂ ਜਿੱਤ ਪ੍ਰਾਪਤ...
ਆਈ.ਐਸ.ਆਈ. ਨੇ ਪਠਾਨਕੋਟ ਰੇਲਵੇ ਸਟੇਸ਼ਨ ਉਡਾਉਣ ਦੀ ਦਿੱਤੀ ਧਮਕੀ
. . .  about 1 hour ago
ਪਠਾਨਕੋਟ, 27 ਮਈ (ਆਸ਼ੀਸ਼ ਸ਼ਰਮਾ)- ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਦੇ ਹਵਾਲੇ ਤੋਂ ਫ਼ਿਰੋਜ਼ਪੁਰ ਡਿਵੀਜ਼ਨ ਦੇ ਅਧੀਨ ਪਠਾਨਕੋਟ ਸਿਟੀ ਅਤੇ ਕੈਂਟ ਰੇਲਵੇ ਸਟੇਸ਼ਨ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜੀ.ਆਰ.ਪੀ ਪਠਾਨਕੋਟ .....
ਯੂਰਪੀਅਨ ਸੰਸਦੀ ਚੋਣਾਂ 'ਚ ਸੱਤਾਧਾਰੀ ਪਾਰਟੀ ਦਾ ਸਭ ਤੋਂ ਮਾੜਾ ਪ੍ਰਦਰਸ਼ਨ, ਸਿਰਫ਼ 3 ਸੀਟਾਂ ਮਿਲੀਆਂ
. . .  about 1 hour ago
ਲੰਡਨ, 27 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਵਿਸ਼ਵ ਦੀ ਸਭ ਤੋਂ ਵੱਡੀ ਲੋਕ-ਤੰਤਰ ਸੰਸਦ ਯੂਰਪੀਅਨ ਸੰਸਦ ਦੀ ਹੋਈ ਚੋਣ 'ਚ 28 ਦੇਸ਼ਾਂ ਦੇ 400 ਮਿਲੀਅਨ ਲੋਕਾਂ ਨੇ ਹਿੱਸਾ ਲਿਆ। ਯੂ. ਕੇ. ਵਲੋਂ ਯੂਰਪੀਅਨ ਸੰਸਦ 'ਚ 73 ਮੈਂਬਰ ਹੁੰਦੇ ਹਨ, ਜਿਨ੍ਹਾਂ 'ਚ ਇਸ ਵਾਰ ਯੂਰਪ ਨਾਲੋਂ...
ਚੀਨ 'ਚ ਫ਼ੈਕਟਰੀ ਦੀ ਛੱਤ ਡਿੱਗਣ ਕਾਰਨ ਦੋ ਮੌਤਾਂ, 15 ਜ਼ਖਮੀ
. . .  about 1 hour ago
ਬੀਜਿੰਗ, 27 ਮਈ- ਚੀਨ ਦੇ ਜਿਆਂਗਸ਼ੂ ਸੂਬੇ 'ਚ ਫ਼ੈਕਟਰੀ ਦੀ ਛੱਤ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ 15 ਹੋਰ ਜ਼ਖਮੀ ਹੋਏ ਹਨ। ਜ਼ਖਮੀ ਹੋਏ ਲੋਕਾਂ 'ਚੋਂ 5 ਦੀ ਹਾਲਤ ਗੰਭੀਰ ਦੱਸੀ....
ਡੇਰਾ ਬਾਬਾ ਨਾਨਕ ਸਰਹੱਦ 'ਤੇ ਭਾਰਤ-ਪਾਕਿਸਤਾਨ ਅਧਿਕਾਰੀਆਂ ਦੀ ਬੈਠਕ ਸ਼ੁਰੂ
. . .  about 1 hour ago
ਡੇਰਾ ਬਾਬਾ ਨਾਨਕ, 27 ਮਈ (ਹੀਰਾ ਸਿੰਘ ਮਾਂਗਟ)- ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਦੀ ਜ਼ੀਰੋ ਲਾਈਨ 'ਤੇ ਅੱਜ ਪਾਕਿਸਤਾਨ ਅਤੇ ਭਾਰਤ ਦੋਹਾਂ ਦੇਸ਼ਾਂ ਦੇ ਤਕਨੀਕੀ ਅਧਿਕਾਰੀਆਂ ਦੀ ਬੈਠਕ ਸ਼ੁਰੂ ਹੋ ਗਈ ਹੈ। ਬੈਠਕ...
ਪੀ. ਐੱਸ. ਗੋਲੇ ਨੇ ਸਿੱਕਮ ਦੇ ਮੁੱਖ ਮੰਤਰੀ ਦੇ ਰੂਪ 'ਚ ਚੁੱਕੀ ਸਹੁੰ
. . .  about 2 hours ago
ਗੰਗਟੋਕ, 27 ਮਈ- ਸਿੱਕਮ ਕ੍ਰਾਂਤੀਕਾਰੀ ਮੋਰਚਾ (ਐੱਸ. ਕੇ. ਐੱਮ.) ਦੇ ਪ੍ਰਧਾਨ ਪ੍ਰੇਮ ਸਿੰਘ ਤਮਾਂਗ ਨੇ ਅੱਜ ਸਿੱਕਮ ਦੇ ਮੁੱਖ ਮੰਤਰੀ ਦੇ ਰੂਪ 'ਚ ਹਲਫ਼ ਲਿਆ। ਉਨ੍ਹਾਂ ਨੂੰ ਪੀ. ਐੱਸ. ਗੋਲੇ ਦੇ ਰੂਪ 'ਚ ਜਾਣਿਆ ਜਾਂਦਾ ਹੈ। ਰਾਜਪਾਲ ਗੰਗਾ ਪ੍ਰਸਾਦ ਨੇ ਇੱਥੇ ਪਲਜੋਰ ਸਟੇਡੀਅਮ 'ਚ...
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਿਆਈ ਗੁਰਪੁਰਬ ਦੇ ਸੰਬੰਧ 'ਚ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸਜਾਏ ਗਏ ਸੁੰਦਰ ਜਲੋ
. . .  about 2 hours ago
ਅੰਮ੍ਰਿਤਸਰ, 27 ਮਈ (ਜਸਵੰਤ ਸਿੰਘ ਜੱਸ)- ਅੱਜ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਿਆਈ ਗੁਰਪੁਰਬ ਦੇ ਸੰਬੰਧ 'ਚ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਏ ਜੀ ਵਿਖੇ ਸੁੰਦਰ ਜਲੋ ਸਜਾਏ ਗਏ...
7-8 ਜੂਨ ਨੂੰ ਮਾਲਦੀਵ ਜਾ ਸਕਦੇ ਹਨ ਪ੍ਰਧਾਨ ਮੰਤਰੀ ਮੋਦੀ
. . .  about 2 hours ago
ਨਵੀਂ ਦਿੱਲੀ, 27 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਣ ਵਾਲੀ 7-8 ਜੂਨ ਨੂੰ ਮਾਲਦੀਵ ਜਾ ਸਕਦੇ ਹਨ। ਸੂਤਰਾਂ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਦੂਜੀ ਵਾਰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਮੋਦੀ ਦੀ ਇਹ ਪਹਿਲੀ ਦੁਵੱਲੀ...
ਪ੍ਰਧਾਨ ਮੰਤਰੀ ਮੋਦੀ ਨੇ ਕਾਸ਼ੀ ਵਿਸ਼ਵਨਾਥ ਮੰਦਰ 'ਚ ਕੀਤੀ ਪੂਜਾ
. . .  about 3 hours ago
ਲਖਨਊ, 27 ਮਈ- ਪ੍ਰਧਾਨ ਮੰਤਰੀ ਨਰਿੰਦ ਮੋਦੀ ਅੱਜ ਵਾਰਾਨਸੀ ਪਹੁੰਚੇ ਹਨ। ਇੱਥੇ ਉਨ੍ਹਾਂ ਨੇ ਕਾਸ਼ੀ ਵਿਸ਼ਵਨਾਥ ਮੰਦਰ 'ਚ ਪੂਜਾ ਕੀਤੀ। ਇਸ ਮੌਕੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ...
ਜੰਮੂ-ਸ੍ਰੀਨਗਰ ਕੌਮੀ ਹਾਈਵੇਅ ਆਵਾਜਾਈ ਲਈ ਬਹਾਲ
. . .  1 minute ago
ਸ੍ਰੀਨਗਰ, 27 ਮਈ- ਜੰਮੂ-ਸ੍ਰੀਨਗਰ ਕੌਮੀ ਹਾਈਵੇਅ ਬੀਤੀ ਰਾਤ ਕਈ ਘੰਟਿਆਂ ਤੱਕ ਬੰਦ ਰੱਖਣ ਤੋਂ ਬਾਅਦ ਅੱਜ ਆਵਾਜਾਈ ਲਈ ਬਹਾਲ ਕਰ ਦਿੱਤਾ ਗਿਆ। ਆਵਾਜਾਈ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਰਾਮਬਨ ਜ਼ਿਲ੍ਹੇ ਦੇ ਬੈਟਰੀ ਚਸ਼ਮਾ ਇਲਾਕੇ 'ਚ ਐਤਵਾਰ...
ਰੂਸ 'ਚ ਲੱਗੇ ਭੂਚਾਲ ਦੇ ਝਟਕੇ
. . .  about 3 hours ago
ਮਾਸਕੋ, 27 ਮਈ- ਰੂਸ ਦੇ ਤੱਟੀ ਇਲਾਕੇ ਕਮਚਟਕਾ 'ਚ ਅੱਜ ਸਵੇਰੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਰੂਸੀ ਵਿਗਿਆਨ ਅਕਾਦਮੀ ਦੇ ਭੂ-ਭੌਤਿਕੀ ਸਰਵੇਖਣ ਨੇ ਦੱਸਿਆ ਕਿ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ 'ਤੇ 4.9 ਮਾਪੀ ਗਈ। ਭੂਚਾਲ ਦਾ ਕੇਂਦਰ...
ਜਪਾਨ ਦੇ ਸਮਰਾਟ ਨਾਰੂਹਿਤੋ ਨੂੰ ਮਿਲਣ ਵਾਲੀ ਪਹਿਲੇ ਵਿਦੇਸ਼ੀ ਨੇਤਾ ਬਣੇ ਟਰੰਪ
. . .  about 3 hours ago
ਵਾਸ਼ਿੰਗਟਨ, 27 ਮਈ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਜਪਾਨ ਦੇ ਸਮਰਾਟ ਨਾਰੂਹਿਤੋ ਨੂੰ ਮਿਲਣ ਵਾਲੀ ਪਹਿਲੇ ਵਿਦੇਸ਼ੀ ਨੇਤਾ ਬਣ ਗਏ...
ਅਫ਼ਗ਼ਾਨਿਸਤਾਨ : ਆਈ.ਈ.ਡੀ ਧਮਾਕੇ 'ਚ 10 ਲੋਕ ਜ਼ਖਮੀ
. . .  about 3 hours ago
ਪ੍ਰਧਾਨ ਮੰਤਰੀ ਪਹੁੰਚੇ ਵਾਰਾਨਸੀ
. . .  about 4 hours ago
25 ਕਰੋੜ ਦੀ ਹੈਰੋਇਨ ਸਮੇਤ ਤਿੰਨ ਵਿਦੇਸ਼ੀ ਗ੍ਰਿਫ਼ਤਾਰ
. . .  about 4 hours ago
ਮਨੀ ਲਾਂਡ੍ਰਿੰਗ ਮਾਮਲੇ 'ਚ ਰਾਬਰਟ ਵਾਡਰਾ ਦੀ ਅਗਾਊਂ ਜ਼ਮਾਨਤ ਖ਼ਿਲਾਫ਼ ਸੁਣਵਾਈ ਅੱਜ
. . .  about 4 hours ago
ਸੜਕ ਹਾਦਸੇ 'ਚ ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 2 ਵੈਸਾਖ ਸੰਮਤ 551

ਦਿੱਲੀ

ਮਾਇਆ ਪੁਰੀ ਇਲਾਕੇ 'ਚ ਟਕਰਾਅ ਦੀ ਘਟਨਾ ਕੇਜਰੀਵਾਲ ਸਰਕਾਰ ਦੀ ਹੈ ਸਾਜਿਸ਼-ਦਿੱਲੀ ਭਾਜਪਾ

ਨਵੀਂ ਦਿੱਲੀ, 14 ਅਪ੍ਰੈਲ (ਜਗਤਾਰ ਸਿੰਘ)- ਬੀਤੇ ਕੱਲ੍ਹ ਮਾਇਆ ਪੁਰੀ ਇਲਾਕੇ 'ਚ ਸੀਲਿੰਗ ਦੇ ਮਾਮਲੇ ਨੂੰ ਲੈ ਕੇ ਪੁਲਿਸ ਤੇ ਲੋਕਾਂ ਵਿਚਕਾਰ ਹੋਈ ਪੱਥਰਬਾਜੀ ਤੇ ਵਪਾਰੀਆਂ 'ਤੇ ਹੋਏ ਲਾਠੀਚਾਰਜ਼ ਦੀ ਨਿੰਦਾ ਕਰਦੇ ਹੋਏ ਭਾਜਪਾ ਦਿੱਲੀ ਪ੍ਰਦੇਸ਼ ਨੇ ਇਸ ਘਟਨਾ ਨੂੰ ...

ਪੂਰੀ ਖ਼ਬਰ »

ਇੰਡੀਆ ਗੇਟ ਵਿਖੇ ਦਿੱਲੀ ਕਮੇਟੀ ਨੇ ਜਲਿ੍ਹਆਂਵਾਲਾ ਬਾਗ਼ ਸਾਕੇ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ

ਨਵੀਂ ਦਿੱਲੀ, 14 ਅਪ੍ਰੈਲ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਲਿ੍ਹਆਂਵਾਲਾ ਬਾਗ ਸਾਕੇ ਦੀ 100ਵੀਂ ਵਰ੍ਹੇਗੰਢ ਮੌਕੇ ਇੰਡੀਆ ਗੇਟ ਵਿਖੇ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਗੁਰਬਾਣੀ ਸ਼ਬਦ ਗਾਇਨ ਤੋਂ ਇਲਾਵਾ ਇਤਿਹਾਸ ...

ਪੂਰੀ ਖ਼ਬਰ »

ਯੂਨਾਈਟਿਡ ਸਿੱਖ ਐਸੋਸੀਏਸ਼ਨ ਨੇ ਮੁਫ਼ਤ ਕੰਪਿਊਟਰ ਸਿੱਖਿਆ ਦਾ ਕੇਂਦਰ ਖੋਲਿ੍ਹਆ

ਨਵੀਂ ਦਿੱਲੀ, 14 ਅਪ੍ਰੈਲ (ਜਗਤਾਰ ਸਿੰਘ)-ਪਿਛਲੇ ਕੁੱਝ ਸਮੇਂ ਤੋਂ ਪੱਛਮੀ ਦਿੱਲੀ ਦੇ ਅਸ਼ੋਕ ਨਗਰ ਵਿਖੇ ਕੇਂਦਰ ਸਥਾਪਿਤ ਕਰਕੇ ਗਰੀਬ ਤੇ ਲੋੜਵੰਦ ਸਿੱਖ ਬੱਚਿਆਂ ਦੇ ਲਈ ਮੁਫ਼ਤ ਕੰਪਿਊਟਰ ਸਿੱਖਿਆ ਦਾ ਪ੍ਰਬੰਧ ਕਰਨ ਵਾਲੀ ਸੰਸਥਾ ਯੂਨਾਈਟਿਡ ਸਿੱਖ ਐਸੋਸੀਏਸ਼ਨ ਵਲੋਂ ...

ਪੂਰੀ ਖ਼ਬਰ »

ਦਿੱਲੀ ਪ੍ਰਦੇਸ਼ ਕਾਂਗਰਸ ਨੇ ਡਾ: ਅੰਬੇਡਕਰ ਦੇ 128ਵੇਂ ਜਨਮ ਦਿਹਾੜੇ ਮੌਕੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ

ਨਵੀਂ ਦਿੱਲੀ, 14 ਅਪ੍ਰੈਲ (ਜਗਤਾਰ ਸਿੰਘ)- ਭਾਰਤ ਰਤਨ ਅਤੇ ਭਾਰਤੀ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ 128ਵੇਂ ਜਨਮ ਦਿਹਾੜੇ ਮੌਕੇ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ | ਦਿੱਲੀ ਪ੍ਰਦੇਸ਼ ਕਾਂਗਰਸ ਦੇ ਦਫ਼ਤਰ ਵਿਖੇ ...

ਪੂਰੀ ਖ਼ਬਰ »

ਗੁ: ਨਾਨਕ ਸ਼ਾਹੀ ਢਾਕਾ ਵਿਖੇ ਵਿਸਾਖੀ ਪੁਰਬ ਮਨਾਉਣ ਲਈ ਅੱਜ ਰਵਾਨਾ ਹੋਵੇਗਾ 115 ਮੈਂਬਰੀ ਜਥਾ

ਅੰਮਿ੍ਤਸਰ, 14 ਅਪ੍ਰੈਲ (ਜਸਵੰਤ ਸਿੰਘ ਜੱਸ)-ਸੰਪਰਦਾਇ ਕਾਰ ਸੇਵਾ ਸਰਹਾਲੀ ਵਲੋਂ ਖ਼ਾਲਸੇ ਦਾ ਜਨਮ ਦਿਹਾੜਾ ਤੇ ਵਿਸਾਖੀ ਪੁਰਬ ਬੰਗਲਾ ਦੇਸ਼ ਦੇ ਗੁ: ਨਾਨਕ ਸ਼ਾਹੀ ਢਾਕਾ ਵਿਖੇ ਮਨਾਉਣ ਹਿਤ 115 ਸਿੰਘ ਸਿੰਘਣੀਆਂ ਦਾ ਜਥਾ ਭਲਕੇ 15 ਅਪ੍ਰੈਲ ਨੂੰ ਅੰਮਿ੍ਤਸਰ ਰੇਲਵੇ ਸਟੇਸ਼ਨ ...

ਪੂਰੀ ਖ਼ਬਰ »

ਗੁਰੂ ਨਾਨਕ ਪਬਲਿਕ ਸਕੂਲ ਵਿਖੇ ਵਿਸਾਖੀ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਕਰਵਾਇਆ

ਨਵੀਂ ਦਿੱਲੀ, 14 ਅਪ੍ਰੈਲ (ਜਗਤਾਰ ਸਿੰਘ)-ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਵਿਖੇ ਵਿਸਾਖੀ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ | ਇਸ ਵਿਸ਼ੇਸ਼ ਪ੍ਰੋਗਰਾਮ ਦਾ ਮਕਸਦ ਖਾਲਸਾ ਸਿਰਜਣਾ ਦਿਵਸ ਦੇ ਨਾਲ -ਨਾਲ ਜਲਿ੍ਹਆਂ ਵਾਲਾ ਬਾਗ਼ ਸਾਕੇ ਦੇ ...

ਪੂਰੀ ਖ਼ਬਰ »

ਇਤਿਹਾਸਕ ਗੁਰਦੁਆਰਾ ਮਜਨੂੰ ਦਾ ਟਿੱਲਾ ਸਾਹਿਬ ਵਿਖੇ ਖਾਲਸਾ ਸਾਜਨਾ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ

ਨਵੀਂ ਦਿੱਲੀ, 14 ਅਪ੍ਰੈਲ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਖਾਲਸਾ ਸਾਜਨਾ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਇਤਿਹਾਸਕ ਗੁਰਦੁਆਰਾ ਮਜਨੂੰ ਦਾ ਟਿੱਲਾ ਸਾਹਿਬ ਵਿਖੇ ਕਰਵਾਇਆ ਗਿਆ | ਇਸ ਮੌਕੇ ਦਿੱਲੀ ਕਮੇਟੀ ਪ੍ਰਧਾਨ ...

ਪੂਰੀ ਖ਼ਬਰ »

ਨਸ਼ੇ ਦੀ ਜ਼ਿਆਦਾ ਮਾਤਰਾ ਲੈਣ ਨਾਲ ਨੌਵਜਾਨ ਦੀ ਮੌਤ

ਮਾਨਾਂਵਾਲਾ, 14 ਅਪ੍ਰੈਲ (ਗੁਰਦੀਪ ਸਿੰਘ ਨਾਗੀ)-ਹਲਕਾ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਖਾਨਕੋਟ ਵਿਖੇ ਇਕ ਨੌਜਵਾਨ ਦੀ ਨਸ਼ੇ ਦੀ ਜ਼ਿਆਦਾ ਮਾਤਰਾ ਲੈਣ ਨਾਲ ਮੌਤ ਹੋ ਗਈ | ਪਿ੍ਤਪਾਲ ਸਿੰਘ ਉਰਫ਼ ਫੁੱਲੜ ਪੁੱਤਰ ਬੀਰ ਸਿੰਘ ਵਾਸੀ ਪਿੰਡ ਖਾਨਕੋਟ, ਜੋ ਬੀਤੇ ਲੰਬੇ ਸਮੇਂ ...

ਪੂਰੀ ਖ਼ਬਰ »

550 ਸਾਲਾ ਗੁਰਪੁਰਬ ਕੇਂਦਰ ਤੇ ਪੰਜਾਬ ਸਰਕਾਰ ਅਤੇ ਹੋਰ ਜਥੇਬੰਦੀਆਂ ਨਾਲ ਸਾਂਝੇ ਤੌਰ 'ਤੇ ਮਨਾਇਆ ਜਾਵੇਗਾ-ਭਾਈ ਲੌਾਗੋਵਾਲ

ਬਰਨਾਲਾ, 14 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਮੌਕੇ 12 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲਾ ਮੁੱਖ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ...

ਪੂਰੀ ਖ਼ਬਰ »

ਵਿਸਾਖੀ ਮੌਕੇ ਹਰੀਕੇ ਹੈੱਡ ਵਰਕਸ 'ਤੇ ਨਹਾਉਂਦੇ ਸਮੇਂ ਦੋ ਲੜਕੇ ਡੁੱਬੇ

ਹਰੀਕੇ ਪੱਤਣ/ਜ਼ੀਰਾ/ਮਖੂ, 14 ਅਪ੍ਰੈਲ (ਸੰਜੀਵ ਕੁੰਦਰਾ, ਮਨਜੀਤ ਸਿੰਘ ਢਿੱਲੋਂ, ਵਰਿੰਦਰ ਮਨਚੰਦਾ)- ਵਿਸਾਖੀ ਦੇ ਦਿਹਾੜੇ ਮੌਕੇ ਹਰੀਕੇ ਹੈੱਡ ਵਰਕਸ ਦੇ ਸਤਲੁਜ ਦਰਿਆ 'ਚ ਸ਼ਾਮ 5 ਵਜੇ ਦੇ ਕਰੀਬ ਨਹਾਉਂਦੇ ਦੋ ਲੜਕੇ ਡੂੰਘੇ ਪਾਣੀ 'ਚ ਡੁੱਬ ਗਏ, ਜਦਕਿ ਤਿੰਨ ਹੋਰਨਾਂ ਨੂੰ ...

ਪੂਰੀ ਖ਼ਬਰ »

ਡਿਗਰੀਆਂ-ਡਿਪਲੋਮੇ ਪ੍ਰਾਪਤ ਨੌਜਵਾਨਾਂ 'ਚ ਸਰਕਾਰ ਪ੍ਰਤੀ ਭਾਰੀ ਰੋਸ

ਮਲਸੀਆਂ, 14 ਅਪ੍ਰੈਲ (ਸੁਖਦੀਪ ਸਿੰਘ)- ਪੰਜਾਬ ਪਬਲਿਕ ਸਰਵਿਸ ਕਮਿਸ਼ਨ ਰਾਹੀਂ ਪੰਜਾਬ ਸਿੱਖਿਆ ਵਿਭਾਗ ਵਲੋਂ ਪਿ੍ੰਸੀਪਲ, ਹੈੱਡ ਮਾਸਟਰ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਤੇ ਸਿੱਖਿਆ ਵਿਭਾਗ ਵਲੋਂ ਸਿੱਧੇ ਤੌਰ 'ਤੇ ਸੈਂਟਰ ਹੈੱਡ ਟੀਚਰ ਤੇ ਹੈੱਡ ਟੀਚਰ ਦੀ ਭਰਤੀ ...

ਪੂਰੀ ਖ਼ਬਰ »

ਜਲਿ੍ਹਆਂਵਾਲਾ ਬਾਗ਼ ਸਾਕੇ ਤੋਂ ਪਹਿਲਾਂ ਅੰਮਿ੍ਤਸਰ 'ਚ 19 ਥਾਵਾਂ 'ਤੇ ਲਗਾਏ ਗਏ ਸਨ ਚਿਤਾਵਨੀ ਪੋਸਟਰ

ਅੰਮਿ੍ਤਸਰ, 14 ਅਪ੍ਰੈਲ (ਸੁਰਿੰਦਰ ਕੋਛੜ)-ਜਲਿ੍ਹਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਤੋਂ ਇਕ ਦਿਨ ਪਹਿਲਾਂ ਅੰਮਿ੍ਤਸਰ ਦੇ ਲੋਕਾਂ ਨੂੰ ਚਿਤਾਵਨੀ ਦੇਣ ਲਈ ਹਤਿਆਰੇ ਜਨਰਲ ਆਰ.ਈ.ਐੱਚ. ਡਾਇਰ ਵਲੋਂ 'ਅਪੀਲ' ਸਿਰਲੇਖ ਵਾਲੇ ਦੋ-ਭਾਸ਼ਾਈ ਪੋਸਟਰ ਸ਼ਹਿਰ 'ਚ 19 ਸਥਾਨਾਂ 'ਤੇ ਲਗਵਾਏ ...

ਪੂਰੀ ਖ਼ਬਰ »

ਪਾਕਿ ਵਲੋਂ 100 ਹੋਰ ਭਾਰਤੀ ਮਛੇਰੇ ਰਿਹਾਅ

ਇਸਲਾਮਾਬਾਦ, 14 ਅਪ੍ਰੈਲ (ਏਜੰਸੀ)- ਪੁਲਵਾਮਾ ਅੱਤਵਾਦੀ ਹਮਲੇ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਪੈਦਾ ਹੋਏ ਤਨਾਅ ਦੇ ਚਲਦਿਆਂ ਪਾਕਿਸਤਾਨ ਨੇ ਚੰਗੀ ਸਦਭਾਵਨਾ ਦੇ ਮੱਦੇਨਜ਼ਰ 100 ਹੋਰ ਭਾਰਤੀ ਮਛੇਰਿਆਂ ਨੂੰ ਰਿਹਾਅ ਕਰ ਦਿੱਤਾ | ਪਾਕਿਸਤਾਨ ਨੇ ਦੂਜੇ ਪੜਾਅ ਤਹਿਤ ਇਨ੍ਹਾਂ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਪੰਜਾ ਸਾਹਿਬ 'ਚ ਉਤਸ਼ਾਹ ਨਾਲ ਮਨਾਇਆ ਖ਼ਾਲਸਾ ਸਾਜਨਾ ਦਿਵਸ

ਅੰਮਿ੍ਤਸਰ, 14 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸ਼ਹਿਰ ਹਸਨ ਅਬਦਾਲ ਵਿਚਲੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਖ਼ਾਲਸਾ ਸਾਜਨਾ ਦਿਵਸ ਅੱਜ ਭਾਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਜਿਸ 'ਚ ਅੰਮਿ੍ਤ ਵੇਲੇ ਰਾਗੀ ...

ਪੂਰੀ ਖ਼ਬਰ »

ਵਿਸਾਖੀ ਮੌਕੇ ਕੈਨੇਡੀਅਨ ਪੁਲਿਸ ਬੈਂਡ ਵਲੋਂ ਜੰਗ-ਏ-ਆਜ਼ਾਦੀ ਯਾਦਗਾਰ 'ਚ ਸ਼ਾਨਦਾਰ ਪੇਸ਼ਕਾਰੀ

ਜਲੰਧਰ, 14 ਅਪ੍ਰੈਲ (ਜਸਪਾਲ ਸਿੰਘ)-ਸੱਭਿਆਚਾਰਕ ਫੇਰੀ 'ਤੇ ਪੰਜਾਬ ਆਏ ਵੈਨਕੂਵਰ (ਕੈਨੇਡਾ) ਪੁਲਿਸ ਦੇ ਪਾਈਪ ਬੈਂਡ ਵਲੋਂ ਵਿਸਾਖੀ ਮੌਕੇ ਅੱਜ ਕਰਤਾਰਪੁਰ ਸਥਿਤ ਜੰਗ-ਏ-ਆਜ਼ਾਦੀ ਯਾਦਗਾਰ ਵਿਖੇ ਬੈਂਡ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ | ਆਪਣੇ ਕੈਨੇਡੀਅਨ ਰਵਾਇਤੀ ਪਹਿਰਾਵੇ 'ਚ ਸਜੇ ਦੋ ਦਰਜਨ ਦੇ ਕਰੀਬ ਬੈਂਡ ਦੇ ਮੈਂਬਰਾਂ ਵਲੋਂ ਵੱਖ-ਵੱਖ ਕੈਨੇਡੀਅਨ-ਭਾਰਤੀ ਧੁਨਾਂ ਦੀ ਜਿੱਥੇ ਬਿਹਤਰੀਨ ਪੇਸ਼ਕਾਰੀ ਕੀਤੀ ਗਈ, ਉੱਥੇ ਕੈਨੇਡੀਅਨ ਪੁਲਿਸ ਵਲੋਂ ਪੇਸ਼ ਕੀਤੇ ਪੰਜਾਬੀ ਢੋਲ ਨੇ ਵੀ ਸਾਰਿਆਂ ਨੂੰ ਕੀਲ ਕੇ ਰੱਖ ਦਿੱਤਾ | ਜੰਗ-ਏ-ਆਜ਼ਾਦੀ ਯਾਦਗਾਰ ਦੇ ਵਿਹੜੇ 'ਚ ਇਕੱਠੇ ਹੋਏ ਨੌਜਵਾਨਾਂ, ਔਰਤਾਂ ਤੇ ਬੱਚਿਆਂ ਸਮੇਤ ਹਰ ਉਮਰ ਵਰਗ ਦੇ ਲੋਕਾਂ ਨੇ ਐਡਮ ਪਾਲਮਰ ਦੀ ਅਗਵਾਈ ਹੇਠ ਕੈਨੇਡਾ ਪੁਲਿਸ ਦੇ ਇਸ ਪਾਈਪ ਬੈਂਡ ਦੀ ਪੇਸ਼ਕਾਰੀ ਦਾ ਖ਼ੂਬ ਆਨੰਦ ਮਾਣਿਆ | ਇਸ ਮੌਕੇ ਬੈਂਡ ਦੇ ਨਾਲ ਵੈਨਕੂਵਰ ਪੁਲਿਸ ਦੇ ਡਿਪਟੀ ਚੀਫ਼ ਸਟੀਵ ਰਾਏ ਅਤੇ ਕੈਨੇਡੀਅਨ ਪੁਲਿਸ ਬੋਰਡ ਦੇ ਮੈਂਬਰ ਬਰਜਿੰਦਰ ਸਿੰਘ ਢਾਹਾਂ ਸਮੇਤ ਪੁਲਿਸ ਦੇ ਹੋਰ ਅਧਿਕਾਰੀ ਤੇ ਪ੍ਰਮੁੱਖ ਸ਼ਖ਼ਸੀਅਤਾਂ ਵੀ ਮੌਜੂਦ ਸਨ | ਬੈਂਡ ਦੇ ਮੈਂਬਰਾਂ 'ਚ ਸ਼ਾਮਿਲ ਸਾਬਤ ਸੂਰਤ ਸਿੱਖ ਨੌਜਵਾਨ ਸੁੱਖ ਸੰਗਰ ਵਲੋਂ ਕੈਨੇਡੀਅਨ ਬੈਂਡ ਦੇ ਨਾਲ ਜਦੋਂ ਢੋਲ ਵਜਾਇਆ ਗਿਆ ਤਾਂ ਹਰ ਕੋਈ ਅਸ਼-ਅਸ਼ ਕਰ ਉੱਠਿਆ | ਇਸ ਤੋਂ ਪਹਿਲਾਂ ਬੈਂਡ ਦਾ ਜੰਗ-ਏ-ਆਜ਼ਾਦੀ ਯਾਦਗਾਰ ਵਿਖੇ ਪਹੁੰਚਣ 'ਤੇ ਜੰਗ-ਏ-ਆਜ਼ਾਦੀ ਯਾਦਗਾਰ ਦੀ ਮੈਨੇਜਿੰਗ ਕਮੇਟੀ ਦੇ ਉਪ ਪ੍ਰਧਾਨ ਤੇ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ, ਮੈਨੇਜਿੰਗ ਕਮੇਟੀ ਦੇ ਜਨਰਲ ਸਕੱਤਰ ਡਾ. ਲਖਵਿੰਦਰ ਸਿੰਘ ਜੌਹਲ, ਲਵਲੀ ਗਰੁੱਪ ਦੇ ਚੇਅਰਮੈਨ ਰਮੇਸ਼ ਮਿੱਤਲ, ਦੈਨਿਕ ਉੱਤਮ ਹਿੰਦੂ ਦੇ ਮੁੱਖ ਸੰਪਾਦਕ ਇਰਵਿਨ ਖੰਨਾ, ਸਤੇਂਦਰ ਪ੍ਰਕਾਸ਼ ਡਾਇਰੈਕਟਰ ਜਨਰਲ ਡੀ.ਏ.ਵੀ.ਪੀ., ਰਿਤਿਨ ਖੰਨਾ ਤੇ ਹੋਰਨਾਂ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਸਟੀਵ ਰਾਏ, ਬਰਜਿੰਦਰ ਸਿੰਘ ਢਾਹਾਂ ਤੇ ਬੈਂਡ ਦੀ ਅਗਵਾਈ ਕਰ ਰਹੇ ਐਡਮ ਪਾਲਮਰ ਤੇ ਕੈਲ ਡੇਵਿਸ ਆਦਿ ਨੇ ਸ਼ਹੀਦੀ ਮੀਨਾਰ 'ਤੇ ਫ਼ੁਲ ਮਾਲਾਵਾਂ ਭੇਟ ਕਰਕੇ ਆਜ਼ਾਦੀ ਦੇ ਸੰਘਰਸ਼ 'ਚ ਆਪਾ ਵਾਰਨ ਵਾਲੇ ਸ਼ਹੀਦਾਂ ਨੂੰ ਯਾਦ ਕਰਦਿਆਂ ਆਪਣੀ ਸ਼ਰਧਾ ਦੇ ਫ਼ੁਲ ਭੇਟ ਕੀਤੇ | ਇਸ ਮੌਕੇ ਬੈਂਡ ਦੇ ਸਮੂਹ ਮੈਂਬਰਾਂ ਵਲੋਂ ਯਾਦਗਾਰ ਦਾ ਦੌਰਾ ਕਰਕੇ ਆਜ਼ਾਦੀ ਦੇ ਸੰਘਰਸ਼ ਲਈ ਉੱਠੀਆਂ ਵੱਖ-ਵੱਖ ਲਹਿਰਾਂ ਨਾਲ ਸਬੰਧਿਤ ਗੈਲਰੀਆਂ ਨੂੰ ਵੀ ਦਿਲਚਸਪੀ ਨਾਲ ਦੇਖਿਆ ਗਿਆ | ਬਾਅਦ 'ਚ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਬਰਜਿੰਦਰ ਸਿੰਘ ਢਾਹਾਂ ਨੇ ਜੰਗ-ਏ-ਆਜ਼ਾਦੀ ਯਾਦਗਾਰ ਦੇ ਵਿਸ਼ਾਲ ਸੰਕਲਪ ਨੂੰ ਸਾਕਾਰ ਕਰਨ ਲਈ ਡਾ. ਬਰਜਿੰਦਰ ਸਿੰਘ ਹਮਦਰਦ ਵਲੋਂ ਪਾਏ ਗਏ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਇਸ ਅਸਥਾਨ 'ਤੇ ਆ ਕੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਅੱਗੇ ਸਿਰ ਖ਼ੁਦ-ਬਖ਼ੁਦ ਝੁਕ ਜਾਂਦਾ ਹੈ ਤੇ ਸ਼ਹੀਦੀ ਮੀਨਾਰ 'ਤੇ ਸਿੱਜਦਾ ਕਰਕੇ ਇਕ ਆਤਮਿਕ ਸੰਤੁਸ਼ਟੀ ਤਾਂ ਮਿਲਦੀ ਹੀ ਹੈ ਸਗੋਂ ਪੰਜਾਬੀ ਹੋਣ 'ਤੇ ਮਾਣ ਵੀ ਮਹਿਸੂਸ ਹੁੰਦਾ ਹੈ | ਇਸ ਮੌਕੇ ਉਨ੍ਹਾਂ ਵਿਸ਼ੇਸ਼ ਤੌਰ 'ਤੇ ਕੈਨੇਡਾ ਤੋਂ ਡਾ. ਬਰਜਿੰਦਰ ਸਿੰਘ ਹਮਦਰਦ ਲਈ ਲਿਆਂਦਾ ਯਾਦਗਾਰੀ ਚਿੰਨ੍ਹ, ਰਮੇਸ਼ ਮਿੱਤਲ ਚੇਅਰਮੈਨ ਲਵਲੀ ਗਰੁੱਪ ਨੂੰ ਭੇਟ ਕੀਤਾ | ਇਸ ਮੌਕੇ ਸਟੀਵ ਰਾਏ ਦੀ ਅਗਵਾਈ ਹੇਠ ਕੈਨੇਡਾ ਦੇ ਹੋਰਨਾਂ ਪੁਲਿਸ ਅਧਿਕਾਰੀਆਂ ਵਲੋਂ ਰਮੇਸ਼ ਮਿੱਤਲ, ਸਤਨਾਮ ਸਿੰਘ ਮਾਣਕ ਤੇ ਡਾ. ਲਖਵਿੰਦਰ ਸਿੰਘ ਜੌਹਲ ਸਮੇਤ ਹੋਰਨਾਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਕੈਨੇਡਾ ਪੁਲਿਸ ਦੇ ਬੈਜ ਵੀ ਭੇਟ ਕੀਤੇ ਗਏ | ਜਦਕਿ ਜੰਗ-ਏ-ਆਜ਼ਾਦੀ ਯਾਦਗਾਰ ਮੈਨੇਜਿੰਗ ਕਮੇਟੀ ਦੀ ਤਰਫ਼ੋਂ ਵੀ ਵਿਸ਼ੇਸ਼ ਤੌਰ 'ਤੇ ਬਰਜਿੰਦਰ ਸਿੰਘ ਢਾਹਾਂ, ਸਟੀਵ ਰਾਏ, ਐਡਮ ਪਾਲਮਰ, ਡੇਵਿਡ ਕੋਵਿਨ, ਕੈਲ ਡੇਵਿਸ, ਕੁਲਵਿੰਦਰ ਸਿੰਘ ਢਾਹਾਂ, ਯੁਕਤੀ ਗੋਇਲ ਐਡੀਸ਼ਨਲ ਸੀ.ਜੇ.ਐਮ., ਅਤੇ ਪੁਨੀਤ ਸ਼ਰਮਾ ਐਡੀਸ਼ਨਲ ਸੈਸ਼ਨ ਜੱਜ ਸ਼ਹੀਦ ਭਗਤ ਸਿੰਘ ਨਗਰ ਤੇ ਹੋਰਨਾਂ ਅਹਿਮ ਸ਼ਖ਼ਸੀਅਤਾਂ ਨੂੰ ਜੰਗ-ਏ-ਆਜ਼ਾਦੀ ਯਾਦਗਾਰ ਦੀ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਮੰਚ ਦਾ ਸੰਚਾਲਨ ਪ੍ਰੋ. ਬਿਕਰਮ ਸਿੰਘ ਵਿਰਕ ਵਲੋਂ ਬਾਖ਼ੂਬੀ ਕੀਤਾ ਗਿਆ |


ਖ਼ਬਰ ਸ਼ੇਅਰ ਕਰੋ

ਨਿਪਾਲ 'ਚ ਯਾਤਰੀ ਜਹਾਜ਼ ਹਾਦਸਾਗ੍ਰਸਤ, ਸਹਿ-ਪਾਇਲਟ ਸਮੇਤ 3 ਮੌਤਾਂ

ਕਾਠਮੰਡੂ, 14 ਅਪੈ੍ਰਲ (ਪੀ. ਟੀ. ਆਈ.)- ਨਿਪਾਲ ਦੇ ਐਵਰੈਸਟ ਖੇਤਰ 'ਚ ਐਤਵਾਰ ਨੂੰ ਲੁਕਲਾ ਹਵਾਈ ਅੱਡੇ 'ਤੇ ਇਕ ਛੋਟਾ ਯਾਤਰੀ ਜਹਾਜ਼ ਰਨਵੇਅ 'ਤੇ ਉਡਾਨ ਭਰਨ ਲੱਗਿਆਂ ਸੰਤੁਲਨ ਗਵਾਉਣ ਕਾਰਨ ਉੱਥੇ ਖੜੇ ਹੋਰ ਹੈਲੀਕਾਪਟਰਾਂ ਨਾਲ ਟਕਰਾਉਣ ਕਰਕੇ ਹਾਦਸਾਗ੍ਰਸਤ ਹੋ ਗਿਆ, ਜਿਸ 'ਚ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX