ਤਾਜਾ ਖ਼ਬਰਾਂ


ਤਿੰਨ ਸਾਲਾਂ ਬਾਲੜੀ ਨਾਲ ਜਬਰ ਜਨਾਹ
. . .  6 minutes ago
ਜੰਡਿਆਲਾ ਮੰਜਕੀ, 25 ਮਈ (ਸੁਰਜੀਤ ਸਿੰਘ ਜੰਡਿਆਲਾ)- ਨਜ਼ਦੀਕੀ ਪਿੰਡ ਸਰਹਾਲੀ 'ਚ ਪਰਵਾਸੀ ਮਜ਼ਦੂਰ ਦੀ ਇੱਕ ਤਿੰਨ ਸਾਲਾਂ ਬਾਲੜੀ ਨਾਲ ਜਬਰ ਜਨਾਹ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ, ਕਿਸੇ ਕਿਸਾਨ ਦੇ ਖੇਤਾਂ 'ਚ ਕੰਮ ਕਰਦੇ ....
ਸੀ.ਬੀ.ਆਈ. ਵੱਲੋਂ ਸਾਬਕਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਦੇ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ
. . .  11 minutes ago
ਨਵੀਂ ਦਿੱਲੀ, 26 ਮਈ- ਆਈ.ਪੀ.ਐੱਸ.ਅਧਿਕਾਰੀ ਅਤੇ ਕੋਲਕਾਤਾ ਦੇ ਸਾਬਕਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਦੇ ਖ਼ਿਲਾਫ਼ ਸੀ.ਬੀ.ਆਈ ਨੇ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੈ। ਇਸ ਤੋਂ ਬਾਅਦ, ਰਾਜੀਵ ਕੁਮਾਰ ਦੇ ਵਿਦੇਸ਼ ਜਾਣ ਤੋਂ ਪਹਿਲਾਂ ਸਾਰੀਆਂ ਏਅਰਪੋਰਟ ....
ਪ੍ਰਧਾਨ ਮੰਤਰੀ ਮੋਦੀ ਨੇ ਸੂਰਤ ਅਗਨੀਕਾਂਡ 'ਤੇ ਦੁੱਖ ਦਾ ਕੀਤਾ ਪ੍ਰਗਟਾਵਾ
. . .  30 minutes ago
ਪ੍ਰਧਾਨ ਮੰਤਰੀ ਮੋਦੀ ਨੇ ਸੰਬੋਧਨ ਕੀਤਾ ਸ਼ੁਰੂ
. . .  39 minutes ago
ਭਾਜਪਾ ਵਿਧਾਇਕ ਦੀ ਹੱਤਿਆ ਦਾ ਦੋਸ਼ੀ ਨਕਸਲੀ ਮੁੱਠਭੇੜ 'ਚ ਢੇਰ
. . .  40 minutes ago
ਨਵੀਂ ਦਿੱਲੀ, 26 ਮਈ- ਛੱਤੀਸਗੜ੍ਹ ਦੇ ਬਸਤਰ 'ਚ ਸੁਰੱਖਿਆ ਬਲਾਂ ਨਾਲ ਹੋਈ ਮੁਠਭੇੜ 'ਚ ਇਕ ਨਕਸਲੀ ਦੇ ਮਾਰੇ ਜਾਣ ਦੀ ਖ਼ਬਰ ਮਿਲੀ ਹੈ। ਮਾਰੇ ਗਏ ਨਕਸਲੀ ਨੂੰ ਭਾਜਪਾ ਵਿਧਾਇਕ ਭੀਮਾ ਮੰਡਵੀ ਦੀ ਹੱਤਿਆ 'ਚ ਵੀ ਦੋਸ਼ੀ ਦੱਸਿਆ ਜਾ ਰਿਹਾ ਹੈ। ਇਸ ਸੰਬੰਧੀ ...
ਵਿਸ਼ਵ ਫੁੱਟਬਾਲ ਚੈਂਪੀਅਨਸ਼ਿਪ 'ਚ ਭਾਰਤੀ ਟੀਮ ਵੱਲੋਂ ਖੇਡੇਗਾ ਦਾਤੇਵਾਸ ਦਾ ਨੌਜਵਾਨ
. . .  47 minutes ago
ਬੁਢਲਾਡਾ, 26 ਮਈ (ਸਵਰਨ ਸਿੰਘ ਰਾਹੀ)- ਪਿੰਡ ਦਾਤੇਵਾਸ ਦਾ ਗੁਰਸਿੱਖ ਨੌਜਵਾਨ ਭਾਰਤੀ ਫੁੱਟਬਾਲ ਟੀਮ ਵੱਲੋਂ ਸਪੇਨ ਵਿਖੇ ਹੋਣ 'ਵਿਸ਼ਵ ਫੁੱਟਬਾਲ ਚੈਂਪੀਅਨਸ਼ਿਪ' ਚ ਭਾਗ ਲਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਖਿਡਾਰੀ ਦੇ ਨਜ਼ਦੀਕੀ ਰਿਸ਼ਤੇਦਾਰ ਡਾ. ਦਰਸ਼ਨ ....
ਪੁਲਿਸ ਨੇ ਚੋਰੀ ਦੇ ਮੋਬਾਈਲਾਂ ਸਮੇਤ ਦੋ ਵਿਅਕਤੀਆਂ ਨੂੰ ਕੀਤਾ ਕਾਬੂ
. . .  about 1 hour ago
ਖਮਾਣੋਂ, 26 ਮਈ (ਮਨਮੋਹਣ ਸਿੰਘ ਕਲੇਰ) - ਸਥਾਨਕ ਪੁਲਸ ਵੱਲੋਂ ਦੋ ਚੋਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਨੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬਿਲਾਸਪੁਰ ਰੋਡ 'ਤੇ ਨਾਕੇਬੰਦੀ ਦੌਰਾਨ ਕੁਲਵਿੰਦਰ ਸਿੰਘ ਪੁੱਤਰ ਸੋਹਣ ...
ਗੁਜਰਾਤ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  about 1 hour ago
ਗਾਂਧੀ ਨਗਰ, 26 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਹਿਮਦਾਬਾਦ ਹਵਾਈ ਅੱਡੇ 'ਤੇ ਪਹੁੰਚੇ ਜਿੱਥੇ ਨੇਤਾਵਾਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਵਿਜੈ ਰੁਪਾਨੀ, ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਅਤੇ ਪੂਰੀ ਗੁਜਰਾਤ ਕੈਬਨਿਟ ਨੇ ਉਨ੍ਹਾਂ ਦਾ ....
ਪਿੰਡ ਨੌਸ਼ਹਿਰਾ ਢਾਲਾ ਨਜ਼ਦੀਕ ਭਾਰਤ-ਪਾਕਿ ਬਾਰਡਰ ਤੋਂ ਡੇਢ ਕਿੱਲੋ ਹੈਰੋਇਨ ਬਰਾਮਦ
. . .  about 1 hour ago
ਸਰਾਏਂ ਅਮਾਨਤ ਖਾਂ, 26 ਮਈ (ਨਰਿੰਦਰ ਸਿੰਘ ਦੋਦੇ)- ਸਰਹੱਦੀ ਪਿੰਡ ਨੌਸ਼ਹਿਰਾ ਢਾਲਾ ਵਿਖੇ ਮਹਿੰਦਰਾ ਚੌਂਕੀ ਵਿਖੇ ਬੀ.ਐੱਸ.ਐੱਫ. ਦੇ ਜਵਾਨਾਂ ਵਲੋਂ ਗਸ਼ਤ ਦੌਰਾਨ ਤਕਰੀਬਨ ਡੇਢ ਕਿੱਲੋ ਹੈਰੋਇਨ ਬਰਾਮਦ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ .....
ਉੱਤਰ ਪ੍ਰਦੇਸ਼: ਤਿੰਨ ਬੱਚਿਆਂ ਦੀ ਹੱਤਿਆ ਦੇ ਮਾਮਲੇ 'ਚ 2 ਗ੍ਰਿਫ਼ਤਾਰ
. . .  about 1 hour ago
ਲਖਨਊ, 26 ਮਈ- ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ 'ਚ ਇਕ ਪਰਿਵਾਰ ਦੇ ਤਿੰਨ ਬੱਚਿਆਂ ਦੀ ਹੱਤਿਆ ਦੇ ਮਾਮਲੇ 'ਚ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦੇ ਅਨੁਸਾਰ, ਇਨ੍ਹਾਂ ਬੱਚਿਆਂ ਨੂੰ ਗੋਲੀਆਂ ਮਾਰ ਦਿੱਤੀਆਂ...
30 ਮਈ ਨੂੰ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਲੈਣਗੇ ਹਲਫ਼
. . .  about 2 hours ago
ਨਵੀਂ ਦਿੱਲੀ, 26 ਮਈ- 30 ਮਈ ਨੂੰ ਨਰਿੰਦਰ ਮੋਦੀ ਰਾਸ਼ਟਰਪਤੀ ਭਵਨ 'ਚ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਦੇ ਨਾਲ ਹੀ ਦੱਸ ਦੇਈਏ ਕਿ ਇਸੇ ਦਿਨ ਕੇਂਦਰੀ ਮੰਤਰੀ ਮੰਡਲ ਦੇ ਹੋਰ ਮੈਂਬਰ ਵੀ .....
ਇਮਰਾਨ ਖ਼ਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਫੋਨ ਕਰਕੇ ਦਿੱਤੀ ਜਿੱਤ ਦੀ ਵਧਾਈ
. . .  about 2 hours ago
ਨਵੀਂ ਦਿੱਲੀ, 26 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅੱਜ ਫੋਨ ਕੀਤਾ ਅਤੇ ਲੋਕ ਸਭਾ ਚੋਣਾਂ 'ਚ ਜਿੱਤ ਦੀ ਵਧਾਈ ਵੀ ਦਿੱਤੀ। ਭਾਰਤ ਦੇ ਵਿਦੇਸ਼ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਬਿਆਨ 'ਚ ਕਿਹਾ ਗਿਆ ਹੈ ਕਿ...
ਆਈ.ਐਸ ਦੇ ਖ਼ਿਲਾਫ਼ ਸਖ਼ਤ ਕਦਮ ਚੁੱਕੇਗੀ ਸ੍ਰੀਲੰਕਾ ਸਰਕਾਰ
. . .  about 3 hours ago
ਕੋਲੰਬੋ, 26 ਮਈ- ਸ੍ਰੀਲੰਕਾ ਸਰਕਾਰ ਨੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐਸ) ਦੇ ਖ਼ਿਲਾਫ਼ ਸਖ਼ਤ ਕਦਮ ਚੁੱਕਣ ਦਾ ਫ਼ੈਸਲਾ ਲਿਆ ਹੈ। ਸ੍ਰੀਲੰਕਾ ਦੀ ਸਰਕਾਰ ਨੇ ਦੇਸ਼ ਦੀ ਸੁਰੱਖਿਆ ਦੇ ਲਈ ਕਾਨੂੰਨ ਅਤੇ ਵਿਵਸਥਾ ਨੂੰ ਮਜ਼ਬੂਤ ਕਰਨ ਨੂੰ ਲੈ ਕੇ ਆਪਣੀ ....
ਸੰਗਰੂਰ ਤੋਂ ਭਾਜਪਾ ਦੇ ਵਫ਼ਦ ਨੇ ਰਾਜਨਾਥ ਸਿੰਘ ਨਾਲ ਕੀਤੀ ਮੁਲਾਕਾਤ
. . .  about 3 hours ago
ਸੰਗਰੂਰ, 26 ਮਈ (ਧੀਰਜ ਪਸ਼ੋਰੀਆ)- ਸੰਗਰੂਰ ਤੋਂ ਭਾਜਪਾ ਦਾ ਇੱਕ ਵਫ਼ਦ, ਜਿਸ 'ਚ ਭਾਜਪਾ ਕਿਸਾਨ ਮੋਰਚੇ ਦੇ ਕੇਂਦਰੀ ਆਗੂ ਸਤਵੰਤ ਸਿੰਘ ਪੂਨੀਆ ਅਤੇ ਮਹਿਲਾ ਮੋਰਚਾ ਦੇ ਸੀਨੀਅਰ ਆਗੂ ਪ੍ਰਿੰਸੀਪਲ ਮੰਜੁਲਾ ਸ਼ਰਮਾ ਸ਼ਾਮਲ ਸਨ, ਨੇ ਅੱਜ ਰਾਜਧਾਨੀ ਦਿੱਲੀ...
ਇਕ ਜੂਨ ਤੋਂ ਖੁੱਲ੍ਹਣਗੇ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਕਿਵਾੜ, ਤਿਆਰੀਆਂ ਜਾਰੀ
. . .  about 3 hours ago
ਦੇਹਰਾਦੂਨ, 26 ਮਈ - ਰਿਪੋਰਟਾਂ ਮੁਤਾਬਿਕ ਇਕ ਜੂਨ ਤੋਂ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਕਿਵਾੜ ਖੁੱਲ੍ਹਣ ਜਾ ਰਹੇ ਹਨ। ਭਾਰਤੀ ਫੌਜ ਦੀ ਇਕ ਟੀਮ ਨੂੰ ਇਕ ਮਈ ਤੋਂ 6 ਕਿੱਲੋਮੀਟਰ ਤੱਕ ਦੇ ਟਰੈਕ ਤੋਂ ਬਰਫ਼ ਨੂੰ ਹਟਾਉਣ ਲਈ ਤਾਇਨਾਤ ਕੀਤਾ ਗਿਆ ਹੈ, ਇਸ ਟੀਮ ਵਿਚ...
ਜਿੱਤ ਦਾ ਜਸ਼ਨ ਮਨਾਉਣ ਅੱਜ ਗੁਜਰਾਤ ਪਹੁੰਚਣਗੇ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ
. . .  about 3 hours ago
ਓਡੀਸ਼ਾ : ਰਾਜਪਾਲ ਨੇ ਨਵੀਨ ਪਟਨਾਇਕ ਨੂੰ ਸਰਕਾਰ ਬਣਾਉਣ ਦਾ ਦਿੱਤਾ ਸੱਦਾ
. . .  about 4 hours ago
ਕਿਸ਼ਤੀਆਂ 'ਚ ਦਿਖਾਈ ਦਿੱਤੇ ਆਈ. ਐੱਸ. ਦੇ 15 ਅੱਤਵਾਦੀ, ਹਾਈ ਅਲਰਟ 'ਤੇ ਕੇਰਲ ਤੱਟ
. . .  about 4 hours ago
ਪਿਉ ਨੇ ਗਲਾ ਵੱਢ ਕੇ ਮੌਤ ਦੇ ਘਾਟ ਉਤਾਰੇ ਆਪਣੇ ਪੁੱਤਰ, ਫਿਰ ਲਿਆ ਫਾਹਾ
. . .  about 4 hours ago
ਬਠਿੰਡਾ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਦੋ ਦੀ ਮੌਤ, ਇੱਕ ਗੰਭੀਰ ਜ਼ਖ਼ਮੀ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 2 ਵੈਸਾਖ ਸੰਮਤ 551

ਹਰਿਆਣਾ ਹਿਮਾਚਲ

ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਸਬੰਧੀ ਅਧਿਕਾਰੀਆਂ ਦੀ ਹੋਈ ਵਰਕਸ਼ਾਪ

ਸਿਰਸਾ, 14 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)-ਲੋਕ ਸਭਾ ਚੋਣਾਂ ਦੇ ਲਈ ਨਾਮਜਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਸੰਬੰਧੀ ਅਧਿਕਾਰੀਆਂ ਦੀ ਮਿੰਨੀ ਸਕੱਤਰੇਤ 'ਚ ਵਰਕਸ਼ਾਪ ਹੋਈ, ਜਿਸ ਦੀ ਪ੍ਰਧਾਨਗੀ ਸਿਟੀ ਮੈਜਿਸਟਰੇਟ ਕੁਲਭੂਸ਼ਣ ਬਾਂਸਲ ਨੇ ਕੀਤੀ | ਵਰਕਸ਼ਾਪ 'ਚ ...

ਪੂਰੀ ਖ਼ਬਰ »

ਔਰਤ ਨੇ ਸਹੁਰੇ ਘਰ ਫਾਹਾ ਲਾ ਕੇ ਜਾਨ ਦਿੱਤੀ

ਟੋਹਾਣਾ, 14 ਅਪ੍ਰੈਲ (ਗੁਰਦੀਪ ਸਿੰਘ ਭੱਟੀ)-ਜ਼ਿਲ੍ਹੇ ਦੇ ਪਿੰਡ ਐਮ.ਪੀ.ਰੋਹੀ ਦੀ ਵਿਆਹੁਤਾ ਔਰਤ ਵਲੋਂ ਆਪਨੇ ਸੁਹਰੇ ਘਰ 'ਚ ਫਾਂਸੀ ਲਾ ਕੇ ਜਾਨ ਦੇ ਦਿੱਤੀ | ਔਰਤ ਦੇ ਪਤੀ ਸ਼ੇਰ ਸਿੰਘ ਦੀ ਸ਼ਿਕਾਇਤ 'ਤੇ ਪੁਲਿਸ ਨੇ ਪਿੰਡ ਦੇ ਹੀ ਸੁਲਤਾਨ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ | ...

ਪੂਰੀ ਖ਼ਬਰ »

ਇਨਸੋ ਅਤੇ ਯੁਵਾ ਜਜਪਾ ਨੇ ਮੁੱਖ ਮੰਤਰੀ ਦਾ ਸਾੜਿਆ ਪੁਤਲਾ

ਨਰਵਾਨਾ, 14 ਅਪ੍ਰੈਲ (ਅ.ਬ.)-ਆਈ.ਟੀ.ਆਈ. ਦੇ ਵਿਦਿਆਰਥੀਆਂ ਅਤੇ ਅਧਿਆਪਕਾਂ 'ਤੇ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਦੇ ਵਿਰੋਧ ਵਿਚ ਇਨਸੋ ਅਤੇ ਯੁਵਾ ਜੇ.ਜੇ.ਪੀ. ਨੇ ਨਰਵਾਨ ਵਿਚ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਮੁੱਖ ਮੰਤਰੀ ਦਾ ਪੁਤਲਾ ਸਾੜਿਆ ਤੇ ਕਾਰਵਾਈ ਦੀ ਮੰਗ ਕੀਤੀ | ...

ਪੂਰੀ ਖ਼ਬਰ »

ਖ਼ਾਲਸਾ ਸਾਜਨਾ ਦਿਵਸ 'ਤੇ ਇਤਿਹਾਸਕ ਗੁਰਦੁਆਰਾ ਸਾਹਿਬ 'ਚ ਕਰਵਾਏ ਸਮਾਗਮ

ਨਰਾਇਣਗੜ੍ਹ, 14 ਅਪ੍ਰੈਲ (ਪੀ. ਸਿੰਘ)-ਇਤਿਹਾਸਕ ਗੁਰਦੁਆਰਾ ਸ੍ਰੀ ਟੋਕਾ ਸਾਹਿਬ ਵਿਖੇ ਵਿਸਾਖੀ ਤੇ ਖ਼ਾਲਸਾ ਸਾਜਨਾ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਖੁੱਲ੍ਹੇ ਕੀਰਤਨ ਦਰਬਾਰ ਸਜਾਏ ਗਏ, ਜਿਸ 'ਚ ਹਜ਼ੂਰੀ ਰਾਗੀ ...

ਪੂਰੀ ਖ਼ਬਰ »

ਖੁੱਲ੍ਹੇ 'ਚ ਕੂੜਾ ਸੁੱਟਿਆ ਤਾਂ ਦੇਣਾ ਪਵੇਗਾ 5000 ਰੁਪਏ ਜੁਰਮਾਨਾ

ਸਿਰਸਾ, 14 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)-ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਨੇ ਖੁਲ੍ਹੇ 'ਚ ਕੂੜਾ ਸੁੱਟਣ 'ਤੇ 5 ਹਜ਼ਾਰ ਰੁਪਏ ਜੁਰਮਾਨਾ ਲਾਏ ਜਾਣ ਦੇ ਨਿਰਦੇਸ਼ ਦਿੱਤੇ ਹਨ | ਉਨ੍ਹਾਂ ਨੇ ਡੰਪਿੰਗ ਸਥਾਨਾਂ 'ਤੇ ਵੀ ਸੀ.ਸੀ.ਟੀ.ਵੀ. ਕੈਮਰੇ ਲਾਏ ਜਾਣ ਦੀ ਗੱਲ ਆਖੀ ਹੈ | ਉਹ ...

ਪੂਰੀ ਖ਼ਬਰ »

ਏ.ਟੀ.ਐਮ. ਕਾਰਡ ਦੀ ਜਾਣਕਾਰੀ ਲੈ ਕੇ ਖਾਤੇ ਤੋਂ ਕੱਢੇ 49,695 ਰੁਪਏ

ਜੀਂਦ, 14 ਅਪ੍ਰੈਲ (ਅ.ਬ.)-ਸ਼ਹਿਰ ਦੀ ਸ਼ਿਵ ਕਾਲੋਨੀ ਦੇ ਇਕ ਵਿਅਕਤੀ ਦੇ ਖਾਤੇ ਚੋਂ ਏ.ਟੀ.ਐਮ. ਕਾਰਡ ਦੀ ਜਾਣਕਾਰੀ ਲੈ ਕੇ ਅਣਪਛਾਤੇ ਵਿਅਕਤੀ ਨੇ 49,695 ਰੁਪਏ ਦੀ ਰਕਮ ਕੱਢ ਲਈ | ਸ਼ਹਿਰ ਥਾਦਾ ਪੁਲਿਸ ਨੇ ਪੀੜਤ ਵਿਅਕਤੀ ਦੀ ਸ਼ਿਕਾਇਤ 'ਤੇ ਅਣਪਛਾਤੇ ਿਖ਼ਲਾਫ਼ ਧੋਖਾਧੜੀ ਦਾ ...

ਪੂਰੀ ਖ਼ਬਰ »

ਕੈਥਲ ਤੋਂ ਚੀਕਾ ਵਾਇਆ ਕਵਾਰਤਨ ਬੱਸ ਸੇਵਾ ਸ਼ੁਰੂ ਨਾ ਹੋਣ ਕਾਰਨ ਪਿੰਡ ਵਾਸੀ ਪ੍ਰੇਸ਼ਾਨ

ਕੈਥਲ, 14 ਅਪ੍ਰੈਲ (ਅ.ਬ.)-ਪਿੰਡ ਕਵਾਰਤਨ ਦੀ ਰਵਿਦਾਸ ਚੌਪਾਲ ਵਿਚ ਨੌਜਵਾਨਾਂ ਦੀ ਬੈਠਕ ਸੁਸ਼ੀਲ ਦੀ ਪ੍ਰਧਾਨਗੀ ਵਿਚ ਹੋਈ | ਬੈਠਕ ਵਿਚ ਫੈਸਲਾ ਲਿਆ ਗਿਆ ਕਿ ਕੈਥਲ ਤੋਂ ਚੀਕਾ ਵਾਇਆ ਉਝਾਨਾ, ਦਯੋਹਰਾ, ਕਵਾਰਤਨ, ਰਸੂਲਪੁਰ, ਮਾਂਡੀ, ਪੋਲੜ ਆਦਿ ਪਿੰਡਾਂ ਵਿਚ ਸਰਕਾਰੀ ਬੱਸ ...

ਪੂਰੀ ਖ਼ਬਰ »

ਜਲਿ੍ਹਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਕਰਨਾਲ, 14 ਅਪ੍ਰੈਲ (ਗੁਰਮੀਤ ਸਿੰਘ ਸੱਗੂ)-ਐਾਟੀ ਕਰਪਸ਼ਨ ਫਾਉਂਡੇਸ਼ਨ ਆਫ ਇੰਡੀਆ ਵਲੋਂ 13 ਅਪ੍ਰੈਲ 1919 ਨੂੰ ਜਲਿ੍ਹਆਂਵਾਲਾ ਬਾਗ 'ਚ ਹੋਏ ਵੱਡੀ ਗਿਣਤੀ 'ਚ ਨਿਰਦੋਸ਼ ਹਿੰਦੁਸਤਾਨੀਆਂ ਦੇ ਕਤਲਕਾਂਡ ਦੇ 100 ਸਾਲ ਪੂਰੇ ਹੋਣ 'ਤੇ ਜਲਿ੍ਹਆਂਵਾਲਾ ਬਾਗ ਕਤਲਕਾਂਡ ਰਚਣ ਵਾਲੇ ਜਨਰਲ ਡਾਇਰ ਅਤੇ ਮਾਈਕਲ ਓਡਵਾਇਰ ਦਾ ਪੁਤਲਾ ਕਮੇਟੀ ਚੌਕ ਵਿਖੇ ਸਾੜਿਆ ਗਿਆ | ਇਸ ਮੌਕੇ 'ਤੇ ਜਲਿ੍ਹਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ | ਐਾਟੀ ਕਰਪਸ਼ਨ ਫਾਉਂਡੇਸ਼ਨ ਆਫ ਇੰਡੀਆ ਦੇ ਅਹੁਦੇਦਾਰ ਅਤੇ ਮੈਂਬਰ ਕੌਮੀ ਪ੍ਰਧਾਨ ਨਰਿੰਦਰ ਅਰੋੜਾ ਦੀ ਅਗਵਾਈ 'ਚ ਕਮੇਟੀ ਚੌਕ ਵਿਖੇ ਪਹੁੰਚੇ ਜਿਥੇ ਡਾਇਰ ਅਤੇ ਓਡਵਾਇਰ ਦੇ ਪੁਤਲਿਆਂ ਨੂੰ ਅੱਗ ਦੇ ਹਵਾਲੇ ਕੀਤਾ | ਜਲਿ੍ਹਆਂਵਾਲਾ ਬਾਗ ਦੇ ਸ਼ਹੀਦ ਅਮਰ ਰਹੇ, ਭਾਰਤ ਮਾਤਾ ਦੀ ਜੈ, ਇੰਕਲਾਬ ਜਿੰਦਾਬਾਦ ਦੇ ਨਾਅਰੇ ਗੂੰਜਦੇ ਰਹੇ | ਇਸ ਮੌਕੇ 'ਤੇ ਨਰਿੰਦਰ ਅਰੋੜਾ ਨੇ ਕਿਹਾ ਕਿ ਜਲਿ੍ਹਆਂਵਾਲਾ ਬਾਗ ਦਾ ਦਰਦਨਾਕ ਮੰਜਰ ਅੱਜ ਵੀ ਹਰ ਹਿੰਦੁਸਤਾਨੀ ਦੀਆਂ ਨਜ਼ਰਾਂ ਦੇ ਸਾਹਮਣੇ ਹੈ | ਜਨਰਲ ਡਾਇਰ ਤੇ ਮਾਈਕਲ ਓਡਵਾਇਰ ਦੀ ਕਰੂਰਤਾ ਦੇ ਚੱਲਦੇ ਜਲਿ੍ਹਆਂਵਾਲਾ ਬਾਗ 'ਚ ਹਜ਼ਾਰਾਂ ਬੇਗੁਨਾਹ ਹਿੰਦੁਸਤਾਨੀ ਮਾਰੇ ਗਏ ਸਨ, ਜੋ ਦੇਸ਼ ਦੀ ਆਜ਼ਾਦੀ ਲਈ ਚਿੰਤਨ ਕਰ ਰਹੇ ਸਨ, ਜਿਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ ਗਈਆਂ | ਅਰੋੜਾ ਨੇ ਕਿਹਾ ਕਿ ਐਾਟੀ ਕੁਰਪਸ਼ਨ ਫਾਉਂਡੇਸ਼ਨ ਆਫ ਇੰਡੀਆ ਵਲੋਂ ਜਨਰਲ ਡਾਇਰ ਤੇ ਮਾਈਕਲ ਓਡਵਾਇਰ ਦਾ ਪੁਤਲਾ ਸਾੜ ਕੇ ਜਲਿ੍ਹਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਨਾਲ-ਨਾਲ ਹਿੰਸਾ ਕਰਨ ਵਾਲਿਆਂ ਦੇ ਅੰਜ਼ਾਮ ਬਾਰੇ ਵੀ ਚਿਤਾਵਨੀ ਦਿੱਤੀ ਗਈ | ਉਨ੍ਹਾਂ ਕਿਹਾ ਕਿ ਹਿੰਸਾਵਾਦੀ ਤਾਕਤਾਂ ਦੇ ਅੱਗੇ ਅਹਿੰਸਾਵਾਦੀ ਤਾਕਤਾਂ ਨੂੰ ਖੜ੍ਹਾ ਹੋਣਾ ਹੋਵੇਗਾ | ਇਸ ਮੌਕੇ 'ਤੇ ਮੁੱਖ ਤੌਰ 'ਤੇ ਡਾ. ਸੁਚੇਤਾ ਗੁਪਤਾ, ਸਵਾਤੀ ਗੋਇਲ ਕੰਬੋਜ, ਸਪਨਾ ਰਾਣਾ, ਸੁਮਿਤ ਲਲਿਤ, ਪਵਨ ਸ਼ਰਮਾ, ਮੁਕੇਸ਼ ਗੁਲਾਟੀ, ਆਦਰਸ਼ ਅਗਰਵਾਲ, ਕੁਣਾਲ ਚਾਨਨਾ, ਗੁਰਮੀਤ ਸਿੰਘ, ਅਜਮੇਰ ਲਾਠਰ, ਪ੍ਰਵੀਣ ਪੂਨੀਆ, ਅਭਿਸ਼ੇਕ ਸ਼ਰਮਾ, ਨਰੇਸ਼ ਪਾਂਚਾਲ, ਸਾਗਰ ਮਦਾਨ, ਜਸਬੀਰ ਸਿੰਘ ਆਦਿ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਸਾਲਾਸਰ ਜਾਂਦੇ ਸਮੇਂ ਪਰਿਵਾਰ ਦੀ ਆਈ-20 ਕਾਰ ਹਾਦਸੇ ਦਾ ਸ਼ਿਕਾਰ, 3 ਹਲਾਕ, 4 ਫੱਟੜ

ਟੋਹਾਣਾ, 14 ਅਪ੍ਰੈਲ (ਗੁਰਦੀਪ ਸਿੰਘ ਭੱਟੀ)-ਐਨ.ਐਚ.-52 ਸੜਕ 'ਤੇ ਪਿੰਡ ਲਸ਼ੂੜੀ ਨਜਦੀਕ ਆਈ-20 ਕਾਰ ਤੇ ਟਰਾਲੇ ਦੀ ਸਿੱਧੀ ਟੱਕਰ ਹੋਣ ਤੇ ਕਾਰ ਸਵਾਰ ਚਾਲਕ ਸਮੇਤ 2 ਬੱਚੇ ਮਾਰੇ ਗਏ ਅਤੇ 4 ਲੋਕ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਹਿਸਾਰ ਦੇ ਨਿਜੀ ਹਸਪਤਾਲ 'ਚ ਭਰਤੀ ...

ਪੂਰੀ ਖ਼ਬਰ »

ਦਰਜਨਾਂ ਵਾਰਦਾਤਾਂ 'ਚ ਫ਼ਰਾਰ ਚੱਲ ਰਿਹਾ ਮੁਲਜ਼ਮ ਨਸ਼ਾ ਤਸਕਰੀ ਕਰਦਾ ਕਾਬੂ

ਟੋਹਾਣਾ, 14 ਅਪ੍ਰੈਲ (ਗੁਰਦੀਪ ਸਿੰਘ ਭੱਟੀ)-ਲੋਕ ਸਭਾ ਚੋਣਾਂ ਦੌਰਾਨ ਪੁਲਿਸ ਚੌਕਸੀ ਟੀਮ ਨੇ ਟੋਹਾਣਾ ਦੇ ਕੈਂਚੀ ਚੌਾਕ ਤੇ ਇਕ ਨਸ਼ਾ ਤਸਕਰ ਨੂੰ 95 ਗਰਾਮ ਸਮੈਕ ਤਸਕਰੀ ਦੇ ਦੋਸ਼ਾਂ ਹੇਠ ਕਾਬੂ ਕੀਤਾ ਹੈ | ਸੀ.ਆਈ.ਏ. ਟੀਮ ਦੇ ਮੁਖੀ ਜੁਗਿੰਦਰ ਤਾਲੂ ਨੇ ਦੱਸਿਆ ਕਿ ਮੁਲਜ਼ਮ ...

ਪੂਰੀ ਖ਼ਬਰ »

ਸੂਰਜਮੁਖੀ ਦੀ ਖ਼ਰੀਦ ਲਈ ਪਿੰਡਾਂ ਦਾ ਕਰਵਾਇਆ ਜਾ ਰਿਹਾ ਸਰਵੇ-ਨਾਗਪਾਲ

ਅੰਬਾਲਾ, 14 ਅਪ੍ਰੈਲ (ਅ.ਬ.)-ਸਹਾਇਕ ਨਿਰਦੇਸ਼ਕ ਖੇਤੀ ਗਿਰੀਸ਼ ਨਾਗਪਾਲ ਨੇ ਦੱਸਿਆ ਕਿ ਸੂਰਜਮੁਖੀ ਦੀ ਖ਼ਰੀਦ ਨੂੰ ਯਕੀਨੀ ਕਰਨ ਲਈ ਖੇਤੀ ਵਿਭਾਗ ਵਲੋਂ ਸਾਰੇ ਪਿੰਡਾਂ ਦਾ ਸਰਵੇ ਕਰਵਾਇਆ ਜਾ ਰਿਹਾ ਹੈ | ਸਰਵੇ ਦੌਰਾਨ ਕਿਸਾਨ ਸੂਰਜਮੁਖੀ ਦੀ ਫਸਲ ਨਾਲ ਸਬੰਧਿਤ ਪੂਰਾ ...

ਪੂਰੀ ਖ਼ਬਰ »

ਡਾ. ਭੀਮ ਰਾਓ ਅੰਬੇਡਕਰ ਜੈਅੰਤੀ 'ਤੇ ਸ਼ਰਧਾ ਦੇ ਫੁੱਲ ਭੇਂਟ

ਕੁਰੂਕਸ਼ੇਤਰ, 14 ਅਪ੍ਰੈਲ (ਅ.ਬ.)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਕਾਨੂੰਨ ਸੰਸਥਾਨ ਦੇ ਕੰਪਲੈਕਸ ਸਥਿਤ ਡਾ. ਭੀਮਰਾਵ ਅੰਬੇਡਕਰ ਦੀ ਮੂਰਤੀ 'ਤੇ ਡਾ. ਭੀਮਰਾਵ ਅੰਬੇਡਕਰ ਦੀ ਜੈਅੰਤੀ ਦੇ ਮੌਕੇ 'ਤੇ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਸੰਵਿਧਾਨ ਨਿਰਮਾਤਾ ਭਾਰਤ ਰਤਨ ਡਾ. ...

ਪੂਰੀ ਖ਼ਬਰ »

ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਵਿਸਾਖੀ ਦਾ ਤਿਉਹਾਰ ਤੇ ਖ਼ਾਲਸਾ ਸਾਜਨਾ ਦਿਵਸ

ਗੂਹਲਾ ਚੀਕਾ, 14 ਅਪ੍ਰੈਲ (ਓ.ਪੀ. ਸੈਣੀ)-ਗੁਰਦੁਆਰਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸ਼ਹੀਦੀ ਮਾਰਗ ਮੇਨ ਚੌਕ ਚੀਕਾ ਵਿਖੇ ਵਿਸਾਖੀ ਦਾ ਤਿਉਹਾਰ ਅਤੇ ਖਾਲਸਾ ਸਾਜਨਾ ਦਿਵਸ ਹਰ ਸਾਲ ਵਾਂਗ ਇਸ ਸਾਲ ਵੀ ਬਹੁਤ ਹੀ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਵੱਡੀ ...

ਪੂਰੀ ਖ਼ਬਰ »

ਅਕੈਡਮੀ ਨੇ ਹਰ ਇਕ ਉਤਸਵ ਨੂੰ ਖੇਡਾਂ ਦੇ ਰੂਪ 'ਚ ਮਨਾਉਣ ਦੀ ਨਵੀਂ ਪਰੰਪਰਾ ਚਲਾਈ-ਝੋਰੜ

ਏਲਨਾਬਾਦ, 14 ਅਪ੍ਰੈਲ (ਜਗਤਾਰ ਸਮਾਲਸਰ)-ਖੇਤਰ ਵਿਚ ਖੇਡਾਂ ਨੂੰ ਲਗਾਤਾਰ ਵਧਾਉਣ ਲਈ ਯਤਨਸ਼ੀਲ ਖੇਲ ਇੰਡੀਆ ਖੇਲ ਅਕੈਡਮੀ ਦੇ ਸਿਰਸਾ ਰੋਡ ਸਥਿਤ ਖੇਲ ਮੈਦਾਨ 'ਚ ਅੱਜ ਸੰਵਿਧਾਨ ਨਿਰਮਾਤਾ ਡਾਕਟਰ ਭੀਮਰਾਓ ਅੰਬੇਡਕਰ ਦੇ ਜਨਮ ਦਿਵਸ ਦੇ ਸਬੰਧ 'ਚ ਅਥਲੈਟਿਕਸ ਅਤੇ ਕਬੱਡੀ ...

ਪੂਰੀ ਖ਼ਬਰ »

ਕਸ਼ਮੀਰ ਵਾਦੀ 'ਚ ਖਾਲਸਾ ਸਾਜਨਾ ਦਿਵਸ ਸ਼ਰਧਾ ਨਾਲ ਮਨਾਇਆ

ਸ੍ਰੀਨਗਰ, 14 ਅਪ੍ਰੈਲ (ਮਨਜੀਤ ਸਿੰਘ)-ਵਾਦੀ ਕਸ਼ਮੀਰ 'ਚ ਖਾਲਸੇ ਦਾ ਸਾਜਨਾ ਦਿਵਸ ਸ਼ਰਧਾ ਅਤੇ ਧਾਰਿਮਕ ਉਤਸ਼ਾਹ ਨਾਲ ਮਨਾਇਆ ਗਿਆ | ਸ੍ਰੀਨਗਰ, ਬਾਰਾਮੁਲਾ,ਅੰਨਤਨਾਗ ਸਮੇਤ ਵਾਦੀ ਦੇ ਸਿੱਖ ਵਸੋ ਵਾਲੇ ਇਲਾਕਿਆਂ 'ਚ ਦੀਵਾਨ ਸਜਾਏ ਗਏ ਜਿਸ 'ਚ ਭਾਰੀ ਗਿਣਤੀ 'ਚ ਸਿਖ ਸੰਗਤਾਂ ...

ਪੂਰੀ ਖ਼ਬਰ »

ਨਵ ਦੁਰਗਾ ਸੇਵਾ ਕਮੇਟੀ ਵਲੋਂ 5ਵਾਂ ਵਿਸ਼ਾਲ ਭਗਵਤੀ ਜਾਗਰਣ

ਥਾਨੇਸਰ, 14 ਅਪ੍ਰੈਲ (ਅ.ਬ.)-ਨਵ ਦੁਰਗਾ ਸੇਵਾ ਕਮੇਟੀ ਵਲੋਂ ਆਜ਼ਾਦ ਨਗਰ ਚੌਕ 'ਚ 5ਵਾਂ ਵਿਸ਼ਾਲ ਭਗਵਤੀ ਜਾਗਰਣ ਅਤੇ ਭੰਡਾਰਾ ਕੀਤਾ ਗਿਆ | ਪ੍ਰੋਗਰਾਮ 'ਚ ਪ੍ਰਧਾਨ ਰਾਕੇਸ਼ ਮੰਗਲ, ਪੰਕਜ ਸਿੰਗਲਾ ਅਤੇ ਸੰਨੀ ਗੁਪਤਾ ਸਮੇਤ ਸਾਰੇ ਮੈਂਬਰਾਂ ਅਤੇ ਸ਼ਰਧਾਲੂਆਂ ਨੇ ਸਰਵਦੇਵ ...

ਪੂਰੀ ਖ਼ਬਰ »

ਅੰਬੇਡਕਰ ਜੈਅੰਤੀ ਮੌਕੇ ਆਦਿ ਧਰਮ ਸਮਾਜ ਨੇ ਕੱਢੀ ਬਾਈਕ ਰੈਲੀ

ਨਰਵਾਨਾ, 14 ਅਪ੍ਰੈਲ (ਅ.ਬ.)-ਬਾਬਾ ਸਾਹਿਬ ਭੀਮਰਾਵ ਅੰਬੇਡਕਰ ਦੀ 128ਵੀਂ ਜੈਅੰਤੀ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਸਭਾ ਅਤੇ ਆਦਿ ਅੰਬੇਡਕਰ ਅੰਦੋਲਨ ਤਹਿਤ ਆਦਿਧਰਮ (ਵਾਲਮੀਕੀ ਸਮਾਜ) ਵਲੋਂ ਧੂਮਧਾਮ ਨਾਲ ਮਨਾਈ ਗਈ | ਇਸ ਮੌਕੇ 'ਤੇ ਸਮਾਜ ਸੇਵੀ ਰਾਮ ਨਿਵਾਸ ਸੁਰਜਾ ਖੇੜਾ ...

ਪੂਰੀ ਖ਼ਬਰ »

ਲਾਇਸੰਸ ਰੀਨਿਊ ਮਾਮਲੇ ਵਿਚ ਆੜ੍ਹਤੀਆਂ ਨੇ ਸਰਕਾਰ ਦੇ ਪ੍ਰੋਜੈਕਟ ਡਾਇਰੈਕਟਰ ਨੂੰ ਸੌਾਪਿਆ ਮੰਗ ਪੱਤਰ

ਕੈਥਲ, 14 ਅਪ੍ਰੈਲ (ਅ.ਬ.)-ਮੰਡੀ ਵਿਚ ਲਾਇਸੰਸ ਰਿਨਿਊਅਲ ਮਾਮਲੇ ਵਿਚ ਉਸ ਸਮੇਂ ਮੋੜ ਆਇਆ, ਜਦੋਂ ਕੈਥਲ ਗ੍ਰੇਨ ਡੀਲਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਇਕ ਪੱਤਰ ਹਰਿਆਣਾ ਸਰਕਾਰ ਦੇ ਇਕ ਪਾਸੇ ਸੁਧਾਰ ਪ੍ਰੋਜੈਕਟ ਡਾਇਰੈਕਟਰ ਰੋਕੀ ਮਿੱਤਲ ਨੂੰ ਉਨ੍ਹਾਂ ...

ਪੂਰੀ ਖ਼ਬਰ »

ਭਾਰਤ ਰਤਨ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਜੈਅੰਤੀ ਮਨਾਈ

ਕੁਰੂਕਸ਼ੇਤਰ, 14 ਅਪ੍ਰੈਲ (ਅ.ਬ.)-ਨਵੀਂ ਅਨਾਜ਼ ਮੰਡੀ ਕੁਰੂਕਸ਼ੇਤਰ ਵਿਚ ਹਲਕਾ ਥਾਨੇਸਰ ਤੋਂ ਕਾਂਗਰਸੀ ਆਗੂ ਅਤੇ ਜ਼ਿਲ੍ਹਾ ਕਸ਼ਟ ਨਿਵਾਰਨ ਕਮੇਟੀ ਦੇ ਸਾਬਕਾ ਮੈਂਬਰ ਐਡਵੋਕੇਟ ਅੰਕਿਤ ਗੁਪਤਾ ਦੀ ਅਗਵਾਈ ਵਿਚ ਉਨ੍ਹਾਂ ਦੇ ਦਫ਼ਤਰ 'ਚ ਭਾਰਤ ਰਤਨ ਬਾਬਾ ਸਾਹਿਬ ਭੀਮਰਾਓ ...

ਪੂਰੀ ਖ਼ਬਰ »

ਦੇਸ਼ ਅਤੇ ਸੂਬੇ ਵਿਚ ਭਾਜਪਾ ਦੀ ਉਲਟੀ ਗਿਣਤੀ ਸ਼ੁਰੂ-ਗਰਗ

ਲਾਡਵਾ, 14 ਅਪ੍ਰੈਲ (ਅ.ਬ.)-ਸ਼ਿਵਾਲਾ ਰਾਮਕੁੰਡੀ ਵਿਚ ਕਾਂਗਰਸ ਦਾ ਵਿਸ਼ਾਲ ਵਰਕਰ ਸੰਮੇਲਨ ਹੋਇਆ | ਪ੍ਰਧਾਨਗੀ ਯੁਵਾ ਕਾਂਗਰਸ ਆਗੂ ਸੰਦੀਪ ਵਰਗ ਲਾਡਵਾ ਨੇ ਕੀਤੀ | ਸੰਮੇਲਨ ਵਿਚ ਬਾਬੈਨ ਬਲਾਕ ਸਮਿਤੀ ਦੇ ਵਾਈਸ ਚੇਅਰਮੈਨ ਜ਼ਿਲ੍ਹਾ ਰਾਮ ਨੇ ਸੰਦੀਪ ਵਰਗ ਦੀ ਕਾਰਜਸ਼ੈਲੀ ...

ਪੂਰੀ ਖ਼ਬਰ »

ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਤਿਉਹਾਰ

ਕਰਨਾਲ, 14 ਅਪ੍ਰੈਲ (ਗੁਰਮੀਤ ਸਿੰੋਘ ਸੱਗੂ)-ਖ਼ਾਲਸਾ ਦਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਬੰਧ ਵਿਚ ਗੁਰਦੁਆਰਿਆਂ ਵਿਚ ਧਾਰਮਿਕ ਸਮਾਗਮਾਂ ਦਾ ਆਯੋਜਨ ਕੀਤਾ ਗਿਆ, ਜਦਕਿ ਮੁੱਖ ਸਮਾਰੋਹ ਡੇਰਾ ਕਾਰ ਸੇਵਾ ...

ਪੂਰੀ ਖ਼ਬਰ »

2 ਸਾਨ੍ਹ ਤੇ ਇਕ ਮਰੀ ਹੋਈ ਗਊ ਮਿਲੀ, ਮਾਮਲਾ ਦਰਜ

ਨੂਰਪੁਰ ਬੇਦੀ, 14 ਅਪ੍ਰੈਲ (ਵਿੰਦਰਪਾਲ ਝਾਂਡੀਆਂ, ਰਾਜੇਸ਼ ਚੌਧਰੀ)-ਨੂਰਪੁਰ ਬੇਦੀ ਇਲਾਕੇ ਦੇ ਪਿੰਡ ਝਾਂਡੀਆਂ ਵਿਖੇ ਜੰਗਲ ਨਾਲ ਲੱਗਦੇ ਇਕ ਨਿੱਜੀ ਫਾਰਮ ਦੀ ਜ਼ਮੀਨ 'ਚੋਂ ਬੀਤੀ ਦੇਰ ਸ਼ਾਮ ਤੋਂ ਪਿੰਡ ਵਾਸੀਆਂ ਤੇ ਪੰਚਾਇਤ ਦੀ ਸੂਚਨਾ ਦੇ ਆਧਾਰ 'ਤੇ ਜ਼ਿਲ੍ਹਾ ...

ਪੂਰੀ ਖ਼ਬਰ »

ਖਾਲਸਾ-ਏਡ (ਇੰਡੀਆ) ਨੇ ਮਾਸਟਰ ਸਿੰਘ ਚੋਣ ਲਈ ਮੁਕਾਬਲਾ ਕਰਵਾਇਆ

ਪਾਉਂਟਾ ਸਾਹਿਬ, 14 ਅਪ੍ਰੈਲ (ਹਰਬਖ਼ਸ਼ ਸਿੰਘ)-ਖਾਲਸਾ-ਏਡ (ਇੰਡੀਆ) ਸੰਸਥਾ ਵਲੋਂ ਪਾਉਂਟਾ ਸਾਹਿਬ ਮੈਦਾਨ ਵਿਚ ਮਾਸਟਰ ਸਿੰਘ ਪਾਉਂਟਾ ਸਾਹਿਬ ਵਿਖੇ ਕਰਵਾਏ ਗਏ, ਜਿਸ ਵਿਚ ਖਾਲਸਾ-ਏਡ ਏਸ਼ੀਆ ਪੈਸੀਫਿਕ ਦੇ ਡਾਇਰੈਕਟਰ ਅਮਰਪ੍ਰੀਤ ਸਿੰਘ ਵਿਸ਼ੇਸ਼ ਤੌਰ 'ਤੇ ਪਟਿਆਲਾ ਤੋਂ ...

ਪੂਰੀ ਖ਼ਬਰ »

ਖ਼ਾਲਸਾ ਸਾਜਨਾ ਦਿਵਸ (ਵਿਸਾਖੀ) ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ

ਪਾਉਂਟਾ ਸਾਹਿਬ, 14 ਅਪ੍ਰੈਲ (ਹਰਬਖ਼ਸ਼ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਇਤਿਹਾਸਕ ਨਗਰੀ ਸ੍ਰੀ ਪਾਉਂਟਾ ਸਾਹਿਬ ਵਿਖੇ ਵਿਸਾਖੀ ਖ਼ਾਲਸਾ ਸਿਰਜਨਾ ਦਿਵਸ ਨੂੰ ਸਰਮਰਪਿਤ ਗੁਰਮਤਿ ਸਮਾਗਮ, ਅੰਮਿ੍ਤ ਸੰਚਾਰ ਅਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ...

ਪੂਰੀ ਖ਼ਬਰ »

ਪਿੰਡ ਪੁਰੂਵਾਲਾ ਵਿਖੇ ਗਾਂਜੇ ਸਮੇਤ ਦੁਕਾਨਦਾਰ ਫੜਿਆ

ਪਾਉਂਟਾ ਸਾਹਿਬ, 14 ਅਪ੍ਰੈਲ (ਹਰਬਖ਼ਸ਼ ਸਿੰਘ)-ਪਾਉਂਟਾ ਸਾਹਿਬ ਠਾਣਾ ਪੁਲਿਸ ਨੂੰ ਪਿਛਲੀ ਸ਼ਾਮ ਗਸ਼ਤ ਕਰਦਿਆਂ ਸੂਚਨਾ ਦੇ ਆਧਾਰ ਤੇ ਬਾਂਗਰਨ ਕੋਲ ਇਕ ਦੁਕਾਨਦਾਰ ਨੂੰ 84 ਗ੍ਰਾਮ ਗਾਂਜਾ ਸਮੇਤ ਗਿ੍ਫ਼ਤਾਰ ਕਰ ਲਿਆ ਗਿਆ | ਸੂਚਨਾ ਅਨੁਸਾਰ ਪੁਰੂਵਾਲਾ ਚੌਕ ਕੋਲ ਇਕ ...

ਪੂਰੀ ਖ਼ਬਰ »

ਬਾਬਾ ਸਾਹਿਬ ਨੇ ਦੇਸ਼ ਦੇ ਲੋਕਾਂ ਨੂੰ ਦਿੱਤਾ ਵੋਟ ਦਾ ਅਧਿਕਾਰ-ਅਸ਼ੋਕ ਅਰੋੜਾ

ਕੁਰੂਕਸ਼ੇਤਰ, 14 ਅਪ੍ਰੈਲ (ਅ.ਬ.)-ਬਾਬਾ ਸਾਹਿਬ ਭੀਮ ਰਾਵ ਅੰਬੇਡਕਰ ਨੇ ਦੇਸ਼ ਨੂੰ ਅਜਿਹਾ ਸੰਵਿਧਾਨ ਦਿੱਤਾ, ਜਿਸ ਵਿਚ ਰਾਸ਼ਟਰਪਤੀ ਅਤੇ ਆਮ ਮਨੁੱਖ ਦੀ ਵੋਟ ਬਰਾਬਰ ਹੈ | ਇਹ ਵਿਚਾਰ ਇਨੈਲੋ ਸੂਬਾਈ ਪ੍ਰਧਾਨ ਅਸ਼ੋਕ ਅਰੋੜਾ ਨੇ ਬਾਬਾ ਸਾਹਿਬ ਦੀ ਜੈਅੰਤੀ 'ਤੇ ਅੰਬੇਡਕਰ ...

ਪੂਰੀ ਖ਼ਬਰ »

ਸੰਸਦ ਮੈਂਬਰ ਰਾਜ ਕੁਮਾਰ ਸੈਣੀ ਨੇ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਭੇਟ ਕੀਤੀ

ਕੁਰੂਕਸ਼ੇਤਰ, 14 ਅਪ੍ਰੈਲ (ਅ.ਬ.)-ਲੋਕਤੰਤਰ ਸੁਰੱਖਿਆ ਪਾਰਟੀ ਦੇ ਸੁਪਰੀਮੋ ਅਤੇ ਸੰਸਦ ਮੈਂਬਰ ਰਾਜ ਕੁਮਾਰ ਸੈਣੀ ਨੇ ਕਿਹਾ ਹੈ ਕਿ ਅੱਜ ਸਾਨੂੰ ਬਾਬਾ ਸਾਹਿਬ ਡਾ. ਭੀਮਰਾਓ ਅੰਬੇਡਕਰ ਦੇ ਦੱਸੇ ਰਾਹ 'ਤੇ ਚੱਲਣ ਦੀ ਲੋੜ ਹੈ | ਬਾਬਾ ਸਾਹਿਬ ਕਿਹਾ ਕਰਦੇ ਸਨ ਕਿ ਜਿਸ ਦੀ ਜਿੰਨੀ ...

ਪੂਰੀ ਖ਼ਬਰ »

ਸਰਬ ਸਮਾਜ ਸਭਾ ਦੀ ਅਹਿਮ ਬੈਠਕ ਹੋਈ

ਰਤੀਆ, 14 ਅਪ੍ਰੈਲ (ਬੇਅੰਤ ਮੰਡੇਰ)-ਸਰਬ ਸਮਾਜ ਸਭਾ ਦੀ ਅਹਿਮ ਬੈਠਕ ਸਭਾ ਪ੍ਰਧਾਨ ਸਤਪਾਲ ਜਿੰਦਲ ਦੀ ਪ੍ਰਧਾਨਗੀ ਵਿਚ ਹੋਈ | ਇਸ ਮੌਕੇ ਸਭਾ ਵਲੋਂ ਕੀਤੇ ਗਏ ਸਮਾਜ ਸੇਵੀ ਕਾਰਜਾਂ ਬਾਰੇ ਸਭਾ ਦੇ ਸਕੱਤਰ ਬਲਿੰਦਰ ਸ਼ਰਮਾ ਨੇ ਵਿਸਤਾਰ ਨਾਲ ਚਾਨਣਾ ਪਾਇਆ | ਸਭਾ ਪ੍ਰਧਾਨ ...

ਪੂਰੀ ਖ਼ਬਰ »

ਸ਼ਾਹਾਬਾਦ ਵਿਚ ਭਾਜਪਾ ਚੋਣ ਦਫ਼ਤਰ ਦਾ ਉਦਘਾਟਨ

ਕੁਰੂਕਸ਼ੇਤਰ, 14 ਅਪ੍ਰੈਲ (ਅ.ਬ.)-ਸ਼ਾਹਾਬਾਦ ਵਿਚ ਭਾਜਪਾ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਭਾਜਪਾ ਉਮੀਦਵਾਰ ਨਾਇਬ ਸਿੰਘ ਸੈਣੀ ਅਤੇ ਰਾਜ ਮੰਤਰੀ ਕ੍ਰਿਸ਼ਨ ਬੇਦੀ ਮੁੱਖ ਤੌਰ 'ਤੇ ਪੁੱਜੇ | ਉਨ੍ਹਾਂ ਦੇ ਨਾਲ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਗੁਰਦਿਆਲ ...

ਪੂਰੀ ਖ਼ਬਰ »

ਜਲਿ੍ਹਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਕੈਂਡਲ ਮਾਰਚ ਕੱਢਿਆ

ਥਾਨੇਸਰ, 14 ਅਪ੍ਰੈਲ (ਅ.ਬ.)-ਜਲਿ੍ਹਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਪਿੰਡ ਬਾਰਨਾ ਦੇ ਪ੍ਰਗਤੀਸ਼ੀਲ ਯੁਵਾ ਮੰਚ ਵਲੋਂ ਪਿੰਡ 'ਚ ਕੈਂਡਲ ਮਾਰਚ ਕੱਢਿਆ ਗਿਆ | ਕੈਂਡਲ ਮਾਰਚ ਵਿਚ ਪਿੰਡ ਦੇ ਨੌਜਵਾਨਾਂ ਨੇ ਜੋਸ਼ ਨਾਲ ਹਿੱਸਾ ਲਿਆ | ਜਨ ਸੰਘਰਸ਼ ਮੰਚ ...

ਪੂਰੀ ਖ਼ਬਰ »

ਸਹਾਇਕ ਫੂਡ ਕਮਿਸ਼ਨਰ ਵਲੋਂ ਮਠਿਆਈ ਦੀਆਂ ਦੁਕਾਨਾਂ ਤੇ ਰੇਹੜੀ ਵਾਲਿਆਂ 'ਤੇ ਛਾਪਾ

ਰੂਪਨਗਰ, 14 ਅਪ੍ਰੈਲ (ਮਨਜਿੰਦਰ ਸਿੰਘ ਚੱਕਲ)-ਪੰਜਾਬ ਸਰਕਾਰ ਦੇ ਫੂਡ ਅਤੇ ਡਰੱਗ ਵਿਭਾਗ ਦੇ ਕਮਿਸ਼ਨਰ ਕਾਹਨ ਸਿੰਘ ਪੰਨੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਦੇ ਸਹਾਇਕ ਫੂਡ ਕਮਿਸ਼ਨਰ ਸੁਖਰਾਓ ਸਿੰਘ ਮਿਨਹਾਸ ਵਲੋਂ ਰੂਪਨਗਰ ਵਿਖੇ ਮਠਿਆਈ ਦੀਆਂ ਦੁਕਾਨਾਂ ਤੇ ...

ਪੂਰੀ ਖ਼ਬਰ »

ਮੁਆਵਜ਼ੇ ਸਬੰਧੀ ਧਰਨਾ 16 ਨੂੰ

ਘਨੌਲੀ, 14 ਅਪ੍ਰੈਲ (ਜਸਵੀਰ ਸਿੰਘ ਸੈਣੀ)-ਪਿਛਲੇ ਕੁਝ ਦਿਨਾਂ ਪਹਿਲਾਂ ਬੇਮੌਸਮੀ ਹੋਈ ਬਰਸਾਤ ਤੇ ਗੜੇਮਾਰੀ ਕਾਰਨ ਨੁਕਸਾਨੀ ਇਲਾਕੇ ਦੇ ਕਿਸਾਨਾਂ ਦੀ ਕਣਕ ਦੀ ਫ਼ਸਲ ਲਈ ਕਿਸਾਨਾਂ ਵਲੋਂ 16 ਅਪ੍ਰੈਲ ਨੂੰ ਸਵੇਰੇ 10 ਵਜੇ ਮਹਾਰਾਜਾ ਰਣਜੀਤ ਸਿੰਘ ਬਾਗ਼ ਰੂਪਨਗਰ ਵਿਖੇ ਦੀ ...

ਪੂਰੀ ਖ਼ਬਰ »

ਹੱਥ 'ਚ ਝਾੜੂ, ਪੈਰ 'ਚ ਚੱਪਲ ਪਾ ਕੇ ਕਰਨਗੇ ਭਾਜਪਾ ਦਾ ਸਫ਼ਾਇਆ-ਵਿਕਰਾਂਤ ਗੋਇਤ

ਹਾਂਸੀ, 14 ਅਪ੍ਰੈਲ (ਅ.ਬ.)-ਹਰਿਆਣਾ 'ਚ ਜੇਜੇਪੀ ਪਾਰਟੀ ਅਤੇ ਆਮ ਆਦਮੀ ਪਾਰਟੀ ਦਾ ਲੋਕ ਸਭਾ ਚੋਣਾਂ 'ਚ ਗਠਜੌੜ ਹੋਣ ਨਾਲ ਹਰਿਆਣਾ 'ਚ ਦੋਵੇਂ ਪਾਰਟੀਆਂ ਦੀ ਜ਼ਬਰਦਸਤ ਲਹਿਰ ਚੱਲ ਪਈ ਹੈ | ਉਸ ਲਹਿਰ 'ਚ ਭਾਜਪਾ ਸਮੇਤ ਹੋਰ ਪਾਰਟੀਆਂ ਗਾਇਬ ਹੋ ਜਾਣਗੀਆਂ | ਇਹ ਗੱਲ ਆਮ ਆਦਮੀ ...

ਪੂਰੀ ਖ਼ਬਰ »

ਧਰਮਨਗਰੀ 'ਚ ਦੁਰਗਾ ਅਸ਼ਟਮੀ ਪੁਰਬ ਧੂਮਧਾਮ ਨਾਲ ਮਨਾਇਆ

ਥਾਨੇਸਰ, 14 ਅਪ੍ਰੈਲ (ਅ.ਬ.)-ਧਰਮ ਨਗਰੀ 'ਚ ਦੁਰਗਾਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਸ਼ਰਧਾਲੂਆਂ ਨੇ ਮਾਂ ਦੁਰਗਾ ਦੇ 8ਵੇਂ ਸਵਰੂਪ ਮਹਾਗੌਰੀ ਦੀ ਪੂਜਾ ਕੀਤੀ | ਅੱਠਵੀਂ ਦੀ ਕੜਾਹੀ ਕਰਨ ਵਾਲੇ ਭਗਤਾਂ ਨੇ ਕੰਨਿਆ ਪੂਜਾ ਕਰਕੇ ਨਰਾਤਿਆਂ ਦੇ ਵਰਤ ਖੋਲ੍ਹੇ | ...

ਪੂਰੀ ਖ਼ਬਰ »

ਸੰਵਿਧਾਨ ਨਿਰਮਾਤਾ ਦਾ 128ਵਾਂ ਜਨਮ ਦਿਹਾੜਾ ਮਨਾਇਆ

ਨੀਲੋਖੇੜੀ, 14 ਅਪ੍ਰੈਲ (ਆਹੂੂਜਾ)-ਗੁਰੂ ਰਵਿਦਾਸ ਸਭਾ ਪੋਲਟਰੀ ਏਰੀਆ ਵਿਖੇ ਗੁਰੂ ਰਵਿਦਾਸ ਯੁਵਾ ਸ਼ਕਤੀ ਵਲੋਂ ਸੰਵਿਧਾਨ ਨਿਰਮਾਤਾ ਡਾ. ਭੀਮਰਾਓ ਅੰਬੇਡਕਰ ਦੀ 128ਵੀਂ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ | ਪ੍ਰੋਗਰਾਮ ਦੇ ਮੁੱਖ ਮਹਿਮਾਨ ਜਨ ਸਿਹਤ ਵਿਭਾਗ ਦੇ ਅਧਿਕਾਰੀ ...

ਪੂਰੀ ਖ਼ਬਰ »

ਮਹਾਂਪੁਰਸ਼ 36 ਬਰਾਦਰੀ ਦੇ ਹੁੰਦੇ ਹਨ-ਸਤਬਰੀ ਦਬਲੈਨ

ਨਰਵਾਨਾ, 14 ਅਪ੍ਰੈਲ (ਅ.ਬ.)-ਭਾਰਤ ਰਤਨ ਬਾਬਾ ਸਾਹਿਬ ਡਾ. ਭੀਮਰਾਓ ਅੰਬੇਡਕਰ ਦੀ 128ਵੀਂ ਜੈਅੰਤੀ ਨਰਵਾਨਾ ਵਿਖੇ ਧੂਮਧਾਮ ਨਾਲ ਮਨਾਈ ਗਈ | ਡਾ. ਭੀਮਰਾਓ ਅੰਬੇਡਕਰ ਸਭਾ ਨਰਵਾਨਾ ਦੇ ਸੰਸਥਾਪਕ ਮੈਂਬਰਾਂ ਨੇ ਸੰਸਥਾਪਕ ਪ੍ਰਧਾਨ ਸੂਰਤ ਸਿੰਘ ਦੀ ਪ੍ਰਧਾਨਗੀ 'ਚ ਅਤੇ ...

ਪੂਰੀ ਖ਼ਬਰ »

134-ਏ ਤਹਿਤ 1626 ਵਿਦਿਆਰਥੀਆਂ ਨੇ ਦਿੱਤੀ ਪ੍ਰੀਖਿਆ

ਨੀਲੋਖੇੜੀ, 14 ਅਪ੍ਰੈਲ (ਆਹੂੂਜਾ)-134-ਏ ਤਹਿਤ ਦੂਜੀ ਜਮਾਤ ਤੋਂ 12ਵੀਂ ਜਮਾਤ ਤੱਕ ਦੀ ਪ੍ਰੀਖਿਆ ਸ਼ਾਂਤੀ ਨਾਲ ਪੂਰੀ ਹੋਈ | ਪ੍ਰੀਖਿਆ ਵਿਚ 1626 ਵਿਦਿਆਰਥੀਆਂ ਨੇ ਹਿੱਸਾ ਲਿਆ, ਜਦਕਿ 1727 ਫਾਰਮ ਭਰੇ ਗਏ ਸਨ | ਪ੍ਰੀਖਿਆ ਬਲਾਕ ਸਿੱਖਿਆ ਅਧਿਕਾਰੀ ਧਰਮਪਾਲ ਦੀ ਦੇਖ ਰੇਖ ਵਿਚ ਹੋਈ | ...

ਪੂਰੀ ਖ਼ਬਰ »

ਵਿਸਾਖੀ, ਸੰਗਰਾਂਦ ਅਤੇ ਖ਼ਾਲਸਾ ਪੰਥ ਦੇ ਸਾਜਨਾ ਦਿਹਾੜੇ ਸਬੰਧੀ ਦੀਵਾਨ ਸਜਾਏ

ਨੀਲੋਖੇੜੀ, 14 ਅਪ੍ਰੈਲ (ਆਹੂੂਜਾ)-ਵਿਸਾਖੀ, ਸੰਗਰਾਂਦ ਅਤੇ ਖ਼ਾਲਸਾ ਪੰਥ ਦੇ ਸਾਜਨਾ ਦਿਹਾੜੇ ਦੇ ਸੰਬੰਧ ਵਿਚ ਰੇਲਵੇ ਰੋਡ ਸਥਿਤ ਸ੍ਰੀ ਗੁਰਦੁਆਰਾ ਸਿੰਘ ਸਭਾ ਵਿਚ ਧਾਰਮਿਕ ਦੀਵਾਨ ਸਜਾਏ ਗਏ | ਪ੍ਰੋਗਰਾਮ 'ਚ ਅਮਰਜੀਤ ਸਿੰਘ ਖ਼ਾਲਸਾ ਢਾਡੀ ਜਥਾ, ਭਾਈ ਹਰਬੰਸ ਸਿੰਘ ...

ਪੂਰੀ ਖ਼ਬਰ »

ਪੰਜਾਬੀ ਵੈਲਫ਼ੇਅਰ ਸਭਾ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਕੈਥਲ, 14 ਅਪ੍ਰੈਲ (ਅ.ਬ.)-ਪੰਜਾਬੀ ਵੈਲਫ਼ੇਅਰ ਸਭਾ ਵਲੋਂ ਅਮਰ ਸ਼ਹੀਦ ਮਦਨ ਲਾਲ ਢੀਂਗਰਾ ਸਮਾਰਕ 'ਤੇ ਜਲਿ੍ਹਆਂਵਾਲਾ ਬਾਗ ਹੱਤਿਆਕਾਂਡ ਦੇ 100ਵੇਂ ਸਾਲ 'ਤੇ ਅਮਰ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ | ਸਭਾ ਦੇ ਸਾਰੇ ਮੈਂਬਰ ਅਮਰ ਸ਼ਹੀਦ ਮਦਨ ਲਾਲ ਢੀਂਗਰਾ ਸਮਾਰਕ 'ਤੇ ...

ਪੂਰੀ ਖ਼ਬਰ »

'ਆਪ' ਅਤੇ ਜਜਪਾ ਨੇ ਸਾਂਝੇ ਤੌਰ 'ਤੇ ਮਨਾਇਆ ਡਾ. ਅੰਬੇਡਕਰ ਦਾ ਜਨਮ ਦਿਹਾੜਾ

ਸਿਰਸਾ, 14 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)-ਸੰਵਿਧਾਨ ਨਿਰਮਾਤਾ ਅਤੇ ਦਲਿਤਾਂ ਤੇ ਗਰੀਬਾਂ ਦੇ ਮਸੀਹੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਅੱਜ ਆਮ ਆਦਮੀ ਪਾਰਟੀ ਅਤੇ ਜਨਨਾਇਕ ਜਨਤਾ ਪਾਰਟੀ ਦੀ ਜ਼ਿਲ੍ਹਾ ਕਾਰਜਕਾਰਣੀ ਵਲੋਂ ਸਾਂਝੇ ਰੂਪ 'ਚ ਅੰਬੇਡਕਰ ...

ਪੂਰੀ ਖ਼ਬਰ »

ਭਾਜਪਾ ਦੇ ਚੋਣ ਦਫ਼ਤਰ ਦਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਗੁੱਜਰ ਨੇ ਕੀਤਾ ਉਦਘਾਟਨ

ਗੂਹਲਾ ਚੀਕਾ, 14 ਅਪ੍ਰੈਲ (ਓ.ਪੀ. ਸੈਣੀ)-ਹਲਕਾ ਗੂਹਲਾ ਭਾਜਪਾ ਦੇ ਚੋਣ ਦਫ਼ਤਰ ਦਾ ਅੱਜ ਹਵਨ-ਯੱਗ ਦੇ ਨਾਲ ਭਾਜਪਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਗੁੱਜਰ ਦੀ ਪ੍ਰਧਾਨਗੀ 'ਚ ਉਦਘਾਟਨ ਕੀਤਾ | ਇਸ ਮੌਕੇ ਬਤੌਰ ਮੁੱਖ ਮਹਿਮਾਨ ਥਾਨੇਸਰ ਵਿਧਾਇਕ ਸੁਭਾਸ਼ ਸੁਧਾ ਨੇ ਸ਼ਿਰਕਤ ਕੀਤੀ | ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਖਾਏ ਰਸਤੇ 'ਤੇ ਚੱਲਣਾ ਜ਼ਰੂਰੀ-ਬਾਬਾ ਸੁਰਿੰਦਰ ਸਿੰਘ

ਬਾਬੈਨ, 14 ਅਪ੍ਰੈਲ (ਡਾ. ਦੀਪਕ ਦੇਵਗਨ)-ਡੇਰਾ ਗੁਰਦੁਆਰਾ ਮੰਡੋਖਰਾ ਸਾਹਿਬ ਵਿਖੇ ਵਿਸਾਖੀ ਦਾ ਤਿਉਹਾਰ ਅਤੇ 320ਵੇਂ ਖ਼ਾਲਸਾ ਸਾਜਨਾ ਦਿਵਸ ਮੌਕੇ ਵਿਸ਼ਾਲ ਕੀਰਤਨ ਦਰਬਾਰ ਕਰਵਾਇਆ ਗਿਆ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ | ਇਸ ਮੌਕੇ ਬਾਬਾ ਸੁਰਿੰਦਰ ਸਿੰਘ ਵਲੋਂ ...

ਪੂਰੀ ਖ਼ਬਰ »

ਨਾਜਾਇਜ਼ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਸਮੇਤ 1 ਗਿ੍ਫ਼ਤਾਰ

ਏਲਨਾਬਾਦ, 14 ਅਪ੍ਰੈਲ (ਜਗਤਾਰ ਸਮਾਲਸਰ)-ਸਥਾਨਕ ਪੁਲਿਸ ਨੇ ਅੱਜ ਇਕ ਮੁਖ਼ਬਰ ਦੀ ਸੂਚਨਾ ਦੇ ਆਧਾਰ 'ਤੇ ਸ਼ਹਿਰ ਦੇ ਵਾਰਡ-17 ਵਿਚੋਂ ਇਕ ਵਿਅਕਤੀ ਨੂੰ ਇਕ ਗ਼ੈਰ-ਕਾਨੂੰਨੀ ਪਿਸਤੌਲ 315 ਬੋਰ ਅਤੇ ਇਕ ਜ਼ਿੰਦਾ ਕਾਰਤੂਸ ਸਮੇਤ ਗਿ੍ਫ਼ਤਾਰ ਕੀਤਾ ਹੈ | ਫੜ੍ਹੇ ਗਏ ਮੁਲਜ਼ਮ ਦੀ ...

ਪੂਰੀ ਖ਼ਬਰ »

ਬਿਜਲੀ ਨਿਗਮ 'ਚ ਧੋਖਾਧੜੀ ਕਰਨ 'ਤੇ ਫੀਲਡ ਅਫ਼ਸਰ ਵਿਰੁੱਧ ਕੀਤੀ ਸ਼ਿਕਾਇਤ

ਟੋਹਾਣਾ, 14 ਅਪ੍ਰੈਲ (ਗੁਰਦੀਪ ਸਿੰਘ ਭੱਟੀ)-ਦੱਖਣੀ ਹਰਿਆਣਾ ਬਿਜਲੀ ਨਿਗਮ ਦੇ ਐਕਸੀਅਨ ਰਾਵਿੰਦਰ ਘਣਘਸ ਨੇ ਬਿਜਲੀ ਨਿਗਮ ਦੇ ਫੀਲਡ ਅਫ਼ਸਰ ਰਾਜਪਾਲ ਤੋਸਾਮ ਅਤੇ ਨਿਗਮ ਦੇ ਮਾਲੀ ਕੰਮਾਂ 'ਚ ਕਈ ਗਲਤੀਆਂ ਕਰਨ ਤੇ ਨਿਗਮ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਪਹੁੰਚਾਉਣ 'ਤੇ ...

ਪੂਰੀ ਖ਼ਬਰ »

ਚੋਰਾਂ ਵਲੋਂ 4 ਦੁਕਾਨਾਂ ਭੰਨ ਕੇ 1.10 ਲੱਖ ਤੇ ਸਕੂਟਰੀ ਕੀਤੀ ਚੋਰੀ

ਜੀਂਦ, 14 ਅਪ੍ਰੈਲ (ਅ.ਬ.)-ਜੁਲਾਨਾ ਕਸਬੇ ਦੀ ਪੁਰਾਣੀ ਅਨਾਜ ਮੰਡੀ ਵਿਚ ਅਣਪਛਾਤੇ ਚੋਰਾਂ ਨੇ ਬੀਤੀ ਰਾਤ 4 ਦੁਕਾਨਾਂ ਦੇ ਜਿੰਦਰੇ ਭੰਨੇ ਅਤੇ ਦੁਕਾਨ ਨੰਬਰ 88 ਦਾ ਜਿੰਦਰਾ ਭੰਨ ਕੇ ਦੁਕਾਨ ਵਿਚ ਰੱਖੀ ਤਿਜੌਰੀ ਅਤੇ ਸਕੂਟਰੀ ਲੈ ਕੇ ਫ਼ਰਾਰ ਹੋ ਗਏ | ਚੋਰਾਂ ਨੇ ਕੈਸ਼ ਕੱਢ ਕੇ ...

ਪੂਰੀ ਖ਼ਬਰ »

ਪੰਜਾਬ ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੀ ਸੰਘਰਸ਼ ਕਮੇਟੀ ਵਲੋਂ ਮੰਗਾਂ ਨੂੰ ਲੈ ਕੇ ਰੋਸ ਮਾਰਚ

ਲੁਧਿਆਣਾ 14 ਅਪ੍ਰੈਲ (ਸਲੇਮਪੁਰੀ)-ਮੁਲਾਜ਼ਮਾਂ ਤੇ ਪੈਨਸ਼ਨਰਜ਼ ਵਲੋਂ ਮੰਗਾਂ ਨੂੰ ਲੈ ਕੇ ਭਾਰਤ ਨਗਰ ਚੌਕ ਨੇੜੇੇ ਪੰਜਾਬ ਅਤੇ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੀ ਸੰਘਰਸ਼ ਕਮੇਟੀ ਦੇ ਫੈਸਲੇ ਅਨੁਸਾਰ ਵੱਡੀ ਗਿਣਤੀ ਵਿਚ ਦਰਜਾ ਤਿੰਨ ਅਤੇ ਦਰਜਾ ਚਾਰ ...

ਪੂਰੀ ਖ਼ਬਰ »

ਤੇਜ਼ ਰਫ਼ਤਾਰ ਬੱਸ ਨੇ ਆਟੋ ਰਿਕਸ਼ਾ ਨੂੰ ਮਾਰੀ ਟੱਕਰ, ਆਟੋ ਸਵਾਰ 11 ਲੋਕ ਜ਼ਖ਼ਮੀ

ਲੁਧਿਆਣਾ, 14 ਅਪ੍ਰੈਲ (ਪਰਮਿੰਦਰ ਸਿੰਘ ਅਹੂਜਾ)-ਸਥਾਨਕ ਮਾਲੇਰਕੋਟਲਾ ਰੋਡ 'ਤੇ ਇਕ ਤੇਜ਼ ਰਫ਼ਤਾਰ ਬੱਸ ਨੇ ਇਕ ਆਟੋ ਰਿਕਸ਼ਾ ਨੂੰ ਲਪੇਟ ਵਿਚ ਲੈ ਲਿਆ, ਜਿਸ ਦੇ ਸਿੱਟੇ ਵਜੋਂ 11 ਲੋਕ ਜ਼ਖ਼ਮੀ ਹੋ ਗਏ ਹਨ | ਜਿਨ੍ਹਾਂ ਵਿਚ 5 ਬੱਚੇ ਵੀ ਸ਼ਾਮਿਲ ਹਨ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਵਿਧਾਇਕ ਬੈਂਸ 'ਤੇ ਗੁਆਂਢੀ ਕਿਸਾਨ ਵਲੋਂ ਉਸ ਦੀ ਜ਼ਮੀਨ 'ਚ ਕਾਲੀ ਰਾਖ਼ ਅਤੇ ਕੈਮੀਕਲ ਪਾਣੀ ਸੁੱਟਣ ਦਾ ਦੋਸ਼

ਲੁਧਿਆਣਾ, 14 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਗਿੱਲ ਪਿੰਡ ਵਿਚ ਕਰੋੜਾਂ ਰੁਪਏ ਮੁੱਲ ਦੀ ਜ਼ਮੀਨ ਦੇ ਮਾਲਕਾਂ ਨੇ ਵਿਧਾਇਕ ਬੈਂਸ 'ਤੇ ਕਾਲੀ ਰਾਖ ਅਤੇ ਕੈਮੀਕਲ ਪਾਣੀ ਸੁੱਟਣ ਦੇ ਗੰਭੀਰ ਦੋਸ਼ ਲਗਾਏ ਹਨ, ਜਦਕਿ ਵਿਧਾਇਕ ਬੈਂਸ ਵਲੋਂ ਇਨ੍ਹਾਂ ਦੋਸ਼ਾਂ ਦਾ ਖੰਡਨ ...

ਪੂਰੀ ਖ਼ਬਰ »

ਭਾਜਪਾ ਯੁਵਾ ਮੋਰਚਾ ਵਲੋਂ ਹਲਕਾ ਲੁਧਿਆਣਾ ਪੂਰਬੀ ਤੋਂ ਪੋਲ ਖੋਲ੍ਹ ਮੁਹਿੰਮ ਦੀ ਸ਼ੁਰੂਆਤ

ਲੁਧਿਆਣਾ, 14 ਅਪ੍ਰੈਲ (ਪੁਨੀਤ ਬਾਵਾ)-ਭਾਰਤੀ ਜਨਤਾ ਪਾਰਟੀ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਜਤਿੰਦਰ ਮਿੱਤਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਭਾਜਪਾ ਯੁਵਾ ਮੋਰਚਾ ਵਲੋਂ ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦੇ ...

ਪੂਰੀ ਖ਼ਬਰ »

ਵਕੀਲ ਦੇ ਦਫ਼ਤਰ ਵਿਚ ਚੋਰੀ

ਲੁਧਿਆਣਾ, 14 ਅਪ੍ਰੈਲ (ਪਰਮਿੰਦਰ ਸਿੰਘ ਅਹੂਜਾ)-ਸਥਾਨਕ ਗਣੇਸ਼ ਨਗਰ ਵਿਚ ਬੀਤੇ ਦਿਨ ਚੋਰ ਵਕੀਲ ਦੇ ਦਫ਼ਤਰ ਵਿੱਚੋਂ ਲੱਖ ਰੁਪਏ ਮੁੱਲ ਦਾ ਸਾਮਾਨ ਚੋਰੀ ਕਰਕੇ ਲੈ ਗਏ | ਪੁਲਿਸ ਨੇ ਇਸ ਸਬੰਧੀ ਐਡਵੋਕੇਟ ਮੁਕੇਸ਼ ਕੁਮਾਰ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਲਿਆ ਹੈ | ਪੁਲਿਸ ...

ਪੂਰੀ ਖ਼ਬਰ »

ਰੇਲ ਗੱਡੀਆਂ 'ਚ ਚੋਰੀ ਕਰਨ ਵਾਲੇ ਗਰੋਹ ਦੇ ਚਾਰ ਮੈਂਬਰ ਗਿ੍ਫ਼ਤਾਰ, ਸਾਮਾਨ ਬਰਾਮਦ

ਲੁਧਿਆਣਾ, 14 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਰੇਲਵੇ ਪੁਲਿਸ ਨੇ ਰੇਲ ਗੱਡੀਆਂ ਵਿਚ ਮੁਸਾਫਰਾਂ ਦਾ ਸਾਮਾਨ ਚੋਰੀ ਕਰਨ ਵਾਲੇ ਇਕ ਗਰੋਹ ਦੇ ਚਾਰ ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਮੋਬਾਈਲ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਸੈਟਰਾ ਗਰੀਨਸ ਪ੍ਰੋਜੈਕਟ ਨੂੰ ਗਲਾਡਾ ਤੋਂ ਨਿਰਮਾਣ ਪੁੂਰਾ ਹੋਣ ਦਾ ਸਰਟੀਫ਼ਿਕੇਟ ਮਿਲਿਆ

ਲੁਧਿਆਣਾ, 14 ਅਪ੍ਰੈਲ (ਪੁਨੀਤ ਬਾਵਾ/ਭੁਪਿੰਦਰ ਸਿੰਘ ਬਸਰਾ)-ਸਥਾਨਕ ਪੱਖੋਵਾਲ ਰੋਡ 'ਤੇ ਸੈਂਟਰਾ ਗਰੀਨਸ ਅਭੈ ਓਸਵਾਲ ਗਰੁੱਪ ਵਲੋਂ ਆਰ.ਐਸ.ਏ. ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਦੀ ਸਹਾਇਤਾ ਨਾਲ ਉਸਾਰੇ ਗਏ ਹਨ, ਜਿਸ ਨੂੰ ਗਲਾਡਾ ਵਲੋਂ ਨਿਰਮਾਣ ਪੂਰਾ ਹੋਣ ਦਾ ...

ਪੂਰੀ ਖ਼ਬਰ »

ਜ਼ਿਲ੍ਹੇ ਭਰ ਦੇ ਸਕੂਲਾਂ ਵਿਚ ਦਾਖ਼ਲੇ ਲਈ ਹੋਈ ਪ੍ਰੀਖਿਆ

ਕੁਰੂਕਸ਼ੇਤਰ, 14 ਅਪ੍ਰੈਲ (ਅ.ਬ.)-ਸਿੱਖਿਆ ਵਿਭਾਗ ਵਲੋਂ 134-ਏ ਤਹਿਤ ਜ਼ਿਲ੍ਹੇ ਭਰ ਦੇ ਵੱਖ-ਵੱਖ ਸਕੂਲਾਂ ਵਿਚ ਵੱਖ-ਵੱਖ ਜਮਾਤਾਂ ਲਈ ਪ੍ਰੀਖਿਆ ਲਈ ਗਈ | ਸਿੱਖਿਆ ਵਿਭਾਗ ਵਲੋਂ 134-ਏ ਤਹਿਤ ਦੂਜੀ ਜਮਾਤ ਤੋਂ ਲੈ ਕੇ 12ਵੀਂ ਤੱਕ ਦੀ ਪ੍ਰਖਿਆ ਲਈ ਗਈ | ਸਵੇਰੇ 9 ਵਜੇ ਤੋਂ ਪਹਿਲਾਂ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਾਦਲ ਨੇ ਐਸ. ਓ. ਆਈ. ਪ੍ਰਧਾਨ ਗਰਚਾ ਦਾ ਕੀਤਾ ਵਿਸ਼ੇਸ਼ ਸਨਮਾਨ

ਲੁਧਿਆਣਾ, 14 ਅਪ੍ਰੈਲ (ਕਵਿਤਾ ਖੁੱਲਰ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਐ ਓ. ਆਈ. ਪ੍ਰਧਾਨ ਹਲਕਾ ਗਿੱਲ ਹਰਵਿੰਦਰ ਸਿੰਘ ਗਰਚਾ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ | ਇਸ ਮੌਕੇ ਬਾਦਲ ਨੇ ਐਸ ਓ. ਆਈ. ਦੀ ...

ਪੂਰੀ ਖ਼ਬਰ »

ਵਿਸਾਖੀ ਦਾ ਦਿਹਾੜਾ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਜਾਵੇਗਾ-ਜਥੇਦਾਰ ਭਿੰਦਰ ਸਿੰਘ

ਫੁੱਲਾਂਵਾਲ, 14 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਪੱਖੋਵਾਲ ਰੋਡ ਸਥਿਤ ਪਿੰਡ ਠੱਕਰਵਾਲ ਜਿਸ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੋਣ ਦਾ ਮਾਣ ਹਾਸਲ ਹੈ, ਵਿਖੇ ਸਥਿਤ ਗੁਰਦੁਆਰਾ ਨਾਨਕਸਰ ਸਾਹਿਬ ਦੀ ਸੇਵਾ ਕਰ ਰਹੇ ਬਾਬਾ ਹਰਬੰਸ ਸਿੰਘ ਕਾਰ ...

ਪੂਰੀ ਖ਼ਬਰ »

ਖ਼ਾਲਸਾ ਸਾਜਨਾ ਦਿਵਸ ਅਤੇ ਵੈਸਾਖ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ

ਰਤੀਆ, 14 ਅਪ੍ਰੈਲ (ਬੇਅੰਤ ਮੰਡੇਰ) ਗੁਰਦੁਆਰਾ ਸ੍ਰੀ ਗੁਰੂੁ ਗ੍ਰੰਥ ਸਾਹਿਬ ਮੁੱਖ ਬਾਜ਼ਾਰ ਵਿਚ ਖਾਲਸਾ ਸਾਜਨਾ ਦਿਵਸ ਅਤੇ ਵਿਸਾਖ ਦੀ ਸੰਗਰਾਂਦ ਦਾ ਦਿਹਾੜਾ ਪੂਰੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਰਬੱਤ ...

ਪੂਰੀ ਖ਼ਬਰ »

ਨਿਫਾ ਨੇ ਕਰਵਾਇਆ ਪ੍ਰੋਗਰਾਮ ਪ੍ਰਣਾਮ ਸ਼ਹੀਦਾਂ ਨੂੰ

ਕਰਨਾਲ, 14 ਅਪ੍ਰੈਲ (ਗੁਰਮੀਤ ਸਿੰੋਘ ਸੱਗੂ)-ਜਲਿ੍ਹਆਂਵਾਲਾ ਬਾਗ਼ ਸਾਕੇ ਦੀ ਸ਼ਤਾਬਦੀ ਮੌਕੇ ਨਿਫਾ ਵਲੋਂ ਕਾਛਵਾ ਰੋਡ ਸਥਿਤ ਵਿਵੇਕਾਨੰਦ ਪਾਰਕ ਵਿਖੇ ਪ੍ਰਣਾਮ ਸ਼ਹੀਦਾਂ ਨੂੰ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਸੁਤੰਤਰਤਾ ਸੈਨਾਨੀਆ ਦੀਆਂ ਵਿਧਵਾਵਾਂ ਅਤੇ ...

ਪੂਰੀ ਖ਼ਬਰ »

ਸ਼ੱਕੀ ਹਾਲਤ 'ਚ ਘਰੇਲੂ ਨੌਕਰ ਨੇ ਕੀਤੀ ਖੁਦਕੁਸ਼ੀ

ਲੁਧਿਆਣਾ, 14 ਅਪ੍ਰੈਲ (ਪਰਮਿੰਦਰ ਸਿੰਘ ਅਹੂਜਾ)-ਸਥਾਨਕ ਦੁਗਰੀ ਇਲਾਕੇ ਵਿਚ ਕੋਠੀ ਵਿਚ ਕੰਮ ਕਰਨ ਵਾਲੇ ਘਰੇਲੂ ਨੌਕਰ ਨੇ ਅੱਜ ਸ਼ੱਕੀ ਹਾਲਾਤ ਵਿਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖਤ ਰਾਜੂ ਵਜੋਂ ਕੀਤੀ ਗਈ ਹੈ | ਉਹ ਮੂਲ ਰੂਪ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX