ਤਾਜਾ ਖ਼ਬਰਾਂ


ਪੀ. ਐੱਮ. ਸੀ. ਘੋਟਾਲਾ ਮਾਮਲੇ 'ਤੇ ਸੁਪਰੀਮ ਕੋਰਟ 'ਚ 18 ਅਕਤੂਬਰ ਨੂੰ ਹੋਵੇਗੀ ਸੁਣਵਾਈ
. . .  0 minutes ago
ਨਵੀਂ ਦਿੱਲੀ, 16 ਅਕਤੂਬਰ- ਪੀ. ਐੱਮ. ਸੀ. ਬੈਂਕ ਘਪਲਾ ਮਾਮਲੇ ਨੂੰ ਲੈ ਕੇ ਅੱਜ ਸੁਪਰੀਮ ਕੋਰਟ 'ਚ ਪਟੀਸ਼ਨ ਦਾਖ਼ਲ ਕੀਤੀ ਗਈ, ਜਿਸ 'ਤੇ ਅਦਾਲਤ ਵਲੋਂ...
ਈ. ਡੀ. ਨੇ ਪੀ. ਚਿਦੰਬਰਮ ਨੂੰ ਕੀਤਾ ਗ੍ਰਿਫ਼ਤਾਰ
. . .  17 minutes ago
ਨਵੀਂ ਦਿੱਲੀ, 16 ਅਕਤੂਬਰ- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਅੱਜ ਆਈ. ਐੱਨ. ਐਕਸ. ਮੀਡੀਆ ਮਾਮਲੇ 'ਚ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੂੰ ਪੁੱਛਗਿੱਛ ਤੋਂ...
ਅਯੁੱਧਿਆ ਮਾਮਲਾ : ਚੀਫ਼ ਜਸਟਿਸ ਨੇ ਕਿਹਾ- ਹੁਣ ਬਹੁਤ ਹੋ ਗਿਆ, 5 ਵਜੇ ਤੱਕ ਪੂਰੀ ਹੋਵੇਗੀ ਸੁਣਵਾਈ
. . .  34 minutes ago
ਨਵੀਂ ਦਿੱਲੀ, 16 ਅਕਤੂਬਰ- ਅਯੁੱਧਿਆ ਮਾਮਲੇ 'ਚ ਸੁਪਰੀਮ ਕੋਰਟ 'ਚ ਅੱਜ ਆਖ਼ਰੀ ਦਿਨ ਦੀ ਸੁਣਵਾਈ ਚੱਲ ਰਹੀ ਹੈ। ਚੀਫ਼ ਜਸਟਿਸ ਰੰਜਨ ਗੋਗੋਈ ਨੇ ਸਾਫ਼ ਕਹਿ ਦਿੱਤਾ ਹੈ ਕਿ ਸ਼ਾਮੀਂ 5 ਵਜੇ ਤੱਕ ਹੀ ਇਸ ਮਾਮਲੇ ਨੂੰ...
ਚੋਣ ਜ਼ਾਬਤਾ ਲੱਗੇ ਹੋਣ ਦੇ ਬਾਵਜੂਦ ਵੀ ਜਲਾਲਾਬਾਦ 'ਚ ਚੱਲੀ ਗੋਲੀ, ਇੱਕ ਜ਼ਖ਼ਮੀ
. . .  44 minutes ago
ਜਲਾਲਾਬਾਦ, 16 ਅਕਤੂਬਰ (ਜਤਿੰਦਰ ਪਾਲ ਸਿੰਘ)- ਜਲਾਲਾਬਾਦ ਅੰਦਰ ਜ਼ਿਮਨੀ ਚੋਣ ਦਾ ਅਖਾੜਾ ਭਖਿਆ ਹੋਇਆ ਹੈ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਫਲੈਗ ਮਾਰਚ ਕਰਕੇ ਲੋਕਾਂ 'ਚ ਸੁਰੱਖਿਆ ਦੀ ਭਾਵਨਾ ਪੈਦਾ ਕੀਤੀ ਜਾ...
ਸੁਪਰੀਮ ਕੋਰਟ 'ਚ ਅਯੁੱਧਿਆ ਮਾਮਲੇ ਦੀ ਸੁਣਵਾਈ ਸ਼ੁਰੂ
. . .  42 minutes ago
ਨਵੀਂ ਦਿੱਲੀ, 16 ਅਕਤੂਬਰ- ਸੁਪਰੀਮ ਕੋਰਟ 'ਚ ਅਯੁੱਧਿਆ ਮਾਮਲੇ ਦੀ ਸੁਣਵਾਈ ਸ਼ੁਰੂ ਹੋ ਗਈ ਹੈ। ਸਾਰੇ ਪੱਖਾਂ ਨੇ ਆਪਣੀ ਵਲੋਂ ਲਿਖਤੀ ਬਿਆਨ ਅਦਾਲਤ 'ਚ ਪੇਸ਼ ਕੀਤੇ ਹਨ। ਮਾਮਲੇ ਦੀ ਸੁਣਵਾਈ...
ਅੰਮ੍ਰਿਤਸਰ 'ਚ ਪਤੀ-ਪਤਨੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  about 1 hour ago
ਵੇਰਕਾ, 16 ਅਕਤੂਬਰ (ਪਰਮਜੀਤ ਸਿੰਘ ਬੱਗਾ)- ਅੰਮ੍ਰਿਤਸਰ ਦੇ ਪੁਲਿਸ ਥਾਣਾ ਮਜੀਠਾ ਰੋਡ ਦੇ ਇਲਾਕੇ ਫੇਅਰਲੈਡ ਕਾਲੋਨੀ ਫ਼ਤਿਹਗੜ੍ਹ ਚੂੜੀਆਂ ਰੋਡ ਵਿਖੇ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਪਤੀ-ਪਤਨੀ...
ਹਿਰਾਸਤ 'ਚ ਲਏ ਗਏ ਫ਼ਾਰੂਕ ਅਬਦੁੱਲਾ
. . .  about 1 hour ago
ਸ੍ਰੀਨਗਰ, 16 ਅਕਤੂਬਰ- ਜੰਮੂ-ਕਸ਼ਮੀਰ ਪੁਲਿਸ ਨੇ ਅੱਜ ਨੈਸ਼ਨਲ ਕਾਨਫ਼ਰੰਸ ਦੇ ਪ੍ਰਧਾਨ ਅਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਨੂੰ ਹਿਰਾਸਤ 'ਚ ਲੈ ਲਿਆ ਹੈ। ਉੱਥੇ ਹੀ ਉਨ੍ਹਾਂ ਦੀ ਧੀ ਸਾਫੀਆ...
ਗਾਂਗੁਲੀ ਦੇ ਕਪਤਾਨ ਬਣਨ ਤੱਕ ਸੋਚਿਆ ਨਹੀ ਸੀ ਭਾਰਤ ਪਾਕਿਸਤਾਨ ਨੂੰ ਹਰਾ ਸਕੇਗਾ - ਸ਼ੋਇਬ ਅਖ਼ਤਰ
. . .  about 1 hour ago
ਇਸਲਾਮਾਬਾਦ, 16 ਅਕਤੂਬਰ - ਪਾਕਿਸਤਾਨ ਦੇ ਸਾਬਕਾ ਤੇਜ ਗੇਂਦਬਾਜ਼ ਸ਼ੋਇਬ ਅਖ਼ਤਰ ਦਾ ਕਹਿਣਾ ਹੈ ਕਿ ਸੌਰਵ ਗਾਂਗੁਲੀ ਦੇ ਭਾਰਤੀ ਟੀਮ ਦਾ ਕਪਤਾਨ ਬਣਨ ਤੱਕ ਉਨ੍ਹਾਂ ਨੇ ਕਦੇ ਸੋਚਿਆ ਨਹੀ ਸੀ...
ਅਮਰੀਕਾ ਨੇ ਮਾਨਵਤਾ ਖ਼ਿਲਾਫ਼ ਕੀਤਾ ਅਪਰਾਧ - ਹਸਨ ਰੂਹਾਨੀ
. . .  about 2 hours ago
ਤਹਿਰਾਨ, 16 ਅਕਤੂਬਰ - ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਦਾ ਕਹਿਣਾ ਹੈ ਕਿ ਈਰਾਨ ਉੱਪਰ ਪ੍ਰਤੀਬੰਧ ਲਗਾ ਕੇ ਅਮਰੀਕਾ ਨੇ ਮਾਨਵਤਾ ਖ਼ਿਲਾਫ਼ ਅਪਰਾਧ ਕੀਤਾ...
ਅਮਿਤ ਸ਼ਾਹ ਅੱਜ ਹਰਿਆਣਾ 'ਚ ਕਰਨਗੇ 4 ਰੈਲੀਆਂ
. . .  about 2 hours ago
ਨਵੀਂ ਦਿੱਲੀ, 16 ਅਕਤੂਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਹਰਿਆਣਾ ਦੇ ਫ਼ਰੀਦਾਬਾਦ, ਸਮਲਖਾ, ਬਹਾਦਰਗੜ੍ਹ ਤੇ ਗੁਰੂਗ੍ਰਾਮ 'ਚ ਚੋਣ ਰੈਲੀਆਂ...
ਕੇਜਰੀਵਾਲ ਦੁਪਹਿਰ 1 ਵਜੇ ਕਰਨਗੇ ਪੱਤਰਕਾਰ ਵਾਰਤਾ
. . .  about 2 hours ago
ਨਵੀਂ ਦਿੱਲੀ, 16 ਅਕਤੂਬਰ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਦੁਪਹਿਰ 1 ਵਜੇ ਪੱਤਰਕਾਰ ਵਾਰਤਾ...
ਅਯੁੱਧਿਆ ਮਾਮਲੇ 'ਚ ਸੁਣਵਾਈ ਦਾ ਅੱਜ ਆਖ਼ਰੀ ਦਿਨ
. . .  about 2 hours ago
ਨਵੀਂ ਦਿੱਲੀ, 16 ਅਕਤੂਬਰ - ਅਯੁੱਧਿਆ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਅੱਜ ਸੁਣਵਾਈ ਦਾ ਆਖ਼ਰੀ ਦਿਨ ਹੈ। ਪੱਖਕਰਤਾ ਅੱਜ ਆਪਣੀਆਂ ਦਲੀਲਾਂ ਨੂੰ ਆਖ਼ਰੀ ਰੂਪ...
ਚਿਦੰਬਰਮ ਤੋਂ ਪੁੱਛਗਿੱਛ ਲਈ ਤਿਹਾੜ ਜੇਲ੍ਹ ਪਹੁੰਚੇ ਈ.ਡੀ ਅਧਿਕਾਰੀ
. . .  about 2 hours ago
ਨਵੀਂ ਦਿੱਲੀ, 16 ਅਕਤੂਬਰ - ਆਈ.ਐਨ.ਐਕਸ ਮੀਡੀਆ ਮਨੀ ਲਾਂਡਰਿੰਗ ਮਾਮਲੇ 'ਚ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਪੀ. ਚਿਦੰਬਰਮ ਤੋਂ ਪੁੱਛਗਿੱਛ ਲਈ ਇਨਫੋਰਸਮੈਂਟ...
ਮਹਾਰਾਸ਼ਟਰ ਚੋਣਾਂ : ਪ੍ਰਧਾਨ ਮੰਤਰੀ ਕਰਨਗੇ ਅੱਜ 3 ਰੈਲੀਆਂ
. . .  about 2 hours ago
ਨਵੀਂ ਦਿੱਲੀ, 16 ਅਕਤੂਬਰ - ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਹਾਰਾਸ਼ਟਰ ਦੇ ਅਕੋਲਾ, ਜਲਨਾ ਤੇ ਪਨਵਲ 'ਚ ਚੋਣ ਰੈਲੀਆਂ...
ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ
. . .  about 3 hours ago
ਸ੍ਰੀਨਗਰ, 16 ਅਕਤੂਬਰ - ਜੰਮੂ ਕਸ਼ਮੀਰ ਦੇ ਅਨੰਤਨਾਗ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ ਚੱਲ ਰਹੀ ਹੈ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਘੇਰਾ ਪਾਇਆ ਹੋਇਆ...
ਅੱਜ ਦਾ ਵਿਚਾਰ
. . .  about 3 hours ago
ਸਰਕਾਰੀ ਹਸਪਤਾਲਾਂ ਦਾ ਸਮਾਂ ਅੱਜ ਤੋਂ ਬਦਲਿਆ
. . .  1 day ago
ਹਵਾਈ ਅੱਡਾ ਰਾਜਾਸਾਂਸੀ 'ਚ ਸ਼ਰਧਾ ਭਾਵਨਾਵਾਂ ਨਾਲ ਮਨਾਇਆ ਗਿਆ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ
. . .  1 day ago
ਨਸ਼ਿਆਂ ਕਾਰਨ ਜੀਂਦੋਵਾਲ 'ਚ ਨੌਜਵਾਨ ਦੀ ਮੌਤ
. . .  1 day ago
ਸਿਹਤ ਵਿਭਾਗ ਦੀ ਟੀਮ ਵਲੋਂ ਅਬੋਹਰ 'ਚ ਵੱਖ-ਵੱਖ ਥਾਵਾਂ 'ਤੇ ਖਾਣ ਪੀਣ ਦੀਆਂ ਵਸਤੂਆਂ ਦੇ ਭਰੇ ਗਏ ਸੈਂਪਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 8 ਵੈਸਾਖ ਸੰਮਤ 551

ਪਹਿਲਾ ਸਫ਼ਾ

ਚੀਫ਼ ਜਸਟਿਸ ਵਲੋਂ ਆਪਣੇ 'ਤੇ ਲੱਗੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਦੀ ਸੁਣਵਾਈ ਲਈ ਬੈਂਚ ਗਠਿਤ

ਨਿਆਂਪਾਲਿਕਾ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ-ਜਸਟਿਸ ਗੋਗੋਈ
ਨਵੀਂ ਦਿੱਲੀ, 20 ਅਪ੍ਰੈਲ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਦੇ ਇਤਿਹਾਸ 'ਚ ਹੋਈ ਇਕ 'ਅਸਧਾਰਨ' ਅਤੇ 'ਅਨੋਖੀ' ਸੁਣਵਾਈ 'ਚ ਚੀਫ਼ ਜਸਟਿਸ ਰੰਜਨ ਗੋਗੋਈ ਨੇ ਖੁਦ 'ਤੇ ਲੱਗੇ ਕਥਿਤ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਬਾਅਦ ਇਕ ਵਿਸ਼ੇਸ਼ ਬੈਂਚ ਦਾ ਗਠਨ ਕੀਤਾ ਹੈ | ਕੁਝ ਆਨਲਾਈਨ ਵੈੱਬਸਾਈਟਾਂ ਵਲੋਂ ਛਾਪੀ ਗਈ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਖ਼ਬਰ ਤੋਂ ਬਾਅਦ ਚੀਫ਼ ਜਸਟਿਸ ਨੇ ਸਨਿਚਰਵਾਰ ਹੋਣ ਦੇ ਬਾਵਜੂਦ ਵਿਸ਼ੇਸ਼ ਸੁਣਵਾਈ ਕਰਦਿਆਂ ਕਿਹਾ ਕਿ ਚੀਜ਼ਾਂ ਹੱਦ ਤੋਂ ਜ਼ਿਆਦਾ ਵਧ ਗਈਆਂ ਹਨ ਅਤੇ ਨਿਆਂਪਾਲਿਕਾ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ |
ਗੰਭੀਰ ਖ਼ਤਰੇ 'ਚ ਹੈ ਨਿਆਂਪਾਲਿਕਾ ਦੀ ਆਜ਼ਾਦੀ
ਚੀਫ਼ ਜਸਟਿਸ ਰੰਜਨ ਗੋਗਈ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਲਗਦਾ ਕਿ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਨ ਲਈ ਉਨ੍ਹਾਂ ਨੂੰ ਏਨਾ ਹੇਠਾਂ ਡਿਗਣਾ ਚਾਹੀਦਾ | ਚੀਫ਼ ਜਸਟਿਸ ਨੇ ਮਾਮਲੇ ਤੋਂ ਖ਼ੁਦ ਨੂੰ ਵੱਖ ਕਰਦਿਆਂ ਇਸ ਲਈ ਵੱਖਰੇ ਬੈਂਚ ਦਾ ਗਠਨ ਕਰ ਦਿੱਤਾ | ਚੀਫ਼ ਜਸਟਿਸ ਜੋ ਅੱਜ ਦੀ ਤਿੰਨ ਮੈਂਬਰੀ ਬੈਂਚ ਦੀ ਅਗਵਾਈ ਕਰ ਰਹੇ ਸਨ, ਨੇ ਸੁਣਵਾਈ ਦੌਰਾਨ ਕਿਹਾ ਕਿ ਉਹ ਕੋਈ ਆਦੇਸ਼ ਜਾਰੀ ਨਹੀਂ ਕਰਨਗੇ ਅਤੇ ਸਭ ਤੋਂ ਸੀਨੀਅਰ ਜੱਜ ਅਰੁਣ ਮਿਸ਼ਰਾ ਇਸ ਸਬੰਧ 'ਚ ਆਦੇਸ਼ ਜਾਰੀ ਕਰਨਗੇ | ਰੰਜਨ ਗੋਗੋਈ ਨੇ ਇਨ੍ਹਾਂ ਦੋਸ਼ਾਂ ਪਿੱਛੇ ਕਿਸੇ ਸਾਜਿਸ਼ ਦਾ ਖਦਸ਼ਾ ਪ੍ਰਗਟਾਉਂਦਿਆਂ ਕਿਹਾ ਕਿ ਇਸ ਪਿੱਛੇ ਕੋਈ ਅਜਿਹੀ ਵੱਡੀ ਤਾਕਤ ਹੋਵੇਗੀ, ਜੋ ਚੀਫ਼ ਜਸਟਿਸ ਦੇ ਦਫ਼ਤਰ ਨੂੰ ਪ੍ਰਭਾਵਹੀਣ ਕਰਨਾ ਚਾਹੁੰਦੀ ਹੈ | ਗੋਗੋਈ ਨੇ ਅਗਲੇ ਹਫ਼ਤੇ ਸੁਣਵਾਈ ਵਾਲੇ ਅਹਿਮ ਕੇਸਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਮਾਮਲਿਆਂ ਦੀ ਸੁਣਵਾਈ ਰੋਕਣ ਦੀ ਕੋਸ਼ਿਸ਼ ਹੈ | ਚੀਫ਼ ਜਸਟਿਸ ਨੇ ਇਨ੍ਹਾਂ ਦੋਸ਼ਾਂ ਨੂੰ ਸੁਤੰਤਰ ਨਿਆਂਪਾਲਿਕਾ ਨੂੰ ਅਸਥਿਰ ਕਰਨ ਦੀ ਸਾਜਿਸ਼ ਕਰਾਰ ਦਿੱਤਾ | ਉਨ੍ਹਾਂ ਇਹ ਵੀ ਕਿਹਾ ਕਿ ਉਹ ਇਸ ਕੁਰਸੀ 'ਤੇ ਬੈਠ ਕੇ ਬਿਨਾਂ ਕਿਸੇ ਡਰ ਦੇ ਆਪਣੇ ਫਰਜ਼ ਪੂਰੇ ਕਰਦੇ ਰਹਿਣਗੇ | ਜ਼ਿਕਰਯੋਗ ਹੈ ਕਿ ਚੀਫ਼ ਜਸਟਿਸ ਅਗਲੇ ਹਫ਼ਤੇ ਰਾਹੁਲ ਗਾਂਧੀ ਖਿਲਾਫ਼ ਮਾਣਹਾਨੀ ਦੀ ਪਟੀਸ਼ਨ, ਪ੍ਰਧਾਨ ਮੰਤਰੀ ਮੋਦੀ ਦੀ ਬਾਇਓਪਿਕ ਅਤੇ ਤਾਮਿਲਨਾਡੂ ਦੇ ਵੋਟਰਾਂ ਨੂੰ ਕਥਿਤ ਰਿਸ਼ਵਤ ਦੇਣ ਦੇ ਮਾਮਲੇ ਸਬੰਧੀ ਕੇਸਾਂ ਦੀ ਸੁਣਵਾਈ ਕਰਨ ਵਾਲੇ ਹਨ |
20 ਸਾਲ ਦੀ ਬਿਨਾਂ ਸਵਾਰਥ ਸੇਵਾ ਦਾ ਮਿਲਿਆ ਇਨਾਮ-ਗੋਗੋਈ
ਚੀਫ਼ ਜਸਟਿਸ ਨੇ ਭਾਵੁਕ ਹੁੰਦਿਆਂ ਕਿਹਾ ਕਿ ਕੋਈ ਵਿਅਕਤੀ ਜੱਜ ਬਣਨ ਦਾ ਫ਼ੈਸਲਾ ਇੱਜ਼ਤ ਕਮਾਉਣ ਲਈ ਕਰਦਾ ਹੈ ਪਰ ਜੇ ਉਸ 'ਤੇ ਹੀ ਹਮਲਾ ਹੋ ਜਾਵੇ ਤਾਂ ਬਾਕੀ ਕੀ ਬਚਦਾ ਹੈ? ਗੋਗੋਈ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਬਤੌਰ ਜੱਜ ਬਿਨਾਂ ਸਵਾਰਥ ਸੇਵਾ ਕਰਨ ਤੋਂ ਬਾਅਦ ਉਨ੍ਹਾਂ ਕੋਲ ਸਿਰਫ਼ 6.80 ਲੱਖ ਰੁਪਏ ਦਾ ਬੈਂਕ ਬੈਲੈਂਸ ਹੈ | ਪੀ. ਐਫ਼. 'ਚ 40 ਲੱਖ ਰੁਪਏ ਹਨ | ਚੀਫ ਜਸਟਿਸ ਨੇ ਆਪਣੀ ਸਾਫ਼-ਸੁਥਰੀ ਛਵੀ 'ਤੇ ਬੋਲਦਿਆਂ ਕਿਹਾ ਕਿ ਉਨ੍ਹਾਂ ਦੇ ਚਪੜਾਸੀ ਕੋਲ ਵੀ ਉਨ੍ਹਾਂ ਤੋਂ ਵੱਧ ਜਾਇਦਾਦ ਹੈ | ਨਾਲ ਹੀ ਕਿਹਾ ਕਿ ਕੋਈ ਉਨ੍ਹਾਂ ਨੂੰ ਪੈਸੇ ਦੇ ਮਾਮਲੇ 'ਚ ਨਹੀਂ ਫਸਾ ਸਕਦਾ | ਇਸ ਲਈ ਮੇਰੇ ਿਖ਼ਲਾਫ਼ ਇਸ ਔਰਤ ਨੂੰ ਖੜ੍ਹਾ ਕੀਤਾ ਗਿਆ ਹੈ | ਚੀਫ਼ ਜਸਟਿਸ ਨੇ ਉਸ ਔਰਤ, ਜਿਸ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਵੈੱਬਸਾਈਟਾਂ 'ਤੇ ਖ਼ਬਰ ਛਾਪੀ ਗਈ ਹੈ, 'ਤੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਆਪਣੇ ਅਪਰਾਧਕ ਰਿਕਾਰਡ ਕਾਰਨ 4 ਦਿਨ ਜੇਲ੍ਹ 'ਚ ਵੀ ਰਹਿ ਚੁੱਕੀ ਹੈ ਅਤੇ ਪੁਲਿਸ ਵੀ ਉਸ ਦੇ ਵਿਵਹਾਰ ਨੂੰ ਲੈ ਕੇ ਚਿਤਾਵਨੀ ਦੇ ਚੁੱਕੀ ਹੈ |
ਮੀਡੀਆ ਵਰਤੇ ਸੰਜਮ-ਬੈਂਚ
ਬੈਂਚ 'ਚ ਸ਼ਾਮਿਲ ਦੋ ਹੋਰ ਜੱਜਾਂ ਅਰੁਣ ਮਿਸ਼ਰਾ ਅਤੇ ਸੰਜੀਵ ਖੰਨਾ ਨੇ ਮੀਡੀਆ ਨੂੰ ਸੰਜਮ ਅਤੇ ਜ਼ਿੰਮੇਵਾਰੀ ਨਾਲ ਭੂਮਿਕਾ ਨਿਭਾਉਣ ਲਈ ਕਿਹਾ ਕਿ ਸੱਚਾਈ ਦੀ ਪੁਸ਼ਟੀ ਕੀਤੇ ਬਿਨਾਂ ਉਸ ਔਰਤ ਦੀ ਸ਼ਿਕਾਇਤ ਨਾ ਪ੍ਰਕਾਸ਼ਿਤ ਕਰੇ | ਬੈਂਚ ਨੇ ਕਿਹਾ ਕਿ ਉਹ ਕੋਈ ਨਿਆਇਕ ਆਦੇਸ਼ ਨਹੀਂ ਦੇ ਰਹੇ ਪਰ ਇਹ ਮੀਡੀਆ 'ਤੇ ਛੱਡ ਰਹੇ ਹਨ ਕਿ ਉਹ ਨਿਆਂਪਾਲਿਕਾ ਦੀ ਸੁਤੰਤਰਤਾ ਨੂੰ ਯਕੀਨੀ ਬਣਾਉਣ ਲਈ ਜ਼ਿੰਮੇਵਾਰੀ ਨਾਲ ਕੰਮ ਕਰੇ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਅਨੈਤਿਕ ਦੋਸ਼ਾਂ ਨਾਲ ਲੋਕਾਂ ਦਾ ਨਿਆਂਪਾਲਿਕਾ ਤੋਂ ਵਿਸ਼ਵਾਸ ਪ੍ਰਭਾਵਿਤ ਹੋਵੇਗਾ |
ਚੀਫ਼ ਜਸਟਿਸ ਦੀ ਹਮਾਇਤ 'ਚ ਆਈ ਬਾਰ ਕੌਾਸਲ
ਬਾਰ ਕੌਾਸਲ ਨੇ ਇਨ੍ਹਾਂ ਦੋਸ਼ਾਂ ਨੂੰ ਝੂਠੇ ਅਤੇ ਬੇਬੁਨਿਆਦ ਦੱਸਦਿਆਂ ਕਿਹਾ ਕਿ ਪੂਰੀ ਬਾਰ ਕੌਾਸਲ ਚੀਫ਼ ਜਸਟਿਸ ਦੇ ਨਾਲ ਖੜ੍ਹੀ ਹੈ | ਕੌਾਸਲ ਦੇ ਚੇਅਰਮੈਨ ਮਨਨ ਮਿਸ਼ਰਾ ਨੇ ਇਸ ਕਥਿਤ ਸੁਣਵਾਈ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਸੰਸਥਾ ਦੀ ਸਾਖ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਬਾਰ ਕੌਾਸਲ ਨੇ ਐਤਵਾਰ ਨੂੰ ਹੰਗਾਮੀ ਮੀਟਿੰਗ ਬੁਲਾਈ ਹੈ, ਜਿਸ 'ਚ ਇਸ ਸਿਲਸਿਲੇ 'ਚ ਮਤਾ ਪਾਸ ਕੀਤਾ ਜਾਵੇਗਾ |
ਕੀ ਹੈ ਮਾਮਲਾ
ਚੀਫ਼ ਜਸਟਿਸ ਗੋਗੋਈ 'ਤੇ ਇਕ 35 ਸਾਲਾ ਔਰਤ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਸਨ | ਇਹ ਔਰਤ ਜਸਟਿਸ ਗੋਗੋਈ ਦੀ ਰਿਹਾਇਸ਼ 'ਤੇ ਬਤੌਰ ਜੂਨੀਅਰ ਕੋਰਟ ਅਸਿਸਟੈਂਟ ਸੀ | ਔਰਤ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਬਾਅਦ 'ਚ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ | ਉਕਤ ਔਰਤ ਨੇ ਹਲਫ਼ਨਾਮੇ ਦੀ ਕਾਪੀ 22 ਜੱਜਾਂ ਨੂੰ ਵੀ ਭੇਜੀ | ਇਸ ਆਧਾਰ 'ਤੇ ਹੀ 4 ਵੈੱਬਸਾਈਟਾਂ 'ਤੇ ਇਹ ਖ਼ਬਰ ਛਾਪੀ ਗਈ |


ਖ਼ਬਰ ਸ਼ੇਅਰ ਕਰੋ

ਬਠਿੰਡਾ ਤੋਂ ਰਾਜਾ ਵੜਿੰਗ ਅਤੇ ਫ਼ਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ ਕਾਂਗਰਸੀ ਉਮੀਦਵਾਰ

ਕਾਂਗਰਸ ਨੇ ਹੁਣ ਤੱਕ 409 ਉਮੀਦਵਾਰ ਮੈਦਾਨ 'ਚ ਉਤਾਰੇ ਨਵੀਂ ਦਿੱਲੀ, 20 ਅਪ੍ਰੈਲ (ਏਜੰਸੀ)-ਕਾਂਗਰਸ ਨੇ ਇੰਡੀਅਨ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਠਿੰਡਾ ਲੋਕ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ | ਕਾਂਗਰਸ ਦੀ ...

ਪੂਰੀ ਖ਼ਬਰ »

ਚੋਣ ਕਮਿਸ਼ਨ ਵਲੋਂ ਸਾਧਵੀ ਨੂੰ ਨੋਟਿਸ

ਨਵੀਂ ਦਿੱਲੀ, 20 ਅਪ੍ਰੈਲ (ਉਪਮਾ ਡਾਗਾ ਪਾਰਥ)-ਚੋਣ ਕਮਿਸ਼ਨ ਨੇ ਭਾਜਪਾ ਨੇਤਾ ਪ੍ਰਗਿਆ ਠਾਕੁਰ ਦੇ ਸ਼ਹੀਦ ਹੇਮੰਤ ਕਰਕਰੇ ਬਾਰੇ ਦਿੱਤੇ ਵਿਵਾਦਤ ਬਿਆਨ 'ਤੇ ਨੋਟਿਸ ਜਾਰੀ ਕੀਤਾ ਹੈ | 26/11 ਦੇ ਮੁੰਬਈ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਹੇਮੰਤ ਕਰਕਰੇ ਬਾਰੇ ਬੋਲਦਿਆਂ ਪ੍ਰਗਿਆ ...

ਪੂਰੀ ਖ਼ਬਰ »

ਮੋਦੀ ਦੇ ਜੀਵਨ 'ਤੇ ਬਣੀ ਵੈੱਬ ਸੀਰੀਜ਼ ਰੋਕਣ ਦੇ ਆਦੇਸ਼

ਨਵੀਂ ਦਿੱਲੀ, 20 ਅਪ੍ਰੈਲ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਬਣੀ ਫ਼ਿਲਮ ਨੂੰ ਸਿਨੇਮਾ ਘਰਾਂ 'ਚ ਦਿਖਾਉਣ 'ਤੇ ਪਾਬੰਦੀ ਲਾਉਣ ਤੋਂ ਬਾਅਦ ਚੋਣ ਕਮਿਸ਼ਨ ਨੇ ਅੱਜ 'ਇਰੋਜ਼ ਕੰਪਨੀ' ਨੂੰ ਵੀ ਵੈੱਬ ਸੀਰੀਜ਼ ਰਾਹੀਂ ਪੇਸ਼ ਕੀਤੀ ਜਾ ਰਹੀ ਫ਼ਿਲਮ ...

ਪੂਰੀ ਖ਼ਬਰ »

ਦੂਜੇ ਗੇੜ ਦੀਆਂ ਚੋਣਾਂ ਤੋਂ ਬਾਅਦ 'ਦੀਦੀ' ਦੀ ਨੀਂਦ ਉੱਡੀ-ਮੋਦੀ

• ਬੰਗਾਲ 'ਚ ਚੋਣ ਰੈਲੀਆਂ ਦੌਰਾਨ ਮਮਤਾ ਬੈਨਰਜੀ 'ਤੇ ਸਾਧਿਆ ਨਿਸ਼ਾਨਾ • ਸਾਧਵੀ ਪ੍ਰਗਿਆ ਦਾ ਕੀਤਾ ਬਚਾਅ ਬੁਨਿਆਦਪੁਰ (ਪੱਛਮੀ ਬੰਗਾਲ), 20 ਅਪ੍ਰੈਲ (ਰਣਜੀਤ ਸਿੰਘ ਲੁਧਿਆਣਵੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੱਖਣੀ ਦਿਨਾਜਪੁਰ ਦੇ ਬੁਨਿਆਦਪੁਰ ਵਿਖੇ ...

ਪੂਰੀ ਖ਼ਬਰ »

ਜਗਮੀਤ ਸਿੰਘ ਬਰਾੜ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ

ਸ੍ਰੀ ਮੁਕਤਸਰ ਸਾਹਿਬ, 20 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨ ਅਕਾਲੀ ਦਲ 'ਚ ਸ਼ਾਮਿਲ ਹੋਏ ਸਾਬਕਾ ਲੋਕ ਸਭਾ ਮੈਂਬਰ ਜਗਮੀਤ ਸਿੰਘ ਬਰਾੜ ਨੂੰ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ | ...

ਪੂਰੀ ਖ਼ਬਰ »

'ਆਪ' ਦੀ ਵੋਟ ਤੈਅ ਕਰੇਗੀ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ

10 ਫ਼ੀਸਦੀ ਅਕਾਲੀ ਤੇ 7 ਫ਼ੀਸਦੀ ਕਾਂਗਰਸ ਨੂੰ ਲੱਗਾ ਸੀ ਖ਼ੋਰਾ ਮੇਜਰ ਸਿੰਘ ਜਲੰਧਰ, 20 ਅਪ੍ਰੈਲ-ਪੂਰੇ ਇਕ ਮਹੀਨੇ ਬਾਅਦ ਪੰਜਾਬ ਅੰਦਰ ਹੋਣ ਵਾਲੀ ਲੋਕ ਸਭਾ ਚੋਣ ਵਿਚ 2014 ਸਮੇਂ 'ਆਪ' ਦੇ ਉਮੀਦਵਾਰਾਂ ਨੂੰ ਪਈ ਵੋਟ ਦਾ ਵਹਿਣ ਕਿਧਰ ਮੁੜਦਾ ਹੈ, ਇਹ ਗੱਲ ਵੱਖ-ਵੱਖ ਪਾਰਟੀਆਂ ...

ਪੂਰੀ ਖ਼ਬਰ »

ਜਥੇਦਾਰ ਟੌਹੜਾ ਦਾ ਪਰਿਵਾਰ ਮੁੜ ਅਕਾਲੀ ਦਲ 'ਚ ਸ਼ਾਮਿਲ

ਅਕਾਲੀ ਦਲ ਕਿਸੇ ਇਕ ਪਰਿਵਾਰ ਦੀ ਜਾਇਦਾਦ ਨਹੀਂ, ਇਹ ਪੰਥ ਦੀ ਅਮਾਨਤ-ਸੁਖਬੀਰ ਪਟਿਆਲਾ, 20 ਅਪ੍ਰੈਲ (ਜਸਪਾਲ ਸਿੰਘ ਢਿੱਲੋਂ, ਅਮਰਬੀਰ ਸਿੰਘ ਆਹਲੂਵਾਲੀਆ)-ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਦਾਮਾਦ ਹਰਮੇਲ ਸਿੰਘ ਟੌਹੜਾ ਨੂੰ ਸ਼ੋ੍ਰਮਣੀ ਅਕਾਲੀ ਦਲ 'ਚ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਦੇਸ਼ ਵਿਰੋਧੀ ਹਨ-ਸਿੱਧੂ

ਕਿਹਾ, ਸਰਕਾਰੀ ਕੰਪਨੀਆਂ ਨੂੰ ਤਬਾਹ ਕਰ ਕੇ ਨਿੱਜੀ ਕੰਪਨੀਆਂ ਨੂੰ ਪਹੁੰਚਾ ਰਹੇ ਹਨ ਫ਼ਾਇਦਾ ਨਵੀਂ ਦਿੱਲੀ, 20 ਅਪ੍ਰੈਲ (ਉਪਮਾ ਡਾਗਾ ਪਾਰਥ)-ਕਾਂਗਰਸੀ ਆਗੂ ਸ: ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਸਿੱਧਾ ਹਮਲਾ ਕਰਦਿਆਂ ਉਨ੍ਹਾਂ 'ਤੇ ਦੇਸ਼ ...

ਪੂਰੀ ਖ਼ਬਰ »

ਸਮਾਣਾ ਨੇੜੇ ਦਿਨ-ਦਿਹਾੜੇ ਬੈਂਕ 'ਚੋਂ ਸਵਾ 7 ਲੱਖ ਲੁੱਟੇ

ਸਮਾਣਾ, 20 ਅਪ੍ਰੈਲ (ਸਾਹਿਬ ਸਿੰਘ)-ਸਮਾਣਾ ਨੇੜੇ ਸਮਾਣਾ-ਭਵਾਨੀਗੜ੍ਹ ਸੜਕ 'ਤੇ ਸਥਿਤ ਓਰੀਐਾਟਲ ਬੈਂਕ ਆਫ਼ ਕਾਮਰਸ ਦੀ ਬੰਮਣਾ ਸ਼ਾਖਾ 'ਚੋਂ ਦਿਨ-ਦਿਹਾੜੇ ਚਾਰ ਹਥਿਆਰਬੰਦ ਲੁਟੇਰੇ ਸਵਾ 7 ਲੱਖ ਰੁਪਏ ਤੋਂ ਵੱਧ ਦੀ ਰਕਮ ਲੁੱਟ ਕੇ ਫ਼ਰਾਰ ਹੋ ਗਏ | ਜ਼ਿਲ੍ਹਾ ਪੁਲਿਸ ਮੁਖੀ ਸ. ...

ਪੂਰੀ ਖ਼ਬਰ »

ਫ਼ੌਜ ਦੀ ਗਸ਼ਤ ਪਾਰਟੀ 'ਤੇ ਹਮਲਾ-ਅੱਤਵਾਦੀ ਹਲਾਕ

ਸ੍ਰੀਨਗਰ, 20 ਅਪ੍ਰੈਲ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਬਾਰਾਮੂਲਾ ਦੇ ਰਫ਼ੀਆਬਾਦ ਇਲਾਕੇ 'ਚ ਬੀਤੀ ਦੇਰ ਰਾਤ ਇਕ ਅੱਤਵਾਦੀ ਗਰੁੱਪ ਨੇ ਫ਼ੌਜ ਦੀ ਗਸ਼ਤੀ ਪਾਰਟੀ 'ਤੇ ਗੋਲੀਬਾਰੀ ਕਰ ਦਿੱਤੀ | ਇਸ ਦੇ ਜਵਾਬ 'ਚ ਫ਼ੌਜ ਵਲੋਂ ਕੀਤੀ ਕਾਰਵਾਈ ਦੌਰਾਨ ਇਕ ਅੱਤਵਾਦੀ ...

ਪੂਰੀ ਖ਼ਬਰ »

ਗ੍ਰਹਿ ਮੰਤਰਾਲੇ ਵਲੋਂ ਪੰਜਾਬ 'ਚ ਨੀਮ ਫ਼ੌਜੀ ਬਲਾਂ ਦੀਆਂ 215 ਕੰਪਨੀਆਂ ਦੇਣ ਨੂੰ ਮਨਜ਼ੂਰੀ

ਚੰਡੀਗੜ੍ਹ, 20 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)- ਪੰਜਾਬ 'ਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਨੂੰ ਧਿਆਨ 'ਚ ਰੱਖਦਿਆਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ 'ਚ 215 ਨੀਮ ਫ਼ੌਜੀ ਬਲਾਂ ਦੀਆਂ ਕੰਪਨੀਆਂ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ ¢ ਇਸ ਸਬੰਧੀ ਪੰਜਾਬ ਸਰਕਾਰ ਨੇ ...

ਪੂਰੀ ਖ਼ਬਰ »

ਮੌਸਮ 'ਚ ਤਬਦੀਲੀ ਨਾਲ ਘੱਟ ਬਿਜਲੀ ਖਪਤ ਦਾ ਰਿਕਾਰਡ ਟੁੱਟਾ

ਪਟਿਆਲਾ 20 ਅਪੈ੍ਰਲ (ਜਸਪਾਲ ਸਿੰਘ ਢਿੱਲੋਂ)-ਕਈ ਦਹਾਕਿਆਂ ਤੋਂ ਬਾਅਦ ਅਪੈ੍ਰਲ ਦੇ ਤੀਜੇ ਹਫ਼ਤੇ ਤੋਂ ਬਾਅਦ ਵੀ ਮੌਸਮ 'ਚ ਉਹ ਗਰਮਾਹਟ ਨਹੀਂ ਆਈ ਜੋ ਅਕਸਰ ਇਨ੍ਹਾਂ ਦਿਨਾਂ 'ਚ ਆ ਜਾਂਦੀ ਸੀ | ਮੌਸਮ ਦੀ ਤਬਦੀਲੀ ਕਾਰਨ ਹੀ ਇਸ ਵੇਲੇ ਤਾਪਮਾਨ ਅੰਦਾਜ਼ਨ 35 ਤੋਂ 37 ਡਿਗਰੀ ਦੇ ...

ਪੂਰੀ ਖ਼ਬਰ »

ਵਿੰਗ ਕਮਾਂਡਰ ਅਭਿਨੰਦਨ ਲਈ 'ਵੀਰ ਚੱਕਰ' ਦੀ ਸਿਫ਼ਾਰਸ਼ ਕਰੇਗੀ ਹਵਾਈ ਫ਼ੌਜ

ਨਵੀਂ ਦਿੱਲੀ, 20 ਅਪ੍ਰੈਲ (ਏਜੰਸੀਆਂ)-ਪਾਕਿਸਤਾਨ ਨਾਲ ਹਵਾਈ ਜੰਗ 'ਚ ਉਸ ਦੇ ਐਫ਼-16 ਲੜਾਕੂ ਜਹਾਜ਼ ਨੂੰ ਸੁੱਟਣ ਲਈ ਵੀਰਤਾਪੂਰਨ ਕਾਰਵਾਈ ਲਈ ਹਵਾਈ ਫ਼ੌਜ ਵਿੰਗ ਕਮਾਂਡਰ ਅਭਿਨੰਦਨ ਨੂੰ ਵੀਰ ਚੱਕਰ ਪ੍ਰਦਾਨ ਕਰਨ ਦੀ ਸਿਫ਼ਾਰਸ਼ ਕਰੇਗੀ | ਯੁੱਧ ਦੇ ਸਮੇਂ ਦੌਰਾਨ ਯੋਗਦਾਨ ...

ਪੂਰੀ ਖ਼ਬਰ »

ਪੂਰਵਾ ਐਕਸਪ੍ਰੈੱਸ ਦੇ 12 ਡੱਬੇ ਪਟੜੀ ਤੋਂ ਉਤਰੇ-15 ਜ਼ਖ਼ਮੀ

ਕਾਨਪੁਰ, 20 ਅਪ੍ਰੈਲ (ਏਜੰਸੀ)- ਉੱਤਰ ਪ੍ਰਦੇਸ਼ 'ਚ ਕਾਨਪੁਰ ਨੇੜੇ ਹਾਵੜਾ-ਨਵੀਂ ਦਿੱਲੀ ਪੂਰਵਾ ਐਕਸਪ੍ਰੈੱਸ ਦੇ 12 ਡੱਬੇ ਪਟੜੀ ਤੋਂ ਉੱਤਰ ਗਏ, ਜਿਸ 'ਚ 15 ਲੋਕ ਜ਼ਖ਼ਮੀ ਹੋ ਗਏ | ਸਵੇਰੇ 12.50 ਦੇ ਲਗਪਗ ਕਾਨਪੁਰ ਨਗਰ ਜ਼ਿਲ੍ਹੇ 'ਚ ਇਥੋਂ 20 ਕੁ ਕਿੱਲੋਮੀਟਰ 'ਤੇ ਰੋਮਾ ਰੇਲਵੇ ...

ਪੂਰੀ ਖ਼ਬਰ »

ਭਾਰਤ ਨੇ ਸਮੁੰਦਰ 'ਚ ਉਤਾਰਿਆ ਗਾਈਡਿਡ ਮਿਜ਼ਾਈਲ ਨੂੰ ਤਬਾਹ ਕਰਨ ਵਾਲਾ ਬੇੜਾ

ਮੁੰਬਈ, 20 ਅਪ੍ਰੈਲ (ਏਜੰਸੀ)-ਭਾਰਤੀ ਜਲ ਸੈਨਾ ਨੇ ਅੱਜ ਇੱਥੇ ਮਝਗਾਓਾ ਡਾਕ ਸ਼ਿਪਬਿਲਡਰ ਵਿਚ ਗਾਈਡਿਡ ਮਿਜ਼ਾਈਲ ਤਬਾਹ ਕਰਨ ਵਾਲੇ ਸਮੁੰਦਰੀ ਜਹਾਜ਼ 'ਇੰਫਾਲ' ਨੂੰ ਸਮੁੰਦਰ 'ਚ ਉਤਾਰਿਆ | ਪ੍ਰਾਜੈਕਟ 15-ਬੀ ਤਹਿਤ ਤੀਸਰੇ ਸਮੁੰਦਰੀ ਜਹਾਜ਼ ਇੰਫਾਲ ਨੂੰ ਦੁਪਹਿਰ 12.20 ਵਜੇ ...

ਪੂਰੀ ਖ਼ਬਰ »

ਭਾਜਪਾ ਮੁੜ ਸੱਤਾ ਵਿਚ ਆਈ ਤਾਂ ਕਾਂਗਰਸ ਹੋਵੇਗੀ ਕਸੂਰਵਾਰ-ਸਿਸੋਦੀਆ

ਨਵੀਂ ਦਿੱਲੀ, 20 ਅਪ੍ਰੈਲ (ਜਗਤਾਰ ਸਿੰਘ)-ਦਿੱਲੀ 'ਚ ਕਾਂਗਰਸ ਤੇ 'ਆਪ' ਗੱਠਜੋੜ ਦੀਆਂ ਸੰਭਾਵਨਾਵਾਂ ਬਾਰੇ ਰੋਜ਼ਾਨਾ ਹੀ 'ਹਾਂ-ਨਾ' 'ਹਾਂ-ਨਾ' ਦੀ ਗੁੰਝਲਦਾਰ ਸਥਿਤੀ ਬਣੀ ਹੋਈ ਹੈ | ਅੱਜ ਦਿੱਲੀ ਦੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX