ਤਾਜਾ ਖ਼ਬਰਾਂ


ਜਾਫਰਾਬਾਦ 'ਚ ਦੋ ਗੁੱਟਾਂ ਵਿਚਾਲੇ ਪੱਥਰਬਾਜ਼ੀ ਤੋਂ ਬਾਅਦ ਪੁਲਿਸ ਵੱਲੋਂ ਕੱਢਿਆ ਗਿਆ ਫਲੈਗ ਮਾਰਚ
. . .  2 minutes ago
ਨਵੀਂ ਦਿੱਲੀ, 23 ਫਰਵਰੀ- ਦਿੱਲੀ ਦੇ ਜਾਫਰਾਬਾਦ ਦੇ ਮੌਜਪੁਰ ਇਲਾਕੇ 'ਚ ਦੋ ਗੁੱਟਾਂ ਵਿਚਾਲੇ ਹੋਈ ਪੱਥਰਬਾਜ਼ੀ ਤੋਂ ਬਾਅਦ ਸੰਯੁਕਤ ਪੁਲਿਸ ਕਮਿਸ਼ਨਰ ...
ਕੈਨੇਡਾ 'ਚ ਵਾਪਰੇ ਸੜਕ ਹਾਦਸੇ 'ਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ
. . .  39 minutes ago
ਜਗਦੇਵ ਕਲਾਂ, 23 (ਸ਼ਰਨਜੀਤ ਸਿੰਘ ਗਿੱਲ)- ਪਿੰਡ ਸੈਂਸਰਾ ਕਲਾਂ (ਅੰਮ੍ਰਿਤਸਰ) ਦੇ ਕਰੀਬ ਢਾਈ ਸਾਲ ਪਹਿਲਾਂ ਪੜ੍ਹਾਈ ਕਰਨ ਲਈ ਕੈਨੇਡਾ ...
ਤਲਵੰਡੀ ਸਾਬੋ 'ਚ ਕਬਾੜ ਦੇ ਸਟੋਰ ਨੂੰ ਲੱਗੀ ਅੱਗ
. . .  57 minutes ago
ਤਲਵੰਡੀ ਸਾਬੋ/ਸੀਂਗੋ ਮੰਡੀ, 23 ਫਰਵਰੀ( ਲਕਵਿੰਦਰ ਸ਼ਰਮਾ)- ਤਲਵੰਡੀ ਸਾਬੋ ਦੇ ਵਾਰਡ ਨੰਬਰ ਚਾਰ 'ਚ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਕਬਾੜੀਏ ਅਸ਼ੋਕ ਕੁਮਾਰ ...
ਚੇਅਰਮੈਨ ਸਿੱਧੂ ਦੀ ਅਗਵਾਈ ਹੇਠ 25 ਬੱਸਾਂ ਰਵਾਨਾ
. . .  about 1 hour ago
ਲੌਂਗੋਵਾਲ, 23 ਫ਼ਰਵਰੀ (ਵਿਨੋਦ, ਖੰਨਾ) - ਸ. ਸੁਖਦੇਵ ਸਿੰਘ ਢੀਂਡਸਾ ਵੱਲੋਂ ਅੱਜ ਸੰਗਰੂਰ ਵਿਖੇ ਕੀਤੀ ਜਾਣ ਵਾਲੀ ਰੈਲੀ 'ਚ ਸ਼ਾਮਲ ...
ਦਰਦਨਾਕ ਸੜਕ ਹਾਦਸੇ 'ਚ ਲੜਕੀ ਦੀ ਮੌਤ, ਛੇ ਜ਼ਖ਼ਮੀ
. . .  about 1 hour ago
ਬੰਗਾ, 23 ਫਰਵਰੀ (ਜਸਬੀਰ ਸਿੰਘ ਨੂਰਪੁਰ)- ਪਿੰਡ ਮਜਾਰੀ ਕੋਲ ਵਾਪਰੇ ਸੜਕ ਹਾਦਸੇ 'ਚ ਇੱਕ ਲੜਕੀ ਦੀ ਮੌਤ ਹੋ ਗਈ, ਜਦਕਿ ਛੇ ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾ ਦੀ ਪਹਿਚਾਣ ਫਿਲੌਰ ਵਾਸੀ ਤਮੰਨਾ ਪੁੱਤਰੀ ਕੁਲਵੰਤ ਰਾਏ...
ਨਾਭਾ ਜੇਲ੍ਹ 'ਚ ਸਿੱਖ ਕੈਦੀਆਂ ਵੱਲੋਂ ਕੀਤੀ ਗਈ ਭੁੱਖ ਹੜਤਾਲ
. . .  about 1 hour ago
ਨਾਭਾ, 23 ਫਰਵਰੀ (ਕਰਮਜੀਤ ਸਿੰਘ)- ਪਿਛਲੇ ਦਿਨੀਂ ਹਰਿਮੰਦਰ ਸਾਹਿਬ ਤੋਂ ਆਏ ਗੁਟਕਾ ਸਾਹਿਬ ਨੂੰ ਜੇਲ੍ਹ ਅੰਦਰ ਨਾ ਲੈ ਕੇ ਜਾਣ 'ਤੇ ਜੇਲ੍ਹ..
ਗਲ਼ਾਂ 'ਚ ਸੰਗਲ ਪਾ ਕੇ ਰੈਲੀ 'ਚ ਪਹੁੰਚੇ ਦੋ ਬਜ਼ੁਰਗਾਂ ਦੀਆਂ ਢੀਂਡਸਾ ਨੇ ਖੋਲ੍ਹੀਆਂ ਬੇੜੀਆਂ
. . .  about 1 hour ago
ਸੰਗਰੂਰ, 23 ਫਰਵਰੀ (ਦਮਨਜੀਤ ਸਿੰਘ)- ਢੀਂਡਸਾ ਪਰਿਵਾਰ ਵਲੋਂ ਅੱਜ ਸੰਗਰੂਰ ਵਿਖੇ ਕੀਤੀ ਗਈ ਰੈਲੀ ਦੌਰਾਨ ਉਸ ਸਮੇਂ ਪੰਡਾਲ ਜੈਕਾਰਿਆਂ ਨਾਲ ਗੂੰਜ ਉੱਠਿਆ, ਜਦੋਂ ਦੋ ਪਗੜੀਧਾਰੀ ਬਜ਼ੁਰਗ ਗਲ਼ਾਂ 'ਚ ਸੰਗਲ ਪਾ ਕੇ ਪੰਡਾਲ...
ਦਿੱਲੀ ਦੇ ਜਾਫਰਾਬਾਦ 'ਚ ਦੋ ਗੁੱਟਾਂ ਵਿਚਾਲੇ ਪੱਥਰਬਾਜ਼ੀ
. . .  about 1 hour ago
ਨਵੀਂ ਦਿੱਲੀ, 23 ਫਰਵਰੀ- ਦਿੱਲੀ ਦੇ ਜਾਫਰਾਬਾਦ ਦੇ ਮੌਜਪੁਰ ਇਲਾਕੇ 'ਚ ਦੋ ਗੁੱਟਾਂ ਵਿਚਾਲੇ ਪੱਥਰਬਾਜ਼ੀ ਦੀ ਖ਼ਬਰ ਮਿਲੀ ਹੈ। ਪੁਲਿਸ ਵਲੋਂ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਹੰਝੂ ਗੈਸ ਦੇ ਗੋਲੇ ਛੱਡੇ...
ਖੜੀ ਗੱਡੀ 'ਚੋਂ ਭੇਦਭਰੀ ਹਾਲਤ ਵਿਚ ਮਿਲੀ ਨੌਜਵਾਨ ਦੀ ਲਾਸ਼
. . .  about 2 hours ago
ਮੁੱਲਾਂਪੁਰ ਗਰੀਬਦਾਸ, 23 ਫਰਵਰੀ (ਦਿਲਬਰ ਸਿੰਘ ਖੈਰਪੁਰ) - ਪਿੰਡ ਰਾਣੀਮਾਜਰਾ ਨੇੜਿਓ ਖੜੀ ਡਸਟਰ ਗੱਡੀ 'ਚੋਂ ਇੱਕ ਨੌਜਵਾਨ ਦੀ ਲਾਸ਼ ..
ਸਿਹਤ ਮੰਤਰੀ ਬਲਬੀਰ ਸਿੱਧੂ ਅਤੇ ਚੰਦੂਮਾਜਰਾ ਨੇ ਪ੍ਰਵਾਸੀ ਭਾਰਤੀਆਂ ਵਲੋਂ ਲਗਾਏ ਕੈਂਪ ਦਾ ਲਿਆ ਜਾਇਜ਼ਾ
. . .  about 2 hours ago
ਗੜ੍ਹਸ਼ੰਕਰ, 23 ਫਰਵਰੀ (ਧਾਲੀਵਾਲ)- ਗੜ੍ਹਸ਼ੰਕਰ ਦੇ ਪਿੰਡ ਅਕਾਲਗੜ੍ਹ ਵਿਖੇ ਪ੍ਰਵਾਸੀ ਭਾਰਤੀ ਬਲਦੀਪ ਸਿੰਘ ਗਿੱਲ ਵਲੋਂ ਆਪਣੇ ਪਿਤਾ ਸਵ. ਮਹਿੰਦਰ ਸਿੰਘ ਗਿੱਲ ਦੀ ਯਾਦ 'ਚ 16ਵਾਂ ਵਿਸ਼ਾਲ ਮੈਡੀਕਲ ਕੈਂਪ ਲਗਾਇਆ...
ਸ਼ਾਹੀਨ ਬਾਗ਼ ਦੀਆਂ ਸੜਕਾਂ ਨੂੰ ਖੋਲ੍ਹਣ ਸੰਬੰਧੀ ਲੋਕਾਂ ਵੱਲੋਂ ਪ੍ਰਦਰਸ਼ਨ
. . .  about 2 hours ago
ਨਵੀਂ ਦਿੱਲੀ, 23 ਫਰਵਰੀ- ਦਿੱਲੀ ਦੇ ਸ਼ਾਹੀਨ ਬਾਗ਼ ਦੇ ਨੇੜੇ ਬੰਦ ਪਈਆਂ ਸੜਕਾਂ ਨੂੰ ਖੋਲ੍ਹਣ ਨੂੰ ਲੈ ਕੇ ਸਰਿਤਾ ਅਤੇ ਜਸੋਲਾ ਵਿਹਾਰ ਦੇ ਲੋਕਾਂ ...
ਦਿੱਲੀ ਦੇ ਚਾਂਦ ਬਾਗ 'ਚ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪ੍ਰਦਰਸ਼ਨ
. . .  about 2 hours ago
ਨਵੀਂ ਦਿੱਲੀ, 23 ਫਰਵਰੀ- ਦਿੱਲੀ ਦੇ ਚਾਂਦ ਬਾਗ ਇਲਾਕੇ 'ਚ ਅੱਜ ਲੋਕਾਂ ਵਲੋਂ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.), ਕੌਮੀ ਨਾਗਰਿਕਤਾ ਰਜਿਸਟਰ (ਐੱਨ. ਆਰ. ਸੀ.) ਅਤੇ ਕੌਮੀ ਜਨਸੰਖਿਆ...
ਇਟਲੀ 'ਚ ਕੋਰੋਨਾ ਵਾਇਰਸ ਦੇ 100 ਹੋਰ ਮਾਮਲੇ ਆਏ ਸਾਹਮਣੇ
. . .  1 minute ago
ਰੋਮ, 23 ਫਰਵਰੀ- ਇਟਲੀ 'ਚ ਕੋਰੋਨਾ ਵਾਇਰਸ ਦੇ 100 ਹੋਰ ਮਾਮਲੇ ...
ਬਠਿੰਡਾ : ਔਰਤ ਨੇ ਪੁਲਿਸ ਮੁਲਾਜ਼ਮ ਦੇ ਲੜਕਿਆਂ 'ਤੇ ਉਸ ਦੀ ਅਤੇ ਉਸ ਦੇ ਬੇਟੇ ਦੀ ਕੁੱਟਮਾਰ ਦੇ ਲਾਏ ਦੋਸ਼
. . .  about 3 hours ago
ਬਠਿੰਡਾ, 23 ਫਰਵਰੀ (ਨਾਇਬ ਸਿੱਧੂ)- ਪਿਛਲੇ ਦਿਨੀਂ ਪੁਲਿਸ ਮੁਲਾਜ਼ਮ ਅਤੇ ਇੱਕ ਲੜਕੇ ਦੇ ਪਰਿਵਾਰਕ ਮੈਂਬਰ ਬਠਿੰਡਾ ਦੇ ਹਾਜੀਰਤਨ ਚੌਕ 'ਚ ਆਪਸ 'ਚ ਹੱਥੋਪਾਈ ਹੋ ਗਏ ਸਨ। ਇਸ ਦੌਰਾਨ ਪੁਲਿਸ ਮੁਲਾਜ਼ਮ ਦੀ...
ਆਦਰਸ਼ ਮੁੱਖ ਮੰਤਰੀ ਨਵਾਜੇ ਗਏ ਕੈਪਟਨ ਅਮਰਿੰਦਰ ਸਿੰਘ
. . .  about 3 hours ago
ਬਟਾਲਾ, 23 ਫਰਵਰੀ (ਕਾਹਲੋਂ)- ਯੁਵਕ ਮਾਮਲੇ ਅਤੇ ਖੇਡਾਂ ਮੰਤਰਾਲਾ, ਭਾਰਤ ਸਰਕਾਰ ਦੇ ਸਹਿਯੋਗ ਨਾਲ ਦਸਵੇਂ ਭਾਰਤੀ ਵਿਦਿਆਰਥੀ...
ਔਰੰਗਾਬਾਦ 'ਚ ਚੰਦਰਸ਼ੇਖਰ ਆਜ਼ਾਦ ਵੱਲੋਂ ਰਾਖਵੇਂਕਰਨ ਦੇ ਮੁੱਦੇ 'ਤੇ ਕੱਢਿਆ ਗਿਆ ਮਾਰਚ
. . .  about 3 hours ago
ਪੰਜਾਬ ਦੇ ਡੀ. ਜੀ. ਪੀ. ਵਿਰੁੱਧ ਅੰਮ੍ਰਿਤਸਰ 'ਚ ਅਕਾਲੀ ਦਲ ਵਲੋਂ ਪ੍ਰਦਰਸ਼ਨ
. . .  about 3 hours ago
ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਪਹੁੰਚੇ ਅਮਿਤ ਸ਼ਾਹ
. . .  about 4 hours ago
ਸੰਗਰੂਰ ਰੈਲੀ ਵਿਚ ਸੁਖਬੀਰ ਨੂੰ ਪੰਥ ਚੋਂ ਕੱਢਣ ਦਾ ਮਤਾ ਜੈਕਾਰਿਆਂ ਨਾਲ ਪਰਵਾਨ
. . .  about 4 hours ago
ਸੰਗਰੂਰ ਰੈਲੀ ਲਈ ਲੌਂਗੋਵਾਲ ਤੋਂ ਵੱਡੀ ਗਿਣਤੀ 'ਚ ਰਵਾਨਾ ਹੋਇਆ ਕਾਫ਼ਲਾ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 1 ਜੇਠ ਸੰਮਤ 551

ਪਹਿਲਾ ਸਫ਼ਾ

ਪਰਿਵਾਰਵਾਦ ਦੀ ਬਜਾਏ ਰਾਸ਼ਟਰ ਹਿੱਤਾਂ ਨੂੰ ਤਰਜੀਹ ਚਾਹੁੰਦੇ ਹਨ ਦੇਸ਼ ਵਾਸੀ-ਮੋਦੀ

• ਕਿਰਨ ਖੇਰ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ
• ਕਿਹਾ, 'ਚੌਕੀਦਾਰ' ਦੀ ਸੁਰੱਖਿਆ ਦੇਸ਼ ਵਾਸੀ ਚੌਕੀਦਾਰ ਬਣ ਕੇ ਕਰਨਗੇ
ਚੰਡੀਗੜ੍ਹ, 14 ਮਈ (ਮਨਜੋਤ ਸਿੰਘ ਜੋਤ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਚੰਡੀਗੜ੍ਹ ਵਿਖੇ ਭਾਜਪਾ ਉਮੀਦਵਾਰ ਸ੍ਰੀਮਤੀ ਕਿਰਨ ਖੇਰ ਦੇ ਹੱਕ 'ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਇਕ ਮਜ਼ਬੂਤ ਸਰਕਾਰ ਦੀ ਚੋਣ ਕਰਨ ਜਾ ਰਿਹਾ ਹੈ ਅਤੇ ਦੇਸ਼ ਵਾਸੀਆਂ ਨੇ ਹੁਣ ਪਰਿਵਾਰਵਾਦ ਦੀ ਬਜਾਏ ਦੇਸ਼ ਦੇ ਹਿੱਤਾਂ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਦੇਸ਼ ਵੰਸ਼ਵਾਦ ਜਾਂ ਇਕ ਕਮਜ਼ੋਰ ਸਰਕਾਰ ਦੀ ਬਜਾਏ ਹੁਣ ਵਿਕਾਸ ਨੂੰ ਚੁਣੇ | ਦੇਸ਼ 'ਚ ਅੱਤਵਾਦੀ ਹਮਲਿਆਂ ਤੋਂ ਬਾਅਦ ਭੈਭੀਤ ਹੋਣ ਵਾਲਿਆਂ ਦੀ ਥਾਂ ਦੇਸ਼ ਹੁਣ ਅੱਤਵਾਦੀਆਂ ਦੇ ਘਰ 'ਚ ਜਾ ਕੇ ਉਨ੍ਹਾਂ ਨੂੰ ਮਾਰਨ ਵਾਲਿਆਂ ਨੂੰ ਚੁਣੇ | ਅਸਿੱਧੇ ਤੌਰ 'ਤੇ ਨਰਿੰਦਰ ਮੋਦੀ ਫ਼ੌਜ ਵਲੋਂ ਕੀਤੇ ਗਏ ਸਰਜੀਕਲ ਸਟ੍ਰਾਈਕ ਦੇ ਨਾਂਅ 'ਤੇ ਵੋਟਾਂ ਮੰਗਣ ਦੀ ਕੋਸ਼ਿਸ਼ ਕਰ ਰਹੇ ਸਨ | ਪ੍ਰਧਾਨ ਮੰਤਰੀ ਜਿਨ੍ਹਾਂ ਵਲੋਂ ਅੱਜ ਇਥੋਂ ਦੇ ਸੈਕਟਰ-34 'ਚ ਸਥਿਤ ਮੈਦਾਨ ਵਿਖੇ ਭਾਜਪਾ-ਅਕਾਲੀ ਗੱਠਜੋੜ ਦੀ ਸਾਂਝੀ ਉਮੀਦਵਾਰ ਕਿਰਨ ਖੇਰ ਦੇ ਸਮਰਥਨ 'ਚ ਵਿਜੇ ਸੰਕਲਪ ਰੈਲੀ ਨੂੰ ਸੰਬੋਧਿਤ ਕੀਤਾ ਨੇ ਕਿਹਾ ਕਿ
ਚੰਡੀਗੜ੍ਹ ਸਮੇਤ ਸਮੁੱਚੇ ਦੇਸ਼ ਨੇ 2014 ਦੀਆਂ ਪਾਰਲੀਮਾਨੀ ਚੋਣਾਂ ਦੌਰਾਨ ਜੋ ਹੁੰਗਾਰਾ ਦਿੱਤਾ ਸੀ ਉਹ ਕਾਂਗਰਸ ਪਾਰਟੀ ਤੇ ਉਸ ਦੇ ਸਮਰਥਕ ਅੱਜ ਤੱਕ ਬਰਦਾਸ਼ਤ ਨਹੀਂ ਕਰ ਸਕੇ | ਮੋਦੀ ਨੇ ਚੰਡੀਗੜ੍ਹ ਵਾਸੀਆਂ ਨਾਲ ਸਿੱਧਾ ਸੰਵਾਦ ਕਰਦੇ ਹੋਏ ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਸਵੱਛ ਭਾਰਤ, ਬੇਟੀ ਬਚਾਓ, ਬੇਟੀ ਪੜ੍ਹਾਓ, ਡਿਜੀਟਲ ਇੰਡੀਆ, ਸਟਾਰਟਅੱਪ ਇੰਡੀਆ ਵਰਗੇ ਪ੍ਰੋਗਰਾਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਦੇਸ਼ ਨੂੰ ਬਦਲਣ ਦੇ ਲਈ ਇਨ੍ਹਾਂ ਯੋਜਨਾਵਾਂ 'ਤੇ ਕੰਮ ਰਹੀ ਸੀ ਅਤੇ ਕਾਂਗਰਸ ਅਤੇ ਉਨ੍ਹਾਂ ਦੀਆਂ ਸਹਾਇਕ ਪਾਰਟੀਆਂ ਦਾ ਗੈਂਗ ਉਸ ਦਾ ਮਜ਼ਾਕ ਉਡਾਉਂਦਾ ਰਿਹਾ | ਮੋਦੀ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਦੇਸ਼ 'ਚ ਚੰਡੀਗੜ੍ਹ ਨੂੰ ਸਭ ਤੋਂ ਪਹਿਲਾਂ ਡਾਇਰੈਕਟ ਬੈਨੇਫਿਟ ਟਰਾਂਸਫ਼ਰ ਯੋਜਨਾ ਦੇ ਕੇ ਹਜ਼ਾਰਾਂ ਲੋਕਾਂ ਨੂੰ ਲਾਭ ਪਹੁੰਚਾਇਆ ਪਰ ਕਾਂਗਰਸ ਲਈ ਹਮੇਸ਼ਾ ਇਸ ਡੀ.ਬੀ.ਟੀ. ਦਾ ਮਤਲਬ 'ਡਾਇਰੈਕਟ ਵਿਚੋਲੀਆ ਟਰਾਂਸਫ਼ਰ' ਰਿਹਾ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਚੋਲਿਆਂ ਦੀਆਂ ਦੁਕਾਨਾਂ ਬੰਦ ਹੋਣ ਕਾਰਨ ਗਾਂਧੀ ਪਰਿਵਾਰ ਨੂੰ ਨਾਮਦਾਰਾਂ ਦਾ ਨਾਂਅ ਦਿੰਦਿਆਂ ਕਿਹਾ ਕਿ ਉਸ ਦੇ ਗੈਂਗ ਨੂੰ ਸਮੱਸਿਆ ਆ ਰਹੀ ਹੈ, ਜਿਸ ਦੇ ਚਲਦਿਆਂ ਉਹ 'ਚੌਕੀਦਾਰ' ਿਖ਼ਲਾਫ਼ ਕੂੜ ਪ੍ਰਚਾਰ ਕਰ ਰਹੇ ਹਨ | ਮੋਦੀ ਨੇ ਰੈਲੀ ਵਿਚ ਮੌਜੂਦ ਹਜ਼ਾਰਾਂ ਲੋਕਾਂ ਨੂੰ ਆਪਣੇ ਭਾਸ਼ਣ ਨਾਲ ਜੋੜਦੇ ਹੋਏ ਕਿਹਾ ਕਿ ਉਨ੍ਹਾਂ ਦੀ ਸੁਰੱਖਿਆ ਦੇਸ਼ ਦੇ ਸਵਾ ਸੌ ਕਰੋੜ ਲੋਕ ਚੌਕੀਦਾਰ ਬਣ ਕੇ ਕਰਨਗੇ | ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਮਹਾਂ ਮਿਲਾਵਟੀ ਗੱਠਜੋੜ ਦਾ ਇਕ ਸੂਤਰੀ ਏਜੰਡਾ ਦੇਸ਼ ਨੂੰ ਘੁਟਾਲਿਆਂ ਨਾਲ ਬਰਬਾਦ ਕਰਨ ਦਾ ਰਿਹਾ ਹੈ | ਪ੍ਰਧਾਨ ਮੰਤਰੀ ਨੇ ਇਕ ਵਾਰ ਫਿਰ ਰਾਹੁਲ ਗਾਂਧੀ ਦੇ ਸਲਾਹਕਾਰ ਸੈਮ ਪਿਤਰੋਦਾ ਵਲੋਂ 1984 ਦੇ ਦੰਗਿਆਂ 'ਤੇ ਦਿੱਤੇ ਬਿਆਨ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਕਾਂਗਰਸ ਦੀਆਂ ਗ਼ਲਤ ਨੀਤੀਆਂ ਕਾਰਨ ਹੀ ਅੱਜ ਤੱਕ 1984 ਦੇ ਦੰਗਾ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲ ਸਕਿਆ | ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਮੇਰੀ ਸਰਕਾਰ ਨੇ ਜੀ.ਐਸ.ਟੀ. ਦੇ ਰੂਪ ਵਿਚ ਵਨ ਨੇਸ਼ਨ, ਵਨ ਟੈਕਸ ਨੂੰ ਲਾਗੂ ਕਰਕੇ ਵਿਖਾਇਆ | ਮੋਦੀ ਨੇ ਕਿਹਾ ਕਿ 2014 ਦੌਰਾਨ ਕਾਂਗਰਸ ਅਗਵਾਈ ਵਾਲੀ ਸਰਕਾਰ ਨੇ ਕ੍ਰਿਕਟ ਦਾ ਆਈ.ਪੀ.ਐਲ. ਟੂਰਨਾਮੈਂਟ ਚੋਣਾਂ ਮੌਕੇ ਦੇਸ਼ 'ਚ ਕਰਵਾਉਣ ਤੋਂ ਹੱਥ ਖੜ੍ਹੇ ਕਰ ਦਿੱਤੇ ਸਨ, ਜਿਸ ਕਾਰਨ ਇਹ ਟੂਰਨਾਮੈਂਟ ਉਸ ਮੌਕੇ ਦੇਸ਼ ਤੋਂ ਬਾਹਰ ਲਿਜਾਉਣਾ ਪਿਆ ਸੀ ਪ੍ਰੰਤੂ ਉਨ੍ਹਾਂ ਵਲੋਂ ਚੋਣਾਂ ਦੇ ਦੌਰਾਨ ਹੀ ਅਜਿਹੇ ਟੂਰਨਾਮੈਂਟ ਦੀ ਇਜਾਜ਼ਤ ਦੇ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਚੋਣਾਂ ਦੇ ਨਾਲ ਦੂਸਰੀਆਂ ਗਤੀਵਿਧੀਆਂ ਵੀ ਜਾਰੀ ਰੱਖੀਆਂ ਜਾ ਸਕਦੀਆਂ ਹਨ | ਉਨ੍ਹਾਂ ਨੇ ਲੋਕਾਂ ਨੂੰ ਪੁੱਛਿਆ ਕਿ ਦੱਸੋ ਇਸ ਦੇ ਪਿੱਛੇ ਕੀ ਕਾਰਨ ਹੈ, ਪਰ ਲੋਕਾਂ ਨੇ ਜਵਾਬ ਦਿੱਤਾ ਕਿ 'ਮੋਦੀ ਹੈ ਤਾਂ ਮੁਮਕਿਨ ਹੈ' | ਇਸ 'ਤੇ ਮੋਦੀ ਨੇ ਕਿਹਾ ਕਿ ਤੁਹਾਡਾ ਜਵਾਬ ਗ਼ਲਤ ਹੈ | ਇਹ ਸਭ ਲੋਕਾਂ ਦੀ ਸਹੀ ਵੋਟ ਦੇ ਨਾਲ ਹੋਇਆ ਹੈ |


ਖ਼ਬਰ ਸ਼ੇਅਰ ਕਰੋ

ਰਾਜਾ ਵੜਿੰਗ ਦੇ ਹੱਕ 'ਚ ਬਠਿੰਡਾ 'ਚ ਰੈਲੀ

ਜਨਤਾ ਦੇ 'ਰਡਾਰ' 'ਤੇ ਜੱਗ ਜ਼ਾਹਰ ਹੋਈ ਜੁਮਲੇਬਾਜ਼ ਮੋਦੀ ਸਰਕਾਰ ਦੀ ਸਚਾਈ-ਪਿ੍ਯੰਕਾ

ਕਿਹਾ, ਪੰਜਾਬੀ ਕੌਮ ਨੇ ਹਰ ਮੁਸੀਬਤ ਦਾ ਡਟ ਕੇ ਸਾਹਮਣਾ ਕੀਤਾ • ਆਪਣੇ ਕੰਮਕਾਰ ਛੱਡ ਕੇ ਬੀਬੀ ਨੂੰ ਸਬਕ ਸਿਖਾਉਣ 'ਚ ਜੁਟ ਜਾਣ ਲੋਕ-ਕੈਪਟਨ • ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਨਾ ਦਿਵਾ ਸਕਿਆ ਤਾਂ ਮੇਰੀ ਰੂਹ ਭਟਕਦੀ ਰਹੇਗੀ-ਸਿੱਧੂ ਬਠਿੰਡਾ, 14 ਮਈ ਕੰਵਲਜੀਤ ...

ਪੂਰੀ ਖ਼ਬਰ »

ਬੱਚੀ ਨਾਲ ਜਬਰ ਜਨਾਹ ਦੇ ਵਿਰੋਧ 'ਚ ਵਿਦਿਆਰਥੀਆਂ ਵਲੋਂ ਰੋਸ ਮੁਜ਼ਾਹਰੇ

ਜਬਰ ਜਨਾਹ ਦੀ ਇਕ ਹੋਰ ਘਟਨਾ, ਦੋਸ਼ੀ ਗਿ੍ਫ਼ਤਾਰ ਸ੍ਰੀਨਗਰ, 14 ਮਈ (ਮਨਜੀਤ ਸਿੰਘ)- ਉਧਰ ਬਾਂਦੀਪੋਰਾ ਦੇ ਸੁੰਬਲ ਇਲਾਕੇ 'ਚ 3 ਸਾਲ ਦੀ ਬੱਚੀ ਨਾਲ ਹੋਏ ਜਬਰ ਜਨਾਹ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ ਜਾਰੀ ਹਨ | ਸ੍ਰੀਨਗਰ ਸਮੇਤ ਵਾਦੀ ਦੇ ਕੰਗਨ, ਉੜੀ, ਕਸ਼ਮੀਰ ਯੂਨੀਵਰਸਿਟੀ ...

ਪੂਰੀ ਖ਼ਬਰ »

ਬਾਲਾਕੋਟ ਹਮਲੇ ਦੌਰਾਨ ਬੱਦਲ ਹੋਣ ਦੇ ਬਿਆਨ 'ਤੇ ਰਾਹੁਲ ਨੇ ਮੋਦੀ ਨੂੰ ਘੇਰਿਆ

ਕਿਹਾ, ਜਦ ਭਾਰਤ 'ਚ ਬਾਰਿਸ਼ ਹੁੰਦੀ ਹੈ ਤਾਂ ਕੀ ਸਾਰੇ ਜਹਾਜ਼ ਰਡਾਰ ਤੋਂ ਗਾਇਬ ਹੋ ਜਾਂਦੇ ਹਨ? ਨੀਮਚ (ਮੱਧ ਪ੍ਰਦੇਸ਼), 14 ਮਈ (ਪੀ. ਟੀ. ਆਈ.)-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਦੇ ਉਸ ਬਿਆਨ 'ਤੇ ਘੇਰਿਆ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ...

ਪੂਰੀ ਖ਼ਬਰ »

ਇਮਰਾਨ ਖਾਨ ਪਾਕਿ 'ਚੋਂ ਅੱਤਵਾਦ ਦਾ ਪੂਰੀ ਤਰ੍ਹਾਂ ਸਫਾਇਆ ਕਰੇ-ਰਾਜਨਾਥ

ਨਵੀਂ ਦਿੱਲੀ, 14 ਮਈ (ਏਜੰਸੀ)- ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਕੀਤੀ ਟਿੱਪਣੀ 'ਜੇਕਰ ਮੋਦੀ ਦੁਬਾਰਾ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਭਾਰਤ-ਪਾਕਿ 'ਚ ਗੱਲਬਾਤ ਦੀ ਉਮੀਦ ਵਧੇਗੀ, ਦਾ ਜਵਾਬ ਦਿੰਦਿਆਂ ਕਿਹਾ ਕਿ ਇਮਰਾਨ ...

ਪੂਰੀ ਖ਼ਬਰ »

ਐਨ.ਜੀ.ਟੀ. ਨੇ ਸਾਫ਼ ਕੀਤੇ ਗੰਦੇ ਪਾਣੀ ਦੇ ਇਸਤੇਮਾਲ ਸਬੰਧੀ ਕਾਰਵਾਈ ਯੋਜਨਾ ਪੇਸ਼ ਕਰਨ ਨੂੰ ਕਿਹਾ

ਨਵੀਂ ਦਿੱਲੀ, 14 ਮਈ (ਏਜੰਸੀ)-ਨੈਸ਼ਨਲ ਗ੍ਰੀਨ ਟਿ੍ਬਿਊਨਲ (ਐਨ.ਜੀ.ਟੀ.) ਨੇ ਦੇਸ਼ ਭਰ 'ਚ ਜ਼ਮੀਨੀ ਪਾਣੀ ਦੇ ਸ੍ਰੋਤਾਂ 'ਤੇ ਦਬਾਅ ਘੱਟ ਕਰਨ ਅਤੇ ਸਾਫ਼ ਕੀਤੇ ਗੰਦੇ ਪਾਣੀ ਦੇ ਉਪਯੋਗ ਨੂੰ ਯਕੀਨੀ ਬਣਾਉਣ ਲਈ ਮੰਗਲਵਾਰ ਨੂੰ 18 ਰਾਜਾਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ...

ਪੂਰੀ ਖ਼ਬਰ »

ਸੁਪਰੀਮ ਕੋਰਟ ਨੇ ਭਾਜਪਾ ਵਰਕਰ ਪਿ੍ਅੰਕਾ ਨੂੰ ਦਿੱਤੀ ਜ਼ਮਾਨਤ-ਮੁਆਫ਼ੀ ਮੰਗਣ ਲਈ ਕਿਹਾ

ਮਮਤਾ ਬੈਨਰਜੀ ਦੀ ਤਸਵੀਰ ਨਾਲ ਛੇੜਛਾੜ ਦਾ ਮਾਮਲਾ ਨਵੀਂ ਦਿੱਲੀ, 14 ਮਈ (ਜਗਤਾਰ ਸਿੰਘ)-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਤਸਵੀਰ ਨਾਲ ਛੇੜਛਾੜ ਕਰਕੇ ਉਸ ਨੂੰ ਸੋਸ਼ਲ ਮੀਡੀਆ 'ਤੇ ਸਾਂਝੀ ਕਰਨ ਦੇ ਮਾਮਲੇ 'ਚ ਗਿ੍ਫ਼ਤਾਰ ਭਾਜਪਾ ਵਰਕਰ ਪਿ੍ਅੰਕਾ ਸ਼ਰਮਾ ...

ਪੂਰੀ ਖ਼ਬਰ »

'84 ਸਿੱਖ ਕਤਲੇਆਮ ਮਾਮਲੇ 'ਚ ਬੀਬੀ ਜਗਦੀਸ਼ ਕੌਰ ਨੇ ਰਾਜੀਵ ਗਾਂਧੀ ਤੇ ਹੋਰਨਾਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ

ਸ਼ਿਕਾਇਤ ਦਾ ਸਿਆਸਤ ਨਾਲ ਕੋਈ ਵਾਸਤਾ ਨਹੀਂ-ਬੀਬੀ ਜਗਦੀਸ਼ ਕੌਰ ਨਵੀਂ ਦਿੱਲੀ, 14 ਮਈ (ਜਗਤਾਰ ਸਿੰਘ)-1984 ਦੇ ਸਿੱਖ ਕਤਲੇਆਮ ਦੀ ਪੀੜਤ ਅਤੇ ਗਵਾਹ ਬੀਬੀ ਜਗਦੀਸ਼ ਕੌਰ ਵਲੋਂ ਥਾਣਾ ਸੰਸਦ ਮਾਰਗ ਵਿਖੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਅਤੇ ਹੋਰਨਾਂ ਵਿਰੁੱਧ ...

ਪੂਰੀ ਖ਼ਬਰ »

ਮੌਨਸੂਨ ਦੇ ਤਿੰਨ ਦਿਨ ਦੀ ਦੇਰੀ ਨਾਲ 4 ਜੂਨ ਨੂੰ ਕੇਰਲਾ ਪੁੱਜਣ ਦੀ ਸੰਭਾਵਨਾ-ਸਕਾਈਮੇਟ

ਨਵੀਂ ਦਿੱਲੀ, 14 ਮਈ (ਏਜੰਸੀ)- ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਨਿੱਜੀ ਕੰਪਨੀ ਸਕਾਈਮੇਟ ਨੇ ਇਸ ਸਾਲ ਮੌਨਸੂਨ ਦੇ ਤਿੰਨ ਦਿਨ ਦੀ ਦੇਰੀ ਨਾਲ 4 ਜੂਨ ਨੂੰ ਕੇਰਲਾ ਪੁੱਜਣ ਦੀ ਸੰਭਾਵਨਾ ਪ੍ਰਗਟਾਈ ਹੈ, ਆਮ ਤੌਰ 'ਤੇ ਕੇਰਲਾ 'ਚ 1 ਜੂਨ ਨੂੰ ਮੌਨਸੂਨ ਪੁੱਜ ਜਾਂਦੀ ਹੈ | ਸਕਾਈਮੇਟ ...

ਪੂਰੀ ਖ਼ਬਰ »

ਦਿੱਲੀ ਪੁਲਿਸ ਵਲੋਂ ਜੈਸ਼ ਦਾ ਇਨਾਮੀ ਅੱਤਵਾਦੀ ਸ੍ਰੀਨਗਰ ਤੋਂ ਗਿ੍ਫ਼ਤਾਰ

ਸ੍ਰੀਨਗਰ, 14 ਮਈ (ਮਨਜੀਤ ਸਿੰਘ)- ਦਿੱਲੀ ਪੁਲਿਸ ਵਲੋਂ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ 2 ਲੱਖ ਦੇ ਇਨਾਮੀ ਅੱਤਵਾਦੀ ਨੂੰ ਸ੍ਰੀਨਗਰ ਤੋਂ ਗਿ੍ਫ਼ਤਾਰ ਕੀਤਾ ਗਿਆ ਹੈ | ਪੁਲਿਸ ਨੇ ਦੱਸਿਆ ਕਿ ਅਬਦੁਲ ਮਜੀਦ ਬਾਬਾ ਵਾਸੀ ਮਾਗਰੇਪੋਰਾ ਸੋਪੋਰ ਨੂੰ ਸ੍ਰੀਨਗਰ ਦੇ ਡਾਊਨ ...

ਪੂਰੀ ਖ਼ਬਰ »

ਆਸਮਾਨੀ ਬਿਜਲੀ ਡਿਗਣ ਨਾਲ 2 ਸਕੇ ਭਰਾਵਾਂ ਦੀ ਮੌਤ, 2 ਹੋਰ ਜ਼ਖ਼ਮੀ

ਸ੍ਰੀਨਗਰ, 14 ਮਈ (ਮਨਜੀਤ ਸਿੰਘ)- ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਕੋਕਰਨਾਗ ਇਲਾਕੇ ਦੇ ਪੋਹਰੂ ਪਿੰਡ 'ਚ ਆਸਮਾਨੀ ਬਿਜਲੀ ਦੇ ਡਿੱਗਣ ਕਾਰਨ 2 ਸਕੇ ਭਰਾਵਾਂ ਦੀ ਮੌਤ ਹੋ ਗਈ ਜਦਕਿ ਇਸ ਨਾਲ 2 ਹੋਰ ਲੋਕ ਜ਼ਖ਼ਮੀ ਹੋ ਗਏ | ਸੋਮਵਾਰ ਦੀ ਦੇਰ ਰਾਤ ਕੁਕਰਨਾਗ ਦੇ ਜੰਗਲੀ ...

ਪੂਰੀ ਖ਼ਬਰ »

ਕਮਲ ਹਸਨ ਿਖ਼ਲਾਫ਼ ਤਾਮਿਲਨਾਡੂ ਪੁਲਿਸ ਵਲੋਂ ਐਫ਼.ਆਈ.ਆਰ. ਦਰਜ

ਤਾਮਿਲਨਾਡੂ, 14 ਮਈ (ਏਜੰਸੀਆਂ)-ਸਥਾਨਕ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਐਮ.ਐਨ.ਐਮ. ਦੇ ਪ੍ਰਧਾਨ ਕਮਲ ਹਸਨ ਵਲੋਂ ਦਿੱਤੇ ਗਏ ਵਿਵਾਦਿਤ ਬਿਆਨ ਕਾਰਨ ਐਫ਼.ਆਈ.ਆਰ. ਦਰਜ ਕੀਤੀ ਗਈ | ਉਨ੍ਹਾਂ ਕਿਹਾ ਕਿ ਕਮਲ ਹਸਨ ਿਖ਼ਲਾਫ਼ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਅਤੇ ਵੱਖ-ਵੱਖ ...

ਪੂਰੀ ਖ਼ਬਰ »

ਅਮਿਤ ਸ਼ਾਹ ਦੇ ਕੋਲਕਾਤਾ 'ਚ ਰੋਡ ਸ਼ੋਅ ਦੌਰਾਨ ਝੜਪਾਂ

ਕੋਲਕਾਤਾ, 14 ਮਈ (ਰਣਜੀਤ ਸਿੰਘ ਲੁਧਿਆਣਵੀ, ਏਜੰਸੀ)-ਪੱਛਮੀ ਬੰਗਾਲ ਦੇ ਕੋਲਕਾਤਾ ਵਿਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਵਲੋਂ ਮੰਗਲਵਾਰ ਨੂੰ ਰੋਡ ਸ਼ੋਅ ਕੀਤਾ ਗਿਆ ਜਿਸ ਦੌਰਾਨ ਭਾਜਪਾ ਸਮਰਥਕਾਂ ਨਾਲ ਖੱਬੇ ਪੱਖੀਆਂ ਤੇ ਤਿ੍ਣਮੂਲ ਕਾਂਗਰਸ ਵਿਦਿਆਰਥੀ ਪ੍ਰੀਸ਼ਦ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX