ਤਾਜਾ ਖ਼ਬਰਾਂ


ਮੋਦੀ ਨਾਲ ਮੁਲਾਕਾਤ ਤੋਂ ਪਹਿਲਾ ਟਰੰਪ ਨੇ ਪ੍ਰਗਟਾਈ ਨਾਰਾਜ਼ਗੀ
. . .  6 minutes ago
ਵਾਸ਼ਿੰਗਟਨ, 27 ਜੂਨ - ਜਾਪਾਨ ਦੇ ਓਸਾਕਾ 'ਚ ਜੀ20 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਹੋਣ ਵਾਲੀ ਮੁਲਾਕਾਤ ਤੋਂ ਪਹਿਲਾ ਟਰੰਪ ਨੇ ਵਪਾਰ ਕਰ ਨੂੰ ਲੈ ਕੇ ਭਾਰਤ ਪ੍ਰਤੀ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ। ਅਮਰੀਕੀ...
ਬਿਜਲੀ ਨਾ ਮਿਲਣ ਤੋਂ ਦੁਖੀ ਕਿਸਾਨਾਂ ਨੇ ਧਰਨਾ ਲਗਾ ਕੇ ਫ਼ਿਰੋਜਪੁਰ ਮੁਕਤਸਰ ਰੋਡ ਕੀਤਾ ਜਾਮ
. . .  16 minutes ago
ਫ਼ਿਰੋਜ਼ਪੁਰ, 27 ਜੂਨ (ਜਸਵਿੰਦਰ ਸਿੰਘ ਸੰਧੂ) - ਬਿਜਲੀ ਸਪਲਾਈ ਪੈ ਰਹੇ ਵਿਘਨ ਕਾਰਨ ਤੇ ਲਾਈਨਾਂ ਨੂੰ ਸਮੇਂ ਸਿਰ ਠੀਕ ਨਾ ਕੀਤੇ ਜਾਣ ਤੋਂ ਦੁਖੀ ਹੋਏ ਕਿਸਾਨਾਂ ਨੇ ਪਿੰਡ ਝੋਕ ਹਰੀ ਹਰ ਵਿਖੇ ਸੇਮ ਨਾਲੇ ਦੇ ਪੁਲ 'ਤੇ ਧਰਨਾ ਮਾਰ ਕੇ ਫ਼ਿਰੋਜ਼ਪੁਰ-ਮੁਕਤਸਰ ਸੜਕ ਆਵਾਜਾਈ ਜਾਮ...
ਲੈਦਰ ਕੰਪਲੈਕਸ ਸਥਿਤ ਇਕ ਫ਼ੈਕਟਰੀ ਨੂੰ ਅੱਗ ਕਾਰਨ ਪੁੱਜਿਆ ਨੁਕਸਾਨ
. . .  28 minutes ago
ਜਲੰਧਰ, 27 ਜੂਨ - ਜਲੰਧਰ ਦੇ ਲੈਦਰ ਕੰਪਲੈਕਸ 'ਚ ਅੱਜ ਸਵੇਰੇ ਇਕ ਫ਼ੈਕਟਰੀ ਵਿਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ। ਫਾਇਰ ਬ੍ਰਿਗੇਡ ਵੱਲੋਂ ਅੱਗ 'ਤੇ ਕਾਬੂ ਪਾ ਲਿਆ ਗਿਆ। ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪਰੰਤੂ ਅੱਗ ਕਾਰਨ ਫ਼ੈਕਟਰੀ ਨੂੰ ਭਾਰੀ...
ਸ਼ਹੀਦ ਐਸ.ਐਚ.ਓ. ਅਰਸ਼ਦ ਖਾਨ ਦੇ ਪਰਿਵਾਰ ਨੂੰ ਮਿਲੇ ਅਮਿਤ ਸ਼ਾਹ
. . .  35 minutes ago
ਸ੍ਰੀਨਗਰ, 27 ਜੂਨ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੰਮੂ ਕਸ਼ਮੀਰ ਦੇ ਦੋ ਦਿਨਾਂ ਦੌਰੇ 'ਤੇ ਹਨ। ਪਹਿਲੇ ਦਿਨ ਅਮਿਤ ਸ਼ਾਹ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਇਕ ਜੁਲਾਈ ਤੋਂ ਸ਼ੁਰੂ ਹੋ ਰਹੀ ਅਮਰਨਾਥ ਯਾਤਰਾ ਦੇ ਸੁਰੱਖਿਆ ਦੇ ਇੰਤਜ਼ਾਮ ਚੁਸਤ ਹੋਣੇ ਚਾਹੀਦੇ ਹਨ। ਅਮਿਤ...
ਅੰਬਾਲਾ 'ਚ ਪੰਛੀ ਨਾਲ ਟਕਰਾਇਆ ਜਗੂਆਰ, ਵੱਡਾ ਹਾਦਸਾ ਹੋਣੋਂ ਟਲਿਆ
. . .  59 minutes ago
ਅੰਬਾਲਾ, 27 ਜੂਨ - ਹਰਿਆਣਾ 'ਚ ਅੱਜ ਸਵੇਰੇ ਹਵਾਈ ਸੈਨਾ ਦੇ ਜਗੂਆਰ ਜਹਾਜ਼ ਦੀ ਐਮਰਜੈਂਸੀ ਲੈਡਿੰਗ ਕਰਾਈ ਗਈ। ਇਹ ਲੜਾਕੂ ਜਹਾਜ਼ ਅੰਬਾਲਾ ਏਅਰਫੋਰਸ ਸਟੇਸ਼ਨ ਤੋਂ ਉੱਡਿਆ ਸੀ ਤੇ ਇਕ ਪੰਛੀ ਦੇ ਟਕਰਾਉਣ ਤੋਂ ਬਾਅਦ ਇਸ ਦੀ ਐਮਰਜੈਂਸੀ ਲੈਡਿੰਗ ਕਰਾਈ ਗਈ। ਇਸ...
ਮੋਦੀ ਨੂੰ ਵੋਟ ਦੇ ਕੇ ਇੱਥੇ ਮਦਦ ਮੰਗਣ ਆ ਗਏ, ਲਾਠੀਚਾਰਜ ਕਰਾਵਾਂ - ਕਰਨਾਟਕਾ ਦੇ ਮੁੱਖ ਮੰਤਰੀ ਪ੍ਰਦਰਸ਼ਨਕਾਰੀਆਂ 'ਤੇ ਭੜਕੇ
. . .  about 1 hour ago
ਬੈਂਗਲੁਰੂ, 27 ਜੂਨ - ਕਰਨਾਟਕਾ ਦੇ ਮੁੱਖ ਮੰਤਰੀ ਐਚ.ਡੀ. ਕੁਮਾਰਸਵਾਮੀ ਬੁੱਧਵਾਰ ਨੂੰ ਆਪਣੇ ਹੀ ਪ੍ਰਦੇਸ਼ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਕਿ ਸਮੂਹ 'ਤੇ ਭੜਕ ਗਏ। ਰਾਏਚੁਰ ਵਿਚ ਪ੍ਰਦਰਸ਼ਨ ਕਰ ਰਹੇ ਇਕ ਸਮੂਹ 'ਤੇ ਭੜਕਦੇ ਹੋਏ ਉਨ੍ਹਾਂ ਦੀ ਮਦਦ ਕਰਨ ਤੋਂ ਮਨਾ ਕਰ ਦਿੱਤਾ। ਮੁੱਖ...
ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਸਿੱਖ ਸੰਗਤਾਂ ਦਾ ਜੱਥਾ ਲਾਹੌਰ ਰਵਾਨਾ
. . .  about 1 hour ago
ਅੰਮ੍ਰਿਤਸਰ, 27 ਜੂਨ (ਜਸਵੰਤ ਸਿੰਘ ਜੱਸ) - ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਲਾਹੌਰ ਵਿਖੇ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ 224 ਦੇ ਕਰੀਬ ਸਿੱਖ ਸੰਗਤਾਂ ਦਾ ਜੱਥਾ ਜੈਕਾਰਿਆਂ ਦੀ ਗੂੰਜ ਵਿਚ ਪਾਕਿਸਤਾਨ ਲਈ ਰਵਾਨਾ ਕੀਤਾ...
ਅੱਜ ਭਾਰਤ ਤੇ ਵੈਸਟ ਇੰਡੀਜ਼ ਵਿਚਕਾਰ ਮੈਚ
. . .  about 2 hours ago
ਮਾਨਚੈਸਟਰ, 27 ਜੂਨ - ਅੱਜ ਆਈ.ਸੀ.ਸੀ. ਵਿਸ਼ਵ ਕੱਪ 2019 'ਚ ਭਾਰਤ ਤੇ ਵੈਸਟ ਇੰਡੀਜ਼ ਦਰਮਿਆਨ ਮਾਨਚੈਸਟਰ ਵਿਚ ਮੈਚ ਖੇਡਿਆ ਜਾਵੇਗਾ। ਵੈਸਟ ਇੰਡੀਜ਼ ਦੀ ਟੀਮ ਸੈਮੀਫਾਈਨਲ ਦੀ ਦੌੜ ਵਿਚੋਂ ਬਾਹਰ ਹੋ ਚੁੱਕੀ ਹੈ। ਉੱਥੇ ਹੀ, ਭਾਰਤ ਇਸ ਮੈਚ ਨੂੰ ਜਿੱਤ ਕੇ ਸੈਮੀਫਾਈਨਲ...
ਜਾਪਾਨ ਪੁੱਜੇ ਪ੍ਰਧਾਨ ਮੰਤਰੀ ਮੋਦੀ
. . .  about 2 hours ago
ਓਸਾਕਾ, 27 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ20 ਸੰਮੇਲਨ ਵਿਚ ਹਿੱਸਾ ਲੈਣ ਲਈ ਜਾਪਾਨ ਪੁੱਜ ਗਏ ਹਨ। ਓਸਾਕਾ 'ਚ ਜਾਪਾਨ 'ਚ ਭਾਰਤੀ ਭਾਈਚਾਰੇ ਵੱਲੋਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ...
ਅੱਜ ਦਾ ਵਿਚਾਰ
. . .  about 2 hours ago
ਵਿਸ਼ਵ ਕੱਪ 2019 : ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਵਿਸ਼ਵ ਕੱਪ 2019 : ਪਾਕਿਸਤਾਨ 35 ਓਵਰਾਂ ਦੇ ਬਾਅਦ 162/3
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ ਜਿੱਤਣ ਲਈ ਦਿੱਤਾ 238 ਦੌੜਾਂ ਦਾ ਟੀਚਾ
. . .  1 day ago
ਪਤਨੀ ਤੋਂ ਤੰਗ ਆ ਕੇ ਪੰਜਾਬੀ ਨੌਜਵਾਨ ਨੇ ਦੁਬਈ 'ਚ ਕੀਤੀ ਖ਼ੁਦਕੁਸ਼ੀ
. . .  1 day ago
ਮਹਿਲ ਕਲਾਂ, 26ਜੂਨ (ਅਵਤਾਰ ਸਿੰਘ ਅਣਖੀ) - ਪਤਨੀ ਦੇ ਸਤਾਏ ਇਕ ਪੰਜਾਬੀ ਨੌਜਵਾਨ ਵਲੋਂ ਦੁਬਈ 'ਚ ਖ਼ੁਦਕੁਸ਼ੀ ਕਰਨ ਦਾ ਪਤਾ ਲੱਗਿਆ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਬਰਨਾਲਾ ਦੇ ਪਿੰਡ ਛੀਨੀਵਾਲ ਕਲਾਂ ਨਾਲ ਸਬੰਧਿਤ ਨੌਜਵਾਨ ਸਤਨਾਮ ਸਿੰਘ...
ਵਿਸ਼ਵ ਕੱਪ 2019 : ਨਿਊਜ਼ੀਲੈਂਡ 45 ਓਵਰਾਂ ਮਗਰੋਂ 184/5
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਦੇ ਡੀ ਗ੍ਰੈਂਡਹੋਮ ਦੀਆਂ ਵੀ 50 ਦੌੜਾਂ ਪੂਰੀਆਂ
. . .  1 day ago
21 ਸਿੱਖ ਬਟਾਲੀਅਨ ਦੇ ਜਵਾਨ ਹੌਲਦਾਰ ਸਰਬਜੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ 40 ਓਵਰਾਂ ਮਗਰੋਂ 152/5
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਦੇ ਨੀਸ਼ਮ ਦੀਆਂ 50 ਦੌੜਾਂ ਪੂਰੀਆਂ
. . .  1 day ago
ਮਹਿੰਦਰਪਾਲ ਬਿੱਟੂ ਦੀਆਂ ਚੁਗੀਆਂ ਅਸਥੀਆਂ, ਨਾਮ ਚਰਚਾ 28 ਨੂੰ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 5 ਜੇਠ ਸੰਮਤ 551
ਵਿਚਾਰ ਪ੍ਰਵਾਹ: ਮੇਰੀ ਭਾਵਨਾ ਦਾ ਲੋਕਰਾਜ ਉਹ ਹੈ, ਜਿਸ ਵਿਚ ਛੋਟੇ ਤੋਂ ਛੋਟੇ ਵਿਅਕਤੀ ਦੀ ਆਵਾਜ਼ ਨੂੰ ਵੀ ਓਨੀ ਥਾਂ ਮਿਲੇ, ਜਿੰਨੀ ਕਿ ਸਮੂਹ ਦੀ ਆਵਾਜ਼ ਨੂੰ। -ਮਹਾਤਮਾ ਗਾਂਧੀ

ਪਹਿਲਾ ਸਫ਼ਾ

ਪੰਜਾਬ ਸਮੇਤ 7 ਰਾਜਾਂ ਤੇ ਚੰਡੀਗੜ੍ਹ 'ਚ ਵੋਟਾਂ ਅੱਜ

ਮੋਦੀ, ਸੁਖਬੀਰ, ਹਰਸਿਮਰਤ, ਸੰਨੀ ਦਿਓਲ ਤੇ ਸ਼ਤਰੂਘਨ ਸਮੇਤ ਕਈ ਦਿੱਗਜ਼ ਚੋਣ ਮੈਦਾਨ 'ਚ
ਨਵੀਂ ਦਿੱਲੀ, 18 ਮਈ (ਏਜੰਸੀਆਂ)-ਲੋਕ ਸਭਾ ਚੋਣਾਂ ਦੇ ਆਖ਼ਰੀ ਸੱਤਵੇਂ ਗੇੜ ਲਈ ਸੱਤ ਰਾਜਾਂ ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ਅਤੇ ਝਾਰਖੰਡ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀਆਂ 59 ਸੀਟਾਂ 'ਤੇ 19 ਮਈ ਨੂੰ ਵੋਟਾਂ ਪਾਈਆਂ ਜਾਣਗੀਆਂ | ਐਤਵਾਰ ਨੂੰ ਹੋਣ ਵਾਲੇ ਮਤਦਾਨ ਲਈ ਸਾਰੀਆਂ ਜ਼ਰੂਰੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ | ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਇਸ ਗੇੜ ਲਈ ਮਤਦਾਨ ਸਵੇਰੇ 7 ਵਜੇ ਸ਼ੁਰੂ ਹੋਵੇਗਾ ਅਤੇ ਸ਼ਾਮ 6 ਵਜੇ ਤੱਕ ਵੋਟਰ ਆਪਣੀ ਵੋਟ ਪਾ ਸਕਣਗੇ | ਸ਼ਾਮ 6 ਵਜੇ ਮਤਦਾਨ ਕੇਂਦਰਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਣਗੇ ਪਰ ਇਸ ਤੋਂ ਪਹਿਲਾਂ ਜੋ ਵੋਟਰ ਕੇਂਦਰ 'ਚ ਚਲਾ ਜਾਵੇਗਾ ਅਤੇ ਕਤਾਰ 'ਚ ਖੜ੍ਹਾ ਹੋਵੇਗਾ ਉਸ ਨੂੰ ਵੋਟ ਪਾਉਣ ਦਾ ਅਧਿਕਾਰ ਹੋਵੇਗਾ | ਸੱਤਵੇਂ ਗੇੜ 'ਚ 7 ਕੇਂਦਰੀ ਮੰਤਰੀਆਂ ਦੀ ਪ੍ਰੀਖਿਆ ਹੋਵੇਗੀ | ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੀਟ ਵਾਰਾਨਸੀ 'ਤੇ ਵੀ ਐਤਵਾਰ ਨੂੰ ਹੀ ਮਤਦਾਨ ਹੋਵੇਗਾ | ਜਿਨ੍ਹਾਂ ਕੇਂਦਰੀ ਮੰਤਰੀਆਂ ਦੀ ਸਾਖ ਦਾਅ 'ਤੇ ਹੈ ਉਨ੍ਹਾਂ 'ਚ ਰਵੀਸ਼ੰਕਰ ਪ੍ਰਸਾਦ, ਮਨੋਜ ਸਿਨਹਾ, ਹਰਦੀਪ ਸਿੰਘ ਪੁਰੀ, ਅਸ਼ਵਨੀ ਚੌਬੇ, ਹਰਸਿਮਰਤ ਕੌਰ ਬਾਦਲ ਅਤੇ ਅਨੁਪਿ੍ਆ ਪਟੇਲ ਸ਼ਾਮਿਲ ਹਨ | ਇਨ੍ਹਾਂ ਕੇਂਦਰੀ ਮੰਤਰੀਆਂ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ, ਸ਼ਤਰੂਘਨ ਸਿਨਹਾ, ਅਨੁਰਾਗ ਠਾਕੁਰ, ਬੀਬੀ ਜਗੀਰ ਕੌਰ, ਪਵਨ ਬਾਂਸਲ, ਕਿਰਨ ਖ਼ੇਰ, ਮੀਸਾ ਭਾਰਤੀ, ਸੰਨੀ ਦਿਓਲ, ਸ਼ਿਬੂ ਸੋਰੇਨ, ਆਰ. ਕੇ. ਸਿੰਘ, ਭਾਜਪਾ ਨੇਤਾ ਅਤੁਲ ਕੁਮਾਰ ਅੰਜਨ, ਮਹੇਂਦਰ ਨਾਥ ਪਾਂਡੇ ਸਮੇਤ ਕਈ ਪ੍ਰਮੁੱਖ ਨੇਤਾਵਾਂ ਦੀ ਕਿਸਮਤ ਵੀ ਦਾਅ 'ਤੇ ਲੱਗੀ ਹੋਈ ਹੈ | ਇਸ ਗੇੜ 'ਚ ਪੰਜਾਬ ਅਤੇ ਉੱਤਰ ਪ੍ਰਦੇਸ਼ ਦੀਆਂ 13-13 ਸੀਟਾਂ, ਪੱਛਮੀ ਬੰਗਾਲ ਦੀਆਂ 9 ਸੀਟਾਂ, ਬਿਹਾਰ ਅਤੇ ਮੱਧ ਪ੍ਰਦੇਸ਼ ਦੀਆਂ 8-8 ਸੀਟਾਂ, ਹਿਮਾਚਲ ਪ੍ਰਦੇਸ਼ ਦੀਆਂ 4 ਸੀਟਾਂ, ਝਾਰਖੰਡ ਦੀਆਂ 3 ਸੀਟਾਂ ਅਤੇ ਚੰਡੀਗੜ੍ਹ ਦੀ ਇਕ ਸੀਟ 'ਤੇ ਮਤਦਾਨ ਹੋਵੇਗਾ | ਇਨ੍ਹਾਂ 'ਚ 10 ਕਰੋੜ ਇਕ ਲੱਖ 75 ਹਜ਼ਾਰ ਵੋਟਰ 918 ਉਮੀਦਵਾਰਾਂ ਦੀ ਚੁਣਾਵੀ ਕਿਸਮਤ ਦਾ ਫ਼ੈਸਲਾ ਕਰਨਗੇ | ਇਸ ਆਖ਼ਰੀ ਗੇੜ 'ਚ ਮਤਦਾਨ ਲਈ 11 ਲੱਖ 2 ਹਜ਼ਾਰ 986 ਮਤਦਾਨ ਕੇਂਦਰ ਬਣਾਏ ਗਏ ਹਨ | 4 ਕਰੋੜ 74 ਲੱਖ 56 ਹਜ਼ਾਰ 828 ਮਹਿਲਾ ਵੋਟਰ ਹਨ ਜਦਕਿ ਪੁਰਸ਼ ਵੋਟਰਾਂ ਦੀ ਗਿਣਤੀ 5 ਕਰੋੜ 27 ਲੱਖ 14 ਹਜ਼ਾਰ 890 ਹੈ | ਕਿੰਨਰ ਵੋਟਰਾਂ ਦੀ ਗਿਣਤੀ 3435 ਹੈ |


ਖ਼ਬਰ ਸ਼ੇਅਰ ਕਰੋ

ਮੁਕਾਬਲਿਆਂ 'ਚ ਹਿਜ਼ਬੁਲ ਕਮਾਂਡਰ ਸ਼ੌਕਤ ਡਾਰ ਸਮੇਤ 4 ਅੱਤਵਾਦੀ ਹਲਾਕ

ਸ੍ਰੀਨਗਰ, 18 ਮਈ (ਮਨਜੀਤ ਸਿੰਘ)-ਵਾਦੀ ਕਸ਼ਮੀਰ ਦੇ ਪੁਲਵਾਮਾ ਤੇ ਬਾਰਾਮੁਲਾ ਜ਼ਿਲਿ੍ਹਆਂ 'ਚ ਸਨਿਚਰਵਾਰ ਨੂੰ ਦੋ ਵੱਖ-ਵੱਖ ਮੁਕਾਬਲਿਆਂ 'ਚ ਸੁਰੱਖਿਆ ਬਲਾਂ ਨਾਲ ਹਿਜ਼ਬੁਲ ਮੁਜਾਹਦੀਨ ਦੇ ਕਮਾਂਡਰ ਸਮੇਤ 4 ਸਥਾਨਕ ਅੱਤਵਾਦੀ ਮਾਰੇ ਗਏ | ਪੁਲਿਸ ਅਨੁਸਾਰ ਅਵੰਤੀਪੋਰਾ ਦੇ ...

ਪੂਰੀ ਖ਼ਬਰ »

ਚੋਣ ਨਤੀਜਿਆਂ ਤੋਂ ਪਹਿਲਾਂ ਵਿਰੋਧੀ ਧਿਰਾਂ 'ਚ ਹਲਚਲ ਹੋਈ ਤੇਜ਼

ਚੰਦਰਬਾਬੂ ਨਾਇਡੂ ਵਲੋਂ ਰਾਹੁਲ, ਸ਼ਰਦ ਪਵਾਰ, ਅਖਿਲੇਸ਼ ਤੇ ਮਾਇਆਵਤੀ ਨਾਲ ਮੁਲਾਕਾਤ ਨਵੀਂ ਦਿੱਲੀ, 18 ਮਈ (ਏਜੰਸੀ)-ਲੋਕ ਸਭਾ ਚੋਣਾਂ ਦਾ ਆਖ਼ਰੀ ਪੜਾਅ ਮੁਕੰਮਲ ਹੋਣਾ ਅਜੇ ਬਾਕੀ ਹੈ ਪਰ ਵਿਰੋਧੀ ਧਿਰ ਨੇ ਸੰਭਾਵਿਤ ਗੱਠਜੋੜ ਲਈ ਚਰਚਾ ਸ਼ੁਰੂ ਕਰ ਦਿੱਤੀ ਹੈ | ਅੱਜ ...

ਪੂਰੀ ਖ਼ਬਰ »

ਮੋਦੀ ਨੂੰ ਕਲੀਨ ਚਿੱਟ ਦੇਣ ਦੇ ਮਾਮਲੇ 'ਚ ਚੋਣ ਕਮਿਸ਼ਨ 'ਚ ਅੰਦਰੂਨੀ ਜੰਗ

ਨਾਰਾਜ਼ ਅਸ਼ੋਕ ਲਵਾਸਾ ਨੇ ਚੋਣ ਕਮਿਸ਼ਨ ਦੀ ਮੀਟਿੰਗ 'ਚ ਸ਼ਾਮਿਲ ਹੋਣ ਤੋਂ ਕੀਤਾ ਇਨਕਾਰਨਵੀਂ ਦਿੱਲੀ, 18 ਮਈ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰੈਲੀਆਂ 'ਚ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ 'ਚ ਦਿੱਤੀ ਕਲੀਨ ਚਿੱਟ ਚੋਣ ਕਮਿਸ਼ਨ ਦੇ ...

ਪੂਰੀ ਖ਼ਬਰ »

ਤੰਗਧਾਰ ਸੈਕਟਰ ਨੇੜੇ ਪਾਕਿ ਨਾਗਰਿਕ ਗਿ੍ਫ਼ਤਾਰ

ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਕੁਪਵਾੜਾ ਦੇ ਤੰਗਧਾਰ ਸੈਕਟਰ 'ਚ ਫ਼ੌਜ ਨੇ ਕੰਟਰੋਲ ਰੇਖਾ ਦੇ ਨੇੜੇ ਇਕ ਪਾਕਿਸਤਾਨੀ ਨਾਗਰਿਕ ਨੂੰ ਗਿ੍ਫ਼ਤਾਰ ਕੀਤਾ ਹੈ | ਸੂਤਰਾਂ ਮੁਤਾਬਿਕ ਸ਼ਬੀਰ ਅਹਿਦ ਪੁੱਤਰ ਮੀਰ ਵਲੀ ਵਾਸੀ ਮਕਬੂਜ਼ਾ ਕਸ਼ਮੀਰ (ਮੰਜਕੋਟ) ਨੂੰ 17 ਬਿਹਾਰ ...

ਪੂਰੀ ਖ਼ਬਰ »

ਬੰਗਾਲ 'ਚੋਂ 67 ਕਰੋੜ ਬਰਾਮਦ

ਕੋਲਕਾਤਾ, 18 ਮਈ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ 'ਚ ਬੀਤੇ ਦਿਨ ਤੱਕ 66 ਕਰੋੜ 83 ਲੱਖ ਰੁਪਏ ਬਰਾਮਦ ਕੀਤੇ ਗਏ ਹਨ | ਇਨ੍ਹਾਂ 'ਚੋਂ ਆਮਦਨ ਕਰ ਵਿਭਾਗ ਵਲੋਂ 52.95 ਕਰੋੜ ਤੇ ਪੁਲਿਸ ਵਲੋਂ 13.88 ਕਰੋੜ ਰੁਪਏ ਬਰਾਮਦ ਕੀਤੇ ਗਏ ਹਨ | ਇਸ ਤੋਂ ਹੀ ਪਤਾ ਲਗਦਾ ਹੈ ਕਿ ਨੋਟਾਂ ਤੋਂ ...

ਪੂਰੀ ਖ਼ਬਰ »

ਬੰਗਾਲ 'ਚ 111 ਉਮੀਦਵਾਰ ਚੋਣ ਮੈਦਾਨ 'ਚ

ਕੋਲਕਾਤਾ, 18 ਮਈ (ਰਣਜੀਤ ਸਿੰਘ ਲੁਧਿਆਣਵੀ)-ਐਤਵਾਰ ਨੂੰ ਬੰਗਾਲ ਦੇ ਤਿੰਨ ਜ਼ਿਲਿ੍ਹਆਂ ਦੀਆਂ 9 ਲੋਕ ਸਭਾ ਸੀਟਾਂ ਲਈ ਇਕ ਕਰੋੜ 49 ਲੱਖ 63 ਹਜ਼ਾਰ 64 ਵੋਟਰ 17,042 ਬੂਥਾਂ 'ਤੇ 111 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ | ਇਥੇ ਈਸ਼ਵਰਚੰਦਰ ਵਿਦਿਆਸਾਗਰ ਦੀ ਮੂਰਤੀ ਭੰਨੇ ਜਾਣ ...

ਪੂਰੀ ਖ਼ਬਰ »

ਭਾਰਤ ਦੇ ਪਹਿਲੇ ਵੋਟਰ 103 ਸਾਲਾ ਸ਼ਿਆਮ ਸਰਨ ਨੇਗੀ ਵੀ ਕਰਨਗੇ ਮਤਦਾਨ

ਮੰਡੀ, 18 ਮਈ (ਏਜੰਸੀ)-ਭਾਰਤ ਦੇ ਪਹਿਲੇ ਵੋਟਰ 103 ਸਾਲਾ ਸ਼ਿਆਮ ਸਰਨ ਨੇਗੀ ਹਿਮਾਚਲ ਦੇ ਕਿਨੌਰ ਜ਼ਿਲ੍ਹੇ 'ਚ ਪੈਂਦੇ ਕਲਪਾ-1 ਪੋਲਿੰਗ ਬੂਥ 'ਤੇ ਐਤਵਾਰ ਨੂੰ ਵੋਟ ਪਾਉਣ ਜਾਣਗੇ | ਉਨ੍ਹਾਂ ਨਾਲ ਚੋਣ ਕਮਿਸ਼ਨ ਦੇ ਅਧਿਕਾਰੀ ਵੀ ਜਾਣਗੇ ਅਤੇ ਇੱਥੇ ਇਕ ਵਿਸ਼ੇਸ਼ ਰੈੱਡ ਕਾਰਪੈਟ ...

ਪੂਰੀ ਖ਼ਬਰ »

ਹਿਮਾਚਲ 'ਚ ਵਿਸ਼ਵ ਦੇ ਸਭ ਤੋਂ ਉੱਚੇ ਪੋਲਿੰਗ ਬੂਥ 'ਤੇ 49 ਵੋਟਰ ਪਾਉਣਗੇ ਵੋਟ

ਸ਼ਿਮਲਾ, 18 ਮਈ (ਪੀ. ਟੀ. ਆਈ.)-ਲੋਕ ਸਭਾ ਚੋਣਾਂ ਦੇ ਆਖਰੀ ਗੇੜ 'ਚ ਹਿਮਾਚਲ ਪ੍ਰਦੇਸ਼ 'ਚ ਵੀ ਵੋਟਾਂ ਪੈਣਗੀਆਂ ਅਤੇ ਇਸ ਦੌਰਾਨ ਹਿਮਾਚਲ ਦੇ ਜ਼ਿਲ੍ਹੇ ਲਾਹੌਲ ਅਤੇ ਸਪਿਤੀ 'ਚ ਪੈਂਦੇ ਪਿੰਡ ਟਸ਼ੀਗੰਗ, ਜੋ ਦੁਨੀਆ ਦਾ ਸਭ ਤੋਂ ਉੱਚਾ ਪੋਲਿੰਗ ਬੂਥ ਹੈ, ਇੱਥੇ ਵੀ ਵੋਟਾਂ ਪਾਈਆਂ ...

ਪੂਰੀ ਖ਼ਬਰ »

ਮੋਦੀ ਵਲੋਂ ਕੇਦਾਰਨਾਥ ਧਾਮ ਵਿਖੇ ਪੂਜਾ

ਕੇਦਾਰਨਾਥ (ਉੱਤਰਾਖੰਡ), 18 ਮਈ (ਏਜੰਸੀਆਂ)-ਲੋਕ ਸਭਾ ਚੋਣਾਂ ਦੇ ਆਖ਼ਰੀ ਗੇੜ ਦੇ ਚੋਣ ਪ੍ਰਚਾਰ ਸਮਾਪਤ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤਰਾਖੰਡ ਦੇ ਕੇਦਾਰਨਾਥ ਪਹੁੰਚੇ | ਇਥੇ ਪਹੁੰਚ ਕੇ ਉਨ੍ਹਾਂ ਨੇ ਬਾਬਾ ਕੇਦਾਰ ਦੇ ਮੰਦਰ 'ਚ ਪੂਜਾ ਕੀਤੀ | ਪ੍ਰਧਾਨ ...

ਪੂਰੀ ਖ਼ਬਰ »

ਨਾਬਾਲਗ ਨਾਲ ਸਮੂਹਿਕ ਜਬਰ ਜਨਾਹ- 2 ਿਖ਼ਲਾਫ਼ ਕੇਸ ਦਰਜ

ਸਿਰਸਾ, 18 ਮਈ (ਭੁਪਿੰਦਰ ਪੰਨੀਵਾਲੀਆ)-ਸਥਾਨਕ ਮਹਿਲਾ ਥਾਣਾ ਪੁਲਿਸ ਕੋਲ ਇਕ ਨਾਬਾਲਗ ਲੜਕੀ ਨੇ ਦੋ ਜਣਿਆਂ 'ਤੇ ਜਬਰ ਜਨਾਹ ਦਾ ਦੋਸ਼ ਲਾਉਂਦਿਆਂ ਮੁਕੱਦਮਾ ਦਰਜ ਕਰਵਾਇਆ ਹੈ | ਪੁਲਿਸ ਨੇ ਨਾਬਾਲਗ ਲੜਕੀ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਇਸ ...

ਪੂਰੀ ਖ਼ਬਰ »

ਕਰਮਬੀਰ ਸਿੰਘ ਦੀ ਜਲ ਸੈਨਾ ਮੁਖੀ ਵਜੋਂ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਬਿਮਲ ਵਰਮਾ ਦੀ ਅਰਜ਼ੀ ਖ਼ਾਰਜ

ਨਵੀਂ ਦਿੱਲੀ, 18 ਮਈ (ਪੀ. ਟੀ. ਆਈ.)-ਵਾਈਸ ਐਡਮਿਰਲ ਕਰਮਬੀਰ ਸਿੰਘ ਦੀ ਅਗਲੇ ਜਲ ਸੈਨਾ ਮੁਖੀ ਵਜੋਂ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਵਾਈਸ ਐਡਮਿਰਲ ਬਿਮਲ ਵਰਮਾ ਦੀ ਪਟੀਸ਼ਨ ਨੂੰ ਰੱਖਿਆ ਮੰਤਰਾਲੇ ਨੇ ਅੱਜ ਖ਼ਾਰਜ ਕਰ ਦਿੱਤਾ | ਬਿਮਲ ਵਰਮਾ ਨੇ ਇਤਰਾਜ਼ ਉਠਾਇਆ ਸੀ ਕੀ ...

ਪੂਰੀ ਖ਼ਬਰ »

'ਚੂਰ ਚੂਰ ਨਾਨ' ਤੇ 'ਅੰਮਿ੍ਤਸਰੀ ਨਾਨ' 'ਤੇ ਕਿਸੇ ਦਾ ਵੀ ਏਕਾਧਿਕਾਰ ਨਹੀਂ-ਹਾਈਕੋਰਟ

ਨਵੀਂ ਦਿੱਲੀ, 18 ਮਈ (ਏਜੰਸੀਆਂ)-ਦਿੱਲੀ ਹਾਈਕੋਰਟ ਨੇ ਕਿਹਾ ਹੈ ਕਿ 'ਚੂਰ ਚੂਰ ਨਾਨ' ਅਤੇ 'ਅੰਮਿ੍ਤਸਰੀ ਚੂਰ ਚੂਰ ਨਾਨ' ਸ਼ਬਦ 'ਤੇ ਕਿਸੇ ਦਾ ਏਕਾਧਿਕਾਰ ਨਹੀਂ ਹੋ ਸਕਦਾ ਕਿਉਂਕਿ ਇਹ ਪੂਰੀ ਤਰ੍ਹਾਂ ਨਾਲ ਜਨਤਕ ਭਾਵ ਹੈ | ਅਦਾਲਤ ਨੇ ਕਿਹਾ ਕਿ 'ਚੂਰ ਚੂਰ' ਸ਼ਬਦ ਦਾ ਮਤਲਬ 'ਚੂਰਾ ...

ਪੂਰੀ ਖ਼ਬਰ »

ਮਿਰਚ-ਮਸਾਲਾ

ਤ੍ਰਿਦੀਬ ਰਮਨ

ਇਸ ਲੋਕ ਫ਼ਤਵੇ ਨੂੰ ਕਿਸ ਤਰ੍ਹਾਂ ਸਿਰ-ਮੱਥੇ ਲਗਾਉਣ ਭਾਜਪਾ ਤੇ ਕਾਂਗਰਸ

ਆਮ ਚੋਣਾਂ 'ਚ ਵੋਟਰ ਦੀ ਚੁੱਪ ਦਾ ਬੋਲਬਾਲਾ ਹੈ ਤੇ ਜੋ ਬੋਲੇਗਾ, ਉਹ ਹੀ ਈ.ਵੀ.ਐਮ. ਦੇ ਰਾਜ਼ ਖੋਲ੍ਹੇਗਾ | ਸੋ, ਭਾਜਪਾ ਤੇ ਕਾਂਗਰਸ ਵਰਗੀਆਂ ਵੱਡੀਆਂ ਸਿਆਸੀ ਪਾਰਟੀਆਂ 23 ਮਈ ਨੂੰ ਆਉਣ ਵਾਲੇ ਚੋਣ ਨਤੀਜਿਆਂ ਨੂੰ ਸਵੀਕਾਰ, ਅਸਵੀਕਾਰ ਤੇ ਉਸ ਦੇ ਵਿਸ਼ਲੇਸ਼ਣ ਲਈ ਵੱਖਰੇ ...

ਪੂਰੀ ਖ਼ਬਰ »

ਅਹਿਮ ਰਹੀ ਅਹਿਮਦ ਦੀ ਭੂਮਿਕਾ

ਜੇਕਰ 2019 ਦੇ ਚੋਣ ਮੁਕਾਬਲੇ ਨੂੰ ਸੰਦਰਭ ਦਾ ਜਾਮਾ ਪਹਿਨਾਇਆ ਜਾਵੇ ਤਾਂ ਯਕੀਨਨ ਇਸ ਵਾਰ ਕਾਂਗਰਸ ਦਾ ਚੋਣ ਮੁਹਿੰਮ 'ਚ ਹਮਲਾਵਰ ਰੁਖ ਸੀ, ਮੁੱਦਿਆਂ 'ਤੇ ਪਲਟਵਾਰ ਦਾ ਜਜ਼ਬਾ ਸੀ | ਸੂਤਰਾਂ ਅਨੁਸਾਰ ਭਾਜਪਾ ਮੁਕਾਬਲੇ ਕਾਂਗਰਸ ਨੇ ਆਪਣੀ ਚੋਣ ਮੁਹਿੰਮ 'ਚ ਕਾਫੀ ਘੱਟ ਪੈਸੇ ...

ਪੂਰੀ ਖ਼ਬਰ »

ਅਨੰਤ ਅੰਬਾਨੀ ਦਾ ਮੋਦੀ ਕੁਨੈਕਸ਼ਨ

ਇਸ ਵਾਰ ਆਮ ਚੋਣਾਂ 'ਚ ਅੰਬਾਨੀ ਪਰਿਵਾਰ ਦੀ ਵੀ ਸਰਗਰਮੀ ਵੇਖਣ ਨੂੰ ਮਿਲੀ, ਜਿੱਥੇ ਮੁਕੇਸ਼ ਅੰਬਾਨੀ ਮੁੰਬਈ ਦੱਖਣ ਦੇ ਕਾਂਗਰਸੀ ਉਮੀਦਵਾਰ ਮਿਲਿੰਦ ਦੇਵੜਾ ਦੇ ਪੱਖ 'ਚ ਅਲਖ ਜਗਾਉਂਦੇ ਨਜ਼ਰ ਆਏ, ਉੱਥੇ ਉਨ੍ਹਾਂ ਦੇ ਵੱਡੇ ਪੁੱਤਰ ਅਨੰਤ ਅੰਬਾਨੀ ਜੋ ਮੋਦੀ ਦੇ ਬੇਹੱਦ ...

ਪੂਰੀ ਖ਼ਬਰ »

ਖੇਤਰੀ ਪਾਰਟੀਆਂ ਦੇ ਮਨ 'ਚ ਕੀ ਹੈ

ਕਾਂਗਰਸ ਨੇ ਭਾਜਪਾ ਵਿਰੋਧ ਦਾ ਦਮ ਵਿਖਾਉਣ ਵਾਲੀਆਂ ਖੇਤਰੀ ਪਾਰਟੀਆਂ ਦੀ ਬੈਠਕ 23 ਮਈ ਨੂੰ ਬੁਲਾਈ ਹੈ ਅਤੇ ਸੁਣਿਆ ਜਾ ਰਿਹਾ ਹੈ ਕਿ ਇਸ 'ਚ ਸ਼ਾਮਿਲ ਹੋਣ ਲਈ ਖੱਬੇ ਪੱਖੀਆਂ ਨੂੰ ਹੁਣ ਤੱਕ ਸੱਦਾ ਨਹੀਂ ਦਿੱਤਾ ਗਿਆ | ਇਸ ਦੀ ਵਜ੍ਹਾ ਇਹ ਹੋ ਸਕਦੀ ਹੈ ਕਿ ਖੱਬੇ ਪੱਖੀਆਂ ਨੂੰ ...

ਪੂਰੀ ਖ਼ਬਰ »

ਰਾਹੁਲ ਦੀ ਗੱਲਬਾਤ ਕਮੇਟੀ

ਖੇਤਰੀ ਪਾਰਟੀਆਂ ਦੇ ਮੁਖੀਆਂ ਨਾਲ ਅਧਿਕਾਰਕ ਤੌਰ 'ਤੇ ਕਾਂਗਰਸ ਵਲੋਂ ਕੌਣ ਗੱਲਬਾਤ ਕਰੇਗਾ, ਇਸ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੀਆਂ ਰਣਨੀਤੀਆਂ ਨੂੰ ਆਖਰੀ ਰੂਪ ਦੇ ਦਿੱਤਾ ਹੈ, ਕਿਉਂਕਿ ਉਹ ਹਰ ਪਾਰਟੀ ਨਾਲ ਨਿੱਜੀ ਤੌਰ 'ਤੇ ਤਾਲਮੇਲ ਨਹੀਂ ਬਿਠਾ ...

ਪੂਰੀ ਖ਼ਬਰ »

ਪਿ੍ਅੰਕਾ ਦਾ ਹੋਮਵਰਕ

ਪਿ੍ਅੰਕਾ ਗਾਂਧੀ ਨੇ ਵਾਰਾਨਸੀ 'ਚ ਆਪਣਾ ਜ਼ਬਰਦਸਤ ਰੋਡ ਸ਼ੋਅ ਕਰਕੇ ਵਿਰੋਧੀਆਂ ਨੂੰ ਵੀ ਹੈਰਾਨ ਕਰ ਦਿੱਤਾ ਹੈ | ਇਸ 'ਚ ਸ਼ਾਮਿਲ ਆਗੂ ਦੱਸਦੇ ਹਨ ਕਿ 4-5 ਕਿੱਲੋਮੀਟਰ ਤੱਕ ਲੋਕਾਂ ਦੀ ਭੀੜ ਵਿਖਾਈ ਦੇ ਰਹੀ ਸੀ | ਪਿ੍ਅੰਕਾ ਨਾਲ ਜੁੜੇ ਸੂਤਰ ਖੁਲਾਸਾ ਕਰਦੇ ਹਨ ਕਿ ਉਹ ਆਪਣੇ ...

ਪੂਰੀ ਖ਼ਬਰ »

ਗੋਰਖਪੁਰ 'ਚ ਸੰਕਟ 'ਚ ਯੋਗੀ

ਉੱਤਰ ਪ੍ਰਦੇਸ਼ 'ਚ ਅਮਿਤ ਸ਼ਾਹ ਨੇ ਕਾਹਲ 'ਚ ਰੋਡ ਸ਼ੋਅ ਕਰਕੇ ਭਾਜਪਾ ਉਮੀਦਵਾਰ ਰਵੀ ਕਿਸ਼ਨ ਦੇ ਪੱਖ 'ਚ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਸੂਬੇ ਦੇ ਮੁੱਖ ਮੰਤਰੀ ਹੋਣ ਦੇ ਬਾਵਜੂਦ ਯੋਗੀ ਗੋਰਖਪੁਰ 'ਚ ਉਮੀਦਾਂ ਦਾ ਕਮਲ ਖਿਲਾਉਣ 'ਚ ਸੰਘਰਸ਼ ਕਰਦੇ ਨਜ਼ਰ ਆਏ | ਜਦੋਂ ...

ਪੂਰੀ ਖ਼ਬਰ »

ਨਜ਼ਰਾਂ ਰਾਸ਼ਟਰਪਤੀ 'ਤੇ

ਸਾਰੀਆਂ ਪਾਰਟੀਆਂ ਦੀਆਂ ਨਜ਼ਰਾਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ 'ਤੇ ਟਿਕੀਆਂ ਹੋਈਆਂ ਹਨ ਕਿ ਉਹ ਇਸ ਵਾਰ ਕੀ ਕਰਨਗੇ, ਜੇਕਰ ਕਿਸੇ ਇਕ ਪਾਰਟੀ ਨੂੰ ਬਹੁਮਤ ਹਾਸਲ ਨਹੀਂ ਹੋਇਆ | 'ਫੈਡਰਲ' ਫ਼ਰੰਟ ਚਾਹੁੰਦਾ ਹੈ ਕਿ ਰਾਸ਼ਟਰਪਤੀ ਆਪਣੇ ਪੂਰਵਵਰਤੀ ਏ.ਪੀ.ਜੇ. ਅਬਦੁਲ ਕਲਾਮ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX