ਤਾਜਾ ਖ਼ਬਰਾਂ


ਨਿਊਜ਼ੀਲੈਂਡ-ਦੱਖਣੀ ਅਫਰੀਕਾ ਮੈਚ : ਨਿਊਜ਼ੀਲੈਂਡ ਨੇ ਦੱਖਣੀ ਅਫ਼ਰੀਕਾ ਨੂੰ 4 ਵਿਕਟਾਂ ਨਾਲ ਹਰਾਇਆ
. . .  about 7 hours ago
ਟਰੇਨਿੰਗ ਕਰ ਰਹੇ ਪੁਲਿਸ ਮੁਲਾਜ਼ਮ ਦੇ ਪੱਟ 'ਚ ਲੱਗੀ ਗੋਲੀ
. . .  1 day ago
ਫਿਲੌਰ ,19 ਜੂਨ - ਫਿਲੌਰ ਮਹਾਰਾਜਾ ਰਣਜੀਤ ਸਿੰਘ ਪੁਲਿਸ ਅਕੈਡਮੀ ਚ ਟਰੇਨਿੰਗ ਕਰ ਰਹੇ ਪੁਲਿਸ ਮੁਲਾਜ਼ਮ ਸੰਜੀਵ ਕੁਮਾਰ ਪਿੰਡ ਢੋਲਵਾਹਾ ਰੋਡ ਨੇੜੇ ਆਈ ਟੀ ਆਈ ਹਰਿਆਣਾ ਦੇ ਟਰੇਨਿੰਗ ...
ਮੋਟਰ ਸਾਈਕਲ ਸਵਾਰਾਂ ਕੋਲੋਂ 280 ਗ੍ਰਾਮ ਹੈਰੋਇਨ ਬਰਾਮਦ
. . .  1 day ago
ਹਰੀਕੇ ਪੱਤਣ , 19 ਜੂਨ {ਸੰਜੀਵ ਕੁੰਦਰਾ} -ਨਾਰਕੋਟੈਕ ਸੈੱਲ ਤਰਨਤਾਰਨ ਦੀ ਟੀਮ ਨੇ ਪਿੰਡ ਬੂਰ ਨਜ਼ਦੀਕ 3 ਮੋਟਰ ਸਾਈਕਲ ਸਵਾਰਾਂ ਕੋਲੋਂ 280 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ...
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ : ਦੱਖਣੀ ਅਫ਼ਰੀਕਾ ਨੇ ਨਿਊਜ਼ੀਲੈਂਡ ਨੂੰ 242 ਦੌੜਾਂ ਦਾ ਦਿੱਤਾ ਟੀਚਾ
. . .  1 day ago
ਮੰਜੇ ਦਾ ਸੇਰੁ ਮਾਰ ਕੇ ਪੁੱਤਰ ਨੇ ਆਪਣੇ ਪਿਤਾ ਨੂੰ ਮਾਰ ਮੁਕਾਇਆ
. . .  1 day ago
ਕੋਟਕਪੂਰਾ, 19 ਜੂਨ (ਮੋਹਰ ਸਿੰਘ ਗਿੱਲ)- ਸਿਰ 'ਚ ਮੰਜੇ ਦੇ ਸੇਰੁ ਮਾਰ ਕੇ ਇਕ ਪੁੱਤਰ ਵੱਲੋਂ ਆਪਣੇ ਹੀ ਪਿਤਾ ਨੂੰ ਮਾਰ ਮੁਕਾਉਣ ਦਾ ਮਾਮਲਾ ਸਾਹਮਣੇ ਆਇਆ ਹਾ ਜਿਸ 'ਤੇ ਦਿਹਾਤੀ ਪੁਲਿਸ ਸਟੇਸ਼ਨ ਕੋਟਕਪੂਰਾ ਦੀ ਪੁਲਿਸ ਨੇ ਮੁਕੱਦਮਾ ਦਰਜ ਕਰ ਕੇ ਪੜਤਾਲ ਆਰੰਭ ....
ਬਿਹਾਰ 'ਚ ਚਮਕੀ ਬੁਖ਼ਾਰ ਦਾ ਕਹਿਰ, ਹੁਣ ਤੱਕ 128 ਬੱਚਿਆਂ ਨੇ ਤੋੜਿਆ ਦਮ
. . .  1 day ago
ਪਟਨਾ, 18 ਜੂਨ- ਬਿਹਾਰ 'ਚ ਚਮਕੀ ਬੁਖ਼ਾਰ ਕਾਰਨ ਹਰ ਘੰਟੇ ਬੱਚਿਆ ਦੀ ਮੌਤ ਦਾ ਸਿਲਸਿਲਾ ਜਾਰੀ ਹੈ। ਸਰਕਾਰੀ ਅੰਕੜਿਆਂ ਦੇ ਅਨੁਸਾਰ, ਮਰਨ ਵਾਲੇ ਬੱਚਿਆਂ ਦੀ ਗਿਣਤੀ 128 ਤੱਕ ਪਹੁੰਚ ਗਈ...
ਸਿੱਖ ਡਰਾਈਵਰ ਕੁੱਟਮਾਰ ਮਾਮਲੇ 'ਚ ਦਿੱਲੀ ਹਾਈਕੋਰਟ ਨੇ ਪੁਲਿਸ ਅਤੇ ਗ੍ਰਹਿ ਮੰਤਰਾਲੇ ਨੂੰ ਨੋਟਿਸ ਕੀਤਾ ਜਾਰੀ
. . .  1 day ago
ਨਵੀਂ ਦਿੱਲੀ, 19 ਜੂਨ- ਦਿੱਲੀ ਹਾਈਕੋਰਟ ਨੇ ਪੁਲਿਸ ਅਤੇ ਗ੍ਰਹਿ ਮੰਤਰਾਲੇ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਦਿੱਲੀ ਦੇ ਮੁਖਰਜੀ ਨਗਰ 'ਚ 17 ਜੂਨ ਨੂੰ ਸਿੱਖ ਡਰਾਈਵਰ ਸਰਬਜੀਤ ਸਿੰਘ ਅਤੇ ਨਾਬਾਲਗ ਬੇਟੇ 'ਤੇ ਪੁਲਿਸ ਦੇ ਤਸ਼ੱਦਦ ਦੀ ਘਟਨਾ 'ਤੇ ਇਕ ਹਫ਼ਤੇ ...
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ : 36 ਓਵਰਾਂ ਤੋ ਬਾਅਦ ਦੱਖਣੀ ਅਫ਼ਰੀਕਾ 149/4
. . .  1 day ago
ਅਨੰਤਨਾਗ 'ਚ ਸ਼ਹੀਦ ਹੋਏ ਅਨਿਲ ਜਸਵਾਲ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ
. . .  1 day ago
ਊਨਾ, 19 ਜੂਨ (ਹਰਪਾਲ ਸਿੰਘ ਕੋਟਲਾ) - ਕਸ਼ਮੀਰ ਘਾਟੀ ਦੇ ਅਨੰਤਨਾਗ 'ਚ ਬੀਤੇ ਸੋਮਵਾਰ-ਮੰਗਲਵਾਰ ਦੀ ਰਾਤ ਨੂੰ ਇੱਕ ਮੁੱਠਭੇੜ 'ਚ ਸ਼ਹੀਦ ਹੋਏ ਊਨਾ ਦੇ ਸਪੂਤ ਅਨਿਲ ਜਸਵਾਲ ਦੀ ਮ੍ਰਿਤਕ ਦੇਹ ਦਾ ਬੁੱਧਵਾਰ ਨੂੰ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ....
ਨਿਊਜ਼ੀਲੈਂਡ-ਦੱਖਣੀ ਅਫਰੀਕਾ ਮੈਚ : 30 ਓਵਰਾਂ ਤੋ ਦੱਖਣੀ ਅਫਰੀਕਾ 124/3
. . .  1 day ago
ਕਿਸਾਨ ਕੋਲੋਂ ਟਰਾਂਸਫ਼ਾਰਮਰ ਬਦਲਣ ਦੇ ਇਵਜ਼ 'ਚ ਰਿਸ਼ਵਤ ਲੈਂਦਾ ਜੇ.ਈ ਕਾਬੂ
. . .  1 day ago
ਮਲੋਟ, 19 ਜੂਨ (ਗੁਰਮੀਤ ਸਿੰਘ ਮੱਕੜ)ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਸੜੇ ਟਰਾਂਸਫ਼ਾਰਮਰ ਨੂੰ ਬਦਲਣ ਦੇ ਇਵਜ਼ ਵਿਚ ਪਿੰਡ ਕਬਰਵਾਲਾ ਦੇ ਕਿਸਾਨ ਰਣਜੀਤ ਸਿੰਘ ਕੋਲੋਂ 5 ਹਜ਼ਾਰ ਰਿਸ਼ਵਤ ਲੈਦੇ ਬਿਜਲੀ ਬੋਰਡ ਦੇ ਜੇ.ਈ ਜੱਸਾ ਸਿੰਘ ਨੂੰ ਰੰਗੇ ਹੱਥੀ ਕਾਬੂ ਕੀਤਾ
ਡੀ.ਡੀ. ਇੰਡੀਆ ਨੂੰ ਬੰਗਲਾਦੇਸ਼ ਟੀ.ਵੀ. ਸੈੱਟ 'ਤੇ ਦਿਖਾਇਆ ਜਾਵੇਗਾ - ਪ੍ਰਕਾਸ਼ ਜਾਵੜੇਕਰ
. . .  1 day ago
ਨਵੀਂ ਦਿੱਲੀ, 19 ਜੂਨ- ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਦਾ ਕਹਿਣਾ ਹੈ ਕਿ ਅੱਜ ਭਾਰਤ ਨੇ ਬੰਗਲਾਦੇਸ਼ ਦੇ ਨਾਲ ਇਕ ਸਮਝੌਤਾ ਕੀਤਾ ਹੈ ਜਿਸ ਦੇ ਤਹਿਤ ਡੀ.ਡੀ. ਇੰਡੀਆ ਨੂੰ ਬੰਗਲਾਦੇਸ਼ ਟੀ.ਵੀ. ਸੈੱਟ 'ਤੇ ਦਿਖਾਇਆ ਜਾਵੇਗਾ। ਇਸ ਦੇ ਬਦਲੇ 'ਚ ਬੰਗਲਾਦੇਸ਼ ....
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ : 59 ਦੌੜਾਂ 'ਤੇ ਦੱਖਣੀ ਅਫ਼ਰੀਕਾ ਦਾ ਦੂਜਾ ਖਿਡਾਰੀ ਆਊਟ
. . .  1 day ago
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ :13 ਓਵਰਾਂ 'ਚ ਦੱਖਣੀ ਅਫ਼ਰੀਕਾ ਦੀਆਂ 50 ਦੌੜਾਂ ਪੂਰੀਆਂ
. . .  1 day ago
ਅੰਤਰਰਾਸ਼ਟਰੀ ਯੋਗਾ ਦਿਵਸ ਵਾਲੇ ਦਿਨ ਅਕਾਲੀ ਦਲ (ਅ) ਹਰ ਜ਼ਿਲ੍ਹੇ 'ਚ ਮਨਾਏਗੀ ਗਤਕਾ ਦਿਹਾੜਾ
. . .  1 day ago
ਫ਼ਤਹਿਗੜ੍ਹ ਸਾਹਿਬ, 19 ਜੂਨ (ਅਰੁਣ ਆਹੂਜਾ)- ਬੀਤੇ 5 ਸਾਲਾ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜ਼ਿਲ੍ਹਾ ਪੱਧਰ 'ਤੇ 21 ਜੂਨ ਦੇ ਦਿਹਾੜੇ ਨੂੰ ਬਤੌਰ 'ਗਤਕਾ ਦਿਹਾੜਾ' ਮਨਾਉਂਦੀ ਆ ਰਹੀ ਹੈ । ਉਸ ਰਵਾਇਤ ਨੂੰ ਜਾਰੀ ਰੱਖਦੇ ਹੋਏ ਇਸ 21 ਜੂਨ ਨੂੰ ਵੀ ਪਾਰਟੀ ਵੱਲੋਂ....
ਭਾਰਤ ਨੂੰ ਲੱਗਾ ਵੱਡਾ ਝਟਕਾ, ਸਿਖਰ ਧਵਨ ਵਿਸ਼ਵ ਕੱਪ ਤੋਂ ਬਾਹਰ
. . .  1 day ago
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ : 10 ਓਵਰਾਂ ਤੋ ਦੱਖਣੀ ਅਫ਼ਰੀਕਾ 40/1
. . .  1 day ago
ਪਿੰਡ ਤੇੜਾ ਖ਼ੁਰਦ ਦੇ ਇੱਕ ਪਰਿਵਾਰ ਦੇ 4 ਮੈਂਬਰ ਭੇਦ ਭਰੇ ਹਾਲਤਾਂ 'ਚ ਲਾਪਤਾ
. . .  1 day ago
ਐੱਚ.ਬੀ. ਸਿੰਘ ਗੰਨ ਹਾਊਸ ਦੀ ਕੰਧ ਪਾੜ ਕੇ ਅਸਲਾ ਚੋਰੀ ਕਰਨ ਵਾਲੇ 4 ਦੋਸ਼ੀਆਂ 'ਚੋਂ 1 ਗ੍ਰਿਫ਼ਤਾਰ
. . .  1 day ago
ਮੁਜ਼ੱਫਰਪੁਰ 'ਚ ਚਮਕੀ ਬੁਖ਼ਾਰ ਕਾਰਨ ਮਰੇ ਬੱਚਿਆਂ ਦੀ ਗਿਣਤੀ ਦੱਸਣ ਤੋਂ ਸੁਸ਼ੀਲ ਮੋਦੀ ਨੇ ਕੀਤਾ ਇਨਕਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 5 ਜੇਠ ਸੰਮਤ 551
ਵਿਚਾਰ ਪ੍ਰਵਾਹ: ਮੇਰੀ ਭਾਵਨਾ ਦਾ ਲੋਕਰਾਜ ਉਹ ਹੈ, ਜਿਸ ਵਿਚ ਛੋਟੇ ਤੋਂ ਛੋਟੇ ਵਿਅਕਤੀ ਦੀ ਆਵਾਜ਼ ਨੂੰ ਵੀ ਓਨੀ ਥਾਂ ਮਿਲੇ, ਜਿੰਨੀ ਕਿ ਸਮੂਹ ਦੀ ਆਵਾਜ਼ ਨੂੰ। -ਮਹਾਤਮਾ ਗਾਂਧੀ

ਪਹਿਲਾ ਸਫ਼ਾ

ਪੰਜਾਬ ਸਮੇਤ 7 ਰਾਜਾਂ ਤੇ ਚੰਡੀਗੜ੍ਹ 'ਚ ਵੋਟਾਂ ਅੱਜ

ਮੋਦੀ, ਸੁਖਬੀਰ, ਹਰਸਿਮਰਤ, ਸੰਨੀ ਦਿਓਲ ਤੇ ਸ਼ਤਰੂਘਨ ਸਮੇਤ ਕਈ ਦਿੱਗਜ਼ ਚੋਣ ਮੈਦਾਨ 'ਚ ਨਵੀਂ ਦਿੱਲੀ, 18 ਮਈ (ਏਜੰਸੀਆਂ)-ਲੋਕ ਸਭਾ ਚੋਣਾਂ ਦੇ ਆਖ਼ਰੀ ਸੱਤਵੇਂ ਗੇੜ ਲਈ ਸੱਤ ਰਾਜਾਂ ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ...

ਪੂਰੀ ਖ਼ਬਰ »

ਮੁਕਾਬਲਿਆਂ 'ਚ ਹਿਜ਼ਬੁਲ ਕਮਾਂਡਰ ਸ਼ੌਕਤ ਡਾਰ ਸਮੇਤ 4 ਅੱਤਵਾਦੀ ਹਲਾਕ

ਸ੍ਰੀਨਗਰ, 18 ਮਈ (ਮਨਜੀਤ ਸਿੰਘ)-ਵਾਦੀ ਕਸ਼ਮੀਰ ਦੇ ਪੁਲਵਾਮਾ ਤੇ ਬਾਰਾਮੁਲਾ ਜ਼ਿਲਿ੍ਹਆਂ 'ਚ ਸਨਿਚਰਵਾਰ ਨੂੰ ਦੋ ਵੱਖ-ਵੱਖ ਮੁਕਾਬਲਿਆਂ 'ਚ ਸੁਰੱਖਿਆ ਬਲਾਂ ਨਾਲ ਹਿਜ਼ਬੁਲ ਮੁਜਾਹਦੀਨ ਦੇ ਕਮਾਂਡਰ ਸਮੇਤ 4 ਸਥਾਨਕ ਅੱਤਵਾਦੀ ਮਾਰੇ ਗਏ | ਪੁਲਿਸ ਅਨੁਸਾਰ ਅਵੰਤੀਪੋਰਾ ਦੇ ਪੰਜਗਾਮ ਪਿੰਡ 'ਚ 55 ਆਰ. ਆਰ., ਐਸ.ਓ.ਜੀ. ਅਤੇ ਸੀ.ਆਰ.ਪੀ.ਐਫ਼. ਨੇ ਦੇਰ ਰਾਤ 2.30 ਵਜੇ ਅੱਤਵਾਦੀ ਸੰਗਠਨ ਦੇ ਇਲਾਕੇ 'ਚ ਮੌਜੂਦ ਹੋਣ ਦੀ ਸੂਚਨਾ 'ਤੇ ਪਿੰਡ ਦੇ ਉਸ ਮਕਾਨ ਨੂੰ ਘੇਰ ਲਿਆ ਜਿੱਥੇ ਅੱਤਵਾਦੀ ਲੁਕੇ ਸਨ | ਸੁਰੱਖਿਆ ਬਲਾਂ ਨੇ ਲੁਕੇ ਅੱਤਵਾਦੀਆਂ ਨੂੰ ਆਤਮ-ਸਮਰਪਣ ਕਰਨ ਦੀ ਪੇਸ਼ਕਸ਼ ਕੀਤੀ ਜਿਸ 'ਤੇ ਅੱਤਵਾਦੀਆਂ ਨੇ ਫ਼ਰਾਰ ਹੋਣ ਦੀ ਕੋਸ਼ਿਸ਼ 'ਚ ਗੋਲੀ ਚਲਾ ਦਿੱਤੀ | ਸੁਰੱਖਿਆ ਬਲਾਂ ਵਲੋਂ ਗੋਲੀਬਾਰੀ ਦਾ ਜਵਾਬ ਦੇਣ ਦੇ ਨਾਲ ਮੁਕਾਬਲਾ ਸ਼ੁਰੂ ਹੋ ਗਿਆ | ਸਵੇਰ ਹੋਣ ਤੱਕ ਕਾਰਵਾਈ ਦੌਰਾਨ ਇਕ-ਇਕ ਕਰ ਕੇ ਤਿੰਨਾਂ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ | ਗੋਲੀਬਾਰੀ ਰੁਕਣ ਦੇ ਬਾਅਦ ਪੁਲਿਸ ਨੇ ਮਕਾਨ ਦੇ ਮਲਬੇ 'ਚੋਂ ਅੱਤਵਾਦੀਆਂ ਦੀ ਲਾਸ਼ਾਂ ਅਤੇ ਭਾਰੀ ਮਾਤਰਾਂ 'ਚ ਅਸਲ੍ਹਾ ਅਤੇ ਗੋਲਾ-ਬਾਰੂਦ ਬਰਾਮਦ ਕੀਤਾ | ਇਨ੍ਹਾਂ ਅੱਤਵਾਦੀਆਂ ਦੀ ਪਛਾਣ ਹਿਜ਼ਬੁਲ ਕਮਾਂਡਰ ਸ਼ੌਕਤ ਅਹਿਮਦ ਡਾਰ ਵਾਸੀ ਪੰਜਗਾਮ ਅਵੰਤੀਪੋਰਾ, ਇਰਫਾਨ ਅਹਿਮਦ ਵਾਰ ਵਾਸੀ ਵਡੂਰਾ ਪਾਈਨ ਸੋਪੋਰ ਤੇ ਮੁਜ਼ੱਫਰ ਅਹਿਮਦ ਸ਼ੇਖ਼ ਵਾਸੀ ਟਾਹਿਬ ਪੁਲਵਾਮਾ ਵਜੋਂ ਹੋਈ ਹੈ | ਮਾਰੇ ਗਏ ਅੱਤਵਾਦੀ ਦੱਖਣੀ ਕਸ਼ਮੀਰ 'ਚ ਕਈ ਮਾਮਲਿਆਂ 'ਚ ਲੋੜਵੰਦ ਸਨ | ਪੁਲਿਸ ਮੁਤਾਬਿਕ ਸ਼ੌਕਤ ਡਾਰ ਇਲਾਕੇ 'ਚ ਪਿਛਲੇ 4 ਸਾਲ ਤੋਂ ਸਰਗਰਮ ਸੀ | ਉਹ ਕਈ ਅੱਤਵਾਦੀ ਵਾਰਦਾਤਾਂ ਜਿਨ੍ਹਾਂ 'ਚ ਪਿਛਲੇ ਸਾਲ ਜੂਨ 2018 'ਚ ਈਦ ਵਾਲੇ ਦਿਨ ਛੁੱਟੀ 'ਤੇ ਜਾ ਰਹੇ ਫ਼ੌਜੀ ਜਵਾਨ ਔਰੰਗਜ਼ੇਬ, ਪੁਲਿਸ ਜਵਾਨ ਆਕਿਬ ਅਹਿਮਦ ਦੀ ਹੱਤਿਆ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਸੀ | ਬਾਕੀ ਦੋ ਅੱਤਵਾਦੀ ਮੁਜੱਫਰ ਤੇ ਇਰਫਾਨ ਕਈ ਵਾਰਦਾਤਾਂ ਲਈ ਜ਼ਿੰਮੇਵਾਰ ਸਨ | ਪੁਲਿਸ ਅਨੁਸਾਰ ਇਸ ਆਪੇ੍ਰਸ਼ਨ ਦੌਰਾਨ ਸੁਰੱਖਿਆ ਬਲਾਂ ਜਾਂ ਕਿਸੇ ਆਮ ਨਾਗਰਿਕ ਨੂੰ ਨੁਕਸਾਨ ਨਹੀਂ ਪਹੁੰਚਿਆ ਹੈ | ਪੁਲਿਸ ਨੇ ਇਲਾਕੇ ਦੇ ਲੋਕਾਂ ਨੂੰ ਮੁਕਾਬਲੇ ਵਾਲੀ ਥਾਂ ਨੂੰ ਸੁਰੱਖਿਅਤ ਘੋਸ਼ਿਤ ਕਰਨ ਤੱਕ ਉੱਥੇ ਇਕੱਠਾ ਨਾ ਹੋਣ ਦੀ ਅਪੀਲ ਕੀਤੀ ਹੈ | ਉੱਧਰ ਦੱਖਣੀ ਕਸ਼ਮੀਰ ਦੇ ਜ਼ਿਲਿ੍ਹਆਂ 'ਚ ਵੀਰਵਾਰ ਨੂੰ ਮਾਰੇ ਗਏ 6 ਅੱਤਵਾਦੀਆਂ ਦੇ ਰੋਸ 'ਚ ਸਨਿਚਰਵਾਰ ਲਗਾਤਾਰ ਹੜਤਾਲ ਰਹੀ | ਹੜਤਾਲ ਦੇ ਚਲਦੇ ਇੰਟਰਨੈੱਟ ਸੇਵਾ ਤੇ ਬਾਨਿਹਾਲ-ਬਾਰਾਮੁਲਾ ਰੇਲ ਸੇਵਾ ਮੁਅੱਤਲ ਰਹੀ | ਪੁਲਿਸ ਨੇ ਮਾਰੇ ਗਏ ਅੱਤਵਾਦੀਆਂ ਦੀਆਂ ਲਾਸ਼ਾਂ ਵਾਰਸਾਂ ਨੂੰ ਸੌਾਪ ਦਿੱਤੀਆਂ ਹਨ |
ਸੋਪੋਰ 'ਚ ਅੱਤਵਾਦੀ ਹਲਾਕ
ਜ਼ਿਲ੍ਹਾ ਬਾਰਾਮੁਲਾ ਦੇ ਸੋਪੋਰ ਦੇ ਹਥਲੰਗਾ ਇਲਾਕੇ 'ਚ 22 ਆਰ.ਆਰ., ਪੁਲਿਸ ਅਤੇ ਸੀ.ਆਰ.ਪੀ.ਐਫ਼. ਨੇ ਸਾਂਝੇ ਆਪੇ੍ਰਸ਼ਨ ਦੌਰਾਨ ਇਕ ਹੋਰ ਅੱਤਵਾਦੀ ਨੂੰ ਢੇਰ ਕਰ ਦਿੱਤਾ | ਪੁਲਿਸ ਨੇ ਇਸ ਕੋਲੋਂ ਭਾਰੀ ਅਸਲ੍ਹਾ ਤੇ ਗੋਲਾ-ਬਾਰੂਦ ਬਰਾਮਦ ਕੀਤਾ ਹੈ | ਮਾਰੇ ਗਏ ਅੱਤਵਾਦੀ ਦੀ ਪਛਾਣ ਵਸੀਮ ਅਹਿਮਦ ਨਾਇਕ ਵਾਸੀ ਓਧੀਪੋਰਾ ਬਾਰਸੂ ਅਵੰਤੀਪੋਰਾ ਵਜੋਂ ਹੋਈ ਹੈ | ਪੁਲਿਸ ਮੁਤਾਬਿਕ ਇਹ ਅੱਤਵਾਦੀ ਇਸ ਸਾਲ ਦੇ ਮਾਰਚ ਮਹੀਨੇ 'ਚ ਘਰੋਂ ਲਾਪਤਾ ਹੋ ਗਿਆ ਸੀ ਤੇ ਉਸ ਦੇ ਘਰ ਵਾਲਿਆਂ ਨੇ ਪੁਲਿਸ 'ਚ ਇਸ ਦੀ ਰਿਪੋਰਟ ਦਰਜ ਕਰਵਾਈ ਸੀ | ਇਧਰ 19 ਆਰ.ਆਰ. ਅਤੇ ਅੱਤਵਾਦੀਆਂ ਵਿਚਾਲੇ ਹੋਏ ਜ਼ਿਲ੍ਹਾ ਅਨੰਤਨਾਗ ਦੇ ਦਿਆਲਗਾਮ ਇਲਾਕੇ 'ਚ ਸੰਖੇਪ ਜਿਹੇ ਮੁਕਾਬਲੇ ਤੋਂ ਬਾਅਦ ਅੱਤਵਾਦੀ ਘੇਰਾ ਤੋੜ ਕੇ ਫ਼ਰਾਰ ਹੋ ਗਏ |


ਖ਼ਬਰ ਸ਼ੇਅਰ ਕਰੋ

ਚੋਣ ਨਤੀਜਿਆਂ ਤੋਂ ਪਹਿਲਾਂ ਵਿਰੋਧੀ ਧਿਰਾਂ 'ਚ ਹਲਚਲ ਹੋਈ ਤੇਜ਼

ਚੰਦਰਬਾਬੂ ਨਾਇਡੂ ਵਲੋਂ ਰਾਹੁਲ, ਸ਼ਰਦ ਪਵਾਰ, ਅਖਿਲੇਸ਼ ਤੇ ਮਾਇਆਵਤੀ ਨਾਲ ਮੁਲਾਕਾਤ ਨਵੀਂ ਦਿੱਲੀ, 18 ਮਈ (ਏਜੰਸੀ)-ਲੋਕ ਸਭਾ ਚੋਣਾਂ ਦਾ ਆਖ਼ਰੀ ਪੜਾਅ ਮੁਕੰਮਲ ਹੋਣਾ ਅਜੇ ਬਾਕੀ ਹੈ ਪਰ ਵਿਰੋਧੀ ਧਿਰ ਨੇ ਸੰਭਾਵਿਤ ਗੱਠਜੋੜ ਲਈ ਚਰਚਾ ਸ਼ੁਰੂ ਕਰ ਦਿੱਤੀ ਹੈ | ਅੱਜ ...

ਪੂਰੀ ਖ਼ਬਰ »

ਮੋਦੀ ਨੂੰ ਕਲੀਨ ਚਿੱਟ ਦੇਣ ਦੇ ਮਾਮਲੇ 'ਚ ਚੋਣ ਕਮਿਸ਼ਨ 'ਚ ਅੰਦਰੂਨੀ ਜੰਗ

ਨਾਰਾਜ਼ ਅਸ਼ੋਕ ਲਵਾਸਾ ਨੇ ਚੋਣ ਕਮਿਸ਼ਨ ਦੀ ਮੀਟਿੰਗ 'ਚ ਸ਼ਾਮਿਲ ਹੋਣ ਤੋਂ ਕੀਤਾ ਇਨਕਾਰਨਵੀਂ ਦਿੱਲੀ, 18 ਮਈ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰੈਲੀਆਂ 'ਚ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ 'ਚ ਦਿੱਤੀ ਕਲੀਨ ਚਿੱਟ ਚੋਣ ਕਮਿਸ਼ਨ ਦੇ ...

ਪੂਰੀ ਖ਼ਬਰ »

ਤੰਗਧਾਰ ਸੈਕਟਰ ਨੇੜੇ ਪਾਕਿ ਨਾਗਰਿਕ ਗਿ੍ਫ਼ਤਾਰ

ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਕੁਪਵਾੜਾ ਦੇ ਤੰਗਧਾਰ ਸੈਕਟਰ 'ਚ ਫ਼ੌਜ ਨੇ ਕੰਟਰੋਲ ਰੇਖਾ ਦੇ ਨੇੜੇ ਇਕ ਪਾਕਿਸਤਾਨੀ ਨਾਗਰਿਕ ਨੂੰ ਗਿ੍ਫ਼ਤਾਰ ਕੀਤਾ ਹੈ | ਸੂਤਰਾਂ ਮੁਤਾਬਿਕ ਸ਼ਬੀਰ ਅਹਿਦ ਪੁੱਤਰ ਮੀਰ ਵਲੀ ਵਾਸੀ ਮਕਬੂਜ਼ਾ ਕਸ਼ਮੀਰ (ਮੰਜਕੋਟ) ਨੂੰ 17 ਬਿਹਾਰ ...

ਪੂਰੀ ਖ਼ਬਰ »

ਬੰਗਾਲ 'ਚੋਂ 67 ਕਰੋੜ ਬਰਾਮਦ

ਕੋਲਕਾਤਾ, 18 ਮਈ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ 'ਚ ਬੀਤੇ ਦਿਨ ਤੱਕ 66 ਕਰੋੜ 83 ਲੱਖ ਰੁਪਏ ਬਰਾਮਦ ਕੀਤੇ ਗਏ ਹਨ | ਇਨ੍ਹਾਂ 'ਚੋਂ ਆਮਦਨ ਕਰ ਵਿਭਾਗ ਵਲੋਂ 52.95 ਕਰੋੜ ਤੇ ਪੁਲਿਸ ਵਲੋਂ 13.88 ਕਰੋੜ ਰੁਪਏ ਬਰਾਮਦ ਕੀਤੇ ਗਏ ਹਨ | ਇਸ ਤੋਂ ਹੀ ਪਤਾ ਲਗਦਾ ਹੈ ਕਿ ਨੋਟਾਂ ਤੋਂ ...

ਪੂਰੀ ਖ਼ਬਰ »

ਬੰਗਾਲ 'ਚ 111 ਉਮੀਦਵਾਰ ਚੋਣ ਮੈਦਾਨ 'ਚ

ਕੋਲਕਾਤਾ, 18 ਮਈ (ਰਣਜੀਤ ਸਿੰਘ ਲੁਧਿਆਣਵੀ)-ਐਤਵਾਰ ਨੂੰ ਬੰਗਾਲ ਦੇ ਤਿੰਨ ਜ਼ਿਲਿ੍ਹਆਂ ਦੀਆਂ 9 ਲੋਕ ਸਭਾ ਸੀਟਾਂ ਲਈ ਇਕ ਕਰੋੜ 49 ਲੱਖ 63 ਹਜ਼ਾਰ 64 ਵੋਟਰ 17,042 ਬੂਥਾਂ 'ਤੇ 111 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ | ਇਥੇ ਈਸ਼ਵਰਚੰਦਰ ਵਿਦਿਆਸਾਗਰ ਦੀ ਮੂਰਤੀ ਭੰਨੇ ਜਾਣ ...

ਪੂਰੀ ਖ਼ਬਰ »

ਭਾਰਤ ਦੇ ਪਹਿਲੇ ਵੋਟਰ 103 ਸਾਲਾ ਸ਼ਿਆਮ ਸਰਨ ਨੇਗੀ ਵੀ ਕਰਨਗੇ ਮਤਦਾਨ

ਮੰਡੀ, 18 ਮਈ (ਏਜੰਸੀ)-ਭਾਰਤ ਦੇ ਪਹਿਲੇ ਵੋਟਰ 103 ਸਾਲਾ ਸ਼ਿਆਮ ਸਰਨ ਨੇਗੀ ਹਿਮਾਚਲ ਦੇ ਕਿਨੌਰ ਜ਼ਿਲ੍ਹੇ 'ਚ ਪੈਂਦੇ ਕਲਪਾ-1 ਪੋਲਿੰਗ ਬੂਥ 'ਤੇ ਐਤਵਾਰ ਨੂੰ ਵੋਟ ਪਾਉਣ ਜਾਣਗੇ | ਉਨ੍ਹਾਂ ਨਾਲ ਚੋਣ ਕਮਿਸ਼ਨ ਦੇ ਅਧਿਕਾਰੀ ਵੀ ਜਾਣਗੇ ਅਤੇ ਇੱਥੇ ਇਕ ਵਿਸ਼ੇਸ਼ ਰੈੱਡ ਕਾਰਪੈਟ ...

ਪੂਰੀ ਖ਼ਬਰ »

ਹਿਮਾਚਲ 'ਚ ਵਿਸ਼ਵ ਦੇ ਸਭ ਤੋਂ ਉੱਚੇ ਪੋਲਿੰਗ ਬੂਥ 'ਤੇ 49 ਵੋਟਰ ਪਾਉਣਗੇ ਵੋਟ

ਸ਼ਿਮਲਾ, 18 ਮਈ (ਪੀ. ਟੀ. ਆਈ.)-ਲੋਕ ਸਭਾ ਚੋਣਾਂ ਦੇ ਆਖਰੀ ਗੇੜ 'ਚ ਹਿਮਾਚਲ ਪ੍ਰਦੇਸ਼ 'ਚ ਵੀ ਵੋਟਾਂ ਪੈਣਗੀਆਂ ਅਤੇ ਇਸ ਦੌਰਾਨ ਹਿਮਾਚਲ ਦੇ ਜ਼ਿਲ੍ਹੇ ਲਾਹੌਲ ਅਤੇ ਸਪਿਤੀ 'ਚ ਪੈਂਦੇ ਪਿੰਡ ਟਸ਼ੀਗੰਗ, ਜੋ ਦੁਨੀਆ ਦਾ ਸਭ ਤੋਂ ਉੱਚਾ ਪੋਲਿੰਗ ਬੂਥ ਹੈ, ਇੱਥੇ ਵੀ ਵੋਟਾਂ ਪਾਈਆਂ ...

ਪੂਰੀ ਖ਼ਬਰ »

ਮੋਦੀ ਵਲੋਂ ਕੇਦਾਰਨਾਥ ਧਾਮ ਵਿਖੇ ਪੂਜਾ

ਕੇਦਾਰਨਾਥ (ਉੱਤਰਾਖੰਡ), 18 ਮਈ (ਏਜੰਸੀਆਂ)-ਲੋਕ ਸਭਾ ਚੋਣਾਂ ਦੇ ਆਖ਼ਰੀ ਗੇੜ ਦੇ ਚੋਣ ਪ੍ਰਚਾਰ ਸਮਾਪਤ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤਰਾਖੰਡ ਦੇ ਕੇਦਾਰਨਾਥ ਪਹੁੰਚੇ | ਇਥੇ ਪਹੁੰਚ ਕੇ ਉਨ੍ਹਾਂ ਨੇ ਬਾਬਾ ਕੇਦਾਰ ਦੇ ਮੰਦਰ 'ਚ ਪੂਜਾ ਕੀਤੀ | ਪ੍ਰਧਾਨ ...

ਪੂਰੀ ਖ਼ਬਰ »

ਨਾਬਾਲਗ ਨਾਲ ਸਮੂਹਿਕ ਜਬਰ ਜਨਾਹ- 2 ਿਖ਼ਲਾਫ਼ ਕੇਸ ਦਰਜ

ਸਿਰਸਾ, 18 ਮਈ (ਭੁਪਿੰਦਰ ਪੰਨੀਵਾਲੀਆ)-ਸਥਾਨਕ ਮਹਿਲਾ ਥਾਣਾ ਪੁਲਿਸ ਕੋਲ ਇਕ ਨਾਬਾਲਗ ਲੜਕੀ ਨੇ ਦੋ ਜਣਿਆਂ 'ਤੇ ਜਬਰ ਜਨਾਹ ਦਾ ਦੋਸ਼ ਲਾਉਂਦਿਆਂ ਮੁਕੱਦਮਾ ਦਰਜ ਕਰਵਾਇਆ ਹੈ | ਪੁਲਿਸ ਨੇ ਨਾਬਾਲਗ ਲੜਕੀ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਇਸ ...

ਪੂਰੀ ਖ਼ਬਰ »

ਕਰਮਬੀਰ ਸਿੰਘ ਦੀ ਜਲ ਸੈਨਾ ਮੁਖੀ ਵਜੋਂ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਬਿਮਲ ਵਰਮਾ ਦੀ ਅਰਜ਼ੀ ਖ਼ਾਰਜ

ਨਵੀਂ ਦਿੱਲੀ, 18 ਮਈ (ਪੀ. ਟੀ. ਆਈ.)-ਵਾਈਸ ਐਡਮਿਰਲ ਕਰਮਬੀਰ ਸਿੰਘ ਦੀ ਅਗਲੇ ਜਲ ਸੈਨਾ ਮੁਖੀ ਵਜੋਂ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਵਾਈਸ ਐਡਮਿਰਲ ਬਿਮਲ ਵਰਮਾ ਦੀ ਪਟੀਸ਼ਨ ਨੂੰ ਰੱਖਿਆ ਮੰਤਰਾਲੇ ਨੇ ਅੱਜ ਖ਼ਾਰਜ ਕਰ ਦਿੱਤਾ | ਬਿਮਲ ਵਰਮਾ ਨੇ ਇਤਰਾਜ਼ ਉਠਾਇਆ ਸੀ ਕੀ ...

ਪੂਰੀ ਖ਼ਬਰ »

'ਚੂਰ ਚੂਰ ਨਾਨ' ਤੇ 'ਅੰਮਿ੍ਤਸਰੀ ਨਾਨ' 'ਤੇ ਕਿਸੇ ਦਾ ਵੀ ਏਕਾਧਿਕਾਰ ਨਹੀਂ-ਹਾਈਕੋਰਟ

ਨਵੀਂ ਦਿੱਲੀ, 18 ਮਈ (ਏਜੰਸੀਆਂ)-ਦਿੱਲੀ ਹਾਈਕੋਰਟ ਨੇ ਕਿਹਾ ਹੈ ਕਿ 'ਚੂਰ ਚੂਰ ਨਾਨ' ਅਤੇ 'ਅੰਮਿ੍ਤਸਰੀ ਚੂਰ ਚੂਰ ਨਾਨ' ਸ਼ਬਦ 'ਤੇ ਕਿਸੇ ਦਾ ਏਕਾਧਿਕਾਰ ਨਹੀਂ ਹੋ ਸਕਦਾ ਕਿਉਂਕਿ ਇਹ ਪੂਰੀ ਤਰ੍ਹਾਂ ਨਾਲ ਜਨਤਕ ਭਾਵ ਹੈ | ਅਦਾਲਤ ਨੇ ਕਿਹਾ ਕਿ 'ਚੂਰ ਚੂਰ' ਸ਼ਬਦ ਦਾ ਮਤਲਬ 'ਚੂਰਾ ...

ਪੂਰੀ ਖ਼ਬਰ »

ਮਿਰਚ-ਮਸਾਲਾ

ਤ੍ਰਿਦੀਬ ਰਮਨ

ਇਸ ਲੋਕ ਫ਼ਤਵੇ ਨੂੰ ਕਿਸ ਤਰ੍ਹਾਂ ਸਿਰ-ਮੱਥੇ ਲਗਾਉਣ ਭਾਜਪਾ ਤੇ ਕਾਂਗਰਸ

ਆਮ ਚੋਣਾਂ 'ਚ ਵੋਟਰ ਦੀ ਚੁੱਪ ਦਾ ਬੋਲਬਾਲਾ ਹੈ ਤੇ ਜੋ ਬੋਲੇਗਾ, ਉਹ ਹੀ ਈ.ਵੀ.ਐਮ. ਦੇ ਰਾਜ਼ ਖੋਲ੍ਹੇਗਾ | ਸੋ, ਭਾਜਪਾ ਤੇ ਕਾਂਗਰਸ ਵਰਗੀਆਂ ਵੱਡੀਆਂ ਸਿਆਸੀ ਪਾਰਟੀਆਂ 23 ਮਈ ਨੂੰ ਆਉਣ ਵਾਲੇ ਚੋਣ ਨਤੀਜਿਆਂ ਨੂੰ ਸਵੀਕਾਰ, ਅਸਵੀਕਾਰ ਤੇ ਉਸ ਦੇ ਵਿਸ਼ਲੇਸ਼ਣ ਲਈ ਵੱਖਰੇ ...

ਪੂਰੀ ਖ਼ਬਰ »

ਅਹਿਮ ਰਹੀ ਅਹਿਮਦ ਦੀ ਭੂਮਿਕਾ

ਜੇਕਰ 2019 ਦੇ ਚੋਣ ਮੁਕਾਬਲੇ ਨੂੰ ਸੰਦਰਭ ਦਾ ਜਾਮਾ ਪਹਿਨਾਇਆ ਜਾਵੇ ਤਾਂ ਯਕੀਨਨ ਇਸ ਵਾਰ ਕਾਂਗਰਸ ਦਾ ਚੋਣ ਮੁਹਿੰਮ 'ਚ ਹਮਲਾਵਰ ਰੁਖ ਸੀ, ਮੁੱਦਿਆਂ 'ਤੇ ਪਲਟਵਾਰ ਦਾ ਜਜ਼ਬਾ ਸੀ | ਸੂਤਰਾਂ ਅਨੁਸਾਰ ਭਾਜਪਾ ਮੁਕਾਬਲੇ ਕਾਂਗਰਸ ਨੇ ਆਪਣੀ ਚੋਣ ਮੁਹਿੰਮ 'ਚ ਕਾਫੀ ਘੱਟ ਪੈਸੇ ...

ਪੂਰੀ ਖ਼ਬਰ »

ਅਨੰਤ ਅੰਬਾਨੀ ਦਾ ਮੋਦੀ ਕੁਨੈਕਸ਼ਨ

ਇਸ ਵਾਰ ਆਮ ਚੋਣਾਂ 'ਚ ਅੰਬਾਨੀ ਪਰਿਵਾਰ ਦੀ ਵੀ ਸਰਗਰਮੀ ਵੇਖਣ ਨੂੰ ਮਿਲੀ, ਜਿੱਥੇ ਮੁਕੇਸ਼ ਅੰਬਾਨੀ ਮੁੰਬਈ ਦੱਖਣ ਦੇ ਕਾਂਗਰਸੀ ਉਮੀਦਵਾਰ ਮਿਲਿੰਦ ਦੇਵੜਾ ਦੇ ਪੱਖ 'ਚ ਅਲਖ ਜਗਾਉਂਦੇ ਨਜ਼ਰ ਆਏ, ਉੱਥੇ ਉਨ੍ਹਾਂ ਦੇ ਵੱਡੇ ਪੁੱਤਰ ਅਨੰਤ ਅੰਬਾਨੀ ਜੋ ਮੋਦੀ ਦੇ ਬੇਹੱਦ ...

ਪੂਰੀ ਖ਼ਬਰ »

ਖੇਤਰੀ ਪਾਰਟੀਆਂ ਦੇ ਮਨ 'ਚ ਕੀ ਹੈ

ਕਾਂਗਰਸ ਨੇ ਭਾਜਪਾ ਵਿਰੋਧ ਦਾ ਦਮ ਵਿਖਾਉਣ ਵਾਲੀਆਂ ਖੇਤਰੀ ਪਾਰਟੀਆਂ ਦੀ ਬੈਠਕ 23 ਮਈ ਨੂੰ ਬੁਲਾਈ ਹੈ ਅਤੇ ਸੁਣਿਆ ਜਾ ਰਿਹਾ ਹੈ ਕਿ ਇਸ 'ਚ ਸ਼ਾਮਿਲ ਹੋਣ ਲਈ ਖੱਬੇ ਪੱਖੀਆਂ ਨੂੰ ਹੁਣ ਤੱਕ ਸੱਦਾ ਨਹੀਂ ਦਿੱਤਾ ਗਿਆ | ਇਸ ਦੀ ਵਜ੍ਹਾ ਇਹ ਹੋ ਸਕਦੀ ਹੈ ਕਿ ਖੱਬੇ ਪੱਖੀਆਂ ਨੂੰ ...

ਪੂਰੀ ਖ਼ਬਰ »

ਰਾਹੁਲ ਦੀ ਗੱਲਬਾਤ ਕਮੇਟੀ

ਖੇਤਰੀ ਪਾਰਟੀਆਂ ਦੇ ਮੁਖੀਆਂ ਨਾਲ ਅਧਿਕਾਰਕ ਤੌਰ 'ਤੇ ਕਾਂਗਰਸ ਵਲੋਂ ਕੌਣ ਗੱਲਬਾਤ ਕਰੇਗਾ, ਇਸ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੀਆਂ ਰਣਨੀਤੀਆਂ ਨੂੰ ਆਖਰੀ ਰੂਪ ਦੇ ਦਿੱਤਾ ਹੈ, ਕਿਉਂਕਿ ਉਹ ਹਰ ਪਾਰਟੀ ਨਾਲ ਨਿੱਜੀ ਤੌਰ 'ਤੇ ਤਾਲਮੇਲ ਨਹੀਂ ਬਿਠਾ ...

ਪੂਰੀ ਖ਼ਬਰ »

ਪਿ੍ਅੰਕਾ ਦਾ ਹੋਮਵਰਕ

ਪਿ੍ਅੰਕਾ ਗਾਂਧੀ ਨੇ ਵਾਰਾਨਸੀ 'ਚ ਆਪਣਾ ਜ਼ਬਰਦਸਤ ਰੋਡ ਸ਼ੋਅ ਕਰਕੇ ਵਿਰੋਧੀਆਂ ਨੂੰ ਵੀ ਹੈਰਾਨ ਕਰ ਦਿੱਤਾ ਹੈ | ਇਸ 'ਚ ਸ਼ਾਮਿਲ ਆਗੂ ਦੱਸਦੇ ਹਨ ਕਿ 4-5 ਕਿੱਲੋਮੀਟਰ ਤੱਕ ਲੋਕਾਂ ਦੀ ਭੀੜ ਵਿਖਾਈ ਦੇ ਰਹੀ ਸੀ | ਪਿ੍ਅੰਕਾ ਨਾਲ ਜੁੜੇ ਸੂਤਰ ਖੁਲਾਸਾ ਕਰਦੇ ਹਨ ਕਿ ਉਹ ਆਪਣੇ ...

ਪੂਰੀ ਖ਼ਬਰ »

ਗੋਰਖਪੁਰ 'ਚ ਸੰਕਟ 'ਚ ਯੋਗੀ

ਉੱਤਰ ਪ੍ਰਦੇਸ਼ 'ਚ ਅਮਿਤ ਸ਼ਾਹ ਨੇ ਕਾਹਲ 'ਚ ਰੋਡ ਸ਼ੋਅ ਕਰਕੇ ਭਾਜਪਾ ਉਮੀਦਵਾਰ ਰਵੀ ਕਿਸ਼ਨ ਦੇ ਪੱਖ 'ਚ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਸੂਬੇ ਦੇ ਮੁੱਖ ਮੰਤਰੀ ਹੋਣ ਦੇ ਬਾਵਜੂਦ ਯੋਗੀ ਗੋਰਖਪੁਰ 'ਚ ਉਮੀਦਾਂ ਦਾ ਕਮਲ ਖਿਲਾਉਣ 'ਚ ਸੰਘਰਸ਼ ਕਰਦੇ ਨਜ਼ਰ ਆਏ | ਜਦੋਂ ...

ਪੂਰੀ ਖ਼ਬਰ »

ਨਜ਼ਰਾਂ ਰਾਸ਼ਟਰਪਤੀ 'ਤੇ

ਸਾਰੀਆਂ ਪਾਰਟੀਆਂ ਦੀਆਂ ਨਜ਼ਰਾਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ 'ਤੇ ਟਿਕੀਆਂ ਹੋਈਆਂ ਹਨ ਕਿ ਉਹ ਇਸ ਵਾਰ ਕੀ ਕਰਨਗੇ, ਜੇਕਰ ਕਿਸੇ ਇਕ ਪਾਰਟੀ ਨੂੰ ਬਹੁਮਤ ਹਾਸਲ ਨਹੀਂ ਹੋਇਆ | 'ਫੈਡਰਲ' ਫ਼ਰੰਟ ਚਾਹੁੰਦਾ ਹੈ ਕਿ ਰਾਸ਼ਟਰਪਤੀ ਆਪਣੇ ਪੂਰਵਵਰਤੀ ਏ.ਪੀ.ਜੇ. ਅਬਦੁਲ ਕਲਾਮ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX