ਤਾਜਾ ਖ਼ਬਰਾਂ


ਨਨਕਾਣਾ ਸਾਹਿਬ ਵਿਖੇ ਹਸਪਤਾਲ 'ਚ ਚੱਲੀਆਂ ਗੋਲੀਆਂ, ਚਾਰ ਦੀ ਮੌਤ ਅਤੇ ਕਈ ਜ਼ਖ਼ਮੀ
. . .  0 minutes ago
ਇਸਲਾਮਾਬਾਦ, 18 ਜੂਨ- ਪਾਕਿਸਤਾਨ ਨੇ ਪੰਜਾਬ ਸੂਬੇ ਦੇ ਨਨਕਾਣਾ ਸਾਹਿਬ ਜ਼ਿਲ੍ਹੇ 'ਚ ਪੈਂਦੇ ਇੱਕ ਹਸਪਤਾਲ 'ਚ ਦੋ ਗੁੱਟਾਂ ਵਿਚਾਲੇ ਹੋਈ ਗੋਲੀਬਾਰੀ 'ਚ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਜ਼ਖ਼ਮੀ ਹੋ ਗਏ। ਪੁਲਿਸ ਮੁਤਾਬਕ ਜ਼ਿਲ੍ਹਾ ਹੈੱਡ ਕੁਆਰਟਰ...
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : ਇੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  12 minutes ago
ਅਨੰਤਨਾਗ 'ਚ ਮੁਠਭੇੜ ਦੌਰਾਨ ਸ਼ਹੀਦ ਹੋਏ ਮੇਜਰ ਕੇਤਨ ਸ਼ਰਮਾ ਨੂੰ ਰਾਜਨਾਥ ਸਿੰਘ ਨੇ ਭੇਂਟ ਕੀਤੀ ਸ਼ਰਧਾਂਜਲੀ
. . .  19 minutes ago
ਨਵੀਂ ਦਿੱਲੀ, 18 ਜੂਨ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੰਘੇ ਦਿਨ ਕਸ਼ਮੀਰ ਘਾਟੀ ਦੇ ਅਨੰਤਨਾਗ 'ਚ ਅੱਤਵਾਦੀਆਂ ਨਾਲ ਹੋਈ ਮੁਠਭੇੜ ਦੌਰਾਨ ਸ਼ਹੀਦ ਹੋਏ ਮੇਜਰ ਕੇਤਨ ਸ਼ਰਮਾ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਫੌਜ ਮੁਖੀ ਜਨਰਲ ਬਿਪਿਨ ਰਾਵਤ...
ਪੰਜਾਬ ਚ ਨਸ਼ੇ ਦਾ ਕਹਿਰ ਜਾਰੀ, ਅੱਜ ਇੱਕ ਹੋਰ ਘਰ ਦਾ ਬੁਝਿਆ ਚਿਰਾਗ਼
. . .  57 minutes ago
ਖਡੂਰ ਸਾਹਿਬ, 18 ਜੂਨ (ਰਸ਼ਪਾਲ ਸਿੰਘ ਕੁਲਾਰ)- ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਭਾਂਵੇ ਨਸ਼ਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਲੱਖ ਦਾਅਵੇ ਕੀਤੇ ਜਾ ਰਹੇ ਹਨ ਪਰ ਨਸ਼ਿਆਂ ਕਾਰਨ ਸੂਬੇ 'ਚ ਵੱਖ-ਵੱਖ ਥਾਂਈ ਰੋਜ਼ਾਨਾ ਹੀ ਮੌਤਾਂ ਹੋ ਰਹੀਆਂ ਹਨ। ਨਸ਼ੇ ਦੇ...
ਖੜ੍ਹੇ ਟਰੈਕਟਰ-ਟਰਾਲੀ 'ਚ ਵੱਜੀ ਗੱਡੀ, ਇੱਕ ਗੰਭੀਰ ਜ਼ਖ਼ਮੀ
. . .  about 1 hour ago
ਸੁਲਤਾਨਵਿੰਡ, 18 ਜੂਨ (ਗੁਰਨਾਮ ਸਿੰਘ ਬੁੱਟਰ)- ਸੁਲਤਾਨਵਿੰਡ ਦੀ ਅੱਪਰ ਦੁਆਬ ਨਹਿਰ ਕੰਢੇ ਖੜ੍ਹੇ ਇੱਕ ਟਰੈਕਟਰ-ਟਰਾਲੀ 'ਚ ਇੱਕ ਸਫ਼ਾਰੀ ਗੱਡੀ ਦੇ ਵੱਜਣ ਕਾਰਨ ਇੱਕ ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ...
ਜੰਮੂ-ਕਸ਼ਮੀਰ 'ਚ ਹੋਏ ਅੱਤਵਾਦੀ ਹਮਲੇ ਦੌਰਾਨ ਹਿਮਾਚਲ ਪ੍ਰਦੇਸ਼ ਦਾ ਜਵਾਨ ਸ਼ਹੀਦ
. . .  about 1 hour ago
ਊਨਾ, 18 ਜੂਨ (ਹਰਪਾਲ ਸਿੰਘ ਕੋਟਲਾ)- ਕਸ਼ਮੀਰ ਘਾਟੀ ਦੇ ਅਨੰਤਨਾਗ 'ਚ ਲੰਘੇ ਦਿਨ ਹੋਏ ਅੱਤਵਾਦੀ ਹਮਲੇ 'ਚ ਹਿਮਾਚਲ ਪ੍ਰਦੇਸ਼ ਨਾਲ ਸੰਬੰਧ ਰੱਖਣ ਵਾਲਾ ਇੱਕ ਜਵਾਨ ਸ਼ਹੀਦ ਹੋ ਗਿਆ। ਇਸ ਹਮਲੇ 'ਚ 25 ਸਾਲਾ ਅਨਿਲ ਕੁਮਾਰ ਪੁੱਤਰ ਅਸ਼ੋਕ ਕੁਮਾਰ ਜ਼ਖ਼ਮੀ ਹੋ...
ਆਸਮਾਨੀ ਬਿਜਲੀ ਨੇ ਕਈ ਫੁੱਟ ਉੱਪਰ ਚੁੱਕ ਕੇ ਜ਼ਮੀਨ 'ਤੇ ਸੁੱਟਿਆ ਨੌਜਵਾਨ, ਮੌਤ
. . .  about 1 hour ago
ਫ਼ਿਰੋਜ਼ਪੁਰ, 18 ਜੂਨ (ਜਸਵਿੰਦਰ ਸਿੰਘ ਸੰਧੂ)- ਰਾਤ ਭਰ ਪਏ ਮੀਂਹ ਤੋਂ ਬਾਅਦ ਅੱਜ ਪਿੰਡ ਬਾਜ਼ੀਦਪੁਰ 'ਚ ਆਸਮਾਨੀ ਬਿਜਲੀ ਪੈਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ 21 ਸਾਲਾ ਨਿਸ਼ਾਨ ਸਿੰਘ ਪੁੱਤਰ ਮਹਿੰਦਰ ਸਿੰਘ ਵਜੋਂ ਹੋਈ ਹੈ...
ਰਵਨੀਤ ਸਿੰਘ ਬਿੱਟੂ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰ
. . .  about 2 hours ago
ਅਜਨਾਲਾ, 18 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)- ਕਾਂਗਰਸੀ ਆਗੂ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਅੱਜ 17ਵੀਂ ਲੋਕ ਸਭਾ ਦੇ ਮੈਂਬਰ ਵਜੋਂ...
ਚਮਕੀ ਬੁਖ਼ਾਰ ਦਾ ਕਹਿਰ- ਮੁਜ਼ੱਫਰਪੁਰ ਦੇ ਹਸਪਤਾਲ 'ਚ ਪਹੁੰਚੇ ਨਿਤਿਸ਼ ਕੁਮਾਰ
. . .  about 2 hours ago
ਪਟਨਾ, 18 ਜੂਨ- ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਅੱਜ ਚਮਕੀ ਬੁਖ਼ਾਰ (ਏ. ਈ. ਐੱਸ.) ਨਾਲ ਪੀੜਤ ਬੱਚਿਆਂ ਨੂੰ ਦੇਖਣ ਅਤੇ ਹਾਲਾਤ ਦਾ ਜਾਇਜ਼ਾ ਲੈਣ ਲਈ ਮੁਜ਼ੱਫਰਪੁਰ ਸਥਿਤ ਸਰਕਾਰੀ ਸ਼੍ਰੀ ਕ੍ਰਿਸ਼ਨਾ ਮੈਡੀਕਲ ਕਾਲਜ ਤੇ ਹਸਪਤਾਲ 'ਚ ਪਹੁੰਚੇ ਹਨ। ਚਮਕੀ...
ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰ
. . .  about 2 hours ago
ਅਜਨਾਲਾ, 18 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)- ਕਾਂਗਰਸੀ ਆਗੂ ਅਤੇ ਪੰਜਾਬ ਦੇ ਹਲਕੇ ਤਰਨਤਾਰਨ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ 17ਵੀਂ ਲੋਕ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ ਹੈ। ਦੱਸਣਯੋਗ ਹੈ ਕਿ ਡਿੰਪਾ ਪਹਿਲੀ ਵਾਰ...
ਕੈਨੇਡਾ 'ਚ ਹੋਈ ਗੋਲੀਬਾਰੀ ਦੌਰਾਨ ਚਾਰ ਲੋਕ ਜ਼ਖ਼ਮੀ
. . .  about 2 hours ago
ਓਟਾਵਾ, 18 ਜੂਨ- ਕੈਨੇਡਾ 'ਚ ਬਾਸਕਟਬਾਲ ਟੀਮ ਐੱਨ. ਬੀ. ਏ. ਚੈਂਪੀਅਨ ਰੈਪਟਰਜ਼ ਲਈ ਸੋਮਵਾਰ ਨੂੰ ਹੋਈ ਰੈਲੀ ਦੌਰਾਨ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ ਅਤੇ ਇਸੇ ਦੌਰਾਨ ਹੋਈ ਗੋਲੀਬਾਰੀ 'ਚ ਚਾਰ ਲੋਕ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਸਿਟੀ ਹਾਲ ਚੌਰਾਹੇ 'ਤੇ...
ਐੱਸ. ਡੀ. ਐੱਮ. ਅਤੇ ਤਹਿਸੀਲ ਦਫ਼ਤਰ ਦੇ ਕਾਮਿਆਂ ਨੇ 'ਕਲਮ ਛੋੜ' ਹੜਤਾਲ ਕਰਕੇ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ
. . .  about 3 hours ago
ਅਜਨਾਲਾ, 18 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)- ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਕਰ ਰਹੇ ਡੀ. ਸੀ., ਐੱਸ. ਡੀ. ਐੱਮ. ਅਤੇ ਤਹਿਸੀਲ ਦਫ਼ਤਰ ਵਲੋਂ ਅੱਜ ਸੂਬੇ ਭਰ 'ਚ 'ਕਲਮ ਛੋੜ' ਹੜਤਾਲ ਕੀਤੀ ਜਾ ਰਹੀ...
ਗੁਰਜੀਤ ਸਿੰਘ ਔਜਲਾ ਨੇ ਪੰਜਾਬੀ 'ਚ ਚੁੱਕੀ ਸਹੁੰ
. . .  about 3 hours ago
ਅਜਨਾਲਾ, 18 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)- ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦੋ ਵਾਰ ਸੰਸਦ ਮੈਂਬਰ ਚੁਣੇ ਗਏ ਕਾਂਗਰਸੀ ਨੇਤਾ ਗੁਰਜੀਤ ਸਿੰਘ ਔਜਲਾ ਨੇ ਅੱਜ 17ਵੀਂ ਲੋਕ ਸਭਾ ਲਈ ਪੰਜਾਬੀ ਬੋਲੀ...
ਭਗਵੰਤ ਮਾਨ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰ, 'ਇਨਕਲਾਬ ਜ਼ਿੰਦਾਬਾਦ' ਦਾ ਲਾਇਆ ਨਾਅਰਾ
. . .  about 3 hours ago
ਨਵੀਂ ਦਿੱਲੀ, 18 ਜੂਨ- ਆਮ ਆਦਮੀ ਪਾਰਟੀ ਦੇ ਆਗੂ ਅਤੇ ਪੰਜਾਬ ਦੇ ਸੰਗਰੂਰ ਹਲਕੇ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ 17ਵੀਂ ਲੋਕ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ। ਉਨ੍ਹਾਂ ਨੇ ਸਹੁੰ ਪੰਜਾਬੀ ਬੋਲੀ 'ਚ ਚੁੱਕੀ ਅਤੇ ਇਸ ਤੋਂ ਮਗਰੋਂ 'ਇਨਕਲਾਬ ਜ਼ਿੰਦਾਬਾਦ' ਦਾ...
ਸੁਖਬੀਰ ਬਾਦਲ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰ
. . .  about 3 hours ago
ਨਵੀਂ ਦਿੱਲੀ, 18 ਜੂਨ- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਅਤੇ ਪੰਜਾਬ ਦੇ ਫ਼ਿਰੋਜ਼ਪੁਰ ਤੋਂ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਅੱਜ 17ਵੀਂ ਲੋਕ ਸਭਾ ਦੇ ਮੈਂਬਰ ਵਜੋਂ...
ਸੰਨੀ ਦਿਓਲ ਨੇ ਲੋਕ ਸਭਾ ਦੇ ਮੈਂਬਰ ਵਜੋਂ ਚੁੱਕੀ ਸਹੁੰ
. . .  about 3 hours ago
ਪੁਲਵਾਮਾ 'ਚ ਆਈ. ਈ. ਡੀ. ਹਮਲੇ ਦੌਰਾਨ ਜ਼ਖ਼ਮੀ ਹੋਏ 2 ਜਵਾਨਾਂ ਨੇ ਤੋੜਿਆ ਦਮ
. . .  about 4 hours ago
ਅਨੰਤਨਾਗ 'ਚ ਮੁਠਭੇੜ ਦੌਰਾਨ ਦੋ ਅੱਤਵਾਦੀ ਢੇਰ, ਇੱਕ ਜਵਾਨ ਸ਼ਹੀਦ
. . .  about 4 hours ago
ਮੋਗਾ 'ਚ ਮਿਲਿਆ ਜਿੰਦਾ ਬੰਬ
. . .  about 4 hours ago
ਚੀਨ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕਿਆਂ ਕਾਰਨ 12 ਲੋਕਾਂ ਦੀ ਮੌਤ, 100 ਤੋਂ ਵੱਧ ਜ਼ਖ਼ਮੀ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 5 ਜੇਠ ਸੰਮਤ 551
ਵਿਚਾਰ ਪ੍ਰਵਾਹ: ਮੇਰੀ ਭਾਵਨਾ ਦਾ ਲੋਕਰਾਜ ਉਹ ਹੈ, ਜਿਸ ਵਿਚ ਛੋਟੇ ਤੋਂ ਛੋਟੇ ਵਿਅਕਤੀ ਦੀ ਆਵਾਜ਼ ਨੂੰ ਵੀ ਓਨੀ ਥਾਂ ਮਿਲੇ, ਜਿੰਨੀ ਕਿ ਸਮੂਹ ਦੀ ਆਵਾਜ਼ ਨੂੰ। -ਮਹਾਤਮਾ ਗਾਂਧੀ

ਪਹਿਲਾ ਸਫ਼ਾ

ਪੰਜਾਬ ਸਮੇਤ 7 ਰਾਜਾਂ ਤੇ ਚੰਡੀਗੜ੍ਹ 'ਚ ਵੋਟਾਂ ਅੱਜ

ਮੋਦੀ, ਸੁਖਬੀਰ, ਹਰਸਿਮਰਤ, ਸੰਨੀ ਦਿਓਲ ਤੇ ਸ਼ਤਰੂਘਨ ਸਮੇਤ ਕਈ ਦਿੱਗਜ਼ ਚੋਣ ਮੈਦਾਨ 'ਚ ਨਵੀਂ ਦਿੱਲੀ, 18 ਮਈ (ਏਜੰਸੀਆਂ)-ਲੋਕ ਸਭਾ ਚੋਣਾਂ ਦੇ ਆਖ਼ਰੀ ਸੱਤਵੇਂ ਗੇੜ ਲਈ ਸੱਤ ਰਾਜਾਂ ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ...

ਪੂਰੀ ਖ਼ਬਰ »

ਮੁਕਾਬਲਿਆਂ 'ਚ ਹਿਜ਼ਬੁਲ ਕਮਾਂਡਰ ਸ਼ੌਕਤ ਡਾਰ ਸਮੇਤ 4 ਅੱਤਵਾਦੀ ਹਲਾਕ

ਸ੍ਰੀਨਗਰ, 18 ਮਈ (ਮਨਜੀਤ ਸਿੰਘ)-ਵਾਦੀ ਕਸ਼ਮੀਰ ਦੇ ਪੁਲਵਾਮਾ ਤੇ ਬਾਰਾਮੁਲਾ ਜ਼ਿਲਿ੍ਹਆਂ 'ਚ ਸਨਿਚਰਵਾਰ ਨੂੰ ਦੋ ਵੱਖ-ਵੱਖ ਮੁਕਾਬਲਿਆਂ 'ਚ ਸੁਰੱਖਿਆ ਬਲਾਂ ਨਾਲ ਹਿਜ਼ਬੁਲ ਮੁਜਾਹਦੀਨ ਦੇ ਕਮਾਂਡਰ ਸਮੇਤ 4 ਸਥਾਨਕ ਅੱਤਵਾਦੀ ਮਾਰੇ ਗਏ | ਪੁਲਿਸ ਅਨੁਸਾਰ ਅਵੰਤੀਪੋਰਾ ਦੇ ...

ਪੂਰੀ ਖ਼ਬਰ »

ਚੋਣ ਨਤੀਜਿਆਂ ਤੋਂ ਪਹਿਲਾਂ ਵਿਰੋਧੀ ਧਿਰਾਂ 'ਚ ਹਲਚਲ ਹੋਈ ਤੇਜ਼

ਚੰਦਰਬਾਬੂ ਨਾਇਡੂ ਵਲੋਂ ਰਾਹੁਲ, ਸ਼ਰਦ ਪਵਾਰ, ਅਖਿਲੇਸ਼ ਤੇ ਮਾਇਆਵਤੀ ਨਾਲ ਮੁਲਾਕਾਤ ਨਵੀਂ ਦਿੱਲੀ, 18 ਮਈ (ਏਜੰਸੀ)-ਲੋਕ ਸਭਾ ਚੋਣਾਂ ਦਾ ਆਖ਼ਰੀ ਪੜਾਅ ਮੁਕੰਮਲ ਹੋਣਾ ਅਜੇ ਬਾਕੀ ਹੈ ਪਰ ਵਿਰੋਧੀ ਧਿਰ ਨੇ ਸੰਭਾਵਿਤ ਗੱਠਜੋੜ ਲਈ ਚਰਚਾ ਸ਼ੁਰੂ ਕਰ ਦਿੱਤੀ ਹੈ | ਅੱਜ ...

ਪੂਰੀ ਖ਼ਬਰ »

ਮੋਦੀ ਨੂੰ ਕਲੀਨ ਚਿੱਟ ਦੇਣ ਦੇ ਮਾਮਲੇ 'ਚ ਚੋਣ ਕਮਿਸ਼ਨ 'ਚ ਅੰਦਰੂਨੀ ਜੰਗ

ਨਾਰਾਜ਼ ਅਸ਼ੋਕ ਲਵਾਸਾ ਨੇ ਚੋਣ ਕਮਿਸ਼ਨ ਦੀ ਮੀਟਿੰਗ 'ਚ ਸ਼ਾਮਿਲ ਹੋਣ ਤੋਂ ਕੀਤਾ ਇਨਕਾਰਨਵੀਂ ਦਿੱਲੀ, 18 ਮਈ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰੈਲੀਆਂ 'ਚ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ 'ਚ ਦਿੱਤੀ ਕਲੀਨ ਚਿੱਟ ਚੋਣ ਕਮਿਸ਼ਨ ਦੇ ਅੰਦਰਲੇ ਮਤਭੇਦ ਸਾਹਮਣੇ ਆ ਰਹੇ ਹਨ | ਜਿੱਥੇ ਕਲੀਨ ਚਿੱਟ ਦੇਣ ਦੇ ਬਹੁਮਤ ਦੇ ਫ਼ੈਸਲੇ ਨਾਲ ਇਤਫ਼ਾਕ ਨਾ ਰੱਖਣ ਵਾਲੇ ਚੋਣ ਕਮਿਸ਼ਨ ਨੇ ਆਪਣੀ ਨਾਰਾਜ਼ਗੀ ਪ੍ਰਗਟਾਉਂਦਿਆਂ ਮੁੱਖ ਚੋਣ ਕਮਿਸ਼ਨਰ ਨੂੰ ਚਿੱਠੀ ਲਿਖੀ ਹੈ, ਉੱਥੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਵੀ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਹਿਲਾਂ ਵੀ ਅਜਿਹੇ ਮਾਮਲੇ ਹੁੰਦੇ ਰਹੇ ਹਨ ਪਰ ਉਸ ਵੇਲੇ ਅੰਦਰੂਨੀ ਸ਼ਿਕਾਇਤਾਂ ਨੂੰ ਸੰਸਥਾ ਦੇ ਅੰਦਰ ਹੀ ਨਿਪਟਾਇਆ ਜਾਂਦਾ ਰਿਹਾ ਹੈ | ਘੱਟ ਗਿਣਤੀ ਦੇ ਫ਼ੈਸਲੇ ਨੂੰ ਅਣਗੌਲੇ ਜਾਣ ਤੋਂ ਨਾਰਾਜ਼ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਨੇ ਚੋਣ ਕਮਿਸ਼ਨ ਦੀ ਮੀਟਿੰਗ 'ਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ | ਲਵਾਸਾ ਨੇ ਘੱਟ ਗਿਣਤੀ ਦੇ ਫ਼ੈਸਲੇ ਨੂੰ ਰਿਕਾਰਡ 'ਤੇ ਨਾ ਲਏ ਜਾਣ 'ਤੇ ਨਾਰਾਜ਼ਗੀ ਦਾ ਇਜ਼ਹਾਰ ਪ੍ਰਗਟਾਉਂਦਿਆਂ ਕਿਹਾ ਕਿ ਮੀਟਿੰਗ 'ਚ ਜਾਣ ਦਾ ਕੋਈ ਮਤਲਬ ਨਹੀਂ ਹੈ | ਇਸ ਲਈ ਉਹ ਦੂਜੇ ਕਿਸੇ ਹੱਲ 'ਤੇ ਵਿਚਾਰ ਕਰ ਸਕਦੇ ਹਨ | ਜ਼ਿਕਰਯੋਗ ਹੈ ਕਿ ਅਸ਼ੋਕ ਲਵਾਸਾ ਨੇ 4 ਮਈ ਨੂੰ ਲਿਖੀ ਚਿੱਠੀ 'ਚ ਦਾਅਵਾ ਕੀਤਾ ਸੀ ਕਿ ਜਦੋਂ ਤੋਂ ਘੱਟ ਗਿਣਤੀ ਨੂੰ ਰਿਕਾਰਡ ਨਹੀਂ ਕੀਤਾ ਗਿਆ, ਉਸ ਸਮੇਂ ਤੋਂ ਉਨ੍ਹਾਂ ਨੂੰ ਕਮਿਸ਼ਨ ਦੀ ਮੀਟਿੰਗ ਤੋਂ ਦੂਰ ਰਹਿਣ ਲਈ ਦਬਾਅ ਬਣਾਇਆ ਗਿਆ | ਲਵਾਸਾ ਨੇ ਇਹ ਵੀ ਕਿਹਾ ਸੀ ਕਿ ਉਸ ਸਮੇਂ ਤੋਂ ਹੀ ਕਮਿਸ਼ਨ 'ਚ ਹੋਏ ਵਿਚਾਰ-ਵਟਾਂਦਰੇ 'ਚ ਉਨ੍ਹਾਂ ਦੀ ਭਾਗੀਦਾਰੀ ਦਾ ਕੋਈ ਅਰਥ ਨਹੀਂ | ਲਵਾਸਾ ਨੇ ਚਿੱਠੀ 'ਚ ਇਹ ਵੀ ਕਿਹਾ ਕਿ ਉਨ੍ਹਾਂ ਦੇ ਲਈ ਨੋਟਿਸ 'ਚ ਰਿਕਾਰਡਿੰਗ ਦੀ ਪਾਰਦਰਸ਼ਿਤਾ ਦੀ ਲੋੜ ਲਈ ਕਿਹਾ ਗਿਆ ਸੀ | ਚਿੱਠੀ 'ਚ ਉਨ੍ਹਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਹੁਣ ਚੋਣ ਕਮਿਸ਼ਨ ਵੰਡਿਆ ਹੋਇਆ ਹੈ | ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਲਵਾਸਾ ਦੀ ਨਾਰਾਜ਼ਗੀ 'ਤੇ ਬਿਆਨ ਕਰਦਿਆਂ ਕਿਹਾ ਕਿ ਵਿਵਾਦ ਤੋਂ ਬਿਹਤਰ ਹੈ ਖ਼ਾਮੋਸ਼ੀ | ਅਰੋੜਾ ਨੇ ਅੱਜ ਜਾਰੀ ਬਿਆਨ 'ਚ ਕਿਹਾ ਕਿ ਕਮੇਟੀ ਦੇ ਤਿੰਨੋਂ ਮੈਂਬਰ ਇਕ-ਦੂਜੇ ਦਾ ਕਲੋਨ ਨਹੀਂ ਹੋ ਸਕਦੇ | ਉਨ੍ਹਾਂ ਕਿਹਾ ਕਿ ਇਸ ਨੂੰ ਟਾਲਿਆ ਜਾ ਸਕਦਾ ਸੀ | ਅਰੋੜਾ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਈ ਮਾਮਲਿਆਂ 'ਚ ਆਪਸ 'ਚ ਇਕ-ਦੂਜੇ ਦੇ ਨਜ਼ਰੀਏ ਵੱਖ-ਵੱਖ ਰਹੇ ਹਨ | ਅਰੋੜਾ ਨੇ ਕਿਹਾ ਕਿ ਚੋਣ ਜ਼ਾਬਤੇ ਦੇ ਮਾਮਲਿਆਂ ਨੂੰ ਲੈ ਕੇ ਇਸ ਮਾਮਲੇ 'ਚ ਦੂਜੇ ਕਾਨੂੰਨੀ ਤਰੀਕਿਆਂ 'ਚ ਵਿਚਾਰ ਕਰਨ ਦੀ ਵੀ ਗੱਲ ਕੀਤੀ ਸੀ |
ਮੋਦੀ ਦਾ ਪਿੱਠੂ ਬਣ ਚੁੱਕੈ ਚੋਣ ਕਮਿਸ਼ਨ-ਕਾਂਗਰਸ
ਲਵਾਸਾ ਦੀ ਪ੍ਰਤੱਖ ਹੋਈ ਨਾਰਾਜ਼ਗੀ 'ਤੇ ਕਾਂਗਰਸ ਨੇ ਮੋਦੀ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਉਸ 'ਤੇ ਸੰਸਥਾਵਾਂ ਦੀ ਸੁਤੰਤਰਤਾ ਖ਼ਤਮ ਕਰਨ ਦਾ ਇਲਜ਼ਾਮ ਲਾਇਆ | ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਟਵਿੱਟਰ ਰਾਹੀਂ ਕਿਹਾ ਕਿ ਚੋਣ ਕਮਿਸ਼ਨ ਹੈ ਜਾਂ ਚੂਕ ਕਮਿਸ਼ਨ? ਸੂਰਜੇਵਾਲਾ ਨੇ ਅਸ਼ੋਕ ਲਵਾਸਾ ਦੀ ਨਰਾਜ਼ਗੀ ਦੀ ਖ਼ਬਰ ਸਾਂਝੀ ਕਰਦਿਆਂ ਇਸ ਨੂੰ ਲੋਕਤੰਤਰ ਲਈ ਇਕ ਕਾਲਾ ਦਿਨ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਮੋਦੀ ਦਾ ਪਿੱਠੂ ਬਣ ਚੁੱਕਾ ਹੈ |


ਖ਼ਬਰ ਸ਼ੇਅਰ ਕਰੋ

ਤੰਗਧਾਰ ਸੈਕਟਰ ਨੇੜੇ ਪਾਕਿ ਨਾਗਰਿਕ ਗਿ੍ਫ਼ਤਾਰ

ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਕੁਪਵਾੜਾ ਦੇ ਤੰਗਧਾਰ ਸੈਕਟਰ 'ਚ ਫ਼ੌਜ ਨੇ ਕੰਟਰੋਲ ਰੇਖਾ ਦੇ ਨੇੜੇ ਇਕ ਪਾਕਿਸਤਾਨੀ ਨਾਗਰਿਕ ਨੂੰ ਗਿ੍ਫ਼ਤਾਰ ਕੀਤਾ ਹੈ | ਸੂਤਰਾਂ ਮੁਤਾਬਿਕ ਸ਼ਬੀਰ ਅਹਿਦ ਪੁੱਤਰ ਮੀਰ ਵਲੀ ਵਾਸੀ ਮਕਬੂਜ਼ਾ ਕਸ਼ਮੀਰ (ਮੰਜਕੋਟ) ਨੂੰ 17 ਬਿਹਾਰ ...

ਪੂਰੀ ਖ਼ਬਰ »

ਬੰਗਾਲ 'ਚੋਂ 67 ਕਰੋੜ ਬਰਾਮਦ

ਕੋਲਕਾਤਾ, 18 ਮਈ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ 'ਚ ਬੀਤੇ ਦਿਨ ਤੱਕ 66 ਕਰੋੜ 83 ਲੱਖ ਰੁਪਏ ਬਰਾਮਦ ਕੀਤੇ ਗਏ ਹਨ | ਇਨ੍ਹਾਂ 'ਚੋਂ ਆਮਦਨ ਕਰ ਵਿਭਾਗ ਵਲੋਂ 52.95 ਕਰੋੜ ਤੇ ਪੁਲਿਸ ਵਲੋਂ 13.88 ਕਰੋੜ ਰੁਪਏ ਬਰਾਮਦ ਕੀਤੇ ਗਏ ਹਨ | ਇਸ ਤੋਂ ਹੀ ਪਤਾ ਲਗਦਾ ਹੈ ਕਿ ਨੋਟਾਂ ਤੋਂ ...

ਪੂਰੀ ਖ਼ਬਰ »

ਬੰਗਾਲ 'ਚ 111 ਉਮੀਦਵਾਰ ਚੋਣ ਮੈਦਾਨ 'ਚ

ਕੋਲਕਾਤਾ, 18 ਮਈ (ਰਣਜੀਤ ਸਿੰਘ ਲੁਧਿਆਣਵੀ)-ਐਤਵਾਰ ਨੂੰ ਬੰਗਾਲ ਦੇ ਤਿੰਨ ਜ਼ਿਲਿ੍ਹਆਂ ਦੀਆਂ 9 ਲੋਕ ਸਭਾ ਸੀਟਾਂ ਲਈ ਇਕ ਕਰੋੜ 49 ਲੱਖ 63 ਹਜ਼ਾਰ 64 ਵੋਟਰ 17,042 ਬੂਥਾਂ 'ਤੇ 111 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ | ਇਥੇ ਈਸ਼ਵਰਚੰਦਰ ਵਿਦਿਆਸਾਗਰ ਦੀ ਮੂਰਤੀ ਭੰਨੇ ਜਾਣ ...

ਪੂਰੀ ਖ਼ਬਰ »

ਭਾਰਤ ਦੇ ਪਹਿਲੇ ਵੋਟਰ 103 ਸਾਲਾ ਸ਼ਿਆਮ ਸਰਨ ਨੇਗੀ ਵੀ ਕਰਨਗੇ ਮਤਦਾਨ

ਮੰਡੀ, 18 ਮਈ (ਏਜੰਸੀ)-ਭਾਰਤ ਦੇ ਪਹਿਲੇ ਵੋਟਰ 103 ਸਾਲਾ ਸ਼ਿਆਮ ਸਰਨ ਨੇਗੀ ਹਿਮਾਚਲ ਦੇ ਕਿਨੌਰ ਜ਼ਿਲ੍ਹੇ 'ਚ ਪੈਂਦੇ ਕਲਪਾ-1 ਪੋਲਿੰਗ ਬੂਥ 'ਤੇ ਐਤਵਾਰ ਨੂੰ ਵੋਟ ਪਾਉਣ ਜਾਣਗੇ | ਉਨ੍ਹਾਂ ਨਾਲ ਚੋਣ ਕਮਿਸ਼ਨ ਦੇ ਅਧਿਕਾਰੀ ਵੀ ਜਾਣਗੇ ਅਤੇ ਇੱਥੇ ਇਕ ਵਿਸ਼ੇਸ਼ ਰੈੱਡ ਕਾਰਪੈਟ ...

ਪੂਰੀ ਖ਼ਬਰ »

ਹਿਮਾਚਲ 'ਚ ਵਿਸ਼ਵ ਦੇ ਸਭ ਤੋਂ ਉੱਚੇ ਪੋਲਿੰਗ ਬੂਥ 'ਤੇ 49 ਵੋਟਰ ਪਾਉਣਗੇ ਵੋਟ

ਸ਼ਿਮਲਾ, 18 ਮਈ (ਪੀ. ਟੀ. ਆਈ.)-ਲੋਕ ਸਭਾ ਚੋਣਾਂ ਦੇ ਆਖਰੀ ਗੇੜ 'ਚ ਹਿਮਾਚਲ ਪ੍ਰਦੇਸ਼ 'ਚ ਵੀ ਵੋਟਾਂ ਪੈਣਗੀਆਂ ਅਤੇ ਇਸ ਦੌਰਾਨ ਹਿਮਾਚਲ ਦੇ ਜ਼ਿਲ੍ਹੇ ਲਾਹੌਲ ਅਤੇ ਸਪਿਤੀ 'ਚ ਪੈਂਦੇ ਪਿੰਡ ਟਸ਼ੀਗੰਗ, ਜੋ ਦੁਨੀਆ ਦਾ ਸਭ ਤੋਂ ਉੱਚਾ ਪੋਲਿੰਗ ਬੂਥ ਹੈ, ਇੱਥੇ ਵੀ ਵੋਟਾਂ ਪਾਈਆਂ ...

ਪੂਰੀ ਖ਼ਬਰ »

ਮੋਦੀ ਵਲੋਂ ਕੇਦਾਰਨਾਥ ਧਾਮ ਵਿਖੇ ਪੂਜਾ

ਕੇਦਾਰਨਾਥ (ਉੱਤਰਾਖੰਡ), 18 ਮਈ (ਏਜੰਸੀਆਂ)-ਲੋਕ ਸਭਾ ਚੋਣਾਂ ਦੇ ਆਖ਼ਰੀ ਗੇੜ ਦੇ ਚੋਣ ਪ੍ਰਚਾਰ ਸਮਾਪਤ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤਰਾਖੰਡ ਦੇ ਕੇਦਾਰਨਾਥ ਪਹੁੰਚੇ | ਇਥੇ ਪਹੁੰਚ ਕੇ ਉਨ੍ਹਾਂ ਨੇ ਬਾਬਾ ਕੇਦਾਰ ਦੇ ਮੰਦਰ 'ਚ ਪੂਜਾ ਕੀਤੀ | ਪ੍ਰਧਾਨ ...

ਪੂਰੀ ਖ਼ਬਰ »

ਨਾਬਾਲਗ ਨਾਲ ਸਮੂਹਿਕ ਜਬਰ ਜਨਾਹ- 2 ਿਖ਼ਲਾਫ਼ ਕੇਸ ਦਰਜ

ਸਿਰਸਾ, 18 ਮਈ (ਭੁਪਿੰਦਰ ਪੰਨੀਵਾਲੀਆ)-ਸਥਾਨਕ ਮਹਿਲਾ ਥਾਣਾ ਪੁਲਿਸ ਕੋਲ ਇਕ ਨਾਬਾਲਗ ਲੜਕੀ ਨੇ ਦੋ ਜਣਿਆਂ 'ਤੇ ਜਬਰ ਜਨਾਹ ਦਾ ਦੋਸ਼ ਲਾਉਂਦਿਆਂ ਮੁਕੱਦਮਾ ਦਰਜ ਕਰਵਾਇਆ ਹੈ | ਪੁਲਿਸ ਨੇ ਨਾਬਾਲਗ ਲੜਕੀ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਇਸ ...

ਪੂਰੀ ਖ਼ਬਰ »

ਕਰਮਬੀਰ ਸਿੰਘ ਦੀ ਜਲ ਸੈਨਾ ਮੁਖੀ ਵਜੋਂ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਬਿਮਲ ਵਰਮਾ ਦੀ ਅਰਜ਼ੀ ਖ਼ਾਰਜ

ਨਵੀਂ ਦਿੱਲੀ, 18 ਮਈ (ਪੀ. ਟੀ. ਆਈ.)-ਵਾਈਸ ਐਡਮਿਰਲ ਕਰਮਬੀਰ ਸਿੰਘ ਦੀ ਅਗਲੇ ਜਲ ਸੈਨਾ ਮੁਖੀ ਵਜੋਂ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਵਾਈਸ ਐਡਮਿਰਲ ਬਿਮਲ ਵਰਮਾ ਦੀ ਪਟੀਸ਼ਨ ਨੂੰ ਰੱਖਿਆ ਮੰਤਰਾਲੇ ਨੇ ਅੱਜ ਖ਼ਾਰਜ ਕਰ ਦਿੱਤਾ | ਬਿਮਲ ਵਰਮਾ ਨੇ ਇਤਰਾਜ਼ ਉਠਾਇਆ ਸੀ ਕੀ ...

ਪੂਰੀ ਖ਼ਬਰ »

'ਚੂਰ ਚੂਰ ਨਾਨ' ਤੇ 'ਅੰਮਿ੍ਤਸਰੀ ਨਾਨ' 'ਤੇ ਕਿਸੇ ਦਾ ਵੀ ਏਕਾਧਿਕਾਰ ਨਹੀਂ-ਹਾਈਕੋਰਟ

ਨਵੀਂ ਦਿੱਲੀ, 18 ਮਈ (ਏਜੰਸੀਆਂ)-ਦਿੱਲੀ ਹਾਈਕੋਰਟ ਨੇ ਕਿਹਾ ਹੈ ਕਿ 'ਚੂਰ ਚੂਰ ਨਾਨ' ਅਤੇ 'ਅੰਮਿ੍ਤਸਰੀ ਚੂਰ ਚੂਰ ਨਾਨ' ਸ਼ਬਦ 'ਤੇ ਕਿਸੇ ਦਾ ਏਕਾਧਿਕਾਰ ਨਹੀਂ ਹੋ ਸਕਦਾ ਕਿਉਂਕਿ ਇਹ ਪੂਰੀ ਤਰ੍ਹਾਂ ਨਾਲ ਜਨਤਕ ਭਾਵ ਹੈ | ਅਦਾਲਤ ਨੇ ਕਿਹਾ ਕਿ 'ਚੂਰ ਚੂਰ' ਸ਼ਬਦ ਦਾ ਮਤਲਬ 'ਚੂਰਾ ...

ਪੂਰੀ ਖ਼ਬਰ »

ਮਿਰਚ-ਮਸਾਲਾ

ਤ੍ਰਿਦੀਬ ਰਮਨ

ਇਸ ਲੋਕ ਫ਼ਤਵੇ ਨੂੰ ਕਿਸ ਤਰ੍ਹਾਂ ਸਿਰ-ਮੱਥੇ ਲਗਾਉਣ ਭਾਜਪਾ ਤੇ ਕਾਂਗਰਸ

ਆਮ ਚੋਣਾਂ 'ਚ ਵੋਟਰ ਦੀ ਚੁੱਪ ਦਾ ਬੋਲਬਾਲਾ ਹੈ ਤੇ ਜੋ ਬੋਲੇਗਾ, ਉਹ ਹੀ ਈ.ਵੀ.ਐਮ. ਦੇ ਰਾਜ਼ ਖੋਲ੍ਹੇਗਾ | ਸੋ, ਭਾਜਪਾ ਤੇ ਕਾਂਗਰਸ ਵਰਗੀਆਂ ਵੱਡੀਆਂ ਸਿਆਸੀ ਪਾਰਟੀਆਂ 23 ਮਈ ਨੂੰ ਆਉਣ ਵਾਲੇ ਚੋਣ ਨਤੀਜਿਆਂ ਨੂੰ ਸਵੀਕਾਰ, ਅਸਵੀਕਾਰ ਤੇ ਉਸ ਦੇ ਵਿਸ਼ਲੇਸ਼ਣ ਲਈ ਵੱਖਰੇ ...

ਪੂਰੀ ਖ਼ਬਰ »

ਅਹਿਮ ਰਹੀ ਅਹਿਮਦ ਦੀ ਭੂਮਿਕਾ

ਜੇਕਰ 2019 ਦੇ ਚੋਣ ਮੁਕਾਬਲੇ ਨੂੰ ਸੰਦਰਭ ਦਾ ਜਾਮਾ ਪਹਿਨਾਇਆ ਜਾਵੇ ਤਾਂ ਯਕੀਨਨ ਇਸ ਵਾਰ ਕਾਂਗਰਸ ਦਾ ਚੋਣ ਮੁਹਿੰਮ 'ਚ ਹਮਲਾਵਰ ਰੁਖ ਸੀ, ਮੁੱਦਿਆਂ 'ਤੇ ਪਲਟਵਾਰ ਦਾ ਜਜ਼ਬਾ ਸੀ | ਸੂਤਰਾਂ ਅਨੁਸਾਰ ਭਾਜਪਾ ਮੁਕਾਬਲੇ ਕਾਂਗਰਸ ਨੇ ਆਪਣੀ ਚੋਣ ਮੁਹਿੰਮ 'ਚ ਕਾਫੀ ਘੱਟ ਪੈਸੇ ...

ਪੂਰੀ ਖ਼ਬਰ »

ਅਨੰਤ ਅੰਬਾਨੀ ਦਾ ਮੋਦੀ ਕੁਨੈਕਸ਼ਨ

ਇਸ ਵਾਰ ਆਮ ਚੋਣਾਂ 'ਚ ਅੰਬਾਨੀ ਪਰਿਵਾਰ ਦੀ ਵੀ ਸਰਗਰਮੀ ਵੇਖਣ ਨੂੰ ਮਿਲੀ, ਜਿੱਥੇ ਮੁਕੇਸ਼ ਅੰਬਾਨੀ ਮੁੰਬਈ ਦੱਖਣ ਦੇ ਕਾਂਗਰਸੀ ਉਮੀਦਵਾਰ ਮਿਲਿੰਦ ਦੇਵੜਾ ਦੇ ਪੱਖ 'ਚ ਅਲਖ ਜਗਾਉਂਦੇ ਨਜ਼ਰ ਆਏ, ਉੱਥੇ ਉਨ੍ਹਾਂ ਦੇ ਵੱਡੇ ਪੁੱਤਰ ਅਨੰਤ ਅੰਬਾਨੀ ਜੋ ਮੋਦੀ ਦੇ ਬੇਹੱਦ ...

ਪੂਰੀ ਖ਼ਬਰ »

ਖੇਤਰੀ ਪਾਰਟੀਆਂ ਦੇ ਮਨ 'ਚ ਕੀ ਹੈ

ਕਾਂਗਰਸ ਨੇ ਭਾਜਪਾ ਵਿਰੋਧ ਦਾ ਦਮ ਵਿਖਾਉਣ ਵਾਲੀਆਂ ਖੇਤਰੀ ਪਾਰਟੀਆਂ ਦੀ ਬੈਠਕ 23 ਮਈ ਨੂੰ ਬੁਲਾਈ ਹੈ ਅਤੇ ਸੁਣਿਆ ਜਾ ਰਿਹਾ ਹੈ ਕਿ ਇਸ 'ਚ ਸ਼ਾਮਿਲ ਹੋਣ ਲਈ ਖੱਬੇ ਪੱਖੀਆਂ ਨੂੰ ਹੁਣ ਤੱਕ ਸੱਦਾ ਨਹੀਂ ਦਿੱਤਾ ਗਿਆ | ਇਸ ਦੀ ਵਜ੍ਹਾ ਇਹ ਹੋ ਸਕਦੀ ਹੈ ਕਿ ਖੱਬੇ ਪੱਖੀਆਂ ਨੂੰ ...

ਪੂਰੀ ਖ਼ਬਰ »

ਰਾਹੁਲ ਦੀ ਗੱਲਬਾਤ ਕਮੇਟੀ

ਖੇਤਰੀ ਪਾਰਟੀਆਂ ਦੇ ਮੁਖੀਆਂ ਨਾਲ ਅਧਿਕਾਰਕ ਤੌਰ 'ਤੇ ਕਾਂਗਰਸ ਵਲੋਂ ਕੌਣ ਗੱਲਬਾਤ ਕਰੇਗਾ, ਇਸ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੀਆਂ ਰਣਨੀਤੀਆਂ ਨੂੰ ਆਖਰੀ ਰੂਪ ਦੇ ਦਿੱਤਾ ਹੈ, ਕਿਉਂਕਿ ਉਹ ਹਰ ਪਾਰਟੀ ਨਾਲ ਨਿੱਜੀ ਤੌਰ 'ਤੇ ਤਾਲਮੇਲ ਨਹੀਂ ਬਿਠਾ ...

ਪੂਰੀ ਖ਼ਬਰ »

ਪਿ੍ਅੰਕਾ ਦਾ ਹੋਮਵਰਕ

ਪਿ੍ਅੰਕਾ ਗਾਂਧੀ ਨੇ ਵਾਰਾਨਸੀ 'ਚ ਆਪਣਾ ਜ਼ਬਰਦਸਤ ਰੋਡ ਸ਼ੋਅ ਕਰਕੇ ਵਿਰੋਧੀਆਂ ਨੂੰ ਵੀ ਹੈਰਾਨ ਕਰ ਦਿੱਤਾ ਹੈ | ਇਸ 'ਚ ਸ਼ਾਮਿਲ ਆਗੂ ਦੱਸਦੇ ਹਨ ਕਿ 4-5 ਕਿੱਲੋਮੀਟਰ ਤੱਕ ਲੋਕਾਂ ਦੀ ਭੀੜ ਵਿਖਾਈ ਦੇ ਰਹੀ ਸੀ | ਪਿ੍ਅੰਕਾ ਨਾਲ ਜੁੜੇ ਸੂਤਰ ਖੁਲਾਸਾ ਕਰਦੇ ਹਨ ਕਿ ਉਹ ਆਪਣੇ ...

ਪੂਰੀ ਖ਼ਬਰ »

ਗੋਰਖਪੁਰ 'ਚ ਸੰਕਟ 'ਚ ਯੋਗੀ

ਉੱਤਰ ਪ੍ਰਦੇਸ਼ 'ਚ ਅਮਿਤ ਸ਼ਾਹ ਨੇ ਕਾਹਲ 'ਚ ਰੋਡ ਸ਼ੋਅ ਕਰਕੇ ਭਾਜਪਾ ਉਮੀਦਵਾਰ ਰਵੀ ਕਿਸ਼ਨ ਦੇ ਪੱਖ 'ਚ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਸੂਬੇ ਦੇ ਮੁੱਖ ਮੰਤਰੀ ਹੋਣ ਦੇ ਬਾਵਜੂਦ ਯੋਗੀ ਗੋਰਖਪੁਰ 'ਚ ਉਮੀਦਾਂ ਦਾ ਕਮਲ ਖਿਲਾਉਣ 'ਚ ਸੰਘਰਸ਼ ਕਰਦੇ ਨਜ਼ਰ ਆਏ | ਜਦੋਂ ...

ਪੂਰੀ ਖ਼ਬਰ »

ਨਜ਼ਰਾਂ ਰਾਸ਼ਟਰਪਤੀ 'ਤੇ

ਸਾਰੀਆਂ ਪਾਰਟੀਆਂ ਦੀਆਂ ਨਜ਼ਰਾਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ 'ਤੇ ਟਿਕੀਆਂ ਹੋਈਆਂ ਹਨ ਕਿ ਉਹ ਇਸ ਵਾਰ ਕੀ ਕਰਨਗੇ, ਜੇਕਰ ਕਿਸੇ ਇਕ ਪਾਰਟੀ ਨੂੰ ਬਹੁਮਤ ਹਾਸਲ ਨਹੀਂ ਹੋਇਆ | 'ਫੈਡਰਲ' ਫ਼ਰੰਟ ਚਾਹੁੰਦਾ ਹੈ ਕਿ ਰਾਸ਼ਟਰਪਤੀ ਆਪਣੇ ਪੂਰਵਵਰਤੀ ਏ.ਪੀ.ਜੇ. ਅਬਦੁਲ ਕਲਾਮ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX