ਤਾਜਾ ਖ਼ਬਰਾਂ


ਕੈਪਟਨ ਰਘਬੀਰ ਸਿੰਘ ਦੇ ਪਰਿਵਾਰ ਨਾਲ ਭਾਈ ਲੋਂਗੋਵਾਲ ਨੇ ਕੀਤਾ ਦੁੱਖ ਸਾਂਝਾ
. . .  8 minutes ago
ਲੌਂਗੋਵਾਲ,10 ਜੁਲਾਈ (ਸ.ਸ.ਖੰਨਾ ,ਵਿਨੋਦ) ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਸਮਾਜ ਸੇਵੀ ਕੈਪਟਨ ਰਘਬੀਰ ਸਿੰਘ ਸਾਬਕਾ ਕੌਂਸਲਰ ਦੇ ਪਰਿਵਾਰ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੁੱਖ ਸਾਂਝਾ ਕਰਨ ਉਨ੍ਹਾਂ...
ਬਠਿੰਡਾ ਜ਼ਿਲ੍ਹੇ ਵਿੱਚ ਕੋਰੋਨਾ ਦੇ 15 ਨਵੇਂ ਪਾਜ਼ੀਟਿਵ ਮਾਮਲੇ
. . .  28 minutes ago
ਬਠਿੰਡਾ, 10 ਜੁਲਾਈ (ਅੰਮ੍ਰਿਤਪਾਲ ਸਿੰਘ ਵਲਾਣ) - ਅੱਜ ਬਠਿੰਡਾ ਜ਼ਿਲ੍ਹੇ ਵਿਚ ਕੋਰੋਨਾ ਦੇ 15 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚ ਬਠਿੰਡਾ ਸ਼ਹਿਰ ਦੇ ਮਾਡਲ ਟਾਊਨ ਦਾ, ਇਕ ਧੁੰਨੀ ਕੇ ਪਿੰਡ ਦਾ ਅਤੇ 13 ਜਣੇ ਰਾਮਾਂ ਰਿਫ਼ਾਈਨਰੀ ਨਾਲ ਸਬੰਧਿਤ ਹਨ। ਜਦਕਿ...
ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਮਗਰੋਂ ਮਰੀਜ਼ ਦੀ ਤਲਾਸ਼
. . .  37 minutes ago
ਸੰਗਤ ਮੰਡੀ, 10 ਜੁਲਾਈ (ਦੀਪਕ ਸ਼ਰਮਾ) - ਸੰਗਤ ਮੰਡੀ ਅਧੀਨ ਪੈਂਦੇ ਪਿੰਡ ਧੁਨੀਕੇ ਵਿਖੇ ਅੱਜ ਇੱਕ ਮਰੀਜ਼ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਜਾਣਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ ਸਰਬਜੀਤ ਸਿੰਘ ਨੇ ਦਿੱਤੀ ਅਤੇ ਦੱਸਿਆ...
ਜਲੰਧਰ ਵਿਚ 50 ਹੋਰ ਆਏ ਕੋਰੋਨਾ ਪਾਜ਼ੀਟਿਵ ਕੇਸ
. . .  51 minutes ago
ਜਲੰਧਰ, 10 ਜੁਲਾਈ (ਐਮ. ਐੱਸ. ਲੋਹੀਆ) - ਅੱਜ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ 'ਚੋਂ 50 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਜਾਣਕਾਰੀ ਮਿਲੀ ਹੈ। ਹਾਲਾਂਕਿ ਇਨ੍ਹਾਂ 'ਚੋਂ ਜ਼ਿਲ੍ਹੇ 'ਚ ਕਿੰਨੇ ਮਰੀਜ਼ਾਂ ਦੀ ਗਿਣਤੀ...
ਤ੍ਰਿਪਤ ਰਜਿੰਦਰ ਬਾਜਵਾ ਨੇ ਕਰਾਇਆ ਕੋਰੋਨਾ ਟੈਸਟ
. . .  about 1 hour ago
ਚੰਡੀਗੜ੍ਹ, 10 ਜੁਲਾਈ (ਵਿਕਰਮਜੀਤ ਸਿੰਘ ਮਾਨ) - ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਚੰਡੀਗੜ੍ਹ 'ਚ ਆਪਣੀ ਕੋਰੋਨਾਵਾਇਰਸ ਜਾਂਚ ਕਰਵਾਈ। ਕਿਉਂਕਿ ਬੀਤੇ ਕੱਲ੍ਹ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨਾਲ ਉਨ੍ਹਾਂ ਨੇ ਮੀਟਿੰਗ ਕੀਤੀ ਸੀ ਤੇ ਇਕ ਸੀਨੀਅਰ...
ਬੇਅਦਬੀ ਮਾਮਲੇ 'ਚ ਅਦਾਲਤ ਨੇ ਪੰਜਾਬ ਸਰਕਾਰ ਤੇ ਸ਼ਿਕਾਇਤਕਰਤਾ ਨੂੰ ਸੀ.ਬੀ.ਆਈ. ਦੀ ਅਰਜ਼ੀ ਦਾ ਜਵਾਬ ਦੇਣ ਲਈ ਕਿਹਾ
. . .  about 1 hour ago
ਐਸ.ਏ.ਐਸ. ਨਗਰ, 10 ਜੁਲਾਈ (ਜਸਬੀਰ ਸਿੰਘ ਜੱਸੀ) - ਬੇਅਦਬੀ ਮਾਮਲੇ ਵਿਚ ਸੀ.ਬੀ.ਆਈ. ਵਲੋਂ ਸਿੱਟ ਦੀ ਜਾਂਚ ਨੂੰ ਰੋਕਣ ਲਈ ਲਗਾਈ ਅਰਜੀ 'ਤੇ ਪੌਣੇ 2 ਘੰਟਿਆ ਦੀ ਬਹਿਸ 'ਚ ਸ਼ਿਕਾਇਤ ਕਰਤਾਵਾਂ ਦੇ ਵਕੀਲਾਂ ਨੇ ਸੀ.ਬੀ.ਆਈ. ਦੀ ਅਰਜ਼ੀ 'ਤੇ ਸਵਾਲ ਉਠਾਉਂਦੇ...
ਫਿਰੋਜ਼ਪੁਰ 'ਚ 5 ਪਾਜ਼ੀਟਿਵ ਕੇਸ ਆਉਣ ਕਾਰਨ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਈ 59
. . .  about 1 hour ago
ਫ਼ਿਰੋਜ਼ਪੁਰ, 10 ਜੁਲਾਈ (ਜਸਵਿੰਦਰ ਸਿੰਘ ਸੰਧੂ) - ਸ਼ੱਕੀਆਂ ਦੇ ਲਏ ਗਏ ਟੈਸਟ 'ਚ 5 ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਆਉਣ ਨਾਲ ਜ਼ਿਲ੍ਹੇ ਅੰਦਰ ਕੋਰੋਨਾ ਮਰੀਜ਼ਾਂ ਦੀ ਗਿਣਤੀ 59 ਹੋ ਗਈ ਹੈ। ਕੋਰੋਨਾ ਪਾਜ਼ੀਟਿਵ ਆਏ ਮਰੀਜਾਂ 'ਚ 2 ਤਲਵੰਡੀ ਭਾਈ, ਇੱਕ ਗੁਰੂਹਰਸਹਾਏ...
ਸੜਕ ਹਾਦਸੇ 'ਚ ਸਾਈਕਲ ਸਵਾਰ ਦੀ ਮੌਤ
. . .  about 1 hour ago
ਨਸਰਾਲਾ, 10 ਜੁਲਾਈ (ਸਤਵੰਤ ਸਿੰਘ ਥਿਆੜਾ) - ਹੁਸ਼ਿਆਰਪੁਰ-ਜਲੰਧਰ ਮੁੱਖ ਮਾਰਗ 'ਤੇ ਹੋਏ ਸੜਕ ਹਾਦਸੇ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਿਸ ਦੀ ਪਹਿਚਾਣ ਉਂਕਾਰ ਸਿੰਘ (60)ਵਾਸੀ ਮੇਘੋਵਾਲ ਗੰਜਿਆਂ ਵਜੋਂ ਹੋਈ ਹੈ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਉਂਕਾਰ ਸਿੰਘ ਸਾਈਕਲ...
ਸ੍ਰੀ ਮੁਕਤਸਰ ਸਾਹਿਬ ਵਿਖੇ ਇਕ ਕੋਰੋਨਾ ਮਰੀਜ਼ ਦੀ ਪੁਸ਼ਟੀ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 10 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਇਕ ਹੋਰ ਕੋਰੋਨਾ ਮਰੀਜ਼ ਦੀ ਪੁਸ਼ਟੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਲਾਲਾਬਾਦ ਰੋਡ ਨੇੜੇ ਹੋਲੀ ਹਾਰਟ ਸਕੂਲ ਸ੍ਰੀ ਮੁਕਤਸਰ ਸਾਹਿਬ ਦਾ...
ਪਠਾਨਕੋਟ ਦੇ 3 ਹੋਰ ਮਰੀਜ਼ ਕੋਰੋਨਾ ਪਾਜ਼ੀਟਿਵ ਆਏ
. . .  about 2 hours ago
ਪਠਾਨਕੋਟ, 10 ਜੁਲਾਈ (ਆਰ.ਸਿੰਘ) - ਕੋਰੋਨਾ ਵਾਇਰਸ ਦੇ ਚੱਲਦਿਆਂ ਅੱਜ ਪਠਾਨਕੋਟ ਦੇ ਤਿੰਨ ਹੋਰ ਮਰੀਜਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ । ਇਸ ਦੀ ਪੁਸ਼ਟੀ ਸਿਵਲ ਸਰਜਨ ਪਠਾਨਕੋਟ ਡਾਕਟਰ ਭੁਪਿੰਦਰ ਸਿੰਘ ਨੇ ਕੀਤੀ। ਉਨ੍ਹਾਂ ਦੱਸਿਆ ਕਿ 218 ਸੈਂਪਲ ਅੰਮ੍ਰਿਤਸਰ...
ਸਾਈਪ੍ਰਸ ਵਿਖੇ ਫਸੇ ਪੰਜਾਬੀ 15 ਜੁਲਾਈ ਪਰਤ ਸਕਦੇ ਹਨ ਵਤਨ
. . .  about 2 hours ago
ਅਜਨਾਲਾ, 10 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ) - ਸਾਈਪ੍ਰਸ ਵਿਚ ਫ਼ਸੇ ਪੰਜਾਬੀ ਨੌਜਵਾਨ ਹੁਣ 15 ਜੁਲਾਈ ਨੂੰ ਵਾਪਸ ਘਰ ਪਹੁੰਚ ਸਕਦੇ ਹਨ। ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਨੇ ਤੁਰੰਤ ਕਾਰਵਾਈ ਕਰਕੇ ਭਾਰਤੀ ਹਾਈ ਕਮਿਸ਼ਨ ਸਾਈਪ੍ਰਸ ਨੂੰ ਨਿਰਦੇਸ਼ ਦਿੱਤੇ ਅਤੇ ਇਸ ਮੰਤਵ...
19 ਸਾਲਾ ਨੌਜਵਾਨ ਨੇ ਚੁੰਨੀ ਦੇ ਸਹਾਰੇ ਪੱਖੇ ਨਾਲ ਫਾਹਾ ਲੈ ਕੇ ਕੀਤੀ ਖੁਦਕੁਸ਼ੀ
. . .  about 2 hours ago
ਫੁੱਲਾਂਵਾਲ 10 ਜੁਲਾਈ (ਮਨਜੀਤ ਸਿੰਘ ਦੁੱਗਰੀ)-ਥਾਣਾ ਸਦਰ ਦੀ ਬਸੰਤ ਐਵਨਿਊ ਚੌਕੀ ਅਧੀਨ ਆਉਂਦੇ ਏਰੀਏ ਸ਼ਹੀਦ ਭਗਤ ਸਿੰਘ ਨਗਰ ਵਿਖੇ ਇੱਕ 19 ਸਾਲਾ ਨੌਜਵਾਨ ਵੱਲੋਂ ਚੁੰਨੀ ਦੇ ਸਹਾਰੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ...
ਨਸ਼ੇੜੀ ਪੁੱਤਰ ਨੇ ਕੀਤਾ ਪਿਤਾ ਦਾ ਕਤਲ
. . .  about 2 hours ago
ਲਹਿਰਾਗਾਗਾ, 10 ਜੁਲਾਈ (ਗਰਗ, ਢੀਂਡਸਾ, ਗੋਇਲ) - ਨੇੜਲੇ ਪਿੰਡ ਰਾਮਗੜ੍ਹ ਸੰਧੂਆਂ ਵਿਖੇ ਲੰਘੀ ਦੇਰ ਰਾਤ ਇਕ ਨਸ਼ੇੜੀ ਪੁੱਤਰ ਨੇ ਪੈਸਿਆਂ ਖ਼ਾਤਰ ਆਪਣੇ ਬਿਰਧ ਪਿਤਾ ਦਾ ਕਤਲ ਕਰ ਦਿੱਤਾ ਹੈ। ਪੁਲਿਸ ਵਲੋਂ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਤਲਾਸ਼ ਕੀਤੀ...
ਕੋਰੋਨਾਵਾਇਰਸ ਦੇ ਵੱਧ ਰਹੇ ਕੇਸਾਂ ਕਾਰਨ ਪੰਜਾਬ ਸਿਵਲ ਸਕੱਤਰੇਤ 1 ਤੇ 2 ਵਿਚ ਦਾਖਲਾ 'ਤੇ ਰੋਕ
. . .  about 2 hours ago
ਚੰਡੀਗੜ੍ਹ, 10 ਜੁਲਾਈ (ਵਿਕਰਮਜੀਤ ਸਿੰਘ ਮਾਨ) - ਕੋਵਿਡ19 ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਜਨਰਲ ਪ੍ਰਸ਼ਾਸਨ ਵਿਭਾਗ ਵਲੋਂ ਪੰਜਾਬ ਸਿਵਲ ਸਕੱਤਰੇਤ 1 ਤੇ 2 ਵਿਚ ਦਾਖਲਾ ਆਮ ਲੋਕਾਂ ਲਈ ਤੁਰੰਤ ਪ੍ਰਭਾਵ ਨਾਲ ਰੋਕ ਦਿੱਤਾ ਗਿਆ ਹੈ। ਪਰ ਇਸ ਦੇ...
ਲੁਧਿਆਣਾ ਦੇ ਜ਼ੋਨਲ ਕਮਿਸ਼ਨਰ ਕੋਰੋਨਾ ਪਾਜ਼ੀਟਿਵ
. . .  about 2 hours ago
ਲੁਧਿਆਣਾ, 10 ਜੁਲਾਈ (ਸਿਹਤ ਪ੍ਰਤੀਨਿਧੀ) - ਲੁਧਿਆਣਾ ਵਿਚ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕੋਰੋਨਾ ਦੀ ਲਪੇਟ ਚ ਆਉਣਾ ਲਗਾਤਾਰ ਜਾਰੀ ਹੈ ਅਤੇ ਅੱਜ ਇੱਕ ਹੋਰ ਅਧਿਕਾਰੀ ਕੋਰੋਨਾ ਤੋਂ ਪ੍ਰਭਾਵਿਤ ਪਾਇਆ ਗਿਆ ਹੈ ।ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਦੱਸਿਆ ਕਿ ਨਗਰ...
ਮੁਸਲਮਾਨ ਭਰਾਵਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਲਈ ਭੇਟ ਕੀਤੀ ਤਿੰਨ ਸੌ ਤੀਹ ਕਵਿੰਟਲ ਕਣਕ
. . .  about 2 hours ago
ਅੰਮ੍ਰਿਤਸਰ 10 ਜੁਲਾਈ (ਜਸਵੰਤ ਸਿੰਘ ਜੱਸ) ਮਲੇਰਕੋਟਲਾ ਤੋਂ ਆਏ ਮੁਸਲਮਾਨ ਭਾਈਚਾਰੇ ਦੇ ਲੋਕਾਂ ਵੱਲੋਂ ਅੱਜ ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਗੁਰੂ ਰਾਮਦਾਸ ਜੀ ਲਈ ਤਿੰਨ ਸੌ ਤੀਹ ਕਵਿੰਟਲ ਕਣਕ ਸ਼ਰਧਾ ਸਾਹਿਤ...
ਸ੍ਰੀ ਮੁਕਤਸਰ ਸਾਹਿਬ-ਫ਼ਿਰੋਜ਼ਪੁਰ ਸੜਕ ਕਿਸਾਨਾਂ ਵਲੋਂ ਜਾਮ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 10 ਜੁਲਾਈ (ਰਣਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੀ ਅਗਵਾਈ ਵਿਚ 6 ਪਿੰਡਾਂ ਦੇ ਕਿਸਾਨਾਂ ਵਲੋਂ ਸ੍ਰੀ ਮੁਕਤਸਰ ਸਾਹਿਬ-ਫ਼ਿਰੋਜ਼ਪੁਰ ਮੁੱਖ ਸੜਕ ’ਤੇ ਧਰਨਾ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਸੜਕੀ ਆਵਾਜਾਈ ਬਿਲਕੁਲ...
ਆਪ ਵਿਦਿਆਰਥੀ ਵਿੰਗ ਵੱਲੋਂ ਭਾਜਪਾ ਸੂਬਾ ਦਫ਼ਤਰ ਅੱਗੇ ਪ੍ਰਦਰਸ਼ਨ
. . .  about 3 hours ago
ਚੰਡੀਗੜ੍ਹ, 10 ਜੁਲਾਈ (ਸੁਰਜੀਤ ਸਿੰਘ ਸੱਤੀ) - ਕੇਂਦਰ ਸਰਕਾਰ ਵੱਲੋਂ ਪ੍ਰੀਖਿਆ ਲਏ ਜਾਣ ਦੇ ਫ਼ੈਸਲੇ ਖਿਲਾਫ ਆਪ ਸਟੂਡੈਂਟ ਵਿੰਗ ਵੱਲੋਂ ਚੰਡੀਗੜ੍ਹ 'ਚ ਭਾਜਪਾ ਸੂਬਾ ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨ...
ਜ਼ਿਲ੍ਹਾ ਬਰਨਾਲਾ ਦੇ ਕੁੱਝ ਪਿੰਡਾਂ ਦੀ ਪੁਲਿਸ ਵੱਲੋਂ ਭਾਰੀ ਬਲ ਨਾਲ ਲਈ ਗਈ ਤਲਾਸ਼ੀ, ਬਣਿਆ ਦਹਿਸ਼ਤ ਦਾ ਮਾਹੌਲ
. . .  about 3 hours ago
ਭਦੌੜ (ਬਰਨਾਲਾ), 10 ਜੁਲਾਈ (ਰਜਿੰਦਰ ਬੱਤਾ ਵਿਨੋਦ ਕਲਸੀ) - ਪਿੰਡ ਮੱਝੂਕੇ ਵਿਖੇ ਸਵੇਰ 4 ਵਜੇ ਮਾਹੌਲ ਉਸ ਸਮੇਂ ਦਹਿਸ਼ਤ ਭਰਿਆ ਬਣ ਗਿਆ। ਜਦੋਂ ਭਾਰੀ ਮਾਤਰਾ ਵਿਚ ਪੁੱਜੀ ਪੰਜਾਬ ਪੁਲਿਸ ਨੇ ਪਿੰਡ ਨੂੰ ਚਾਰੇ ਪਾਸਿਆਂ ਤੋਂ ਘੇਰਾਂ ਪਾ ਲਿਆ ਤੇ ਪਿੰਡ ਵਿਚੋਂ ਕਿਸੇ ਵੀ ਵਿਅਕਤੀ...
ਸੁਮੇਧ ਸੈਣੀ ਨੂੰ ਧਾਰਾ 302 'ਚ ਮਿਲੀ ਕੱਚੀ ਜ਼ਮਾਨਤ ਅਦਾਲਤ ਵਲੋਂ ਖ਼ਾਰਜ, ਪੁਲਿਸ ਨੂੰ ਜਾਰੀ ਕੀਤੀ ਹਦਾਇਤ
. . .  about 3 hours ago
ਐਸ.ਏ.ਐਸ. ਨਗਰ, 10 ਜੁਲਾਈ (ਜਸਬੀਰ ਸਿੰਘ ਜੱਸੀ) - 1991 ਵਿਚ ਆਈ.ਏ.ਐਸ ਅਫ਼ਸਰ ਦੇ ਲੜਕੇ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਨਾਮਜ਼ਦ ਸਾਬਕਾ ਡੀ.ਜੀ.ਪੀ ਸੁਮੇਧ ਨੂੰ ਧਾਰਾ 302 ਵਿਚ ਦਿੱਤੀ ਕੱਚੀ ਜ਼ਮਾਨਤ ਦਾ ਮਾਮਲਾ ਕਿਸੇ ਹੋਰ...
ਜੰਡਿਆਲਾ ਗੁਰੂ ਵਿਖੇ ਇਕ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  about 3 hours ago
ਜੰਡਿਆਲਾ ਗੁਰੂ, 10 ਜੁਲਾਈ-(ਰਣਜੀਤ ਸਿੰਘ ਜੋਸਨ)- ਜੰਡਿਆਲਾ ਗੁਰੂ ਸ਼ਹਿਰ ਵਿਖੇ ਇਕ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਰੋਨਾ ਪਾਜੀਟਿਵ ਪਾਏ ਜਾਣ ਵਾਲਾ ਵਿਅਕਤੀ ਦੁਕਾਨਦਾਰ ਹੈ। ਜਿਸ...
ਤਿੰਨ ਮੰਜਲਾਂ ਨਜ਼ਾਇਜ਼ ਉਸਾਰੀ ਇਮਾਰਤ 'ਤੇ ਨਿਗਮ ਦੀ ਕਾਰਵਾਈ
. . .  about 3 hours ago
ਅੰਮ੍ਰਿਤਸਰ, 10 ਜੁਲਾਈ (ਹਰਮਿੰਦਰ ਸਿੰਘ) - ਨਗਰ ਨਿਗਮ ਦੇ ਐਸ.ਟੀ.ਪੀ. ਵਿਭਾਗ ਵਲੋਂ ਨਿਗਮ ਕਮਿਸ਼ਨਰ ਮੈਡਮ ਕੋਮਲ ਮਿਤਲ ਦੀਆਂ ਹਦਾਇਤਾਂ 'ਤੇ ਨਜਾਇਜ਼ ਉਸਾਰੀਆਂ 'ਤੇ ਕਾਰਵਾਈ ਕਰਦੇ ਹੋਏ ਸਥਾਨਕ ਗਰੀਨ ਐਵੇਨਿਊ ਇਲਾਕੇ 'ਚ ਨਜਾਇਜ਼ ਤੌਰ 'ਤੇ ਬਣੀ ਇਕ...
ਨੌਜਵਾਨ ਦਾ ਕਤਲ ਕਰਕੇ ਲਾਸ਼ ਨਹਿਰ 'ਚ ਸੁੱਟੀ
. . .  about 4 hours ago
ਮੌੜ ਮੰਡੀ (ਬਠਿੰਡਾ), 10 ਜੁਲਾਈ (ਗੁਰਜੀਤ ਸਿੰਘ ਕਮਾਲੂ) - ਬੀਤੀ ਰਾਤ ਮੌੜ ਕਲਾਂ ਤੋਂ ਅਗਵਾ ਕੀਤੇ ਨੌਜਵਾਨ ਮਨਿੰਦਰ ਸਿੰਘ ਮੰਜਾ ਪੁੱਤਰ ਸੁਖਚੰਦ ਸਿੰਘ ਨੂੰ ਕੁਝ ਅਣਪਛਾਤੇ ਲੋਕਾਂ ਨੇ ਕਤਲ ਕਰਕੇ ਇਥੋਂ ਲੰਘਦੀ ਕੋਟਲਾ ਬਰਾਂਚ ਨਹਿਰ ਵਿਚ ਸੁੱਟ ਦਿੱਤਾ। ਮੌੜ ਪੁਲਿਸ ਨੇ ਲਾਸ਼...
ਵਿਕਾਸ ਦੁਬੇ ਦਾ ਹੋਇਆ ਅੰਤ ਪਰ ਉਸ ਬਚਾਉਣ ਵਾਲਿਆਂ ਦਾ ਕੀ ਹੋਵੇਗਾ - ਪ੍ਰਿਅੰਕਾ ਗਾਂਧੀ
. . .  about 4 hours ago
ਨਵੀਂ ਦਿੱਲੀ, 10 ਜੁਲਾਈ - ਕਾਨਪੁਰ ਕਾਂਡ ਦੇ ਮੁੱਖ ਦੋਸ਼ੀ ਵਿਕਾਸ ਦੁਬੇ ਦੇ ਐਨਕਾਊਂਟਰ ਨੂੰ ਲੈ ਕੇ ਪ੍ਰਿਅੰਕਾ ਗਾਂਧੀ ਨੇ ਵੀ ਉਸ ਨੂੰ ਬਚਾਉਣ ਵਾਲਿਆਂ 'ਤੇ ਨਿਸ਼ਾਨਾ ਸਾਧਿਆ ਹੈ। ਪ੍ਰਿਅੰਕਾ ਨੇ ਟਵੀਟ...
ਕਸ਼ਮੀਰ ਸਿੰਘ ਖਿਆਲਾ ਦੂਜੀ ਵਾਰ ਮਾਰਕੀਟ ਕਮੇਟੀ ਚੋਗਾਵਾ ਦੇ ਬਣੇ ਚੇਅਰਮੈਨ
. . .  about 4 hours ago
ਚੋਗਾਵਾ/ਲੋਪੋਕੇ, 10 ਜੁਲਾਈ (ਗੁਰਬਿੰਦਰ ਸਿੰਘ ਬਾਗੀ/ਗੁਰਵਿੰਦਰ ਸਿੰਘ ਕਲਸੀ) - ਜ਼ਿਲ੍ਹਾ ਅੰਮ੍ਰਿਤਸਰ ਅਧੀਨ ਆਉਂਦੀ ਮਾਰਕੀਟ ਕਮੇਟੀ ਚੋਗਾਵਾ ਦੇ ਦੂਸਰੀ ਵਾਰ ਚੁਣੇ ਗਏ ਚੇਅਰਮੈਨ ਕਸ਼ਮੀਰ ਸਿੰਘ ਖਿਆਲਾ ਨੇ ਅੱਜ ਆਪਣਾ ਕਾਰਜ ਸੰਭਾਲ ਲਿਆ ਉਨ੍ਹਾਂ ਨੂੰ ਕੁਰਸੀ ਉੱਪਰ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 5 ਜੇਠ ਸੰਮਤ 551

ਪਟਿਆਲਾ

ਅੱਜ ਲੋਕ ਸਭਾ ਵੋਟਾਂ ਸਬੰਧੀ ਸਮੁੱਚੀਆਂ ਤਿਆਰੀਆਂ ਮੁਕੰਮਲ-ਕੁਮਾਰ ਅਮਿਤ

ਪਟਿਆਲਾ, 18 ਮਈ (ਅਮਰਬੀਰ ਸਿੰਘ ਆਹਲੂਵਾਲੀਆ)-ਲੋਕ ਸਭਾ ਚੋਣਾਂ ਲਈ ਵੋਟਾਂ 19 ਮਈ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੁਆਈਆਂ ਜਾਣਗੀਆਂ | ਇਨ੍ਹਾਂ ਚੋਣਾਂ ਨੂੰ ਪੂਰੀ ਤਰ੍ਹਾਂ ਨਿਰਪੱਖ ਤੇ ਅਮਨ-ਅਮਾਨ ਨਾਲ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਅੱਜ ਲੋਕ ਸਭਾ ਹਲਕਾ ...

ਪੂਰੀ ਖ਼ਬਰ »

ਫ਼ਤਹਿਪੁਰ ਸ਼ੈਲਰ ਵਿਚੋਂ ਮਿਲੀ ਸ਼ਰਾਬ ਦੀ ਖੇਪ ਨਾਲ ਹਲਕਾ ਪਟਿਆਲਾ ਦੀ ਸਿਆਸਤ ਗਰਮਾਈ

ਪਟਿਆਲਾ, 18 ਮਈ (ਗੁਰਪ੍ਰੀਤ ਸਿੰਘ ਚੱਠਾ)-ਲੋਕ ਸਭਾ ਹਲਕਾ ਪਟਿਆਲਾ ਦੇ ਸ਼ਹਿਰ ਸਮਾਣਾ ਨਜ਼ਦੀਕ ਪੈਂਦੇ ਇਕ ਸ਼ੈਲਰ 'ਚੋਂ ਸ਼ਰਾਬ ਦੇ ਫੜੇ ਗਏ ਜ਼ਖੀਰੇ ਤੋਂ ਬਾਅਦ ਪਟਿਆਲਾ ਦੀ ਸਿਆਸਤ ਗਰਮਾ ਗਈ ਹੈ¢ ਬੀਤੀ ਰਾਤ ਇਸ ਸ਼ੈਲਰ ਵਿਚ ਸ਼ਰਾਬ ਪਹੁੰਚਣ ਦੀ ਖ਼ਬਰ ਦੀ ਭਿਣਕ ਲੱਗਦਿਆਂ ...

ਪੂਰੀ ਖ਼ਬਰ »

ਪੰਜਾਬੀ 'ਵਰਸਿਟੀ' ਯੂਨੀਕੋਡ ਰਾਵੀ ਫੌ ਾਟ ਦੀ ਵਰਤੋਂ ਕਰਨ ਵਾਲਾ ਬਣਿਆ ਪੰਜਾਬ ਦਾ ਪਹਿਲਾ ਅਦਾਰਾ

ਪਟਿਆਲਾ, 18 ਮਈ (ਕੁਲਵੀਰ ਸਿੰਘ ਧਾਲੀਵਾਲ)-ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਵਲੋਂ ਕਰਵਾਈ ਗਈ 42ਵੀਂ ਸੱਤ ਦਿਨਾ ਕੰਪਿਊਟਰ ਕਾਰਜਸ਼ਾਲਾ ਸਮਾਪਤ ਹੋ ਗਈ | ਸਮਾਪਤੀ ਸਮਾਰੋਹ ਵਿਚ ਸਾਬਕਾ ਰਜਿਸਟਰਾਰ ਡਾ. ਦੇਵਿੰਦਰ ਸਿੰਘ ਨੇ ...

ਪੂਰੀ ਖ਼ਬਰ »

ਆਰ.ਟੀ.ਆਈ. ਦਫ਼ਤਰ 'ਚ ਤਾਇਨਾਤ ਕਰਮੀਂ ਦੀ ਕੁੱਟਮਾਰ ਕਰਨ 'ਤੇ ਮਾਮਲਾ ਦਰਜ

ਪਟਿਆਲਾ, 18 ਮਈ (ਆਤਿਸ਼ ਗੁਪਤਾ)-ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਟਿਆਲਾ ਵਿਖੇ ਸਥਿਤ ਆਰ.ਟੀ.ਆਈ. ਦਫ਼ਤਰ ਚ ਬਤੌਰ ਡਾਟਾ ਅਪਰੇਟਰ ਤੈਨਾਤ ਕਰਮੀ ਦੀ ਕੁੱਟਮਾਰ ਕਰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੀ ਘਟਨਾ ਸਾਹਮਣੇ ਆਈ ਹੈ | ਜਿਸ ਬਾਰੇ ਜਾਣਕਾਰੀ ਮਿਲਦੇ ਹੀ ਪੁਲਿਸ ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ ਲਈ ਰਾਜਪੁਰਾ ਅਤੇ ਘਨੌਰ ਹਲਕੇ ਲਈ ਪੰਜਾਬੀ ਯੂਨੀਵਰਸਿਟੀ ਤੋਂ ਪੋਲਿੰਗ ਪਾਰਟੀਆਂ ਰਵਾਨਾ

ਪਟਿਆਲਾ, 18 ਮਈ (ਕੁਲਵੀਰ ਸਿੰਘ ਧਾਲੀਵਾਲ)-ਲੋਕ ਸਭਾ ਚੋਣ ਹਲਕਾ ਪਟਿਆਲਾ ਦੀਆਂ ਭਲਕੇ 19 ਮਈ ਨੂੰ ਹੋਣ ਵਾਲੇ ਮਤਦਾਨ ਲਈ ਅੱਜ ਰਾਜਪੁਰਾ-111 ਹਲਕੇ ਅਤੇ ਘਨੌਰ 113 ਨਾਲ ਸਬੰਧਿਤ ਚੋਣ ਬੂਥਾਂ ਲਈ ਸਹਾਇਕ ਰਿਟਰਨਿੰਗ ਅਫਸਰ ਘਨੌਰ ਅਮਿਤ ਬੈਂਬੀ ਤੇ ਐਸ. ਡੀ. ਐਮ. ਰਾਜਪੁਰਾ ਕਮ ...

ਪੂਰੀ ਖ਼ਬਰ »

ਆੜ੍ਹਤ ਦੀ ਦੁਕਾਨ ਤੋਂ 5 ਕੁਇੰਟਲ ਕਣਕ ਚੋਰੀ

ਪਟਿਆਲਾ, 18 ਮਈ (ਆਤਿਸ਼ ਗੁਪਤਾ) ਪਟਿਆਲਾ ਦੇ ਨਜ਼ਦੀਕੀ ਪਿੰਡ ਭੁਨਰਹੇੜੀ ਵਿਖੇ ਸਥਿਤ ਆੜਤ ਦੀ ਦੁਕਾਨ ਤੋਂ 50-50 ਕਿਲੋਂ ਦੀਆਂ 10 ਕਣਕ ਦੀਆਂ ਬੋਰੀਆਂ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ | ਇਸ ਸਬੰਧੀ ਦਿਲਬਾਗ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਸ਼ਾਦੀਪੁਰ ਨੇ ਪੁਲਿਸ ...

ਪੂਰੀ ਖ਼ਬਰ »

ਭਾਰਤੀ ਕਿਸਾਨ ਮੰਚ ਸ਼ਾਦੀਪੁਰ ਵਲੋਂ ਬਿਜਲੀ ਬੋਰਡ ਦੇ ਚੇਅਰਮੈਨ ਨਾਲ ਬੈਠਕ 22 ਨੰੂ

ਦੇਵੀਗੜ੍ਹ, 18 ਮਈ (ਮੁਖਤਿਆਰ ਸਿੰਘ ਨੌਗਾਵਾਂ)-ਭਾਰਤੀ ਕਿਸਾਨ ਮੰਚ ਸ਼ਾਦੀਪੁਰ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੈਡੀ ਸੀਜ਼ਨ ਨੰੂ ਮੁੱਖ ਰੱਖ ਕੇ ਪੰਜਾਬ ਰਾਜ ਬਿਜਲੀ ਬੋਰਡ ਕਾਰਪੋਰੇਸ਼ਨ ਵਲੋਂ 22 ਮਈ ਨੰੂ ਰੱਖੀ ਬੈਠਕ ਲਈ ...

ਪੂਰੀ ਖ਼ਬਰ »

ਸਨਿਚਰਵਾਰ ਨੂੰ ਛੁੱਟੀ ਦੀ ਮੰਗ ਨੂੰ ਲੈ ਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਹੜਤਾਲ

ਪਟਿਆਲਾ, 18 ਮਈ (ਆਤਿਸ਼ ਗੁਪਤਾ)-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਤਰਜ਼ ਤੇ ਜ਼ਿਲ੍ਹਾ ਅਦਾਲਤ ਪਟਿਆਲਾ ਵਿਖੇ ਵੀ ਹਰੇਕ ਸ਼ਨੀਵਾਰ ਛੁੱਟੀ ਦੀ ਮੰਗ ਨੂੰ ਲੈ ਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਪਟਿਆਲਾ ਵਲੋਂ ਪ੍ਰਧਾਨ ਜੇ.ਪੀ.ਐਸ. ਘੁੰਮਣ ਦੀ ਅਗਵਾਈ 'ਚ ਇਕ ਦਿਨੀਂ ਹੜਤਾਲ ...

ਪੂਰੀ ਖ਼ਬਰ »

ਆਪ' ਘਨੌਰ ਦੇ ਹਲਕਾ ਇੰਚਾਰਜ ਨੇ ਚੋਣ ਬੂਥਾਂ ਤੇ ਲਗਾਈਆਂ ਡਿਊਟੀਆਂ

ਘਨੌਰ, 18 ਮਈ (ਜਾਦਵਿੰਦਰ ਸਿੰਘ ਜੋਗੀਪੁਰ)-ਲੋਕ ਸਭਾ ਹਲਕਾ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰੀਮਤੀ ਨੀਨਾ ਮਿੱਤਲ ਦੇ ਹੱਕ 'ਚ ਵੋਟਾਂ ਭੁਗਤਾਉਣ ਲਈ ਹਲਕਾ ਘਨੌਰ ਦੇ ਇੰਚਾਰਜ ਜਰਨੈਲ ਸਿੰਘ ਮੰਨੁ ਨੇ ਵੱਖ ਵੱਖ ਪਿੰਡਾਂ ਦੇ ਨੌਜਵਾਨਾਂ ਦੀਆਂ ਬੂਥਾਂ 'ਤੇ ...

ਪੂਰੀ ਖ਼ਬਰ »

ਆਪ ਉਮੀਦਵਾਰ ਨੀਨਾ ਮਿੱਤਲ ਵਲੋਂ ਯੂਥ ਵਿੰਗ ਦੇ ਵਲੰਟੀਅਰਾਂ ਨਾਲ ਮੀਟਿੰਗ

ਨਾਭਾ, 18 ਮਈ (ਕਰਮਜੀਤ ਸਿੰਘ)-ਲੋਕ ਸਭਾ ਚੋਣਾਂ ਲਈ ਅੱਜ 19 ਮਈ ਨੂੰ ਪੈਣ ਜਾ ਰਹੀਆਂ ਵੋਟਾਂ 'ਚ ਕਾਂਗਰਸ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਲੋਕ ਸਭਾ ਹਲਕਾ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ...

ਪੂਰੀ ਖ਼ਬਰ »

ਨਸ਼ਾ ਖ਼ਤਮ ਕਰਨ ਲਈ ਗੁਟਕਾ ਸਾਹਿਬ ਦੀ ਸਹੁੰ ਖਾਣ ਵਾਲਾ ਕੈਪਟਨ ਵੰਡ ਰਿਹਾ ਹੈ ਨਸ਼ਾ-ਡਾ. ਗਾਂਧੀ

ਪਟਿਆਲਾ, 18 ਮਈ (ਗੁਰਪ੍ਰੀਤ ਸਿੰਘ ਚੱਠਾ)-ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਪੈੱ੍ਰਸ ਕਾਨਫ਼ਰੰਸ ਕਰਕੇ ਕਾਂਗਰਸੀ ਉਮੀਦਵਾਰ ਸ਼੍ਰੀਮਤੀ ਪ੍ਰਨੀਤ ਕੌਰ 'ਤੇ ਦੋਸ਼ ਲਗਾਏ ਹਨ ਕਿ ਉਹ ਵੋਟਰਾਂ ਨੂੰ ਨਸ਼ਿਆਂ ਦਾ ਲਾਲਚ ਦੇ ਕੇ ਖ਼ਰੀਦ ਰਹੇ ਹਨ, ਜਿਸ ਦਾ ਪ੍ਰਮਾਣ ...

ਪੂਰੀ ਖ਼ਬਰ »

ਰਾਜਨੀਤਕ ਪਿੱਚ 'ਤੇ ਵੋਟਰਾਂ ਨੂੰ ਲੁਭਾਉਣ ਲਈ ਹਰ ਉਮੀਦਵਾਰ ਲਾ ਰਿਹੈ ਚੌਕੇ ਛਿੱਕੇ

ਰਾਜਪੁਰਾ, 18 ਮਈ (ਰਣਜੀਤ ਸਿੰਘ)-ਹਲਕੇ ਵਿਚ ਬੀਤੇ ਕੱਲ੍ਹ ਹੋਣ ਜਾ ਰਹੀਆਂ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਹਰ ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕ ਕੋਈ ਵੀ ਕਸਰ ਬਾਕੀ ਨਹੀ ਛੱਡ ਰਹੇ | ਇਸ ਲਈ ਹਰ ਤਰ੍ਹਾਂ ਦੇ ਪਾਪੜ ਵੇਲੇ ਜਾ ਰਹੇ ਹਨ | ਕਈ ਉਮੀਦਵਾਰਾਂ ਬਾਰੇ ਤਾਂ ਪਤਾ ਲੱਗਾ ਹੈ ਕਿ ਵੋਟਰਾਂ ਨੂੰ ਪੰਜ ਸਾਲ ਲਈ ਰਾਜਨੀਤਕ ਨਾਗ ਵਲ ਪਾਉਣ ਲਈ ਨਗਦੀ ਅਤੇ ਨਾਲ ਲਿਕੁਅਡ ਡਾਈਟ ਕੌੜੇ ਪਾਣੀ ਦਾ ਇੰਤਜ਼ਾਮ ਕਰਨ ਲਈ ਵੀ ਤਿਆਰੀਆਂ ਖਿੱਚੀਆਂ ਜਾ ਰਹੀਆਂ ਹਨ | ਆਖਰੀ ਦਿਨ ਹੋਣ ਕਾਰਨ ਉਮੀਦਵਾਰਾਂ ਦਾ ਹਰ ਥਾਂ 'ਤੇ ਜਾਣਾ ਸੰਭਵ ਨਹੀ ਇਸ ਲਈ ਹਰ ਪਰਿਵਾਰਕ ਮੈਂਬਰ ਵੋਟਰਾਂ ਦੇ ਘਰਾਂ ਵਿਚ ਅਲਖ ਜਗਾ ਰਹੇ ਹਨ | ਵੋਟਰ ਵੀ ਐਤਕੀਂ ਕਿਸੇ ਕੋਲ ਆਪਣੀ ਰਾਜਨੀਤਕ ਸਤਰੰਜ ਦੀ ਕੀ ਚਾਲ ਚੱਲਣੀ ਹੈ | ਇਸ ਬਾਰੇ 'ਢੱਕੀ ਰਿੱਝੇ ਕੋਈ ਨਾ ਬੁੱਝੇ' ਵਾਲੀ ਕਹਾਵਤ 'ਤੇ ਚੱਲ ਰਹੇ ਹਨ | ਅੱਜ ਡੋਰ ਟੂ ਡੋਰ ਜਾ ਕੇ ਆਪਣੀਆਂ ਹਾਜ਼ਰੀਆਂ ਵੋਟਰਾਂ ਦੇ ਰਜਿਸਟਰ ਵਿਚ ਲਾਈਆਂ ਜਾ ਰਹੀਆਂ ਹਨ | ਕਈ ਵੋਟਰ ਤਾਂ ਕੱਲ ਦੀ ਸਵੇਰ ਦਾ ਅੱਡੀਆਂ ਚੁੱਕ ਚੁੱਕ ਕੇ ਇੰਤਜ਼ਾਰ ਕਰ ਰਹੇ ਹਨ ਜਦ ਕਿ ਕਈਆਂ ਦਾ ਕਹਿਣਾ ਹੈ ਕਿ ਅਸੀ ਤਾਂ ਜਿੱਥੇ ਖੜੇ ਹਾਂ ਉੱਥੇ ਹੀ ਖੜੇ ਹਾਂ ਪਰ ਕਈਆਂ ਨੇ ਐਤਕੀਂ ਗੁਪਤ ਤੌਰ 'ਤੇ ਰਾਜਨੀਤਕ ਪਾਲੇ ਬਦਲੇ ਹਨ | 'ਅਜੀਤ' ਨਾਲ ਕਈ ਵੋਟਰਾਂ ਨੇ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਉਮੀਦਵਾਰਾਂ ਅਤੇ ਸਮਰਥਕਾਂ ਵਲੋਂ ਕਿਹਾ ਕਿ ਜਾ ਰਿਹਾ ਹੈ ਕਿ ਜਿਹੜੀਆਂ ਲੜਕੀਆਂ ਦੇ ਨਵੇ ਨਵੇ ਵਿਆਹ ਹੋਏ ਹਨ ਉਨ੍ਹਾਂ ਨੂੰ ਵੋਟ ਪਾਉਣ ਲਈ ਵਿਸ਼ੇਸ਼ ਤੌਰ 'ਤੇ ਬੁਲਾਇਆ ਜਾ ਰਿਹਾ ਹੈ | ਇਸ ਦੇ ਨਾਲ ਹੀ ਅੱਜ ਸਮਰਥਕਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ ਕਿ ਕਿਸ ਨੇ ਕਿਹੜੇ ਹਲਕੇ 'ਤੇ ਪੈਨੀ ਨਿਗਾਹ ਰੱਖਣੀ ਹੈ ਕਿ ਵੋਟਰਾਂ ਦਾ ਧੜਾ ਸਾਡੀ ਰਾਜਨੀਤਕ ਰਡਾਰ ਦੇ ਉਲਟ ਤਾਂ ਉਡਾਣ ਨਹੀ ਭਰ ਰਿਹਾ | ਕੁੱਲ ਮਿਲਾ ਕੇ ਅੱਜ ਦੀ ਤਾਰੀਖ਼ ਵਿਚ ਹਰ ਉਮੀਦਵਾਰ ਨੂੰ ਵੋਟਰ ਰਾਜਨੀਤਕ ਲੌਲੀਪੋਪ ਦੇ ਕੇ ਤੋਰ ਰਹੇ ਹਨ ਆਪਣੇ ਦਿਲ ਦਾ ਭੇਦ ਕੋਈ ਵੀ ਕਿਸੇ ਨੂੰ ਨਹੀ ਦੇ ਰਿਹਾ | ਬਾਕੀ 23 ਮਈ ਦੇ ਗਰਭ ਵਿਚ ਕੀ ਪਲ ਰਿਹਾ ਹੈ ਇਸ ਦਾ ਅੰਦਾਜਾ ਲਾਉਣ ਲਈ ਰਾਜਨੀਤਕ ਪੰਡਤ ਪੁੂਰੀ ਤਰ੍ਹਾਂ ਟੇਵੇ ਲਾ ਰਹੇ ਹਨ |


ਖ਼ਬਰ ਸ਼ੇਅਰ ਕਰੋ

ਵੋਟਾਂ ਲਈ ਤਿਆਰੀਆਂ ਮੁਕੰਮਲ-ਵੋਟ ਕੇਂਦਰਾਂ ਦੀ ਸਜਾਵਟ

ਸਮਾਣਾ, 18 ਮਈ (ਸਾਹਿਬ ਸਿੰਘ)-ਵਿਧਾਨ ਸਭਾ ਹਲਕਾ ਸਮਾਣਾ ਅਧੀਨ ਪੈਂਦੇ ਚੋਣ ਕੇਂਦਰਾਂ ਵਿਚ ਵੋਟਾਂ ਪਵਾਉਣ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਸਹਾਇਕ ਚੋਣ ਅਧਿਕਾਰੀ ਨਮਨ ਮੜਕਣ ਨੇ ਦੱਸਿਆ ਕਿ ਸਮਾਣਾ ਹਲਕੇ ਵਿਚ 219 ਚੋਣ ਕੇਂਦਰ ਹਨ | ਵੋਟਰਾਂ ਨੂੰ ...

ਪੂਰੀ ਖ਼ਬਰ »

ਮਹਿੰਦਰ ਸਿੰਘ ਰੋਡਾ ਨੇ ਪ੍ਰਨੀਤ ਕੌਰ ਨਾਲ ਕੀਤੀ ਬੈਠਕ

ਭਾਦਸੋਂ, 18 ਮਈ (ਗੁੁਰਬਖਸ਼ ਸਿੰਘ ਵੜੈਚ)-ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ ਲੋਕ ਸਭਾ ਹਲਕਾ ਪਟਿਆਲਾ ਤੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਕੇ ਰਿਕਾਰਡ ਬਣਾਉਣਗੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਦਿੱਤੂਪਰ ਦੇ ਸਾਬਕਾ ਸਰਪੰਚ ਮਹਿੰਦਰ ਸਿੰਘ ਰੋਡਾ ਨੇੇ ...

ਪੂਰੀ ਖ਼ਬਰ »

ਵਿਧਾਇਕ ਰਜਿੰਦਰ ਸਿੰਘ ਵਲੋਂ ਪਾਰਟੀ ਵਰਕਰਾਂ ਨਾਲ ਮੀਟਿੰਗ

ਸਮਾਣਾ, 18 ਮਈ (ਸਾਹਿਬ ਸਿੰਘ)-ਸਮਾਣਾ ਦੇ ਵਿਧਾਇਕ ਰਜਿੰਦਰ ਸਿੰਘ ਨੇ ਆਖਿਆ ਹੈ ਕਿ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਦੀ ਵੱਡੇ ਫ਼ਰਕ ਨਾਲ ਇਤਿਹਾਸਕ ਜਿੱਤ ਹੋਵੇਗੀ | ਚੋਣ ਪ੍ਰਚਾਰ ਮੁਕੰਮਲ ਹੋਣ ਉਪਰੰਤ ਇਹ ...

ਪੂਰੀ ਖ਼ਬਰ »

ਦਿਵਿਆਂਗ ਵੋਟਰ ਆਪਣੇ ਵੋਟ ਦੀ ਸਹੀ ਵਰਤੋਂ ਯਕੀਨੀ ਬਣਾਉਣ-ਡਾ. ਕਿਰਨ

ਪਟਿਆਲਾ, 18 ਮਈ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਮਾਜ ਵਿਗਿਆਨ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਕਿਰਨ ਨੂੰ ਇਲੈੱਕਸ਼ਨ ਕਮਿਸ਼ਨ ਵਲੋਂ ਪੰਜਾਬ ਦੇ ਦਿਵਿਆਂਗ ਵੋਟਰਾਂ (ਪੀ.ਡਬਲਿਊ.ਡੀ) ਦੇ ਸਟੇਟ ਆਇਕਨ ਵਜੋਂ ਨਿਯੁਕਤ ਕੀਤਾ ਗਿਆ | ...

ਪੂਰੀ ਖ਼ਬਰ »

ਰਾਜਪੁਰਾ 'ਚ ਬਣਾਏ 4 ਮਾਡਲ ਬੂਥ ਵੋਟਰਾਂ ਲਈ ਬਣਨਗੇ ਖਿੱਚ ਦਾ ਕੇਂਦਰ

ਰਾਜਪੁਰਾ, 18 ਮਈ (ਜੀ.ਪੀ. ਸਿੰਘ)-ਚੋਣ ਕਮਿਸ਼ਨ ਵਲੋਂ ਵੱਧ ਤੋਂ ਵੱਧ ਮਤਦਾਨ ਕਰਵਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤਹਿਤ ਪਟਿਆਲਾ ਲੋਕ ਸਭਾ ਦੇ ਹਲਕਾ ਰਾਜਪੁਰਾ-111 ਵਿਖੇ ਵੀ 4 ਮਾਡਲ ਬੂਥ ਬਣਾਏ ਗਏ ਹਨ ਜੋ ਵੋਟਰਾਂ ਲਈ ਖਿੱਚ ਦਾ ਕੇਂਦਰ ਬਣਨ ਜਾ ਰਹੇ ਹਨ | ਐਸ.ਡੀ.ਐਮ. ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ ਲਈ ਹਲਕਾ ਰਾਜਪੁਰਾ ਦੀਆਂ ਪੋਲਿੰਗ ਪਾਰਟੀਆਂ ਹੋਈਆਂ ਰਵਾਨਾ

ਰਾਜਪੁਰਾ, 18 ਮਈ (ਜੀ.ਪੀ. ਸਿੰਘ)-ਲੋਕ ਸਭਾ ਹਲਕਾ ਪਟਿਆਲਾ ਦੀ ਭਲਕੇ 19 ਮਈ ਨੂੰ ਹੋਣ ਵਾਲੀ ਚੋਣ ਲਈ ਅੱਜ ਰਾਜਪੁਰਾ-111 ਹਲਕੇ ਨਾਲ ਸਬੰਧਿਤ ਚੋਣ ਬੂਥਾਂ ਲਈ ਐਸ.ਡੀ.ਐਮ. ਰਾਜਪੁਰਾ ਕਮ-ਸਹਾਇਕ ਚੋਣ ਅਧਿਕਾਰੀ ਰਜਨੀਸ਼ ਅਰੋੜਾ ਦੀ ਦੇਖ ਰੇਖ ਵਿਚ ਪੰਜਾਬੀ ਯੂਨੀਵਰਸਿਟੀ ਦੇ ...

ਪੂਰੀ ਖ਼ਬਰ »

ਸਿੱਖ ਬੁੱਧੀਜੀਵੀ ਕੌਾਸਲ ਵਲੋਂ ਸੁਰਜੀਤ ਸਿੰਘ ਰੱਖੜਾ ਨੂੰ ਸਮਰਥਨ

ਪਟਿਆਲਾ, 18 ਮਈ (ਗੁਰਪ੍ਰੀਤ ਸਿੰਘ ਚੱਠਾ)-ਸਿੱਖ ਬੁੱਧੀਜੀਵੀ ਕੌਾਸਲ ਦੇ ਪ੍ਰਧਾਨ ਪ੍ਰੋ. ਬਲਦੇਵ ਸਿੰਘ ਬੱਲੂਆਣਾ ਨੇ ਕਿਹਾ ਹੈ ਕਿ ਉਨਾਂ ਦੀ ਸੰਸਥਾ ਵਲੋਂ ਪਟਿਆਲਾ ਹਲਕੇ ਤੋਂ ਸੁਰਜੀਤ ਸਿੰਘ ਰੱਖੜਾ ਨੂੰ ਵੋਟਾਂ ਪਾਉਣ ਦਾ ਫ਼ੈਸਲਾ ਕੀਤਾ ਹੈ¢ ਪੈੱ੍ਰਸ ਨਾਲ ਗੱਲਬਾਤ ...

ਪੂਰੀ ਖ਼ਬਰ »

ਸੰਧੂ ਨੇ 'ਪ੍ਰਨੀਤ ਕੌਰ' ਲਈ ਘਰ ਘਰ ਜਾ ਕੇ ਵੋਟਾਂ ਮੰਗੀਆਂ

ਡਕਾਲਾ, 18 ਮਈ (ਮਾਨ)-ਪਿਛਲੇ ਦਿਨੀਂ ਕਾਂਗਰਸ ਵਿਚ ਸ਼ਾਮਲ ਹੋਏ ਤੇਜਿੰਦਰਪਾਲ ਸਿੰਘ ਸੰਧੂ ਨੇ ਅੱਜ ਸਨੌਰ ਹਲਕੇ ਦੇ ਕਈ ਪਿੰਡਾਂ ਵਿਚ ਘਰ ਘਰ ਜਾ ਕੇ ਕਾਂਗਰਸੀ ਉਮੀਦਵਾਰ ਸ੍ਰੀਮਤੀ ਪ੍ਰਨੀਤ ਕੌਰ ਲਈ ਵੋਟਾਂ ਮੰਗੀਆਂ | ਪਿੰਡ ਨੌਗਾਵਾਂ ਤੋਂ ਕਰਤਾਰਪੁਰ, ਚਰਾਸੋਂ, ਅਲੀਪੁਰ ...

ਪੂਰੀ ਖ਼ਬਰ »

ਵੀਰ ਹਕੀਕਤ ਰਾਏ ਸਕੂਲ ਵਲੋਂ ਵੋਟਰਾਂ ਨੂੰ ਜਗਾਉਣ ਲਈ ਆਖ਼ਰੀ ਹੰਭਲਾ

ਪਟਿਆਲਾ, 18 ਮਈ (ਗੁਰਵਿੰਦਰ ਸਿੰਘ ਔਲਖ)-ਪਟਿਆਲਾ ਜ਼ਿਲੇ੍ਹ ਵਿੱਚ ਜ਼ਿਲ੍ਹਾ ਚੋਣ ਅਫਸਰ ਕੁਮਾਰ ਅਮਿਤ ਦੀ ਅਗਵਾਈ ਵਿਚ ਸੌ ਪ੍ਰਤੀਸ਼ਤ ਮਤਦਾਨ ਦੇ ਟਿੱਚੇ ਨੂੰ ਪੂਰਾ ਕਰਨ ਲਈ ਸਵੀਪ ਟੀਮ ਵਲੋਂ ਵੀਰ ਹਕੀਕਤ ਰਾਏ ਸਕੂਲ ਦੇ ਵਿਦਿਆਰਥੀਆਂ ਨਾਲ ਮਿਲ ਕੇ ਰੈਲੀ ਕੀਤੀ | ਇਸ ਵਿਚ ...

ਪੂਰੀ ਖ਼ਬਰ »

ਹਲਕਾ ਸ਼ੁਤਰਾਣਾ 'ਚ ਪ੍ਰਸ਼ਾਸਨ ਵਲੋਂ ਵੋਟਾਂ ਲਈ ਸਾਰੇ ਪ੍ਰਬੰਧ ਮੁਕੰਮਲ

ਪਾਤੜਾਂ, 18 ਮਈ (ਜਗਦੀਸ਼ ਸਿੰਘ ਕੰਬੋਜ)-ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ ਲਈ ਬਣਾਏ ਗਏ ਮਾਡਲ ਪੋਲਿੰਗ ਬੂਥਾਂ ਤੇ ਇਸ ਵਾਰ ਵੋਟਰਾਂ ਨੂੰ ਵੱਖਰਾ ਨਜ਼ਾਰਾ ਦੇਖਣ ਮਿਲੇਗਾ | ਪ੍ਰਸ਼ਾਸਨ ਵਲੋਂ ਇਸ ਲਈ ਜਿੱਥੇ ਪ੍ਰਬੰਧ ਕੀਤੇ ਗਏ ਹਨ ਉੱਥੇ ਹੀ ਉਪ ਮੰਡਲ ਮਜਿਸਟਰੇਟ ...

ਪੂਰੀ ਖ਼ਬਰ »

ਲਚਕਾਣੀ ਸਕੂਲ ਦੇ ਵਿਦਿਆਰਥੀਆਂ ਨੇ ਕੱਢੀ ਨਸ਼ਿਆਂ ਿਖ਼ਲਾਫ਼ ਰੈਲੀ

ਪਟਿਆਲਾ, 18 ਮਈ (ਧਰਮਿੰਦਰ ਸਿੰਘ ਸਿੱਧੂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਚਕਾਣੀ ਦੇ ਵਿਦਿਆਰਥੀਆਂ ਨੇ ਪਿ੍ੰ. ਦਵਿੰਦਰਜੀਤ ਕੌਰ ਦੀ ਅਗਵਾਈ 'ਚ ਨਸ਼ਿਆਂ ਿਖ਼ਲਾਫ਼ ਸਮਾਜ ਨੂੰ ਜਾਗਰੂਕ ਕਰਨ ਹਿਤ ਇਕ ਰੈਲੀ ਕੱਢੀ | ਜਿਸ ਦੌਰਾਨ ਵਿਦਿਆਰਥੀਆਂ ਨੇ ਨਾਅਰਿਆਂ ਅਤੇ ...

ਪੂਰੀ ਖ਼ਬਰ »

ਬਨੂੜ ਸ਼ਹਿਰ ਦੇ 13 ਵਾਰਡਾਂ ਦੀ ਵੋਟਿੰਗ ਲਈ ਬਣਾਏ 12 ਪੋਲਿੰਗ ਬੂਥ

ਬਨੂੜ, 18 ਮਈ (ਭੁਪਿੰਦਰ ਸਿੰਘ)-ਲੋਕ ਸਭਾ ਚੋਣਾ ਨੂੰ ਅਮਨ ਅਮਾਨ ਨਾਲ ਨੇਪਰੇ ਚੜ੍ਹਾਉਣ ਲਈ ਜਿੱਥੇ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ | ਥਾਣਾ ਬਨੂੜ ਦੇ ਮੁਖੀ ਨਿਰਮਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਨੂੜ ਖੇਤਰ ਵਿਚ ਸ਼ਾਂਤਮਈ ਢੰਗ ਨਾਲ ਵੋਟਾਂ ਪੋਲ ...

ਪੂਰੀ ਖ਼ਬਰ »

ਪ੍ਰਧਾਨ ਬਾਂਸਲ ਨੇ ਕੌਾਸਲਰਾਂ ਨੂੰ ਨਾਲ ਲੈ ਕੇ ਰੱਖੜਾ ਨੂੰ ਵੋਟਾਂ ਪਾਉਣ ਦੀ ਕੀਤੀ ਅਪੀਲ

ਸਮਾਣਾ, 18 ਮਈ (ਗੁਰਦੀਪ ਸ਼ਰਮਾ)-ਨਗਰ ਕੌਾਸਲ ਦੇ ਪ੍ਰਧਾਨ ਕਪੂਰ ਚੰਦ ਬਾਂਸਲ ਅਤੇ ਸਾਰੇ ਕੌਾਸਲਰਾਂ ਨੇ ਸ਼੍ਰੋ. ਅਕਾਲੀ ਦਲ ਭਾਜਪਾ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਦੇ ਹੱਕ ਵਿਚ ਘਰ ਘਰ ਜਾ ਕੇ ਵੋਟਾਂ ਪਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਰੱਖੜਾ ਇਕ ਦਰਵੇਸ਼ ...

ਪੂਰੀ ਖ਼ਬਰ »

ਕਿਊਬਨ ਕੋਚ ਬੀ ਫਰਨਾਡੇਜ਼ ਦੀ ਦੇਖ-ਰੇਖ 'ਚ ਹੋਏ ਮੁੱਕੇਬਾਜ਼ੀ ਮੁਕਾਬਲੇ

ਪਟਿਆਲਾ, 18 ਮਈ (ਚਹਿਲ)-ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਵਿਖੇ ਸਥਾਪਤ ਮੁੱਕੇਬਾਜ਼ੀ ਸਿਖਲਾਈ ਕੇਂਦਰ 'ਚ ਅੱਜ ਅਭਿਆਸ ਅਤੇ ਮੁਕਾਬਲੇਬਾਜ਼ੀ ਲਈ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਮੋਹਾਲੀ ਦੇ 35 ਮੁੱਕੇਬਾਜ਼ ਪੁੱਜੇ | ਪੀ.ਆਈ.ਐਸ. ਦੇ ...

ਪੂਰੀ ਖ਼ਬਰ »

ਗੁਰੂ ਨਾਨਕ ਮਲਟੀਵਰਸਿਟੀ ਵਲੋਂ ਗੁਰਮਤਿ ਪੇਪਰ ਪਾਸ ਵਿਦਿਆਰਥੀਆਂ ਨੰੂ ਘੜੀਆਂ ਤੇ ਸਰਟੀਫਿਕੇਟ ਵੰਡੇ

ਦੇਵੀਗੜ੍ਹ, 18 ਮਈ (ਮੁਖਤਿਆਰ ਸਿੰਘ ਨੌਗਾਵਾਂ, ਰਾਜਿੰਦਰ ਸਿੰਘ ਮੌਜੀ)-ਐਜੂਕੇਟ ਪੰਜਾਬ ਪ੍ਰੋਜੈਕਟ ਅਤੇ ਗੁਰੂ ਨਾਨਕ ਮਲਟੀਵਰਸਿਟੀ ਵਲੋਂ ਸਾਲ 2018 ਵਿਚ ਪੰਜਾਬ ਅਤੇ ਹਰਿਆਣਾ ਦੇ ਸਕੂਲਾਂ ਕਾਲਜਾਂ ਵਿਚ 55000 ਹਜ਼ਾਰ ਵਿਦਿਆਰਥੀਆਂ ਨੇ ਗੁਰਮਤਿ ਦਾ ਪੇਪਰ ਦਿੱਤਾ ਸੀ, ...

ਪੂਰੀ ਖ਼ਬਰ »

ਕੋਹਲੀ ਟ੍ਰਾਂਸਪੋਰਟ ਤੋਂ 22 ਬੋਤਲਾਂ ਸ਼ਰਾਬ ਬਰਾਮਦ, ਮਾਮਲਾ ਦਰਜ

ਪਟਿਆਲਾ, 18 ਮਈ (ਆਤਿਸ਼ ਗੁਪਤਾ)-ਸੀਨੀਅਰ ਅਕਾਲੀ ਆਗੂ ਸੁਰਜੀਤ ਸਿੰਘ ਕੋਹਲੀ ਤੇ ਸਾਬਕਾ ਮੇਅਰ ਅਜੀਤ ਪਾਲ ਸਿੰਘ ਕੋਹਲੀ ਦੀ ਸਫਾਵਾਦੀ ਗੇਟ ਪਟਿਆਲਾ ਵਿਖੇ ਸਥਿਤ ਕੋਹਲੀ ਟ੍ਰਾਂਸਪੋਰਟ ਵਿਖੇ ਦੇਰ ਸ਼ਾਮ ਫਲਾਇੰਗ ਸੁਕਾਇਡ ਦੀ ਟੀਮ ਵਲੋਂ ਪੁਲਿਸ ਦੇ ਸਹਿਯੋਗ ਦੇ ਨਾਲ ...

ਪੂਰੀ ਖ਼ਬਰ »

ਡੀ. ਐਮ. ਡਬਲਿਯੂ. ਦੀਆਂ ਸਵਾਣੀਆਂ ਨੇ ਕਰਵਾਈ ਮੈਰਾਥਨ

ਪਟਿਆਲਾ, 18 ਮਈ (ਚਹਿਲ)-ਡੀਜ਼ਲ ਮਾਡਰਨਾਈਜੇਸ਼ਨ ਵਰਕਸ ਦੀਆਂ ਸੁਆਣੀਆਂ ਦੀ ਵੂਮੈਨ ਵੈਲਫੇਅਰ ਆਰਗ਼ੇਨਾਈਜ਼ੇਸ਼ਨ ਵਲੋਂ ਅੱਜ ਸਵੇਰੇ ਸੰਸਥਾ ਦੇ ਸਪੋਰਟਸ ਕੰਪਲੈਕਸ ਵਿਖੇ 4 ਕਿਲੋਮੀਟਰ ਮੈਰਾਥਨ ਦੌੜ ਕਰਵਾਈ ਗਈ ਜਿਸ ਵਿਚ ਹਰ ਉਮਰ ਵਰਗ ਦੇ ਲੋਕਾਂ ਨੇ ਹਿੱਸਾ ਲਿਆ | ਇਸ ...

ਪੂਰੀ ਖ਼ਬਰ »

ਬਜ਼ੁਰਗਾਂ ਨੂੰ ਦਰਪੇਸ਼ ਸਰੀਰਕ ਸਮੱਸਿਆਵਾਂ ਲਈ ਆਯੂਰਵੈਦਿਕ ਕੈਂਪ ਲਗਾਇਆ

ਪਟਿਆਲਾ, 18 ਮਈ (ਮਨਦੀਪ ਸਿੰਘ ਖਰੋੜ)-ਬਜ਼ੁਰਗਾਂ ਨੂੰ ਹੁੰਦੀਆਂ ਸਰੀਰਕ ਬਿਮਾਰੀਆਂ ਦੇ ਇਲਾਜ ਲਈ ਆਯੂਸ਼ ਵਿਭਾਗ ਪੰਜਾਬ ਵਲੋਂ ਰਿਟਾਇਰਡ ਆਫਿਸਰਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਆਯੁਰਵੈਦਿਕ ਚੈੱਕਅੱਪ ਕੈਂਪ ਲਗਾਇਆ ਗਿਆ | ਗਰੀਨ ਪਾਰਕ ਕਾਲੋਨੀ 'ਚ ਲਗਾਏ ਕੈਂਪ ...

ਪੂਰੀ ਖ਼ਬਰ »

ਕਣਕ ਦੀ ਚੁਕਾਈ ਨਾ ਹੋਣ ਕਰਕੇ ਮੰਡੀਆਂ 'ਚ ਖੁੱਲ੍ਹੇ ਆਸਮਾਨ ਹੇਠਾਂ ਲੱਗੇ ਬੋਰੀਆਂ ਦੇ ਅੰਬਾਰ, ਆੜ੍ਹਤੀ ਤੇ ਮਜ਼ਦੂਰ ਪ੍ਰੇਸ਼ਾਨ

ਸ਼ੁਤਰਾਣਾ, 18 ਮਈ (ਬਲਦੇਵ ਸਿੰਘ ਮਹਿਰੋਕ)-ਕਣਕ ਦੀ ਖ਼ਰੀਦ ਸਬੰਧੀ ਕਿਸੇ ਨੂੰ ਕੋਈ ਪਰੇਸ਼ਾਨੀ ਪੇਸ਼ ਨਾ ਆਵੇ, ਇਸ ਸਬੰਧੀ ਸਰਕਾਰ ਵਲੋਂ ਪ੍ਰਸ਼ਾਸਨਿਕ ਤੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਕੀਤੀਆਂ ਗਈਆਂ ਸਖ਼ਤ ਹਦਾਇਤਾਂ ਲੱਗਦੈ ਹਲਕਾ ਸ਼ੁਤਰਾਣਾ ਦੀਆਂ ...

ਪੂਰੀ ਖ਼ਬਰ »

ਮੀਰਾਂਪੁਰ ਕਾਲਜ ਦੇ ਇੰਚਾਰਜ ਦਾ ਅਹੁਦਾ ਸੰਭਾਲਣ 'ਤੇ ਗੁਰਵਿੰਦਰ ਕੌਰ ਦਾ ਸਨਮਾਨ

ਦੇਵੀਗੜ੍ਹ, 18 ਮਈ (ਮੁਖਤਿਆਰ ਸਿੰਘ ਨੌਗਾਵਾਂ)-ਯੂਨੀਵਰਸਿਟੀ ਕਾਲਜ ਮੀਰਾਂਪੁਰ ਦੇ ਸੀਨੀਅਰ ਸਹਾਇਕ ਪ੍ਰੋਫ਼ੈਸਰ ਸ੍ਰੀਮਤੀ ਗੁਰਵਿੰਦਰ ਕੌਰ, ਜਿਨ੍ਹਾਂ ਨੂੰ ਮੀਰਾਂਪੁਰ ਕਾਲਜ ਦੇ ਇੰਚਾਰਜ ਦਾ ਅਹੁਦਾ ਸੌਾਪਿਆ ਗਿਆ ਹੈ, ਨੂੰ ਅੱਜ ਕਾਲਜ ਦੇ ਸਟਾਫ਼ ਨੇ ਵਿਸ਼ੇਸ਼ ਤੌਰ ...

ਪੂਰੀ ਖ਼ਬਰ »

ਸਿਹਤ ਕੇਂਦਰ ਭਾਦਸੋਂ ਨੇ ਦਿੱਤੂਪੁਰ ਸਕੂਲ ਵਿਖੇ ਡੇਂਗੂ ਦੀ ਰੋਕਥਾਮ ਸਬੰਧੀ ਸੈਮੀਨਾਰ ਕਰਵਾਇਆ

ਭਾਦਸੋਂ, 18 ਮਈ (ਪ੍ਰਦੀਪ ਦੰਦਰਾਲ਼ਾ)-ਮੁੱਢਲਾ ਸਿਹਤ ਕੇਂਦਰ ਭਾਦਸੋਂ ਵਿਖੇ ਅੱਜ ਸਿਵਲ ਸਰਜਨ ਪਟਿਆਲਾ ਡਾ. ਮਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਹੰਸ ਰਾਜ ਸੀਨੀਅਰ ਮੈਡੀਕਲ ਅਫ਼ਸਰ ਦੀ ਰਹਿਨੁਮਾਈ ਹੇਠ ਪੀ.ਐਚ.ਸੀ. ਭਾਦਸੋਂ ਵਲੋਂ ਰਾਸ਼ਟਰੀ ਡੇਂਗੂ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਵਿਖੇ ਸੈਸ਼ਨ 2019-20 ਦੇ ਦਾਖ਼ਲਿਆਂ ਲਈ ਪ੍ਰਾਸਪੈਕਟਸ ਦੇ ਆਨ ਲਾਈਨ ਰੂਪ ਦਾ ਉਦਘਾਟਨ

ਪਟਿਆਲਾ, 18 ਮਈ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬੀ.ਐੱਸ. ਘੁੰਮਣ ਵਲੋਂ ਯੂਨੀਵਰਸਿਟੀ ਵਿਖੇ 2019-20 ਦੇ ਸੈਸ਼ਨ ਲਈ ਵੱਖ ਵੱਖ ਕੋਰਸਾਂ ਵਿਚ ਦਾਖ਼ਲਿਆਂ ਦੀ ਪ੍ਰਕਿਰਿਆ ਅਤੇ ਇਸ ਨਾਲ ਸਬੰਧਿਤ ਪ੍ਰਾਸਪੈਕਟਸ ਦੇ ਆਨਲਾਈਨ ਰੂਪ ਦਾ ਰਸਮੀ ...

ਪੂਰੀ ਖ਼ਬਰ »

ਵਿਸ਼ਵ ਹਾਈਪਰਟੈਨਸ਼ਨ ਦਿਵਸ 'ਤੇ ਮਾਤਾ ਕੁਸ਼ੱਲਿਆ ਹਸਪਤਾਲ 'ਚ ਕੈਂਪ ਲਗਾਇਆ ਗਿਆ

ਪਟਿਆਲਾ, 18 ਮਈ (ਮਨਦੀਪ ਸਿੰਘ ਖਰੋੜ)-ਵਿਸ਼ਵ ਹਾਈਪਰਟੈਨਸ਼ਨ ਦਿਵਸ ਤੇ ਮਾਤਾ ਕੁਸ਼ੱਲਿਆ ਹਸਪਤਾਲ 'ਚ ਕੈਂਪ ਲਗਾਏ ਗਏ ਕੈਂਪ ਦੌਰਾਨ 300 ਮਰੀਜ਼ਾਂ ਦਾ ਬਲੱਡ ਪੈ੍ਰਸ਼ਰ ਚੈੱਕ ਕੀਤਾ ਗਿਆ | ਇਸ ਦੌਰਾਨ ਮਾਤਾ ਕੁਸ਼ੱਲਿਆ ਹਸਪਤਾਲ ਦੇ ਏ. ਐਮ. ਡੀ. ਮੈਡੀਸਨ ਡਾਕਟਰ ਮਨਜਿੰਦਰ ...

ਪੂਰੀ ਖ਼ਬਰ »

ਸਰਕਾਰੀ ਐਲੀਮੈਂਟਰੀ ਸਕੂਲ ਤਿ੍ਪੜੀ ਵਿਖੇ ਬਾਲ ਵਿਕਾਸ ਕੈਂਪ ਲਗਾਇਆ

ਪਟਿਆਲਾ, 18 ਮਈ (ਧਰਮਿੰਦਰ ਸਿੰਘ ਸਿੱਧੂ)-ਬਸੰਤ ਰਿਤੂ ਯੂਥ ਕਲੱਬ ਤਿ੍ਪੜੀ ਪਟਿਆਲਾ ਵਲੋਂ ਨਹਿਰੂ ਯੁਵਾ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਸਰਕਾਰੀ ਐਲੀਮੈਂਟਰੀ ਸਕੂਲ ਤਿ੍ਪੜੀ ਵਿਖੇ ਬਾਲ ਵਿਕਾਸ ਕੈਂਪ ਆਯੋਜਿਤ ਕੀਤਾ ਗਿਆ | ਜਿਸ ਦੀ ਪ੍ਰਧਾਨਗੀ ਕਲੱਬ ਦੇ ਚੇਅਰਮੈਨ ...

ਪੂਰੀ ਖ਼ਬਰ »

ਡੇਂਗੂ ਅਤੇ ਚਿਕਨਗੁਨੀਆ ਤੋਂ ਬਚਾਅ ਲਈ ਸਿਹਤ ਵਿਭਾਗ ਦੀ ਟੀਮਾਂ ਲੋਕਾਂ ਨੂੰ ਕਰ ਰਹੀ ਹੈ ਜਾਗਰੂਕ

ਸਮਾਣਾ, 18 ਮਈ (ਪ੍ਰੀਤਮ ਸਿੰਘ ਨਾਗੀ)-ਗਰਮੀ ਦੇ ਮੌਸਮ 'ਚ ਡੇਗੂ ਬੁਖ਼ਾਰ ਅਤੇ ਚਿਕਨਗੁਨੀਆ ਫੈਲ ਜਾਂਦਾ ਹੈ ਉਸ ਦੇ ਬਚਾਅ ਲਈ ਸਿਹਤ ਵਿਭਾਗ ਸਮਾਣਾ ਵਲੋਂ ਸ਼ਹਿਰ 'ਚ ਲੋਕਾਂ ਨੂੰ ਡੇਂਗੂ ਬੁਖ਼ਾਰ ਤੋਂ ਬਚਾਅ ਦੇ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਲੋਕਾਂ ਨੂੰ ਡੇਂਗੂ ...

ਪੂਰੀ ਖ਼ਬਰ »

ਡੀ.ਏ.ਵੀ. ਵਿਖੇ ਨੈਸ਼ਨਲ ਡੇਂਗੂ ਦਿਵਸ 'ਤੇ ਸੈਮੀਨਾਰ ਕਰਵਾਇਆ

ਪਟਿਆਲਾ, 18 ਮਈ (ਧਰਮਿੰਦਰ ਸਿੰਘ ਸਿੱਧੂ)-ਡੀ.ਏ.ਵੀ. ਪਬਲਿਕ ਸਕੂਲ ਭੁਪਿੰਦਰਾ ਰੋਡ ਪਟਿਆਲਾ ਵਿਖੇ ਨੈਸ਼ਨਲ ਡੇਂਗੂ ਦਿਵਸ ਨੂੰ ਸਮਰਪਿਤ ਡੇਂਗੂ ਬੁਖ਼ਾਰ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪ੍ਰੋਗਰਾਮ ਕਰਵਾਇਆ ਗਿਆ¢ ਇਸ ਪ੍ਰੋਗਰਾਮ ਦਾ ਮਕਸਦ ਮੱਛਰਾਂ ਤੋਂ ਹੋਣ ਵਾਲੇ ...

ਪੂਰੀ ਖ਼ਬਰ »

ਤੀਵਰ ਦਸਤ ਰੋਕੂ ਪੰਦ੍ਹਰਵਾੜਾ ਮਨਾਇਆ ਜਾਵੇਗਾ

ਪਟਿਆਲਾ, 18 ਮਈ (ਮਨਦੀਪ ਸਿੰਘ ਖਰੋੜ)-0 ਤੋਂ 5 ਸਾਲ ਤੱਕ ਦੇ ਬੱਚਿਆਂ ਦੀਆਂ ਦਸਤਾਂ ਨਾਲ ਹੋਣ ਵਾਲੀਆਂ ਮੌਤਾਂ ਨੂੰ ਸਿਫਰ 'ਤੇ ਲਿਆਉਣ ਲਈ 28 ਮਈ ਤੋਂ 8 ਜੂਨ ਤੱਕ ਤੀਵਰ ਦਸਤ ਰੋਕੂ ਪੰਦਰਵਾੜਾ ਮਨਾਇਆ ਜਾ ਰਿਹਾ ਹੈ | ਜਿਸ ਤਹਿਤ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪੂਨਮਦੀਪ ਕੌਰ ...

ਪੂਰੀ ਖ਼ਬਰ »

ਖਾਲਸਾ ਕਾਲਜ ਵਿਖੇ ਮੁਫ਼ਤ ਹੈਲਥ ਚੈੱਕਅਪ ਕੈਂਪ ਲਗਾਇਆ

ਪਟਿਆਲਾ, 18 ਮਈ (ਗੁਰਵਿੰਦਰ ਸਿੰਘ ਔਲਖ)-ਖ਼ਾਲਸਾ ਕਾਲਜ ਪਟਿਆਲਾ ਵਿਖੇ ਕਾਲਜ ਦੀ ਡਿਸਪੈਂਸਰੀ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁਫ਼ਤ ਹੈਲਥ ਚੈੱਕਅਪ ਕੈਂਪ ਲਗਾਇਆ ਗਿਆ | ਜਿਸ ਵਿਚ ਰਜਿੰਦਰਾ ਹਸਪਤਾਲ ਪਟਿਆਲਾ ਦੇ ...

ਪੂਰੀ ਖ਼ਬਰ »

ਆਖ਼ਰ ਥੰਮਿਆਂ ਚੋਣ ਪ੍ਰਚਾਰ ਤੇ ਕਿਸ ਨੂੰ ਦੇਈਏ ਵਾਗਡੋਰ ਲੱਗੇ ਕਰਨ ਲੋਕ ਵਿਚਾਰ

ਪਟਿਆਲਾ, 18 ਮਈ (ਅਮਰਬੀਰ ਸਿੰਘ ਆਹਲੂਵਾਲੀਆ)-ਸਾਲ 2019 ਲੋਕ ਸਭਾ ਲਈ ਹੁਣ ਤੱਕ ਦੇ ਸਭ ਤੋਂ ਲੰਬੇ ਚੱਲੇ ਅਮਲ ਲਈ ਆਪਣੇ ਆਪ ਨੂੰ ਦਰਜ ਕਰਵਾ ਚੁੱਕਾ ਹੈ | ਦੂਜੇ ਪਾਸੇ ਹਲਕੇ ਦੀ ਨੁਮਾਇੰਦਗੀ ਦੇ ਕੇ ਕਿਸ ਨੂੰ ਸੰਸਦ ਦੀਆਂ ਪੌੜੀਆਂ ਚਾੜਿ੍ਹਆ ਜਾਵੇ ਲਈ ਨਾਗਰਿਕਾਂ ਵਲੋਂ ਵੀ ...

ਪੂਰੀ ਖ਼ਬਰ »

ਪਟਿਆਲਾ ਲੋਕ ਸਭਾ ਹਲਕੇ 'ਚ ਰੌਚਕ ਬਣਿਆ ਚੋਣ ਮੁਕਾਬਲਾ

ਪਟਿਆਲਾ, 18 ਮਈ (ਗੁਰਪ੍ਰੀਤ ਸਿੰਘ ਚੱਠਾ)-ਲੋਕ ਸਭਾ ਹਲਕਾ ਪਟਿਆਲਾ ਤੋਂ ਜਿੱਤ, ਹਾਰ ਕਿਸ ਦੀ ਹੋਵੇਗੀ ਇਹ ਭਾਵੇਂ 23 ਮਈ ਨੂੰ ਚੋਣ ਨਤੀਜੇ ਦੱਸਣਗੇ ਪਰ ਇੱਥੋਂ ਦੇ ਸਿਰਜੇ ਨਵੇਂ ਸਿਆਸੀ ਹਲਾਤਾਂ ਨੇ ਮੁਕਾਬਲਾ ਰੌਚਕ ਬਣਾ ਦਿੱਤਾ ਹੈ | ਇਨ੍ਹਾਂ ਚੋਣਾਂ 'ਚ ਪਟਿਆਲਾ ਤੋਂ ਭਾਵੇਂ ...

ਪੂਰੀ ਖ਼ਬਰ »

ਵਿਧਾਨ ਸਭਾ ਹਲਕਾ ਨਾਭਾ ਤੋਂ 1 ਲੱਖ 81 ਹਜ਼ਾਰ 340 ਵੋਟਰ ਆਪਣੀ ਵੋਟ ਦਾ ਕਰਨਗੇ ਇਸਤੇਮਾਲ

ਨਾਭਾ, 18 ਮਈ (ਅਮਨਦੀਪ ਸਿੰਘ ਲਵਲੀ)-ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ 9 ਹਲਕਿਆਂ ਦੇ 17 ਲੱਖ 34 ਹਜ਼ਾਰ 245 ਵੋਟਰ 25 ਉਮੀਦਵਾਰਾਂ ਦੇ ਸਿਆਸੀ ਭਵਿੱਖ ਨੂੰ ਤੈਅ ਕਰਨਗੇ ਉੱਥੇ ਹੀ ਲੋਕ ਸਭਾ ਹਲਕਾ ਪਟਿਆਲਾ ਦੇ ਵਿਧਾਨ ਸਭਾ ਨਾਭਾ ਤੋਂ 1 ਲੱਖ 81 ਹਜ਼ਾਰ 340 ਵੋਟਰ ਜਿਨ੍ਹਾਂ ਵਿਚ 95270 ...

ਪੂਰੀ ਖ਼ਬਰ »

1922 ਪੋਲਿੰਗ ਬੂਥਾਂ 'ਤੇ 3700 ਪੁਲਿਸ ਮੁਲਾਜ਼ਮ ਤੇ 13 ਅਰਧ ਸੁਰੱਖਿਆ ਬਲਾਂ ਦੀਆਂ ਕੰਪਨੀਆਂ ਰਹਿਣਗੀਆਂ ਤਾਇਨਾਤ

ਪਟਿਆਲਾ, 18 ਮਈ (ਆਤਿਸ਼ ਗੁਪਤਾ)-ਲੋਕ ਸਭਾ ਹਲਕਾ ਪਟਿਆਲਾ ਦੇ 1922 ਪੋਲਿੰਗ ਬੂਥਾਂ 'ਤੇ ਪੈਣ ਵਾਲੀਆਂ 17 ਲੱਖ 34 ਹਜਾਰ 245 ਵੋਟਾਂ ਨੂੰ ਲੈ ਕੇ ਜਿਲ੍ਹਾ ਪ੍ਰਸ਼ਾਸਨ ਵਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਨ੍ਹਾਂ ਚੋਣਾਂ ਨੂੰ ਸ਼ਾਂਤਮਈ ਢੰਗ ਨਾਲ ਨੇਪਰੇ ...

ਪੂਰੀ ਖ਼ਬਰ »

ਆਬਕਾਰੀ ਵਿਭਾਗ ਵਲੋਂ ਸਰਕਲ ਰਾਜਪੁਰਾ ਦੇ ਠੇਕਿਆਂ ਤੇ ਬੀਅਰ ਬਾਰਾਂ 'ਤੇ ਬਾਜ਼ ਅੱਖ

ਰਾਜਪੁਰਾ, 18 ਮਈ (ਜੀ.ਪੀ. ਸਿੰਘ)-ਲੋਕ ਸਭਾ ਦੀਆਂ ਚੋਣਾਂ ਦੌਰਾਨ ਆਬਕਾਰੀ ਵਿਭਾਗ ਵਲੋਂ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਤੇ ਠੇਕੇ ਅਤੇ ਬੀਅਰ ਬਾਰਾਂ ਵਿਚ ਸ਼ਰਾਬ ਅਤੇ ਬੀਅਰ ਦੀ ਵਿਕਰੀ ਤੇ ਲਗਾਈ ਰੋਕ ਉਪਰੰਤ ਸਰਕਲ ਰਾਜਪੁਰਾ ਦੇ ਆਬਕਾਰੀ ਵਿਭਾਗ ਦੀਆਂ ਟੀਮਾਂ ਵਲੋਂ ਸਰਕਲ ...

ਪੂਰੀ ਖ਼ਬਰ »

ਜਦੋਂ ਰੱਖੜਾ ਤੇ ਡਾ. ਗਾਂਧੀ ਨੇ ਇਕੱਠੇ ਲਗਾਏ ਤਖ਼ਤ ਬਦਲਣ ਦੇ ਨਾਅਰੇ

ਪਟਿਆਲਾ, 18 ਮਈ (ਗੁਰਪ੍ਰੀਤ ਸਿੰਘ ਚੱਠਾ)-ਤਖਤ ਬਦਲੋ ਤਾਜ ਬਦਲਦੋ, ਬਈਮਾਨਾਂ ਦਾ ਰਾਜ ਬਦਲਦੋ ਵਰਗੇ ਨਾਅਰੇ ਜਦੋਂ ਇੱਕੋ ਧਰਨੇ 'ਚ ਇਕੱਠੇ ਹੋ ਕੇ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਅਤੇ ਸਾਂਝਾ ਜਮਹੂਰੀ ਗੱਠਜੋੜ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ...

ਪੂਰੀ ਖ਼ਬਰ »

ਪਟਿਆਲਾ ਲੋਕ ਸਭਾ ਹਲਕੇ 'ਚ ਰੌਚਕ ਬਣਿਆ ਚੋਣ ਮੁਕਾਬਲਾ

ਪਟਿਆਲਾ, 18 ਮਈ (ਗੁਰਪ੍ਰੀਤ ਸਿੰਘ ਚੱਠਾ)-ਲੋਕ ਸਭਾ ਹਲਕਾ ਪਟਿਆਲਾ ਤੋਂ ਜਿੱਤ, ਹਾਰ ਕਿਸ ਦੀ ਹੋਵੇਗੀ ਇਹ ਭਾਵੇਂ 23 ਮਈ ਨੂੰ ਚੋਣ ਨਤੀਜੇ ਦੱਸਣਗੇ ਪਰ ਇੱਥੋਂ ਦੇ ਸਿਰਜੇ ਨਵੇਂ ਸਿਆਸੀ ਹਲਾਤਾਂ ਨੇ ਮੁਕਾਬਲਾ ਰੌਚਕ ਬਣਾ ਦਿੱਤਾ ਹੈ | ਇਨ੍ਹਾਂ ਚੋਣਾਂ 'ਚ ਪਟਿਆਲਾ ਤੋਂ ਭਾਵੇਂ ...

ਪੂਰੀ ਖ਼ਬਰ »

ਗੁਰਮਤਿ ਸੰਗੀਤ ਸਬੰਧੀ ਦੋ ਦਿਨਾ ਰਾਸ਼ਟਰੀ ਸੈਮੀਨਾਰ ਕਰਵਾਇਆ

ਦੇਵੀਗੜ੍ਹ, 18 ਮਈ (ਮੁਖਤਿਆਰ ਸਿੰਘ ਨੋਗਾਵਾਂ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਗਾਮੀਂ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜੰਡਿਆਲਾ ਗੁਰੂ, ਸ੍ਰੀ ਅੰਮਿ੍ਤਸਰ ਵਿਖੇ ਬਾਬਾ ਸੁੱਚਾ ਸਿੰਘ ਗੁਰਮਤਿ ਸੰਗੀਤ ਅਕੈਡਮੀ ਅਤੇ ਸੁਰ ਅਭਿਆਸ ਕੇਂਦਰ ਵਲੋਂ ਹਰ ਸਾਲ ਦੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX