ਤਾਜਾ ਖ਼ਬਰਾਂ


ਅੰਮ੍ਰਿਤਸਰ 'ਚ ਕੈਬਨਿਟ ਮੰਤਰੀ ਸਰਦਾਰ ਸੁਖਬਿੰਦਰ ਸਿੰਘ ਸਰਕਾਰੀਆ ਨੇ ਲਹਿਰਾਇਆ ਰਾਸ਼ਟਰੀ ਝੰਡਾ
. . .  10 minutes ago
ਅੰਮ੍ਰਿਤਸਰ, 26 ਜਨਵਰੀ (ਰੇਸ਼ਮ ਸਿੰਘ, ਹਰਿਮੰਦਰ ਸਿੰਘ)- ਅੱਜ ਇੱਥੇ ਗੁਰੂ ਨਾਨਕ ਦੇਵ ਜੀ ਸਟੇਡੀਅਮ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਇੱਥੇ ਤਿਰੰਗਾ ਲਹਿਰਾਉਣ...
ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਫ਼ਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ
. . .  16 minutes ago
ਫ਼ਿਰੋਜ਼ਪੁਰ 26 ਜਨਵਰੀ ( ਜਸਵਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਅੰਦਰ ਗਣਤੰਤਰ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ । ਸ਼ਹੀਦ ਭਗਤ ਸਿੰਘ ਸਟੇਡੀਅਮ ਅੰਦਰ ਤਿਰੰਗਾ ਲਹਿਰਾਉਣ ਦੀ ਰਸਮ ਕੈਬਨਿਟ ਮੰਤਰੀ...
ਅਜਨਾਲਾ 'ਚ ਧੂਮ-ਧਾਮ ਨਾਲ ਮਨਾਇਆ ਗਣਤੰਤਰ ਦਿਵਸ, ਐੱਸ. ਡੀ. ਐੱਮ. ਡਾ. ਦੀਪਕ ਭਾਟੀਆ ਨੇ ਲਹਿਰਾਇਆ ਤਿਰੰਗਾ
. . .  21 minutes ago
ਅਜਨਾਲਾ, 27 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਦੇਸ਼ ਦੇ 71ਵੇਂ ਗਣਤੰਤਰਤਾ ਦਿਵਸ ਮੌਕੇ ਤਹਿਸੀਲ ਪੱਧਰੀ ਸਮਾਰੋਹ ਸਥਾਨਿਕ ਆਈ. ਟੀ. ਆਈ. ਦੀ ਖੁੱਲ੍ਹੀ ਗਰਾਊਂਡ 'ਚ ਕਰਵਾਇਆ ਗਿਆ, ਜਿਸ 'ਚ...
ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਜਪਥ 'ਤੇ ਕੱਢੀ ਗਈ ਪੰਜਾਬ ਦੀ ਝਾਕੀ ਨੇ ਮੋਹਿਆ ਸਭ ਦਾ ਮਨ
. . .  24 minutes ago
ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਜਪਥ 'ਤੇ ਕੱਢੀ ਗਈ ਪੰਜਾਬ ਦੀ ਝਾਕੀ ਨੇ ਮੋਹਿਆ ਸਭ ਦਾ ਮਨ....
ਮੋਗਾ ਵਿਖੇ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਨੇ ਲਹਿਰਾਇਆ ਤਿਰੰਗਾ
. . .  30 minutes ago
ਮੋਗਾ ਵਿਖੇ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਨੇ ਲਹਿਰਾਇਆ ਤਿਰੰਗਾ..................
ਪਟਿਆਲਾ ਦੇ ਪੋਲੋ ਗਰਾਉਂਡ ਵਿਖੇ ਲੋਕ ਨਿਰਮਾਣ ਤੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵਲੋਂ ਲਹਿਰਾਇਆ ਗਿਆ ਤਿਰੰਗਾ
. . .  32 minutes ago
ਪਟਿਆਲਾ ਦੇ ਪੋਲੋ ਗਰਾਉਂਡ ਵਿਖੇ ਲੋਕ ਨਿਰਮਾਣ ਤੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵਲੋਂ ਲਹਿਰਾਇਆ ਗਿਆ ਤਿਰੰਗਾ ਝੰਡਾ........
ਰਾਜਪਥ 'ਤੇ ਨਿਕਲ ਰਹੀਆਂ ਹਨ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਝਾਕੀਆਂ
. . .  34 minutes ago
ਰਾਜਪਥ 'ਤੇ ਨਿਕਲ ਰਹੀਆਂ ਹਨ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਝਾਕੀਆਂ..............
ਥਲ ਸੈਨਾ ਦੀ ਸਿਗਨਲ ਕੋਰ ਕਮਾਂਡ ਦੀ ਅਧਿਕਾਰੀ ਤਾਨੀਆ ਸ਼ੇਰਗਿੱਲ ਦੀ ਅਗਵਾਈ 'ਚ 147 ਜਵਾਨਾਂ ਵਾਲੇ ਪੁਰਸ਼ ਕੰਟੀਜੈਂਟ ਨੇ ਕੀਤੀ ਪਰੇਡ
. . .  35 minutes ago
ਥਲ ਸੈਨਾ ਦੀ ਸਿਗਨਲ ਕੋਰ ਕਮਾਂਡ ਦੀ ਅਧਿਕਾਰੀ ਤਾਨੀਆ ਸ਼ੇਰਗਿੱਲ ਦੀ ਅਗਵਾਈ 'ਚ 147 ਜਵਾਨਾਂ ਵਾਲੇ ਪੁਰਸ਼ ਕੰਟੀਜੈਂਟ ਨੇ ਕੀਤੀ ਪਰੇਡ........
ਰਾਜਪਥ 'ਤੇ ਨਿਕਲੀ ਹਵਾਈ ਫੌਜ ਦੀ ਝਾਕੀ
. . .  43 minutes ago
ਰਾਜਪਥ 'ਤੇ ਨਿਕਲੀ ਹਵਾਈ ਫੌਜ ਦੀ ਝਾਕੀ.........................................
ਗਣਤੰਤਰ ਦਿਵਸ ਦੇ ਸੂਬਾ ਪੱਧਰੀ ਸਮਾਗਮ ਮੌਕੇ ਰਾਜਪਾਲ ਪੰਜਾਬ ਨੇ ਲਹਿਰਾਇਆ ਝੰਡਾ
. . .  46 minutes ago
ਗੁਰਦਾਸਪੁਰ, 26 ਜਨਵਰੀ (ਸੁਖਵੀਰ ਸਿੰਘ ਸੈਣੀ)- ਗੁਰਦਾਸਪੁਰ ਵਿਖੇ ਮਨਾਏ ਜਾ ਰਹੇ ਗਣਤੰਤਰ ਦਿਵਸ ਦੇ ਸੂਬਾ ਪੱਧਰੀ ਸਮਾਗਮ ਮੌਕੇ ਪੰਜਾਬ ਦੇ...
ਲੁਧਿਆਣਾ ਵਿਖੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਝੰਡਾ ਲਹਿਰਾਇਆ
. . .  50 minutes ago
ਲੁਧਿਆਣਾ, 26 ਜਨਵਰੀ (ਪੁਨੀਤ ਬਾਵਾ, ਰੁਪੇਸ਼ ਕੁਮਾਰ)- ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਪੁੱਜੀ ਕੈਬਨਿਟ ਮੰਤਰੀ ਸਮਾਜਿਕ...
ਰਾਜਪਥ 'ਤੇ ਸਿੱਖ ਲਾਈਟ ਇਨਫੈਂਟਰੀ ਰੈਜੀਮੈਂਟ ਨੇ ਕੀਤੀ ਪਰੇਡ, ਰੈਜੀਮੈਂਟ ਦਾ ਆਦਰਸ਼ ਵਾਕ ਹੈ 'ਦੇਗ ਤੇਗ ਫ਼ਤਿਹ'
. . .  52 minutes ago
ਰਾਜਪਥ 'ਤੇ ਸਿੱਖ ਲਾਈਟ ਇਨਫੈਂਟਰੀ ਰੈਜੀਮੈਂਟ ਨੇ ਕੀਤੀ ਪਰੇਡ, ਰੈਜੀਮੈਂਟ ਦਾ ਆਦਰਸ਼ ਵਾਕ ਹੈ 'ਦੇਗ ਤੇਗ ਫ਼ਤਿਹ'............
ਰਾਜਪਥ 'ਤੇ ਦੁਨੀਆ ਦੇਖ ਰਹੀ ਹੈ ਭਾਰਤ ਦੀ ਤਾਕਤ, ਪਰੇਡ ਕਰ ਰਹੀਆਂ ਹਨ ਸੈਨਾ ਦੀ ਟੁਕੜੀਆਂ
. . .  39 minutes ago
ਰਾਜਪਥ 'ਤੇ ਦੁਨੀਆ ਦੇਖ ਰਹੀ ਹੈ ਭਾਰਤ ਦੀ ਤਾਕਤ, ਪਰੇਡ ਕਰ ਰਹੀਆਂ ਹਨ ਸੈਨਾ ਦੀ ਟੁਕੜੀਆਂ......
ਤਲਵੰਡੀ ਸਾਬੋ : ਗਣਤੰਤਰਤਾ ਦਿਵਸ ਮੌਕੇ ਸਬ ਡਵੀਜ਼ਨ ਪੱਧਰੀ ਸਮਾਗਮ 'ਚ ਐੱਸ. ਡੀ. ਐੱਮ. ਨੇ ਲਹਿਰਾਇਆ ਝੰਡਾ
. . .  1 minute ago
ਤਲਵੰਡੀ ਸਾਬੋ, 26 ਜਨਵਰੀ (ਰਣਜੀਤ ਸਿੰਘ ਰਾਜੂ)- ਦੇਸ਼ ਦੇ 71ਵੇਂ ਗਣਤੰਤਰਤਾ ਦਿਵਸ ਮੌਕੇ ਅੱਜ ਸਥਾਨਕ ਦਸਮੇਸ਼ ਪਬਲਿਕ ਸਕੂਲ 'ਚ ਕਰਵਾਏ ਸਬ ਡਵੀਜ਼ਨ ਪੱਧਰੀ ਸਮਾਗਮ 'ਚ ਐੱਸ. ਡੀ. ਐੱਮ. ਤਲਵੰਡੀ...
ਰਾਜਪਥ 'ਤੇ ਗਣਤੰਤਰ ਦਿਵਸ ਪਰੇਡ ਸ਼ੁਰੂ
. . .  about 1 hour ago
ਰਾਜਪਥ 'ਤੇ ਗਣਤੰਤਰ ਦਿਵਸ ਪਰੇਡ ਸ਼ੁਰੂ..............................................................
21 ਤੋਪਾਂ ਨਾਲ ਦਿੱਤੀ ਗਈ ਸਲਾਮੀ
. . .  about 1 hour ago
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਜਪਥ 'ਤੇ ਲਹਿਰਾਇਆ ਤਿਰੰਗਾ
. . .  about 1 hour ago
ਰਾਜਪਥ 'ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਥੋੜ੍ਹੀ ਦੇਰ 'ਚ ਸ਼ੁਰੂ ਹੋਵੇਗੀ ਗਣਤੰਤਰ ਦਿਵਸ ਪਰੇਡ
. . .  about 1 hour ago
ਗਣਤੰਤਰ ਦਿਵਸ : ਨੈਸ਼ਨਲ ਵਾਰ ਮੈਮੋਰੀਅਲ ਵਿਖੇ ਪ੍ਰਧਾਨ ਮੰਤਰੀ ਮੋਦੀ ਨੇ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ
. . .  about 1 hour ago
ਗਣਤੰਤਰ ਦਿਵਸ 2020 : ਰਾਸ਼ਟਰਪਤੀ ਲਹਿਰਾਉਣਗੇ ਝੰਡਾ, 21 ਤੋਪਾਂ ਦੀ ਸਲਾਮੀ ਨਾਲ ਹੋਵੇਗਾ ਰਾਸ਼ਟਰ ਗਾਣ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 5 ਜੇਠ ਸੰਮਤ 551

ਸੰਪਾਦਕੀ

ਉੱਤਰ ਪ੍ਰਦੇਸ਼ ਤੋਂ ਪ੍ਰੇਸ਼ਾਨ ਹੈ ਭਾਜਪਾ

ਇਨ੍ਹਾਂ ਚੋਣਾਂ ਵਿਚ ਸਾਰੀਆਂ ਨਜ਼ਰਾਂ ਉੱਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ, ਬਸਪਾ ਤੇ ਰਾਸ਼ਟਰੀ ਲੋਕ ਦਲ ਦੇ ਗੱਠਜੋੜ 'ਤੇ ਲੱਗੀਆਂ ਹੋੋਈਆਂ ਹਨ, ਜਿਹੜਾ ਕਿ ਭਾਜਪਾ ਦੇ ਖਿਲਾਫ਼ ਚੋਣ ਲੜ ਰਿਹਾ ਹੈ। ਪਿਛਲੀਆਂ ਚੋਣਾਂ ਵਿਚ ਭਾਜਪਾ ਨੇ ਆਪਣੇ ਭਾਈਵਾਲ ਅਪਨਾ ਦਲ ਨਾਲ ਮਿਲ ...

ਪੂਰੀ ਖ਼ਬਰ »

ਲਮਕਵੀਂ ਸੰਸਦ ਦੀਆਂ ਬਰਕਤਾਂ

ਹੁਣ ਜਦੋਂ ਕਿ 2019 ਦੀਆਂ ਲੋਕ ਸਭਾ ਚੋਣਾਂ ਲਈ ਹਰ ਤਰ੍ਹਾਂ ਦੇ ਪ੍ਰਚਾਰ-ਪਸਾਰ ਤੇ ਰੌਲੇ ਰੱਪੇ ਨੂੰ ਬਰੇਕਾਂ ਲੱਗ ਚੁੱਕੀਆਂ ਹਨ ਤਾਂ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਦੇਸ਼ ਲਮਕਵੀਂ ਸੰਸਦ (ਹੰਗ ਪਾਰਲੀਮੈਂਟ) ਵੱਲ ਵਧ ਰਿਹਾ ਹੈ। ਪੇਂਡੂ ਜਨਤਾ ਇਸ ਨੂੰ ਲੰਗੜੀ ਸਰਕਾਰ ...

ਪੂਰੀ ਖ਼ਬਰ »

ਵੋਟਾਂ ਦੇ ਲਾਲਚ ਵਿਚ ਗੁਆਚੀ ਰਾਜਸੀ ਨੇਤਾਵਾਂ ਦੀ ਸੋਚ

ਪੰਜਾਬ ਦੇ ਇਕ ਵੱਡੇ ਸ਼ਹਿਰ ਵਿਚ ਬੱਸ ਅੱਡੇ 'ਤੇ ਫੀਸ ਵਸੂਲਣ ਵਾਲੇ ਦਫਤਰ 'ਤੇ ਮੈਂ ਇਕ ਨਾਅਰਾ ਲਿਖਿਆ ਵੇਖਿਆ, ਨਾਅਰਾ ਸੀ-'ਮਿੱਠਾ ਬੋਲੋ ਜੀ-ਮਿੱਠਾ ਸੁਣੋ ਜੀ।' ਇਸ ਨਾਅਰੇ ਤੋਂ ਸਾਡੇ ਅਜੋਕੇ ਸਿਆਸੀ ਨੇਤਾਵਾਂ ਨੂੰ ਸੇਧ ਲੈਣੀ ਚਾਹੀਦੀ ਹੈ, ਜੋ ਚੋਣਾਂ ਦੇ ਦਿਨਾਂ ਵਿਚ ...

ਪੂਰੀ ਖ਼ਬਰ »

ਉਮੀਦਵਾਰ ਚੁਣਨ ਵੇਲੇ ਕਿਹੜੇ ਨੁਕਤੇ ਰੱਖੇ ਜਾਣ ਧਿਆਨ ਵਿਚ ?

ਪੰਜਾਬ ਵਿਚ 19 ਮਈ ਨੂੰ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੇ ਪ੍ਰਚਾਰ ਅਤੇ ਪ੍ਰਸਾਰ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਪਾਰਟੀਆਂ ਵੋਟਰਾਂ ਦੇ ਨਾਲ ਤਰ੍ਹਾਂ-ਤਰ੍ਹਾਂ ਦੇ ਵਾਅਦੇ ਵੀ ਕਰਦੀਆਂ ਰਹੀਆਂ ਸਨ। ਇਕ ਪਾਸੇ ...

ਪੂਰੀ ਖ਼ਬਰ »

ਨਵੀਂ ਸਰਕਾਰ ਲਈ ਕਵਾਇਦ

ਚੋਣਾਂ ਦਾ ਅੰਤਿਮ ਦੌਰ ਖ਼ਤਮ ਹੋਣ ਤੋਂ ਪਹਿਲਾਂ ਹੀ ਨਵੀਂ ਸਰਕਾਰ ਸਬੰਧੀ ਕਿਆਸ ਅਰਾਈਆਂ ਆਰੰਭ ਹੋ ਗਈਆਂ ਹਨ। ਸੰਵਿਧਾਨ ਬਣਨ ਤੋਂ ਲੈ ਕੇ ਹੁਣ ਤੱਕ ਐਮਰਜੈਂਸੀ ਦੇ ਦੌਰ ਤੋਂ ਇਲਾਵਾ ਦੇਸ਼ ਵਿਚ ਲਗਾਤਾਰ ਚੋਣਾਂ ਹੁੰਦੀਆਂ ਰਹੀਆਂ ਹਨ। ਜਿਸ ਪਾਰਟੀ ਨੂੰ ਵੀ ਬਹੁਮਤ ਮਿਲਦਾ ਹੈ ਜਾਂ ਕੁਝ ਪਾਰਟੀਆਂ ਗੱਠਜੋੜ ਬਣਾ ਕੇ ਆਪਣਾ ਬਹੁਮਤ ਸਾਬਤ ਕਰਦੀਆਂ ਹਨ, ਉਹ ਸਰਕਾਰ ਬਣਾਉਣ ਵਿਚ ਕਾਮਯਾਬ ਹੋ ਜਾਂਦੀਆਂ ਹਨ। ਸ਼ਾਂਤੀਪੂਰਨ ਢੰਗ ਨਾਲ ਸੱਤਾ ਦੀ ਤਬਦੀਲੀ ਹੋਣੀ ਭਾਰਤੀ ਚੋਣਾਂ ਦਾ ਵਧੀਆ ਪੱਖ ਕਿਹਾ ਜਾ ਸਕਦਾ ਹੈ।
ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਵਿਚ ਅਕਸਰ ਆਮ ਚੋਣਾਂ ਰਾਹੀਂ ਸੱਤਾ ਪਰਿਵਰਤਨ ਵਿਚ ਵੱਡੀਆਂ ਰੁਕਾਵਟਾਂ ਆਉਂਦੀਆਂ ਰਹੀਆਂ ਹਨ। ਬਹੁਤੀ ਵਾਰ ਤਾਨਾਸ਼ਾਹਾਂ ਨੇ ਹਕੂਮਤ ਸੰਭਾਲੀ। ਉਥੇ ਦਹਾਕੇ ਭਰ ਤੋਂ ਹੀ ਸੱਤਾ ਪਰਿਵਰਤਨ ਕੁਦਰਤੀ ਢੰਗ ਨਾਲ ਹੋਇਆ ਹੈ। ਇਸ ਵਾਰ ਦੀਆਂ ਲੋਕ ਸਭਾ ਚੋਣਾਂ ਦੌਰਾਨ ਚਾਹੇ ਵੋਟ ਪ੍ਰਤੀਸ਼ਤਤਾ ਬਹੁਤੀ ਉਤਸ਼ਾਹਜਨਕ ਨਹੀਂ ਕਹੀ ਜਾ ਸਕਦੀ ਫਿਰ ਵੀ ਇਹ ਚੋਣਾਂ ਪੂਰੇ ਜ਼ੋਸ਼-ਖਰੋਸ਼ ਅਤੇ ਤਾਕਤ ਨਾਲ ਲੜੀਆਂ ਗਈਆਂ ਹਨ। ਇਸ ਵਾਰ ਆਗੂਆਂ ਵਲੋਂ ਦੂਸਰੇ ਉਮੀਦਵਾਰਾਂ ਲਈ ਮੰੰਦੀ ਅਤੇ ਨੀਵੇਂ ਪੱਧਰ ਦੀ ਸ਼ਬਦਾਵਲੀ ਦਾ ਇਸਤੇਮਾਲ ਵਧਿਆ ਹੈ, ਜਿਸ ਨੇ ਕਾਫੀ ਹੱਦ ਤੱਕ ਵੋਟਰਾਂ ਨੂੰ ਪ੍ਰੇਸ਼ਾਨ ਕੀਤਾ ਹੈ। ਇਨ੍ਹਾਂ ਚੋਣਾਂ ਵਿਚ 50 ਹਜ਼ਾਰ ਕਰੋੜ ਰੁਪਏ ਦੇ ਲਗਪਗ ਖਰਚੇ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਹਰ ਆਉਂਦੇ ਸਮੇਂ ਵਿਚ ਇਹ ਚੋਣਾਂ ਮਹਿੰਗੀਆਂ ਤੋਂ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਹਨ। ਲੋਕਤੰਤਰ ਦਾ ਭਾਵ ਸਰਕਾਰ ਬਣਾਉਣ ਲਈ ਆਮ ਲੋਕਾਂ ਦੀ ਸ਼ਮੂਲੀਅਤ ਹੋਣਾ ਹੈ। ਪਰ ਜਿੰਨਾ ਖਰਚ ਇਨ੍ਹਾਂ ਚੋਣਾਂ 'ਤੇ ਹੋਣ ਲੱਗਾ ਹੈ ਉਹ ਆਮ ਬੰਦੇ ਦੀ ਪਹੁੰਚ ਵਿਚ ਨਹੀਂ ਹੈ। ਇਸ ਲਈ ਸਾਧਾਰਨ ਵਿਅਕਤੀ ਵੋਟ ਤਾਂ ਦੇ ਸਕਦਾ ਹੈ ਪਰ ਉਸ ਦਾ ਚੋਣਾਂ ਵਿਚ ਖੜ੍ਹੇ ਹੋਣਾ ਕਿਸੇ ਤਰ੍ਹਾਂ ਵੀ ਸੰਭਵ ਨਹੀਂ ਹੈ। ਜੇਕਰ ਅਜਿਹੇ ਗ਼ਰੀਬ ਲੋਕ ਚੋਣ ਲੜਨ ਦਾ ਹੀਆ ਵੀ ਕਰਦੇ ਹਨ, ਤਾਂ ਉਨ੍ਹਾਂ ਦੇ ਪੱਲੇ ਨਿਰਾਸ਼ਾ ਹੀ ਪੈਂਦੀ ਹੈ।
ਸੱਤ ਪੜਾਵਾਂ ਵਿਚ ਹੋਣ ਕਰਕੇ ਇਸ ਵਾਰ ਦੀਆਂ ਚੋਣਾਂ ਡੇਢ ਮਹੀਨਾ ਲੰਬੀਆਂ ਚੱਲੀਆਂ। ਇਸ ਨੇ ਉਮੀਦਵਾਰਾਂ ਅਤੇ ਵੋਟਰਾਂ ਨੂੰ ਪੂਰੀ ਤਰ੍ਹਾਂ ਥਕਾ ਦਿੱਤਾ। ਪਿਛਲੀ ਵਾਰ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਹੁੰਗਾਰਾ ਮਿਲਿਆ ਸੀ। ਆਪਣੇ ਬਲਬੂਤੇ ਲੋਕ ਸਭਾ ਵਿਚ ਉਸ ਨੇ ਬਹੁਮਤ ਪ੍ਰਾਪਤ ਕੀਤਾ ਸੀ। ਨਰਿੰਦਰ ਮੋਦੀ ਦੀ ਅਗਵਾਈ ਵਿਚ ਕੌਮੀ ਜਮਹੂਰੀ ਗੱਠਜੋੜ ਨੂੰ ਇਸ ਪੱਖੋਂ ਪ੍ਰਸ਼ਾਸਨ ਚਲਾਉਣ ਵਿਚ ਕੋਈ ਕਠਿਨਾਈ ਸਾਹਮਣੇ ਨਹੀਂ ਆਈ। ਮੌਜੂਦਾ ਚੋਣਾਂ ਦੇ ਨਤੀਜੇ 23 ਮਈ ਨੂੰ ਆਉਣੇ ਹਨ ਪਰ ਇਸ ਵਾਰ ਸਿਆਸੀ ਹਾਲਾਤ 2014 ਵਾਲੇ ਨਹੀਂ ਜਾਪਦੇ। ਚਾਹੇ ਭਾਰਤੀ ਜਨਤਾ ਪਾਰਟੀ ਦੇ ਆਗੂ ਇਨ੍ਹਾਂ ਚੋਣਾਂ ਵਿਚ ਸਪੱਸ਼ਟ ਬਹੁਮਤ ਪ੍ਰਾਪਤ ਕਰਨ ਦੇ ਬਿਆਨ ਦੇ ਰਹੇ ਹਨ ਪਰ ਅਜਿਹਾ ਸੰਭਵ ਹੋ ਸਕੇਗਾ, ਇਸ ਬਾਰੇ ਯਕੀਨ ਨਾਲ ਕੁਝ ਨਹੀਂ ਕਿਹਾ ਜਾ ਸਕਦਾ। ਬਿਨਾਂ ਸ਼ੱਕ ਸਿਆਸੀ ਖੇਤਰ ਵਿਚ ਨਰਿੰਦਰ ਮੋਦੀ ਦਾ ਕੱਦ ਇਕ ਵਾਰ ਫਿਰ ਵਧਿਆ ਦਿਖਾਈ ਦਿੰਦਾ ਹੈ ਪਰ ਗਿਣਤੀਆਂ-ਮਿਣਤੀਆਂ ਅਨੁਸਾਰ ਪਿਛਲੀ ਵਾਰ ਵਰਗੀ ਸਫਲਤਾ ਪ੍ਰਾਪਤ ਕਰ ਸਕਣਾ ਸੰਭਵ ਨਹੀਂ ਜਾਪਦਾ। ਕੀ ਕੌਮੀ ਜਮਹੂਰੀ ਗੱਠਜੋੜ ਦੀਆਂ ਪਾਰਟੀਆਂ ਰਲ ਕੇ ਬਹੁਮਤ ਪ੍ਰਾਪਤ ਕਰ ਲੈਣਗੀਆਂ, ਇਸ ਦੀ ਤਸਵੀਰ ਵੀ ਪਿਛਲੀ ਵਾਰ ਵਾਂਗ ਸਪੱਸ਼ਟ ਦਿਖਾਈ ਨਹੀਂ ਦਿੰਦੀ।
ਅਜਿਹੀ ਸਥਿਤੀ ਨੂੰ ਵੇਖਦਿਆਂ ਕਾਂਗਰਸ ਸਮੇਤ ਵੱਡੀਆਂ ਵਿਰੋਧੀ ਪਾਰਟੀਆਂ ਅਤੇ ਖੇਤਰੀ ਪਾਰਟੀਆਂ ਨੇ ਇਕੱਠੇ ਹੋ ਕੇ ਗੱਠਜੋੜ ਬਣਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਆਂਧਰਾ ਪ੍ਰਦੇਸ਼ ਦੀ ਤੇਲਗੂ ਦੇਸਮ ਪਾਰਟੀ ਦੇ ਆਗੂ ਅਤੇ ਸੂਬੇ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਇਸ ਦਿਸ਼ਾ ਵਿਚ ਸਰਗਰਮ ਹੋਏ ਦਿਖਾਈ ਦਿੰਦੇ ਹਨ। ਰਾਹੁਲ ਗਾਂਧੀ ਨੇ ਵੀ ਵੱਡੀਆਂ ਅਤੇ ਛੋਟੀਆਂ ਪਾਰਟੀਆਂ ਨੂੰ ਇਕੱਠੇ ਕਰਨ ਲਈ ਆਪਣੇ ਯਤਨ ਤੇਜ਼ ਕਰ ਦਿੱਤੇ ਹਨ। ਇਕ ਅੰਦਾਜ਼ੇ ਅਨੁਸਾਰ ਉਨ੍ਹਾਂ ਨੇ 22 ਵੱਡੀਆਂ ਛੋਟੀਆਂ ਪਾਰਟੀਆਂ ਨਾਲ ਸੰਪਰਕ ਬਣਾ ਲਿਆ ਹੈ। ਚਾਹੇ ਅੱਜ ਵੀ ਇਹ ਗੱਲ ਹਵਾ ਵਿਚ ਹੈ ਕਿਉਂਕਿ ਮਮਤਾ ਬੈਨਰਜੀ, ਅਖਿਲੇਸ਼ ਯਾਦਵ, ਮਾਇਆਵਤੀ ਆਦਿ ਨੂੰ ਮਨਾਉਣਾ ਟੇਢੀ ਖੀਰ ਦੇ ਬਰਾਬਰ ਹੈ। ਕਿਉਂਕਿ ਹਰ ਵੱਡੀ ਪਾਰਟੀ ਦਾ ਆਗੂ ਆਪਣੇ-ਆਪ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਕਾਹਲਾ ਪਿਆ ਹੋਇਆ ਜਾਪਦਾ ਹੈ। ਅਜਿਹਾ ਗੱਠਜੋੜ ਕੋਈ ਠੋਸ ਰੂਪ ਲੈ ਸਕੇਗਾ, ਇਸ ਦਾ ਯਕੀਨ ਨਹੀਂ ਹੈ।
ਚੰਦਰਬਾਬੂ ਨਾਇਡੂ ਨੇ ਸਾਲ 1996 ਵਿਚ ਵਿਰੋਧੀ ਪਾਰਟੀਆਂ ਦਾ ਅਜਿਹਾ ਹੀ ਗੱਠਜੋੜ ਬਣਾ ਕੇ 13 ਦਿਨਾਂ ਵਿਚ ਵਾਜਪਾਈ ਸਰਕਾਰ ਨੂੰ ਡੇਗ ਦਿੱਤਾ ਸੀ। ਉਸ ਸਮੇਂ ਸਾਂਝੇ ਮੋਰਚੇ ਨੇ ਕਾਂਗਰਸ ਦੀ ਮਦਦ ਨਾਲ ਦੇਵਗੌੜਾ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਸੀ। ਇਹ ਸਰਕਾਰ ਵੀ ਬਹੁਤਾ ਸਮਾਂ ਟਿਕ ਨਹੀਂ ਸੀ ਸਕੀ। ਸਾਲ 1998 ਵਿਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਡਿੱਕੋ-ਡੋਲੇ ਖਾਂਦੀ ਰਹੀ। ਅਜਿਹੀ ਸੂਰਤ ਵਿਚ ਲਟਕਵੀਂ ਲੋਕ ਸਭਾ ਬਣਨ ਨਾਲ ਅਜਿਹੀ ਕਵਾਇਦ ਹੋਰ ਵੀ ਤੇਜ਼ ਹੋ ਸਕਦੀ ਹੈ। ਪਰ ਅਸੀਂ ਇਹ ਯਕੀਨ ਜ਼ਰੂਰ ਕਰਦੇ ਹਾਂ ਕਿ ਭਾਂਤ-ਭਾਂਤ ਦੀਆਂ ਪਾਰਟੀਆਂ ਦੀ ਮਿਲਗੋਭਾ ਸਰਕਾਰ ਦੇਸ਼ ਦੇ ਵਿਕਾਸ ਨੂੰ ਉਸ ਤੇਜ਼ੀ ਨਾਲ ਅੱਗੇ ਨਹੀਂ ਤੋਰ ਸਕਦੀ, ਜਿਸ ਤਰ੍ਹਾਂ ਦੀ ਕਾਰਗੁਜ਼ਾਰੀ ਬਹੁਮਤ ਵਾਲੀ ਸਰਕਾਰ ਦਿਖਾ ਸਕਦੀ ਹੈ। ਆਉਣ ਵਾਲੇ ਸਮੇਂ ਵਿਚ ਦੇਸ਼ ਦੇ ਭਵਿੱਖ ਦੀ ਰਫ਼ਤਾਰ ਅਜਿਹੇ ਗੱਠਜੋੜ ਦੇ ਪ੍ਰਭਾਵ 'ਤੇ ਵੀ ਨਿਰਭਰ ਕਰੇਗੀ, ਜਿਸ ਦੀ ਹੁਣ ਤੋਂ ਹੀ ਤੀਬਰਤਾ ਨਾਲ ਉਡੀਕ ਕੀਤੀ ਜਾਣ ਲੱਗੀ ਹੈ।


-ਬਰਜਿੰਦਰ ਸਿੰਘ ਹਮਦਰਦ


ਖ਼ਬਰ ਸ਼ੇਅਰ ਕਰੋ

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX