ਤਾਜਾ ਖ਼ਬਰਾਂ


ਸੂਚੀ ਪਿੰਡ ਨੇੜੇ ਤੇਲ ਦੇ ਟੈਂਕਰ ਨੂੰ ਲੱਗੀ ਭਿਆਨਕ ਅੱਗ
. . .  5 minutes ago
ਜਲੰਧਰ, 16 ਜੂਨ- ਜਲੰਧਰ ਦੇ ਸੂਚੀ ਪਿੰਡ ਨੇੜੇ ਤੇਲ ਦੇ ਟੈਂਕਰ ਨੂੰ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ । ਜਾਣਕਾਰੀ ਦੇ ਅਨੁਸਾਰ, ਜਿਸ ਗੱਡੀ ਨੂੰ ਅੱਗ ਲੱਗੀ ਸੀ ਉਹ ਪੈਟਰੋਲ ਪੰਪ ਤੋਂ ਕਰੀਬ 500 ਫੁੱਟ ਦੀ ਦੂਰੀ 'ਤੇ ਖੜੀ ਸੀ। ਗੱਡੀ ਦੇ ਥੋੜਾ ਦੂਰ ਖੜ੍ਹੇ ਹੋਣ ਅਤੇ ....
ਕਰੰਟ ਲੱਗਣ ਨਾਲ ਨੌਜਵਾਨ ਦੀ ਹੋਈ ਮੌਤ
. . .  34 minutes ago
ਦੋਰਾਂਗਲਾ, 16 ਜੂਨ (ਲਖਵਿੰਦਰ ਸਿੰਘ ਚੱਕਰਾਜਾ)- ਥਾਣਾ ਦੋਰਾਂਗਲਾ ਅਧੀਨ ਆਉਂਦੇ ਪਿੰਡ ਸ਼ਾਹਪੁਰ ਅਫ਼ਗ਼ਾਨਾਂ ਵਿਖੇ ਬਿਜਲੀ ਦੇ ਟਰਾਂਸਫ਼ਾਰਮਰ ਤੋਂ ਕਰੰਟ ਲੱਗਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜਤਿੰਦਰ ਸਿੰਘ (35) ਸਾਲ ਜੋ ਬਿਜਲੀ ...
ਜੰਡਿਆਲਾ ਗੁਰੂ ਵਿਖੇ ਐੱਚ.ਬੀ.ਸਿੰਘ ਗੰਨ ਹਾਊਸ ਦੀ ਪਾੜੀ ਕੰਧ, ਅਸਲਾ ਬਾਹਰ ਮਿਲਿਆ ਖਿੱਲਰਿਆ
. . .  50 minutes ago
ਜੰਡਿਆਲਾ ਗੁਰੂ,16 ਜੂਨ-(ਰਣਜੀਤ ਸਿੰਘ ਜੋਸਨ)- ਜੰਡਿਆਲਾ ਗੁਰੂ ਸ਼ਹਿਰ ਦੇ ਐੱਚ. ਬੀ.ਸਿੰਘ ਗੰਨ ਹਾਊਸ ਦੀ ਕੰਧ ਪਾੜੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੁਝ ਅਸਲਾ ਵੀ ਬਾਹਰ ਖਿੱਲਰਿਆ ਮਿਲਿਆਂ ਹੈ। ਐੱਚ. ਬੀ.ਸਿੰਘ ਗੰਨ ਹਾਊਸ ਦੇ ਮਾਲਕ ਹਰਮੀਤ ਸਿੰਘ ....
ਵਿਸ਼ਵ ਕੱਪ 2019 : ਮੀਂਹ ਕਾਰਨ ਰੁਕਿਆ ਮੈਚ
. . .  55 minutes ago
ਵਿਸ਼ਵ ਕੱਪ 2019 : 45.4 ਓਵਰਾਂ ਤੋਂ ਬਾਅਦ ਭਾਰਤ ਦੀਆਂ 300 ਦੌੜਾਂ ਪੂਰੀਆਂ
. . .  about 1 hour ago
ਵਿਸ਼ਵ ਕੱਪ 2019 : ਭਾਰਤ ਨੂੰ ਲੱਗਾ ਚੌਥਾ ਝਟਕਾ, ਮਹਿੰਦਰ ਸਿੰਘ ਧੋਨੀ ਹੋਏ ਆਊਟ
. . .  47 minutes ago
ਵਿਸ਼ਵ ਕੱਪ 2019 : 45 ਓਵਰਾਂ ਤੋਂ ਬਾਅਦ ਭਾਰਤ 298/3
. . .  about 1 hour ago
ਵਿਸ਼ਵ ਕੱਪ 2019 : ਭਾਰਤ ਨੂੰ ਲੱਗਾ ਤੀਜਾ ਝਟਕਾ
. . .  about 1 hour ago
ਵਿਸ਼ਵ ਕੱਪ 2019 : ਵਿਰਾਟ ਕੋਹਲੀ ਦੀਆਂ 50 ਦੋੜਾਂ ਪੂਰੀਆਂ
. . .  about 1 hour ago
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੀ ਪਤਨੀ 'ਤੇ ਲੱਗੇ ਸਰਕਾਰੀ ਫ਼ੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼
. . .  about 1 hour ago
ਯੇਰੂਸ਼ਲਮ, 16 ਜੂਨ- ਇਜ਼ਰਾਈਲ ਦੀ ਇਕ ਅਦਾਲਤ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਪਤਨੀ 'ਤੇ ਜਨਤਕ ਫ਼ੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇਸ ਮਾਮਲੇ 'ਚ ਨੇਤਨਯਾਹੂ ਦੀ ਪਤਨੀ ਨੇ ਖ਼ੁਦ ਆਪਣੇ 'ਤੇ ...
ਵਿਸ਼ਵ ਕੱਪ 2019 : 40 ਓਵਰਾਂ ਤੋਂ ਬਾਅਦ ਭਾਰਤ 248/2
. . .  about 1 hour ago
ਵਿਸ਼ਵ ਕੱਪ 2019 : ਭਾਰਤ ਨੂੰ ਲੱਗਾ ਦੂਜਾ ਝਟਕਾ, ਰੋਹਿਤ ਸ਼ਰਮਾ 140 ਦੋੜਾਂ ਬਣਾ ਕੇ ਹੋਏ ਆਊਟ
. . .  about 1 hour ago
ਵਿਸ਼ਵ ਕੱਪ 2019 : 34.2 ਓਵਰਾਂ ਤੋਂ ਬਾਅਦ ਭਾਰਤ ਦੀਆਂ 200 ਦੋੜਾਂ ਪੂਰੀਆਂ
. . .  about 1 hour ago
13 ਕਿੱਲੋ ਗਾਂਜੇ ਸਮੇਤ ਪੁਲਿਸ ਨੇ 2 ਤਸਕਰਾਂ ਨੂੰ ਕੀਤਾ ਕਾਬੂ
. . .  about 2 hours ago
ਫ਼ਤਹਿਗੜ੍ਹ ਸਾਹਿਬ, 16 ਜੂਨ (ਅਰੁਣ ਆਹੂਜਾ)- ਸਰਹਿੰਦ ਚੌਂਕੀ ਦੇ ਇੰਚਾਰਜ ਗੁਰਮੀਤ ਕੁਮਾਰ ਨੇ ਪੁਲਿਸ ਪਾਰਟੀ ਸਮੇਤ ਦੋ ਗਾਂਜੇ ਦੇ ਤਸਕਰਾਂ ਨੂੰ 13 ਕਿੱਲੋਗਰਾਮ ਗਾਂਜੇ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਪੀ. ਜਾਂਚ ...
ਵਿਸ਼ਵ ਕੱਪ 2019 : 30 ਓਵਰਾਂ ਤੋਂ ਬਾਅਦ ਭਾਰਤ 172/1
. . .  about 2 hours ago
ਭਾਰਤ-ਪਾਕਿਸਤਾਨ ਮੈਚ : ਰੋਹਿਤ ਸ਼ਰਮਾ ਦੀਆਂ 100 ਦੌੜਾਂ ਪੂਰੀਆਂ
. . .  about 2 hours ago
ਦਿਮਾਗ਼ੀ ਬੁਖ਼ਾਰ ਕਾਰਨ ਮਰਨ ਵਾਲੇ ਬੱਚਿਆ ਦੀ ਗਿਣਤੀ ਵੱਧ ਕੇ ਹੋਈ 93
. . .  about 2 hours ago
ਵਿਸ਼ਵ ਕੱਪ 2019 : 25.4 ਓਵਰਾਂ ਤੋਂ ਬਾਅਦ ਭਾਰਤ ਦੀਆਂ 150 ਦੋੜਾਂ ਪੂਰੀਆਂ
. . .  about 2 hours ago
ਵਿਸ਼ਵ ਕੱਪ 2019 : ਭਾਰਤ ਨੂੰ ਲੱਗਾ ਪਹਿਲਾ ਝਟਕਾ, ਕੇ.ਐਲ ਰਾਹੁਲ 57 ਦੋੜਾਂ ਬਣਾ ਕੇ ਆਊਟ
. . .  41 minutes ago
ਸ੍ਰੀ ਮੁਕਤਸਰ ਸਾਹਿਬ: ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 7 ਜੇਠ ਸੰਮਤ 551
ਵਿਚਾਰ ਪ੍ਰਵਾਹ: ਭਵਿੱਖ ਨੂੰ ਸਾਕਾਰ ਕਰ ਦੇਣਾ ਹੀ ਸਭ ਤੋਂ ਵਧੀਆ ਪੇਸ਼ੀਨਗੋਈ ਹੈ। -ਜੋਸਲ ਕਾਫਮੈਨ

ਪਹਿਲਾ ਸਫ਼ਾ

ਚੋਣ ਸਰਵੇਖਣਾਂ ਤੋਂ ਬਾਅਦ ਸਿਆਸੀ ਹਲਚਲ ਵਧੀ

* ਵਿਰੋਧੀ ਧਿਰਾਂ ਦੀ ਮੀਟਿੰਗ ਅੱਜ-ਚੋਣ ਕਮਿਸ਼ਨ ਨਾਲ ਕਰਨਗੇ ਮੁਲਾਕਾਤ * ਸਰਵੇਖਣ ਨੂੰ ਮਨਘੜਤ, ਫ਼ਰਜ਼ੀ ਤੇ ਜ਼ਮੀਨੀ ਹਕੀਕਤ ਤੋਂ ਦੱਸਿਆ ਉਲਟ * ਅੰਤਿਮ ਨਤੀਜੇ ਅਨੁਮਾਨਾਂ ਅਨੁਸਾਰ ਹੀ ਆਉਣਗੇ-ਭਾਜਪਾ

ਪਟਨਾ / ਨਵੀਂ ਦਿੱਲੀ, 20 ਮਈ (ਏਜੰਸੀ)- ਵਿਰੋਧੀ ਪਾਰਟੀਆਂ ਨੇ ਚੋਣ ਸਰਵੇਖਣਾਂ ਤੋਂ ਬਾਅਦ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਦੇ ਸੱਤਾ 'ਚ ਆਉਣ ਦੇ ਅਨੁਮਾਨ 'ਤੇ ਸ਼ੱਕ ਜ਼ਾਹਿਰ ਕਰਦਿਆਂ ਇਸ ਨੂੰ ਮਨਘੜਤ, ਫਰਜ਼ੀ ਤੇ ਜ਼ਮੀਨੀ ਹਕੀਕਤ ਤੋਂ ਉਲਟ ਦੱਸਿਆ ਹੈ, ਜਦਕਿ ਸੱਤਾਧਾਰੀ ਧਿਰ ਨੇ ਕਿਹਾ ਹੈ ਕਿ ਅੰਤਿਮ ਨਤੀਜੇ ਅਨੁਮਾਨਾਂ ਦੇ ਅਨੁਸਾਰ ਹੀ ਆਉਣਗੇ। ਇਸੇ ਦੌਰਾਨ ਚੋਣ ਨਤੀਜਿਆਂ ਤੋਂ ਦੋ ਦਿਨ ਪਹਿਲਾਂ ਮੰਗਲਵਾਰ ਨੂੰ ਵਿਰੋਧੀ ਪਾਰਟੀਆਂ ਦੇ ਪ੍ਰਮੁੱਖ ਨੇਤਾ ਨਵੀਂ ਦਿੱਲੀ ਵਿਖੇ ਬੈਠਕ ਕਰਕੇ ਦੇਸ਼ ਦੇ ਰਾਜਨੀਤਿਕ ਹਾਲਾਤ ਤੇ ਸਰਕਾਰ ਦੇ ਗਠਨ ਲਈ ਗੈਰ-ਭਾਜਪਾ ਗਠਜੋੜ ਵਲੋਂ ਦਾਅਵਾ ਪੇਸ਼ ਕਰਨ ਲਈ ਵਿਚਾਰਾਂ ਕਰਨਗੇ।
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਚੋਣ ਸਰਵੇਖਣਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੂਸਰੇ ਕਾਰਜਕਾਲ ਦੀ ਸੰਭਾਵਨਾ ਜਤਾਈ ਗਈ ਸੀ। ਕੁਝ ਚੋਣ ਸਰਵੇਖਣਾਂ ਨੇ ਅਨੁਮਾਨ ਲਗਾਇਆ ਸੀ ਕਿ ਐਨ.ਡੀ.ਏ. ਨੂੰ 300 ਤੋਂ ਵੱਧ ਸੀਟਾਂ ਪ੍ਰਾਪਤ ਹੋਣਗੀਆਂ, ਜਿਸ ਨਾਲ ਉਹ ਅਰਾਮ ਨਾਲ ਹੀ ਲੋਕ ਸਭਾ 'ਚ 272 ਸੀਟਾਂ ਦੇ ਬਹੁਮਤ ਦੇ ਅੰਕੜੇ ਨੂੰ ਪ੍ਰਾਪਤ ਕਰ ਲਵੇਗੀ। ਚੋਣ ਸਰਵੇਖਣਾਂ ਦੇ ਸਹੀ ਜਾਂ ਗਲਤ ਹੋਣ 'ਤੇ ਛਿੜੀ ਬਹਿਸ ਦੌਰਾਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਇਹ ਅੰਤਿਮ ਨਤੀਜੇ ਨਹੀਂ ਹਨ, ਪਰ ਉਨ੍ਹਾਂ ਨਾਲ ਹੀ ਕਿਹਾ ਕਿ ਐਨ.ਡੀ.ਏ. ਸਰਕਾਰ ਵਲੋਂ ਕੀਤੇ ਵਿਕਾਸ ਕਾਰਜਾਂ ਦੀ ਬਦੌਲਤ ਭਾਜਪਾ ਮੁੜ ਸੱਤਾ 'ਚ ਆਵੇਗੀ। ਇਸੇ ਤਰ੍ਹਾਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਨਤੀਜੇ ਚੋਣ ਸਰਵੇਖਣਾਂ ਦੇ ਅਨੁਸਾਰ ਹੀ ਹੋਣਗੇ। ਕੇਰਲ ਦੇ ਮੁੱਖ ਮੰਤਰੀ ਪਿਨਰਈ ਵਿਜਯਨ ਨੇ ਕਿਹਾ ਹੈ ਕਿ ਅੰਦਾਜੇ 'ਤੇ ਆਧਾਰਿਤ ਅੰਦਾਜਿਆਂ 'ਤੇ ਵਿਸ਼ਵਾਸ ਕਰਨ ਦੀ ਲੋੜ ਨਹੀਂ ਹੈ। ਇਸੇ ਤਰ੍ਹਾਂ ਆਰ.ਜੇ.ਡੀ. ਨੇਤਾ ਤੇਜਸਵੀ ਯਾਦਵ ਨੇ ਕਿਹਾ ਹੈ ਕਿ ਅਜਿਹਾ ਕਈ ਵਾਰ ਹੋਇਆ ਹੈ ਕਿ ਚੋਣ ਸਰਵੇਖਣ ਅਸਲ ਤਸਵੀਰ ਵਿਖਾਉਣ 'ਚ ਸਫਲ ਨਹੀਂ ਹੋਏ, ਇਸ ਲਈ ਚੋਣ ਸਰਵੇਖਣਾਂ 'ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਤੇਜਸਵੀ ਦੇ ਬੋਲਾਂ ਦਾ ਉੱਘੇ ਸਮਾਜਵਾਦੀ ਨੇਤਾ ਸ਼ਰਦ ਯਾਦਵ ਨੇ ਵੀ ਸਮਰਥਨ ਕੀਤਾ ਹੈ। ਤ੍ਰਿਣਮੂਲ ਕਾਂਗਰਸ, ਜਿਸ ਨੇ ਚੋਣ ਸਰਵੇਖਣਾਂ ਨੂੰ ਗੱਪ ਕਿਹਾ ਸੀ, ਨੇ ਕਿਹਾ ਹੈ ਕਿ ਪੱਛਮੀ ਬੰਗਾਲ ਦੇ ਜ਼ਿਲ੍ਹਿਆਂ ਤੇ ਹਲਕਿਆਂ ਦੀ ਅੰਦਰੂਨੀ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਦੀ ਪਾਰਟੀ ਇਸ ਵਾਰ ਵੀ ਜਿੱਤ ਹਾਸਲ ਕਰੇਗੀ। ਕਰਨਾਟਕ ਦੇ ਮੁੱਖ ਮੰਤਰੀ ਐਚ.ਡੀ. ਕੁਮਾਰਾਸਵਾਮੀ ਨੇ ਵੀ ਚੋਣ ਸਰਵੇਕਾਰਾਂ 'ਤੇ ਵਰ੍ਹਦੇ ਹੋਏ ਕਿਹਾ ਹੈ ਕਿ ਖੇਤਰੀ ਪਾਰਟੀਆਂ ਨੂੰ ਗੁੰਮਰਾਹ ਕਰਨ ਲਈ ਭਾਜਪਾ ਵਲੋਂ ਮਨਘੜਤ ਮੋਦੀ ਲਹਿਰ ਦਾ ਸਹਾਰਾ ਲਿਆ ਜਾ ਰਿਹਾ ਹੈ। ਕਾਂਗਰਸੀ ਨੇਤਾ ਸ਼ਸ਼ੀ ਥਰੂਰ ਨੇ ਹੁਣੇ ਜਿਹੇ ਆਏ ਆਸਟ੍ਰੇਲੀਆ ਦੇ ਚੋਣ ਸਰਵੇਖਣਾਂ ਦੀ ਉਦਾਹਰਨ ਦਿੰਦੇ ਹੋਏ ਕਿਹਾ ਹੈ ਕਿ ਸਰਵੇਖਣ ਹਮੇਸ਼ਾ ਸਹੀ ਨਹੀਂ ਹੁੰਦੇ। ਡੀ.ਐਮ.ਕੇ. ਦੇ ਪ੍ਰਧਾਨ ਐਮ.ਕੇ. ਸਟਾਲਿਨ ਨੇ ਕਿਹਾ ਹੈ ਕਿ ਚੋਣ ਸਰਵੇਖਣਾਂ ਨੂੰ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ ਤੇ ਤਿੰਨ ਦਿਨਾਂ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ।
ਵਿਰੋਧੀ ਪਾਰਟੀਆਂ ਵਲੋਂ ਬੈਠਕ ਅੱਜ
ਚੋਣ ਨਤੀਜਿਆਂ ਤੋਂ ਦੋ ਦਿਨ ਪਹਿਲਾਂ ਮੰਗਲਵਾਰ ਨੂੰ ਵਿਰੋਧੀ ਪਾਰਟੀਆਂ ਦੇ ਪ੍ਰਮੁੱਖ ਨੇਤਾ ਨਵੀਂ ਦਿੱਲੀ ਵਿਖੇ ਬੈਠਕ ਕਰਕੇ ਦੇਸ਼ ਦੇ ਰਾਜਨੀਤਿਕ ਹਾਲਾਤ ਤੇ ਸਰਕਾਰ ਦੇ ਗਠਨ ਲਈ ਗੈਰ-ਭਾਜਪਾ ਗਠਜੋੜ ਵਲੋਂ ਦਾਅਵਾ ਪੇਸ਼ ਕਰਨ ਲਈ ਵਿਚਾਰਾਂ ਕਰਨਗੇ। ਸੂਤਰਾਂ ਅਨੁਸਾਰ ਬੈਠਕ 'ਚ ਇਹ ਵੀ ਵਿਚਾਰ ਕੀਤੀ ਜਾਵੇਗੀ ਕਿ 23 ਮਈ ਦੇ ਨਤੀਜੇ ਤੋਂ ਬਾਅਦ ਲਟਕਵੀਂ ਸੰਸਦ ਦੇ ਮੱਦੇਨਜ਼ਰ ਮਹਾਂਗਠਜੋੜ ਦੇ ਹੋਰ ਨੇਤਾਵਾਂ ਨਾਲ ਵੀ ਵਿਸਥਾਰਤ ਗੱਲਬਾਤ ਕੀਤੀ ਜਾਵੇਗੀ। ਸੂਤਰਾਂ ਨੇ ਇਹ ਵੀ ਦੱਸਿਆ ਹੈ ਕਿ ਮਮਤਾ ਬੈਨਰਜੀ ਨਾਲ ਗੱਲਬਾਤ ਬਾਰੇ ਫੈਸਲਾ ਵੀ 23 ਮਈ ਦੀ ਬੈਠਕ 'ਚ ਲਿਆ ਜਾਵੇਗਾ। ਸੂਤਰਾਂ ਅਨੁਸਾਰ ਵਿਰੋਧੀ ਧਿਰਾਂ ਸਰਕਾਰ ਬਣਾਉਣ ਲਈ ਦਾਅਵਾ ਪੇਸ਼ ਕਰਨ ਦਾ ਕੋਈ ਵੀ ਮੌਕਾ ਨਹੀਂ ਗੁਆਉਣਾ ਚਾਹੁੰਦੀਆਂ, ਇਸ ਲਈ ਹਰੇਕ ਕਦਮ ਸਾਵਧਾਨੀ ਨਾਲ ਚੱਲ ਰਹੀਆਂ ਹਨ। ਇਸ ਤੋਂ ਪਹਿਲਾਂ ਟੀ.ਡੀ.ਪੀ. ਮੁਖੀ ਐਨ ਚੰਦਰਬਾਬੂ ਨਾਇਡੂ ਨੇ ਮਮਤਾ ਬੈਨਰਜੀ ਨਾਲ ਗੈਰ-ਭਾਜਪਾ ਮਹਾਂਗਠਜੋੜ ਦੀ ਸਰਕਾਰ ਬਣਾਉਣ ਬਾਰੇ ਗੱਲਬਾਤ ਕੀਤੀ। ਇਸ ਤੋਂ ਪਹਿਲਾਂ ਨਾਇਡੂ ਸੋਨੀਆ ਗਾਂਧੀ, ਰਾਹੁਲ, ਅਖਿਲੇਸ਼ ਯਾਦਵ, ਮਾਇਆਵਤੀ ਸਮੇਤ ਦੂਜੇ ਆਗੂਆਂ ਨਾਲ ਵੀ ਮੁਲਾਕਾਤ ਕਰ ਚੁੱਕੇ ਹਨ। ਉੱਧਰ ਮਮਤਾ ਨੇ ਅੱਜ ਸਪਾ ਮੁਖੀ ਅਖਿਲੇਸ਼ ਯਾਦਵ ਨਾਲ ਵੀ ਫੋਨ 'ਤੇ ਗੱਲਬਾਤ ਕੀਤੀ ਜਦਕਿ ਇਸ ਤੋਂ ਪਹਿਲਾਂ ਅਖਿਲੇਸ਼ ਤੇ ਮਾਇਆਵਤੀ ਨੇ ਵੀ ਲਖਨਊ ਵਿਖੇ ਬੰਦ ਕਮਰਾ ਬੈਠਕ ਕੀਤੀ। ਚੋਣ ਸਰਵੇਖਣਾਂ ਦੀ ਭਵਿੱਖਵਾਣੀ ਦਰਮਿਆਨ ਵਿਰੋਧੀ ਪਾਰਟੀਆਂ ਆਪਣੀ ਰਣਨੀਤੀ ਨਾਲ ਅੱਗੇ ਵਧ ਰਹੀਆਂ ਹਨ ਕਿਉਂਕਿ ਜ਼ਿਆਦਾਤਰ ਪਾਰਟੀਆਂ ਨੇ ਚੋਣ ਸਰਵੇਖਣ ਖਾਰਜ ਕੀਤੇ ਹਨ ਤੇ ਦਾਅਵਾ ਕੀਤਾ ਹੈ ਕਿ ਐਨ.ਡੀ.ਏ. ਨੂੰ ਲੋਕ ਸਭਾ 'ਚ ਬਹੁਮਤ ਨਹੀਂ ਮਿਲੇਗਾ। ਵਿਰੋਧੀ ਪਾਰਟੀਆਂ ਵਲੋਂ ਚੋਣ ਕਮਿਸ਼ਨ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ ਤੇ ਸੁਪਰੀਮ ਕੋਰਟ ਦੇ ਨਿਰਦੇਸ਼ ਅਨੁਸਾਰ ਵੀ.ਵੀ.ਪੈਟ ਪਰਚੀਆਂ ਦਾ ਈ.ਵੀ.ਐਮ. ਮਸ਼ੀਨਾਂ ਦੇ ਨਤੀਜੇ ਨਾਲ ਮਿਲਾਨ ਕਰਨ ਦਾ ਮੁੱਦਾ ਉਠਾਇਆ ਜਾਵੇਗਾ।
ਕਾਂਗਰਸੀ ਵਰਕਰਾਂ ਵਲੋਂ ਚੋਣ ਸਰਵੇਖਣ ਖ਼ਾਰਜ
ਚੋਣ ਸਰਵੇਖਣ ਕਾਂਗਰਸ ਲਈ ਨਿਰਾਸ਼ਾ ਵਾਲੇ ਸਾਬਿਤ ਹੋਏ ਹਨ, ਪਰ ਕਾਂਗਰਸ ਦੇ ਵਰਕਰਾਂ ਦਾ ਮੰਨਣਾ ਹੈ ਕਿ 23 ਮਈ ਨੂੰ ਆਉਣ ਵਾਲੇ ਨਤੀਜੇ ਇਕਪਾਸੜ ਨਹੀਂ ਹੋ ਸਕਦੇ ਤੇ ਉਨ੍ਹਾਂ ਦੀ ਪਾਰਟੀ ਸਰਬੋਤਮ ਪ੍ਰਦਰਸ਼ਨ ਕਰੇਗੀ। ਚੋਣਾਂ ਦੇ ਆਖਰੀ ਪੜਾਅ ਤੋਂ ਬਾਅਦ ਆਏ ਚੋਣ ਸਰਵੇਖਣਾਂ 'ਚ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਨੂੰ 300 ਤੋਂ ਵੱਧ ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਗਿਆ ਹੈ। ਭਾਵੇਂ ਕਿ ਚੋਣ ਸਰਵੇਖਣਾਂ ਤੋਂ ਬਾਅਦ ਕਾਂਗਰਸ ਹੈੱਡਕੁਆਰਟਰ 'ਚ ਸੁੰਨਸਾਨ ਪਸਰੀ ਰਹੀ, ਪਰ ਕਾਂਗਰਸੀ ਵਰਕਰਾਂ ਨੇ ਚੋਣ ਸਰਵੇਖਣਾਂ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ 23 ਮਈ ਨੂੰ ਆਉਣ ਵਾਲੇ ਨਤੀਜੇ ਅਨੁਮਾਨ ਨਾਲੋਂ ਕਿਤੇ ਵੱਖਰੇ ਹੋਣਗੇ।
ਚੋਣ ਸਰਵੇਖਣਾਂ 'ਚ ਵਿਸ਼ਵਾਸ ਨਹੀਂ-ਸਟਾਲਿਨ
ਭਾਵੇਂ ਕਿ ਚੋਣ ਸਰਵੇਖਣਾਂ 'ਚ ਡੀ.ਐਮ.ਕੇ. ਦੇ ਵਧੀਆ ਪ੍ਰਦਰਸ਼ਨ ਨੂੰ ਵਿਖਾਇਆ ਗਿਆ ਹੈ, ਪਰ ਇਸ ਦੇ ਬਾਵਜੂਦ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਐਮ.ਕੇ. ਸਟਾਲਿਨ ਨੇ ਕਿਹਾ ਹੈ ਕਿ ਉਹ ਚੋਣ ਸਰਵੇਖਣਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਸਕਦੇ ਤੇ ਲੋਕਾਂ ਦਾ ਫਤਵਾ ਜਾਣਨ ਲਈ ਤਿੰਨ ਦਿਨ ਤੱਕ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ।
ਕਈ ਵਾਰ ਗ਼ਲਤ ਸਾਬਿਤ ਹੋ ਚੁੱਕੈ ਚੋਣ ਸਰਵੇਖਣ-ਸ਼ਰਦ ਯਾਦਵ
ਚੋਣ ਸਰਵੇਖਣਾਂ ਤੋਂ ਬਾਅਦ ਸ਼ਰਦ ਯਾਦਵ ਨੇ ਕਿਹਾ ਹੈ ਕਿ ਚੋਣ ਸਰਵੇਖਣ ਫਰਜ਼ੀ ਹਨ ਤੇ ਇਹ ਕਈ ਵਾਰ ਗਲਤ ਸਾਬਿਤ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਟਲ ਬਿਹਾਰੀ ਵਾਜਪਾਈ ਦੇ ਸਮੇਂ 'ਇੰਡੀਆ ਸ਼ਾਈਨਿੰਗ' ਦੇ ਨਾਂਅ 'ਤੇ ਚੋਣ ਸਰਵੇਖਣ 'ਚ ਸਾਨੂੰ ਜਿੱਤਿਆ ਹੋਇਆ ਵਿਖਾਇਆ ਗਿਆ ਸੀ, ਪਰ ਨਤੀਜੇ ਸਾਰਿਆਂ ਸਾਹਮਣੇ ਸਨ।
ਵੋਟਿੰਗ ਮਸ਼ੀਨਾਂ ਹੈਕ ਕੀਤੀਆਂ ਜਾ ਰਹੀਆਂ ਹਨ-ਪਰਮੇਸ਼ਵਰਾ
ਕਰਨਾਟਕਾ ਦੇ ਉੱਪ-ਮੁੱਖ ਮੰਤਰੀ ਡਾ. ਜੀ. ਪਰਮੇਸ਼ਵਰਾ ਨੇ ਕਿਹਾ ਹੈ ਕਿ ਇਹ ਸਪੱਸ਼ਟ ਵਿਖਾਈ ਦੇ ਰਿਹਾ ਹੈ ਕਿ ਕੇਂਦਰ 'ਚ ਸੱਤਾਧਾਰੀ ਪਾਰਟੀ ਨੂੰ ਫਾਇਦਾ ਪਹੁੰਚਾਉਣ ਲਈ ਬਿਜਲਈ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਨੂੰ ਹੈਕ ਕੀਤਾ ਜਾ ਰਿਹਾ ਹੈ।
ਵੀ.ਵੀ. ਪੈਟ ਤੇ ਈ.ਵੀ.ਐਮ. 'ਚ ਮਿਲਾਨ ਨਾ ਹੋਣ 'ਤੇ ਚੋਣਾਂ ਰੱਦ ਕੀਤੀਆਂ ਜਾਣ-'ਆਪ'
ਚੋਣ ਸਰਵੇਖਣਾਂ ਨੂੰ ਖਾਰਜ਼ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਸੰਜੇ ਸਿੰਘ ਨੇ ਕਿਹਾ ਹੈ ਕਿ ਵੀ.ਵੀ.ਪੈਟ ਤੇ ਈ.ਵੀ.ਐਮ. ਮਸ਼ੀਨਾਂ 'ਚ ਵੋਟਾਂ ਦੀ ਗਿਣਤੀ ਦਾ ਮਿਲਾਨ ਨਾ ਹੋਣ 'ਤੇ ਲੋਕ ਸਭਾ ਚੋਣਾਂ ਰੱਦ ਕਰ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਗੁਜਰਾਤ, ਮਹਾਰਾਸ਼ਟਰ, ਕਰਨਾਟਕ, ਦਿੱਲੀ ਤੇ ਪੱਛਮੀ ਬੰਗਾਲ ਹਰੇਕ ਥਾਂ 'ਤੇ ਭਾਜਪਾ ਦੀ ਜਿੱਤ ਦਾ ਅਨੁਮਾਨ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇੰਜ ਲਗਦਾ ਹੈ ਕਿ ਇਹ ਚੋਣ ਸਰਵੇਖਣ ਪੈਸੇ ਲੈ ਕੇ ਕਰਵਾਏ ਗਏ ਹਨ।
ਚੋਣ ਸਰਵੇਖਣ ਨਾਲ ਸੈਂਸੈਕਸ ਬਾਗ਼ੋ-ਬਾਗ਼
10 ਸਾਲ ਦੀ ਰਿਕਾਰਡ ਉੱਚਾਈ 'ਤੇ
ਨਿਵੇਸ਼ਕਾਂ ਨੂੰ 5.33 ਲੱਖ ਕਰੋੜ ਦਾ ਹੋਇਆ ਮੁਨਾਫ਼ਾ

ਮੁੰਬਈ, 20 ਮਈ (ਏਜੰਸੀਆਂ)-ਲੋਕ ਸਭਾ ਚੋਣਾਂ ਲਈ ਵੋਟਾਂ ਪੈਣ ਦਾ ਕੰਮ ਸਮਾਪਤ ਹੋਣ ਤੋਂ ਬਾਅਦ ਜਾਰੀ ਹੋਏ ਵੱਖ-ਵੱਖ ਚੋਣ ਸਰਵੇਖਣਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੇ ਰਾਸ਼ਟਰੀ ਲੋਕਤੰਤਰਿਕ ਗੱਠਜੋੜ (ਐਨ.ਡੀ.ਏ.) ਸਰਕਾਰ ਦੇ ਮੁੜ ਸੱਤਾ 'ਚ ਪਰਤਣ ਦੀ ਭਵਿੱਖਬਾਣੀ ਦਾ ਸ਼ੇਅਰ ਬਾਜ਼ਾਰਾਂ 'ਚ ਜ਼ੋਰਦਾਰ ਸਵਾਗਤ ਹੋਇਆ ਹੈ। ਨਿਵੇਸ਼ਕਾਂ ਦੀ ਬੋਲੀ ਨਾਲ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਅੱਜ 1,422 ਅੰਕਾਂ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 421 ਅੰਕਾਂ ਦੀ ਜ਼ਬਰਦਸਤ ਤੇਜ਼ੀ ਨਾਲ ਬੰਦ ਹੋਇਆ। ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ 'ਤੇ ਆਧਾਰਿਤ ਸੈਂਸੈਕਸ 1,421.90 ਅੰਕਾਂ ਯਾਨੀ 3.75 ਫ਼ੀਸਦੀ ਉੱਛਲ ਕੇ 39,352.67 ਅੰਕਾਂ 'ਤੇ ਪਹੁੰਚ ਗਿਆ, ਜਿਸ ਨਾਲ ਨਿਵੇਸ਼ਕਾਂ ਨੂੰ ਕਰੀਬ 5.33 ਲੱਖ ਕਰੋੜ ਰੁਪਏ ਦਾ ਮੁਨਾਫ਼ਾ ਹੋਇਆ ਹੈ। ਨਿਵੇਸ਼ਕਾਂ ਨੂੰ ਆਸ ਹੈ ਕਿ ਐਨ.ਡੀ.ਏ. ਦਾ ਸੱਤਾ 'ਚ ਬਣੇ ਰਹਿਣ ਨਾਲ ਆਰਥਿਕ ਸੁਧਾਰਾਂ ਦੀ ਰਫ਼ਤਾਰ ਬਣੀ ਰਹੇਗੀ ਅਤੇ ਪਹਿਲੇ ਕਾਰਜਕਾਲ 'ਚ ਜਿਨ੍ਹਾਂ ਕੰਮਾਂ ਨੂੰ ਸ਼ੁਰੂ ਕੀਤਾ ਗਿਆ ਹੈ ਉਨ੍ਹਾਂ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ।
ਅੱਜ ਐਨ.ਡੀ.ਏ. ਨੇਤਾਵਾਂ ਨੂੰ ਮਿਲਣਗੇ ਅਮਿਤ ਸ਼ਾਹ

ਨਵੀਂ ਦਿੱਲੀ, 20 ਮਈ (ਏਜੰਸੀ)- ਚੋਣ ਸਰਵੇਖਣਾਂ 'ਚ ਭਾਜਪਾ ਦੀ ਅਗਵਾਈ ਵਾਲੇੇ ਐਨ.ਡੀ.ਏ. ਗਠਜੋੜ ਦੇ ਮੁੜ ਸੱਤਾ 'ਚ ਆਉਣ ਦੇ ਅਨੁਮਾਨ ਤੋਂ ਬਾਅਦ ਭਾਜਪਾ ਪ੍ਰਧਾਨ ਅਮਿਤ ਸ਼ਾਹ ਮੰਗਲਵਾਰ 21 ਮਈ ਦੀ ਰਾਤ ਨੂੰ ਆਪਣੇ ਐਨ.ਡੀ.ਏ. ਭਾਈਵਾਲ ਦੇ ਨੇਤਾਵਾਂ ਨੂੰ ਰਾਤ ਦੇ ਖਾਣੇ 'ਤੇ ਮਿਲਣਗੇ। ਸੂਤਰਾਂ ਅਨੁਸਾਰ ਇਸ ਬੈਠਕ, ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੀ ਆਉਣ ਦੀ ਸੰਭਾਵਨਾ ਹੈ, 'ਚ ਭਾਜਪਾ ਵਲੋਂ ਆਪਣੇ ਭਾਈਵਾਲਾਂ ਨਾਲ 23 ਮਈ ਦੇ ਨਤੀਜਿਆਂ ਤੋਂ ਬਾਅਦ ਦੀ ਰਣਨੀਤੀ 'ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ 14 'ਚੋਂ 12 ਚੋਣ ਸਰਵੇਖਣਾਂ 'ਚ ਐਨ.ਡੀ.ਏ. ਨੂੰ 282 ਤੋਂ 365 ਸੀਟਾਂ ਦੇ ਨਾਲ ਸਪੱਸ਼ਟ ਬਹੁਮਤ ਮਿਲਣ ਦਾ ਅਨੁਮਾਨ ਲਗਾਇਆ ਗਿਆ ਹੈ। ਇਕ ਪਾਰਟੀ ਜਾਂ ਕਿਸੇ ਗਠਜੋੜ ਨੂੰ ਸਰਕਾਰ ਬਣਾਉਣ ਲਈ 271 ਸੀਟਾਂ ਦੀ ਜ਼ਰੂਰਤ ਹੈ।
ਅਖਿਲੇਸ਼ ਦੀ ਮਾਇਆਵਤੀ ਨਾਲ ਮੁਲਾਕਾਤ, ਮਮਤਾ ਨੂੰ ਕੀਤਾ ਫ਼ੋਨ

ਲਖਨਊ, 20 ਮਈ (ਏਜੰਸੀ)- ਬਸਪਾ ਪ੍ਰਧਾਨ ਮਾਇਆਵਤੀ ਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਚੋਣ ਸਰਵੇਖਣਾਂ ਤੋਂ ਬਾਅਦ ਇਥੇ ਮੁਲਾਕਾਤ ਕਰਕੇ ਯੂ.ਪੀ. 'ਚ ਉਨ੍ਹਾਂ ਦੇ ਗਠਜੋੜ ਨੂੰ ਮਿਲ ਰਹੇ ਬਹੁਮਤ 'ਤੇ ਚਰਚਾ ਕੀਤੀ। ਅਖਿਲੇਸ਼ ਯਾਦਵ, ਜਿਨ੍ਹਾਂ ਨੇ ਭਾਜਪਾ ਨੂੰ ਹਰਾਉਣ ਲਈ ਬਸਪਾ ਤੇ ਆਰ.ਐਲ.ਡੀ. ਨਾਲ ਗਠਜੋੜ ਕੀਤਾ ਸੀ, ਮਾਇਆਵਤੀ ਦੇ ਘਰ ਵਿਖੇ ਗਏ, ਜਿਥੇ ਉਨ੍ਹਾਂ ਬਸਪਾ ਮੁਖੀ ਨਾਲ ਕਰੀਬ ਇਕ ਘੰਟੇ ਤੱਕ ਬੰਦ ਕਮਰਾ ਬੈਠਕ ਕੀਤੀ। ਹਾਲਾਂਕਿ ਦੋਵਾਂ ਪ੍ਰਮੁੱਖ ਨੇਤਾਵਾਂ 'ਚ ਕੀ ਗੱਲਬਾਤ ਹੋਈ, ਇਸ ਬਾਰੇ ਤੁਰੰਤ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।
ਮਮਤਾ ਨੂੰ ਮਿਲੇ ਨਾਇਡੂ

ਕੋਲਕਾਤਾ, 20 ਮਈ (ਰਣਜੀਤ ਸਿੰਘ ਲੁਧਿਆਣਵੀ)-ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਤੇਲਗੂ ਦੇਸਮ ਪਾਰਟੀ ਦੇ ਮੁਖੀ ਐਨ ਚੰਦਰਬਾਬੂ ਨਾਇਡੂ ਨੇ ਅੱਜ ਸ਼ਾਮ ਇੱਥੇ ਕਾਲੀਘਾਟ ਸਥਿਤ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਘਰ ਪੁੱਜ ਕੇ ਉਨ੍ਹਾਂ ਨਾਲ ਕਰੀਬ 45 ਮਿੰਟ ਤੱਕ ਮੁਲਾਕਾਤ ਕੀਤੀ। ਸੂਤਰਾਂ ਅਨੁਸਾਰ ਦੋਵਾਂ ਨੇਤਾਵਾਂ ਨੇ ਲੋਕ ਸਭਾ 'ਚ ਲਟਕਵੀਂ ਸੰਸਦ ਦੇ ਹਾਲਾਤ ਬਣਨ 'ਤੇ ਕੇਂਦਰ 'ਚ ਗੈਰ-ਭਾਜਪਾ ਮਹਾਂਗਠਜੋੜ ਦੀ ਸਰਕਾਰ ਬਣਾਉਣ ਬਾਰੇ ਗੱਲਬਾਤ ਕੀਤੀ। ਮੰਨਿਆ ਜਾ ਰਿਹਾ ਹੈ ਕਿ ਸਰਕਾਰ 'ਚ ਕਾਂਗਰਸ ਨੂੰ ਵੀ ਨਾਲ ਰੱਖਣ ਬਾਰੇ ਗੱਲਬਾਤ ਹੋਈ। ਜ਼ਿਕਰਯੋਗ ਹੈ ਕਿ ਮਹਾਂਗਠਜੋੜ ਬਣਾਉਣ ਲਈ ਨਾਇਡੂ ਸੋਨੀਆ ਗਾਂਧੀ, ਰਾਹੁਲ, ਅਖਿਲੇਸ਼ ਯਾਦਵ, ਮਾਇਆਵਤੀ ਸਮੇਤ ਦੂਜੇ ਆਗੂਆਂ ਨਾਲ ਵੀ ਮੁਲਾਕਾਤ ਕਰ ਚੁੱਕੇ ਹਨ। ਸੂਤਰਾਂ ਦਾ ਕਹਿਣਾ ਹੈ ਕਿ 23 ਮਈ ਨੂੰ ਦਿੱਲੀ ਵਿਖੇ ਹੋ ਰਹੀ ਵਿਰੋਧੀ ਧਿਰਾਂ ਦੀ ਮੀਟਿੰਗ 'ਚ ਮਮਤਾ ਨੂੰ ਵੀ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਹੈ, ਪਰ ਮਮਤਾ ਨੇ ਇਸ ਬਾਰੇ ਮੰਜੂਰੀ ਨਹੀਂ ਦਿੱਤੀ ਹੈ ਕਿਉਂਕਿ ਉਨ੍ਹਾਂ ਨੂੰ ਖਦਸ਼ਾ ਹੈ ਕਿ ਭਾਜਪਾ ਈ.ਵੀ.ਐਮ. ਮਸ਼ੀਨਾਂ ਬਦਲ ਸਕਦੀ ਹੈ, ਇਸ ਲਈ ਕਾਰਕੁੰਨਾਂ ਤੇ ਬੰਗਾਲ ਦੇ ਨਾਗਰਿਕਾਂ ਨੂੰ ਸਾਵਧਾਨ ਰਹਿ ਕੇ ਸਟਰਾਂਗ ਰੂਮਾਂ ਦੀ ਨਿਗਰਾਨੀ ਲਈ ਕਿਹਾ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਪੂਰੀ ਗਿਣਤੀ ਨਹੀਂ ਹੁੰਦੀ, ਮਮਤਾ ਰਾਜ ਤੋਂ ਬਾਹਰ ਜਾਣ ਲਈ ਤਿਆਰ ਨਹੀਂ। ਉੱਧਰ ਪਤਾ ਲੱਗਾ ਹੈ ਕਿ ਮਮਤਾ ਨੇ ਅੱਜ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੇ ਸਪਾ ਮੁਖੀ ਅਖਿਲੇਸ਼ ਯਾਦਵ ਨਾਲ ਵੀ ਫੋਨ 'ਤੇ ਗੱਲਬਾਤ ਕੀਤੀ।
ਸਾਰੀਆਂ 42 ਸੀਟਾਂ ਜਿੱਤਾਂਗੇ-ਤ੍ਰਿਣਮੂਲ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਸਾਰੇ ਤ੍ਰਿਣਮੂਲ ਆਗੂਆਂ ਦਾ ਮੰਨਣਾ ਹੈ ਕਿ ਭਾਜਪਾ ਵਲੋਂ ਪੈਸੇ ਖਰਚ ਕਰਕੇ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸਾਰੇ ਚੋਣ ਸਰਵੇਖਣ ਝੂਠੇ ਹਨ ਤੇ ਤ੍ਰਿਣਮੂਲ ਰਾਜ ਦੀਆਂ ਸਾਰੀਆਂ 42 ਸੀਟਾਂ 'ਤੇ ਜਿੱਤ ਹਾਸਲ ਕਰੇਗੀ। ਵੱਖ-ਵੱਖ ਸਰਵੇਖਣਾਂ 'ਚ ਤ੍ਰਿਣਮੂਲ ਨੂੰ 19 ਤੋਂ 36 ਸੀਟਾਂ, ਤੇ ਭਾਜਪਾ ਨੂੰ 5 ਤੋਂ ਲੈ ਕੇ 23 ਸੀਟਾਂ ਮਿਲਣ ਦੇ ਅੰਦਾਜ਼ੇ ਲਾਏ ਗਏ ਹਨ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਇਹ ਸਭ ਝੂਠ ਹੈ। ਵਿਰੋਧੀਆਂ ਨੂੰ ਇਕੱਠੇ ਰਹਿਣ ਦੀ ਅਪੀਲ ਕਰਦਿਆਂ ਮਮਤਾ ਨੇ ਕਿਹਾ ਕਿ ਇਹ ਮੋਦੀ ਦਾ ਗੇਮ ਪਲਾਨ ਹੈ। ਅਫਵਾਹ ਫੈਲਾ ਕੇ ਝੂਠ ਨੂੰ ਸੱਚ ਕਰਨ ਦੀ ਕੋਸ਼ਿਸ਼ ਹੈ।
ਵਿਰੋਧੀ ਪਾਰਟੀਆਂ ਅੱਜ ਚੋਣ ਕਮਿਸ਼ਨ ਅੱਗੇ ਦੇਣਗੀਆਂ ਧਰਨਾ
ਅਮਰਾਵਤੀ- ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਤੇਲਗੂ ਦੇਸਮ ਪਾਰਟੀ ਦੇ ਪ੍ਰਧਾਨ ਐਨ. ਚੰਦਰਬਾਬੂ ਨਾਇਡੂ ਨੇ ਕਿਹਾ ਹੈ ਕਿ ਵੀ.ਵੀ.ਪੈਟ ਦੀ ਗਿਣਤੀ ਪਹਿਲਾਂ ਕਰਵਾਉਣ ਦੀ ਮੰਗ ਨੂੰ ਲੈ ਕੇ ਗੈਰ-ਭਾਜਪਾ ਪਾਰਟੀਆਂ ਵਲੋਂ ਚੋਣ ਕਮਿਸ਼ਨ ਦੇ ਦਫਤਰ ਬਾਹਰ ਧਰਨਾ ਦਿੱਤਾ ਜਾਵੇਗਾ। ਟੈਲੀਕਾਨਫਰੰਸ ਰਾਹੀਂ ਪਾਰਟੀ ਨੇਤਾਵਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ 21 ਮਈ ਨੂੰ ਗੈਰ-ਭਾਜਪਾ ਪਾਰਟੀਆਂ ਚੋਣ ਕਮਿਸ਼ਨ ਦੇ ਦਫਤਰ ਬਾਹਰ ਧਰਨਾ ਦੇਣਗੀਆਂ ਤੇ ਵੀ.ਵੀ.ਪੈਟ ਦੀ ਗਿਣਤੀ ਪਹਿਲਾਂ ਕਰਵਾਉਣ ਦੀ ਮੰਗ ਕਰਨਗੀਆਂ।
ਚੋਣ ਕਮਿਸ਼ਨ ਨੂੰ ਮਿਲਿਆ ਭਾਜਪਾ ਵਫ਼ਦ

ਨਵੀਂ ਦਿੱਲੀ, 20 ਮਈ (ਏਜੰਸੀ)-ਭਾਜਪਾ ਦਾ ਇਕ ਵਫ਼ਦ ਜਿਸ ਵਿਚ ਕੇਂਦਰੀ ਮੰਤਰੀ ਪਿਊਸ਼ ਗੋਇਲ ਵੀ ਸ਼ਾਮਿਲ ਸਨ ਅੱਜ ਚੋਣ ਕਮਿਸ਼ਨਰ ਨੂੰ ਮਿਲਿਆ ਤੇ ਪੱਛਮੀ ਬੰਗਾਲ ਵਿਚ ਕੁਝ ਹਲਕਿਆਂ ਜਿੱਥੇ ਚੋਣਾਂ ਦੌਰਾਨ ਹਿੰਸਾ ਹੋਈ ਸੀ 'ਤੇ ਦੁਬਾਰਾ ਚੋਣਾਂ ਕਰਵਾਉਣ ਦੀ ਮੰਗ ਕੀਤੀ। ਵਫ਼ਦ ਨੇ ਨਾਲ ਹੀ ਮੰਗ ਕੀਤੀ ਕਿ ਸੂਬੇ 'ਚ ਆਜ਼ਾਦ ਤੇ ਨਿਰਪੱਖ ਤੌਰ 'ਤੇ ਵੋਟਾਂ ਦੀ ਗਿਣਤੀ ਲਈ ਕੇਂਦਰੀ ਫੋਰਸ ਤਾਇਨਾਤ ਕੀਤੀ ਜਾਵੇ। ਇੱਥੇ ਚੋਣ ਕਮਿਸ਼ਨ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਿਊਸ਼ ਗੋਇਲ ਨੇ ਕਿਹਾ ਕਿ ਅਸੀਂ ਚੋਣ ਕਮਿਸ਼ਨ ਨੂੰ ਸਾਡੇ ਵਰਕਰਾਂ ਨਾਲ ਕੀਤੀ ਗਈ ਧੱਕੇਸ਼ਾਹੀ ਦੀ ਪੂਰੀ ਜਾਣਕਾਰੀ ਦਿੱਤੀ ਹੈ। ਅਸੀਂ ਮੰਗ ਕੀਤੀ ਹੈ ਕਿ ਵੱਖ-ਵੱਖ ਪੜਾਵਾਂ ਤਹਿਤ ਪਈਆਂ ਵੋਟਾਂ ਦੌਰਾਨ ਪੱਛਮੀ ਬੰਗਾਲ ਸਮੇਤ ਜਿੱਥੇ-ਜਿੱਥੇ ਹਿੰਸਾ ਹੋਈ ਹੈ ਉੱਥੇ ਦੁਬਾਰਾ ਵੋਟਾਂ ਪਵਾਈਆਂ ਜਾਣ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਵਿਚ ਪਾਰਟੀ ਉਮੀਦਵਾਰਾਂ ਤੇ ਏਜੰਟਾਂ ਨੂੰ ਧਮਕਾਇਆ ਗਿਆ ਜਿਸ ਦੇ ਦੋਸ਼ੀਆਂ ਖ਼ਿਲਾਫ਼ ਚੋਣ ਕਮਿਸ਼ਨ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਅਸੀਂ ਚੋਣ ਕਮਿਸ਼ਨ ਨੂੰ ਕੁਝ ਹਲਕਿਆਂ ਦੀ ਸੂਚੀ ਦਿੱਤੀ ਹੈ ਜਿੱਥੇ ਦੁਬਾਰਾ ਵੋਟਾਂ ਪਵਾਉਣ ਦੀ ਮੰਗ ਕੀਤੀ ਗਈ ਹੈ।
9 ਸੀਟਾਂ ਲਈ ਸਾਢੇ ਤਿੰਨ ਹਜ਼ਾਰ ਸ਼ਿਕਾਇਤਾਂ
ਕੋਲਕਾਤਾ, 20 ਮਈ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ 'ਚ ਐਤਵਾਰ ਸੱਤਵੇਂ ਅਤੇ ਅਖੀਰਲੇ ਪੜਾਅ ਲਈ 9 ਸੀਟਾਂ ਲਈ ਮਤਦਾਨ ਹੋਇਆ, ਇਸ ਦੌਰਾਨ 3497 ਸ਼ਿਕਾਇਤਾਂ ਕੀਤੀਆਂ ਗਈਆਂ। ਸਭ ਤੋਂ ਵੱਧ ਹਿੰਸਾ ਅਤੇ ਹੰਗਾਮਾ ਭਾਟਪਾੜਾ ਵਿਧਾਨ ਸਭਾ ਸੀਟ 'ਤੇ ਹੋਇਆ ਅਤੇ ਤ੍ਰਿਣਮੂਲ ਕਾਂਗਰਸ ਉਮੀਦਵਾਰ ਮਦਨ ਮਿੱਤਰਾ ਨੇ ਭਾਜਪਾ ਆਗੂ ਅਰਜੁਨ ਸਿੰਘ 'ਤੇ ਹਿੰਸਾ ਦਾ ਦੋਸ਼ ਲਾਇਆ। ਇਥੇ ਜ਼ਿਕਰਯੋਗ ਹੈ ਕਿ ਪਹਿਲੇ ਪੜਾਅ ਤੋਂ ਲੈ ਕੇ ਅੰਤਿਮ ਪੜਾਅ ਤੱਕ ਬੰਗਾਲ 'ਚ ਲੋਕ ਸਭਾ ਚੋਣਾਂ ਦੌਰਾਨ ਰਿਕਾਰਡ ਸ਼ਿਕਾਇਤਾਂ ਚੋਣ ਕਮਿਸ਼ਨ ਨੂੰ ਮਿਲੀਆਂ ਹਨ। ਪਹਿਲੇ ਪੜਾਅ 'ਚ ਸਿਰਫ ਦੋ ਸੀਟਾਂ 'ਤੇ ਮਤਦਾਨ ਹੋਇਆ ਤੇ 11 ਅਪ੍ਰੈਲ ਨੂੰ 523 ਸ਼ਿਕਾਇਤਾਂ ਚੋਣ ਕਮਿਸ਼ਨ ਕੋਲ ਜਮ੍ਹਾਂ ਹੋਈਆਂ। 18 ਅਪ੍ਰੈਲ ਨੂੰ ਦੂਜੇ ਪੜਾਅ ਲਈ ਤਿੰਨ ਸੀਟਾਂ 'ਤੇ ਸ਼ਿਕਾਇਤਾਂ ਵੱਧ ਕੇ 708 ਹੋ ਗਈਆਂ। 23 ਅਪ੍ਰੈਲ ਤੀਜੇ ਪੜਾਅ ਦੌਰਾਨ 985, 29 ਅਪ੍ਰੈਲ ਚੌਥੇ ਪੜਾਅ ਦੌਰਾਨ 2065, 6 ਮਈ ਪੰਜਵੇਂ ਪੜਾਅ ਦੌਰਾਨ 2560, 12 ਮਈ ਛੇਵੇਂ ਪੜਾਅ ਦੌਰਾਨ 2450 ਸ਼ਿਕਾਇਤਾਂ ਕੀਤੀਆਂ ਗਈਆਂ ਸਨ। ਕਾਂਗਰਸ, ਭਾਜਪਾ, ਤ੍ਰਿਣਮੂਲ ਅਤੇ ਸੀ.ਪੀ.ਐਮ. ਸਾਰੀਆਂ ਪਾਰਟੀਆਂ ਵਲੋਂ ਸ਼ਿਕਾਇਤਾਂ ਕੀਤੀਆਂ ਗਈਆਂ। ਚੋਣ ਕਮਿਸ਼ਨ ਦੇ ਸੂਤਰਾਂ ਨੇ ਦੱਸਿਆ ਕਿ ਸਭ ਤੋਂ ਵੱਧ ਸ਼ਿਕਾਇਤਾਂ ਵੋਟਰਾਂ ਨੂੰ ਧਮਕਾਉਣ, ਵਿਰੋਧੀ ਏਜੰਟਾਂ ਨੂੰ ਬੈਠਣ ਨਾ ਦੇਣ, ਬੰਬਬਾਜੀ, ਕੇਂਦਰੀ ਬਲਾਂ ਦੀ ਦੀ ਵਾਧੂ ਸਰਗਰਮੀ ਸਨ।


ਖ਼ਬਰ ਸ਼ੇਅਰ ਕਰੋ

ਪਹਿਲੀ ਸਰਜੀਕਲ ਸਟ੍ਰਾਈਕ 2016 'ਚ ਹੀ ਹੋਈ ਸੀ-ਲੈਫ਼: ਜਨ. ਰਣਬੀਰ ਸਿੰਘ

ਜੰਮੂ-ਕਸ਼ਮੀਰ 'ਚ ਇਸ ਸਾਲ ਦੌਰਾਨ 86 ਅੱਤਵਾਦੀ ਮਾਰੇ ਗਏ ਤੇ 20 ਹੋਰ ਗ੍ਰਿਫ਼ਤਾਰ

ਸ੍ਰੀਨਗਰ, 20 ਮਈ (ਮਨਜੀਤ ਸਿੰਘ)- ਫੌਜ ਦੀ ਉੱਤਰੀ ਕਮਾਂਡ ਦੇ ਜੇ.ਓ.ਸੀ. ਲੈਫ: ਜਨਰਲ ਰਣਬੀਰ ਸਿੰਘ ਨੇ ਦੱਸਿਆ ਕਿ ਪਹਿਲੀ ਸਰਜੀਕਲ ਸਟ੍ਰਾਇਕ ਸਤੰਬਰ 2016 'ਚ ਹੋਈ ਸੀ। ਉਨ੍ਹਾਂ ਕਸ਼ਮੀਰੀ ਨੌਜਵਾਨਾਂ ਦੇ ਅੱਤਵਾਦੀ ਸੰਗਠਨਾਂ 'ਚ ਸ਼ਾਮਿਲ ਹੋਣ ਦੇ ਰੁਝਾਨ 'ਤੇ ਚਿੰਤਾ ਪ੍ਰਗਟ ...

ਪੂਰੀ ਖ਼ਬਰ »

ਪੰਜਾਬ 'ਚ 65.96 ਫ਼ੀਸਦੀ ਮਤਦਾਨ ਚੋਣ ਕਮਿਸ਼ਨ ਵਲੋਂ ਨਵਾਂ ਅੰਕੜਾ ਜਾਰੀ

ਚੰਡੀਗੜ੍ਹ, 20 ਮਈ (ਬਿਊਰੋ ਚੀਫ਼)-ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੀਆਂ 13 ਸੀਟਾਂ 'ਤੇ 65.96 ਫ਼ੀਸਦੀ ਮਤਦਾਨ ਹੋਇਆ ਹੈ ਜੋ ਕਿ ਸਾਲ 2014 ਦੌਰਾਨ ਪਈਆਂ ਵੋਟਾਂ ਤੋਂ ਕਰੀਬ ਪੰਜ ਫ਼ੀਸਦੀ ਘੱਟ ਹੈ। ਬੀਤੇ ਐਤਵਾਰ ਸੂਬੇ 'ਚ ਕੁੱਲ 2.07 ਕਰੋੜ ਵੋਟਰਾਂ 'ਚੋਂ 1.37 ਕਰੋੜ ਵੋਟਰਾਂ ਨੇ 278 ...

ਪੂਰੀ ਖ਼ਬਰ »

ਇਸ ਵਾਰ ਲੋਕ ਸਭਾ ਚੋਣਾਂ 'ਚ ਹੋਈ ਸਭ ਤੋਂ ਵੱਧ 67.11% ਵੋਟਿੰਗ

ਨਵੀਂ ਦਿੱਲੀ, 20 ਮਈ (ਪੀ. ਟੀ. ਆਈ.)-ਇਸ ਸਾਲ ਸੱਤ ਗੇੜਾਂ ਦੀਆਂ ਹੋਈਆਂ ਲੋਕ ਸਭਾ ਚੋਣਾਂ 'ਚ 67.11 ਫ਼ੀਸਦੀ ਵੋਟਿੰਗ ਹੋਈ ਭਾਵ ਕਰੀਬ 91 ਕਰੋੜ ਲੋਕਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਇਹ ਭਾਰਤ 'ਚ ਕਿਸੇ ਵੀ ਸੰਸਦੀ ਚੋਣਾਂ 'ਚ ਹੋਈ ਵੋਟਿੰਗ 'ਚੋਂ ਸਭ ਤੋਂ ਵੱਧ ਹੈ। ਸਾਲ ...

ਪੂਰੀ ਖ਼ਬਰ »

ਵਿਵਾਦਿਤ ਬਿਆਨਾਂ ਤੋਂ ਬਾਅਦ 63 ਘੰਟੇ ਲਈ ਮੌਨ ਹੋਈ ਪ੍ਰੱਗਿਆ

ਮੁੜ ਮੰਗੀ ਮੁਆਫ਼ੀ

ਭੁਪਾਲ, 20 ਮਈ (ਪੀ. ਟੀ. ਆਈ.)-ਭਾਜਪਾ ਦੀ ਭੁਪਾਲ ਲੋਕ ਸਭਾ ਸੀਟ ਤੋਂ ਉਮੀਦਵਾਰ ਪ੍ਰੱਗਿਆ ਠਾਕੁਰ, ਜੋ ਪਿਛਲੀ ਦਿਨੀਂ ਆਪਣੇ ਵਿਵਾਦਿਤ ਬਿਆਨਾਂ ਕਰਕੇ ਸੁਰਖੀਆਂ 'ਚ ਸੀ, ਨੇ ਸੋਮਵਾਰ ਨੂੰ ਮੁੜ ਮੁਆਫ਼ੀ ਮੰਗੀ ਅਤੇ ਕਿਹਾ ਕਿ ਉਹ 63 ਘੰਟਿਆਂ ਲਈ ਮੌਨ ਰੱਖਣ ਜਾ ਰਹੀ ਹੈ। 2008 ...

ਪੂਰੀ ਖ਼ਬਰ »

ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਸੈਫ, ਤੱਬੂ, ਸੋਨਾਲੀ ਤੇ ਨੀਲਮ ਨੂੰ ਤਾਜ਼ਾ ਨੋਟਿਸ

ਜੈਪੁਰ, 20 ਮਈ (ਏਜੰਸੀ)- ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ, ਅਦਾਕਾਰਾ ਸੋਨਾਲੀ ਬੇਂਦਰੇ, ਨੀਲਮ ਕੋਠਾਰੀ ਤੇ ਤੱਬੂ ਦੀਆਂ ਮੁਸੀਬਤਾਂ ਵਧਦੀਆਂ ਜਾ ਰਹੀਆਂ ਹਨ। ਰਾਜਸਥਾਨ ਹਾਈ ਕੋਰਟ ਦੀ ਜੋਧਪੁਰ ਬੈਂਚ ਨੇ 1998 ਦੇ ਇਸ ਮਾਮਲੇ 'ਚ ਉਨ੍ਹਾਂ ਨੂੰ ...

ਪੂਰੀ ਖ਼ਬਰ »

ਜ਼ਮਾਨਤ ਲਈ ਮੁੜ ਹਾਈਕੋਰਟ ਪਹੁੰਚੇ ਨਵਾਜ਼ ਸ਼ਰੀਫ਼

ਅੰਮ੍ਰਿਤਸਰ, 20 ਮਈ (ਸੁਰਿੰਦਰ ਕੋਛੜ)-ਭ੍ਰਿਸ਼ਟਾਚਾਰ ਦੇ ਮਾਮਲੇ 'ਚ ਜੇਲ੍ਹ ਦੀ ਸਜ਼ਾ ਭੁਗਤ ਰਹੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਆਪਣੀ ਖ਼ਰਾਬ ਸਿਹਤ ਦਾ ਹਵਾਲਾ ਦਿੰਦਿਆਂ ਇਕ ਵਾਰ ਫਿਰ ਤੋਂ ਇਸਲਾਮਾਬਾਦ ਹਾਈਕੋਰਟ 'ਚ ਜ਼ਮਾਨਤ ਲਈ ਅਪੀਲ ਦਾਇਰ ਕੀਤੀ ...

ਪੂਰੀ ਖ਼ਬਰ »

ਕਾਂਗਰਸ ਮੱਧ ਪ੍ਰਦੇਸ਼ 'ਚ ਆਪਣਾ ਬਹੁਮਤ ਸਾਬਤ ਕਰੇ-ਭਾਜਪਾ

ਭੁਪਾਲ, 20 ਮਈ (ਏਜੰਸੀ)- ਭਾਜਪਾ ਨੇ ਅੱਜ ਕਿਹਾ ਕਿ ਮੱਧ ਪ੍ਰਦੇਸ਼ 'ਚ ਕਮਲ ਨਾਥ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਵਿਧਾਨ ਸਭਾ 'ਚ ਆਪਣਾ ਬਹੁਮਤ ਸਾਬਤ ਕਰਨਾ ਚਾਹੀਦਾ ਹੈ। ਭੁਪਾਲ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਗੋਪਾਲ ਭਾਰਗਵ ਨੇ ਕਿਹਾ ਕਿ ਪਾਰਟੀ ਸੂਬੇ ਦੀ ...

ਪੂਰੀ ਖ਼ਬਰ »

ਤਜਾਕਿਸਤਾਨ ਦੀ ਜੇਲ੍ਹ 'ਚ ਦੰਗੇ-32 ਮੌਤਾਂ

ਦੁਸ਼ਾਂਬੇ (ਤਜਾਕਿਸਤਾਨ), 20 ਮਈ (ਏ.ਐਫ਼.ਪੀ.)-ਤਜਾਕਿਸਤਾਨ 'ਚ ਇਕ ਜੇਲ੍ਹ 'ਚ ਦੰਗੇ ਹੋ ਜਾਣ ਕਾਰਨ 32 ਲੋਕਾਂ ਦੀ ਮੌਤ ਹੋ ਗਈ, ਮਰਨ ਵਾਲਿਆਂ 'ਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ 24 ਅੱਤਵਾਦੀ ਅਤੇ ਤਿੰਨ ਸੁਰੱਖਿਆ ਬਲਾਂ ਦੇ ਜਵਾਨ ਸ਼ਾਮਿਲ ਹਨ। ਨਿਆ ਮੰਤਰਾਲੇ ਨੇ ਆਪਣੇ ਬਿਆਨ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX