ਜਲੰਧਰ, 21 ਮਈ (ਜਸਪਾਲ ਸਿੰਘ)-ਸਟਰਾਂਗ ਰੂਮ 'ਚ ਲੈਪਟਾਪ ਲੈ ਕੇ ਜਾਣ 'ਤੇ ਬਸਪਾ ਵਰਕਰ ਭੜਕ ਗਏ ਤੇ ਉਨ੍ਹਾਂ ਜ਼ਿਲ੍ਹੇ ਦੇ ਚੋਣ ਅਧਿਕਾਰੀਆਂ ਕੋਲ ਇਸ ਗੱਲ ਦਾ ਸਖਤ ਇਤਰਾਜ਼ ਜਤਾਇਆ | ਹਾਲਾਂਕਿ ਲੈਪਟਾਪ ਲੈ ਕੇ ਜਾਣ ਵਾਲੇ ਵਿਅਕਤੀ ਚੋਣ ਅਮਲੇ ਨਾਲ ਸਬੰਧਿਤ ਸਨ ਤੇ ਉਨ੍ਹਾਂ ...
ਜਲੰਧਰ, 21 ਮਈ (ਚੰਦੀਪ ਭੱਲਾ)-ਜਲੰਧਰ ਲੋਕ ਸਭਾ ਹਲਕੇ ਲਈ ਪਈਆਂ ਵੋਟਾਂ ਪਿੱਛੋਂ ਈ.ਵੀ.ਐਮਜ਼ ਦੀ ਕਰੜੀ ਸੁਰੱਖਿਆ ਤੇ ਨਿਗਰਾਨੀ ਲਈ ਡਾਇਰੈਕਟਰ ਲੈਂਡ ਰਿਕਾਰਡਜ਼ ਦੇ ਦਫਤਰ ਵਿਖੇ ਪੰਜਾਬ ਪੁਲਿਸ, ਪੀ.ਏ.ਪੀ. ਤੇ ਅਰਧ ਸੈਨਿਕ ਬਲਾਂ ਦੇ 900 ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ ...
ਜਲੰਧਰ ਛਾਉਣੀ, 21 ਮਈ (ਪਵਨ ਖਰਬੰਦਾ)-ਥਾਣਾ ਛਾਉਣੀ ਅਧੀਨ ਆਉਂਦੀ ਪਰਾਗਪੁਰ ਚੌਕੀ ਦੇ ਅਧੀਨ ਆਉਂਦੇ ਖੇਤਰ ਦੀਪ ਨਗਰ ਵਿਖੇ ਇਕ ਤਾਲਾਬੰਦ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰਾਂ ਨੇ ਉਸ ਅੰਦਰੋਂ ਟੂਟੀਆਂ ਚੋਰੀ ਕਰ ਲਈਆਂ, ਜਿਸ ਸਬੰਧੀ ਪੀੜਤ ਵਿਅਕਤੀ ਵਲੋਂ ਪੁਲਿਸ ਨੂੰ ...
ਮਕਸੂਦਾਂ, 21 ਮਈ (ਲਖਵਿੰਦਰ ਪਾਠਕ)-ਥਾਣਾ ਮਕਸੂਦਾਂ ਅਧੀਨ ਆਉਂਦੇ ਪਠਾਨਕੋਟ ਰੋਡ ਹਾਈਵੇ 'ਤੇ ਕਾਨਪੁਰ ਪਿੰਡ ਨੇੜੇ ਇਕ ਕਾਰ ਦੀ ਟੱਕਰ ਕਾਰਨ ਇਕ ਬਜ਼ੁਰਗ ਔਰਤ ਦੀ ਮੌਤ ਹੋ ਗਈ | ਮਿ੍ਤਕਾ ਦੀ ਪਛਾਣ ਨਿੰਮੋ (67) ਪਤਨੀ ਖਾਦਮ ਵਾਸੀ ਦੁੱਗਰੀ ਵਜੋਂ ਹੋਈ ਹੈ | ਜਾਣਕਾਰੀ ਅਨੁਸਾਰ ...
ਜਲੰਧਰ, 21 ਮਈ (ਸ਼ਿਵ ਸ਼ਰਮਾ)- ਚੋਣ ਨਤੀਜਿਆਂ ਤੋਂ ਬਾਅਦ ਕਈ ਸ਼ਹਿਰਾਂ 'ਚ ਹੌਲੀ ਗਤੀ ਨਾਲ ਚੱਲ ਰਹੇ ਸਮਾਰਟ ਸਿਟੀ ਦੇ ਪ੍ਰਾਜੈਕਟਾਂ 'ਚ ਤੇਜ਼ੀ ਆਉਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ 'ਚ 29 ਮਈ ਨੂੰ ...
ਜਲੰਧਰ, 21 ਮਈ (ਸ਼ਿਵ ਸ਼ਰਮਾ) -ਵੱਡੇ ਅਦਾਰਿਆਂ ਤੋਂ ਸੀਵਰ ਦੇ ਕੁਨੈਕਸ਼ਨ ਜੋੜਨ ਦੇ ਮਾਮਲੇ 'ਚ ਵਾਟਰ ਸ਼ੇਅਰਿੰਗ ਚਾਰਜ ਦੇ ਨਾਂਅ 'ਤੇ ਵਸੂਲੀ ਗਈ 4 ਕਰੋੜ ਦੀ ਰਕਮ ਨਿਗਮ ਕੋਲ ਫਸ ਗਈ ਹੈ | ਚੋਣ ਨਤੀਜਿਆਂ ਤੋਂ ਬਾਅਦ ਇਸ ਮਾਮਲੇ ਦੇ ਇਕ ਵਾਰ ਫਿਰ ਤੂਲ ਫੜ ਜਾਣ ਦੀ ਸੰਭਾਵਨਾ ਹੈ | ...
ਸ਼ਾਹਕੋਟ, 21 ਮਈ (ਸੁਖਦੀਪ ਸਿੰਘ, ਬਾਂਸਲ, ਸਚਦੇਵਾ)- ਸ਼ਾਹਕੋਟ ਵਿਖੇ ਅੱਜ ਸਵੇਰੇ ਚੱਲਦੀ ਬੱਸ 'ਚੋਂ ਡਿੱਗਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਅੱਜ ਸਵੇਰੇ ਡੱਬਵਾਲੀ ਟਰਾਂਸਪੋਰਟ ਕੰਪਨੀ ਦੀ ਔਰਬਿਟ ਬੱਸ ਨੰਬਰ- ਪੀ.ਬੀ.03-ਏ.ਵਾਈ.-2353 ਮੋਗਾ ਤੋਂ ਜਲੰਧਰ ਜਾ ਰਹੀ ਸੀ ਤੇ ਬੱਸ ਨੂੰ ਸੁਖਵੰਤ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਪਿੰਡ ਬੁੱਗੀਪੁਰ (ਮੋਗਾ) ਚਲਾ ਰਿਹਾ ਸੀ | ਸਵੇਰੇ ਕਰੀਬ 8:30 ਵਜੇ ਬੱਸ ਜਦੋਂ ਸ਼ਾਹਕੋਟ ਦੇ ਪੁਲਿਸ ਥਾਣੇ ਸਾਹਮਣੇ ਬਣੇ ਪੁਰਾਣੇ ਬੱਸ ਸਟੈਂਡ 'ਤੇ ਰੁੱਕੀ ਤਾਂ ਉਥੋਂ ਇਕ ਨੌਜਵਾਨ ਪਰਮਜੀਤ ਕੁਮਾਰ ਉਰਫ਼ ਟੋਨੀ (32) ਪੁੱਤਰ ਤਿਲਕ ਰਾਜ ਵਾਸੀ ਨਜ਼ਦੀਕ ਨਿੰਮਾ ਵਾਲਾ ਸਕੂਲ ਮੁਹੱਲਾ ਬਾਗਵਾਲਾ ਸ਼ਾਹਕੋਟ ਬੱਸ ਵਿੱਚ ਚੜ੍ਹ ਗਿਆ | ਬੱਸ ਅੱਡੇ ਤੋਂ ਚੱਲ ਕੇ ਅਜੇ ਕੁੱਝ ਹੀ ਦੂਰੀ 'ਤੇ ਗਈ ਸੀ ਕਿ ਬੱਸ ਦੇ ਦਰਵਾਜੇ ਕੋਲ ਖੜ੍ਹੇ ਪਰਮਜੀਤ ਕੁਮਾਰ ਦਾ ਅਚਾਨਕ ਪੈਰ ਫਿਸਲ ਗਿਆ ਤੇ ਉਹ ਚੱਲਦੀ ਬੱਸ 'ਚੋਂ ਸੜਕ 'ਤੇ ਬੁਰੀ ਤਰ੍ਹਾਂ ਡਿੱਗਾ ਤੇ ਗੰਭੀਰ ਜ਼ਖਮੀ ਹੋ ਗਿਆ | ਬੱਸ ਚਾਲਕ ਨੂੰ ਪਤਾ ਲੱਗਦਿਆਂ ਹੀ ਉਸਨੇ ਬੱਸ ਰੋਕ ਲਈ | ਉਥੋਂ ਰਾਹਗੀਰਾਂ ਵਲੋਂ ਜ਼ਖਮੀ ਨੌਜਵਾਨ ਨੂੰ ਸ਼ਾਹਕੋਟ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਵੱਲੋਂ ਉਸਦੀ ਗੰਭੀਰ ਹਾਲਤ ਦੇਖਦਿਆਂ ਜਲੰਧਰ ਰੈਫਰ ਕਰ ਦਿੱਤਾ | ਜ਼ਖਮੀ ਪਰਮਜੀਤ ਕੁਮਾਰ ਜ਼ਖਮਾਂ ਦਾ ਦਰਦ ਨਾ ਸਹਾਰਦਾ ਰਸਤੇ 'ਚ ਹੀ ਦਮ ਤੋੜ ਗਿਆ | ਪੁਲਿਸ ਨੂੰ ਪਤਾ ਲੱਗਣ 'ਤੇ ਘਟਨਾ ਵਾਲੇ ਸਥਾਨ 'ਤੇ ਏ.ਐੱਸ.ਆਈ. ਸਤਨਾਮ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ, ਜਿੰਨ੍ਹਾਂ ਨੇ ਬੱਸ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ | ਏ.ਐੱਸ.ਆਈ ਸਤਨਾਮ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਨਕੋਦਰ ਭੇਜ ਦਿੱਤਾ ਹੈ ਤੇ ਮਿ੍ਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ |
ਸ਼ਾਹਕੋਟ, 21 ਮਈ (ਸੁਖਦੀਪ ਸਿੰਘ, ਬਾਂਸਲ , ਸਚਦੇਵਾ)- ਬੀਤੇ ਦਿਨ ਘਰੋਂ ਮੇਲਾ ਵੇਖਣ ਗਏ ਵਿਅਕਤੀ ਦੀ ਅੱਜ ਸਵੇਰੇ ਸ਼ਾਹਕੋਟ ਦੇ ਮੁਹੱਲਾ ਬਾਗਵਾਲਾ ਵਿਖੇ ਸ਼ਮਸ਼ਾਨਘਾਟ ਨੇੜੇ ਲਾਸ਼ ਬਰਾਮਦ ਹੋਈ ਹੈ | ਜਾਣਕਾਰੀ ਅਨੁਸਾਰ ਸ਼ੌਾਕੀ (63) ਪੁੱਤਰ ਕੁੰਦਨ ਸਿੰਘ ਵਾਸੀ ਪਿੰਡ ...
ਨੂਰਮਹਿਲ, 21 ਮਈ(ਗੁਰਦੀਪ ਸਿੰਘ ਲਾਲੀ)-ਨੂਰਮਹਿਲ ਦੇ ਲਾਗਲੇ ਪਿੰਡ ਡੱਲਾ ਕੋਲ ਕਿਸੇ ਅਣਪਛਾਤੇ ਵਾਹਨ ਦੀ ਫੇਟ ਲੱਗਣ ਨਾਲ ਬੈਂਕ ਮੈਨੇਜਰ ਦੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਅਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪੂਨੀਆ ਥਾਣਾ ਸ਼ਾਹਕੋਟ ਜੋ ਕਿ ਨੂਰਮਹਿਲ ਦੀ ...
ਸ਼ਾਹਕੋਟ, 21 ਮਈ (ਸੁਖਦੀਪ ਸਿੰਘ)- ਡੀ.ਐਸ.ਪੀ. ਸ਼ਾਹਕੋਟ ਲਖਵੀਰ ਸਿੰਘ ਦੀ ਅਗਵਾਈ 'ਚ ਅੱਜ ਮਾਡਲ ਥਾਣਾ ਸ਼ਾਹਕੋਟ ਵਿਖੇ ਪੁਲਿਸ ਵਲੋਂ 'ਅੱਤਵਾਦ ਵਿਰੋਧੀ ਦਿਵਸ' ਮਨਾਇਆ ਗਿਆ | ਇਸ ਮੌਕੇ ਡੀ.ਐੱਸ.ਪੀ. ਦਫ਼ਤਰ ਸ਼ਾਹਕੋਟ, ਮਾਡਲ ਥਾਣਾ ਸ਼ਾਹਕੋਟ, ਪੁਲੀਸਿੰਗ ਸਾਂਝ ਕੇਂਦਰ ...
ਮਲਸੀਆਂ, 21 ਮਈ (ਸੁਖਦੀਪ ਸਿੰਘ)- ਬੇਰੀਜ਼ ਗਲੋਬਲ ਡਿਸਕਵਰੀ ਸਕੂਲ, ਮਲਸੀਆਂ ਵਿਖੇ ਸਕੂਲ ਦੇ ਟਰੱਸਟੀ ਰਾਮ ਮੂਰਤੀ ਦੀ ਅਗਵਾਈ ਤੇ ਪਿ੍ੰਸੀਪਲ ਵੰਦਨਾ ਧਵਨ ਤੇ ਜਨਰਲ ਮੈਨੇਜਰ ਇਜੈ ਦੱਤ ਦੀ ਦੇਖ-ਰੇਖ ਹੇਠ ਸੈਸ਼ਨ 2019-20 ਲਈ ਸਕੂਲ ਦੇ ਵਿਦਿਆਰਥੀਆਂ ਵਲੋਂ ਹੈੱਡ ਬੁਆਏ, ਹੈੱਡ ...
ਫਿਲੌਰ, ਅੱਪਰਾ, 21 ਮਈ (ਸੁਰਜੀਤ ਸਿੰਘ ਬਰਨਾਲਾ)-ਸੁਪਰ ਸੰਗੀਤ ਮਿਊਜ਼ਿਕ ਕੰਪਨੀ ਤੇ ਪ੍ਰਸਿੱਧ ਪ੍ਰਮੋਟਰ, ਪੇਸ਼ਕਾਰ ਤੇ ਸ਼ਾਇਰ ਜਨਾਬ ਦਿਲਬਹਾਰ ਸ਼ੌਕਤ ਵਲ਼ੋਂ ਸੂਫ਼ੀ ਗਾਇਕ ਜ਼ਾਕਿਰ ਹੁਸੈਨ ਦੀ ਆਵਾਜ਼ 'ਚ 'ਰਹਿਣ ਦੇ ਕਾਫ਼ਰ' ਗ਼ਜ਼ਲ ਦਾ ਪੋਸਟਰ ਸਿਰਮੌਰ ਸ਼ਾਇਰ ਜਨਾਬ ...
ਕਰਤਾਰਪੁਰ, 21 ਮਈ (ਜਸਵੰਤ ਵਰਮਾ, ਧੀਰਪੁਰ)-ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਕਰਤਾਰਪੁਰ ਵਿਖੇ ਡਾ: ਪ੍ਰੈਟੀ ਸੋਢੀ ਦੀ ਕਰਤਾਰਪੁਰ ਵਿਖੇ ਵਿਰੋਧੀ ਦਿਵਸ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਜਾਗਰੂਕਤਾ ਰੈਲੀ ਵੀ ਕੱਢੀ ਗਈ ਅਤੇ ਵਿਦਿਆਰਥੀਆਂ ਨੇ ...
ਜੰਡਿਆਲਾ ਮੰਜਕੀ, 21 ਮਈ (ਸੁਰਜੀਤ ਸਿੰਘ ਜੰਡਿਆਲਾ)-ਨਜ਼ਦੀਕੀ ਪਿੰਡ ਦਾਦੂਵਾਲ ਦੇ ਦਰਬਾਰ ਪੰਜ ਪੀਰ ਵਿਚ ਸਾਲਾਨਾ ਜੋੜ ਮੇਲਾ 2, 3 ਅਤੇ 4 ਜੂਨ ਨੂੰ ਕਰਵਾਇਆ ਜਾ ਰਿਹਾ ਹੈ | ਮੇਲੇ ਸਬੰਧੀ ਪੋਸਟਰ ਸਾੲੀਂ ਉਮਰੇ ਸ਼ਾਹ ਮੰਢਾਲੀ, ਸਾੲੀਂ ਫੱਕਰ ਸ਼ਾਹ, ਸਾੲੀਂ ਜੀਤ ਸ਼ਾਹ ਵਲੋਂ ...
ਡਰੋਲੀ ਕਲਾਂ, 21 ਮਈ (ਸੰਤੋਖ ਸਿੰਘ)-ਪਿੰਡ ਲੁਟੇਰਾ ਕਲਾਂ ਵਿਖੇ ਹਰਗੋਬਿੰਦ ਸਪੋਰਟਸ ਕਲੱਬ ਵਲੋਂ ਪਹਿਲਾ ਸੈਵਨ ਸਾਈਡ ਫੁੱਟਬਾਲ ਟੂਰਨਾਮੈਂਟ ਐਨ.ਆਰ.ਆਈ ਵੀਰਾਂ, ਗ੍ਰਾਮ ਪੰਚਾਇਤ ਤੇ ਇਲਾਕੇ ਦੇ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਅੱਜ ਤੋਂ 2 ਜੂਨ ਤੱਕ ਕਰਵਾਇਆ ਜਾ ਰਿਹਾ ...
ਫਿਲੌਰ, 21 ਮਈ ( ਸੁਰਜੀਤ ਸਿੰਘ ਬਰਨਾਲਾ)-ਫਿਲੌਰ ਦੇ ਨਜ਼ਦੀਕੀ ਪਿੰਡ ਬੱਕਾਪੁਰ ਤੇ ਪਿੰਡ ਬੱਛੋਵਾਲ ਹਾਈਵੇ 'ਤੇ ਕਈ ਪ੍ਰਵਾਸੀ ਮਜ਼ਦੂਰ ਤੇ ਰਾਹਗੀਰ ਵੱਡੀ ਗਿਣਤੀ 'ਚ ਲੁਟੇਰਿਆ ਦਾ ਸ਼ਿਕਾਰ ਹੁੰਦੇ ਹਨ | ਪ੍ਰਵਾਸੀ ਮਜ਼ਦੂਰ ਜੋ ਕਰਿਮਕਾ ਬਿਸਕੁਟ ਫ਼ੈਕਟਰੀ, ਪੈਪਸੀ ਕੋਲ ...
ਲੋਹੀਆਂ ਖਾਸ, 21 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ)-ਪਿਛਲੇ ਢਾਈ ਸਾਲ ਤੋਂ ਗੁਰੂ ਨਾਨਕ ਕਾਲੋਨੀ ਦੀਆਂ ਗਲੀਆਂ ਨਾਲੀਆਂ ਦੀ ਮਾੜੀ ਹਾਲਤ ਦਾ ਰੌਲਾ ਪਾ ਕੇ ਵੋਟਾਂ ਬਟੋਰ ਰਹੀ ਤੇ ਹੋਂਦ 'ਚ ਆਈ ਕਾਂਗਰਸ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਵਲੋਂ 2018 'ਚ ਲੰਘੀ ਸ਼ਾਹਕੋਟ ਦੀ ...
ਮੱਲ੍ਹੀਆਂ ਕਲਾਂ, ਨਕੋਦਰ, 21 ਮਈ (ਮਨਜੀਤ ਮਾਨ, ਗੁਰਵਿੰਦਰ ਸਿੰਘ)-ਨਕੋਦਰ-ਕਪੂਰਥਲਾ ਮਾਰਗ 'ਤੇ ਸਥਿਤ ਪਿੰਡ ਟੁੱਟ ਕਲਾਂ (ਜਲੰਧਰ) ਗੈਪਾਂ ਨੇੜਿਓਾ ਬਲੈਰੋ ਗੱਡੀ ਵਿਚ ਕੇਲਿਆਂ ਦੀ ਉਗਰਾਹੀ ਕਰ ਕੇ ਨਕੋਦਰ ਤੋਂ ਕਪੂਰਥਲਾ ਵੱਲ ਨੂੰ ਆ ਰਹੇ ਡਰਾਈਵਰ ਕੋਲੋਂ ਅਣਪਛਾਤੇ ...
ਨਕੋਦਰ, 21 ਮਈ (ਭੁਪਿੰਦਰ ਅਜੀਤ ਸਿੰਘ)-ਨਕੋਦਰ ਵਿਚ ਪਿਛਲੇ ਕਈ ਮਹੀਨਿਆਂ ਤੋਂ ਸੀਵਰੇਜ ਜਾਮ ਰਹਿਣ ਕਾਰਨ ਪਾਣੀ ਦੀ ਸਮੱਸਿਆ ਨਾਲ ਸ਼ਹਿਰ ਵਾਸੀ ਜੂਝ ਰਹੇ ਹਨ | ਇਸ ਸਬੰਧੀ ਇਕ ਵਫ਼ਦ ਐਕਸੀਅਨ ਪੰਜਾਬ ਸੀਵਰੇਜ ਅਤੇ ਵਾਟਰ ਸਪਲਾਈ ਬੋਰਡ ਨੂੰ ਮਿਲਿਆ | ਘਰਾਂ ਨੂੰ ਪੀਣ ਵਾਲਾ ...
ਨਕੋਦਰ, 21 ਮਈ (ਗੁਰਵਿੰਦਰ ਸਿੰਘ)-ਮੁਰਾਦਸ਼ਾਹ ਰੋਡ ਤੇ ਇਕ ਅਣਪਛਾਤੇ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ | ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਲਾਸ਼ ਦੀ ਪਹਿਚਾਣ ਲਈ ਸਿਵਲ ਹਸਪਤਾਲ ਨਕੋਦਰ ਦੇ ਲਾਸ਼ ਘਰ 'ਚ 72 ਘੰਟਿਆਂ ਲਈ ਰਖਵਾ ਦਿੱਤੀ ਹੈ | ਜਾਣਕਾਰੀ ਅਨੁਸਾਰ ਮਿ੍ਤਕ ...
ਜਲੰਧਰ, 21 ਮਈ (ਹਰਵਿੰਦਰ ਸਿੰਘ ਫੁੱਲ)-ਦੂਸਰੇ ਰਾਜਾਂ ਤੋਂ ਬੱਚਿਆਂ ਦੇ ਗੁੰਮ ਹੋਣ ਜਾਂ ਘਰੋਂ ਭਗੌੜੇ ਹੋਣ ਵਾਲੇ ਬੱਚਿਆਂ ਦੀਆਂ ਆ ਰਹੀਆਂ ਸ਼ਿਕਾਇਤਾਂ ਦੇ ਮੱਦੇ ਨਜ਼ਰ ਜਲੰਧਰ ਰੇਲਵੇ ਸਟੇਸ਼ਨ 'ਤੇ ਇੰਸਪੈਕਟਰ ਪੀ.ਕੇ.ਵਰਮਾ ਦੀ ਅਗਵਾਈ 'ਚ ਵਿਸ਼ੇਸ਼ ਸਰਚ ਅਭਿਆਨ ਚਲਾਇਆ ...
ਜਲੰਧਰ, 21 ਮਈ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਮਨਦੀਪ ਕੌਰ ਦੀ ਅਦਾਲਤ ਨੇ ਮਹਿਲਾ ਨੂੰ ਧੋਖੇ ਨਾਲ ਲਿਜਾ ਕੇ ਉਸ ਨਾਲ ਜਬਰ ਜਨਾਹ ਕਰਨ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਦੋ ਭਰਾਵਾਂ ਜੋਗਿੰਦਰ ਸਿੰਘ ਪੁੱਤਰ ਦਿਲਾਵਰ ਸਿੰਘ ਅਤੇ ਸ਼ਿੰਦਰ ਸਿੰਘ ...
ਜਲੰਧਰ ਛਾਉਣੀ, 21 ਮਈ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਅਧੀਨ ਆਉਂਦੇ ਜਲੰਧਰ-ਹੁਸ਼ਿਆਰਪੁਰ ਰੋਡ ਨੇੜੇ ਸਥਿਤ ਇਕ ਪੈਟਰੋਲ ਪੰਪ ਦੇ ਨਾਲ ਲਗਦੀ ਗਲੀ 'ਚ ਕੁਝ ਸ਼ਰਾਰਤੀ ਅਨਸਰਾਂ ਵਲੋਂ ਸਬੰਧਤ ਥਾਣੇ ਦੇ ਕੁਝ ਭਿ੍ਸ਼ਟ ਪੁਲਿਸ ਕਰਮਚਾਰੀਆਂ ਤੇ ਖੇਤਰ ਦੇ ਹੀ ਇਕ ਸਿਆਸੀ ਆਗੂ ...
ਜਲੰਧਰ, 21 ਮਈ (ਐੱਮ. ਐੱਸ. ਲੋਹੀਆ) - ਦਿਹਾਤ ਪੁਲਿਸ ਦੇ ਸੀ.ਆਈ.ਏ. ਸਟਾਫ-2 ਦੀ ਟੀਮ ਨੇ ਕਾਰਵਾਈ ਕਰਦੇ ਹੋਏ ਇਕ ਪ੍ਰਵਾਸੀ ਔਰਤ ਤੋਂ ਇਕ ਕਿਲੋ ਅਫ਼ੀਮ ਬਰਾਮਦ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਗਿ੍ਫ਼ਤਾਰ ਕੀਤੀ ਔਰਤ ਦੀ ਪਹਿਚਾਣ ਸੁਸ਼ੀਲਾ ਦੇਵੀ ਪਤਨੀ ਚਿਰੰਜੀ ਲਾਲ ...
ਜਲੰਧਰ, 21 ਮਈ (ਸ਼ਿਵ)- ਕੇਂਦਰੀ ਜੀ. ਐੱਸ. ਟੀ. ਵਿਭਾਗ ਜਲੰਧਰ ਦਫ਼ਤਰ ਤੇ ਰਿਹਾਇਸ਼ੀ ਕੰਪਲੈਕਸ ਦੀ ਉਸਾਰੀ ਦਾ ਨੀਂਹ ਪੱਥਰ ਮਨੋਰੰਜਨ ਕੌਰ ਪ੍ਰਧਾਨ ਪ੍ਰਮੁੱਖ ਕਮਿਸ਼ਨਰ ਕੇਂਦਰੀ ਜੀ. ਐੱਸ. ਟੀ. ਚੰਡੀਗੜ੍ਹ ਵਲੋਂ ਰੱਖਿਆ ਗਿਆ | ਇਸ ਮੌਕੇ ਕੰਪਲੈਕਸ ਨੂੰ ਹਰਾ ਭਰਾ ਕਰਨ ਲਈ ...
ਮਕਸੂਦਾਂ, 21 ਮਈ (ਲਖਵਿੰਦਰ ਪਾਠਕ)-ਥਾਣਾ 8 ਅਧੀਨ ਆਉਂਦੇ ਸੰਤੋਖਪੁਰਾ ਵਾਸੀ ਸੁਰਜੀਤ ਕੌਰ ਪੱੁਤਰੀ ਪ੍ਰਦੀਪ ਕੁਮਾਰ ਨੇ ਆਪਣੇ ਗੁਆਂਢ ਦੇ ਲੜਕਿਆਂ ਿਖ਼ਲਾਫ਼ ਉਸ ਨਾਲ ਕੁੱਟਮਾਰ ਦੇ ਦੋਸ਼ ਲਗਾਏ ਹਨ | ਸਿਵਲ ਹਸਪਤਾਲ 'ਚ ਦਾਖਲ ਸੁਰਜੀਤ ਕੌਰ ਨੇ ਦੱਸਿਆ ਕਿ ਸਨਿਚਰਵਾਰ ...
ਜਲੰਧਰ, 21 ਮਈ (ਐੱਮ. ਐੱਸ. ਲੋਹੀਆ) - ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਨੇ ਘਰ ਅੰਦਰ ਦਾਖ਼ਲ ਹੋ ਕੇ ਹਮਲਾ ਕਰਨ ਦੇ ਮਾਮਲੇ 'ਚ ਮੁਲਜ਼ਮ ਸੰਦੀਪ ਗਗਨ ਨੂੰ ਗਿ੍ਫ਼ਤਾਰ ਕਰ ਲਿਆ ਹੈ | ਮਿਲੀ ਜਾਣਕਾਰੀ ਅਨੁਸਾਰ ਸੁਮਿਤ ਮਾਗੋ ਪੁੱਤਰ ਅਸ਼ੋਕ ਕੁਮਾਰ ਮਾਗੋ ਵਾਸੀ ਪ੍ਰਤਾਪ ਰੋਡ ...
ਜਲੰਧਰ, 21 ਮਈ (ਰਣਜੀਤ ਸਿੰਘ ਸੋਢੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਰਗੋ ਨਗਰ ਵਿਖੇ ਦਸਵੀਂ ਤੇ ਬਾਰ੍ਹਵੀਂ ਜਮਾਤ 'ਚ ੋਂਵਧੀਆ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਨਿਰਮਲਾ ਕੁਮਾਰੀ ...
ਜਲੰਧਰ, 21 ਮਈ (ਐੱਮ. ਐੱਸ. ਲੋਹੀਆ) - ਗੁਰਦੇ ਦੀ ਬਿਮਾਰੀ ਦਾ ਸਮੇਂ 'ਤੇ ਇਲਾਜ ਕਰਨ ਨਾਲ ਵਧੀਆ ਨਤੀਜੇ ਮਿਲਦੇ ਹਨ | ਇਹ ਜਾਣਕਾਰੀ ਗੁਰਦੇ ਦੀਆਂ ਬਿਮਾਰੀਆਂ ਦੇ ਮਾਹਿਰ ਨਿਊ ਰੂਬੀ ਹਸਪਤਾਲ ਦੇ ਡਾ. ਐੱਸ.ਪੀ.ਐੱਸ. ਗਰੋਵਰ ਨੇ ਡਾਕਟਰਾਂ ਲਈ ਕਰਵਾਏ ਇਕ ਵਿਸ਼ੇਸ਼ ਸੈਮੀਨਾਰ ...
ਜਲੰਧਰ, 21 ਮਈ (ਰਣਜੀਤ ਸਿੰਘ ਸੋਢੀ)-ਬੌਰੀ ਮੈਮੋਰੀਅਲ ਐਜੂਕੇਸ਼ਨ ਐਾਡ ਮੈਡੀਕਲ ਟਰੱਸਟ ਦੇ ਪ੍ਰਧਾਨ ਡਾ. ਐਮ.ਡੀ. ਬੌਰੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ | ਸੰਖੇਪ ਜਿਹੀ ਬਿਮਾਰੀ ਉਪਰੰਤ ਉਨ੍ਹਾਂ ਨੇ ਸਵੇਰੇ 6.00 ਵਜੇ ਦੇ ...
ਜਲੰਧਰ, 21 ਮਈ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ 22 ਮਈ ਨੂੰ ਸ਼ਾਮ 6.30 ਤੋਂ ਰਾਤ 10 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁਹੱਲਾ ਗੋਬਿੰਦਗੜ੍ਹ ਵਿਖੇ ਬੜੀ ਸ਼ਰਧਾ ਨਾਲ ...
ਜਮਸ਼ੇਰ ਖਾਸ, 21 ਮਈ (ਜਸਬੀਰ ਸਿੰਘ ਸੰਧੂ)-ਜਲੰਧਰ-ਨੂਰਮਹਿਲ ਦੀ ਸੜਕ 'ਤੇ ਸਕੂਲ, ਕਾਲਜ, ਤਕਨੀਕੀ ਅਦਾਰੇ ਤੇ ਰੋਜ਼ਗਾਰ ਲਈ ਰੋਜ਼ਾਨਾ ਜਾ ਰਹੇ ਲੜਕੇ-ਲੜਕੀਆਾਂ ਖਾਸੇ ਪ੍ਰੇਸ਼ਾਨ ਹਨ ਬੱਸਾਂ ਦੇ ਰੂਟ ਘੱਟ ਹੋਣ ਕਾਰਨ ਬੱਸਾਂ ਸਵੇਰੇ-ਦੁਪਹਿਰੇ ਓਵਰ ਲੋਡਡ ਹੋ ਜਾਂਦੀਆਂ ਹਨ ...
ਜਲੰਧਰ, 21 ਮਈ (ਸ਼ਿਵ)- ਬੀਬੀ ਭਾਨੀ ਕੰਪਲੈਕਸ ਦੇ ਇਕ ਅਲਾਟੀ ਸਤੀਸ਼ ਸਿਆਲ ਨੂੰ ਉਨ੍ਹਾਂ ਦੇ ਗੁਆਚੇ ਹੋਏ ਦਸਤਾਵੇਜ਼ਾਂ ਦਾ ਫ਼ੋਟੋ ਕਾਪੀ ਰਿਕਾਰਡ ਦੇਣ ਤੋਂ ਇਹ ਕਹਿ ਕੇ ਨਾਂਹ ਕਰ ਦਿੱਤੀ ਗਈ ਕਿ ਉਨ੍ਹਾਂ ਕੋਲ ਇਸ ਦੇ ਦਸਤਾਵੇਜ਼ ਮੌਜੂਦ ਨਹੀਂ ਹਨ | ਬਜ਼ੁਰਗ ਸਤੀਸ਼ ਸਿਆਲ ...
ਕਿਸ਼ਨਗੜ੍ਹ, 21 ਮਈ (ਹਰਬੰਸ ਸਿੰਘ ਹੋਠੀ)-ਪਿੰਡ ਬੱਲਾਂ ਤੇ ਰਾਏਪੁਰ ਰਸੂਲਪੁਰ ਵਿਚ ਦੀ ਗੁਜ਼ਰਦੀ ਬਿਸਤ ਦੁਆਬ ਨਹਿਰ 'ਚ ਨਹਿਰ ਕਿਨਾਰੇ ਬਣੀ ਲਿੰਕ ਸੜਕ ਤੇ ਫੈਕਟਰੀਆਂ ਵਾਲਿਆਂ ਵਲੋਂ ਭਾਰੀ ਮਾਤਰਾ ਵਿਚ ਕੂੜਾ ਕਰਕਟ ਸੁੱਟਿਆ ਜਾ ਰਿਹਾ ਹੈ ਜੋ ਕਿ ਉੱਥੋਂ ਲੰਘਣ ਵਾਲੇ ...
ਜਲੰਧਰ, 21 ਮਈ (ਐੱਮ. ਐੱਸ. ਲੋਹੀਆ) - ਆਪਣੇ ਪੁੱਤਰ ਨਾਲ ਮੋਟਰਸਾਈਕਲ 'ਤੇ ਜਾ ਰਹੀ ਇਕ ਔਰਤ ਦਾ 2 ਮੋਟਰਸਾਈਕਲ ਸਵਾਰਾਂ ਨੇ ਪਰਸ ਝਪਟ ਲਿਆ, ਪਰਸ 'ਚ 10 ਹਜ਼ਾਰ ਰੁਪਏ, ਇਕ ਮੋਬਾਈਲ ਫੋਨ ਤੇ ਦਸਤਾਵੇਜ਼ ਸਨ | ਲੁੱਟ ਦੀ ਸ਼ਿਕਾਰ ਕਿਰਨ ਸ਼ਰਮਾ ਪਤਨੀ ਲਲਿਤ ਸ਼ਰਮਾ ਵਾਸੀ ਬਸਤੀ ...
ਕਰਤਾਰਪੁਰ, 21 ਮਈ (ਜਸਵੰਤ ਵਰਮਾ, ਧੀਰਪੁਰ)-ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਰਾਜੀਵ ਗਾਂਧੀ ਦੀ ਬਰਸੀ 'ਤੇ ਅੱਜ ਕਰਤਾਰਪੁਰ ਦੇ ਕਾਂਗਰਸੀਆਂ ਨੇ ਉਨ੍ਹਾਂ ਦੀ ਫੋਟੋ 'ਤੇ ਫੁੱਲ ਮਾਲਾ ਪਾ ਕੇ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਪਿ੍ੰਸੀਪਲ ਆਰ.ਐੱਲ.ਸ਼ੈਲੀ, ਵੇਦ ...
ਮੱਲ੍ਹੀਆਂ ਕਲਾਂ, 21 ਮਈ (ਮਨਜੀਤ ਮਾਨ)-ਪਿੰਡ ਉੱਗੀ (ਜਲੰਧਰ) ਵਿਖੇ ਬਾਬਾ ਮੁਰਾਦ ਸ਼ਾਹ ਕ੍ਰਿਕਟ ਕਲੱਬ ਵਲੋਂ ਗੋਰਾ ਖਹਿਰੇ ਦੀ ਯਾਦ ਨੂੰ ਸਮਰਪਿਤ 7ਵਾਂ ਵਿਸ਼ਾਲ ਕ੍ਰਿਕਟ ਟੂਰਨਾਮੈਂਟ ਪਿੰਡ ਦੀ ਸਮੂਹ ਗ੍ਰਾਮ ਪੰਚਾਇਤ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸਰਕਾਰੀ ...
ਫਗਵਾੜਾ, 21 ਮਈ (ਵਿਸ਼ੇਸ਼ ਪ੍ਰਤੀਨਿਧ)-ਸਥਾਨਕ ਅਰਬਨ ਅਸਟੇਟ ਇਲਾਕੇ ਵਿਚ ਸਥਿਤ ਇਕ ਸਹਿਕਾਰੀ ਬੈਂਕ ਦੇ ਵਿਚ ਚੋਰਾਂ ਵਲੋਂ ਚੋਰੀ ਦਾ ਯਤਨ ਕੀਤਾ ਗਿਆ | ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅਰਬਨ ਅਸਟੇਟ ਦੇ ਨੇੜੇ ਸਥਿਤ ਦੀ ਕਪੂਰਥਲਾ ਸੈਂਟਰਲ ਕੋਆਪਰੇਟਿਵ ਬੈਂਕ ਦੇ ਮੈਨੇਜਰ ...
ਚੋਗਾਵਾਂ, 21 ਮਈ (ਗੁਰਬਿੰਦਰ ਸਿੰਘ ਬਾਗੀ)- ਪੰਜਾਬ ਪੈਨਸ਼ਨਰਜ ਯੂਨੀਅਨ ਬਲਾਕ ਚੋਗਾਵਾਂ ਅੰਮਿ੍ਤਸਰ ਦੀ ਮੀਟਿੰਗ ਬਲਾਕ ਚੋਗਾਵਾਂ ਦੇ ਪ੍ਰਧਾਨ ਸੱਜਣ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਛੀਨਾ, ਡਿਪਟੀ ਜਨਰਲ ਸਕੱਤਰ ਪੰਜਾਬ ...
ਮੱਲ੍ਹੀਆਂ ਕਲਾਂ, 21 ਮਈ (ਮਨਜੀਤ ਮਾਨ)-ਸਰਕਾਰੀ ਪ੍ਰਾਇਮਰੀ ਸਕੂਲ ਚੂਹੜ ਜਲੰਧਰ ਵਿਖੇ ਸਵਾਮੀ ਪ੍ਰਕਾਸ਼ਾ ਨੰਦ ਸੇਵਾ ਸੰਮਤੀ (ਰਜਿ) ਵਲੋਂ ਬੱਚਿਆਂ ਨੂੰ ਕਾਪੀਆਂ, ਕਿਤਾਬਾਂ ਵੰਡੀਆਂ ਗਈਆਂ | ਇਹ ਸਟੇਸ਼ਨਰੀ ਬਲਦੇਵ ਸਿੰਘ ਆਦਰਸ਼ ਰਾਕੇਸ਼ ਗੁਪਤਾ, ਸੁਰਿੰਦਰ ਆਦਿ ਦੇ ...
ਕਪੂਰਥਲਾ, 21 ਮਈ (ਵਿ. ਪ੍ਰ.)- ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਦੀ ਹੋਈ ਚੋਣ ਵਿਚ ਕਾਮਰੇਡ ਬਲਵਿੰਦਰ ਸਿੰਘ ਬਾਜਵਾ ਸਰਬਸੰਮਤੀ ਨਾਲ ਯੂਨੀਅਨ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਚੁਣੇ ਗਏ | ਇੱਥੇ ਵਰਨਣਯੋਗ ਹੈ ਕਿ ਯੂਨੀਅਨ ਦੇ ...
ਚੁਗਿੱਟੀ/ਜੰਡੂਸਿੰਘਾ, 21 ਮਈ (ਨਰਿੰਦਰ ਲਾਗੂ)-ਉੱਚ ਪੁਲਿਸ ਅਫਸਰਾਂ ਦੇ ਦਿਸ਼ਾ-ਨਿਰਦੇਸ਼ਾਂ 'ਤੇ ਮੰਗਲਵਾਰ ਨੂੰ ਥਾਣਾ ਪਤਾਰਾ ਦੀ ਪੁਲਿਸ ਵਲੋਂ ਅੱਤਵਾਦ ਵਿਰੋਧੀ ਦਿਵਸ ਮਨਾਇਆ ਗਿਆ | ਇਸ ਮੌਕੇ ਪਰੇਡ ਕਰਨ ਉਪਰੰਤ ਥਾਣਾ ਮੁਖੀ ਐੱਸ.ਆਈ. ਅਰਸ਼ਪ੍ਰੀਤ ਕੌਰ ਗਰੇਵਾਲ ਤੇ ...
ਕਪੂਰਥਲਾ, 21 ਮਈ (ਅਮਰਜੀਤ ਕੋਮਲ)- ਲੋਕ ਸਭਾ ਹਲਕਾ ਖਡੂਰ ਸਾਹਿਬ 'ਚ ਪੈਂਦੇ ਕਪੂਰਥਲਾ ਤੇ ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕਿਆਂ ਵਿਚ ਪਈਆਂ ਵੋਟਾਂ ਦੀ ਗਿਣਤੀ ਲਈ ਵਿਰਸਾ ਵਿਹਾਰ ਕਪੂਰਥਲਾ ਵਿਚ ਬਣਾਏ ਗਏ ਗਿਣਤੀ ਕੇਂਦਰ ਦਾ ਅੱਜ ਚੋਣ ਕਮਿਸ਼ਨ ਵਲੋਂ ਤਾਇਨਾਤ ਗਿਣਤੀ ...
ਜਲੰਧਰ, 21 ਮਈ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਕਮ ਜ਼ਿਲਾ ਚੋਣ ਅਫਸਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ 23 ਮਈ ਨੂੰ ਹੋਣ ਵਾਲੀ ਲੋਕ ਸਭਾ ਚੋਣਾਂ ਦੀ ਗਿਣਤੀ ਦੇ ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦਿੰਦੇ ਹੋਏ ਅੱਜ ਕਿਹਾ ਕਿ ...
ਜਲੰਧਰ, 21 ਮਈ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਸਥਾਨਕ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੈਂਟਰਲ ਟਾਊਨ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਬੜੀ ਸ਼ਰਧਾ ਨਾਲ ਮਨਾਇਆ ਗਿਆ | ਰਾਤ ਨੂੰ ...
ਜਲੰਧਰ, 21 ਮਈ (ਚੰਦੀਪ ਭੱਲਾ)-ਜਲੰਧਰ ਲੋਕ ਸਭਾ ਹਲਕੇ ਲਈ 23 ਮਈ ਨੂੰ ਵੋਟਾਂ ਦੀ ਗਿਣਤੀ ਨੂੰ ਨਿਰਵਿਘਨ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਤਾਇਨਾਤ ਕੀਤੇ ਗਏ ਅਮਲੇ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ | ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣ ...
ਜਲੰਧਰ, 21 ਮਈ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਤਿਹਾਸਕ ਅਸਥਾਨ ਗੁਰਦਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਚੱਲ ਰਹੇ 50 ਦੀਵਾਨਾਂ ਦੀ ਲੜੀ ਤਹਿਤ ਵਿਸ਼ੇਸ਼ ਦੀਵਾਨ ਸਜਾਏ ਗਏ | ਜਿਨ੍ਹਾਂ ਵਿਚ ਉੱਘੇ ...
ਜਲੰਧਰ ਛਾਉਣੀ, 21 ਮਈ (ਪਵਨ ਖਰਬੰਦਾ)-ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅੱਜ ਪੀ.ਏ.ਪੀ. ਵਿਖੇ ਅੱਤਵਾਦ ਵਿਰੋਧੀ ਦਿਵਸ ਮਨਾਇਆ ਗਿਆ ਤੇ ਇਸ ਸਬੰਧੀ ਇਕ ਸਮਾਗਮ ਵੀ ਕੀਤਾ ਗਿਆ | ਸਮਾਗਮ ਦੀ ਪ੍ਰਧਾਨਗੀ ਇਕਬਾਲਪ੍ਰੀਤ ਸਿੰਘ ਸਹੋਤਾ (ਵਧੀਕ ਡੀ.ਜੀ.ਪੀ) ...
ਜਲੰਧਰ, 21 ਮਈ (ਹਰਵਿੰਦਰ ਸਿੰਘ ਫੁੱਲ)- ਸਰਵ ਸਾਂਝੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੋਪਾਲ ਨਗਰ ਵਲੋਂ ਹਫਤਾਵਾਰੀ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬੋਹੜ ਵਾਲਾ ਚੌਾਕ ਮੁਹੱਲਾ ਕਰਾਰਾ ਖਾਂ ਵਿਖੇ ਬੜੀ ਸ਼ਰਧਾ ਨਾਲ ਕਰਵਾਇਆ ਗਿਆ | ਜਿਸ ਵਿਚ ਹਜ਼ੂਰੀ ...
ਜਲੰਧਰ, 21 ਮਈ (ਚੰਦੀਪ ਭੱਲਾ)-ਭਾਰਤੀ ਚੋਣ ਕਮਿਸ਼ਨ ਵਲੋਂ ਜਲੰਧਰ ਲੋਕ ਸਭਾ ਹਲਕੇ ਦੀ ਗਿਣਤੀ ਨੂੰ ਹੋਰ ਸੁਚਾਰੂ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ 5 ਆਬਜ਼ਰਵਰਾਂ ਨੂੰ ਨਿਯੁਕਤ ਕੀਤਾ ਗਿਆ ਹੈ | ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣ ਅਫਸਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ...
ਜਲੰਧਰ, 21 ਮਈ (ਐੱਮ.ਐੱਸ. ਲੋਹੀਆ)- ਅੱਜ ਅੱਤਵਾਦੀ ਵਿਰੋਧੀ ਦਿਵਸ ਮੌਕੇ ਪੰਜਾਬ 'ਚ ਸ਼ਾਂਤੀ ਤੇ ਸਮਾਜਿਕ ਸਦਭਾਵਨਾ ਬਣਾਈ ਰੱਖਣ ਲਈ ਪੰਜਾਬ ਪੁਲਿਸ ਦੇ ਅਧਿਕਾਰੀਆਂ ਤੇ ਜਵਾਨਾਂ ਨੇ ਸਹੁੰ ਚੁੱਕੀ | ਇਸ ਸਬੰਧੀ ਵੱਖ-ਵੱਖ ਜਗ੍ਹਾ 'ਤੇ ਕਰਵਾਏ ਗਏ ਸਮਾਗਮਾਂ ਦੌਰਾਨ ...
ਜਲੰਧਰ, 21 ਮਈ (ਜਸਪਾਲ ਸਿੰਘ)-ਉੱਘੇ ਸਮਾਜ ਸੇਵਕ ਵਰੁਣ ਚੱਢਾ ਹੁਣ ਤੱਕ 30 ਵਾਰ ਤੋਂ ਉੱਪਰ ਖੂਨਦਾਨ ਕਰ ਚੁੱਕੇ ਹਨ ਤੇ ਇਸ ਵਾਰ ਵੀ ਉਨ੍ਹਾਂ ਨੇ ਆਪਣੇ ਜਨਮ ਦਿਨ 'ਤੇ ਖੂਨਦਾਨ ਕਰਕੇ ਨਾ ਕੇਵਲ ਮਿਸਾਲ ਪੈਦਾ ਕੀਤੀ ਹੈ, ਬਲਕਿ ਨੌਜਵਾਨਾਂ ਨੂੰ ਵੀ ਖੂਨਦਾਨ ਕਰਨ ਲਈ ਪ੍ਰੇਰਿਆ ਹੈ ...
ਜਲੰਧਰ, 21 ਮਈ (ਰਣਜੀਤ ਸਿੰਘ ਸੋਢੀ)-ਆਦਿੱਤ ਮਿੱਤਲ ਤੇ ਆਯਾਨ ਮਿੱਤਲ ਨੇ ਅੰਗ ਦਾਨ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਮੇਅਰ ਵਰਲਡ ਸਕੂਲ ਤੋਂ ਕੀਤੀ | ਇਸ ਜਾਗਰੂਕਤਾ ਮੁਹਿੰਮ ਮੌਕੇ ਸੰਸਥਾ ਦੇ ਪਿ੍ੰਸੀਪਲ, ਡਾਇਰੈਕਟਰ, ਅਧਿਆਪਕਾਂ ਤੋਂ ਇਲਾਵਾ ਵਿਦਿਆਰਥੀ ਮੌਜੂਦ ਸਨ | ...
ਜਲੰਧਰ, 21 ਮਈ (ਹਰਵਿੰਦਰ ਸਿੰਘ ਫੁੱਲ)-ਵਿਸ਼ਵ ਪ੍ਰਸਿੱਧ ਸਾਇੰਸਦਾਨ, ਖੋਜੀ ਤੇ ਵਿਦਿਅਕ ਖੇਤਰ 'ਚ ਨਾਂਅ ਕਮਾਉਣ ਵਾਲੇ ਪ੍ਰੋ ਦਲਜੀਤ ਸਿੰਘ ਨੂੰ ਸਿੱਖ ਸੇਵਕ ਸੁਸਾਇਟੀ ਦੇ ਪ੍ਰਧਾਨ ਪਰਮਿੰਦਰਪਾਲ ਸਿੰਘ ਖਾਲਸਾ ਦੇ ਗ੍ਰਹਿ ਵਿਖੇ ਪੁਹੰਚਣ 'ਤੇ ਸਨਮਾਨਿਤ ਕੀਤਾ ਗਿਆ | ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX