ਤਾਜਾ ਖ਼ਬਰਾਂ


ਸੜਕ ਹਾਦਸੇ ਵਿਚ ਪਤੀ ਪਤਨੀ ਦੀ ਮੌਤ
. . .  1 day ago
ਜਲਾਲਾਬਾਦ, 1 ਜੂਨ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਫ਼ਿਰੋਜ਼ਪੁਰ ਰੋਡ 'ਤੇ ਪਿੰਡ ਜੀਵਾਂ ਅਰਾਈਂ ਨੇੜੇ ਵਾਪਰੇ ਇਕ ਸੜਕ ਹਾਦਸੇ ਵਿਚ ਇਕ ਪਤੀ ਪਤਨੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ...
ਸੀ.ਐਮ.ਸਿਟੀ 'ਚ ਕੋਰੋਨਾ ਪਾਜ਼ੀਟਿਵ 6 ਹੋਰ ਮਾਮਲੇ
. . .  1 day ago
ਕਰਨਾਲ, 1 ਜੂਨ ( ਗੁਰਮੀਤ ਸਿੰਘ ਸੱਗੂ ) - ਸੀ.ਐਮ. ਸਿਟੀ ਹੇਠ ਹਰ ਰੋਜ ਹੀ ਕੋਰੋਨਾ ਪਾਜ਼ੀਟਿਵ ਮਾਮਲਿਆਂ ਵਿਚ ਵਾਧਾ ਹੋ ਰਿਹਾ ਹੈ। ਅਜ ਇੱਥੇ 6 ਹੋਰ ਨਵੇ ਕੋਰੋਨਾ ਮਾਮਲੇ ਆਉਣ ਦੇ ਨਾਲ ਹੀ ...
ਪਾਜ਼ੀਟਿਵ ਨੌਜਵਾਨ ਦੇ 4 ਮਹੀਨੇ ਦੇ ਮਾਸੂਮ ਬੱਚੇ ਤੇ ਮਾਤਾ ਵੀ ਕੋਰੋਨਾ ਪਾਜ਼ੀਟਿਵ
. . .  1 day ago
ਸਮਰਾਲਾ, 01 ਜੂਨ (ਕੁਲਵਿੰਦਰ ਸਿੰਘ) - ਬੀਤੀ ਦਿਨੀਂ ਸਥਾਨਕ ਗੋਬਿੰਦ ਨਗਰ ਦੇ ਵਸਨੀਕ ਨੌਜਵਾਨ ਦਿੱਲੀ ਤੋਂ ਪਰਤਣ 'ਤੇ ਜਾਂਚ ਦੌਰਾਨ ਕੋਰੋਨਾ ਨਮੂਨੇ ਲਏ ਗਏ ਸਨ ਜਿਸ ਦੇ 'ਚ ਨੌਜਵਾਨ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਤੇ ਉਸ ਦੀ ਪਤਨੀ ...
ਮਹਾਰਾਜਾ ਫ਼ਰੀਦਕੋਟ ਦੀਆਂ ਸਪੁੱਤਰੀਆਂ ਹੀ ਹਨ 20 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਦੀਆਂ ਅਸਲ ਵਾਰਿਸ : ਮਾਣਯੋਗ ਹਾਈਕੋਰਟ
. . .  1 day ago
ਫ਼ਰੀਦਕੋਟ, 1 ਜੂਨ (ਜਸਵੰਤ ਸਿੰਘ ਪੁਰਬਾ)- ਅੱਜ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਫ਼ਰੀਦਕੋਟ ਰਿਆਸਤ ਨਾਲ ਸਬੰਧਿਤ...
ਅੰਮ੍ਰਿਤਸਰ 'ਚ ਕੋਰੋਨਾ ਦੇ 9 ਮਰੀਜ਼ਾਂ ਦੀ ਹੋਈ ਪੁਸ਼ਟੀ
. . .  1 day ago
ਅੰਮ੍ਰਿਤਸਰ, 1 ਜੂਨ(ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਕੋਰੋਨਾ ਦੇ 9 ਮਰੀਜ਼ਾਂ ਦੀ...
ਰਾਜ ਸਭਾ ਦੀਆਂ 18 ਸੀਟਾਂ 'ਤੇ 19 ਜੂਨ ਨੂੰ ਹੋਣਗੀਆਂ ਚੋਣਾਂ
. . .  1 day ago
ਨਵੀਂ ਦਿੱਲੀ, 1 ਜੂਨ- ਭਾਰਤ ਦੇ ਚੋਣ ਕਮਿਸ਼ਨ ਨੇ ਇਹ ਜਾਣਕਾਰੀ ਦਿੰਦਿਆਂ ਇਹ ਐਲਾਨ ਕੀਤਾ ਹੈ ਆਂਧਰਾ ਪ੍ਰਦੇਸ਼, ਗੁਜਰਾਤ,...
ਅਜਨਾਲਾ ਨੇੜਲੇ ਪਿੰਡ ਦੀ ਬਜ਼ੁਰਗ ਮਹਿਲਾ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਅਜਨਾਲਾ, 1 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)- ਅਜਨਾਲਾ ਸ਼ਹਿਰ ਦੇ ਇੱਕ ਪਿੰਡ ਦੀ ਰਹਿਣ ਵਾਲੀ ਇਕ ਬਜ਼ੁਰਗ ਮਹਿਲਾ ...
ਜਲੰਧਰ 'ਚ ਸਿਵਲ ਹਸਪਤਾਲ ਦੀ ਮਹਿਲਾ ਮੁਲਾਜ਼ਮ ਸਮੇਤ 4 ਆਏ ਕੋਰੋਨਾ ਪਾਜ਼ੀਟਿਵ
. . .  1 day ago
ਜਲੰਧਰ, 1 ਜੂਨ (ਐੱਮ. ਐੱਸ. ਲੋਹੀਆ) - ਜਲੰਧਰ ਦੇ ਸਿਵਲ ਹਸਪਤਾਲ ਦੀ ਮਹਿਲਾ ਮੁਲਾਜ਼ਮ ਸਮੇਤ ਅੱਜ 4 ਵਿਅਕਤੀ ਕੋਰੋਨਾ ...
ਜ਼ਿਲ੍ਹਾ ਸੰਗਰੂਰ 'ਚ ਕੋਰੋਨਾ ਦੇ 3 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਸੰਗਰੂਰ, 1 ਜੂਨ (ਸੁਖਵਿੰਦਰ ਸਿੰਘ ਫੁੱਲ)- ਜ਼ਿਲ੍ਹਾ ਸੰਗਰੂਰ 'ਚ ਅੱਜ ਕੋਰੋਨਾ ਦੇ 3 ਹੋਰ ਮਰੀਜ਼ ਆਉਣ ਕਾਰਨ ਕੁੱਲ ਗਿਣਤੀ ਵੱਧ ਕੇ 101 ...
ਲੁਧਿਆਣਾ 'ਚ ਕੋਰੋਨਾ ਦੇ 8 ਹੋਰ ਮਰੀਜ਼ਾਂ ਦੀ ਹੋਈ ਪੁਸ਼ਟੀ
. . .  1 day ago
ਲੁਧਿਆਣਾ, 1 ਮਈ (ਸਲੇਮਪੁਰੀ) - ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦਿਆਂ ...
ਦਿੱਲੀ ਵਿਖੇ ਗਰੀਬ ਵਰਗ ਦੇ ਲੋਕਾਂ ਲਈ 'ਲੰਗਰ ਆਨ ਵ੍ਹੀਲਸ' ਸ਼ੁਰੂ
. . .  1 day ago
ਨਵੀਂ ਦਿੱਲੀ, 1 ਜੂਨ- ਲੰਗਰ ਨੂੰ ਗੁਰਦੁਆਰਿਆਂ ਦੀ ਚਾਰਦੀਵਾਰੀ ਤੋਂ ਬਾਹਰ ਪਰੋਸਣ ਦੀ ਸਿੱਖ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਦਿੱਲੀ ...
ਤਰਨ ਤਾਰਨ 'ਚ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਖੁੱਲ੍ਹ ਸਕਣਗੀਆਂ ਦੁਕਾਨਾਂ - ਡੀ.ਸੀ
. . .  1 day ago
ਮ੍ਰਿਤਕ ਮਹੰਤ ਦੇ ਪਰਿਵਾਰਕ ਮੈਂਬਰਾਂ ਨੇ ਨਾਮਜ਼ਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਕੀਤੀ ਮੰਗ
. . .  1 day ago
ਤਪਾ ਮੰਡੀ, 1 ਜੂਨ(ਪ੍ਰਵੀਨ ਗਰਗ)- ਸ਼ਹਿਰ ਦੇ ਬਾਹਰਲੇ ਡੇਰੇ ਦੇ ਮਹੰਤ ਹੁਕਮ ਦਾਸ ਬਬਲੀ ਦੀ ਪਿਛਲੇ ਦਿਨੀਂ...
ਪਿੰਡ ਮੁੱਛਲ ਦੇ ਕਾਂਗਰਸੀਆ ਵੱਲੋਂ ਪੁਲਿਸ ਚੌਕੀ ਟਾਂਗਰਾ ਵਿਖੇ ਰੋਸ ਪ੍ਰਦਰਸ਼ਨ
. . .  1 day ago
ਟਾਂਗਰਾ, 1 ਜੂਨ (ਹਰਜਿੰਦਰ ਸਿੰਘ ਕਲੇਰ) - ਪਿੰਡ ਮੁੱਛਲ ਦੇ ਕੁੱਝ ਕਾਂਗਰਸੀਆਂ ਵੱਲੋਂ ਸ਼ਰਾਬ ਦੇ ਪਰਚਿਆਂ ਨੂੰ ਲੈ ਕੇ ਪੁਲਿਸ ਚੌਕੀ ਟਾਂਗਰਾ ...
ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਬਿਜਲੀ ਬਿੱਲ ਲਾਉਣ ਵਿਰੁੱਧ ਐੱਸ.ਡੀ.ਓ ਨੂੰ ਦਿੱਤਾ ਮੰਗ ਪੱਤਰ
. . .  1 day ago
ਟਾਂਗਰਾ, 1 ਜੂਨ (ਹਰਜਿੰਦਰ ਸਿੰਘ ਕਲੇਰ) - ਕੈਪਟਨ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੋਟਰਾਂ ਦੇ ਬਿਜਲੀ ਬਿੱਲ ਲਾਉਣ..
ਜ਼ਿਲ੍ਹਾ ਕਮੇਟੀ ਕਲੈਰੀਕਲ ਕਾਰਡ ਸਿੱਖਿਆ ਵਿਭਾਗ ਜ਼ਿਲ੍ਹਾ ਜਲੰਧਰ ਦੀ ਚੋਣ ਜਲਦ: ਢੀਂਡਸਾ
. . .  1 day ago
ਸ਼ਾਹਕੋਟ, 1 ਜੂਨ (ਅਜ਼ਾਦ ਸਚਦੇਵਾ/ਸੁਖਦੀਪ ਸਿੰਘ)- ਪੰਜਾਬ ਸਿੱਖਿਆ ਵਿਭਾਗ ਮਨਿਸਟਰੀਅਲ ਸਟਾਫ਼ (ਸਬ-ਆਫ਼ਿਸ) ਐਸੋਸੀਏਸ਼ਨ...
ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈਆਂ ਜਨ ਸ਼ਤਾਬਦੀ ਅਤੇ ਸਰਿਊਯਮੁਨਾ ਐਕਸਪ੍ਰੈਸ
. . .  1 day ago
ਅੰਮ੍ਰਿਤਸਰ, 1 ਜੂਨ (ਹਰਜਿੰਦਰ ਸਿੰਘ ਸ਼ੈਲੀ)-ਕੋਰੋਨਾ ਮਹਾਂਮਾਰੀ ਦੇ ਕਾਰਨ ਪੂਰੇ ਦੇਸ਼ 'ਚ ਲੱਗੇ ਕਰੀਬ 70 ਦਿਨਾਂ ...
ਕੈਪਟਨ ਸਰਕਾਰ ਵੱਲੋਂ ਪੰਜਾਬ 'ਚ ਸ਼ਰਾਬ 'ਤੇ 'ਕੋਵਿਡ ਸੈੱਸ' ਲਗਾਉਣ ਦਾ ਫ਼ੈਸਲਾ
. . .  1 day ago
ਚੰਡੀਗੜ੍ਹ, 1 ਮਈ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਰਾਬ 'ਤੇ 'ਕੋਵਿਡ ਸੈੱਸ' ਦੇ ਰੂਪ ਵਿਚ ...
ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਹਾਲਤ ਗੰਭੀਰ, ਪਰਿਵਾਰ ਨੇ ਲਾਈ ਮਦਦ ਦੀ ਗੁਹਾਰ
. . .  1 day ago
ਕਟਾਰੀਆਂ, 1 ਜੂਨ (ਨਵਜੋਤ ਸਿੰਘ ਜੱਖੂ, ਗੁਰਜਿੰਦਰ ਸਿੰਘ ਗੁਰੂ)- ਰੋਜ਼ੀ-ਰੋਟੀ ਦੀ ਤਲਾਸ਼ 'ਚ ਪੰਜਾਬੀ ਨੌਜਵਾਨ ਵਿਦੇਸ਼ਾਂ 'ਚ ....
ਪਸ਼ੂਆਂ ਦਾ ਬਿਮਾਰੀਆਂ ਤੋਂ ਬਚਾਅ ਲਈ ਟੀਕਾਕਰਨ ਮੁਫ਼ਤ ਕਰਕੇ ਬਾਜਵਾ ਬਣੇ ਪਸ਼ੂ ਪਾਲਕਾਂ ਲਈ ਮਸੀਹਾ- ਸੱਚਰ, ਮਹਾਜਨ
. . .  1 day ago
ਪਠਾਨਕੋਟ 1 ਜੂਨ (ਸੰਧੂ) - ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪਰਧਾਨ ਭੁਪਿੰਦਰ ਸਿੰਘ ਸੱਚਰ, ਜਨਰਲ...
ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਰੋਨਾ ਨੂੰ ਲੈ ਕੇ ਜਾਰੀ ਤਾਲਾਬੰਦੀ ਲਈ ਨਵੇਂ ਹੁਕਮ ਜਾਰੀ
. . .  1 day ago
ਫ਼ਾਜ਼ਿਲਕਾ, 1 ਜੂਨ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਾਕਡਾਊਨ 5 ਲਈ ਨਵੇ ਹੁਕਮ ਜਾਰੀ ਕੀਤੇ ਹਨ ਕੋਵਿਡ ...
ਮੋਹਾਲੀ ਪੁਲਿਸ ਨੇ ਤਿੰਨ ਕਿੱਲੋ ਹੈਰੋਇਨ ਸਮੇਤ ਨਾਈਜੀਰੀਅਨ ਅਤੇ ਉਸ ਦੇ 5 ਸਾਥੀਆਂ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਨਗਰ, 1 ਜੂਨ (ਜਸਬੀਰ ਸਿੰਘ ਜੱਸੀ)- ਮੋਹਾਲੀ ਪੁਲਿਸ ਨੇ 18 ਕਰੋੜ ਰੁਪਏ ਕੀਮਤ ਦੀ ਸਾਢੇ ਤਿੰਨ ਕਿੱਲੋ ਹੈਰੋਇਨ ...
ਜ਼ਿਲ੍ਹਾ ਮੁਹਾਲੀ ਅੰਦਰ ਕੋਰੋਨਾ ਦੇ ਦੋ ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ
. . .  1 day ago
ਐੱਸ. ਏ. ਐੱਸ. ਨਗਰ, 1 ਜੂਨ (ਕੇ. ਐੱਸ. ਰਾਣਾ)-ਜ਼ਿਲ੍ਹਾ ਮੁਹਾਲੀ ਅੰਦਰ ਅੱਜ 2 ਨਵੇਂ ਕੋਰੋਨਾ ਪੀੜਤਾਂ ਦੀ...
ਪਿੰਡ ਆਦੋਆਣਾ(ਨਵਾਂ ਸ਼ਹਿਰ) 'ਚ ਇਕਾਂਤਵਾਸ 'ਚ ਰੱਖੇ ਵਿਅਕਤੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਬਲਾਚੌਰ, 1 ਜੂਨ- (ਸ਼ਾਮ ਸੁੰਦਰ ਮੀਲੂ)- ਬਲਾਚੌਰ ਸਬ ਡਵੀਜ਼ਨ ਦੇ ਪਿੰਡ ਆਦੋਆਣਾ ਦੇ ਦਿੱਲੀ ਤੋਂ ਪਰਤੇ ਵਿਅਕਤੀ...
ਬੀਜ ਘੁਟਾਲੇ 'ਤੇ ਮਜੀਠੀਆ ਨੇ ਚੁੱਕੇ ਸਵਾਲ
. . .  1 day ago
ਚੰਡੀਗੜ੍ਹ, 1 ਜੂਨ (ਸੁਰਿੰਦਰਪਾਲ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ....
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 9 ਜੇਠ ਸੰਮਤ 551

ਪਹਿਲਾ ਸਫ਼ਾ

ਅੱਜ ਛਟ ਜਾਣਗੇ ਬੱਦਲ

ਲੋਕ ਸਭਾ ਚੋਣਾਂ ਦੇ ਨਤੀਜੇ ਅੱਜ

542 ਸੀਟਾਂ ਲਈ 8049 ਉਮੀਦਵਾਰਾਂ ਦੀਆਂ ਧੜਕਣਾਂ ਤੇਜ਼
ਨਵੀਂ ਦਿੱਲੀ, 22 ਮਈ (ਏਜੰਸੀਆਂ)-ਲੋਕ ਸਭਾ ਚੋਣਾਂ ਦੇ ਤਹਿਤ ਦੇਸ਼ ਭਰ 'ਚ 542 ਸੰਸਦੀ ਸੀਟਾਂ ਲਈ ਪਾਈਆਂ ਗਈਆਂ ਵੋਟਾਂ ਦੀ ਗਿਣਤੀ ਵੀਰਵਾਰ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ | ਪਹਿਲੀ ਵਾਰ ਈ.ਵੀ. ਐਮ. ਗਿਣਤੀ ਦੇ ਨਾਲ ਵੀ.ਵੀ.ਪੈਟ. ਪਰਚੀਆਂ ਨਾਲ ਮਿਲਾਨ ਕੀਤੇ ਜਾਣ ਕਾਰਨ ਦੇਰ ਸ਼ਾਮ ਤੱਕ ਨਤੀਜੇ ਆਉਣ ਦੀ ਸੰਭਾਵਨਾ ਹੈ | 542 ਸੰਸਦੀ ਸੀਟਾਂ ਲਈ 8 ਹਜ਼ਾਰ ਤੋਂ ਜ਼ਿਆਦਾ ਉਮੀਦਵਾਰਾਂ ਨੇ ਚੋਣਾਂ ਲੜੀਆਂ ਹਨ | ਸੱਤ ਗੇੜਾਂ 'ਚ ਹੋਏ ਮਤਦਾਨ 'ਚ 90.99 ਕਰੋੜ ਵੋਟਰਾਂ 'ਚੋਂ ਲਗਪਗ 67.11 ਫ਼ੀਸਦੀ ਲੋਕਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ | ਭਾਰਤੀ ਸੰਸਦੀ ਚੋਣਾਂ 'ਚ ਇਹ ਸਭ ਤੋਂ ਵੱਧ ਮਤਦਾਨ ਹੈ | ਲੋਕ ਸਭਾ ਚੋਣਾਂ 'ਚ ਪਹਿਲੀ ਵਾਰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੇ ਨਤੀਜਿਆਂ ਦਾ ਮਿਲਾਨ ਪੇਪਰ ਟਰਾਇਲ ਮਸ਼ੀਨਾਂ 'ਚੋਂ ਨਿਕਲਣ ਵਾਲੀਆਂ ਪਰਚੀਆਂ ਤੋਂ ਕੀਤਾ ਜਾਵੇਗਾ | ਇਹ ਮਿਲਾਨ ਪ੍ਰਤੀ ਵਿਧਾਨ ਸਭਾ ਖੇਤਰ 'ਚ 5 ਮਤਦਾਨ ਕੇਂਦਰਾਂ 'ਚ ਹੋਵੇਗਾ | ਚੋਣ ਕਮਿਸ਼ਨ ਨੇ ਅਜੇ ਤੱਕ ਵੀਰਵਾਰ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਦੇ ਕੇਂਦਰਾਂ ਦੀ ਗਿਣਤੀ ਉਪਲਬਧ ਨਹੀਂ ਕਰਵਾਈ ਹੈ | ਪ੍ਰਕਿਰਿਆ ਅਨੁਸਾਰ ਸਭ ਤੋਂ ਪਹਿਲਾਂ ਡਾਕ ਰਾਹੀਂ ਪਾਈਆਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ | ਡਿਊਟੀ 'ਤੇ ਤਾਇਨਾਤ ਵੋਟਰਾਂ (ਸਰਵਿਸ ਵੋਟਰਾਂ) ਦੀ ਗਿਣਤੀ ਲਗਪਗ 18 ਲੱਖ ਹੈ | ਇਨ੍ਹਾਂ 'ਚ ਫ਼ੌਜੀ ਜਵਾਨ, ਕੇਂਦਰੀ ਪੁਲਿਸ ਬਲ ਅਤੇ ਰਾਜ ਪੁਲਿਸ ਬਲ ਦੇ ਜਵਾਨ ਸ਼ਾਮਿਲ ਹਨ ਜੋ ਆਪਣੇ ਸੰਸਦੀ ਖੇਤਰ ਤੋਂ ਬਾਹਰ ਤਾਇਨਾਤ ਹਨ | ਵਿਦੇਸ਼ 'ਚ ਭਾਰਤੀ ਦੂਤਘਰਾਂ 'ਚ ਤਾਇਨਾਤ ਕੂਟਨੀਤਕ ਅਤੇ ਕਰਮਚਾਰੀ ਵੀ ਸੇਵਾ ਵੋਟਰ ਹਨ | ਇਨ੍ਹਾਂ 18 ਲੱਖ ਰਜਿਸਟਰਡ ਵੋਟਰਾਂ 'ਚੋਂ 16.49 ਲੱਖ ਨੇ 17 ਮਈ ਨੂੰ ਆਪਣੇ-ਆਪਣੇ ਰਿਟਰਨਿੰਗ ਅਧਿਕਾਰੀਆਂ ਨੂੰ ਡਾਕ ਰਾਹੀਂ ਆਪਣੀ ਵੋਟ ਦੇ ਪੇਪਰ ਭੇਜ ਦਿੱਤੇ ਸਨ | ਚੋਣ ਕਮਿਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹੱਥਾਂ ਨਾਲ ਡਾਕ ਰਾਹੀ ਭੇਜੇ ਬੈਲਟ ਪੱਤਰਾਂ ਦੀ ਗਿਣਤੀ ਕਰਨ 'ਚ ਘੱਟ ਤੋਂ ਘੱਟ ਕੁਝ ਘੰਟਿਆਂ ਦਾ ਸਮਾਂ ਲੱਗੇਗਾ | ਪੇਪਰ ਟਰਾਇਲ ਮਸ਼ੀਨਾਂ ਤੋਂ ਨਿਕਲਣ ਵਾਲੀਆਂ ਪਰਚੀਆਂ ਨੂੰ ਅੰਤ 'ਚ ਗਿਣਿਆ ਜਾਵੇਗਾ | ਕੁੱਲ 543 ਲੋਕ ਸਭਾ ਸੀਟਾਂ 'ਚੋਂ 542 ਸੀਟਾਂ 'ਚ ਚੋਣਾਂ ਹੋਈਆਂ ਹਨ | ਵੇਲੋਰ ਲੋਕ ਸਭਾ ਸੀਟ 'ਤੇ ਪੈਸਿਆਂ ਦੀ ਵਰਤੋਂ ਜ਼ਿਆਦਾ ਹੋਣ ਕਾਰਨ ਚੋਣ ਕਮਿਸ਼ਨ ਨੇ ਇਥੇ ਚੋਣਾਂ ਰੱਦ ਕਰ ਦਿੱਤੀਆਂ ਸਨ | ਇਸ ਸੀਟ 'ਤੇ ਚੋਣਾਂ ਲਈ ਨਵੀਂ ਤਾਰੀਖ਼ ਦਾ ਐਲਾਨ ਨਹੀਂ ਹੋਇਆ ਹੈ | ਚੋਣਾਂ ਲੜਨ ਵਾਲੇ ਪ੍ਰਮੁੱਖ ਨੇਤਾਵਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਈ ਕੇਂਦਰੀ ਮੰਤਰੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸੋਨੀਆ ਗਾਂਧੀ ਅਤੇ ਸਪਾ ਮੁਖੀ ਅਖਿਲੇਸ਼ ਯਾਦਵ ਸ਼ਾਮਿਲ ਹਨ |
724 ਔਰਤ ਉਮੀਦਵਾਰਾਂ ਨੂੰ ਨਤੀਜਿਆਂ ਦੀ ਉਡੀਕ
ਹੁਣ ਜਿਹੇ ਹੀ ਸਮਾਪਤ ਹੋਈਆਂ ਲੋਕ ਸਭਾ ਚੋਣਾਂ 'ਚ 724 ਮਹਿਲਾਂ ਉਮੀਦਵਾਰਾਂ ਦੇ ਚੋਣਾਵੀ ਕਿਸਮਤ ਦਾ ਫ਼ੈਸਲਾ ਵੀਰਵਾਰ ਨੂੰ ਵੋਟਾਂ ਦੀ ਗਿਣਤੀ 'ਚ ਹੋਵੇਗਾ | ਸੰਸਦੀ ਚੋਣਾਂ 'ਚ ਕੁਲ 7,928 ਉਮੀਦਵਾਰ ਚੋਣ ਮੈਦਾਨ 'ਚ ਹਨ | ਵਿਰੋਧੀ ਧਿਰ ਕਾਂਗਰਸ ਨੇ ਵੱਧ ਤੋਂ ਵੱਧ 54 ਔਰਤਾਂ ਨੂੰ ਜਦੋਂਕਿ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੇ 53 ਔਰਤਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ | ਇਨ੍ਹਾਂ ਤੋਂ ਇਲਾਵਾ ਹੋਰ ਰਾਸ਼ਟਰੀ ਪਾਰਟੀਆਂ 'ਚ ਬਹੁਜਨ ਸਮਾਜ ਪਾਰਟੀ ਨੇ 24 ਔਰਤ ਉਮੀਦਵਾਰਾਂ ਨੂੰ , ਤਿ੍ਣਮੂਲ ਕਾਂਗਰਸ ਨੇ 23, ਮਾਕਪਾ ਨੇ 10, ਭਾਕਪਾ ਨੇ 4 ਜਦੋਂਕਿ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ ਇਕ ਔਰਤ ਉਮੀਦਵਾਰ ਨੂੰ ਮੈਦਾਨ 'ਚ ਉਤਾਰਿਆ ਸੀ | ਇਸ ਵਾਰ 222 ਔਰਤਾਂ ਨੇ ਆਜ਼ਾਦ ਚੋਣ ਲੜੀ | 4 ਟਰਾਂਸਜੈਂਡਰ ਉਮੀਦਵਾਰਾਂ ਨੇ ਵੀ ਆਜ਼ਾਦ ਚੋਣ ਲੜੀ | ਆਮ ਆਦਮੀ ਪਾਰਟੀ ਇਕੱਲੀ ਅਜਿਹੀ ਪਾਰਟੀ ਸੀ ਜਿਸ ਨੇ ਅਜਿਹੇ ਉਮੀਦਵਾਰ ਨੂੰ ਚੋਣ ਮੈਦਾਨ 'ਚ ਉਤਾਰਿਆ |
ਕੋਲਕਾਤਾ 'ਚ ਵੋਟਾਂ ਦੀ ਗਿਣਤੀ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ
ਕੋਲਕਾਤਾ, (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ ਦੀਆਂ 42 ਲੋਕ ਸਭਾ ਤੇ 8 ਵਿਧਾਨ ਸਭਾ ਸੀਟਾਂ ਲਈ ਧਾਰਾ 144 ਲਾਗੂ ਕਰ ਕੇ ਸਵੇਰੇ 8 ਵਜੇ ਤੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਤਹਿਤ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ | ਇਧਰ, ਮੁੱਖ ਮੰਤਰੀ ਮਮਤਾ ਬੈਨਰਜੀ ਵਲੋਂ ਪਹਿਲਾਂ ਹੀ ਚਿੰਤਾ ਜ਼ਾਹਿਰ ਕੀਤੀ ਗਈ ਹੈ ਕਿ ਭਾਜਪਾ ਵਲੋਂ ਚੋਣਾਂ ਜਿੱਤਣ ਲਈ ਈ.ਵੀ.ਐਮ. 'ਚ ਹੇਰ ਫੇਰ ਕੀਤਾ ਜਾ ਸਕਦਾ ਹੈ, ਹਜ਼ਾਰਾਂ ਈ.ਵੀ.ਐਮ. ਬਦਲੇ ਜਾ ਸਕਦੇ ਹਨ | ਚੰਦਰਬਾਬੂ ਨਾਇਡੂ ਸਮੇਤ ਵਿਰੋਧੀ ਧਿਰ ਦੇ ਕਈ ਆਗੂਆਂ ਵਲੋਂ ਕਹਿਣ 'ਤੇ ਵੀ ਉਹ ਗਿਣਤੀ ਪੂਰੀ ਹੋਣ ਤੱਕ ਬੰਗਾਲ ਛੱਡ ਕੇ ਬਾਹਰ ਜਾਣ ਲਈ ਤਿਆਰ ਨਹੀਂ ਹੋਏ | ਮੁੱਖ ਮੰਤਰੀ ਨੇ ਵਰਕਰਾਂ ਅਤੇ ਆਗੂਆਂ ਨੂੰ ਹਾਈ ਅਲਰਟ ਰਹਿਣ ਦੀ ਹਦਾਇਤ ਦਿੱਤੀ ਹੈ | ਮੁੱਖ ਮੰਤਰੀ ਦੇ ਹੁਕਮ 'ਤੇ ਆਗੂਆਂ ਨੇ ਗਿਣਤੀ ਏਜੰਟਾਂ ਨਾਲ ਮੀਟਿੰਗ ਕਰਕੇ ਕਿਹਾ ਹੈ ਕਿ ਸਟ੍ਰਾਂਗ ਰੂਮ ਦੀ ਸਾਰੀ ਰਾਤ ਨਿਗਰਾਨੀ ਕਰਨੀ ਹੋਵੇਗੀ | ਕੋਲਕਾਤਾ ਉਤਰ ਲੋਕ ਸਭਾ ਸੀਟ ਦੇ ਜੋੜਾਸੰਕੂ ਵਿਧਾਨ ਸਭਾ ਦੇ 200 ਨੰਬਰ ਬੂਥ 'ਚ ਅੱਜ ਸ਼ਾਂਤੀਪੂਰਨ ਢੰਗ ਨਾਲ ਦੁਪਹਿਰ ਤੱਕ ਮਤਦਾਨ ਹੋਇਆ |


ਖ਼ਬਰ ਸ਼ੇਅਰ ਕਰੋ

ਕੁਲਗਾਮ ਮੁਕਾਬਲੇ 'ਚ 2 ਅੱਤਵਾਦੀ ਹਲਾਕ

ਇੰਟਰਨੈੱਟ ਸੇਵਾ ਮੁਅੱਤਲ, ਹੜਤਾਲ ਸ੍ਰੀਨਗਰ, 22 ਮਈ (ਮਨਜੀਤ ਸਿੰਘ)-ਦੱਖਣੀ ਕਸ਼ਮੀਰ 'ਚ ਅੱਤਵਾਦੀਆਂ ਿਖ਼ਲਾਫ਼ ਸੁਰੱਖਿਆ ਬਲਾਂ ਦੀ ਜਾਰੀ ਮੁਹਿੰਮ ਨੂੰ ਅੱਜ ਉਸ ਸਮੇਂ ਇਕ ਹੋਰ ਸਫਲਤਾ ਮਿਲੀ ਜਦੋਂ ਉਨ੍ਹਾਂ ਕੁਲਗਾਮ 'ਚ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਦੀਨ ਦੇ 2 ...

ਪੂਰੀ ਖ਼ਬਰ »

ਪੁਣਛ 'ਚ ਸਿਖਲਾਈ ਦੌਰਾਨ ਧਮਾਕਾ-ਜਵਾਨ ਸ਼ਹੀਦ, 7 ਜ਼ਖ਼ਮੀ

ਸ੍ਰੀਨਗਰ, 22 ਮਈ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ 'ਚ ਕੰਟਰੋਲ ਰੇਖਾ ਨੇੜਲੇ ਇਲਾਕੇ 'ਚ ਸਿਖਲਾਈ ਦੌਰਾਨ ਹੋਏ ਭੇਦਭਰੇ ਧਮਾਕੇ 'ਚ ਫ਼ੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ ਜਦਕਿ 7 ਹੋਰ ਜ਼ਖ਼ਮੀ ਹੋ ਗਏ | ਰੱਖਿਆ ਸੂਤਰਾਂ ਅਨੁਸਾਰ ਇਹ ਘਟਨਾ ਅੱਜ ਉਸ ਵੇਲੇ ਵਾਪਰੀ ...

ਪੂਰੀ ਖ਼ਬਰ »

'ਇਸਰੋ' ਨੇ ਸਫ਼ਲਤਾ ਪੂਰਵਕ ਦਾਗਿਆ ਰੀਸੈਟ-2ਬੀ

ਸ੍ਰੀਹਰੀਕੋਟਾ, 22 ਮਈ (ਏਜੰਸੀ)- 'ਇਸਰੋ' (ਭਾਰਤੀ ਪੁਲਾੜ ਖੋਜ ਸੰਗਠਨ) ਨੇ ਬੁੱਧਵਾਰ ਨੂੰ ਪਿ੍ਥਵੀ ਦੀ ਸ਼੍ਰੇਣੀ 'ਚ ਉਪਗ੍ਰਹਿ ਰੀਸੈਟ-2ਬੀ ਸਫ਼ਲਤਾਪੂਰਵਕ ਸਥਾਪਿਤ ਕੀਤਾ ਹੈ | ਇਹ ਉਪਗ੍ਰਹਿ ਬੁੱਧਵਾਰ ਸਵੇਰੇ 5.30 ਵਜੇ ਆਂਧਰਾ ਪ੍ਰਦੇਸ਼ ਸਥਿਤ ਸ੍ਰੀਹਰੀਕੋਟਾ ਦੇ ਸਤੀਸ਼ ...

ਪੂਰੀ ਖ਼ਬਰ »

ਚੋਣ ਕਮਿਸ਼ਨ ਵਲੋਂ ਵਿਰੋਧੀ ਪਾਰਟੀਆਂ ਦੀ ਮੰਗ ਖਾਰਜ

ਨਵੀਂ ਦਿੱਲੀ, 22 ਮਈ (ਜਗਤਾਰ ਸਿੰਘ)-23 ਮਈ ਨੂੰ ਲੋਕ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਤੈਅ ਨਿਯਮਾਂ ਦੇ ਮੁਤਾਬਿਕ ਹੀ ਕੀਤੀ ਜਾਵੇਗੀ | ਚੋਣ ਕਮਿਸ਼ਨ ਨੇ ਵਿਰੋਧੀ ਧਿਰ ਵਲੋਂ ਵੀ.ਵੀ.ਪੈਟ ਮਿਲਾਨ ਦੀ ਉਸ ਮੰਗ ਨੂੰ ਖ਼ਾਰਜ ਕਰ ਦਿੱਤਾ ਹੈ ਜਿਸ 'ਚ 50 ਫ਼ੀਸਦੀ ਪਰਚੀਆਂ ਦੇ ...

ਪੂਰੀ ਖ਼ਬਰ »

ਹਿੰਸਾ ਜਾਂ ਗੜਬੜੀ ਦੀ ਸੰਭਾਵਨਾ ਨੂੰ ਦੇਖਦਿਆਂ ਸੂਬਿਆਂ ਨੂੰ ਚੌਕਸ ਰਹਿਣ ਦੇ ਨਿਰਦੇਸ਼

ਨਵੀਂ ਦਿੱਲੀ, 22 ਮਈ (ਜਗਤਾਰ ਸਿੰਘ)-ਇਲੈੱਕਟ੍ਰੋਨਿਕ ਵੋਟਿੰਗ ਮਸ਼ੀਨ (ਈ.ਵੀ.ਐਮ.) ਨਾਲ ਛੇੜਛਾੜ ਨੂੰ ਲੈ ਕੇ ਪ੍ਰਗਟਾਏ ਜਾ ਰਹੇ ਖ਼ਦਸ਼ੇ ਕਾਰਨ ਵੀਰਵਾਰ ਨੂੰ ਵੋਟਾਂ ਦੀ ਗਿਣਤੀ ਦੌਰਾਨ ਹਿੰਸਾ ਜਾਂ ਗੜਬੜੀ ਦੀ ਸੰਭਾਵਨਾ ਦੇ ਚਲਦਿਆਂ ਗ੍ਰਹਿ ਮੰਤਰਾਲੇ ਨੇ ਦੇਸ਼ ਦੇ ਸਾਰੇ ...

ਪੂਰੀ ਖ਼ਬਰ »

ਹੁਣ ਪੰਜ ਤਾਰਾ ਹੋਟਲਾਂ 'ਚ ਨਹੀਂ ਠਹਿਰ ਸਕਣਗੇ ਨਵੇਂ ਸੰਸਦ ਮੈਂਬਰ

ਨਵੀਂ ਦਿੱਲੀ, 22 ਮਈ (ਏਜੰਸੀਆਂ)-17ਵੀਂ ਲੋਕ ਸਭਾ ਦੇ ਗਠਨ ਦੇ ਕੁਝ ਹੀ ਦਿਨ ਰਹਿਣ ਦੌਰਾਨ ਸੰਸਦ 'ਚ ਜਿੱਤ ਕੇ ਆਉਣ ਵਾਲੇ ਕਿਸੇ ਵੀ ਨਵੇਂ ਸੰਸਦ ਮੈਂਬਰਾਂ ਨੂੰ ਹੋਟਲ 'ਚ ਨਹੀਂ ਠਹਿਰਾਇਆ ਜਾਵੇਗਾ | ਇਨ੍ਹਾਂ ਦੇ ਠਹਿਰਨ ਲਈ ਵੈਸਟਰਨ ਕੋਰਟ ਸਮੇਤ ਰਾਜਧਾਨੀ 'ਚ ਮੌਜੂਦ ਵੱਖ-ਵੱਖ ...

ਪੂਰੀ ਖ਼ਬਰ »

ਸ੍ਰੀਲੰਕਾ, ਪੁਲਵਾਮਾ ਹਮਲਿਆਂ ਨੇ ਭਾਰਤ ਨੂੰ ਅੱਤਵਾਦ ਨਾਲ ਲੜਨ ਲਈ ਹੋਰ ਪ੍ਰਤੀਬੱਧ ਬਣਾਇਆ-ਸੁਸ਼ਮਾ

ਬਿਸ਼ਕੇਕ, 22 ਮਈ (ਏਜੰਸੀ)-ਭਾਰਤ ਨੇ ਬੁੱਧਵਾਰ ਨੂੰ ਕਿਹਾ ਕਿ ਸ੍ਰੀਲੰਕਾ 'ਚ ਸਿਲਸਿਲੇਵਾਰ ਬੰਬ ਧਮਾਕੇ ਅਜਿਹੇ ਸਮੇਂ ਹੋਏ ਜਦੋਂ ਪੁਲਵਾਮਾ ਅੱਤਵਾਦੀ ਹਮਲੇ ਦੇ ਜ਼ਖ਼ਮ ਭਰੇ ਵੀ ਨਹੀਂ ਸਨ ਅਤੇ ਇਨ੍ਹਾਂ ਘਟਨਾਵਾਂ ਨੇ ਭਾਰਤ ਨੂੰ ਅੱਤਵਾਦ ਖਿਲਾਫ਼ ਦਿ੍ੜਤਾ ਨਾਲ ਲੜਨ ਲਈ ...

ਪੂਰੀ ਖ਼ਬਰ »

ਹਵਾਈ ਫ਼ੌਜ ਦੀ ਮਹਿਲਾ 'ਫਾਈਟਰ ਪਾਇਲਟ' ਭਾਵਨਾ ਕੰਠ ਜੰਗ ਦੇ ਮੈਦਾਨ 'ਚ ਜਾਣ ਲਈ ਤਿਆਰ

ਨਵੀਂ ਦਿੱਲੀ, 22 ਮਈ (ਏਜੰਸੀ)-ਹਵਾਈ ਫ਼ੌਜ ਦੀ ਪਹਿਲੀ ਮਹਿਲਾ ਫਾਈਟਰ ਪਾਇਲਟ ਵੀ ਯੁੱਧ ਦੀ ਸਥਿਤੀ ਲਈ ਤਿਆਰ ਹੈ | ਫਲਾਈਟ ਲੈਂਫਟੀਨੈਂਟ ਭਾਵਨਾ ਕੰਠ ਦੀ ਸਿਖਲਾਈ ਦਾ ਇਕ ਪੜਾਅ ਪੂਰਾ ਹੋ ਗਿਆ ਹੈ ਅਤੇ ਉਹ ਹੁਣ ਦਿਨ ਦੇ ਸਮੇਂ ਯੁੱਧ ਲਈ ਤਿਆਰ ਹੈ | ਅਜੇ ਉਸ ਦੀ ਰਾਤ ਦੇ ਸਮੇਂ ...

ਪੂਰੀ ਖ਼ਬਰ »

ਹਵਾਈ ਫ਼ੌਜ ਵਲੋਂ 'ਬ੍ਰਹਮੋਸ' ਮਿਜ਼ਾਈਲ ਦਾ ਸਫ਼ਲ ਪ੍ਰੀਖਣ

ਨਵੀਂ ਦਿੱਲੀ, 22 ਮਈ (ਏਜੰਸੀ)-ਦੁਨੀਆ ਦੀ ਸਭ ਤੋਂ ਤੇਜ਼ ਸੁਪਰਸੋਨਿਕ ਕਰੂਜ਼ ਮਿਜ਼ਾਈਲ 'ਬ੍ਰਹਮੋਸ' ਦਾ ਭਾਰਤੀ ਹਵਾਈ ਸੈਨਾ ਨੇ ਸੁਖੋਈ-30 ਐਮ. ਕੇ. ਆਈ. ਲੜਾਕੂ ਜਹਾਜ਼ ਤੋਂ ਸਫ਼ਲ ਪ੍ਰੀਖਣ ਕੀਤਾ | ਹਵਾਈ ਫ਼ੌਜ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਜ਼ਾਈਲ ਨੇ ...

ਪੂਰੀ ਖ਼ਬਰ »

ਪਾਕਿ 'ਚ ਬਲੈਕਮੇਲ ਕੀਤੇ ਜਾਣ ਤੋਂ ਪ੍ਰੇਸ਼ਾਨ ਹਿੰਦੂ ਲੜਕੀ ਵਲੋਂ ਖ਼ੁਦਕੁਸ਼ੀ

ਅੰਮਿ੍ਤਸਰ, 22 ਮਈ (ਸੁਰਿੰਦਰ ਕੋਛੜ)-ਸੋਸ਼ਲ ਮੀਡੀਆ 'ਤੇ ਬਲੈਕਮੇਲ ਕੀਤੇ ਜਾਣ ਤੋਂ ਪ੍ਰੇਸ਼ਾਨ ਪਾਕਿਸਤਾਨ ਦੇ ਸੂਬਾ ਸਿੰਧ ਦੇ ਸ਼ਹਿਰ ਬਦੀਨ ਦੀ ਇਕ ਹਿੰਦੂ ਕੁੜੀ ਅਨੀਲਾ ਪਰਮਾਰ (18 ਸਾਲ) ਵਲੋਂ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਹੈ | ਟੰਡੋ ਗ਼ੁਲਾਮ ਅਲੀ ਪੁਲਿਸ ...

ਪੂਰੀ ਖ਼ਬਰ »

ਫਰਾਂਸ 'ਚ ਰਾਫੇਲ ਦਾ ਕੰਮ ਦੇਖ ਰਹੇ ਭਾਰਤੀ ਹਵਾਈ ਫ਼ੌਜ ਦੇ ਦਫ਼ਤਰ 'ਚ ਘੁਸਪੈਠ ਦੀ ਕੋਸ਼ਿਸ਼

ਨਵੀਂ ਦਿੱਲੀ, 22 ਮਈ (ਏਜੰਸੀ)-ਫਰਾਂਸ ਦੀ ਰਾਜਧਾਨੀ ਪੈਰਿਸ ਸਥਿਤ ਭਾਰਤੀ ਹਵਾਈ ਸੈਨਾ ਦੇ ਉਸ ਦਫ਼ਤਰ 'ਚ ਬੀਤੇ ਐਤਵਾਰ ਕੁਝ ਲੋਕਾਂ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ, ਜੋ ਭਾਰਤ ਲਈ 36 ਰਾਫੇਲ ਲੜਾਕੂ ਜਹਾਜ਼ਾਂ ਦੇ ਉਤਪਾਦਨ ਦੀ ਨਿਗਰਾਨੀ ਕਰ ਰਿਹਾ ਹੈ | ਸੈਨਿਕ ਸੂਤਰਾਂ ...

ਪੂਰੀ ਖ਼ਬਰ »

ਸੁਪਰੀਮ ਕੋਰਟ ਲਈ 4 ਜੱਜਾਂ ਦੇ ਨਾਵਾਂ ਨੂੰ ਮਨਜ਼ੂਰੀ

ਨਵੀਂ ਦਿੱਲੀ, 22 ਮਈ (ਏਜੰਸੀ)-ਸਰਕਾਰ ਨੇ ਸੁਪਰੀਮ ਕੋਰਟ ਲਈ 4 ਜੱਜਾਂ ਦੇ ਨਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ | ਇਨ੍ਹਾਂ ਦੀ ਨਿਯੁਕਤੀ ਨਾਲ ਚੀਫ਼ ਜਸਟਿਸ ਸਮੇਤ ਸੁਪਰੀਮ ਕੋਰਟ ਦੇ ਜੱਜਾਂ ਦੀ ਗਿਣਤੀ 31 ਹੋ ਜਾਵੇਗੀ | ਅਦਾਲਤ 'ਚ ਜੱਜਾਂ ਦੀ ਪ੍ਰਵਾਨਿਤ ਗਿਣਤੀ 31 ਹੈ ਜਦੋਂ ...

ਪੂਰੀ ਖ਼ਬਰ »

ਹੈਲੀਕਾਪਟਰ ਘੁਟਾਲਾ: ਈ.ਡੀ. ਵਲੋਂ ਰੱਖਿਆ ਏਜੰਟ ਿਖ਼ਲਾਫ਼ ਪੂਰਕ ਦੋਸ਼ ਪੱਤਰ ਦਾਖ਼ਲ

ਨਵੀਂ ਦਿੱਲੀ, 22 ਮਈ (ਏਜੰਸੀ)- ਈ. ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਨੇ ਬੁੱਧਵਾਰ ਨੂੰ ਹਵਾਲਾ ਰਾਸ਼ੀ ਮਾਮਲੇ ਦੇ ਸਬੰਧ 'ਚ ਅਗਸਤਾ ਵੈਸਟਲੈਂਡ ਵੀ.ਵੀ.ਆਈ.ਪੀ. ਹੈਲੀਕਾਪਟਰ ਘੁਟਾਲਾ ਮਾਮਲੇ 'ਚ ਗਿ੍ਫ਼ਤਾਰ ਕਥਿਤ ਰੱਖਿਆ ਸੌਦਿਆਂ ਦੇ ਏਜੰਟ ਸੁਸ਼ੇਨ ਮੋਹਨ ਗੁਪਤਾ ...

ਪੂਰੀ ਖ਼ਬਰ »

ਨਤੀਜਿਆਂ ਤੋਂ ਪਹਿਲਾਂ ਵਰਕਰਾਂ ਲਈ ਰਾਹੁਲ ਗਾਂਧੀ ਦਾ ਸੰਦੇਸ਼-ਮਿਹਨਤ ਬੇਕਾਰ ਨਹੀਂ ਜਾਵੇਗੀ

ਨਵੀਂ ਦਿੱਲੀ, 22 ਮਈ (ਏਜੰਸੀਆਂ)-ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਆਏ ਵੱਖ-ਵੱਖ ਚੋਣ ਸਰਵੇਖਣਾਂ 'ਚ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਐਨ.ਡੀ.ਏ. ਨੂੰ ਬਹੁਮਤ ਮਿਲਣ ਦਾ ਅਨੁਮਾਨ ਪ੍ਰਗਟਾਏ ਜਾਣ ਦੇ ਪਿਛੋਕੜ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪਾਰਟੀ ...

ਪੂਰੀ ਖ਼ਬਰ »

ਐਸ.ਸੀ.ਓ. ਬੈਠਕ ਦੌਰਾਨ ਸੁਸ਼ਮਾ ਸਵਰਾਜ ਨੇ ਕੁਰੈਸ਼ੀ ਦਾ ਹਾਲ-ਚਾਲ ਪੁੱਛਿਆ

ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਬੈਠਕ 'ਚ ਸ਼ਾਮਿਲ ਹੋਣ ਆਈ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵਲੋਂ ਅੱਜ ਕਿਰਗਿਜ਼ਸਤਾਨ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਮੌਕੇ ਆਪਣੇ ਪਾਕਿਸਤਾਨੀ ਹਮਰੁਤਬਾ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਦੁਆ-ਸਲਾਮ ਕਰਨ ਦੀ ਖ਼ਬਰ ਹੈ ...

ਪੂਰੀ ਖ਼ਬਰ »

ਵਾਹਨਾਂ ਦੀ ਦੁਰਵਰਤੋਂ ਨੂੰ ਲੈ ਕੇ ਸ਼ਰੀਫ਼ ਤੋਂ ਜੇਲ੍ਹ 'ਚ ਪੁੱਛਗਿੱਛ ਦੀ ਮਨਜ਼ੂਰੀ

ਅੰਮਿ੍ਤਸਰ, 22 ਮਈ (ਸੁਰਿੰਦਰ ਕੋਛੜ)¸ਪਾਕਿਸਤਾਨ ਦੀ ਜਵਾਬਦੇਹੀ ਅਦਾਲਤ ਦੇ ਜੱਜ ਅਰਸ਼ਦ ਮਲਿਕ ਵਲੋਂ ਅੱਜ ਕੌਮੀ ਜਵਾਬਦੇਹੀ ਬਿਊਰੋ (ਐਨ. ਏ. ਬੀ.) ਨੂੰ ਭਿ੍ਸ਼ਟਾਚਾਰ ਦੇ ਮਾਮਲੇ 'ਚ ਜੇਲ੍ਹ 'ਚ ਬੰਦ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਤੋਂ ਦੱਖਣੀ ਏਸ਼ੀਆ ਖੇਤਰੀ ...

ਪੂਰੀ ਖ਼ਬਰ »

ਮੇਰਾ ਪ੍ਰਸ਼ਾਸਨ ਜੰਮੂ-ਕਸ਼ਮੀਰ 'ਚੋਂ ਜਲਦ ਰਾਸ਼ਟਰਪਤੀ ਸ਼ਾਸਨ ਖ਼ਤਮ ਕਰਨਾ ਚਾਹੁੰਦੈ-ਰਾਜਪਾਲ

ਸ੍ਰੀਨਗਰ, 22 ਮਈ (ਏਜੰਸੀ)- ਜੰਮੂ-ਕਸ਼ਮੀਰ ਦੇ ਗਵਰਨਰ ਸਤਿਆਪਾਲ ਮਲਿਕ ਨੇ ਅੱਜ ਦੱਸਿਆ ਹੈ ਕਿ ਉਨ੍ਹਾਂ ਦਾ ਪ੍ਰਸ਼ਾਸਨ ਸੂਬੇ 'ਚੋਂ ਜਲਦ ਤੋਂ ਜਲਦ ਰਾਸ਼ਟਰਪਤੀ ਸ਼ਾਸਨ ਖ਼ਤਮ ਕਰਨਾ ਚਾਹੁੰਦਾ ਹੈ ਪਰ ਵਿਧਾਨ ਸਭਾ ਚੋਣਾਂ ਲਈ ਅੰਤਿਮ ਨਿਰਣਾ ਕਰਨਾ ਚੋਣ ਕਮਿਸ਼ਨ 'ਤੇ ਨਿਰਭਰ ...

ਪੂਰੀ ਖ਼ਬਰ »

ਈ.ਵੀ.ਐਮ. ਮੁੱਦੇ 'ਤੇ ਉਦਿਤ ਰਾਜ ਨੇ ਸੁਪਰੀਮ ਕੋਰਟ ਬਾਰੇ ਕੀਤੀ ਵਿਵਾਦਿਤ ਟਿੱਪਣੀ

ਨਵੀਂ ਦਿੱਲੀ, 22 ਮਈ (ਜਗਤਾਰ ਸਿੰਘ)-ਐਗਜ਼ਿਟ ਪੋਲ 'ਚ ਪੱਛੜਨ ਤੋਂ ਬਾਅਦ ਵਿਰੋਧੀ ਪਾਰਟੀਆਂ ਈ. ਵੀ. ਐਮ. 'ਤੇ ਸਵਾਲ ਉਠਾ ਰਹੀਆਂ ਹਨ ਅਤੇ ਹੁਣ ਇਸ ਸਬੰਧੀ ਕਾਂਗਰਸੀ ਆਗੂ ਡਾ: ਉਦਿਤ ਰਾਜ ਨੇ ਸੁਪਰੀਮ ਕੋਰਟ 'ਤੇ ਵਿਵਾਦਿਤ ਟਿੱਪਣੀ ਕੀਤੀ ਹੈ | ਹਾਲ ਹੀ 'ਚ ਭਾਜਪਾ ਤੋਂ ਕਾਂਗਰਸ 'ਚ ...

ਪੂਰੀ ਖ਼ਬਰ »

ਗੰਭੀਰ ਹੋ ਸਕਦੀਆਂ ਹਨ ਭਵਿੱਖ 'ਚ ਰੱਖਿਆ ਚੁਣੌਤੀਆਂ-ਅਜੀਤ ਡੋਵਾਲ

ਨਵੀਂ ਦਿੱਲੀ, 22 ਮਈ (ਏਜੰਸੀ)- ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਸੁਰੱਖਿਆ ਬਲਾਂ ਦੀ ਸਮੱਰਥਾ ਅਤੇ ਯੋਗਤਾ ਨੂੰ ਵਧਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਇਹ ਕਦਮ ਜ਼ਰੂਰੀ ਹਨ, ਕਿਉਂਕਿ ਸੁਰੱਖਿਆ ਅਤੇ ਰੱਖਿਆ ਖੇਤਰ 'ਚ ਭਵਿੱਖ ...

ਪੂਰੀ ਖ਼ਬਰ »

ਵਿਵਾਦਿਤ ਟਿੱਪਣੀ ਲਈ ਰਾਹੁਲ ਿਖ਼ਲਾਫ਼ ਪਟੀਸ਼ਨ 'ਤੇ ਫ਼ੈਸਲਾ ਸੁਰੱਖਿਅਤ

ਨਵੀਂ ਦਿੱਲੀ, 22 ਮਈ (ਏਜੰਸੀ)- ਦਿੱਲੀ ਦੀ ਇਕ ਅਦਾਲਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਿਖ਼ਲਾਫ਼ ਕਥਿਤ (ਖ਼ੂਨ ਦੀ ਦਲਾਲੀ) ਅਪਮਾਨਜਨਕ ਟਿੱਪਣੀ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਿਰੁੱਧ ਐਫ਼.ਆਈ.ਆਰ. ਦਰਜ ਕਰਨ ਵਾਲੀ ਪਟੀਸ਼ਨ 'ਤੇ ਬੁੱਧਵਾਰ ਨੂੰ ਫ਼ੈਸਲਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX