ਤਾਜਾ ਖ਼ਬਰਾਂ


53 ਵਿਚੋਂ 48 ਰਿਪੋਰਟਾਂ ਆਈਆਂ ਨੈਗੇਟਿਵ , 5 ਦੀ ਰਿਪੋਰਟ ਬਾਕੀ
. . .  1 day ago
ਪਠਾਨਕੋਟ ,26 ਮਈ (ਸੰਧੂ)- ਜ਼ਿਲ੍ਹਾ ਪਠਾਨਕੋਟ ਦੇ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ ਚ ਆਉਣ ਵਾਲੇ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਕ ...
ਭਿਆਨਕ ਸੜਕ ਹਾਦਸੇ ਵਿਚ ਕਾਰ ਸਵਾਰ 3 ਨੌਜਵਾਨਾਂ ਦੀ ਹੋਈ ਮੌਤ
. . .  1 day ago
ਫ਼ਤਹਿਗੜ੍ਹ ਸਾਹਿਬ, 26 ਮਈ (ਬਲਜਿੰਦਰ ਸਿੰਘ) - ਸਰਹਿੰਦ ਵਿਚ ਅੱਜ ਸ਼ਾਮ ਵੇਲੇ ਇਕ ਕਾਰ ਤੇ ਤੇਲ ਟੈਂਕਰ ਦਰਮਿਆਨ ਹੋਈ ਸਿੱਧੀ ਟੱਕਰ ਵਿਚ ਕਾਰ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਮ੍ਰਿਤਕਾਂ ਦੀ ਪਛਾਣ ਉੱਜਵਲ ਸੂਦ ਪੁੱਤਰ ਦਵਿੰਦਰ ਸੂਦ ਵਾਸੀ ਸਰਹਿੰਦ...
ਸ. ਬਲਬੀਰ ਸਿੰਘ ਸੀਨੀਅਰ ਨੂੰ ਪਾਕਿਸਤਾਨੀ ਹਾਕੀ ਭਾਈਚਾਰੇ ਨੇ ਕੀਤਾ ਯਾਦ
. . .  1 day ago
ਕਰਾਚੀ, 26 ਮਈ - ਤਿੰਨ ਵਾਰ ਦੇ ਉਲੰਪਿਕ ਗੋਲਡ ਮੈਡਲਿਸਟ ਸ. ਬਲਬੀਰ ਸਿੰਘ ਸੀਨੀਅਰ ਦੇ ਹੋਏ ਦਿਹਾਂਤ 'ਤੇ ਪਾਕਿਸਤਾਨੀ ਹਾਕੀ ਭਾਈਚਾਰੇ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ. ਬਲਬੀਰ ਸਿੰਘ ਨੂੰ ਯਾਦ ਕਰਦੇ ਹੋਏ ਪਾਕਿਸਤਾਨੀ ਹਾਕੀ ਭਾਈਚਾਰੇ ਨੇ ਕਿਹਾ ਕਿ ਉਹ ਬਹੁਤ...
ਭਲਕੇ ਅਟਾਰੀ ਵਾਹਗਾ ਮਾਰਗ ਰਾਹੀਂ ਪਾਕਿਸਤਾਨ ਪਹੁੰਚਣਗੇ ਭਾਰਤ ਵਿਚ 'ਚ ਫਸੇ ਪਾਕਿ ਨਾਗਰਿਕ
. . .  1 day ago
ਰਾਜਾਸਾਂਸੀ, 26 ਮਈ (ਹੇਰ) - ਪਾਕਿਸਤਾਨ ਦੇ ਹਾਈ ਕਮਿਸ਼ਨ ਨੇ ਭਾਰਤ ਦੇ ਵਿਦੇਸ਼ ਮੰਤਰਾਲਾ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੇ ਗੁਜਰਾਤ, ਮਹਾਰਾਸ਼ਟਰਾ, ਮੱਧ ਪ੍ਰਦੇਸ਼, ਛੱਤੀਸਗੜ੍ਹ, ਦਿੱਲੀ, ਉਤਰ ਪ੍ਰਦੇਸ਼, ਹਰਿਆਣਾ ਤੇ ਪੰਜਾਬ ਵਿਚ ਫਸੇ ਹੋਏ ਨਾਗਰਿਕਾਂ ਦੀ ਪਾਕਿਸਤਾਨ 'ਚ ਸੌਖੇ...
ਪੁਲਿਸ ਦੀ ਕੁੱਟਮਾਰ ਨਾਲ ਨੌਜਵਾਨ ਦੀ ਮੌਤ
. . .  1 day ago
ਭਿੱਖੀ ਵਿੰਡ, 26 ਮਈ (ਬੌਬੀ) - ਪੁਲਿਸ ਥਾਣਾ ਭਿੱਖੀ ਵਿੰਡ ਅਧੀਨ ਆਉਂਦੀ ਪੁਲਿਸ ਚੌਕੀ ਸੁਰ ਸਿੰਘ ਵਿਖੇ ਮੋਟਰਸਾਈਕਲ ਚੋਰੀ ਮਾਮਲੇ ਵਿਚ ਫੜ ਕੇ ਲਿਆਂਦੇ ਨੌਜਵਾਨ ਦੀ ਪੁਲਿਸ ਵਲੋਂ ਕੁੱਟਮਾਰ ਕਰਨ ਨਾਲ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਨੇ ਲਾਸ਼...
ਅੰਮ੍ਰਿਤਸਰ ਵਿਚ ਅੱਜ ਦੋ ਕੋਰੋਨਾ ਪਾਜ਼ੀਟਿਵ ਕੇਸ ਮਿਲੇ
. . .  1 day ago
ਅੰਮ੍ਰਿਤਸਰ, 26 ਮਈ (ਰੇਸ਼ਮ ਸਿੰਘ/ਸੁਰਿੰਦਰਪਾਲ ਸਿੰਘ ਵਰਪਾਲ) - ਅੰਮ੍ਰਿਤਸਰ ਵਿਚ ਅੱਜ ਦੋ ਕੋਰੋਨਾਵਾਇਰਸ ਦੇ ਕੇਸ ਪਾਏ ਗਏ। ਇਸ ਤਰ੍ਹਾਂ ਜ਼ਿਲ੍ਹੇ ਵਿਚ ਹੁਣ ਤੱਕ 337 ਕੇਸ ਹਨ। ਜਿਨ੍ਹਾਂ ਵਿਚੋਂ 301 ਡਿਸਚਾਰਜ ਹੋ ਗਏ ਹਨ। 6 ਮੌਤਾਂ ਹੋਈਆਂ ਹਨ ਤੇ...
ਭਾਰਤ ਚੀਨ ਤਣਾਅ ਵਿਚਕਾਰ ਮੋਦੀ ਨੇ ਕੀਤੀ ਅਹਿਮ ਬੈਠਕ
. . .  1 day ago
ਨਵੀਂ ਦਿੱਲੀ, 26 ਮਈ - ਲਦਾਖ ਦੇ ਇਲਾਕੇ ਵਿਚ ਭਾਰਤ ਤੇ ਚੀਨ ਦੇ ਸੈਨਿਕਾਂ ਦੇ ਆਹਮੋ ਸਾਹਮਣੇ ਹੋਣ ਦੀਆਂ ਖ਼ਬਰਾਂ ਵਿਚਕਾਰ ਇਸ ਮੁੱਦੇ 'ਤੇ ਦਿੱਲੀ 'ਚ ਪ੍ਰਧਾਨ ਮੰਤਰੀ ਦਫ਼ਤਰ ਵਿਚ ਬੈਠਕ ਹੋਈ ਹੈ। ਚੀਨ ਦੇ ਨਾਲ ਐਲ.ਏ.ਸੀ. 'ਤੇ ਕੀ ਹਾਲਾਤ ਹਨ, ਇਸ 'ਤੇ ਚਰਚਾ ਚਲੀ। ਉੱਥੇ...
ਆਬਕਾਰੀ ਕਰ ਕਮਿਸ਼ਨਰ ਪੰਜਾਬ ਵੱਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਸੂਬੇ ਦੇ ਅਧਿਕਾਰੀਆਂ ਨਾਲ ਬੈਠਕ
. . .  1 day ago
ਪਟਿਆਲਾ, 26 ਮਈ (ਅਮਰਬੀਰ ਸਿੰਘ ਆਹਲੂਵਾਲੀਆ) - ਪੰਜਾਬ ਦੀਆਂ ਸਾਰੀਆਂ ਸ਼ਰਾਬ ਫ਼ੈਕਟਰੀਆਂ ਤੇ ਬੋਟਲਿੰਗ ਪਲਾਂਟ ਦੇ ਵਿਚ ਤੈਨਾਤ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦੇ ਜਿੱਥੇ ਤਬਾਦਲੇ ਕੀਤੇ ਗਏ। ਉੱਥੇ ਹੀ ਅੱਜ ਵਿਭਾਗ ਦੇ ਕਮਿਸ਼ਨਰ ਵਿਵੇਕ ਪ੍ਰਤਾਪ ਵੱਲੋਂ ਸੂਬੇ...
ਪਤੀ ਦੇ ਨਾਜਾਇਜ਼ ਸਬੰਧਾਂ ਤੋਂ ਪ੍ਰੇਸ਼ਾਨ ਪਤਨੀ ਨੇ ਕੀਤੀ ਖੁਦਕੁਸ਼ੀ
. . .  1 day ago
ਨਾਭਾ, 26 ਮਈ (ਅਮਨਦੀਪ ਸਿੰਘ ਲਵਲੀ) - ਨਾਭਾ ਦੀ ਕੀਰਤੀ ਨਾਮੀ 24 ਸਾਲਾਂ ਔਰਤ ਵੱਲੋਂ ਗਲ ਵਿਚ ਚੁੰਨੀ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਕਿਰਤੀ ਦੇ ਭਰਾ ਅਮਿਤ ਮੁਤਾਬਿਕ ਉਸ ਦੇ ਪਤੀ ਦੀਪਕ ਦੇ ਕਿਸੇ...
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਲਬੀਰ ਸਿੰਘ ਸੀਨੀਅਰ ਤੇ ਭਾਈ ਵਰਿਆਮ ਸਿੰਘ ਦੇ ਦਿਹਾਂਤ 'ਤੇ ਪ੍ਰਗਟਾਇਆ ਅਫਸੋਸ
. . .  1 day ago
ਅੰਮ੍ਰਿਤਸਰ, 26 ਮਈ (ਰਾਜੇਸ਼ ਕੁਮਾਰ ਸੰਧੂ) - ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਉਲੰਪੀਅਨ ਖਿਡਾਰੀ ਸ. ਬਲਬੀਰ ਸਿੰਘ ਸੀਨੀਅਰ ਦੇ ਅਕਾਲ ਚਲਾਣਾ ਕਰ ਜਾਣ 'ਤੇ ਅਫ਼ਸੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਭਾਈ ਸਾਹਿਬ ਜੀ ਹਾਕੀ ਦੇ ਮਹਾਨ ਖਿਡਾਰੀ ਹੀ ਨਹੀਂ ਬਲਕਿ...
ਸਿਹਤ ਮੰਤਾਰਲਾ ਨੇ ਸੂਬਿਆਂ ਨੂੰ ਹਾਈਡ੍ਰੋਕਸੀਕਲੋਰੋਕਵੀਨ ਸਬੰਧੀ ਤਾਜ਼ਾ ਜਾਣਕਾਰੀ ਦੇਣ ਲਈ ਕਿਹਾ
. . .  1 day ago
ਨਵੀਂ ਦਿੱਲੀ, 26 ਮਈ - ਦੇਸ਼ 'ਚ ਕੋਰੋਨਾਵਾਇਰਸ ਖਿਲਾਫ ਮਲੇਰੀਆ ਦੀ ਦਵਾਈ ਹਾਈਡ੍ਰਾਕਸੀਕਲੋਰੋਕਵੀਨ ਦੇ ਇਸਤੇਮਾਲ ਨੂੰ ਲੈ ਕੇ ਸਿਹਤ ਮੰਤਰਾਲਾ ਨੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਮੰਗਲਵਾਰ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ 'ਚ ਸਾਰੇ ਸੂਬਿਆਂ ਤੇ ਕੇਂਦਰ...
ਮੁੱਖ ਮੰਤਰੀ ਦੇ ਜ਼ਿਲ੍ਹੇ ਵਿਚ ਡੇਢ ਲੱਖ ਕਾਰਡ ਧਾਰਕਾਂ ਨੂੰ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਰਾਸ਼ਨ ਦਿੱਤਾ - ਡਿਪਟੀ ਕਮਿਸ਼ਨਰ
. . .  1 day ago
ਪਟਿਆਲਾ, 26 ਮਈ (ਅਮਰਬੀਰ ਸਿੰਘ ਆਹਲੂਵਾਲੀਆ) - ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ ਮੁੱਖ ਮੰਤਰੀ ਦੇ ਜ਼ਿਲ੍ਹੇ ਚ ਹੁਣ ਤੱਕ ਡੇਢ ਲੱਖ ਲਾਭਪਾਤਰੀਆਂ ਨੂੰ ਕਣਕ ਤੇ ਦਾਲ ਵੰਡੀ ਗਈ ।ਇਸ ਗੱਲ ਦਾ ਦਾਅਵਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ...
ਚੀਨ ਦੇ ਮਸਲੇ 'ਤੇ ਰਾਜਨਾਥ ਸਿੰਘ ਦੀ ਅਹਿਮ ਬੈਠਕ
. . .  1 day ago
ਨਵੀਂ ਦਿੱਲੀ, 26 ਮਈ - ਪਿਛਲੇ ਕੁੱਝ ਦਿਨਾਂ ਤੋਂ ਚੀਨ ਤੇ ਨਿਪਾਲ ਦੇ ਨਾਲ ਜਾਰੀ ਖਿੱਚੋਤਾਣ ਵਿਚਕਾਰ ਅੱਜ ਮੰਗਲਵਾਰ ਨੂੰ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਅਹਿਮ ਬੈਠਕ ਕੀਤੀ। ਚੀਫ਼ ਆਫ਼ ਡਿਫੈਂਸ ਬਿਪਿਨ ਰਾਵਤ ਤੋਂ ਇਲਾਵਾ ਤਿੰਨਾਂ ਸੈਨਾਵਾਂ ਦੇ ਪ੍ਰਮੁੱਖ ਦੇ ਨਾਲ ਹੋਈ ਬੈਠਕ...
ਹੁਸ਼ਿਆਰਪੁਰ ਜ਼ਿਲ੍ਹੇ 'ਚ ਕੋਰੋਨਾ ਦੇ 4 ਹੋਰ ਮਰੀਜ਼ਾਂ ਦੀ ਪੁਸ਼ਟੀ, ਕੁੱਲ ਗਿਣਤੀ 111 ਹੋਈ
. . .  1 day ago
ਹੁਸ਼ਿਆਰਪੁਰ, 26 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ 'ਚ 4 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਗਿਣਤੀ 111 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਜਸਬੀਰ ਸਿੰਘ ਨੇ ਦੱਸਿਆ ਕਿ ਕੋਵਿਡ-19 ਦੇ ਪਾਜ਼ੀਟਿਵ ਮਰੀਜ਼ਾਂ...
ਕਰਨਾਲ ਵਿਖੇ ਅੱਜ 3 ਹੋਰ ਕੋਰੋਨਾ ਪਾਜ਼ੀਟਿਵ ਮਾਮਲੇ ਆਏ ਸਾਹਮਣੇ
. . .  1 day ago
ਕਰਨਾਲ, 26 ਮਈ ( ਗੁਰਮੀਤ ਸਿੰਘ ਸੱਗੂ ) - ਸੀ ਐਮ ਸਿਟੀ ਵਿਖੇ ਕੋਰੋਨਾ ਪਾਜ਼ੀਟਿਵ ਦੇ 3 ਹੋਰ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚ 2 ਮਹਿਲਾਵਾਂ ਵੀ ਸ਼ਾਮਿਲ ਹਨ। ਇਨ੍ਹਾਂ ਤਿੰਨਾਂ ਮਾਮਲਿਆਂ ਵਿਚ ਦੋ ਦੀ ਹਰਿਆਣਾ ਤੋਂ ਬਾਹਰ ਦੀ ਟਰੈਵਲ ਹਿਸਟਰੀ ਹੈ। ਅੱਜ ਇਕ ਮਾਮਲਾ...
ਦਲ ਖ਼ਾਲਸਾ ਵੱਲੋਂ 5 ਜੂਨ ਨੂੰ ਲਾਕਡਾਉਨ ਦੀ ਹਿਦਾਇਤਾਂ ਦੀ ਪਾਲਣਾ ਕਰਦਿਆਂ ਕਢਿਆ ਜਾਵੇਗਾ ਘੱਲੂਘਾਰਾ ਮਾਰਚ
. . .  1 day ago
ਅੰਮ੍ਰਿਤਸਰ, 26 ਮਈ (ਰਾਜੇਸ਼ ਸੰਧੂ)- ਦਲ ਖ਼ਾਲਸਾ ਵੱਲੋਂ ਜੂਨ 1984 ਨੂੰ 36ਵਰ੍ਹੇ ਪੂਰੇ ਹੋਣ 'ਤੇ ਵੀ ਸਿਖ ਕੌਮ ਦੇ ਲਗੇ ...
ਸੁਖਬੀਰ ਵੱਲੋਂ ਬਾਦਲ ਪਿੰਡ 'ਚ ਹਲਕਾ ਆਗੂਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ
. . .  1 day ago
ਮੰਡੀ ਕਿੱਲਿਆਂਵਾਲੀ, 26 ਮਈ (ਇਕਬਾਲ ਸਿੰਘ ਸ਼ਾਂਤ)- ਮੁੱਖ ਮੰਤਰੀ ਪੰਜਾਬ ਦੇ 'ਸਿਆਸੀ' ਲਾਕ ਡਾਊਨ ਅਤੇ 'ਵਿਵਾਦ-ਏ-ਸ਼ਰਾਬ' 'ਚ ਘਿਰੀ....
ਲੱਖਾਂ ਦੀ ਅਫ਼ੀਮ ਸਮੇਤ ਦੋ ਕਾਬੂ
. . .  1 day ago
ਅਜੀਤਵਾਲ, 26 ਮਈ (ਸ਼ਮਸ਼ੇਰ ਸਿੰਘ ਗ਼ਾਲਿਬ)- ਮੋਗਾ ਜ਼ਿਲ੍ਹੇ ਦੇ ਸੀ.ਆਈ.ਏ ਸਟਾਫ਼ ਧਰਮਕੋਟ ਨੇ ਖ਼ਾਸ....
ਕੋਵਿਡ-19 ਦੇ ਤਹਿਤ ਸਫ਼ਾਈ ਕਰਮਚਾਰੀਆਂ ਦੇ ਲਏ ਗਏ ਸੈਂਪਲ
. . .  1 day ago
ਗੁਰੂ ਹਰ ਸਹਾਏ, 26 ਮਈ (ਕਪਿਲ ਕੰਧਾਰੀ)- ਪੰਜਾਬ ਸਰਕਾਰ ਦੀ ਹਦਾਇਤਾਂ ਮੁਤਾਬਿਕ ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਨਵਦੀਪ...
ਬੈਂਕ ਅੱਗੇ ਜੁੜੀ ਲੋਕਾਂ ਦੀ ਭੀੜ ਕਾਰਨ ਸਮਾਜਿਕ ਦੂਰੀ ਦਾ ਨਿਕਲਿਆ ਜਨਾਜ਼ਾ
. . .  1 day ago
ਬਾਘਾਪੁਰਾਣਾ, 26 ਮਈ(ਬਲਰਾਜ ਸਿੰਗਲਾ)- ਬਾਘਾਪੁਰਾਣਾ ਦੀਆਂ ਬੈਂਕਾਂ ਅੱਗੇ ਲੋਕਾਂ ਦੀਆਂ ਜੁੜੀਆਂ ਭੀੜਾਂ ਦੇ ਨਾਲ ...
ਬੈਂਕ ਕਰਮਚਾਰੀਆਂ ਵੱਲੋਂ ਬੈਂਕ ਦੇ ਗੇਟ ਨੂੰ ਅੰਦਰੋਂ ਬੰਦ ਕਰਕੇ ਖਾਤਾ ਧਾਰਕਾਂ ਨੂੰ ਕੀਤਾ ਜਾ ਰਿਹੈ ਪ੍ਰੇਸ਼ਾਨ
. . .  1 day ago
ਗੁਰੂਹਰਸਹਾਏ, 26 ਮਈ (ਕਪਿਲ ਕੰਧਾਰੀ)- ਦੇਸ਼ ਭਰ 'ਚ ਕੋਰੋਨਾ ਵਾਇਰਸ ਦੀ ਬਿਮਾਰੀ ਦਾ ਲਗਾਤਾਰ ਵਾਧਾ ਹੋ ਰਿਹਾ ਹੈ। ਉਸ ਨੂੰ...
ਟਾਂਡਾ ਨੇੜੇ ਪਾਏ ਗਏ 4 ਹੋਰ ਵਿਅਕਤੀ ਕੋਰੋਨਾ ਪਾਜ਼ੀਟਿਵ
. . .  1 day ago
ਟਾਂਡਾ ਉੜਮੁੜ, 26 ਮਈ ( ਦੀਪਕ ਬਹਿਲ) - ਟਾਂਡਾ ਦੇ ਪਿੰਡ ਨੰਗਲੀ 'ਚ ਮੌਤ ਤੋਂ ਬਾਅਦ ਕੋਰੋਨਾ ਪਾਜ਼ੀਟਿਵ ਨਿਕਲੇ ਮਰੀਜ ਦੇ ਸੰਪਰਕ 'ਚ ਆਏ 4 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ । ਪਿੰਡ ਨੂੰ ਸੀਲ ਕਰਕੇ ਸਿਹਤ ਅਧਿਕਾਰੀਆਂ ਨੇ ਸੈਂਪਲ ਇਕੱਤਰ ਕਰਨ ਦੀ ਪ੍ਰਕਿਰਿਆ...
ਗਾਇਕ ਸਿੱਧੂ ਮੂਸੇਵਾਲਾ ਮਾਮਲਾ : 4 ਪੁਲਿਸ ਮੁਲਾਜ਼ਮਾਂ ਵੱਲੋਂ ਅਗਾਊਂ ਜ਼ਮਾਨਤ ਲਈ ਕੀਤੀ ਅਪੀਲ 'ਤੇ ਫ਼ੈਸਲਾ ਕੱਲ੍ਹ
. . .  1 day ago
ਸੰਗਰੂਰ, 26 ਮਈ (ਧੀਰਜ ਪਸ਼ੋਰੀਆ)- ਬਹੁ ਚਰਚਿਤ ਅਤੇ ਵਿਵਾਦਾਂ 'ਚ ਘਿਰੇ ਗਾਇਕ ਸ਼ੁਭਦੀਪ ਸਿੰਘ ...
ਆੜ੍ਹਤੀਏ ਵੱਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ
. . .  1 day ago
ਸ੍ਰੀ ਮੁਕਤਸਰ ਸਾਹਿਬ, 26 ਮਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੀ ਮੰਡੀ ਬਰੀਵਾਲਾ ਵਿਖੇ ਇਕ...
ਸੜਕ ਹਾਦਸੇ 'ਚ ਐਕਟਿਵਾ ਸਵਾਰ ਵਿਅਕਤੀ ਦੀ ਹੋਈ ਮੌਤ
. . .  1 day ago
ਮਾਨਾਂਵਾਲਾ, 26 ਮਈ (ਗੁਰਦੀਪ ਸਿੰਘ ਨਾਗੀ)- ਅੰਮ੍ਰਿਤਸਰ-ਜਲੰਧਰ ਜੀ.ਟੀ. ਕਸਬਾ ਮਾਨਾਂਵਾਲਾ ਦੇ ਨੇੜਿਓ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 9 ਜੇਠ ਸੰਮਤ 551

ਪਹਿਲਾ ਸਫ਼ਾ

ਅੱਜ ਛਟ ਜਾਣਗੇ ਬੱਦਲ

ਲੋਕ ਸਭਾ ਚੋਣਾਂ ਦੇ ਨਤੀਜੇ ਅੱਜ

542 ਸੀਟਾਂ ਲਈ 8049 ਉਮੀਦਵਾਰਾਂ ਦੀਆਂ ਧੜਕਣਾਂ ਤੇਜ਼ ਨਵੀਂ ਦਿੱਲੀ, 22 ਮਈ (ਏਜੰਸੀਆਂ)-ਲੋਕ ਸਭਾ ਚੋਣਾਂ ਦੇ ਤਹਿਤ ਦੇਸ਼ ਭਰ 'ਚ 542 ਸੰਸਦੀ ਸੀਟਾਂ ਲਈ ਪਾਈਆਂ ਗਈਆਂ ਵੋਟਾਂ ਦੀ ਗਿਣਤੀ ਵੀਰਵਾਰ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ | ਪਹਿਲੀ ਵਾਰ ਈ.ਵੀ. ਐਮ. ਗਿਣਤੀ ਦੇ ਨਾਲ ...

ਪੂਰੀ ਖ਼ਬਰ »

ਕੁਲਗਾਮ ਮੁਕਾਬਲੇ 'ਚ 2 ਅੱਤਵਾਦੀ ਹਲਾਕ

ਇੰਟਰਨੈੱਟ ਸੇਵਾ ਮੁਅੱਤਲ, ਹੜਤਾਲ ਸ੍ਰੀਨਗਰ, 22 ਮਈ (ਮਨਜੀਤ ਸਿੰਘ)-ਦੱਖਣੀ ਕਸ਼ਮੀਰ 'ਚ ਅੱਤਵਾਦੀਆਂ ਿਖ਼ਲਾਫ਼ ਸੁਰੱਖਿਆ ਬਲਾਂ ਦੀ ਜਾਰੀ ਮੁਹਿੰਮ ਨੂੰ ਅੱਜ ਉਸ ਸਮੇਂ ਇਕ ਹੋਰ ਸਫਲਤਾ ਮਿਲੀ ਜਦੋਂ ਉਨ੍ਹਾਂ ਕੁਲਗਾਮ 'ਚ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਦੀਨ ਦੇ 2 ...

ਪੂਰੀ ਖ਼ਬਰ »

ਪੁਣਛ 'ਚ ਸਿਖਲਾਈ ਦੌਰਾਨ ਧਮਾਕਾ-ਜਵਾਨ ਸ਼ਹੀਦ, 7 ਜ਼ਖ਼ਮੀ

ਸ੍ਰੀਨਗਰ, 22 ਮਈ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ 'ਚ ਕੰਟਰੋਲ ਰੇਖਾ ਨੇੜਲੇ ਇਲਾਕੇ 'ਚ ਸਿਖਲਾਈ ਦੌਰਾਨ ਹੋਏ ਭੇਦਭਰੇ ਧਮਾਕੇ 'ਚ ਫ਼ੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ ਜਦਕਿ 7 ਹੋਰ ਜ਼ਖ਼ਮੀ ਹੋ ਗਏ | ਰੱਖਿਆ ਸੂਤਰਾਂ ਅਨੁਸਾਰ ਇਹ ਘਟਨਾ ਅੱਜ ਉਸ ਵੇਲੇ ਵਾਪਰੀ ...

ਪੂਰੀ ਖ਼ਬਰ »

'ਇਸਰੋ' ਨੇ ਸਫ਼ਲਤਾ ਪੂਰਵਕ ਦਾਗਿਆ ਰੀਸੈਟ-2ਬੀ

ਸ੍ਰੀਹਰੀਕੋਟਾ, 22 ਮਈ (ਏਜੰਸੀ)- 'ਇਸਰੋ' (ਭਾਰਤੀ ਪੁਲਾੜ ਖੋਜ ਸੰਗਠਨ) ਨੇ ਬੁੱਧਵਾਰ ਨੂੰ ਪਿ੍ਥਵੀ ਦੀ ਸ਼੍ਰੇਣੀ 'ਚ ਉਪਗ੍ਰਹਿ ਰੀਸੈਟ-2ਬੀ ਸਫ਼ਲਤਾਪੂਰਵਕ ਸਥਾਪਿਤ ਕੀਤਾ ਹੈ | ਇਹ ਉਪਗ੍ਰਹਿ ਬੁੱਧਵਾਰ ਸਵੇਰੇ 5.30 ਵਜੇ ਆਂਧਰਾ ਪ੍ਰਦੇਸ਼ ਸਥਿਤ ਸ੍ਰੀਹਰੀਕੋਟਾ ਦੇ ਸਤੀਸ਼ ...

ਪੂਰੀ ਖ਼ਬਰ »

ਚੋਣ ਕਮਿਸ਼ਨ ਵਲੋਂ ਵਿਰੋਧੀ ਪਾਰਟੀਆਂ ਦੀ ਮੰਗ ਖਾਰਜ

ਨਵੀਂ ਦਿੱਲੀ, 22 ਮਈ (ਜਗਤਾਰ ਸਿੰਘ)-23 ਮਈ ਨੂੰ ਲੋਕ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਤੈਅ ਨਿਯਮਾਂ ਦੇ ਮੁਤਾਬਿਕ ਹੀ ਕੀਤੀ ਜਾਵੇਗੀ | ਚੋਣ ਕਮਿਸ਼ਨ ਨੇ ਵਿਰੋਧੀ ਧਿਰ ਵਲੋਂ ਵੀ.ਵੀ.ਪੈਟ ਮਿਲਾਨ ਦੀ ਉਸ ਮੰਗ ਨੂੰ ਖ਼ਾਰਜ ਕਰ ਦਿੱਤਾ ਹੈ ਜਿਸ 'ਚ 50 ਫ਼ੀਸਦੀ ਪਰਚੀਆਂ ਦੇ ...

ਪੂਰੀ ਖ਼ਬਰ »

ਹਿੰਸਾ ਜਾਂ ਗੜਬੜੀ ਦੀ ਸੰਭਾਵਨਾ ਨੂੰ ਦੇਖਦਿਆਂ ਸੂਬਿਆਂ ਨੂੰ ਚੌਕਸ ਰਹਿਣ ਦੇ ਨਿਰਦੇਸ਼

ਨਵੀਂ ਦਿੱਲੀ, 22 ਮਈ (ਜਗਤਾਰ ਸਿੰਘ)-ਇਲੈੱਕਟ੍ਰੋਨਿਕ ਵੋਟਿੰਗ ਮਸ਼ੀਨ (ਈ.ਵੀ.ਐਮ.) ਨਾਲ ਛੇੜਛਾੜ ਨੂੰ ਲੈ ਕੇ ਪ੍ਰਗਟਾਏ ਜਾ ਰਹੇ ਖ਼ਦਸ਼ੇ ਕਾਰਨ ਵੀਰਵਾਰ ਨੂੰ ਵੋਟਾਂ ਦੀ ਗਿਣਤੀ ਦੌਰਾਨ ਹਿੰਸਾ ਜਾਂ ਗੜਬੜੀ ਦੀ ਸੰਭਾਵਨਾ ਦੇ ਚਲਦਿਆਂ ਗ੍ਰਹਿ ਮੰਤਰਾਲੇ ਨੇ ਦੇਸ਼ ਦੇ ਸਾਰੇ ...

ਪੂਰੀ ਖ਼ਬਰ »

ਹੁਣ ਪੰਜ ਤਾਰਾ ਹੋਟਲਾਂ 'ਚ ਨਹੀਂ ਠਹਿਰ ਸਕਣਗੇ ਨਵੇਂ ਸੰਸਦ ਮੈਂਬਰ

ਨਵੀਂ ਦਿੱਲੀ, 22 ਮਈ (ਏਜੰਸੀਆਂ)-17ਵੀਂ ਲੋਕ ਸਭਾ ਦੇ ਗਠਨ ਦੇ ਕੁਝ ਹੀ ਦਿਨ ਰਹਿਣ ਦੌਰਾਨ ਸੰਸਦ 'ਚ ਜਿੱਤ ਕੇ ਆਉਣ ਵਾਲੇ ਕਿਸੇ ਵੀ ਨਵੇਂ ਸੰਸਦ ਮੈਂਬਰਾਂ ਨੂੰ ਹੋਟਲ 'ਚ ਨਹੀਂ ਠਹਿਰਾਇਆ ਜਾਵੇਗਾ | ਇਨ੍ਹਾਂ ਦੇ ਠਹਿਰਨ ਲਈ ਵੈਸਟਰਨ ਕੋਰਟ ਸਮੇਤ ਰਾਜਧਾਨੀ 'ਚ ਮੌਜੂਦ ਵੱਖ-ਵੱਖ ...

ਪੂਰੀ ਖ਼ਬਰ »

ਸ੍ਰੀਲੰਕਾ, ਪੁਲਵਾਮਾ ਹਮਲਿਆਂ ਨੇ ਭਾਰਤ ਨੂੰ ਅੱਤਵਾਦ ਨਾਲ ਲੜਨ ਲਈ ਹੋਰ ਪ੍ਰਤੀਬੱਧ ਬਣਾਇਆ-ਸੁਸ਼ਮਾ

ਬਿਸ਼ਕੇਕ, 22 ਮਈ (ਏਜੰਸੀ)-ਭਾਰਤ ਨੇ ਬੁੱਧਵਾਰ ਨੂੰ ਕਿਹਾ ਕਿ ਸ੍ਰੀਲੰਕਾ 'ਚ ਸਿਲਸਿਲੇਵਾਰ ਬੰਬ ਧਮਾਕੇ ਅਜਿਹੇ ਸਮੇਂ ਹੋਏ ਜਦੋਂ ਪੁਲਵਾਮਾ ਅੱਤਵਾਦੀ ਹਮਲੇ ਦੇ ਜ਼ਖ਼ਮ ਭਰੇ ਵੀ ਨਹੀਂ ਸਨ ਅਤੇ ਇਨ੍ਹਾਂ ਘਟਨਾਵਾਂ ਨੇ ਭਾਰਤ ਨੂੰ ਅੱਤਵਾਦ ਖਿਲਾਫ਼ ਦਿ੍ੜਤਾ ਨਾਲ ਲੜਨ ਲਈ ...

ਪੂਰੀ ਖ਼ਬਰ »

ਹਵਾਈ ਫ਼ੌਜ ਦੀ ਮਹਿਲਾ 'ਫਾਈਟਰ ਪਾਇਲਟ' ਭਾਵਨਾ ਕੰਠ ਜੰਗ ਦੇ ਮੈਦਾਨ 'ਚ ਜਾਣ ਲਈ ਤਿਆਰ

ਨਵੀਂ ਦਿੱਲੀ, 22 ਮਈ (ਏਜੰਸੀ)-ਹਵਾਈ ਫ਼ੌਜ ਦੀ ਪਹਿਲੀ ਮਹਿਲਾ ਫਾਈਟਰ ਪਾਇਲਟ ਵੀ ਯੁੱਧ ਦੀ ਸਥਿਤੀ ਲਈ ਤਿਆਰ ਹੈ | ਫਲਾਈਟ ਲੈਂਫਟੀਨੈਂਟ ਭਾਵਨਾ ਕੰਠ ਦੀ ਸਿਖਲਾਈ ਦਾ ਇਕ ਪੜਾਅ ਪੂਰਾ ਹੋ ਗਿਆ ਹੈ ਅਤੇ ਉਹ ਹੁਣ ਦਿਨ ਦੇ ਸਮੇਂ ਯੁੱਧ ਲਈ ਤਿਆਰ ਹੈ | ਅਜੇ ਉਸ ਦੀ ਰਾਤ ਦੇ ਸਮੇਂ ...

ਪੂਰੀ ਖ਼ਬਰ »

ਹਵਾਈ ਫ਼ੌਜ ਵਲੋਂ 'ਬ੍ਰਹਮੋਸ' ਮਿਜ਼ਾਈਲ ਦਾ ਸਫ਼ਲ ਪ੍ਰੀਖਣ

ਨਵੀਂ ਦਿੱਲੀ, 22 ਮਈ (ਏਜੰਸੀ)-ਦੁਨੀਆ ਦੀ ਸਭ ਤੋਂ ਤੇਜ਼ ਸੁਪਰਸੋਨਿਕ ਕਰੂਜ਼ ਮਿਜ਼ਾਈਲ 'ਬ੍ਰਹਮੋਸ' ਦਾ ਭਾਰਤੀ ਹਵਾਈ ਸੈਨਾ ਨੇ ਸੁਖੋਈ-30 ਐਮ. ਕੇ. ਆਈ. ਲੜਾਕੂ ਜਹਾਜ਼ ਤੋਂ ਸਫ਼ਲ ਪ੍ਰੀਖਣ ਕੀਤਾ | ਹਵਾਈ ਫ਼ੌਜ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਜ਼ਾਈਲ ਨੇ ...

ਪੂਰੀ ਖ਼ਬਰ »

ਪਾਕਿ 'ਚ ਬਲੈਕਮੇਲ ਕੀਤੇ ਜਾਣ ਤੋਂ ਪ੍ਰੇਸ਼ਾਨ ਹਿੰਦੂ ਲੜਕੀ ਵਲੋਂ ਖ਼ੁਦਕੁਸ਼ੀ

ਅੰਮਿ੍ਤਸਰ, 22 ਮਈ (ਸੁਰਿੰਦਰ ਕੋਛੜ)-ਸੋਸ਼ਲ ਮੀਡੀਆ 'ਤੇ ਬਲੈਕਮੇਲ ਕੀਤੇ ਜਾਣ ਤੋਂ ਪ੍ਰੇਸ਼ਾਨ ਪਾਕਿਸਤਾਨ ਦੇ ਸੂਬਾ ਸਿੰਧ ਦੇ ਸ਼ਹਿਰ ਬਦੀਨ ਦੀ ਇਕ ਹਿੰਦੂ ਕੁੜੀ ਅਨੀਲਾ ਪਰਮਾਰ (18 ਸਾਲ) ਵਲੋਂ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਹੈ | ਟੰਡੋ ਗ਼ੁਲਾਮ ਅਲੀ ਪੁਲਿਸ ...

ਪੂਰੀ ਖ਼ਬਰ »

ਫਰਾਂਸ 'ਚ ਰਾਫੇਲ ਦਾ ਕੰਮ ਦੇਖ ਰਹੇ ਭਾਰਤੀ ਹਵਾਈ ਫ਼ੌਜ ਦੇ ਦਫ਼ਤਰ 'ਚ ਘੁਸਪੈਠ ਦੀ ਕੋਸ਼ਿਸ਼

ਨਵੀਂ ਦਿੱਲੀ, 22 ਮਈ (ਏਜੰਸੀ)-ਫਰਾਂਸ ਦੀ ਰਾਜਧਾਨੀ ਪੈਰਿਸ ਸਥਿਤ ਭਾਰਤੀ ਹਵਾਈ ਸੈਨਾ ਦੇ ਉਸ ਦਫ਼ਤਰ 'ਚ ਬੀਤੇ ਐਤਵਾਰ ਕੁਝ ਲੋਕਾਂ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ, ਜੋ ਭਾਰਤ ਲਈ 36 ਰਾਫੇਲ ਲੜਾਕੂ ਜਹਾਜ਼ਾਂ ਦੇ ਉਤਪਾਦਨ ਦੀ ਨਿਗਰਾਨੀ ਕਰ ਰਿਹਾ ਹੈ | ਸੈਨਿਕ ਸੂਤਰਾਂ ...

ਪੂਰੀ ਖ਼ਬਰ »

ਸੁਪਰੀਮ ਕੋਰਟ ਲਈ 4 ਜੱਜਾਂ ਦੇ ਨਾਵਾਂ ਨੂੰ ਮਨਜ਼ੂਰੀ

ਨਵੀਂ ਦਿੱਲੀ, 22 ਮਈ (ਏਜੰਸੀ)-ਸਰਕਾਰ ਨੇ ਸੁਪਰੀਮ ਕੋਰਟ ਲਈ 4 ਜੱਜਾਂ ਦੇ ਨਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ | ਇਨ੍ਹਾਂ ਦੀ ਨਿਯੁਕਤੀ ਨਾਲ ਚੀਫ਼ ਜਸਟਿਸ ਸਮੇਤ ਸੁਪਰੀਮ ਕੋਰਟ ਦੇ ਜੱਜਾਂ ਦੀ ਗਿਣਤੀ 31 ਹੋ ਜਾਵੇਗੀ | ਅਦਾਲਤ 'ਚ ਜੱਜਾਂ ਦੀ ਪ੍ਰਵਾਨਿਤ ਗਿਣਤੀ 31 ਹੈ ਜਦੋਂ ...

ਪੂਰੀ ਖ਼ਬਰ »

ਹੈਲੀਕਾਪਟਰ ਘੁਟਾਲਾ: ਈ.ਡੀ. ਵਲੋਂ ਰੱਖਿਆ ਏਜੰਟ ਿਖ਼ਲਾਫ਼ ਪੂਰਕ ਦੋਸ਼ ਪੱਤਰ ਦਾਖ਼ਲ

ਨਵੀਂ ਦਿੱਲੀ, 22 ਮਈ (ਏਜੰਸੀ)- ਈ. ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਨੇ ਬੁੱਧਵਾਰ ਨੂੰ ਹਵਾਲਾ ਰਾਸ਼ੀ ਮਾਮਲੇ ਦੇ ਸਬੰਧ 'ਚ ਅਗਸਤਾ ਵੈਸਟਲੈਂਡ ਵੀ.ਵੀ.ਆਈ.ਪੀ. ਹੈਲੀਕਾਪਟਰ ਘੁਟਾਲਾ ਮਾਮਲੇ 'ਚ ਗਿ੍ਫ਼ਤਾਰ ਕਥਿਤ ਰੱਖਿਆ ਸੌਦਿਆਂ ਦੇ ਏਜੰਟ ਸੁਸ਼ੇਨ ਮੋਹਨ ਗੁਪਤਾ ...

ਪੂਰੀ ਖ਼ਬਰ »

ਨਤੀਜਿਆਂ ਤੋਂ ਪਹਿਲਾਂ ਵਰਕਰਾਂ ਲਈ ਰਾਹੁਲ ਗਾਂਧੀ ਦਾ ਸੰਦੇਸ਼-ਮਿਹਨਤ ਬੇਕਾਰ ਨਹੀਂ ਜਾਵੇਗੀ

ਨਵੀਂ ਦਿੱਲੀ, 22 ਮਈ (ਏਜੰਸੀਆਂ)-ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਆਏ ਵੱਖ-ਵੱਖ ਚੋਣ ਸਰਵੇਖਣਾਂ 'ਚ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਐਨ.ਡੀ.ਏ. ਨੂੰ ਬਹੁਮਤ ਮਿਲਣ ਦਾ ਅਨੁਮਾਨ ਪ੍ਰਗਟਾਏ ਜਾਣ ਦੇ ਪਿਛੋਕੜ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪਾਰਟੀ ...

ਪੂਰੀ ਖ਼ਬਰ »

ਐਸ.ਸੀ.ਓ. ਬੈਠਕ ਦੌਰਾਨ ਸੁਸ਼ਮਾ ਸਵਰਾਜ ਨੇ ਕੁਰੈਸ਼ੀ ਦਾ ਹਾਲ-ਚਾਲ ਪੁੱਛਿਆ

ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਬੈਠਕ 'ਚ ਸ਼ਾਮਿਲ ਹੋਣ ਆਈ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵਲੋਂ ਅੱਜ ਕਿਰਗਿਜ਼ਸਤਾਨ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਮੌਕੇ ਆਪਣੇ ਪਾਕਿਸਤਾਨੀ ਹਮਰੁਤਬਾ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਦੁਆ-ਸਲਾਮ ਕਰਨ ਦੀ ਖ਼ਬਰ ਹੈ ...

ਪੂਰੀ ਖ਼ਬਰ »

ਵਾਹਨਾਂ ਦੀ ਦੁਰਵਰਤੋਂ ਨੂੰ ਲੈ ਕੇ ਸ਼ਰੀਫ਼ ਤੋਂ ਜੇਲ੍ਹ 'ਚ ਪੁੱਛਗਿੱਛ ਦੀ ਮਨਜ਼ੂਰੀ

ਅੰਮਿ੍ਤਸਰ, 22 ਮਈ (ਸੁਰਿੰਦਰ ਕੋਛੜ)¸ਪਾਕਿਸਤਾਨ ਦੀ ਜਵਾਬਦੇਹੀ ਅਦਾਲਤ ਦੇ ਜੱਜ ਅਰਸ਼ਦ ਮਲਿਕ ਵਲੋਂ ਅੱਜ ਕੌਮੀ ਜਵਾਬਦੇਹੀ ਬਿਊਰੋ (ਐਨ. ਏ. ਬੀ.) ਨੂੰ ਭਿ੍ਸ਼ਟਾਚਾਰ ਦੇ ਮਾਮਲੇ 'ਚ ਜੇਲ੍ਹ 'ਚ ਬੰਦ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਤੋਂ ਦੱਖਣੀ ਏਸ਼ੀਆ ਖੇਤਰੀ ...

ਪੂਰੀ ਖ਼ਬਰ »

ਮੇਰਾ ਪ੍ਰਸ਼ਾਸਨ ਜੰਮੂ-ਕਸ਼ਮੀਰ 'ਚੋਂ ਜਲਦ ਰਾਸ਼ਟਰਪਤੀ ਸ਼ਾਸਨ ਖ਼ਤਮ ਕਰਨਾ ਚਾਹੁੰਦੈ-ਰਾਜਪਾਲ

ਸ੍ਰੀਨਗਰ, 22 ਮਈ (ਏਜੰਸੀ)- ਜੰਮੂ-ਕਸ਼ਮੀਰ ਦੇ ਗਵਰਨਰ ਸਤਿਆਪਾਲ ਮਲਿਕ ਨੇ ਅੱਜ ਦੱਸਿਆ ਹੈ ਕਿ ਉਨ੍ਹਾਂ ਦਾ ਪ੍ਰਸ਼ਾਸਨ ਸੂਬੇ 'ਚੋਂ ਜਲਦ ਤੋਂ ਜਲਦ ਰਾਸ਼ਟਰਪਤੀ ਸ਼ਾਸਨ ਖ਼ਤਮ ਕਰਨਾ ਚਾਹੁੰਦਾ ਹੈ ਪਰ ਵਿਧਾਨ ਸਭਾ ਚੋਣਾਂ ਲਈ ਅੰਤਿਮ ਨਿਰਣਾ ਕਰਨਾ ਚੋਣ ਕਮਿਸ਼ਨ 'ਤੇ ਨਿਰਭਰ ...

ਪੂਰੀ ਖ਼ਬਰ »

ਈ.ਵੀ.ਐਮ. ਮੁੱਦੇ 'ਤੇ ਉਦਿਤ ਰਾਜ ਨੇ ਸੁਪਰੀਮ ਕੋਰਟ ਬਾਰੇ ਕੀਤੀ ਵਿਵਾਦਿਤ ਟਿੱਪਣੀ

ਨਵੀਂ ਦਿੱਲੀ, 22 ਮਈ (ਜਗਤਾਰ ਸਿੰਘ)-ਐਗਜ਼ਿਟ ਪੋਲ 'ਚ ਪੱਛੜਨ ਤੋਂ ਬਾਅਦ ਵਿਰੋਧੀ ਪਾਰਟੀਆਂ ਈ. ਵੀ. ਐਮ. 'ਤੇ ਸਵਾਲ ਉਠਾ ਰਹੀਆਂ ਹਨ ਅਤੇ ਹੁਣ ਇਸ ਸਬੰਧੀ ਕਾਂਗਰਸੀ ਆਗੂ ਡਾ: ਉਦਿਤ ਰਾਜ ਨੇ ਸੁਪਰੀਮ ਕੋਰਟ 'ਤੇ ਵਿਵਾਦਿਤ ਟਿੱਪਣੀ ਕੀਤੀ ਹੈ | ਹਾਲ ਹੀ 'ਚ ਭਾਜਪਾ ਤੋਂ ਕਾਂਗਰਸ 'ਚ ਸ਼ਾਮਿਲ ਹੋਏ ਉਦਿਤ ਰਾਜ ਨੇ ਟਵੀਟ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਕਿਉਂ ਨਹੀਂ ਚਾਹੁੰਦਾ ਕਿ ਵੀ. ਵੀ. ਪੈਟ ਦੀਆਂ ਸਾਰੀਆਂ ਪਰਚੀਆਂ ਦੀ ਗਿਣਤੀ ਕੀਤੀ ਜਾਵੇ, ਕੀ ਉਹ ਵੀ ਧਾਂਦਲੀ 'ਚ ਸ਼ਾਮਿਲ ਹੈ? ਉਦਿਤ ਰਾਜ ਨੇ ਕਿਹਾ ਕਿ ਚੋਣ ਪ੍ਰਕਿਰਿਆ ਕਾਰਨ ਲਗਪਗ ਤਿੰਨ ਮਹੀਨੇ ਤੋਂ ਸਾਰਾ ਸਰਕਾਰੀ ਕੰਮਕਾਜ ਬੰਦ ਪਿਆ ਹੋਇਆ ਹੈ ਤਾਂ ਗਿਣਤੀ 'ਚ 2-3 ਦਿਨ ਹੋਰ ਲੱਗ ਜਾਣ ਤਾਂ ਇਸ ਨਾਲ ਕੀ ਫਰਕ ਪਵੇਗਾ | ਉਦਿਤ ਰਾਜ ਨੇ ਇਸ ਟਵੀਟ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਜਨਰਲ ਸਕੱਤਰ ਪਿ੍ਅੰਕਾ ਗਾਂਧੀ ਨੂੰ ਵੀ ਟੈਗ ਕੀਤਾ ਹੈ | ਉਦਿਤ ਰਾਜ ਨੇ ਸੁਪਰੀਮ ਕੋਰਟ ਦੇ ਨਾਲ ਹੀ ਚੋਣ ਕਮਿਸ਼ਨ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਵਿਕ ਚੁੱਕਿਆ ਹੈ | ਚੋਣ ਕਮਿਸ਼ਨ 'ਤੇ ਟਵੀਟ ਕਰਦੇ ਹੋਏ ਉਦਿਤ ਰਾਜ ਨੇ ਲਿਖਿਆ ਕਿ ਭਾਜਪਾ ਨੇ ਜਿੱਥੇ-ਜਿੱਥੇ ਈ.ਵੀ.ਐਮ. ਬਦਲਨੀ ਸੀ, ਬਦਲ ਲਈ ਹੋਵੇਗੀ, ਇਸੇ ਲਈ ਚੋਣਾਂ 7 ਪੜਾਵਾਂ 'ਚ ਕਰਵਾਈਆਂ ਗਈਆਂ | ਉਨ੍ਹਾਂ ਕਿਹਾ ਕਿ ਰੌਲਾ ਪਾਉਣ ਨਾਲ ਕੁਝ ਨਹੀਂ ਹੋਵੇਗਾ ਬਲਕਿ ਸੜਕਾਂ 'ਤੇ ਆ ਕੇ ਅੰਦੋਲਨ ਕਰਨਾ ਪਵੇਗਾ |


ਖ਼ਬਰ ਸ਼ੇਅਰ ਕਰੋ

ਗੰਭੀਰ ਹੋ ਸਕਦੀਆਂ ਹਨ ਭਵਿੱਖ 'ਚ ਰੱਖਿਆ ਚੁਣੌਤੀਆਂ-ਅਜੀਤ ਡੋਵਾਲ

ਨਵੀਂ ਦਿੱਲੀ, 22 ਮਈ (ਏਜੰਸੀ)- ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਸੁਰੱਖਿਆ ਬਲਾਂ ਦੀ ਸਮੱਰਥਾ ਅਤੇ ਯੋਗਤਾ ਨੂੰ ਵਧਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਇਹ ਕਦਮ ਜ਼ਰੂਰੀ ਹਨ, ਕਿਉਂਕਿ ਸੁਰੱਖਿਆ ਅਤੇ ਰੱਖਿਆ ਖੇਤਰ 'ਚ ਭਵਿੱਖ ...

ਪੂਰੀ ਖ਼ਬਰ »

ਵਿਵਾਦਿਤ ਟਿੱਪਣੀ ਲਈ ਰਾਹੁਲ ਿਖ਼ਲਾਫ਼ ਪਟੀਸ਼ਨ 'ਤੇ ਫ਼ੈਸਲਾ ਸੁਰੱਖਿਅਤ

ਨਵੀਂ ਦਿੱਲੀ, 22 ਮਈ (ਏਜੰਸੀ)- ਦਿੱਲੀ ਦੀ ਇਕ ਅਦਾਲਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਿਖ਼ਲਾਫ਼ ਕਥਿਤ (ਖ਼ੂਨ ਦੀ ਦਲਾਲੀ) ਅਪਮਾਨਜਨਕ ਟਿੱਪਣੀ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਿਰੁੱਧ ਐਫ਼.ਆਈ.ਆਰ. ਦਰਜ ਕਰਨ ਵਾਲੀ ਪਟੀਸ਼ਨ 'ਤੇ ਬੁੱਧਵਾਰ ਨੂੰ ਫ਼ੈਸਲਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX