ਤਾਜਾ ਖ਼ਬਰਾਂ


ਦਿੱਲੀ 'ਚ ਪ੍ਰਦਰਸ਼ਨਕਾਰੀਆਂ ਵੱਲੋਂ ਭੰਨਤੋੜ , ਚਲੀ ਗੋਲੀ
. . .  36 minutes ago
ਨਵੀਂ ਦਿੱਲੀ ,22 ਅਗਸਤ {ਸੁਖਦੇਵ ਪਾਲ ਸਿੰਘ }- ਰਵਿਦਾਸ ਭਾਈਚਾਰੇ ਦੇ ਭੜਕੇ ਲੋਕਾਂ ਵੱਲੋਂ ਗੱਡੀਆਂ ਦੀ ਭੰਨ ਤੋੜ ਕੀਤੀ ਗਈ ਅਤੇ ਪੁਲਿਸ ਵੱਲੋਂ ਹਵਾਈ ਫਾਇਰ ਕੀਤੇ ਗਏ ।ਇਹ ਘਟਨਾ ਕਾਲਕਾ ਅਤੇ ਗੋਬਿੰਦ ਪੁਰੀ ਦੀ ਹੈ ।
ਛੱਤਬੀੜ ਚਿੜੀਆਂ ਘਰ 'ਚ ਨਵੇਂ ਸ਼ੇਰਾਂ ਦੀ ਆਮਦ
. . .  1 day ago
ਜ਼ੀਰਕਪੁਰ, 21 ਅਗਸਤ, {ਹੈਪੀ ਪੰਡਵਾਲਾ}- ਛੱਤਬੀੜ ਚਿੜੀਆ ਘਰ 'ਚ ਗੁਜਰਾਤ ਤੋਂ ਨਵੇਂ ਸ਼ੇਰਾਂ ਦੀ ਆਮਦ ਨਾਲ ਸ਼ੇਰ ਸਫ਼ਰੀ 'ਚ ਮੁੜ ਤੋਂ ਦਹਾੜ ਸੁਣਨ ਨੂੰ ਮਿਲੇਗੀ। ਅੱਜ ਚਿੜੀਆ ...
ਪੀ ਚਿਦੰਬਰਮ ਦੀ ਕੱਲ੍ਹ ਹੋਵੇਗੀ ਸੀ ਬੀ ਆਈ ਕੋਰਟ 'ਚ ਪੇਸ਼ੀ
. . .  1 day ago
ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੂੰ ਸੀ ਬੀ ਆਈ ਨੇ ਕੀਤਾ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ ,21 ਅਗਸਤ - ਆਈ ਐਨ ਐਕਸ ਮੀਡੀਆ ਮਾਮਲੇ 'ਚ ਕਾਂਗਰਸ ਦੇ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੂੰ ਸੀ ਬੀ ਆਈ ਨੇ ਗ੍ਰਿਫ਼ਤਾਰ ਕੀਤਾ ਹੈ ।
ਸੜਕ ਹਾਦਸੇ 'ਚ ਆਂਗਣਵਾੜੀ ਵਰਕਰ ਦੀ ਮੌਤ
. . .  1 day ago
ਭੜੀ, 21 ਅਗਸਤ (ਭਰਪੂਰ ਸਿੰਘ ਹਵਾਰਾ) - ਸਥਾਨਕ ਪਿੰਡ ਵਿਖੇ ਹੋਏ ਸੜਕ ਹਾਦਸੇ ਵਿਚ ਇੱਕ ਆਂਗਣਵਾੜੀ ਵਰਕਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰਾਮ ਪਿਆਰੀ ਵਾਸੀ ਖਮਾਣੋਂ...
ਕੈਪਟਨ ਨੇ ਕੇਂਦਰ ਤੋਂ ਮੰਗਿਆ 1000 ਕਰੋੜ ਦਾ ਵਿਸ਼ੇਸ਼ ਪੈਕੇਜ
. . .  1 day ago
ਚੰਡੀਗੜ੍ਹ, 21 ਅਗਸਤ - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਹੜ੍ਹਾਂ ਕਾਰਨ ਹੋਏ ਨੁਕਸਾਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ 1000 ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ...
ਚੇਅਰਮੈਨ ਜ਼ਮੀਨੀ ਬੰਦਰਗਾਹਾਂ ਨੇ ਲਿਆ ਕਰਤਾਰਪੁਰ ਲਾਂਘੇ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ
. . .  1 day ago
ਡੇਰਾ ਬਾਬਾ ਨਾਨਕ, 21 ਅਗਸਤ (ਹੀਰਾ ਸਿੰਘ ਮਾਂਗਟ) - ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਡੇਰਾ ਬਾਬਾ ਨਾਨਕ ਦੀ ਅੰਤਰਰਾਸ਼ਟਰੀ...
ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਸ਼ੇਰਗਿੱਲ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
. . .  1 day ago
ਲੋਹੀਆਂ ਖ਼ਾਸ, 21 ਅਗਸਤ (ਦਿਲਬਾਗ ਸਿੰਘ) - ਮੁੱਖ ਮੰਤਰੀ ਪੰਜਾਬ ਦੇ ਸੀਨੀਅਰ ਸਲਾਹਕਾਰ ਲੈਫ. ਜਨਰਲ (ਰਿਟਾ.) ਟੀ.ਐੱਸ.ਸ਼ੇਰਗਿੱਲ ਵੱਲੋਂ ਲੋਹੀਆਂ ਦੇ ਹੜ੍ਹ ਪ੍ਰਭਾਵਿਤ ਪਿੰਡਾਂ...
ਟਰੈਫ਼ਿਕ ਪੁਲਿਸ ਅਤੇ ਨਗਰ ਕੌਂਸਲ ਵਲੋਂ ਸਾਮਾਨ ਚੁੱਕਣ ਦੌਰਾਨ ਰੇਹੜੀ ਚਾਲਕ ਦੀ ਮੌਤ
. . .  1 day ago
ਸੰਗਰੂਰ, 21 ਅਗਸਤ (ਦਮਨਜੀਤ ਸਿੰਘ)- ਸ਼ਹਿਰ ਸੰਗਰੂਰ ਦੇ ਬਾਜ਼ਾਰ ਅੰਦਰ ਅੱਜ ਟ੍ਰੈਫਿਕ ਪੁਲਿਸ ਅਤੇ ਨਗਰ ਕੌਂਸਲ ਸੰਗਰੂਰ ਵਲੋਂ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਸ਼ੁਰੂ ਕੀਤੀ ਸਾਮਾਨ...
ਹੜ੍ਹਾਂ ਕਾਰਨ ਜਲੰਧਰ ਤੋਂ ਫ਼ਿਰੋਜ਼ਪੁਰ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਅਜੇ ਵੀ ਰੱਦ
. . .  1 day ago
ਕਪੂਰਥਲਾ, 21 ਅਗਸਤ (ਅਮਰਜੀਤ ਕੋਮਲ) - ਸੁਲਤਾਨਪੁਰ ਲੋਧੀ ਤੇ ਲੋਹੀਆਂ ਖੇਤਰ 'ਚ ਆਏ ਹੜ੍ਹਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਲੰਧਰ-ਕਪੂਰਥਲਾ ਤੋਂ ਫ਼ਿਰੋਜ਼ਪੁਰ ਨੂੰ ਜਾਣ ਵਾਲੀਆਂ ਸਾਰੀਆਂ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ, ਜਦਕਿ ਜੰਮੂ-ਅਹਿਮਦਾਬਾਦ ਗੱਡੀ ਦਾ...
ਭਰੇ ਬਾਜ਼ਾਰ 'ਚ ਦੁਕਾਨਦਾਰ ਨੂੰ ਚਾਕੂ ਮਾਰ ਕੇ ਫ਼ਰਾਰ ਹੋਇਆ ਨੌਜਵਾਨ
. . .  1 day ago
ਨਾਭਾ, 21 ਅਗਸਤ (ਅਮਨਦੀਪ ਸਿੰਘ ਲਵਲੀ)- ਸ਼ਹਿਰ ਨਾਭਾ ਦੇ ਮੈਸ ਗੇਟ ਨੇੜੇ ਸਥਿਤ ਇੱਕ ਦੁਕਾਨ ਦੇ ਮਾਲਕ ਨੂੰ ਭਰੇ ਬਾਜ਼ਾਰ 'ਚ ਇੱਕ ਨੌਜਵਾਨ ਚਾਕੂ ਮਾਰ ਕੇ ਫ਼ਰਾਰ ਹੋ ਗਿਆ। ਜ਼ਖ਼ਮੀ ਦੁਕਾਨਦਾਰ ਦੀ ਪਹਿਚਾਣ ਬਰਜਿੰਦਰ ਪਾਲ ਦੇ ਰੂਪ 'ਚ ਹੋਈ ਹੈ। ਉੱਥੇ ਹੀ ਇਸ...
ਹੜ੍ਹ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ ਵਚਨਬੱਧ ਹੈ ਪੰਜਾਬ ਸਰਕਾਰ- ਕਾਂਗੜ
. . .  1 day ago
ਸੁਲਤਾਨਪੁਰ ਲੋਧੀ, 21 (ਜਗਮੋਹਨ ਸਿੰਘ ਥਿੰਦ, ਨਰੇਸ਼ ਹੈਪੀ)- ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਅੱਜ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਹੜ੍ਹ ਪੀੜਤਾਂ ਨਾਲ ਗੱਲਬਾਤ ਵੀ ਕੀਤੀ। ਪਿੰਡ ਸ਼ੇਖਮਾਂਗਾ ਵਿਖੇ...
ਸੁਪਰੀਮ ਕੋਰਟ 'ਚ ਸ਼ੁੱਕਰਵਾਰ ਨੂੰ ਹੋਵੇਗੀ ਚਿਦੰਬਰਮ ਮਾਮਲੇ 'ਤੇ ਸੁਣਵਾਈ
. . .  1 day ago
ਨਵੀਂ ਦਿੱਲੀ, 21 ਅਗਸਤ- ਆਈ. ਐੱਨ. ਐਕਸ ਮੀਡੀਆ ਮਾਮਲੇ 'ਚ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੂੰ ਸੁਪਰੀਮ ਕੋਰਟ ਤੋਂ ਵੀ ਰਾਹਤ ਨਹੀਂ ਮਿਲੀ ਹੈ। ਦਿਨ ਭਰ ਦੀ ਭੱਜ-ਦੌੜ ਤੋਂ ਬਾਅਦ ਉਨ੍ਹਾਂ ਦੇ ਵਕੀਲਾਂ ਦੇ ਹੱਥ ਨਿਰਾਸ਼ਾ ਹੀ ਲੱਗੀ ਹੈ...
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਫਿਰ ਕੀਤੀ ਗਈ ਜੰਗਬੰਦੀ ਦੀ ਉਲੰਘਣਾ
. . .  1 day ago
ਸ੍ਰੀਨਗਰ, 21 ਅਗਸਤ- ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਸੁੰਦਰਬਨੀ ਸੈਕਟਰ 'ਚ ਅੱਜ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਦੁਪਹਿਰ 3.45 ਵਜੇ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ ਕੀਤੀ। ਭਾਰਤੀ...
ਲੈਂਟਰ ਡਿੱਗਣ ਕਾਰਨ 13 ਪਸ਼ੂਆਂ ਦੀ ਮੌਤ, ਕਈ ਜ਼ਖ਼ਮੀ
. . .  1 day ago
ਭਗਤਾ ਭਾਈਕਾ, 21 ਅਗਸਤ (ਸੁਖਪਾਲ ਸੋਨੀ)- ਬੀਤੀ ਦੇਰ ਰਾਤ ਸਥਾਨਕ ਸੁਰਜੀਤ ਨਗਰ ਵਿਖੇ ਇੱਕ ਪਸ਼ੂ ਪਾਲਕ ਦੇ ਹਾਲ ਦਾ ਲੈਂਟਰ ਡਿੱਗਣ ਕਾਰਨ 13 ਪਸ਼ੂਆਂ ਦੀ ਮੌਤ ਹੋ ਗਈ। ਇਸ ਹਾਦਸੇ 'ਚ 10 ਦੇ ਕਰੀਬ ਪਸ਼ੂ ਜ਼ਖ਼ਮੀ ਵੀ ਹੋਏ ਹਨ। ਘਟਨਾ ਸਬੰਧੀ ਜਾਣਕਾਰੀ...
ਗੁਰੂ ਰਵਿਦਾਸ ਮੰਦਰ ਨੂੰ ਢਾਉਣ ਦੇ ਮਾਮਲੇ 'ਚ ਦਿੱਲੀ ਵਿਖੇ ਲੋਕਾਂ ਦਾ ਆਇਆ ਹੜ੍ਹ
. . .  1 day ago
ਸਤਲੁਜ ਦਰਿਆ ਦੀ ਮਾਰ ਹੁਣ ਰਾਸ਼ਟਰੀ ਮਾਰਗ 'ਤੇ ਵੀ ਪੈਣ ਲੱਗੀ
. . .  1 day ago
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਡੀ. ਐੱਸ. ਪੀ. ਦਫ਼ਤਰ ਘੇਰਿਆ
. . .  1 day ago
ਅਣਪਛਾਤੇ ਵਿਅਕਤੀਆਂ ਨੇ ਘਰ 'ਤੇ ਚਲਾਈਆਂ ਗੋਲੀਆਂ, ਮਾਂ-ਪੁੱਤ ਜ਼ਖ਼ਮੀ
. . .  1 day ago
ਰਿਸ਼ਵਤ ਲੈਂਦਿਆਂ ਰੇਲਵੇ ਵਿਭਾਗ ਦਾ ਸੀਨੀਅਰ ਸੈਕਸ਼ਨ ਇੰਜੀਨੀਅਰ ਰੰਗੇ ਹੱਥੀਂ ਕਾਬੂ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 10 ਜੇਠ ਸੰਮਤ 551
ਵਿਚਾਰ ਪ੍ਰਵਾਹ: ਖੁਸ਼ਕਿਸਮਤੀ, ਸਖ਼ਤ ਮਿਹਨਤ ਅਤੇ ਜ਼ੋਰਦਾਰ ਤਿਆਰੀ \'ਚੋਂ ਹੀ ਜਨਮ ਲੈਂਦੀ ਹੈ। -ਅਗਿਆਤ

ਪੰਜਾਬ / ਜਨਰਲ

ਕੈਪਟਨ ਦਾ ਪੰਜਾਬ 'ਚ 13 ਮਿਸ਼ਨ ਫ਼ੇਲ੍ਹ ਹੋਇਆ-ਸੁਖਬੀਰ

ਬਾਦਲ (ਸ੍ਰੀ ਮੁਕਤਸਰ ਸਾਹਿਬ), 23 ਮਈ (ਰਣਜੀਤ ਸਿੰਘ ਢਿੱਲੋਂ, ਸ਼ਿਵਰਾਜ ਸਿੰਘ ਬਰਾੜ, ਮੇਵਾ ਸਿੰਘ)-ਬਠਿੰਡਾ ਲੋਕ ਸਭਾ ਹਲਕੇ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਦੀ ਜਿੱਤ ਦਾ ਪਤਾ ਲਗਦਿਆਂ ਹੀ ਉਨ੍ਹਾਂ ਦੇ ਗ੍ਰਹਿ ਪਿੰਡ ਬਾਦਲ (ਸ੍ਰੀ ਮੁਕਤਸਰ ਸਾਹਿਬ) ਵਿਖੇ ਵਧਾਈਆਂ ਦੇਣ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ ਸਿੱਧੂ ਦਾ ਵਿਭਾਗ ਤਬਦੀਲ ਕਰਨ ਦਾ ਸੰਕੇਤ

ਚੰਡੀਗੜ੍ਹ, 23 ਮਈ (ਹਰਕਵਲਜੀਤ ਸਿੰਘ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ਼ਾਮ ਇੱਥੇ ਇਸ ਗੱਲ ਦਾ ਸੰਕੇਤ ਦਿੱਤਾ ਕਿ ਲੋਕ ਸਭਾ ਚੋਣਾਂ ਦੌਰਾਨ ਸ਼ਹਿਰੀ ਖੇਤਰਾਂ 'ਚ ਪਾਰਟੀ ਦੀ ਰਹੀ ਮਾੜੀ ਕਾਰਗੁਜ਼ਾਰੀ ਅਤੇ ਸ਼ਹਿਰਾਂ 'ਚ ਲੋੜੀਂਦੇ ਕੰਮ ਨਾ ਹੋ ਸਕਣ ਕਾਰਨ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਦੀ ਕਾਰਗੁਜ਼ਾਰੀ ਦੀ ਘੋਖ ਹੋਵੇਗੀ ਅਤੇ ਜੇ ਪਾਰਟੀ ਹਾਈ ਕਮਾਨ ਵਲੋਂ ਸਹਿਮਤੀ ਪ੍ਰਗਟਾਈ ਗਈ ਤਾਂ ਸ. ਸਿੱਧੂ ਦੇ ਵਿਭਾਗ 'ਚ ਤਬਦੀਲੀ ਵੀ ਕੀਤੀ ਜਾ ਸਕਦੀ ਹੈ | ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਆਪਣੇ ਨਿਵਾਸ ਅਸਥਾਨ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਸਿਰਫ਼ ਰਾਹੁਲ ਗਾਂਧੀ ਹੀ ਨਹੀਂ ਬਲਕਿ ਪਿ੍ਅੰਕਾ ਵੀ ਸ. ਸਿੱਧੂ ਦੇ ਵਿਭਾਗ 'ਚ ਤਬਦੀਲੀ ਲਈ ਪਾਰਟੀ ਹਿੱਤਾਂ ਨੂੰ ਮੁੱਖ ਰੱਖ ਰਜ਼ਾਮੰਦੀ ਦੇਣਗੇ | ਹਾਲਾਂਕਿ ਸ. ਸਿੱਧੂ ਪਿ੍ਅੰਕਾ ਗਾਂਧੀ ਦੇ ਕਾਫ਼ੀ ਨੇੜੇ ਸਮਝੇ ਜਾਂਦੇ ਹਨ | ਮੁੱਖ ਮੰਤਰੀ ਨੇ ਦੋਸ਼ ਲਗਾਇਆ ਕਿ ਸ. ਸਿੱਧੂ ਆਪਣੇ ਸਥਾਨਕ ਸਰਕਾਰਾਂ ਵਿਭਾਗ ਨੂੰ ਠੀਕ ਢੰਗ ਨਾਲ ਚਲਾਉਣ 'ਚ ਕਾਮਯਾਬ ਨਹੀਂ ਰਹੇ ਜਿਸ ਕਾਰਨ ਸ਼ਹਿਰਾਂ ਦੇ ਵਿਕਾਸ ਕਾਰਜਾਂ 'ਤੇ ਅਸਰ ਪਿਆ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਕੁਝ ਸਮਾਂ ਪਹਿਲਾਂ ਸਿੱਧੂ ਦੇ ਵਿਭਾਗ 'ਚ ਤਬਦੀਲੀ ਦਾ ਮੁੱਦਾ ਹਾਈ ਕਮਾਨ ਕੋਲ ਉਠਾਇਆ ਸੀ ਅਤੇ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਇਸ ਸਬੰਧੀ ਲੋਕ ਸਭਾ ਚੋਣਾਂ ਤੋਂ ਬਾਅਦ ਵਿਚਾਰ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਸ਼ਹਿਰੀ ਵਿਕਾਸ ਦੇ ਉੱਠੇ ਮੁੱਦੇ ਅਤੇ ਪਾਰਟੀ ਨੂੰ ਇਸ ਕਾਰਨ ਹੋਏ ਨੁਕਸਾਨ ਤੋਂ ਬਾਅਦ ਉਹ ਇਹ ਮੁੱਦਾ ਦੁਬਾਰਾ ਪਾਰਟੀ ਹਾਈ ਕਮਾਨ ਕੋਲ ਉਠਾਉਣਗੇ | ਮੁੱਖ ਮੰਤਰੀ ਨੇ ਕਿਹਾ ਕਿ ਸ. ਸਿੱਧੂ ਵਲੋਂ ਬਠਿੰਡਾ ਰੈਲੀ ਮੌਕੇ ਬੋਲੇ ਗਏ ਕੁਝ ਸ਼ਬਦਾਂ ਦਾ ਕਾਫ਼ੀ ਮਾੜਾ ਅਸਰ ਪਿਆ ਜਿਸ ਦਾ ਸਾਨੂੰ ਬਠਿੰਡਾ ਸੀਟ 'ਤੇ ਨੁਕਸਾਨ ਹੋਇਆ | ਮੁੱਖ ਮੰਤਰੀ ਨੇ ਕਿਹਾ ਕਿ ਉਹ ਛੇਤੀ ਹੀ ਸ. ਨਵਜੋਤ ਸਿੰਘ ਵਲੋਂ ਬੇਅਦਬੀਆਂ ਦੇ ਮੁੱਦੇ 'ਤੇ ਦਿੱਤੇ ਗਏ ਬਿਆਨ ਅਤੇ ਉਨ੍ਹਾਂ ਦੀ ਪਤਨੀ ਨੂੰ ਟਿਕਟ ਨਾ ਮਿਲਣ ਦੇ ਦੋਸ਼ ਮੇਰੇ 'ਤੇ ਲਾਏ ਜਾਣ ਦਾ ਮੁੱਦਾ ਵੀ ਮੈਂ ਹਾਈ ਕਮਾਨ ਕੋਲ ਉਠਾਵਾਂਗਾ | ਉਨ੍ਹਾਂ ਕਿਹਾ ਕਿ ਲੋਕਤੰਤਰ 'ਚ ਹਰ ਕਿਸੇ ਨੂੰ ਆਪਣੇ ਆਪ ਨੂੰ ਉੱਚਾ ਉਠਾਉਣ ਲਈ ਕੋਸ਼ਿਸ਼ਾਂ ਕਰਨ ਦਾ ਅਧਿਕਾਰ ਹੈ ਪਰ ਚੋਣਾਂ ਮੌਕੇ ਇਤਰਾਜ਼ ਜਨਕ ਟਿੱਪਣੀਆਂ ਪਾਰਟੀ ਲਈ ਨੁਕਸਾਨਦਾਇਕ ਸਾਬਤ ਹੋਈਆਂ | ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਬੇਅਦਬੀਆਂ ਦੇ ਮੁੱਦੇ 'ਤੇ ਵਿਸ਼ੇਸ਼ ਜਾਂਚ ਟੀਮ ਦੀ ਸਥਾਪਨਾ ਵਿਧਾਨ ਸਭਾ ਦੇ ਹੁਕਮਾਂ ਨਾਲ ਹੋਈ ਸੀ | ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਸਿੱਧੂ ਦੀਆਂ ਪਾਕਿਸਤਾਨੀ ਫ਼ੌਜ ਦੇ ਮੁਖੀ ਨਾਲ ਜੱਫੀਆਂ ਤੇ ਯਾਰੀਆਂ ਨੂੰ ਕਿਸੇ ਕੀਮਤ 'ਤੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਮੁੱਖ ਮੰਤਰੀ ਨੇ ਇਕ ਸਵਾਲ ਦੇ ਜਵਾਬ 'ਚ ਸਪਸ਼ਟ ਕੀਤਾ ਕਿ ਲੋਕ ਸਭਾ ਚੋਣ ਨਤੀਜਿਆਂ ਦੀ ਰੌਸ਼ਨੀ 'ਚ ਉਹ ਸਾਰੇ ਮੰਤਰੀਆਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਣਗੇ ਕਿ ਉਨ੍ਹਾਂ ਦੇ ਹਲਕਿਆਂ 'ਚ ਪਾਰਟੀ ਦੀ ਕਾਰਗੁਜ਼ਾਰੀ ਕਿਹੋ ਜਿਹੀ ਰਹੀ | ਮੁੱਖ ਮੰਤਰੀ ਨੇ ਕਿਹਾ ਕਿ ਪਾਰਟੀ ਬਠਿੰਡਾ ਦੇ 3 ਖੇਤਰਾਂ 'ਚ ਪਾਰਟੀ ਦੀ ਰਹੀ ਮਾੜੀ ਕਾਰਗੁਜ਼ਾਰੀ ਅਤੇ ਗੁਰਦਾਸਪੁਰ 'ਚ ਸੁਨੀਲ ਜਾਖੜ ਦੀ ਹਾਰ ਬਾਰੇ ਵੀ ਅੰਦਰ ਝਾਤ ਮਾਰੇਗੀ |


ਖ਼ਬਰ ਸ਼ੇਅਰ ਕਰੋ

ਜੇਤੂ ਉਮੀਦਵਾਰਾਂ ਦੀ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ

ਨੌਜਵਾਨਾਂ ਲਈ ਨੌਕਰੀਆਂ ਦੇ ਪ੍ਰਬੰਧ ਕਰਨਾ ਮੇਰੀ ਪਹਿਲੀ ਤਰਜੀਹ-ਪ੍ਰਨੀਤ ਕੌਰ

ਪਟਿਆਲਾ, 23 ਮਈ (ਗੁਰਪ੍ਰੀਤ ਸਿੰਘ ਚੱਠਾ, ਜਸਪਾਲ ਸਿੰਘ ਢਿੱਲੋਂ, ਅਮਰਬੀਰ ਸਿੰਘ ਆਹਲੂਵਾਲੀਆ)-ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ ਨੇ 162718 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕਰਨ ਦਾ ਸਿਹਰਾ ਜਨਤਾ, ਹਲਕਾ ਇੰਚਾਰਜਾਂ ਤੇ ਵਰਕਰਾਂ ਦੇ ਸਿਰ ...

ਪੂਰੀ ਖ਼ਬਰ »

ਵੋਟ ਨਾ ਪਾਉਣ ਵਾਲਿਆਂ ਦਾ ਵੀ ਜਲਦੀ ਦਿਲ ਜਿੱਤਾਂਗਾ-ਸੰਨੀ ਦਿਓਲ

ਗੁਰਦਾਸਪੁਰ, 23 ਮਈ (ਆਰਿਫ਼)-ਜਿੱਤਣ ਤੋਂ ਬਾਅਦ ਸੰਨੀ ਦਿਓਲ ਵਲੋਂ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਬਹੁਤ ਖ਼ੁਸ਼ ਹਾਂ ਕਿ ਮੋਦੀ ਇਕ ਵਾਰ ਫਿਰ ਪ੍ਰਧਾਨ ਮੰਤਰੀ ਬਣੇ ਹਨ ਅਤੇ ਗੁਰਦਾਸਪੁਰ ਤੋਂ ਉਨ੍ਹਾਂ ਨੰੂ ਲੋਕਾਂ ਨੇ ਦਿਲ ਖੋਲ੍ਹ ਕੇ ਪਿਆਰ ਦਿੱਤਾ ਹੈ | ਜਿਸ ...

ਪੂਰੀ ਖ਼ਬਰ »

ਹਲਕੇ 'ਚੋਂ ਮਿਲੀ ਵੱਡੀ ਜਿੱਤ ਦਾ ਸਿਹਰਾ ਪਾਰਟੀ ਵਰਕਰਾਂ ਨੂੰ-ਸੋਮ ਪ੍ਰਕਾਸ਼

ਹੁਸ਼ਿਆਰਪੁਰ, 23 ਮਈ (ਬਲਜਿੰਦਰਪਾਲ ਸਿੰਘ)- ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਜੇਤੂ ਰਹੇ ਉਮੀਦਵਾਰ ਸੋਮ ਪ੍ਰਕਾਸ਼ ਨੇ ਕਿਹਾ ਕਿ ਉਨ੍ਹਾਂ ਦੀ ਜਿੱਤ ਹਲਕੇ ਦੇ ਸਮੂਹ ਵਰਕਰਾਂ ਦੀ ਜਿੱਤ ਹੈ, ਜਿਨ੍ਹਾਂ ਨੇ ਦਿਨ-ਰਾਤ ਮਿਹਨਤ ਕਰਕੇ ਉਨ੍ਹਾਂ ...

ਪੂਰੀ ਖ਼ਬਰ »

ਕੀਤੇ ਕੰਮਾਂ ਕਰਕੇ ਜਿੱਤ ਹਾਸਲ ਹੋਈ-ਚੌਧਰੀ ਸੰਤੋਖ ਸਿੰਘ

ਜਲੰਧਰ, 23 ਮਈ (ਸ਼ਿਵ)- ਜਲੰਧਰ ਲੋਕ-ਸਭਾ ਹਲਕੇ ਤੋਂ ਜੇਤੂ ਕਾਂਗਰਸ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਨੇ ਆਪਣੀ ਜਿੱਤ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਲੋਕਪੱਖੀ ਨੀਤੀਆਂ ਅਤੇ ਆਪਣੇ ਵਲੋਂ ਕੀਤੇ ਗਏ ਕੰਮਾਂ ਨੂੰ ਦਿੱਤਾ ਹੈ ਤੇ ਕਿਹਾ ਹੈ ਕਿ ਜਲੰਧਰ 'ਚ ...

ਪੂਰੀ ਖ਼ਬਰ »

ਹਲਕੇ ਦੇ ਵੋਟਰਾਂ ਨਾਲ ਕੀਤੇ ਵਾਅਦੇ ਪੂਰੇ ਕਰਾਂਗਾ-ਮਨੀਸ਼ ਤਿਵਾੜੀ

ਰੂਪਨਗਰ, 23 ਮਈ (ਸਤਨਾਮ ਸਿੰਘ ਸੱਤੀ, ਗੁਰਪ੍ਰੀਤ ਸਿੰਘ ਹੁੰਦਲ)— ਮਨੀਸ਼ ਤਿਵਾੜੀ ਨੇ ਜਿੱਤ ਦੇ ਐਲਾਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵੋਟਰਾਂ ਨਾਲ ਕੀਤੇ ਵਾਅਦੇ ਹਰ ਹਾਲਤ 'ਚ ਪੂਰੇ ਕੀਤੇ ਜਾਣਗੇ | ਉਨ੍ਹਾਂ ...

ਪੂਰੀ ਖ਼ਬਰ »

ਵਿਕਾਸ ਕਾਰਜ ਕਰਵਾ ਕੇ ਵੋਟਰਾਂ ਦਾ ਕਰਜ਼ ਉਤਾਰਾਂਗਾ-ਮੁਹੰਮਦ ਸਦੀਕ

ਫ਼ਰੀਦਕੋਟ, 23 ਮਈ (ਜਸਵੰਤ ਸਿੰਘ ਪੁਰਬਾ)-ਲੋਕ ਸਭਾ ਚੋਣਾਂ 'ਚ ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਜੇਤੂ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਮੁਹੰਮਦ ਸਦੀਕ ਨੇ ਆਪਣੀ ਜਿੱਤ ਲਈ ਸਮੂਹ ਵੋਟਰਾਂ, ਆਪਣੇ ਸਮਰਥਕਾਂ ਅਤੇ ਕਾਂਗਰਸ ਪਾਰਟੀ ਦੇ ਆਗੂਆਂ ਦਾ ਤਹਿ ਦਿਲੋਂ ...

ਪੂਰੀ ਖ਼ਬਰ »

ਹੁਣ ਨਿਸ਼ਾਨਾ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ-ਭਗਵੰਤ ਮਾਨ

ਸੰਗਰੂਰ, 23 ਮਈ (ਸੁਖਵਿੰਦਰ ਸਿੰਘ ਫੁੱਲ)-'ਆਪ' ਦੇ ਸੰਗਰੂਰ ਲੋਕ ਸਭਾ ਹਲਕੇ ਤੋਂ ਜੇਤੂ ਰਹੇ ਉਮੀਦਵਾਰ ਭਗਵੰਤ ਮਾਨ ਨੇ ਚੋਣ ਗਿਣਤੀ ਤੋਂ ਬਾਅਦ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਨੰੂ ਮੇਰੀ ਕਾਰਗੁਜ਼ਾਰੀ ਚੰਗੀ ਲੱਗੀ ਹੈ ਤੇ ਇਸੇ ਕਾਰਨ ਮੈਨੰੂ ...

ਪੂਰੀ ਖ਼ਬਰ »

ਹਲਕੇ ਦੇ ਵਿਕਾਸ ਲਈ ਮੋਦੀ ਦੇ ਪੈਰ ਫੜਨ ਤੋਂ ਵੀ ਪਿੱਛੇ ਨਹੀਂ ਹਟਾਂਗਾ-ਬਿੱਟੂ

ਲੁਧਿਆਣਾ, 23 ਮਈ (ਕਵਿਤਾ ਖੁੱਲਰ/ਪੁਨੀਤ ਬਾਵਾ)-ਲੋਕ ਸਭਾ ਹਲਕਾ ਲੁਧਿਆਣਾ ਤੋਂ ਚੋਣ ਜਿੱਤਣ ਵਾਲੇ ਕਾਂਗਰਸ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਆਪਣੀ ਜਿੱਤ ਦੀ ਖੁਸ਼ੀ ਸਾਂਝੀ ਕੀਤੀ ਅਤੇ ਕਿਹਾ ਕਿ ਇਹ ਜਿੱਤ ਉਨ੍ਹਾਂ ...

ਪੂਰੀ ਖ਼ਬਰ »

ਕੈਪਟਨ ਦੀ ਬਦੌਲਤ ਪੰਜਾਬ 'ਚ ਨਹੀਂ ਚੱਲ ਸਕਿਆ ਮੋਦੀ ਦਾ ਜਾਦੂ-ਡਿੰਪਾ

ਤਰਨ ਤਾਰਨ, 23 ਮਈ (ਹਰਿੰਦਰ ਸਿੰਘ)-ਭਾਵੇਂ ਦੇਸ਼ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਾਦੂ ਸਿਰ ਚੜ੍ਹ ਕੇ ਬੋਲਿਆ ਹੈ, ਪਰ ਪੰਜਾਬ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬਦੌਲਤ ਮੋਦੀ ਦਾ ਜਾਦੂ ਨਹੀਂ ਚੱਲ ਸਕਿਆ ਅਤੇ ਪੰਜਾਬ ਦੇ ਵੋਟਰਾਂ ਨੇ ਕਾਂਗਰਸ ਪਾਰਟੀ ਦੇ ...

ਪੂਰੀ ਖ਼ਬਰ »

ਮੇਰੀ ਜਿੱਤ ਦਾ ਸਿਹਰਾ ਅੰਮਿ੍ਤਸਰ ਦੇ ਲੋਕਾਂ ਸਿਰ-ਔਜਲਾ

ਅੰਮਿ੍ਤਸਰ, 23 ਮਈ (ਰੇਸ਼ਮ ਸਿੰਘ)-ਅੰਮਿ੍ਤਸਰ ਲੋਕ ਸਭਾ ਹਲਕੇ ਤੋਂ ਇਕ ਲੱਖ ਤੋਂ ਵਧੇਰੇ ਵੋਟਾਂ ਨਾਲ ਜੇਤੂ ਰਹੇ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਹ ਲੋਕਾਂ ਵਲੋਂ ਮਿਲੇ ਪਿਆਰ ਦੇ ਤਹਿ ਦਿਲੋਂ ਧੰਨਵਾਦੀ ਹਨ ਜਿਨ੍ਹਾਂ ਵਲੋਂ ਉਨ੍ਹਾਂ ਨੂੰ ...

ਪੂਰੀ ਖ਼ਬਰ »

ਹਲਕੇ ਦੇ ਲੋਕਾਂ ਦੀਆਂ ਆਸਾਂ 'ਤੇ ਪੂਰਾ ਉਤਰਾਂਗਾ-ਡਾ: ਅਮਰ ਸਿੰਘ

ਫ਼ਤਹਿਗੜ੍ਹ ਸਾਹਿਬ, 23 ਮਈ (ਭੂਸ਼ਨ ਸੂਦ)-ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਜੇਤੂ ਰਹੇ ਉਮੀਦਵਾਰ ਡਾ. ਅਮਰ ਸਿੰਘ ਨੇ 'ਅਜੀਤ' ਨਾਲ ਵਿਸ਼ੇਸ਼ ਭੇਟ ਵਾਰਤਾ ਦੌਰਾਨ ਹਲਕੇ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਲੋਕਾਂ ਦੀਆਂ ਆਸਾਂ 'ਤੇ ...

ਪੂਰੀ ਖ਼ਬਰ »

ਰਮਜ਼ਾਨ-ਉਲ-ਮੁਬਾਰਕ ਦਾ 18ਵਾਂ ਰੋਜ਼ਾ ਅੱਜ

ਮਲੇਰਕੋਟਲਾ, 23 ਮਈ (ਹਨੀਫ਼ ਥਿੰਦ)- ਰੋਜ਼ਾ ਰੱਖਣ ਦੀ ਸਮਾਂ ਸਾਰਣੀ ਇਸ ਪ੍ਰਕਾਰ ਹੈ | ਅੱਜ 24 ਮਈ ਦਿਨ ਸ਼ੁੱਕਰਵਾਰ ਨੂੰ ਰਮਜ਼ਾਨ-ਉਲ-ਮੁਬਾਰਕ ਦਾ 18ਵਾਂ ਰੋਜ਼ਾ ਖੋਲ੍ਹਣ ਦਾ ਸਮਾਂ ਸ਼ਾਮ 7:20 ਵਜੇ ਹੋਵੇਗਾ ਅਤੇ ਕੱਲ੍ਹ 25 ਮਈ ਨੂੰ ਰਮਜ਼ਾਨ-ਉਲ-ਮੁਬਾਰਕ ਦਾ 19ਵਾਂ ਰੋਜ਼ਾ ਸਵੇਰੇ ...

ਪੂਰੀ ਖ਼ਬਰ »

ਪਾਕਿ ਭਾਰਤ ਵਿਰੁੱਧ ਪਰਾਕਸੀ ਜੰਗ ਬੰਦ ਕਰੇ-ਅਜੈ ਬਿਸੇਰੀਆ

ਅੰਮਿ੍ਤਸਰ, 23 ਮਈ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨਰ ਅਜੈ ਬਿਸੇਰੀਆ ਨੇ ਕਿਹਾ ਹੈ ਕਿ ਪਾਕਿ ਨੂੰ ਭਾਰਤ ਵਿਰੁੱਧ ਪਰਾਕਸੀ ਵਾਰ ਬੰਦ ਕਰਕੇ ਨਵੀਂ ਦਿੱਲੀ ਦੇ ਨਾਲ ਭਰੋਸਾ ਬਹਾਲੀ ਦੇ ਉਪਾਵਾਂ ਦੇ ਯਤਨ ਕਰਨੇ ਚਾਹੀਦੇ ਹਨ | ਉਨ੍ਹਾਂ ਨੇ ਪਾਕਿਸਤਾਨੀ ...

ਪੂਰੀ ਖ਼ਬਰ »

ਹੁਣ ਪੰਜਾਬ ਦੀਆਂ ਬਰੂੰਹਾਂ 'ਤੇ ਖੜ੍ਹੀ ਹੈ ਕਈ ਵਿਧਾਨ ਸਭਾ ਹਲਕਿਆਂ ਦੀ ਜ਼ਿਮਨੀ ਚੋਣ

ਬਲਵਿੰਦਰ ਸਿੰਘ ਧਾਲੀਵਾਲ ਮਾਨਸਾ, 23 ਮਈ- ਪੰਜਾਬ 'ਚ ਵੱਖ-ਵੱਖ ਲੋਕ ਸਭਾ ਹਲਕਿਆਂ ਤੋਂ ਕਿਸਮਤ ਅਜ਼ਮਾ ਰਹੇ ਰਾਜ ਦੇ 9 ਵਿਧਾਇਕਾਂ 'ਚੋਂ ਭਾਵੇਂ 2 ਵਿਧਾਇਕ ਹੀ ਲੋਕ ਸਭਾ ਦੀਆਂ ਪੌੜੀਆਂ ਚੜ੍ਹੇ ਹਨ ਪਰ ਅਗਲੇ ਮਹੀਨਿਆਂ 'ਚ ਸੂਬੇ ਦੇ ਬਰੰੂਹਾਂ 'ਤੇ ਕਈ ਵਿਧਾਨ ਸਭਾ ਹਲਕਿਆਂ ...

ਪੂਰੀ ਖ਼ਬਰ »

ਵਾਰਸ ਟੈੱਸਟ ਟਿਊਬ ਬੇਬੀ ਸੈਂਟਰ ਮੋਗਾ ਬੇ-ਔਲਾਦ ਲਈ ਵਰਦਾਨ

ਮੋਗਾ, 23 ਮਈ (ਸੁਰਿੰਦਰਪਾਲ ਸਿੰਘ)-ਮੋਗਾ ਫ਼ਿਰੋਜ਼ਪੁਰ ਰੋਡ 'ਤੇ ਸਥਿਤ ਰਾਜੀਵ ਹਸਪਤਾਲ 'ਚ ਸਥਾਪਿਤ ਵਾਰਿਸ ਟੈੱਸਟ ਟਿਊਬ, ਬੇਬੀ ਸੈਂਟਰ ਮੋਗਾ ਬੇ-ਔਲਾਦ ਜੋੜਿਆਂ ਦੇ ਸੁਪਨੇ ਸਾਕਾਰ ਕਰ ਰਿਹਾ ਹੈ | ਇਸੇ ਲੜੀ ਤਹਿਤ ਪਰਮਿੰਦਰ ਕੌਰ ਪਤਨੀ ਸੁਖਦੇਵ ਸਿੰਘ ਪਿੰਡ ਲੋਕੇ ...

ਪੂਰੀ ਖ਼ਬਰ »

ਜੀ.ਐੱਨ.ਐੱਮ./ਬੀ.ਐੱਸ.ਸੀ. ਨਰਸਿੰਗ ਆਸਟ੍ਰੇਲੀਆ ਪ੍ਰੋਗਰਾਮ ਦੇ ਦਾਖ਼ਲੇ ਦੀ ਆਖ਼ਰੀ ਮਿਤੀ 30 ਮਈ

ਜਲੰਧਰ, 23 ਮਈ (ਅ.ਬ)-ਜੇਕਰ ਤੁਸੀਂ ਜੀ.ਐੱਨ.ਐੱਮ./ਬੀ.ਐੱਸ.ਸੀ. ਪਾਸ ਹੋ ਜਾਂ ਅਤੇ ਭਾਰਤ ਵਿਚ ਇੰਡੀਅਨ ਨੈਸ਼ਨਲ ਕਾਊਾਸਲ ਤੋਂ ਰਜਿਸਟਰਡ ਨਰਸ ਹੋ ਤਾਂ ਤੁਸੀਂ ਸਕੂਲ ਆਫ਼ ਇੰਟਰਨੈਸ਼ਨਲ ਸਟੱਡੀਜ਼, ਡੀ-6, ਇੰਡਸਟ੍ਰੀਅਲ ਏਰੀਆ, ਫੇਜ-1, ਮੁਹਾਲੀ ਤੋਂ ਇਕ ਸਾਲ ਦਾ ਨਰਸਿੰਗ ਬਰਿਜਿੰਗ ...

ਪੂਰੀ ਖ਼ਬਰ »

ਚੋਣ ਨਤੀਜਿਆਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਤੁਰੰਤ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ-ਮਲਿਕ

ਹੁਸ਼ਿਆਰਪੁਰ, 23 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਚੋਣ ਨਤੀਜਿਆਂ ਤੋਂ ਬਾਅਦ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਐਲਾਨ ਮੁਤਾਬਿਕ ਬਿਨਾਂ ਦੇਰੀ ਕੀਤਿਆਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ | ਇਨ੍ਹਾਂ ਵਿਚਾਰਾਂ ਦਾ ...

ਪੂਰੀ ਖ਼ਬਰ »

ਲੈਂਡਮਾਰਕ ਇੰਮੀਗ੍ਰੇਸ਼ਨ ਵਲੋਂ ਕੈਨੇਡਾ ਸਟੱਡੀ ਵੀਜ਼ਾ ਸੈਮੀਨਾਰ ਅੱਜ ਤੋਂ

ਜਲੰਧਰ, 23 ਮਈ (ਏਜੰਸੀ)-ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਲਈ ਲੈਂਡਮਾਰਕ ਇੰਮੀਗ੍ਰੇਸ਼ਨ ਵਲੋਂ ਵੱਖ ਵੱਖ ਸ਼ਹਿਰਾਂ 'ਚ ਮੁਫ਼ਤ ਸੈਮੀਨਾਰ ਕਰਵਾਇਆ ਜਾ ਰਿਹਾ ਹੈ | 24 ਮਈ ਨੂੰ ਜਲੰਧਰ, ਦਫ਼ਤਰ ਨੰਬਰ 317, ਪ੍ਰੈਸਟੀਜ਼ ਚੈਂਬਰ, ਨੇੜੇ ਬੱਸ ਸਟੈਂਡ, 25 ਮਈ ਨੂੰ ਨਵਾਂਸ਼ਹਿਰ, ਦੀ ...

ਪੂਰੀ ਖ਼ਬਰ »

ਜਨਤਾ ਦੇ ਫ਼ਤਵੇ ਅੱਗੇ ਸਿਰ ਝੁਕਾਉਂਦੇ ਹਾਂ-ਬਾਦਲ

ਬਾਦਲ (ਸ੍ਰੀ ਮੁਕਤਸਰ ਸਾਹਿਬ), 23 ਮਈ (ਰਣਜੀਤ ਸਿੰਘ ਢਿੱਲੋਂ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਪਿੰਡ ਬਾਦਲ ਵਿਖੇ ਆਪਣੇ ਗ੍ਰਹਿ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੇਸ਼ 'ਚ ਐੱਨ.ਡੀ.ਏ. ਨੂੰ ਪੂਰਨ ਬਹੁਮਤ ਮਿਲਣ 'ਤੇ ਕਿਹਾ ਕਿ ਉਹ ਨਰਿੰਦਰ ...

ਪੂਰੀ ਖ਼ਬਰ »

ਚੌਟਾਲਾ ਸਰਕਾਰ ਵੇਲੇ ਭਰਤੀ ਜੀ.ਆਰ.ਪੀ. ਸਿਪਾਹੀਆਂ ਨੂੰ ਰਾਹਤ

ਚੰਡੀਗੜ੍ਹ, 23 ਮਈ (ਸੁਰਜੀਤ ਸਿੰਘ ਸੱਤੀ)- ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਸ਼ਾਸਨ ਕਾਲ 'ਚ ਸਾਲ 2004 ਦੌਰਾਨ ਜੀ.ਆਰ.ਪੀ. ਵਿਚ ਭਰਤੀ ਕੀਤੇ ਗਏ ਲਗਭਗ 293 ਸੌ ਸਿਪਾਹੀਆਂ ਨੂੰ ਹਾਈਕੋਰਟ ਨੇ ਵੱਡੀ ਰਾਹਤ ਦਿੱਤੀ ਹੈ | ਇਸ ਭਰਤੀ ਵਿਚ ਗੜਬੜੀ ਦਾ ਦੋਸ਼ ...

ਪੂਰੀ ਖ਼ਬਰ »

ਹੁੱਡਾ ਮਲਟੀਪਲ ਅਲਾਟਮੈਂਟ 'ਚ ਘਪਲੇ ਦੀ ਜਾਂਚ ਲਈ ਹਾਈਕੋਰਟ ਜੱਜ ਦੀ ਅਗਵਾਈ 'ਚ ਕਮੇਟੀ ਗਠਿਤ

ਚੰਡੀਗੜ੍ਹ, 23 ਮਈ (ਸੁਰਜੀਤ ਸਿੰਘ ਸੱਤੀ)- ਹਰਿਆਣਾ ਵਿਚ ਪਿਛਲੇ ਤਿੰਨ ਦਹਾਕਿਆਂ ਵਿਚ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ (ਹੁਡਾ) ਵਲੋਂ ਕੀਤੀ ਗਈ ਅਖਤਿਆਰੀ ਕੋਟੇ ਦੀ ਅਲਾਟਮੈਂਟ 'ਚ ਕਥਿਤ ਤੌਰ 'ਤੇ ਹੋਈ ਘਪਲੇਬਾਜ਼ੀ ਦੀ ਜਾਂਚ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ...

ਪੂਰੀ ਖ਼ਬਰ »

ਕਰੰਟ ਲੱਗਣ ਕਾਰਨ ਵਿਅਕਤੀ ਦੀ ਮੌਤ

ਚੰਡੀਗੜ੍ਹ, 23 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 44 ਵਿਚ ਇਕ ਸ਼ੋਅਰੂਮ ਦੇ ਸ਼ਟਰ ਨਾਲੋਂ ਕਰੰਟ ਲੱਗਣ ਕਰਕੇ ਇਕ 34 ਸਾਲਾ ਵਿਅਕਤੀ ਦੀ ਮੌਤ ਹੋ ਗਈ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਿ੍ਤਕ ਦੀ ਪਛਾਣ ਹਰਪ੍ਰੀਤ ਸਿੰਘ ਵਜੋਂ ਹੋਈ ਹੈ | ਪੀੜਤ ਅਤੇ ਉਸ ਦਾ ਇਕ ...

ਪੂਰੀ ਖ਼ਬਰ »

ਮਾਮਲਾ ਫ਼ਰੀਦਕੋਟ ਪੁਲਿਸ ਹਿਰਾਸਤ 'ਚ ਮਾਰੇ ਗਏ ਨੌਜਵਾਨ ਦੀ ਲਾਸ਼ ਨੂੰ ਖ਼ੁਰਦ ਬੁਰਦ ਕਰਨ ਦਾ

ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥੀਆਂ ਵਲੋਂ ਰੋਸ ਪ੍ਰਦਰਸ਼ਨ

ਚੰਡੀਗੜ੍ਹ, 23 ਮਈ (ਮਨਜੋਤ ਸਿੰਘ ਜੋਤ)- ਫ਼ਰੀਦਕੋਟ ਸੀ.ਆਈ.ਏ ਸਟਾਫ਼ ਵਿਖੇ ਪੁਲਿਸ ਹਿਰਾਸਤ 'ਚ ਮਾਰੇ ਜਾਣ ਤੋਂ ਬਾਅਦ ਰਾਜਸਥਾਨ ਨਹਿਰ ਵਿਚ ਲਾਸ਼ ਸੁੱਟ ਕੇ ਖਪਾ ਦਿੱਤੇ ਗਏ ਨੌਜਵਾਨ ਜਸਪਾਲ ਸਿੰਘ ਲਈ ਇਨਸਾਫ਼ ਦੀ ਆਵਾਜ਼ ਫ਼ਰੀਦਕੋਟ ਤੋਂ ਹੁੰਦਿਆਂ ਚੰਡੀਗੜ੍ਹ ਵੀ ਆ ...

ਪੂਰੀ ਖ਼ਬਰ »

ਔਰਤ ਨਾਲ ਛੇੜਛਾੜ ਕਰਨ ਵਾਲੇ ਿਖ਼ਲਾਫ਼ ਮਾਮਲਾ ਦਰਜ

ਚੰਡੀਗੜ੍ਹ, 23 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)- ਸ਼ਹਿਰ ਦੀ ਰਹਿਣ ਵਾਲੀ ਇਕ ਔਰਤ ਨਾਲ ਛੇੜਛਾੜ ਕਰਨ 'ਤੇ ਪੁਲਿਸ ਨੇ ਹੱਲੋਮਾਜਰਾ ਦੇ ਰਹਿਣ ਵਾਲੇ ਇਕ ਲੜਕੇ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਦੀ ਪਛਾਣ ਅਭਿਸ਼ੇਕ ਵਜੋਂ ਹੋਈ ਹੈ | ਮਾਮਲੇ ...

ਪੂਰੀ ਖ਼ਬਰ »

4 ਪੰਜਾਬੀ ਕਲਾਕਾਰ ਇਸ ਵਾਰ ਸੰਸਦ ਦੀਆਂ ਚੜ੍ਹਨਗੇ ਪੌੜੀਆਂ

ਸੰਗਰੂਰ, 23 ਮਈ (ਅਮਨਦੀਪ ਸਿੰਘ ਬਿੱਟਾ)-ਨਵ ਗਠਿਤ ਲੋਕ ਸਭਾ 'ਚ ਪੰਜਾਬ ਨਾਲ ਸਬੰਧਿਤ ਚਾਰ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੂੰ ਦੇਸ਼ ਦੀ ਸਰਵਉੱਚ ਪੰਚਾਇਤ 'ਚ ਬੈਠਣ ਦਾ ਮਾਨ ਹਾਸਲ ਹੋਇਆ ਹੈ। ਸੰਗਰੂਰ ਤੋਂ ਭਗਵੰਤ ਮਾਨ ਜੋ 'ਆਪ' ਦੇ ਇਕਲੌਤੇ ਸੰਸਦ ਮੈਂਬਰ ਹਨ ਨੂੰ ਲਗਾਤਾਰ ...

ਪੂਰੀ ਖ਼ਬਰ »

28 ਮੌਜੂਦਾ ਸੰਸਦ ਮੈਂਬਰ ਔਰਤਾਂ ਆਪਣੀਆਂ ਸੀਟਾਂ ਬਰਕਰਾਰ ਰੱਖਣ 'ਚ ਕਾਬਯਾਬ

ਨਵੀਂ ਦਿੱਲੀ, 23 ਮਈ (ਏਜੰਸੀਆਂ)-ਲੋਕ ਸਭਾ ਚੋਣਾਂ ਲਈ ਚਲ ਰਹੀ ਵੋਟਾਂ ਦੀ ਗਿਣਤੀ 'ਚ 41 ਮੌਜੂਦਾ ਮਹਿਲਾ ਸੰਸਦ ਮੈਂਬਰਾਂ 'ਚੋਂ ਸੋਨੀਆ ਗਾਂਧੀ, ਹੇਮਾ ਮਾਲਿਨੀ ਅਤੇ ਕਿਰਨ ਖੇਰ ਸਮੇਤ 28 ਮਹਿਲਾ ਸੰਸਦ ਮੈਂਬਰ ਆਪਣੀਆ ਸੀਟਾਂ ਬਰਕਰਾਰ ਰੱਖਣ ਕਾਮਯਾਬ ਹੋ ਗਈਆਂ ਹਨ | ਜਿਹੜੀਆਂ ...

ਪੂਰੀ ਖ਼ਬਰ »

ਜੇਤਲੀ ਨੂੰ ਏਮਜ਼ ਤੋਂ ਮਿਲੀ ਛੁੱਟੀ

ਨਵੀਂ ਦਿੱਲੀ, 23 ਮਈ (ਏਜੰਸੀ)- ਕੇਂਦਰੀ ਵਿੱਤ ਮੰਤਰੀ ਅਰੁਨ ਜੇਤਲੀ (66) ਨੂੰ ਅੱਜ ਏਮਜ਼ ਤੋਂ ਛੁੱਟੀ ਦੇ ਦਿੱਤੀ ਗਈ ਹੈ ਜੋ ਬੀਤੇ ਦਿਨ ਤੋਂ ਇਥੇ ਆਪਣੀ ਕਿਸੇ ਗੁੱਝੀ ਬਿਮਾਰੀ ਦਾ ਇਲਾਜ ਕਰਵਾ ਰਹੇ ਸਨ | ਸੂਤਰਾਂ ਮੁਤਾਬਿਕ ਬੀਤੇ ਕਰੀਬ 3 ਹਫ਼ਤਿਆਂ ਤੋਂ ਜੇਤਲੀ ਆਪਣੇ ਦਫ਼ਤਰ ...

ਪੂਰੀ ਖ਼ਬਰ »

5 ਨੂੰ ਰਿਲੀਜ਼ ਹੋਵੇਗੀ 3ਡੀ ਐਨੀਮੇਟਡ ਫ਼ਿਲਮ 'ਦਾਸਤਾਨ-ਏ-ਮੀਰੀ-ਪੀਰੀ'

ਛੇਹਰਟਾ, 23 ਮਈ (ਸੁੱਖ ਵਡਾਲੀ)- 1604 ਈ: 'ਤੇ ਆਧਾਰਤ ਫ਼ਿਲਮ ਦਾਸਤਾਨ-ਏ-ਮੀਰੀ-ਪੀਰੀ ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੁਗ਼ਲਾਂ ਦੇ ਅੱਤਿਆਚਾਰਾਂ ਦੇ ਿਖ਼ਲਾਫ਼ ਦੋ ਤਲਵਾਰਾਂ ਮੀਰੀ ਅਤੇ ਪੀਰੀ ਧਾਰਨ ਕਰਨ ...

ਪੂਰੀ ਖ਼ਬਰ »

ਚੋਟੀ ਦਾ ਅੱਤਵਾਦੀ ਕਮਾਂਡਰ ਜ਼ਾਕਿਰ ਮੂਸਾ ਮੁਕਾਬਲੇ 'ਚ ਢੇਰ

ਸ੍ਰੀਨਗਰ, 23 ਮਈ (ਏਜੰਸੀ)-ਜੰਮੂ-ਕਸ਼ਮੀਰ 'ਚ ਫ਼ੌਜ ਨੇ ਵੱਡੇ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ ਹੈ | ਤਰਾਲ 'ਚ ਸੁਰੱਖਿਆ ਬਲਾਂ ਨੇ ਚੋਟੀ ਦੇ ਅੱਤਵਾਦੀ ਕਮਾਂਡਰ ਜ਼ਾਕਿਰ ਮੂਸਾ ਨੂੰ ਮੁਕਾਬਲੇ 'ਚ ਢੇਰ ਕਰ ਦਿੱਤਾ ਹੈ | ਜ਼ਾਕਿਰ ਮੂਸਾ ਅੱਤਵਾਦੀ ਸੰਗਠਨ ਅੰਸਾਰ ਗਜਵਾਤ ਉੱਲ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX