ਤਾਜਾ ਖ਼ਬਰਾਂ


ਮਲੇਸ਼ੀਆ 'ਚ ਜ਼ਾਕਿਰ ਨਾਇਕ ਦੇ ਭਾਸ਼ਣ 'ਤੇ ਰੋਕ
. . .  14 minutes ago
ਕੁਆਲਾਲੰਪੁਰ, 20 ਅਗਸਤ - ਮਲੇਸ਼ੀਆ 'ਚ ਇਸਲਾਮਿਕ ਰਿਸਰਚ ਫਾਉਂਡੇਸ਼ਨ ਦੇ ਸੰਸਥਾਪਕ ਪ੍ਰਧਾਨ ਜ਼ਾਕਿਰ ਨਾਇਕ ਦੇ ਭਾਸ਼ਣ ਦੇਣ 'ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਦੀ ਜਾਣਕਾਰੀ ਮਲੇਸ਼ੀਆਈ ਮੀਡੀਆ...
ਪ੍ਰਧਾਨ ਮੰਤਰੀ ਨੇ ਟਵੀਟ ਕਰ ਰਾਜੀਵ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  26 minutes ago
ਨਵੀਂ ਦਿੱਲੀ, 20 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਸਾਬਕਾ ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਨੂੰ ਜਨਮ ਦਿਨ 'ਤੇ ਸ਼ਰਧਾਂਜਲੀ...
ਯਮੁਨਾ ਨਦੀ 'ਚ ਖਤੇ ਦੇ ਨਿਸ਼ਾਨ ਤੋਂ ਉੱਪਰ ਪਹੁੰਚਾ ਪਾਣੀ
. . .  43 minutes ago
ਨਵੀਂ ਦਿੱਲੀ, 20 ਅਗਸਤ - ਦਿੱਲੀ ਵਿਖੇ ਯਮੁਨਾ ਨਦੀ ਵਿਚ ਪਾਣੀ ਖ਼ਤਰੇ ਦੇ ਨਿਸ਼ਾਨ (205.33) ਤੋਂ 0.61 (205.94) ਮੀਟਰ ਉੱਪਰ ਪਹੁੰਚ ਗਿਆ...
ਪਿੰਡ ਮੰਡਾਲਾ ਨੇੜੇ ਧੁੱਸੀ ਬੰਨ੍ਹ ਟੁੱਟਾ
. . .  59 minutes ago
ਲੋਹੀਆਂ ਖ਼ਾਸ, 20 ਅਗਸਤ (ਬਲਵਿੰਦਰ ਸਿੰਘ ਵਿੱਕੀ) ਅੱਜ ਸਵੇਰੇ 6 ਵਜੇ ਲੋਹੀਆਂ ਖ਼ਾਸ ਦੇ ਸਤਲੁਜ ਦਰਿਆ ਨਾਲ ਲੱਗਦੇ ਪਿੰਡ ਮੰਡਾਲਾ ਨੇੜੇ ਧੁੱਸੀ ਬੰਨ੍ਹ ਚ ਵੱਡਾ...
ਸੋਨੀਆ, ਰਾਹੁਲ, ਮਨਮੋਹਨ ਵੱਲੋਂ ਰਾਜੀਵ ਗਾਂਧੀ ਨੂੰ ਸ਼ਰਧਾਂਜਲੀ
. . .  about 1 hour ago
ਨਵੀਂ ਦਿੱਲੀ, 20 ਅਗਸਤ - ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸਵ. ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ 75ਵੇਂ ਜਨਮ ਦਿਨ 'ਤੇ ਸ਼ਰਧਾਂਜਲੀ...
ਅੱਖਾਂ ਵਿਚ ਸਪਰੇਅ ਪਾ ਕੇ ਖੋਹੀ ਆਈ-20 ਕਾਰ
. . .  about 1 hour ago
ਐੱਸ.ਏ.ਐੱਸ.ਨਗਰ, 20 ਅਗਸਤ (ਜਸਬੀਰ ਸਿੰਘ ਜੱਸੀ) - ਪੁੱਡਾ ਭਵਨ ਨੇੜੇ 2 ਵਿਅਕਤੀਆਂ ਵੱਲੋਂ ਕਾਰ ਚਾਲਕ ਦੀਆਂ ਅੱਖਾਂ ਵਿਚ ਸਪਰੇਅ ਪਾ ਕੇ ਆਈ-20 ਕਾਰ ਖੋਹਣ ਦਾ ਮਾਮਲਾ ਸਾਹਮਣੇ...
ਅੱਜ ਦਾ ਵਿਚਾਰ
. . .  about 1 hour ago
ਪ੍ਰਸਿੱਧ ਸੰਗੀਤਕਾਰ ਖ਼ਯਾਮ ਦਾ ਦੇਹਾਂਤ
. . .  1 day ago
ਮੁੰਬਈ ,19 ਅਗਸਤ -ਪ੍ਰਸਿੱਧ ਸੰਗੀਤਕਾਰ ਖ਼ਯਾਮ ਦਾ ਦੇਹਾਂਤ ਹੋ ਗਿਆ , ਉਹ 93 ਸਾਲ ਦੇ ਸਨ ।
ਲੋਹੀਆਂ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਐੱਮ.ਪੀ. ਚੌਧਰੀ ਤੇ ਵਿਧਾਇਕ ਲਾਡੀ ਵੱਲੋਂ ਦੌਰਾ
. . .  1 day ago
ਲੋਹੀਆਂ ਖ਼ਾਸ, 19 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ) -ਲੋਹੀਆਂ ਇਲਾਕੇ ਦੇ ਪਿੰਡ ਜਾਣੀਆਂ ਜਿੱਥੋਂ ਸਤਲੁਜ ਦਰਿਆ ਦੇ ਬੰਨ੍ਹ ਨੇ ਟੁੱਟ ਕੇ ਕਰੀਬ 30 ਪਿੰਡਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ ਦਾ ਜਲੰਧਰ ਤੋਂ ...
ਸਵੇਰ ਤੋਂ ਲਗਾਤਾਰ ਘੱਟ ਰਿਹਾ ਹੈ ਸਤਲੁਜ ਅੰਦਰ ਪਾਣੀ ਦਾ ਪੱਧਰ - ਐੱਸ.ਡੀ.ਓ ਸੁਖਵਿੰਦਰ ਸਿੰਘ
. . .  1 day ago
ਫਿਲੌਰ, 19 ਅਗਸਤ - (ਇੰਦਰਜੀਤ ਚੰਦੜ੍ਹ) - ਸਤਲੁਜ ਦਰਿਆ ਅੰਦਰ ਪਾਣੀ ਦਾ ਪੱਧਰ ਸਵੇਰ ਤੋਂ ਲਗਾਤਾਰ ਘੱਟ ਰਿਹਾ ਹੈ ਇਹ ਜਾਣਕਾਰੀ ਐੱਸ.ਡੀ.ਓ ਡਰੇਨਜ਼ ਸੁਖਵਿੰਦਰ ਸਿੰਘ ਵੱਲੋਂ ਦਿੱਤੀ ਗਈ ...
ਬੀਤੇ ਦਿਨ ਹੋਈ ਭਾਰੀ ਬਾਰਸ਼ ਕਾਰਨ ਪਿੰਡ ਚੇਤਾ ਹੋਇਆ ਜਲ ਥਲ, ਫ਼ਸਲਾਂ 'ਚ ਭਰਿਆ ਨੱਕੋਂ ਨੱਕ ਪਾਣੀ​
. . .  1 day ago
ਕਟਾਰੀਆਂ, 19 ਅਗਸਤ (ਨਵਜੋਤ ਸਿੰਘ ਜੱਖੂ)- ਆਜ਼ਾਦੀ ਦੇ 72 ਵਰ੍ਹੇ ਬੀਤ ਜਾਣ ਦੇ ਬਾਅਦ ਵੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਪਿੰਡ ਚੇਤਾ ਵਿਕਾਸ ਦੇ ਪੱਖੋਂ ਅਜੇ ਵੀ ਪਛੜਿਆ...
ਤਾਜੋਵਾਲ- ਮੰਢਾਲਾ ਧੁੱਸੀ ਬੰਨ੍ਹ ਦੀ ਮੁਰੰਮਤ ਦਾ ਕੰਮ ਹੋਇਆ ਤੇਜ਼
. . .  1 day ago
ਉਸਮਾਨਪੁਰ, 19 ਅਗਸਤ (ਸੰਦੀਪ ਮਝੂਰ)- ਅੱਜ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਘਟਣ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਬੀਤੇ ਕੱਲ੍ਹ ਭਾਖੜਾ ਡੈਮ ਤੋਂ ਦਰਿਆ ...
ਪ੍ਰਸ਼ਾਸਨ ਨੇ ਜਲਾਲਾਬਾਦ ਤਹਿਸੀਲ ਦੇ ਪੰਜ ਪਿੰਡਾਂ ਨੂੰ ਖ਼ਾਲੀ ਕਰਨ ਦੇ ਦਿੱਤੇ ਹੁਕਮ
. . .  1 day ago
ਜਲਾਲਾਬਾਦ,19 ਅਗਸਤ (ਜਤਿੰਦਰ ਪਾਲ ਸਿੰਘ)- ਜਲਾਲਾਬਾਦ ਦੇ ਬਾਰਡਰ ਪੱਟੀ ਦੇ ਨਾਲ ਲੱਗਦੇ ਪਿੰਡਾਂ ਜਿੱਥੇ ਸਤਲੁਜ ਦਰਿਆ ਦੀਆਂ ਫਾਟਾਂ ਪੈਂਦੀਆਂ ਹਨ, ਦੇ ਵਾਸੀਆਂ ਨੂੰ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਮੱਦੇ...
ਲੋਹੀਆ ਦੇ ਪਿੰਡ ਗਿੱਦੜ ਪਿੰਡੀ ਅਤੇ ਮੰਡਾਲਾ ਸਾਹਮਣੇ ਸਤਲੁਜ ਦਾ ਐਡਵਾਂਸ ਬੰਨ੍ਹ ਹੋਇਆ ਤਹਿਸ ਨਹਿਸ
. . .  1 day ago
ਲੋਹੀਆ ਖ਼ਾਸ, 19 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ)- ਸਤਲੁਜ ਦਰਿਆ 'ਚ ਆਏ ਬੇਤਹਾਸ਼ਾ ਪਾਣੀ ਜਿਸ ਨੇ ਭਿਆਨਕ ਹੜ੍ਹ ਦਾ ਰੂਪ ਧਾਰਨ ਕੀਤਾ ਹੋਇਆ ਹੈ ਨੇ ਸਤਲੁਜ ਦਰਿਆ ਦੇ ਦੋਵੇਂ...
ਡਿਪਟੀ ਕਮਿਸ਼ਨਰ ਵੱਲੋਂ ਲੁਧਿਆਣਾ ਦੀਆਂ ਡਾਇੰਗਾਂ ਬੰਦ ਕਰਨ ਦੇ ਹੁਕਮ
. . .  1 day ago
ਲੁਧਿਆਣਾ, 19 ਅਗਸਤ (ਪੁਨੀਤ ਬਾਵਾ)- ਡਿਪਟੀ ਕਮਿਸ਼ਨਰ ਲੁਧਿਆਣਾ ਕਮ ਜ਼ਿਲ੍ਹਾ ਫ਼ ਡਿਜਾਸਟਰ ਮੈਨੇਜਮੈਂਟ ਅਥਾਰਿਟੀ ਲੁਧਿਆਣਾ ਦੇ ਚੇਅਰਮੈਨ ਪ੍ਰਦੀਪ ਕੁਮਾਰ ਅਗਰਵਾਲ ਨੇ ਭਾਰੀ ਮੀਂਹ ਬਾਅਦ ਬਣੇ ਹੜ੍ਹ ਵਰਗੇ...
ਨਸ਼ਾ ਤਸਕਰਾਂ ਦੇ ਪਰਿਵਾਰ ਤੋ ਰਿਸ਼ਵਤ ਲੈਣ ਵਾਲੇ ਐੱਸ.ਐੱਚ.ਓ ਅਤੇ ਥਾਣੇਦਾਰ 'ਤੇ ਵੱਡੀ ਕਾਰਵਾਈ
. . .  1 day ago
ਕੈਬਨਿਟ ਮੰਤਰੀ ਧਰਮਸੋਤ ਵੱਲੋਂ ਨਾਭਾ ਹਲਕੇ ਦੇ ਪਾਣੀ ਤੋਂ ਪ੍ਰਭਾਵਿਤ ਦਰਜਨਾਂ ਪਿੰਡਾਂ ਦਾ ਦੌਰਾ
. . .  1 day ago
ਪੰਜਾਬ 'ਚ ਆਏ ਹੜ੍ਹਾਂ ਲਈ ਸੁਖਬੀਰ ਬਾਦਲ ਨੇ ਕੈਪਟਨ ਨੂੰ ਠਹਿਰਾਇਆ ਜ਼ਿੰਮੇਵਾਰ
. . .  1 day ago
ਹੁਣ ਡੈਲੀਗੇਟ ਕਰਿਆ ਕਰਨਗੇ ਅਕਾਲੀ ਦਲ ਦੇ ਅਹੁਦੇਦਾਰਾਂ ਦੀ ਚੋਣ-ਸੁਖਬੀਰ
. . .  1 day ago
ਕੱਲ੍ਹ ਵੀ ਬੰਦ ਰਹਿਣਗੇ ਸ਼ਾਹਕੋਟ ਦੇ ਸਕੂਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 10 ਜੇਠ ਸੰਮਤ 551
ਵਿਚਾਰ ਪ੍ਰਵਾਹ: ਖੁਸ਼ਕਿਸਮਤੀ, ਸਖ਼ਤ ਮਿਹਨਤ ਅਤੇ ਜ਼ੋਰਦਾਰ ਤਿਆਰੀ \'ਚੋਂ ਹੀ ਜਨਮ ਲੈਂਦੀ ਹੈ। -ਅਗਿਆਤ

ਪੰਜਾਬ / ਜਨਰਲ

ਕੈਪਟਨ ਦਾ ਪੰਜਾਬ 'ਚ 13 ਮਿਸ਼ਨ ਫ਼ੇਲ੍ਹ ਹੋਇਆ-ਸੁਖਬੀਰ

ਬਾਦਲ (ਸ੍ਰੀ ਮੁਕਤਸਰ ਸਾਹਿਬ), 23 ਮਈ (ਰਣਜੀਤ ਸਿੰਘ ਢਿੱਲੋਂ, ਸ਼ਿਵਰਾਜ ਸਿੰਘ ਬਰਾੜ, ਮੇਵਾ ਸਿੰਘ)-ਬਠਿੰਡਾ ਲੋਕ ਸਭਾ ਹਲਕੇ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਦੀ ਜਿੱਤ ਦਾ ਪਤਾ ਲਗਦਿਆਂ ਹੀ ਉਨ੍ਹਾਂ ਦੇ ਗ੍ਰਹਿ ਪਿੰਡ ਬਾਦਲ (ਸ੍ਰੀ ਮੁਕਤਸਰ ਸਾਹਿਬ) ਵਿਖੇ ਵਧਾਈਆਂ ਦੇਣ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ ਸਿੱਧੂ ਦਾ ਵਿਭਾਗ ਤਬਦੀਲ ਕਰਨ ਦਾ ਸੰਕੇਤ

ਚੰਡੀਗੜ੍ਹ, 23 ਮਈ (ਹਰਕਵਲਜੀਤ ਸਿੰਘ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ਼ਾਮ ਇੱਥੇ ਇਸ ਗੱਲ ਦਾ ਸੰਕੇਤ ਦਿੱਤਾ ਕਿ ਲੋਕ ਸਭਾ ਚੋਣਾਂ ਦੌਰਾਨ ਸ਼ਹਿਰੀ ਖੇਤਰਾਂ 'ਚ ਪਾਰਟੀ ਦੀ ਰਹੀ ਮਾੜੀ ਕਾਰਗੁਜ਼ਾਰੀ ਅਤੇ ਸ਼ਹਿਰਾਂ 'ਚ ਲੋੜੀਂਦੇ ਕੰਮ ਨਾ ਹੋ ਸਕਣ ...

ਪੂਰੀ ਖ਼ਬਰ »

ਜੇਤੂ ਉਮੀਦਵਾਰਾਂ ਦੀ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ

ਨੌਜਵਾਨਾਂ ਲਈ ਨੌਕਰੀਆਂ ਦੇ ਪ੍ਰਬੰਧ ਕਰਨਾ ਮੇਰੀ ਪਹਿਲੀ ਤਰਜੀਹ-ਪ੍ਰਨੀਤ ਕੌਰ

ਪਟਿਆਲਾ, 23 ਮਈ (ਗੁਰਪ੍ਰੀਤ ਸਿੰਘ ਚੱਠਾ, ਜਸਪਾਲ ਸਿੰਘ ਢਿੱਲੋਂ, ਅਮਰਬੀਰ ਸਿੰਘ ਆਹਲੂਵਾਲੀਆ)-ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ ਨੇ 162718 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕਰਨ ਦਾ ਸਿਹਰਾ ਜਨਤਾ, ਹਲਕਾ ਇੰਚਾਰਜਾਂ ਤੇ ਵਰਕਰਾਂ ਦੇ ਸਿਰ ...

ਪੂਰੀ ਖ਼ਬਰ »

ਵੋਟ ਨਾ ਪਾਉਣ ਵਾਲਿਆਂ ਦਾ ਵੀ ਜਲਦੀ ਦਿਲ ਜਿੱਤਾਂਗਾ-ਸੰਨੀ ਦਿਓਲ

ਗੁਰਦਾਸਪੁਰ, 23 ਮਈ (ਆਰਿਫ਼)-ਜਿੱਤਣ ਤੋਂ ਬਾਅਦ ਸੰਨੀ ਦਿਓਲ ਵਲੋਂ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਬਹੁਤ ਖ਼ੁਸ਼ ਹਾਂ ਕਿ ਮੋਦੀ ਇਕ ਵਾਰ ਫਿਰ ਪ੍ਰਧਾਨ ਮੰਤਰੀ ਬਣੇ ਹਨ ਅਤੇ ਗੁਰਦਾਸਪੁਰ ਤੋਂ ਉਨ੍ਹਾਂ ਨੰੂ ਲੋਕਾਂ ਨੇ ਦਿਲ ਖੋਲ੍ਹ ਕੇ ਪਿਆਰ ਦਿੱਤਾ ਹੈ | ਜਿਸ ...

ਪੂਰੀ ਖ਼ਬਰ »

ਹਲਕੇ 'ਚੋਂ ਮਿਲੀ ਵੱਡੀ ਜਿੱਤ ਦਾ ਸਿਹਰਾ ਪਾਰਟੀ ਵਰਕਰਾਂ ਨੂੰ-ਸੋਮ ਪ੍ਰਕਾਸ਼

ਹੁਸ਼ਿਆਰਪੁਰ, 23 ਮਈ (ਬਲਜਿੰਦਰਪਾਲ ਸਿੰਘ)- ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਜੇਤੂ ਰਹੇ ਉਮੀਦਵਾਰ ਸੋਮ ਪ੍ਰਕਾਸ਼ ਨੇ ਕਿਹਾ ਕਿ ਉਨ੍ਹਾਂ ਦੀ ਜਿੱਤ ਹਲਕੇ ਦੇ ਸਮੂਹ ਵਰਕਰਾਂ ਦੀ ਜਿੱਤ ਹੈ, ਜਿਨ੍ਹਾਂ ਨੇ ਦਿਨ-ਰਾਤ ਮਿਹਨਤ ਕਰਕੇ ਉਨ੍ਹਾਂ ...

ਪੂਰੀ ਖ਼ਬਰ »

ਕੀਤੇ ਕੰਮਾਂ ਕਰਕੇ ਜਿੱਤ ਹਾਸਲ ਹੋਈ-ਚੌਧਰੀ ਸੰਤੋਖ ਸਿੰਘ

ਜਲੰਧਰ, 23 ਮਈ (ਸ਼ਿਵ)- ਜਲੰਧਰ ਲੋਕ-ਸਭਾ ਹਲਕੇ ਤੋਂ ਜੇਤੂ ਕਾਂਗਰਸ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਨੇ ਆਪਣੀ ਜਿੱਤ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਲੋਕਪੱਖੀ ਨੀਤੀਆਂ ਅਤੇ ਆਪਣੇ ਵਲੋਂ ਕੀਤੇ ਗਏ ਕੰਮਾਂ ਨੂੰ ਦਿੱਤਾ ਹੈ ਤੇ ਕਿਹਾ ਹੈ ਕਿ ਜਲੰਧਰ 'ਚ ...

ਪੂਰੀ ਖ਼ਬਰ »

ਹਲਕੇ ਦੇ ਵੋਟਰਾਂ ਨਾਲ ਕੀਤੇ ਵਾਅਦੇ ਪੂਰੇ ਕਰਾਂਗਾ-ਮਨੀਸ਼ ਤਿਵਾੜੀ

ਰੂਪਨਗਰ, 23 ਮਈ (ਸਤਨਾਮ ਸਿੰਘ ਸੱਤੀ, ਗੁਰਪ੍ਰੀਤ ਸਿੰਘ ਹੁੰਦਲ)— ਮਨੀਸ਼ ਤਿਵਾੜੀ ਨੇ ਜਿੱਤ ਦੇ ਐਲਾਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵੋਟਰਾਂ ਨਾਲ ਕੀਤੇ ਵਾਅਦੇ ਹਰ ਹਾਲਤ 'ਚ ਪੂਰੇ ਕੀਤੇ ਜਾਣਗੇ | ਉਨ੍ਹਾਂ ...

ਪੂਰੀ ਖ਼ਬਰ »

ਵਿਕਾਸ ਕਾਰਜ ਕਰਵਾ ਕੇ ਵੋਟਰਾਂ ਦਾ ਕਰਜ਼ ਉਤਾਰਾਂਗਾ-ਮੁਹੰਮਦ ਸਦੀਕ

ਫ਼ਰੀਦਕੋਟ, 23 ਮਈ (ਜਸਵੰਤ ਸਿੰਘ ਪੁਰਬਾ)-ਲੋਕ ਸਭਾ ਚੋਣਾਂ 'ਚ ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਜੇਤੂ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਮੁਹੰਮਦ ਸਦੀਕ ਨੇ ਆਪਣੀ ਜਿੱਤ ਲਈ ਸਮੂਹ ਵੋਟਰਾਂ, ਆਪਣੇ ਸਮਰਥਕਾਂ ਅਤੇ ਕਾਂਗਰਸ ਪਾਰਟੀ ਦੇ ਆਗੂਆਂ ਦਾ ਤਹਿ ਦਿਲੋਂ ...

ਪੂਰੀ ਖ਼ਬਰ »

ਹੁਣ ਨਿਸ਼ਾਨਾ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ-ਭਗਵੰਤ ਮਾਨ

ਸੰਗਰੂਰ, 23 ਮਈ (ਸੁਖਵਿੰਦਰ ਸਿੰਘ ਫੁੱਲ)-'ਆਪ' ਦੇ ਸੰਗਰੂਰ ਲੋਕ ਸਭਾ ਹਲਕੇ ਤੋਂ ਜੇਤੂ ਰਹੇ ਉਮੀਦਵਾਰ ਭਗਵੰਤ ਮਾਨ ਨੇ ਚੋਣ ਗਿਣਤੀ ਤੋਂ ਬਾਅਦ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਨੰੂ ਮੇਰੀ ਕਾਰਗੁਜ਼ਾਰੀ ਚੰਗੀ ਲੱਗੀ ਹੈ ਤੇ ਇਸੇ ਕਾਰਨ ਮੈਨੰੂ ...

ਪੂਰੀ ਖ਼ਬਰ »

ਹਲਕੇ ਦੇ ਵਿਕਾਸ ਲਈ ਮੋਦੀ ਦੇ ਪੈਰ ਫੜਨ ਤੋਂ ਵੀ ਪਿੱਛੇ ਨਹੀਂ ਹਟਾਂਗਾ-ਬਿੱਟੂ

ਲੁਧਿਆਣਾ, 23 ਮਈ (ਕਵਿਤਾ ਖੁੱਲਰ/ਪੁਨੀਤ ਬਾਵਾ)-ਲੋਕ ਸਭਾ ਹਲਕਾ ਲੁਧਿਆਣਾ ਤੋਂ ਚੋਣ ਜਿੱਤਣ ਵਾਲੇ ਕਾਂਗਰਸ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਆਪਣੀ ਜਿੱਤ ਦੀ ਖੁਸ਼ੀ ਸਾਂਝੀ ਕੀਤੀ ਅਤੇ ਕਿਹਾ ਕਿ ਇਹ ਜਿੱਤ ਉਨ੍ਹਾਂ ...

ਪੂਰੀ ਖ਼ਬਰ »

ਕੈਪਟਨ ਦੀ ਬਦੌਲਤ ਪੰਜਾਬ 'ਚ ਨਹੀਂ ਚੱਲ ਸਕਿਆ ਮੋਦੀ ਦਾ ਜਾਦੂ-ਡਿੰਪਾ

ਤਰਨ ਤਾਰਨ, 23 ਮਈ (ਹਰਿੰਦਰ ਸਿੰਘ)-ਭਾਵੇਂ ਦੇਸ਼ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਾਦੂ ਸਿਰ ਚੜ੍ਹ ਕੇ ਬੋਲਿਆ ਹੈ, ਪਰ ਪੰਜਾਬ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬਦੌਲਤ ਮੋਦੀ ਦਾ ਜਾਦੂ ਨਹੀਂ ਚੱਲ ਸਕਿਆ ਅਤੇ ਪੰਜਾਬ ਦੇ ਵੋਟਰਾਂ ਨੇ ਕਾਂਗਰਸ ਪਾਰਟੀ ਦੇ ਹੱਕ 'ਚ ਵੱਡਾ ਫ਼ਤਵਾ ਦੇ ਕੇ ਦੱਸ ਦਿੱਤਾ ਹੈ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ ਨਾਲ ਸਹਿਮਤ ਹਨ | 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਹਲਕਾ ਖਡੂਰ ਸਾਹਿਬ ਤੋਂ ਭਾਰੀ ਵੋਟਾਂ ਨਾਲ ਨਵੇਂ ਚੁਣੇ ਗਏ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਪਹਿਲਾਂ ਅਕਾਲੀ ਦਲ ਸਾਂਝਾ ਹੁੰਦਾ ਸੀ, ਪਰ ਹੁਣ ਇਹ ਅਕਾਲੀ ਦਲ ਨਹੀਂ ਬਾਦਲ ਦਲ ਬਣ ਕੇ ਰਹਿ ਗਿਆ ਹੈ | ਹਲਕਾ ਖਡੂਰ ਸਾਹਿਬ ਦੇ ਸਮੂਹ ਵਿਧਾਇਕਾਂ, ਕਾਂਗਰਸੀ ਵਰਕਰਾਂ ਅਤੇ ਵੋਟਰਾਂ ਨੇ ਇਕਜੁਟ ਹੋ ਕੇ ਉਨ੍ਹਾਂ ਦੀ ਇਹ ਚੋਣ ਅੱਗੇ ਹੋ ਕੇ ਲੜੀ ਅਤੇ ਵੱਡੀ ਲੀਡ ਨਾਲ ਜਿੱਤ ਦਰਜ ਕਰਵਾਈ | ਉਨ੍ਹਾਂ ਕਿਹਾ ਕਿ ਚੋਣਾਂ ਮੌਕੇ ਉਨ੍ਹਾਂ ਸਰਹੱਦੀ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਕੀਤਾ ਜਾਵੇਗਾ |


ਖ਼ਬਰ ਸ਼ੇਅਰ ਕਰੋ

ਮੇਰੀ ਜਿੱਤ ਦਾ ਸਿਹਰਾ ਅੰਮਿ੍ਤਸਰ ਦੇ ਲੋਕਾਂ ਸਿਰ-ਔਜਲਾ

ਅੰਮਿ੍ਤਸਰ, 23 ਮਈ (ਰੇਸ਼ਮ ਸਿੰਘ)-ਅੰਮਿ੍ਤਸਰ ਲੋਕ ਸਭਾ ਹਲਕੇ ਤੋਂ ਇਕ ਲੱਖ ਤੋਂ ਵਧੇਰੇ ਵੋਟਾਂ ਨਾਲ ਜੇਤੂ ਰਹੇ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਹ ਲੋਕਾਂ ਵਲੋਂ ਮਿਲੇ ਪਿਆਰ ਦੇ ਤਹਿ ਦਿਲੋਂ ਧੰਨਵਾਦੀ ਹਨ ਜਿਨ੍ਹਾਂ ਵਲੋਂ ਉਨ੍ਹਾਂ ਨੂੰ ...

ਪੂਰੀ ਖ਼ਬਰ »

ਹਲਕੇ ਦੇ ਲੋਕਾਂ ਦੀਆਂ ਆਸਾਂ 'ਤੇ ਪੂਰਾ ਉਤਰਾਂਗਾ-ਡਾ: ਅਮਰ ਸਿੰਘ

ਫ਼ਤਹਿਗੜ੍ਹ ਸਾਹਿਬ, 23 ਮਈ (ਭੂਸ਼ਨ ਸੂਦ)-ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਜੇਤੂ ਰਹੇ ਉਮੀਦਵਾਰ ਡਾ. ਅਮਰ ਸਿੰਘ ਨੇ 'ਅਜੀਤ' ਨਾਲ ਵਿਸ਼ੇਸ਼ ਭੇਟ ਵਾਰਤਾ ਦੌਰਾਨ ਹਲਕੇ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਲੋਕਾਂ ਦੀਆਂ ਆਸਾਂ 'ਤੇ ...

ਪੂਰੀ ਖ਼ਬਰ »

ਰਮਜ਼ਾਨ-ਉਲ-ਮੁਬਾਰਕ ਦਾ 18ਵਾਂ ਰੋਜ਼ਾ ਅੱਜ

ਮਲੇਰਕੋਟਲਾ, 23 ਮਈ (ਹਨੀਫ਼ ਥਿੰਦ)- ਰੋਜ਼ਾ ਰੱਖਣ ਦੀ ਸਮਾਂ ਸਾਰਣੀ ਇਸ ਪ੍ਰਕਾਰ ਹੈ | ਅੱਜ 24 ਮਈ ਦਿਨ ਸ਼ੁੱਕਰਵਾਰ ਨੂੰ ਰਮਜ਼ਾਨ-ਉਲ-ਮੁਬਾਰਕ ਦਾ 18ਵਾਂ ਰੋਜ਼ਾ ਖੋਲ੍ਹਣ ਦਾ ਸਮਾਂ ਸ਼ਾਮ 7:20 ਵਜੇ ਹੋਵੇਗਾ ਅਤੇ ਕੱਲ੍ਹ 25 ਮਈ ਨੂੰ ਰਮਜ਼ਾਨ-ਉਲ-ਮੁਬਾਰਕ ਦਾ 19ਵਾਂ ਰੋਜ਼ਾ ਸਵੇਰੇ ...

ਪੂਰੀ ਖ਼ਬਰ »

ਪਾਕਿ ਭਾਰਤ ਵਿਰੁੱਧ ਪਰਾਕਸੀ ਜੰਗ ਬੰਦ ਕਰੇ-ਅਜੈ ਬਿਸੇਰੀਆ

ਅੰਮਿ੍ਤਸਰ, 23 ਮਈ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨਰ ਅਜੈ ਬਿਸੇਰੀਆ ਨੇ ਕਿਹਾ ਹੈ ਕਿ ਪਾਕਿ ਨੂੰ ਭਾਰਤ ਵਿਰੁੱਧ ਪਰਾਕਸੀ ਵਾਰ ਬੰਦ ਕਰਕੇ ਨਵੀਂ ਦਿੱਲੀ ਦੇ ਨਾਲ ਭਰੋਸਾ ਬਹਾਲੀ ਦੇ ਉਪਾਵਾਂ ਦੇ ਯਤਨ ਕਰਨੇ ਚਾਹੀਦੇ ਹਨ | ਉਨ੍ਹਾਂ ਨੇ ਪਾਕਿਸਤਾਨੀ ...

ਪੂਰੀ ਖ਼ਬਰ »

ਹੁਣ ਪੰਜਾਬ ਦੀਆਂ ਬਰੂੰਹਾਂ 'ਤੇ ਖੜ੍ਹੀ ਹੈ ਕਈ ਵਿਧਾਨ ਸਭਾ ਹਲਕਿਆਂ ਦੀ ਜ਼ਿਮਨੀ ਚੋਣ

ਬਲਵਿੰਦਰ ਸਿੰਘ ਧਾਲੀਵਾਲ ਮਾਨਸਾ, 23 ਮਈ- ਪੰਜਾਬ 'ਚ ਵੱਖ-ਵੱਖ ਲੋਕ ਸਭਾ ਹਲਕਿਆਂ ਤੋਂ ਕਿਸਮਤ ਅਜ਼ਮਾ ਰਹੇ ਰਾਜ ਦੇ 9 ਵਿਧਾਇਕਾਂ 'ਚੋਂ ਭਾਵੇਂ 2 ਵਿਧਾਇਕ ਹੀ ਲੋਕ ਸਭਾ ਦੀਆਂ ਪੌੜੀਆਂ ਚੜ੍ਹੇ ਹਨ ਪਰ ਅਗਲੇ ਮਹੀਨਿਆਂ 'ਚ ਸੂਬੇ ਦੇ ਬਰੰੂਹਾਂ 'ਤੇ ਕਈ ਵਿਧਾਨ ਸਭਾ ਹਲਕਿਆਂ ...

ਪੂਰੀ ਖ਼ਬਰ »

ਵਾਰਸ ਟੈੱਸਟ ਟਿਊਬ ਬੇਬੀ ਸੈਂਟਰ ਮੋਗਾ ਬੇ-ਔਲਾਦ ਲਈ ਵਰਦਾਨ

ਮੋਗਾ, 23 ਮਈ (ਸੁਰਿੰਦਰਪਾਲ ਸਿੰਘ)-ਮੋਗਾ ਫ਼ਿਰੋਜ਼ਪੁਰ ਰੋਡ 'ਤੇ ਸਥਿਤ ਰਾਜੀਵ ਹਸਪਤਾਲ 'ਚ ਸਥਾਪਿਤ ਵਾਰਿਸ ਟੈੱਸਟ ਟਿਊਬ, ਬੇਬੀ ਸੈਂਟਰ ਮੋਗਾ ਬੇ-ਔਲਾਦ ਜੋੜਿਆਂ ਦੇ ਸੁਪਨੇ ਸਾਕਾਰ ਕਰ ਰਿਹਾ ਹੈ | ਇਸੇ ਲੜੀ ਤਹਿਤ ਪਰਮਿੰਦਰ ਕੌਰ ਪਤਨੀ ਸੁਖਦੇਵ ਸਿੰਘ ਪਿੰਡ ਲੋਕੇ ...

ਪੂਰੀ ਖ਼ਬਰ »

ਜੀ.ਐੱਨ.ਐੱਮ./ਬੀ.ਐੱਸ.ਸੀ. ਨਰਸਿੰਗ ਆਸਟ੍ਰੇਲੀਆ ਪ੍ਰੋਗਰਾਮ ਦੇ ਦਾਖ਼ਲੇ ਦੀ ਆਖ਼ਰੀ ਮਿਤੀ 30 ਮਈ

ਜਲੰਧਰ, 23 ਮਈ (ਅ.ਬ)-ਜੇਕਰ ਤੁਸੀਂ ਜੀ.ਐੱਨ.ਐੱਮ./ਬੀ.ਐੱਸ.ਸੀ. ਪਾਸ ਹੋ ਜਾਂ ਅਤੇ ਭਾਰਤ ਵਿਚ ਇੰਡੀਅਨ ਨੈਸ਼ਨਲ ਕਾਊਾਸਲ ਤੋਂ ਰਜਿਸਟਰਡ ਨਰਸ ਹੋ ਤਾਂ ਤੁਸੀਂ ਸਕੂਲ ਆਫ਼ ਇੰਟਰਨੈਸ਼ਨਲ ਸਟੱਡੀਜ਼, ਡੀ-6, ਇੰਡਸਟ੍ਰੀਅਲ ਏਰੀਆ, ਫੇਜ-1, ਮੁਹਾਲੀ ਤੋਂ ਇਕ ਸਾਲ ਦਾ ਨਰਸਿੰਗ ਬਰਿਜਿੰਗ ...

ਪੂਰੀ ਖ਼ਬਰ »

ਚੋਣ ਨਤੀਜਿਆਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਤੁਰੰਤ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ-ਮਲਿਕ

ਹੁਸ਼ਿਆਰਪੁਰ, 23 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਚੋਣ ਨਤੀਜਿਆਂ ਤੋਂ ਬਾਅਦ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਐਲਾਨ ਮੁਤਾਬਿਕ ਬਿਨਾਂ ਦੇਰੀ ਕੀਤਿਆਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ | ਇਨ੍ਹਾਂ ਵਿਚਾਰਾਂ ਦਾ ...

ਪੂਰੀ ਖ਼ਬਰ »

ਲੈਂਡਮਾਰਕ ਇੰਮੀਗ੍ਰੇਸ਼ਨ ਵਲੋਂ ਕੈਨੇਡਾ ਸਟੱਡੀ ਵੀਜ਼ਾ ਸੈਮੀਨਾਰ ਅੱਜ ਤੋਂ

ਜਲੰਧਰ, 23 ਮਈ (ਏਜੰਸੀ)-ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਲਈ ਲੈਂਡਮਾਰਕ ਇੰਮੀਗ੍ਰੇਸ਼ਨ ਵਲੋਂ ਵੱਖ ਵੱਖ ਸ਼ਹਿਰਾਂ 'ਚ ਮੁਫ਼ਤ ਸੈਮੀਨਾਰ ਕਰਵਾਇਆ ਜਾ ਰਿਹਾ ਹੈ | 24 ਮਈ ਨੂੰ ਜਲੰਧਰ, ਦਫ਼ਤਰ ਨੰਬਰ 317, ਪ੍ਰੈਸਟੀਜ਼ ਚੈਂਬਰ, ਨੇੜੇ ਬੱਸ ਸਟੈਂਡ, 25 ਮਈ ਨੂੰ ਨਵਾਂਸ਼ਹਿਰ, ਦੀ ...

ਪੂਰੀ ਖ਼ਬਰ »

ਜਨਤਾ ਦੇ ਫ਼ਤਵੇ ਅੱਗੇ ਸਿਰ ਝੁਕਾਉਂਦੇ ਹਾਂ-ਬਾਦਲ

ਬਾਦਲ (ਸ੍ਰੀ ਮੁਕਤਸਰ ਸਾਹਿਬ), 23 ਮਈ (ਰਣਜੀਤ ਸਿੰਘ ਢਿੱਲੋਂ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਪਿੰਡ ਬਾਦਲ ਵਿਖੇ ਆਪਣੇ ਗ੍ਰਹਿ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੇਸ਼ 'ਚ ਐੱਨ.ਡੀ.ਏ. ਨੂੰ ਪੂਰਨ ਬਹੁਮਤ ਮਿਲਣ 'ਤੇ ਕਿਹਾ ਕਿ ਉਹ ਨਰਿੰਦਰ ...

ਪੂਰੀ ਖ਼ਬਰ »

ਚੌਟਾਲਾ ਸਰਕਾਰ ਵੇਲੇ ਭਰਤੀ ਜੀ.ਆਰ.ਪੀ. ਸਿਪਾਹੀਆਂ ਨੂੰ ਰਾਹਤ

ਚੰਡੀਗੜ੍ਹ, 23 ਮਈ (ਸੁਰਜੀਤ ਸਿੰਘ ਸੱਤੀ)- ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਸ਼ਾਸਨ ਕਾਲ 'ਚ ਸਾਲ 2004 ਦੌਰਾਨ ਜੀ.ਆਰ.ਪੀ. ਵਿਚ ਭਰਤੀ ਕੀਤੇ ਗਏ ਲਗਭਗ 293 ਸੌ ਸਿਪਾਹੀਆਂ ਨੂੰ ਹਾਈਕੋਰਟ ਨੇ ਵੱਡੀ ਰਾਹਤ ਦਿੱਤੀ ਹੈ | ਇਸ ਭਰਤੀ ਵਿਚ ਗੜਬੜੀ ਦਾ ਦੋਸ਼ ...

ਪੂਰੀ ਖ਼ਬਰ »

ਹੁੱਡਾ ਮਲਟੀਪਲ ਅਲਾਟਮੈਂਟ 'ਚ ਘਪਲੇ ਦੀ ਜਾਂਚ ਲਈ ਹਾਈਕੋਰਟ ਜੱਜ ਦੀ ਅਗਵਾਈ 'ਚ ਕਮੇਟੀ ਗਠਿਤ

ਚੰਡੀਗੜ੍ਹ, 23 ਮਈ (ਸੁਰਜੀਤ ਸਿੰਘ ਸੱਤੀ)- ਹਰਿਆਣਾ ਵਿਚ ਪਿਛਲੇ ਤਿੰਨ ਦਹਾਕਿਆਂ ਵਿਚ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ (ਹੁਡਾ) ਵਲੋਂ ਕੀਤੀ ਗਈ ਅਖਤਿਆਰੀ ਕੋਟੇ ਦੀ ਅਲਾਟਮੈਂਟ 'ਚ ਕਥਿਤ ਤੌਰ 'ਤੇ ਹੋਈ ਘਪਲੇਬਾਜ਼ੀ ਦੀ ਜਾਂਚ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ...

ਪੂਰੀ ਖ਼ਬਰ »

ਕਰੰਟ ਲੱਗਣ ਕਾਰਨ ਵਿਅਕਤੀ ਦੀ ਮੌਤ

ਚੰਡੀਗੜ੍ਹ, 23 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 44 ਵਿਚ ਇਕ ਸ਼ੋਅਰੂਮ ਦੇ ਸ਼ਟਰ ਨਾਲੋਂ ਕਰੰਟ ਲੱਗਣ ਕਰਕੇ ਇਕ 34 ਸਾਲਾ ਵਿਅਕਤੀ ਦੀ ਮੌਤ ਹੋ ਗਈ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਿ੍ਤਕ ਦੀ ਪਛਾਣ ਹਰਪ੍ਰੀਤ ਸਿੰਘ ਵਜੋਂ ਹੋਈ ਹੈ | ਪੀੜਤ ਅਤੇ ਉਸ ਦਾ ਇਕ ...

ਪੂਰੀ ਖ਼ਬਰ »

ਮਾਮਲਾ ਫ਼ਰੀਦਕੋਟ ਪੁਲਿਸ ਹਿਰਾਸਤ 'ਚ ਮਾਰੇ ਗਏ ਨੌਜਵਾਨ ਦੀ ਲਾਸ਼ ਨੂੰ ਖ਼ੁਰਦ ਬੁਰਦ ਕਰਨ ਦਾ

ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥੀਆਂ ਵਲੋਂ ਰੋਸ ਪ੍ਰਦਰਸ਼ਨ

ਚੰਡੀਗੜ੍ਹ, 23 ਮਈ (ਮਨਜੋਤ ਸਿੰਘ ਜੋਤ)- ਫ਼ਰੀਦਕੋਟ ਸੀ.ਆਈ.ਏ ਸਟਾਫ਼ ਵਿਖੇ ਪੁਲਿਸ ਹਿਰਾਸਤ 'ਚ ਮਾਰੇ ਜਾਣ ਤੋਂ ਬਾਅਦ ਰਾਜਸਥਾਨ ਨਹਿਰ ਵਿਚ ਲਾਸ਼ ਸੁੱਟ ਕੇ ਖਪਾ ਦਿੱਤੇ ਗਏ ਨੌਜਵਾਨ ਜਸਪਾਲ ਸਿੰਘ ਲਈ ਇਨਸਾਫ਼ ਦੀ ਆਵਾਜ਼ ਫ਼ਰੀਦਕੋਟ ਤੋਂ ਹੁੰਦਿਆਂ ਚੰਡੀਗੜ੍ਹ ਵੀ ਆ ...

ਪੂਰੀ ਖ਼ਬਰ »

ਔਰਤ ਨਾਲ ਛੇੜਛਾੜ ਕਰਨ ਵਾਲੇ ਿਖ਼ਲਾਫ਼ ਮਾਮਲਾ ਦਰਜ

ਚੰਡੀਗੜ੍ਹ, 23 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)- ਸ਼ਹਿਰ ਦੀ ਰਹਿਣ ਵਾਲੀ ਇਕ ਔਰਤ ਨਾਲ ਛੇੜਛਾੜ ਕਰਨ 'ਤੇ ਪੁਲਿਸ ਨੇ ਹੱਲੋਮਾਜਰਾ ਦੇ ਰਹਿਣ ਵਾਲੇ ਇਕ ਲੜਕੇ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਦੀ ਪਛਾਣ ਅਭਿਸ਼ੇਕ ਵਜੋਂ ਹੋਈ ਹੈ | ਮਾਮਲੇ ...

ਪੂਰੀ ਖ਼ਬਰ »

4 ਪੰਜਾਬੀ ਕਲਾਕਾਰ ਇਸ ਵਾਰ ਸੰਸਦ ਦੀਆਂ ਚੜ੍ਹਨਗੇ ਪੌੜੀਆਂ

ਸੰਗਰੂਰ, 23 ਮਈ (ਅਮਨਦੀਪ ਸਿੰਘ ਬਿੱਟਾ)-ਨਵ ਗਠਿਤ ਲੋਕ ਸਭਾ 'ਚ ਪੰਜਾਬ ਨਾਲ ਸਬੰਧਿਤ ਚਾਰ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੂੰ ਦੇਸ਼ ਦੀ ਸਰਵਉੱਚ ਪੰਚਾਇਤ 'ਚ ਬੈਠਣ ਦਾ ਮਾਨ ਹਾਸਲ ਹੋਇਆ ਹੈ। ਸੰਗਰੂਰ ਤੋਂ ਭਗਵੰਤ ਮਾਨ ਜੋ 'ਆਪ' ਦੇ ਇਕਲੌਤੇ ਸੰਸਦ ਮੈਂਬਰ ਹਨ ਨੂੰ ਲਗਾਤਾਰ ...

ਪੂਰੀ ਖ਼ਬਰ »

28 ਮੌਜੂਦਾ ਸੰਸਦ ਮੈਂਬਰ ਔਰਤਾਂ ਆਪਣੀਆਂ ਸੀਟਾਂ ਬਰਕਰਾਰ ਰੱਖਣ 'ਚ ਕਾਬਯਾਬ

ਨਵੀਂ ਦਿੱਲੀ, 23 ਮਈ (ਏਜੰਸੀਆਂ)-ਲੋਕ ਸਭਾ ਚੋਣਾਂ ਲਈ ਚਲ ਰਹੀ ਵੋਟਾਂ ਦੀ ਗਿਣਤੀ 'ਚ 41 ਮੌਜੂਦਾ ਮਹਿਲਾ ਸੰਸਦ ਮੈਂਬਰਾਂ 'ਚੋਂ ਸੋਨੀਆ ਗਾਂਧੀ, ਹੇਮਾ ਮਾਲਿਨੀ ਅਤੇ ਕਿਰਨ ਖੇਰ ਸਮੇਤ 28 ਮਹਿਲਾ ਸੰਸਦ ਮੈਂਬਰ ਆਪਣੀਆ ਸੀਟਾਂ ਬਰਕਰਾਰ ਰੱਖਣ ਕਾਮਯਾਬ ਹੋ ਗਈਆਂ ਹਨ | ਜਿਹੜੀਆਂ ...

ਪੂਰੀ ਖ਼ਬਰ »

ਜੇਤਲੀ ਨੂੰ ਏਮਜ਼ ਤੋਂ ਮਿਲੀ ਛੁੱਟੀ

ਨਵੀਂ ਦਿੱਲੀ, 23 ਮਈ (ਏਜੰਸੀ)- ਕੇਂਦਰੀ ਵਿੱਤ ਮੰਤਰੀ ਅਰੁਨ ਜੇਤਲੀ (66) ਨੂੰ ਅੱਜ ਏਮਜ਼ ਤੋਂ ਛੁੱਟੀ ਦੇ ਦਿੱਤੀ ਗਈ ਹੈ ਜੋ ਬੀਤੇ ਦਿਨ ਤੋਂ ਇਥੇ ਆਪਣੀ ਕਿਸੇ ਗੁੱਝੀ ਬਿਮਾਰੀ ਦਾ ਇਲਾਜ ਕਰਵਾ ਰਹੇ ਸਨ | ਸੂਤਰਾਂ ਮੁਤਾਬਿਕ ਬੀਤੇ ਕਰੀਬ 3 ਹਫ਼ਤਿਆਂ ਤੋਂ ਜੇਤਲੀ ਆਪਣੇ ਦਫ਼ਤਰ ...

ਪੂਰੀ ਖ਼ਬਰ »

5 ਨੂੰ ਰਿਲੀਜ਼ ਹੋਵੇਗੀ 3ਡੀ ਐਨੀਮੇਟਡ ਫ਼ਿਲਮ 'ਦਾਸਤਾਨ-ਏ-ਮੀਰੀ-ਪੀਰੀ'

ਛੇਹਰਟਾ, 23 ਮਈ (ਸੁੱਖ ਵਡਾਲੀ)- 1604 ਈ: 'ਤੇ ਆਧਾਰਤ ਫ਼ਿਲਮ ਦਾਸਤਾਨ-ਏ-ਮੀਰੀ-ਪੀਰੀ ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੁਗ਼ਲਾਂ ਦੇ ਅੱਤਿਆਚਾਰਾਂ ਦੇ ਿਖ਼ਲਾਫ਼ ਦੋ ਤਲਵਾਰਾਂ ਮੀਰੀ ਅਤੇ ਪੀਰੀ ਧਾਰਨ ਕਰਨ ...

ਪੂਰੀ ਖ਼ਬਰ »

ਚੋਟੀ ਦਾ ਅੱਤਵਾਦੀ ਕਮਾਂਡਰ ਜ਼ਾਕਿਰ ਮੂਸਾ ਮੁਕਾਬਲੇ 'ਚ ਢੇਰ

ਸ੍ਰੀਨਗਰ, 23 ਮਈ (ਏਜੰਸੀ)-ਜੰਮੂ-ਕਸ਼ਮੀਰ 'ਚ ਫ਼ੌਜ ਨੇ ਵੱਡੇ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ ਹੈ | ਤਰਾਲ 'ਚ ਸੁਰੱਖਿਆ ਬਲਾਂ ਨੇ ਚੋਟੀ ਦੇ ਅੱਤਵਾਦੀ ਕਮਾਂਡਰ ਜ਼ਾਕਿਰ ਮੂਸਾ ਨੂੰ ਮੁਕਾਬਲੇ 'ਚ ਢੇਰ ਕਰ ਦਿੱਤਾ ਹੈ | ਜ਼ਾਕਿਰ ਮੂਸਾ ਅੱਤਵਾਦੀ ਸੰਗਠਨ ਅੰਸਾਰ ਗਜਵਾਤ ਉੱਲ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX