ਤਾਜਾ ਖ਼ਬਰਾਂ


ਪਿਸਤੌਲ ਦੀ ਨੋਕ 'ਤੇ ਦਿਨ-ਦਿਹਾੜੇ ਵੈਸਟਰਨ ਯੂਨੀਅਨ ਤੋਂ ਨਗਦੀ ਦੀ ਲੁੱਟ
. . .  1 minute ago
ਬੰਗਾ, 16 ਜੁਲਾਈ (ਜਸਬੀਰ ਸਿੰਘ ਨੂਰਪੁਰ) - ਬਾਹੜ-ਮਜ਼ਾਰਾ, ਕੁਲਥਮ ਰੋਡ 'ਤੇ ਸਰਕਾਰੀ ਡਿਸਪੈਂਸਰੀ ਪਿੰਡ ਕੁਲਥਮ ਦੇ ਨਜ਼ਦੀਕ ਵੈਸਟਰਨ ਯੂਨੀਅਨ ਤੋਂ ਦਿਨ-ਦਿਹਾੜੇ ਨਗਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ। ਇਸ ਸਬੰਧੀ ਜਾਣਕਾਰੀ ....
ਬੰਗਾ ਪੁਲਿਸ ਵੱਲੋਂ ਨਸ਼ੀਲੇ ਟੀਕਿਆਂ ਸਮੇਤ ਦੋ ਕਾਬੂ
. . .  about 1 hour ago
ਬੰਗਾ, 16 ਜੁਲਾਈ (ਜਸਬੀਰ ਸਿੰਘ ਨੂਰਪੁਰ)- ਬੰਗਾ ਸਿਟੀ ਪੁਲਿਸ ਨੇ ਪਿੰਡ ਹੱਪੋਵਾਲ ਵਿਖੇ ਲਗਾਏ ਨਾਕੇ ਦੌਰਾਨ ਇੱਕ ਨੌਜਵਾਨ ਨੂੰ 24 ਨਸ਼ੀਲੇ ਟੀਕਿਆਂ ਸਮੇਤ ਕਾਬੂ ਕੀਤਾ ਹੈ ਜਿਸ ਦੀ ਪਹਿਚਾਣ ਅੰਕੁਸ਼ ਵਾਸੀ ਪੱਦੀ ਮੱਟਵਾਲੀ ਵਜੋਂ ਹੋਈ ਹੈ। ਇਸੇ ਤਰ੍ਹਾਂ ਪਿੰਡ ਕਾਹਮਾ ...
ਅਣਖ ਖ਼ਾਤਰ ਪਿਤਾ ਵੱਲੋਂ ਪੁੱਤਰ ਨਾਲ ਮਿਲ ਕੇ ਧੀ ਦਾ ਕਤਲ
. . .  about 1 hour ago
ਸਮਾਣਾ, 16 ਜੁਲਾਈ (ਹਰਵਿੰਦਰ ਸਿੰਘ ਟੋਨੀ) - ਨੇੜਲੇ ਪਿੰਡ ਘਿਉਰਾ ਵਿਖੇ ਪਿਤਾ ਵੱਲੋਂ ਪੁੱਤਰ ਨਾਲ ਮਿਲ ਕੇ ਅਣਖ ਖ਼ਾਤਰ ਅਪਣੀ ਧੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਦੇ ਮੁੱਖ ਅਫ਼ਸਰ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਪਿੰਡ ....
ਮੁੰਬਈ : ਡੋਂਗਰੀ ਇਮਾਰਤ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 7
. . .  about 1 hour ago
ਮੁੰਬਈ, 16 ਜੁਲਾਈ- ਮੁੰਬਈ ਦੇ ਡੋਂਗਰੀ ਇਲਾਕੇ 'ਚ ਇੱਕ ਚਾਰ ਮੰਜ਼ਿਲਾ ਇਮਾਰਤ ਦੇ ਢਹਿਣ ਤੋਂ ਬਾਅਦ ਮਲਬੇ 'ਚ ਦੱਬਣ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦੇ ਅਨੁਸਾਰ ਐਨ.ਡੀ.ਆਰ.ਐਫ ਦੀਆਂ ਟੀਮਾਂ ਵੱਲੋਂ ਬਾਕੀ ਲੋਕਾਂ ਨੂੰ ਬਾਹਰ ਕੱਢਣ ਲਈ ....
ਘੱਗਰ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਕਿਸਾਨ ਹੋਏ ਚਿੰਤਤ
. . .  about 2 hours ago
ਬਰੇਟਾ, 16 ਜੁਲਾਈ (ਜੀਵਨ ਸ਼ਰਮਾ) - ਇਲਾਕੇ ਨੇੜਿਓ ਹਰਿਆਣੇ ਰਾਜ ਦੇ ਪਿੰਡ ਚਾਂਦਪੁਰਾ ਕੋਲ ਦੀ ਲੰਘਦੇ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਵਧ ਰਿਹਾ ਹੈ। ਭਾਵੇਂ ਕਿ ਪਿਛਲੇ ਕੁਝ ਦਿਨ ਪਹਿਲਾ ਇਸ ਦਰਿਆ 'ਚ ਫ਼ੈਕਟਰੀਆਂ ਦਾ ਕੈਮੀਕਲ ਵਾਲਾ ਦੂਸ਼ਿਤ ਪਾਣੀ ਚੱਲ ...
ਕੈਪਟਨ ਵੱਲੋਂ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨਾਲ ਮੁਲਾਕਾਤ
. . .  about 2 hours ago
ਅਜਨਾਲਾ, 16 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਮਸਲਿਆਂ ਸਬੰਧੀ ਕੇਂਦਰ ਦੇ ਮੰਤਰੀਆਂ ਨਾਲ ਮੁਲਾਕਾਤ ਕਰ ਰਹੇ ਹਨ। ਕੈਪਟਨ ਵੱਲੋਂ ਅੱਜ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨਾਲ ਮੁਲਾਕਾਤ ਕੀਤੀ ਤੇ ...
ਚੱਕ ਜਵਾਹਰੇਵਾਲਾ ਗੋਲੀ ਕਾਂਡ ਨੂੰ ਲੈ ਕੇ ਪੰਜਾਬ ਸਰਕਾਰ ਦੀ ਫੂਕੀ ਅਰਥੀ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 16 ਜੁਲਾਈ (ਰਣਜੀਤ ਸਿੰਘ ਢਿੱਲੋਂ)- ਚੱਕ ਜਵਾਹਰੇਵਾਲਾ ਗੋਲੀ ਕਾਂਡ ਦੇ ਸਾਰੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਐਕਸ਼ਨ ਕਮੇਟੀ ਵਲੋਂ ਸ਼ੁਰੂ ਕੀਤਾ ਧਰਨਾ ਤੀਜੇ ਦਿਨ 'ਚ ਦਾਖ਼ਲ ਹੋ ਗਿਆ ਅਤੇ ਚੌਥੇ ਦਿਨ ਵੀ ਲਾਸ਼ਾਂ ਦਾ ਅੰਤਿਮ ਸਸਕਾਰ ਨਹੀਂ ਕੀਤਾ ...
ਪਾਕਿਸਤਾਨ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਕਰਤਾਰਪੁਰ ਲਾਂਘੇ ਦਾ ਕੀਤਾ ਦੌਰਾ
. . .  about 3 hours ago
ਅੰਮ੍ਰਿਤਸਰ, 16 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਵਿਖੇ ਕਰਤਾਰਪੁਰ ਲਾਂਘੇ ਦੀ ਚੱਲ ਰਹੀ ਉਸਾਰੀ ਦਾ ਅੱਜ ਦੁਪਹਿਰ ਲਹਿੰਦੇ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਜਾਇਜ਼ਾ ਲਿਆ। ਇਸ ਮੌਕੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ, ਐਫ. ਡਬਲਿਊ. ਓ. ..
ਪੰਜਾਬ 'ਚ ਸਕੂਲਾਂ ਦਾ ਬਦਲਿਆ ਸਮਾਂ
. . .  about 3 hours ago
ਅਜਨਾਲਾ, 16 ਜੁਲਾਈ (ਗੁਰਪ੍ਰੀਤ ਢਿੱਲੋਂ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੂਬੇ ਦੇ ਸਰਕਾਰੀ, ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦੇ ਸਮੇਂ 'ਚ ਬਦਲਾਅ ਕੀਤਾ ਗਿਆ ਹੈ। ਇਸ ਬਦਲਾਅ ਦੇ ਤਹਿਤ 17 ਜੁਲਾਈ, ਦਿਨ ਬੁੱਧਵਾਰ ਤੋਂ ਸਮੂਹ ਪ੍ਰਾਇਮਰੀ/ਮਿਡਲ/ਹਾਈ/...
ਬਿਜਲੀ ਦਫ਼ਤਰ 'ਚ ਵੜਿਆ ਮੀਂਹ ਦਾ ਪਾਣੀ, ਕੰਪਿਊਟਰ ਤੇ ਰਿਕਾਰਡ ਦਾ ਹੋਇਆ ਨੁਕਸਾਨ
. . .  about 4 hours ago
ਜੈਤੋ, 16 ਜੁਲਾਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਕੱਲ੍ਹ ਤੋਂ ਪੈ ਰਹੇ ਮੀਂਹ ਨਾਲ ਸਥਾਨਕ ਬਿਜਲੀ ਦਫ਼ਤਰ ਜੋ ਕਿ ਮੇਨ ਸੜਕ ਨਾਲੋਂ ਕਰੀਬ 6 ਫੁੱਟ ਨੀਵਾਂ ਹੈ 'ਚ ਮੀਂਹ ਦਾ ਪਾਣੀ ਵੜਨ ਨਾਲ ਦਫ਼ਤਰੀ ਕੰਪਿਊਟਰ ਤੇ ਰਿਕਾਰਡ ਦਾ ਨੁਕਸਾਨ ਵੱਡੇ ਪੱਧਰ ...
ਨਸ਼ਾ ਤਸਕਰ ਨੂੰ ਅਦਾਲਤ ਨੇ ਸੁਣਾਈ 10 ਸਾਲ ਦੀ ਕੈਦ
. . .  about 4 hours ago
ਸੰਗਰੂਰ, 16 ਜੁਲਾਈ (ਧੀਰਜ ਪਸ਼ੋਰੀਆ)- ਵਧੀਕ ਸੈਸ਼ਨ ਜੱਜ ਸਮਰਿਤੀ ਧੀਰ ਦੀ ਅਦਾਲਤ ਨੇ ਪੋਸਤ ਡੋਡਿਆਂ ਦੀ ਤਸਕਰੀ ਕਰਨ ਦੇ ਦੋਸ਼ਾਂ 'ਚ ਇੱਕ ਵਿਅਕਤੀ ਨੂੰ 10 ਸਾਲ ਦੀ ਕੈਦ ਅਤੇ ਇੱਕ ਲੱਖ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ। ਪੁਲਿਸ ਥਾਣਾ ਸਦਰ ਧੂਰੀ ਵਿਖੇ...
ਵਿਜੀਲੈਂਸ ਟੀਮ ਵੱਲੋਂ ਮਾਲ ਵਿਭਾਗ ਦਾ ਪਟਵਾਰੀ ਚਾਰ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
. . .  about 4 hours ago
ਜ਼ੀਰਾ, 16 ਜੁਲਾਈ- ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਵਿਜੀਲੈਂਸ ਟੀਮ ਫ਼ਿਰੋਜ਼ਪੁਰ ਨੇ ਤਹਿਸੀਲ ਜ਼ੀਰਾ ਦੇ ਮਾਲ ਹਲਕਾ ਠੱਠਾ ਕਿਸ਼ਨ ਸਿੰਘ 'ਚ ਤਾਇਨਾਤ ਪਟਵਾਰੀ ਰਾਜਿੰਦਰ ਸਿੰਘ ਉਰਫ਼ ਰਾਜੂ ਨੂੰ ਇੱਕ ਕਿਸਾਨ ਪਾਸੋਂ 4 ਹਜ਼ਾਰ ...
ਨਕਲੀ ਬੀਜ ਅਤੇ ਕੀੜੇਮਾਰ ਦਵਾਈਆਂ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਹੋਈ ਸਰਕਾਰ
. . .  about 4 hours ago
ਚੰਡੀਗੜ੍ਹ, 16 ਜੁਲਾਈ- ਕਿਸਾਨਾਂ ਨੂੰ ਨਕਲੀ ਬੀਜ ਅਤੇ ਕੀੜੇਮਾਰ ਦਵਾਈਆਂ ਵੇਚਣ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਨੇ ਇੱਕ ਮੋਬਾਇਲ ਹੈਲਪ ਲਾਈਨ ਨੰਬਰ 8437312288 ਅਤੇ ਈ-ਮੇਲ...
ਕੈਪਟਨ ਵੱਲੋਂ ਪੰਜਾਬ ਦੇ ਸੰਸਦ ਮੈਂਬਰਾਂ ਨਾਲ ਮੁਲਾਕਾਤ
. . .  about 4 hours ago
ਨਵੀਂ ਦਿੱਲੀ, 16 ਜੁਲਾਈ - ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਦੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਮੁੱਖ ਮੰਤਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੰਸਦ ਮੈਂਬਰਾਂ ਨੂੰ ਮਿਲ ਕੇ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੋਈ। ਉਨ੍ਹਾਂ ਕਿਹਾ ਕਿ ਸੰਸਦ ....
ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਨੂੰ ਕੀਤਾ ਗਿਆ ਕਾਬੂ
. . .  about 5 hours ago
ਨਾਭਾ, 16 ਜੁਲਾਈ (ਕਰਮਜੀਤ ਸਿੰਘ)- ਥਾਣਾ ਕੋਤਵਾਲੀ ਦੇ ਸਹਾਇਕ ਥਾਣੇਦਾਰ ਸੁਰੇਸ਼ ਕੁਮਾਰ ਵੱਲੋਂ ਇੱਕ ਵਿਅਕਤੀ ਨੂੰ 480 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀ ਦੀ ਪਹਿਚਾਣ ਮਲਕਿੰਦਰ ਸਿੰਘ ਵਾਸੀ ਰਾਮਦਾਸੀਆਂ ....
ਪੰਜਾਬ ਨੂੰ ਤਬਾਹੀ ਦੇ ਕੰਡੇ 'ਤੇ ਲਿਆਏ ਅਕਾਲੀ ਅਤੇ ਕਾਂਗਰਸੀਏ -ਬੈਂਸ
. . .  about 5 hours ago
ਕਰਨਾਟਕ ਦੇ ਬਾਗ਼ੀ ਵਿਧਾਇਕਾਂ ਦੀ ਅਰਜ਼ੀ 'ਤੇ ਸੁਪਰੀਮ ਕੋਰਟ ਵਲੋਂ ਕੱਲ੍ਹ ਸੁਣਾਇਆ ਜਾਵੇਗਾ ਫ਼ੈਸਲਾ
. . .  about 5 hours ago
ਭੇਦਭਰੇ ਹਾਲਾਤ 'ਚ ਮਿਲੀ ਔਰਤ ਅਤੇ ਮਾਸੂਮ ਬੱਚੀ ਦੀ ਲਾਸ਼
. . .  about 5 hours ago
ਤਪਾ ਖੇਤਰ 'ਚ ਤੇਜ਼ ਮੀਂਹ ਕਾਰਨ ਪਾਣੀ 'ਚ ਡੁੱਬੀ ਸੈਂਕੜੇ ਏਕੜ ਝੋਨੇ ਦੀ ਫ਼ਸਲ
. . .  about 5 hours ago
22 ਜੁਲਾਈ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਦਿੱਤਾ ਜਾਵੇਗਾ ਧਰਨਾ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 10 ਜੇਠ ਸੰਮਤ 551
ਵਿਚਾਰ ਪ੍ਰਵਾਹ: ਖੁਸ਼ਕਿਸਮਤੀ, ਸਖ਼ਤ ਮਿਹਨਤ ਅਤੇ ਜ਼ੋਰਦਾਰ ਤਿਆਰੀ \'ਚੋਂ ਹੀ ਜਨਮ ਲੈਂਦੀ ਹੈ। -ਅਗਿਆਤ

ਨਾਰੀ ਸੰਸਾਰ

ਕਿਵੇਂ ਪਹਿਨੇ ਔਰਤ ਸਾੜ੍ਹੀ?

• ਸਾੜ੍ਹੀ ਦਾ ਚੋਣ ਮੌਸਮ, ਸਮੇਂ ਅਤੇ ਮੌਕੇ ਦੇ ਅਨੁਕੂਲ ਹੀ ਕਰਨੀ ਚਾਹੀਦੀ ਹੈ | ਸਾੜ੍ਹੀ ਦੀ ਚੋਣ ਦੇ ਨਾਲ-ਨਾਲ ਜੇ ਬਲਾਊਜ਼ ਦੀ ਚੋਣ ਵਿਚ ਵੀ ਸੂਝ-ਬੂਝ ਵਰਤੀ ਜਾਵੇ ਤਾਂ ਇਸ ਨਾਲ ਸਾੜ੍ਹੀ ਵਿਚ ਹੋਰ ਵੀ ਨਿਖਾਰ ਆਉਂਦਾ ਹੈ |
• ਸਾੜ੍ਹੀ ਦੇ ਨਾਲ ਹਮੇਸ਼ਾ ਮੈਚਿੰਗ ਬਲਾਊਜ਼ ਹੀ ਪਹਿਨਣਾ ਚਾਹੀਦਾ ਹੈ | ਜੇ ਮੈਚਿੰਗ ਨਾ ਹੋਵੇ ਤਾਂ ਕੰਟਰਾਸਟ ਪਹਿਨੋ | ਵੈਸੇ ਵੀ ਅੱਜਕਲ੍ਹ ਸਾੜ੍ਹੀ ਦੇ ਨਾਲ ਕੰਟਰਾਸਟ ਰੰਗ ਵਾਲੇ ਬਲਾਊਜ਼ ਦਾ ਹੀ ਰਿਵਾਜ ਹੈ | ਜੇ ਤੁਹਾਨੂੰ ਕੰਟਰਾਸਟ ਰੰਗ ਪਸੰਦ ਹੈ ਤਾਂ ਜ਼ਰੂਰ ਪਹਿਨੋ ਪਰ ਬੇਮੇਲ ਰੰਗ ਦਾ ਬਲਾਊਜ਼ ਨਾ ਪਹਿਨੋ | ਇਹ ਸਾੜ੍ਹੀ ਦੀ ਸ਼ੋਭਾ ਨੂੰ ਘੱਟ ਕਰ ਦਿੰਦਾ ਹੈ |
• ਹਲਕੀ ਅਤੇ ਬਰੀਕ ਸਾੜ੍ਹੀ ਦੇ ਹੇਠਾਂ ਗੰਦਾ ਅਤੇ ਉਡਿਆ ਹੋਇਆ ਜਾਂ ਬੇਮੇਲ ਰੰਗ ਦਾ ਪੇਟੀਕੋਟ ਨਾ ਪਹਿਨੋ | ਇਸ ਨਾਲ ਸਾੜ੍ਹੀ ਭੱਦੀ ਦਿਖਾਈ ਦੇਵੇਗੀ | ਪੇਟੀਕੋਟ ਦੀ ਡੋਰੀ (ਨਾੜੇ) ਨੂੰ ਜ਼ਿਆਦਾ ਕੱਸ ਕੇ ਨਾ ਬੰਨ੍ਹੋ, ਕਿਉਂਕਿ ਇਸ ਨਾਲ ਕਮਰ 'ਤੇ ਕਾਲਾ ਨਿਸ਼ਾਨ ਪੈ ਸਕਦਾ ਹੈ |
• ਜੇ ਤੁਸੀਂ ਸ਼ਾਮ ਨੂੰ ਕਿਸੇ ਪਾਰਟੀ ਵਿਚ ਜਾ ਰਹੇ ਹੋ ਜਾਂ ਫਿਰ ਖਰੀਦੋ-ਫਰੋਖਤ ਲਈ ਜਾ ਰਹੇ ਹੋ ਤਾਂ ਉਲਟੇ ਪੱਲੇ ਦੀ ਸਾੜ੍ਹੀ ਬੰਨ੍ਹੋ ਜਾਂ ਵੱਖ-ਵੱਖ ਤਰ੍ਹਾਂ ਪੱਲੇ ਵਾਲੀ ਸਾੜ੍ਹੀ ਬੰਨ੍ਹੋ | ਇਸ ਤੋਂ ਇਲਾਵਾ ਆਕਰਸ਼ਕ ਪੱਲੇ ਵਾਲੀ ਸਾੜੀ ਦੀ ਚੋਣ ਕਰਨੀ ਹੋਵੇਗੀ |
• ਸਿੱਧੇ ਪੱਲੇ ਵਾਲੀ ਸਾੜ੍ਹੀ ਸਾਰਿਆਂ ਦਾ ਮਨ ਮੋਹ ਲੈਂਦੀ ਹੈ | ਜੇ ਹਲਕੇ ਪਿੰ੍ਰਟ ਵਾਲੀ ਸਾੜ੍ਹੀ ਸਿੱਧਾ ਪੱਲਾ ਲੈ ਕੇ ਪਹਿਨੀ ਜਾਵੇ ਤਾਂ ਉਹ ਖੂਬਸੂਰਤੀ ਨੂੰ ਹੋਰ ਵਧਾ ਦੇਵੇਗੀ | • ਮੋਢੇ 'ਤੇ ਪੱਲੇ ਵਾਲੀ ਸਾੜ੍ਹੀ ਪਹਿਨਣ ਲਈ ਸਾੜ੍ਹੀ ਬੰਨ੍ਹ ਕੇ ਲਹਿਰਾਉਂਦਾ ਪੱਲਾ ਮੋਢੇ 'ਤੇ ਪਾਓ | ਅਜਿਹਾ ਕਰਕੇ ਤੁਸੀਂ ਨਾ ਜਾਣੇ ਕਿੰਨਿਆਂ ਦਾ ਦਿਲ ਚੁਰਾ ਲਓਗੇ | ਸ਼ਾਲੀਨਤਾ ਦਾ ਦਿਖਾਵਾ ਜ਼ਰੂਰੀ ਹੈ |
• ਸਾੜ੍ਹੀ ਪਹਿਨਦੇ ਸਮੇਂ ਘੱਟ ਤੋਂ ਘੱਟ ਪਿੰਨਾਂ ਦੀ ਵਰਤੋਂ ਕਰੋ | ਥੋੜ੍ਹੀ ਜਿਹੀ ਵੀ ਖਿੱਚਣ 'ਤੇ ਪੱਲੇ ਅਤੇ ਪਲੇਟਾਂ ਦੇ ਫਟਣ ਦਾ ਡਰ ਬਣਿਆ ਰਹਿੰਦਾ ਹੈ |
• ਸਾੜ੍ਹੀ ਪਹਿਨ ਕੇ ਉਸ 'ਤੇ ਤਿੱਖੇ ਪਰਫਿਊਮ ਦਾ ਸਿੱਧਾ ਛਿੜਕਾਅ ਨਾ ਕਰੋ, ਕਿਉਂਕਿ ਇਸ ਨਾਲ ਸਾੜ੍ਹੀ ਦੀ ਜਰੀ, ਕਢਾਈ, ਰੰਗ ਅਤੇ ਪਿੰ੍ਰਟ ਖਰਾਬ ਹੋ ਸਕਦੇ ਹਨ | ਪਰਫਿਊਮ ਨੂੰ ਕਨਪਟੀ, ਗਲੇ ਦੇ ਹੇਠਾਂ, ਗੱੁਟਾਂ 'ਤੇ ਲਗਾਇਆ ਜਾ ਸਕਦਾ ਹੈ |
• ਲੰਬੇ ਕੱਦ ਵਾਲੀਆਂ ਔਰਤਾਂ ਨੂੰ ਵੱਡੇ ਪਿੰ੍ਰਟ ਦੀ ਸਾੜ੍ਹੀ ਜਾਂ ਧਾਰੀ ਵਾਲੀ ਅਤੇ ਛੋਟੇ ਕੱਦ ਦੀਆਂ ਔਰਤਾਂ ਨੂੰ ਛੋਟੇ ਪਿੰ੍ਰਟ ਵਾਲੀ ਅਤੇ ਲੰਬੀ ਧਾਰੀ ਵਾਲੀ ਸਾੜ੍ਹੀ ਪਹਿਨਣੀ ਚਾਹੀਦੀ ਹੈ |
• ਛੋਟੇ ਕੱਦ ਵਾਲੀਆਂ ਔਰਤਾਂ ਇਕ ਹੀ ਰੰਗ ਦੀ ਸਾੜ੍ਹੀ-ਬਲਾਊਜ਼ ਪਹਿਨਣ ਤਾਂ ਚੰਗਾ ਹੈ | ਵੱਡੇ ਵੇਲ-ਬੂਟੇ, ਛੋਟੇ ਬਾਰਡਰ ਅਤੇ ਆਡੇ ਰੁਖ਼ ਧਾਰੀਆਂ ਵਾਲੀ ਸਾੜ੍ਹੀ ਉਨ੍ਹਾਂ ਨੂੰ ਕਦੇ ਨਹੀਂ ਪਹਿਨਣੀ ਚਾਹੀਦੀ | ਇਸ ਨਾਲ ਉਨ੍ਹਾਂ ਦਾ ਕੱਦ ਹੋਰ ਵੀ ਛੋਟਾ ਲੱਗੇਗਾ | ਲੰਬੇ ਕੱਦ ਵਾਲੀਆਂ ਔਰਤਾਂ 'ਤੇ ਚੌੜੇ ਬਾਰਡਰ ਵਾਲੀ ਅਤੇ ਸਾੜ੍ਹੀ ਦੇ ਉਲਟ ਰੰਗ ਦਾ ਬਲਾਊਜ਼ ਜ਼ਿਆਦਾ ਜਚਦਾ ਹੈ |
• ਭਾਰੀ ਸਰੀਰ ਵਾਲੀਆਂ ਔਰਤਾਂ ਨੂੰ ਵੱਡੇ ਪਿੰ੍ਰਟ, ਆਡੇ ਰੁਖ਼ ਧਾਰੀਆਂ ਵਾਲੀ, ਜਾਰਜੈੱਟ, ਸ਼ਿਫਾਨ ਅਤੇ ਕਲਫ ਲੱਗੀਆਂ ਸਾੜ੍ਹੀਆਂ ਨਹੀਂ ਪਹਿਨਣੀਆਂ ਚਾਹੀਦੀਆਂ | ਭਾਰੀ ਸਰੀਰ ਵਾਲੀਆਂ ਔਰਤਾਂ ਨੂੰ ਢਿੱਲਾ-ਖੱੁਲ੍ਹਾ ਪੇਟੀਕੋਟ ਨਾ ਪਹਿਨ ਕੇ ਕੁਝ ਟਾਈਟ ਫਿਟਿੰਗ ਵਾਲਾ ਪੇਟੀਕੋਟ ਹੀ ਪਹਿਨਣਾ ਚਾਹੀਦਾ ਹੈ |
• ਪਤਲੇ-ਦੁਬਲੇ ਸਰੀਰ ਵਾਲੀਆਂ ਔਰਤਾਂ ਜੇ ਸੂਤੀ, ਆਰਗੇਂਜਾ, ਸੂਤੀ ਸਿਲਕ, ਡੋਰੀਆ ਜਾਂ ਵਾਇਲ ਦੀ ਸਾੜ੍ਹੀ ਪਹਿਨਣ ਅਤੇ ਢਿੱਲਾ-ਖੱੁਲ੍ਹਾ ਪੇਟੀਕੋਟ ਪਹਿਨਣ ਤਾਂ ਉਨ੍ਹਾਂ ਦਾ ਪਤਲਾਪਨ ਕਾਫੀ ਹੱਦ ਤੱਕ ਲੁਕ ਜਾਂਦਾ ਹੈ |
• ਗੋਰੀਆਂ ਔਰਤਾਂ 'ਤੇ ਹਲਕੇ ਅਤੇ ਗੂੜ੍ਹੇ ਦੋਵੇਂ ਹੀ ਰੰਗ ਖਿੜਦੇ ਹਨ ਪਰ ਸਾਂਵਲੀ ਔਰਤ ਨੂੰ ਹਲਕੇ ਰੰਗ ਦੀ ਹੀ ਸਾੜ੍ਹੀ ਪਹਿਨਣੀ ਚਾਹੀਦੀ ਹੈ | ਬਹੁਤ ਪਤਲੀ ਔਰਤ ਨੂੰ ਗੂੜ੍ਹੇ ਰੰਗ ਦੀ ਸਾੜ੍ਹੀ ਜ਼ਿਆਦਾ ਜਚਦੀ ਹੈ |
• ਪ੍ਰੌੜ੍ਹ ਅਤੇ ਬਜ਼ੁਰਗ ਔਰਤਾਂ ਨੂੰ ਗੂੜ੍ਹੇ ਅਤੇ ਚਟਕ ਰੰਗ ਦੀ ਸਾੜ੍ਹੀ ਨਹੀਂ ਪਹਿਨਣੀ ਚਾਹੀਦੀ | ਕਿਸੇ ਵੀ ਮੌਕੇ 'ਤੇ ਉਨ੍ਹਾਂ ਨੂੰ ਸਾਦੀ ਸਾੜ੍ਹੀ ਹੀ ਪਹਿਨਣੀ ਚਾਹੀਦੀ ਹੈ |
• ਹਮੇਸ਼ਾ ਆਪਣੀ ਸ਼ਖ਼ਸੀਅਤ ਨਾਲ ਮੇਲ ਖਾਂਦੇ ਰੰਗਾਂ ਦੀ ਹੀ ਚੋਣ ਕਰਨੀ ਚਾਹੀਦੀ ਹੈ |


ਖ਼ਬਰ ਸ਼ੇਅਰ ਕਰੋ

ਔਰਤ ਨੂੰ ਵੀ ਜਾਗਣ ਦੀ ਲੋੜ

ਬਹੁਤ ਹੱਦ ਤੱਕ ਔਰਤ ਦੇ ਆਪਣੇ ਹੱਥ ਵਿਚ ਹੈ ਆਪਣੀ ਜਾਤੀ ਦਾ ਮਾਣ-ਸਨਮਾਨ ਕਰਨਾ ਅਤੇ ਉਸ ਨੂੰ ਸਸ਼ਕਤ ਬਣਾਉਣਾ | ਅੱਜ ਉਸ ਨੂੰ ਆਪਣੇ-ਆਪ ਨੂੰ ਕਮਜ਼ੋਰ ਮੰਨਣ ਵਾਲੀ ਮਾਨਸਿਕਤਾ ਦੇ ਵਿਰੱੁਧ ਆਵਾਜ਼ ਉਠਾਉਣੀ ਪਵੇਗੀ | ਪਰ ਉਸ ਤੋਂ ਵੀ ਪਹਿਲਾਂ ਹਰ ਔਰਤ ਨੂੰ ਔਰਤ ਦੇ ਪ੍ਰਤੀ ...

ਪੂਰੀ ਖ਼ਬਰ »

ਸੁੰਦਰਤਾ ਵਿਚ ਆਮ ਗ਼ਲਤੀਆਂ

(ਲੜੀ ਜੋੜਨ ਲਈ ਪਿਛਲੇ ਸ਼ੁੱਕਰਵਾਰ ਦਾ ਅੰਕ ਦੇਖੋ) • ਵਾਲਾਂ ਨੂੰ ਸਾਫ਼ ਰੱਖਣ ਲਈ ਹਰ ਰੋਜ਼ ਸ਼ੈਂਪੂ ਦੀ ਵਰਤੋਂ ਨੁਕਸਾਨਦੇਹ ਸਾਬਤ ਹੁੰਦੀ ਹੈ | ਹਫਤੇ ਵਿਚ 3 ਦਿਨ ਤੋਂ ਜ਼ਿਆਦਾ ਸ਼ੈਂਪੂ ਦੀ ਵਰਤੋਂ ਤੋਂ ਪ੍ਰਹੇਜ਼ ਕਰੋ ਤਾਂ ਬਿਹਤਰ ਰਹੇਗਾ | • ਰਾਤ ਨੂੰ ਅੱਖਾਂ ਦੇ ...

ਪੂਰੀ ਖ਼ਬਰ »

ਆਓ ਕੁਝ ਕਰੀਏ ਅਜਿਹਾ ਕਿ ਲਹਿਰਾਉਣ ਲੱਗਣ ਵਾਲ

ਵਾਲਾਂ ਨੂੰ ਸੁੰਦਰ, ਸਿਹਤਮੰਦ ਅਤੇ ਰੇਸ਼ਮੀ ਬਣਾਉਣ ਲਈ ਔਰਤਾਂ ਕੀ ਕੁਝ ਨਹੀਂ ਕਰਦੀਆਂ, ਪਰ ਵਾਲਾਂ ਨੂੰ ਆਪਣੇ ਅਨੁਸਾਰ ਉਹ ਫਿਰ ਵੀ ਨਹੀਂ ਢਾਲ ਪਾਉਂਦੀਆਂ | ਅਸਲੀਅਤ ਤਾਂ ਇਹ ਹੈ ਕਿ ਜੋ ਕੁਦਰਤ ਦੀ ਦੇਣ ਹੈ, ਉਸ ਵਿਚ ਫੇਰਬਦਲ ਜ਼ਿਆਦਾ ਕੀਤੀ ਹੀ ਨਹੀਂ ਜਾ ਸਕਦੀ | ਜੇ ...

ਪੂਰੀ ਖ਼ਬਰ »

ਗਰਮੀਆਂ ਵਿਚ ਤਾਜ਼ਗੀ ਅਤੇ ਫ਼ੁਰਤੀ ਦੇਵੇਗਾ ਮਾਕਟੇਲ ਡਿੰ੍ਰਕ

ਫਰੂਟ ਪੰਚ ਸਮੱਗਰੀ : 1 ਕੱਪ ਸੰਤਰੇ ਦਾ ਰਸ, 1 ਕੱਪ ਅਨਾਨਾਸ ਦਾ ਰਸ, 1/2 ਕੱਪ ਫਰੈਸ਼ ਕ੍ਰੀਮ, 1/2-1 ਛੋਟਾ ਚਮਚ ਰੂਹਅਫਜ਼ਾ | ਸਜਾਵਟ ਲਈ : ਅੰਬ ਅਤੇ ਤਰਬੂਜ ਦੇ ਟੁਕੜੇ, ਕਾਲੇ ਅੰਗੂਰ, ਪੁਦੀਨੇ ਦੇ ਪੱਤੇ ਠੰਢੇ ਪਾਣੀ ਵਿਚ ਭਿੱਜੇ ਹੋਏ | ਵਿਧੀ : 1. ਮੈਂਗੋ ਟੁਕੜੇ, ਅੰਗੂਰ ਅਤੇ ਤਰਬੂਜ ...

ਪੂਰੀ ਖ਼ਬਰ »

ਬੱਚਿਆਂ ਵਿਚ ਮੁੱਢ ਤੋਂ ਹੀ ਪਾਓ ਚੰਗੀਆਂ ਆਦਤਾਂ

ਬੱਚਾ ਆਪਣੇ ਮਾਂ-ਬਾਪ, ਪਰਿਵਾਰ ਅਤੇ ਆਲੇ-ਦੁਆਲੇ ਤੋਂ ਹਮੇਸ਼ਾ ਹੀ ਸਿੱਖਦਾ ਰਹਿੰਦਾ ਹੈ, ਜੋ ਕੁਦਰਤ ਦਾ ਨਿਯਮ ਵੀ ਹੈ | ਉਹ ਚੰਗੇ-ਬੁਰੇ ਤੋਂ ਬੇਖਬਰ ਹੁੰਦਾ ਹੈ | ਜੋ ਵੀ ਦੇਖਦਾ ਹੈ, ਉਹੀ ਸਿੱਖਦਾ ਹੈ | ਇਥੇ ਮਾਂ ਜਾਂ ਬਾਪ ਹੋਣ ਦੇ ਨਾਤੇ ਸਾਡਾ ਪਹਿਲਾ ਫ਼ਰਜ਼ ਇਹੀ ਬਣਦਾ ਹੈ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX