ਤਾਜਾ ਖ਼ਬਰਾਂ


ਲੁਧਿਆਣਾ ਚ 2 ਡਾਕਟਰਾਂ ਸਮੇਤ 4 ਮਰੀਜ ਕੋਰੋਨਾ ਪਾਜ਼ੀਟਿਵ ਪਾਏ ਗਏ
. . .  1 day ago
ਲੁਧਿਆਣਾ, 31 ਮਈ (ਸਲੇਮਪੁਰੀ) - ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਲੁਧਿਆਣਾ ਵਿੱਚ ਅੱਜ 4 ਹੋਰ ਮਰੀਜ਼ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ਜਿਨ੍ਹਾਂ ਵਿਚ ਇੱਕ ਮਰੀਜ 82 ਸਾਲਾ ਉਮਰ ਦਾ ਹੈ ਜੋ ਆਪਣੀ ਦਿਲ ਦੀ ਬਿਮਾਰੀ ਦੇ ਇਲਾਜ ਦੇ ਸਬੰਧ ਵਿੱਚ ਮੋਹਨਦੇਈ ਓਸਵਾਲ...
ਨੌਜਵਾਨ ਵੱਲੋਂ ਜ਼ਹਰੀਲੀ ਚੀਜ਼ ਖਾਕੇ ਕੀਤੀ ਖੁਦਕੁਸ਼ੀ
. . .  1 day ago
ਘਨੌਲੀ,31 ਮਈ(ਜਸਵੀਰ ਸਿੰਘ ਸੈਣੀ )ਗੁਰੁ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਨਜ਼ਦੀਕੀ ਪਿੰਡ ਨੂੰਹੋਂ ਵਿਖੇ ਇੱਕ 23 ਸਾਲਾ ਨੌਜਵਾਨ ਵੱਲੋਂ ਜ਼ਹਰੀਲੀ ਚੀਜ਼ ਖਾਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਚੌਕੀ ਘਨੌਲੀ ਦੇ ਇੰਚਾਰਜ ਜਸਮੇਰ ਸਿੰਘ ਨੇ ਉਕਤ ਮਾਮਲੇ ਦੀ ਪੁਸ਼ਟੀ ਕਰਦੇ...
ਪਠਾਨਕੋਟ ਵਿਖੇ 66 ਸੈਂਪਲਾਂ ਦੀ ਰਿਪੋਰਟ ਆਈ ਨੈਗੇਟਿਵ
. . .  1 day ago
ਸੀ.ਐਮ ਸਿਟੀ 'ਚ ਕੋਰੋਨਾ ਦੇ 2 ਹੋਰ ਮਾਮਲੇ ਆਏ ਸਾਹਮਣੇ
. . .  1 day ago
ਕਰਨਾਲ, 31 ਮਈ (ਗੁਰਮੀਤ ਸਿੰਘ ਸੱਗੂ) – ਸੀ.ਐਮ.ਸਿਟੀ ਵਿਖੇ ਅੱਜ ਦੋ ਹੋਰ ਕੋਰੋਨਾ ਮਾਮਲੇ ਸਾਹਮਣੇ ਆਉਣ ਤੋ ਬਾਅਦ ਇੱਥੇ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 52 ਹੋ ਗਈ ਹੈ ਜਿਨ੍ਹਾਂ ਵਿਚੋ 22 ਪੀੜਤ ਠੀਕ ਹੋ ਕੇ ਆਪਣੇ ਘਰਾਂ ਨੂੰ ਚਲੇ ਗਏ ਹਨ ਜਦਕਿ 31 ਪੀੜਤਾਂ ਦਾ ਇਲਾਜ ਕੀਤਾ ਜਾ ਰਿਹਾ...
ਹਿਮਾਚਲ ਪੁਲਿਸ ਵੱਲੋਂ 45 ਲੱਖ ਦੀ ਭੁੱਕੀ ਬਰਾਮਦ
. . .  1 day ago
ਊਨਾ, 31 ਮਈ - ਹਿਮਾਚਲ ਪੁਲਿਸ ਨੇ ਊਨਾ ਦੇ ਹਰੋਲੀ ਇਲਾਕੇ 'ਚੋਂ 45 ਲੱਖ ਰੁਪਏ ਦੀ ਭੁੱਕੀ ਬਰਾਮਦ...
ਪੱਛਮੀ ਬੰਗਾਲ 'ਚ ਕੋਰੋਨਾ ਕਾਰਨ ਅੱਜ 8 ਮੌਤਾਂ
. . .  1 day ago
ਕੋਲਕਾਤਾ, 31 ਮਈ - ਪੱਛਮੀ ਬੰਗਾਲ 'ਚ ਕੋਰੋਨਾ ਕਾਰਨ ਅੱਜ 8 ਮੌਤਾਂ ਹੋਈਆਂ ਹਨ, ਜਦਕਿ 371 ਨਵੇਂ ਮਾਮਲੇ ਸਾਹਮਣੇ ਆਏ ਹਨ। ਸੂਬੇ 'ਚ ਹੁਣ ਤੱਕ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 5501 ਤੇ ਮੌਤਾਂ ਦੀ ਗਿਣਤੀ...
ਰੇਲਵੇ ਕੱਲ੍ਹ ਤੋਂ ਚਲਾਏਗਾ 200 ਪੈਸੇਂਜਰ ਟਰੇਨਾਂ
. . .  1 day ago
ਨਵੀਂ ਦਿੱਲੀ, 31 ਮਈ - ਕੋਰੋਨਾ ਵਾਇਰਸ ਦੇ ਚੱਲਦਿਆਂ ਲੱਗੇ ਲਾਕਡਾਊਨ ਦੌਰਾਨ ਰੇਲਵੇ ਵੱਲੋਂ ਕੱਲ੍ਹ ਤੋਂ 200 ਪੈਸੇਂਜਰ ਟਰੇਨਾਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਟਰੇਨਾਂ ਵਿਚ 1.45 ਲੱਖ ਤੋਂ ਵੱਧ ਯਾਤਰੀ ਸਫ਼ਰ ਕਰਨਗੇ, ਜਦਕਿ 25,82,671 ਯਾਤਰੀਆਂ...
ਪੰਜਾਬ 'ਚ ਅੱਜ ਕੋਰੋਨਾ ਦੇ 30 ਮਾਮਲੇ ਆਏ ਸਾਹਮਣੇ
. . .  1 day ago
ਚੰਡੀਗੜ੍ਹ, 31 ਮਈ - ਪੰਜਾਬ 'ਚ ਅੱਜ ਕੋਰੋਨਾ ਵਾਇਰਸ ਦੇ 30 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ 'ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 2263 ਹੋ ਗਈ। ਸੂਬੇ 'ਚ ਹੁਣ...
ਦਿੱਲੀ-ਆਦਮਪੁਰ ਸਪਾਈਸ ਜੈੱਟ ਦੀ ਉਡਾਣ ਅੱਜ ਵੀ ਰੱਦ
. . .  1 day ago
ਆਦਮਪੁਰ, 31 ਮਈ (ਰਮਨ ਦਵੇਸਰ) - ਆਦਮਪੁਰ ਤੋਂ ਦਿੱਲੀ ਆਉਣ-ਜਾਣ ਵਾਲੀ ਸਪਾਈਸ ਜੈੱਟ ਦੀ ਉਡਾਣ 1 ਜੂਨ ਨੂੰ ਰੱਦ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਦੋ ਮਹੀਨੇ ਬਾਅਦ ਇਹ ਉਡਾਣ 26 ਮਈ ਨੂੰ ਸ਼ੁਰੂ ਹੋਈ ਸੀ ਪਰ ਉਸ ਤੋਂ ਬਾਅਦ ਇਹ ਉਡਾਣ ਰੋਜ਼ਾਨਾ ਹੀ ਰੱਦ ਕੀਤੀ ਜਾ ਰਹੀ ਹੈ। ਹੁਣ ਇਹ ਉਡਾਣ...
ਤਾਮਿਲਨਾਡੂ 'ਚ ਕੋਰੋਨਾ ਕਾਰਨ ਅੱਜ 13 ਮੌਤਾਂ
. . .  1 day ago
ਚੇਨਈ, 31 ਮਈ - ਤਾਮਿਲਨਾਡੂ 'ਚ ਕੋਰੋਨਾ ਵਾਇਰਸ ਕਾਰਨ ਅੱਜ 13 ਮੌਤਾਂ ਹੋਈਆਂ ਹਨ ਜਦਕਿ 1149 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਸੂਬੇ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 22,333 ਹੋ ਗਈ ਹੈ ਤੇ ਹੁਣ ਤੱਕ ਕੋਰੋਨਾ ਕਾਰਨ 173 ਮੌਤਾਂ ਹੋਈਆਂ ਹਨ। ਇਸ...
ਗੈਰ ਕਾਨੂੰਨੀ ਤਰੀਕੇ ਨਾਲ ਦੇਸੀ ਸ਼ਰਾਬ ਦਾ ਜ਼ਖ਼ੀਰਾ ਲਿਜਾ ਰਹੇ 2 ਟਰੱਕ ਕਾਬੂ
. . .  1 day ago
ਸ੍ਰੀ ਹਰਗੋਬਿੰਦਪੁਰ, 31 ਮਈ (ਕੰਵਲਜੀਤ ਸਿੰਘ ਚੀਮਾ) - ਈ.ਟੀ.ਓ ਐਕਸਾਈਜ਼ ਵਿਭਾਗ ਤੇ ਇੰਸਪੈਕਟਰ ਐਕਸਾਈਜ਼ ਵਿਭਾਗ ਨੇ ਪੁਲਿਸ ਪਾਰਟੀ ਸਮੇਤ ਬੀਤੀ ਰਾਤ ਹਲਕਾ ਸ੍ਰੀ ਹਰਗੋਬਿੰਦਪੁਰ ਵਿਖੇ ਹਰਚੋਵਾਲ ਨੇੜੇ ਨਾਕੇਬੰਦੀ ਦੌਰਾਨ ਗੈਰ ਕਾਨੂੰਨੀ ਤਰੀਕੇ ਨਾਲ ਦੇਸੀ ਸ਼ਰਾਬ ਦਾ ਜ਼ਖ਼ੀਰਾ ਲਿਜਾ ਰਹੇ 2 ਟਰੱਕ ਕਾਬੂ ਕੀਤੇ ਹਨ। ਟਰੱਕ...
ਰੇਲਵੇ ਨੇ ਹੁਣ ਤੱਕ ਚਲਾਈਆਂ 4050 'ਸ਼੍ਰਮਿਕ ਸਪੈਸ਼ਲ ਟਰੇਨਾਂ' - ਚੇਅਰਮੈਨ ਰੇਲਵੇ ਬੋਰਡ
. . .  1 day ago
ਨਵੀਂ ਦਿੱਲੀ, 31 ਮਈ - ਰੇਲਵੇ ਬੋਰਡ ਦੇ ਚੇਅਰਮੈਨ ਵਿਨੋਦ ਕੁਮਾਰ ਯਾਦਵ ਨੇ ਦੱਸਿਆ ਕਿ ਰੇਲਵੇ ਨੇ 1 ਮਈ ਤੋਂ 'ਸ਼੍ਰਮਿਕ ਸਪੈਸ਼ਲ ਟਰੇਨਾਂ' ਚਲਾਈਆਂ ਸਨ ਤੇ ਹੁਣ ਤੱਕ 4050 ਟਰੇਨਾਂ ਚਲਾਈਆਂ ਗਈਆਂ ਹਨ, ਜਿਨ੍ਹਾਂ ਰਾਹੀਂ 54 ਲੱਖ ਤੋਂ ਵੱਧ ਪ੍ਰਵਾਸੀ ਮਜ਼ਦੂਰ ਆਪਣੇ ਆਪਣੇ ਸੂਬਿਆਂ ਤੱਕ ਪਹੁੰਚੇ ਹਨ। ਸਭ ਤੋਂ ਵੱਧ...
ਜਲੰਧਰ ’ਚ ਮਿਲਿਆ ਕੋਰੋਨਾ ਪੀੜਤ ਇਕ ਹੋਰ ਮਰੀਜ਼, ਗਿਣਤੀ ਹੋਈ 251
. . .  1 day ago
ਜਲੰਧਰ, 31 ਮਈ (ਐੱਮ. ਐੱਸ. ਲੋਹੀਆ) - ਜਲੰਧਰ ’ਚ ਅੱਜ ਕੋਰੋਨਾ ਪੀੜਤ ਇਕ ਹੋਰ ਮਰੀਜ਼ ਦੇ ਮਿਲਣ ਨਾਲ ਗਿਣਤੀ ਵੱਧ ਕੇ 251 ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਅੱਜ ਪਾਜ਼ੀਟਿਵ ਆਇਆ 51 ਸਾਲ ਦਾ ਵਿਅਕਤੀ ਡਿਫੈਂਸ ਕਾਲੋਨੀ ਦਾ ਰਹਿਣ ਵਾਲਾ ਹੈ, ਇਹ ਪਹਿਲਾਂ ਪਾਜ਼ੀਟਿਵ ਆਏ ਲਾਜਪਤ ਨਗਰ ਦੇ ਰਹਿਣ ਵਾਲੇ ਵਿਅਕਤੀ ਦੇ ਸੰਪਰਕ ’ਚ ਸੀ। ਇਸ ਤੋਂ ਇਲਾਵਾ...
ਉੱਤਰਾਖੰਡ ਦੇ ਮੰਤਰੀ, ਪਰਿਵਾਰ ਤੇ ਸਟਾਫ਼ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  1 day ago
ਦੇਹਰਾਦੂਨ, 31 ਮਈ - ਉੱਤਰਾਖੰਡ ਦੇ ਇੱਕ ਕੈਬਨਿਟ ਮੰਤਰੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਮੰਤਰੀ ਦੇ ਪਰਿਵਾਰਕ ਮੈਂਬਰਾਂ ਅਤੇ ਸਟਾਫ਼ ਮੈਂਬਰਾਂ ਸਮੇਤ 22 ਜਣਿਆਂ ਦੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ ਆਈ ਹੈ। ਇਸ ਦੀ ਪੁਸ਼ਟੀ ਸੂਬੇ ਦੇ ਮੁੱਖ ਸਕੱਤਰ ਉੱਤਪਲ...
ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ, 31 ਮਈ (ਰੇਸ਼ਮ ਸਿੰਘ) - ਅੰਮ੍ਰਿਤਸਰ 'ਚ ਕੋਰੋਨਾ ਦੇ ਅੱਜ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਜ਼ਿਲ੍ਹੇ 'ਚ ਹੁਣ ਤੱਕ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 392 ਹੋ ਚੁੱਕੀ ਹੈ, ਜਿਨ੍ਹਾਂ 'ਚੋਂ 310 ਡਿਸਚਾਰਜ ਹੋ ਚੁੱਕੇ ਹਨ ਤੇ 75 ਦਾਖਲ ਹਨ, ਜਦਕਿ 7 ਜਣਿਆਂ...
ਮਹਾਰਾਸ਼ਟਰ 'ਚ ਵੀ 30 ਜੂਨ ਤੱਕ ਵਧੀ ਤਾਲਾਬੰਦੀ
. . .  1 day ago
ਮੁੰਬਈ, 31 ਮਈ - ਮਹਾਰਾਸ਼ਟਰ ਸਰਕਾਰ ਨੇ ਸੂਬੇ 'ਚ ਤਾਲਾਬੰਦੀ 30 ਜੂਨ ਤੱਕ ਵਧਾ ਦਿੱਤੀ ਹੈ। ਇਸ ਦੌਰਾਨ ਲੋੜੀਂਦੀਆਂ ਗਤੀਵਿਧੀਆਂ ਨੂੰ ਛੱਡ ਕੇ ਹਰ ਤਰਾਂ ਦੀ ਆਵਾਜਾਈ 'ਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸਖ਼ਤੀ...
148 ਯਾਤਰੀਆਂ ਨੇ ਲੈ ਕੇ ਰਿਆਦ ਤੋਂ ਹੈਦਰਾਬਾਦ ਲਈ ਏਅਰ ਇੰਡੀਆ ਦੀ ਉਡਾਣ ਰਵਾਨਾ
. . .  1 day ago
ਨਵੀਂ ਦਿੱਲੀ, 31 ਮਈ - ਕੋਰੋਨਾ ਦੇ ਚੱਲਦਿਆਂ ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਵੰਦੇ ਭਾਰਤ ਮਿਸ਼ਨ ਦੇ ਤਹਿਤ ਕਿੰਗ ਖ਼ਾਲਿਦ ਕੌਮਾਂਤਰੀ ਹਵਾਈ ਅੱਡਾ ਰਿਆਦ ਤੋਂ 143 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਉਡਾਣ ਹੈਦਰਾਬਦ ਲਈ ਰਵਾਨਾ ਹੋ ਗਈ ਹੈ। ਇਸ ਦੀ ਜਾਣਕਾਰੀ ਰਿਆਦ ਸਥਿਤ...
ਬਿਹਾਰ ਦੇ ਕੰਟੇਨਮੈਂਟ ਜ਼ੋਨਸ 'ਚ 30 ਤੱਕ ਵਧਾਇਆ ਗਿਆ ਲਾਕਡਾਊਨ
. . .  1 day ago
ਪਟਨਾ, 31 ਮਈ - ਬਿਹਾਰ ਦੇ ਕੰਟੇਨਮੈਂਟ ਜ਼ੋਨਸ 'ਚ 30 ਜੂਨ ਤੱਕ ਲਾਕਡਾਊਨ ਵਧਾ ਦਿੱਤਾ ਗਿਆ ਹੈ। ਇਸ ਦੀ ਸੂਬੇ ਦੇ ਗ੍ਰਹਿ ਮੰਤਰਾਲੇ ਨੇ...
ਚੰਡੀਗੜ੍ਹ 'ਚ 40 ਸਾਲਾ ਇੱਕ ਹੋਰ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  1 day ago
ਚੰਡੀਗੜ੍ਹ, 31 ਮਈ (ਮਨਜੋਤ) - ਪੀ.ਜੀ.ਆਈ ਤੋਂ ਮਿਲੀ ਰਿਪੋਰਟ ਅਨੁਸਾਰ ਚੰਡੀਗੜ੍ਹ ਵਿਖੇ 40 ਸਾਲਾ ਇੱਕ ਹੋਰ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਕੋਰੋਨਾ ਪੀੜਤ ਵਿਅਕਤੀ...
ਚੰਡੀਗੜ੍ਹ 'ਚ 27 ਸਾਲਾ ਲੜਕੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  1 day ago
ਚੰਡੀਗੜ੍ਹ, 31 ਮਈ (ਮਨਜੋਤ) - ਕੈਨੇਡਾ ਤੋਂ ਚੰਡੀਗੜ੍ਹ ਆਈ 27 ਸਾਲਾ ਲੜਕੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਉਕਤ ਲੜਕੀ ਕੈਨੇਡਾ ਪੜਾਈ ਕਰ ਹੀ ਹੈ ਤੇ ਉਸ ਦਾ ਪਰਿਵਾਰ ਇੱਥੇ ਰਹਿੰਦਾ ਹੈ ਜੋ ਕਿ ਪਿਛਲੇ ਦਿਨੀਂ ਕੈਨੇਡਾ ਤੋਂ ਚੰਡੀਗੜ੍ਹ ਆਈ...
ਉਡੀਸ਼ਾ 'ਚ ਅੱਜ ਕੋਰੋਨਾ ਦੇ 129 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਭੁਵਨੇਸ਼ਵਰ, 31 ਮਈ - ਉਡੀਸ਼ਾ 'ਚ ਕੋਰੋਨਾ ਵਾਇਰਸ ਦੇ ਅੱਜ 129 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ 'ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 1948...
ਆਂਧਰਾ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 98 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਹੈਦਰਾਬਾਦ, 31 ਮਈ - ਆਂਧਰਾ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 98 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ 'ਚ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 3042 ਹੋ ਚੁੱਕੀ ਹੈ। ਸੂਬੇ 'ਚ ਕੋਰੋਨਾ ਕਾਰਨ...
ਕੋਰੋਨਾ ਵਾਇਰਸ ਕਾਰਨ ਦਿੱਲੀ 'ਚ ਪੁਲਿਸ ਮੁਲਾਜ਼ਮ ਦੀ ਮੌਤ
. . .  1 day ago
ਨਵੀਂ ਦਿੱਲੀ, 31 ਮਈ - ਦਿੱਲੀ ਪੁਲਿਸ ਅਨੁਸਾਰ ਦਿੱਲੀ ਪੁਲਿਸ ਦਾ 52 ਸਾਲਾ ਜਵਾਨ ਜੋ ਕਿ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ। ਉਸ ਦੀ...
ਅਸਮ 'ਚ ਅੱਜ ਕੋਰੋਨਾ ਦੇ 56 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਗੁਹਾਟੀ, 31 ਮਈ - ਅਸਮ ਦੇ ਸਿਹਤ ਮੰਤਰੀ ਹੇਮੰਤ ਬਿਸਵਾ ਸ਼ਰਮਾ ਨੇ ਦੱਸਿਆ ਕਿ ਅਸਮ 'ਚ ਕੋਰੋਨਾ ਵਾਇਰਸ ਦੇ ਅੱਜ 56 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ 'ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 1272 ਹੋ ਗਈ ਹੈ। ਸੂਬੇ 'ਚ ਕੋਰੋਨਾ ਕਾਰਨ...
ਟ੍ਰਾਈ ਵੱਲੋਂ ਮੋਬਾਈਲ ਸੇਵਾਵਾਂ ਲਈ 11 ਅੰਕਾਂ ਦੇ ਨੰਬਰਾਂ ਦੀ ਸਿਫ਼ਾਰਿਸ਼ - ਸੂਤਰ
. . .  1 day ago
ਨਵੀਂ ਦਿੱਲੀ, 31 ਮਈ - ਸੂਤਰਾਂ ਅਨੁਸਾਰ ਟ੍ਰਾਈ ਨੇ ਮੋਬਾਈਲ ਸੇਵਾਵਾਂ ਲਈ 11 ਅੰਕਾਂ ਦੇ ਨੰਬਰਾਂ ਦੀ ਸਿਫ਼ਾਰਿਸ਼ ਕੀਤੀ ਹੈ। ਟ੍ਰਾਈ ਦੀ ਸਿਫ਼ਾਰਿਸ਼ ਅਨੁਸਾਰ ਦੇਸ਼ 10 ਅੰਕਾਂ ਦੀ ਸੰਖਿਆ ਨਾਲ ਜਾਰੀ ਰਹੇਗਾ, ਪਰ 11 ਅੰਕਾਂ ਦੀ ਨੰਬਰਿੰਗ ਯੋਜਨਾ ਨੂੰ ਸਪਸ਼ਟ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 11 ਜੇਠ ਸੰਮਤ 551

ਪਹਿਲਾ ਸਫ਼ਾ

ਮੋਦੀ ਨੇ ਰਾਸ਼ਟਰਪਤੀ ਨੂੰ ਸੌਂਪਿਆ ਅਸਤੀਫ਼ਾ

ਅਸਤੀਫ਼ਾ ਪ੍ਰਵਾਨ, ਨਵੀਂ ਸਰਕਾਰ ਦੇ ਗਠਨ ਤੱਕ ਅਹੁਦੇ 'ਤੇ ਬਣੇ ਰਹਿਣ ਲਈ ਕਿਹਾ ਨਵੀਂ ਦਿੱਲੀ, 24 ਮਈ (ਏਜੰਸੀ)- ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ ਤੇ ਉਨ੍ਹਾਂ ਨੂੰ ਨਵੀਂ ਸਰਕਾਰ ਦੇ ਗਠਨ ਤੱਕ ਆਪਣੇ ...

ਪੂਰੀ ਖ਼ਬਰ »

16ਵੀਂ ਲੋਕ ਸਭਾ ਭੰਗ ਕਰਨ ਦੀ ਸਿਫ਼ਾਰਸ਼

ਨਵੀਂ ਦਿੱਲੀ, 24 ਮਈ (ਏਜੰਸੀ)- ਸਰਕਾਰ ਦੇ ਸੂਤਰਾਂ ਨੇ ਦੱਸਿਆ ਹੈ ਕਿ ਕੇਂਦਰੀ ਕੈਬਨਿਟ ਨੇ 16ਵੀਂ ਲੋਕ ਸਭਾ ਨੂੰ ਭੰਗ ਕਰਨ ਦੀ ਸਿਫਾਰਸ਼ ਕੀਤੀ ਹੈ | ਕੇਂਦਰੀ ਕੈਬਨਿਟ ਦੀ ਇਹ ਬੈਠਕ ਲੋਕ ਸਭਾ ਚੋਣਾਂ ਦੇ ਨਤੀਜੇ, ਜਿਸ 'ਚ ਰਾਸ਼ਟਰੀ ਲੋਕਤੰਤਰਿਕ ਗਠਜੋੜ (ਐਨ.ਡੀ.ਏ.) ਨੇ ਬਹੁਤ ...

ਪੂਰੀ ਖ਼ਬਰ »

ਐਨ.ਡੀ.ਏ. ਸੰਸਦ ਮੈਂਬਰਾਂ ਦੀ ਬੈਠਕ ਅੱਜ

ਨਵੀਂ ਦਿੱਲੀ, 24 ਮਈ (ਏਜੰਸੀ)-ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਦੇ ਨਵੇਂ ਚੁਣੇ ਸੰਸਦ ਮੈਂਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਸਮੀ ਤੌਰ 'ਤੇ ਆਪਣਾ ਨੇਤਾ ਚੁਣਨ ਤੇ ਨਵੀਂ ਸਰਕਾਰ ਦੇ ਗਠਨ ਦੀ ਪ੍ਰਕਿਰਿਆ ਲਈ ਸਨਿੱਚਰਵਾਰ ਨੂੰ ਬੈਠਕ ਕਰਨਗੇ | ਇਸ ਸਬੰਧੀ ਭਾਜਪਾ ਨੇ ...

ਪੂਰੀ ਖ਼ਬਰ »

ਅਮਿਤ ਸ਼ਾਹ ਸਮੇਤ ਨਵੇਂ ਚਿਹਰੇ ਹੋ ਸਕਦੇ ਨੇ ਕੈਬਨਿਟ 'ਚ

ਨਵੀਂ ਦਿੱਲੀ, 24 ਮਈ (ਏਜੰਸੀ)- ਹੁਣ ਜਦੋਂ ਕਿ ਭਾਜਪਾ ਬਿਹਤਰੀਨ ਪ੍ਰਦਰਸ਼ਨ ਨਾਲ ਮੁੜ ਸੱਤਾ 'ਚ ਆ ਚੁੱਕੀ ਹੈ ਤਾਂ ਸਭ ਦੀਆਂ ਨਜ਼ਰਾਂ ਨਵੀਂ ਸਰਕਾਰ ਦੇ ਗਠਨ 'ਤੇ ਟਿਕੀਆਂ ਹੋਈਆਂ ਹਨ | ਇਸੇ ਦੇ ਮੱਦਨੇਜ਼ਰ ਇਹ ਕਿਆਸ ਵੀ ਲਗਾਏ ਜਾ ਰਹੇ ਹਨ ਕਿ ਪਾਰਟੀ ਪ੍ਰਧਾਨ ਅਮਿਤ ਸ਼ਾਹ ...

ਪੂਰੀ ਖ਼ਬਰ »

ਸੂਰਤ 'ਚ ਕੋਚਿੰਗ ਸੈਂਟਰ ਨੂੰ ਲੱਗੀ ਅੱਗ-20 ਮੌਤਾਂ

ਸੂਰਤ, 24 ਮਈ (ਏਜੰਸੀ)-ਗੁਜਰਾਤ ਦੇ ਸ਼ਹਿਰ ਸੂਤਰ ਵਿਚ ਇਕ ਇਮਾਰਤ ਵਿਚ ਅੱਗ ਲੱਗਣ ਕਾਰਨ ਇੱਥੇ ਕੋਚਿੰਗ ਸੈਂਟਰ 'ਚ ਕਲਾਸ ਲਗਾ ਰਹੇ 20 ਬੱਚਿਆਂ ਦੀ ਮੌਤ ਹੋ ਗਈ | ਇਮਾਰਤ ਨੂੰ ਅੱਗ ਲੱਗਣ ਕਾਰਨ ਕਈ ਬੱਚਿਆਂ ਨੇ ਚੌਥੀ ਮੰਜ਼ਿਲ ਤੋਂ ਛਲਾਂਗ ਲਗਾ ਦਿੱਤੀ | ਗੁਜਰਾਤ ਦੇ ਉੱਪ ਮੁੱਖ ...

ਪੂਰੀ ਖ਼ਬਰ »

ਕੈਪਟਨ ਨੇ ਰਾਹੁਲ ਨਾਲ ਮੀਟਿੰਗ ਲਈ ਸਮਾਂ ਮੰਗਿਆ

ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ 'ਚ ਹਿੱਸਾ ਲੈਣ ਲਈ ਅੱਜ ਦਿੱਲੀ ਪੁੱਜਣਗੇ ਹਰਕਵਲਜੀਤ ਸਿੰਘ ਚੰਡੀਗੜ੍ਹ, 24 ਮਈ -ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨਾਲ ਮੀਟਿੰਗ ਲਈ ਸਮਾਂ ਮੰਗਿਆ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਪੋਖਰਨ 'ਚ 500 ਕਿੱਲੋ ਦੇ ਸਵਦੇਸ਼ੀ ਬੰਬ ਦਾ ਸਫ਼ਲ ਪ੍ਰੀਖਣ

ਨਵੀਂ ਦਿੱਲੀ/ਜੈਪੁਰ, 24 ਮਈ (ਏਜੰਸੀ)- ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਵਲੋਂ ਅੱਜ ਰਾਜਸਥਾਨ ਦੇ ਪੋਖਰਨ ਵਿਖੇ ਸੁਖੋਈ ਲੜਾਕੂ ਜੈਟ ਦੁਆਰਾ 500 ਕਿਲੋਗ੍ਰਾਮ ਦੇ ਸਵਦੇਸ਼ੀ ਬੰਬ ਦਾ ਸਫਲਤਾ ਪੂਰਵਕ ਪ੍ਰੀਖਣ ਕੀਤਾ ਗਿਆ ਹੈ | ਰੱਖਿਆ ਮੰਤਰਾਲੇ ਵਲੋਂ ਕਿਹਾ ਗਿਆ ਹੈ ...

ਪੂਰੀ ਖ਼ਬਰ »

ਕਣਕ ਪੈਦਾਵਾਰ 'ਚ ਪੰਜਾਬ ਨੇ ਤੋੜਿਆ 20 ਸਾਲ ਪੁਰਾਣਾ ਰਿਕਾਰਡ

ਚੰਡੀਗੜ੍ਹ, 24 ਮਈ (ਏਜੰਸੀ)- ਪੰਜਾਬ 'ਚ ਇਸ ਸਾਲ ਕਣਕ ਦੀ 129.93 ਲੱਖ ਟਨ ਪੈਦਾਵਾਰ ਹੋਈ ਹੈ, ਜੋ ਪਿਛਲੇ 20 ਸਾਲ 'ਚ ਸਭ ਤੋਂ ਵੱਧ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਖੁਰਾਕ ਤੇ ਸਪਲਾਈ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਾਲ ਪੰਜਾਬ ਦੀਆਂ ਮੰਡੀਆਂ 'ਚ ਵਿਕਰੀ ਲਈ 20 ...

ਪੂਰੀ ਖ਼ਬਰ »

ਤਰਨ ਤਾਰਨ ਨੇੜੇ ਇਕੋ ਪਰਿਵਾਰ ਦੇ ਤਿੰਨ ਜੀਆਂ ਦਾ ਕਤਲ

ਘਰ 'ਚ ਸੁੱਤੇ ਹੋਏ ਪਤੀ-ਪਤਨੀ ਅਤੇ ਦੋ ਬੇਟੀਆਂ 'ਤੇ ਕੀਤਾ ਹਮਲਾ ਤਰਨ ਤਾਰਨ, 24 ਮਈ (ਹਰਿੰਦਰ ਸਿੰਘ)-ਤਰਨ ਤਾਰਨ ਦੇ ਨਜ਼ਦੀਕੀ ਪਿੰਡ ਢੋਟੀਆਂ ਵਿਖੇ ਬੀਤੀ ਰਾਤ ਘਰ ਵਿਚ ਸੁੱਤੇ ਪਏ ਇਕ ਪਰਿਵਾਰ ਦੇ ਤਿੰਨ ਜੀਆਂ ਪਤੀ-ਪਤਨੀ ਅਤੇ ਉਨ੍ਹਾਂ ਦੀ ਲੜਕੀ ਦਾ ਅਣਪਛਾਤੇ ਵਿਅਕਤੀਆਂ ...

ਪੂਰੀ ਖ਼ਬਰ »

ਨਤੀਜਿਆਂ ਤੋਂ ਬਾਅਦ ਕਾਂਗਰਸ 'ਚ ਅਸਤੀਫ਼ਿਆਂ ਦੀ ਝੜੀ

ਨਵੀਂ ਦਿੱਲੀ, 24 ਮਈ (ਉਪਮਾ ਡਾਗਾ ਪਾਰਥ)-ਲੋਕ ਸਭਾ ਚੋਣਾਂ 'ਚ ਹੋਈ ਕਰਾਰੀ ਹਾਰ ਦੇ ਕਾਰਨਾਂ 'ਤੇ ਆਤਮਚਿੰਤਕ ਕਰਨ ਲਈ ਕਾਂਗਰਸ ਕਾਰਜਕਾਰੀ ਕਮੇਟੀ (ਸੀ. ਡਬਲਯੂ. ਸੀ.) ਸਨਿਚਰਵਾਰ ਨੂੰ ਬੈਠਕ ਕਰੇਗੀ | ਹਲਕਿਆਂ ਮੁਤਾਬਿਕ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਜੋ ਪਹਿਲਾਂ ਹੀ ਹਾਰ ...

ਪੂਰੀ ਖ਼ਬਰ »

ਮੋਦੀ ਵਲੋਂ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਨਾਲ ਮੁਲਾਕਾਤ

ਨਵੀਂ ਦਿੱਲੀ, 24 ਮਈ (ਉਪਮਾ ਡਾਗਾ ਪਾਰਥ)-ਭਾਜਪਾ ਨੂੰ ਇਤਿਹਾਸਕ ਜਿੱਤ ਦਿਵਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਟੀ ਦੇ ਸੀਨੀਅਰ ਆਗੂਆਂ ਲਾਲ ਕ੍ਰਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਨਾਲ ਮੁਲਾਕਾਤ ਕੀਤੀ | ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ...

ਪੂਰੀ ਖ਼ਬਰ »

ਅੱਤਵਾਦੀ ਮੂਸਾ ਦੀ ਮੌਤ ਤੋਂ ਬਾਅਦ ਵਾਦੀ 'ਚ ਪ੍ਰਦਰਸ਼ਨ

ਸ੍ਰੀਨਗਰ, 24 ਮਈ (ਏਜੰਸੀ)- ਦੱਖਣੀ ਕਸ਼ਮੀਰ ਦੇ ਤਰਾਲ ਖੇਤਰ ਦੇ ਦਦਸਾਰਾ ਪਿੰਡ 'ਚ ਬੀਤੀ ਦੇਰ ਰਾਤ ਅੱਤਵਾਦੀ ਸੰਗਠਨ 'ਅਲਕਾਇਦਾ' ਦੀ ਇਕਾਈ ਅੰਸਾਰ ਗਜਵਾਤ-ਉੱਲ-ਹਿੰਦ ਦਾ ਕਮਾਂਡਰ ਜ਼ਾਕਿਰ ਮੂਸਾ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ 'ਚ ਮਾਰਿਆ ਗਿਆ ਸੀ, ਜਿਸ ਦੇ ਵਿਰੋਧ 'ਚ ...

ਪੂਰੀ ਖ਼ਬਰ »

ਕਸ਼ਮੀਰ ਦੇ ਕੁਝ ਖੇਤਰਾਂ 'ਚ ਕਰਫ਼ਿਊ

ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ 'ਚ ਜ਼ਾਕਿਰ ਮੂਸਾ ਦੇ ਮਾਰੇ ਜਾਣ ਬਾਅਦ ਪੈਦਾ ਹੋਏ ਤਣਾਅ ਨੂੰ ਵੇਖਦਿਆਂ ਪ੍ਰਸ਼ਾਸਨ ਨੇ ਵਾਦੀ ਦੇ ਕੁਝ ਖੇਤਰਾਂ 'ਚ ਕਰਫਿਊ ਲਗਾ ਦਿੱਤਾ ਹੈ ਅਤੇ ਸਿੱਖਿਆ ਸੰਸਥਾਵਾਂ (ਸਕੂਲਾਂ-ਕਾਲਜਾਂ) ਨੂੰ ਵੀ ਬੰਦ ਰੱਖਣ ਦਾ ਐਲਾਨ ਕੀਤਾ ਹੈ | ...

ਪੂਰੀ ਖ਼ਬਰ »

ਥੈਰੇਸਾ ਵਲੋਂ ਬ੍ਰੈਗਜ਼ਿਟ ਮਾਮਲੇ ਕਾਰਨ ਅਸਤੀਫ਼ੇ ਦਾ ਐਲਾਨ

ਲੰਡਨ, 24 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਬ੍ਰੈਗਜ਼ਿਟ ਮਾਮਲੇ ਨੂੰ ਲੈ ਕੇ ਅੱਜ ਅਸਤੀਫਾ ਦੇ ਦਿੱਤਾ ਹੈ | ਥੈਰੇਸਾ ਨੇ 10 ਡਾਊਨਿੰਗ ਸਟਰੀਟ ਵਿਖੇ ਦੇਸ਼ ਅਤੇ ਮੀਡੀਆ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਉਹ 7 ਜੂਨ ...

ਪੂਰੀ ਖ਼ਬਰ »

ਮੁੜ ਚੁਣੇ ਗਏ 197 ਸੰਸਦ ਮੈਂਬਰਾਂ 'ਚ ਭਾਜਪਾ ਦੇ 145

ਨਵੀਂ ਦਿੱਲੀ, 24 ਮਈ (ਏਜੰਸੀਆਂ)-16ਵੀਂ ਲੋਕ ਸਭਾ ਦੇ ਕੁੱਲ 197 ਸੰਸਦ ਮੈਂਬਰ 17ਵੀਂ ਲੋਕ ਸਭਾ 'ਚ ਮੁੜ ਸੰਸਦ ਮੈਂਬਰ ਚੁਣ ਕੇ ਆਏ ਹਨ | ਇਨ੍ਹਾਂ 'ਚ 27 ਮਹਿਲਾ ਸੰਸਦ ਮੈਂਬਰ ਵੀ ਸ਼ਾਮਿਲ ਹਨ | ਕਿਰਨ ਰਿਜੀਜੂ, ਜੂਅਲ ਓਰਮ, ਰਾਜਾ ਮੋਹਨ ਸਿੰਘ, ਨਿਤਿਨ ਗਡਕਰੀ ਅਤੇ ਬਾਬੁਲ ਸੁਪਿ੍ਆ ...

ਪੂਰੀ ਖ਼ਬਰ »

394 ਸੰਸਦ ਮੈਂਬਰ ਹਨ ਘੱਟ ਤੋਂ ਘੱਟ ਗ੍ਰੈਜੂਏਟ

ਨਵੀਂ ਦਿੱਲੀ, 24 ਮਈ (ਏਜੰਸੀਆਂ)-17ਵੀਂ ਲੋਕ ਸਭਾ 'ਚ ਨਵੇਂ ਚੁਣ ਗਏ 394 ਸੰਸਦ ਮੈਂਬਰ ਘੱਟ ਤੋਂ ਘੱਟ ਗ੍ਰੈਜੂਏਟ ਹਨ | ਥਿੰਕ ਟੈਂਕ ਅਨੁਸਾਰ ਨਵੇਂ ਚੁਣੇ ਗਏ ਸੰਸਦ ਮੈਂਬਰਾਂ 'ਚ 27 ਫ਼ੀਸਦੀ 12ਵੀਂ ਪਾਸ ਹਨ, ਜਦਕਿ 16ਵੀਂ ਲੋਕ ਸਭਾ 'ਚ 20 ਫ਼ੀਸਦੀ ਸੰਸਦ ਮੈਂਬਰ 12 ਪਾਸ ਸਨ | ਪੀ.ਆਰ.ਐਸ. ...

ਪੂਰੀ ਖ਼ਬਰ »

ਵਿਜੇ ਮਾਲਿਆ ਿਖ਼ਲਾਫ਼ ਸਾਢੇ 17 ਕਰੋੜ ਡਾਲਰ ਦੇ ਕੇਸ ਦੀ ਲੰਡਨ ਅਦਾਲਤ 'ਚ ਹੋਈ ਸੁਣਵਾਈ

ਲੰਡਨ 24 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਹਾਈ ਕੋਰਟ ਨੇ ਅੱਜ ਸ਼ੁੱਕਰਵਾਰ ਨੂੰ ਵਿਜੇ ਮਾਲਿਆ ਿਖ਼ਲਾਫ਼ 175 ਮਿਲੀਅਨ ਅਮਰੀਕੀ ਡਾਲਰ (ਸਾਢੇ 17 ਕਰੋੜ) ਦੇ ਲੈਣ-ਦੇਣ ਦੇ ਮਾਮਲੇ ਦਾ ਕੇਸ ਸੁਣਿਆ | ਇਹ ਕੇਸ ਬਿ੍ਟਿਸ਼ ਬੀਵਰੇਜ਼ ਗੇਂਟ ਡੀਆਜ਼ੀਓ ਵਲੋਂ ਕੀਤਾ ...

ਪੂਰੀ ਖ਼ਬਰ »

ਮੋਦੀ ਵਲੋਂ ਰਾਹੁਲ, ਕੈਪਟਨ ਤੇ ਵੱਖ-ਵੱਖ ਦੇਸ਼ਾਂ ਦੇ ਨੇਤਾਵਾਂ ਦਾ ਧੰਨਵਾਦ

ਨਵੀਂ ਦਿੱਲੀ, 24 ਮਈ (ਏਜੰਸੀਆਂ)-ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ ਦੀ ਹਾਰ ਸਵੀਕਾਰ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੂੰ ਭਾਜਪਾ ਦੀ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ ਹੈ | ਉੱਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਚੋਣਾਂ 'ਚ ਸ਼ਾਨਦਾਰ ਜਿੱਤ ਹਾਸਿਲ ਕਰਨ 'ਤੇ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਹੋਰਾਂ ਦਾ ਧੰਨਵਾਦ ਕੀਤਾ | ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਤੇ ਵਧਾਈ ਸੰਦੇਸ਼ ਦਾ ਜਵਾਬ ਦਿੰਦੇ ਹੋਏ ਲਿਖਿਆ ਮੈਂ ਪੰਜਾਬ 'ਚ ਤੁਹਾਡੀ ਪਾਰਟੀ ਦੇ ਚੰਗੇ ਪ੍ਰਦਰਸ਼ਨ ਲਈ ਤੁਹਾਨੂੰ ਵਧਾਈ ਦਿੰਦਾ ਹਾਂ | ਪੰਜਾਬ ਦੇ ਕਲਿਆਣ ਲਈ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਦੀ ਇੱਛਾ ਰੱਖਦਾ ਹਾਂ | ਇਨ੍ਹਾਂ ਤੋਂ ਇਲਾਵਾ ਡੀ.ਐਮ.ਕੇ. ਦੇ ਮੁਖੀ ਐਮ.ਕੇ.ਸਟਾਲਿਨ ਅਤੇ ਤੇਲਗੂ ਦੇਸਮ ਪਾਰਟੀ ਦੇ ਮੁਖੀ ਐਨ. ਚੰਦਰਬਾਬੂ ਨਾਇਡੂ, ਨੈਸ਼ਨਲ ਕਾਨਫ਼ਰੰਸ ਦੇ ਉਪ-ਪ੍ਰਧਾਨ ਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਕ੍ਰਿਕਟਰ ਸਚਿਨ ਤੇਂਦੁਲਕਰ ਵਲੋਂ ਵਧਾਈਆਂ ਦੇਣ 'ਤੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਦੇ ਦੂਸਰੀ ਵਾਰ ਸੱਤਾ 'ਚ ਪਰਤਣ 'ਤੇ ਉਨ੍ਹਾਂ ਨੂੰ ਵਧਾਈ ਸੰਦੇਸ਼ ਦੇਣ ਅਤੇ ਸ਼ੁੱਭਕਾਮਨਾਵਾਂ ਦੇਣ ਲਈ ਵਿਸ਼ਵ ਦੇ ਚੋਟੀ ਦੇ ਨੇਤਾਵਾਂ ਨੇ ਮੋਦੀ ਨੂੰ ਟਵੀਟ ਰਾਹੀਂ ਅਤੇ ਕਈ ਵਿਸ਼ਵ ਦੇ ਨੇਤਾਵਾਂ ਨੇ ਟੈਲੀਫੋਨ ਰਾਹੀਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ | ਜਿਨ੍ਹਾਂ ਦਾ ਮੋਦੀ ਨੇ ਵੀ ਧੰਨਵਾਦ ਕੀਤਾ |


ਖ਼ਬਰ ਸ਼ੇਅਰ ਕਰੋ

ਜੇਤਲੀ ਦੇ ਮੰਤਰੀ ਬਣਨ ਦੀ ਸੰਭਾਵਨਾ ਘੱਟ

ਇਲਾਜ ਲਈ ਜਾਣਗੇ ਵਿਦੇਸ਼

ਨਵੀਂ ਦਿੱਲੀ- ਵਿੱਤ ਮੰਤਰੀ ਅਰੁਣ ਜੇਤਲੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਵੀਂ ਸਰਕਾਰ 'ਚ ਮੰਤਰੀ ਬਣਨ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਉਨ੍ਹਾਂਨੂੰ ਖਰਾਬ ਸਿਹਤ ਕਾਰਨ ਇਲਾਜ਼ ਲਈ ਅਮਰੀਕਾ ਜਾਂ ਇੰਗਲੈਂਡ ਜਾਣਾ ਪੈ ਸਕਦਾ ਹੈ | 66 ਸਾਲਾ ਜੇਤਲੀ ਦੀ ਪਿਛਲੇ ਕੁਝ ...

ਪੂਰੀ ਖ਼ਬਰ »

78 ਔਰਤਾਂ ਨੇ ਜਿੱਤੀ ਲੋਕ ਸਭਾ ਚੋਣ

ਨਵੀਂ ਦਿੱਲੀ, 24 ਮਈ (ਏਜੰਸੀਆਂ)-17ਵੀਂ ਲੋਕ ਸਭਾ ਦੇ ਜੇਤੂ ਉਮੀਦਵਾਰਾਂ 'ਚ ਔਰਤਾਂ ਦੀ ਕੁੱਲ ਗਿਣਤੀ 78 ਹੈ | ਮਹਿਲਾ ਸੰਸਦ ਮੈਂਬਰਾਂ ਦੀ ਹੁਣ ਤੱਕ ਦੀ ਇਸ ਸਭ ਤੋਂ ਵੱਧ ਭਾਗੀਦਾਰੀ ਦੇ ਨਾਲ ਹੀ ਨਵੀਂ ਲੋਕ ਸਭਾ 'ਚ ਮਹਿਲਾ ਸੰਸਦ ਮੈਂਬਰਾਂ ਦੀ ਗਿਣਤੀ ਕੁੱਲ ਸੰਸਦ ਮੈਂਬਰਾਂ ਦੀ ...

ਪੂਰੀ ਖ਼ਬਰ »

4 ਨਵੇਂ ਜੱਜਾਂ ਨੇ ਚੁੱਕੀ ਸਹੁੰ

ਨਵੀਂ ਦਿੱਲੀ, 24 ਮਈ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ 'ਚ 4 ਨਵੇਂ ਜੱਜਾਂ ਦੀ ਨਿਯੁਕਤੀ ਤੋਂ ਬਾਅਦ ਪਿਛਲੇ 5 ਸਾਲਾਂ 'ਚ ਪਹਿਲੀ ਵਾਰ ਸਰਬਉੱਚ ਅਦਾਲਤ 'ਚ ਜੱਜਾਂ ਦੀ ਨਿਰਧਾਰਿਤ ਗਿਣਤੀ 31 ਪੂਰੀ ਹੋ ਗਈ ਹੈ | ਸਰਕਾਰ ਨੇ 2008 'ਚ ਸੁਪਰੀਮ ਕੋਰਟ 'ਚ ਜੱਜਾਂ ਦੀ ਗਿਣਤੀ 26 ਤੋਂ ਵਧਾ ਕੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX