ਤਾਜਾ ਖ਼ਬਰਾਂ


ਭਾਰਤ ਵੈਸਟ ਇੰਡੀਜ਼ ਟੀ20 ਮੈਚ : ਭਾਰਤ ਨੇ 6 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ
. . .  1 day ago
ਸਾਬਕਾ ਪੈਰਾ ਮਿਲਟਰੀ ਫੋਰਸ ਵੱਲੋਂ 13 ਨੂੰ ਕੀਤਾ ਜਾਵੇਗਾ ਦਿੱਲੀ ਸੰਸਦ ਭਵਨ ਦਾ ਘਿਰਾਓ
. . .  1 day ago
ਫ਼ਤਿਹਗੜ੍ਹ ਸਾਹਿਬ, 6 ਦਸੰਬਰ (ਅਰੁਣ ਅਹੂਜਾ)- ਆਪਣੀਆਂ ਮੰਗਾਂ ਨੂੰ ਲੈ ਕੇ ਸਾਬਕਾ ਆਲ ਇੰਡੀਆ ਪੈਰਾਂ ਮਿਲਟਰੀ ਫੋਰਸ ਵੱਲੋਂ 13 ਦਸੰਬਰ ਨੂੰ ਦਿੱਲੀ ਸੰਸਦ ਭਵਨ ਅਗੇ ਕੌਮੀ ਪੱਧਰੀ ਰੋਸ ਧਰਨਾ ਲਗਾਇਆ ਜਾ ਰਿਹਾ ਹੈ, ਜਿਸ ...
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 208 ਦੌੜਾਂ ਦਾ ਟੀਚਾ
. . .  1 day ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਦਾ 101 ਦੌੜਾਂ 'ਤੇ ਡਿੱਗਿਆ ਤੀਸਰਾ ਵਿਕਟ
. . .  1 day ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਦੀ ਤੇਜ਼ ਸ਼ੁਰੂਆਤ, 10 ਓਵਰਾਂ ਮਗਰੋਂ ਦੋ ਵਿਕਟਾਂ ਦੇ ਨੁਕਸਾਨ 'ਤੇ 101 ਦੌੜਾਂ
. . .  1 day ago
ਫ਼ਾਜ਼ਿਲਕਾ ਪੁਲਿਸ ਨੇ ਔਰਤਾਂ ਲਈ 'ਪਿੱਕ ਐਂਡ ਡਰੋਪ' ਸੇਵਾ ਦੀ ਕੀਤੀ ਸ਼ੁਰੂ
. . .  1 day ago
ਫ਼ਾਜ਼ਿਲਕਾ, 6 ਦਸੰਬਰ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਪੁਲਿਸ ਵੱਲੋਂ ਔਰਤਾਂ ਦੀਆਂ ਸੁਰੱਖਿਆ ਨੂੰ ਲੈ ਕੇ ਜ਼ਿਲ੍ਹੇ ਵਿਚ ਸ਼ਕਤੀ ਐਪ ਨੂੰ ਲਾਂਚ ਕੀਤਾ ਗਿਆ। ਇਸ ਤੋਂ ਇਲਾਵਾ 'ਪਿੱਕ ਐਂਡ ਡਰੋਪ' ਸੇਵਾ ਦੀ ਸ਼ੁਰੂਆਤ ਕੀਤੀ ਗਈ। ਇਸ ਸਬੰਧੀ ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ...
ਸ੍ਰੀ ਮੁਕਤਸਰ ਸਾਹਿਬ ਤੋਂ ਅਗਵਾ ਨੌਜਵਾਨ ਬਰਾਮਦ,3 ਦੋਸ਼ੀ ਕਾਬੂ
. . .  1 day ago
ਸ੍ਰੀ ਮੁਕਤਸਰ ਸਾਹਿਬ, 6 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਰੋਡ ਬਾਈਪਾਸ ਤੋਂ ਅਗਵਾ ਹੋਏ ਨੌਜਵਾਨ ਨੂੰ ਪੁਲਿਸ ਨੇ ਮਹਿਜ ਕੁਝ ਘੰਟਿਆਂ ਮਗਰੋਂ ਹੀ ਬਰਾਮਦ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ। ਜ਼ਿਲ੍ਹਾ ਪੁਲਿਸ ਮੁਖੀ ਰਾਜਬਚਨ ਸਿੰਘ ਸੰਧੂ ਨੇ...
ਭਾਰਤ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੂੰ ਲੱਗਾ ਦੂਸਰਾ ਝਟਕਾ, ਸਕੋਰ 64
. . .  1 day ago
ਭਾਰਤ ਵੈਸਟ ਇੰਡੀਜ਼ ਟੀ 20 ਮੈਚ : 5 ਓਵਰਾਂ ਮਗਰੋਂ ਵੈਸਟ ਇੰਡੀਜ਼ ਨੇ ਇਕ ਵਿਕਟ ਦੇ ਨੁਕਸਾਨ 'ਤੇ ਬਣਾਈਆਂ 57 ਦੌੜਾਂ
. . .  1 day ago
ਭਾਰਤ ਵੈਸਟ ਇੰਡੀਜ਼ : ਦੂਸਰੇ ਓਵਰ 'ਚ ਵੈਸਟ ਇੰਡੀਜ ਨੂੰ ਲੱਗਾ ਪਹਿਲਾ ਝਟਕਾ, ਸਕੋਰ 13/1
. . .  1 day ago
ਅਮਰੀਕਨ ਨਾਗਰਿਕ ਕਰਤਾਰਪੁਰ ਲਾਂਘੇ ਤੋਂ ਲੰਘਣ ਨਾ ਦਿੱਤਾ - ਕਿਸੇ ਹੋਰ ਰਸਤੇ ਲੰਘਣ ਦੀ ਕੀਤੀ ਕੋਸ਼ਿਸ਼ - ਬੀ.ਐਸ.ਐਫ. ਨੇ ਕੀਤੀ ਨਾਕਾਮ
. . .  1 day ago
ਬਟਾਲਾ, 6 ਦਸੰਬਰ (ਕਾਹਲੋਂ) - ਅਮਰੀਕਨ ਸਿਟੀਜ਼ਨ ਅੰਮ੍ਰਿਤ ਸਿੰਘ ਨਾਂਅ ਦਾ ਨੌਜਵਾਨ, ਜੋ ਕਿ ਕਰਤਾਰਪੁਰ ਲਾਂਘੇ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਆਇਆ ਸੀ, ਉਸ ਨੂੰ ਅੱਜ ਇਮੀਗ੍ਰੇਸ਼ਨ ਵੱਲੋਂ ਓ.ਸੀ.ਆਈ. ਕਾਰਡ ਨਾ ਹੋਣ ਦਾ ਇਤਰਾਜ਼ ਲੱਗਣ...
ਭਾਰਤ ਵੈਸਟ ਇੰਡੀਜ਼ ਪਹਿਲਾ ਟੀ20 : ਭਾਰਤ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਦਾ ਲਿਆ ਫ਼ੈਸਲਾ
. . .  1 day ago
ਪੋਕਸੋ ਐਕਟ ਤਹਿਤ ਜਬਰ ਜਨਾਹੀਆਂ ਦੇ ਦੋਸ਼ੀਆਂ ਲਈ ਰਹਿਮ ਦੀ ਪਟੀਸ਼ਨ ਨਾ ਹੋਵੇ - ਰਾਸ਼ਟਰਪਤੀ
. . .  1 day ago
ਸਿਰੋਹੀ, 6 ਦਸੰਬਰ - ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਪੋਕਸੋ ਐਕਟ ਤਹਿਤ ਸਜ਼ਾ ਪਾਉਣ ਵਾਲੇ ਵਿਅਕਤੀਆਂ ਲਈ ਰਹਿਮ ਪਟੀਸ਼ਨ ਦਾ ਨਿਯਮ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸੰਸਦ ਨੂੰ ਵਿਚਾਰ ਕਰਨਾ ਹੋਵੇਗਾ। ਕੋਵਿੰਦ ਨੇ ਕਿਹਾ ਕਿ ਮਹਿਲਾ...
ਜਲੰਧਰ ਦਿਹਾਤੀ ਕਾਂਗਰਸ ਪ੍ਰਧਾਨ ਦੇ ਘਰ 'ਤੇ ਈ.ਡੀ. ਵੱਲੋਂ ਛਾਪੇਮਾਰੀ
. . .  1 day ago
ਜਲੰਧਰ, 6 ਦਸੰਬਰ - ਜਲੰਧਰ ਦਿਹਾਤੀ ਕਾਂਗਰਸ ਦੇ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਦੇ ਘਰ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਰੇਡ ਕੀਤੀ ਗਈ ਹੈ। ਈ.ਡੀ. ਅਫ਼ਸਰ ਨਿਰੰਜਨ ਸਿੰਘ ਰੇਡ ਕਰਨ ਲਈ...
ਮਾਈਨਿੰਗ ਮਾਫ਼ੀਆ ਦਾ ਵੱਧ ਚੁਕੈ ਖ਼ੌਫ਼, ਕਈ ਕਾਨੂੰਨੀ ਕਰੈਸ਼ਰ ਬੰਦ, ਮੁੱਖ ਮੰਤਰੀ ਦਾ ਇਕ ਸਲਾਹਕਾਰ ਸਵਾਲਾਂ ਦੇ ਘੇਰੇ 'ਚ - ਹਰਪਾਲ ਚੀਮਾ
. . .  1 day ago
ਚੰਡੀਗੜ੍ਹ, 6 ਦਸੰਬਰ (ਅਜੈਬ ਸਿੰਘ ਔਜਲਾ) - ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਮਾਈਨਿੰਗ ਮਾਫ਼ੀਆ ਇਸ ਕਦਰ ਵੱਧ ਚੁੱਕਾ ਹੈ ਕਿ 70-75 ਦੇ ਕਰੀਬ...
ਸਾਬਕਾ ਸਰਪੰਚ ਦਲਬੀਰ ਸਿੰਘ ਢਿਲਵਾਂ ਕਤਲ ਮਾਮਲੇ 'ਚ ਪੁਲਿਸ ਨੇ ਹਾਸਲ ਕੀਤੀ ਵੱਡੀ ਕਾਮਯਾਬੀ
. . .  1 day ago
ਹੈਦਰਾਬਾਦ ਐਨਕਾਊਂਟਰ : ਸਾਨੂੰ ਆਪਣੇ ਬਚਾਅ ਲਈ ਚਲਾਉਣੀ ਪਈ ਗੋਲੀ - ਤੇਲੰਗਾਨਾ ਪੁਲਿਸ
. . .  1 day ago
ਵਿਧਾਨ ਸਭਾ ਹਲਕਾ ਅਟਾਰੀ ਤੋਂ ਯੂਥ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਸ਼ਾਂਤਮਈ ਢੰਗ ਨਾਲ ਸੰਪੰਨ
. . .  1 day ago
ਸਮਾਣਾ ਨੇੜੇ ਪਿੰਡ ਗੱਜੂਮਾਜਰਾ ਚ ਏ.ਟੀ.ਐਮ. ਤੋੜਿਆ
. . .  1 day ago
ਯੂਥ ਕਾਂਗਰਸ ਬਲਾਕ ਨਾਭਾ ਦੀ ਹੋਈ ਚੋਣ ਸ਼ਾਂਤੀਪੂਰਵਕ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 12 ਜੇਠ ਸੰਮਤ 551

ਸੰਪਾਦਕੀ

ਰੋਟੀ...

ਪੁਤਲੇ ਫੂਕਣ ਨਾ ਕਦੇ, ਨਾ ਨਿੱਤ ਦੁਖੜੇ ਰੋਣ। ਜੇ ਸਭ ਲੈ ਕੇ ਡਿਗਰੀਆਂ, ਰੋਟੀ ਜੋਗੇ ਹੋਣ। ਜਿਥੇ ਸਭ ਕੁਝ ਆਮ ਹੈ, ਉਥੇ ਰਹੇ ਦਿਆਲ। ਜੂਠਾਂ 'ਤੇ ਜੋ ਝਪਟਦੇ, ਵੇਖ ਉਨ੍ਹਾਂ ਦਾ ਹਾਲ। ਧੋਖਾ ਖਾਧਾ ਭੁੱਲੀਏ, ਹੋਈਏ ਨਾ ਹੁਸ਼ਿਆਰ। ਮੁੜ ਮੁੜ ਕਾਲੇ ਚੋਰ 'ਤੇ, ਕਰ ਲਈਏ ...

ਪੂਰੀ ਖ਼ਬਰ »

ਕਾਂਗਰਸ ਵਰਕਿੰਗ ਕਮੇਟੀ ਕਰੇਗੀ ਹਾਰ ਦਾ ਮੁਲਾਂਕਣ

ਲੋਕ ਸਭਾ ਚੋਣਾਂ 'ਚ ਰਾਜਸਥਾਨ, ਮੱਧ-ਪ੍ਰਦੇਸ਼ ਅਤੇ ਛੱਤੀਸਗੜ੍ਹ 'ਚ ਸ਼ਰਮਨਾਕ ਹਾਰ ਹੋਣ ਤੋਂ ਬਾਅਦ ਤਿੰਨਾਂ ਸੂਬਿਆਂ ਦੇ ਮੁੱਖ ਮੰਤਰੀਆਂ 'ਤੇ ਅਸਤੀਫ਼ੇ ਦਾ ਦਬਾਅ ਵਧ ਗਿਆ ਹੈ। ਕਾਂਗਰਸ ਰਾਜਸਥਾਨ 'ਚ ਆਪਣਾ ਖ਼ਾਤਾ ਵੀ ਨਹੀਂ ਖੋਲ੍ਹ ਸਕੀ, ਜਦ ਕਿ ਮੱਧ ਪ੍ਰਦੇਸ਼ 'ਚ 29 ਸੀਟਾਂ 'ਚੋਂ ...

ਪੂਰੀ ਖ਼ਬਰ »

ਮੁਗ਼ਲ ਕਾਲ ਵਿਚ ਸ਼ਰਾਬ, ਸ਼ਾਇਰੀ ਤੇ ਸ਼ਿਕਾਰ

ਔਰੰਗਜ਼ੇਬ ਤੋਂ ਪਹਿਲਾਂ ਦਾ ਮੁਗ਼ਲ ਕਾਲ ਸ਼ਰਾਬਨੋਸ਼ੀ, ਸ਼ਾਇਰੀ ਤੇ ਸ਼ਿਕਾਰਬਾਜ਼ੀ ਲਈ ਜਾਣਿਆ ਜਾਂਦਾ ਹੈ। ਬਾਦਸ਼ਾਹੀ ਇਕੱਠ ਵਿਚ ਸ਼ਰਾਬ ਦੀ ਵਰਤੋਂ ਵਫ਼ਾਦਾਰੀ ਤੇ ਦਿਆਨਤਦਾਰੀ ਪਰਖਣ ਲਈ ਕੀਤੀ ਜਾਂਦੀ ਸੀ। ਉਨ੍ਹਾਂ ਦਾ ਮੱਤ ਸੀ ਕਿ ਮਦੁਰਾ (ਸ਼ਰਾਬ) ਮਨ ਦੀਆਂ ਖਿੜਕੀਆਂ ਖੋਲ੍ਹਦੀ ...

ਪੂਰੀ ਖ਼ਬਰ »

ਵਿਗਿਆਨ ਨਾਲ ਹੀ ਸੰਭਵ ਹੋਇਆ ਹੈ ਮਨੁੱਖੀ ਵਿਕਾਸ

ਵਿਗਿਆਨ ਅਤੇ ਮਨੁੱਖ ਦਾ ਸਬੰਧ ਉਸ ਵਕਤ ਤੋਂ ਹੈ ਜਦ ਤੋਂ ਇਸ ਧਰਤੀ 'ਤੇ ਮਨੁੱਖੀ ਹੋਂਦ ਸੰਭਵ ਹੋਈ ਹੈ। ਧਰਤੀ, ਅਕਾਸ਼, ਪਤਾਲ ਅਤੇ ਹੋਰ ਖੰਡਾਂ ਬ੍ਰਹਿਮੰਡਾਂ ਦੀ ਉਤਪਤੀ ਪਿੱਛੇ ਵਿਗਿਆਨਕ ਘਟਨਾਵਾਂ ਅਤੇ ਸਥਿਤੀਆਂ, ਪ੍ਰਸਥਿਤੀਆਂ ਦੇ ਆਪਸੀ ਪ੍ਰਾਕਿਰਤਕ ਦਵੰਦ ਟਕਰਾਓ ...

ਪੂਰੀ ਖ਼ਬਰ »

ਜਲ ਸੋਮਿਆਂ ਨੂੰ ਜ਼ਹਿਰੀਲਾ ਹੋਣ ਤੋਂ ਬਚਾਉਣ ਲਈ ਸਮਾਜ ਵੀ ਆਵੇ ਅੱਗੇ

ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਸਾਡੀ ਧਰਤੀ ਦਾ ਲਗਪਗ ਦੋ-ਤਿਹਾਈ ਹਿੱਸਾ ਪਾਣੀ ਹੈ। ਜਿਵੇਂ-ਜਿਵੇਂ ਅਤੇ ਜਿਸ ਰਫ਼ਤਾਰ ਨਾਲ ਆਬਾਦੀ ਵਿਚ ਵਾਧਾ ਹੋ ਰਿਹਾ ਹੈ ਉਸੇ ਹਿਸਾਬ ਨਾਲ ਜਲ ਸਰੋਤਾਂ 'ਤੇ ਵੀ ਮਨੁੱਖੀ ਸਰਗਰਮੀਆਂ ਦਾ ਦਬਾਅ ਵਧ ਰਿਹਾ ਹੈ। ਇਹ ਕਹਿ ਲਓ ਕਿ ਇਕ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦਾ ਹਸ਼ਰ

ਕੌਮੀ ਪੱਧਰ 'ਤੇ ਕੁਝ ਦੇਰ ਪਹਿਲਾਂ ਦੇਸ਼ ਦੀ ਸਿਆਸਤ ਵਿਚ ਉੱਭਰੀ ਆਮ ਆਦਮੀ ਪਾਰਟੀ ਦੀ ਥੋੜ੍ਹੇ ਹੀ ਸਾਲਾਂ ਵਿਚ ਜੋ ਹਾਲਤ ਹੋ ਗਈ ਹੈ, ਉਹ ਨਮੋਸ਼ੀ ਵਾਲੀ ਹੈ। ਅੰਨਾ ਹਜ਼ਾਰੇ ਵਲੋਂ ਆਰੰਭੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਵਿਚ ਉੱਭਰਿਆ ਅਰਵਿੰਦ ਕੇਜਰੀਵਾਲ ਅੱਜ ਬੇਹੱਦ ਵਿਵਾਦਪੂਰਨ ਵਿਅਕਤੀ ਬਣ ਚੁੱਕਾ ਹੈ। ਪਿਛਲੇ ਸਮੇਂ ਵਿਚ ਜਿੰਨੇ ਭ੍ਰਿਸ਼ਟਾਚਾਰ ਦੇ ਦੋਸ਼ ਉਸ ਉੱਪਰ ਲਗਾਏ ਗਏ ਹਨ, ਉਹ ਘੱਟ ਹੀ ਆਗੂਆਂ ਦੇ ਹਿੱਸੇ ਆਏ ਹਨ। ਉਸ ਉੱਪਰ ਚੋਣਾਂ ਸਮੇਂ ਉਮੀਦਵਾਰਾਂ ਤੋਂ ਰਕਮਾਂ ਲੈ ਕੇ ਟਿਕਟਾਂ ਦੇਣ ਦਾ ਦੋਸ਼ ਲਗਦਾ ਰਿਹਾ। ਪੰਜਾਬ ਵਿਚ ਵੀ ਚਿਰਾਂ ਤੋਂ ਕੇਜਰੀਵਾਲ ਅਤੇ ਉਸ ਦੇ ਸਾਥੀਆਂ 'ਤੇ ਅਜਿਹੇ ਦੋਸ਼ ਲਗਦੇ ਰਹੇ ਹਨ।
ਦਿੱਲੀ ਵਾਸੀਆਂ ਨੇ ਇਸ ਵਿਅਕਤੀ ਨੂੰ ਪ੍ਰਸ਼ਾਸਨ ਚਲਾਉਣ ਲਈ ਦੋ ਵਾਰ ਮੌਕੇ ਦਿੱਤੇ। ਸਾਲ 2015 ਵਿਚ ਦਿੱਲੀ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ 70 ਵਿਚੋਂ 67 ਸੀਟਾਂ ਮਿਲੀਆਂ ਸਨ, ਭਾਰਤੀ ਜਨਤਾ ਪਾਰਟੀ ਨੂੰ ਸਿਰਫ 3 ਅਤੇ ਕਾਂਗਰਸ ਨੂੰ ਇਕ ਸੀਟ ਵੀ ਨਹੀਂ ਸੀ ਮਿਲੀ। ਅੱਜ ਇਸ ਪਾਰਟੀ ਦਾ ਹਾਲ ਇਹ ਹੋ ਚੁੱਕਾ ਹੈ ਕਿ ਦਿੱਲੀ ਰਾਜ ਵਿਚ ਇਸ ਨੇ ਲੋਕ ਸਭਾ ਲਈ 7 ਸੀਟਾਂ 'ਤੇ ਚੋਣਾਂ ਲੜੀਆਂ ਸਨ। ਇਨ੍ਹਾਂ ਵਿਚੋਂ ਇਕ ਸੀਟ 'ਤੇ ਵੀ ਇਹ ਪਾਰਟੀ ਜਿੱਤ ਪ੍ਰਾਪਤ ਨਹੀਂ ਕਰ ਸਕੀ, ਸਗੋਂ ਬਹੁਤੀਆਂ ਸੀਟਾਂ 'ਤੇ ਇਸ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਹਨ। ਆਉਂਦੇ ਸਾਲ ਇਥੇ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ। ਉਨ੍ਹਾਂ ਵਿਚ ਇਸ ਪਾਰਟੀ ਦਾ ਹਸ਼ਰ ਕੀ ਹੋਵੇਗਾ, ਇਸ ਬਾਰੇ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਇਸ ਨੂੰ ਆਪਣੇ ਹੋਣ ਵਾਲੇ ਹਸ਼ਰ ਦਾ ਪਤਾ ਲੱਗ ਚੁੱਕਾ ਸੀ। ਇਸ ਲਈ ਕੇਜਰੀਵਾਲ ਨੇ ਕਾਂਗਰਸ ਨਾਲ ਰਲ ਕੇ ਚੋਣਾਂ ਲੜਨ ਦੀਆਂ ਵਾਰ-ਵਾਰ ਅਪੀਲਾਂ ਕੀਤੀਆਂ ਪਰ ਕਾਂਗਰਸ ਇਸ ਲਈ ਰਾਜ਼ੀ ਨਾ ਹੋਈ। ਇਹ ਉਹੀ ਕਾਂਗਰਸ ਪਾਰਟੀ ਹੈ, ਜਿਸ ਉੱਪਰ ਭ੍ਰਿਸ਼ਟਾਚਾਰ ਅਤੇ ਹੋਰ ਮਸਲਿਆਂ ਨੂੰ ਲੈ ਕੇ ਕੇਜਰੀਵਾਲ ਅਤੇ ਉਸ ਦੇ ਸਾਥੀ ਲਗਾਤਾਰ ਬੰਬਾਰੀ ਕਰਦੇ ਰਹੇ ਸਨ। ਇਸ ਵਾਰ ਦੇਸ਼ ਭਰ ਵਿਚ ਆਮ ਆਦਮੀ ਪਾਰਟੀ ਵਲੋਂ ਲੋਕ ਸਭਾ ਦੀਆਂ 40 ਸੀਟਾਂ 'ਤੇ ਉਮੀਦਵਾਰ ਖੜ੍ਹੇ ਕੀਤੇ ਗਏ ਸਨ। ਇਨ੍ਹਾਂ ਵਿਚ ਦਿੱਲੀ, ਬਿਹਾਰ, ਗੋਆ, ਪੰਜਾਬ, ਹਰਿਆਣਾ, ਓਡੀਸ਼ਾ, ਉੱਤਰ ਪ੍ਰਦੇਸ਼, ਚੰਡੀਗੜ੍ਹ, ਅੰਡੇਮਾਨ ਅਤੇ ਨਿਕੋਬਾਰ ਆਦਿ ਸ਼ਾਮਿਲ ਸਨ, ਪਰ ਸਿਰਫ ਪੰਜਾਬ 'ਚੋਂ ਹੀ ਇਸ ਨੂੰ ਇਕ ਸੀਟ ਪ੍ਰਾਪਤ ਹੋਈ ਹੈ। ਬਾਕੀ ਸਭ 'ਤੇ ਇਹ ਪਾਰਟੀ ਫਾਡੀ ਰਹੀ ਹੈ। ਇਸ ਦਾ ਸਮੁੱਚਾ ਵੋਟ ਸ਼ੇਅਰ ਬੇਹੱਦ ਨਿਗੁਣਾ ਰਿਹਾ ਹੈ। ਉੱਤਰ ਪ੍ਰਦੇਸ਼ ਵਿਚ ਤਾਂ ਇਸ ਨੂੰ 0.01 ਫ਼ੀਸਦੀ ਵੋਟਾਂ ਹੀ ਮਿਲੀਆਂ ਹਨ ਅਤੇ ਹਰਿਆਣਾ ਵਿਚ ਇਹ ਵੋਟ ਸ਼ੇਅਰ 0.36 ਹੈ। ਬਿਹਾਰ ਵਿਚ 0.06, ਓਡੀਸ਼ਾ ਵਿਚ 0.03 ਫ਼ੀਸਦੀ ਹੈ। ਇਸ ਤੋਂ ਹੀ ਇਹ ਅੰਦਾਜ਼ਾ ਲੱਗ ਜਾਂਦਾ ਹੈ ਕਿ ਇਸ ਪਾਰਟੀ ਦਾ ਕੀ ਹਸ਼ਰ ਹੋਇਆ ਹੈ। ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ 'ਤੇ ਇਸ ਦਾ ਉਮੀਦਵਾਰ ਭਗਵੰਤ ਮਾਨ ਹੀ ਜੇਤੂ ਰਿਹਾ ਹੈ। ਤਲਵੰਡੀ ਸਾਬੋ ਤੋਂ ਪ੍ਰੋ: ਬਲਜਿੰਦਰ ਕੌਰ ਨੂੰ ਅਤੇ ਫ਼ਰੀਦਕੋਟ ਤੋਂ ਪ੍ਰੋ: ਸਾਧੂ ਸਿੰਘ ਨੂੰ ਹੀ ਇਕ ਲੱਖ ਤੋਂ ਵਧੇਰੇ ਵੋਟ ਪਏ ਹਨ। ਬਾਕੀ ਸਾਰੀਆਂ ਹੀ ਸੀਟਾਂ 'ਤੇ ਇਸ ਦੇ ਉਮੀਦਵਾਰ ਹਜ਼ਾਰਾਂ ਵੋਟਾਂ ਤੱਕ ਹੀ ਸੁੰਗੜ ਗਏ ਹਨ, ਜਦੋਂ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਇਹ ਪਾਰਟੀ ਪੰਜਾਬ ਵਿਚੋਂ 4 ਸੀਟਾਂ ਜਿੱਤੀ ਸੀ ਅਤੇ ਇਸ ਦਾ ਵੋਟ ਪ੍ਰਤੀਸ਼ਤ 25 ਫ਼ੀਸਦੀ ਸੀ, ਜੋ ਹੁਣ ਘਟ ਕੇ 7.36 ਫ਼ੀਸਦੀ ਰਹਿ ਗਿਆ ਹੈ। ਸੂਬੇ ਵਿਚ ਇਸ ਪਾਰਟੀ ਦੇ ਖੜ੍ਹੇ 13 ਹਲਕਿਆਂ ਦੇ ਉਮੀਦਵਾਰਾਂ ਵਿਚੋਂ 8 ਨੂੰ ਤਾਂ 5 ਫ਼ੀਸਦੀ ਤੋਂ ਵੀ ਘੱਟ ਵੋਟ ਪ੍ਰਾਪਤ ਹੋਏ ਹਨ। ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਇਸ ਪਾਰਟੀ ਦੇ 20 ਉਮੀਦਵਾਰ ਜੇਤੂ ਰਹੇ ਸਨ ਅਤੇ ਇਹ ਵਿਧਾਨ ਸਭਾ ਵਿਚ ਮੁੱਖ ਵਿਰੋਧੀ ਧਿਰ ਵਜੋਂ ਉੱਭਰੀ ਸੀ, ਪਰ ਦਿੱਲੀ ਬੈਠੇ ਇਸ ਦੇ ਆਗੂਆਂ ਦੀ ਤਾਨਾਸ਼ਾਹੀ, ਸਵਾਰਥਸਿੱਧੀ ਅਤੇ ਬੇਸਮਝ ਨੀਤੀਆਂ ਨੇ ਪੰਜਾਬ ਦੀ ਪਾਰਟੀ ਅੰਦਰ ਖਲਬਲੀ ਪੈਦਾ ਕਰ ਦਿੱਤੀ। ਸੂਬੇ ਵਿਚ ਇਸ ਦਾ ਉਭਾਰ ਠੱਪ ਹੋ ਗਿਆ। ਇਸ ਦੇ ਆਗੂ ਆਪਸ ਵਿਚ ਲੜਨ-ਭਿੜਨ ਲੱਗੇ ਸਨ। ਇਨ੍ਹਾਂ ਵਿਚੋਂ ਬਹੁਤੇ ਵੱਡੇ ਆਗੂਆਂ ਨੇ ਆਪੋ-ਆਪਣੇ ਧੜੇ ਅਤੇ ਪਾਰਟੀਆਂ ਤੱਕ ਬਣਾ ਲਈਆਂ ਸਨ। ਇਹ ਆਗੂ ਆਪਸ ਵਿਚ ਵੀ ਉਲਝਦੇ ਰਹੇ ਸਨ। ਇਥੋਂ ਤੱਕ ਕਿ ਇਨ੍ਹਾਂ ਦੀ ਦੂਸ਼ਣਬਾਜ਼ੀ ਦੂਸਰੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਨਾਲੋਂ ਆਪਸ ਵਿਚ ਜ਼ਿਆਦਾ ਹੋਣ ਲੱਗੀ ਸੀ। ਇਹ ਗੱਲ ਅਫ਼ਸੋਸ ਵਾਲੀ ਕਹੀ ਜਾ ਸਕਦੀ ਹੈ ਕਿ ਜਿਸ ਪਾਰਟੀ ਤੋਂ ਪੰਜਾਬ ਦੇ ਲੋਕਾਂ ਨੇ ਵੱਡੀ ਆਸ ਰੱਖੀ ਸੀ, ਅੱਜ ਉਹ ਚਕਨਾਚੂਰ ਹੋਈ ਦਿਖਾਈ ਦਿੰਦੀ ਹੈ। ਇਸ ਪਾਰਟੀ ਦਾ ਚੋਣ ਨਿਸ਼ਾਨ ਝਾੜੂ ਹੈ, ਜੋ ਅੱਜ ਤਿਣਕਾ-ਤਿਣਕਾ ਹੋ ਕੇ ਬਿਖਰ ਚੁੱਕਾ ਹੈ।


-ਬਰਜਿੰਦਰ ਸਿੰਘ ਹਮਦਰਦ


ਖ਼ਬਰ ਸ਼ੇਅਰ ਕਰੋ





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX