ਤਾਜਾ ਖ਼ਬਰਾਂ


ਭਾਰਤ ਵੈਸਟ ਇੰਡੀਜ਼ ਟੀ20 ਮੈਚ : ਭਾਰਤ ਨੇ 6 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ
. . .  1 day ago
ਸਾਬਕਾ ਪੈਰਾ ਮਿਲਟਰੀ ਫੋਰਸ ਵੱਲੋਂ 13 ਨੂੰ ਕੀਤਾ ਜਾਵੇਗਾ ਦਿੱਲੀ ਸੰਸਦ ਭਵਨ ਦਾ ਘਿਰਾਓ
. . .  1 day ago
ਫ਼ਤਿਹਗੜ੍ਹ ਸਾਹਿਬ, 6 ਦਸੰਬਰ (ਅਰੁਣ ਅਹੂਜਾ)- ਆਪਣੀਆਂ ਮੰਗਾਂ ਨੂੰ ਲੈ ਕੇ ਸਾਬਕਾ ਆਲ ਇੰਡੀਆ ਪੈਰਾਂ ਮਿਲਟਰੀ ਫੋਰਸ ਵੱਲੋਂ 13 ਦਸੰਬਰ ਨੂੰ ਦਿੱਲੀ ਸੰਸਦ ਭਵਨ ਅਗੇ ਕੌਮੀ ਪੱਧਰੀ ਰੋਸ ਧਰਨਾ ਲਗਾਇਆ ਜਾ ਰਿਹਾ ਹੈ, ਜਿਸ ...
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 208 ਦੌੜਾਂ ਦਾ ਟੀਚਾ
. . .  1 day ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਦਾ 101 ਦੌੜਾਂ 'ਤੇ ਡਿੱਗਿਆ ਤੀਸਰਾ ਵਿਕਟ
. . .  1 day ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਦੀ ਤੇਜ਼ ਸ਼ੁਰੂਆਤ, 10 ਓਵਰਾਂ ਮਗਰੋਂ ਦੋ ਵਿਕਟਾਂ ਦੇ ਨੁਕਸਾਨ 'ਤੇ 101 ਦੌੜਾਂ
. . .  1 day ago
ਫ਼ਾਜ਼ਿਲਕਾ ਪੁਲਿਸ ਨੇ ਔਰਤਾਂ ਲਈ 'ਪਿੱਕ ਐਂਡ ਡਰੋਪ' ਸੇਵਾ ਦੀ ਕੀਤੀ ਸ਼ੁਰੂ
. . .  1 day ago
ਫ਼ਾਜ਼ਿਲਕਾ, 6 ਦਸੰਬਰ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਪੁਲਿਸ ਵੱਲੋਂ ਔਰਤਾਂ ਦੀਆਂ ਸੁਰੱਖਿਆ ਨੂੰ ਲੈ ਕੇ ਜ਼ਿਲ੍ਹੇ ਵਿਚ ਸ਼ਕਤੀ ਐਪ ਨੂੰ ਲਾਂਚ ਕੀਤਾ ਗਿਆ। ਇਸ ਤੋਂ ਇਲਾਵਾ 'ਪਿੱਕ ਐਂਡ ਡਰੋਪ' ਸੇਵਾ ਦੀ ਸ਼ੁਰੂਆਤ ਕੀਤੀ ਗਈ। ਇਸ ਸਬੰਧੀ ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ...
ਸ੍ਰੀ ਮੁਕਤਸਰ ਸਾਹਿਬ ਤੋਂ ਅਗਵਾ ਨੌਜਵਾਨ ਬਰਾਮਦ,3 ਦੋਸ਼ੀ ਕਾਬੂ
. . .  1 day ago
ਸ੍ਰੀ ਮੁਕਤਸਰ ਸਾਹਿਬ, 6 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਰੋਡ ਬਾਈਪਾਸ ਤੋਂ ਅਗਵਾ ਹੋਏ ਨੌਜਵਾਨ ਨੂੰ ਪੁਲਿਸ ਨੇ ਮਹਿਜ ਕੁਝ ਘੰਟਿਆਂ ਮਗਰੋਂ ਹੀ ਬਰਾਮਦ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ। ਜ਼ਿਲ੍ਹਾ ਪੁਲਿਸ ਮੁਖੀ ਰਾਜਬਚਨ ਸਿੰਘ ਸੰਧੂ ਨੇ...
ਭਾਰਤ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੂੰ ਲੱਗਾ ਦੂਸਰਾ ਝਟਕਾ, ਸਕੋਰ 64
. . .  1 day ago
ਭਾਰਤ ਵੈਸਟ ਇੰਡੀਜ਼ ਟੀ 20 ਮੈਚ : 5 ਓਵਰਾਂ ਮਗਰੋਂ ਵੈਸਟ ਇੰਡੀਜ਼ ਨੇ ਇਕ ਵਿਕਟ ਦੇ ਨੁਕਸਾਨ 'ਤੇ ਬਣਾਈਆਂ 57 ਦੌੜਾਂ
. . .  1 day ago
ਭਾਰਤ ਵੈਸਟ ਇੰਡੀਜ਼ : ਦੂਸਰੇ ਓਵਰ 'ਚ ਵੈਸਟ ਇੰਡੀਜ ਨੂੰ ਲੱਗਾ ਪਹਿਲਾ ਝਟਕਾ, ਸਕੋਰ 13/1
. . .  1 day ago
ਅਮਰੀਕਨ ਨਾਗਰਿਕ ਕਰਤਾਰਪੁਰ ਲਾਂਘੇ ਤੋਂ ਲੰਘਣ ਨਾ ਦਿੱਤਾ - ਕਿਸੇ ਹੋਰ ਰਸਤੇ ਲੰਘਣ ਦੀ ਕੀਤੀ ਕੋਸ਼ਿਸ਼ - ਬੀ.ਐਸ.ਐਫ. ਨੇ ਕੀਤੀ ਨਾਕਾਮ
. . .  1 day ago
ਬਟਾਲਾ, 6 ਦਸੰਬਰ (ਕਾਹਲੋਂ) - ਅਮਰੀਕਨ ਸਿਟੀਜ਼ਨ ਅੰਮ੍ਰਿਤ ਸਿੰਘ ਨਾਂਅ ਦਾ ਨੌਜਵਾਨ, ਜੋ ਕਿ ਕਰਤਾਰਪੁਰ ਲਾਂਘੇ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਆਇਆ ਸੀ, ਉਸ ਨੂੰ ਅੱਜ ਇਮੀਗ੍ਰੇਸ਼ਨ ਵੱਲੋਂ ਓ.ਸੀ.ਆਈ. ਕਾਰਡ ਨਾ ਹੋਣ ਦਾ ਇਤਰਾਜ਼ ਲੱਗਣ...
ਭਾਰਤ ਵੈਸਟ ਇੰਡੀਜ਼ ਪਹਿਲਾ ਟੀ20 : ਭਾਰਤ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਦਾ ਲਿਆ ਫ਼ੈਸਲਾ
. . .  1 day ago
ਪੋਕਸੋ ਐਕਟ ਤਹਿਤ ਜਬਰ ਜਨਾਹੀਆਂ ਦੇ ਦੋਸ਼ੀਆਂ ਲਈ ਰਹਿਮ ਦੀ ਪਟੀਸ਼ਨ ਨਾ ਹੋਵੇ - ਰਾਸ਼ਟਰਪਤੀ
. . .  1 day ago
ਸਿਰੋਹੀ, 6 ਦਸੰਬਰ - ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਪੋਕਸੋ ਐਕਟ ਤਹਿਤ ਸਜ਼ਾ ਪਾਉਣ ਵਾਲੇ ਵਿਅਕਤੀਆਂ ਲਈ ਰਹਿਮ ਪਟੀਸ਼ਨ ਦਾ ਨਿਯਮ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸੰਸਦ ਨੂੰ ਵਿਚਾਰ ਕਰਨਾ ਹੋਵੇਗਾ। ਕੋਵਿੰਦ ਨੇ ਕਿਹਾ ਕਿ ਮਹਿਲਾ...
ਜਲੰਧਰ ਦਿਹਾਤੀ ਕਾਂਗਰਸ ਪ੍ਰਧਾਨ ਦੇ ਘਰ 'ਤੇ ਈ.ਡੀ. ਵੱਲੋਂ ਛਾਪੇਮਾਰੀ
. . .  1 day ago
ਜਲੰਧਰ, 6 ਦਸੰਬਰ - ਜਲੰਧਰ ਦਿਹਾਤੀ ਕਾਂਗਰਸ ਦੇ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਦੇ ਘਰ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਰੇਡ ਕੀਤੀ ਗਈ ਹੈ। ਈ.ਡੀ. ਅਫ਼ਸਰ ਨਿਰੰਜਨ ਸਿੰਘ ਰੇਡ ਕਰਨ ਲਈ...
ਮਾਈਨਿੰਗ ਮਾਫ਼ੀਆ ਦਾ ਵੱਧ ਚੁਕੈ ਖ਼ੌਫ਼, ਕਈ ਕਾਨੂੰਨੀ ਕਰੈਸ਼ਰ ਬੰਦ, ਮੁੱਖ ਮੰਤਰੀ ਦਾ ਇਕ ਸਲਾਹਕਾਰ ਸਵਾਲਾਂ ਦੇ ਘੇਰੇ 'ਚ - ਹਰਪਾਲ ਚੀਮਾ
. . .  1 day ago
ਚੰਡੀਗੜ੍ਹ, 6 ਦਸੰਬਰ (ਅਜੈਬ ਸਿੰਘ ਔਜਲਾ) - ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਮਾਈਨਿੰਗ ਮਾਫ਼ੀਆ ਇਸ ਕਦਰ ਵੱਧ ਚੁੱਕਾ ਹੈ ਕਿ 70-75 ਦੇ ਕਰੀਬ...
ਸਾਬਕਾ ਸਰਪੰਚ ਦਲਬੀਰ ਸਿੰਘ ਢਿਲਵਾਂ ਕਤਲ ਮਾਮਲੇ 'ਚ ਪੁਲਿਸ ਨੇ ਹਾਸਲ ਕੀਤੀ ਵੱਡੀ ਕਾਮਯਾਬੀ
. . .  1 day ago
ਹੈਦਰਾਬਾਦ ਐਨਕਾਊਂਟਰ : ਸਾਨੂੰ ਆਪਣੇ ਬਚਾਅ ਲਈ ਚਲਾਉਣੀ ਪਈ ਗੋਲੀ - ਤੇਲੰਗਾਨਾ ਪੁਲਿਸ
. . .  1 day ago
ਵਿਧਾਨ ਸਭਾ ਹਲਕਾ ਅਟਾਰੀ ਤੋਂ ਯੂਥ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਸ਼ਾਂਤਮਈ ਢੰਗ ਨਾਲ ਸੰਪੰਨ
. . .  1 day ago
ਸਮਾਣਾ ਨੇੜੇ ਪਿੰਡ ਗੱਜੂਮਾਜਰਾ ਚ ਏ.ਟੀ.ਐਮ. ਤੋੜਿਆ
. . .  1 day ago
ਯੂਥ ਕਾਂਗਰਸ ਬਲਾਕ ਨਾਭਾ ਦੀ ਹੋਈ ਚੋਣ ਸ਼ਾਂਤੀਪੂਰਵਕ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 12 ਜੇਠ ਸੰਮਤ 551

ਸੰਪਾਦਕੀ

ਰੋਟੀ...

ਪੁਤਲੇ ਫੂਕਣ ਨਾ ਕਦੇ, ਨਾ ਨਿੱਤ ਦੁਖੜੇ ਰੋਣ। ਜੇ ਸਭ ਲੈ ਕੇ ਡਿਗਰੀਆਂ, ਰੋਟੀ ਜੋਗੇ ਹੋਣ। ਜਿਥੇ ਸਭ ਕੁਝ ਆਮ ਹੈ, ਉਥੇ ਰਹੇ ਦਿਆਲ। ਜੂਠਾਂ 'ਤੇ ਜੋ ਝਪਟਦੇ, ਵੇਖ ਉਨ੍ਹਾਂ ਦਾ ਹਾਲ। ਧੋਖਾ ਖਾਧਾ ਭੁੱਲੀਏ, ਹੋਈਏ ਨਾ ਹੁਸ਼ਿਆਰ। ਮੁੜ ਮੁੜ ਕਾਲੇ ਚੋਰ 'ਤੇ, ਕਰ ਲਈਏ ...

ਪੂਰੀ ਖ਼ਬਰ »

ਕਾਂਗਰਸ ਵਰਕਿੰਗ ਕਮੇਟੀ ਕਰੇਗੀ ਹਾਰ ਦਾ ਮੁਲਾਂਕਣ

ਲੋਕ ਸਭਾ ਚੋਣਾਂ 'ਚ ਰਾਜਸਥਾਨ, ਮੱਧ-ਪ੍ਰਦੇਸ਼ ਅਤੇ ਛੱਤੀਸਗੜ੍ਹ 'ਚ ਸ਼ਰਮਨਾਕ ਹਾਰ ਹੋਣ ਤੋਂ ਬਾਅਦ ਤਿੰਨਾਂ ਸੂਬਿਆਂ ਦੇ ਮੁੱਖ ਮੰਤਰੀਆਂ 'ਤੇ ਅਸਤੀਫ਼ੇ ਦਾ ਦਬਾਅ ਵਧ ਗਿਆ ਹੈ। ਕਾਂਗਰਸ ਰਾਜਸਥਾਨ 'ਚ ਆਪਣਾ ਖ਼ਾਤਾ ਵੀ ਨਹੀਂ ਖੋਲ੍ਹ ਸਕੀ, ਜਦ ਕਿ ਮੱਧ ਪ੍ਰਦੇਸ਼ 'ਚ 29 ਸੀਟਾਂ 'ਚੋਂ ...

ਪੂਰੀ ਖ਼ਬਰ »

ਮੁਗ਼ਲ ਕਾਲ ਵਿਚ ਸ਼ਰਾਬ, ਸ਼ਾਇਰੀ ਤੇ ਸ਼ਿਕਾਰ

ਔਰੰਗਜ਼ੇਬ ਤੋਂ ਪਹਿਲਾਂ ਦਾ ਮੁਗ਼ਲ ਕਾਲ ਸ਼ਰਾਬਨੋਸ਼ੀ, ਸ਼ਾਇਰੀ ਤੇ ਸ਼ਿਕਾਰਬਾਜ਼ੀ ਲਈ ਜਾਣਿਆ ਜਾਂਦਾ ਹੈ। ਬਾਦਸ਼ਾਹੀ ਇਕੱਠ ਵਿਚ ਸ਼ਰਾਬ ਦੀ ਵਰਤੋਂ ਵਫ਼ਾਦਾਰੀ ਤੇ ਦਿਆਨਤਦਾਰੀ ਪਰਖਣ ਲਈ ਕੀਤੀ ਜਾਂਦੀ ਸੀ। ਉਨ੍ਹਾਂ ਦਾ ਮੱਤ ਸੀ ਕਿ ਮਦੁਰਾ (ਸ਼ਰਾਬ) ਮਨ ਦੀਆਂ ਖਿੜਕੀਆਂ ਖੋਲ੍ਹਦੀ ...

ਪੂਰੀ ਖ਼ਬਰ »

ਵਿਗਿਆਨ ਨਾਲ ਹੀ ਸੰਭਵ ਹੋਇਆ ਹੈ ਮਨੁੱਖੀ ਵਿਕਾਸ

ਵਿਗਿਆਨ ਅਤੇ ਮਨੁੱਖ ਦਾ ਸਬੰਧ ਉਸ ਵਕਤ ਤੋਂ ਹੈ ਜਦ ਤੋਂ ਇਸ ਧਰਤੀ 'ਤੇ ਮਨੁੱਖੀ ਹੋਂਦ ਸੰਭਵ ਹੋਈ ਹੈ। ਧਰਤੀ, ਅਕਾਸ਼, ਪਤਾਲ ਅਤੇ ਹੋਰ ਖੰਡਾਂ ਬ੍ਰਹਿਮੰਡਾਂ ਦੀ ਉਤਪਤੀ ਪਿੱਛੇ ਵਿਗਿਆਨਕ ਘਟਨਾਵਾਂ ਅਤੇ ਸਥਿਤੀਆਂ, ਪ੍ਰਸਥਿਤੀਆਂ ਦੇ ਆਪਸੀ ਪ੍ਰਾਕਿਰਤਕ ਦਵੰਦ ਟਕਰਾਓ ...

ਪੂਰੀ ਖ਼ਬਰ »

ਜਲ ਸੋਮਿਆਂ ਨੂੰ ਜ਼ਹਿਰੀਲਾ ਹੋਣ ਤੋਂ ਬਚਾਉਣ ਲਈ ਸਮਾਜ ਵੀ ਆਵੇ ਅੱਗੇ

ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਸਾਡੀ ਧਰਤੀ ਦਾ ਲਗਪਗ ਦੋ-ਤਿਹਾਈ ਹਿੱਸਾ ਪਾਣੀ ਹੈ। ਜਿਵੇਂ-ਜਿਵੇਂ ਅਤੇ ਜਿਸ ਰਫ਼ਤਾਰ ਨਾਲ ਆਬਾਦੀ ਵਿਚ ਵਾਧਾ ਹੋ ਰਿਹਾ ਹੈ ਉਸੇ ਹਿਸਾਬ ਨਾਲ ਜਲ ਸਰੋਤਾਂ 'ਤੇ ਵੀ ਮਨੁੱਖੀ ਸਰਗਰਮੀਆਂ ਦਾ ਦਬਾਅ ਵਧ ਰਿਹਾ ਹੈ। ਇਹ ਕਹਿ ਲਓ ਕਿ ਇਕ ਤਰ੍ਹਾਂ ਨਾਲ ਅਸੀਂ ਨਦੀਆਂ, ਦਰਿਆਵਾਂ ਨੂੰ 'ਨਿਚੋੜਨ' ਹੀ ਲੱਗੇ ਹੋਏ ਹਾਂ, ਜਿਸ ਦੇ ਚਲਦਿਆਂ ਮਨੁੱਖੀ ਜੀਵਨ ਲਈ ਜ਼ਰੂਰੀ ਅਤੇ ਬੇਹੱਦ ਅਹਿਮ ਤੱਤ ਪਾਣੀ ਦੀ ਗੁਣਵੱਤਾ 'ਤੇ ਗਹਿਰਾ ਅਸਰ ਪਿਆ ਹੈ। 19ਵੀਂ ਸਦੀ ਦੀ ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਮਨੁੱਖ ਨੇ ਆਪਣੇ ਚੌਗਿਰਦੇ ਨਾਲ ਖਿਲਵਾੜ ਕਰਨਾ ਨਹੀਂ ਸਿੱਖਿਆ ਸੀ। ਇਹ ਉਹ ਸਮਾਂ ਸੀ ਜਦੋਂ ਹਰ ਵਹਿੰਦਾ ਪਾਣੀ ਪਵਿੱਤਰ ਮੰਨਿਆ ਜਾਂਦਾ ਸੀ। ਪਰ ਉਦਯੋਗੀਕਰਨ ਨੂੰ ਸਮਾਜ ਅਤੇ ਸਰਕਾਰਾਂ ਵਲੋਂ ਮਿਲੀ 'ਹੱਲਾਸ਼ੇਰੀ' (ਭਾਵੇਂ ਕਿ ਇਹ ਦੇਸ਼ ਦੀ ਉੱਨਤੀ ਅਤੇ ਤਰੱਕੀ ਲਈ ਜ਼ਰੂਰੀ ਵੀ ਸੀ), ਨੇ ਪ੍ਰਦੂਸ਼ਣ ਰੂਪੀ ਦੈਂਤ ਨੂੰ ਵੀ ਜਨਮ ਦੇ ਦਿੱਤਾ। ਜਿੱਥੇ ਇਕ ਪਾਸੇ ਆਪਣੇ ਨਿੱਜੀ ਮੁਫ਼ਾਦਾਂ ਲਈ ਕੁਝ ਮੁੱਠੀ ਭਰ ਲੋਕਾਂ ਨੇ ਸਾਡੀ ਜੀਵਨ ਦੀ 'ਸਾਹ-ਰਗ' ਪਾਣੀ ਵਿਚ ਵੀ ਜ਼ਹਿਰ ਘੋਲਣਾ ਸ਼ੁਰੂ ਕਰ ਦਿੱਤਾ, ਦੂਸਰੇ ਪਾਸੇ ਸਮਾਜ ਨੇ ਵੀ 'ਆਪਾਂ ਕੀ ਲੈਣਾ' ਵਾਲੇ ਰਵੱਈਏ ਤਹਿਤ ਸਭ ਕੁਝ ਜਾਣਦੇ ਹੋਏ ਵੀ ਇਸ ਪੂਰੇ ਵਰਤਾਰੇ ਨੂੰ ਅੱਖੋਂ-ਪਰੋਖੇ ਹੀ ਕਰ ਦਿੱਤਾ।
ਪਾਣੀ ਦੀ ਗੁਣਵੱਤਾ ਪਰਖਣ ਦੇ ਦੋ ਹੀ ਪੈਮਾਨੇ ਹਨ, ਪਹਿਲਾ ਸਬੰਧਿਤ ਜਗ੍ਹਾ ਤੋਂ ਪਾਣੀ ਦਾ ਨਮੂਨਾ ਲੈ ਕੇ ਉਸ ਵਿਚ ਜ਼ਹਿਰੀਲੇ ਰਸਾਇਣਾਂ ਦੀ ਮੌਜੂਦਗੀ ਹੋਣ ਦਾ ਪ੍ਰਮਾਣ ਲੈਬਾਰਟਰੀ ਟੈਸਟ ਰਾਹੀਂ ਪਤਾ ਲੱਗਦਾ ਹੈ ਅਤੇ ਦੂਸਰਾ ਢੰਗ ਹੈ ਕਿ ਕੋਈ ਦਰਿਆ ਜਾਂ ਸਮੁੰਦਰ ਆਪਣੇ ਵਿਚ ਪਲਦੇ ਜਲ-ਜੀਵ ਜੰਤੂਆਂ ਦੀ ਜ਼ਿੰਦਗੀ ਲਈ ਕਿੰਨਾ ਕੁ ਸਹਾਈ ਹੋ ਰਿਹਾ ਹੈ। ਜੇ ਕਿਸੇ ਦਰਿਆ ਦਾ ਪਾਣੀ ਜਲ-ਜੀਵਾਂ ਦੀ ਜ਼ਿੰਦਗੀ ਨੂੰ ਜੀਵਤ ਰੱਖਣ ਤੋਂ ਹੀ ਅਸਮਰੱਥ ਹੋ ਜਾਵੇ ਤਾਂ ਸਹਿਜੇ ਹੀ ਅੰਦਾਜ਼ਾ ਲੱਗ ਸਕਦਾ ਹੈ ਕਿ ਮਨੁੱਖੀ ਜੀਵਨ ਲਈ ਵੀ ਇਹ ਪਾਣੀ ਜ਼ਹਿਰ ਬਣ ਚੁੱਕਾ ਹੈ।
ਕਿਸੇ ਸਮੇਂ ਭਾਰਤ ਦੇ ਖੁਸ਼ਹਾਲ ਸੂਬਿਆਂ ਵਿਚੋਂ ਮੋਹਰੀ ਰਾਜ ਵਜੋਂ ਗਿਣਿਆ ਜਾਂਦਾ ਪੰਜਾਬ ਭਾਵੇਂ ਕਿ ਹੁਣ ਤੱਕ ਅਨੇਕਾਂ ਹੀ ਸਮਾਜਿਕ, ਰਾਜਨੀਤਕ ਅਤੇ ਵਾਤਾਵਰਨ ਨਾਲ ਸਬੰਧਿਤ ਮੁਸ਼ਕਿਲਾਂ ਦੇ ਦੌਰ ਵਿਚੋਂ ਗੁਜ਼ਰਦਾ ਰਿਹਾ ਹੈ ਪਰ ਹੁਣ ਇਕ ਵੱਖਰੀ ਕਿਸਮ ਦੀ ਸਮੱਸਿਆ ਨੇ ਇਸ ਨੂੰ ਘੇਰ ਲਿਆ ਹੈ, ਜਿਸ ਦੇ ਆਉਣ ਵਾਲੇ ਸਮੇਂ ਵਿਚ ਅਤਿ ਘਾਤਕ ਨਤੀਜੇ ਸਾਹਮਣੇ ਆਉਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਬੀਤੇ ਸਾਲ ਬਿਆਸ ਦਰਿਆ ਦੇ ਪੰਜ ਕਿਲੋਮੀਟਰ ਲੰਮੇ ਖੇਤਰ ਵਿਚ ਮੱਛੀਆਂ ਅਤੇ ਹੋਰ ਜਲ ਜੰਤੂਆਂ ਦੇ ਹੋਏ ਖ਼ਾਤਮੇ ਦੀਆਂ ਖ਼ਬਰਾਂ ਨੇ ਇਕ ਵਾਰ ਤਾਂ ਸਭ ਨੂੰ ਝੰਜੋੜ ਕੇ ਰੱਖ ਦਿੱਤਾ। ਸਮੇਂ ਅਤੇ ਹਾਲਾਤ ਦੀ ਵਿੰਡਬਨਾ ਹੀ ਕਹੀ ਜਾ ਸਕਦੀ ਹੈ ਕਿ ਪੰਜਾਬ, ਜਿਸ ਦਾ ਨਾਂਅ ਹੀ ਪੰਜ ਦਰਿਆਵਾਂ ਕਰਕੇ ਹੈ, ਅੱਜ ਸਾਫ਼ ਅਤੇ ਸ਼ੁੱਧ ਪਾਣੀ ਦੀ ਕਿੱਲਤ ਨਾਲ ਜੂਝ ਰਿਹਾ ਨਜ਼ਰ ਆਉਂਦਾ ਹੈ। ਘਰ-ਘਰ ਵਿਚ ਲੱਗੇ ਪਾਣੀ ਸਾਫ਼ ਕਰਨ ਵਾਲੇ ਯੰਤਰ ਇਸ ਗੱਲ ਦੀ ਸਾਫ਼ ਗਵਾਹੀ ਦਿੰਦੇ ਹਨ ਕਿ ਪਾਣੀਆਂ ਦੀ ਅਹਿਮੀਅਤ ਸਮਝਣ ਦੇ ਮਾਮਲੇ ਵਿਚ ਅਸੀਂ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਬਿਲਕੁਲ ਹੀ ਅਣਗੌਲਿਆ ਕੀਤਾ ਹੋਇਆ ਹੈ। ਨਤੀਜਾ ਸਭ ਦੇ ਸਾਹਮਣੇ ਹੈ ਕਿ ਅੱਜ ਸਾਡਾ ਪਾਣੀ, ਪੀਣ ਦੀ ਤਾਂ ਗੱਲ ਹੀ ਛੱਡੋ, ਨਹਾਉਣ-ਧੋਣ ਦੀ ਵਰਤੋਂ ਲਈ ਵੀ ਦੂਸ਼ਿਤ ਹੁੰਦਾ ਜਾ ਰਿਹਾ ਹੈ। ਇਸ ਵਰਤਾਰੇ ਨੂੰ ਕੇਵਲ ਦਰਿਆਈ ਪਾਣੀਆਂ ਦੇ ਪ੍ਰਦੂਸ਼ਣ ਦੇ ਪੱਖ ਤੋਂ ਹੀ ਨਹੀਂ ਦੇਖਿਆ ਜਾ ਸਕਦਾ, ਬਲਕਿ ਇਸ ਦਾ ਸੂਬੇ ਦੀ ਰੀੜ ਦੀ ਹੱਡੀ ਵਜੋਂ ਜਾਣੇ ਜਾਂਦੇ ਖੇਤੀ ਅਰਥਚਾਰੇ ਦੇ ਸੰਦਰਭ ਵਿਚ ਵੀ ਵਿਸ਼ਲੇਸ਼ਣ ਕਰਨਾ ਬਣਦਾ ਹੈ। ਪੰਜਾਬ ਵਿਚੋਂ ਜੇ ਖੇਤ ਅਤੇ ਖੇਤੀ ਮਨਫ਼ੀ ਕਰ ਦੇਈਏ ਤਾਂ ਪਿੱਛੇ ਕੁਝ ਨਹੀਂ ਬਚਣਾ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਤਲੁਜ ਦਰਿਆ ਦੇ ਪਾਣੀ ਦੇ 37 ਵੱਖ-ਵੱਖ ਜਗ੍ਹਾ ਤੋਂ ਲਏ ਨਮੂਨਿਆਂ ਨੂੰ ਆਧਾਰ ਬਣਾ ਕੇ ਜੋ ਰਿਪੋਰਟ ਦਿੱਤੀ ਹੈ ਉਹ ਆਪਣੇ ਆਪ ਵਿਚ ਚਿੰਤਾ ਦਾ ਵਿਸ਼ਾ ਹੈ। ਇਹ ਦਰਿਆ ਪੰਜਾਬ ਵਿਚ ਰੋਪੜ ਜ਼ਿਲ੍ਹੇ ਰਾਹੀਂ ਦਾਖ਼ਲ ਹੁੰਦਾ ਹੈ, ਜਿੱਥੇ ਇਸ ਦੇ ਪਾਣੀ ਦੀ ਗੁਣਵੱਤਾ ਦਾ ਪੱਧਰ 'ਬੀ-ਗਰੇਡ' ਪਾਇਆ ਗਿਆ। ਫਿਰ ਵੀ ਇਹ ਗਰੇਡ ਪੱਧਰ ਨਹਾਉਣ ਅਤੇ ਸਾਫ਼-ਸਫ਼ਾਈ ਦੇ ਕੰਮਾਂ ਲਈ ਵਰਤਣਯੋਗ ਗਿਣਿਆ ਜਾਂਦਾ ਹੈ। ਉਦਯੋਗਿਕ ਸ਼ਹਿਰ ਲੁਧਿਆਣਾ ਵਿਚ ਇਹੀ ਪਾਣੀ ਗੁਣਵੱਤਾ ਦੇ ਮਿਆਰ ਤੋਂ ਡੀ-ਗਰੇਡ ਤੱਕ ਪਹੁੰਚ ਜਾਂਦਾ ਹੈ। ਇੱਥੇ ਹੀ ਬਸ ਨਹੀਂ, ਦੋਆਬਾ ਖੇਤਰ ਵਿਚ ਚਿੱਟੀ ਵੇਈਂ ਦੇ ਪਾਸ ਇਹ ਪੱਧਰ ਹੋਰ ਹੇਠ ਡਿੱਗਦਾ ਹੋਇਆ 'ਗਰੇਡ-ਈ' ਤੱਕ ਮਿਣਿਆ ਗਿਆ। ਮਾਮਲੇ ਦੀ ਗੰਭੀਰਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਕੱਲੇ ਲੁਧਿਆਣਾ ਸ਼ਹਿਰ ਦੇ ਘੱਟੋ-ਘੱਟ 12 ਸਥਾਨ ਅਜਿਹੇ ਹਨ, ਜਿੱਥੇ ਘਰੇਲੂ ਸੀਵਰੇਜ ਅਤੇ ਫੈਕਟਰੀਆਂ ਦਾ ਜ਼ਹਿਰੀਲਾ ਰਸਾਇਣਕ ਨਿਕਾਸ ਬੁੱਢੇ ਨਾਲੇ ਵਿਚ ਪਾਇਆ ਜਾਂਦਾ ਹੈ, ਜੋ ਅੱਗੇ ਜਾ ਕੇ ਸਤਲੁਜ ਦਰਿਆ ਵਿਚ ਮਿਲ ਜਾਂਦਾ ਹੈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਸਤਲੁਜ ਪੰਜਾਬ ਦਾ ਸਭ ਤੋਂ ਲੰਮਾ ਦਰਿਆ ਹੈ, ਜੋ ਖੇਤਰ ਦੀਆਂ ਸਿੰਚਾਈ ਅਤੇ ਘਰੇਲੂ ਲੋੜਾਂ ਦੀ ਪੂਰਤੀ ਲਈ ਪਾਣੀ ਦਾ ਬੇਹੱਦ ਅਹਿਮ ਸਰੋਤ ਹੈ।
ਬਿਆਸ ਦਰਿਆ ਦੀ ਹੋਣੀ ਵੀ ਸਤਲੁਜ ਦਰਿਆ ਦੀ ਤ੍ਰਾਸਦੀ ਨਾਲੋਂ ਘੱਟ ਦਰਦਨਾਕ ਨਹੀਂ ਹੈ। ਬਿਆਸ ਦਰਿਆ ਹਿਮਾਚਲ ਦੇ ਕੁੱਲੂ ਤੋਂ ਵਹਿਣਾ ਸ਼ੁਰੂ ਹੁੰਦਾ ਹੈ ਜੋ ਪੰਜਾਬ ਵਿਚ ਕਪੂਰਥਲਾ ਜ਼ਿਲ੍ਹੇ ਰਾਹੀਂ ਦਾਖ਼ਲ ਹੁੰਦਾ ਹੈ। ਕਿਸੇ ਵਕਤ ਸਾਫ਼ ਅਤੇ ਪਵਿੱਤਰ ਪਾਣੀਆਂ ਦੇ ਸੋਮੇ ਵਜੋਂ ਜਾਣੇ ਜਾਂਦੇ ਬਿਆਸ ਦਰਿਆ ਦਾ ਪਾਣੀ ਇਸ ਹੱਦ ਤੱਕ ਖ਼ਤਰਨਾਕ ਹੋ ਜਾਵੇਗਾ ਕਿ ਇਸ ਵਿਚ ਪਲਦੀਆਂ ਮੱਛੀਆਂ ਅਤੇ ਹੋਰ ਜੀਵ ਜੰਤੂ ਖ਼ਤਮ ਹੀ ਹੋ ਜਾਣਗੇ, ਇਹ ਤਾਂ ਸ਼ਾਇਦ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ। ਸਿਆਸੀ ਸਰਪ੍ਰਸਤੀ ਹੇਠ ਚੱਲ ਰਹੇ ਵੱਡੇ ਉਦਯੋਗਿਕ ਘਰਾਣਿਆਂ ਵੱਲ ਪ੍ਰਦੂਸ਼ਣ ਕੰਟਰੋਲ ਬੋਰਡ ਵੀ ਉਂਗਲ ਉਠਾਉਣ ਤੋਂ ਗੁਰੇਜ਼ ਹੀ ਕਰਦਾ ਨਜ਼ਰ ਆਉਂਦਾ ਹੈ। ਗੁਰਦਾਸਪੁਰ ਵਿਚ ਬੀਤੇ ਸਾਲ ਵਾਪਰੀ ਘਟਨਾ ਨੇ ਪਾਣੀਆਂ ਦੀ ਰਾਖੀ ਅਤੇ ਸਾਂਭ-ਸੰਭਾਲ ਲਈ ਜ਼ਿੰਮੇਵਾਰ ਸਭ ਧਿਰਾਂ ਦੀ ਕਾਰਗੁਜ਼ਾਰੀ ਨੂੰ ਸਵਾਲਾਂ ਦੇ ਘੇਰੇ ਵਿਚ ਲਿਆ ਖੜ੍ਹਾ ਕੀਤਾ ਹੈ ਕਿਉਂਕਿ ਬਿਆਸ ਦਰਿਆ ਦਾ ਪਾਣੀ ਖੇਤੀਬਾੜੀ ਅਤੇ ਹਾਈਡਰੋ ਊਰਜਾ ਉਤਪਾਦਨ ਲਈ ਤਾਂ ਵਰਤਿਆ ਹੀ ਜਾਂਦਾ ਹੈ, ਬਲਕਿ ਇਹ ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਵਰਗੇ ਵੱਡੇ ਸ਼ਹਿਰਾਂ ਦੇ ਨਾਲ-ਨਾਲ ਵੱਡੀ ਗਿਣਤੀ ਵਿਚ ਪਿੰਡਾਂ ਅਤੇ ਕਸਬਿਆਂ ਲਈ ਵੀ ਪਾਣੀ ਦੀਆਂ ਲੋੜਾਂ ਦੀ ਪੂਰਤੀ ਕਰਦਾ ਆ ਰਿਹਾ ਹੈ। ਜਾਂਚ ਦੇ ਘੇਰੇ ਵਿਚ ਆਈ ਖੰਡ ਮਿੱਲ ਨੂੰ ਭਾਵੇਂ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਅਸਥਾਈ ਰੂਪ ਵਿਚ ਬੰਦ ਕਰਨ ਦੇ ਨਾਲ-ਨਾਲ ਪੰਜ ਕਰੋੜ ਦਾ ਜੁਰਮਾਨਾ ਵੀ ਲਗਾਇਆ ਹੈ ਪਰ ਇਹ ਕਾਫੀ ਨਹੀਂ ਹੈ। ਪਾਠਕਾਂ ਨੂੰ ਸ਼ਾਇਦ ਚੇਤੇ ਹੋਵੇਗਾ ਕਿ ਇਸ ਮਿੱਲ ਦੇ ਖ਼ਿਲਾਫ਼ ਪਹਿਲਾਂ 2011 ਵਿਚ ਵੀ ਅਜਿਹਾ ਹੀ ਮਾਮਲਾ ਦਰਜ ਕੀਤਾ ਗਿਆ ਸੀ।
ਪ੍ਰਦੂਸ਼ਣ ਕੰਟਰੋਲ ਐਕਟ 1974
ਇਹ ਐਕਟ, ਖ਼ਾਸ ਕਰਕੇ ਇਸ ਦੀ ਧਾਰਾ 24 ਇਸ ਗੱਲ 'ਤੇ ਕੇਂਦਰਿਤ ਹੈ ਹਰ ਉਹ ਮਨੁੱਖੀ ਸਰਗਰਮੀ ਜੋ ਪਾਣੀ ਦੀ ਗੁਣਵੱਤਾ 'ਤੇ ਨਾਕਾਰਾਤਮਕ ਪ੍ਰਭਾਵ ਪਾਉਂਦੀ ਹੋਵੇ ਜਾਂ ਪਾਣੀ ਦੇ ਵਹਿਣ ਵਿਚ ਵਿਘਨ ਪਾਉਣ ਦਾ ਕਾਰਨ ਬਣੇ, ਦੰਡਯੋਗ ਕਾਰਵਾਈ ਮੰਨੀ ਜਾਂਦੀ ਹੈ। ਸਾਡੇ ਦੇਸ਼ ਵਿਚ ਪਾਣੀ ਦੀ ਗੁਣਵੱਤਾ ਦਾ ਪ੍ਰਬੰਧਨ ਇਸੇ ਐਕਟ ਦੇ ਅਧੀਨ ਹੋ ਰਿਹਾ ਹੈ ਪਰ ਸੁਭਾਵਿਕ ਰੂਪ ਵਿਚ ਹੀ ਇਸ ਐਕਟ ਦੀਆਂ ਆਪਣੀਆਂ ਕੁਝ ਕਮਜ਼ੋਰੀਆਂ ਜਾਂ ਚੋਰ ਮੋਰੀਆਂ ਹਨ। ਇਸ ਐਕਟ ਅਧੀਨ ਕੋਈ ਕਾਰਵਾਈ ਅਮਲ ਵਿਚ ਲਿਆਉਣ ਤੋਂ ਪਹਿਲਾਂ ਇਹ ਤੈਅ ਕਰਨਾ ਪੈਂਦਾ ਹੈ ਕਿ ਜਲ ਸਰੋਤ ਵਿਚ ਰਲਣ ਵਾਲੇ ਜ਼ਹਿਰੀਲੇ ਨਿਕਾਸ ਦੀ ਘਟਨਾ ਮਸ਼ੀਨਰੀ ਵਿਚ ਆਈ ਅਚਾਨਕ ਖ਼ਰਾਬੀ ਜਾਂ ਮਨੁੱਖੀ ਅਣਗਹਿਲੀ ਕਾਰਨ ਵਾਪਰੀ ਹੈ ਜਾਂ ਫਿਰ ਇਹ ਯੋਜਨਾਬੱਧ ਪਾਇਆ ਗਿਆ ਹੈ। ਇਸ ਤੋਂ ਇਲਾਵਾ ਇਹ ਐਕਟ ਧਰਤੀ ਹੇਠਲੇ ਪਾਣੀ ਦੀ ਬੇਲੋੜੀ ਨਿਕਾਸੀ ਅਤੇ ਵਰਤੋਂ ਦੇ ਮਾਮਲੇ 'ਤੇ ਵੀ ਚੁੱਪ ਹੀ ਹੈ।
ਸਮਾਜਿਕ ਭਾਗੀਦਾਰੀ
ਸਮੇਂ-ਸਮੇਂ ਦੀਆਂ ਸੂਬਾ ਸਰਕਾਰਾਂ ਦੇ ਨਾਲ ਕੇਂਦਰੀ ਸਰਕਾਰਾਂ ਵੀ ਦਰਿਆਵਾਂ ਦੇ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਵਿਚ ਨਾਕਾਮ ਹੀ ਰਹੀਆਂ ਹਨ। ਘਰੇਲੂ ਅਤੇ ਵਪਾਰਕ ਲੋੜਾਂ ਲਈ ਵਰਤੇ ਜਾਣ ਵਾਲੇ ਪਾਣੀ ਦਾ 80 ਫ਼ੀਸਦੀ ਅਸੀਂ ਗੰਦੇ ਪਾਣੀ ਦੇ ਰੂਪ ਵਿਚ ਵਾਪਸ ਕਰਦੇ ਹਾਂ। ਸਾਡੀਆਂ ਖੰਡ ਮਿੱਲਾਂ, ਸ਼ਰਾਬ ਫੈਕਟਰੀਆਂ, ਬੁੱਚੜਖਾਨਿਆਂ ਦੀ ਤੇਜ਼ਾਬੀ ਅਤੇ ਰਸਾਇਣਕ ਰਹਿੰਦ ਖੂੰਹਦ ਵੀ ਬਿਨਾਂ ਕਿਸੇ ਸੋਧ ਕੀਤੇ ਜਲ ਸਰੋਤਾਂ ਵਿਚ ਪਾਈ ਜਾ ਰਹੀ ਹੈ। ਇਸ ਤੋਂ ਇਲਾਵਾ ਖੇਤੀਬਾੜੀ ਸੈਕਟਰ ਵਿਚ ਵਰਤੀਆਂ ਜਾਂਦੀਆਂ ਰਸਾਇਣਕ ਖਾਦਾਂ, ਜ਼ਹਿਰੀਲੇ ਕੀਟ ਨਾਸ਼ਕ, ਭੱਠੇ-ਫੈਕਟਰੀਆਂ ਦੀਆਂ ਚਿਮਨੀਆਂ ਵਿਚੋਂ ਉੱਠਦਾ ਧੂੰਆਂ ਵੀ ਮੀਂਹ ਦੇ ਪਾਣੀ ਨਾਲ ਵਾਪਸ ਦਰਿਆਵਾਂ-ਨਹਿਰਾਂ ਵਿਚ ਹੀ ਜਾਂਦਾ ਹੈ। ਸਵਾਲ ਉੱਠਦਾ ਹੈ ਕਿ ਕੀ ਸਮਾਜ ਵੀ ਇਸ ਪਾਸੇ ਕੋਈ ਉਸਾਰੂ ਯੋਗਦਾਨ ਪਾ ਸਕਦਾ ਹੈ? ਜਵਾਬ ਨਿਸਚਿਤ ਰੂਪ ਵਿਚ 'ਹਾਂ' ਵਿਚ ਹੀ ਆਵੇਗਾ। ਆਮ ਜਨਤਾ ਨੂੰ ਦਰਿਆਵਾਂ ਵਿਚ ਵਧ ਰਹੇ ਪ੍ਰਦੂਸ਼ਣ ਦੇ ਹਾਨੀਕਾਰਕ ਪ੍ਰਭਾਵ ਤੋਂ ਜਾਣੂ ਕਰਵਾਉਣ ਲਈ ਇਕ ਮੁਹਿੰਮ ਵਿੱਢੇ ਜਾਣ ਦੀ ਸਖ਼ਤ ਜ਼ਰੂਰਤ ਹੈ। ਹੁਣ ਜਦ ਤਕਨੀਕ ਦੇ ਵਿਕਸਤ ਹੋਣ ਨਾਲ ਹਰ ਤਰ੍ਹਾਂ ਦਾ ਸੰਦੇਸ਼, ਫੋਟੋ, ਵੀਡੀਓ ਆਦਿ ਦਾ ਅਦਾਨ-ਪ੍ਰਦਾਨ ਸੰਭਵ ਵੀ ਹੈ ਅਤੇ ਦੇਸ਼ ਦਾ ਲਗਪਗ ਹਰ ਨਾਗਰਿਕ ਇਹ ਸਹੂਲਤ ਰੱਖਣ ਦੇ ਸਮਰੱਥ ਵੀ ਹੈ। ਆਪ ਦੀ ਬਿਜਾਏ ਦੂਸਰੇ ਵਿਚ ਸੁਧਾਰ ਕਰਨਾ ਜਾਂ ਸੁਧਾਰ ਹੁੰਦਾ ਦੇਖਣਾ ਮਨੁੱਖੀ ਸੁਭਾਅ ਵਿਚ ਪਾਇਆ ਜਾਣ ਵਾਲਾ ਕੁਦਰਤੀ ਤੱਤ ਹੈ। ਇਸ ਤੱਤ ਦੀ ਅਸੀਂ ਆਨਲਾਈਨ ਸ਼ਿਕਾਇਤ ਕੇਂਦਰ ਸਥਾਪਤ ਕਰਕੇ ਸੁਯੋਗ ਵਰਤੋਂ ਕਰ ਸਕਦੇ ਹਾਂ। ਜਨਤਕ ਅਤੇ ਨਿੱਜੀ ਸਾਂਝੇਦਾਰੀਆਂ ਨਾਲ ਜੇਕਰ ਸੀਮਾ-ਬੱਧ ਸਮੇਂ ਵਿਚ ਅਤੇ ਸਫ਼ਲਤਾਪੂਰਵਕ ਸੜਕਾਂ ਦਾ ਜਾਲ ਵਿਛਾਇਆ ਜਾ ਸਕਦਾ ਹੈ ਤਾਂ ਦਰਿਆਵਾਂ ਵਿਚ ਉਦਯੋਗਾਂ ਵਲੋਂ ਸੁੱਟੀ ਜਾਂਦੀ ਗੰਦਗੀ ਨੂੰ ਰੋਕਣ ਵਿਚ ਕਿੰਨਾ ਕੁ ਸਮਾਂ ਚਾਹੀਦਾ ਹੋਵੇਗਾ? ਹਰ ਨਾਗਰਿਕ ਦੀ ਭਾਗੀਦਾਰੀ ਨਾਲ ਆਰੰਭੇ ਅਜਿਹੇ ਯਤਨ ਨਿਸਚਿਤ ਰੂਪ ਵਿਚ ਹੀ ਸਾਰਥਿਕ ਸਿੱਧ ਹੋਣਗੇ ਅਤੇ ਇਸ ਨਾਲ ਮਨੁੱਖੀ ਭਾਵਨਾ ਅਤੇ ਆਤਮਿਕ ਬਲ ਦਾ ਸੰਦੇਸ਼ ਵੀ ਘਰ-ਘਰ ਪਹੁੰਚੇਗਾ..... ਆਮੀਨ।


-ਸਰਕਾਰੀ ਕਾਲਜ ਮਲੇਰਕੋਟਲਾ (ਸੰਗਰੂਰ)
ਮੋ: 94652-09891


ਖ਼ਬਰ ਸ਼ੇਅਰ ਕਰੋ

ਆਮ ਆਦਮੀ ਪਾਰਟੀ ਦਾ ਹਸ਼ਰ

ਕੌਮੀ ਪੱਧਰ 'ਤੇ ਕੁਝ ਦੇਰ ਪਹਿਲਾਂ ਦੇਸ਼ ਦੀ ਸਿਆਸਤ ਵਿਚ ਉੱਭਰੀ ਆਮ ਆਦਮੀ ਪਾਰਟੀ ਦੀ ਥੋੜ੍ਹੇ ਹੀ ਸਾਲਾਂ ਵਿਚ ਜੋ ਹਾਲਤ ਹੋ ਗਈ ਹੈ, ਉਹ ਨਮੋਸ਼ੀ ਵਾਲੀ ਹੈ। ਅੰਨਾ ਹਜ਼ਾਰੇ ਵਲੋਂ ਆਰੰਭੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਵਿਚ ਉੱਭਰਿਆ ਅਰਵਿੰਦ ਕੇਜਰੀਵਾਲ ਅੱਜ ਬੇਹੱਦ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX