ਤਾਜਾ ਖ਼ਬਰਾਂ


ਭਾਰਤ ਵੈਸਟ ਇੰਡੀਜ਼ ਟੀ20 ਮੈਚ : ਭਾਰਤ ਨੇ 6 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ
. . .  1 day ago
ਸਾਬਕਾ ਪੈਰਾ ਮਿਲਟਰੀ ਫੋਰਸ ਵੱਲੋਂ 13 ਨੂੰ ਕੀਤਾ ਜਾਵੇਗਾ ਦਿੱਲੀ ਸੰਸਦ ਭਵਨ ਦਾ ਘਿਰਾਓ
. . .  1 day ago
ਫ਼ਤਿਹਗੜ੍ਹ ਸਾਹਿਬ, 6 ਦਸੰਬਰ (ਅਰੁਣ ਅਹੂਜਾ)- ਆਪਣੀਆਂ ਮੰਗਾਂ ਨੂੰ ਲੈ ਕੇ ਸਾਬਕਾ ਆਲ ਇੰਡੀਆ ਪੈਰਾਂ ਮਿਲਟਰੀ ਫੋਰਸ ਵੱਲੋਂ 13 ਦਸੰਬਰ ਨੂੰ ਦਿੱਲੀ ਸੰਸਦ ਭਵਨ ਅਗੇ ਕੌਮੀ ਪੱਧਰੀ ਰੋਸ ਧਰਨਾ ਲਗਾਇਆ ਜਾ ਰਿਹਾ ਹੈ, ਜਿਸ ...
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 208 ਦੌੜਾਂ ਦਾ ਟੀਚਾ
. . .  1 day ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਦਾ 101 ਦੌੜਾਂ 'ਤੇ ਡਿੱਗਿਆ ਤੀਸਰਾ ਵਿਕਟ
. . .  1 day ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਦੀ ਤੇਜ਼ ਸ਼ੁਰੂਆਤ, 10 ਓਵਰਾਂ ਮਗਰੋਂ ਦੋ ਵਿਕਟਾਂ ਦੇ ਨੁਕਸਾਨ 'ਤੇ 101 ਦੌੜਾਂ
. . .  1 day ago
ਫ਼ਾਜ਼ਿਲਕਾ ਪੁਲਿਸ ਨੇ ਔਰਤਾਂ ਲਈ 'ਪਿੱਕ ਐਂਡ ਡਰੋਪ' ਸੇਵਾ ਦੀ ਕੀਤੀ ਸ਼ੁਰੂ
. . .  1 day ago
ਫ਼ਾਜ਼ਿਲਕਾ, 6 ਦਸੰਬਰ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਪੁਲਿਸ ਵੱਲੋਂ ਔਰਤਾਂ ਦੀਆਂ ਸੁਰੱਖਿਆ ਨੂੰ ਲੈ ਕੇ ਜ਼ਿਲ੍ਹੇ ਵਿਚ ਸ਼ਕਤੀ ਐਪ ਨੂੰ ਲਾਂਚ ਕੀਤਾ ਗਿਆ। ਇਸ ਤੋਂ ਇਲਾਵਾ 'ਪਿੱਕ ਐਂਡ ਡਰੋਪ' ਸੇਵਾ ਦੀ ਸ਼ੁਰੂਆਤ ਕੀਤੀ ਗਈ। ਇਸ ਸਬੰਧੀ ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ...
ਸ੍ਰੀ ਮੁਕਤਸਰ ਸਾਹਿਬ ਤੋਂ ਅਗਵਾ ਨੌਜਵਾਨ ਬਰਾਮਦ,3 ਦੋਸ਼ੀ ਕਾਬੂ
. . .  1 day ago
ਸ੍ਰੀ ਮੁਕਤਸਰ ਸਾਹਿਬ, 6 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਰੋਡ ਬਾਈਪਾਸ ਤੋਂ ਅਗਵਾ ਹੋਏ ਨੌਜਵਾਨ ਨੂੰ ਪੁਲਿਸ ਨੇ ਮਹਿਜ ਕੁਝ ਘੰਟਿਆਂ ਮਗਰੋਂ ਹੀ ਬਰਾਮਦ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ। ਜ਼ਿਲ੍ਹਾ ਪੁਲਿਸ ਮੁਖੀ ਰਾਜਬਚਨ ਸਿੰਘ ਸੰਧੂ ਨੇ...
ਭਾਰਤ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੂੰ ਲੱਗਾ ਦੂਸਰਾ ਝਟਕਾ, ਸਕੋਰ 64
. . .  1 day ago
ਭਾਰਤ ਵੈਸਟ ਇੰਡੀਜ਼ ਟੀ 20 ਮੈਚ : 5 ਓਵਰਾਂ ਮਗਰੋਂ ਵੈਸਟ ਇੰਡੀਜ਼ ਨੇ ਇਕ ਵਿਕਟ ਦੇ ਨੁਕਸਾਨ 'ਤੇ ਬਣਾਈਆਂ 57 ਦੌੜਾਂ
. . .  1 day ago
ਭਾਰਤ ਵੈਸਟ ਇੰਡੀਜ਼ : ਦੂਸਰੇ ਓਵਰ 'ਚ ਵੈਸਟ ਇੰਡੀਜ ਨੂੰ ਲੱਗਾ ਪਹਿਲਾ ਝਟਕਾ, ਸਕੋਰ 13/1
. . .  1 day ago
ਅਮਰੀਕਨ ਨਾਗਰਿਕ ਕਰਤਾਰਪੁਰ ਲਾਂਘੇ ਤੋਂ ਲੰਘਣ ਨਾ ਦਿੱਤਾ - ਕਿਸੇ ਹੋਰ ਰਸਤੇ ਲੰਘਣ ਦੀ ਕੀਤੀ ਕੋਸ਼ਿਸ਼ - ਬੀ.ਐਸ.ਐਫ. ਨੇ ਕੀਤੀ ਨਾਕਾਮ
. . .  1 day ago
ਬਟਾਲਾ, 6 ਦਸੰਬਰ (ਕਾਹਲੋਂ) - ਅਮਰੀਕਨ ਸਿਟੀਜ਼ਨ ਅੰਮ੍ਰਿਤ ਸਿੰਘ ਨਾਂਅ ਦਾ ਨੌਜਵਾਨ, ਜੋ ਕਿ ਕਰਤਾਰਪੁਰ ਲਾਂਘੇ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਆਇਆ ਸੀ, ਉਸ ਨੂੰ ਅੱਜ ਇਮੀਗ੍ਰੇਸ਼ਨ ਵੱਲੋਂ ਓ.ਸੀ.ਆਈ. ਕਾਰਡ ਨਾ ਹੋਣ ਦਾ ਇਤਰਾਜ਼ ਲੱਗਣ...
ਭਾਰਤ ਵੈਸਟ ਇੰਡੀਜ਼ ਪਹਿਲਾ ਟੀ20 : ਭਾਰਤ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਦਾ ਲਿਆ ਫ਼ੈਸਲਾ
. . .  1 day ago
ਪੋਕਸੋ ਐਕਟ ਤਹਿਤ ਜਬਰ ਜਨਾਹੀਆਂ ਦੇ ਦੋਸ਼ੀਆਂ ਲਈ ਰਹਿਮ ਦੀ ਪਟੀਸ਼ਨ ਨਾ ਹੋਵੇ - ਰਾਸ਼ਟਰਪਤੀ
. . .  1 day ago
ਸਿਰੋਹੀ, 6 ਦਸੰਬਰ - ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਪੋਕਸੋ ਐਕਟ ਤਹਿਤ ਸਜ਼ਾ ਪਾਉਣ ਵਾਲੇ ਵਿਅਕਤੀਆਂ ਲਈ ਰਹਿਮ ਪਟੀਸ਼ਨ ਦਾ ਨਿਯਮ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸੰਸਦ ਨੂੰ ਵਿਚਾਰ ਕਰਨਾ ਹੋਵੇਗਾ। ਕੋਵਿੰਦ ਨੇ ਕਿਹਾ ਕਿ ਮਹਿਲਾ...
ਜਲੰਧਰ ਦਿਹਾਤੀ ਕਾਂਗਰਸ ਪ੍ਰਧਾਨ ਦੇ ਘਰ 'ਤੇ ਈ.ਡੀ. ਵੱਲੋਂ ਛਾਪੇਮਾਰੀ
. . .  1 day ago
ਜਲੰਧਰ, 6 ਦਸੰਬਰ - ਜਲੰਧਰ ਦਿਹਾਤੀ ਕਾਂਗਰਸ ਦੇ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਦੇ ਘਰ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਰੇਡ ਕੀਤੀ ਗਈ ਹੈ। ਈ.ਡੀ. ਅਫ਼ਸਰ ਨਿਰੰਜਨ ਸਿੰਘ ਰੇਡ ਕਰਨ ਲਈ...
ਮਾਈਨਿੰਗ ਮਾਫ਼ੀਆ ਦਾ ਵੱਧ ਚੁਕੈ ਖ਼ੌਫ਼, ਕਈ ਕਾਨੂੰਨੀ ਕਰੈਸ਼ਰ ਬੰਦ, ਮੁੱਖ ਮੰਤਰੀ ਦਾ ਇਕ ਸਲਾਹਕਾਰ ਸਵਾਲਾਂ ਦੇ ਘੇਰੇ 'ਚ - ਹਰਪਾਲ ਚੀਮਾ
. . .  1 day ago
ਚੰਡੀਗੜ੍ਹ, 6 ਦਸੰਬਰ (ਅਜੈਬ ਸਿੰਘ ਔਜਲਾ) - ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਮਾਈਨਿੰਗ ਮਾਫ਼ੀਆ ਇਸ ਕਦਰ ਵੱਧ ਚੁੱਕਾ ਹੈ ਕਿ 70-75 ਦੇ ਕਰੀਬ...
ਸਾਬਕਾ ਸਰਪੰਚ ਦਲਬੀਰ ਸਿੰਘ ਢਿਲਵਾਂ ਕਤਲ ਮਾਮਲੇ 'ਚ ਪੁਲਿਸ ਨੇ ਹਾਸਲ ਕੀਤੀ ਵੱਡੀ ਕਾਮਯਾਬੀ
. . .  1 day ago
ਹੈਦਰਾਬਾਦ ਐਨਕਾਊਂਟਰ : ਸਾਨੂੰ ਆਪਣੇ ਬਚਾਅ ਲਈ ਚਲਾਉਣੀ ਪਈ ਗੋਲੀ - ਤੇਲੰਗਾਨਾ ਪੁਲਿਸ
. . .  1 day ago
ਵਿਧਾਨ ਸਭਾ ਹਲਕਾ ਅਟਾਰੀ ਤੋਂ ਯੂਥ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਸ਼ਾਂਤਮਈ ਢੰਗ ਨਾਲ ਸੰਪੰਨ
. . .  1 day ago
ਸਮਾਣਾ ਨੇੜੇ ਪਿੰਡ ਗੱਜੂਮਾਜਰਾ ਚ ਏ.ਟੀ.ਐਮ. ਤੋੜਿਆ
. . .  1 day ago
ਯੂਥ ਕਾਂਗਰਸ ਬਲਾਕ ਨਾਭਾ ਦੀ ਹੋਈ ਚੋਣ ਸ਼ਾਂਤੀਪੂਰਵਕ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 12 ਜੇਠ ਸੰਮਤ 551

ਸੰਪਾਦਕੀ

ਰੋਟੀ...

ਪੁਤਲੇ ਫੂਕਣ ਨਾ ਕਦੇ, ਨਾ ਨਿੱਤ ਦੁਖੜੇ ਰੋਣ। ਜੇ ਸਭ ਲੈ ਕੇ ਡਿਗਰੀਆਂ, ਰੋਟੀ ਜੋਗੇ ਹੋਣ। ਜਿਥੇ ਸਭ ਕੁਝ ਆਮ ਹੈ, ਉਥੇ ਰਹੇ ਦਿਆਲ। ਜੂਠਾਂ 'ਤੇ ਜੋ ਝਪਟਦੇ, ਵੇਖ ਉਨ੍ਹਾਂ ਦਾ ਹਾਲ। ਧੋਖਾ ਖਾਧਾ ਭੁੱਲੀਏ, ਹੋਈਏ ਨਾ ਹੁਸ਼ਿਆਰ। ਮੁੜ ਮੁੜ ਕਾਲੇ ਚੋਰ 'ਤੇ, ਕਰ ਲਈਏ ...

ਪੂਰੀ ਖ਼ਬਰ »

ਕਾਂਗਰਸ ਵਰਕਿੰਗ ਕਮੇਟੀ ਕਰੇਗੀ ਹਾਰ ਦਾ ਮੁਲਾਂਕਣ

ਲੋਕ ਸਭਾ ਚੋਣਾਂ 'ਚ ਰਾਜਸਥਾਨ, ਮੱਧ-ਪ੍ਰਦੇਸ਼ ਅਤੇ ਛੱਤੀਸਗੜ੍ਹ 'ਚ ਸ਼ਰਮਨਾਕ ਹਾਰ ਹੋਣ ਤੋਂ ਬਾਅਦ ਤਿੰਨਾਂ ਸੂਬਿਆਂ ਦੇ ਮੁੱਖ ਮੰਤਰੀਆਂ 'ਤੇ ਅਸਤੀਫ਼ੇ ਦਾ ਦਬਾਅ ਵਧ ਗਿਆ ਹੈ। ਕਾਂਗਰਸ ਰਾਜਸਥਾਨ 'ਚ ਆਪਣਾ ਖ਼ਾਤਾ ਵੀ ਨਹੀਂ ਖੋਲ੍ਹ ਸਕੀ, ਜਦ ਕਿ ਮੱਧ ਪ੍ਰਦੇਸ਼ 'ਚ 29 ਸੀਟਾਂ 'ਚੋਂ ...

ਪੂਰੀ ਖ਼ਬਰ »

ਮੁਗ਼ਲ ਕਾਲ ਵਿਚ ਸ਼ਰਾਬ, ਸ਼ਾਇਰੀ ਤੇ ਸ਼ਿਕਾਰ

ਔਰੰਗਜ਼ੇਬ ਤੋਂ ਪਹਿਲਾਂ ਦਾ ਮੁਗ਼ਲ ਕਾਲ ਸ਼ਰਾਬਨੋਸ਼ੀ, ਸ਼ਾਇਰੀ ਤੇ ਸ਼ਿਕਾਰਬਾਜ਼ੀ ਲਈ ਜਾਣਿਆ ਜਾਂਦਾ ਹੈ। ਬਾਦਸ਼ਾਹੀ ਇਕੱਠ ਵਿਚ ਸ਼ਰਾਬ ਦੀ ਵਰਤੋਂ ਵਫ਼ਾਦਾਰੀ ਤੇ ਦਿਆਨਤਦਾਰੀ ਪਰਖਣ ਲਈ ਕੀਤੀ ਜਾਂਦੀ ਸੀ। ਉਨ੍ਹਾਂ ਦਾ ਮੱਤ ਸੀ ਕਿ ਮਦੁਰਾ (ਸ਼ਰਾਬ) ਮਨ ਦੀਆਂ ਖਿੜਕੀਆਂ ਖੋਲ੍ਹਦੀ ...

ਪੂਰੀ ਖ਼ਬਰ »

ਵਿਗਿਆਨ ਨਾਲ ਹੀ ਸੰਭਵ ਹੋਇਆ ਹੈ ਮਨੁੱਖੀ ਵਿਕਾਸ

ਵਿਗਿਆਨ ਅਤੇ ਮਨੁੱਖ ਦਾ ਸਬੰਧ ਉਸ ਵਕਤ ਤੋਂ ਹੈ ਜਦ ਤੋਂ ਇਸ ਧਰਤੀ 'ਤੇ ਮਨੁੱਖੀ ਹੋਂਦ ਸੰਭਵ ਹੋਈ ਹੈ। ਧਰਤੀ, ਅਕਾਸ਼, ਪਤਾਲ ਅਤੇ ਹੋਰ ਖੰਡਾਂ ਬ੍ਰਹਿਮੰਡਾਂ ਦੀ ਉਤਪਤੀ ਪਿੱਛੇ ਵਿਗਿਆਨਕ ਘਟਨਾਵਾਂ ਅਤੇ ਸਥਿਤੀਆਂ, ਪ੍ਰਸਥਿਤੀਆਂ ਦੇ ਆਪਸੀ ਪ੍ਰਾਕਿਰਤਕ ਦਵੰਦ ਟਕਰਾਓ ਕਾਰਨ ਸਮੁੱਚੀ ਦੁਨੀਆ, ਖੰਡਾਂ-ਬ੍ਰਹਿਮੰਡਾਂ ਦੀ ਰਚਨਾ ਹੋਈ ਹੈ। ਵਿਗਿਆਨਕ ਖੋਜਾਂ ਤੋਂ ਸਿੱਧ ਹੋ ਚੁੱਕਾ ਹੈ, ਧਰਤੀ ਦੀ ਹੋਂਦ ਤੋਂ ਪਹਿਲਾਂ ਇਥੇ ਪਾਣੀ ਹੀ ਪਾਣੀ ਸੀ। ਅੱਜ ਤੋਂ ਲਗਪਗ 4 ਅਰਬ ਸਾਲ ਪਹਿਲਾਂ ਧਰਤੀ ਹੋਂਦ ਵਿਚ ਆਈ ਉਸ ਤੋਂ ਬਾਅਦ ਬ੍ਰਹਿਮੰਡ ਵਿਚੋਂ ਧਰਤੀ ਕਦੇ ਸੂਰਜ ਦਾ ਹਿੱਸਾ ਸੀ, ਟੁੱਟ ਕੇ ਠੰਢੀ ਹੋਈ ਤਾਂ ਇਸ ਧਰਤੀ 'ਤੇ ਮਨੁੱਖ ਦਾ ਜੀਵਨ ਬਨਸਪਤੀ, ਜੀਵ ਜੰਤੂ, ਕੀਟਾਣੂ, ਵਿਸ਼ਾਣੂ, ਜਲੀ ਜੀਵ, ਥਲੀ ਜੀਵ, ਹਵਾ ਵਿਚਲੇ ਜੀਵ, ਧਰਤੀ-ਪਤਾਲ ਵਿਚਲੇ ਹਜ਼ਾਰਾਂ ਜੀਵ ਜੰਤੂ ਪੈਦਾ ਹੋਏ। ਜੇਕਰ ਅਸੀਂ ਵੇਦਾਂ ਗ੍ਰੰਥਾਂ ਦਾ ਕਥਨ ਸੱਚ ਮੰਨ ਲਈਏ ਕਿ ਇਸ ਧਰਤੀ, ਅਕਾਸ਼, ਪਤਾਲ, ਬ੍ਰਹਿਮੰਡ ਅਤੇ ਪਾਰ ਬ੍ਰਹਿਮੰਡ ਵਿਚ 84 ਲੱਖ ਜੀਵ ਜੰਤੂ ਹਨ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਸਮੁੱਚਾ ਜੀਵ ਸੰਸਾਰ ਹੀ ਪ੍ਰਾਕਿਰਤੀ ਅਤੇ ਵਿਗਿਆਨ ਦੀ ਅਤੇ ਆਪਣੀ ਦਵੰਦਤਾਮਿਕ ਟਕਰਾਓ ਵਿਗਿਆਨਿਕ ਕਿਰਿਆਵਾਂ ਦਾ ਨਤੀਜਾ ਹੈ। ਇਸ ਪਿੱਛੇ ਮਨੁੱਖ ਅਤੇ ਉਸ ਦੀਆਂ ਲੋੜਾਂ, ਖਾਹਿਸ਼ਾਂ, ਉਨਤੀ ਆਦਿ ਪ੍ਰਮੁੱਖ ਰਹੇ ਹਨ।
ਜੰਗਲਾਂ ਵਿਚ ਰਹਿਣ ਵਾਲੇ ਮਨੁੱਖ ਦੀ ਸਭ ਤੋਂ ਪਹਿਲੀ ਵਿਗਿਆਨਕ ਸੋਚ ਇਹ ਸੀ ਕਿ ਉਸ ਨੇ ਇਕੱਲਾ ਰਹਿਣ ਦੀ ਬਜਾਏ ਸਮੂਹਾਂ ਵਿਚ ਭਾਵ ਗਰੁੱਪਾਂ ਵਿਚ ਇਕੱਠੇ ਰਹਿਣਾ ਸ਼ੁਰੂ ਕੀਤਾ। ਜੋ ਅੱਜ ਦੇ ਆਦਰਸ਼ ਸਮਾਜ ਦਾ ਵਿਗਿਆਨਕ ਅਧਾਰ ਸੀ, ਫਿਰ ਉਸ ਨੇ ਆਪਣੀਆਂ ਲੋੜਾਂ/ਜ਼ਰੂਰਤਾਂ ਅਤੇ ਜੀਵਨ ਨਿਰਬਾਹ ਲਈ ਸਮੇਂ-ਸਮੇਂ 'ਤੇ ਖੋਜਾਂ ਕੀਤੀਆਂ। ਜਿਸ ਵਿਚ ਅੱਗ ਦੀ ਖੋਜ ਨੇ ਉਸ ਦੇ ਜੀਵਨ ਵਿਚ ਜ਼ਿਕਰਯੋਗ ਤਬਦੀਲੀ ਕੀਤੀ। ਅੱਗ ਨੇ ਉਸ ਦੇ ਜੀਵਨ ਵਿਚ ਇਕ ਜਗ੍ਹਾ ਟਿਕ ਕੇ ਰਹਿਣ ਦੀ ਸੋਚ ਨੂੰ ਵਿਕਸਿਤ ਕੀਤਾ, ਭਾਵ ਮਨੁੱਖ ਜੋ ਗੁਫਾਵਾਂ ਅਤੇ ਦਰੱਖਤਾਂ 'ਤੇ ਚੜ੍ਹ ਕੇ ਰਹਿੰਦਾ ਸੀ। ਉਸ ਨੇ ਘਰਾਂ ਵਾਂਗ ਛੱਪਰ ਜਾਂ ਦਰੱਖਤਾਂ ਦੇ ਪੱਤਿਆਂ, ਟਾਹਣੀਆਂ ਦੇ ਢਾਰੇ ਬਣਾ ਕੇ ਰਹਿਣ ਲੱਗਿਆ। ਜੋ ਅੱਜ ਦੇ ਆਲੀਸ਼ਾਨ ਮਹਿਲ, ਕੋਠੀਆਂ ਅਤੇ ਵਾਤਾਵਰਨ ਅਨੁਕੂਲ ਘਰ ਉਸੇ ਹੀ ਸ਼ੁਰੂਆਤੀ ਵਿਗਿਆਨਕ ਸੋਚ ਦਾ ਵਿਕਸਿਤ ਰੂਪ ਹਨ। ਇਹ ਘਰ ਖੁੱਲ੍ਹੇ ਹਵਾਦਾਰ, ਰੌਸ਼ਨੀ ਨਾਲ ਲਬਰੇਜ਼ ਹੁੰਦੇ ਸਨ। ਜੋ ਮਨੁੱਖ ਜੰਗਲਾਂ ਵਿਚ ਇਧਰ-ਉਧਰ ਘੁੰਮ ਕੇ ਆਪਣਾ ਜੀਵਨ ਬਤੀਤ ਕਰਦਾ ਸੀ, ਇਕ ਥਾਂ ਪੱਕਾ ਰਹਿਣ ਲੱਗਾ। ਹੁਣ ਉਸ ਨੂੰ ਕੱਚਾ ਮਾਸ ਖਾਣ ਦੀ ਲੋੜ ਨਹੀਂ ਸੀ। ਅੱਗ ਦੀ ਖੋਜ ਨੇ ਉਸ ਦੇ ਜੀਵਨ ਵਿਚ ਕ੍ਰਾਂਤੀ ਲੈ ਆਂਦੀ ਸੀ। ਫਿਰ ਮਨੁੱਖ ਨੇ ਪਹੀਏ ਦੀ ਖੋਜ ਕੀਤੀ, ਪਹੀਏ ਦੀ ਖੋਜ ਨਾਲ ਅਜੋਕੇ ਮਨੁੱਖ ਨੇ ਵਿਗਿਆਨ ਅਤੇ ਤਕਨੀਕ ਨਾਲ ਭਰਪੂਰ ਜੀਵਨ ਵਿਚ ਕਦਮ ਰੱਖਿਆ। ਸਭ ਤੋਂ ਪਹਿਲਾਂ ਉਸ ਨੇ ਲੱਕੜ ਦੇ ਪਹੀਏ ਬਣਾਏ ਜਾਂ ਪੱਥਰ ਦੇ। ਉਨ੍ਹਾਂ ਵਿਚ ਲੱਕੜੀ ਦੀਆਂ ਬਾਹੀਆਂ ਪਾ ਕੇ ਮੰਜੇ ਵਾਂਗ ਘੜੀਸ ਕੇ ਇਕ ਥਾਂ ਤੋਂ ਦੂਜੀ ਥਾਂ ਜਾਇਆ ਕਰਦਾ ਸੀ। ਗੱਡਾ, ਟਰਾਲੀ, ਰੇਲਗੱਡੀ, ਟਰੱਕ, ਬੱਸ ਉਸੇ ਵਿਗਿਆਨਕ ਤਕਨੀਕ ਦਾ ਵਿਕਸਿਤ ਰੂਪ ਹਨ। ਜਿਵੇਂ-ਜਿਵੇਂ ਜੰਗਲਾਂ 'ਚ ਰਹਿਣ ਵਾਲੇ ਮਨੁੱਖ ਦਾ ਬੌਧਿਕ ਵਿਕਾਸ ਹੁੰਦਾ ਗਿਆ, ਤਿਵੇਂ-ਤਿਵੇਂ ਹੀ ਆਦਿ ਮਨੁੱਖ ਤੋਂ ਅਜੋਕੇ ਮਨੁੱਖ ਵਿਚ ਤਬਦੀਲ ਹੁੰਦਾ ਗਿਆ। ਆਪਣੇ ਪੂਰਵਜਾਂ ਭਾਵ ਵਣ ਮਾਨਵ ਭਾਵ ਚਪੈਂਜੀ ਦਾ ਵਿਕਸਿਤ ਰੂਪ ਅਸੀਂ ਹਾਂ। ਸੰਸਾਰ ਭਰ ਦੀਆਂ ਜਿੰਨੀਆਂ ਵੀ ਸੱਭਿਆਤਾਵਾਂ ਵਿਕਸਿਤ ਹੋਈਆਂ ਹਨ ਉਹ ਸਾਰੀਆਂ ਨਦੀਆਂ/ਦਰਿਆਵਾਂ ਘਾਟੀਆਂ ਦੇ ਕਿਨਾਰੇ ਤੋਂ ਵਿਕਸਿਤ ਹੋਈਆਂ ਹਨ। ਇਹ ਆਦਿ ਮਨੁੱਖ ਜਾਂ ਵਣ ਮਾਨਵ ਦੇ ਬੌਧਿਕ ਤੇ ਵਿਗਿਆਨਕ ਸੋਚ ਦਾ ਪ੍ਰਮੁੱਖ ਕਾਰਨ ਸੀ ਕਿ ਉਨ੍ਹਾਂ ਦੇ ਜੀਵਨ ਦਾ ਅਧਾਰ ਜਲ ਭਾਵ ਕਿ ਪਾਣੀ ਉਪਲਬਧਤਾ ਨੂੰ ਪ੍ਰਮੁੱਖਤਾ ਦੇ ਕੇ ਨਦੀਆਂ/ਦਰਿਆਵਾਂ ਕਿਨਾਰੇ ਸੱਭਿਅਤਾਵਾਂ ਵਿਕਸਿਤ ਕੀਤੀਆਂ, ਉਦਾਹਰਨ ਸਿੰਧੂ ਘਾਟੀ ਦੀ ਸੱਭਿਆਤਾ ਸਿੰਧ ਨਦੀ ਦੇ ਕਿਨਾਰੇ ਵਿਕਸਿਤ ਹੋਈ। ਜੋ ਅੱਜ ਦੇ ਵਿਕਸਿਤ ਅਤੇ ਵਿਗਿਆਨਿਕ ਨਗਰਾਂ ਵਾਂਗ ਵਿਕਸਿਤ ਸੱਭਿਅਤਾ ਸੀ। ਇਸੇ ਤਰ੍ਹਾਂ ਨੀਲ ਨਦੀ ਦੀ ਸੱਭਿਅਤਾ ਨੀਲ ਨਦੀ ਕਿਨਾਰੇ ਵਿਕਸਿਤ ਹੋਈ ਅਤੇ ਮੈਸੋਪਟਾਮੀਆ ਦੀ ਸੱਭਿਅਤਾ, ਯੂਨਾਨ ਦੀ ਸੱਭਿਅਤਾ ਆਦਿ ਨਦੀਆਂ ਤੇ ਦਰਿਆਵਾਂ ਕਿਨਾਰੇ ਵਿਕਸਿਤ ਹੋਈਆਂ। ਗੁਰਬਾਣੀ ਦੇ ਮਹਾਂਵਾਕ ਅਨੁਸਾਰ, 'ਪਹਿਲਾ ਪਾਣੀ ਜੀਉ ਹੈ, ਜਿਤੁ ਹਰਿਆ ਸਭ ਕੋਇ' ਭਾਵ ਜਿਥੇ ਪਾਣੀ ਹੈ ਉਥੇ ਹੀ ਜੀਵਨ ਸੰਭਵ ਹੈ। ਇਸ ਤਰ੍ਹਾਂ ਮਨੁੱਖ ਨੇ ਆਪਣੇ ਕਠਿਨ ਤੇ ਜਟਿਲ ਜੀਵਨ ਵਿਚੋਂ ਵਿਗਿਆਨਕ ਸੂਝ-ਬੂਝ ਰਾਹੀਂ ਹਰ ਸਮੱਸਿਆ ਦਾ ਹੱਲ ਪ੍ਰਾਕਿਰਤੀ/ਕੁਦਰਤ ਵਿਚੋਂ ਲੱਭਣਾ ਸ਼ੁਰੂ ਕਰ ਦਿੱਤਾ। ਮਨੁੱਖ ਨੇ ਆਪਣੀਆਂ ਲੋੜਾਂ ਤੇ ਜ਼ਰੂਰਤਾਂ ਅਨੁਸਾਰ ਚਿਤਰ ਲਿਪੀ, ਸੰਕੇਤ ਲਿਪੀ ਅਤੇ ਅੱਜ ਦੇ ਸਮੇਂ ਦੀਆਂ ਲਿਪੀਆਂ ਵਿਕਸਿਤ ਕੀਤੀਆਂ, ਜਿਨ੍ਹਾਂ ਦਾ ਆਧਾਰ ਵਿਗਿਆਨਿਕ ਹੈ। ਇਨ੍ਹਾਂ ਲਿੱਪੀਆ ਦੀ ਮਦਦ ਨਾਲ ਭਾਸ਼ਾਵਾਂ ਲਿਖੀਆ ਜਾਂਦੀਆਂ ਸਨ। ਕੁਦਰਤੀ ਬਿਮਾਰੀਆਂ ਅਤੇ ਮਹਾਂਮਾਰੀਆਂ ਦੇ ਬਚਾਅ ਲਈ ਕੁਦਰਤੀ ਚਿਕਿਤਸਾ ਤੋਂ ਲੈ ਕੇ ਅੱਜ ਦੀ ਮੈਡੀਕਲ ਸਾਇੰਸ ਤੱਕ ਦੀਆਂ ਖੋਜਾਂ, ਜਿਸ ਵਿਚ ਕੈਂਸਰ, ਏਡਜ਼, ਕਾਰਡੀਓਲੋਜੀਕਲ ਸਾਇੰਸ, ਨੈਨੋਤਕਨੀਕ ਤੱਕ ਖੋਜਾਂ ਨੇ ਜੀਵਨ ਨੂੰ ਭਾਰੀ ਰਾਹਤ ਪ੍ਰਦਾਨ ਕੀਤੀ ਹੈ। ਟੈਲੀਪੈਥੀ ਤੋਂ ਸ਼ੁਰੂ ਹੋ ਕੇ ਅੱਜ ਦੇ ਵਿਗਿਆਨਕ ਯੁੱਗ ਵਿਚ ਤਾਰ, ਡਾਕਖਾਨਾ, ਟੈਲੀਫੋਨ, ਮੋਬਾਈਲ, ਇੰਟਰਨੈੱਟ 3ਜੀ, 4ਜੀ, 5ਜੀ ਤੱਕ ਵਿਗਿਆਨ ਨੇ ਸੂਚਨਾ ਤੇ ਤਕਨੀਕ ਖੇਤਰ ਵਿਚ ਸ਼ਲਾਘਾਯੋਗ ਕਦਮ ਪੁੱਟੇ ਹਨ।
ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਆਦਿ ਮਾਨਵ ਤੋਂ ਅਜੋਕੇ ਮਨੁੱਖ ਤੱਕ ਦਾ ਸਫ਼ਰ ਤੈਅ ਕਰਦਿਆਂ ਹਮੇਸ਼ਾ ਹੀ ਵਿਗਿਆਨ ਮਨੁੱਖ ਦੇ ਅੰਗ-ਸੰਗ ਰਿਹਾ ਹੈ। ਚੰਨ ਤਾਰਿਆਂ ਬਾਰੇ ਜਗਿਆਸਾ ਤੋਂ ਪੁਲਾੜ ਅੰਦਰ ਵਾਪਰ ਰਹੀਆਂ ਸੂਖਮ ਘਟਨਾਵਾਂ ਨੂੰ ਈਸਰੋ ਅਤੇ ਨਾਸਾ ਦੀਆਂ ਖੋਜਾਂ ਦੀ ਜੜ੍ਹ ਬ੍ਰਹਿਮੰਡ ਵਿਚ ਟਿਮਟਿਮਾਉਂਦੇ ਤਾਰਿਆਂ ਨਾਲ ਗੱਲਾਂ ਕਰਨਾ ਅੱਜ ਦੀ ਵਿਗਿਆਨਕ ਖੋਜ ਦਾ ਮੂਲ ਅਧਾਰ ਹੈ। ਗਲੈਲੀਓ ਤੋਂ ਸਤੀਸ਼ ਚੰਦਰ ਧਵਨ, ਕਲਪਨਾ ਚਾਵਲਾ, ਸੁਨੀਤਾ ਵਿਲੀਅਮ ਆਪਣੇ ਪੂਰਵਜ਼ਾਂ ਦੇ ਦਿਖਾਏ ਪਦ-ਚਿੰਨ੍ਹਾਂ 'ਤੇ ਚੱਲੇ। ਅਸਮਾਨ ਤੋਂ ਧਰਤੀ 'ਤੇ ਡਿੱਗ ਰਹੀਆਂ ਚੀਜ਼ਾਂ ਤੋਂ ਨਿਊਟਨ ਵਰਗੇ ਬੁੱਧੀਜੀਵੀ ਅਤੇ ਸਾਇੰਸਦਾਨ ਨੇ ਧਰਤੀ ਦੀ ਗਰੂਤਾਸ਼ਕਤੀ ਸਿੱਧ ਕੀਤਾ। ਟੈਲੀਫੋਨ ਦੀ ਖੋਜ ਗਰਾਹਮ ਬੈਲ, ਉਡਦੇ ਪੰਛੀ ਤੋਂ ਪ੍ਰੇਰਣਾ ਲੈ ਰਾਈਟ ਭਰਾਵਾਂ ਨੇ ਜਹਾਜ਼ ਦੀ ਖੋਜ ਕੀਤੀ, ਭਾਵ ਅੱਜ ਦੀ ਹਰੇਕ ਵਿਗਿਆਨਕ ਖੋਜ ਪਿੱਛੇ ਸਦੀਆਂ ਦੀ ਘਾਲਣਾ ਹੈ। ਸੋ, ਜਿਨ੍ਹਾਂ ਦਾ ਅੱਜ ਤੱਕ ਵਿਕਾਸ ਹੋਇਆ ਹੈ। ਚਾਹੇ ਉਹ ਪਦਾਰਥਿਕ ਹੈ ਜਾਂ ਬੌਧਿਕ ਹਰੇਕ ਪਿੱਛੇ ਮਨੁੱਖ ਦੀ ਚਿਰਾਂ ਦੀ ਘਾਲ ਕਮਾਈ ਹੈ। ਜਦੋਂ ਤਰਕ ਵਿਤਰਕ ਦੀ ਕਸਵਟੀ 'ਤੇ ਵਿਗਿਆਨਕ ਢੰਗ ਨਾਲ ਕੋਈ ਖੋਜ ਖਰੀ ਉਤਰਦੀ ਹੈ ਤਾਂ ਉਹ ਸਮਾਜ ਲਈ ਨਵੀਂ ਸੋਚ ਨਵੀਂ ਖੋਜ ਅਤੇ ਅੱਜ ਦੇ ਸਮਾਜ ਦੀ ਨਵੀਂ ਰੂਪ ਰੇਖਾ ਉਲੀਕਦੀ ਪ੍ਰਤੀਤ ਹੁੰਦੀ ਹੈ। ਵਿਗਿਆਨ ਮਨੁੱਖ ਦਾ ਜਨਮ ਤੋਂ ਸਾਥੀ ਹੈ। ਵਿਗਿਆਨ ਤੋਂ ਬਿਨਾਂ ਮਨੁੱਖੀ ਵਿਕਾਸ ਸੰਭਵ ਨਹੀਂ ਸੀ। ਸੋ, ਅਸੀਂ ਕਹਿ ਸਕਦੇ ਹਾਂ ਕਿ ਵਿਗਿਆਨ ਹੀ ਬ੍ਰਹਿਮੰਡ ਤੋਂ ਲੈ ਕੇ ਖੰਡਾਂ ਤੱਕ ਵਿਘਟਿਤ ਕਿਰਿਆਵਾਂ ਰਾਹੀਂ ਮਨੁੱਖ ਨੂੰ ਆਕਰਸ਼ਿਤ ਕਰਦਾ ਰਿਹਾ ਹੈ। ਵਿਗਿਆਨ ਹੀ ਮਨੁੱਖੀ ਜ਼ਿੰਦਗੀ ਦਾ ਅਧਾਰ ਹੈ।


-ਸਰਕਾਰੀ ਕੰਨਿਆ ਹਾਈ ਸਕੂਲ ਪੱਤੋ ਹੀਰਾ ਸਿੰਘ (ਨਿਹਾਲ ਸਿੰਘ ਵਾਲਾ, ਮੋਗਾ)
ਮੋ: 62839-98175


ਖ਼ਬਰ ਸ਼ੇਅਰ ਕਰੋ

ਜਲ ਸੋਮਿਆਂ ਨੂੰ ਜ਼ਹਿਰੀਲਾ ਹੋਣ ਤੋਂ ਬਚਾਉਣ ਲਈ ਸਮਾਜ ਵੀ ਆਵੇ ਅੱਗੇ

ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਸਾਡੀ ਧਰਤੀ ਦਾ ਲਗਪਗ ਦੋ-ਤਿਹਾਈ ਹਿੱਸਾ ਪਾਣੀ ਹੈ। ਜਿਵੇਂ-ਜਿਵੇਂ ਅਤੇ ਜਿਸ ਰਫ਼ਤਾਰ ਨਾਲ ਆਬਾਦੀ ਵਿਚ ਵਾਧਾ ਹੋ ਰਿਹਾ ਹੈ ਉਸੇ ਹਿਸਾਬ ਨਾਲ ਜਲ ਸਰੋਤਾਂ 'ਤੇ ਵੀ ਮਨੁੱਖੀ ਸਰਗਰਮੀਆਂ ਦਾ ਦਬਾਅ ਵਧ ਰਿਹਾ ਹੈ। ਇਹ ਕਹਿ ਲਓ ਕਿ ਇਕ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦਾ ਹਸ਼ਰ

ਕੌਮੀ ਪੱਧਰ 'ਤੇ ਕੁਝ ਦੇਰ ਪਹਿਲਾਂ ਦੇਸ਼ ਦੀ ਸਿਆਸਤ ਵਿਚ ਉੱਭਰੀ ਆਮ ਆਦਮੀ ਪਾਰਟੀ ਦੀ ਥੋੜ੍ਹੇ ਹੀ ਸਾਲਾਂ ਵਿਚ ਜੋ ਹਾਲਤ ਹੋ ਗਈ ਹੈ, ਉਹ ਨਮੋਸ਼ੀ ਵਾਲੀ ਹੈ। ਅੰਨਾ ਹਜ਼ਾਰੇ ਵਲੋਂ ਆਰੰਭੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਵਿਚ ਉੱਭਰਿਆ ਅਰਵਿੰਦ ਕੇਜਰੀਵਾਲ ਅੱਜ ਬੇਹੱਦ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX