ਤਾਜਾ ਖ਼ਬਰਾਂ


ਦਰਦਨਾਕ ਸੜਕ ਹਾਦਸੇ ਦੌਰਾਨ 4 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
. . .  2 minutes ago
ਬੁੱਲ੍ਹੋਵਾਲ, 19 ਜੁਲਾਈ (ਲੁਗਾਣਾ)- ਟੋਲ ਪਲਾਜ਼ਾ ਅੱਡਾ ਲਾਚੋਵਾਲ (ਹੁਸ਼ਿਆਰਪੁਰ) ਨੇੜੇ ਅੱਜ ਸਵੇਰੇ ਆਪਣੀ ਡਿਊਟੀ 'ਤੇ ਜਾ ਰਹੇ ਇੱਕ 22 ਸਾਲਾ ਨੌਜਵਾਨ ਦੀ ਤੇਜ਼ ਰਫ਼ਤਾਰ ਟਿੱਪਰ ਹੇਠ ਆ ਜਾਣ ਕਾਰਨ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ...
ਅਯੁੱਧਿਆ ਮਾਮਲੇ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ
. . .  30 minutes ago
ਨਵੀਂ ਦਿੱਲੀ, 19 ਜੁਲਾਈ - ਅਯੁੱਧਿਆ ਮਾਮਲੇ 'ਚ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗਾ। ਪਿਛਲੀ ਸੁਣਵਾਈ 'ਚ ਸੁਪਰੀਮ ਕੋਰਟ ਨੇ ਯੂ.ਪੀ ਸਰਕਾਰ ਨੂੰ ਸੀ.ਬੀ.ਆਈ ਜੱਜ...
ਪ੍ਰਿਅੰਕਾ ਗਾਂਧੀ ਅੱਜ ਜਾਣਗੇ ਸੋਨਭੱਦਰ
. . .  about 1 hour ago
ਲਖਨਊ, 19 ਜੁਲਾਈ - ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਅੱਜ ਸੋਨਭੱਦਰ ਜਾਣਗੇ, ਜਿੱਥੇ ਕਿ ਉਹ ਜ਼ਮੀਨੀ ਵਿਵਾਦ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ...
ਪਸ਼ੂ ਚੋਰੀ ਦੇ ਸ਼ੱਕ 'ਚ ਲੋਕਾਂ ਵੱਲੋਂ 2 ਵਿਅਕਤੀਆਂ ਦੀ ਕੁੱਟ ਕੁੱਟ ਕੇ ਹੱਤਿਆ
. . .  about 1 hour ago
ਪਟਨਾ, 19 ਜੁਲਾਈ - ਬਿਹਾਰ ਦੇ ਸਾਰਨ 'ਚ ਪੈਂਦੇ ਬਨਿਆਪੁਰ ਵਿਖੇ ਪਸ਼ੂ ਚੋਰੀ ਕਰਨ ਦੇ ਸ਼ੱਕ 'ਚ ਲੋਕਾਂ ਨੇ 2 ਵਿਅਕਤੀਆਂ ਦੀ ਕੁੱਟ ਕੁੱਟ ਕੇ ਹੱਤਿਆ ਕਰ...
ਵੈਸਟ ਇੰਡੀਜ਼ ਦੌਰੇ ਲਈ ਟੀਮ ਇੰਡੀਆ ਦੀ ਚੋਣ ਨੂੰ ਲੈ ਕੇ ਅੱਜ ਮੀਟਿੰਗ ਨਹੀ - ਬੀ.ਸੀ.ਸੀ.ਆਈ
. . .  about 1 hour ago
ਮੁੰਬਈ, 19 ਜੁਲਾਈ - ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ) ਦਾ ਕਹਿਣਾ ਹੈ ਕਿ ਵੈਸਟ ਇੰਡੀਜ਼ ਦੌਰੇ ਲਈ ਟੀਮ ਇੰਡੀਆ ਦੀ ਚੋਣ ਨੂੰ ਲੈ ਕੇ ਮੁੰਬਈ 'ਚ ਅੱਜ ਮੀਟਿੰਗ...
ਅਸਮ 'ਚ ਐਨ.ਆਰ.ਸੀ ਮਾਮਲੇ 'ਤੇ ਸੁਪਰੀਮ ਕੋਰਟ ਅੱਜ ਕਰੇਗਾ ਸੁਣਵਾਈ
. . .  about 1 hour ago
ਨਵੀਂ ਦਿੱਲੀ, 19 ਜੁਲਾਈ - ਅਸਮ 'ਚ ਐਨ.ਆਰ.ਸੀ ਮਾਮਲੇ 'ਚ ਕੇਂਦਰ ਤੇ ਅਸਮ ਸਰਕਾਰ ਦੀਆਂ ਅਰਜ਼ੀਆਂ 'ਤੇ ਸੁਪਰੀਮ ਕੋਰਟ ਅੱਜ ਸੁਣਵਾਈ...
ਕੁਮਾਰਸਵਾਮੀ ਅੱਜ ਦੁਪਹਿਰ ਤੱਕ ਸਾਬਤ ਕਰਨਗੇ ਬਹੁਮਤ
. . .  about 1 hour ago
ਬੈਂਗਲੁਰੂ, 19 ਜੁਲਾਈ ਕਰਨਾਟਕ ਦੇ ਮੁੱਖ ਮੰਤਰੀ ਐੱਚ.ਡੀ ਕੁਮਾਰਸਵਾਮੀ ਅੱਜ ਦੁਪਹਿਰ ਤੱਕ ਬਹੁਮਤ ਸਾਬਤ ਕਰਨਗੇ। ਰਾਜਪਾਲ ਵਜੁਭਾਈ ਬਾਲਾ ਨੇ ਕੁਮਾਰਸਵਾਮੀ ਨੂੰ ਦੁਪਹਿਰ 1.30 ਵਜੇ ਤੱਕ ਬਹੁਮਤ ਸਾਬਤ ਕਰਨ...
ਨਿਊਜ਼ੀਲੈਂਡ ਦੇ ਕ੍ਰਾਈਸਚਰਚ 'ਚ ਜ਼ੋਰਦਾਰ ਧਮਾਕਾ, 7 ਜ਼ਖਮੀ
. . .  about 1 hour ago
ਆਕਲੈਂਡ, 19 ਜੁਲਾਈ (ਹਰਮਨਪ੍ਰੀਤ ਸਿੰਘ ਸੈਣੀ) - ਨਿਊਜ਼ੀਲੈਂਡ ਦੇ ਸ਼ਹਿਰ ਕ੍ਰਾਈਸਚਰਚ ਵਿਚ ਇਕ ਘਰ ਅੰਦਰ ਹੋਏ ਜ਼ੋਰਦਾਰ ਧਮਾਕੇ ਵਿਚ 7 ਲੋਕ ਗੰਭੀਰ ਰੂਪ ਤੋਂ ਜ਼ਖਮੀ ਹੋ...
ਅੱਜ ਦਾ ਵਿਚਾਰ
. . .  about 2 hours ago
ਪਿੰਡ ਰਾਮਪੁਰ ਸੈਣੀਆ ਵਿਖੇ ਤੰਦੂਏ ਹੋਣ ਦੀ ਅਫ਼ਵਾਹ ਨੇ ਉਡਾਈ ਲੋਕਾਂ ਦੀ ਨੀਂਦ
. . .  about 10 hours ago
ਡੇਰਾਬੱਸੀ,18 ਜੁਲਾਈ(ਗੁਰਮੀਤ ਸਿੰਘ)-ਬਰਵਾਲਾ ਸੜਕ ਤੇ ਸਤਿਥ ਪਿੰਡ ਰਾਮ ਪੁਰ ਸੈਣੀਆ ਵਿਖੇ ਦੇਰ ਰਾਤ ਤੇਂਦੁਆ ਵੇਖੇ ਜਾਣ ਦੀ ਅਫ਼ਵਾਹ ਨੇ ਲੋਕਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ। ਪਿੰਡ ਵਿੱਚ ਗੁੱਗਾ ਮੈੜੀ ਧਾਰਮਿਕ ਸਥਾਨ...
ਸੀਵਰੇਜ ਦੀ ਸਫ਼ਾਈ ਕਰਦੇ ਇੱਕ ਦੀ ਮੌਤ
. . .  1 day ago
ਜਲੰਧਰ ,18 ਜੁਲਾਈ -ਕਬੀਰ ਨਗਰ 'ਚ ਸਫ਼ਾਈ ਕਰਦੇ ਸਮੇਂ ਇਕਦਮ ਸੀਵਰੇਜ 'ਚ ਪਾਣੀ ਆਉਣ ਕਰਕੇ ਮਜ਼ਦੂਰ ਦੀ ਦਮ ਘੁੱਟਣ ਨਾਲ ਮੌਤ ਹੋ ਗਈ , ਜਦਕਿ ਇਕ ਨੂੰ ਬਚਾ ਲਿਆ ...
ਪਾਤੜਾਂ 'ਚ ਹੜ੍ਹ ਕੰਟਰੋਲ ਰੂਮ ਸਥਾਪਤ
. . .  1 day ago
ਪਾਤੜਾਂ, 18 ਜੁਲਾਈ (ਗੁਰਵਿੰਦਰ ਸਿੰਘ ਬੱਤਰਾ)-ਘੱਗਰ ਦਰਿਆ ਵਿਚ ਆਏ ਹੜ੍ਹਾਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇੱਕ ਪਾਸੇ ਜਿੱਥੇ ਨਾਜ਼ੁਕ ਥਾਵਾਂ ਦੀ ਨਿਸ਼ਾਨਦੇਹੀ ...
ਭਾਜਪਾ ਵਿਧਾਇਕਾਂ ਦੀ ਮੰਗ- ਰਾਜਪਾਲ ਦੇ ਪੱਤਰ ਦਾ ਜਵਾਬ ਦੇਣ ਸਪੀਕਰ ਤੇ ਕਰਵਾਉਣ ਫਲੋਰ ਟੈੱਸਟ
. . .  1 day ago
ਬੈਂਗਲੁਰੂ, 18 ਜੁਲਾਈ- ਸਦਨ ਦੀ ਕਾਰਵਾਈ ਮੁਲਤਵੀ ਕੀਤੇ ਜਾਣ ਤੋਂ ਬਾਅਦ ਵਿਧਾਨ ਸਭਾ ਦੇ ਅੰਦਰ ਭਾਜਪਾ ਵਿਧਾਇਕ ਮੌਜੂਦ ਹਨ। ਭਾਜਪਾ ਆਗੂ ਯੇਦੀਯੁੱਰਪਾ ਅਤੇ ਭਾਜਪਾ ਵਿਧਾਇਕਾ ਨੇ ਸਾਰੀ ਰਾਤ ਧਰਨਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਵੱਲੋਂ ਮੰਗ ਕੀਤੀ ਜਾ ...
ਕਰਨਾਟਕ ਵਿਧਾਨ ਸਭਾ ਕੱਲ੍ਹ 11 ਵਜੇ ਤੱਕ ਮੁਲਤਵੀ
. . .  1 day ago
ਬੈਗਲੁਰੂ, 18 ਜੁਲਾਈ- ਕਰਨਾਟਕ ਵਿਧਾਨ ਸਭਾ ਦੀ ਕਾਰਵਾਈ ਸ਼ੁੱਕਰਵਾਰ ਸਵੇਰੇ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ, ਭਾਵ ਕਿ ਹੁਣ ਵਿਸ਼ਵਾਸ ਮਤ 'ਤੇ ਵੋਟਿੰਗ ...
250 ਨਸ਼ੀਲੇ ਟੀਕਿਆਂ ਸਮੇਤ ਇਕ ਵਿਅਕਤੀ ਕਾਬੂ
. . .  1 day ago
ਦਿੜ੍ਹਬਾ ਮੰਡੀ, 18 ਜੁਲਾਈ (ਹਰਬੰਸ ਸਿੰਘ ਛਾਜਲੀ) - ਐੱਸ.ਟੀ.ਐਫ ਅਤੇ ਪੁਲਿਸ ਥਾਣਾ ਛਾਜਲੀ ਦੀ ਪੁਲਿਸ ਪਾਰਟੀ ਨੇ ਇਕ ਵਿਅਕਤੀ ਨੂੰ 250 ਨਸ਼ੀਲੇ ਟੀਕਿਆਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਐੱਸ.ਟੀ.ਐਫ ਦੇ ਇੰਸਪੈਕਟਰ ਰਵਿੰਦਰ ਭੱਲਾ....
ਸਤਵੰਤ ਸਿੰਘ ਬਣੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ
. . .  1 day ago
ਡਿਪਟੀ ਕਮਿਸ਼ਨਰ ਵੱਲੋਂ ਧਰਨਾਕਾਰੀਆਂ ਨੂੰ ਕੀਤੀ ਸਖ਼ਤ ਹਦਾਇਤ 'ਤੇ ਧਰਨੇ ਤੋਂ ਲੰਘਾਈਆਂ ਸਕੂਲੀ ਬੱਸਾਂ
. . .  1 day ago
ਰਾਜਪਾਲ ਨੂੰ ਸਦਨ ਦੀ ਕਾਰਵਾਈ 'ਚ ਨਹੀਂ ਦੇਣਾ ਚਾਹੀਦਾ ਦਖ਼ਲ - ਐੱਚ.ਕੇ.ਪਾਟਿਲ
. . .  1 day ago
ਸ੍ਰੀ ਮੁਕਤਸਰ ਸਾਹਿਬ: 2 ਕੁਇੰਟਲ 32 ਕਿੱਲੋ ਨਕਲੀ ਘਿਉ ਬਰਾਮਦ
. . .  1 day ago
ਬਾਲੀਵੁੱਡ ਅਦਾਕਾਰ ਏਜਾਜ ਖਾਨ ਵਲੋਂ ਵਿਵਾਦਿਤ ਵੀਡੀਓ ਬਣਾਉਣ 'ਤੇ ਗ੍ਰਿਫ਼ਤਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 12 ਜੇਠ ਸੰਮਤ 551
ਵਿਚਾਰ ਪ੍ਰਵਾਹ: ਸਮਰੱਥਾ ਕਥਨਾਂ ਨਾਲ ਨਹੀਂ ਕਰਮਾਂ ਨਾਲ ਸਿੱਧ ਹੁੰਦੀ ਹੈ। -ਵਿਵੇਕਾਨੰਦ

ਸੰਪਾਦਕੀ

ਆਮ ਆਦਮੀ ਪਾਰਟੀ ਦਾ ਹਸ਼ਰ

ਕੌਮੀ ਪੱਧਰ 'ਤੇ ਕੁਝ ਦੇਰ ਪਹਿਲਾਂ ਦੇਸ਼ ਦੀ ਸਿਆਸਤ ਵਿਚ ਉੱਭਰੀ ਆਮ ਆਦਮੀ ਪਾਰਟੀ ਦੀ ਥੋੜ੍ਹੇ ਹੀ ਸਾਲਾਂ ਵਿਚ ਜੋ ਹਾਲਤ ਹੋ ਗਈ ਹੈ, ਉਹ ਨਮੋਸ਼ੀ ਵਾਲੀ ਹੈ। ਅੰਨਾ ਹਜ਼ਾਰੇ ਵਲੋਂ ਆਰੰਭੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਵਿਚ ਉੱਭਰਿਆ ਅਰਵਿੰਦ ਕੇਜਰੀਵਾਲ ਅੱਜ ਬੇਹੱਦ ...

ਪੂਰੀ ਖ਼ਬਰ »

ਜਲ ਸੋਮਿਆਂ ਨੂੰ ਜ਼ਹਿਰੀਲਾ ਹੋਣ ਤੋਂ ਬਚਾਉਣ ਲਈ ਸਮਾਜ ਵੀ ਆਵੇ ਅੱਗੇ

ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਸਾਡੀ ਧਰਤੀ ਦਾ ਲਗਪਗ ਦੋ-ਤਿਹਾਈ ਹਿੱਸਾ ਪਾਣੀ ਹੈ। ਜਿਵੇਂ-ਜਿਵੇਂ ਅਤੇ ਜਿਸ ਰਫ਼ਤਾਰ ਨਾਲ ਆਬਾਦੀ ਵਿਚ ਵਾਧਾ ਹੋ ਰਿਹਾ ਹੈ ਉਸੇ ਹਿਸਾਬ ਨਾਲ ਜਲ ਸਰੋਤਾਂ 'ਤੇ ਵੀ ਮਨੁੱਖੀ ਸਰਗਰਮੀਆਂ ਦਾ ਦਬਾਅ ਵਧ ਰਿਹਾ ਹੈ। ਇਹ ਕਹਿ ਲਓ ਕਿ ਇਕ ...

ਪੂਰੀ ਖ਼ਬਰ »

ਵਿਗਿਆਨ ਨਾਲ ਹੀ ਸੰਭਵ ਹੋਇਆ ਹੈ ਮਨੁੱਖੀ ਵਿਕਾਸ

ਵਿਗਿਆਨ ਅਤੇ ਮਨੁੱਖ ਦਾ ਸਬੰਧ ਉਸ ਵਕਤ ਤੋਂ ਹੈ ਜਦ ਤੋਂ ਇਸ ਧਰਤੀ 'ਤੇ ਮਨੁੱਖੀ ਹੋਂਦ ਸੰਭਵ ਹੋਈ ਹੈ। ਧਰਤੀ, ਅਕਾਸ਼, ਪਤਾਲ ਅਤੇ ਹੋਰ ਖੰਡਾਂ ਬ੍ਰਹਿਮੰਡਾਂ ਦੀ ਉਤਪਤੀ ਪਿੱਛੇ ਵਿਗਿਆਨਕ ਘਟਨਾਵਾਂ ਅਤੇ ਸਥਿਤੀਆਂ, ਪ੍ਰਸਥਿਤੀਆਂ ਦੇ ਆਪਸੀ ਪ੍ਰਾਕਿਰਤਕ ਦਵੰਦ ਟਕਰਾਓ ...

ਪੂਰੀ ਖ਼ਬਰ »

ਮੁਗ਼ਲ ਕਾਲ ਵਿਚ ਸ਼ਰਾਬ, ਸ਼ਾਇਰੀ ਤੇ ਸ਼ਿਕਾਰ

ਔਰੰਗਜ਼ੇਬ ਤੋਂ ਪਹਿਲਾਂ ਦਾ ਮੁਗ਼ਲ ਕਾਲ ਸ਼ਰਾਬਨੋਸ਼ੀ, ਸ਼ਾਇਰੀ ਤੇ ਸ਼ਿਕਾਰਬਾਜ਼ੀ ਲਈ ਜਾਣਿਆ ਜਾਂਦਾ ਹੈ। ਬਾਦਸ਼ਾਹੀ ਇਕੱਠ ਵਿਚ ਸ਼ਰਾਬ ਦੀ ਵਰਤੋਂ ਵਫ਼ਾਦਾਰੀ ਤੇ ਦਿਆਨਤਦਾਰੀ ਪਰਖਣ ਲਈ ਕੀਤੀ ਜਾਂਦੀ ਸੀ। ਉਨ੍ਹਾਂ ਦਾ ਮੱਤ ਸੀ ਕਿ ਮਦੁਰਾ (ਸ਼ਰਾਬ) ਮਨ ਦੀਆਂ ਖਿੜਕੀਆਂ ਖੋਲ੍ਹਦੀ ਹੈ ਤੇ ਸੱਚੋ-ਸੱਚ ਨਿਤਾਰਦੀ ਹੈ। ਬਾਬਰ ਆਪਣੇ ਬੇਟੇ ਹਮਾਯੂੰ ਨੂੰ, ਜਿਹੜਾ ਕੇਵਲ ਅਫ਼ੀਮ ਖਾਣ ਦਾ ਆਦੀ ਸੀ, ਸ਼ਰਾਬਨੋਸ਼ੀ ਤੋਂ ਗੁਰੇਜ਼ ਕਰਨ ਲਈ ਟੋਕਦਾ ਰਹਿੰਦਾ ਸੀ। ਉਸ ਨੂੰ ਮਹਿਫ਼ਿਲ ਦਾ ਬੰਦਾ ਬਣਨ ਲਈ ਉਕਸਾਉਂਦਾ। ਜਹਾਂਗੀਰ ਦੇ ਦੋ ਭਰਾ ਸ਼ਰਾਬ ਦੀ ਲਤ ਦਾ ਸ਼ਿਕਾਰ ਹੋ ਗਏ ਸਨ। ਜਹਾਂਗੀਰ ਆਪਣੀ ਪਤਨੀ ਦੇ ਵਰਜਣ 'ਤੇ ਵੀ ਲੋੜ ਤੋਂ ਵੀ ਵਧ ਜਾਂਦਾ ਸੀ। ਇਸ ਗੱਲ ਦੀ ਪੁਸ਼ਟੀ ਬਰਤਾਨਵੀ ਸਫ਼ੀਰ ਸਰ ਥਾਮਸ ਰੋਇ ਤੇ ਡੱਚ ਈਸਟ ਇੰਡੀਆ ਕੰਪਨੀ ਦੇ ਪੀਟਰ ਬਰੋਕੇ ਨੇ ਵੀ ਕੀਤੀ ਹੈ। ਮੁਗ਼ਲ ਕਾਲ ਦੀ ਇਤਿਹਾਸਕਾਰਾ ਰੂਬੀ ਲਾਲ ਨੇ ਇਹ ਤੱਥ ਅਪਣੀ 2018 ਵਿਚ ਛਪੀ ਪੁਸਤਕ 'ਮਹਾਰਾਣੀ' (5mpress: "he 1ston}sh}n{ Re}{n of ©ur *ahan) ਵਿਚ ਦਰਜ ਕੀਤੇ ਹਨ। ਜਿੱਥੇ ਸ਼ਿਅਰੋ-ਸ਼ਾਇਰੀ ਤੇ ਸ਼ਰਾਬ ਮੁਗ਼ਲਈ ਮਹਿਫ਼ਿਲਾਂ ਦੇ ਕਵਾੜ ਖੋਲ੍ਹਦੇ ਸਨ, ਉਥੇ ਹੀ ਜੰਗਲੀ ਜਾਨਵਰਾਂ ਦਾ ਸ਼ਿਕਾਰ ਤੇ ਦੂਰ-ਦਰੇਡੇ ਸਫ਼ਰ ਉਨ੍ਹਾਂ ਦੀ ਜਾਂਬਾਜ਼ੀ ਤੇ ਸ਼ਕਤੀ ਦਾ ਪ੍ਰਦਰਸ਼ਨ ਕਰਦੇ ਸਨ। ਰੂਬੀ ਲਾਲ ਤੇ ਹੋਰਨਾਂ ਨੇ ਸ਼ੇਰਾਂ ਦੇ ਸ਼ਿਕਾਰ ਦਾ ਜ਼ਿਕਰ ਕਰਦਿਆਂ ਜ਼ੋਰ ਦੇ ਕੇ ਕਿਹਾ ਹੈ ਕਿ ਸ਼ਿਕਾਰ ਮੁਗ਼ਲਾਂ ਲਈ ਮੌਜ ਮਸਤੀ ਨਹੀਂ, ਸਗੋਂ ਦੁਸ਼ਮਣਾਂ ਅਤੇ ਵਿਰੋਧੀਆਂ ਉੱਤੇ ਹਾਵੀ ਹੋਣ ਦੀ ਪੁਸ਼ਟੀ ਸੀ। ਸ਼ਿਕਾਰ ਨੂੰ ਘੇਰਨਾ ਤੇ ਅਪਣੀ ਗੋਲੀ ਦਾ ਨਿਸ਼ਾਨਾ ਬਣਾਉਣਾ ਜੰਗਬਾਜ਼ੀ ਤੇ ਸ਼ਕਤੀ ਦਾ ਪ੍ਰਦਰਸ਼ਨ ਸੀ। ਜਦੋਂ ਜਹਾਂਗੀਰ 1616 ਵਿਚ ਆਪਣੇ ਵਲੋਂ ਮਾਰੇ ਗਏ ਸ਼ੇਰਾਂ, ਬਘੇਰਾਂ, ਚੀਤਿਆਂ, ਨੀਲ ਗਾਵਾਂ ਤੇ ਹੋਰ ਜੰਗਲੀ ਜਾਨਵਰਾਂ ਦੀ ਗਿਣਤੀ 500 ਦੇ ਲਗਪਗ ਦੱਸਦਾ ਹੈ ਤਾਂ ਉਹ ਆਪਣੀ ਸ਼ਾਨ-ਸ਼ੌਕਤ ਤੇ ਬਹਾਦਰੀ ਉੱਤੇ ਸਹੀ ਪਾਉਂਦਾ ਹੈ। ਓਪਰੀਆਂ ਥਾਂਵਾਂ ਦੇ ਸਫ਼ਰ 'ਤੇ ਸ਼ਿਕਾਰ ਹਾਕਮਾਂ ਨੂੰ ਨਵੀਂ ਧਰਤੀ ਦੀ ਰਹਿਣੀ-ਸਹਿਣੀ, ਧਨ ਦੌਲਤ ਤੇ ਹਕੂਮਤ ਪ੍ਰਤੀ ਆਦਰ ਮਾਣ ਤੋਂ ਜਾਣੂ ਕਰਵਾਉਂਦੇ ਸਨ।
ਰਾਜ-ਕਾਜ ਵਿਚ ਪਾਏ ਆਲ੍ਹਾ ਯੋਗਦਾਨ ਤੋਂ ਬਿਨਾਂ ਨੂਰਜਹਾਂ ਜੰਗਲੀ ਜਾਨਵਰਾਂ ਦੇ ਸ਼ਿਕਾਰ ਤੇ ਸ਼ਿਅਰੋ ਸ਼ਾਇਰੀ ਵਿਚ ਸੋਲ੍ਹਵੀਂ ਤੇ ਸਤਾਰ੍ਹਵੀਂ ਸਦੀ ਦੇ ਸਾਰੇ ਮੁਗ਼ਲ ਹਾਕਮਾਂ ਨੂੰ ਮਾਤ ਪਾਉਣ ਵਾਲੀ ਸੀ। 16 ਅਪ੍ਰੈਲ, 1617 ਵਾਲੇ ਦਿਨ ਉਸ ਨੇ ਮਾਲਵਾ ਖੇਤਰ ਦੇ ਚਾਰ ਬੱਬਰ ਸ਼ੇਰ, ਹਾਥੀ ਦੇ ਹੌਦੇ ਵਿਚ ਬੈਠਿਆਂ ਕੇਵਲ ਛੇ ਗੋਲੀਆਂ ਨਾਲ ਫੁੰਡ ਛੱਡੇ ਸਨ। ਇਕ ਵੀ ਗੋਲੀ ਵਿਅਰਥ ਨਹੀਂ ਸੀ ਗਈ। ਉਸ ਦੇ ਇਸ ਅਮਲ ਨੇ ਬਾਦਸ਼ਾਹ ਜਹਾਂਗੀਰ ਨੂੰ ਹੀ ਨਹੀਂ ਦਰਬਾਰੀਆਂ ਨੂੰ ਵੀ ਹੈਰਾਨ ਕਰ ਛੱਡਿਆ ਸੀ। ਦੋ ਸ਼ਾਇਰਾਂ ਨੇ ਉਸ ਨੂੰ ਔਰਤਾਂ ਵਿਚ ਕਮਾਲ ਦੀ ਔਰਤ ਤੇ ਮਰਦਾਂ ਵਿਚ 'ਸ਼ੇਰ ਮਰਦ' ਲਿਖਿਆ ਸੀ।
1619 ਵਿਚ ਜਹਾਂਗੀਰ ਤੇ ਨੂਰਜਹਾਂ ਦੀ ਆਗਰਾ ਤੋਂ ਲਾਹੌਰ ਨੂੰ ਕੀਤੀ ਯਾਤਰਾ ਵੀ ਧਿਆਨ ਮੰਗਦੀ ਹੈ। ਉਨ੍ਹਾਂ ਦੇ ਨਾਲ 15 ਹਜ਼ਾਰ ਫ਼ੌਜੀ ਤੇ ਰਾਜ ਦਰਬਾਰੀ ਸਨ। ਬਾਦਸ਼ਾਹ ਨੇ ਅਪਣੀ ਅਕੀਦਤ ਅਨੁਸਾਰ ਮਥੁਰਾ ਹੋ ਕੇ ਜਾਣਾ ਸੀ। ਮਥੁਰਾ ਵਾਸੀ ਉਨ੍ਹਾਂ ਨੂੰ ਬੇਸਬਰੀ ਨਾਲ ਉਡੀਕ ਰਹੇ ਸਨ। ਸ਼ਹਿਰ ਨੂੰ ਮਿਲਣ ਵਾਲੇ ਤੋਹਫ਼ਿਆਂ ਤੇ ਕਾਰੋਬਾਰੀ ਵਿਕਾਸ ਦੀ ਸੰਭਾਵਨਾ ਸੀ। ਇਸ ਯਾਤਰਾ ਸਮੇਂ ਸ਼ਹਿਰ ਵਾਸੀਆਂ ਨੂੰ ਉਸ ਆਦਮਖੋਰ ਸ਼ੇਰ ਤੋਂ ਵੀ ਮੁਕਤੀ ਮਿਲਣ ਦੀ ਸੰਭਾਵਨਾ ਸੀ, ਜਿਸ ਨੇ ਸ਼ਹਿਰੀਆਂ ਨੂੰ ਖ਼ੌਫ਼ਜ਼ਦਾ ਕਰ ਰੱਖਿਆ ਸੀ। ਸ਼ਾਹੀ ਫ਼ਰਮਾਨ ਅਨੁਸਾਰ ਸ਼ੇਰ ਦਾ ਸ਼ਿਕਾਰ ਬਾਦਸ਼ਾਹ ਤੋਂ ਬਿਨਾਂ ਹੋਰ ਕੋਈ ਨਹੀਂ ਸੀ ਕਰ ਸਕਦਾ। ਜਹਾਂਗੀਰ ਦੇ ਮਥੁਰਾ ਪਹੁੰਚਣ ਉਪਰੰਤ ਪਤਾ ਲੱਗਿਆ ਕਿ ਉਹ ਕਿਸੇ ਹਾਲਤ ਵਿਚ ਵੀ ਸ਼ੇਰ ਦਾ ਸ਼ਿਕਾਰ ਨਹੀਂ ਸੀ ਕਰ ਸਕਦਾ। ਉਸ ਨੇ ਕਈ ਵਰ੍ਹੇ ਪਹਿਲਾਂ ਸ਼ੇਖ ਸਲੀਮ ਚਿਸ਼ਤੀ ਦੇ ਦਰਬਾਰ ਜਾ ਕੇ ਸਹੁੰ ਖਾਧੀ ਸੀ ਕਿ ਉਹ 50 ਸਾਲਾਂ ਦਾ ਹੋਣ ਪਿੱਛੇ ਸ਼ੇਰ ਤਾਂ ਕੀ ਕਿਸੇ ਵੀ ਜੀਵ ਦੀ ਜਾਨ ਨਹੀਂ ਲਵੇਗਾ। ਇਸ ਫੇਰੀ ਸਮੇਂ ਉਹ ਦੋ ਮਹੀਨੇ ਪਹਿਲਾਂ 50 ਵਰ੍ਹੇ ਦਾ ਹੋ ਚੁੱਕਿਆ ਸੀ। ਕਸਮ ਤੋੜਨ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ।
ਬਾਦਸ਼ਾਹ ਦੀ ਮੁਸ਼ਕਿਲ ਹੱਲ ਕਰਨ ਦੀ ਜ਼ਿੰਮੇਵਾਰੀ ਨੂਰਜਹਾਂ ਨੇ ਨਿਭਾਉਣ ਦੀ ਪੇਸ਼ਕਸ਼ ਕੀਤੀ। ਉਹਦੇ ਕੋਲ ਤੋੜੇ ਵਾਲੀ ਬੰਦੂਕ (ਤੁਪਕ) ਸੀ। ਬਾਦਸ਼ਾਹ ਤੋਂ ਪਰਵਾਨਗੀ ਲੈਣ ਵਿਚ ਕੋਈ ਦਿੱਕਤ ਨਹੀਂ ਸੀ। ਮਥੁਰਾ ਨਿਵਾਸੀ ਸ਼ੇਰ ਦਾ ਟਿਕਾਣਾ ਜਾਣਦੇ ਸਨ। ਲੋਕਾਂ ਦੀਆਂ ਆਵਾਜ਼ਾਂ ਤੇ ਰੌਲਾ-ਰੱਪਾ ਸੁਣ ਕੇ ਸ਼ੇਰ ਅਪਣੇ ਘੁਰਨੇ ਵਿਚੋਂ ਬਾਹਰ ਆਉਣ ਲਈ ਮਜਬੂਰ ਹੋ ਗਿਆ। ਨੂਰਜਹਾਂ ਨੇ ਤੁਪਕ ਦੀ ਪਹਿਲੀ ਗੋਲੀ ਨਾਲ ਹੀ ਉਸ ਨੂੰ ਚਿੱਤ ਕਰ ਦਿੱਤਾ।
ਇਸ ਘਟਨਾ ਤੋਂ ਅੱਠ ਸਾਲ ਪਿੱਛੋਂ 1627 ਵਿਚ ਜਹਾਂਗੀਰ ਦਾ ਦਿਹਾਂਤ ਹੋ ਗਿਆ ਤੇ ਨੂਰਜਹਾਂ ਵੀ ਅਠਾਰਾਂ ਸਾਲ ਵਿਧਵਾ ਰਹਿ ਕੇ 1645 ਵਿਚ ਰੱਬ ਨੂੰ ਪਿਆਰੀ ਹੋ ਗਈ। ਦੋਵਾਂ ਦੇ ਮਕਬਰੇ ਲਾਹੌਰ ਵਿਚ ਹਨ। ਨੂਰਜਹਾਂ ਦੇ ਮਕਬਰੇ ਉੱਤੇ ਉਸ ਦੇ ਆਪਣੇ ਆਦੇਸ਼ ਅਨੁਸਾਰ ਹੇਠ ਲਿਖਿਆ ਸ਼ਿਅਰ ਦਰਜ ਹੈ :
ਬਰ ਮਜ਼ਾਰੇ ਮਾ ਗਰੀਬਾਂ
ਨੈ ਚਿਰਾਗੈ ਨੈ ਗੁਲੇ
ਨੈ ਪਰੇ ਪਰਵਾਨਾ ਸੋਜਦ
ਨੈ ਸਦਾਏ ਬੁਲਬੁਲੇ
ਜਿਸ ਦਾ ਭਾਵ ਇਹ ਹੈ ਕਿ ਉਸ ਦੀ ਕਬਰ ਉੱਤੇ ਨਾ ਕੋਈ ਦੀਵਾ ਜਗਾਵੇ ਤੇ ਨਾ ਹੀ ਫੁੱਲ ਚੜ੍ਹਾਵੇ, ਤਾਂ ਕਿ ਉਸ ਥਾਂ ਨਾ ਹੀ ਕਿਸੇ ਪਰਵਾਨੇ ਦਾ ਖੰਭ ਸਿਜਦਾ ਕਰੇ ਨਾ ਕੋਈ ਬੁਲਬੁਲ ਰੋਣਾ ਰੋਵੇ।
ਅੰਤਿਕਾ
ਮੋਹਨ ਸਿੰਘ ਦੀ ਨੂਰਜਹਾਂ
ਇਹੋ ਜਿਹੀ ਸੁਹਣੀ ਸ਼ਕਲ ਸੂਰਤ
ਰੱਬਾ ਮੇਰਿਆ ਜਾਂ ਤੇ ਬਣਾਇਆ ਨਾ ਕਰ
ਜੇ ਤੂੰ ਬਿਨਾਂ ਬਣਾਏ ਸੀ ਨੀ ਰਹਿ ਸਕਦਾ
ਵਿਚ ਖਾਕ ਦੇ ਏਦਾਂ ਮਿਲਾਇਆ ਨਾ ਕਰ।


sandhugulzar@yahoo.com

 


ਖ਼ਬਰ ਸ਼ੇਅਰ ਕਰੋ

ਕਾਂਗਰਸ ਵਰਕਿੰਗ ਕਮੇਟੀ ਕਰੇਗੀ ਹਾਰ ਦਾ ਮੁਲਾਂਕਣ

ਲੋਕ ਸਭਾ ਚੋਣਾਂ 'ਚ ਰਾਜਸਥਾਨ, ਮੱਧ-ਪ੍ਰਦੇਸ਼ ਅਤੇ ਛੱਤੀਸਗੜ੍ਹ 'ਚ ਸ਼ਰਮਨਾਕ ਹਾਰ ਹੋਣ ਤੋਂ ਬਾਅਦ ਤਿੰਨਾਂ ਸੂਬਿਆਂ ਦੇ ਮੁੱਖ ਮੰਤਰੀਆਂ 'ਤੇ ਅਸਤੀਫ਼ੇ ਦਾ ਦਬਾਅ ਵਧ ਗਿਆ ਹੈ। ਕਾਂਗਰਸ ਰਾਜਸਥਾਨ 'ਚ ਆਪਣਾ ਖ਼ਾਤਾ ਵੀ ਨਹੀਂ ਖੋਲ੍ਹ ਸਕੀ, ਜਦ ਕਿ ਮੱਧ ਪ੍ਰਦੇਸ਼ 'ਚ 29 ਸੀਟਾਂ 'ਚੋਂ ...

ਪੂਰੀ ਖ਼ਬਰ »

ਰੋਟੀ...

ਪੁਤਲੇ ਫੂਕਣ ਨਾ ਕਦੇ, ਨਾ ਨਿੱਤ ਦੁਖੜੇ ਰੋਣ। ਜੇ ਸਭ ਲੈ ਕੇ ਡਿਗਰੀਆਂ, ਰੋਟੀ ਜੋਗੇ ਹੋਣ। ਜਿਥੇ ਸਭ ਕੁਝ ਆਮ ਹੈ, ਉਥੇ ਰਹੇ ਦਿਆਲ। ਜੂਠਾਂ 'ਤੇ ਜੋ ਝਪਟਦੇ, ਵੇਖ ਉਨ੍ਹਾਂ ਦਾ ਹਾਲ। ਧੋਖਾ ਖਾਧਾ ਭੁੱਲੀਏ, ਹੋਈਏ ਨਾ ਹੁਸ਼ਿਆਰ। ਮੁੜ ਮੁੜ ਕਾਲੇ ਚੋਰ 'ਤੇ, ਕਰ ਲਈਏ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX