ਤਾਜਾ ਖ਼ਬਰਾਂ


ਨਵਾਂਸ਼ਹਿਰ 'ਚ 3 ਔਰਤਾਂ ਸਮੇਤ 8 ਦੀ ਰਿਪੋਰਟ ਕੋਰੋਨਾ ਪਾਜ਼ੀਟਿਵ
. . .  15 minutes ago
ਨਵਾਂਸ਼ਹਿਰ,13 ਜੁਲਾਈ (ਗੁਰਬਖ਼ਸ਼ ਸਿੰਘ ਮਹੇ)- ਅੱਜ ਸਵੇਰੇ ਜ਼ਿਲ੍ਹੇ ਦੇ 11 ਕੋਰੋਨਾ ਪਾਜ਼ੀਟਿਵ ਆਏ ਮਰੀਜ਼ਾਂ ਤੋਂ ਬਾਅਦ ਹੁਣ 3 ਔਰਤਾਂ ਸਮੇਤ 8 ਕੋਰੋਨਾ ਵਾਇਰਸ ਸਬੰਧੀ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਰਾਜਿੰਦਰ ਭਾਟੀਆ ਨੇ ਦੱਸਿਆ ਕਿ ਇੱਥੋਂ ਦੇ 64 ਸਾਲਾ ਵਿਅਕਤੀ ਤੇ ਇੱਥੇ ਦੀ 62 ਸਾਲਾ ਇਕ ਔਰਤ, ਰਾਹੋਂ ਦੇ 40 ਸਾਲਾ ਤੇ ਇਕ...
ਚੰਡੀਗੜ੍ਹ 'ਚ ਕੋਰੋਨਾ ਦੇ 29 ਨਵੇਂ ਕੇਸ ਪਾਜ਼ੀਟਿਵ
. . .  29 minutes ago
ਚੰਡੀਗੜ੍ਹ, 13 ਜੁਲਾਈ (ਮਨਜੋਤ) - ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦੇ 29 ਨਵੇਂ ਮਾਮਲੇ ਪਾਜ਼ੀਟਿਵ ਪਾਏ ਗਏ ਹਨ। ਇਸ ਨਾਲ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 588 ਹੋ ਗਈ ਹੈ, ਜਦਕਿ 157 ਐਕਟਿਵ ਕੇਸ...
ਮੋਗਾ ਪੁਲਿਸ ਦੇ ਡੀ.ਐਸ.ਪੀ. ਦੀ ਪਤਨੀ ਤੇ ਪੁੱਤਰ ਨੂੰ ਹੋਇਆ ਕੋਰੋਨਾ
. . .  about 1 hour ago
ਮਹਿਲ ਕਲਾਂ, 13 ਜੁਲਾਈ (ਅਵਤਾਰ ਸਿੰਘ ਅਣਖੀ) - ਕੁੱਝ ਦਿਨ ਪਹਿਲਾਂ ਕੋਰੋਨਾ ਵਾਇਰਸ ਦੀ ਲਪੇਟ 'ਚ ਆਏ ਪਿੰਡ ਮੂੰਮ (ਬਰਨਾਲਾ) ਦੇ ਇਕ ਵਿਅਕਤੀ ਦੇ ਸੰਪਰਕ 'ਚ ਆਏ ਵਿਅਕਤੀਆਂ ਦੀ ਸਿਹਤ ਵਿਭਾਗ ਵਲੋਂ ਸ਼ਨਾਖ਼ਤ ਕਰ ਕੇ ਕੋਵਿਡ-19 ਜਾਂਚ ਕੀਤੀ ਹੈ। ਕੋਰੋਨਾ ਰੈਪਿਡ...
ਅਕਾਲੀ ਦਲ ਟਕਸਾਲੀ ਨੂੰ ਝਟਕਾ, ਫ਼ਾਜ਼ਿਲਕਾ ਜ਼ਿਲੇ੍ਹ ਦੇ ਸੀਨੀਅਰ ਆਗੂਆਂ ਨੇ ਪਾਰਟੀ ਨੂੰ ਕਿਹਾ ਅਲਵਿਦਾ
. . .  about 1 hour ago
ਮੰਡੀ ਅਰਨੀਵਾਲਾ, 13 ਜੁਲਾਈ (ਨਿਸ਼ਾਨ ਸਿੰਘ ਸੰਧੂ) - ਕੱੁਝ ਸਮਾਂ ਪਹਿਲਾ ਹੀ ਹੋਂਦ ਵਿਚ ਆਏ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੂੰ ਫ਼ਾਜ਼ਿਲਕਾ ਜ਼ਿਲੇ੍ਹ ਵਿਚ ਉਸ ਵੇਲੇ ਵੱਡਾ ਝਟਕਾ ਲੱਗਾ, ਜਦ ਪਾਰਟੀ ਨਾਲ ਜੁੜੇ ਦਰਜਨ ਆਗੂਆਂ ਨੇ ਪਾਰਟੀ ਨੂੰ ਅਲਵਿਦਾ ਕਹਿ...
ਮਮਦੋਟ ਨਾਲ ਸਬੰਧਿਤ ਦੋ ਹੋਰ ਫ਼ੌਜੀ ਆਏ ਕੋਰੋਨਾ ਪਾਜ਼ੀਟਿਵ
. . .  about 1 hour ago
ਮਮਦੋਟ, 13 ਜੁਲਾਈ (ਸੁਖਦੇਵ ਸਿੰਘ ਸੰਗਮ) - ਪੂਰੇ ਦੇਸ਼ ਵਾਂਗ ਕਸਬਾ ਮਮਦੋਟ ਵਿਚ ਵੀ ਕਰੋਨਾ ਵਾਇਰਸ ਦਾ ਪ੍ਰਕੋਪ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਸਿਵਲ ਹਸਪਤਾਲ ਮਮਦੋਟ ਤੋਂ ਮਿਲੀ ਜਾਣਕਾਰੀ ਅਨੁਸਾਰ ਕਰੋਨਾ ਟੈਸਟ ਲਈ ਭੇਜੇ ਗਏ ਸੈਂਪਲਾਂ ਦੀਆਂ ਅੱਜ ਆਈਆਂ ਰਿਪੋਰਟਾਂ ਵਿਚੋਂ ਮਮਦੋਟ...
ਬਲਾਕ ਸ਼ਾਹਕੋਟ ਦੇ ਪਿੰਡ ਨਰੰਗਪੁਰ ਦੇ ਨੌਜਵਾਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  about 1 hour ago
ਸ਼ਾਹਕੋਟ, 13 ਜੁਲਾਈ (ਆਜ਼ਾਦ ਸਚਦੇਵਾ/ਸੁਖਦੀਪ ਸਿੰਘ) ਸ਼ਾਹਕੋਟ ਬਲਾਕ ਦੇ ਪਿੰਡ ਨਰੰਗਪੁਰ ਦੇ ਇੱਕ ਨੌਜਵਾਨ ਦੀ ਕੋਰੋਨਾ ਰਿਪੋਰਟ ਅੱਜ ਪਾਜ਼ੀਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿµਦਿਆਂ ਡਾ. ਅਮਰਦੀਪ ਸਿੰਘ ਦੁੱਗਲ ਐੱਸ.ਐੱਮ.ਓ. ਸ਼ਾਹਕੋਟ ਨੇ ਦੱਸਿਆ ਕਿ ਬਲਾਕ ਸ਼ਾਹਕੋਟ ਦੇ ਪਿੰਡ ਨਰੰਗਪੁਰ ਨਜ਼ਦੀਕ ਕੁਲਾਰ...
ਲੁਧਿਆਣਾ 'ਚ ਕੋਰੋਨਾ ਦਾ ਜ਼ਬਰਦਸਤ ਧਮਾਕਾ,126 ਨਵੇਂ ਮਾਮਲਿਆਂ ਦੀ ਪੁਸ਼ਟੀ
. . .  1 minute ago
ਲੁਧਿਆਣਾ, 13 ਜੁਲਾਈ (ਸਿਹਤ ਪ੍ਰਤੀਨਿਧੀ) - ਲੁਧਿਆਣਾ 'ਚ ਅੱਜ ਕੋਰੋਨਾ ਨਾਲ ਸਬੰਧਿਤ ਜ਼ਬਰਦਸਤ ਧਮਾਕਾ ਹੋਣ ਪਿੱਛੋਂ ਲੁਧਿਆਣਾ ਬੁਰੀ ਤਰ੍ਹਾਂ ਦਹਿਲ ਗਿਆ ਹੈ। ਜ਼ਿਲ੍ਹਾ ਸਿਹਤ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਲੁਧਿਆਣਾ ਵਿਚ ਅੱਜ ਕੋਰੋਨਾ ਤੋਂ ਪ੍ਰਭਾਵਿਤ...
ਫ਼ਿਰੋਜ਼ਪੁਰ 'ਚ ਕੋਰੋਨਾ ਦੇ 2 ਹੋਰ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ
. . .  about 2 hours ago
ਫ਼ਿਰੋਜ਼ਪੁਰ, 13 ਜੁਲਾਈ (ਜਸਵਿੰਦਰ ਸਿੰਘ ਸੰਧੂ ) - ਜ਼ਿਲ੍ਹੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਤੇ 2 ਹੋਰ ਪਾਜ਼ੀਟਿਵ ਮਾਮਲੇ ਸਾਹਮਣੇ ਆਉਣ ਨਾਲ ਅੱਜ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 11 ਹੋ ਗਈ ਹੈ। ਜ਼ਿਲ੍ਹੇ ਅੰਦਰ...
ਬਿਸ਼ਪ ਫਰੈਂਕੋ ਮੁਲੱਕਲ ਦੀ ਜ਼ਮਾਨਤ ਰੱਦ
. . .  about 2 hours ago
ਕੋਟਾਯਾਮ, 13 ਜੁਲਾਈ - ਕੇਰਲ 'ਚ ਨਨ ਨਾਲ ਜਬਰ ਜਨਾਹ ਦੇ ਮਾਮਲੇ 'ਚ ਕੋਟਾਯਾਮ ਵਧੀਕ ਜ਼ਿਲ੍ਹਾ ਅਦਾਲਤ ਵੱਲੋਂ ਬਿਸ਼ਪ ਫਰੈਂਕੋ ਮੁਲੱਕਲ ਦੀ ਜ਼ਮਾਨਤ ਰੱਦ ਕਰ ਦਿੱਤੀ ਗਈ ਹੈ। ਅਦਾਲਤ ਵੱਲੋਂ ਫਰੈਂਕੋ ਮੁਲੱਕਲ ਖ਼ਿਲਾਫ਼ ਗੈਰ ਜ਼ਮਾਨਤੀ...
ਅੰਮ੍ਰਿਤਸਰ 'ਚ ਕੋਰੋਨਾ ਦੇ 10 ਨਵੇਂ ਮਾਮਲੇ ਆਏ ਸਾਹਮਣੇ
. . .  about 2 hours ago
ਅੰਮ੍ਰਿਤਸਰ, 13 ਜੁਲਾਈ (ਰੇਸ਼ਮ ਸਿੰਘ) - ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਦੇ ਅੱਜ 10 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 1121 ਹੋ ਗਈ ਹੈ। ਇਨ੍ਹਾਂ 'ਚੋਂ 908 ਡਿਸਚਾਰਜ ਹੋ ਚੁੱਕੇ ਹਨ ਤੇ 55 ਦੀ ਮੌਤ...
ਸੰਗਰੂਰ : 99 ਪ੍ਰਤੀਸ਼ਤ ਅੰਕਾਂ ਨਾਲ ਕ੍ਰਿਸ਼ਨਾਸ਼ੂ ਜਿੰਦਲ ਸਕੂਲ 'ਚੋਂ ਆਇਆ ਅੱਵਲ
. . .  about 2 hours ago
ਸਰਕਾਰ ਦੇ ਦਫ਼ਤਰਾਂ/ਅਦਾਰਿਆਂ ਦੇ ਬੋਰਡ ਗੁਰਮੁਖੀ ਲਿਪੀ ਨਾ ਲਿਖਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ- ਤ੍ਰਿਪਤ ਬਾਜਵਾ
. . .  about 2 hours ago
ਚੰਡੀਗੜ੍ਹ, 13 ਜੁਲਾਈ- ਸੂਬੇ ਦੇ ਉਚੇਰੀ ਸਿੱਖਿਆ ਵਿਭਾਗ ਅਤੇ ਭਾਸ਼ਾਵਾਂ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇੱਕ ਵਾਰ ਫਿਰ ਸੰਬੰਧਿਤ ਅਦਾਰਿਆਂ ਅਤੇ ਵਿਭਾਗਾਂ ਨੂੰ ਸਖ਼ਤੀ ਨਾਲ ਕਿਹਾ ਹੈ ਕਿ...
ਹੁਸ਼ਿਆਰਪੁਰ 'ਚ ਕੋਰੋਨਾ ਦੇ ਸੱਤ ਹੋਰ ਮਾਮਲੇ ਆਏ ਸਾਹਮਣੇ
. . .  about 3 hours ago
ਹੁਸ਼ਿਆਰਪੁਰ, 13 ਜੁਲਾਈ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 7 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 207 ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ...
ਹੰਡਿਆਇਆ ਵਿਖੇ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਕਾਂਗਰਸ ਵਲੋਂ ਪ੍ਰਦਰਸ਼ਨ
. . .  about 3 hours ago
ਹੰਡਿਆਇਆ (ਬਰਨਾਲਾ), 13 ਜੁਲਾਈ (ਗੁਰਜੀਤ ਸਿੰਘ ਖੁੱਡੀ)- ਕਸਬਾ ਹੰਡਿਆਇਆ ਵਿਖੇ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਨਿਵਾਸ ਦੇ ਸੱਦੇ 'ਤੇ ਜ਼ਿਲ੍ਹਾ ਬਰਨਾਲਾ ਦੇ ਯੂਥ ਕਾਂਗਰਸ ਦੇ...
ਫ਼ਾਜ਼ਿਲਕਾ ਜ਼ਿਲ੍ਹੇ 'ਚ ਕੋਰੋਨਾ ਦੇ ਤਿੰਨ ਹੋਰ ਨਵੇਂ ਮਾਮਲੇ ਆਏ ਸਾਹਮਣੇ
. . .  about 3 hours ago
ਫ਼ਾਜ਼ਿਲਕਾ, 13 ਜੁਲਾਈ (ਪ੍ਰਦੀਪ ਕੁਮਾਰ)- ਕੋਰੋਨਾ ਵਾਇਰਸ ਦੇ ਤਿੰਨ ਹੋਰ ਨਵੇਂ ਮਾਮਲੇ ਫ਼ਾਜ਼ਿਲਕਾ ਜ਼ਿਲ੍ਹੇ 'ਚ ਸਾਹਮਣੇ ਆਏ ਹਨ। ਇਹ ਮਾਮਲੇ ਫ਼ਾਜ਼ਿਲਕਾ ਦੇ ਪਿੰਡ ਖੁਈਖੇੜਾ, ਮੰਡੀ ਅਰਨੀ ਵਾਲਾ...
ਪੰਜਾਬ 'ਚ 22 ਡੀ. ਐੱਸ. ਪੀਜ਼ ਦੇ ਤਬਾਦਲੇ
. . .  about 3 hours ago
ਲੁਧਿਆਣਾ, 13 ਜੁਲਾਈ (ਪਰਮਿੰਦਰ ਸਿੰਘ ਆਹੂਜਾ)- ਪੰਜਾਬ ਸਰਕਾਰ ਵਲੋਂ ਅੱਜ 22 ਡੀ. ਐੱਸ. ਪੀਜ਼ ਦੇ...
ਜ਼ਿਲ੍ਹਾ ਬਰਨਾਲਾ 'ਚ ਪੁਲਿਸ ਦਾ ਏ. ਐਸ. ਆਈ. ਹੋਇਆ ਕੋਰੋਨਾ ਪਾਜ਼ੀਟਿਵ
. . .  about 3 hours ago
ਮਹਿਲ ਕਲਾਂ, 13 ਜੁਲਾਈ (ਅਵਤਾਰ ਸਿੰਘ ਅਣਖੀ)- ਜ਼ਿਲ੍ਹਾ ਬਰਨਾਲਾ ਦੇ ਪੁਲਿਸ ਥਾਣਾ ਮਹਿਲ ਕਲਾਂ ਵਿਖੇ ਤਾਇਨਾਤ ਇੱਕ ਏ. ਐਸ. ਆਈ. ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਦਾ...
ਪੰਜਾਬ ਸਰਕਾਰ ਦੀ ਪ੍ਰਵਾਨਗੀ ਲਏ ਬਿਨਾਂ ਸਿੱਖਿਆ ਬੋਰਡ ਨੇ ਘਟਾਇਆ ਸਿਲੇਬਸ, ਵਿਵਾਦ ਹੋਣ 'ਤੇ ਵੈੱਬਸਾਈਟ ਤੋਂ ਹਟਾਇਆ
. . .  about 3 hours ago
ਐੱਸ. ਏ. ਐੱਸ. ਨਗਰ, 13 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕੋਰੋਨਾ ਮਹਾਂਮਾਰੀ ਕਾਰਨ 9ਵੀਂ ਤੋਂ 12ਵੀਂ ਸ਼੍ਰੇਣੀ ਲਈ ਸਿਲੇਬਸ ਨੂੰ ਘਟਾ ਕੇ ਸਿੱਖਿਆ ਬੋਰਡ ਦੀ...
ਬੇਅਦਬੀ ਮਾਮਲੇ 'ਚ ਮੈਨੂੰ ਜਾਣ-ਬੁੱਝ ਕੇ ਫਸਾਇਆ ਜਾ ਰਿਹੈ- ਡੇਰਾ ਪ੍ਰੇਮੀ ਹਰਚਰਨ ਸਿੰਘ
. . .  about 3 hours ago
ਚੰਡੀਗੜ੍ਹ, 13 ਜੁਲਾਈ (ਸੁਰਿੰਦਰਪਾਲ ਸਿੰਘ)- ਡੇਰਾ ਪ੍ਰੇਮੀ ਹਰਚਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਬੇਅਦਬੀ ਮਾਮਲੇ 'ਚ ਜਾਣ-ਬੁੱਝ ਕੇ ਫਸਾਇਆ ਜਾ ਰਿਹਾ ਹੈ, ਕਿਉਂਕਿ ਉਨ੍ਹਾਂ ਨੇ 2017 ਦੀ ਵਿਧਾਨ ਸਭਾ...
ਸੰਗਰੂਰ ਦੇ ਸਪਰਿੰਗਡੇਲਜ ਪਬਲਿਕ ਸਕੂਲ ਦਾ ਨਤੀਜਾ ਰਿਹਾ 100 ਫ਼ੀਸਦੀ
. . .  about 3 hours ago
ਬਾਬਾ ਬਕਾਲਾ ਸਾਹਿਬ 'ਚ ਤਿੰਨ ਵਿਅਕਤੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 3 hours ago
ਬਾਬਾ ਬਕਾਲਾ ਸਾਹਿਬ, 13 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)- ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਲਗਾਤਾਰ ਕੋਰੋਨਾ ਦੇ ਟੈਸਟ ਜਾਰੀ ਹਨ ਅਤੇ ਇਸੇ ਦੇ ਤਹਿਤ ਸਿਵਲ ਹਸਪਤਾਲ...
ਮੋਗਾ 'ਚ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਸਣੇ 8 ਜਣਿਆਂ ਨੂੰ ਹੋਇਆ ਕੋਰੋਨਾ
. . .  about 4 hours ago
ਮੋਗਾ, 13 ਜੁਲਾਈ (ਗੁਰਤੇਜ ਸਿੰਘ ਬੱਬੀ)- ਅੱਜ ਸਿਹਤ ਵਿਭਾਗ ਮੋਗਾ ਨੂੰ ਮਿਲੀਆਂ ਰਿਪੋਰਟਾਂ 'ਚੋਂ 4 ਪੁਲਿਸ ਮੁਲਾਜ਼ਮਾਂ ਸਮੇਤ 8 ਜਣਿਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਚਾਰ ਪੁਲਿਸ...
ਕੋਰੋਨਾ ਦੇ ਵੱਧ ਰਹੇ ਕਹਿਰ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ
. . .  about 4 hours ago
ਅਜਨਾਲਾ, 13 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਦੇਖਦਿਆਂ ਪੰਜਾਬ ਸਰਕਾਰ ਨੇ ਸੂਬੇ 'ਚ ਹੋਰ ਸਖ਼ਤੀ ਕਰਦਿਆਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਸਰਕਾਰ ਦੇ...
ਵਿਆਹ ਅਤੇ ਹੋਰ ਸਮਾਗਮਾਂ 'ਚ 50 ਦੀ ਥਾਂ 30 ਲੋਕ ਹੋ ਸਕਦੇ ਹਨ ਸ਼ਾਮਲ
. . .  about 4 hours ago
ਪੰਜਾਬ ਸਰਕਾਰ ਨੇ ਸੂਬੇ 'ਚ ਜਨਤਕ ਇਕੱਠਾਂ 'ਤੇ ਲਾਈ ਪਾਬੰਦੀ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 12 ਜੇਠ ਸੰਮਤ 551

ਹਰਿਆਣਾ

ਲਿਪ ਪੰਜਾਬ ਅੰਦਰ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਸਾਰੀਆਂ ਜ਼ਿਮਨੀ ਚੋਣਾਂ ਲੜੇਗੀ-ਬੈਂਸ

ਲੁਧਿਆਣਾ, 25 ਮਈ (ਪੁਨੀਤ ਬਾਵਾ)-ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਪੀ.ਡੀ.ਏ. ਵਲੋਂ ਚੋਣ ਲੜ ਕੇ 3 ਲੱਖ 7 ਹਜ਼ਾਰ 423 ਵੋਟਾਂ ਲੈ ਕੇ ਦੂਸਰੇ ਨੰਬਰ 'ਤੇ ਆਉਣ ਵਾਲੇ ਸਿਮਰਜੀਤ ਸਿੰਘ ਬੈਂਸ ਨੇ ਅੱਜ ਆਪਣੇ ਦਫ਼ਤਰ ਵਿਖੇ ਵਿਧਾਇਕ ਤੇ ਲਿੱਪ ਦੇ ...

ਪੂਰੀ ਖ਼ਬਰ »

ਚੌਧਰੀ ਹਰਪਾਲ ਸਿੰਘ ਕਾਨਵੈਂਟ ਸਕੂਲ 'ਚ ਅਧਿਆਪਕ-ਮਾਪੇ ਮੀਟਿੰਗ

ਏਲਨਾਬਾਦ, 25 ਮਈ (ਪ.ਪ.)- ਚੌਧਰੀ ਹਰਪਾਲ ਸਿੰਘ ਕਾਨਵੈਂਟ ਸਕੂਲ 'ਚ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਅਧਿਆਪਕ-ਮਾਪੇ ਮੀਟਿੰਗ ਕਰਵਾਈ ਗਈ, ਜਿਸ 'ਚ ਸਕੂਲ ਦੇ ਸਾਰੇ ਵਿਦਿਆਰਥੀਆਂ ਦੇ ਮਾਪਿਆਂ ਨੇ ਆਪਣੀ ਰੁਚੀ ਵਿਖਾਈ | ਮੀਟਿੰਗ ਦੌਰਾਨ ਸਕੂਲ ਦੇ ਅਧਿਆਪਕਾਂ ਵਲੋਂ ...

ਪੂਰੀ ਖ਼ਬਰ »

ਸ਼ੱਕੀ ਹਾਲਾਤ 'ਚ ਬਜ਼ੁਰਗ ਵਿਅਕਤੀ ਲਾਪਤਾ

ਲੁਧਿਆਣਾ, 25 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਵਿਸ਼ਵਕਰਮਾ ਕਾਲੋਨੀ ਤੋਂ ਸ਼ੱਕੀ ਹਾਲਾਤਾਾ ਵਿਚ ਇਕ ਬਜ਼ੁਰਗ ਵਿਅਕਤੀ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਪੁਲਿਸ ਨੇ ਇਸ ਸਬੰਧੀ ਲਾਪਤਾ ਹੋਏ ਵਿਅਕਤੀ ਓਾਕਾਰ ਨਾਥ ਰਾਏ ਦੇ ਬੇਟੇ ...

ਪੂਰੀ ਖ਼ਬਰ »

ਨਾਬਾਲਗ ਲੜਕੀ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਨੌਜਵਾਨ ਨੂੰ 10 ਸਾਲ ਕੈਦ

ਲੁਧਿਆਣਾ, 25 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਵਧੀਕ ਸੈਸ਼ਨ ਜੱਜ ਸ. ਤਰਨਤਾਰਨ ਸਿੰਘ ਬਿੰਦਰਾ ਨੇ ਨਾਬਾਲਗ ਲੜਕੀ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਇਕ ਨੌਜਵਾਨ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ 16 ਜੂਨ 2016 ਨੂੰ ਲੜਕੀ ਦੇ ਭਰਾ ਦੀ ...

ਪੂਰੀ ਖ਼ਬਰ »

'ਕੌਣ ਬਣੇਗਾ ਪਿਆਰੇ ਦਾ ਪਿਆਰਾ' ਪ੍ਰੋਗਰਾਮ ਵਿਚ ਬੱ ਚਿਆਂ ਨੇ ਵਧ-ਚੜ੍ਹ ਕੇ ਲਿਆ ਹਿੱਸਾ

ਇੰਦੌਰ, 25 ਮਈ (ਰਤਨਜੀਤ ਸਿੰਘ ਸ਼ੈਰੀ)-ਦੇਸ਼ ਭਰ 'ਚ ਤੇਜ਼ੀ ਨਾਲ ਚਰਚਿਤ ਹੋ ਰਿਹਾ ਪ੍ਰੋਗਰਾਮ 'ਕੌਣ ਬਣੇਗਾ ਪਿਆਰੇ ਦਾ ਪਿਆਰਾ' ਨੂੰ ਇੰਦੌਰ ਵਿਚ ਵੀ ਚੰਗਾ ਹੁੰਗਾਰਾ ਮਿਲਿਆ ਹੈ | ਦੇਸ਼ਾਂ-ਵਿਦੇਸ਼ਾਂ ਵਿਚ ਗੁਰਮਤਿ ਦੀ ਖੁਸ਼ਬੂ ਬਿਖੇਰਦੇ ਪ੍ਰੋਗਰਾਮ 'ਚ ਇੰਦੌਰ ਵਿਚ ...

ਪੂਰੀ ਖ਼ਬਰ »

ਵੱਖ-ਵੱਖ ਸੜਕ ਹਾਦਸਿਆਂ 'ਚ 2 ਜ਼ਖ਼ਮੀ

ਏਲਨਾਬਾਦ, 25 ਮਈ (ਜਗਤਾਰ ਸਮਾਲਸਰ)- ਏਲਨਾਬਾਦ ਖੇਤਰ 'ਚ ਅੱਜ ਹੋਏ ਦੋ ਵੱਖ-ਵੱਖ ਸੜਕ ਹਾਦਸਿਆਂ ਵਿਚ ਦੋ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਸਿਰਸਾ ਲਈ ਰੈਫ਼ਰ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਪਹਿਲੇ ਹਾਦਸੇ ਵਿਚ ਅੰਕਿਤ ਕੁਮਾਰ ਪੁੱਤਰ ...

ਪੂਰੀ ਖ਼ਬਰ »

ਕਣਕ ਦੀ ਬੰਪਰ ਫਸਲ ਨੇ ਤੋੜਿਆ ਪਿਛਲੇ ਸਾਲ ਦਾ ਰਿਕਾਰਡ, ਰਾਣੀਆਂ ਖੇਤਰ 'ਚ 2 ਲੱਖ ਕੁਇੰਟਲ ਕਣਕ ਦਾ ਹੋਇਆ ਵਾਧਾ

ਏਲਨਾਬਾਦ, 25 ਮਈ (ਜਗਤਾਰ ਸਮਾਲਸਰ)- ਰਾਣੀਆਂ ਖੇਤਰ 'ਚ ਇਸ ਵਾਰ ਕਣਕ ਦੀ ਬੰਪਰ ਫ਼ਸਲ ਹੋਈ ਹੈ | ਅਜੇ ਵੀ ਮੰਡੀ 'ਚ ਕਣਕ ਦੇ ਢੇਰ ਲੱਗੇ ਹੋਏ ਹਨ | ਭਾਵੇਂ ਖਰੀਦ ਏਜੰਸੀਆਂ ਨੇ ਇਸ ਕਣਕ ਨੂੰ ਖਰੀਦ ਲਿਆ ਹੈ ਪਰ ਬਾਰਦਾਨੇ ਦੀ ਕਮੀ ਦੇ ਕਾਰਨ ਅਜੇ ਵੀ ਮੰਡੀ ਵਿਚ ਕਾਫ਼ੀ ਕਣਕ ਪਈ ਹੈ | ...

ਪੂਰੀ ਖ਼ਬਰ »

ਫ਼ੋਕਲ ਪੁਆਇੰਟ ਫੇਜ਼ 8 'ਚ ਬੁਨਿਆਦੀ ਸਹੂਲਤਾਂ ਦੀ ਘਾਟ ਕਰਕੇ ਸਨਅਤਕਾਰ ਡਾਢੇ ਪ੍ਰੇਸ਼ਾਨ

ਲੁਧਿਆਣਾ, 25 ਮਈ (ਪੁਨੀਤ ਬਾਵਾ)-ਫ਼ੋਕਲ ਪੁਆਇੰਟ ਫੇਜ਼ 8 'ਚ ਬੁਨਿਆਦੀ ਸਹੂਲਤਾਂ ਦੀ ਘਾਟ ਹੋਣ ਕਰਕੇ ਸਨਅਤਕਾਰ ਡਾਢੇ ਪ੍ਰੇਸ਼ਾਨ ਹਨ | ਸਨਅਤਕਾਰਾਂ ਨੇ ਅੱਜ ਫ਼ੈਡਰੇਸ਼ਨ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫ਼ਿਕੋ) ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ...

ਪੂਰੀ ਖ਼ਬਰ »

ਕੇਂਦਰ 'ਚ ਮੋਦੀ ਦੀ ਅਗਵਾਈ ਵਾਲੀ ਸਰਕਾਰ ਬਣਨੀ ਭਾਰਤ ਅੰਦਰ ਲੋਕਤੰਤਰ ਲਈ ਖ਼ਤਰਨਾਕ-ਸੰਜੇ ਸਿੰਘ

ਲੁਧਿਆਣਾ, 25 ਮਈ (ਪੁਨੀਤ ਬਾਵਾ)-ਮੈਂਬਰ ਰਾਜ ਸਭਾ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੇ ਸਿੰਘ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਵਿਚ ਨਰਿੰਦਰ ਮੋਦੀ ਦੀ ਅਗਵਾਈ ਵਾਲੇ ਐਨ.ਡੀ.ਏ. ਦੀ ਮੁੜ ਤੋਂ ਸਰਕਾਰ ਬਣਨੀ ਭਾਰਤ ਅੰਦਰ ਲੋਕਤੰਤਰ ਲਈ ...

ਪੂਰੀ ਖ਼ਬਰ »

ਹਲਕਾ ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਬਿੱਟੂ ਨੇ ਸਭ ਤੋਂ ਵੱਧ 52 ਲੱਖ 80 ਹਜ਼ਾਰ 459 ਰੁਪਏ ਖਰਚਾ ਦਿਖਾਇਆ

ਲੁਧਿਆਣਾ, 25 ਮਈ (ਪੁਨੀਤ ਬਾਵਾ)-ਲੋਕ ਸਭਾ ਹਲਕਾ ਲੁਧਿਆਣਾ ਤੋਂ ਸਭ ਤੋਂ ਵੱਧ ਕਾਂਗਰਸ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ 52 ਲੱਖ 80 ਹਜ਼ਾਰ 459 ਰੁਪਏ ਅਤੇ ਸਭ ਤੋਂ ਘੱਟ ਖਰਚਾ ਜੈ ਜਵਾਨ ਜੈ ਕਿਸਾਨ ਪਾਰਟੀ ਦੇ ਦਰਸ਼ਨ ਸਿੰਘ ਡਾਬਾ ਨੇ 28 ਹਜ਼ਾਰ 270 ਰੁਪਏ ਖਰਚਾਇਆ ...

ਪੂਰੀ ਖ਼ਬਰ »

ਕੇਂਦਰ 'ਚ ਭਾਜਪਾ ਦੀ ਸਰਕਾਰ ਬਣਨ 'ਤੇ ਖ਼ੁਸ਼ੀ ਮਨਾਈ

ਨੂਰਪੁਰ ਬੇਦੀ, 25 ਮਈ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਵਿਖੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਵਰਕਰਾਾ ਦੀ ਅਹਿਮ ਮੀਟਿੰਗ ਹੋਈ¢ ਆਗੂਆਂ ਨੇ ਕਿਹਾ ਕਿ ਭਾਵੇਂ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਉਮੀਦਵਾਰ ...

ਪੂਰੀ ਖ਼ਬਰ »

ਟਿੱਬਾ ਟੱਪਰੀਆਂ ਸਕੂਲ ਦੀ ਪਿੰ੍ਰਸੀਪਲ, ਸਟਾਫ਼ ਤੇ ਅੱਵਲ ਬੱਚੇ ਸਨਮਾਨਿਤ

ਨੂਰਪੁਰ ਬੇਦੀ, 25 ਮਈ (ਰਾਜੇਸ਼ ਚੌਧਰੀ ਤਖ਼ਤਗੜ੍ਹ, ਹਰਦੀਪ ਢੀਂਡਸਾ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਟਿੱਬਾ ਟੱਪਰੀਆਂ ਵਿਖੇ ਦਸਵੀਂ ਅਤੇ ਬਾਰ੍ਹਵੀਂ ਦੇ ਵਧੀਆ ਨਤੀਜੇ ਆਉਣ ਦੀ ਖ਼ੁਸ਼ੀ 'ਚ ਯੂਥ ਕਲੱਬ ਤੇ ਪਿੰਡ ਵਾਸੀਆਂ ਵਲੋਂ ਪਿ੍ੰਸੀਪਲ ਅਨੀਤਾ ਸ਼ਰਮਾ, ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਵਿਖੇ ਕੌਮੀ ਸੈਮੀਨਾਰ ਕੱਲ੍ਹ ਤੋਂ

ਸ੍ਰੀ ਅਨੰਦਪਰ ਸਾਹਿਬ, 25 ਮਈ (ਨਿੱਕੂਵਾਲ,ਕਰਨੈਲ ਸਿੰਘ)-ਸਥਾਨਕ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਵਿਖੇ ਲਾਇਬਰੇਰੀ ਵਿਚ ਆਨਲਾਈਨ ਸਾਫਟਵੇਅਰ ਵਰਤਣ ਸਬੰਧੀ ਕੌਮੀ ਸੈਮੀਨਾਰ ਦੀ ਸ਼ੁਰੂਆਤ 27 ਮਈ ਤੋਂ ਹੋਣ ਜਾ ਰਹੀ ਹੈ | ਜਿਸ ਵਿਚ ਪੰਜਾਬ, ਹਿਮਾਚਲ ਅਤੇ ਹਰਿਆਣਾ ...

ਪੂਰੀ ਖ਼ਬਰ »

ਜੰਗਲਾਤ ਕਾਮੇ 30 ਨੂੰ ਮੁਹਾਲੀ ਵਿਖੇ ਦੇਣਗੇ ਧਰਨਾ

ਕੀਰਤਪੁਰ ਸਾਹਿਬ, 25 ਮਈ (ਬੀਰਅੰਮਿ੍ਤਪਾਲ ਸਿੰਘ ਸੰਨੀ)-ਸੂਬਾ ਸਰਕਾਰ ਦੇ ਅੜੀਅਲ ਵਤੀਰੇ ਤੋਂ ਤੰਗ ਆ ਕੇ ਜੰਗਲਾਤ ਲੇਬਰ ਯੂਨੀਅਨ ਪੰਜਾਬ ਵਲੋਂ 30 ਮਈ ਨੂੰ ਜੰਗਲਾਤ ਵਿਭਾਗ ਦੇ ਮੁਹਾਲੀ ਸਥਿਤ ਮੁੱਖ ਦਫਤਰ ਦੇ ਬਾਹਰ ਰੋਸ ਧਰਨਾ ਦਿੱਤਾ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜਮਗਲਾਤ ਲੇਬਰ ਯੂਨੀਅਨ ਪੰਜਾਬ ਦੇ ਪ੍ਰਧਾਨ ਮੇਲਾ ਸਿੰਘ ਬਰੂਵਾਲ ਨੇ ਦੱਸਿਆ ਕਿ ਮੌਜੂਦਾ ਸੂਬਾ ਸਰਕਾਰ ਮਾਣਯੋਗ ਹਾਈ ਕੋਰਟ ਦੇ ਫ਼ੈਸਲੇ ਨੂੰ ਲਾਗੂ ਕਰਨ ਵਿਚ ਅੜੀਅਲ ਵਤੀਰਾ ਅਪਣਾ ਰਹੀ ਹੈ | ਸਰਕਾਰ ਦੇ ਇਸ ਰਵੱਈਏ ਕਰਕੇ ਜੰਗਲਾਤ ਵਿਭਾਗ ਦੇ ਬੇਲਦਾਰ, ਮਜ਼ਦੂਰ, ਕਾਮਿਆਂ ਅਤੇ ਬਜ਼ੁਰਗਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦੱਸਿਆ ਕਿ ਮਾਣਯੋਗ ਹਾਈ ਕੋਰਟ ਨੇ ਰਿੱਟ ਨੰਬਰ 9710 ਹਰੀ ਸਿੰਘ ਤੇ ਹੋਰਾਂ ਦੇ ਫ਼ੈਸਲੇ ਵਿਚ ਮਿਤੀ 1 ਜਨਵਰੀ 2004 ਤੋਂ ਪਹਿਲਾਂ ਜੰਗਲਾਤ ਵਿਭਾਗ ਵਿਚ ਭਰਤੀ ਕਾਮਿਆਂ ਲਈ ਜੀ.ਪੀ.ਐਫ ਪੁਰਾਣੀ ਪੈਸ਼ਨ ਸਕੀਮ ਲਾਗੂ ਕਰਨ ਦੇ ਹੁਕਮ ਦਿੱਤੇ ਸਨ | ਇਨ੍ਹਾਂ ਹੁਕਮਾਂ ਤਹਿਤ ਸਰਕਾਰ ਨੇ ਕੁੱਝ ਜੰਗਲਾਤ ਕਾਮਿਆਂ ਲਈ ਇਹ ਸਕੀਮ ਲਾਗੂ ਕਰ ਦਿੱਤੀ ਪਰ ਅਜੇ ਵੀ ਹਜ਼ਾਰਾਂ ਦੀ ਗਿਣਤੀ 'ਚ ਜੰਗਲਾਤ ਕਾਮੇ ਇਸ ਸਕੀਮ ਦੀ ਉਡੀਕ ਕਰ ਰਹੇ ਹਨ | ਸਰਕਾਰ ਦੇ ਇਸ ਰਵੱਈਏ ਕਰਕੇ ਜੰਗਲਾਤ ਕਾਮਿਆਂ ਅੰਦਰ ਬਹੁਤ ਰੋਸ ਹੈ |


ਖ਼ਬਰ ਸ਼ੇਅਰ ਕਰੋ

ਵਿਦਿਆਰਥੀਆਂ ਨੇ ਵਜ਼ੀਫ਼ਾ ਟੈਸਟ ਪਾਸ ਕੀਤਾ

ਢੇਰ, 25 ਮਈ (ਸ਼ਿਵ ਕੁਮਾਰ ਕਾਲੀਆ)-ਸਰਕਾਰੀ ਮਿਡਲ ਸਕੂਲ ਮਹੈਣ ਦੇ ਵਿਦਿਆਰਥੀਆਂ ਨੇ ਪੀ. ਐਸ. ਟੀ. ਐਸ. ਟੈਸਟ ਪਾਸ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਇੰਚਾਰਜ ਸੁਰਜੀਤ ਸਿੰਘ, ਮੈਡਮ ਕੁਲਜਿੰਦਰ ਕੌਰ ਨੇ ਦੱਸਿਆ ਕਿ ਸਕੂਲ ਦੇ ਤਿੰਨ ਵਿਦਿਆਰਥੀ ਮਨਪ੍ਰੀਤ ...

ਪੂਰੀ ਖ਼ਬਰ »

ਸ੍ਰੀ ਅਨੰਦਪੁਰ ਸਾਹਿਬ ਵਿਚ 58 ਹਜ਼ਾਰ 476 ਮੀਟਿ੍ਕ ਟਨ ਕਣਕ ਦੀ ਖ਼ਰੀਦ ਹੋਈ-ਐਸ. ਡੀ. ਐਮ.

ਸ੍ਰੀ ਅਨੰਦਪੁਰ ਸਾਹਿਬ, 25 ਮਈ (ਨਿੱਕੂਵਾਲ, ਕਰਨੈਲ ਸਿੰਘ)-ਪ੍ਰਸ਼ਾਸਨ ਵਲੋਂ ਕੀਤੇ ਯੋਗ ਪ੍ਰਬੰਧਾਂ ਸਦਕਾ ਵੱਖ-ਵੱਖ ਖ਼ਰੀਦ ਏਜੰਸੀਆਂ ਵਲੋਂ ਸ੍ਰੀ ਅਨੰਦਪੁਰ ਸਾਹਿਬ ਦੀਆਂ ਮੰਡੀਆਂ ਵਿਚ ਕਣਕ ਦੀ ਖ਼ਰੀਦ ਦਾ ਕੰਮ ਵੀ ਬਹੁਤ ਸੁਚੱਜੇ ਢੰਗ ਨਾਲ ਚੱਲ ਰਿਹਾ ਜੋ 25 ਮਈ ਨੂੰ ...

ਪੂਰੀ ਖ਼ਬਰ »

ਖੇਤੀਬਾੜੀ ਮਹਿਕਮੇ ਵਲੋਂ ਸੋਇਲ ਹੈਲਥ ਕਾਰਡ ਤਕਸੀਮ

ਮੋਰਿੰਡਾ, 25 ਮਈ (ਕੰਗ)-ਖੇਤੀਬਾੜੀ ਵਿਭਾਗ ਮੋਰਿੰਡਾ ਵਲੋਂ ਮੋਰਿੰਡਾ ਇਲਾਕੇ ਵਿਚ ਮਿੱਟੀ ਦੀ ਸਿਹਤ ਚੈੱਕ ਕਰਨ ਉਪਰੰਤ ਇਲਾਕੇ ਦੇ 35 ਸੌ ਕਿਸਾਨਾਂ ਨੂੰ ਹੈਲਥ ਕਾਰਡ ਵੰਡੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਪਿਰਥੀ ਸਿੰਘ ਖੇਤੀਬਾੜੀ ਅਫ਼ਸਰ ਮੋਰਿੰਡਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਫ਼ੌਜ ਦੀ ਭਰਤੀ ਦੀ ਪ੍ਰੀ-ਰਿਕਰੂਟਮੈਂਟ ਰੈਲੀ ਦਾ ਟਰਾਇਲ 28 ਤੇ 30 ਨੂੰ

ਨੰਗਲ, 25 ਮਈ (ਪ੍ਰੀਤਮ ਸਿੰਘ ਬਰਾਰੀ)-ਸੀ-ਪਾਈਟ ਕੈਂਪ, ਨਵਾਂ ਨੰਗਲ ਦੇ ਕੈਂਪ ਕਮਾਡੈਂਟ ਨਵਰਾਜ ਦੇਵ ਸਿੰਘ ਬੈਂਸ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ, ਦਸੂਹਾ ਅਤੇ ਨਵਾਂਸ਼ਹਿਰ ਜ਼ਿਲੇ੍ਹ ਦੀ ਤਹਿਸੀਲ ਬਲਾਚੌਰ ਦੀ ਫ਼ੌਜ ਦੀ ਭਰਤੀ ਜੋ ਕਿ ਏ. ...

ਪੂਰੀ ਖ਼ਬਰ »

ਮੋਰਿੰਡਾ ਪੁਲਿਸ 'ਤੇ ਅਕਾਲੀ ਆਗੂ ਵਿਰੁੱਧ ਝੂਠਾ ਮੁਕੱਦਮਾ ਦਰਜ ਕਰਨ ਦਾ ਦੋਸ਼

ਮੋਰਿੰਡਾ, 25 ਮਈ (ਤਰਲੋਚਨ ਸਿੰਘ ਕੰਗ)-ਅੱਜ ਮੋਰਿੰਡਾ ਪੁਲਿਸ ਵਲੋਂ ਅਕਾਲੀ ਆਗੂ ਗੁਰਪ੍ਰੀਤ ਸਿੰਘ ਗੋਪਾਲਪੁਰ 'ਤੇ ਹੀਰਾ ਪਬਲਿਕ ਸਕੂਲ ਕਾਈਨੌਰ ਦੇ ਮਾਲਕ ਹਰਸੋਹਣ ਸਿੰਘ ਭੰਗੂ ਦੀ ਸ਼ਿਕਾਇਤ ਦੇ ਆਧਾਰ 'ਤੇ ਮੁਕੱਦਮਾ ਦਰਜ ਕੀਤਾ ਹੈ | ਮੋਰਿੰਡਾ ਪੁਲਿਸ ਵਲੋਂ ਕੀਤੇ ...

ਪੂਰੀ ਖ਼ਬਰ »

ਸੀਵਰੇਜ ਸਿਸਟਮ ਸਾਫ਼ ਕਰਨ ਵਾਲੀ ਮਸ਼ੀਨ ਦਾ ਉਦਘਾਟਨ

ਨੰਗਲ, 25 ਮਈ (ਪ੍ਰੀਤਮ ਸਿੰਘ ਬਰਾਰੀ)-ਨਗਰ ਕੌਾਸਲ ਵਲੋਂ ਸ਼ਹਿਰ ਅੰਦਰ ਸੀਵਰੇਜ ਸਿਸਟਮ ਦੀ ਸਫ਼ਾਈ ਕਰਨ ਲਈ ਕਰੀਬ 36 ਲੱਖ ਦੀ ਲਾਗਤ ਵਾਲੀ ਇਕ ਵਿਸ਼ੇਸ਼ ਗੱਡੀ ਖ਼ਰੀਦੀ ਗਈ ਹੈ ਅਤੇ ਅੱਜ ਸ਼ਹਿਰ ਦੇ ਵਾਰਡ ਨੰਬਰ ਦੋ ਮੁਹੱਲਾ ਪੁਰਾਣਾ ਗੁਰਦੁਆਰਾ ਵਿਖੇ ਇਸ ਨਾਲ ਸਫ਼ਾਈ ...

ਪੂਰੀ ਖ਼ਬਰ »

ਖੇੜੀ ਸਲਾਬਤਪੁਰ ਸਕੂਲ ਵਿਖੇ ਕਰਵਾਇਆ ਸਨਮਾਨ ਸਮਾਰੋਹ

ਸ੍ਰੀ ਚਮਕੌਰ ਸਾਹਿਬ, 25 ਮਈ (ਜਗਮੋਹਣ ਸਿੰਘ ਨਾਰੰਗ)-ਨੇੜਲੇ ਪਿੰਡ ਖੇੜੀ ਸਲਾਬਤਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਸਾਲਾਨਾ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਪੜ੍ਹਾਈ ਸਮੇਤ ਹੋਰ ਖੇਤਰ ਵਿਚ ਵਧੀਆ ਕਾਰਗੁਜ਼ਾਰੀ ਵਾਲੇ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਬਾਇਓ ਤਕਨਾਲੋਜੀ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਇਯਾਲੀ/ਥਰੀਕੇ, 25 ਮਈ (ਰਾਜ ਜੋਸ਼ੀ)-ਪੀ.ਸੀ.ਟੀ.ਈ ਬੱਦੋਵਾਲ ਦੇ ਬਾਇਓ ਤਕਨਾਲੋਜੀ ਦੇ ਵਿਦਿਆਰਥੀਆਂ ਨੇ ਵੱਖ-ਵੱਖ ਸਮੈਸਟਰਾਂ ਦੇ ਇਮਤਿਹਾਨਾਂ ਵਿਚ ਮੈਰਿਟ ਸੂਚੀ ਅੰਦਰ ਕਈ ਸਥਾਨ ਪ੍ਰਾਪਤ ਕਰਕੇ ਮੱਲਾਂ ਮਾਰੀਆਂ ਹਨ¢ ਇਸ ਸਬੰਧੀ ਨਿਰਦੇਸ਼ਕ ਫੈਕਲਟੀ ਯੋਗੇਸ਼ ਚੰਦ ਗੁਪਤਾ ...

ਪੂਰੀ ਖ਼ਬਰ »

ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ 'ਤੇ ਬੈਂਸ ਵਲੋਂ ਸ਼ਰਧਾਂਜਲੀ ਭੇਟ

ਲੁਧਿਆਣਾ, 25 ਮਈ (ਪੁਨੀਤ ਬਾਵਾ)-ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਕਿਟ ਵਿਖੇ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸ਼ਹੀਦ ਨੂੰ ਸ਼ਰਧਾਂ ...

ਪੂਰੀ ਖ਼ਬਰ »

ਮੈਰੀ ਮਿੰਟ ਸਕੂਲ ਵਿਖੇ ਪੂਲ ਪਾਰਟੀ

ਡਾਬਾ/ਲੁਹਾਰਾ, 25 ਮਈ (ਕੁਲਵੰਤ ਸਿੰਘ ਸੱਪਲ)-ਮੈਰੀ ਮਿੰਟ ਪਬਲਿਕ ਸਕੂਲ ਨਿਊਾ ਅਮਰ ਨਗਰ ਵਿਖੇ ਬੱਚਿਆਂ ਦੀ ਪੂਲ ਪਾਰਟੀ ਕਰਵਾਈ ਗਈ | ਇਸ ਮੌਕੇ ਨਰਸਰੀ ਤੋਂ ਚੌਥੀ ਤੱਕ ਦੇ ਬੱਚਿਆਂ ਨੇ ਭਾਗ ਲਿਆ | ਸਭ ਤੋਂ ਪਹਿਲਾਂ ਬੱਚਿਆਂ ਨੇ ਝੂਲਿਆਂ ਦਾ ਆਨੰਦ ਮਾਣਿਆ ਉਪਰੰਤ ਪੰਜਾਬੀ ...

ਪੂਰੀ ਖ਼ਬਰ »

ਲਲਤੋਂ ਖੁਰਦ ਤੋਂ ਪਮਾਲ-ਹਸਨਪੁਰ ਜਾਣ ਵਾਲੇ ਰਾਹ 'ਤੇ ਬਣੀ ਪੱਕੀ ਸੜਕ

ਇਯਾਲੀ/ਥਰੀਕੇ, 25 ਮਈ (ਰਾਜ ਜੋਸ਼ੀ)-ਲਾਗਲੇ ਪਿੰਡ ਲਲਤੋਂ ਖੁਰਦ ਤੋਂ ਪਿੰਡ ਪਮਾਲ-ਹਸਨਪੁਰ ਨੂੰ ਜਾਣ ਵਾਲੇ ਰਾਹ 'ਤੇ ਪਿੰਡ ਦੀ ਨਵੀਂ ਪੰਚਾਇਤ ਦੇ ਯਤਨਾਂ ਸਦਕਾ ਆਖਿਰ ਲੁੱਕ ਬਜ਼ਰੀ ਵਾਲੀ ਪੱਕੀ ਸੜਕ ਬਣਵਾ ਦਿੱਤੀ ਗਈ ਹੈ ਜਿਸ ਨਾਲ ਇਸ ਰਸਤੇ ਆਉਣ ਜਾਣ ਵਾਲਿਆਂ ਨੇ ਸੁੱਖ ...

ਪੂਰੀ ਖ਼ਬਰ »

ਬਿੱਟੂ ਦੀ ਜਿੱਤ ਦਾ ਸਿਹਰਾ ਕੈਪਟਨ ਅਮਰਿੰਦਰ ਸਿੰਘ ਨੂੰ ਜਾਂਦਾ-ਕੋਟਲੀ, ਦੁੱਗਰੀ

ਲੁਧਿਆਣਾ, 25 ਮਈ (ਕਵਿਤਾ ਖੁੱਲਰ)-ਲੋਕ ਸਭਾ ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੀ ਵੱਡੀ ਜਿੱਤ ਤੇ ਆਲ ਇੰਡੀਆ ਕਾਂਗਰਸ ਪਾਰਟੀ ਦੇ ਸਕੱਤਰ ਤੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਆਗੂ ਸੁਖਵੰਤ ਸਿੰਘ ਦੁੱਗਰੀ ਅਤੇ ...

ਪੂਰੀ ਖ਼ਬਰ »

ਬਿੱਟੂ ਦੀ ਜਿੱਤ ਤੋਂ ਸ਼ਹਿਰ ਵਾਸੀ ਬਾਗੋ-ਬਾਗ-ਬਸੰਤ

ਲੁਧਿਆਣਾ, 25 ਮਈ (ਕਵਿਤਾ ਖੁੱਲਰ)-ਲੋਕ ਸਭਾ ਹਲਕਾ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ: ਰਵਨੀਤ ਸਿੰਘ ਬਿੱਟੂ ਨੂੰ ਲੁਧਿਆਣਾ ਵਾਸੀਆਂ ਨੇ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਹਾਸਿਲ ਕਰਵਾ ਕੇ ਕਾਂਗਰਸ ਪਾਰਟੀ ਦੀਆਂ ਨੀਤੀਆਂ 'ਤੇ ਮੋਹਰ ਲਗਾਈ ਹੈ | ਇਹ ਵਿਚਾਰ ...

ਪੂਰੀ ਖ਼ਬਰ »

ਬਿੱਟੂ ਦੀ ਜਿੱਤ ਨਾਲ ਲੁਧਿਆਣਾ ਦੇ ਵਿਕਾਸ ਕਾਰਜਾਂ 'ਚ ਆਵੇਗੀ ਤੇਜ਼ੀ-ਰਾਜਧਾਨੀ

ਲੁਧਿਆਣਾ, 25 ਮਈ (ਕਵਿਤਾ ਖੁੱਲਰ)-ਲੋਕ ਸਭਾ ਹਲਕਾ ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੀ ਇਤਿਹਾਸਕ ਜਿੱਤ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਅਤੇ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੀਨੀਅਰ ...

ਪੂਰੀ ਖ਼ਬਰ »

ਓਬਰਾਏ ਵਲੋਂ ਰਵਨੀਤ ਬਿੱਟੂ ਨੂੰ ਮੁਬਾਰਕਬਾਦ

ਲੁਧਿਆਣਾ, 25 ਮਈ (ਕਵਿਤਾ ਖੁੱਲਰ)-ਲੋਕ ਸਭਾ ਹਲਕਾ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ. ਰਵਨੀਤ ਸਿੰਘ ਬਿੱਟੂ ਨੂੰ ਲੁਧਿਆਣਾ ਵਾਸੀਆਂ ਨੇ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਹਾਸਿਲ ਕਰਵਾਕੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੇ ਮੋਹਰ ਲਗਾਈ ਹੈ | ਇਹ ਵਿਚਾਰ ...

ਪੂਰੀ ਖ਼ਬਰ »

ਪੰਜਾਬ ਜਲ ਸਰੋਤ ਮੁਲਾਜ਼ਮ ਯੂਨੀਅਨ ਦੀ 33ਵੇਂ ਇਜਲਾਮ ਸਬੰਧੀ ਮੀਟਿੰਗ ਹੋਈ

ਲੁਧਿਆਣਾ, 25 ਮਈ (ਭੁਪਿੰਦਰ ਸਿੰਘ ਬਸਰਾ)- ਪੰਜਾਬ ਜਲ ਸਰੋਤ ਮੁਲਾਜ਼ਮ ਯੂਨੀਅਨ ਦੇ ਅਗਲੇ ਮਹੀਨੇੇ ਹੋਣ ਵਾਲੇ 33ਵੇਂ ਸੂਬਾਈ ਡੈਲੀਗੇਟ ਇਜਲਾਸ ਸਬੰਧੀ ਇਕ ਮੀਟਿੰਗ ਅੱਜ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਮੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜਲ ਸਰੋਤ ...

ਪੂਰੀ ਖ਼ਬਰ »

ਵੈਟਰਨਰੀ ਯੂਨੀਵਰਸਿਟੀ ਨੇ ਬੀ. ਵੀ. ਐਸ. ਸੀ. ਦੇ ਕੋਰਸ ਦੀ ਵਧਾਈ ਮਿਤੀ

ਲੁਧਿਆਣਾ, 25 ਮਈ (ਬੀ.ਐਸ.ਬਰਾੜ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਕੰਟਰੋਲਰ ਪ੍ਰੀਖਿਆਵਾਂ ਡਾ. ਨਰਿੰਦਰ ਸਿੰਘ ਸ਼ਰਮਾ ਨੇ ਜਾਣਕਾਰੀ ਦਿੱਤੀ ਕਿ ਯੂਨੀਵਰਸਿਟੀ ਦੇ ਬੈਚਲਰ ਆਫ਼ ਵੈਟਰਨਰੀ ਅਤੇ ਐਨੀਮਲ ਹਸਬੈਂਡਰੀ ਭਾਵ ਬੀ.ਵੀ.ਐਸ.ਸੀ ...

ਪੂਰੀ ਖ਼ਬਰ »

ਪਿੰਡ ਅੰਮਿ੍ਤਸਰ ਨਵਾਂ ਵਿਖੇ ਯੋਗ ਕਲਾਸ ਲਗਾਈ

ਏਲਨਾਬਾਦ , 25 ਮਈ (ਪ.ਪ)-ਆਯੂਸ਼ ਵਿਭਾਗ ਦੇ ਨਿਰਦੇਸ਼ ਅਨੁਸਾਰ ਅੱਜ ਅੰਮਿ੍ਤਸਰ ਨਵਾਂ (ਪ੍ਰਤਾਪ ਨਗਰ) ਦੇ ਸਰਕਾਰੀ ਮਿਡਲ ਸਕੂਲ 'ਚ ਪਤੰਜਲੀ ਯੋਗ ਕਮੇਟੀ ਦੇ ਤਹਿਸੀਲ ਮੁਖੀ ਮੁੱਖ ਯੋਗ ਅਧਿਆਪਕ ਹੇਮ ਰਾਜ ਸਪਰਾ, ਸੰਗਠਨ ਮੰਤਰੀ ਰਾਜ ਗੋਪਾਲ ਬੈਨੀਵਾਲ ਅਤੇ ਮਹਿਲਾ ...

ਪੂਰੀ ਖ਼ਬਰ »

ਪੀ. ਏ. ਯੂ. ਨੇ ਮਿਰਚਾਂ ਦੀ ਦੋਗਲੀ ਕਿਸਮ ਦੇ ਪ੍ਰਸਾਰ ਲਈ ਕੀਤਾ ਸਮਝੌਤਾ

ਲੁਧਿਆਣਾ, 25 ਮਈ (ਬੀ.ਐਸ.ਬਰਾੜ)-ਪੀ.ਏ.ਯੂ ਨੇ ਮਿਰਚਾਂ ਦੀ ਦੋਗਲੀ ਕਿਸਮ ਸੀ.ਐਚ-27 ਦੇ ਪ੍ਰਸਾਰ ਲਈ ਕਰਨਾਟਕਾ ਦੀ ਕੰਪਨੀ ਟੋਕਿਟਾ ਸੀਡਜ਼ ਪ੍ਰਾਈਵੇਟ ਲਿਮਟਿਡ, ਯੇਲਾਹਾਂਕਾ ਨਿਊ ਟਾਊਨ ਬੰਗਲੌਰ ਨਾਲ ਇਕ ਸਮਝੌਤੇ 'ਤੇ ਦਸਤਖਤ ਕੀਤੇ | ਟੋਕਿਟਾ ਸੀਡਜ਼ ਪ੍ਰਾਈਵੇਟ ਲਿਮਟਿਡ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX