ਤਾਜਾ ਖ਼ਬਰਾਂ


7 ਨਗਰ ਕੌਸਲਾਂ ਦੇ ਕਾਰਜ ਸਾਧਕ ਅਫਸਰ ਇਧਰੋੋ ਉਧਰ
. . .  4 minutes ago
ਨਾਭਾ ਵਿਖੇ ਚੇਨਈ ਤੋਂ ਆਏ ਨੌਜਵਾਨ ਦੀ ਰਿਪੋਰਟ ਆਈ ਪਾਜ਼ੀਟਿਵ
. . .  20 minutes ago
ਨਾਭਾ, 4 ਜੂਨ (ਅਮਨਦੀਪ ਸਿੰਘ ਲਵਲੀ) - ਸ਼ਹਿਰ ਨਾਭਾ ਦੇ ਸਰਕਾਰੀ ਹਸਪਤਾਲ ਦੇ ਨਜ਼ਦੀਕ ਮੁਹੱਲਾ ਕਰਤਾਰਪੁਰਾ ਵਿਖੇ ਇੱਕ ਨੌਜਵਾਨ ਦੀ ਰਿਪੋਰਟ ਕਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਜੋ ਕਿ ਪਿਛਲੇ ਦਿਨੀਂ ਚੇਨਈ ਤੋਂ ਨਾਭਾ ਵਿਖੇ ਆਇਆ ਸੀ। ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਖੱਟੜਾ ਦੀ ਅਗਵਾਈ...
ਲੁਧਿਆਣਾ ਵਿੱਚ ਅੱਜ 23 ਮਰੀਜ ਸਾਹਮਣੇ ਆਏ
. . .  27 minutes ago
ਲੁਧਿਆਣਾ, 4 ਜੂਨ (ਸਲੇਮਪੁਰੀ) - ਲੁਧਿਆਣਾ ਵਿਚ ਅੱਜ ਸ਼ਾਮ ਵੇਲੇ 16 ਹੋਰ ਮਰੀਜ਼ ਸਾਹਮਣੇ ਆਏ ਹਨ। ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਦੱਸਿਆ ਕਿ ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜ੍ਹਤ ਸ਼ਾਮ ਵੇਲੇ 16 ਹੋਰ ਮਰੀਜ਼ ਸਾਹਮਣੇ ਆਏ ਹਨ ਜਦ ਕਿ ਸਵੇਰੇ 7 ਮਰੀਜਾਂ ਵਿਚ ਕੋਰੋਨਾ ਪਾਏ ਜਾਣ ਦੀ ਰਿਪੋਰਟ...
3 ਲੁਟੇਰਿਆਂ ਨੇ ਦਿਨ ਦਿਹਾੜੇ ਪਤੀ ਪਤਨੀ ਨੂੰ ਲੁੱਟਿਆ
. . .  22 minutes ago
ਨਸ਼ਾ ਤਸਕਰ ਦੀ ਰਿਪੋਰਟ ਪਾਜ਼ੀਟਿਵ ਆਉਣ ਮਗਰੋਂ ਸਾਰੀ ਮਹਿਲ ਕਲਾਂ ਪੁਲਿਸ ਇਕਾਂਤਵਾਸ
. . .  about 1 hour ago
ਮਹਿਲ ਕਲਾਂ, 4 ਜੂਨ (ਅਵਤਾਰ ਸਿੰਘ ਅਣਖੀ)-ਮਹਿਲ ਕਲਾਂ ਪੁਲਿਸ ਵਲੋਂ ਕੁਝ ਦਿਨ ਪਹਿਲਾਂ ਕਾਬੂ ਕੀਤੇ ਗਏ ਨਸ਼ਾ ਤਸਕਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਜ਼ਿਲ੍ਹਾ ਬਰਨਾਲਾ ਦੀ ਪੁਲਿਸ ਅੰਦਰ ਹੜਕੰਪ ਮਚ ਗਿਆ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਪੁਲਿਸ...
ਡਾ. ਸੰਦੀਪ ਗੋਇਲ ਪੰਜਾਬ ਸੀ.ਐਸ.ਆਰ ਅਥਾਰਿਟੀ ਦਾ ਸੀ.ਈ.ਓ. ਨਿਯੁਕਤ
. . .  about 1 hour ago
ਚੰਡੀਗੜ੍ਹ, 4 ਜੂਨ - ਪੰਜਾਬ ਸਰਕਾਰ ਨੇ ਅੱਜ ਮੀਡੀਆ 'ਚ ਦਿਗਜ ਡਾ. ਸੰਦੀਪ ਗੋਇਲ ਨੂੰ ਪੰਜਾਬ ਸੀ.ਐਸ.ਆਰ ਅਥਾਰਿਟੀ ਦਾ ਸੀ.ਈ.ਓ. ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਹਾਲ ਹੀ ਵਿਚ ਗਠਤ ਕੀਤੀ ਗਈ ਪੰਜਾਬ ਸੀ.ਐਸ.ਆਰ. ਨੂੰ ਇੰਡਸਟਰੀ ਲਈ ਪੰਜਾਬ ਤੇ ਪੰਜਾਬ...
ਨੌਜਵਾਨ ਕਿਸਾਨ ਨੇ ਕਰਜ਼ੇ ਦੇ ਚਲਦਿਆਂ ਕੀਤੀ ਖੁਦਕੁਸ਼ੀ
. . .  about 1 hour ago
ਬਠਿੰਡਾ, 4 ਜੂਨ (ਨਾਇਬ ਸਿੱਧੂ) - ਬਠਿੰਡਾ ਜ਼ਿਲ੍ਹੇ ਦੇ ਚੱਕ ਹੀਰਾ ਸਿੰਘ ਵਾਲਾ ਦੇ ਇੱਕ ਕਿਸਾਨ ਦੀ ਕਰਜ਼ੇ ਦੇ ਬੋਝ ਦੇ ਚੱਲਦਿਆਂ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਕਿਸਾਨ ਦੇ ਪਰਿਵਾਰ ਵਾਲਿਆਂ ਨੇ ਦੱਸਿਆ...
ਜਲੰਧਰ ਰੇਂਜ ਦੇ ਨਵਨਿਯੁਕਤ ਡੀ.ਆਈ.ਜੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਹੋਏ ਨਤਮਸਤਕ
. . .  about 1 hour ago
ਸੁਲਤਾਨਪੁਰ ਲੋਧੀ, 4 ਜੂਨ (ਜਗਮੋਹਣ ਸਿੰਘ ਥਿੰਦ, ਨਰੇਸ਼ ਹੈਪੀ, ਲਾਡੀ) - ਜਲੰਧਰ ਰੇਂਜ ਦੇ ਨਵ -ਨਿਯੁਕਤ ਡੀ.ਆਈ.ਜੀ ਰਣਬੀਰ ਸਿੰਘ ਖੱਟੜਾ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨਾਲ ਸੰਤ ਬਾਬਾ ਜੈਮਲ ਸਿੰਘ ਪਟਿਆਲੇ...
ਕੁਵੈਤ ਤੋਂ ਆਏ ਵਿਅਕਤੀ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
. . .  about 2 hours ago
ਨਵਾਂਸ਼ਹਿਰ, 4 ਜੂਨ (ਗੁਰਬਖਸ਼ ਸਿੰਘ ਮਹੇ) - ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ. ਰਜਿੰਦਰ ਪ੍ਰਸ਼ਾਦ ਭਾਟੀਆ ਨੇ ਦੱਸਿਆ ਕਿ ਅੱਜ ਸਵੇਰੇ ਜ਼ਿਲ੍ਹੇ ਵਿੱਚ ਇਕਾਂਤਵਾਸ ਵਿੱਚ ਰੱਖੇ ਕੁਵੈਤ ਤੋਂ ਵਾਪਿਸ ਆਏ ਇੱਕ ਵਿਅਕਤੀ ਜੋ ਕਿ ਰਾਹੋਂ ਨਾਲ ਸਬੰਧਤ ਹੈ ਉਸ ਦਾ ਕੋਰੋਨਾ ਟੈਸਟ...
ਸ੍ਰੀ ਮੁਕਤਸਰ ਸਾਹਿਬ ਇਲਾਕੇ ’ਚ ਤੇਜ਼ ਹਨੇਰੀ ਅਤੇ ਬਾਰਿਸ਼
. . .  about 2 hours ago
ਸ੍ਰੀ ਮੁਕਤਸਰ ਸਾਹਿਬ, 4 ਜੂਨ (ਰਣਜੀਤ ਸਿੰਘ ਢਿੱਲੋਂ)-ਸ਼ਾਮ ਮੌਕੇ ਅਚਾਨਕ ਮੌਸਮ ਵਿਚ ਤਬਦੀਲੀ ਆ ਗਈ ਅਤੇ ਤੇਜ਼ ਹਨੇਰੀ ਮਗਰੋਂ ਬਾਰਿਸ਼ ਸ਼ੁਰੂ ਹੋ ਗਈ। ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਫ਼ਸਲਾਂ ਲਈ ਵੀ ਬਾਰਿਸ਼ ਲਾਹੇਵੰਦ ਮੰਨੀ ਜਾ ਰਹੀ ਹੈ। ਅਨਾਜ ਮੰਡੀ...
ਅੱਜ ਅੰਮ੍ਰਿਤਸਰ ਵਿਚ 15 ਕੋਰੋਨਾ ਪਾਜ਼ੀਟਿਵ ਕੇਸ ਹੋਏ ਰਿਪੋਰਟ
. . .  about 2 hours ago
ਅੰਮ੍ਰਿਤਸਰ, 4 ਜੂਨ (ਰੇਸ਼ਮ ਸਿੰਘ, ਸੁਰਿੰਦਰਪਾਲ ਸਿੰਘ ਵਰਪਾਲ) - ਅੱਜ ਅੰਮ੍ਰਿਤਸਰ ਵਿਚ 15 ਕੋਰੋਨਾ ਪਾਜ਼ੀਟਿਵ ਕੇਸ ਰਿਪੋਰਟ ਹੋਏ ਹਨ। ਜਿਸ ਨਾਲ ਕੁੱਲ 420 ਪਾਜ਼ੀਟਿਵ ਕੇਸ ਹੋ ਗਏ ਹਨ। 325 ਡਿਸਚਾਰਜ ਹੋਏ ਹਨ, 87 ਦਾਖਲ ਤੇ 7...
ਕਸਬਾ ਲੌਂਗੋਵਾਲ ਵਿਖੇ ਕਰਿਆਨਾ ਸਟੋਰ ਨੂੰ ਲੱਗੀ ਅੱਗ
. . .  about 2 hours ago
ਲੌਂਗੋਵਾਲ, 4 ਜੂਨ ( ਸ.ਸ.ਖੰਨਾ,ਵਿਨੋਦ) - ਸਥਾਨਕ ਕਸਬਾ ਲੌਂਗੋਵਾਲ ਮੇਨ ਬੱਸ ਸਟੈਂਡ ਤੇ ਬੀਤੀ ਰਾਤ ਕਰਿਆਨੇ...
ਪੰਜਾਬ 'ਚ ਟਿੱਡੀ ਦਲ ਨੂੰ ਆਉਣ ਤੋਂ ਰੋਕਣ ਦੇ ਲਈ ਪ੍ਰਸ਼ਾਸਨ ਨੇ ਪੂਰੇ ਕੀਤੇ ਪ੍ਰਬੰਧ
. . .  about 2 hours ago
ਬਠਿੰਡਾ, 4 ਜੂਨ (ਨਾਇਬ ਸਿੱਧੂ)- ਪਹਿਲਾਂ ਕੋਰੋਨਾ ਵਾਇਰਸ ਨੇ ਪ੍ਰਸ਼ਾਸਨ ਅਤੇ ਲੋਕਾਂ 'ਚ ਦਹਿਸ਼ਤ ਪਾਈ ਹੋਈ ਹੈ ਅਤੇ ਹੁਣ ਟਿੱਡੀ ਦਲ ਨੇ ਪ੍ਰਸ਼ਾਸਨ...
ਦਰਸ਼ਨ ਕੁੰਦਰਾ ਚੇਅਰਮੈਨ ਤੇ ਆਨੰਦ ਵਾਇਸ ਚੇਅਰਮੈਨ ਬਣੇ
. . .  about 2 hours ago
ਮਾਛੀਵਾੜਾ ਸਾਹਿਬ, 4 ਜੂਨ (ਮਨੋਜ ਕੁਮਾਰ) - ਕਾਫੀ ਅਰਸੇ ਤੋ ਬਾਅਦ ਅੱਜ ਅਖੀਰ ਮਾਛੀਵਾੜਾ ਦੀ ਮਾਰਕੀਟ ਕਮੇਟੀ ਦੇ ਚੇਅਰਮੈਨ ....
ਤਬਲੀਗ਼ੀ ਜਮਾਤ ਦੀਆਂ ਗਤੀਵਿਧੀਆਂ 'ਚ ਸ਼ਾਮਲ ਵਿਦੇਸ਼ੀਆਂ ਦੀ ਭਾਰਤ ਯਾਤਰਾ 'ਤੇ ਲੱਗੀ 10 ਸਾਲ ਦੀ ਪਾਬੰਦੀ
. . .  about 2 hours ago
ਨਵੀਂ ਦਿੱਲੀ, 4 ਜੂਨ- ਤਬਲੀਗ਼ੀ ਜਮਾਤ ਦੀਆਂ ਗਤੀਵਿਧੀਆਂ 'ਚ ਸ਼ਾਮਲ ਹੋਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਲੈ...
ਸਿੱਖਿਆ ਵਿਭਾਗ ਨੇ ਸਕੂਲ ਮੈਨੇਜਮੈਂਟ ਕਮੇਟੀਆਂ ਦੇ ਕਾਰਜਕਾਲ ਦਾ ਸਮਾਂ 30 ਸਤੰਬਰ ਤੱਕ ਵਧਾਇਆ
. . .  about 2 hours ago
ਨੂਰਪੁਰ ਬੇਦੀ, 4 ਜੂਨ (ਹਰਦੀਪ ਸਿੰਘ)- ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ 'ਚ ਸਕੂਲ ਮੈਨੇਜਮੈਂਟ ਕਮੇਟੀਆਂ ਦੇ ਗਠਨ ਦਾ ਕਾਰਜਕਾਲ...
ਜਨਤਕ ਜਥੇਬੰਦੀਆਂ ਵੱਲੋਂ ਐੱਸ.ਡੀ.ਐਮ ਜੈਤੋ ਦੇ ਦਫ਼ਤਰ ਅੱਗੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ
. . .  about 3 hours ago
ਜੈਤੋ, 4 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਕੋਰੋਨਾ ਦੇ ਵਿਰੋਧ ਵਿਚ 12 ਜਨਤਕ ਜਥੇਬੰਦੀਆਂ ਵੱਲੋਂ ਐੱਸ.ਡੀ....
ਤਾਏ ਦੇ ਕਤਲ 'ਚ ਭਤੀਜੇ ਦੀ ਜ਼ਮਾਨਤ ਦੀ ਅਰਜ਼ੀ ਹੋਈ ਖ਼ਾਰਜ
. . .  about 3 hours ago
ਸਲਾਣਾ 4 ਜੂਨ (ਗੁਰਚਰਨ ਸਿੰਘ ਜੰਜੂਆ) -ਬਲਾਕ ਅਮਲੋਹ ਦੇ ਪਿੰਡ ਮਾਜਰਾ ਮੰਨਾ ਸਿੰਘ ਵਾਲਾ ਵਿਖੇ ਸਕੇ ਤਾਏ ਦੇ...
ਚੇਅਰਪਰਸਨ ਜਸਮੀਤ ਕੌਰ ਚਾਹਲ ਵੱਲੋਂ ਕੀਤੀ ਗਈ ਸ਼ਿਆਮਾ ਪ੍ਰਸ਼ਾਦ ਸਕੀਮ ਸਬੰਧੀ ਸਮੀਖਿਆ ਮੀਟਿੰਗ
. . .  about 3 hours ago
ਖਮਾਣੋਂ ,4 ਜੂਨ (ਮਨਮੋਹਣ ਸਿੰਘ ਕਲੇਰ)- ਬਲਾਕ ਸੰਮਤੀ ਖਮਾਣੋਂ ਚੇਅਰਪਰਸਨ ਜਸਮੀਤ ਕੌਰ ਚਾਹਲ ਵੱਲੋਂ ਬਲਾਕ ਦੇ ਉਨ੍ਹਾਂ 10 ਪਿੰਡਾਂ ...
ਭਾਜਪਾ ਆਗੂਆਂ ਵੱਲੋਂ ਰਣਦੀਪ ਸਿੰਘ ਦਿਓਲ ਦੀ ਅਗਵਾਈ 'ਚ ਸਿਖਿਆ ਮੰਤਰੀ ਦੀ ਕੋਠੀ ਅਗੇ ਪ੍ਰਦਰਸ਼ਨ
. . .  about 3 hours ago
ਸੰਗਰੂਰ, 4 ਜੂਨ (ਧੀਰਜ ਪਸ਼ੋਰੀਆ) - ਸਿਖਿਆ ਮੰਤਰੀ ਵਲ਼ੋਂ ਨਿੱਜੀ ਸਕੂਲਾਂ ਨੂੰ ਮਨਮਾਨੇ ਤਰੀਕੇ ਨਾਲ ਫ਼ੀਸਾਂ ਵਧਾਉਣ ਲਈ ਦਿਤੀ...
ਦੇਸ਼ ਦੇ ਹਿਤ 'ਚ ਲਏ ਗਏ ਇਤਿਹਾਸਕ ਫ਼ੈਸਲਿਆਂ ਦੀ ਗਵਾਹ ਮੋਦੀ ਸਰਕਾਰ : ਤਰੁਣ ਚੁੱਘ
. . .  about 3 hours ago
ਜਲੰਧਰ, 4 ਜੂਨ- ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ ਨੇ ਮੋਦੀ ਸਰਕਾਰ 2.0 ਦੀਆਂ ਪ੍ਰਾਪਤੀਆਂ ਦੇ ਇਕ ਸਾਲ....
ਖੇਤੀਬਾੜੀ ਵਿਭਾਗ ਨੇ ਦੋ ਕਿਸਾਨਾਂ ਦਾ ਡੇਢ ਏਕੜ ਝੋਨਾ ਵਹਾਇਆ
. . .  about 3 hours ago
ਗੜ੍ਹਸ਼ੰਕਰ, 4 ਜੂਨ (ਧਾਲੀਵਾਲ)- ਪੰਜਾਬ ਸਰਕਾਰ ਵੱਲੋਂ 10 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕੀਤੇ ਜਾਣ ਸਬੰਧੀ ਜਾਰੀ ਹਦਾਇਤਾਂ ਦੇ ਉਲਟ ਸਮੇਂ...
ਨਹਿਰ 'ਚ ਡੁੱਬਿਆ ਨੌਜਵਾਨ, ਭਾਲ ਜਾਰੀ
. . .  about 3 hours ago
ਟੱਲੇਵਾਲ, 4 ਜੂਨ (ਸੋਨੀ ਚੀਮਾ)- ਜ਼ਿਲ੍ਹਾ ਬਰਨਾਲਾ ਦੇ ਪਿੰਡ ਬੀਹਲਾ ਵਿਖੇ ਪਿੰਡ ਚੰਨਣਵਾਲ ਨਾਲ ਸਬੰਧਿਤ ਇਕ ਨੌਜਵਾਨ ...
ਵਿਜੇ ਮਾਲਿਆ ਦੀ ਹਵਾਲਗੀ 'ਚ ਹੋ ਸਕਦੀ ਹੈ ਦੇਰੀ : ਯੂ.ਕੇ ਹਾਈ ਕਮਿਸ਼ਨ
. . .  about 4 hours ago
ਲੰਡਨ, 4 ਜੂਨ- ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੀ ਹਵਾਲਗੀ ਨੂੰ ਲੈ ਕੇ ਭਾਰਤ ਪੂਰੀ ਕੋਸ਼ਿਸ਼ ਕਰ ਰਿਹਾ ਹੈ ਪਰ ਫਿਲਹਾਲ ...
ਕੋਰੋਨਾ : ਦਿੱਲੀ ਸਰਕਾਰ ਦੇ ਸਿਹਤ ਮੰਤਰੀ ਨੇ ਰਾਮ ਮਨੋਹਰ ਲੋਹੀਆ ਹਸਪਤਾਲ 'ਤੇ ਲਗਾਏ ਗੰਭੀਰ ਦੋਸ਼
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 29 ਜੇਠ ਸੰਮਤ 551

ਜ਼ਿੰਦਗੀ ਦੀ ਜੰਗ ਹਾਰਿਆ ਫ਼ਤਹਿਵੀਰ

• 109 ਘੰਟੇ ਬਾਅਦ ਬੋਰਵੈੱਲ 'ਚੋਂ ਮਿ੍ਤਕ ਹਾਲਤ 'ਚ ਕੱਢਿਆ
• ਪਹਿਲੇ ਦਿਨ ਫ਼ਤਹਿ ਦੇ ਹੱਥਾਂ 'ਚ ਪਾਈ ਗਈ ਰੱਸੀ ਨਾਲ ਹੀ ਕੱਢਿਆ ਬਾਹਰ
• ਹਰ ਕਦਮ 'ਤੇ ਸਰਕਾਰ ਤੇ ਪ੍ਰਸ਼ਾਸਨ ਦਿਖਾਈ ਦਿੱਤਾ ਨਾਕਾਮ

ਸੱਗੂ, ਧਾਲੀਵਾਲ, ਭੁੱਲਰ ਸੁਨਾਮ ਊਧਮ ਸਿੰਘ ਵਾਲਾ, 11 ਜੂਨ-6 ਜੂਨ ਤੋਂ ਪਿੰਡ ਭਗਵਾਨਪੁਰਾ ਵਿਖੇ 150 ਫੁੱਟ ਡੂੰਘੇ ਤੇ 9 ਇੰਚ ਚੌੜੇ ਬੋਰਵੈੱਲ 'ਚ ਫ਼ਸੇ ਦੋ ਸਾਲ ਦੇ ਮਾਸੂਮ ਬੱਚੇ ਫ਼ਤਹਿਵੀਰ ਸਿੰਘ ਨੂੰ ਮੰਗਲਵਾਰ ਸਵੇਰੇ ਕਰੀਬ 5 ਕੁ ਵਜੇ 109 ਘੰਟੇ ਬਾਅਦ ਪੁਰਾਣੇ ਬੋਰ 'ਚੋਂ ...

ਪੂਰੀ ਖ਼ਬਰ »

ਮੁਕਾਬਲੇ 'ਚ ਅੰਸਾਰ ਗਜ਼ਾਵਤੁਲ ਹਿੰਦ ਦੇ 2 ਅੱਤਵਾਦੀ ਹਲਾਕ

ਸ਼ੋਪੀਆਂ ਤੇ ਕੁਲਗਾਮ 'ਚ ਇੰਟਰਨੈੱਟ  ਸੇਵਾ ਮੁਅੱਤਲ ਸ੍ਰੀਨਗਰ, 11 ਜੂਨ (ਮਨਜੀਤ ਸਿੰਘ)- ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਸ਼ੋਪੀਆਂ 'ਚ ਸੁਰੱਖਿਆ ਬਲਾਂ ਨੂੰ ਉਸ ਵੇਲੇ ਇਕ ਹੋਰ ਭਾਰੀ ਸਫ਼ਲਤਾ ਹੱਥ ਲੱਗੀ, ਜਦੋਂ ਉਨ੍ਹਾਂ ਨੇ ਮੁਕਾਬਲੇ 'ਚ ਅੰਸਾਰ ਗਜ਼ਾਵਤੁਲ ਹਿੰਦ ...

ਪੂਰੀ ਖ਼ਬਰ »

ਏ.ਐਨ. 32 ਜਹਾਜ਼ ਦਾ ਮਲਬਾ ਅਰੁਣਾਚਲ ਪ੍ਰਦੇਸ਼ 'ਚ ਮਿਲਿਆ

• 8 ਦਿਨ ਪਹਿਲਾਂ ਹੋਇਆ ਸੀ ਲਾਪਤਾ • ਸਮਾਣਾ ਦੇ ਫ਼ਲਾਇੰਗ ਲੈਫ਼ਟੀਨੈਂਟ ਮੋਹਿਤ ਕੁਮਾਰ ਸਣੇ 13 ਯਾਤਰੀ ਸਨ ਸਵਾਰ ਨਵੀਂ ਦਿੱਲੀ, 11 ਜੂਨ (ਏਜੰਸੀ)- ਭਾਰਤੀ ਹਵਾਈ ਫੌਜ ਦੇ 8 ਦਿਨ ਪਹਿਲਾਂ ਲਾਪਤਾ ਹੋਏ ਜਹਾਜ਼ ਏ.ਐਨ. 32 ਦਾ ਮਲਬਾ ਅਰੁਣਾਚਲ ਪ੍ਰਦੇਸ਼ ਦੇ ਲਿਪੋ 'ਚੋਂ ਮਿਲਿਆ ...

ਪੂਰੀ ਖ਼ਬਰ »

ਰਾਹੁਲ ਤੇ ਪਿ੍ਯੰਕਾ ਨਾਲ ਮੁਲਾਕਾਤ ਤੋਂ ਬਾਅਦ ਸਿੱਧੂ ਵਾਪਸ ਚੰਡੀਗੜ੍ਹ ਪੁੱਜੇ

• ਬਿਜਲੀ ਵਿਭਾਗ ਦਾ ਅਹੁਦਾ ਸੰਭਾਲਣ ਸਬੰਧੀ ਸਥਿਤੀ ਅਸਪੱਸ਼ਟ • ਅਹਿਮਦ ਪਟੇਲ ਵਲੋਂ ਮੁੱਖ ਮੰਤਰੀ ਨਾਲ ਗੱਲਬਾਤ ਸ਼ੁਰੂ ਹਰਕਵਲਜੀਤ ਸਿੰਘ ਚੰਡੀਗੜ੍ਹ, 11 ਜੂਨ-ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸ. ਨਵਜੋਤ ਸਿੰਘ ਸਿੱਧੂ ਜਿਨ੍ਹਾਂ ਵਲੋਂ ...

ਪੂਰੀ ਖ਼ਬਰ »

ਬੰਗਾਲ 'ਚ ਹਿੰਸਾ ਜਾਰੀ ਤਿ੍ਣਮੂਲ ਦੇ ਤਿੰਨ ਵਰਕਰਾਂ ਦੀ ਮੌਤ

ਕੋਲਕਾਤਾ, 11 ਜੂਨ (ਰਣਜੀਤ ਸਿੰਘ ਲੁਧਿਆਣਵੀ)- ਉਤਰ 24 ਪਰਗਨਾ ਜ਼ਿਲ੍ਹੇ ਦੇ ਕਾਂਕੀਨਾਰਾ ਇਲਾਕੇ 'ਚ ਅਣਪਛਾਤਿਆਂ ਵਲੋਂ ਸੁੱਟੇ ਗਏ ਬੰਬ ਦੌਰਾਨ ਤਿ੍ਣਮੂਲ ਕਾਂਗਰਸ ਦੇ ਤਿੰਨ ਵਰਕਰਾਂ ਦੀ ਮੌਤ ਹੋ ਗਈ, ਜਦੋਂਕਿ 3 ਹੋਰ ਜ਼ਖ਼ਮੀ ਹੋ ਗਏ | ਮਰਨ ਵਾਲਿਆਂ ਦੀ ਪਛਾਣ ਮੁਹੰਮਦ ...

ਪੂਰੀ ਖ਼ਬਰ »

ਪਾਕਿ ਨੇ ਕਰਤਾਰਪੁਰ ਸਾਹਿਬ ਲਾਂਘੇ ਲਈ ਬਜਟ 'ਚ ਰੱਖੇ 100 ਕਰੋੜ

ਅੰਮਿ੍ਤਸਰ, 11 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਰਕਾਰ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਵਿਕਾਸ ਲਈ 2019-20 ਦੇ ਸੰਘੀ ਬਜਟ 'ਚ 100 ਕਰੋੜ ਰੁਪਏ ਰੱਖੇ ਗਏ ਹਨ | ਇਨ੍ਹਾਂ ਫ਼ੰਡਾਂ ਨੂੰ ਅਗਲੇ ਵਿੱਤੀ ਸਾਲ 2019-20 ਦੌਰਾਨ ਜਨਤਕ ਖੇਤਰ ...

ਪੂਰੀ ਖ਼ਬਰ »

ਪੇਂਡੂ ਛੱਪੜਾਂ ਦੀ ਸਫ਼ਾਈ

ਬਹੁਤੀ ਮਨਰੇਗਾ ਮਜ਼ਦੂਰਾਂ 'ਤੇ ਨਿਰਭਰ-ਲੋਕਾਂ ਦੀ ਨਹੀਂ ਕਿਧਰੇ ਸ਼ਮੂਲੀਅਤ

ਸਫ਼ਾਈ ਲਈ ਪਾਣੀ ਦੀ ਨਿਕਾਸੀ ਜ਼ਰੂਰੀ-ਸੰਤ ਸੀਚੇਵਾਲ
ਮੇਜਰ ਸਿੰਘ
ਜਲੰਧਰ, 11 ਜੂਨ-ਪੰਜਾਬ ਸਰਕਾਰ ਵਲੋਂ ਜੂਨ ਮਹੀਨੇ ਵਿਚ ਹੀ ਰਾਜ ਦੇ 14 ਹਜ਼ਾਰ ਤੋਂ ਵਧੇਰੇ ਪੇਂਡੂ ਛੱਪੜਾਂ ਦੀ ਸਫ਼ਾਈ ਦਾ ਕ੍ਰਿਸ਼ਮਾ ਕਰਨ ਦਾ ਐਲਾਨ ਕੀਤਾ ਗਿਆ ਤੇ ਪੰਚਾਇਤ ਮੰਤਰੀ ਨੇ ਇਹ ਦਾਅਵਾ ਵੀ ਕਰ ਮਾਰਿਆ ਕਿ ਅੱਧ ਦੇ ਕਰੀਬ 6 ਹਜ਼ਾਰ ਛੱਪੜਾਂ ਦੀ ਸਫ਼ਾਈ ਦਾ ਕੰਮ ਤਾਂ ਨੇਪਰੇ ਵੀ ਚੜ੍ਹ ਗਿਆ ਹੈ, ਪਰ ਜ਼ਮੀਨੀ ਹਕੀਕਤ ਕੁਝ ਹੋਰ ਦਰਸਾ ਰਹੀ ਹੈ | ਜਿਵੇਂ ਅਕਸਰ ਹੁੰਦਾ ਹੈ ਕਿ ਸਰਕਾਰੀ ਅਮਲਾ-ਫੈਲਾ ਉੱਪਰੋਂ ਆਏ ਹੁਕਮਾਂ ਦਾ ਢਿੱਡ ਭਰਨ ਲਈ ਸਰਕਾਰੀ ਫਾਈਲਾਂ ਤੇ ਸੂਚੀਆਂ ਤਿਆਰ ਕਰਨ ਵਿਚ ਕਦੇ ਵੀ ਮਾਰ ਨਹੀਂ ਖਾਂਦਾ | ਹੁਣ ਵੀ ਬਿਲਕੁਲ ਇਵੇਂ ਹੀ ਹੋਇਆ ਹੈ | ਪੰਚਾਇਤ ਵਿਭਾਗ ਦੇ ਸਕੱਤਰਾਂ ਨੇ ਪਿੰਡਾਂ ਦੇ ਸਰਪੰਚਾਂ ਨਾਲ ਮਿਲ ਕੇ ਕਾਫ਼ੀ ਥਾਵਾਂ 'ਤੇ ਛੱਪੜਾਂ ਦੀ ਸਫ਼ਾਈ ਦੇ ਨਾਂਅ 'ਤੇ ਲਿਪਾ ਪੋਚੀ ਕੀਤੀ ਹੈ ਤੇ ਬਹੁਤੀ ਥਾਈਾ ਮਹਿਜ਼ ਦਿਖਾਵਾ ਕਰਕੇ ਅੰਕੜੇ ਜ਼ਿਲ੍ਹਾ ਤੇ ਸੂਬਾ ਦਫਤਰਾਂ ਨੂੰ ਭੇਜ ਦਿੱਤੇ ਹਨ ਪਰ 'ਅਜੀਤ' ਵਲੋਂ ਬਹੁਤ ਸਾਰੇ ਥਾਵਾਂ ਦੀ ਮੌਕੇ 'ਤੇ ਜਾ ਕੇ ਕੀਤੀ ਪੜਤਾਲ ਤੋਂ ਜੋ ਹਕੀਕਤ ਸਾਹਮਣੇ ਆਈ ਹੈ, ਉਹ ਵੱਖਰਾ ਹੀ ਦਿ੍ਸ਼ ਪੇਸ਼ ਕਰ ਰਹੀ ਹੈ | ਪੇਂਡੂ ਖ਼ੇਤਰਾਂ ਵਿਚ ਛੱਪੜਾਂ ਦੀ ਸਫਾਈ ਮੁੱਖ
ਤੌਰ 'ਤੇ ਲੋਕਾਂ ਦੇ ਸਰਗਰਮ ਸਹਿਯੋਗ ਤੇ ਸ਼ਮੂਲੀਅਤ ਨਾਲ ਸਿਰੇ ਚੜ੍ਹਦੀ ਹੈ | ਸਰਕਾਰੀ ਖ਼ਜ਼ਾਨਾ ਜਾਂ ਪੰਚਾਇਤੀ ਰਕਮਾਂ ਦੇ ਸਿਰ 'ਤੇ ਅਜਿਹੇ ਕੰਮ ਪੰਜਾਬ ਦੀ ਫਿਤਰਤ ਤੇ ਸੱਭਿਆਚਾਰ ਦੇ ਹੀ ਉਲਟ ਹਨ | ਪਹਿਲੇ ਸਮਿਆਂ ਵਿਚ ਪੇਂਡੂ ਸੜਕਾਂ ਦੀ ਉਸਾਰੀ, ਸਰਕਾਰੀ ਇਮਾਰਤਾਂ ਤੇ ਛੱਪੜਾਂ ਆਦਿ ਦੀ ਸਫਾਈ ਲਈ ਪਿੰਡਾਂ ਦੇ ਲੋਕ ਕਾਰ ਸੇਵਾ ਰਾਹੀਂ ਕਰਦੇ ਸਨ | ਕਿਸਾਨਾਂ ਦੇ ਟਰੈਕਟਰ ਵੀ ਇਸ ਕਾਰ ਸੇਵਾ ਦਾ ਅੰਗ ਬਣਦੇ ਸਨ, ਪਰ ਹੁਣ ਛੱਪੜਾਂ ਦੀ ਹੋ ਰਹੀ ਸਫ਼ਾਈ ਵਿਚ ਪਿੰਡਾਂ ਦੇ ਲੋਕਾਂ ਦਾ ਸਹਿਯੋਗ ਲੈਣ ਤੇ ਉਨ੍ਹਾਂ ਦੀ ਸ਼ਮੂਲਅਤ ਵਾਲੀ ਕੋਈ ਗੱਲ ਕਿਧਰੇ ਨਜ਼ਰ ਨਹੀਂ ਆ ਰਹੀ | ਛੱਪੜਾਂ 'ਚ ਪੈਦਾ ਹੋਈ ਹਰੀ ਬੂਟੀ, ਘਾਹ ਫੂਸ, ਗਾਰ ਤੇ ਆਲੇ ਦੁਆਲੇ ਫੈਲੇ ਗੰਦ ਨੂੰ ਹਟਾਉਣਾ ਤੇ ਫਿਰ ਪਾਣੀ ਨਿਕਾਸੀ ਦਾ ਪ੍ਰਬੰਧ ਜ਼ਰੂਰੀ ਹੈ | ਛੱਪੜਾਂ 'ਚ ਪੈਂਦੇ ਪਿੰਡ ਦੇ ਗੰਦੇ ਪਾਣੀ ਦੀ ਰੋਜ਼ਾਨਾ ਸਫਾਈ ਵੀ ਲਾਜ਼ਮੀ ਹੈ | ਛੱਪੜਾਂ ਦੀ ਗਾਰ ਕੱਢ ਕੇ ਉਸ ਦੇ ਕਿਨਾਰੇ ਮਜ਼ਬੂਤ ਕਰਨੇ ਵੀ ਜ਼ਰੂਰੀ ਹਨ | ਦੁਆਬੇ ਤੇ ਮਾਲਵੇ ਦੇ ਅਨੇਕਾਂ ਪਿੰਡਾਂ ਤੋਂ ਮਿਲੀ ਸੂਚਨਾ ਮੁਤਾਬਕ ਛੱਪੜਾਂ ਦੀ ਸਫ਼ਾਈ ਸਰਕਾਰ ਵਲੋਂ ਮਨਰੇਗਾ ਤਹਿਤ ਮਜ਼ਦੂਰ ਲਗਾ ਕੇ ਕੀਤੀ ਜਾ ਰਹੀ ਹੈ | ਇਸ ਸਫ਼ਾਈ ਵਿਚ ਗੰਦੇ ਪਾਣੀ ਨੂੰ ਖੇਤੀ ਲਈ ਵਰਤਣ ਤੇ ਰੋਜ਼ਾਨਾ ਸਫਾਈ ਕਰਨ ਦੀ ਗੱਲ ਤਾਂ ਸ਼ਾਮਿਲ ਹੀ ਨਹੀਂ | ਨਕੋਦਰ ਬਲਾਕ ਦੇ ਪਿੰਡ ਤਲਵੰਡੀ ਭਰੋ ਵਿਖੇ 4 ਏਕੜ 'ਚ ਫੈਲੇ ਛੱਪੜ ਦੀ ਸਫ਼ਾਈ ਦਾ ਕੰਮ 6-7 ਪੂਰਬੀਏ ਮਜ਼ਦੂਰ ਕਰ ਰਹੇ ਸਨ | ਉਹ ਛੱਪੜ 'ਚੋਂ ਹਰੀ ਬੂਟੀ ਹਟਾ ਰਹੇ ਸਨ | ਸਰਪੰਚ ਸ: ਲਖਬੀਰ ਸਿੰਘ ਨੇ ਦੱਸਿਆ ਕਿ ਪਿੰਡਾਂ ਦੇ ਲੋਕ ਤਾਂ ਹੁਣ ਹੱਥ ਲਾ ਕੇ ਰਾਜ਼ੀ ਨਹੀਂ | ਉਨ੍ਹਾਂ ਬੜੀ ਮੁਸ਼ਕਿਲ ਨਾਲ 90 ਹਜ਼ਾਰ 'ਚ ਇਨ੍ਹਾਂ ਮਜ਼ਦੂਰਾਂ ਨਾਲ ਠੇਕਾ ਕੀਤਾ ਹੈ | ਜਲੰਧਰ-ਨਕੋਦਰ ਸੜਕ 'ਤੇ ਪੈਂਦੇ ਪਿੰਡ ਕੰਗ ਸਾਹਬੂ ਦੇ ਬਾਹਰਵਾਰ ਪੈਂਦੇ ਛੱਪੜ ਦੀ ਸਫ਼ਾਈ ਕਰ ਦਿੱਤੇ ਹੋਣ ਦਾ ਦਾਅਵਾ ਹੈ, ਪਰ ਇਸ ਛੱਪੜ ਦੇ ਆਲੇ-ਦੁਆਲੇ ਗੰਦ ਅੱਜ ਵੀ ਉਵੇਂ ਪਿਆ ਸੀ | ਛੱਪੜ 'ਚੋਂ ਗਾਰ ਵੀ ਕੱਢੀ ਨਹੀਂ ਗਈ ਤੇ ਬਸ ਘਾਹ ਫੂਸ ਜਾਂ ਹਰੀ ਬੂਟੀ ਆਦਿ ਦੂਰ ਕਰਕੇ ਹੀ ਬੁੱਤਾ ਸਾਰਿਆ ਗਿਆ ਹੈ | ਨੂਰਮਹਿਲ ਬਲਾਕ ਦੇ ਪਿੰਡ ਸੰਘੇ ਖ਼ਾਲਸਾ 'ਚ ਇੰਗਲੈਂਡ ਨਿਵਾਸੀ ਪੇਂਡੂਆਂ ਵਲੋਂ ਟਰੀਟਮੈਂਟ ਪਲਾਂਟ ਲਗਾ ਕੇ ਗੰਦੇ ਪਾਣੀ ਦਾ ਨਿਪਟਾਰਾ ਕੀਤਾ ਗਿਆ ਹੈ, ਪਰ ਇਸ ਦੇ ਨਾਲ ਲਗਦੇ ਦਰਜਨ ਦੇ ਕਰੀਬ ਪਿੰਡਾਂ ਵਿਚ ਛੱਪੜਾਂ ਦੀ ਸਫ਼ਾਈ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਹੈ ਤੇ ਲੋਕਾਂ ਨੂੰ ਕੋਈ ਜਾਣਕਾਰੀ ਹੀ ਨਹੀਂ | ਨਕੋਦਰ ਨੇੜੇ ਪੈਂਦੇ ਟੁੱਟ ਕਲਾਂ ਦੀ ਪੰਚਾਇਤ ਨੇ ਗੰਦੇ ਪਾਣੀ ਦੀ ਸੰਭਾਲ ਲਈ ਪਿੰਡ ਤੋਂ ਕਾਫ਼ੀ ਹਟਵਾਂ ਵੱਡਾ ਪਲਾਂਟ ਤਾਂ ਲਗਾਇਆ ਹੈ, ਪਰ ਇਸ ਦੀ ਸਾਫ਼ ਸਫਾਈ ਦਾ ਉਚਿਤ ਪ੍ਰਬੰਧ ਅਜੇ ਕਰਨਾ ਹੈ | ਸਰਪੰਚ ਸ: ਬਲਵੰਤ ਸਿੰਘ ਨੇ ਦੱਸਿਆ ਕਿ ਜੇ. ਸੀ. ਬੀ. ਮੰਗਵਾਈ ਹੈ ਤੇ ਤਲਾਬ ਵਿਚੋਂ ਪਾਣੀ ਕੱਢ ਕੇ ਖੇਤਾਂ 'ਚ ਪਾਉਣ ਲਈ ਮੋਟਰ ਵੀ ਲਗਾ ਰਹੇ ਹਨ | ਬਰਨਾਲਾ ਜ਼ਿਲ੍ਹੇ ਦੇ ਪਿੰਡ ਧੂੜਕੋਟ 'ਚ 4 ਛੱਪੜ ਹਨ | ਪਿੰਡ ਦੇ ਪੰਚ ਨੇ ਦੱਸਿਆ ਕਿ ਪੰਚਾਇਤ ਨੇ ਮਨਰੇਗਾ ਯੋਜਨਾ ਤਹਿਤ ਦਿਹਾੜੀ 'ਤੇ ਮਜ਼ਦੂਰ ਲਗਾ ਕੇ ਇਕ ਛੱਪੜ ਦੀ ਸਫ਼ਾਈ ਕਰਵਾਈ ਗਈ ਹੈ | ਪਿੰਡ ਵਾਲਿਆਂ ਦੀ ਕੋਈ ਸ਼ਮੂਲੀਅਤ ਨਹੀਂ | ਜ਼ਿਲ੍ਹਾ ਮਾਨਸਾ ਦੇ ਪਿੰਡ ਰੰਗੜਿਆਲ ਦੇ ਲੰਮਾ ਸਮਾਂ ਸਰਪੰਚ ਰਹੇ ਤੇ ਪੰਜਾਬ ਪੰਚਾਇਤ ਯੂਨੀਅਨ ਦੇ ਸਾਬਕਾ ਪ੍ਰਧਾਨ ਸ: ਗੁਰਚਰਨ ਸਿੰਘ ਰੰਗੜਿਆਲ ਨੇ ਦੱਸਿਆ ਕਿ ਬਲਾਕ ਬੁਢਲਾਡਾ ਦੇ ਕਿਸੇ ਵੀ ਪਿੰਡ ਵਿਚ ਛੱਪੜਾਂ ਦੀ ਸਫਾਈ ਦਾ ਕੰਮ ਨਹੀਂ ਹੋ ਰਿਹਾ ਤੇ ਨਾ ਹੀ ਪੰਚਾਇਤ ਵਿਭਾਗ ਦੇ ਕਿਸੇ ਅਧਿਕਾਰੀ ਨੇ ਪੰਚਾਇਤਾਂ ਤੇ ਲੋਕਾਂ ਨੂੰ ਇਸ ਕੰਮ ਲਈ ਉਤਸ਼ਾਹਿਤ ਕਰਨ ਦਾ ਯਤਨ ਹੀ ਕੀਤਾ ਹੈ | ਜਲੰਧਰ ਜ਼ਿਲ੍ਹੇ ਦੇ ਅਕਾਲੀ ਦਲ ਨਾਲ ਸਬੰਧਿਤ ਤਿੰਨ ਵਿਧਾਇਕਾਂ ਸ: ਗੁਰਪ੍ਰਤਾਪ ਸਿੰਘ ਵਡਾਲਾ, ਸ੍ਰੀ ਪਵਨ ਟੀਨੂੰ ਤੇ ਸ੍ਰੀ ਬਲਦੇਵ ਖਹਿਰਾ ਨੇ ਦੱਸਿਆ ਕਿ ਅਜਿਹੇ ਜਨਤਕ ਸ਼ਮੂਲੀਅਤ ਵਾਲੇ ਮਾਮਲੇ 'ਚ ਪ੍ਰਸ਼ਾਸਨ ਜਾਂ ਪੰਚਾਇਤ ਵਿਭਾਗ ਨੇ ਉਨ੍ਹਾਂ ਨਾਲ ਹਾਲੇ ਤੱਕ ਕੋਈ ਸੰਪਰਕ ਨਹੀਂ ਕੀਤਾ | ਉਨ੍ਹਾਂ ਇਹ ਵੀ ਕਿਹਾ ਸਰਕਾਰ ਸਿਆਸੀ ਪ੍ਰਚਾਰਬਾਜ਼ੀ ਤਾਂ ਕਰ ਰਹੀ ਹੈ, ਪਰ ਜ਼ਮੀਨੀ ਪੱਧਰ 'ਤੇ ਕੋਈ ਸਾਰਥਕ ਕਦਮ ਚੁੱਕਿਆ ਨਜ਼ਰ ਨਹੀਂ ਆ ਰਿਹਾ |
ਗੰਦੇ ਪਾਣੀ ਦੀ ਨਿਕਾਸੀ ਬਗੈਰ ਛੱਪੜਾਂ ਦੀ ਸਫ਼ਾਈ ਨਹੀਂ-ਸੰਤ ਸੀਚੇਵਾਲ
ਉੱਘੇ ਵਾਤਾਵਰਨ ਪ੍ਰੇਮੀ ਤੇ ਪਿੰਡਾਂ ਵਿਚ ਦੇਸੀ ਢੰਗ ਨਾਲ ਸੀਵਰੇਜ ਪਾਉਣ ਤੇ ਪਾਣੀ ਦੇ ਨਿਕਾਸ ਦੇ ਮਾਹਿਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਕਹਿਣਾ ਹੈ ਕਿ ਛੱਪੜਾਂ ਦੀ ਸਫ਼ਾਈ, ਘਰਾਂ ਦੀ ਹਰ ਰੋਜ਼ ਸਫ਼ਾਈ ਵਰਗਾ ਕੰਮ ਹੈ | ਉਨ੍ਹਾਂ ਕਿਹਾ ਕਿ ਅੱਜ ਦੇ ਛੱਪੜਾਂ ਵਿਚ ਹਰ ਰੋਜ਼ ਸਾਰੇ ਪਿੰਡ ਦਾ ਗੰਦਾ ਪਾਣੀ ਜਮ੍ਹਾਂ ਹੁੰਦਾ ਹੈ ਤੇ ਇਸ ਦਾ ਨਿਕਾਸ ਵੀ ਹਰ ਰੋਜ਼ ਹੋਣਾ ਚਾਹੀਦਾ ਹੈ | ਛੱਪੜਾਂ ਦੇ ਪਾਣੀ ਨੂੰ ਯੋਗ ਤਰੀਕੇ ਨਾਲ ਖੇਤੀ ਦੀ ਸਿੰਚਾਈ ਲਈ ਵਰਤਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਪਿੰਡ ਸੀਚੇਵਾਲ ਵਿਚ ਅਸੀਂ ਛੱਪੜ ਦੀ ਸਫ਼ਾਈ ਤੇ ਗੰਦੇ ਪਾਣੀ ਦੀ ਯੋਗ ਵਰਤੋਂ ਦਾ ਮਾਡਲ ਕਾਇਮ ਕੀਤਾ ਹੈ | ਉਨ੍ਹਾਂ ਦਾ ਕਹਿਣਾ ਸੀ ਕਿ ਇਹ ਸਾਰਾ ਕੰਮ ਲੋਕਾਂ ਦੀ ਪਹਿਲਕਦਮੀ ਤੇ ਸਹਿਯੋਗ ਨਾਲ ਹੀ ਨੇਪਰੇ ਚੜ੍ਹ ਸਕਦਾ ਹੈ ਤੇ ਅਸੀਂ ਤਜਰਬਾ ਕਰਕੇ ਸਾਬਤ ਵੀ ਕੀਤਾ ਹੈ |


ਖ਼ਬਰ ਸ਼ੇਅਰ ਕਰੋ

550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਦੇ ਗੁਰੂ ਘਰਾਂ ਦੀ ਸੇਵਾ ਲਈ ਕਰੀਬ 44 ਅਰਬ ਰੁਪਏ ਦੇ ਨਿਵੇਸ਼ ਦਾ ਐਲਾਨ

ਮਨਪ੍ਰੀਤ ਸਿੰਘ ਬੱਧਨੀ ਕਲਾਂ ਲੰਡਨ, 11 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ. ਕੇ. ਦੇ ਦੌਰੇ 'ਤੇ ਆਏ ਪਾਕਿਸਤਾਨ ਦੇ ਸੈਰ ਸਪਾਟਾ ਵਿਭਾਗ ਦੇ ਚੇਅਰਮੈਨ ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਲਾਹਕਾਰ ਸਈਅਦ ਜ਼ੁਲਫਕਾਰ ਬੁਖਾਰੀ ਨਾਲ ਲੰਡਨ ਦੇ ਰੈਮਬਰਾਂਡਿਟ ਹੋਟਲ ...

ਪੂਰੀ ਖ਼ਬਰ »

ਦਾਦੇ ਨੇ ਵਿਖਾਈ ਚਿਖ਼ਾ ਨੂੰ ਅਗਨੀ

ਪ੍ਰਸ਼ਾਸਨ ਦੇ ਤੁੱਕਾ-ਮਾਰ ਬਚਾਅ ਕਾਰਜਾਂ ਦੀ ਭੇਟ ਚੜ੍ਹੇ ਮਾਸੂਮ ਫ਼ਤਹਿਵੀਰ ਸਿੰਘ ਨੂੰ ਪੀ.ਜੀ.ਆਈ. ਚੰਡੀਗੜ੍ਹ ਦੇ ਡਾਕਟਰਾਂ ਨੇ ਪੋਸਟਮਾਰਟਮ ਕਰਨ ਉਪਰੰਤ ਮੁੜ ਸੰਗਰੂਰ ਪ੍ਰਸ਼ਾਸਨ ਨੂੰ ਸੌਾਪ ਦਿੱਤਾ, ਜਿਸ ਨੂੰ ਇਕ ਹੈਲੀਕਾਪਟਰ ਰਾਹੀਂ ਦੁਪਹਿਰ ਕਰੀਬ ਪੌਣੇ ਕੁ 1 ...

ਪੂਰੀ ਖ਼ਬਰ »

ਕਈ ਥਾਈਾ ਲੋਕਾਂ ਵਲੋਂ ਰੋਸ ਪ੍ਰਦਰਸ਼ਨ

ਫ਼ਤਹਿਵੀਰ ਸਿੰਘ ਦੀ ਜਿਵੇਂ ਹੀ ਮੌਤ ਦੀ ਖ਼ਬਰ ਆਈ ਤਾਂ ਸ਼ਹਿਰ ਅਤੇ ਇਲਾਕੇ ਦੇ ਲੋਕ ਭੜਕ ਉੱਠੇ ਅਤੇ ਭੜਕੇ ਲੋਕਾਂ ਨੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਰੋਸ ਧਰਨੇ ਲਾ ਕੇ ਪ੍ਰਸ਼ਾਸਨ ਅਤੇ ਸਰਕਾਰ ਦੇ ਿਖ਼ਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਸਥਾਨਕ ਆਈ.ਟੀ.ਆਈ. ਚੌਕ ...

ਪੂਰੀ ਖ਼ਬਰ »

ਨਵੇਂ ਮੰਤਰੀ ਪ੍ਰੀਸ਼ਦ ਦੀ ਪਹਿਲੀ ਬੈਠਕ ਅੱਜ

ਨਵੀਂ ਦਿੱਲੀ, 11 ਜੂਨ (ਏਜੰਸੀ)-ਨਵੀਂ ਮੰਤਰੀ ਪ੍ਰੀਸ਼ਦ ਦੀ ਪਹਿਲੀ ਬੈਠਕ ਬੁੱਧਵਾਰ (12 ਜੂਨ) ਨੂੰ ਹੋਵੇਗੀ, ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਆਪਣੀ ਸਰਕਾਰ ਦੀ ਰੂਪਰੇਖਾ ਤਿਆਰ ਕਰਨ ਦੀ ਸੰਭਾਵਨਾ ਹੈ | ਪ੍ਰਧਾਨ ਮੰਤਰੀ ਵਲੋਂ ਮੰਤਰਾਲੇ ਚਲਾਉਣ ਲਈ ਰਾਜ ...

ਪੂਰੀ ਖ਼ਬਰ »

ਤਿੰਨ ਤਲਾਕ ਦੇ ਨਵੇਂ ਬਿੱਲ ਲਿਆਉਣ ਬਾਰੇ ਹੋ ਸਕਦੀ ਹੈ ਚਰਚਾ

ਨਵੀਂ ਦਿੱਲੀ, 11 ਜੂਨ (ਏਜੰਸੀ)- ਕੇਂਦਰੀ ਮੰਤਰੀ ਮੰਡਲ ਵਲੋਂ ਬੁੱਧਵਾਰ ਨੂੰ ਆਪਣੀ ਬੈਠਕ 'ਚ ਇਕ ਵਾਰ 'ਚ ਤਿੰਨ ਤਲਾਕ 'ਤੇ ਪਾਬੰਧੀ ਲਗਾਉਣ ਵਾਲੇ ਨਵੇਂ ਬਿਲ ਪੇਸ਼ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਹੈ | ਇਕ ਵਾਰ ਸੰਸਦ ਵਲੋਂ ਪਾਸ ਹੋਣ ਤੋਂ ਬਾਅਦ ਪ੍ਰਸਤਾਵਿਤ ...

ਪੂਰੀ ਖ਼ਬਰ »

ਸੁਪਰੀਮ ਕੋਰਟ ਵਲੋਂ ਪੱਤਰਕਾਰ ਪ੍ਰਸ਼ਾਂਤ ਕਨੌਜੀਆ ਨੂੰ ਰਿਹਾਅ ਕਰਨ ਦਾ ਆਦੇਸ਼

ਨਵੀਂ ਦਿੱਲੀ, 11 ਜੂਨ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਿਖ਼ਲਾਫ਼ ਕਥਿਤ ਇਤਰਾਜ਼ਯੋਗ ਟਿੱਪਣੀ ਕਰਨ ਲਈ ਗਿ੍ਫ਼ਤਾਰ ਕੀਤੇ ਗਏ ਪੱਤਰਕਾਰ ਪ੍ਰਸ਼ਾਂਤ ਕਨੌਜੀਆ ਨੂੰ ਫੌਰਨ ਰਿਹਾਅ ਕਰਨ ਦਾ ਆਦੇਸ਼ ਦਿੱਤਾ ਹੈ | ...

ਪੂਰੀ ਖ਼ਬਰ »

ਬੰਗਾਲ ਨੂੰ ਗੁਜਰਾਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ- ਮਮਤਾ

ਕੋਲਕਾਤਾ, 11 ਜੂਨ (ਰਣਜੀਤ ਸਿੰਘ ਲੁਧਿਆਣਵੀ)-ਬੰਗਾਲ ਦਾ ਮਾਣ, ਬੰਗਾਲ ਦੀ ਪਛਾਣ ਈਸ਼ਵਰ ਚੰਦਰ ਵਿਦਿਆਸਾਗਰ ਦੀ ਮੂਰਤੀ ਦੀ ਦੁਬਾਰਾ ਸਥਾਪਨਾ ਕਰਨ ਮੌਕੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਅੱਜ ਦੇ ਗ੍ਰਹਿ ਮੰਤਰੀ ਦੀ ਮੌਜੂਦਗੀ 'ਚ ਮੂਰਤੀ ...

ਪੂਰੀ ਖ਼ਬਰ »

ਲੋੜੀਂਦੀ ਆਕਸੀਜਨ ਨਾ ਮਿਲਣ ਕਰਕੇ ਕੁਝ ਦਿਨ ਪਹਿਲਾਂ ਹੋ ਚੁੱਕੀ ਸੀ ਫ਼ਤਹਿਵੀਰ ਦੀ ਮੌਤ-ਪੋਸਟਮਾਰਟਮ ਰਿਪੋਰਟ 'ਚ ਖ਼ੁਲਾਸਾ

• ਪੀ.ਜੀ.ਆਈ. 'ਚ ਦਾਖ਼ਲ ਕਰਨ ਸਮੇਂ ਨਹੀਂ ਚੱਲ ਰਹੀ ਸੀ ਨਬਜ਼, ਧੜਕਣ ਸੀ ਬੰਦ • ਮਿ੍ਤਕ ਦੇਹ ਨੂੰ ਹੈਲੀਕਾਪਟਰ ਰਾਹੀਂ ਪਹੁੰਚਾਇਆ ਗਿਆ ਪਿੰਡ ਮਨਜੋਤ ਸਿੰਘ ਜੋਤ ਚੰਡੀਗੜ੍ਹ, 11 ਜੂਨ-ਫ਼ਤਹਿਵੀਰ ਸਿੰਘ ਦਾ ਪੀ.ਜੀ.ਆਈ. ਚੰਡੀਗੜ੍ਹ ਵਿਖੇ ਪੋਸਟਮਾਰਟਮ ਕੀਤਾ ਗਿਆ | ...

ਪੂਰੀ ਖ਼ਬਰ »

ਨਵਾਜ਼ ਸ਼ਰੀਫ਼ ਦਾ ਭਤੀਜਾ ਹਮਜ਼ਾ ਸ਼ਾਹਬਾਜ਼ ਗਿ੍ਫ਼ਤਾਰ

ਅੰਮਿ੍ਤਸਰ, 11 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਭਤੀਜੇ ਅਤੇ ਪਾਕਿਸਤਾਨ ਦੀ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਮਜ਼ਾ ਸ਼ਾਹਬਾਜ਼ ਨੂੰ ਭਿ੍ਸ਼ਟਾਚਾਰ ਵਿਰੋਧੀ ਸੰਸਥਾ ਕੌਮੀ ਜਵਾਬਦੇਹੀ ਬਿਊਰੋ (ਐਨ.ਏ.ਬੀ.) ...

ਪੂਰੀ ਖ਼ਬਰ »

ਫਰਾਂਸ ਦੇ ਰਾਸ਼ਟਰਪਤੀ ਦੇ ਸੱਦੇ 'ਤੇ ਜੀ-7 ਸਿਖ਼ਰ ਸੰਮੇਲਨ 'ਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਮੋਦੀ

ਨਵੀਂ ਦਿੱਲੀ, 11 ਜੂਨ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਸਤ 'ਚ ਹੋਣ ਵਾਲੇ ਜੀ-7 ਸਿਖ਼ਰ ਸੰਮੇਲਨ 'ਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ | ਫਰਾਂਸ ਦੇ ਰਾਸ਼ਟਰਪਤੀ ਈਮੈਨੂਏਲ ਮੈਕਰੋ ਵਲੋਂ 24 ਤੋਂ 26 ਅਗਸਤ ਦਰਮਿਆਨ ਫਰਾਂਸ ਦੇ ਬਿਆਰਿਟਜ਼ 'ਚ ਹੋਣ ...

ਪੂਰੀ ਖ਼ਬਰ »

ਭਾਜਪਾ ਦੇ ਡਾ: ਵਰਿੰਦਰ ਕੁਮਾਰ ਹੋਣਗੇ ਲੋਕ ਸਭਾ ਦੇ ਆਰਜ਼ੀ ਸਪੀਕਰ

ਨਵੀਂ ਦਿੱਲੀ, 11 ਜੂਨ (ਉਪਮਾ ਡਾਗਾ ਪਾਰਥ)-ਸੱਤਵੀਂ ਵਾਰ ਸੰਸਦ ਮੈਂਬਰ ਬਣੇ ਭਾਜਪਾ ਦੇ ਡਾ: ਵਰਿੰਦਰ ਕੁਮਾਰ 17ਵੀਂ ਲੋਕ ਸਭਾ ਦੇ ਆਰਜ਼ੀ ਸਪੀਕਰ ਹੋਣਗੇ | ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਤੋਂ ਸੰਸਦ ਮੈਂਬਰ ਡਾ: ਵਰਿੰਦਰ ਕੁਮਾਰ ਨੂੰ ਆਰਜ਼ੀ ਤੌਰ 'ਤੇ ਲੋਕ ਸਭਾ ਦਾ ਸਪੀਕਰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX