ਤਾਜਾ ਖ਼ਬਰਾਂ


ਇਲਾਕਾ ਸੰਦੌੜ ਅੰਦਰ ਪੈਰ ਪਸਾਰਨ ਲੱਗਿਆ ਕੋਰੋਨਾ , ਵੱਖ-ਵੱਖ ਪਿੰਡਾਂ ਦੇ ਦੋ ਵਿਅਕਤੀ ਕੋਰੋਨਾ ਪਾਜ਼ੀਟਿਵ ਆਏ
. . .  1 day ago
ਸੰਦੌੜ ,8 ਜੁਲਾਈ ( ਜਸਵੀਰ ਸਿੰਘ ਜੱਸੀ ) ਪਿੰਡ ਝੁਨੇਰ ਵਿਖੇ ਇੱਕ ਪੁਲਿਸ ਅਧਿਕਾਰੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਦੀ ਪੁਸ਼ਟੀ ਸਿਹਤ ਵਿਭਾਗ ਵੱਲੋਂ ਕੀਤੀ ਗਈ । ਜਾਣਕਾਰੀ ਅਨੁਸਾਰ ਨੇੜਲੇ ਪਿੰਡ ਝੁਨੇਰ ਦਾ ਸਾਧੂ ਸਿੰਘ ਜੋ ...
ਵਿਸ਼ਾਖਾਪਟਨ ਤੋਂ ਛੁੱਟੀ ‘ਤੇ ਆਏ ਬੋਹਾ ਦੇ ਫੌਜੀ ਜਵਾਨ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਮਾਨਸਾ/ਬੁਢਲਾਡਾ ,8 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ/ਸਵਰਨ ਸਿੰਘ ਰਾਹੀ)- ਬੀਤੇ ਕੱਲ੍ਹ ਸਬ-ਡਵੀਜਨ ਬੁਢਲਾਡਾ ਦੀ ਨਗਰ ਪੰਚਾਇਤ ਬੋਹਾ ਦੇ ਬਾਹਰੋਂ ਪਰਤੇ ਇੱਕ 33 ਸਾਲਾ ਨੌਜਵਾਨ ਦਾ ...
ਸੜਕ ਹਾਦਸੇ 'ਚ ਇੱਕ ਬਜ਼ੁਰਗ ਦੀ ਮੌਤ
. . .  1 day ago
ਨਾਭਾ, 8 ਜੁਲਾਈ (ਕਰਮਜੀਤ ਸਿੰਘ ) - ਸਥਾਨਕ ਸਰਕਲਰ ਰੋਡ ਸਥਿਤ ਨਵੀਂ ਅਨਾਜ ਮੰਡੀ ਸਾਹਮਣੇ ਇੱਕ ਬਜ਼ੁਰਗ ਓਮ ਪ੍ਰਕਾਸ਼ (68) ਪੁੱਤਰ ਬਨਾਰਸੀ ਦਾਸ ਵਾਸੀ ਢੀਂਗਰਾ ਕਾਲੋਨੀ ਨਾਭਾ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ।ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਖਾਲੀ ਟਰੱਕ ਤੇਜ਼ ਰਫ਼ਤਾਰੀ ਨਾਲ ਓਮ ਪ੍ਰਕਾਸ਼ ਜੋ ਕਿ ਐਕਟਿਵਾ 'ਤੇ ਸਵਾਰ ਸੀ ਨੂੰ ਫੇਟ ਮਾਰ ਕੇ ਫ਼ਰਾਰ...
ਟਰੂ ਨਾਟ ਮਸ਼ੀਨ 'ਤੇ ਨਵਾਂਸ਼ਹਿਰ ਦੇ 2 ਵਿਅਕਤੀ ਆਏ ਕੋਰੋਨਾ ਪਾਜ਼ੀਟਿਵ
. . .  1 day ago
ਨਵਾਂਸ਼ਹਿਰ, 8 ਜੁਲਾਈ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ) - ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਟਰੂ ਨਾਟ ਮਸ਼ੀਨ 'ਤੇ ਟੈੱਸਟ ਕਰਵਾਉਣ ਆਏ ਨਵਾਂਸ਼ਹਿਰ ਦੇ ਦੋ ਵਸਨੀਕ ਪਾਜ਼ੀਟਿਵ ਪਾਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਆਰ. ਪੀ. ਭਾਟੀਆ ਨੇ ਦੱਸਿਆ...
ਬਠਿੰਡਾ ਦੇ ਸੈਸ਼ਨ ਜੱਜ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  1 day ago
ਬਠਿੰਡਾ, 8 ਜੁਲਾਈ (ਅੰਮ੍ਰਿਤਪਾਲ ਸਿੰਘ ਵਲਾਣ) - ਅੱਜ ਸ਼ਾਮੀਂ ਬਠਿੰਡਾ ਦੇ ਸੈਸ਼ਨ ਜੱਜ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਸੈਸ਼ਨ ਜੱਜ ਚੰਡੀਗੜ੍ਹ ਤੋਂ ਹਨ ਅਤੇ ਉੱਥੇ ਹੀ ਡਾਕਟਰੀ ਦੇਖ ਰੇਖ ਵਿਚ ਹਨ।ਸਵੇਰੇ 3 ਵਿਅਕਤੀਆਂ ਦੀ ਰਿਪੋਰਟ ਪਾਜ਼ੀਟਿਵ ਮਿਲੀ ਸੀ, ਜਿਨ੍ਹਾਂ ਵਿਚ ਇਕ ਕੁਵੈਤ ਤੋਂ ਪਰਤਿਆ ਵਿਅਕਤੀ...
ਕੋਰੋਨਾ ਪਾਜ਼ੀਟਿਵ ਸਾਬਕਾ ਸਰਪੰਚ ਦੇ 7 ਪਰਿਵਾਰਕ ਮੈਂਬਰਾਂ ਅਤੇ ਇੱਕ ਕਰੀਬੀ ਦੀ ਰਿਪੋਰਟ ਵੀ ਪਾਜ਼ੀਟਿਵ
. . .  1 day ago
ਜੰਡਿਆਲਾ ਮੰਜਕੀ, 8 ਜੁਲਾਈ (ਸੁਰਜੀਤ ਸਿੰਘ ਜੰਡਿਆਲਾ) - ਨਜ਼ਦੀਕੀ ਪਿੰਡ ਸਮਰਾਏ ਦੇ ਸਾਬਕਾ ਸਰਪੰਚ ਜੋ ਕਿ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਕਾਰਨ ਕੱੁਝ ਦਿਨਾਂ ਤੋਂ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਹਨ ਦੇ ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਕੁੱਲ 30 ਪਿੰਡ ਵਾਸੀਆਂ...
ਪਿੰਡ ਫਰਵਾਲੀ (ਸੰਗਰੂਰ) ਦੇ ਇਕ ਵਿਅਕਤੀ ਨੂੰ ਹੋਇਆ ਕੋਰੋਨਾ
. . .  1 day ago
ਸੰਦੌੜ, 8 ਜੁਲਾਈ (ਗੁਰਪ੍ਰੀਤ ਸਿੰਘ ਚੀਮਾ) - ਨਜ਼ਦੀਕੀ ਪਿੰਡ ਫਰਵਾਲੀ ਦੇ ਇਕ ਵਿਅਕਤੀ ਨੂੰ ਕੋਰੋਨਾ ਹੋਣ ਦੀ ਸਿਹਤ ਵਿਭਾਗ ਨੇ ਪੁਸ਼ਟੀ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਫਰਵਾਲੀ ਨਾਲ ਸਬੰਧਿਤ ਮਿਸਤਰੀ ਬਲਵਿੰਦਰ ਸਿੰਘ ਜੋ ਕਿ ਰਸੌਲੀ ਦੇ ਆਪ੍ਰੇਸ਼ਨ ਕਰਵਾਉਣ ਲਈ ਲੁਧਿਆਣਾ...
ਫ਼ਾਜ਼ਿਲਕਾ ਜ਼ਿਲ੍ਹੇ 'ਚ ਬੀ.ਐਸ.ਐਫ. ਦੇ 14 ਜਵਾਨਾਂ ਨੇ  ਕਰੋਨਾ ’ਤੇ ਪਾਈ ਫਤਿਹ  
. . .  1 day ago
ਫ਼ਾਜ਼ਿਲਕਾ, 8 ਜੁਲਾਈ (ਪ੍ਰਦੀਪ ਕੁਮਾਰ)- ਬੀ.ਐਸ.ਐਫ. ਲਈ ਇਕ ਵੱਡੀ ਰਾਹਤ ਵਾਲੀ ਖ਼ਬਰ ਹੈ, ਫ਼ਾਜ਼ਿਲਕਾ ਜ਼ਿਲ੍ਹੇ ਵਿਚ 14 ਕੋਰੋਨਾ ਪਾਜੀਟਿਵ ਬੀ.ਐਸ. ਐਫ. ਦੇ ਜਵਾਨਾਂ ਸਿਹਤਮੰਦ ਹੋ ਗਏ ਹਨ, ਜਾਣਕਾਰੀ ਦੇਂਦਿਆ ਫ਼ਾਜ਼ਿਲਕਾ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਸੀ.ਐਮ. ਕਟਾਰੀਆ ਨੇ ਦੱਸਿਆ ਕਿ ਬੀ.ਐਸ.ਐਫ. ਦੇ 14 ਜਵਾਨਾਂ ਨੇ ਮਿਸ਼ਨ ਫਤਿਹ ਮੁਹਿੰਮ ਤਹਿਤ...
ਐਸ.ਡੀ.ਐਮ. ਫਗਵਾੜਾ ਤੇ ਗ੍ਰਾਮੀਣ ਬੈਂਕ ਦੇ ਇਕ ਮੁਲਾਜ਼ਮ ਦੀ ਰਿਪੋਰਟ ਕੋਰੋਨਾ ਪਾਜ਼ਟਿਵ
. . .  1 day ago
ਕਪੂਰਥਲਾ, 8 ਜੁਲਾਈ (ਅਮਰਜੀਤ ਕੋਮਲ) - ਜ਼ਿਲ੍ਹੇ ਵਿਚ ਅੱਜ 2 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ, ਇਨ੍ਹਾਂ ਵਿਚ ਐਸ.ਡੀ.ਐਮ. ਫਗਵਾੜਾ ਪਵਿੱਤਰ ਸਿੰਘ ਤੇ ਪੰਜਾਬ ਗ੍ਰਾਮੀਣ ਬੈਂਕ ਕਪੂਰਥਲਾ ਦਾ ਇਕ ਮੁਲਾਜ਼ਮ ਸ਼ਾਮਲ ਹੈ। ਡਾ: ਰਾਜੀਵ ਭਗਤ ਨੇ ਦੱਸਿਆ ਕਿ ਐਸ.ਡੀ.ਐਮ. ਫਗਵਾੜਾ ਦੀ ਕੋਰੋਨਾ...
ਬਿਨਾਂ ਆਗਿਆ ਧਰਨਾ ਦੇਣ ਦੇ ਦੋਸ਼ ਹੇਠ ਲਾਲੀ ਰਣੀਕੇ ਤੇ ਹੋਰ ਅਕਾਲੀ ਆਗੂਆਂ ਖ਼ਿਲਾਫ਼ ਮਾਮਲਾ ਦਰਜ
. . .  1 day ago
ਅਟਾਰੀ, 8 ਜੁਲਾਈ (ਰੁਪਿੰਦਰਜੀਤ ਸਿੰਘ ਭਕਨਾ) - ਪੁਲਿਸ ਥਾਣਾ ਘਰਿੰਡਾ ਵੱਲੋਂ ਮਹਿੰਗਾਈ ਖ਼ਿਲਾਫ਼ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ ਮੈਂਬਰ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ ਹਲਕਾ ਅਟਾਰੀ ਵਿੱਚ ਬਿਨਾਂ ਆਗਿਆ ਧਰਨਾ ਦੇਣ ਦੇ ਦੋਸ਼ ਹੇਠ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ ਅਤੇ ਹੋਰ ਅਕਾਲੀ...
ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਦੇ 3 ਹੋਰ ਮਾਮਲੇ ਆਏ ਸਾਹਮਣੇ
. . .  1 day ago
ਸ੍ਰੀ ਮੁਕਤਸਰ ਸਾਹਿਬ, 8 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 3 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਮਰੀਜ਼ ਉਮਰ 60 ਸਾਲ ਪੰਡਿਤ ਜੈ ਦਿਆਲ ਸਟਰੀਟ ਸ੍ਰੀ ਮੁਕਤਸਰ ਸਾਹਿਬ, ਦੂਜਾ ਮਰੀਜ਼ ਪਿੰਡ ਰੁਪਾਣਾ ਉਮਰ 26 ਸਾਲ...
ਡੀ.ਜੀ.ਪੀ. ਵੱਲੋਂ ਥਾਣਾ ਮੁਖੀ ਸੁਰਿੰਦਰ ਕੁਮਾਰ ਭੱਲਾ ਨੂੰ ਮਿਲਿਆ ਡੀ.ਜੀ.ਪੀ ਡਿਸਕ ਐਵਾਰਡ
. . .  1 day ago
ਲਹਿਰਾਗਾਗਾ, 8 ਜੁਲਾਈ (ਅਸ਼ੋਕ ਗਰਗ) – ਪੁਲਿਸ ਥਾਣਾ ਲਹਿਰਾਗਾਗਾ ਵਿਖੇ ਸੇਵਾ ਨਿਭਾਅ ਰਹੇ ਥਾਣਾ ਮੁਖੀ ਸੁਰਿੰਦਰ ਕੁਮਾਰ ਭੱਲਾ ਨੂੰ ਡੀ.ਜੀ.ਪੀ. ਪੰਜਾਬ ਦਿਨਕਰ ਗੁਪਤਾ ਨੇ ਡੀ.ਜੀ.ਪੀ. ਡਿਸਕ ਐਵਾਰਡ ਦੇ ਕੇ ਸਨਮਾਨਿਤ ਕੀਤਾ ਹੈ।ਇਹ ਐਵਾਰਡ ਉਨ੍ਹਾਂ ਨੂੰ ਕੋਰੋਨਾ ਵਾਇਰਸ ਦੀ ਮਹਾਂਮਾਰੀ...
ਡੇਰਾ ਸਿਰਸਾ ਰਾਸ਼ਟਰੀ ਕਮੇਟੀ ਮੈਂਬਰਾਂ ਹਰਸ਼ ਧੂਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ
. . .  1 day ago
ਫ਼ਰੀਦਕੋਟ, 8 ਜੁਲਾਈ (ਜਸਵੰਤ ਸਿੰਘ ਪੁਰਬਾ) - ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਪੰਜ ਵਰ੍ਹੇ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਕਰਨ ਅਤੇ ਬਾਅਦ ਵਿਚ ਬੇਅਦਬੀ ਦੀ ਸਾਜ਼ਿਸ਼ ਰਚਣ ਵਾਲੇ ਤਿੰਨ ਡੇਰਾ ਸਿਰਸਾ ਰਾਸ਼ਟਰੀ ਕਮੇਟੀ ਦੇ ਮੈਂਬਰਾਂ ਹਰਸ਼ ਧੂਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਦੇ ਅਦਾਲਤ ਨੇ ਗ੍ਰਿਫ਼ਤਾਰੀ...
ਫ਼ਰੀਦਕੋਟ ਜ਼ਿਲ੍ਹੇ 'ਚ 7 ਆਂਗਣਵਾੜੀ ਵਰਕਰ, 1 ਪੁਲਿਸ ਕਰਮਚਾਰੀ ਸਮੇਤ 17 ਕੋਰੋਨਾ ਪਾਜ਼ੀਟਿਵ
. . .  1 day ago
ਫ਼ਰੀਦਕੋਟ, 8 ਜੁਲਾਈ (ਜਸਵੰਤ ਸਿੰਘ ਪੁਰਬਾ) - ਸਿਵਲ ਸਰਜਨ ਫ਼ਰੀਦਕੋਟ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਫ਼ਰੀਦਕੋਟ ਜ਼ਿਲ੍ਹੇ ਅੰਦਰ ਕੋਰੋਨਾ ਦੇ ਕੇਸਾਂ ਵਿਚ ਇਜ਼ਾਫਾ ਹੋ ਰਿਹਾ ਹੈ। ਅੱਜ ਪ੍ਰਾਪਤ ਹੋਈਆਂ ਰਿਪੋਰਟਾਂ 'ਚ 17 ਨਵੇਂ ਕੋਰੋਨਾ ਪਾਜ਼ੀਟਿਵ ਕੇਸ ਆਏ ਹਨ। 17 ਨਵੇਂ ਕੋਰੋਨਾ ਪਾਜ਼ੀਟਿਵ ਕੇਸਾਂ ਵਿਚ ਕੋਟਕਪੂਰਾ ਦੇ 9, ਪਿੰਡ ਵਾਂਦਰ ਜਟਾਣਾ...
ਪਠਾਨਕੋਟ 'ਚ 4 ਹੋਰ ਦੀ ਰਿਪੋਰਟ ਕੋਰੋਨਾ ਪਾਜੀਟਿਵ
. . .  1 day ago
ਪਠਾਨਕੋਟ, 8 ਜੁਲਾਈ (ਆਰ. ਸਿੰਘ/ਸੰਧੂ/ਚੌਹਾਨ/ਆਸ਼ੀਸ਼ ਸ਼ਰਮਾ) - ਕੋਰੋਨਾ ਵਾਇਰਸ ਦੇ ਚੱਲਦਿਆਂ ਸਿਵਲ ਹਸਪਤਾਲ ਪਠਾਨਕੋਟ ਵੱਲੋਂ ਅੰਮ੍ਰਿਤਸਰ ਭੇਜੇ ਗਏ 410 ਸੈਂਪਲਾਂ ਵਿਚੋਂ ੪ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਜਦੋਂਕਿ 406 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਪਠਾਨਕੋਟ...
ਹੁਸ਼ਿਆਰਪੁਰ ਦੇ ਐੱਸ.ਡੀ.ਐਮ. ਤੇ ਨਗਰ ਨਿਗਮ ਕਮਿਸ਼ਨਰ ਦਾ ਕੋਰੋਨਾ ਟੈਸਟ ਪਾਜ਼ੀਟਿਵ
. . .  1 day ago
ਹੁਸ਼ਿਆਰਪੁਰ, 8 ਜੁਲਾਈ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ ਦੇ ਐੱਸ.ਡੀ.ਐਮ. ਅਮਿਤ ਮਹਾਜਨ ਅਤੇ ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਦੋਵੇਂ ਅਧਿਕਾਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਜਸਬੀਰ ਸਿੰਘ ਨੇ ਦੱਸਿਆ...
ਮੋਗਾ 'ਚ ਪੁਲਿਸ ਮੁਲਾਜ਼ਮ ਸਮੇਤ 3 ਨੂੰ ਹੋਇਆ ਕੋਰੋਨਾ
. . .  1 day ago
ਮੋਗਾ, 8 ਜੁਲਾਈ (ਗੁਰਤੇਜ ਸਿੰਘ ਬੱਬੀ) - ਅੱਜ ਸਿਹਤ ਵਿਭਾਗ ਨੂੰ ਮਿਲੀਆਂ ਰਿਪੋਰਟਾਂ 'ਚ ਇੱਕ ਪੁਲਿਸ ਮੁਲਾਜ਼ਮ ਸਮੇਤ 2 ਹੋਰਨਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਕੋਰੋਨਾ ਪੀੜਤ 34 ਸਾਲਾ ਪੁਲਿਸ ਮੁਲਾਜ਼ਮ ਬਾਘਾ ਪੁਰਾਣਾ ਥਾਣੇ ਨਾਲ ਸਬੰਧਿਤ ਹੈ, ਜਦਕਿ ਇੱਕ 55 ਸਾਲਾ ਵਿਅਕਤੀ...
ਅੰਮ੍ਰਿਤਸਰ 'ਚ ਕੋਰੋਨਾ ਦੇ 13 ਹੋਰ ਮਾਮਲੇ ਆਏ ਸਾਹਮਣੇ, ਇੱਕ ਹੋਰ ਮਰੀਜ਼ ਦੀ ਮੌਤ
. . .  1 day ago
ਅੰਮ੍ਰਿਤਸਰ, 8 ਜੁਲਾਈ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 13 ਹੋਰ ਮਾਮਲੇ ਆਏ ਸਾਹਮਣੇ ਆਏ ਹਨ ਅਤੇ ਇੱਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ। ਇਨ੍ਹਾਂ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਦੇ ਨਾਲ...
ਉਦਯੋਗਿਕ ਫੋਕਲ ਪੁਆਇੰਟ ਦਾ 16 ਕਰੋੜ ਰੁਪਏ ਦੀ ਲਾਗਤ ਨਾਲ ਹੋਵੇਗਾ ਵਿਕਾਸ- ਸੁੰਦਰ ਸ਼ਾਮ ਅਰੋੜਾ
. . .  1 day ago
ਡੇਰਾਬੱਸੀ, 8 ਜੁਲਾਈ (ਗੁਰਮੀਤ ਸਿੰਘ)- ਉਦਯੋਗਿਕ ਖੇਤਰ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ ਅਤੇ ਸਿਰਫ਼ ਇਕ ਮਜ਼ਬੂਤ ਉਦਯੋਗਿਕ ਢਾਂਚਾ ਹੀ ਸੂਬੇ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕਿਆਂ ਨੂੰ ਯਕੀਨੀ ਬਣਾ...
ਲੁਧਿਆਣਾ 'ਚ ਕੋਰੋਨਾ ਦੇ 53 ਹੋਰ ਮਾਮਲੇ ਆਏ ਸਾਹਮਣੇ
. . .  1 day ago
ਲੁਧਿਆਣਾ, 8 ਜੁਲਾਈ (ਸਿਹਤ ਪ੍ਰਤੀਨਿਧੀ)- ਜ਼ਿਲ੍ਹਾ ਸਿਹਤ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ 'ਚ ਕੋਰੋਨਾ ਵਾਇਰਸ ਦੇ 53 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚੋਂ ਪੰਜ ਮਾਮਲੇ ਲੁਧਿਆਣਾ...
ਹੁਣ ਹਰ ਮਹੀਨੇ ਸੂਬੇ ਦੀ ਵਿੱਤੀ ਸਥਿਤੀ ਦੀ ਸਮੀਖਿਆ ਕਰਨਗੇ ਕੈਪਟਨ
. . .  1 day ago
ਚੰਡੀਗੜ੍ਹ, 8 ਜੁਲਾਈ (ਵਿਕਰਮਜੀਤ ਸਿੰਘ ਮਾਨ)- ਪਹਿਲੀ ਤਿਮਾਹੀ 'ਚ 21 ਫ਼ੀਸਦੀ ਦੇ ਮਾਲੀਏ 'ਤੇ ਪਏ ਵੱਡੇ ਘਾਟੇ ਨੂੰ ਧਿਆਨ 'ਚ ਰੱਖਦਿਆਂ ਪੰਜਾਬ ਸਰਕਾਰ ਨੇ ਹੁਣ ਫ਼ੈਸਲਾ ਕੀਤਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
ਲੁਧਿਆਣਾ 'ਚ ਕੋਰੋਨਾ ਕਾਰਨ ਇੱਕ ਹੋਰ ਮਰੀਜ਼ ਦੀ ਮੌਤ
. . .  1 day ago
ਲੁਧਿਆਣਾ, 8 ਜੁਲਾਈ (ਸਿਹਤ ਪ੍ਰਤੀਨਿਧੀ)- ਲੁਧਿਆਣਾ 'ਚ ਕੋਰੋਨਾ ਵਾਇਰਸ ਤੋਂ ਪੀੜਤ ਇੱਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ। ਜ਼ਿਲ੍ਹਾ ਮਲੇਰੀਆ ਅਫ਼ਸਰ ਡਾ. ਰਾਮੇਸ਼ ਭਗਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ...
ਹੁਸ਼ਿਆਰਪੁਰ 'ਚ ਨਰਸ ਸਮੇਤ 2 ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ, ਗਿਣਤੀ 191 ਹੋਈ
. . .  1 day ago
ਹੁਸ਼ਿਆਰਪੁਰ, 8 ਜੁਲਾਈ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 2 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਕੁੱਲ ਪਾਜ਼ੀਟਿਵ ਕੇਸਾਂ ਦੀ ਗਿਣਤੀ 191 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ...
ਸ੍ਰੀ ਦਰਬਾਰ ਸਾਹਿਬ ਦੇ ਸਰੋਵਰ 'ਚ ਡੁੱਬਣ ਵਾਲੇ ਨੌਜਵਾਨ ਦੀ ਹੋਈ ਸ਼ਨਾਖਤ
. . .  1 day ago
ਅੰਮ੍ਰਿਤਸਰ, 8 ਜੁਲਾਈ (ਜਸਵੰਤ ਸਿੰਘ ਜੱਸ)- ਬੀਤੇ ਦਿਨ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ 'ਚ ਛਾਲ ਮਾਰ ਕੇ ਡੁੱਬਣ ਵਾਲੇ ਨੌਜਵਾਨ ਦੀ ਲਾਸ਼ ਅੱਜ ਤੜਕੇ ਬਰਾਮਦ ਹੋ ਗਈ ਹੈ। ਪ੍ਰਾਪਤ ਵੇਰਵਿਆਂ ਮੁਤਾਬਕ ਇਸ ਨੌਜਵਾਨ...
ਪੰਜਾਬ 'ਚ ਦੋ ਨਵੇਂ ਉਦਯੋਗਿਕ ਪਾਰਕਾਂ ਦੀ ਸਥਾਪਨਾ ਨੂੰ ਪੰਜਾਬ ਕੈਬਨਿਟ ਵਲੋਂ ਮਨਜ਼ੂਰੀ
. . .  1 day ago
ਚੰਡੀਗੜ੍ਹ, 8 ਜੁਲਾਈ- ਸੂਬੇ ਦੀ ਅਰਥ ਵਿਵਸਥਾ ਅਤੇ ਉਦਯੋਗਿਕ ਬੁਨਿਆਦੀ ਢਾਂਚੇ ਨੂੰ ਹੋਰ ਉਤਸ਼ਾਹਿਤ ਕਰਨ ਲਈ ਪੰਜਾਬ ਕੈਬਨਿਟ ਨੇ ਅੱਜ ਲੁਧਿਆਣਾ ਜ਼ਿਲ੍ਹੇ ਦੇ ਮੱਤੇਵਾੜਾ ਅਤੇ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ 'ਚ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 30 ਜੇਠ ਸੰਮਤ 551

ਮੋਗਾ

ਫ਼ਤਹਿਵੀਰ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਕੱਢਿਆ ਕੈਂਡਲ ਮਾਰਚ

ਬੱਧਨੀ ਕਲਾਂ, 12 ਜੂਨ (ਸੰਜੀਵ ਕੋਛੜ)-ਪਿੰਡ ਭਗਵਾਨਪੁਰਾ ਵਿਖੇ ਤਕਰੀਬਨ 150 ਫੁੱਟ ਡੂੰਘੇ ਟੋਏ ਅਤੇ ਬੋਰਵੈੱਲ 'ਚ ਲਗਾਤਾਰ 109 ਘੰਟੇ ਫਸੇ ਰਹਿਣ ਤੋਂ ਬਾਅਦ ਦੋ ਸਾਲ ਦੇ ਮਾਸੂਮ ਬੱਚੇ ਫ਼ਤਹਿਵੀਰ ਸਿੰਘ ਨੂੰ ਮਿ੍ਤਕ ਹਾਲਤ 'ਚ ਕੱਢਣ ਸਬੰਧੀ ਲੋਕਾਂ 'ਚ ਭਾਰੀ ਰੋਸ ਪਾਇਆ ਜਾ ...

ਪੂਰੀ ਖ਼ਬਰ »

ਗ਼ਦਰੀ ਬਾਬੇ ਈਸ਼ਰ ਸਿੰਘ ਦੇ ਬੁੱਤ ਨਾਲ ਸ਼ਰਾਰਤ ਕਰਨ 'ਤੇ ਮੁਕੱਦਮਾ ਦਰਜ

ਅਜੀਤਵਾਲ, 12 ਜੂਨ (ਗਾਲਿਬ)-ਢੁੱਡੀਕੇ ਨਗਰ ਵਿਚ ਕੁੱਝ ਸਮਾਂ ਪਹਿਲਾਂ ਸਥਾਪਤ ਮਹਾਨ ਗ਼ਦਰੀ ਬਾਬਿਆਂ ਦੇ ਸਥਾਪਿਤ ਬਾਬਾ ਈਸ਼ਰ ਸਿੰਘ ਦੇ ਸਥਾਪਿਤ ਬੁੱਤ ਨਾਲ ਸ਼ਰਾਰਤੀ ਅਨਸਰ ਨੇ 10-11 ਅਪ੍ਰੈਲ ਦੀ ਰਾਤ ਸ਼ਰਾਰਤ ਕੀਤੀ ਹੈ | ਇਸ ਸਬੰਧੀ ਮੱਖਣ ਸਿੰਘ ਦੀ ਸ਼ਿਕਾਇਤ 'ਤੇ ...

ਪੂਰੀ ਖ਼ਬਰ »

ਤੇਜ਼ ਤੂਫ਼ਾਨ ਕਾਰਨ ਟਰੈਕਟਰ-ਟਰਾਲੀ ਪਲਟੀ, ਇਕ ਔਰਤ ਦੀ ਮੌਤ

ਨੱਥੂਵਾਲਾ ਗਰਬੀ, 12 ਜੂਨ (ਸਾਧੂ ਰਾਮ ਲੰਗੇਆਣਾ)-ਅੱਜ ਸ਼ਾਮੀ ਆਏ ਜ਼ਬਰਦਸਤ ਤੂਫ਼ਾਨ ਕਾਰਨ ਪਿੰਡ ਲੰਗੇਆਣਾ ਪੁਰਾਣਾ ਵਿਖੇ ਟਰਾਲੀ ਪਲਟਣ ਕਾਰਨ ਇਕ ਮਹਿਲਾ ਮਜ਼ਦੂਰ ਦੀ ਮੌਤ ਅਤੇ ਇਕ ਨੌਜਵਾਨ ਲੜਕੇ ਦੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ | ਜਾਣਕਾਰੀ ਮੁਤਾਬਿਕ ...

ਪੂਰੀ ਖ਼ਬਰ »

ਦੇਸ਼ ਦੀ ਆਜ਼ਾਦੀ ਸਮੇਂ ਪੰਜਾਬੀਆਂ ਵਲੋਂ ਕੀਤੀਆਂ ਕੁਰਬਾਨੀਆਂ ਨੂੰ ਕੀਤਾ ਜਾ ਰਿਹੈ ਅਣਡਿੱਠ- ਜਥੇ. ਰਣਸੀਂਹ

ਨਿਹਾਲ ਸਿੰਘ ਵਾਲਾ, 12 ਜੂਨ (ਸੁਖਦੇਵ ਸਿੰਘ ਖ਼ਾਲਸਾ)-ਸ਼੍ਰੋਮਣੀ ਅਕਾਲੀ ਦਲ 1920 ਦੇ ਸਮੁੱਚੇ ਪਾਰਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਪਾਰਟੀ ਦੇ ਜਨਰਲ ਸਕੱਤਰ ਜਥੇਦਾਰ ਬੂਟਾ ਸਿੰਘ ਰਣਸੀਂਹ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਦਾਰ ਬੂਟਾ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਝਾਂਸੇ 'ਤੇ ਠੱਗੀ ਦਾ ਮਾਮਲਾ ਦਰਜ

ਮੋਗਾ, 12 ਜੂਨ (ਸ਼ਿੰਦਰ ਸਿੰਘ ਭੁਪਾਲ)-ਲਖਵੀਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਬੁਰਜ ਦੁੱਨਾ ਦੀ ਸ਼ਿਕਾਇਤ ਦੀ ਪੜਤਾਲ ਐਸ.ਐਸ.ਪੀ. ਮੋਗਾ ਦੇ ਹੁਕਮਾਂ ਅਧੀਨ ਡੀ.ਐਸ.ਪੀ. ਮੇਜਰ ਕ੍ਰਾਈਮ ਮੋਗਾ ਵਲੋਂ ਕੀਤੇ ਜਾਣ ਉਪਰੰਤ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਡੀ.ਐਸ.ਪੀ. ਮੋਗਾ ਨੇ ...

ਪੂਰੀ ਖ਼ਬਰ »

ਖੁੱਲੇ੍ਹ ਬੋਰ ਵੈੱਲ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਜਾਵੇ ਸੂਚਨਾ-ਡੀ. ਸੀ.

ਮੋਗਾ, 12 ਜੂਨ (ਸੁਰਿੰਦਰਪਾਲ ਸਿੰਘ)-ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕਿਸੇ ਵੀ ਅਣ ਸੁਖਾਵੀਂ ਘਟਨਾ ਨੂੰ ਰੋਕਣ ਲਈ ਜ਼ਿਲ੍ਹੇ ਭਰ ਵਿਚ ਸਾਰੇ ਖੁੱਲੇ੍ਹ ਬੋਰ ਵੈੱਲ ਬੰਦ ਕਰਵਾ ਦਿੱਤੇ ਗਏ ਹਨ | ਉਨ੍ਹਾਂ ਦੱਸਿਆ ਕਿ ਉਪ ਮੰਡਲ ਮੈਜਿਸਟਰੇਟਾਂ ਦੀ ...

ਪੂਰੀ ਖ਼ਬਰ »

ਗਰਮੀ ਕਾਰਨ ਪਨੀਰੀ ਪੁੱਟ ਰਹੇ ਨੌਜਵਾਨ ਦੀ ਹੋਈ ਮੌਤ

ਮੋਗਾ, 12 ਜੂਨ (ਗੁਰਤੇਜ ਸਿੰਘ)-ਅੱਜ ਖੇਤ ਵਿਚ ਪਨੀਰੀ ਪੁੱਟ ਰਹੇ ਇਕ ਨੌਜਵਾਨ ਦੀ ਗਰਮੀ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ | ਜਾਣਕਾਰੀ ਮੁਤਾਬਿਕ ਗੁਰਜੀਤ ਸਿੰਘ ਉਮਰ 16 ਸਾਲ ਪੁੱਤਰ ਹਰਜਿੰਦਰ ਸਿੰਘ ਵਾਸੀ ਬਹੋਨਾ ਜੋ ਕਿ ਦਸਵੀਂ ਕਲਾਸ ਦਾ ਵਿਦਿਆਰਥੀ ਸੀ ਤੇ ਉਹ ...

ਪੂਰੀ ਖ਼ਬਰ »

ਧੁੱਸੀ ਬੰਨ੍ਹ ਦੇ ਅਧੀਨ ਪੈਂਦੇ ਪਿੰਡਾਂ ਦੇ ਲੋਕ ਪਾਣੀ ਦੀ ਮਾਰ ਹੇਠਾਂ ਕਈ ਵਰਿ੍ਹਆਂ ਤੋਂ ਸੰਤਾਪ ਭੋਗਣ ਨੂੰ ਮਜਬੂਰ

ਫਤਹਿਗੜ੍ਹ ਪੰਜਤੂਰ, 12 ਜੂਨ (ਜਸਵਿੰਦਰ ਸਿੰਘ)-ਦਰਿਆ ਸਤਲੁਜ ਦੇ ਨਾਲ ਲੱਗਦੇ ਧੁੱਸੀ ਬੰਨ੍ਹ ਅੰਦਰ ਜਦੋਂ ਜਦੋਂ ਪਾਣੀ ਦਾ ਪੱਧਰ ਵਧਿਆ ਹੈ ਉਦੋਂ ਹੀ ਧੁੱਸੀ ਬੰਨ੍ਹ ਦੇ ਅੰਦਰ ਵਸੇ ਪਿੰਡਾਂ ਦੇ ਲੋਕਾਂ ਦਾ ਅਤੇ ਇਨ੍ਹਾਂ ਪਿੰਡਾਂ ਦੇ ਰਕਬੇ ਅੰਦਰ ਪੈਂਦੀਆਂ ਜ਼ਮੀਨਾਂ ਦੇ ...

ਪੂਰੀ ਖ਼ਬਰ »

ਖੂਨ ਨਾਲ ਲਿਖੇ ਮੰਗ ਪੱਤਰ ਮੁੱਖ ਮੰਤਰੀ ਤੇ ਕੈਬਨਿਟ ਮੰਤਰੀ ਦੇ ਨਾਂਅ ਭੇਜੇ ਜਾਣਗੇ-ਸਰਬਜੀਤ ਕੌਰ

ਨੱਥੂਵਾਲਾ ਗਰਬੀ, 12 ਜੂਨ (ਸਾਧੂ ਰਾਮ ਲੰਗੇਆਣਾ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਪੰਜਾਬ ਭਰ ਵਿਚ 14 ਜੂਨ ਨੂੰ ਖੂਨ ਨਾਲ ਲਿਖ ਕੇ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਸਮਾਜਿਕ ਸੁਰੱਖਿਆ ਤੇ ...

ਪੂਰੀ ਖ਼ਬਰ »

ਫ਼ਤਹਿਵੀਰ ਦੀ ਮੌਤ ਨੂੰ ਲੈ ਕੇ ਜਥੇਬੰਦੀਆਂ ਨੇ ਸ਼ਹਿਰ 'ਚ ਕੱਢਿਆ ਕੈਂਡਲ ਮਾਰਚ

ਬਾਘਾ ਪੁਰਾਣਾ, 12 ਜੂਨ (ਬਲਰਾਜ ਸਿੰਗਲਾ)-ਜ਼ਿਲ੍ਹਾ ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਖੇ ਬੋਰਵੈੱਲ ਵਿਚ ਡਿੱਗਣ ਨਾਲ 6 ਦਿਨ ਬਾਅਦ ਬੋਰਵੈੱਲ 'ਚੋਂ ਬਾਹਰ ਕੱਢਣ 'ਤੇ ਫ਼ਤਿਹਵੀਰ ਸਿੰਘ ਦੀ ਮੌਤ ਹੋ ਚੁੱਕੀ ਸੀ ਜਿਸ ਨੂੰ ਲੈ ਕੇ ਬੀਤੀ ਰਾਤ ਇਲਾਕੇ ਦੀਆਂ ਸਮਾਜ ਸੇਵੀ ...

ਪੂਰੀ ਖ਼ਬਰ »

ਸਰਕਾਰ ਪਾਣੀ ਦਾ ਸੰਕਟ ਹੱਲ ਕਰਨ ਲਈ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰੇਰਿਤ ਕਰੇ-ਕਿਸਾਨ ਸੈੱਲ ਪ੍ਰਧਾਨ

ਕੋਟ ਈਸੇ ਖਾ, 12 ਮਈ (ਨਿਰਮਲ ਸਿੰਘ ਕਾਲੜਾ)-ਪੰਜਾਬ ਵਿਚ ਵਧ ਰਹੇ ਪਾਣੀ ਦੇ ਸੰਕਟ ਹੱਲ ਕਰਨ ਲਈ ਸਰਕਾਰ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਸਬਸਿਡੀ ਆਦਿ ਦੇ ਕੇ ਉਤਸ਼ਾਹਿਤ ਕਰੇ | ਇਹ ਪ੍ਰਗਟਾਵਾ ਗੁਰਪ੍ਰਤਾਪ ਸਿੰਘ ਖੋਸਾ ਜ਼ਿਲ੍ਹਾ ਪ੍ਰਧਾਨ ਕਿਸਾਨ ਸੈੱਲ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ 'ਤੇ ਜ਼ਿਲ੍ਹੇ ਦੇ ਹਰੇਕ ਪਿੰਡ ਵਿਚ ਲਗਾਏ ਜਾਣਗੇ 550 ਬੂਟੇ-ਡੀ. ਸੀ.

ਮੋਗਾ, 12 ਜੂਨ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਉਣ ਵਾਲੇ ਮਾਨਸੂਨ ਸੀਜ਼ਨ ਦੌਰਾਨ ਜ਼ਿਲ੍ਹੇ ਦੇ ਹਰ ਇਕ ਪਿੰਡ ਵਿਚ ਵੱਖ-ਵੱਖ ਪ੍ਰਕਾਰ ਦੇ 550 ...

ਪੂਰੀ ਖ਼ਬਰ »

ਮੋਗਾ ਦੀ ਵਿਦਿਆਰਥਣ ਨੇ ਪ੍ਰਾਪਤ ਕੀਤਾ ਡਾ. ਅੰਬੇਡਕਰ ਰਾਸ਼ਟਰੀ ਮੈਰਿਟ ਐਵਾਰਡ

ਮੋਗਾ, 12 ਜੂਨ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਜਸਵੀਰ ਕੌਰ ਨੇ 2017 ਦੀ ਬਾਰ੍ਹਵੀਂ ਜਮਾਤ ਪੰਜਾਬ ਸਕੂਲ ਸਿੱਖਿਆ ਬੋਰਡ ਵਿਚ ਸ਼ਾਨਦਾਰ ਕਾਰਗੁਜ਼ਾਰੀ ਕਰ ਕੇ ਡਾ. ਅੰਬੇਦਕਰ ਰਾਸ਼ਟਰੀ ਮੈਰਿਟ ਐਵਾਰਡ ਜਿੱਤਣ ਤੋਂ ਬਾਅਦ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ | ਦਸਮੇਸ਼ ...

ਪੂਰੀ ਖ਼ਬਰ »

ਐਸ. ਡੀ. ਐਮ. ਦੀ ਅਗਵਾਈ ਹੇਠ ਸਰਕਾਰ ਦੀਆਂ ਵੱਖ-ਵੱਖ ਭਲਾਈ ਸਕੀਮਾਂ ਸਬੰਧੀ ਸੈਮੀਨਾਰ

ਬਾਘਾ ਪੁਰਾਣਾ, 12 ਜੂਨ (ਬਲਰਾਜ ਸਿੰਗਲਾ)-ਸਥਾਨਕ ਪ੍ਰਸ਼ਾਸਨ ਵਲੋਂ ਸਥਾਨਕ ਚੰਨੂਵਾਲਾ ਸੜਕ ਉੱਪਰ ਸਥਿਤ ਫ਼ਾਰ ਐਵਰ ਪੈਲੇਸ ਵਿਚ ਬਹੁਪੱਖੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਐਸ.ਡੀ.ਐਮ. ਸਵਰਨਜੀਤ ਕੌਰ ਦੀ ਅਗਵਾਈ ਹੇਠ ਅਤੇ ਤਹਿਸੀਲਦਾਰ ਜੈਤ ਕੁਮਾਰ ਤੇ ਨਾਇਬ ...

ਪੂਰੀ ਖ਼ਬਰ »

ਕਿਸ਼ਨਪੁਰਾ ਕਲਾਂ ਵਿਚ ਕਬੂਤਰਬਾਜ਼ੀ ਮੁਕਾਬਲੇ ਕਰਵਾਏ

ਕਿਸ਼ਨਪੁਰਾ ਕਲਾਂ, 12 ਜੂਨ (ਅਮੋਲਕ ਸਿੰਘ ਕਲਸੀ)-ਸਥਾਨਕ ਕਸਬਾ ਕਿਸ਼ਨਪੁਰਾ ਕਲਾਂ ਵਿਖੇ ਨੌਜਵਾਨਾਂ ਵਲੋਂ ਸਮੂਹ ਪਿੰਡ ਵਾਸੀਆਂ, ਸ਼ਾਹ ਪਰਿਵਾਰ ਦੇ ਸਹਿਯੋਗ ਨਾਲ ਚੌਥਾ ਕਬੂਤਰਬਾਜ਼ੀ ਮੁਕਾਬਲਾ ਕਰਵਾਇਆ ਗਿਆ | ਜਿਸ ਦਾ ਉਦਘਾਟਨ ਜਸਵੀਰ ਸਿੰਘ ਸ਼ਾਹ ਸਾਬਕਾ ਪ੍ਰਧਾਨ ...

ਪੂਰੀ ਖ਼ਬਰ »

ਪ੍ਰਵਾਸੀ ਲੇਖਿਕਾ ਜਰਨੈਲ ਕੌਰ ਨੇ ਲੋਹਮਣੀ ਦੀ ਕੀਤੀ ਸਹਾਇਤਾ

ਬਿਲਾਸਪੁਰ, 12 ਜੂਨ (ਸੁਰਜੀਤ ਸਿੰਘ ਗਾਹਲਾ)-ਪ੍ਰਸਿੱਧ ਪ੍ਰਵਾਸੀ ਭਾਰਤੀ ਲੇਖਿਕਾ ਜਰਨੈਲ ਕੌਰ ਧਾਲੀਵਾਲ ਕੈਨੇਡੀਅਨ ਵਲੋਂ ਪੰਜਾਬੀ ਦੇ ਉੱਘੇ ਸਾਹਿਤਕ ਰਸਾਲੇ ਲੋਹਮਣੀ ਦੀ ਆਰਥਿਕ ਸਹਾਇਤਾ ਵਜੋਂ ਪ੍ਰਸਿੱਧ ਸਾਹਿਤਕਾਰ ਗੁਰਮੇਲ ਸਿੰਘ ਬੌਡੇ ਰਾਹੀਂ 16 ਹਜ਼ਾਰ ਰੁਪਏ ਦੀ ...

ਪੂਰੀ ਖ਼ਬਰ »

ਰਾਈਟ ਵੇ ਨੇ ਲਗਵਾਇਆ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ

ਮੋਗਾ, 12 ਮਈ (ਸੁਰਿੰਦਰਪਾਲ ਸਿੰਘ)-ਮਾਲਵੇ ਖੇਤਰ ਦੀ ਮੰਨੀ ਪ੍ਰਮੰਨੀ ਸੰਸਥਾ ਰਾਈਟ ਵੇ ਏਅਰਲਿੰਕਸ ਕਈ ਸਾਲਾਂ ਤੋਂ ਆਇਲਟਸ ਅਤੇ ਇਮੀਗ੍ਰੇਸ਼ਨ ਦੇ ਖੇਤਰ ਵਿਚ ਬਹੁਤ ਵਧੀਆ ਭੂਮਿਕਾ ਨਿਭਾ ਰਹੀ ਹੈ | ਇਸੇ ਤਰਾਂ ਇਕ ਵਾਰ ਫਿਰ ਰਾਈਟ ਵੇ ਏਅਰਲਿੰਕਸ ਮੋਗਾ ਨੇ ਮਨਦੀਪ ਕੌਰ ...

ਪੂਰੀ ਖ਼ਬਰ »

ਹਾਕੀ ਟੀਮ ਨੂੰ ਸਹਾਇਤਾ ਵਜੋਂ ਦਿੱਤੇ 21000 ਰੁਪਏ

ਸਮਾਧ ਭਾਈ, 12 ਜੂਨ (ਗੁਰਮੀਤ ਸਿੰਘ ਮਾਣੂੰਕੇ)-ਪਿੰਡ ਮਾਣੂੰਕੇ ਦੀ ਹਾਕੀ ਟੀਮ ਨੂੰ ਐਨ.ਆਰ.ਆਈ. ਪਰਿਵਾਰ ਵਲੋਂ ਸਹਾਇਤਾ ਵਜੋਂ ਰਾਸ਼ੀ ਦਿੱਤੀ ਗਈ | ਇਸ ਮੌਕੇ ਹਾਕੀ ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਵਿਦੇਸ਼ ਵਸਦੇ ਐਨ.ਆਰ.ਆਈ. ਪਰਿਵਾਰਾਂ ਵਲੋਂ ਪਿੰਡ ਮਾਣੂੰਕੇ ਦੀ ਹਾਕੀ ...

ਪੂਰੀ ਖ਼ਬਰ »

ਕੈਰੀਅਰ ਜ਼ੋਨ ਦੇ ਵਿਦਿਆਰਥੀਆਂ ਨੇ ਹਾਸਲ ਕੀਤੇ ਸ਼ਾਨਦਾਰ ਬੈਂਡ

ਮੋਗਾ, 12 ਮਈ (ਸੁਰਿੰਦਰਪਾਲ ਸਿੰਘ)-ਕੈਰੀਅਰ ਜ਼ੋਨ ਮੋਗਾ ਦੀ ਪ੍ਰਸਿੱਧ ਤੇ ਪੁਰਾਣੀ ਸੰਸਥਾ ਆਇਲਟਸ ਦੀ ਤਿਆਰੀ ਅਤੇ ਵਿਦਿਆਰਥੀਆਂ ਦੇ ਆ ਰਹੇ ਵਧੀਆ ਨਤੀਜੇ ਕਰਕੇ ਜਾਣੀ ਜਾਂਦੀ ਹੈ | ਇਸ ਸੰਸਥਾ ਦੇ ਟ੍ਰੇਨਰਾਂ ਦੁਆਰਾ ਆਇਲਟਸ ਦੇ ਹਰ ਬੈਚ ਵਿਚ ਵਿਦਿਆਰਥੀਆਂ ਨੂੰ ਸੌਖੇ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਹੋਈ ਮੀਟਿ ੰਗ

ਮੋਗਾ, 12 ਜੂਨ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਗੁਰਮੀਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਜਿਸ ਵਿਚ ਜ਼ਿਲ੍ਹੇ ਦੇ ਸਾਰੇ ਅਹੁਦੇਦਾਰ ਸ਼ਾਮਲ ਹੋਏ | ਮੀਟਿੰਗ ਦੌਰਾਨ ਗੁਰਮੀਤ ਸਿੰਘ ਮਾਨ ਨੇ ਸਭ ਤੋਂ ਪਹਿਲਾਂ ...

ਪੂਰੀ ਖ਼ਬਰ »

ਗੋ ਗਲੋਬਲ ਮੋਗਾ ਦੇ ਵਿਦਿਆਰਥੀ ਨੇ 6.5 ਬੈਂਡ ਕੀਤੇ ਹਾਸਲ

ਮੋਗਾ, 12 ਜੂਨ (ਸੁਰਿੰਦਰਪਾਲ ਸਿੰਘ)-ਗੋ ਗਲੋਬਲ ਆਈਲਟਸ ਸੈਂਟਰ ਜੋ ਕਿ ਨਜ਼ਦੀਕ ਸਬ ਜੇਲ੍ਹ ਵਾਲੀ ਗਲੀ ਵਿਚ ਸਥਿਤ ਹੈ, ਦੇ ਵਿਦਿਆਰਥੀ ਹਰਮਨਜੋਤ ਸਿੰਘ ਨੇ ਲਿਸਨਿੰਗ 'ਚੋਂ 6 ਬੈਂਡ, ਰੀਡਿੰਗ 'ਚੋਂ 6.5 ਬੈਂਡ, ਰਾਈਟਿੰਗ 'ਚੋਂ 6.5 ਬੈਂਡ ਅਤੇ ਸਪੀਕਿੰਗ 'ਚੋਂ 6.5 ਬੈਂਡ ਹਾਸਲ ਕਰਕੇ ...

ਪੂਰੀ ਖ਼ਬਰ »

ਬਿਲਾਸਪੁਰ ਵਿਖੇ ਕਿਸਾਨ ਰਿਲੀਫ਼ ਫ਼ੰਡ ਵੰਡ ਸਮਾਗਮ ਕਰਵਾਇਆ

ਬਿਲਾਸਪੁਰ, 12 ਜੂਨ (ਸੁਰਜੀਤ ਸਿੰਘ ਗਾਹਲਾ)-ਸਮਾਜ ਸੇਵੀ ਦਲਜੀਤ ਸਿੰਘ ਦੇ ਯਤਨਾਂ ਸਦਕਾ ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਅਤੇ ਐਨ.ਜੈੱਡ ਪੰਜਾਬੀ ਨਿਊਜ਼, ਜਸਪ੍ਰੀਤ ਸਿੰਘ ਰਾਜਪੁਰਾ, ਤਰਨਦੀਪ ਸਿੰਘ ਨਿਊਜ਼ੀਲੈਂਡ ਅਤੇ ਸਮੂਹ ਨਿਊਜ਼ੀਲੈਂਡ ਸੰਗਤਾਂ ਵਲੋਂ ...

ਪੂਰੀ ਖ਼ਬਰ »

ਗੁਰਮਿਲਾਪ ਸਿੰਘ ਡੱਲਾ ਦੀ ਸੰਸਥਾ ਲਗਾਤਾਰ ਲਗਵਾ ਰਹੀ ਹੈ ਸਟੱਡੀ ਵੀਜ਼ੇ

ਮੋਗਾ, 12 ਜੂਨ (ਸੁਰਿੰਦਰਪਾਲ ਸਿੰਘ)-ਮੈਕਰੋ ਗਲੋਬਲ ਮੋਗਾ ਗਰੁੱਪ ਆਫ਼ ਇੰਸਟੀਚਿਊਟ ਪੰਜਾਬ ਦੀ ਨਾਮਵਰ ਸੰਸਥਾ ਬਣ ਚੁੱਕੀ ਹੈ | ਸੰਸਥਾ ਆਈਲਟਸ ਦੀਆਂ ਸੇਵਾਵਾਂ ਦੇ ਨਾਲ-ਨਾਲ ਸਟੱਡੀ ਵੀਜ਼ਾ, ਵਿਜ਼ਟਰ ਵੀਜ਼ਾ ਅਤੇ ਓਪਨ ਵਰਕ ਪਰਮਿਟ ਦੀਆਂ ਸੇਵਾਵਾਂ ਸਰਵਉੱਚ ਪੱਧਰ 'ਤੇ ...

ਪੂਰੀ ਖ਼ਬਰ »

ਕਾਂਗੜ ਨੂੰ ਮਾਲ ਵਿਭਾਗ ਮੰਤਰੀ ਬਣਾਉਣ 'ਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ

ਮੋਗਾ, 12 ਜੂਨ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਗੁਰਪ੍ਰੀਤ ਸਿੰਘ ਕਾਂਗੜ ਨੂੰ ਮਾਲ ਵਿਭਾਗ ਅਤੇ ਮੁੜ ਵਸੇਬਾ ਮੰਤਰੀ ਬਣਾਏ ਜਾਣ 'ਤੇ ਸੀਨੀਅਰ ਕਾਂਗਰਸੀ ਆਗੂ ਜਸਵੀਰ ਸਿੰਘ ਬਰਾੜ ਖੋਟੇ, ਜੋਧਾ ਸਿੰਘ ਬਰਾੜ ਤੇ ਭੋਲਾ ਸਿੰਘ ਸਮਾਧ ਭਾਈ ਨੇ ਪਾਰਟੀ ਹਾਈਕਮਾਂਡ ਮੁੱਖ ...

ਪੂਰੀ ਖ਼ਬਰ »

ਸੀਨੀਅਰ ਸਿਟੀਜ਼ਨ ਕੌ ਾਸਲ ਕਾਰਜਕਾਰਨੀ ਵਲੋਂ ਮੀਟਿੰਗ

ਮੋਗਾ, 12 ਜੂਨ (ਜਸਪਾਲ ਸਿੰਘ ਬੱਬੀ)-ਸੀਨੀਅਰ ਸਿਟੀਜ਼ਨ ਕੌਾਸਲ ਮੋਗਾ (ਸੇਵਾ-ਮੁਕਤ ਕਰਮਚਾਰੀ) ਫੈਡਰੇੱਸ਼ਨ ਕਾਰਜਕਾਰਨੀ ਮੀਟਿੰਗ ਸਰਦਾਰੀ ਲਾਲ ਕਾਮਰਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਅਤੇ ਪ੍ਰਧਾਨ ਸੀਨੀਅਰ ਸਿਟੀਜ਼ਨ ਕੌਾਸਲ ਮੋਗਾ ਦੀ ਪ੍ਰਧਾਨਗੀ ਹੇਠ ਰੈੱਡ ਕਰਾਸ ਡੇਅ ਕੇਅਰ ਸੈਂਟਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਵਿਖੇ ਹੋਈ | ਮੀਟਿੰਗ ਮੌਕੇ ਪ੍ਰਧਾਨ ਸਰਦਾਰੀ ਲਾਲ ਕਾਮਰਾ ਨੇ ਵਿਸ਼ਵ ਬਜ਼ੁਰਗ ਦੁਰ-ਵਿਵਹਾਰ ਵਿਰੋਧੀ ਦਿਵਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਵਿਸ਼ਵ ਬਜ਼ੁਰਗ ਦੁਰ-ਵਿਵਹਾਰ ਵਿਰੋਧੀ ਦਿਵਸ ਮਨਾਵੇ | ਅਜਿਹੇ ਜਾਗਰੂਕਤਾ ਦਿਵਸ ਮਨਾ ਕੇ ਬਜ਼ੁਰਗ ਭਲਾਈ ਐਕਟ 2007 ਹੋਰ ਵੀ ਕਾਰਗਰ ਸਿੱਧ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਬਜ਼ੁਰਗਾਂ ਨੂੰ ਕਈ ਵਾਰ ਮਾਨਸਿਕ ਤੌਰ 'ਤੇ ਇਕੱਲਤਾ ਦੇ ਮਾਹੌਲ ਵਿਚੋਂ ਲੰਘਣਾ ਲੈਂਦਾ ਹੈ, ਅਜਿਹੇ ਵਿਚ ਬੱਚਿਆਂ ਨੂੰ ਆਪਣੇ ਬਜ਼ੁਰਗਾਂ ਵੱਲ ਵਿਸ਼ੇਸ਼ ਤਵੱਜੋਂ ਦੇਣੀ ਚਾਹੀਦੀ ਹੈ | ਇਸ ਮੌਕੇ ਪ੍ਰੇਮ ਸਿੰਘ ਨੂੰ 72ਵੇਂ ਜਨਮ ਦਿਨ 'ਤੇ ਪ੍ਰਧਾਨ ਸਰਦਾਰੀ ਲਾਲ ਕਾਮਰਾ ਨੇ ਸਨਮਾਨਿਤ ਕੀਤਾ ਤੇ ਬਲਜੀਤ ਸਿੰਘ ਨੇ ਆਪਣੀ ਪੋਤਰੀ ਦੇ ਜਨਮ ਦਿਨ 'ਤੇ ਮੈਂਬਰਾਂ ਦਾ ਮੂੰਹ ਮਿੱਠਾ ਕਰਵਾਇਆ | ਇਸ ਮੌਕੇ ਮੇਜਰ ਸਿੰਘ ਘੋਲੀਆ, ਡਾ. ਰਾਜਿੰਦਰਪਾਲ ਸਿੰਘ, ਦਰਬਾਰ ਸਿੰਘ, ਡਾ. ਮਲੂਕ ਸਿੰਘ ਲੁਹਾਰਾ, ਗੁਰਚਰਨ ਸਿੰਘ, ਸੁਰਿੰਦਰ ਸਿੰਘ, ਜੋਗਿੰਦਰ ਸਿੰਘ ਸੰਘਾ, ਇਕਬਾਲ ਸਿੰਘ ਲੋਹਾਮ, ਅਮਰ ਸਿੰਘ ਵਿਰਦੀ, ਅਵਤਾਰ ਸਿੰਘ, ਮਦਨ ਗੋਪਾਲ, ਰੌਸ਼ਨ ਲਾਲ, ਮਦਨ ਗੋਪਾਲ, ਸੱਤਪਾਲ, ਅਜੇ ਮਿੱਤਲ, ਜਰਨੈਲ ਸਿੰਘ ਸੰਧੂ, ਦਲਜੀਤ ਸਿੰਘ ਭੁੱਲਰ ਨੇ ਹਿੱਸਾ ਲਿਆ |


ਖ਼ਬਰ ਸ਼ੇਅਰ ਕਰੋ

ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਨੇ ਮੀਟਿੰਗ ਕੀਤੀ

ਮੋਗਾ, 12 ਜੂਨ (ਸ਼ਿੰਦਰ ਸਿੰਘ ਭੁਪਾਲ)-ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਮੋਗਾ ਦੀ ਭਰਵੀਂ ਮੀਟਿੰਗ ਮੋਗਾ ਦੇ ਬਿਜਲੀ ਘਰ ਦੇ ਰੈਸਟ ਹਾਊਸ ਵਿਖੇ ਬਲੌਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੀ ਕਾਰਵਾਈ ਜੰਗੀਰ ਸਿੰਘ ਖੋਖਰ ਨੇ ਸ਼ੁਰੂ ਕਰਦਿਆਂ ਪੈਨਸ਼ਨਰਾਂ ਦੀਆਂ ...

ਪੂਰੀ ਖ਼ਬਰ »

ਰਿਕਸ਼ਾ ਚਾਲਕਾਂ ਨੂੰ ਸ਼ਰਬਤ ਬੋਤਲਾਂ ਤੇ ਤੌਲੀਏ ਵੰਡੇ

ਮੋਗਾ, 12 ਜੂਨ (ਸ਼ਿੰਦਰ ਸਿੰਘ ਭੁਪਾਲ)-ਰਾਜਪੂਤ ਭਲਾਈ ਸੰਸਥਾ ਮੋਗਾ ਵਲੋਂ ਸਮਾਜ ਸੇਵੀ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਜੋਗਿੰਦਰ ਸਿੰਘ ਚੌਕ ਮੋਗਾ ਵਿਖੇ ਕੜਕਦੀ ਧੁੱਪ ਵਿਚ ਸਵਾਰੀਆਂ ਢੋਅ ਰਹੇ ਰਿਕਸ਼ਾ ਚਾਲਕਾਂ ਨੂੰ ਠੰਢੇ ਮਿੱਠੇ ਸ਼ਰਬਤ ਨਾਲ ਭਰੀਆਂ ਇਕ ...

ਪੂਰੀ ਖ਼ਬਰ »

ਭਾਰਤੀਆ ਸਟੇਟ ਬੈਂਕ ਨੇ ਲਗਵਾਏ ਬੂਟੇ

ਸਮਾਧ ਭਾਈ, 12 ਜੂਨ (ਗੁਰਮੀਤ ਸਿੰਘ ਮਾਣੂੰਕੇ)-ਭਾਰਤੀਆ ਸਟੇਟ ਬੈਂਕ ਦੀ ਬਰਾਂਚ ਸਮਾਧ ਭਾਈ ਨੇ ਵਾਤਾਵਰਨ ਦੀ ਸ਼ੁੱਧਤਾ ਅਤੇ ਹਰਿਆਲੀ ਦੇ ਮਨੋਰਥ ਤਹਿਤ ਪਿੰਡ ਸਮਾਧ ਭਾਈ ਦੇ ਗੁਰੂ ਨਾਨਕ ਨੇਚਰ ਪਾਰਕ 'ਚ ਬੂਟੇ ਲਗਾਏ | ਇਸ ਮੌਕੇ ਬਰਾਂਚ ਮੈਨੇਜਰ ਬਖਸ਼ੀਸ ਸਿੰਘ ਨੇ ਪਾਰਕ ...

ਪੂਰੀ ਖ਼ਬਰ »

ਬਲੂਮਿੰਗ ਬਡਜ਼ ਸਕੂਲ ਵਿਚ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਕੀਤਾ ਸਨਮਾਨਿਤ

ਮੋਗਾ, 12 ਜੂਨ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਕਮਲ ਸੈਣੀ ਦੀ ਅਗਵਾਈ ਹੇਠ ਚੱਲੇ 10 ਰੋਜ਼ਾ ਸਮਰ ਕੈਂਪ ਦੌਰਾਨ ਜਿੱਥੇ ਬੱਚਿਆਂ ਨੇ ਕਈ ਪ੍ਰਕਾਰ ਦੀਆਂ ...

ਪੂਰੀ ਖ਼ਬਰ »

ਵਿਆਹੁਤਾ ਨੇ ਪਤੀ ਤੇ ਸਹੁਰੇ ਿਖ਼ਲਾਫ਼ ਮੁਕੱਦਮਾ ਦਰਜ ਕਰਵਾਇਆ

ਮੋਗਾ, 12 ਜੂਨ (ਸ਼ਿੰਦਰ ਸਿੰਘ ਭੁਪਾਲ)-ਸ਼ੱਤੀ ਕੌਰ (31 ਸਾਲ) ਪੁੱਤਰੀ ਪੱਪੂ ਵਾਸੀ ਬਾਬਾ ਜੀਵਨ ਸਿੰਘ ਨਗਰ ਦੁੱਨੇਕੇ ਦੀ ਸ਼ਿਕਾਇਤ ਦੀ ਪੜਤਾਲ ਜ਼ਿਲ੍ਹਾ ਪੁਲਿਸ ਮੁਖੀ ਮੋਗਾ ਦੇ ਹੁਕਮਾਂ ਅਧੀਨ ਡੀ.ਐਸ.ਪੀ. ਸਥਾਨਕ ਮੋਗਾ ਨੇ ਕੀਤੀ ਅਤੇ ਇਸ ਪੜਤਾਲ ਦੇ ਆਧਾਰ 'ਤੇ ਸਹਾਇਕ ...

ਪੂਰੀ ਖ਼ਬਰ »

ਧੋਖਾਧੜੀ ਕਰਨ ਦੇ ਮਾਮਲੇ 'ਚ ਔਰਤ ਨੂੰ 2 ਸਾਲ ਕੈਦ ਤੇ ਜੁਰਮਾਨਾ

ਮੋਗਾ, 12 ਜੂਨ (ਗੁਰਤੇਜ ਸਿੰਘ)-ਅੱਜ ਸਿਵਲ ਜੱਜ ਸੀਨੀਅਰ ਡਵੀਜ਼ਨ ਅਮਨਦੀਪ ਕੌਰ ਚਾਹਲ ਦੀ ਅਦਾਲਤ ਨੇ ਸਬੂਤਾਂ ਤੇ ਗਵਾਹਾਂ ਦੇ ਆਧਾਰ 'ਤੇ ਇਕ ਔਰਤ ਨੂੰ ਪੁਲਿਸ ਦੀ ਵਰਦੀ ਪਾ ਕੇ ਲੋਕਾਂ ਨੂੰ ਪੁਲਿਸ ਵਿਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਪੈਸੇ ਬਟੋਰਨ ਦੇ ਮਾਮਲੇ ਵਿਚ ਦੋ ...

ਪੂਰੀ ਖ਼ਬਰ »

ਨਸ਼ਿਆਂ ਦੇ ਿਖ਼ਲਾਫ਼ ਛੇੜੀ ਜਾਵੇਗੀ ਵੱਡੀ ਜੰਗ- ਜੌਹਲ

ਮੋਗਾ, 12 ਜੂਨ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਬਲਾਕ ਮੋਗਾ ਅਧੀਨ ਆਉਂਦੀਆਂ ਪੰਚਾਇਤਾਂ ਦੇ ਸਰਪੰਚਾਂ ਦੀ ਮੀਟਿੰਗ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਮੋਗਾ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਗੁਰਵਿੰਦਰ ਸਿੰਘ ਜੌਹਲ ਐਸ.ਡੀ.ਐਮ. ਮੋਗਾ ਅਤੇ ਜਸਵੰਤ ਸਿੰਘ ਵੜੈਚ ...

ਪੂਰੀ ਖ਼ਬਰ »

ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ

ਮੋਗਾ, 12 ਜੂਨ (ਸ਼ਿੰਦਰ ਸਿੰਘ ਭੁਪਾਲ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਇਕਾਈ ਮੋਗਾ ਦੀ ਮੀਟਿੰਗ ਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਨਛੱਤਰ ਸਿੰਘ ਭਵਨ ਮੋਗਾ ਵਿਖੇ ਹੋਈ | ਮੀਟਿੰਗ ਵਿਚ ਜੁਗਿੰਦਰ ਸਿੰਘ ਸੰਧੂ, ਲਾਲ ਸਿੰਘ ਢਿੱਲੋਂ, ਮਲਕੀਤ ...

ਪੂਰੀ ਖ਼ਬਰ »

ਮਹੰਤ ਸ਼ਕੁੰਤਲਾ ਰਾਣੀ ਨੂੰ ਸੰਤ ਸਮਾਜ ਦੀ ਮੈਂਬਰੀ ਦਾ ਨਿਯੁਕਤੀ ਪੱਤਰ ਦਿੱਤਾ

ਬੱਧਨੀ ਕਲਾਂ, 12 ਜੂਨ (ਸੰਜੀਵ ਕੋਛੜ)-ਇੰਟਰਨੈਸ਼ਨਲ ਸੰਤ ਸਮਾਜ ਦੇ ਪ੍ਰਧਾਨ ਸੰਤ ਸ਼ਮਸ਼ੇਰ ਸਿੰਘ ਜਗੇੜਾ ਨੇ ਮਹੰਤ ਸ਼ਕੰੁਤਲਾ ਰਾਣੀ ਪਿੰਡ ਚੁੱਘ ਕਲਾਂ ਨੂੰ ਸੰਤ ਸਮਾਜ ਦੀ ਮੈਂਬਰੀ ਦਾ ਨਿਯੁਕਤੀ ਪੱਤਰ ਪਿੰਡ ਲੋਪੋ ਵਿਖੇ ਬਣੇ ਡੇਰੇ 'ਚ ਭੇਟ ਕੀਤਾ | ਇਸ ਸਮੇਂ ਸੰਤ ...

ਪੂਰੀ ਖ਼ਬਰ »

ਨਸ਼ੇ ਦੀ ਰੋਕਥਾਮ ਲਈ ਪ੍ਰਸ਼ਾਸਨ ਅਤੇ ਲੋਕਾਂ ਦਾ ਦਿਲੋਂ ਤਾਲਮੇਲ ਬੇਹੱਦ ਜ਼ਰੂਰੀ-ਲਾਲ ਵਿਸ਼ਵਾਸ

ਕੋਟ ਈਸੇ ਖਾਂ, 12 ਜੂਨ (ਗੁਰਮੀਤ ਸਿੰਘ ਖਾਲਸਾ)-ਪੰਜਾਬ ਸਰਕਾਰ ਵਲੋਂ ਨਸ਼ੇ ਦੀ ਰੋਕਥਾਮ ਲਈ ਦਿੱਤੇ ਗਏ ਨਿਰਦੇਸ਼ਾਂ ਦੇ ਤਹਿਤ ਗੁਰਦੁਆਰਾ ਬਾਬਾ ਤੁਲਸੀ ਦਾਸ ਜੀ ਝੁੱਗੀ ਵਾਲੇ, ਪਿੰਡ ਦੌਲੇਵਾਲਾ ਮਾਇਰ ਵਿਖੇ ਪਿੰਡ ਦੇ ਮੋਹਤਵਰ ਪਤਵੰਤਿਆਂ ਤੇ ਨੌਜਵਾਨਾਂ ਨਾਲ ਕੁਮਾਰ ...

ਪੂਰੀ ਖ਼ਬਰ »

ਨਸ਼ਿਆਂ ਦੀ ਰੋਕਥਾਮ ਲਈ ਸੈਮੀਨਾਰ ਲਗਾਇਆ

ਅਜੀਤਵਾਲ, 12 ਜੂਨ (ਹਰਦੇਵ ਸਿੰਘ ਮਾਨ)-ਨਸ਼ਿਆਂ ਦੇ ਮਾਰੂ ਪ੍ਰਭਾਵ ਤੋਂ ਬਚਾਅ ਤੇ ਇਨ੍ਹਾਂ ਦੀ ਰੋਕਥਾਮ ਲਈ ਪੰਜਾਬ ਸਰਕਾਰ ਦੇ ਸਿਹਤ ਵਿਭਾਗ, ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵਲੋਂ ਸਾਂਝੇ ਤੌਰ 'ਤੇ ਪਿੰਡ ਤਲਵੰਡੀ ਮੱਲੀਆਂ ਵਿਖੇ ਜਾਗਰੂਕਤਾ ਸੈਮੀਨਾਰ ਲਗਾਇਆ | ਇਸ ਮੌਕੇ ...

ਪੂਰੀ ਖ਼ਬਰ »

ਨਾਬਾਲਗਾ ਨਾਲ ਜਬਰ ਜਨਾਹ

ਮੋਗਾ, 12 ਜੂਨ (ਗੁਰਤੇਜ ਸਿੰਘ)-ਮੋਗਾ ਜ਼ਿਲ੍ਹੇ ਦੇ ਪਿੰਡ ਭਿੰਡਰ ਕਲਾਂ ਵਿਖੇ ਇਕ 16 ਸਾਲਾ ਨਾਬਾਲਗਾ ਨੂੰ ਅਗਵਾ ਕਰ ਕੇ ਜ਼ਬਰ ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਮੁਤਾਬਿਕ ਥਾਣਾ ਧਰਮਕੋਟ ਅਧੀਨ ਪੈਂਦੇ ਪਿੰਡ ਭਿੰਡਰ ਕਲਾਂ ਦੀ ਇਕ 16 ਸਾਲਾ ...

ਪੂਰੀ ਖ਼ਬਰ »

ਤੇਜ਼ ਝੱਖੜ ਨਾਲ ਪਿੰਡ ਜੈਮਲਵਾਲਾ ਵਿਖੇ ਭਾਰੀ ਨੁਕਸਾਨ

ਬਾਘਾਪੁਰਾਣਾ, 12 ਜੂਨ (ਬਲਰਾਜ ਸਿੰਗਲਾ)-ਅੱਜ ਸ਼ਾਮ ਨੂੰ ਤੇਜ ਝੱਖੜ ਨਾਲ ਪਿੰਡ ਜੈਮਲ ਦੇ ਲੋਕਾਂ ਦਾ ਭਾਰੀ ਨੁਕਸਾਨ ਹੋਣ ਦਾ ਸਮਾਚਾਰ ਮਿਲਿਆ ਹੈ | ਪਿੰਡ ਜੈਮਵਾਲਾ ਤੋਂ ਮਿਲੀ ਜਾਣਕਾਰੀ ਮੁਤਾਬਿਕ ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ ਤੇ ਪਤਵੰਤਿਆਂ ਨੇ ਦੱਸਿਆ ਕਿ ਅੱਜ ...

ਪੂਰੀ ਖ਼ਬਰ »

ਟੱਚ ਸਕਾਈ ਮੋਗਾ ਦੀ ਵਿਦਿਆਰਥਣ ਨੇ ਪੀ. ਟੀ. ਈ. ਵਿੱਚ ਹਾਸਲ ਕੀਤੇ 80 ਨੰਬਰ-ਲਵ ਗੋਇਲ

ਮੋਗਾ, 12 ਜੂਨ (ਅ.ਬ.)-ਮੋਗਾ-ਫਿਰੋਜ਼ਪੁਰ ਜੀ.ਟੀ. ਰੋਡ ਉੱਤੇ ਸਥਿਤ ਆਈ.ਬੀ.ਟੀ. ਟੱਚ ਸਕਾਈ ਮੋਗਾ ਦੀ ਵਿਦਿਆਰਥਣ ਸਮੀਰ ਨੇ ਓਵਰਆਲ 80 ਨੰਬਰ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਨਿਰਦੇਸ਼ਕ ਲਵ ਗੋਇਲ ਨੇ ਵਿਦਿਆਰਥੀ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਸਮੀਰ ਨੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX