ਤਾਜਾ ਖ਼ਬਰਾਂ


ਗੁੜ੍ਹ, ਸ਼ੱਕਰ ਬਣਾਉਣ ਵਾਲੀਆਂ ਘੁਲਾੜੀਆਂ 'ਤੇ ਸਿਹਤ ਮਹਿਕਮੇ ਵੱਲੋਂ ਛਾਪਾਮਾਰੀ
. . .  1 day ago
ਮੁੱਲਾਂਪੁਰ ਗਰੀਬਦਾਸ, 29 ਜਨਵਰੀ (ਦਿਲਬਰ ਸਿੰਘ ਖੈਰਪੁਰ) - ਖੇਤੀਬਾੜੀ ਵਿਭਾਗ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਛਾਪਾਮਾਰੀ ਦੌਰਾਨ ਸਿਸਵਾਂ - ਕੁਰਾਲੀ ਮਾਰਗ 'ਤੇ ਚੱਲ ਰਹੀਆਂ ਵੱਖ ਵੱਖ ਗੁੜ੍ਹ ਬਣਾਉਣ ਵਾਲੀਆਂ ...
ਸ਼ਰਾਬੀ ਨੌਜਵਾਨਾਂ ਨੇ ਪੁਲਿਸ ਮੁਲਾਜ਼ਮ ਨਾਲ ਕੀਤੀ ਕੁੱਟਮਾਰ, ਮਹਿਲਾ ਮੁਲਾਜ਼ਮ ਨਾਲ ਵੀ ਬਦਸਲੂਕੀ
. . .  1 day ago
ਜਲੰਧਰ, 29 ਜਨਵਰੀ - ਜਲੰਧਰ 'ਚ ਇਕ ਦੁਕਾਨ 'ਤੇ ਲੜਾਈ ਝਗੜੇ ਦੌਰਾਨ ਜਦੋਂ ਮੌਕੇ 'ਤੇ ਪੀ.ਸੀ.ਆਰ. 8 ਪਹੁੰਚੀ ਤਾਂ ਨਸ਼ੇ ਵਿਚ ਧੁੱਤ ਲੜਕਿਆਂ ਨੇ ਪੀ.ਸੀ.ਆਰ. ਮੁਲਾਜ਼ਮਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਮਹਿਲਾ ਮੁਲਾਜ਼ਮ ਨਾਲ ਵੀ ਬਦਸਲੂਕੀ...
ਸ਼ਰਜੀਲ ਇਮਾਮ ਨੂੰ 5 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ
. . .  1 day ago
ਨਵੀਂ ਦਿੱਲੀ, 29 ਜਨਵਰੀ - ਰਾਜ ਧ੍ਰੋਹ ਦੇ ਦੋਸ਼ ਵਿਚ ਗ੍ਰਿਫ਼ਤਾਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਸ਼ਰਜੀਲ ਇਮਾਮ ਨੂੰ 5 ਦਿਨ ਦੀ ਪੁਲਿਸ ਰਿਮਾਂਡ ਵਿਚ ਭੇਜ ਦਿੱਤਾ ਗਿਆ ਹੈ। ਇਸ ਤੋਂ ਪਹਿਲਾ ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਸ਼ਰਜੀਲ ਇਮਾਮ ਨੂੰ ਲੈ ਕੇ...
ਡਿਊਟੀ ਦੌਰਾਨ ਕੁਤਾਹੀ ਵਰਤਣ ਵਾਲੇ ਚਾਰ ਪੁਲਿਸ ਮੁਲਾਜ਼ਮ ਕੀਤੇ ਮੁਅੱਤਲ
. . .  1 day ago
ਸੁਨਾਮ ਊਧਮ ਸਿੰਘ ਵਾਲਾ 29 ਫਰਵਰੀ (ਰੁਪਿੰਦਰ ਸਿੰਘ ਸੱਗੂ) - ਬੀਤੇ ਦਿਨੀਂ ਸ਼ਹਿਰ ਦੀ ਨਵੀਂ ਅਨਾਜ ਮੰਡੀ ਵਿਖੇ ਦੁਕਾਨਾਂ 'ਤੇ ਹੋਈਆਂ ਚੋਰੀਆਂ ਨੂੰ ਲੈ ਕੇ ਅਤੇ ਡਿਊਟੀ ਦੌਰਾਨ ਕੁਤਾਹੀ ਵਰਤਣ ਵਾਲੇ ਚਾਰ ਪੁਲਿਸ ਮੁਲਾਜ਼ਮਾਂ ਨੂੰ ਅੱਜ ਡੀ.ਐੱਸ.ਪੀ ਸੁਨਾਮ ਵੱਲੋਂ ਮੁਅੱਤਲ ਕਰ...
ਪੰਜਾਬੀ ਵਪਾਰੀ ਨੇ ਹਾਂਗਕਾਂਗ ਵਿਚ ਸਰਜੀਕਲ ਮਾਸਕ ਦਾ ਲਗਾਇਆ ਲੰਗਰ
. . .  1 day ago
ਹਾਂਗਕਾਂਗ, 29 ਜਨਵਰੀ (ਜੰਗ ਬਹਾਦਰ ਸਿੰਘ) - ਹਾਂਗਕਾਂਗ ਵਿਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਇਕ 40 ਸਾਲਾ ਪੰਜਾਬੀ ਵਪਾਰੀ ਹਰਜੀਤ ਸਿੰਘ ਢਿੱਲੋਂ ਵੱਲੋਂ ਨਿਵੇਕਲਾ ਉਪਰਾਲਾ ਕਰਦਿਆਂ ਸਰਜੀਕਲ ਮਾਸਕ ਦਾ ਲੰਗਰ ਲਗਾਇਆ ਗਿਆ...
ਲੁਟੇਰੇਆਂ ਨੇ ਕਰੀਬ ਦੋ ਕਰੋੜ ਦੇ ਲੁੱਟੇ ਗਹਿਣੇ
. . .  1 day ago
ਲੁਧਿਆਣਾ, 29 ਜਨਵਰੀ (ਰੁਪੇਸ਼) - ਲੁਧਿਆਣਾ ਦੇ ਘੁਮਾਰ ਮੰਡੀ ਇਲਾਕੇ ਵਿਚ ਸਥਿਤ ਵੀ.ਕੇ. ਜਵੈਲਰ ਨਾਮਕ ਜਵੈਲਰੀ ਦੀ ਦੁਕਾਨ ਤੋਂ ਚਾਰ ਲੁਟੇਰੇਆਂ ਨੇ ਗੰਨ ਪੁਆਇੰਟ 'ਤੇ ਕਰੀਬ 2 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ ਲੁੱਟ ਲਏ ਤੇ ਤੁਰੰਤ ਮੌਕੇ ਤੋਂ ਫ਼ਰਾਰ ਹੋ ਗਏ। ਲੁਟੇਰੇ ਦੁਕਾਨ...
ਜੈਤੋ 'ਚ ਵੱਖ-ਵੱਖ ਜਥੇਬੰਦੀਆਂ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ 'ਚ ਕੀਤਾ ਰੋਸ ਪ੍ਰਦਰਸ਼ਨ
. . .  1 day ago
ਜੈਤੋ, 29 ਜਨਵਰੀ (ਗੁਰਚਰਨ ਸਿੰਘ ਗਾਬੜੀਆ)- ਬਹੁਜਨ ਕ੍ਰਾਂਤੀ ਮੁਕਤੀ ਮੋਰਚਾ ਅਤੇ ਸੰਵਿਧਾਨ ਬਚਾਓ ਮੋਰਚਾ ਤਹਿ: ਜੈਤੋ ਦੀ ਅਗਵਾਈ ਵਿਚ ਵੱਖ-ਵੱਖ ਜਥੇਬੰਦੀਆਂ ਵੱਲੋਂ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਅਤੇ ਕੌਮੀ ਨਾਗਰਿਕਤਾ ਰਜਿਸਟਰ (ਐਨ.ਆਰ.ਸੀ.) ਦੇ ਵਿਰੋਧ...
ਜ਼ਬਰ-ਜੁਲਮ ਵਿਰੋਧੀ ਫ਼ਰੰਟ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
. . .  1 day ago
ਨਾਭਾ, 29 ਜਨਵਰੀ (ਕਰਮਜੀਤ ਸਿੰਘ) ਜਬਰ-ਜ਼ੁਲਮ ਵਿਰੋਧੀ ਫ਼ਰੰਟ ਪੰਜਾਬ ਵਲੋਂ ਅੱਜ ਸੂਬਾ ਪ੍ਰਧਾਨ ਰਾਜ ਸਿੰਘ ਟੋਡਰਵਾਲ ਦੀ ਅਗਵਾਈ ਵਿਚ ਸੀ.ਏ.ਏ.,ਐੱਨ.ਆਰ.ਸੀ., ਐੱਨ.ਪੀ.ਆਰ. ਅਤੇ ਈ.ਵੀ.ਐੱਮ. ਖਿਲਾਫ ਇਸ ਕਾਨੂੰਨ ਨੂੰ ਕੈਂਸਲ ਕਰਨ ਦੀ ਮੰਗ ਨੂੰ ਲੈ ਕੇ ਸਥਾਨਕ...
ਕੇਂਦਰ ਸਰਕਾਰ ਖਿਲਾਫ ਦਲਿਤ, ਸਿੱਖ ਅਤੇ ਮੁਸਲਮਾਨ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ
. . .  1 day ago
ਬਲਾਚੌਰ 29 ਜਨਵਰੀ (ਦੀਦਾਰ ਸਿੰਘ ਬਲਾਚੌਰੀਆ ) ਲੋਕਤੰਤਰ ਅਤੇ ਭਾਰਤੀ ਸੰਵਿਧਾਨ ਨੂੰ ਬਚਾਉਣ ਅਤੇ ਨਾਗਰਿਕਤਾ ਸੋਧ ਬਿੱਲ ਦੇ ਖਿਲਾਫ ਅੱਜ ਬਹੁਜਨ ਸਮਾਜ ਨਾਲ ਸਬੰਧਤ ਜੱਥੇਬੰਦੀਆਂ, ਸਿੱਖ ਅਤੇ ਮੁਸਲਮਾਨ ਸਮਾਜ ਨਾਲ ਸਬੰਧਤ ਜਥੇਬੰਦੀਆਂ ਦੇ ਆਗੂਆਂ ਵਲੋਂ ਬਲਾਚੌਰ...
ਪੀ. ਜੀ. ਆਈ. 'ਚ ਦਾਖ਼ਲ ਮਰੀਜ਼ 'ਚ ਨਹੀਂ ਮਿਲਿਆ ਕੋਰੋਨਾ ਵਾਇਰਸ, ਰਿਪੋਰਟ ਆਈ ਨੈਗੇਟਿਵ
. . .  1 day ago
ਚੰਡੀਗੜ੍ਹ, 29 ਜਨਵਰੀ (ਮਨਜੋਤ ਸਿੰਘ)- ਚੰਡੀਗੜ੍ਹ ਦੇ ਪੀ. ਜੀ. ਆਈ. 'ਚ ਦਾਖ਼ਲ ਮਰੀਜ਼ 'ਚ ਕੋਰੋਨਾ ਵਾਇਰਸ ਨਹੀਂ ਮਿਲਿਆ ਹੈ। ਡਾਕਟਰਾਂ ਵਲੋਂ ਉਕਤ ਮਰੀਜ਼ ਦੇ ਖ਼ੂਨ ਅਤੇ ਥੁੱਕ ਦੇ...
ਕਾਰ ਸਵਾਰਾਂ ਨੇ ਮੋਟਰਸਾਈਕਲ 'ਤੇ ਜਾ ਰਹੇ ਨੌਜਵਾਨਾਂ ਨੂੰ ਮਾਰੀਆਂ ਗੋਲੀਆਂ, ਇੱਕ ਦੀ ਮੌਤ ਅਤੇ ਦੋ ਜ਼ਖ਼ਮੀ
. . .  1 day ago
ਪਟਿਆਲਾ, 29 ਜਨਵਰੀ (ਪਰਗਟ ਸਿੰਘ ਬਲਬੇੜ੍ਹਾ)- ਜ਼ਿਲ੍ਹੇ ਦੇ ਕਸਬਾ ਬਲਬੇੜ੍ਹਾ ਨੇੜੇ ਅਣਪਛਾਤੇ ਵਿਅਕਤੀਆਂ ਵਲੋਂ ਮੋਟਰਸਾਈਕਲ 'ਤੇ ਜਾ ਰਹੇ ਤਿੰਨ ਨੌਜਵਾਨਾਂ 'ਤੇ ਕੀਤੀ ਗਈ ਗੋਲੀਬਾਰੀ...
ਦਿੱਲੀ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਵਲੋਂ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ
. . .  1 day ago
ਨਵੀਂ ਦਿੱਲੀ, 29 ਜਨਵਰੀ (ਜਗਤਾਰ ਸਿੰਘ)- ਭਾਜਪਾ ਪ੍ਰਧਾਨ ਜੇ. ਪੀ. ਨੱਢਾ ਦੀ ਮੌਜੂਦਗੀ ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੂੰ ਸਮਰਥਨ ਦੇਣ ਦਾ...
ਡਰੋਨਾਂ ਦੀ ਹੋਰ ਰਹੀ ਵਰਤੋਂ ਨੂੰ ਰੋਕਣ ਲਈ ਆਧੁਨਿਕ ਤਕਨੀਕ ਵਾਲੇ ਯੰਤਰਾਂ ਦੀ ਲੋੜ 'ਤੇ ਕਾਂਗਰਸ ਸੰਸਦਾਂ ਮੈਂਬਰਾਂ ਨੇ ਦਿੱਤਾ ਜ਼ੋਰ
. . .  1 day ago
ਚੰਡੀਗੜ੍ਹ, 29 ਜਨਵਰੀ (ਵਿਕਰਮਜੀਤ ਸਿੰਘ ਮਾਨ)- ਪਾਕਿਸਤਾਨ ਤੋਂ ਡਰੋਨਾਂ ਦੀ ਹੋ ਰਹੀ ਵਰਤੋਂ ਨੂੰ ਰੋਕਣ ਲਈ ਆਧੁਨਿਕ ਤਕਨੀਕ ਵਾਲੇ ਯੰਤਰਾਂ ਦੀ ਲੋੜ 'ਤੇ ਜ਼ੋਰ ਦਿੰਦਿਆਂ ਪੰਜਾਬ ਕਾਂਗਰਸ...
ਸੁਖਬੀਰ ਬਾਦਲ ਦੇ ਘਰ ਪਹੁੰਚੇ ਜੇ. ਪੀ. ਨੱਡਾ
. . .  1 day ago
ਨਵੀਂ ਦਿੱਲੀ, 29 ਜਨਵਰੀ (ਅ. ਬ.)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲਣ ਲਈ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਡਾ...
ਵਿਰਾਸਤੀ ਮਾਰਗ ਤੋਂ ਬੁੱਤ ਹਟਾਉਣ ਲਈ ਪ੍ਰਸ਼ਾਸਨ ਨੇ ਸਿੱਖ ਜਥੇਬੰਦੀਆਂ ਤੋਂ ਲਿਆ ਇੱਕ ਮਹੀਨੇ ਦਾ ਸਮਾਂ
. . .  1 day ago
ਅੰਮ੍ਰਿਤਸਰ, 29 ਜਨਵਰੀ (ਅ. ਬ.)- ਪ੍ਰਸ਼ਾਸਨ ਨੇ ਵਿਰਾਸਤੀ ਮਾਰਗ ਤੋਂ ਸੱਭਿਆਚਾਰਕ ਬੁੱਤ ਹਟਾਉਣ ਲਈ ਸਿੱਖ ਜਥੇਬੰਦੀਆਂ ਕੋਲੋਂ ਇੱਕ ਮਹੀਨੇ ਦਾ ਸਮਾਂ...
ਜੇ. ਡੀ. ਯੂ. ਨੇ ਪ੍ਰਸ਼ਾਂਤ ਕਿਸ਼ੋਰ ਅਤੇ ਪਵਨ ਵਰਮਾ ਨੂੰ ਪਾਰਟੀ 'ਚੋਂ ਕੱਢਿਆ ਬਾਹਰ
. . .  1 day ago
ਭਾਰਤ-ਨਿਊਜ਼ੀਲੈਂਡ ਤੀਜਾ ਟੀ-20 : ਸੁਪਰ ਓਵਰ 'ਚ ਹੋਇਆ ਫ਼ੈਸਲਾ, ਭਾਰਤ ਨੇ 3-0 ਨਾਲ ਲੜੀ 'ਤੇ ਕੀਤਾ ਕਬਜ਼ਾ
. . .  1 day ago
ਮੇਲੇ 'ਚ ਪਹੁੰਚੇ 'ਭਜਨੇ ਅਮਲੀ' ਦੀ ਅਚਾਨਕ ਵਿਗੜੀ ਸਿਹਤ, ਹਸਪਤਾਲ 'ਚ ਦਾਖ਼ਲ
. . .  1 day ago
ਜੀ. ਕੇ. ਦੀ ਜਾਗੋ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ
. . .  1 day ago
ਕਾਂਗਰਸੀ ਮੈਂਬਰਾਂ ਦੇ ਕੈਪਟਨ ਨਾਲ ਬੈਠਕ ਖ਼ਤਮ, ਬਜਟ ਸਣੇ ਪੰਜਾਬ ਦੇ ਹੋਰ ਭਖਦੇ ਮਸਲਿਆਂ ਬਾਰੇ ਹੋਈ ਚਰਚਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਹਾੜ ਸੰਮਤ 551

ਹੁਸ਼ਿਆਰਪੁਰ / ਮੁਕੇਰੀਆਂ

ਅੱਤ ਦੀ ਗਰਮੀ 'ਚ ਲੱਗ ਰਹੇ ਬਿਜਲੀ ਦੇ ਲੰਮੇ ਕੱਟਾਂ ਤੋਂ ਲੋਕ ਪ੍ਰੇਸ਼ਾਨ

ਹਰਿਆਣਾ, 16 ਜੂਨ (ਹਰਮੇਲ ਸਿੰਘ ਖੱਖ)-ਪਿੰਡ ਭੂੰਗਾ 'ਚ ਬਿਜਲੀ ਵਿਭਾਗ ਵਲੋਂ ਰੋਜ਼ਾਨਾ ਲਗਾਏ ਜਾ ਰਹੇ ਵੱਡੇ-ਵੱਡੇ ਕੱਟਾਂ ਦੇ ਚੱਲਦਿਆਂ ਪਿੰਡ ਵਾਸੀਆਂ ਅਤੇ ਨਜ਼ਦੀਕੀ ਪਿੰਡਾਂ ਦੇ ਲੋਕਾਂ ਦਾ ਜਿਊਣਾ ਮੁਹਾਲ ਹੋ ਚੁੱਕਾ ਹੈ | ਇਸ ਸਬੰਧੀ ਐਡਵੋਕੇਟ ਸਰਬਜੀਤ ਸਿੰਘ ਭੂੰਗਾ ...

ਪੂਰੀ ਖ਼ਬਰ »

ਘਰ 'ਚੋਂ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ

ਹੁਸ਼ਿਆਰਪੁਰ, 16 ਜੂਨ (ਬਲਜਿੰਦਰਪਾਲ ਸਿੰਘ)-ਅਣਪਛਾਤੇ ਚੋਰਾਂ ਵਲੋਂ ਘਰ 'ਚੋਂ ਲੱਖਾਂ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਥਾਣਾ ਮਾਹਿਲਪੁਰ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਪਿੰਡ ਭਰਤਪੁਰ ਜੱਟਾਂ ਦੇ ਵਾਸੀ ਸੁਖਜੀਤ ਪਾਲ ਨੇ ...

ਪੂਰੀ ਖ਼ਬਰ »

ਅੱਗ ਲੱਗਣ ਨਾਲ ਟਰੱਕ ਸੜ ਕੇ ਸੁਆਹ

ਮੁਕੇਰੀਆਂ, 16 ਜੂਨ (ਰਾਮਗੜ੍ਹੀਆ)- ਬੀਤੀ ਰਾਤ ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ਤੇ ਇਕ ਟਰੱਕ ਨੂੰ ਅੱਗ ਲੱਗਣ ਨਾਲ ਟਰੱਕ ਸੜ ਕੇ ਸੁਆਹ ਹੋ ਜਾਣ ਦੀ ਖ਼ਬਰ ਹੈ | ਪ੍ਰਾਪਤ ਵੇਰਵੇ ਅਨੁਸਾਰ ਰਫ਼ੀ, ਪੁੱਤਰ ਗ਼ੁਲਾਮ ਹੁਸੈਨ, ਵਾਸੀ ਮਮੂਨ ਕੈਂਟ ਪਠਾਨਕੋਟ ਰੇਤ ਨਾਲ ਭਰਿਆ ...

ਪੂਰੀ ਖ਼ਬਰ »

650 ਖੇਤ ਮਜ਼ਦੂਰਾਂ ਦੇ 1 ਕਰੋੜ 2 ਲੱਖ ਰੁਪਏ ਨਹੀਂ ਹੋਏ ਮੁਆਫ਼

ਬੀਣੇਵਾਲ, 16 ਜੂਨ (ਬੈਜ ਚੌਧਰੀ)-ਪੰਜਾਬ ਸਰਕਾਰ ਵਲੋਂ ਛੋਟੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ 2 ਲੱਖ ਤਕ ਦੇ ਕਰਜ਼ੇ ਮੁਆਫ਼ ਕਰਕੇ ਕਰੋੜਾਂ ਰੁਪਏ ਕਰਜ਼ਾ ਮੁਆਫ਼ ਕਰਨ ਦੇ ਦਾਅਵਿਆਂ ਦੀ ਉਸ ਸਮੇਂ ਫੂਕ ਨਿਕਲਦੀ ਨਜ਼ਰ ਆਈ ਜਦੋਂ ਬੀਤ ਇਲਾਕੇ ਵਿਚ ਪੈਂਦੀ ਭਡਿਆਰ ...

ਪੂਰੀ ਖ਼ਬਰ »

ਅੱਗ ਲੱਗਣ ਨਾਲ ਪ੍ਰਵਾਸੀ ਮਜ਼ਦੂਰਾਂ ਦੀ 100 ਦੇ ਕਰੀਬ ਝੁੱਗੀਆਂ ਸੜ ਕੇ ਸੁਆਹ, ਲੱਖਾਂ ਦਾ ਨੁਕਸਾਨ

ਊਨਾ , 16 ਜੂਨ (ਹਰਪਾਲ ਸਿੰਘ ਕੋਟਲਾ)- ਊਨਾ ਸ਼ਹਿਰ ਦੇ ਨਜ਼ਦੀਕ ਪੁਰਾਣਾ ਹੁਸ਼ਿਆਰਪੁਰ ਰੋਡ ਉੱਤੇ ਸਵਾਂ ਨਦੀ 'ਤੇ ਸਥਿਤ ਪ੍ਰਵਾਸੀ ਮਜ਼ਦੂਰਾਂ ਦੀਆਂ ਕਰੀਬ 100 ਦੇ ਕਰੀਬ ਝੁੱਗੀਆਂ ਸੜ੍ਹ ਕੇ ਸੁਆਹ ਹੋ ਗਈਆਂ¢ ਅੱਗ ਲੱਗਣ ਕਾਰਨ ਝੁੱਗੀਆਂ ਦੇ ਅੰਦਰ ਰੱਖਿਆ ਸਾਰਾ ਸਾਮਾਨ ਵੀ ...

ਪੂਰੀ ਖ਼ਬਰ »

ਜ਼ਿਲ੍ਹੇ 'ਚ 22121 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ-ਡਾ: ਕਪੂਰ

ਹੁਸ਼ਿਆਰਪੁਰ, 16 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪ੍ਰਵਾਸੀ ਪਰਿਵਾਰਾਂ ਦੇ ਬੱਚਿਆਂ ਨੂੰ ਦੋ ਬੂੰਦ ਜ਼ਿੰਦਗੀ ਦੀਆਂ ਪੋਲੀਓ ਰੋਕੂ ਬੂੰਦਾਂ ਪਿਲਾਉਣ ਲਈ ਐਤਵਾਰ ਤੋਂ ਤਿੰਨ ਦਿਨਾਂ ਮੁਹਿੰਮ ਸ਼ੁਰੂਆਤ ਸਲੱਮ ਏਰੀਆ ਮੁਹੱਲਾ ਸੁਖੀਆਬਾਦ ਹੁਸ਼ਿਆਰਪੁਰ ਤੋਂ ...

ਪੂਰੀ ਖ਼ਬਰ »

ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਪਤਨੀ ਦੀ ਮੌਤ ਅਤੇ ਪਤੀ ਜ਼ਖ਼ਮੀ

ਸੈਲਾ ਖੁਰਦ, 16 ਜੂਨ (ਹਰਵਿੰਦਰ ਸਿੰਘ ਬੰਗਾ)-ਪਿੰਡ ਨਰਿਆਲਾ ਸਿੱਧੂ ਪੈਟਰੋਲ ਪੰਪ ਲਾਗੇ ਮੋਟਰਸਾਈਕਲ ਨੂੰ ਅਣਪਛਾਤੇ ਵਾਹਨ ਵਲੋਂ ਫੇਟ ਵੱਜਣ ਕਾਰਨ ਪਤਨੀ ਦੀ ਮੌਤ ਅਤੇ ਪਤੀ ਗੰਭੀਰ ਜ਼ਖ਼ਮੀ ਹੋਣ ਦੀ ਖਬਰ ਹੈ | ਮਿਲੀ ਜਾਣਕਾਰੀ ਅਨੁਸਾਰ ਪਵਨ ਕੁਮਾਰ ਆਪਣੀ ਪਤਨੀ ...

ਪੂਰੀ ਖ਼ਬਰ »

ਮੁਕੇਰੀਆਂ ਖੇਤਰ 'ਚ ਝੋਨੇ ਦੀ ਲੁਆਈ ਢਿੱਲੀ ਰਫ਼ਤਾਰ ਨਾਲ ਸ਼ੁਰੂ

ਮੁਕੇਰੀਆਂ, 16 ਜੂਨ (ਰਾਮਗੜ੍ਹੀਆ)- ਮੁਕੇਰੀਆਂ ਖੇਤਰ ਅਧੀਨ ਪੈਂਦੇ ਪਿੰਡਾਂ ਦੇ ਕਿਸਾਨਾਂ ਵਲੋਂ ਭਾਵੇਂ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਪਰੰਤੂ ਕੜਾਕੇ ਦੀ ਪੈ ਰਹੀ ਗਰਮੀ ਕਾਰਨ ਅਤੇ ਟਿਊਬਵੈੱਲਾਂ ਲਈ ਪੂਰੀ ਬਿਜਲੀ ਨਾ ਮਿਲਣ ਕਾਰਨ ਕਿਸਾਨਾਂ ਦੇ ...

ਪੂਰੀ ਖ਼ਬਰ »

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ

ਹੁਸ਼ਿਆਰਪੁਰ, 16 ਜੂਨ (ਬਲਜਿੰਦਰਪਾਲ ਸਿੰਘ)-ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਅਖੰਡ ਕੀਰਤੀ ਜਥਾ ਅਤੇ ਸਮੂਹ ਸਿੱਖ ਜਥੇਬੰਦੀਆਂ ਵਲੋਂ ਗੁਰਦੁਆਰਾ ਸਿੰਘ ਸਭਾ ਰੇਲਵੇ ਰੋਡ ਹੁਸ਼ਿਆਰਪੁਰ 'ਚ ਗੁਰਮਤਿ ਸਮਾਗਮ ਕਰਵਾਇਆ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ 1 ਕਾਬੂ

ਗੜ੍ਹਸ਼ੰਕਰ, 16 ਜੂਨ (ਧਾਲੀਵਾਲ)-ਜ਼ਿਲ੍ਹਾ ਪੁਲਿਸ ਮੁਖੀ ਜੇ ਇਲਨਚੇਲੀਅਨ ਦੇ ਨਿਰਦੇਸ਼ ਅਤੇ ਸਤੀਸ਼ ਕੁਮਾਰ ਡੀ.ਐੱਸ.ਪੀ. ਗੜ੍ਹਸ਼ੰਕਰ ਦੀ ਦੇਖ-ਰੇਖ ਹੇਠ ਐਸ.ਆਈ. ਓਮ ਪ੍ਰਕਾਸ਼ ਮੁੱਖ ਅਫ਼ਸਰ ਥਾਣਾ ਗੜ੍ਹਸ਼ੰਕਰ ਦੀ ਅਗਵਾਈ ਹੇਠ ਏ.ਐਸ.ਆਈ. ਸੁਭਾਸ਼ ਚੰਦਰ ਦੀ ਪੁਲਿਸ ...

ਪੂਰੀ ਖ਼ਬਰ »

ਬੱਡੋਂ 'ਚ ਸਾਲਾਨਾ ਜੋੜ ਮੇਲੇ ਮੌਕੇ ਗੁਰਮਤਿ ਸਮਾਗਮ ਅੱਜ ਤੋਂ

ਹੁਸ਼ਿਆਰਪੁਰ, 16 ਜੂਨ (ਨਰਿੰਦਰ ਸਿੰਘ ਬੱਡਲਾ)-ਗੁਰਦੁਆਰਾ ਸ਼ਹੀਦ ਬਾਬਾ ਕਰਮ ਸਿੰਘ ਪਿੰਡ ਬੱਡੋਂ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦ ਬਾਬਾ ਕਰਮ ਸਿੰਘ ਦੀ ਯਾਦ 'ਚ ਸਾਲਾਨਾ ਜੋੜ ਮੇਲੇ ਮੌਕੇ ਗੁਰਮਤਿ ਸਮਾਗਮ 18 ਜੂਨ ਨੂੰ ਸ਼ਰਧਾ ਭਾਵਨਾ ਨਾਲ ਕਰਵਾਏ ਜਾ ਰਹੇ ...

ਪੂਰੀ ਖ਼ਬਰ »

ਚੋਰੀ ਦੀ ਮੋਟਰ ਸਮੇਤ 3 ਕਾਬੂ

ਹੁਸ਼ਿਆਰਪੁਰ, 16 ਜੂਨ (ਬਲਜਿੰਦਰਪਾਲ ਸਿੰਘ)-ਥਾਣਾ ਬੁੱਲ੍ਹੋਵਾਲ ਪੁਲਿਸ ਨੇ ਚੋਰੀ ਦੇ ਦੋਸ਼ 'ਚ 3 ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ ਚੋਰੀ ਕੀਤਾ ਸਾਮਾਨ ਬਰਾਮਦ ਕਰ ਲਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਹਰਵਿੰਦਰ ਸਿੰਘ ਵਾਸੀ ਪੰਡੋਰੀ ਰੁਕਮਾਨ ਨੇ ਪੁਲਿਸ ਕੋਲ ਦਰਜ ...

ਪੂਰੀ ਖ਼ਬਰ »

35000 ਰੁਪਏ ਦੀ ਨਕਦੀ ਘਰ 'ਚੋਂ ਚੋਰੀ

ਮਾਹਿਲਪੁਰ, 16 ਜੂਨ (ਰਜਿੰਦਰ ਸਿੰਘ)-ਮਾਹਿਲਪੁਰ ਦੇ ਵਾਰਡ ਨੰਬਰ 2 'ਚ ਪੈਂਦੇ ਘਰ 'ਚ ਅਣਪਛਾਤੇ ਚੋਰਾਂ ਨੇ 35 ਹਜ਼ਾਰ ਰੁਪਏ ਦੀ ਚੋਰੀ ਹੋਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮਲਕੀਤ ਚੰਦ ਪੁੱਤਰ ਬਿਸ਼ਨ ਦਾਸ ਵਾਸੀ ਮਾਹਿਲਪੁਰ ਅਤੇ ਉਸ ਦੀ ਪਤਨੀ ਬਲਵੀਰ ਨੇ ਦੱਸਿਆ ...

ਪੂਰੀ ਖ਼ਬਰ »

ਭਗਤ ਕਬੀਰ ਦੇ ਪ੍ਰਕਾਸ਼ ਪੁਰਬ 'ਤੇ ਸੂਬਾ ਪੱਧਰੀ ਸਮਾਗਮ ਅੱਜ

ਹੁਸ਼ਿਆਰਪੁਰ, 16 ਜੂਨ (ਬਲਜਿੰਦਰਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਭਗਤ ਕਬੀਰ ਜੀ ਦੇ ਪ੍ਰਕਾਸ਼ ਪੁਰਬ 'ਤੇ 17 ਜੂਨ ਨੂੰ ਹੋਟਲ ਮਹਾਰਾਜਾ ਪੈਲੇਸ ਹੁਸ਼ਿਆਰਪੁਰ ਵਿਖੇ ਸੂਬਾ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ | ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਤਕਨੀਕੀ ਸਿੱਖਿਆ ਅਤੇ ...

ਪੂਰੀ ਖ਼ਬਰ »

ਡੀ. ਸੀ. ਵਲੋਂ ਜ਼ਮੀਨ ਦੇ ਖ਼ੁਰਾਕੀ ਤੱਤਾਂ ਸਬੰਧੀ ਸ਼ੁਰੂ ਕੀਤੀ ਜਾਗਰੂਕਤਾ ਮੁਹਿੰਮ ਦਾ ਰੀਵਿਊ

ਹੁਸ਼ਿਆਰਪੁਰ, 16 ਜੂਨ (ਬਲਜਿੰਦਰਪਾਲ ਸਿੰਘ)-ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਵਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਹੁਸ਼ਿਆਰਪੁਰ ਦੀ ਮਿੱਟੀ ਪਰਖ ਰਿਪੋਰਟ ਦੇ ਆਧਾਰ 'ਤੇ ਜ਼ਮੀਨ ਦੇ ਖ਼ੁਰਾਕੀ ਤੱਤਾਂ ਦੇ ਸਬੰਧ 'ਚ ਨਕਸ਼ੇ ਤਿਆਰ ਕਰਕੇ ਹਰ ਪਿੰਡ 'ਚ ...

ਪੂਰੀ ਖ਼ਬਰ »

ਸਬ-ਜੂਨੀਅਰ ਦੋਆਬਾ ਕੱਪ ਫੁੱਟਬਾਲ ਦਾ ਚੱਬੇਵਾਲ 'ਚ ਉਦਘਾਟਨ

ਚੱਬੇਵਾਲ, 16 ਜੂਨ (ਸਖ਼ੀਆ)-ਦੋਆਬਾ ਸਪੋਰਟਿੰਗ ਕਲੱਬ ਖੇੜਾ ਵਲੋਂ ਪ੍ਰਧਾਨ ਇਕਬਾਲ ਸਿੰਘ ਖੇੜਾ ਦੀ ਅਗਵਾਈ ਹੇਠ ਇਲਾਕੇ ਭਰ ਦੇ ਫੁੱਟਬਾਲ ਕਲੱਬਾਂ ਦੇ ਸਹਿਯੋਗ ਨਾਲ ਸਬ-ਜੂਨੀਅਰ ਦੋਆਬਾ ਕੱਪ ਦੀ ਸਮਰ ਲੀਗ ਦੀ ਸ਼ੁਰੂਆਤ ਫੁੱਟਬਾਲ ਸਟੇਡੀਅਮ ਚੱਬੇਵਾਲ ਵਿਖੇ ਸ਼ਹੀਦ ਭਗਤ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਦੁਕਾਨਾਂ ਤੇ ਰੇਹੜੀਆਂ ਦੀ ਚੈਕਿੰਗ

ਗੜ੍ਹਦੀਵਾਲਾ, 16 ਜੂਨ (ਚੱਗਰ)-ਸਿਵਲ ਸਰਜਨ ਹੁਸ਼ਿਆਰਪੁਰ ਦੇ ਨਿਰਦੇਸ਼ਾਂ ਅਨੁਸਾਰ ਐਸ. ਐਮ. ਓ. ਭੂੰਗਾ ਡਾ. ਰਣਜੀਤ ਸਿੰਘ ਘੋਤੜਾ ਦੀ ਅਗਵਾਈ ਵਿਚ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੀ. ਐਚ. ਸੀ. ਭੂੰਗਾ ਦੀ ਟੀਮ ਵਲੋਂ ਗੜ੍ਹਦੀਵਾਲਾ ਸ਼ਹਿਰ ਵਿਚ ਫਲਾਂ, ਸਬਜ਼ੀਆਂ, ਹਲਵਾਈਆਂ ...

ਪੂਰੀ ਖ਼ਬਰ »

ਬਿਜਲੀ ਨਾ ਛੱਡਣ 'ਤੇ ਚੰਡੀਗੜ੍ਹ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ

ਕੋਟਫ਼ਤੂਹੀ, 16 ਜੂਨ (ਅਵਤਾਰ ਸਿੰਘ ਅਟਵਾਲ)-ਬੀਤੇ ਦਿਨ ਜੇ.ਈ. ਚੱਬੇਵਾਲ ਦੀ ਹਲਕਾ ਵਿਧਾਇਕ ਵਲੋਂ ਕੀਤੀ ਗਈ ਬਦਲੀ ਦੇ ਰੋਸ ਵਜੋਂ ਕੋਟਫ਼ਤੂਹੀ ਬਿਜਲੀ ਘਰ ਦੇ ਮੁਲਾਜ਼ਮਾਂ ਵਿਚ ਵੀ ਵੇਖਣ ਨੂੰ ਮਿਲਿਆ ਜਿੱਥੇ ਇੰਚਾਰਜ ਜੇ.ਈ.-1 ਨੂੰ ਸਥਾਨਕ ਪ੍ਰਮੁੱਖ ਸ਼ਖ਼ਸੀਅਤਾਂ 'ਤੇ ...

ਪੂਰੀ ਖ਼ਬਰ »

ਗੁਰਦੁਆਰਾ ਹਰੀਆਂ ਵੇਲਾਂ 'ਚ ਗੁਰਮਤਿ ਸਮਾਗਮ ਕਰਵਾਇਆ

ਚੱਬੇਵਾਲ, 16 ਜੂਨ (ਰਾਜਾ ਸਿੰਘ ਪੱਟੀ)-ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਮਿਸਲ ਸ਼ਹੀਦਾਂ ਤਰਨਾਂ ਦਲ ਹਰੀਆਂ ਵੇਲਾਂ ਵੱਲੋਂ ਜਥੇਦਾਰ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਦੀ ਅਗਵਾਈ ਵਿੱਚ ਗੁਰਦੁਆਰਾ ਹਰੀਆਂ ਵੇਲਾਂ ਪਾਤਸ਼ਾਹੀ ਸੱਤਵੀਂ ਵਿਖੇ ਸੰਗਤਾਂ ਦੇ ...

ਪੂਰੀ ਖ਼ਬਰ »

ਐਡਵੋਕੇਟ ਸਭਿਆ ਸਾਂਚੀ ਵਲੋਂ ਪੰਡੋਰੀ ਬਘੇਲ ਸਿੰਘ ਵਿਖੇ ਵਿਕਾਸ ਕਾਰਜਾਂ ਦਾ ਨੀਂਹ-ਪੱਥਰ

ਭੰਗਾਲਾ, 16 ਜੂਨ (ਸਰਵਜੀਤ ਸਿੰਘ)-ਪੰਜਾਬ ਸਰਕਾਰ ਵਲੋਂ ਵਿਕਾਸ ਕਾਰਜਾਂ ਵਿਚ ਲਿਆਂਦੀ ਗਈ ਤੇਜ਼ੀ ਨੂੰ ਮੁੱਖ ਰੱਖਦੇ ਹੋਏ ਅੱਜ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦੇ ਸਪੁੱਤਰ ਐਡਵੋਕੇਟ ਸਭਿਆ ਸਾਂਚੀ ਨੇ ਪਿੰਡ ਪੰਡੋਰੀ ਬਘੇਲ ਸਿੰਘ ਵਿਖੇ 2 ਲੱਖ ਰੁਪਏ ਦੀ ਲਾਗਤ ਨਾਲ ...

ਪੂਰੀ ਖ਼ਬਰ »

ਕਾਰੋਬਾਰ ਸ਼ੁਰੂ ਕਰਨ ਲਈ ਜ਼ਿਲ੍ਹਾ ਉਦਯੋਗ ਕੇਂਦਰ ਦੇ ਰਿਹੈ ਵਿੱਤੀ ਸਹਾਇਤਾ-ਡੀ. ਸੀ.

ਹੁਸ਼ਿਆਰਪੁਰ, 16 ਜੂਨ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਮੈਡਮ ਈਸ਼ਾ ਕਾਲੀਆ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਰੁਜ਼ਗਾਰ ਜਨਰੇਸ਼ਨ ਪ੍ਰੋਗਰਾਮ ਤਹਿਤ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦੀ ਇੱਛਾ ਰੱਖਣ ਵਾਲਿਆਂ ਨੂੰ ਜ਼ਿਲ੍ਹਾ ਉਦਯੋਗ ਕੇਂਦਰ ...

ਪੂਰੀ ਖ਼ਬਰ »

ਸਵੱਛ ਭਾਰਤ ਅਭਿਆਨ ਦਾ ਮੂੰਹ ਚਿੜਾ ਰਹੇ ਹਨ ਭੰਗਾਲਾ ਵਿਖੇ ਲੱਗੇ ਗੰਦਗੀ ਦੇ ਢੇਰ ਪ੍ਰਸ਼ਾਸਨ ਵੀ ਬੇਵੱਸ

ਭੰਗਾਲਾ, 16 ਜੂਨ (ਸਰਵਜੀਤ ਸਿੰਘ)-ਉਪ ਮੰਡਲ ਮੁਕੇਰੀਆਂ ਦੇ ਕਸਬਾ ਭੰਗਾਲਾ ਵਿਖੇ ਸਵੱਛ ਭਾਰਤ ਅਭਿਆਨ ਪੂਰੀ ਤਰ੍ਹਾਂ ਫੈਲ ਹੁੰਦਾ ਨਜ਼ਰ ਆ ਰਿਹਾ ਹੈ | ਕਸਬੇ ਦੀ ਪੁਲਿਸ ਚੌਕੀ, ਮੰਝਪੁਰ ਰੋਡ, ਟੈਲੀਫ਼ੋਨ ਐਕਸਚੇਂਜ ਨੇੜੇ ਵੱਡੇ-ਵੱਡੇ ਗੰਦਗੀ ਦੇ ਢੇਰ ਲੰਬੇ ਸਮੇਂ ਤੋਂ ...

ਪੂਰੀ ਖ਼ਬਰ »

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਯਾਦਗਾਰੀ ਕ੍ਰਿਕਟ ਟੂਰਨਾਮੈਂਟ ਸਮਾਪਤ

ਹੁਸ਼ਿਆਰਪੁਰ, 16 ਜੂਨ (ਨਰਿੰਦਰ ਸਿੰਘ ਬੱਡਲਾ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕ੍ਰਿਕਟ ਸਪੋਰਟਸ ਕਲੱਬ ਮੁੱਖਲਿਆਣਾ ਵਲੋਂ ਪਿੰਡ ਮੁੱਖਲਿਆਣਾ ਵਿਖੇ ਸਮੂਹ ਨਗਰ ਨਿਵਾਸੀਆਂ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ 9ਵਾਂ ਸਾਲਾਨਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ | ...

ਪੂਰੀ ਖ਼ਬਰ »

ਕੇ. ਸੀ. ਗਲੋਬਲ ਸਕੂਲ ਵਿਖੇ ਟੀਚਰ ਟ੍ਰੇਨਿੰਗ ਵਰਕਸ਼ਾਪ ਲਗਾਈ

ਗੜ੍ਹਸ਼ੰਕਰ, 16 ਜੂਨ (ਧਾਲੀਵਾਲ)-ਇੱਥੇ ਬੰਗਾ ਰੋਡ 'ਤੇ ਸਥਿਤ ਕੇ.ਸੀ. ਗਲੋਬਲ ਸਕੂਲ ਡਘਮ ਵਿਖੇ ਕੇ.ਸੀ. ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ ਦੇ ਨਿਰਦੇਸ਼ 'ਤੇ ਸਕੂਲ 'ਚ ਟੀਚਰ ਟ੍ਰੇਨਿੰਗ ਵਰਕਸ਼ਾਪ ਲਗਾਈ ਗਈ | ਇਸ ਮੌਕੇ ਸਕੂਲ ਪਿ੍ੰਸੀਪਲ ਡਾ. ਰਾਕੇਸ਼ ਗੁਪਤਾ ਨੇ ...

ਪੂਰੀ ਖ਼ਬਰ »

ਟਾਂਡਾ ਪੁਲਿਸ ਵਲੋਂ ਪਿੰਡ ਮਿਆਣੀ ਵਿਚ ਲਗਾਇਆ ਨਸ਼ਾ ਵਿਰੋਧੀ ਸੈਮੀਨਾਰ

ਮਿਆਣੀ, 16 ਜੂਨ (ਹਰਜਿੰਦਰ ਸਿੰਘ ਮੁਲਤਾਨੀ)- ਟਾਂਡਾ ਪੁਲਿਸ ਨੇ ਪਿੰਡ ਮਿਆਣੀ ਵਿਖੇ ਨਸ਼ੇ ਿਖ਼ਲਾਫ਼ ਸੰਦੇਸ਼ ਦੇਣ ਲਈ ਜਾਗਰੂਕਤਾ ਸੈਮੀਨਾਰ ਲਾਇਆ ਗਿਆ | ਪਿੰਡ ਦੇ ਪੰਚਾਇਤ ਘਰ ਵਿਚ ਐੱਸ.ਐੱਸ.ਪੀ. ਜੇ. ਏਲਨਚੇਲੀਅਨ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਕਰਵਾਏ ਇਸ ਸੈਮੀਨਾਰ ...

ਪੂਰੀ ਖ਼ਬਰ »

ਹਾੜ ਦੀ ਸੰਗਰਾਂਦ ਮੌਕੇ ਘਾਗੋਂ ਗੁਰੂ ਵਿਖੇ ਜੋੜ ਮੇਲਾ

ਗੜ੍ਹਸ਼ੰਕਰ, 16 ਜੂਨ (ਧਾਲੀਵਾਲ)-ਗੁਰਦੁਆਰਾ ਬਾਬਾ ਗੰਗ ਦਾਸ ਪਿੰਡ ਘਾਗੋਂ ਗੁਰੂ ਵਿਖੇ ਹਾੜ ਦੀ ਸੰਗਰਾਂਦ ਮੌਕੇ ਸਾਲਾਨਾ ਜੋੜ ਮੇਲਾ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਢਾਡੀ ਜਸਦੀਪ ਸਿੰਘ ਨਾਗਰਾ ਮਹਿੰਦਪੁਰ ਵਾਲਿਆਂ ਦੇ ਢਾਡੀ ਜਥੇ ਨੇ ...

ਪੂਰੀ ਖ਼ਬਰ »

ਪੰਜਾਬ ਨੰਬਰਦਾਰ ਯੂਨੀਅਨ ਵਲੋਂ ਤਹਿਸੀਲਦਾਰ ਨੂੰ ਮੰਗ ਪੱਤਰ

ਗੜ੍ਹਸ਼ੰਕਰ, 16 ਜੂਨ (ਧਾਲੀਵਾਲ)-ਅੱਜ ਇਥੇ ਤਹਿਸੀਲ ਕੰਪਲੈਕਸ ਵਿਖੇ ਪੰਜਾਬ ਨੰਬਰਦਾਰ ਯੂਨੀਅਨ ਸਬ-ਡਵੀਜ਼ਨ ਦੀ ਮੀਟਿੰਗ ਸੂਬਾ ਉਪ ਪ੍ਰਧਾਨ ਮਹਿੰਦਰ ਪਾਲ ਖ਼ਾਨਪੁਰ ਦੀ ਅਗਵਾਈ ਹੇਠ ਹੋਈ ਜਿਸ ਦੌਰਾਨ ਯੂਨੀਅਨ ਵਲੋਂ ਸਰਬਸੰਮਤੀ ਨਾਲ ਪਾਸ ਕੀਤੀਆਂ ਗਈਆਂ ਮੰਗਾਂ ਸਬੰਧੀ ...

ਪੂਰੀ ਖ਼ਬਰ »

ਮਲੇਰੀਆ ਜਾਗਰੂਕਤਾ ਕੈਂਪ ਲਗਾਇਆ

ਐਮਾਂ ਮਾਂਗਟ, 16 ਜੂਨ (ਗੁਰਾਇਆ)-ਸਬ ਸੈਂਟਰ ਟਾਂਡਾ ਰਾਮ ਸਹਾਏ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਮਰਜੀਤ ਸਿੰਘ ਇੰਚਾਰਜ ਪੀ.ਐੱਚ.ਸੀ. ਬੁੱਢਾਵੜ ਦੀ ਅਗਵਾਈ ਹੇਠ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿਚ ਸਰਵਣ ਮਸੀਹ ਹੈਲਥ ਸੁਪਰਵਾਈਜ਼ਰ ਅਤੇ ਬਲਜਿੰਦਰ ...

ਪੂਰੀ ਖ਼ਬਰ »

ਡੋਗਰਾ ਪਬਲਿਕ ਸਕੂਲ ਵਿਚ ਸਮਰ ਕੈਂਪ ਲਗਾਇਆ

ਨੰਗਲ ਬਿਹਾਲਾਂ, 16 ਜੂਨ (ਵਿਨੋਦ ਮਹਾਜਨ)-ਡੋਗਰਾ ਪਬਲਿਕ ਸਕੂਲ ਨੰਗਲ ਬਿਹਾਲਾਂ ਵਿਖੇ 3 ਦਿਨਾਂ ਸਮਰ ਕੈਂਪ ਪਿ੍ੰਸੀਪਲ ਸੁਸ਼ਮਾ ਡੋਗਰਾ ਦੀ ਅਗਵਾਈ ਵਿਚ ਬੜੀ ਧੂਮ-ਧਾਮ ਨਾਲ ਸੰਪੰਨ ਹੋਇਆ | ਸਕੂਲ ਦੇ ਚੇਅਰਮੈਨ ਡਾ. ਰਜੇਸ਼ ਡੋਗਰਾ ਨੇ ਦੱਸਿਆ ਕਿ ਇਸ ਤਿੰਨ ਦਿਨਾਂ ਸਮਰ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਸੰਗਤਾਂ ਨੂੰ ਛਾਂਦਾਰ ਤੇ ਫਲਦਾਰ ਬੂਟੇ ਵੰਡੇ

ਦਸੂਹਾ, 16 ਜੂਨ (ਭੁੱਲਰ)- ਅੱਜ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਸੰਗਰਾਂਦ ਦੇ ਦਿਹਾੜੇ 'ਤੇ ਸੰਗਤਾਂ ਨੂੰ ਛਾਂਦਾਰ ਅਤੇ ਫਲਦਾਰ ਬੂਟੇ ਮੈਨੇਜਰ ਰਤਨ ਸਿੰਘ ਕੰਗ ਵਲੋਂ ਸੰਗਤਾਂ ਨੂੰ ਵੰਡੇ ਗਏ | ਇਸ ਮੌਕੇ ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਹੁਸ਼ਿਆਰਪੁਰ ਵਲੋਂ ਨਵੀਂ ਚੁਣੀ ਟੀਮ ਦਾ ਸਨਮਾਨ

ਹੁਸ਼ਿਆਰਪੁਰ, 16 ਜੂਨ (ਨਰਿੰਦਰ ਸਿੰਘ ਬੱਡਲਾ)-ਲਾਇਨਜ਼ ਕਲੱਬ ਹੁਸ਼ਿਆਰਪੁਰ ਵਲੋਂ ਜ਼ਿਲ੍ਹਾ 321 ਡੀ. ਦੀ ਨਵੀਂ ਚੁਣੀ ਗਈ ਟੀਮ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਲਾਇਨ ਗੁਰਮੀਤ ਸਿੰਘ ਮੱਕੜ ਜ਼ਿਲ੍ਹਾ ਗਵਰਨਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ ਟਰਕੋਮਾ ਮੁਕਤ ਭਾਰਤ ਸਬੰਧੀ ਟ੍ਰੇਨਿੰਗ ਕਰਵਾਈ

ਚੱਬੇਵਾਲ, 16 ਜੂਨ (ਸਖ਼ੀਆ)-ਸਿਹਤ ਵਿਭਾਗ ਵਲੋਂ ਐਸ. ਐਮ. ਓ. ਡਾ: ਸੰਦੀਪ ਖਰਬੰਦਾ ਸਰਜੀਕਲ ਮਾਹਿਰ ਦੀ ਅਗਵਾਈ ਹੇਠ ਕਮਿਊਨਿਟੀ ਸਿਹਤ ਕੇਂਦਰ ਹਾਰਟਾ-ਬੱਡਲਾ ਦੇ ਸਮੂਹ ਸਟਾਫ਼ ਨੂੰ ਡਾ: ਇੰਦਰਜੀਤ ਕੌਰ ਅੱਖਾਂ ਦੇ ਮਾਹਿਰ ਅਤੇ ਅਪਥਲਮਿਕ ਅਫ਼ਸਰ ਆਰ. ਆਰ. ਭਾਟੀਆ ਨੇ ਟਰਕੋਮਾ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ 3 ਤਸਕਰ ਕਾਬੂ

ਹੁਸ਼ਿਆਰਪੁਰ, 16 ਜੂਨ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਪੁਲਿਸ ਨੇ 3 ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ | ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਦਰ ਪੁਲਿਸ ਨੇ ਬਜਵਾੜਾ ਨਜ਼ਦੀਕ ਇਕ ਤਸਕਰ ਨੂੰ ਕਾਬੂ ਕਰਕੇ ਉਸ ਤੋਂ 11 ...

ਪੂਰੀ ਖ਼ਬਰ »

21 ਨੂੰ ਪੁਲਿਸ ਲਾਈਨ 'ਚ ਮਨਾਇਆ ਜਾਵੇਗਾ ਜ਼ਿਲ੍ਹਾ ਪੱਧਰੀ ਵਿਸ਼ਵ ਯੋਗ ਦਿਵਸ

ਹੁਸ਼ਿਆਰਪੁਰ, 16 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ 21 ਜੂਨ ਨੂੰ ਪੁਲਿਸ ਲਾਈਨ ਗਰਾਊਾਡ ਵਿਚ ਜ਼ਿਲ੍ਹਾ ਪੱਧਰ 'ਤੇ ਵਿਸ਼ਵ ਯੋਗ ਦਿਵਸ ਮਨਾਇਆ ਜਾਵੇਗਾ | ਯੋਗ ਦਿਵਸ ਦੀਆਂ ਤਿਆਰੀਆਂ ਨੂੰ ਲੈ ...

ਪੂਰੀ ਖ਼ਬਰ »

ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਵਲੋਂ ਫੁੱਟਬਾਲ ਚੈਂਪੀਅਨਸ਼ਿਪ 20 ਤੋਂ

ਮਾਹਿਲਪੁਰ, 16 ਜੂਨ (ਰਜਿੰਦਰ ਸਿੰਘ)-ਅੱਜ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ (ਡੀ.ਐਫ.ਏ.) ਦੀ ਮੀਟਿੰਗ ਚੀਫ਼ ਪੈਟਰਨ ਪਿ੍ੰਸੀਪਲ ਡਾ. ਰਵਿੰਦਰ ਸਿੰਘ ਖ਼ਾਲਸਾ ਕਾਲਜ, ਪ੍ਰਧਾਨ ਗੁਰਦੇਵ ਸਿੰਘ ਗਿੱਲ ਅਰਜੁਨਾ ਐਵਾਰਡੀ ਅਤੇ ਜਨਰਲ ਸਕੱਤਰ ਹਰਨੰਦਨ ਸਿੰਘ ਖਾਬੜਾ ਦੀ ਅਗਵਾਈ 'ਚ ...

ਪੂਰੀ ਖ਼ਬਰ »

13ਵਾਂ ਫਲੱਡ ਲਾਈਟ ਸੈਵਨ ਏ ਸਾਈਡ ਫੁੱਟਬਾਲ ਟੂਰਨਾਮੈਂਟ ਕਾਲੇਵਾਲ ਭਗਤਾਂ ਨੇ ਜਿੱਤਿਆ

ਮਾਹਿਲਪੁਰ, 16 ਜੂਨ (ਦੀਪਕ ਅਗਨੀਹੋਤਰੀ)-ਸਪੋਰਟਸ ਸਿਟੀ ਕਲੱਬ ਮਾਹਿਲਪੁਰ ਵਲੋਂ ਪ੍ਰਧਾਨ ਨਵਦੀਪ ਸਿੰਘ ਨਵੀ ਬੈਂਸ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿਚ ਆਸ-ਪਾਸ ਦੇ ਪਿੰਡਾਂ ਦੀਆਂ 16 ਟੀਮਾਂ ਨੇ ਹਿੱਸਾ ਲਿਆ | ਫਾਈਨਲ ਮੈਚਾਂ ਮੌਕੇ ਮੁੱਖ ਮਹਿਮਾਨ ਵਜੋਂ ਮੁਹੰਮਦ ...

ਪੂਰੀ ਖ਼ਬਰ »

ਨਗਰ ਪੰਚਾਇਤ ਹੋਂਦ 'ਚ ਆਉਣ ਦੇ 26 ਸਾਲ ਬਾਅਦ ਵੀ ਵਿਕਾਸ ਦਾ ਮੰੂਹ ਤਰਸਦਾ ਮਾਹਿਲਪੁਰ

ਮਾਹਿਲਪੁਰ, 16 ਜੂਨ (ਦੀਪਕ ਅਗਨੀਹੋਤਰੀ)-1993 ਵਿਚ ਨਗਰ ਪੰਚਾਇਤ ਮਾਹਿਲਪੁਰ ਦੇ ਹੋਂਦ ਵਿਚ ਆਉਣ ਤੋਂ ਬਾਅਦ ਵਿਕਾਸ ਦੀ ਗਤੀ ਨੇ ਤੇਜ਼ੀ ਫੜ੍ਹਨ ਦੀ ਬਜਾਏ ਇਹ ਕਸਬਾ ਵਿਕਾਸ ਪੱਖੋਂ ਫਾਡੀ ਹੁੰਦਾ ਜਾ ਰਿਹਾ ਹੈ | ਉਸ ਵੇਲੇ ਤੋਂ ਹੁਣ ਤੱਕ 26 ਸਾਲ ਬੀਤ ਜਾਣ ਦੇ ਬਾਵਜੂਦ ਵੀ ਇਸ ...

ਪੂਰੀ ਖ਼ਬਰ »

ਪਲਸ ਪੋਲੀਓ ਬੂੰਦਾਂ ਪਿਲਾਈਆਂ ਗਈਆਂ

ਘੋਗਰਾ, 16 ਜੂਨ (ਆਰ.ਐਸ.ਸਲਾਰੀਆ)- ਸਿਵਲ ਸਰਜਨ ਹੁਸ਼ਿਆਰਪੁਰ ਅਤੇ ਡਾ. ਗੁਰਦੀਪ ਕਪੂਰ ਜ਼ਿਲ੍ਹਾ ਟੀਕਾਕਰਨ ਅਫ਼ਸਰ ਦੇ ਦਿਸ਼ਾ ਨਿਰਦੇਸ਼ ਹੇਠ ਮਾਈਗ੍ਰੇਟ ਪਲਸ ਪੋਲੀਓ ਤਹਿਤ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਗਈਆਂ | ਇਸ ਮੌਕੇ 'ਤੇ ਸਿਹਤ ਕਰਮਚਾਰੀ ਪ੍ਰਮੋਦ ਗਿੱਲ ਨੇ ...

ਪੂਰੀ ਖ਼ਬਰ »

ਰੋਟਰੀ ਆਈ ਬੈਂਕ ਨੇ ਸਮਾਗਮ ਕਰਵਾਇਆ

ਹੁਸ਼ਿਆਰਪੁਰ, 16 ਜੂਨ (ਨਰਿੰਦਰ ਸਿੰਘ ਬੱਡਲਾ)-ਰੋਟਰੀ ਆਈ ਬੈਂਕ ਹੁਸ਼ਿਆਰਪੁਰ ਵਿਖੇ ਇਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪੀੜਤ ਔਰਤ ਗੁਰਬਖ਼ਸ਼ ਕੌਰ, ਜੋ ਪਿਛਲੇ ਕਈ ਦਿਨਾਂ ਤੋਂ ਅੰਨ੍ਹੇਪਨ ਦੀ ਸ਼ਿਕਾਰ ਸੀ, ਨੂੰ ਅੱਖਾਂ ਦਾਨ ਕਰਕੇ ਉਸ ਦੀ ਹਨੇਰੀ ਜ਼ਿੰਦਗੀ ਰੁਸ਼ਨਾਈ ...

ਪੂਰੀ ਖ਼ਬਰ »

ਸ਼ੇਰਪੁਰੀ ਪੰਜਾਬ ਰੋਡਵੇਜ਼ ਕੰਡਕਟਰ ਯੂਨੀਅਨ ਦੇ ਪ੍ਰਧਾਨ ਬਣੇ

ਹੁਸ਼ਿਆਰਪੁਰ, 16 ਜੂਨ (ਨਰਿੰਦਰ ਸਿੰਘ ਬੱਡਲਾ)-ਪੰਜਾਬ ਰੋਡਵੇਜ਼ ਕੰਡਕਟਰ ਯੂਨੀਅਨ ਬ੍ਰਾਂਚ ਹੁਸ਼ਿਆਰਪੁਰ ਡਿਪੂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ | ਇਸ ਮੌਕੇ ਯੂਨੀਅਨ ਦੇ ਸੀਨੀਅਰ ਇੰਸਪੈਕਟਰ ਰਵਿੰਦਰ ਨਾਥ ਦੀ ਅਗਵਾਈ 'ਚ ਹੋਈ ਚੋਣ ਦੌਰਾਨ ਕਰਮਜੀਤ ਸਿੰਘ ਸ਼ੇਰਪੁਰੀ ...

ਪੂਰੀ ਖ਼ਬਰ »

ਝੁੱਗੀਆਂ ਝੌ ਾਪੜੀਆਂ 'ਚ ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ

ਅੱਡਾ ਸਰਾਂ, 16 ਜੂਨ (ਹਰਜਿੰਦਰ ਸਿੰਘ ਮਸੀਤੀ)-ਸਿਵਲ ਸਰਜਨ ਹੁਸ਼ਿਆਰਪੁਰ ਦੇ ਨਿਰਦੇਸ਼ਾਂ ਤਹਿਤ ਸਬ ਸੈਂਟਰ ਚੌਟਾਲਾ ਦੇ ਸਟਾਫ਼ ਵਲੋਂ ਨਜ਼ਦੀਕੀ ਝੁੱਗੀਆਂ-ਝੌਾਪੜੀਆਂ 'ਚ ਜਾ ਕੇ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ | ਇਸ ਦੌਰਾਨ ਬਹਾਦਰ ...

ਪੂਰੀ ਖ਼ਬਰ »

ਹਜ਼ਰਤ ਸਾਈਾ ਗੌਹਰ ਸ਼ਾਹ ਦਾ ਸਾਲਾਨਾ ਜੋੜ ਮੇਲਾ ਕਰਵਾਇਆ

ਦਸੂਹਾ, 16 ਜੂਨ (ਭੁੱਲਰ)- ਪਿੰਡ ਮਾਹਲਾਂ ਵਿਖੇ ਹਜ਼ਰਤ ਸਾਈਾ ਗੌਹਰ ਸ਼ਾਹ ਦੇ ਦਰਬਾਰ 'ਤੇ ਸਾਲਾਨਾ ਜੋੜ ਮੇਲਾ ਮੁੱਖ ਸੇਵਾਦਾਰ ਦੇਵ ਰਾਜ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਮੌਕੇ ਰਾਜੂ ਐਾਡ ਪਾਰਟੀ ਸਰਾਏ ਤੇ ਸੱਤਪਾਲ ਸਿੰਘ ਵਲੋਂ ਸੂਫ਼ੀਆਨਾ ਕਲਾਮ ਪੇਸ਼ ਕੀਤੇ ਗਏ | ਇਸ ...

ਪੂਰੀ ਖ਼ਬਰ »

ਰੇਸ਼ਮ ਸਿੰਘ ਨੂੰ ਸ਼ਰਧਾਂਜਲੀਆਂ ਭੇਟ

ਦਸੂਹਾ, 16 ਜੂਨ (ਭੁੱਲਰ)- ਪਿੰਡ ਚੱਤੋਵਾਲ ਵਿਖੇ ਤਰਲੋਚਨ ਸਿੰਘ ਯੂ ਐੱਸ ਏ ਦੇ ਪਿਤਾ ਰੇਸ਼ਮ ਸਿੰਘ ਜਿਨ੍ਹਾਂ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ | ਉਨ੍ਹਾਂ ਨਮਿੱਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਇਸ ਮੌਕੇ ਸਿੱਖ ਪੰਥ ਦੇ ਵਿਦਵਾਨ ਰਾਗੀ ਭਾਈ ...

ਪੂਰੀ ਖ਼ਬਰ »

19 ਸਾਲਾ ਨੌਜਵਾਨ ਮਨਜੋਤ ਸਿੰਘ ਦੀ ਲੈਫ਼ਟੀਨੈਂਟ ਵਜੋਂ ਚੋਣ ਹੋਈ

ਨਡਾਲਾ, 16 ਜੂਨ (ਮਾਨ)- ਨੰਗਲ ਲੁਬਾਣਾ ਵਾਸੀ ਮਾਸਟਰ ਕਮਲਜੀਤ ਸਿੰਘ ਦੇ ਭਾਣਜੇ 19 ਸਾਲਾ ਨੌਜਵਾਨ ਮਨਜੋਤ ਸਿੰਘ ਦੀ ਭਾਰਤੀ ਫ਼ੌਜ ਵਿਚ ਬਤੌਰ ਲੈਫ਼ਟੀਨੈਂਟ ਵਜੋਂ ਚੋਣ ਹੋਈ ਹੈ¢ ਉਸ ਨੇ ਨੈਸ਼ਨਲ ਡਿਫੈਂਸ ਅਕੈਡਮੀ 'ਚ ਟੈੱਸਟ ਪਾਸ ਕਰਕੇ, 880 ਅੰਕਾਂ ਨਾਲ 47 ਰੈਂਕ ਪ੍ਰਾਪਤ ਕੀਤਾ ...

ਪੂਰੀ ਖ਼ਬਰ »

ਕਰੰਟ ਲੱਗਣ ਨਾਲ 2 ਮਜ਼ਦੂਰ ਬੁਰੀ ਤਰ੍ਹਾਂ ਝੁਲਸੇ

ਟਾਂਡਾ ਉੜਮੁੜ, 16 ਜੂਨ (ਗੁਰਾਇਆ)- ਅੱਜ ਗ੍ਰੀਨ ਕਾਲੋਨੀ ਜਾਜਾ ਰੋਡ ਵਿਖੇ ਇਕ ਨਵੀਂ ਬਣ ਰਹੀ ਕੋਠੀ ਦਾ ਕੰਮ ਕਰ ਰਹੇ ਦੋ ਵਿਅਕਤੀਆਂ ਨੂੰ ਕਰੰਟ ਲੱਗਣ ਦਾ ਸਮਾਚਾਰ ਹੈ | ਇਕੱਤਰ ਜਾਣਕਾਰੀ ਅਨੁਸਾਰ ਰਾਜ ਮਿਸਤਰੀ ਨਿਰਮਲ ਸਿੰਘ ਪੁੱਤਰ ਸਵਰਨ ਚੰਦ ਨਿਵਾਸੀ ਗੱਗ ਸੁਲਤਾਨ ਅਤੇ ...

ਪੂਰੀ ਖ਼ਬਰ »

ਡੇਰਾ ਬਾਬਾ ਬਿਸ਼ਨ ਦਾਸ ਵਿਖੇ ਸਾਲਾਨਾ ਜੋੜ ਮੇਲਾ ਮਨਾਇਆ

ਹੁਸ਼ਿਆਰਪੁਰ, 16 ਜੂਨ (ਨਰਿੰਦਰ ਸਿੰਘ ਬੱਡਲਾ)-ਡੇਰਾ ਬਾਬਾ ਬਿਸ਼ਨ ਦਾਸ ਪਿੰਡ ਨਾਰਾ ਵਿਖੇ ਸਾਲਾਨਾ ਜੋੜ ਮੇਲਾ ਗੱਦੀ ਨਸ਼ੀਨ ਬਾਬਾ ਰਾਮ ਮੂਰਤੀ ਦੀ ਅਗਵਾਈ 'ਚ ਮਨਾਇਆ ਗਿਆ | ਮਾਤਾ-ਪਿਤਾ ਅਤੇ ਸੰਤ-ਮਹਾਂਪੁਰਸ਼ਾਂ ਦੀ ਯਾਦ ਨੂੰ ਸਮਰਪਿਤ ਕਰਵਾਏ ਇਸ ਜੋੜ ਮੇਲੇ ਮੌਕੇ ...

ਪੂਰੀ ਖ਼ਬਰ »

ਦਾਤਾ ਖ਼ਾਕੀ ਸ਼ਾਹ ਮਲੰਗ ਦੇ ਦਰਬਾਰ 'ਤੇ ਜੋੜ ਮੇਲਾ 21 ਤੋਂ

ਬੀਣੇਵਾਲ, 16 ਜੂਨ (ਬੈਜ ਚੌਧਰੀ)-ਦਾਤਾ ਖ਼ਾਕੀ ਸ਼ਾਹ ਮਲੰਗ ਦੇ ਦਰਬਾਰ ਜੇਜੋਂ ਦੋਆਬਾ ਵਿਖੇ ਸਾਲਾਨਾ ਜੋੜ ਮੇਲਾ 21 ਤੋਂ 23 ਜੂਨ ਤੱਕ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੇਵਕ ਮੁਕੱਦਰ ਸਿੰਘ ਕਰੜਾ ਨੇ ਦੱਸਿਆ ਕਿ ਗੱਦੀ ਤੇ ਬਿਰਾਜਮਾਨ ਸੰਤ ...

ਪੂਰੀ ਖ਼ਬਰ »

ਦਹੇਜ ਲਈ ਤੰਗ ਕਰਨ ਦੇ ਦੋਸ਼ 'ਚ ਪਤੀ ਸਮੇਤ 2 ਨਾਮਜ਼ਦ

ਹੁਸ਼ਿਆਰਪੁਰ, 16 ਜੂਨ (ਬਲਜਿੰਦਰਪਾਲ ਸਿੰਘ)-ਵਿਆਹੁਤਾ ਨੂੰ ਦਹੇਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ 'ਚ ਥਾਣਾ ਸਦਰ ਪੁਲਿਸ ਨੇ ਪਤੀ ਸਮੇਤ ਦੋ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਪਿੰਡ ਨਾਰੂ ਨੰਗਲ ਦੀ ਵਾਸੀ ਇਕਬਾਲ ਕੌਰ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਅਫ਼ਸਰ (ਖੇਡਾਂ) ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ

ਗੜ੍ਹਦੀਵਾਲਾ, 16 ਜੂਨ (ਚੱਗਰ)-ਨੌਜਵਾਨ ਸਭਾ ਪਿੰਡ ਪੰਡੋਰੀ ਅਟਵਾਲ ਵਲੋਂ ਪਿੰਡ ਵਾਸੀਆਂ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ 6ਵੇਂ ਕਿ੍ਕਟ ਟੂਰਨਾਮੈਂਟ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ (ਖੇਡਾਂ) ਸ. ਦਲਜੀਤ ਸਿੰਘ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ...

ਪੂਰੀ ਖ਼ਬਰ »

ਗੜ੍ਹਸ਼ੰਕਰ ਵਿਖੇ ਹੋਟਲ ਪਿੰਕ ਰੋਜ਼ ਦਾ ਉਦਘਾਟਨ

ਗੜ੍ਹਸ਼ੰਕਰ, 16 ਜੂਨ (ਧਾਲੀਵਾਲ)-ਇੱਥੇ ਚੰਡੀਗੜ੍ਹ ਰੋਡ 'ਤੇ ਪ੍ਰਬੰਧਕ ਸਰਬਜੀਤ ਸਿੰਘ ਮਿੰਟੂ ਵਲੋਂ ਖੋਲ੍ਹੇ ਗਏ ਸ਼ੁੱਧ ਸ਼ਾਕਾਹਾਰੀ ਹੋਟਲ ਪਿੰਕ ਰੋਜ਼ ਦਾ ਰਸਮੀ ਉਦਘਾਟਨ ਕੀਤਾ ਗਿਆ | ਇਸ ਮੌਕੇ ਸੰਤ ਬਾਬਾ ਜੋਗਿੰਦਰ ਸਿੰਘ ਲੱਲ੍ਹ ਕਲਾਂ ਵਾਲੇ, ਬੰਤ ਭਾਜੀ ਸਰਕਾਰਾਂ, ...

ਪੂਰੀ ਖ਼ਬਰ »

ਖ਼ਾਲਸਾ ਕਾਲਜ 'ਚ ਨਵੇਂ ਸੈਸ਼ਨ ਦੇ ਦਾਖਲੇ ਲਈ ਰਜਿਸਟ੍ਰੇਸ਼ਨ ਜਾਰੀ

ਗੜ੍ਹਸ਼ੰਕਰ, 16 ਜੂਨ (ਧਾਲੀਵਾਲ)-ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ 'ਚ ਨਵੇਂ ਵਿਦਿਅਕ ਸੈਸ਼ਨ 2019-20 ਦੇ ਦਾਖ਼ਲੇ ਲਈ ਰਜਿਸਟ੍ਰੇਸ਼ਨ ਜਾਰੀ ਹੈ | ਕਾਲਜ ਦੇ ਪਿ੍ੰਸੀਪਲ ਡਾ. ਪ੍ਰੀਤ ਮਹਿੰਦਰ ਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਲਜ ਵਿਚ ਬੀ. ਏ.,ਬੀ. ਐੱਸ. ...

ਪੂਰੀ ਖ਼ਬਰ »

ਛੱਪੜ ਦੀ ਸਫ਼ਾਈ ਨਾ ਹੋਣ ਕਰਕੇ ਲੋਕ ਪ੍ਰੇਸ਼ਾਨ

ਘੋਗਰਾ, 16 ਜੂਨ (ਆਰ. ਐੱਸ. ਸਲਾਰੀਆ)- ਨਜ਼ਦੀਕੀ ਪੈਂਦੇ ਪਿੰਡ ਬਹਿਬੋਵਾਲ ਛੰਨੀਆਂ ਵਿਖੇ ਛੱਪੜ ਦੀ ਸਫ਼ਾਈ ਨਾ ਹੋਣ ਕਰਕੇ ਪਿੰਡ ਵਾਸੀ ਭਾਰੀ ਪ੍ਰੇਸ਼ਾਨ ਹਨ | ਪਿੰਡ ਵਾਸੀ ਦਵਿੰਦਰ ਸਿੰਘ, ਲਖਵਿੰਦਰ ਸਿੰਘ, ਅਮਰੀਕ ਸਿੰਘ, ਦਰਸ਼ਨ ਸਿੰਘ, ਰਾਜਾ, ਲਖਵਿੰਦਰ ਕੌਰ, ਕੁਲਵੰਤ ...

ਪੂਰੀ ਖ਼ਬਰ »

ਭਗਤੂਪੁਰ ਦਾ ਸੈਵਨ ਏ ਸਾਈਡ ਨਾਈਟ ਫੱੁਟਬਾਲ ਟੂਰਨਾਮੈਂਟ 'ਚ ਖੈਰੜ ਜੇਤੂ

ਕੋਟਫ਼ਤੂਹੀ, 16 ਜੂਨ (ਅਟਵਾਲ)-ਪਿੰਡ ਭਗਤੂਪੁਰ 'ਚ ਬਾਬਾ ਸ਼ਾਮ ਦਾਸ ਸਪੋਰਟਸ ਕਲੱਬ ਵਲੋਂ ਸਮੂਹ ਨਗਰ ਨਿਵਾਸੀਆਂ ਵਲੋਂ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਪ੍ਰਧਾਨ ਸੁਦੇਸ਼ ਕੁਮਾਰ ਦੀ ਸਰਪ੍ਰਸਤੀ ਹੇਠ ਬਾਬਾ ਸ਼ਾਮ ਦਾਸ ਦੀ ਯਾਦ ਨੂੰ ਸਮਰਪਿਤ ਛੇਵਾਂ ਸੈਵਨ ਏ ਸਾਈਡ ...

ਪੂਰੀ ਖ਼ਬਰ »

ਮਨਰੇਗਾ ਵਰਕਰਜ਼ ਯੂਨੀਅਨ ਬਲਾਕ ਤਲਵਾੜਾ ਮੂਹਰੇ ਧਰਨਾ 19 ਤੇ ਹਾਜੀਪੁਰ 'ਚ 21 ਨੂੰ

ਹਾਜੀਪੁਰ, 16 ਜੂਨ (ਰਣਜੀਤ ਸਿੰਘ)-ਅੱਜ ਮਨਰੇਗਾ ਵਰਕਰਜ਼ ਯੂਨੀਅਨ ਦੀ ਇਕ ਵਿਸ਼ੇਸ਼ ਬੈਠਕ ਬਲਾਕ ਹਾਜੀਪੁਰ ਦੀ ਪ੍ਰਧਾਨ ਬਲਵਿੰਦਰ ਕੌਰ ਤੇ ਬਲਾਕ ਤਲਵਾੜਾ ਦੀ ਪ੍ਰਧਾਨ ਸੀਮਾ ਦੇਵੀ ਦੀ ਪ੍ਰਧਾਨਗੀ ਹੇਠ ਹਾਜੀਪੁਰ 'ਚ ਹੋਈ | ਇਸ ਮੌਕੇ ਇਸ ਬੈਠਕ 'ਚ ਮਨਰੇਗਾ ਵਰਕਰਾਂ ਨੇ ...

ਪੂਰੀ ਖ਼ਬਰ »

ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਕੀਤਾ ਜਾਗਰੂਕ

ਗੜ੍ਹਦੀਵਾਲਾ, 16 ਜੂਨ (ਕੁਲਦੀਪ ਸਿੰਘ ਗੋਂਦਪੁਰ)-ਨਸ਼ਿਆਂ ਨੂੰ ਰੋਕਣ ਅਤੇ ਨਸ਼ਿਆਂ ਦੀ ਵਰਤੋਂ ਕਰਨ ਵਾਲੇ ਵਿਅਕਤੀਆਂ ਨੂੰ ਨਸ਼ੇ ਨਾਲ ਉਨ੍ਹਾਂ ਦੇ ਸਰੀਰ 'ਤੇ ਪੈਣ ਵਾਲੇ ਪ੍ਰਭਾਵਾਂ ਸਬੰਧੀ ਗੜ੍ਹਦੀਵਾਲਾ ਪੁਲਿਸ ਵਲੋਂ ਸਥਾਨਕ ਮਾਰਕੀਟ ਦੇ ਸਮੂਹ ਦੁਕਾਨਦਾਰਾਂ ਅਤੇ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਨੇ ਆਪਣੀਆਂ ਮੰਗਾਂ ਦੇ ਸਬੰਧ ਵਿਚ ਖ਼ੂਨ ਨਾਲ ਮੰਗ ਪੱਤਰ ਲਿਖਿਆ

ਦਸੂਹਾ, 16 ਜੂਨ (ਭੁੱਲਰ)-ਅੱਜ ਦਸੂਹਾ ਵਿਖੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀਆਂ ਵਰਕਰਾਂ ਅਤੇ ਹੈਲਪਰਾਂ ਨੇ ਆਪਣੀਆਂ ਮੰਗਾਂ ਦੇ ਸਬੰਧ ਵਿਚ ਖ਼ੂਨ ਨਾਲ ਮੰਗ ਪੱਤਰ ਲਿਖਿਆ | ਇਸ ਮੌਕੇ ਆਂਗਣਵਾੜੀ ਯੂਨੀਅਨ ਦੀ ਬਲਾਕ ਪ੍ਰਧਾਨ ਜਸਬੀਰ ਕੌਰ ਅਤੇ ਸਰਬਜੀਤ ਕੌਰ ...

ਪੂਰੀ ਖ਼ਬਰ »

ਸੇਵਾ ਕੇਂਦਰਾਂ 'ਚ ਲੋਕਾਂ ਦੀ ਖੱਜਲ ਖੁਆਰੀ ਬੰਦ ਕਰਵਾਈ ਜਾਵੇ-ਖਾਨ

ਹੁਸ਼ਿਆਰਪੁਰ, 16 ਜੂਨ (ਹਰਪ੍ਰੀਤ ਕੌਰ)-ਸ਼ਿਵ ਸੈਨਾ (ਬਾਲ ਠਾਕੁਰੇ) ਦੇ ਸ਼ਹਿਰੀ ਪ੍ਰਧਾਨ ਜਾਵੇਦ ਖਾਨ ਨੇ ਸੇਵਾ ਕੇਂਦਰਾਂ ਵਿਚ ਕੰਮ ਕਰਵਾਉਣ ਲਈ ਆਉਣ ਵਾਲੇ ਆਮ ਲੋਕਾਂ ਦੀ ਹੁੰਦੀ ਖੱਜਲ ਖੁਆਰੀ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅੱਤ ਦੀ ਗਰਮੀ ਵਿਚ ਦੂਰ-ਦੂਰ ...

ਪੂਰੀ ਖ਼ਬਰ »

ਐਨ.ਕੇ. ਗੁਪਤਾ ਲਾਇਨਜ਼ ਕਲੱਬ ਪ੍ਰੀਤ ਹੁਸ਼ਿਆਰਪੁਰ ਦੇ ਪ੍ਰਧਾਨ ਬਣੇ

ਹੁਸ਼ਿਆਰਪੁਰ, 16 ਜੂਨ (ਬਲਜਿੰਦਰਪਾਲ ਸਿੰਘ)-ਲਾਇਨਜ਼ ਕਲੱਬ ਪ੍ਰੀਤ ਹੁਸ਼ਿਆਰਪੁਰ ਦੀ ਮੀਟਿੰਗ ਪ੍ਰਧਾਨ ਜਗਦੀਸ਼ ਅਗਰਵਾਲ ਦੀ ਪ੍ਰਧਾਨਗੀ 'ਚ ਹੋਈ | ਇਸ ਮੌਕੇ ਸਰਬਸੰਮਤੀ ਨਾਲ ਐਨ.ਕੇ. ਗੁਪਤਾ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਮੌਕੇ ਐਨ.ਕੇ. ਗੁਪਤਾ ਨੇ ਆਪਣੀ ਨਵੀਂ ਟੀਮ ਦਾ ਗਠਨ ਕੀਤਾ | ਇਸ ਮੌਕੇ ਮਨਜੀਤ ਸਿੰਘ ਨੂੰ ਸਕੱਤਰ, ਵਿਵੇਕ ਗੁਪਤਾ ਨੁੂੰ ਕੈਸ਼ੀਅਰ ਅਤੇ ਵਿਨੋਦ ਕੁਮਾਰ ਨੂੰ ਮੀਡੀਆ ਇੰਚਾਰਜ ਨਿਯੁਕਤ ਕੀਤਾ ਗਿਆ | ਇਸ ਮੌਕੇ ਐਨ.ਕੇ. ਗੁਪਤਾ ਨੇ ਕਿਹਾ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਾਪੀ ਗਈ ਹੈ ਉਹ ਉਸ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਜਗਦੀਸ਼ ਅਗਰਵਾਲ, ਰਜਿੰਦਰ ਬਾਂਸਲ, ਰਾਜੇਸ਼ ਬਾਂਸਲ, ਡੀ.ਪੀ. ਸੋਨੀ, ਮਨਜੀਤ ਸਿੰਘ, ਐਸ.ਕੇ. ਗੋਇਲ, ਵਿਨੋਦ ਕੁਮਾਰ, ਵਿਵੇਕ ਗੁਪਤਾ, ਕੈਲਾਸ਼ ਕੁਮਾਰ, ਰਵੀ ਕੁਮਾਰ ਵਰਮਾ, ਅਨਿਲ ਸੂਦ ਆਦਿ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਪੱਟੀ 'ਚ ਕੀਰਤਨ ਦੀਵਾਨ ਸਜਾਏ ਗਏ

ਚੱਬੇਵਾਲ , 16 ਜੂਨ (ਰਾਜਾ ਸਿੰਘ ਪੱਟੀ)-ਨਵਾਂ ਗੁਰਦੁਆਰਾ ਸਾਹਿਬ ਪਿੰਡ ਪੱਟੀ ਵਿਖੇ ਸਥਾਨਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਮਨਾਏ ਗਏ ਸੰਗਰਾਂਦ ਦੇ ਦਿਹਾੜੇ ਨੂੰ ਸਮਰਪਿਤ ਕੀਰਤਨ ਦੀਵਾਨ ਸਜਾਏ ਗਏ | ਰੱਖੇ ਹੋਏ ਸ਼੍ਰੀ ਸਹਿਜ ਪਾਠ ਦੇ ...

ਪੂਰੀ ਖ਼ਬਰ »

ਨਗਰ ਨਿਗਮ ਦੀਆਂ ਥਾਵਾਂ 'ਤੇ ਬਣਾਈਆਂ ਇਮਾਰਤਾਂ ਢਾਹੁਣ ਦੀ ਮੁਹਿੰਮ ਸ਼ੁਰੂ

ਹੁਸ਼ਿਆਰਪੁਰ, 16 ਜੂਨ (ਬਲਜਿੰਦਰਪਾਲ ਸਿੰਘ)-ਨਗਰ ਨਿਗਮ ਦੇ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਿਲਡਿੰਗ ਬ੍ਰਾਂਚ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸ਼ਹਿਰ ਦੀਆਂ ਵੱਖ-ਵੱਖ ਨਗਰ ਨਿਗਮ ਦੀਆਂ ਥਾਵਾਂ 'ਤੇ ਸ਼ਹਿਰ ਵਾਸੀਆਂ ...

ਪੂਰੀ ਖ਼ਬਰ »

ਦੋ ਮਹੀਨੇ ਪਹਿਲਾਂ ਸੜੇ ਟਰਾਂਸਫ਼ਾਰਮਰ ਨੂੰ ਹਾਲੇ ਤੱਕ ਨਹੀਂ ਬਦਲਿਆ

ਹੁਸ਼ਿਆਰਪੁਰ, 16 ਜੂਨ (ਹਰਪ੍ਰੀਤ ਕੌਰ)-ਪਿਛਲੇ ਲਗਭਗ ਦੋ ਮਹੀਨਿਆਂ ਤੋਂ ਸਿਵਲ ਲਾਈਨ ਵਾਸੀ ਬਿਜਲੀ ਦੇ ਕੱਟਾਂ ਤੋਂ ਪ੍ਰੇਸ਼ਾਨ ਚੱਲ ਰਹੇ ਹਨ ਪਰ ਬਿਜਲੀ ਮਹਿਕਮੇ ਦੇ ਅਧਿਕਾਰੀ ਆਪਣਾ ਸਰਵਿਸ ਰਿਕਾਰਡ ਵਧੀਆ ਦਿਖਾਉਣ ਦੇ ਚੱਕਰ ਵਿਚ ਹਨ | ਅਪ੍ਰੈਲ ਮਹੀਨੇ ਸ਼ਿਵਜੀ ਚੋਂਕ ...

ਪੂਰੀ ਖ਼ਬਰ »

ਐਚ. ਡੀ. ਐਫ. ਸੀ. ਬੈਂਕ ਬਾਗਪੁਰ ਵਲੋਂ 'ਹਰ ਗਾਓਾ ਹਮਾਰਾ' ਅਭਿਆਨ ਦੀ ਸ਼ੁਰੂਆਤ

ਹੁਸ਼ਿਆਰਪੁਰ, 16 ਜੂਨ (ਬਲਜਿੰਦਰਪਾਲ ਸਿੰਘ)-ਐਚ.ਡੀ.ਐਫ.ਸੀ. ਬੈਂਕ ਬ੍ਰਾਂਚ ਬਾਗਪੁਰ ਵਲੋਂ ਪਿੰਡ ਬਾਗਪੁਰ 'ਚ 'ਹਰ ਗਾਓਾ ਹਮਾਰਾ' ਅਭਿਆਨ ਦੀ ਸ਼ੁਰੂਆਤ ਕੀਤੀ ਗਈ | ਇਸ ਕੈਂਪ ਦਾ ਉਦਘਾਟਨ ਸਰਪੰਚ ਰਣਜੀਤ ਕੌਰ ਵਲੋਂ ਸ਼ਾਖਾ ਪ੍ਰਬੰਧਕ ਮਿਤੇਸ਼ ਕਾਂਸਰਾ ਦੀ ਹਾਜ਼ਰੀ 'ਚ ਕੀਤਾ | ...

ਪੂਰੀ ਖ਼ਬਰ »

ਵਧੇਰੇ ਰੁੱਖ ਲਗਾਉਣਾ ਸਮੇਂ ਦੀ ਮੁੱਖ ਲੋੜ-ਡਾ: ਡੋਗਰਾ

ਨੰਗਲ ਬਿਹਾਲਾਂ, 16 ਜੂਨ (ਵਿਨੋਦ ਮਹਾਜਨ)-ਅੱਜ ਡੋਗਰਾ ਪਬਲਿਕ ਸਕੂਲ ਵਿਖੇ ਰੁਲ ਲਗਾਓ ਜੀਵਨ ਬਚਾਓ ਮੁਹਿੰਮ ਦਾ ਆਗਾਜ਼ ਸਕੂਲ ਦੇ ਚੇਅਰਮੈਨ ਡਾ. ਰਜੇਸ਼ ਡੋਗਰਾ ਅਤੇ ਪਿ੍ੰਸੀਪਲ ਸੁਸ਼ਮਾ ਡੋਗਰਾ ਦੀ ਅਗਵਾਈ ਵਿਚ ਕੀਤਾ ਗਿਆ | ਡਾ. ਸਵਤੰਤਰ ਕੌਰ ਅਤੇ ਡਾ. ਮੁਕੇਸ਼ ਡੋਗਰਾ ਦੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX