ਤਾਜਾ ਖ਼ਬਰਾਂ


ਓਟ ਕਲੀਨਿਕਾਂ ’ਤੇ ਨਸ਼ਾ ਛੁਡਾਊ ਕੇਂਦਰਾਂ ਵਿਚ ਰਜਿਸਟਰਡ ਮਰੀਜ਼ਾਂ ਨੂੰ ਦੋ ਹਫ਼ਤਿਆਂ ਦੀ ਦਵਾਈ ਘਰ ਲਿਜਾਉਣ ਦੀ ਹੋਵੇਗੀ ਇਜਾਜ਼ਤ
. . .  4 minutes ago
ਬੈਂਕਾਂ ਖੁੱਲ੍ਹਣ 'ਤੇ ਲੋਕ ਦੂਰੀ ਬਣਾ ਕੇ ਕਤਾਰਾਂ ਵਿੱਚ ਲੱਗੇ
. . .  15 minutes ago
ਹਰੀਕੇ ਪੱਤਣ,31 ਮਾਰਚ (ਸੰਜੀਵ ਕੁੰਦਰਾ)ਕੋਰੋਨਾ ਵਾਇਰਸ ਦੇ ਚੱਲਦਿਆਂ ਲਗਾਏ ਗਏ ਕਰਫਿਊ ਵਿਚ ਢਿੱਲ ਦੌਰਾਨ 2 ਦਿਨ 30 ਅਤੇ 31 ਮਾਰਚ ਨੂੰ ਬੈਂਕਾਂ ਖੋਲ੍ਹੀਆਂ ਗਈਆਂ। ਬੇਸ਼ੱਕ ਬੈਂਕਾਂ ਖੁੱਲ੍ਹਣ ਨਾਲ ਲੋਕਾਂ ਨੂੰ ਨਕਦੀ ਕਢਵਾਉਣ ਦੀ ਰਾਹਤ ਮਿਲੀ। ਪਰੰਤੂ...
108 ਐਂਬੂਲੈਂਸ ’ਚ ਔਰਤ ਨੇ ਦਿੱਤਾ ਬੱਚੇ ਨੂੰ ਜਨਮ
. . .  17 minutes ago
ਕਲਾਨੌਰ, 31 ਮਾਰਚ(ਪੁਰੇਵਾਲ)-ਲੋਕਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਮੁਹੱਈਆ ਕਰਵਾ ਰਹੀ 108 ਐਂਬੂਲੈਸ 'ਚ ਹੀ ਬੀਤੀ ਰਾਤ ਇੱਕ ਨਵਜੰਮੇਂ ਬਾਲੜੇ ਦੀ ਕਿਲਕਾਰੀ ਸੁਣਕੇ ਉਸ ਦੀ ਮਾਂ ਭਾਵੁਕ ਹੋ ਗਈ। ਇਸ ਸਬੰਧ 'ਚ ਕਲਾਨੌਰ 108 ਐਂਬੂਲੈਂਸ ਦੇ ਈ.ਐਮ.ਈ. ਹਰਕੰਵਲ ਸਿੰਘ ਰੰਧਾਵਾ, ਈ.ਐਮ.ਟੀ...
ਤਹਿਸੀਲਦਾਰ ਤੋਂ ਜਾਰੀ ਪਾਸ ਵਾਲਾ ਵਿਅਕਤੀ ਹੀ ਬੈਂਕ ਜਾ ਸਕਦੈ
. . .  23 minutes ago
ਗੁਰੂ ਹਰ ਸਹਾਏ, 31 ਮਾਰਚ (ਹਰਚਰਨ ਸਿੰਘ ਸੰਧੂ) - ਗੁਰੂ ਹਰ ਸਹਾਏ ਵਿਖੇ ਖੁੱਲ੍ਹੀਆਂ ਬੈਂਕਾਂ ’ਚ ਭਾਵੇਂ ਕੱਲ੍ਹ ਤੋਂ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਪਰ ਦੂਸਰੇ ਦਿਨ ਵੀ ਬੈਂਕਾਂ ਅੱਗੇ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ। ਉਧਰ, ਬੈਂਕਾਂ ਵਾਲਿਆਂ ਵੱਲੋਂ ਤਹਿਸੀਲਦਾਰ...
ਕਰਫ਼ਿਊ ਦੇ ਬਾਵਜੂਦ ਚੋਰਾਂ ਦੇ ਹੌਸਲੇ ਬੁਲੰਦ
. . .  44 minutes ago
ਜੈਤੋ, 31 ਮਾਰਚ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਕੋਰੋਨਾਵਾਇਰਸ ਦੇ ਚਲਦਿਆ ਲਗਾਏ ਗਏ ਕਰਫ਼ਿਊ ਵਿਚ ਪੁਲਿਸ ਪ੍ਰਸ਼ਾਸਨ ਵੱਲੋਂ ਆਮ ਜਨਤਾ ਨੂੰ ਘਰਾਂ ‘ਚੋਂ ਬਹਾਰ ਨਹੀਂ ਨਿਕਲਣ ਦੇ ਰਹੀ ਜਦ ਕਿ ਚੋਰ ਦੇ ਹੌਸਲੇ ਇਨ੍ਹਾਂ ਬੁਲੰਦ ਹਨ ਕਿ ਪੁਲਿਸ ਪ੍ਰਸ਼ਾਸਨ...
ਮਾਸਕ ਤੇ ਸੈਨੇਟਾਈਜ਼ਰ ਵੱਧ ਕੀਮਤ ਉਤੇ ਵੇਚਣ ਵਾਲੇ ਨੂੰ ਹੋ ਸਕਦੀ ਹੈ 7 ਸਾਲ ਤੱਕ ਦੀ ਕੈਦ
. . .  59 minutes ago
ਅੰਮ੍ਰਿਤਸਰ, 31 ਮਾਰਚ ( ਸੁਰਿੰਦਰਪਾਲ ਸਿੰਘ ਵਰਪਾਲ )-ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਜ਼ਰੂਰੀ ਵਸਤਾਂ, ਜਿਸ ਵਿਚ ਮਾਸਕ ਤੇ ਸੈਨੇਟਾਈਜ਼ਰ ਸ਼ਾਮਿਲ ਹਨ, ਦੀ ਕਾਲਾਬਾਜ਼ਾਰੀ ਵਿਰੁੱਧ ਭਾਰਤ ਸਰਕਾਰ ਨੇ ਸਖਤ ਫੈਸਲੇ ਲਏ ਹਨ। ਹੁਣ ਜੇਕਰ ਕੋਈ ਇੰਨਾਂ ਉਤਪਾਦਾਂ ਦੀ ਵੱਧ...
ਕੋਰੋਨਾਵਾਇਰਸ : ਕੇਂਦਰੀ ਮੰਤਰੀਆਂ ਦੇ ਸਮੂਹ ਤੇ ਕੇਜਰੀਵਾਲ ਵੱਲੋਂ ਆਪਣੀ ਆਪਣੀ ਮੀਟਿੰਗ
. . .  about 1 hour ago
ਨਵੀਂ ਦਿੱਲੀ, 31 ਮਾਰਚ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਵਿਖੇ ਮਰਕਜ਼ ਬਿਲਡਿੰਗ ਨਿਜ਼ਾਮੂਦੀਨ ਤੇ ਕੋਰੋਨਾਵਾਇਰਸ ਨੂੰ ਲੈ ਕੇ ਹਾਈ ਲੇਵਲ ਮੀਟਿੰਗ ਹੋਈ। ਇਸ ਮੀਟਿੰਗ ਵਿਚ ਡਿਪਟੀ ਸੀ.ਐਮ. ਮਨੀਸ਼ ਸਿਸੋਦੀਆ, ਸਿਹਤ ਮੰਤਰੀ ਸਤੇਂਦਰ ਜੈਨ...
30 ਅਪ੍ਰੈਲ ਤੱਕ ਸਾਰੀਆਂ ਭਰਤੀਆਂ ਮੁਲਤਵੀ ਕੀਤੀਆਂ ਜਾਣ - ਮੁੱਖ ਸਕੱਤਰ
. . .  about 1 hour ago
ਚੰਡੀਗੜ੍ਹ, 31 ਮਾਰਚ (ਵਿਕਰਮਜੀਤ ਸਿੰਘ ਮਾਨ) - ਪੰਜਾਬ ਦੇ ਮੁੱਖ ਸਕੱਤਰ ਵੱਲੋਂ ਸਾਰੇ ਵਿਭਾਗਾਂ, ਪੀ.ਐਸ.ਯੂ ਦੀਆਂ ਸੰਸਥਾਵਾਂ, ਯੂਨੀਵਰਸਿਟੀਆਂ, ਪੀ.ਪੀ.ਐਸ.ਸੀ, ਐਸ.ਐਸ.ਐਸ.ਬੀ. ਸਮੇਤ ਹੋਰ ਅਦਾਰੇ ਜੋ ਸਰਕਾਰ ਅਧੀਨ ਹਨ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਸਾਰੀਆਂ...
ਪਾਕਿਸਤਾਨੀ ਪੰਜਾਬ ’ਚ ਕੋਰੋਨਾਵਾਇਰਸ ਦੇ 651 ਕੇਸ
. . .  about 1 hour ago
ਇਸਲਾਮਾਬਾਦ, 31 ਮਾਰਚ - ਪਾਕਿਸਤਾਨ ਵਿਚ ਕੋਰੋਨਾਵਾਇਰਸ ਦੇ 1836 ਕੇਸ ਪਾਏ ਗਏ ਹਨ। 23 ਮੌਤਾਂ ਹੋ ਗਈਆਂ ਹਨ। 57 ਲੋਕ ਠੀਕ ਵੀ ਹੋਏ ਹਨ। ਜ਼ਿਕਰਯੋਗ ਹੈ ਕਿ ਪਾਕਿਸਤਾਨ ਪੰਜਾਬ ਵਿਚ 651 ਕੋਰੋਨਾਵਾਇਰਸ ਦੇ ਕੇਸ...
ਮਰਕਜ਼ ਬਿਲਡਿੰਗ ’ਚ ਰਹੇ 24 ਲੋਕਾਂ ਨੂੰ ਕੋਰੋਨਾਵਾਇਰਸ
. . .  about 1 hour ago
ਨਵੀਂ ਦਿੱਲੀ, 31 ਮਾਰਚ - ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਹੈ ਕਿ ਨਿਜ਼ਾਮੁਦੀਨ ਮਰਕਜ਼ ਬਿਲਡਿੰਗ ਵਿਚ ਮੌਜੂਦ ਰਹੇ ਲੋਕਾਂ ਵਿਚੋਂ 24 ਲੋਕਾਂ ’ਚ ਕੋਰੋਨਾਵਾਇਰਸ ਪਾਜ਼ੀਟਿਵ ਪਾਇਆ ਗਿਆ...
ਕਰਫਿਊ ਦੌਰਾਨ ਤੇਜ਼ ਰਫਤਾਰ ਗੱਡੀ ਵੱਲੋਂ ਸਕੂਟਰੀ ਸਵਾਰ ਬਜ਼ੁਰਗ ਨੂੰ ਦਰੜਿਆ
. . .  about 2 hours ago
ਅਜਨਾਲਾ, 31 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ) - ਭਾਵੇਂ ਕਿ ਸਰਕਾਰ ਵੱਲੋਂ ਕੋਰੋਨਾਵਾਇਰਸ ਦੀ ਰੋਕਥਾਮ ਅਤੇ ਇਸ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਕਰਫ਼ਿਊ ਲਗਾ ਕੇ ਆਮ ਲੋਕਾਂ ਦੇ ਘਰਾਂ ਵਿਚੋਂ ਬਾਹਰ ਨਿਕਲਣ ਤੇ ਪਾਬੰਦੀ ਲਗਾਈ ਹੋਈ ਹੈ ਪਰ ਇਸ ਦੇ ਬਾਵਜੂਦ ਵੀ ਸਰਹੱਦੀ...
ਸਰਹੱਦੀ ਖੇਤਰ ’ਚ ਹਾਕਰਾਂ ਵੱਲੋਂ ਆਮ ਦਿਨਾਂ ਵਾਂਗ ਅਖ਼ਬਾਰਾਂ ਵੰਡੀਆਂ ਗਈਆਂ
. . .  about 2 hours ago
ਅਜਨਾਲਾ, 31 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ) - ਸਰਹੱਦੀ ਖੇਤਰ ’ਚ ਹਾਕਰਾਂ ਵਲੋਂ ਆਮ ਦਿਨਾਂ ਵਾਂਗ ਅਖ਼ਬਾਰਾਂ ਵੰਡੀਆਂ ਜਾ ਰਹੀਆਂ...
ਈਰਾਨ ਤੋਂ ਲਿਆਂਦੇ 7 ਲੋਕਾਂ ਨੂੰ ਕੋਰੋਨਾ
. . .  about 2 hours ago
ਜਲੰਧਰ ਜ਼ਿਲ੍ਹੇ 'ਚ ਅੱਜ ਦੀ ਸਬਜ਼ੀਆਂ ਤੇ ਫਲਾਂ ਦੀ ਰੇਟ ਲਿਸਟ
. . .  about 2 hours ago
ਜਲੰਧਰ, 31 ਮਾਰਚ (ਚਿਰਾਗ ਸ਼ਰਮਾ) - ਜਲੰਧਰ ਜ਼ਿਲ੍ਹੇ 'ਚ ਅੱਜ ਦੀ ਸਬਜ਼ੀਆਂ ਤੇ ਫਲਾਂ ਦੀ ਰੇਟ ਲਿਸਟ ਜਾਰੀ ਕੀਤੀ ਗਈ ਹੈ ਤਾਂ ਜੋ ਵਿਕਰੇਤਾ ਇਸ ਨੂੰ ਮਹਿੰਗੇ ਭਾਅ ਅਨੁਸਾਰ ਨਾ...
ਅਲਬਰਟਾ ਵਿੱਚ 5 ਹੋਰ ਮੌਤ ਹੋਣ ਨਾਲ ਮੌਤਾਂ ਦੀ ਗਿਣਤੀ 8 ਹੋਈ ਕੁੱਲ ਕੇਸ 690 ਹੋਏ
. . .  about 2 hours ago
ਕੈਲਗਰੀ 31 ਮਾਰਚ (ਜਸਜੀਤ ਸਿੰਘ ਧਾਮੀ)-ਅਲਬਰਟਾ ਵਿੱਚ ਕੋਵਿਡ-19 ਨਾਲ 5 ਹੋਰ ਮੌਤਾਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਹੁਣ ਤੱਕ ਅਲਬਰਟਾ ਵਿੱਚ 8 ਮੌਤਾਂ ਹੋ ਚੁੱਕੀਆ ਹਨ। ਨਵੇਂ 29 ਕੇਸਾਂ ਦੀ ਪੁਸ਼ਟੀ ਹੋਣ ਉਪਰੰਤ ਕੁੱਲ ਕੇਸਾਂ ਦੀ ਗਿਣਤੀ 690 ਹੋ ਚੁੱਕੀ ਹੈ। ਸਿਹਤ ਵਿਭਾਗ ਦੀ ਮੁੱਖ ਮੈਡੀਕਲ ਅਧਿਕਾਰੀ...
ਕੇਰਲਾ 'ਚ ਕੋਰੋਨਾ ਕਾਰਨ 68 ਸਾਲਾ ਵਿਅਕਤੀ ਦੀ ਮੌਤ
. . .  about 2 hours ago
12 ਹਜ਼ਾਰ ਨਕਲੀ ਐਨ95 ਮਾਸਕ ਬਰਾਮਦ
. . .  about 3 hours ago
ਅੱਜ ਦਾ ਵਿਚਾਰ
. . .  about 4 hours ago
ਸਿਖਿਆ ਮੰਤਰੀ ਵੱਲੋਂ ਪ੍ਰਵਾਸੀ ਮਜ਼ਦੂਰਾਂ ਲਈ ਸਕੂਲ ਖੋਲ੍ਹਣ ਦੇ ਆਦੇਸ਼
. . .  1 day ago
ਅੱਜ ਦਿੱਲੀ ਵਿਚ ਕੋਰੋਨਾ ਵਾਇਰਸ ਦੇ 25 ਨਵੇਂ ਕੇਸ, 97 ਕੇਸਾਂ ਦੀ ਪੁਸ਼ਟੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਹਾੜ ਸੰਮਤ 551

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਚੰਡੀਗੜ੍ਹ 'ਚ ਪੰਜਾਬੀ ਭਾਸ਼ਾ ਬਹਾਲੀ ਦੇ ਮੁੱਦੇ ਦੀ ਮੁਹਾਰ ਸਿਆਸੀ ਗ਼ਰਜ਼ਾਂ ਤੋਂ ਉੱਠ ਕਦ ਅਸਲ ਰਹਿਬਰ ਦੇ ਹੱਥ ਆਵੇਗੀ...?

ਚੰਡੀਗੜ੍ਹ, 16 ਜੂਨ (ਆਰ.ਐੱਸ.ਲਿਬਰੇਟ)- ਚੰਡੀਗੜ੍ਹ ਦੇ ਪੰਜਾਬੀ ਮਾਂ ਬੋਲੀ ਦੇ ਹਿਤੈਸ਼ੀਆਂ ਵਲੋਂ ਪੰਜਾਬੀ ਭਾਸ਼ਾ ਦੇ ਸਤਿਕਾਰ ਬਹਾਲੀ ਦੇ ਉਭਾਰੇ ਗਏ ਮੁੱਦੇ ਦੀ ਮੁਹਾਰ ਸਿਆਸੀ ਖ਼ੁਦਗ਼ਰਜ਼ੀ ਤੋਂ ਕਦ ਅਸਲ ਰਹਿਬਰ ਦੇ ਹੱਥ ਆਵੇਗੀ, ਸ਼ਾਇਦ ਅਜੇ ਇਸ ਦਾ ਸਹੀ ਜਵਾਬ ਨਜ਼ਰ ...

ਪੂਰੀ ਖ਼ਬਰ »

ਪੀ. ਜੀ. ਆਈ. ਪ੍ਰਸ਼ਾਸਨ ਵਲੋਂ ਡਾਕਟਰਾਂ ਨੂੰ ਨਿਰੰਤਰ ਸੇਵਾਵਾਂ ਜਾਰੀ ਰੱਖਣ ਦੀ ਅਪੀਲ

ਚੰਡੀਗੜ੍ਹ ,16 ਜੂਨ (ਆਰ.ਐੱਸ.ਲਿਬਰੇਟ)– ਬੀਤੇ ਦਿਨ ਐਸੋਸੀਏਸ਼ਨ ਆਫ਼ ਰੈਜ਼ੀਡੈਂਟ ਡਾਕਟਰਜ਼ ਵਲੋਂ ਕੋਲਕਾਤਾ ਵਿਚ ਆਪਣੇ ਭਾਈਚਾਰੇ ਡਾਕਟਰਾਂ ਨਾਲ ਇਕਜੁੱਟਤਾ ਪ੍ਰਗਟਾਉਂਦੇ ਕਾਲੇ ਬਿੱਲੇ ਲਾ ਕੇ ਕੀਤੇ ਵਿਰੋਧ ਨੂੰ ਦੇਖਦੇ ਪੀ. ਜੀ. ਆਈ. ਪ੍ਰਸ਼ਾਸਨ ਵਲੋਂ ਡਾਕਟਰਾਂ ...

ਪੂਰੀ ਖ਼ਬਰ »

-ਮਾਮਲਾ ਸੈਕਟਰ-23 ਵਿਖੇ ਗਹਿਣਿਆਂ ਦੀ ਦੁਕਾਨ 'ਚ ਹੋਈ ਚੋਰੀ ਦਾ- ਇਕ ਦੋਸ਼ੀ ਕਾਬੂ, ਸੋਨੇ ਤੇ ਹੀਰੇ ਦੇ ਗਹਿਣੇ ਬਰਾਮਦ

ਚੰਡੀਗੜ੍ਹ, 16 ਜੂਨ (ਪਠਾਨੀਆ)-ਸੈਕਟਰ-23 ਵਿਖੇ ਰੀਵਾ ਜਵੈਲਰ ਦੇ ਸ਼ੋਅਰੂਮ 'ਚ ਹੋਈ ਚੋਰੀ ਦੇ ਮਾਮਲੇ 'ਚ ਚੰਡੀਗੜ੍ਹ ਪੁਲਿਸ ਨੇ ਇਕ ਦੋਸ਼ੀ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕਰਨ ਦਾ ਦਾਅਵਾ ਕੀਤਾ ਹੈ | ਪੁਲਿਸ ਵਲੋਂ ਕਾਬੂ ਕੀਤੇ ਗਏ ਦੋਸ਼ੀ ਦੀ ਪਛਾਣ ਅਨਿਲ ਵਿਸ਼ਵਕਰਮਾ ...

ਪੂਰੀ ਖ਼ਬਰ »

ਦੇਰੀ ਨਾਲ ਲਿਆ ਦਰੁਸਤ ਫ਼ੈਸਲਾ ਹੈ ਕੈਪਟਨ ਵਲੋਂ ਸ਼ਿਲਾਂਗ ਦੇ ਪੰਜਾਬੀਆਂ ਲਈ ਵਫ਼ਦ ਭੇਜਣ ਦਾ- ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 16 ਜੂਨ (ਅ.ਬ.)-ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸ਼ਿਲਾਂਗ (ਮੇਘਾਲਿਆ) ਦੇ ਪੰਜਾਬੀ ਪਰਿਵਾਰਾਂ ਦੇ ਜਾਨ-ਮਾਲ ਦੀ ਰਾਖੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਸਰਕਾਰ ਦਾ ਉੱਚ ਪੱਧਰੀ ਵਫ਼ਦ ਭੇਜਣ ਦੇ ਫ਼ੈਸਲੇ ਨੂੰ ਦੇਰ ਨਾਲ ...

ਪੂਰੀ ਖ਼ਬਰ »

ਜਨਤਕ ਥਾਂ 'ਤੇ ਸ਼ਰਾਬ ਪੀਂਦੇ ਦੋ ਲੜਕੇ ਪੀ. ਸੀ. ਆਰ. ਕਰਮੀਆਂ ਨਾਲ ਉਲਝੇ, ਗਿ੍ਫ਼ਤਾਰ

ਚੰਡੀਗੜ੍ਹ, 16 ਜੂਨ (ਗੁਰਪ੍ਰੀਤ ਸਿੰਘ ਜਾਗੋਵਾਲ)- ਜਨਤਕ ਥਾਂ 'ਤੇ ਸ਼ਰਾਬ ਪੀਣ ਤੋਂ ਰੋਕਣ ਪੁੱਜੀ ਪੀ. ਸੀ. ਆਰ. ਦੀ ਟੀਮ ਨਾਲ ਦੋ ਲੜਕੇ ਉਲਝ ਗਏ | ਲੜਕਿਆਂ ਨੇ ਪੁਲਿਸ ਕਰਮੀ ਨਾਲ ਝਗੜਾ ਕੀਤਾ ਅਤੇ ਉਸ ਦੀ ਵਰਦੀ ਪਾੜ ਦਿੱਤੀ | ਪੁਲਿਸ ਨੇ ਦੋਵੇਂ ਲੜਕਿਆਂ ਨੂੰ ਗਿ੍ਫ਼ਤਾਰ ...

ਪੂਰੀ ਖ਼ਬਰ »

ਪਿਤਾ ਨੂੰ ਆਪਣੇ ਬੱਚਿਆਂ ਦਾ ਆਦਰਸ਼ ਰੋਲ ਮਾਡਲ ਹੋਣਾ ਚਾਹੀਦੈ- ਅੱਤਰੇ

ਚੰਡੀਗੜ੍ਹ, 16 ਜੂਨ (ਆਰ.ਐੱਸ.ਲਿਬਰੇਟ)- ਪਿਤਾ ਆਪਣੇ ਬੱਚਿਆਂ ਦੇ ਲਈ ਰੋਲ ਮਾਡਲ ਹੋਣੇ ਚਾਹੀਦੇ ਹਨ | ਅੱਜ ਇਹ ਗੱਲ ਪਿਤਾ ਦਿਵਸ 'ਤੇ ਸੈਕਟਰ-43 ਦੇ ਓਲਡਏਜ ਹੋਮ ਵਿਚ ਰੱਖੇ ਇਕ ਪ੍ਰੋਗਰਾਮ ਦੌਰਾਨ ਵਿਵੇਕ ਅੱਤਰੇ ਮੋਟੀਵੇਸ਼ਨਲ ਸਪੀਕਰ ਲੇਖਕ ਅਤੇ ਸਾਬਕਾ ਆਈ. ਏ. ਐੱਸ. ਨੇ ...

ਪੂਰੀ ਖ਼ਬਰ »

ਕਾਰਾਂ ਦੀ ਟੱਕਰ 'ਚ ਇਕ ਜ਼ਖ਼ਮੀ

ਚੰਡੀਗੜ੍ਹ, 16 ਜੂਨ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ-17 ਬੱਸ ਅੱਡੇ ਨੇੜੇ ਦੋ ਕਾਰਾਂ ਦੀ ਟੱਕਰ ਦੌਰਾਨ ਇਕ ਕਾਰ ਚਾਲਕ ਜ਼ਖ਼ਮੀ ਹੋ ਗਿਆ | ਮਿਲੀ ਜਾਣਕਾਰੀ ਅਨੁਸਾਰ ਸਬੰਧਿਤ ਮਾਮਲਾ ਪੁਲਿਸ ਨੇ ਸੈਕਟਰ-38 ਵੈਸਟ ਦੇ ਰਹਿਣ ਵਾਲੇ ਵਰੁਨ ਵਰਮਾ ਦੇ ਬਿਆਨਾਂ 'ਤੇ ਦਰਜ ਕੀਤਾ ...

ਪੂਰੀ ਖ਼ਬਰ »

ਪੀ. ਜੀ. ਆਈ. 'ਚ ਵਿਅਕਤੀ ਤੋਂ 45 ਹਜ਼ਾਰ ਲੁੱਟੇ

ਚੰਡੀਗੜ੍ਹ, 16 ਜੂਨ (ਗੁਰਪ੍ਰੀਤ ਸਿੰਘ ਜਾਗੋਵਾਲ)- ਪੀ. ਜੀ. ਆਈ. 'ਚ ਇਕ ਵਿਅਕਤੀ ਤੋਂ 45 ਹਜ਼ਾਰ ਰੁਪਏ ਲੁੱਟਣ ਦਾ ਮਾਮਲਾ ਪੁਲਿਸ ਨੇ ਦਰਜ ਕੀਤਾ ਹੈ | ਦੋ ਮੋਟਰਸਾਈਕਲ ਸਵਾਰਾਂ ਵਲੋਂ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਅਤੇ ਵਾਰਦਾਤ ਨੂੰ ਅੰਜ਼ਾਮ ਦੇਣ ਦੇ ਬਾਅਦ ਦੋਵੇਂ ...

ਪੂਰੀ ਖ਼ਬਰ »

ਕਦੋਂ ਹਟੇਗਾ ਨਿੱਜੀ ਬੱਸ ਚਾਲਕਾਂ ਵਲੋਂ ਸੜਕ 'ਤੇ ਬਣਾਇਆ ਗਿਆ ਗ਼ੈਰ-ਕਾਨੂੰਨੀ 'ਅੱਡਾ'

ਜ਼ੀਰਕਪੁਰ, 16 ਜੂਨ (ਹਰਦੀਪ ਸਿੰਘ ਹੈਪੀ ਪੰਡਵਾਲਾ)-ਸ਼ਹਿਰ ਦੀਆਂ ਸੜਕਾਂ 'ਤੇ ਨਿੱਜੀ ਬੱਸ ਚਾਲਕਾਂ ਅਤੇ ਵਲੋਂ ਸ਼ਰ੍ਹੇਆਮ ਸੜਕੀ ਨਿਯਮਾਂ ਦੀਆਂ ਰੱਜ ਕੇ ਧੱਜੀਆਂ ਉਡਾਈਆਂ ਜਾ ਰਹੀਆਂ ਹਨ | ਪਟਿਆਲਾ-ਅੰਬਾਲਾ ਲਾਈਟ ਪੁਆਇੰਟ ਅਤੇ ਪੰਚਕੂਲਾ ਚੌਕ 'ਤੇ ਸੜਕ ਵਿਚਲੇ ਨਿੱਜੀ ...

ਪੂਰੀ ਖ਼ਬਰ »

ਬੈਸਟੈੱਕ ਮਾਲ ਵਿਖੇ ਸਮਰ ਕੈਂਪ ਲਗਾਇਆ

ਐੱਸ. ਏ. ਐੱਸ. ਨਗਰ, 16 ਜੂਨ (ਜਸਬੀਰ ਸਿੰਘ ਜੱਸੀ)- ਬੱਚਿਆਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਦੇ ਚੱਲਦਿਆਂ ਬੈਸਟੈੱਕ ਮਾਲ ਵਲੋਂ ਵਿਸ਼ੇਸ਼ ਸਮਰ ਕੈਂਪ ਲਗਾਇਆ ਗਿਆ ਜੋ ਕਿ 5 ਜੂਨ ਤੋਂ ਸ਼ੁਰੂ ਹੋ ਕੇ 16 ਜੂਨ ਨੂੰ ਸਮਾਪਤ ਹੋ ਗਿਆ | ਇਸ 12 ਰੋਜ਼ਾ ਕੈਂਪ ਦੌਰਾਨ ਬੱਚਿਆਂ ਲਈ ...

ਪੂਰੀ ਖ਼ਬਰ »

ਨੇਚਰ ਪਾਰਕ ਦੀ ਹਾਲਤ ਸੁਧਾਰਨ ਲਈ ਲੋੜੀਂਦੇ ਕਦਮ ਚੁੱਕੇ ਨਗਰ ਨਿਗਮ-ਬੈਦਵਾਨ

ਐੱਸ. ਏ. ਐੱਸ. ਨਗਰ, 16 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਇੰਨਵਾਇਰਮੈਂਟ ਪ੍ਰੋਟੈਕਸ਼ਨ ਸੁਸਾਇਟੀ ਦੇ ਜਨਰਲ ਸੱਕਤਰ ਅਤੇ ਜੰਗਲਾਤ ਵਿਭਾਗ ਦੇ ਸਾਬਕਾ ਉੱਚ ਅਧਿਕਾਰੀ ਆਰ. ਐੱਸ. ਬੈਦਵਾਨ ਨੇ ਸਥਾਨਕ ਫੇਜ਼-8 ਵਿਚਲੇ ਨੇਚਰ ਪਾਰਕ (ਲਈਅਰ ਵੈਲੀ) ਦੀ ਹਾਲਤ ਵਿਚ ਸੁਧਾਰ ਲਈ ਤੁਰੰਤ ...

ਪੂਰੀ ਖ਼ਬਰ »

ਬੱਚਿਆਂ ਨੂੰ ਵਿਰਸੇ ਨਾਲ ਜੋੜਨ ਲਈ ਸਾਲ 'ਚ 2 ਵਾਰ ਲਗਾਇਆ ਜਾਵੇਗਾ ਸਮਰ ਕੈਂਪ- ਸੂਰਾਪੁਰੀ

ਐੱਸ. ਏ. ਐੱਸ. ਨਗਰ, 16 ਜੂਨ (ਜਸਬੀਰ ਸਿੰਘ ਜੱਸੀ)-ਮੁਹਾਲੀ ਵਿਖੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਸਾਲ 'ਚ 2 ਵਾਰ ਸਮਰ ਕੈਂਪ ਲਗਾਇਆ ਜਾਵੇਗਾ, ਜਿਸ ਦੌਰਾਨ ਬੱਚਿਆਂ ਨੂੰ ਭੰਗੜਾ ਸਿਖਾਇਆ ਜਾਵੇਗਾ | ਇਹ ਵਿਚਾਰ ਪ੍ਰਸਿੱਧ ਪੰਜਾਬੀ ਗਾਇਕ ਗੁਰਕ੍ਰਿਪਾਲ ਸੂਰਾਪੁਰੀ ...

ਪੂਰੀ ਖ਼ਬਰ »

ਪਲਸ ਪੋਲੀਓ ਦੇ ਪਹਿਲੇ ਦਿਨ 63,206 ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ

ਐੱਸ. ਏ. ਐੱਸ. ਨਗਰ, 16 ਜੂਨ (ਜਸਬੀਰ ਸਿੰਘ ਜੱਸੀ)-ਤਿੰਨ ਰੋਜ਼ਾ ਕੌਮੀ ਪਲਸ ਪੋਲੀਓ ਪ੍ਰੋਗਰਾਮ ਤਹਿਤ ਜ਼ਿਲ੍ਹਾ ਮੁਹਾਲੀ ਵਿਖੇ ਪਹਿਲੇ ਦਿਨ 63,206 ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੂੰਦਾਂ ਪਿਲਾਈਆਂ ਗਈਆਂ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਜਕਾਰੀ ਸਿਵਲ ਸਰਜਨ ...

ਪੂਰੀ ਖ਼ਬਰ »

ਆਰੀਅਨਜ਼ ਕਾਲਜ ਆਫ਼ ਲਾਅ ਦੀਆਂ ਲੜਕੀਆਂ ਅਕਾਦਮਿਕ ਨਤੀਜਿਆਂ 'ਚ ਛਾਈਆਂ

ਐੱਸ. ਏ. ਐੱਸ. ਨਗਰ, 16 ਜੂਨ (ਜਸਬੀਰ ਸਿੰਘ ਜੱਸੀ)-ਆਰੀਅਨਜ਼ ਕਾਲਜ ਆਫ਼ ਲਾਅ ਰਾਜਪੁਰਾ ਦੇ ਲਾਅ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ ਵਲੋਂ ਲਈ ਗਈ ਫਾਈਨਲ ਪ੍ਰੀਖਿਆ ਵਿਚ ਚੰਗੇ ਨੰਬਰ ਹਾਸਲ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ | ਬੀ. ਏ. ਐੱਲ. ਐੱਲ. ਬੀ. (ਸਮੈਸਟਰ-5) ...

ਪੂਰੀ ਖ਼ਬਰ »

-ਮਾਮਲਾ ਪਿੰਡ ਅਮਲਾਲਾ ਵਿਖੇ ਕੀਤੀ ਜਾ ਰਹੀ ਛੱਪੜ ਦੀ ਸਫ਼ਾਈ 'ਚ ਅੜਿੱਕਾ ਪਾਉਣ ਦਾ- ਪੰਚਾਇਤ ਦੀ ਸ਼ਿਕਾਇਤ 'ਤੇ 4 ਔਰਤਾਂ ਸਮੇਤ 7 ਿਖ਼ਲਾਫ਼ ਮਾਮਲਾ ਦਰਜ

ਡੇਰਾਬੱਸੀ, 16 ਜੂਨ (ਸ਼ਾਮ ਸਿੰਘ ਸੰਧੂ)-ਬਲਾਕ ਡੇਰਾਬੱਸੀ ਦੇ ਪਿੰਡ ਅਮਲਾਲਾ ਵਿਖੇ ਬਰਸਾਤ ਤੋਂ ਪਹਿਲਾਂ ਪਿੰਡ ਦੇ ਛੱਪੜ ਦੀ ਸਫ਼ਾਈ ਦੇ ਕੰਮ ਦਾ ਵਿਰੋਧ ਕਰਦੇ ਹੋਏ ਸਫ਼ਾਈ ਟੀਮ ਨਾਲ ਕੁੱਟਮਾਰ ਕਰਨ, ਮਸ਼ੀਨ ਦੇ ਸ਼ੀਸ਼ੇ ਤੋੜਨ ਅਤੇ ਸਰਕਾਰੀ ਕੰਮ 'ਚ ਅੜਿੱਕਾ ਪਾਉਣ ...

ਪੂਰੀ ਖ਼ਬਰ »

ਪੰਜਾਬੀ ਸੰਗੀਤਕ ਟਰੈਕ 'ਸੰਯੋਗ' ਦੇ ਨਾਲ ਮੇਰੀ ਨਿਵੇਕਲੀ ਪੁਲਾਂਘ- ਗਾਇਕਾ ਨਾਜ਼ ਕੌਰ

ਚੰਡੀਗੜ੍ਹ, 16 ਜੂਨ (ਅਜਾਇਬ ਸਿੰਘ ਔਜਲਾ)-ਪੰਜਾਬੀ ਗਾਇਕੀ ਖੇਤਰ 'ਚ ਆਪਣੀ ਮਿਆਰੀ ਗਾਇਕੀ ਨੂੰ ਲੈ ਕੇ ਵਿਚਰ ਰਹੀ ਗਾਇਕਾ ਨਾਜ਼ ਕੌਰ ਨੇ ਚੰਡੀਗੜ੍ਹ 'ਚ ਗੱਲਬਾਤ ਕਰਦਿਆਂ ਕਿਹਾ ਕਿ ਉਸ ਦਾ ਨਵਾਂ ਪੰਜਾਬੀ ਸੰਗੀਤਕ ਟਰੈਕ 'ਸੰਯੋਗ' ਦੇ ਨਾਲ ਉਸ ਨੇ ਹੋਰ ਵੀ ਨਿਵੇਕਲੀ ਪੁਲਾਂਘ ...

ਪੂਰੀ ਖ਼ਬਰ »

ਅਫ਼ਸਰਸ਼ਾਹੀ ਦੀ ਢਾਬੇ ਵਾਲਿਆਂ ਨਾਲ ਮਿਲੀਭੁਗਤ ਦੀ ਸਜ਼ਾ ਭੁਗਤ ਰਹੇ ਨੇ ਦੁਕਾਨਦਾਰ- ਜੇ. ਪੀ.

ਐੱਸ. ਏ. ਐੱਸ. ਨਗਰ, 16 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਫੇਜ਼-3ਬੀ2 ਦੇ ਪ੍ਰਧਾਨ ਜਤਿੰਦਰਪਾਲ ਸਿੰਘ ਜੇ. ਪੀ., ਮੁੱਖ ਸਲਾਹਕਾਰ ਆਤਮਾ ਰਾਮ ਅਗਰਵਾਲ, ਸਕੱਤਰ ਗੁਰਪ੍ਰੀਤ ਸਿੰਘ, ਕੈਸ਼ੀਅਰ ਜਤਿੰਦਰ ਸਿੰਘ ਢੀਂਗਰਾ ਤੇ ਜੁਆਇੰਟ ਸਕੱਤਰ ...

ਪੂਰੀ ਖ਼ਬਰ »

ਖਰੜ ਡਿਵੈੱਲਪਮੈਂਟ ਐਾਡ ਵੈੱਲਫੇਅਰ ਐਸੋਸੀਏਸ਼ਨ ਦਾ ਗਠਨ

ਖਰੜ, 16 ਜੂਨ (ਗੁਰਮੁੱਖ ਸਿੰਘ ਮਾਨ)-ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਰੁਕੇ ਹੋਏ ਵਿਕਾਸ ਕਾਰਜ ਕਰਵਾਉਣ ਦੇ ਉਦੇਸ਼ ਨੂੰ ਲੈ ਕੇ ਮਾਡਲ ਟਾਊਨ ਖਰੜ ਵਿਖੇ ਹੋਈ ਮੀਟਿੰਗ ਦੌਰਾਨ ਵੱਖ-ਵੱਖ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਵਲੋਂ ...

ਪੂਰੀ ਖ਼ਬਰ »

ਹਰਿਆਵਲ ਵਾਸਤੇ ਬੂਟੇ ਮੁਫ਼ਤ ਪ੍ਰਾਪਤ ਕਰਨ ਲਈ ਸੰਸਥਾ ਨਾਲ ਸੰਪਰਕ ਕੀਤਾ ਜਾਵੇ-ਮਾਨ

ਐੱਸ. ਏ. ਐੱਸ. ਨਗਰ, 16 ਜੂਨ (ਨਰਿੰਦਰ ਸਿੰਘ ਝਾਂਮਪੁਰ)-ਦਸਮੇਸ਼ ਵੈੱਲਫੇਅਰ ਕੌਾਸਲ ਮੁਹਾਲੀ ਦੇ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਮਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਵਾਤਾਵਰਨ ਦੀ ਸ਼ੁੱਧਤਾ ਅਤੇ ਲਗਾਤਾਰ ਘੱਟ ਰਹੀ ਹਰਿਆਵਲ ਦੇ ਮੱਦੇਨਜ਼ਰ ਉਨ੍ਹਾਂ ਵਲੋਂ ਮੁਫ਼ਤ ਬੂਟੇ ...

ਪੂਰੀ ਖ਼ਬਰ »

ਪਿੰਡ ਘੜੂੰਆਂ ਵਿਖੇ ਪੁਰਾਣਾ ਖੁੱਲ੍ਹਾ ਪਿਆ ਬੋਰਵੈੱਲ ਬੰਦ ਕਰਵਾਇਆ

ਖਰੜ, 16 ਜੂਨ (ਗੁਰਮੁੱਖ ਸਿੰਘ ਮਾਨ)-ਪੰਜਾਬ ਸਰਕਾਰ ਵਲੋਂ ਸੂਬੇ ਦੇ ਸਾਰੇ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਸਖਤ ਹਦਾਇਤਾਂ ਜਾਰੀ ਕਰਕੇ ਖੁੱਲ੍ਹੇ ਬੋਰਵੈੱਲ ਬੰਦ ਕਰਵਾਉਣ ਸਬੰਧੀ ਦਿੱਤੇ ਆਦੇਸ਼ਾਂ ਦੇ ਚਲਦਿਆਂ ਪਿੰਡਾਂ ਦੇ ਲੋਕਾਂ ਨੇ ਵੀ ਇਸ ਕੰਮ ਨੂੰ ਆਪਣੀ ...

ਪੂਰੀ ਖ਼ਬਰ »

ਸੈਕਟਰ-68 ਦੇ ਪਾਰਕ ਵਿਖੇ ਓਪਨ ਜਿੰਮ ਦਾ ਉਦਘਾਟਨ

ਐੱਸ. ਏ. ਐੱਸ. ਨਗਰ, 16 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਨਗਰ ਨਿਗਮ ਵਲੋਂ ਸਥਾਨਕ ਸੈਕਟਰ-68 ਦੇ ਪਾਰਕ ਵਿਚ ਲਗਵਾਏ ਗਏ ਓਪਨ ਜਿੰਮ ਦਾ ਉਦਘਾਟਨ ਕੌਾਸਲਰ ਬੌਬੀ ਕੰਬੋਜ ਦੀ ਅਗਵਾਈ ਹੇਠ ਸੈਕਟਰ-68 ਦੇ ਸੀਨੀਅਰ ਸਿਟੀਜਨਾਂ ਵਲੋਂ ਕੀਤਾ ਗਿਆ | ਇਸ ਮੌਕੇ ਕੌਾਸਲਰ ਬੌਬੀ ਕੰਬੋਜ ਨੇ ...

ਪੂਰੀ ਖ਼ਬਰ »

ਮਾਨਸੂਨ ਤੋਂ ਪਹਿਲਾਂ ਛੱਪੜ ਦੀ ਸਫ਼ਾਈ ਕੀਤੀ ਸ਼ੁਰੂ

ਡੇਰਾਬੱਸੀ, 16 ਜੂਨ (ਸ਼ਾਮ ਸਿੰਘ ਸੰਧੂ)-ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਪੰਜਾਬ ਸ. ਤਿ੍ਪਤ ਰਜਿੰਦਰ ਸਿੰਘ ਬਾਜਵਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ 'ਮਿਸ਼ਨ ਤੰਦਰੁਸਤ ਪੰਜਾਬ' ਦੇ ਤਹਿਤ ਬਲਾਕ ਡੇਰਾਬੱਸੀ ਦੇ ਪਿੰਡ ਅਮਲਾਲਾ ਦੀ ਪੰਚਾਇਤ ਵਲੋਂ ਸਰਪੰਚ ਬਲਿਹਾਰ ਸਿੰਘ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਵਿਖੇ ਸਾਲਾਨਾ ਜੋੜ ਮੇਲਾ ਭਰਿਆ

ਖਰੜ, 16 ਜੂਨ (ਗੁਰਮੁੱਖ ਸਿੰਘ ਮਾਨ)-ਪਿੰਡ ਘੜੂੰਆਂ ਸਥਿਤ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਜੇਠ ਸੁਦੀ ਦਸਵੀਂ ਦਾ ਸਾਲਾਨਾ ਜੋੜ ਮੇਲਾ ਅੱਜ ਸ਼ਰਧਾਪੂਰਵਕ ਭਰਿਆ | ਦੂਰ-ਦੁਰਾਡੇ ਤੋਂ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਗੁਰੂ ...

ਪੂਰੀ ਖ਼ਬਰ »

ਸਿਹਤ ਤੇ ਪਰਿਵਾਰ ਭਲਾਈ ਵਿਭਾਗ ਮਿਲਣ 'ਤੇ ਸਿੱਧੂ ਨੂੰ ਦਿੱਤੀ ਵਧਾਈ

ਕੁਰਾਲੀ, 16 ਜੂਨ (ਹਰਪ੍ਰੀਤ ਸਿੰਘ)-ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਮਿਲਣ 'ਤੇ ਸਥਾਨਕ ਸ਼ਹਿਰ ਦੇ ਮੋਰਿੰਡਾ ਮਾਰਗ 'ਤੇ ਸਥਿਤ ਮਾਰਕੀਟ ਦੇ ਦੁਕਾਨਦਾਰਾਂ ਵਲੋ ਅੱਜ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਮਿਲ ਕੇ ਵਧਾਈ ...

ਪੂਰੀ ਖ਼ਬਰ »

ਪੀ.ਟੀ.ਯੂ. ਇੰਟਰ ਕਾਲਜ ਟੂਰਨਾਮੈਂਟ ਦੌਰਾਨ ਸੀ.ਜੀ.ਸੀ. ਦੇ ਵਿਦਿਆਰਥੀਆਂ ਨੇ ਜਿੱਤੇ 87 ਸੋਨੇ ਦੇ ਤਗ਼ਮੇ

ਐੱਸ. ਏ. ਐੱਸ. ਨਗਰ, 16 ਜੂਨ (ਕੇ. ਐੱਸ. ਰਾਣਾ)-ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਸੀ. ਜੀ. ਸੀ. ਲਾਂਡਰਾਂ ਦੇ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਵਲੋਂ ਆਈ. ਕੇ. ਜੀ-ਪੀ. ਟੀ. ਯੂ. ਇੰਟਰ ਕਾਲਜ ਟੂਰਨਾਮੈਂਟ (ਪੁਰਸ਼ ਅਤੇ ਮਹਿਲਾ) 2018-19 ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਅਨਾਜ ਮੰਡੀ 'ਚ ਖੱੁਲ੍ਹੇ ਮੈਨਹੋਲ ਕਰਕੇ ਵਾਪਰ ਸਕਦੈ ਹਾਦਸਾ, ਲੋਕਾਂ 'ਚ ਰੋਸ

ਡੇਰਾਬੱਸੀ, 16 ਜੂਨ (ਗੁਰਮੀਤ ਸਿੰਘ)-ਅਨਾਜ ਮੰਡੀ 'ਚ ਬਿਨਾਂ ਢੱਕਣ ਦੇ ਓਵਰਫਲੋ ਹੋੋ ਰਹੇ ਮੈਨਹੋਲ ਕਰਕੇ ਕਿਸੇ ਸਮੇਂ ਵੀ ਹਾਦਸਾ ਵਾਪਰ ਸਕਦਾ ਹੈ | ਬਿਨਾਂ ਢੱਕਣ ਦੇ ਇਸ ਮੇਨਹਾਲ ਤੋਂ ਦੂਸ਼ਿਤ ਪਾਣੀ ਬਾਹਰ ਸੜਕ 'ਤੇ ਇਕੱਠਾ ਹੋਣ ਕਰਕੇ ਲੋਕਾਂ ਦਾ ਜਿਉਣਾ ਮੁਹਾਲ ਹੋਇਆ ਪਿਆ ...

ਪੂਰੀ ਖ਼ਬਰ »

ਅਸ਼ਵਨੀ ਗੁਪਤਾ ਮੈਮੋਰੀਅਲ ਬੈਡਮਿੰਟਨ ਟੂਰਨਾਮੈਂਟ 28 ਨੂੰ

ਪੰਚਕੂਲਾ, 16 ਜੂਨ (ਕਪਿਲ)-ਅਸ਼ਵਨੀ ਗੁਪਤਾ ਮੈਮੋਰੀਅਲ ਵਲੋਂ ਪੰਚਕੂਲਾ ਦੇ ਸੈਕਟਰ 3 ਸਥਿਤ ਤਾਊ ਦੇਵੀ ਲਾਲ ਸਟੇਡੀਅਮ ਵਿਚ 28 ਜੂਨ ਨੂੰ ਬੈਡਮਿੰਟਨ ਮੁਕਾਬਲੇ ਕਰਵਾਏ ਜਾਣਗੇ, ਜਿਸ ਦਾ ਉਦਘਾਟਨ ਹਰਿਆਣਾ ਦੇ ਖੇਤੀਬਾੜੀ ਮੰਤਰੀ ਓ. ਪੀ. ਧਨਖੜ ਕਰਨਗੇ, ਜਦਕਿ ਟੂਰਨਾਮੈਂਟ ਦੇ ...

ਪੂਰੀ ਖ਼ਬਰ »

ਪੰਚਕੂਲਾ 'ਚ ਹੋਈ ਇੰਟਰ ਡਿਸਟਿ੍ਕ ਕੌਾਸਲ ਦੀ ਤੀਜੀ ਬੈਠਕ

ਪੰਚਕੂਲਾ, 16 ਜੂਨ (ਕਪਿਲ)-ਪੰਚਕੂਲਾ ਸੈਕਟਰ 14 ਸਥਿਤ ਕਿਸਾਨ ਭਵਨ 'ਚ ਸੂਬਾ ਪੱਧਰੀ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ ਸਮੀਖਿਆ ਬੈਠਕ ਹੋਈ | ਇਸ ਬੈਠਕ ਵਿਚ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੀਆਂ ਸਕੀਮਾਂ ਦੀ ਸਮੀਖਿਆ ਕੀਤੀ ਗਈ ਅਤੇ ਪੂਰੇ ਹਰਿਆਣਾ ਨਾਲ ਸਬੰਧਿਤ ...

ਪੂਰੀ ਖ਼ਬਰ »

ਮੁੱਲਾਂਪੁਰ ਵਿਖੇ ਨਵੇਂ ਐਸ.ਐਚ.ਓ. ਗੁਰਬੰਤ ਸਿੰਘ ਨੇ ਅਹੁਦਾ ਸੰਭਾਲਿਆ

ਮੁੱਲਾਂਪੁਰ ਗਰੀਬਦਾਸ, 16 ਜੂਨ (ਖੈਰਪੁਰ)-ਜ਼ਿਲ੍ਹਾ ਪੁਲਿਸ ਮੁਖੀ ਹਰਚਰਨ ਸਿੰਘ ਭੁੱਲਰ ਵਲੋਂ ਕੀਤੀਆਂ ਬਦਲੀਆਂ ਤਹਿਤ ਮੁੱਲਾਂਪੁਰ ਥਾਣੇ ਦੇ ਨਵਨਿਯੁਕਤ ਐਸ. ਐਚ. ਓ. ਗੁਰਬੰਤ ਸਿੰਘ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ | ਇਸ ਤੋਂ ਪਹਿਲਾਂ ਉਹ ਥਾਣਾ ਨਵਾਂਗਰਾਉਂ ਵਿਖੇ ...

ਪੂਰੀ ਖ਼ਬਰ »

ਇੰਡੋ ਗਲੋਬਲ ਕਾਲਜਿਜ਼ ਵਲੋਂ 150 ਦੇ ਕਰੀਬ ਸ਼ਾਰਟ ਟਰਮ ਮੁਫ਼ਤ ਕੋਰਸਾਂ ਦੀ ਸ਼ੁਰੂਆਤ

ਐੱਸ. ਏ. ਐੱਸ. ਨਗਰ, 16 ਜੂਨ (ਕੇ. ਐੱਸ. ਰਾਣਾ)-ਇੰਡੋ ਗਲੋਬਲ ਗਰੁੱਪ ਆਫ਼ ਕਾਲਜਿਜ਼ ਵਲੋਂ ਆਈ. ਆਈ. ਟੀ. ਕਾਨਪੁਰ ਦੇ ਸਹਿਯੋਗ ਨਾਲ ਐਨ. ਪੀ. ਟੀ. ਈ. ਐਲ. ਦੇ ਲੋਕਲ ਚੈਪਟਰ ਦੀ ਸ਼ੁਰੂਆਤ ਕੀਤੀ ਗਈ ਹੈ | ਇਸ ਚੈਪਟਰ ਅਨੁਸਾਰ ਇੰਡੋ ਗਲੋਬਲ ਕਾਲਜਿਜ਼ ਦੇ ਅਧਿਆਪਕਾਂ ਨੂੰ ਰਾਸ਼ਟਰੀ ...

ਪੂਰੀ ਖ਼ਬਰ »

ਆਈ. ਟੀ. ਆਈ. ਲਾਲੜੂ ਵਿਖੇ ਯੋਗ ਯੁਵਾ ਸੰਸਦ

ਲਾਲੜੂ, 16 ਜੂਨ (ਰਾਜਬੀਰ ਸਿੰਘ)-ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਲਾਲੜੂ ਵਿਖੇ ਨਹਿਰੂ ਯੁਵਾ ਕੇਂਦਰ ਵਲੋਂ ਬਲਾਕ ਪੱਧਰੀ ਯੋਗ ਯੁਵਾ ਸੰਸਦ ਕਰਵਾਈ ਗਈ, ਜਿਸ ਵਿਚ ਬਲਾਕ ਦੇ ਨੌਜਵਾਨਾਂ, ਯੂਥ ਕਲੱਬਾਂ ਦੇ ਮੈਂਬਰਾਂ ਅਤੇ ਆਈ ਟੀ. ਆਈ. ਦੇ ਸਿਖਿਆਰਥੀਆਂ ਸਮੇਤ ਕਰੀਬ 150 ...

ਪੂਰੀ ਖ਼ਬਰ »

ਹੁੱਲੜਬਾਜ਼ਾਂ ਨੂੰ ਕਿਸੇ ਵੀ ਕੀਮਤ 'ਤੇ ਨਹੀਂ ਬਖ਼ਸ਼ਿਆ ਜਾਵੇਗਾ-ਥਾਣਾ ਮੁਖੀ

ਡੇਰਾਬੱਸੀ, 16 ਜੂਨ (ਸੰਧੂ)-ਡੇਰਾਬੱਸੀ ਪੁਲਿਸ ਥਾਣੇ ਦੇ ਨਵ-ਨਿਯੁਕਤ ਮੁਖੀ ਸਬ-ਇੰਸਪੈਕਟਰ ਸਤਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡੇਰਾਬੱਸੀ ਸ਼ਹਿਰ ਸਮੇਤ ਇਲਾਕੇ ਅੰਦਰ ਹੁੰਦੀ ਨਾਜਾਇਜ਼ ਮਾਈਨਿੰਗ, ਜਾਣ ਬੁਝ ਕੇ ਟ੍ਰੈਫ਼ਿਕ ਨਿਯਮਾਂ ਦੀ ...

ਪੂਰੀ ਖ਼ਬਰ »

ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਜਾਣਕਾਰੀ ਦੇਣ ਲਈ ਸੈਮੀਨਾਰ ਲਗਾਇਆ

ਖਰੜ, 16 ਜੂਨ (ਗੁਰਮੁੱਖ ਸਿੰਘ ਮਾਨ)-ਪਿੰਡਾਂ 'ਚ ਵਸਦੇ ਪਰਿਵਾਰਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਸਬੰਧੀ ਜਾਣਕਾਰੀ ਦੇਣ ਲਈ ਪਿੰਡ ਘੜੂੰਆਂ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ ਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਵਿਵੇਕਪੁਰੀ ਅਤੇ ਸਕੱਤਰ ਜੱਜ ...

ਪੂਰੀ ਖ਼ਬਰ »

ਬਠਿੰਡਾ ਦੇ ਕਲਾਕਾਰਾਂ ਨੇ ਪੁਰਾਤਨ ਅਖਾੜਾ ਲਗਾਇਆ

ਐੱਸ. ਏ. ਐੱਸ. ਨਗਰ, 16 ਜੂਨ (ਝਾਮਪੁਰ)-ਪਿੰਡ ਸੋਹਾਣਾ ਵਿਖੇ ਪੁਰਾਤਨ ਵਿਰਸੇ ਨੂੰ ਦਰਸਾਉਂਦਾ ਬਠਿੰਡਾ ਦੇ ਕਲਾਕਾਰਾਂ ਦਾ ਇਕ ਪੁਰਾਤਨ ਅਖਾੜਾ ਲਗਾਇਆ ਗਿਆ, ਜਿਸ ਵਿਚ ਇਲਾਕੇ ਦੇ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਦੇਰ ਰਾਤ ਤੱਕ ਇਸ ਅਖਾੜੇ ਦਾ ਅਨੰਦ ਮਾਣਿਆ | ਇਸ ਅਖਾੜੇ 'ਚ ...

ਪੂਰੀ ਖ਼ਬਰ »

ਛਾਪੇਮਾਰੀ ਦੌਰਾਨ 30 ਕਿੱਲੋਗ੍ਰਾਮ ਪਲਾਸਟਿਕ ਦੇੇ ਬੈਗ ਜ਼ਬਤ

ਡੇਰਾਬੱਸੀ, 16 ਜੂਨ (ਸ਼ਾਮ ਸਿੰਘ ਸੰਧੂ)- ਨੈਸ਼ਨਲ ਗ੍ਰੀਨ ਟਿ੍ਬਿਊਨਲ ਦੀ ਹਦਾਇਤ 'ਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਵਲੋਂ ਸਨਿਚਰਵਾਰ ਨੂੰ ਨਗਰ ਕੌਾਸਲ ਦੇ ਅਧਿਕਾਰੀਆਂ ਨੂੰ ਆਪਣੇ ਨਾਲ ਲੈ ਕੇ ਡੇਰਾਬੱਸੀ ਦੀਆਂ ਵੱਖ-ਵੱਖ ਦੁਕਾਨਾਂ 'ਤੇ ਅਚਾਨਕ ...

ਪੂਰੀ ਖ਼ਬਰ »

ਨਗਰ ਕੌ ਾਸਲ ਦੀ ਮੀਟਿੰਗ ਦੌਰਾਨ ਵੱਖ-ਵੱਖ ਮੁੱਦਿਆ 'ਤੇ ਹੋਈ ਚਰਚਾ

ਕੁਰਾਲੀ, 16 ਜੂਨ (ਬਿੱਲਾ ਅਕਾਲਗੜ੍ਹੀਆ)-ਕੁਰਾਲੀ ਨਗਰ ਕੌਾਸਲ ਦੀ ਇਕ ਮੀਟਿੰਗ ਅੱਜ ਕੌਾਸਲ ਪ੍ਰਧਾਨ ਕਿ੍ਸ਼ਨਾ ਦੇਵੀ ਅਤੇ ਵਾਈਸ ਪ੍ਰਧਾਨ ਦਵਿੰਦਰ ਸਿੰਘ ਠਾਕੁਰ ਦੀ ਪ੍ਰਧਾਨਗੀ ਹੋਠ ਹੋਈ | ਇਸ ਮੀਟਿੰਗ ਦੌਰਾਨ ਗਮਾਡਾ ਵਲੋਂ ਸ਼ਹਿਰ ਵਿਚ ਪਾਈ ਸੀਵਰੇਜ਼, ਸ਼ਹਿਰ ਦੇ ...

ਪੂਰੀ ਖ਼ਬਰ »

ਚੋਣਾਂ ਦੌਰਾਨ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਯੂਥ ਵਰਕਰਾਂ ਨੂੰ ਮਿਲੇਗੀ ਬਣਦੀ ਨੁਮਾਇੰਦਗੀ-ਸੋਹਾਣਾ

ਐੱਸ. ਏ. ਐੱਸ. ਨਗਰ, 16 ਜੂਨ (ਕੇ. ਐੱਸ. ਰਾਣਾ)-ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੇ ਹਰਿਆਵਲ ਦਸਤੇ ਯੂਥ ਅਕਾਲੀ ਦਲ ਨੂੰ ਹਮੇਸ਼ਾ ਬਣਦਾ ਮਾਣ ਅਤੇ ਨੁਮਾਇੰਦਗੀ ਦਿੱਤੀ ਹੈ | ਇਹ ਵਿਚਾਰ ਯੂਥ ਅਕਾਲੀ ਦਲ ਜ਼ਿਲ੍ਹਾ ਮੁਹਾਲੀ (ਸ਼ਹਿਰੀ) ਦੇ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ...

ਪੂਰੀ ਖ਼ਬਰ »

ਗੁਰਦੁਆਰਾ ਸੰਤਸਰ ਸਾਹਿਬ ਵਿਖੇ ਸਮਾਗਮ ਕਰਵਾਇਆ

ਐੱਸ. ਏ. ਐੱਸ. ਨਗਰ, 16 ਜੂਨ (ਨਰਿੰਦਰ ਸਿੰਘ ਝਾਾਮਪੁਰ)- ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਸੰਤਸਰ ਸਾਹਿਬ ਸੈਕਟਰ-38 ਵੈਸਟ ਚੰਡੀਗੜ੍ਹ ਵਿਖੇ ਸਮੁੱਚੀ ਸੰਗਤ ਦੇ ਸਹਿਯੋਗ ਨਾਲ ਅਤੇ ਗੁਰਦੁਆਰਾ ਸੰਤਸਰ ਸਾਹਿਬ ਚੈਰੀਟੇਬਲ ਟਰੱਸਟ ਵਲੋਂ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ ਐਲੁਮਨੀ ਐਸੋਸੀਏਸ਼ਨ ਵਲੋਂ ਕਵੀ ਸੰਮੇਲਨ

ਚੰਡੀਗੜ੍ਹ, 16 ਜੂਨ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਦੀ ਐਲੁਮਨੀ ਐਸੋਸੀਏਸ਼ਨ ਵਲੋਂ ਸੋਸ਼ਲ ਸਬਸਟਾਂਸ ਆਰਗੇਨਾਈਜੇਸ਼ਨ ਦੇ ਸਹਿਯੋਗ ਨਾਲ ਕਵੀ ਸੰਮੇਲਨ ਕਰਵਾਇਆ ਗਿਆ | ਇਸ ਵਿਚ 15 ਫੈਕਲਟੀ ਮੈਂਬਰਾਂ ਵਲੋਂ ਭਾਗ ਲਿਆ ਗਿਆ | ਪ੍ਰੋਗਰਾਮ ਵਿਚ ਭਾਗ ਲੈਣ ਵਾਲਿਆਂ ...

ਪੂਰੀ ਖ਼ਬਰ »

ਰਾਸ਼ਟਰੀ ਲਾਅ ਯੂਨੀਵਰਸਿਟੀ ਉੜੀਸਾ ਨੇ ਕਲੇਟ ਦਾ ਨਤੀਜਾ ਐਲਾਨਿਆ

ਐੱਸ. ਏ. ਐੱਸ. ਨਗਰ, 16 ਜੂਨ (ਕੇ. ਐੱਸ. ਰਾਣਾ)- ਰਾਸ਼ਟਰੀ ਲਾਅ ਯੂਨੀਵਰਸਿਟੀ ਉੜੀਸਾ ਨੇ ਆਪਣੀ ਅਧਿਕਾਰਿਤ ਵੈੱਬਸਾਈਟ 'ਤੇ ਕਾਮਨ ਲਾਅ ਐਡਮਿਸ਼ਨ ਟੈਸਟ ਦਾ ਨਤੀਜਾ ਐਲਾਨਿਆ ਹੈ ਜੋ ਕਿ ਵਿਦਿਆਰਥੀ 'ਤੇ ਜਾ ਕੇ ਦੇਖ ਸਕਦੇ ਹਨ | ਜ਼ਿਕਰਯੋਗ ਹੈ ਕਿ ਕਲੇਟ ਦੀ ਪ©ੀਖਿਆ 26 ਮਈ ਨੂੰ ...

ਪੂਰੀ ਖ਼ਬਰ »

ਗੁਰਦੁਆਰਾ ਕਲਗੀਧਰ ਸਿੰਘ ਸਭਾ ਫੇਜ਼-4 ਵਿਖੇ ਸਮਾਗਮ ਕਰਵਾਇਆ

ਐੱਸ. ਏ. ਐੱਸ. ਨਗਰ, 16 ਜੂਨ (ਨਰਿੰਦਰ ਸਿੰਘ ਝਾਾਮਪੁਰ)-ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਕਲਗੀਧਰ ਸਿੰਘ ਸਭਾ ਫੇਜ਼-4 ਐੱਸ. ਏ. ਐੱਸ. ਨਗਰ ਵਿਖੇ ਇਸਤਰੀ ਸਤਿਸੰਗ ਸਭਾ ਅਤੇ ਸਮੂਹ ਬੀਬੀਆਂ ਦੇ ਜਥੇ ਵਲੋਂ ਨਿਰੰਤਰ ਚੱਲ ਰਹੀ ਸ੍ਰੀ ਸੁਖਮਨੀ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਐੱਸ. ਏ. ਐੱਸ. ਨਗਰ, 16 ਜੂਨ (ਨਰਿੰਦਰ ਸਿੰਘ ਝਾਂਮਪੁਰ)-ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਮੀਰੀ-ਪੀਰੀ ਦੇ ਮਾਲਕ, ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਉਤਸ਼ਾਹਪੂਰਵਕ ...

ਪੂਰੀ ਖ਼ਬਰ »

ਬਿਜਲੀ ਵਿਭਾਗ ਵਲੋਂ ਝੋਨੇ ਦੇ ਸੀਜ਼ਨ ਲਈ ਜ਼ੀਰਕਪੁਰ ਵਿਖੇ ਕੰਟਰੋਲ ਰੂਮ ਸਥਾਪਿਤ

ਜ਼ੀਰਕਪੁਰ, 16 ਜੂਨ (ਅਵਤਾਰ ਸਿੰਘ)-ਬਿਜਲੀ ਵਿਭਾਗ ਵਲੋਂ ਝੋਨੇ ਦੇ ਮੌਸਮ ਦੌਰਾਨ ਬਿਜਲੀ ਖਪਤਕਾਰਾਂ ਦੀ ਸਹੂਲਤ ਤੇ ਬਿਜਲੀ ਸਪਲਾਈ ਦੀ ਜਾਣਕਾਰੀ ਉਪਲੱਬਧ ਕਰਵਾਉਣ ਹਿਤ ਖੇਤਰੀ ਪੱਧਰ 'ਤੇ ਮੁੱਖ ਦਫ਼ਤਰ ਜ਼ੀਰਕਪੁਰ ਵਿਖੇ 24 ਘੰਟੇ ਕੰਮ ਕਰਨ ਵਾਲਾ ਕੰਟਰੋਲ ਰੂਮ ਸਥਾਪਿਤ ...

ਪੂਰੀ ਖ਼ਬਰ »

ਪਾਵਰਕਾਮ ਵਲੋਂ ਝੋਨੇ ਦੇ ਸੀਜ਼ਨ ਨੂੰ ਦੇਖਦਿਆਂ ਮੁੱਖ ਦਫ਼ਤਰ ਤੇ ਖ਼ੇਤਰੀ ਦਫ਼ਤਰਾਂ 'ਚ ਜਾਣਕਾਰੀ ਲਈ ਕੰਟਰੋਲ ਰੂਮ ਸਥਾਪਿਤ

ਲਾਲੜੂ, 16 ਜੂਨ (ਰਾਜਬੀਰ ਸਿੰਘ)-ਪੰਜਾਬ ਸਰਕਾਰ ਵਲੋਂ ਝੋਨੇ ਦੀ ਬਿਜਾਈ 'ਤੇ ਲਗਾਈ ਪਾਬੰਦੀ ਦਾ ਸਮਾਂ ਖਤਮ ਹੋਣ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਕਿਸਾਨਾਂ ਨੇ 13 ਜੂਨ ਤੋਂ ਆਪਣੇ ਖੇਤਾਂ ਵਿਚ ਝੋਨਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਪੂਰੀ ਤਿਆਰੀ ਵੀ ਕਰ ਲਈ ਹੈ | ...

ਪੂਰੀ ਖ਼ਬਰ »

7 ਲੱਖ ਚੋਰੀ ਦੇ ਸਕਰੈਪ ਸਮੇਤ ਟਰੱਕ ਡਰਾਈਵਰ ਗਿ੍ਫ਼ਤਾਰ

ਐੱਸ. ਏ. ਐੱਸ. ਨਗਰ, 16 ਜੂਨ (ਜਸਬੀਰ ਸਿੰਘ ਜੱਸੀ)-ਥਾਣਾ ਸੋਹਾਣਾ ਦੀ ਪੁਲਿਸ ਨੇ ਇਕ ਟਰੱਕ ਚਾਲਕ ਨੂੰ ਚੋਰੀ ਦੇ ਸਕਰੈਪ ਸਮੇਤ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ | ਟਰੱਕ ਡਰਾਈਵਰ ਦੀ ਪਛਾਣ ਰਾਮਪਾਲ ਵਾਸੀ ਪਿੰਡ ਮੱਕੜਿਆਂ ਵਜੋਂ ਹੋਈ ਹੈ | ਪੁਲਿਸ ਨੇ ਕਾਬੂ ਕਰਨ ...

ਪੂਰੀ ਖ਼ਬਰ »

ਪਿੰਡ ਕੈਲੋਂ ਵਿਖੇ ਪਾਣੀ ਦੀ ਸਮੱਸਿਆ ਨਾਲ ਕਈ ਮਹੀਨਿਆਂ ਤੋਂ ਜੂਝ ਰਹੇ ਨੇ ਪਿੰਡ ਵਾਸੀ

ਐੱਸ. ਏ. ਐੱਸ. ਨਗਰ, 16 ਜੂਨ (ਕੇ. ਐੱਸ. ਰਾਣਾ)-ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ 'ਚ ਪਾਣੀ ਦੀ ਸਮੱਸਿਆ ਨੂੰ ਲੈ ਕੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਨੇੜਲੇ ਪਿੰਡ ਕੈਲੋਂ ਦੇ ਵਸਨੀਕਾਂ ਵਲੋਂ ਵੀ ਅੱਜ ਪੀਣ ਵਾਲੇ ਪਾਣੀ ਦੀ ਸਪਲਾਈ ਵਿਚ ਸੁਧਾਰ ਨਾ ਹੋਣ ਦੇ ਰੋਸ ਵਜੋਂ ਪ੍ਰਸ਼ਾਸਨ ਿਖ਼ਲਾਫ਼ ਜੰਮ ਕੇ ਨਾਅਰੇਬਾਜ਼ੀ ਕਰਕੇ ਆਪਣੀ ਭੜਾਸ ਕੱਢੀ ਗਈ | ਇਸ ਸਬੰਧੀ ਪਿੰਡ ਦੇ ਵਸਨੀਕ ਗੁਰਿੰਦਰ ਸਿੰਘ ਜੱਗੀ, ਸਤਨਾਮ, ਜੁਬਲੀ, ਮਾਣੀ, ਜਤਿੰਦਰ ਸਿੰਘ ਤੇ ਕਾਲਾ ਆਦਿ ਨੇ ਦੱਸਿਆ ਕਿ ਉਹ ਕਈ ਵਾਰ ਪਾਣੀ ਦੀ ਸਪਲਾਈ 'ਚ ਸੁਧਾਰ ਨੂੰ ਲੈ ਕੇ ਅਧਿਕਾਰੀਆਂ ਅੱਗੇ ਗੁਹਾਰ ਲਗਾ ਚੁੱਕੇ ਹਨ ਪਰ ਅਧਿਕਾਰੀਆਂ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਰਕੇ ਭਰ ਗਰਮੀ ਵਿਚ ਪਿੰਡ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਵਾਰ ਗਰਮੀ ਵਧਣ ਕਾਰਨ ਜਿੱਥੇ ਹਸਪਤਾਲਾਂ ਵਿਚ ਕਾਫ਼ੀ ਮਰੀਜ਼ ਆ ਰਹੇ ਹਨ, ਉੱਥੇ ਹੀ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਨਾ ਮਿਲਣ ਕਾਰਨ ਕਈ ਪਿੰਡਾਂ ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਪਿੰਡ ਕੈਲੋਂ ਵਿਖੇ ਪਿਛਲੇ ਦੋ ਮਹੀਨਿਆਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਸਹੀ ਨਹੀਂ ਆ ਰਹੀ, ਜਿਸ ਤੋਂ ਅੱਕ ਕੇ ਅੱਜ ਪਿੰਡ ਵਾਸੀਆਂ ਵਲੋਂ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਿਖ਼ਲਾਫ਼ ਵੀ ਨਾਅਰੇਬਾਜ਼ੀ ਕੀਤੀ ਗਈ | ਉਨ੍ਹਾਂ ਦੱਸਿਆ ਕਿ ਉਹ ਹਰ ਮਹੀਨੇ 150 ਬਿੱਲ ਭਰ ਰਹੇ ਹਨ ਪਰ ਦਫ਼ਤਰਾਂ ਦੇ ਚੱਕਰ ਮਾਰਨ ਦੇ ਬਾਵਜੂਦ ਵੀ ਉਨ੍ਹਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਸਹੀਂ ਨਹੀਂ ਮਿਲ ਰਹੀ, ਜਿਸ ਦੇ ਚੱਲਦਿਆਂ ਪਿੰਡ ਵਾਸੀਆਂ ਨੂੰ ਮਜ਼ਬੂਰਨ ਹੱਥ ਨਲਕਿਆਂ ਵਾਲਾ ਪਾਣੀ ਪੀਣਾ ਪੈ ਰਿਹਾ ਹੈ | ਉੱਧਰ ਦੂਜੇ ਪਾਸੇ ਇਸ ਸਬੰਧੀ ਸੰਪਰਕ ਕਰਨ 'ਤੇ ਜਨ ਸਿਹਤ ਵਿਭਾਗ ਦੇ ਐਕਸੀਅਨ ਸਾਹਿਲ ਸ਼ਰਮਾ ਨੇ ਕਿਹਾ ਕਿ ਪਿੰਡ ਕੈਲੋਂ ਵਿਖੇ ਪਾਣੀ ਦੀ ਸਮੱਸਿਆ ਸਬੰਧੀ ਸ਼ਿਕਾਇਤ ਮਿਲਣ 'ਤੇ ਕੁਝ ਸਮਾਂ ਪਹਿਲਾਂ ਵਿਭਾਗ ਦੇ ਸਬੰਧਿਤ ਅਧਿਕਾਰੀਆਂ ਵਲੋਂ ਇਹ ਮਸਲਾ ਹੱਲ ਕਰ ਦਿੱਤਾ ਗਿਆ ਸੀ ਪਰ ਹੁਣ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਕੁਝ ਘਰਾਂ ਨੂੰ ਅਜੇ ਵੀ ਸਹੀ ਢੰਗ ਨਾਲ ਪੀਣ ਵਾਲੇ ਪਾਣੀ ਦੀ ਸਪਲਾਈ ਨਹੀਂ ਮਿਲ ਰਹੀ, ਜਿਸ ਦਾ ਕਾਰਨ ਪਿੰਡ ਦੇ ਲੋਕਾਂ ਵਲੋਂ ਨਾਜਾਇਜ਼ ਤੌਰ 'ਤੇ ਲਗਾਏ ਗਏ ਟੁਲੂ ਪੰਪ ਹਨ | ਉਨ੍ਹਾਂ ਕਿਹਾ ਕਿ ਅੱਜ ਮੁੜ ਸਬੰਧਿਤ ਅਧਿਕਾਰੀ ਆਪਣੀ ਟੀਮ ਸਮੇਤ ਪਿੰਡ ਦਾ ਦੌਰਾ ਕਰਨਗੇ ਅਤੇ ਜਿਨ੍ਹਾਂ ਲੋਕਾਂ ਨੇ ਟੁਲੂ ਪੰਪ ਲਗਾਏ ਹੋਏ ਹਨ ਅਤੇ ਪਾਣੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ, ਉਨ੍ਹਾਂ ਦੇ ਿਖ਼ਲਾਫ਼ ਕਾਰਵਾਈ ਕੀਤੀ ਜਾਵੇਗੀ |
ਇੱਥੋਂ ਦੇ ਨਾਲ ਲੱਗਦੇ ਕਸਬਾਨੁਮਾ ਪਿੰਡ ਸੋਹਾਣਾ ਵਿਖੇ ਵੀ ਪੀਣ ਵਾਲੇ ਪਾਣੀ ਦੀ ਸਪਲਾਈ ਸੁਚਾਰੂ ਨਾ ਹੋਣ ਕਾਰਨ ਪਿੰਡ ਵਾਸੀਆਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਲੋਕਾਂ ਦੀ ਜ਼ੋਰਦਾਰ ਮੰਗ ਹੈ ਕਿ ਅੱਤ ਦੀ ਇਸ ਗਰਮੀ ਵਿਚ ਪੀਣ ਵਾਲੇ ਪਾਣੀ ਦੀ ਕਿੱਲਤ ਕਾਰਨ ਉਨ੍ਹਾਂ ਨੂੰ ਰੋਜ਼ਮਰ੍ਹਾ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਵੀ ਔਖੀਆਂ ਹੋਈਆਂ ਪਈਆਂ ਹਨ | ਇਸ ਸਬੰਧੀ ਐਕਸੀਅਨ ਸਾਹਿਲ ਸ਼ਰਮਾ ਦਾ ਕਹਿਣਾ ਹੈ ਕਿ ਇਸ ਪਿੰਡ ਦਾ ਇਕ ਟਿਊਬਵੈੱਲ ਖ਼ਰਾਬ ਹੋ ਚੁੱਕਾ ਹੈ, ਜਿਸ ਦੇ ਬਦਲਵੇਂ ਪ੍ਰਬੰਧਾਂ ਲਈ ਇਕ ਹੋਰ ਟਿਊਬਵੈੱਲ ਲਗਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਟਿਊਬਵੈੱਲ ਲਗਾਉਣ ਸਬੰਧੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਅਤੇ ਜਲਦ ਹੀ ਟੈਂਡਰ ਲਗਾ ਕੇ ਲੋਕਾਂ ਦੀ ਇਸ ਸਮੱਸਿਆ ਨੂੰ ਸਥਾਈ ਤੌਰ 'ਤੇ ਹੱਲ ਕਰਵਾ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਵਿਭਾਗ ਦੀ ਕੋਸ਼ਿਸ਼ ਹੈ ਕਿ ਜਿੱਥੇ ਪਾਣੀ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ, ਉੱਥੇ ਆਰਜ਼ੀ ਤੌਰ 'ਤੇ ਬਦਲਵੇਂ ਪ੍ਰਬੰਧ ਕੀਤੇ ਜਾਣ |


ਖ਼ਬਰ ਸ਼ੇਅਰ ਕਰੋ

ਐਰੋਸਿਟੀ ਦੇ ਰਿਹਾਇਸ਼ੀ ਖੇਤਰ 'ਚ ਖੁੱਲ੍ਹੇ ਠੇਕੇ ਨੂੰ ਲੋਕਾਂ ਨੇ ਕਰਵਾਇਆ ਬੰਦ

ਐੱਸ. ਏ. ਐੱਸ. ਨਗਰ, 14 ਜੂਨ (ਕੇ. ਐੱਸ. ਰਾਣਾ)-ਏਅਰਪੋਰਟ ਨੂੰ ਜਾਂਦੀ ਮੁੱਖ ਸੜਕ 'ਤੇ ਐਰੋਸਿਟੀ ਦੇ ਰਿਹਾਇਸ਼ੀ ਖੇਤਰ 'ਚ ਖੁੱਲੇ੍ਹ ਸ਼ਰਾਬ ਦੇ ਠੇਕੇ ਦਾ ਸਖ਼ਤ ਵਿਰੋਧ ਕਰਦਿਆਂ ਇੱਥੋਂ ਦੇ ਵਸਨੀਕਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਦੇ ਿਖ਼ਲਾਫ਼ ਨਾਅਰੇਬਾਜ਼ੀ ਕਰਦਿਆਂ ...

ਪੂਰੀ ਖ਼ਬਰ »

ਧੋਖੇ ਨਾਲ ਖਾਤੇ 'ਚੋਂ ਕਢਵਾਏ ਪੈਸੇ

ਖਰੜ, 16 ਜੂਨ (ਗੁਰਮੁੱਖ ਸਿੰਘ ਮਾਨ)-ਪੰਜਾਬ ਨੈਸ਼ਨਲ ਬੈਂਕ ਖਰੜ ਦਾ ਖਪਤਕਾਰ ਅੱਜ ਸਵੇਰੇ ਉਸ ਸਮੇਂ ਹੈਰਾਨ ਰਹਿ ਗਿਆ, ਜਦੋਂ ਉਸ ਨੂੰ ਆਪਣੇ ਮੋਬਾਈਲ ਫੋਨ 'ਤੇ ਉਸ ਦੇ ਖਾਤੇ 'ਚੋਂ ਪੈਸੇ ਨਿਕਲਣ ਸਬੰਧੀ ਮੈਸੇਜ਼ ਆਇਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਖਰੜ ਨੇੜਲੇ ਪਿੰਡ ...

ਪੂਰੀ ਖ਼ਬਰ »

ਪਿੰਡ ਕੈਲੋਂ ਵਿਖੇ ਪਾਣੀ ਦੀ ਸਮੱਸਿਆ ਨਾਲ ਕਈ ਮਹੀਨਿਆਂ ਤੋਂ ਜੂਝ ਰਹੇ ਨੇ ਪਿੰਡ ਵਾਸੀ

ਐੱਸ. ਏ. ਐੱਸ. ਨਗਰ, 16 ਜੂਨ (ਕੇ. ਐੱਸ. ਰਾਣਾ)-ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ 'ਚ ਪਾਣੀ ਦੀ ਸਮੱਸਿਆ ਨੂੰ ਲੈ ਕੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਨੇੜਲੇ ਪਿੰਡ ਕੈਲੋਂ ਦੇ ਵਸਨੀਕਾਂ ਵਲੋਂ ਵੀ ਅੱਜ ਪੀਣ ਵਾਲੇ ਪਾਣੀ ਦੀ ਸਪਲਾਈ ਵਿਚ ਸੁਧਾਰ ਨਾ ਹੋਣ ਦੇ ਰੋਸ ਵਜੋਂ ...

ਪੂਰੀ ਖ਼ਬਰ »

ਲੋਕਾਂ ਵਲੋਂ ਸਾਈਾ ਮੰਦਰ ਨੇੜੇ ਟੁੱਟੀ ਪੁਲੀ ਦੀ ਮੁਰੰਮਤ ਦੀ ਮੰਗ

ਕੁਰਾਲੀ, 16 ਜੂਨ(ਹਰਪ੍ਰੀਤ ਸਿੰਘ)-ਸ਼ਹਿਰ ਦੇ ਸੀਸਵਾਂ ਮਾਰਗ ਨਾਲ ਲੱਗਦੇ ਵਾਰਡ ਨੰ: 7 'ਚ ਸਾਈਾ ਬਾਬਾ ਦੇ ਮੰਦਰ ਨੇੜੇ ਪਿਛਲੇ ਕਰੀਬ ਇਕ ਸਾਲ ਤੋਂ ਟੁੱਟੀ ਪੁਲੀ ਜਿੱਥੇ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ, ਉੱਥੇ ਹੀ ਇਹ ਹਾਦਸਿਆਂ ਨੂੰ ਵੀ ਸੱਦਾ ਦੇ ਰਹੀ ਹੈ | ...

ਪੂਰੀ ਖ਼ਬਰ »

2591 ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਦਵਾਈ ਦੀਆਂ ਬੂੰਦਾਂ

ਲਾਲੜੂ, 16 ਜੂਨ (ਰਾਜਬੀਰ ਸਿੰਘ)-ਪਲਸ ਪੋਲੀਓ ਮੁਹਿੰਮ ਤਹਿਤ ਅੱਜ ਸੀ. ਐੱਚ. ਸੀ. ਲਾਲੜੂ ਦੇ ਐੱਸ. ਐੱਮ. ਓ. ਡਾ. ਪਿ੍ੰਸ ਸੋਢੀ ਦੀ ਅਗਵਾਈ ਹੇਠ 0-5 ਸਾਲ ਤੱਕ ਦੇ 2591 ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੂੰਦਾਂ ਪਿਲਾਈਆਂ ਗਈਆਂ | ਇਸ ਮੌਕੇ ਡਾ. ਸੋਢੀ ਨੇ ਦੱਸਿਆ ਕਿ ਅੱਜ ਤੋਂ ...

ਪੂਰੀ ਖ਼ਬਰ »

ਮਿ੍ਤਕ ਦੇ ਪਰਿਵਾਰ ਨੂੰ ਪਾਵਰਕਾਮ ਨੌਕਰੀ ਤੇ ਮੁਆਵਜ਼ਾ ਦੇਵੇ- ਯੂਨੀਅਨ

ਖਰੜ, 16 ਜੂਨ (ਮਾਨ)-ਟੈਕਨੀਕਲ ਸਰਵਿਸਿਜ਼ ਯੂਨੀਅਨ ਸਰਕਲ ਕਮੇਟੀ ਰੋਪੜ ਨੇ ਠੇਕਾ ਆਧਾਰਿਤ ਕਾਮੇ ਇੰਦਰਜੀਤ ਸਿੰਘ ਦੀ ਕਰੰਟ ਲੱਗਣ ਨਾਲ ਹੋਈ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਆਗੂਆਂ ਨੇ ਕਿਹਾ ਕਿ ਇਹ ਹਾਦਸਾ ਪਾਵਰਕਾਮ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਵਾਪਰਿਆ ...

ਪੂਰੀ ਖ਼ਬਰ »

ਟਰਾਂਸਪੋਰਟਰ ਵਲੋਂ ਘਪਲਿਆਂ 'ਤੇ ਪਰਦਾ ਪਾਉਣ ਲਈ ਮਿਲਕ ਪਲਾਂਟ ਨੂੰ ਬਦਨਾਮ ਕਰਨ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼- ਜਨਰਲ ਮੈਨੇਜਰ

ਐੱਸ. ਏ. ਐੱਸ. ਨਗਰ, 16 ਜੂਨ (ਜਸਬੀਰ ਸਿੰਘ ਜੱਸੀ)-ਵੇਰਕਾ ਮਿਲਕ ਪਲਾਂਟ ਮੁਹਾਲੀ ਦੇ ਜਨਰਲ ਮੈਨੇਜਰ ਸੁਖਦੀਪ ਸਿੰਘ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਜ਼ਿਲ੍ਹਾ ਮੋਗਾ ਦੇ ਨਛੱਤਰ ਸਿੰਘ ਿਖ਼ਲਾਫ਼ ਦਿੱਤੀ ਗਈ ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਨਛੱਤਰ ਸਿੰਘ ਵਲੋਂ ਸੋਸ਼ਲ ...

ਪੂਰੀ ਖ਼ਬਰ »

4 ਸਾਲ ਪੁਰਾਣੇ ਕੇਸ 'ਚ ਲੋੜੀਂਦੇ ਮੁਲਜ਼ਮ ਨੂੰ ਫੜਨ ਗਈ ਪੁਲਿਸ ਪਾਰਟੀ 'ਤੇ ਹਮਲਾ, ਏ. ਐੱਸ. ਆਈ. ਜ਼ਖ਼ਮੀ

ਮੁੱਲਾਂਪੁਰ ਗਰੀਬਦਾਸ, 16 ਜੂਨ (ਦਿਲਬਰ ਸਿੰਘ ਖੈਰਪੁਰ)-ਕਰੀਬ 4 ਸਾਲ ਪੁਰਾਣੇ ਧੋਖਾਧੜੀ ਦੇ ਕੇਸ ਵਿਚ ਲੋੜੀਂਦੇ ਪਿੰਡ ਛੋਟੀ-ਵੱਡੀ ਨੱਗਲ ਦੇ ਰਹਿਣ ਵਾਲੇ ਇਕ ਕਥਿਤ ਦੋਸ਼ੀ ਨੂੰ ਕਾਬੂ ਕਰਨ ਗਈ ਮਾਜਰੀ ਥਾਣੇ ਦੀ ਪੁਲਿਸ ਪਾਰਟੀ 'ਤੇ ਕਥਿਤ ਦੋਸ਼ੀ ਦੇ ਪਰਿਵਾਰਕ ਮੈਂਬਰਾਂ ...

ਪੂਰੀ ਖ਼ਬਰ »

ਸਿੱਧੂ ਵਲੋਂ 35 ਲੱਖ ਦੀ ਲਾਗਤ ਨਾਲ ਬਣਨ ਵਾਲੀ ਬਾਊਾਡਰੀ ਵਾਲ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ

ਐੱਸ. ਏ. ਐੱਸ. ਨਗਰ, 16 ਜੂਨ (ਜਸਬੀਰ ਸਿੰਘ ਜੱਸੀ)-ਵਾਰਡ ਨੰਬਰ-26 ਫੇਜ਼-10 ਵਿਖੇ ਮਾਨਵ ਮੰਗਲ ਸਕੂਲ ਦੇ ਸਾਹਮਣੇ ਐੱਮ. ਆਈ. ਜੀ. ਅਤੇ ਐੱਲ. ਆਈ. ਜੀ. ਫਲੈਟਾਂ ਦੀ ਬਾਊਾਡਰੀ ਵਾਲ ਕਾਫੀ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਦਾ ਵਿਸ਼ਾ ਬਣੀ ਹੋਈ ਸੀ, ਜਿਸ ਦੇ ਟੁੱਟੇ ਹੋਣ ਕਾਰਨ ਜਿੱਥੇ ...

ਪੂਰੀ ਖ਼ਬਰ »

ਕਰਿਆਨੇ ਦੀ ਦੁਕਾਨ 'ਚ ਚੋਰੀ

ਖਰੜ, 16 ਜੂਨ (ਗੁਰਮੁੱਖ ਸਿੰਘ ਮਾਨ)-ਖਰੜ ਦੇ ਨਿਊ ਸਵਰਾਜ ਨਗਰ ਸੜਕ 'ਤੇ ਸਥਿਤ ਇਕ ਕਰਿਆਨੇ ਦੁਕਾਨ ਨੂੰ ਚੋਰਾਂ ਵਲੋਂ ਨਿਸ਼ਾਨਾ ਬਣਾਉਂਦੇ ਹੋਏ ਸਾਮਾਨ ਚੋਰੀ ਕਰ ਲਿਆ ਗਿਆ | ਦੁਕਾਨ ਦੇ ਮਾਲਕ ਭੁਪਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਉਹ ਸੈਣੀ ਡਿਪਾਰਟਮੈਂਟ ਸਟੋਰ ਨਾਮਕ ...

ਪੂਰੀ ਖ਼ਬਰ »

4 ਸਾਲ ਪੁਰਾਣੇ ਕੇਸ 'ਚ ਲੋੜੀਂਦੇ ਮੁਲਜ਼ਮ ਨੂੰ ਫੜਨ ਗਈ ਪੁਲਿਸ ਪਾਰਟੀ 'ਤੇ ਹਮਲਾ, ਏ. ਐੱਸ. ਆਈ. ਜ਼ਖ਼ਮੀ

ਮੁੱਲਾਂਪੁਰ ਗਰੀਬਦਾਸ, 16 ਜੂਨ (ਦਿਲਬਰ ਸਿੰਘ ਖੈਰਪੁਰ)-ਕਰੀਬ 4 ਸਾਲ ਪੁਰਾਣੇ ਧੋਖਾਧੜੀ ਦੇ ਕੇਸ ਵਿਚ ਲੋੜੀਂਦੇ ਪਿੰਡ ਛੋਟੀ-ਵੱਡੀ ਨੱਗਲ ਦੇ ਰਹਿਣ ਵਾਲੇ ਇਕ ਕਥਿਤ ਦੋਸ਼ੀ ਨੂੰ ਕਾਬੂ ਕਰਨ ਗਈ ਮਾਜਰੀ ਥਾਣੇ ਦੀ ਪੁਲਿਸ ਪਾਰਟੀ 'ਤੇ ਕਥਿਤ ਦੋਸ਼ੀ ਦੇ ਪਰਿਵਾਰਕ ਮੈਂਬਰਾਂ ...

ਪੂਰੀ ਖ਼ਬਰ »

ਬਲਟਾਣਾ ਦੇ ਵਸਨੀਕ ਨੂੰ ਓ. ਐੱਲ. ਐੱਕਸ. 'ਤੇ ਫਰਿੱਜ ਵੇਚਣਾ ਪਿਆ ਮਹਿੰਗਾ

ਜ਼ੀਰਕਪੁਰ, 16 ਜੂਨ (ਹੈਪੀ ਪੰਡਵਾਲਾ)-ਬਲਟਾਣਾ ਦਾ ਰਹਿਣ ਵਾਲਾ ਇਕ ਵਿਅਕਤੀ ਆਨਲਾਈਨ ਸ਼ੌਪਿੰਗ ਐਪ ਓ. ਐੱਲ. ਐਕਸ. 'ਤੇ ਠੱਗੀ ਦਾ ਸ਼ਿਕਾਰ ਹੋ ਗਿਆ | ਸਮਾਜ ਸੇਵੀ ਅਤੇ ਮਨੁੱਖੀ ਅਧਿਕਾਰ ਸੰਸਥਾ ਜ਼ੀਰਕਪੁਰ ਦੇ ਪ੍ਰਧਾਨ ਜਥੇਦਾਰ ਹਰਬੰਸ ਸਿੰਘ ਨੇ ਪੁਰਾਣਾ ਫਰਿੱਜ ਵੇਚਣ ਲਈ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX