ਤਾਜਾ ਖ਼ਬਰਾਂ


ਰਿਵਾਲਵਰ ਸਾਫ਼ ਕਰਦੇ ਸਮੇਂ ਗੋਲੀ ਲੱਗਣ ਨਾਲ ਵਿਅਕਤੀ ਦੀ ਮੌਤ
. . .  about 2 hours ago
ਬਾਘਾ ਪੁਰਾਣਾ ,20 ਅਗਸਤ {ਬਲਰਾਜ ਸਿੰਗਲਾ}- ਆਪਣੇ ਹੀ ਲਾਇਸੰਸੀ ਰਿਵਾਲਵਰ ਨੂੰ ਸਾਫ਼ ਕਰਦੇ ਸਮੇਂ ਚੱਲੀ ਗੋਲੀ ਨਾਲ ਦਿਮਾਗ਼ੀ ਤੌਰ 'ਤੇ ਪ੍ਰੇਸ਼ਾਨ ਵਿਅਕਤੀ ਬੂਟਾ ਸਿੰਘ ਦੀ ਮੌਤ ਹੋ ਗਈ । ਪੁਲਿਸ ਨੇ 174 ਦੀ ਕਾਰਵਾਈ ...
ਸਮਾਣਾ ਦੀਆਂ ਦੋ ਲਾਪਤਾ ਲੜਕੀਆਂ ਚੋਂ ਦੂਸਰੀ ਦੀ ਵੀ ਲਾਸ਼ ਬਰਾਮਦ
. . .  about 2 hours ago
ਸਮਾਣਾ (ਪਟਿਆਲਾ) ,20 ਅਗਸਤ (ਸਾਹਿਬ ਸਿੰਘ)- ਥਾਣਾ ਸਮਾਣਾ ਦੇ ਪਿੰਡ ਮਵੀ ਕਲਾਂ ਦੀਆਂ ਦੋ ਲਾਪਤਾ ਸਹੇਲੀਆਂ ਵਿਚੋਂ ਦੂਸਰੀ ਦੀ ਲਾਸ਼ ਵੀ ਭਾਖੜਾ ਨਹਿਰ ਦੇ ਖਨੌਰੀ ਹੈਡ ਵਿਚੋਂ ਬਰਾਮਦ ਕਰ ਲਈ ਗਈ ...
ਕੈਬਨਿਟ ਮੰਤਰੀ ਆਸ਼ੂ ਨੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਕੈਫੇ ਖੋਲ੍ਹ ਨੌਜਵਾਨਾਂ ਨੂੰ ਕੀਤਾ ਸਮਰਪਿਤ
. . .  about 2 hours ago
ਫ਼ਤਹਿਗੜ੍ਹ ਸਾਹਿਬ, 20 ਅਗਸਤ (ਅਰੁਣ ਆਹੂਜਾ)-ਪੰਜਾਬ ਸਰਕਾਰ ਦੀ ਘਰ ਘਰ ਰੁਜ਼ਗਾਰ ਸਕੀਮ ਤਹਿਤ ਜ਼ਿਲ੍ਹਾ ਪੱਧਰ 'ਤੇ ਚਲਾਏ ਜਾ ਰਹੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਨੌਜਵਾਨ ਨੂੰ ਰੁਜ਼ਗਾਰ ਮੁਹੱਈਆ ...
ਸਤਲੁਜ ਦੇ ਬੰਨ੍ਹਾਂ ’ਚ ਪਏ ਪਾੜਾਂ ਨੂੰ ਪੂਰਨ ਲਈ ਫੌਜ ਨੂੰ ਮਦਦ ਲਈ ਬੁਲਾਇਆ : ਡੀ. ਸੀ.
. . .  about 2 hours ago
ਲੋਹੀਆਂ ਖਾਸ, 20 ਅਗਸਤ (ਦਿਲਬਾਗ ਸਿੰਘ)- ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਅਤੇ ਐਸ. ਐਸ. ਪੀ. ਜਲੰਧਰ ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਕਰੀਬ 50 ਪਿੰਡਾਂ ਦੀ 30,000 ਏਕੜ ਜਮੀਨ ’ਤੇ ...
ਮਾਨਸਾ ਪੁਲਿਸ ਵੱਲੋਂ 75 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ
. . .  about 3 hours ago
ਮਾਨਸਾ, 20 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਪੁਲਿਸ ਨੇ 75 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕਰ ਕੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਦਕਿ ਇਕ ਵਿਅਕਤੀ ਭੱਜਣ 'ਚ ਸਫਲ ਹੋ ਗਿਆ। ਫੜੀਆਂ ਗਲੀਆਂ ਦੀ ਕੀਮਤ ...
ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਲੋੜਵੰਦਾਂ ਨੂੰ 'ਸਿਹਤ ਬੀਮਾ' ਦੀ ਸਹੂਲਤ ਲਈ ਵੰਡੇ ਕਾਰਡ- ਕੰਬੋਜ
. . .  about 3 hours ago
ਰਾਜਪੁਰਾ, 20 ਅਗਸਤ (ਰਣਜੀਤ ਸਿੰਘ) - ਅੱਜ ਇੱਥੇ ਹਲਕਾ ਵਿਧਾਇਕ ਸ. ਹਰਦਿਆਲ ਸਿੰਘ ਕੰਬੋਜ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ...
ਗੁਰੂ ਰਵਿਦਾਸ ਮੰਦਰ ਢਾਹੁਣ ਦਾ ਮਾਮਲਾ: ਬਰਨਾਲੇ ਤੋਂ ਦਿੱਲੀ ਲਈ ਰਵਾਨਾ ਹੋਇਆ ਬਸਪਾ ਦੇ ਜਥਾ
. . .  about 3 hours ago
ਹੰਡਿਆਇਆ, 20 ਅਗਸਤ (ਗੁਰਜੀਤ ਸਿੰਘ ਖੁੱਡੀ )- ਸੰਤ ਸਮਾਜ ਵੱਲੋਂ 21 ਅਗਸਤ ਨੂੰ ਦਿੱਲੀ ਵਿਖੇ ਜੰਤਰ-ਮੰਤਰ ਨੂੰ ਢਾਹੇ ਜਾਣ ਦੇ ਰੋਸ ਵਜੋਂ ਬਹੁਜਨ ਸਮਾਜ ਪਾਰਟੀ ....
ਨਸ਼ੇ ਦੀ ਓਵਰ ਡੋਜ਼ ਨਾਲ ਨੌਜਵਾਨ ਦੀ ਮੌਤ
. . .  about 4 hours ago
ਜ਼ੀਰਾ, 20 ਅਗਸਤ (ਮਨਜੀਤ ਸਿੰਘ ਢਿੱਲੋਂ)- ਬਲਾਕ ਜ਼ੀਰਾ ਦੇ ਪਿੰਡ ਨੂਰਪੁਰ ਮਾਛੀਵਾੜਾ 'ਚ ਇਕ 24 ਸਾਲਾ ਨੌਜਵਾਨ ਲੜਕੇ ਦੀ ਨਸ਼ੇ ਦੀ ਓਵਰ ਡੋਜ਼ ...
ਮਾਮਲਾ ਗੁਰੂ ਰਵਿਦਾਸ ਮੰਦਰ ਨੂੰ ਢਾਹੁਣ ਦਾ, ਫਿਲੌਰ ਤੋਂ ਦਿੱਲੀ ਰਵਾਨਾ ਹੋਇਆ ਬਸਪਾ ਦਾ ਜਥਾ
. . .  about 5 hours ago
ਫਿਲੌਰ, 20 ਅਗਸਤ (ਇੰਦਰਜੀਤ ਚੰਦੜ੍ਹ)- ਦਿੱਲੀ ਦੇ ਤੁਗਲਕਾਬਾਦ ਵਿਖੇ ਢਾਹੇ ਗਏ ਗੁਰੂ ਰਵਿਦਾਸ ਜੀ ਨਾਲ ਸੰਬੰਧਿਤ ਇਤਿਹਾਸਕ ਮੰਦਰ ਨੂੰ ਦੀ ਮੁੜ ਉਸਾਰੀ ਲਈ ਸੰਤ ਸਮਾਜ ਵਲੋਂ 21 ਅਗਸਤ ਨੂੰ ਦਿੱਲੀ ਦੇ ਜੰਤਰ-ਮੰਤਰ ਵਿਖੇ ਰੋਸ ਪ੍ਰਦਰਸ਼ਨ 'ਚ ਸ਼ਾਮਲ ਹੋਣ ਲਈ...
ਕੇਰਲ 'ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 123
. . .  about 5 hours ago
ਤਿਰੂਵਨੰਤਪੁਰਮ, 20 ਅਗਸਤ- ਕੇਰਲ 'ਚ ਭਾਰੀ ਮੀਂਹ ਦੇ ਕਾਰਨ ਆਏ ਹੜ੍ਹ ਅਤੇ ਢਿਗਾਂ ਡਿੱਗਣ ਕਾਰਨ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 123 ਹੋ ਗਈ ਹੈ ਜਦਕਿ 19 ਲੋਕ ...
ਗੁਰਨੇ ਕਲਾਂ ਦੇ ਨੌਜਵਾਨ ਕਿਸਾਨ ਦੀ ਕਰੰਟ ਲੱਗਣ ਕਾਰਨ ਹੋਈ ਮੌਤ
. . .  about 5 hours ago
ਬੁਢਲਾਡਾ, 20 ਅਗਸਤ (ਰਾਹੀ) - ਪਿੰਡ ਗੁਰਨੇ ਕਲਾਂ ਦੇ ਨੌਜਵਾਨ ਕਿਸਾਨ ਦੀ ਖੇਤੀ ਮੋਟਰ ਤੋਂ ਕਰੰਟ ਲੱਗਣ ਕਾਰਨ ਮੌਤ ਹੋ ਜਾਣ ਦੀ ਖ਼ਬਰ...
ਮੁੱਖ ਮੰਤਰੀ ਵਲੋਂ ਸੂਬੇ ਅੰਦਰ 'ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ' ਦੀ ਸ਼ੁਰੂਆਤ
. . .  about 5 hours ago
ਐੱਸ. ਏ. ਐੱਸ. ਨਗਰ, 20 ਅਗਸਤ (ਕੇ. ਐੱਸ. ਰਾਣਾ)- ਪੰਜਾਬ ਦੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ 'ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ' ਦੀ ਸ਼ੁਰੂਆਤ ਕਰਦਿਆਂ ਦਾਅਵਾ ਕੀਤਾ ਕਿ ਪੰਜਾਬ ਦੇਸ਼ ਦੇ ਹੋਰ ਸੂਬਿਆਂ ਦੇ ਮੁਕਾਬਲੇ 76 ਫ਼ੀਸਦੀ...
ਭਤੀਜੀ ਨੂੰ ਦਿੱਲੀ ਏਅਰਪੋਰਟ ਛੱਡ ਵਾਪਸ ਪਰਤਦਿਆਂ ਵਾਪਰੇ ਹਾਦਸੇ 'ਚ ਤਿੰਨ ਮੌਤਾਂ
. . .  about 5 hours ago
ਬੰਗਾ, 20 ਅਗਸਤ (ਗੁਰਜਿੰਦਰ ਸਿੰਘ ਗੁਰੂ)- ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਅਟਾਰੀ ਦਾ ਨੌਜਵਾਨ ਮਨਜੀਤ ਕੁਮਾਰ ਜੋ ਆਪਣੀ ਭਤੀਜੀ ਨੂੰ ਦਿੱਲੀ ਏਅਰਪੋਰਟ ਤੇ ਚੜ੍ਹਾ ਕੇ...
ਸ਼ਰਾਬ ਦੀ ਲਤ ਨੇ ਫਿਰ ਦਿਖਾਇਆ ਦਰਦਨਾਕ ਮੰਜਰ, ਪਤਨੀ ਨੂੰ ਜ਼ਖ਼ਮੀ ਕਰਕੇ ਪਤੀ ਨੇ ਲਿਆ ਫਾਹਾ
. . .  about 5 hours ago
ਮਾਛੀਵਾੜਾ ਸਾਹਿਬ, 20 ਅਗਸਤ (ਮਨੋਜ ਕੁਮਾਰ)- ਨਸ਼ਾ ਚਾਹੇ ਕੋਈ ਵੀ ਹੋਵੇ, ਉਸ ਦਾ ਅੰਤ ਕਦੇ ਵੀ ਸੁਖਦਾਈ ਨਹੀ ਹੋ ਸਕਦਾ। ਅੱਜ ਫਿਰ ਇਸੇ ਨਸ਼ੇ ਦਾ ਗਵਾਹ ਉਹ ਦਰਦਨਾਕ ਮੰਜਰ ਬਣਿਆ, ਜਦੋਂ ਪਿੰਡ ਮਿਲਕਵਾਲ ਦੇ ਵਸਨੀਕ 43 ਸਾਲਾ ਮੋਹਣ ਸਿੰਘ ਨੇ ਸ਼ਰਾਬ...
ਲੋਹੀਆ ਦੇ ਪਿੰਡ ਗਿੱਦੜ ਪਿੰਡੀ ਨੇੜੇ ਧੁੱਸੀ ਬੰਨ੍ਹ 'ਚ ਇੱਕ ਹੋਰ ਪਾੜ ਪੈਣ ਕਾਰਨ ਹੜ੍ਹ ਦੀ ਸਥਿਤੀ ਬਣੀ ਗੰਭੀਰ
. . .  about 5 hours ago
ਲੋਹੀਆ ਖ਼ਾਸ, 20 ਅਗਸਤ (ਦਿਲਬਾਗ ਸਿੰਘ)- ਸਬ-ਡਵੀਜ਼ਨ ਲੋਹੀਆ ਖ਼ਾਸ ਨਾਲ ਲਗਦੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ 'ਚ ਅੱਜ ਸਵੇਰੇ ਇੱਕ ਹੋਰ ਪਾੜ ਪੈਣ ਨਾਲ ਇਲਾਕੇ ਭਰ 'ਚ ਹੜ੍ਹ ਦੀ ਸਥਿਤੀ ਬੜੀ ਗੰਭੀਰ...
ਸਬ-ਡਵੀਜ਼ਨ ਸ਼ਾਹਕੋਟ 'ਚ ਕੱਲ੍ਹ ਵੀ ਬੰਦ ਰਹਿਣਗੇ ਸਕੂਲ
. . .  about 6 hours ago
ਅਮਿਤ ਸ਼ਾਹ ਨੇ ਅਸਮ 'ਚ ਐਨ.ਆਰ.ਸੀ ਦੇ ਅੰਤਿਮ ਪ੍ਰਕਾਸ਼ਨ ਨਾਲ ਜੁੜੇ ਮੁੱਦਿਆਂ ਦੀ ਕੀਤੀ ਸਮੀਖਿਆ
. . .  about 6 hours ago
ਪੁਲਿਸ ਨੇ ਡਕੈਤੀ ਦੇ ਮਾਮਲੇ ਨੂੰ 24 ਘੰਟਿਆਂ ਦੇ ਅੰਦਰ ਕੀਤਾ ਹੱਲ, ਦੋ ਦੋਸ਼ੀ ਕਾਬੂ
. . .  about 6 hours ago
ਆਈ.ਐੱਨ.ਐਕਸ. ਮੀਡੀਆ ਮਾਮਲਾ : ਚਿਦੰਬਰਮ 'ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ, ਅਗਾਊਂ ਜ਼ਮਾਨਤ ਪਟੀਸ਼ਨਾਂ ਖ਼ਾਰਜ
. . .  about 6 hours ago
ਕਾਰ ਅਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਇੱਕ ਨੌਜਵਾਨ ਦੀ ਮੌਤ, 1 ਜ਼ਖ਼ਮੀ
. . .  about 7 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਹਾੜ ਸੰਮਤ 551
ਵਿਚਾਰ ਪ੍ਰਵਾਹ: ਮਨੁੱਖ ਦੇ ਔਗੁਣ ਤੇ ਗੁਣ ਉਸ ਦੀ ਬੋਲਚਾਲ ਤੋਂ ਜਾਣੇ ਜਾ ਸਕਦੇ ਹਨ।। -ਸ਼ੇਖ਼ ਸਾਅਦੀ

ਰੂਪਨਗਰ

ਕੰਵਲਪੁਨੀਤ ਕੌਰ ਨੇ ਪੀ.ਸੀ.ਐਸ. ਦੀ ਪ੍ਰੀਖਿਆ ਪਾਸ ਕਰਕੇ ਰੂਪਨਗਰ ਦਾ ਨਾਂਅ ਕੀਤਾ ਰੌਸ਼ਨ

ਰੂਪਨਗਰ, 16 ਜੂਨ (ਮਨਜਿੰਦਰ ਸਿੰਘ ਚੱਕਲ)-ਪੰਜਾਬ ਲੋਕ ਸੇਵਾ ਕਮਿਸ਼ਨ ਵਲੋਂ ਸਾਲ 2018 ਦੀ ਲਈ ਗਈ ਪੀ.ਸੀ.ਐਸ. (ਐਗਜ਼ੀਕਿਊਟਿਵ) ਦੀ ਪ੍ਰੀਖਿਆ ਕੰਵਲਪੁਨੀਤ ਕੌਰ ਨੇ ਪਾਸ ਕਰ ਰੂਪਨਗਰ ਦਾ ਨਾਂਅ ਰੌਸ਼ਨ ਕੀਤਾ ਹੈ | ਰੂਪਨਗਰ ਦੇ ਨਜ਼ਦੀਕੀ ਪਿੰਡ ਕੋਟਲਾ ਨਿਹੰਗ ਦੀ ਜੰਮਪਲ ...

ਪੂਰੀ ਖ਼ਬਰ »

ਤੂੜੀ ਨਾਲ ਲੱਦੇ ਓਵਰਲੋਡ ਟਰੱਕ ਨੇ ਤੋੜਿਆ ਲਾਲ ਬੱਤੀ ਸਿਗਨਲ ਪੋਲ

ਨੰਗਲ, 16 ਜੂਨ (ਪ੍ਰੋ: ਅਵਤਾਰ ਸਿੰਘ)-ਇਲਾਕੇ 'ਚ ਆਏ ਦਿਨ ਓਵਰਲੋਡ ਗੱਡੀਆਂ ਹਾਦਸਿਆਂ ਦਾ ਕਾਰਨ ਬਣਦੀਆਂ ਜਾ ਰਹੀਆਂ ਹਨ ਅਤੇ ਪ੍ਰਸ਼ਾਸਨ ਵਲੋਂ ਇਨ੍ਹਾਂ ਨੂੰ ਰੋਕਣ 'ਚ ਅਸਫਲ ਜਾਪ ਰਿਹਾ ਹੈ | ਇਨ੍ਹਾਂ ਓਵਰਲੋਡ ਟਿੱਪਰਾਂ, ਟਰੱਕਾਂ ਕਰਕੇ ਸ਼ਹਿਰ ਦੀਆਂ ਸੜਕਾਂ ਦਾ ਵੀ ਬੁਰਾ ...

ਪੂਰੀ ਖ਼ਬਰ »

ਪਾਣੀ ਦੀ ਕਿੱਲਤ ਦੂਰ ਕਰਨ ਲਈ 6 ਮਹੀਨਿਆਂ 'ਚ ਸ਼ਹਿਰ ਅੰਦਰ 3 ਨਵੇਂ ਟਿਊਬਵੈੱਲਾਂ ਨੂੰ ਮਿਲੀ ਮਨਜ਼ੂਰੀ ਤੇ 2 ਟੈਂਕੀਆਂ ਬਣਾਈਆਂ ਜਾਣਗੀਆਂ-ਸਪੀਕਰ ਰਾਣਾ ਕੇ.ਪੀ. ਸਿੰਘ

ਨੰਗਲ, 16 ਜੂਨ (ਪ੍ਰੀਤਮ ਸਿੰਘ ਬਰਾਰੀ)-ਨੰਗਲ ਸ਼ਹਿਰ ਅੰਦਰੋਂ ਪੀਣ ਵਾਲੇ ਪਾਣੀ ਦੀ ਕਿੱਲਤ ਦੂਰ ਕਰਨ ਲਈ ਵੱਖ-ਵੱਖ ਇਲਾਕਿਆਂ ਵਿਚ ਤਿੰਨ ਨਵੇਂ ਟਿਊਵਬੈੱਲ ਮਨਜ਼ੂਰ ਕਰਵਾਏ ਗਏ ਹਨ ਤੇ ਜਲਦ ਹੀ ਨਗਰ ਕੌਾਸਲ ਨੰਗਲ ਵਲੋਂ ਇਨ੍ਹਾਂ ਦੇ ਨਿਰਮਾਣ ਦਾ ਟੈਂਡਰ ਲਗਾ ਕੇ ਕੰਮ ...

ਪੂਰੀ ਖ਼ਬਰ »

ਬੈਂਸ ਦੇ ਦੁਕਾਨਦਾਰਾਂ ਵਲੋਂ ਪੀ. ਡਬਲਿਯੂ. ਡੀ. ਵਿਭਾਗ ਵਿਰੁੱਧ ਰੋਸ ਪ੍ਰਗਟ

ਨੂਰਪੁਰ ਬੇਦੀ, 16 ਜੂਨ (ਰਾਜੇਸ਼ ਚੌਧਰੀ ਤਖਤਗੜ੍ਹ•)-ਪੀ.ਡਬਲਿਯੂ.ਡੀ. ਵਿਭਾਗ ਦੇ ਅਧਿਕਾਰੀਆਂ ਦੀ ਲਾਪਰਵਾਹੀ ਦੇ ਚੱਲਦਿਆਂ ਪਿਛਲੇ ਕਰੀਬ ਇਕ ਹਫ਼ਤੇ ਤੋਂ ਧੂੜ ਮਿੱਟੀ ਫੱਕ ਰਹੇ ਬੱਸ ਅੱਡਾ ਬੈਂਸ ਦੇ ਦੁਕਾਨਦਾਰਾਂ ਨੇ ਅੱਜ ਵਿਭਾਗ ਵਿਰੁੱਧ ਰੋਸ ਦਾ ਪ੍ਰਗਟਾਵਾ ਕੀਤਾ ਹੈ ...

ਪੂਰੀ ਖ਼ਬਰ »

'ਲੀਜ਼ ਬਾਰੂਦ' 'ਤੇ ਬੈਠੇ ਨੰਗਲ ਦੇ ਇਕ ਹਜ਼ਾਰ ਪਰਿਵਾਰ ਖੌਫ਼ਜ਼ਦਾ

ਨੰਗਲ, 16 ਜੂਨ (ਗੁਰਪ੍ਰੀਤ ਸਿੰਘ ਗਰੇਵਾਲ)-ਭਾਖੜਾ ਬਿਆਸ ਪ੍ਰਬੰਧ ਬੋਰਡ ਦੇ ਬਹੁਤ ਹੀ ਸਖ਼ਤ ਰੁਖ਼ ਕਾਰਨ ਨੰਗਲ ਦੇ ਇਕ ਹਜ਼ਾਰ ਪਰਿਵਾਰ ਖੌਫ਼ਜ਼ਦਾ ਹਨ | ਭਾਖੜਾ ਡੈਮ ਦੇ ਨਿਰਮਾਣ ਸਮੇਂ (1948-63) 'ਚ ਜੰਗਲ ਕੱਟ ਕੇ ਨੰਗਲ ਵਸਾਇਆ ਗਿਆ | ਉਸ ਵੇਲੇ ਸਮਾਂ ਹੀ ਕੁਝ ਹੋਰ ਸੀ | ਲੋਕਾਂ ...

ਪੂਰੀ ਖ਼ਬਰ »

ਸਾਲਾਨਾ ਧਾਰਮਿਕ ਸਮਾਗਮ ਕਰਵਾਇਆ

ਸੁਖਸਾਲ, 16 ਜੂਨ (ਧਰਮ ਪਾਲ)-ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਪਿੰਡ ਮਹਿਲਵਾਂ ਵਿਖੇ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਬਾਬਾ ਅਵਤਾਰ ਸਿੰਘ ਤੇ ਰਜਿੰਦਰ ਸਿੰਘ ਸਹਿਜੋਵਾਲ ਦੇ ਰਾਗੀ ਜਥੇ ਨੇ ...

ਪੂਰੀ ਖ਼ਬਰ »

7 ਲੱਖ ਚੋਰੀ ਦੇ ਸਕਰੈਪ ਸਮੇਤ ਟਰੱਕ ਡਰਾਈਵਰ ਗਿ੍ਫ਼ਤਾਰ

ਐੱਸ. ਏ. ਐੱਸ. ਨਗਰ, 16 ਜੂਨ (ਜਸਬੀਰ ਸਿੰਘ ਜੱਸੀ)-ਥਾਣਾ ਸੋਹਾਣਾ ਦੀ ਪੁਲਿਸ ਨੇ ਇਕ ਟਰੱਕ ਚਾਲਕ ਨੂੰ ਚੋਰੀ ਦੇ ਸਕਰੈਪ ਸਮੇਤ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ | ਟਰੱਕ ਡਰਾਈਵਰ ਦੀ ਪਛਾਣ ਰਾਮਪਾਲ ਵਾਸੀ ਪਿੰਡ ਮੱਕੜਿਆਂ ਵਜੋਂ ਹੋਈ ਹੈ | ਪੁਲਿਸ ਨੇ ਕਾਬੂ ਕਰਨ ...

ਪੂਰੀ ਖ਼ਬਰ »

ਇੰਡੀਅਨ ਮੈਡੀਕਲ ਐਸੋ: ਦੀ ਅਗਵਾਈ 'ਚ ਜ਼ਿਲ੍ਹੇ ਦੇ ਡਾਕਟਰਾਂ ਵਲੋਂ ਹੜਤਾਲ ਅੱਜ

ਰੂਪਨਗਰ, 16 ਜੂਨ (ਸਟਾਫ ਰਿਪੋਰਟਰ)-ਜ਼ਿਲ੍ਹਾ ਰੂਪਨਗਰ ਦੇ ਡਾਕਟਰ 17 ਜੂਨ ਨੂੰ ਮੁਕੰਮਲ ਹੜਤਾਲ 'ਤੇ ਰਹਿਣਗੇ | ਇਸ ਦੀ ਜਾਣਕਾਰੀ ਆਈ.ਐਮ.ਏ. ਦੇ ਜ਼ਿਲ੍ਹਾ ਪ੍ਰਧਾਨ ਡਾ: ਅਜੇ ਜਿੰਦਲ ਨੇ ਦਿੱਤੀ | ਉਨ੍ਹਾਂ ਦੱਸਿਆ ਕਿ ਭਾਰਤ ਭਰ ਦੇ ਸਮੂਹ ਡਾਕਟਰਾਂ ਵਲੋਂ ਕਲਕੱਤਾ ਮੈਡੀਕਲ ਕਾਲਜ ਦੇ ਲੇਡੀ ਇੰਟਰਨੀ ਡਾਕਟਰ ਦੀ ਸ਼ਰਾਰਤੀ ਅਨਸਰਾਂ ਵਲੋਂ ਕੁੱਟਮਾਰ ਦੇ ਿਖ਼ਲਾਫ਼ ਜਿਸ ਵਿਚ 3 ਡਾਕਟਰਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ 1 ਡਾਕਟਰ ਦੇ ਸਿਰ ਦੀਆਂ ਹੱਡੀਆਂ ਟੁੱਟ ਗਈਆਂ ਹਨ | ਉਲਟਾ ਬੰਗਾਲ ਦੀ ਮੁੱਖ ਮੰਤਰੀ ਦੇ ਨਾ ਇਖ਼ਲਾਕੀ, ਚਿੰਤਾਜਨਕ ਬਿਆਨ ਅਤੇ ਡਾਕਟਰਾਂ ਨਾਲ ਸਹਿਯੋਗ ਕਰਨ ਦੀ ਬਜਾਏ ਡਾਕਟਰਾਂ ਨੂੰ ਚਿਤਾਵਨੀ ਦੇਣ ਦੇ ਵਿਰੁੱਧ ਇੰਡੀਅਨ ਮੈਡੀਕਲ ਐਸੋ: ਰੂਪਨਗਰ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਸਾਰੇ ਡਾਕਟਰ 17 ਜੂਨ 2019 ਨੂੰ ਪੂਰਨ ਤੌਰ 'ਤੇ ਹੜਤਾਲ 'ਤੇ ਰਹਿਣਗੇ | ਡਾਕਟਰਾਂ ਨੇ 15 ਜੂਨ ਨੂੰ ਆਪਣੀ ਮੀਟਿੰਗ ਵਿਚ ਮਰੀਜ਼ਾਂ ਨੂੰ ਇਸ ਅਸੁਵਿਧਾ ਬਾਰੇ ਗੱਲਬਾਤ ਕੀਤੀ, ਪਰ ਜ਼ਿਆਦਾ ਸੋਚ ਇਹ ਸੀ ਕਿ ਹੜਤਾਲ ਉਨ੍ਹਾਂ ਉੱਤੇ ਸਰਕਾਰੀ ਅਦਾਰਿਆਂ ਵਲੋਂ ਠੋਸੀ ਜਾ ਰਹੀ ਹੈ ਜਿਸ ਦੇ ਵਿਚ ਸਰਕਾਰ ਡਾਕਟਰਾਂ ਅਤੇ ਹਸਪਤਾਲ ਦੇ ਮੁਲਾਜ਼ਮਾਂ ਦੀ ਸੁਰੱਖਿਆ ਲਈ ਕੇਂਦਰੀ ਕਾਨੂੰਨ ਨਹੀਂ ਬਣਾ ਰਹੀ ਅਤੇ ਬਹੁਤ ਸਾਰੇ ਡਾਕਟਰਾਂ ਨੂੰ ਕੁੱਟਮਾਰ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ | ਇਸ ਲਈ ਜੋ ਅਸੁਵਿਧਾ ਮਰੀਜ਼ਾਂ ਨੂੰ 17 ਜੂਨ ਨੂੰ ਆਵੇਗੀ ਉਸ ਲਈ ਸਾਰੇ ਡਾਕਟਰ ਖਿਮਾ ਦੇ ਜਾਚਕ ਹਨ | ਮੀਟਿੰਗ ਵਿਚ ਆਈ.ਐਮ.ਏ. ਪੰਜਾਬ ਦੇ ਸਾਬਕਾ ਪ੍ਰਧਾਨ ਡਾ: ਆਰ. ਐਸ.ਪਰਮਾਰ, ਡਾ: ਪਵਨ ਸ਼ਰਮਾ, ਡਾ: ਧਰਮ ਸਿੰਘ ਹਰਪਾਲ, ਡਾ: ਅਰੁਣ ਸ਼ਰਮਾ ਤੇ ਡਾ: ਵਾਹੀ ਡੈਂਟਲ ਮਾਹਰ ਵੀ ਹਾਜ਼ਰ ਸਨ | ਉਨ੍ਹਾਂ ਇਸ ਹੜਤਾਲ ਦੌਰਾਨ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ |


ਖ਼ਬਰ ਸ਼ੇਅਰ ਕਰੋ

ਆਸਟ੍ਰੇਲੀਆ 'ਚ ਮੱਲਾਂ ਮਾਰ ਕੇ ਵਾਪਸ ਪਰਤੇ ਕਬੱਡੀ ਖਿਡਾਰੀ ਕਾਲੂ ਗਰਚਾ ਦਾ ਭਰਵਾਂ ਸਵਾਗਤ

ਸ੍ਰੀ ਚਮਕੌਰ ਸਾਹਿਬ, 16 ਜੂਨ (ਜਗਮੋਹਣ ਸਿੰਘ ਨਾਰੰਗ)- ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਕਬੱਡੀ ਅਕੈਡਮੀ ਸ੍ਰੀ ਚਮਕੌਰ ਸਾਹਿਬ ਦਾ ਵਿਸ਼ਵ ਪ੍ਰਸਿੱਧ ਸਟਾਰ ਰੇਡਰ ਕਾਲੂ ਗਰਚਾ ਅੱਜ ਅਸਟ੍ਰੇਲੀਆ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਵਤਨ ਪਰਤਿਆ ਜਿਸ ਦਾ ...

ਪੂਰੀ ਖ਼ਬਰ »

ਅਗਨੀ ਪੀੜਤਾਂ ਦੇ ਮੁੜ ਵਸੇਵੇਂ ਲਈ ਬੂਥ ਮਾਰਕੀਟ ਵਿਕਸਿਤ ਕਰਾਂਗੇ-ਰਾਣਾ ਕੇ.ਪੀ.

ਸ੍ਰੀ ਅਨੰਦਪੁਰ ਸਾਹਿਬ, 16 ਜੂਨ (ਨਿੱਕੂਵਾਲ,ਕਰਨੈਲ ਸਿੰਘ)- ਹਲਕੇ ਦੇ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਅਜਾਇਬ ਘਰ ਨੇੜੇ ਅਗਨੀ ਪੀੜਤ ਦੁਕਾਨਦਾਰਾਂ ਦੇ ਮੁੜ ਵਸੇਵੇਂ ਲਈ ਬੱਸ ਅੱਡੇ ਦੇ ...

ਪੂਰੀ ਖ਼ਬਰ »

ਅਨਮੋਲ ਸਿੱਖਿਆ ਕੇਂਦਰ ਗੰਗੂਵਾਲ ਮੋੜ ਦਾ ਬੀ.ਏ. ਸਮੈਸਟਰ ਪਹਿਲਾ ਦਾ ਨਤੀਜਾ ਰਿਹਾ ਸੌ ਫ਼ੀਸਦੀ

ਢੇਰ, 16 ਜੂਨ (ਸ਼ਿਵ ਕੁਮਾਰ ਕਾਲੀਆ)-ਅਨਮੋਲ ਸਿੱਖਿਆ ਕੇਂਦਰ ਗੰਗੂਵਾਲ ਮੋੜ ਦੇ ਪਿ੍ੰਸੀਪਲ ਸ੍ਰੀਮਤੀ ਜਸਬੀਰ ਕੌਰ ਬਡਿਆਲ ਨੇ ਦੱਸਿਆ ਕਿ ਇਕ ਦਿਨ ਪਹਿਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਬੀ.ਏ. ਸਮੈਸਟਰ ਪਹਿਲਾ ਦਾ ਨਤੀਜਾ ਘੋਸ਼ਿਤ ਕੀਤਾ ਹੈ | ਜਿਸ ਵਿਚ ਅਨਮੋਲ ...

ਪੂਰੀ ਖ਼ਬਰ »

ਮੋਰਿੰਡਾ ਵਿਚ ਲੱਗੇ ਖ਼ੂਨਦਾਨ ਕੈਂਪ ਦੌਰਾਨ 185 ਖ਼ੂਨਦਾਨੀਆਂ ਨੇ ਦਿੱਤਾ ਖ਼ੂਨ

ਮੋਰਿੰਡਾ, 16 ਜੂਨ (ਕੰਗ)-ਅੱਜ ਮੋਰਿੰਡਾ-ਰੂਪਨਗਰ ਸੜਕ 'ਤੇ ਪੈਂਦੇ ਸੰਤ ਨਿਰੰਕਾਰੀ ਭਵਨ ਵਿਚ ਸੰਤ ਨਿਰੰਕਾਰੀ ਚੈਰੀਟੇਬਲ ਫਾਊਾਡੇਸ਼ਨ ਬ੍ਰਾਂਚ ਮੋਰਿੰਡਾ ਵਲੋਂ ਖ਼ੂਨਦਾਨ ਕੈਂਪ ਲਾਇਆ | ਇਸ ਸਬੰਧੀ ਮੋਰਿੰਡਾ ਬ੍ਰਾਂਚ ਦੇ ਮੁਖੀ ਇੰਦਰਮੋਹਨ ਗੁਲਾਟੀ ਨੇ ਦੱਸਿਆ ਕਿ ਇਸ ...

ਪੂਰੀ ਖ਼ਬਰ »

ਪੰਜਾਬ ਪੈਨਸ਼ਨਰ ਯੂਨੀਅਨ ਰੂਪਨਗਰ ਦੀ ਮਹੀਨਾਵਾਰ ਮੀਟਿੰਗ

ਰੂਪਨਗਰ, 16 ਜੂਨ (ਸਤਨਾਮ ਸਿੰਘ ਸੱਤੀ)-ਪੰਜਾਬ ਪੈਨਸ਼ਨਰਜ਼ ਯੂਨੀਅਨ ਰੂਪਨਗਰ ਦੀ ਮਹੀਨਾਵਾਰ ਮੀਟਿੰਗ ਨਸੀਬ ਸਿੰਘ ਜੜੋਤ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਪੰਜਾਬ ਸਰਕਾਰ ਦੇ ਸਮੂਹ ਪੈਨਸ਼ਨਰਾਂ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਉੱਤੇ ਵਿਚਾਰ ...

ਪੂਰੀ ਖ਼ਬਰ »

ਕਬੀਰ ਜੈਅੰਤੀ ਨੂੰ ਸਮਰਪਿਤ ਧਾਮ ਝਾਂਡੀਆਂ ਕਲਾਂ ਵਿਖੇ ਸੰਤ ਸਮਾਗਮ

ਨੂਰਪੁਰ ਬੇਦੀ, 16 ਜੂਨ (ਵਿੰਦਰਪਾਲ ਝਾਂਡੀਆਂ, ਹਰਦੀਪ ਸਿੰਘ ਢੀਂਡਸਾ)-ਸੰਸਾਰ ਵਿਚ ਪਾਪ ਤੇ ਪੁੰਨ ਭਾਵ ਸ਼ੁੱਭ ਤੇ ਅਸ਼ੁੱਭ ਦੋ ਹੀ ਤਰ੍ਹਾਂ ਦੇ ਕਰਮ ਮਨੁੱਖ ਕਰਦਾ ਹੈ | ਇਸ ਕਰਕੇ ਸ਼ੁੱਭ ਕਰਮਾਂ ਦਾ ਫਲ ਸੁੱਖ ਅਤੇ ਅਸ਼ੁੱਭ ਕਰਮਾਂ ਦਾ ਫਲ ਦੁੱਖ ਹੁੰਦਾ ਹੈ | ਇਹ ਅਨਮੋਲ ...

ਪੂਰੀ ਖ਼ਬਰ »

ਸ਼ਹੀਦ ਕਰਮਜੀਤ ਸਿੰਘ ਹਾਫੀਜ਼ਾਬਾਦ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ

ਬੇਲਾ, 16 ਜੂਨ (ਮਨਜੀਤ ਸਿੰਘ ਸੈਣੀ)-ਸ਼ਹੀਦ ਕੌਮ ਅਤੇ ਦੇਸ਼ ਦਾ ਸਰਮਾਇਆ ਹੁੰਦੇ ਹਨ ਸ਼ਹੀਦ ਦੇ ਪਰਿਵਾਰ ਦੀ ਦੇਖਭਾਲ ਦਾ ਜ਼ਿੰਮਾ ਸਰਕਾਰ ਦਾ ਹੁੰਦਾ ਹੈ ਇਸ ਲਈ ਸ਼ਹੀਦ ਕਰਮਜੀਤ ਸਿੰਘ ਹਾਫੀਜਾਬਾਦ ਦੇ ਪਰਿਵਾਰ ਦੀ ਸਾਂਭ ਸੰਭਾਲ ਕਰਨ ਲਈ ਕਰਮਜੀਤ ਸਿੰਘ ਦੀ ਭੈਣ ਨੂੰ ...

ਪੂਰੀ ਖ਼ਬਰ »

ਧੋਖੇ ਨਾਲ ਖਾਤੇ 'ਚੋਂ ਕਢਵਾਏ ਪੈਸੇ

ਖਰੜ, 16 ਜੂਨ (ਗੁਰਮੁੱਖ ਸਿੰਘ ਮਾਨ)-ਪੰਜਾਬ ਨੈਸ਼ਨਲ ਬੈਂਕ ਖਰੜ ਦਾ ਖਪਤਕਾਰ ਅੱਜ ਸਵੇਰੇ ਉਸ ਸਮੇਂ ਹੈਰਾਨ ਰਹਿ ਗਿਆ, ਜਦੋਂ ਉਸ ਨੂੰ ਆਪਣੇ ਮੋਬਾਈਲ ਫੋਨ 'ਤੇ ਉਸ ਦੇ ਖਾਤੇ 'ਚੋਂ ਪੈਸੇ ਨਿਕਲਣ ਸਬੰਧੀ ਮੈਸੇਜ਼ ਆਇਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਖਰੜ ਨੇੜਲੇ ਪਿੰਡ ...

ਪੂਰੀ ਖ਼ਬਰ »

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਪ੍ਰੋਗਰਾਮਾਂ ਸਬੰਧੀ ਮੀਟਿੰਗ

ਨੰਗਲ, 16 ਜੂਨ (ਪ੍ਰੋ: ਅਵਤਾਰ ਸਿੰਘ)- ਭਾਰਤ ਵਿਕਾਸ ਪ੍ਰੀਸ਼ਦ ਨੰਗਲ ਸ਼ਾਖਾ ਅਤੇ ਭਾਖੜਾ ਨੰਗਲ ਸ਼ਾਖਾ ਦੀ ਸਾਂਝੇ ਤੌਰ 'ਤੇ ਪੰਜਾਬ ਰਾਜ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਸੋਮ ਨਾਥ ਸ਼ਰਮਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿਚ ਡਾ: ਸ਼ਤੀਸ਼ ਕੌਸ਼ਿਕ ਉਪ ...

ਪੂਰੀ ਖ਼ਬਰ »

ਭੱਠਿਆਂ ਤੇ ਹੋਰ ਮਾਈਗ੍ਰੇਟਡ ਆਬਾਦੀ ਵਿਖੇ ਪੋਲੀਓ ਦੀਆਂ ਬੂੰਦਾਂ ਪਿਲਾਈਆਂ

ਨੂਰਪੁਰ ਬੇਦੀ, 16 ਜੂਨ (ਵਿੰਦਰਪਾਲ ਝਾਂਡੀਆਂ)-ਐਸ.ਐਮ.ਓ. ਡਾ. ਸ਼ਿਵ ਕੁਮਾਰ ਦੀ ਅਗਵਾਈ ਵਿਚ ਅੱਜ ਨੈਸ਼ਨਲ ਪਲਸ ਪੋਲੀਓ ਮੁਹਿੰਮ ਤਹਿਤ ਸਿਹਤ ਵਿਭਾਗ ਦੀ ਟੀਮ ਵਲੋਂ ਬਾਹਮਣ ਮਾਜਰਾ, ਭਿੰਡਰ ਨਗਰ, ਜਟਵਾਹੜ, ਅਬਿਆਣਾ, ਝਾਂਡੀਆਂ ਕਲਾਂ ਆਦਿ ਪਿੰਡਾਂ 'ਚ ਤੇ ਇੱਟਾਂ ਦੇ ਭੱਠਿਆਂ ...

ਪੂਰੀ ਖ਼ਬਰ »

ਭਗਤ ਕਬੀਰ ਜੀ ਦਾ ਪ੍ਰਕਾਸ਼ ਉਤਸਵ ਹਜ਼ਰਤ ਖ਼ਵਾਜ਼ਾ ਅਜਮੇਰੀ ਵਾਲੀ ਸਰਕਾਰੀ ਦੇ ਪਵਿੱਤਰ ਸਥਾਨ 'ਤੇ ਮਨਾਇਆ

ਰੂਪਨਗਰ, 16 ਜੂਨ (ਮਨਜਿੰਦਰ ਸਿੰਘ ਚੱਕਲ)-ਐਤਵਾਰ ਨੂੰ ਮੁਹੱਲਾ ਫੂਲ ਚੱਕਰ ਵਿਖੇ ਭਗਤ ਕਬੀਰ ਜੀ ਦਾ ਪ੍ਰਕਾਸ਼ ਉਤਸਵ ਹਜ਼ਰਤ ਖ਼ਵਾਜਾ ਅਜਮੇਰੀ ਵਾਲੀ ਸਰਕਾਰੀ ਦੇ ਪਵਿੱਤਰ ਸਥਾਨ 'ਤੇ ਮਨਾਇਆ ਗਿਆ ਅਤੇ ਪੂਜਾ ਕੀਤੀ ਗਈ | ਇਸ ਦੌਰਾਨ ਮੁੱਖ ਸੇਵਾਦਾਰ ਸਤਨਾਮ ਸਿੰਘ ਭੋਲਾ ਤੇ ...

ਪੂਰੀ ਖ਼ਬਰ »

ਅਬਿਆਣਾ ਤੋਂ ਰੋਪੜ ਮਾਰਗ ਦਾ ਕੰਮ ਸ਼ੁਰੂ ਹੋਣ 'ਤੇ ਕਾਂਗਰਸੀ ਆਗੂਆਂ ਨੇ ਪ੍ਰਗਟਾਈ ਖੁਸ਼ੀ

ਨੂਰਪੁਰ ਬੇਦੀ, 16 ਜੂਨ (ਹਰਦੀਪ ਸਿੰਘ ਢੀਂਡਸਾ)-ਅਬਿਆਣਾ ਤੋਂ ਰੂਪਨਗਰ ਮਾਰਗ ਦੀ ਸੜਕ ਦੇ ਨਿਰਮਾਣ ਦਾ ਕੰਮ ਜੋ ਕਿ ਬੀਤੇ ਕਈ ਸਾਲਾਂ ਤੋਂ ਰੁਕਿਆ ਹੋਇਆ ਸੀ ਉਹ ਮੁੜ ਸ਼ੁਰੂ ਹੋਣ 'ਤੇ ਕਾਂਗਰਸੀ ਆਗੂਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ | ਅੱਜ ਇਸ ਸੜਕ ਦਾ ਜਾਇਜ਼ਾ ਲੈਣ ...

ਪੂਰੀ ਖ਼ਬਰ »

ਰਾਜਗਿਰੀ ਵਿਖੇ ਅਚਾਨਕ ਸ਼ਾਰਟ ਸਰਕਟ ਕਾਰਨ ਘਰ ਨੂੰ ਲੱਗੀ ਅੱਗ ਨਾਲ ਲੱਖਾਂ ਦਾ ਘਰੇਲੂ ਸੜਿਆ

ਨੂਰਪੁਰ ਬੇਦੀ, 15 ਜੂਨ (ਵਿੰਦਰਪਾਲ ਝਾਂਡੀਆਂ)-ਨੂਰਪੁਰ ਬੇਦੀ ਬਲਾਕ ਦੇ ਪਿੰਡ ਰਾਜਗਿਰੀ ਵਿਖੇ ਬੀਤੀ ਰਾਤ ਇੱਕ ਘਰ ਨੂੰ ਅਚਾਨਕ ਬਿਜਲੀ ਤਾਰ ਦੇ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਨਾਲ ਇੱਕ ਗ਼ਰੀਬ ਪਰਿਵਾਰ ਦਾ ਕਰੀਬ ਦੋ ਲੱਖ ਰੁਪਏ ਦਾ ਘਰੇਲੂ ਤੇ ਹੋਰ ਸਮਾਨ ਸੜ ਕੇ ਸੁਆਹ ...

ਪੂਰੀ ਖ਼ਬਰ »

ਐਵੋਕਾਡੋ, ਡਰੈਗਨ ਫਰੂਟ ਤੇ ਸਟਰਾਬੈਰੀ ਦੀ ਬਾਗਬਾਨੀ ਅਪਣਾ ਕੇ ਕਿਸਾਨ ਨੇ ਛੱਡਿਆ ਰਵਾਇਤੀ ਫ਼ਸਲੀ ਚੱਕਰ

ਨੂਰਪੁਰ ਬੇਦੀ, 16 ਜੂਨ (ਵਿੰਦਰਪਾਲ ਝਾਂਡੀਆਂ)- ਕਿਸਾਨਾਂ ਨੂੰ ਰਿਵਾਇਤੀ ਫ਼ਸਲੀ ਚੱਕਰ ਛੱਡ ਕੇ ਫਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਕਰਨ ਲਈ ਪ੍ਰੇਰਿਤ ਕਰਨ ਵੱਲ ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਵਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਜਿਸ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਅਵਾਸ ਯੋਜਨਾ ਹੇਠ ਵਧੀਕ ਪ੍ਰੋਜੈਕਟ ਡਾਇਰੈਕਟਰ ਦੀ ਲਾਭਪਾਤਰੀਆਂ ਨਾਲ ਮੀਟਿੰਗ

ਰੂਪਨਗਰ, 16 ਜੂਨ (ਸਤਨਾਮ ਸਿੰਘ ਸੱਤੀ)-ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਸ਼ਹਿਰ ਦੇ ਗ਼ਰੀਬ ਲੋਕਾਂ ਵਲੋਂ ਅਪਲਾਈ ਕੀਤੀ (1.50 ਲੱਖ ਰੁਪਏ ਪ੍ਰਤੀ ਲਾਭਪਾਤਰੀ) ਲੋਕਾਂ ਵਲੋਂ ਗਰਾਂਟ ਜਾਰੀ ਕਰਨ ਦੇ ਕੰਮ ਵਿਚ ਤੇਜ਼ੀ ਲਿਆਉਣ ਲਈ ਨਗਰ ਕੌਾਸਲ ਵਿਖੇ ਇੱਕ ਵਿਸ਼ੇਸ਼ ਮੀਟਿੰਗ ...

ਪੂਰੀ ਖ਼ਬਰ »

ਚਨੌਲੀ ਸਕੂਲ ਨੂੰ ਰਾਸ਼ੀ ਦਾਨ

ਨੂਰਪੁਰ ਬੇਦੀ, 16 ਜੂਨ (ਹਰਦੀਪ ਸਿੰਘ ਢੀਂਡਸਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਨੌਲੀ ਬੱਸੀ ਵਿਖੇ ਵੱਖ-ਵੱਖ ਪਿੰਡਾਂ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਬਣ ਰਹੀ ਨਵੀਂ ਇਮਾਰਤ ਦੇ ਚਾਰ ਕਮਰਿਆਂ ਅਤੇ ਬਰਾਂਡੇ ਲਈ ਸ਼ਹੀਦ ਬਘੇਲ ਸਿੰਘ ਚਨੌਲੀ ਦੇ ਪਰਿਵਾਰਕ ...

ਪੂਰੀ ਖ਼ਬਰ »

ਮੀਆਂ ਰਾਣਾ ਦਰਗਾਹ ਮਹੈਣ ਵਿਖੇ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ

ਢੇਰ, 16 ਜੂਨ (ਸ਼ਿਵ ਕੁਮਾਰ ਕਾਲੀਆ)-ਇਲਾਕੇ ਦੀ ਇਤਿਹਾਸਕ ਦਰਗਾਹ ਸ੍ਰੀ ਮੀਆਂ ਰਾਣਾ ਪਿੰਡ ਮਹੈਣ ਵਿਖੇ ਸਾਲਾਨਾ ਧਾਰਮਿਕ ਸਮਾਗਮ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਦਰਗਾਹ 'ਤੇ ਚਾਦਰ ਚੜ੍ਹਾਉਣ ਦੀ ਰਸਮ ਦਰਗਾਹ ਦੇ ਮੁੱਖ ਸੇਵਾਦਾਰ ਬਾਬਾ ਮੁਰਾਦ ਅਲੀ ਅਤੇ ...

ਪੂਰੀ ਖ਼ਬਰ »

ਵਿਸ਼ਵ ਖ਼ੂਨਦਾਨੀ ਦਿਵਸ ਮੌਕੇ ਖ਼ੂਨਦਾਨ ਕੈਂਪ ਅਤੇ ਜਾਗਰੂਕਤਾ ਰੈਲੀ ਕੱਢੀ

21 ਯੂਨਿਟ ਖ਼ੂਨ ਇਕੱਤਰ ਰੂਪਨਗਰ, 16 ਜੂਨ (ਸਤਨਾਮ ਸਿੰਘ ਸੱਤੀ)-ਅੱਜ ਵਿਸ਼ਵ ਖ਼ੂਨਦਾਨੀ ਦਿਵਸ ਮੌਕੇ ਜ਼ਿਲ੍ਹਾ ਯੂਥ ਕਲੱਬਜ਼ ਤਾਲਮੇਲ ਕਮੇਟੀ ਰੂਪਨਗਰ ਵਲੋਂ ਬਲੱਡ ਬੈਂਕ ਹਸਪਤਾਲ ਰੂਪਨਗਰ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਮੌਕੇ ਸਰਕਾਰੀ ਨਰਸਿੰਗ ਕਾਲਜ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਹਲਕਾ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ

ਸ੍ਰੀ ਚਮਕੌਰ ਸਾਹਿਬ, 16 ਜੂਨ (ਜਗਮੋਹਣ ਸਿੰਘ ਨਾਰੰਗ)- ਆਮ ਆਦਮੀ ਪਾਰਟੀ ਹਲਕਾ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਹਲਕਾ ਇੰਚਾਰਜ ਡਾ. ਚਰਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜਿੱਥੇ ਪਾਰਟੀ ਦੀ ਬਿਹਤਰੀ ਲਈ ਵਿਚਾਰਾਂ ਕੀਤੀਆਂ ਗਈਆਂ, ਉੱਥੇ ਪੰਜਾਬ ਦੇ ਮੌਜੂਦਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX