ਤਾਜਾ ਖ਼ਬਰਾਂ


ਪੰਜਾਬ 'ਚ 10 ਸਤੰਬਰ ਤੱਕ ਭਾਰੀ ਮੀਂਹ ਦੀ ਨਹੀਂ ਕੋਈ ਸੰਭਾਵਨਾ
. . .  7 minutes ago
ਚੰਡੀਗੜ੍ਹ, 21 ਅਗਸਤ (ਵਿਕਰਮਜੀਤ ਸਿੰਘ ਮਾਨ)- ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੌਸਮ ਵਿਭਾਗ ਅਤੇ ਬੀ. ਬੀ. ਐੱਮ. ਬੀ ਦੇ ਅਧਿਕਾਰੀਆਂ ਨੇ ਸਾਂਝੇ ਤੌਰ 'ਤੇ ਕਿਹਾ ਕਿ 10 ਸਤੰਬਰ ਤੱਕ ਪੰਜਾਬ 'ਚ ਭਾਰੀ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ।...
ਅਬੋਹਰ ਦੀ ਅਨਾਜ ਮੰਡੀ 'ਚ ਚਿੱਟੇ ਸੋਨੇ ਦੀ ਖ਼ਰੀਦ ਸ਼ੁਰੂ
. . .  28 minutes ago
ਅਬੋਹਰ, 21 ਅਗਸਤ (ਕੁਲਦੀਪ ਸਿੰਘ ਸੰਧੂ)- ਉੱਤਰੀ ਭਾਰਤ ਦੀਆਂ ਪ੍ਰਮੁੱਖ ਕਾਟਨ ਮੰਡੀਆਂ 'ਚੋਂ ਇੱਕ ਅਬੋਹਰ ਵਿਖੇ ਨਰਮੇ ਦੀ ਖ਼ਰੀਦ ਸ਼ੁਰੂ ਹੋ ਗਈ ਹੈ। ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਚੌਧਰੀ ਸੰਦੀਪ ਕੁਮਾਰ ਜਾਖੜ ਨੇ ਅੱਜ ਸਥਾਨਕ ਅਨਾਜ ਮੰਡੀ 'ਚ ਨਰਮੇ...
ਅਗਲੇ ਦਿਨਾਂ ਦੌਰਾਨ ਵੀ ਬੰਦ ਰਹਿਣਗੇ ਸ਼ਾਹਕੋਟ ਦੇ ਸਕੂਲ
. . .  38 minutes ago
ਸ਼ਾਹਕੋਟ, 21 ਅਗਸਤ (ਸੁਖਦੀਪ ਸਿੰਘ)- ਸਤਲੁਜ ਦਰਿਆ 'ਚ ਬਣੀ ਹੜ੍ਹਾਂ ਦੀ ਗੰਭੀਰ ਸਥਿਤੀ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਸਬ-ਡਿਵੀਜ਼ਨ ਸ਼ਾਹਕੋਟ ਦੇ ਸਕੂਲ ਅਗਲੇ ਦਿਨਾਂ ਦੌਰਾਨ ਵੀ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ। ਐੱਸ. ਡੀ. ਐੱਮ. ਸ਼ਾਹਕੋਟ ਡਾ. ਚਾਰੂਮਿਤਾ ਨੇ...
ਕਾਂਗੜ ਵਲੋਂ ਕੀਤਾ ਜਾਵੇਗਾ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
. . .  50 minutes ago
ਸੁਲਤਾਨਪੁਰ ਲੋਧੀ, 21 ਅਗਸਤ (ਜਗਮੋਹਨ ਸਿੰਘ ਥਿੰਦ,ਨਰੇਸ਼, ਹੈਪੀ)- ਪੰਜਾਬ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਬਲਾਕ ਸੁਲਤਾਨਪੁਰ ਲੋਧੀ ਦੇ ਹੜ੍ਹ ਤੋਂ ਪ੍ਰਭਾਵਿਤ ਪਿੰਡਾਂ ਦਾ ਕੁਝ ਦੇਰ ਬਾਅਦ ਦੌਰਾ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ...
ਸੁਲਤਾਨਪੁਰ ਲੋਧੀ : ਪਿੰਡ ਭਰੋਆਣਾ ਨੇੜੇ ਧੁੱਸੀ ਬੰਨ੍ਹ 'ਚ ਪਿਆ ਪਾੜ
. . .  59 minutes ago
ਸੁਲਤਾਨਪੁਰ ਲੋਧੀ, 21 ਅਗਸਤ (ਜਗਮੋਹਨ ਸਿੰਘ ਥਿੰਦ, ਨਰੇਸ਼, ਹੈਪੀ)- ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਭਰੋਆਣਾ ਨੇੜੇ ਧੁੱਸੀ ਬੰਨ੍ਹ 'ਚ ਅੱਜ ਤਿੰਨ ਥਾਵਾਂ 'ਤੇ ਪਾੜ ਪੈ ਗਿਆ। ਇਸ ਕਾਰਨ ਇੱਥੇ ਸੈਂਕੜੇ ਏਕੜ ਝੋਨੇ ਦੀ ਫ਼ਸਲ ਪਾਣੀ 'ਚ ਡੁੱਬ ਗਈ। ਪ੍ਰਸ਼ਾਸਨ...
ਉਤਰਾਖੰਡ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਸਮਗਰੀ ਲਿਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ
. . .  35 minutes ago
ਦੇਹਰਾਦੂਨ, 21 ਅਗਸਤ- ਉਤਰਾਖੰਡ ਦੇ ਉਤਰਕਾਸ਼ੀ ਜ਼ਿਲ੍ਹੇ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਸਮਗਰੀ ਲਿਜਾ ਰਿਹਾ ਇੱਕ ਹੈਲੀਕਾਪਟਰ ਅੱਜ ਹਾਦਸਾਗ੍ਰਸਤ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਹੈਲੀਕਾਪਟਰ ਮੋਰੀ ਤੋਂ ਮੋਲਦੀ ਇਲਾਕੇ ਵੱਲ...
ਫੌਜ ਨੇ ਹੈਲੀਕਾਪਟਰਾਂ ਦੀ ਮਦਦ ਨਾਲ ਸ਼ਾਹਕੋਟ ਦੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਪਹੁੰਚਾਇਆ ਰਸਦ-ਪਾਣੀ
. . .  about 1 hour ago
ਜਲੰਧਰ, 21 ਅਗਸਤ (ਚੰਦੀਪ)- ਸ਼ਾਹਕੋਟ ਸਬ ਡਿਵੀਜ਼ਨ ਦੇ ਹੜ੍ਹ ਪ੍ਰਭਾਵਿਤ 18 ਪਿੰਡਾਂ 'ਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਭਾਰਤੀ ਹਵਾਈ ਫੌਜ ਦੀ ਮਦਦ ਨਾਲ ਹੈਲੀਕਾਪਟਰਾਂ ਰਾਹੀਂ 36000 ਪਰੌਂਠੇ ਤੇ ਪਾਣੀ ਦੀਆਂ ਬੋਤਲਾਂ ਅਤੇ ਸੁੱਕੇ ਰਾਸ਼ਣ...
ਲੋਹੀਆਂ ਖ਼ਾਸ : ਹੜ੍ਹ ਪੀੜਤਾਂ ਦੇ ਬਚਾਅ ਕਾਰਜਾਂ 'ਚ ਤੇਜ਼ੀ
. . .  about 1 hour ago
ਲੋਹੀਆਂ ਖ਼ਾਸ, 21 ਅਗਸਤ (ਬਲਵਿੰਦਰ ਸਿੰਘ ਵਿੱਕੀ)- ਸਤਲੁਜ ਦਰਿਆ ਦੀ ਮਾਰ ਹੇਠ ਆਏ ਸਬ ਤਹਿਸੀਲ ਲੋਹੀਆਂ ਦੇ ਵੱਖ-ਵੱਖ ਪਿੰਡਾਂ ਅੰਦਰ ਪਾਣੀ ਦਾ ਪੱਧਰ ਭਾਵੇਂ ਪਹਿਲਾਂ ਨਾਲੋਂ ਕੁਝ ਘੱਟ ਹੋ ਰਿਹਾ ਹੈ ਪਰ ਅਜੇ ਵੀ ਦਰਿਆ ਦਾ ਪਾਣੀ ਬੰਨ੍ਹ ਟੁੱਟਣ ਕਾਰਨ ਯੂਸਫ਼ਪੁਰ...
ਈ. ਡੀ. ਨੇ ਚਿਦੰਬਰਮ ਵਿਰੁੱਧ ਜਾਰੀ ਕੀਤਾ ਲੁੱਕਆਊਟ ਨੋਟਿਸ
. . .  about 1 hour ago
ਨਵੀਂ ਦਿੱਲੀ, 21 ਅਗਸਤ- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਵਿਰੁੱਧ ਲੁੱਕਆਊਟ ਨੋਟਿਸ ਜਾਰੀ...
ਯੋਗੀ ਮੰਤਰੀ ਮੰਡਲ ਦਾ ਪਹਿਲਾ ਵਿਸਥਾਰ, 23 ਮੰਤਰੀਆਂ ਨੇ ਚੁੱਕੀ ਸਹੁੰ
. . .  about 2 hours ago
ਲਖਨਊ, 21 ਅਗਸਤ- ਉੱਤਰ ਪ੍ਰਦੇਸ਼ ਸਰਕਾਰ 'ਚ 23 ਵਿਧਾਇਕਾਂ ਨੇ ਮੰਤਰੀ ਦੇ ਰੂਪ 'ਚ ਸਹੁੰ ਚੁੱਕੀ ਹੈ। ਸਾਲ 2017 'ਚ ਯੋਗੀ ਆਦਿਤਿਆਨਾਥ ਸਰਕਾਰ ਦੇ ਗਠਨ ਤੋਂ ਬਾਅਦ ਪਹਿਲੇ ਕੈਬਨਿਟ ਵਿਸਥਾਰ 'ਚ ਛੇ ਵਿਧਾਇਕਾਂ ਨੂੰ ਕੈਬਨਿਟ ਮੰਤਰੀ ਦੇ ਰੂਪ 'ਚ ਸਹੁੰ...
ਜਬਰ ਜਨਾਹ ਦਾ ਸ਼ਿਕਾਰ ਹੋਈ 65 ਸਾਲਾ ਮੰਦਬੁੱਧੀ ਔਰਤ ਦੀ ਮੌਤ
. . .  about 2 hours ago
ਤਲਵੰਡੀ ਸਾਬੋ, 21 ਅਗਸਤ (ਰਣਜੀਤ ਸਿੰਘ ਰਾਜੂ)- ਬੀਤੇ ਦਿਨ ਪਿੰਡ ਨੰਗਲਾ 'ਚ ਇੱਕ ਨੌਜਵਾਨ ਵਲੋਂ ਜਬਰ ਜਨਾਹ ਦਾ ਸ਼ਿਕਾਰ ਹੋਈ 65 ਸਾਲਾ ਮੰਦਬੁੱਧੀ ਔਰਤ, ਜਿਹੜੀ ਕਿ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਜੇਰੇ ਇਲਾਜ ਸੀ, ਦੀ ਅੱਜ ਮੌਤ ਹੋ ਗਈ...
ਚੀਫ਼ ਜਸਟਿਸ ਰੰਜਨ ਗੋਗੋਈ ਕਰਨਗੇ ਚਿਦੰਬਰਮ ਮਾਮਲੇ ਦੀ ਸੁਣਵਾਈ
. . .  about 2 hours ago
ਨਵੀਂ ਦਿੱਲੀ, 21 ਅਗਸਤ- ਆਈ. ਐੱਨ. ਐਕਸ ਮੀਡੀਆ ਮਾਮਲੇ 'ਚ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਸੁਪਰੀਮ ਕੋਰਟ 'ਚ ਸਪੈਸ਼ਲ ਲੀਵ ਪਟੀਸ਼ਨ (ਐੱਸ. ਪੀ. ਐੱਲ.) ਦਾਇਰ ਕੀਤੀ ਹੈ। ਇਸ ਪਟੀਸ਼ਨ 'ਚ ਦਿੱਲੀ ਹਾਈਕੋਰਟ ਵਲੋਂ ਲੰਘੇ ਦਿਨ...
ਪੁਲਿਸ ਕਰਮਚਾਰੀ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
. . .  about 2 hours ago
ਅਜਨਾਲਾ, 21 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਅੱਜ ਸਵੇਰੇ ਬੱਸ ਸਟੈਂਡ ਅਜਨਾਲਾ ਵਿਖੇ ਇੱਕ ਪੁਲਿਸ ਹੌਲਦਾਰ ਵਲੋਂ ਸਰਕਾਰੀ ਹਥਿਆਰ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਗਈ। ਉਕਤ ਹੌਲਦਾਰ ਦੀ ਪਹਿਚਾਣ ਹਰਜੀਤ ਸਿੰਘ ਦੇ ਰੂਪ 'ਚ ਹੋਈ ਹੈ। ਉਸ ਨੂੰ...
ਬਾਰਾਮੂਲਾ 'ਚ ਸੁਰੱਖਿਆ ਬਲਾਂ ਨੇ ਢੇਰ ਕੀਤਾ ਇੱਕ ਅੱਤਵਾਦੀ, ਮੁਠਭੇੜ 'ਚ ਇੱਕ ਐੱਸ. ਪੀ. ਓ. ਵੀ ਸ਼ਹੀਦ
. . .  about 3 hours ago
ਸ੍ਰੀਨਗਰ, 21 ਅਗਸਤ- ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਈ ਮੁਠਭੇੜ 'ਚ ਇੱਕ ਅੱਤਵਾਦੀ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਮੁਠਭੇੜ 'ਚ ਜੰਮੂ-ਕਸ਼ਮੀਰ ਪੁਲਿਸ ਦੇ ਐੱਸ. ਪੀ. ਓ. (ਸਪੈਸ਼ਲ ਪੁਲਿਸ ਅਫ਼ਸਰ) ਦੇ ਸ਼ਹੀਦ...
ਹੜ੍ਹ ਪੀੜਤਾਂ ਲਈ ਹਵਾਈ ਸੈਨਾ ਦੇ 3 ਹੈਲੀਕਾਪਟਰਾਂ ਦੀਆਂ ਸੇਵਾਵਾਂ ਆਰੰਭ
. . .  about 3 hours ago
ਸ਼ਾਹਕੋਟ, 21 ਅਗਸਤ (ਸੁਖਦੀਪ ਸਿੰਘ) - ਸ਼ਾਹਕੋਟ ਤਹਿਸੀਲ ਦੇ ਲੋਹੀਆਂ ਖੇਤਰ ਵਿਚ ਸਤਲੁਜ ਦਰਿਆ ਦਾ ਪੱਧਰ ਵਧਣ ਨਾਲ ਆਏ ਹੜ੍ਹ ਕਾਰਨ ਹੜ੍ਹ ਦੇ ਪਾਣੀ ਦੀ ਮਾਰ ਝੱਲ ਰਹੇ ਲੋਕਾਂ ਨੂੰ ਰਾਹਤ ਪਹੁੰਚਾਉਣ ਤੇ ਉਨ੍ਹਾਂ ਤੱਕ ਖਾਣਾ ਤੇ ਪਾਣੀ ਪਹੁੰਚਾਉਣ ਲਈ ਭਾਰਤੀ ਹਵਾਈ ਸੈਨਾ ਦੇ 3 ਹੈਲੀਕਾਪਟਰਾਂ ਦੀਆਂ...
ਕੌਮੀ ਮਾਰਗ 'ਤੇ ਉਲਟੀ ਸਾਈਡ ਤੋਂ ਆ ਰਹੇ ਟਰੈਕਟਰ ਦੀ ਕਾਰ ਨਾਲ ਹੋਈ ਸਿੱਧੀ ਟੱਕਰ, ਇਕ ਮੌਤ
. . .  about 4 hours ago
ਪਿਸਤੌਲ ਦਿਖਾ ਕੇ ਠੇਕੇ ਤੋਂ ਨਕਦੀ ਲੁੱਟੀ
. . .  about 5 hours ago
ਅੰਮ੍ਰਿਤਸਰ ਖ਼ਾਲਸਾ ਕਾਲਜ ਸਾਹਮਣੇ ਨੌਜਵਾਨ ਤੇ ਲੜਕੀ ਦੀਆਂ ਸਿਰ ਕੱਟੀਆਂ ਲਾਸ਼ਾਂ ਮਿਲੀਆਂ
. . .  about 4 hours ago
ਅੱਜ ਦਾ ਵਿਚਾਰ
. . .  about 5 hours ago
ਕੈਬਨਿਟ ਮੰਤਰੀ ਆਸ਼ੂ ਨੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਕੈਫੇ ਖੋਲ੍ਹ ਨੌਜਵਾਨਾਂ ਨੂੰ ਕੀਤਾ ਸਮਰਪਿਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਹਾੜ ਸੰਮਤ 551
ਵਿਚਾਰ ਪ੍ਰਵਾਹ: ਮਨੁੱਖ ਦੇ ਔਗੁਣ ਤੇ ਗੁਣ ਉਸ ਦੀ ਬੋਲਚਾਲ ਤੋਂ ਜਾਣੇ ਜਾ ਸਕਦੇ ਹਨ।। -ਸ਼ੇਖ਼ ਸਾਅਦੀ

ਰੂਪਨਗਰ

ਕੰਵਲਪੁਨੀਤ ਕੌਰ ਨੇ ਪੀ.ਸੀ.ਐਸ. ਦੀ ਪ੍ਰੀਖਿਆ ਪਾਸ ਕਰਕੇ ਰੂਪਨਗਰ ਦਾ ਨਾਂਅ ਕੀਤਾ ਰੌਸ਼ਨ

ਰੂਪਨਗਰ, 16 ਜੂਨ (ਮਨਜਿੰਦਰ ਸਿੰਘ ਚੱਕਲ)-ਪੰਜਾਬ ਲੋਕ ਸੇਵਾ ਕਮਿਸ਼ਨ ਵਲੋਂ ਸਾਲ 2018 ਦੀ ਲਈ ਗਈ ਪੀ.ਸੀ.ਐਸ. (ਐਗਜ਼ੀਕਿਊਟਿਵ) ਦੀ ਪ੍ਰੀਖਿਆ ਕੰਵਲਪੁਨੀਤ ਕੌਰ ਨੇ ਪਾਸ ਕਰ ਰੂਪਨਗਰ ਦਾ ਨਾਂਅ ਰੌਸ਼ਨ ਕੀਤਾ ਹੈ | ਰੂਪਨਗਰ ਦੇ ਨਜ਼ਦੀਕੀ ਪਿੰਡ ਕੋਟਲਾ ਨਿਹੰਗ ਦੀ ਜੰਮਪਲ ...

ਪੂਰੀ ਖ਼ਬਰ »

ਤੂੜੀ ਨਾਲ ਲੱਦੇ ਓਵਰਲੋਡ ਟਰੱਕ ਨੇ ਤੋੜਿਆ ਲਾਲ ਬੱਤੀ ਸਿਗਨਲ ਪੋਲ

ਨੰਗਲ, 16 ਜੂਨ (ਪ੍ਰੋ: ਅਵਤਾਰ ਸਿੰਘ)-ਇਲਾਕੇ 'ਚ ਆਏ ਦਿਨ ਓਵਰਲੋਡ ਗੱਡੀਆਂ ਹਾਦਸਿਆਂ ਦਾ ਕਾਰਨ ਬਣਦੀਆਂ ਜਾ ਰਹੀਆਂ ਹਨ ਅਤੇ ਪ੍ਰਸ਼ਾਸਨ ਵਲੋਂ ਇਨ੍ਹਾਂ ਨੂੰ ਰੋਕਣ 'ਚ ਅਸਫਲ ਜਾਪ ਰਿਹਾ ਹੈ | ਇਨ੍ਹਾਂ ਓਵਰਲੋਡ ਟਿੱਪਰਾਂ, ਟਰੱਕਾਂ ਕਰਕੇ ਸ਼ਹਿਰ ਦੀਆਂ ਸੜਕਾਂ ਦਾ ਵੀ ਬੁਰਾ ...

ਪੂਰੀ ਖ਼ਬਰ »

ਪਾਣੀ ਦੀ ਕਿੱਲਤ ਦੂਰ ਕਰਨ ਲਈ 6 ਮਹੀਨਿਆਂ 'ਚ ਸ਼ਹਿਰ ਅੰਦਰ 3 ਨਵੇਂ ਟਿਊਬਵੈੱਲਾਂ ਨੂੰ ਮਿਲੀ ਮਨਜ਼ੂਰੀ ਤੇ 2 ਟੈਂਕੀਆਂ ਬਣਾਈਆਂ ਜਾਣਗੀਆਂ-ਸਪੀਕਰ ਰਾਣਾ ਕੇ.ਪੀ. ਸਿੰਘ

ਨੰਗਲ, 16 ਜੂਨ (ਪ੍ਰੀਤਮ ਸਿੰਘ ਬਰਾਰੀ)-ਨੰਗਲ ਸ਼ਹਿਰ ਅੰਦਰੋਂ ਪੀਣ ਵਾਲੇ ਪਾਣੀ ਦੀ ਕਿੱਲਤ ਦੂਰ ਕਰਨ ਲਈ ਵੱਖ-ਵੱਖ ਇਲਾਕਿਆਂ ਵਿਚ ਤਿੰਨ ਨਵੇਂ ਟਿਊਵਬੈੱਲ ਮਨਜ਼ੂਰ ਕਰਵਾਏ ਗਏ ਹਨ ਤੇ ਜਲਦ ਹੀ ਨਗਰ ਕੌਾਸਲ ਨੰਗਲ ਵਲੋਂ ਇਨ੍ਹਾਂ ਦੇ ਨਿਰਮਾਣ ਦਾ ਟੈਂਡਰ ਲਗਾ ਕੇ ਕੰਮ ...

ਪੂਰੀ ਖ਼ਬਰ »

ਬੈਂਸ ਦੇ ਦੁਕਾਨਦਾਰਾਂ ਵਲੋਂ ਪੀ. ਡਬਲਿਯੂ. ਡੀ. ਵਿਭਾਗ ਵਿਰੁੱਧ ਰੋਸ ਪ੍ਰਗਟ

ਨੂਰਪੁਰ ਬੇਦੀ, 16 ਜੂਨ (ਰਾਜੇਸ਼ ਚੌਧਰੀ ਤਖਤਗੜ੍ਹ•)-ਪੀ.ਡਬਲਿਯੂ.ਡੀ. ਵਿਭਾਗ ਦੇ ਅਧਿਕਾਰੀਆਂ ਦੀ ਲਾਪਰਵਾਹੀ ਦੇ ਚੱਲਦਿਆਂ ਪਿਛਲੇ ਕਰੀਬ ਇਕ ਹਫ਼ਤੇ ਤੋਂ ਧੂੜ ਮਿੱਟੀ ਫੱਕ ਰਹੇ ਬੱਸ ਅੱਡਾ ਬੈਂਸ ਦੇ ਦੁਕਾਨਦਾਰਾਂ ਨੇ ਅੱਜ ਵਿਭਾਗ ਵਿਰੁੱਧ ਰੋਸ ਦਾ ਪ੍ਰਗਟਾਵਾ ਕੀਤਾ ਹੈ ...

ਪੂਰੀ ਖ਼ਬਰ »

'ਲੀਜ਼ ਬਾਰੂਦ' 'ਤੇ ਬੈਠੇ ਨੰਗਲ ਦੇ ਇਕ ਹਜ਼ਾਰ ਪਰਿਵਾਰ ਖੌਫ਼ਜ਼ਦਾ

ਨੰਗਲ, 16 ਜੂਨ (ਗੁਰਪ੍ਰੀਤ ਸਿੰਘ ਗਰੇਵਾਲ)-ਭਾਖੜਾ ਬਿਆਸ ਪ੍ਰਬੰਧ ਬੋਰਡ ਦੇ ਬਹੁਤ ਹੀ ਸਖ਼ਤ ਰੁਖ਼ ਕਾਰਨ ਨੰਗਲ ਦੇ ਇਕ ਹਜ਼ਾਰ ਪਰਿਵਾਰ ਖੌਫ਼ਜ਼ਦਾ ਹਨ | ਭਾਖੜਾ ਡੈਮ ਦੇ ਨਿਰਮਾਣ ਸਮੇਂ (1948-63) 'ਚ ਜੰਗਲ ਕੱਟ ਕੇ ਨੰਗਲ ਵਸਾਇਆ ਗਿਆ | ਉਸ ਵੇਲੇ ਸਮਾਂ ਹੀ ਕੁਝ ਹੋਰ ਸੀ | ਲੋਕਾਂ ...

ਪੂਰੀ ਖ਼ਬਰ »

ਸਾਲਾਨਾ ਧਾਰਮਿਕ ਸਮਾਗਮ ਕਰਵਾਇਆ

ਸੁਖਸਾਲ, 16 ਜੂਨ (ਧਰਮ ਪਾਲ)-ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਪਿੰਡ ਮਹਿਲਵਾਂ ਵਿਖੇ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਬਾਬਾ ਅਵਤਾਰ ਸਿੰਘ ਤੇ ਰਜਿੰਦਰ ਸਿੰਘ ਸਹਿਜੋਵਾਲ ਦੇ ਰਾਗੀ ਜਥੇ ਨੇ ...

ਪੂਰੀ ਖ਼ਬਰ »

7 ਲੱਖ ਚੋਰੀ ਦੇ ਸਕਰੈਪ ਸਮੇਤ ਟਰੱਕ ਡਰਾਈਵਰ ਗਿ੍ਫ਼ਤਾਰ

ਐੱਸ. ਏ. ਐੱਸ. ਨਗਰ, 16 ਜੂਨ (ਜਸਬੀਰ ਸਿੰਘ ਜੱਸੀ)-ਥਾਣਾ ਸੋਹਾਣਾ ਦੀ ਪੁਲਿਸ ਨੇ ਇਕ ਟਰੱਕ ਚਾਲਕ ਨੂੰ ਚੋਰੀ ਦੇ ਸਕਰੈਪ ਸਮੇਤ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ | ਟਰੱਕ ਡਰਾਈਵਰ ਦੀ ਪਛਾਣ ਰਾਮਪਾਲ ਵਾਸੀ ਪਿੰਡ ਮੱਕੜਿਆਂ ਵਜੋਂ ਹੋਈ ਹੈ | ਪੁਲਿਸ ਨੇ ਕਾਬੂ ਕਰਨ ...

ਪੂਰੀ ਖ਼ਬਰ »

ਇੰਡੀਅਨ ਮੈਡੀਕਲ ਐਸੋ: ਦੀ ਅਗਵਾਈ 'ਚ ਜ਼ਿਲ੍ਹੇ ਦੇ ਡਾਕਟਰਾਂ ਵਲੋਂ ਹੜਤਾਲ ਅੱਜ

ਰੂਪਨਗਰ, 16 ਜੂਨ (ਸਟਾਫ ਰਿਪੋਰਟਰ)-ਜ਼ਿਲ੍ਹਾ ਰੂਪਨਗਰ ਦੇ ਡਾਕਟਰ 17 ਜੂਨ ਨੂੰ ਮੁਕੰਮਲ ਹੜਤਾਲ 'ਤੇ ਰਹਿਣਗੇ | ਇਸ ਦੀ ਜਾਣਕਾਰੀ ਆਈ.ਐਮ.ਏ. ਦੇ ਜ਼ਿਲ੍ਹਾ ਪ੍ਰਧਾਨ ਡਾ: ਅਜੇ ਜਿੰਦਲ ਨੇ ਦਿੱਤੀ | ਉਨ੍ਹਾਂ ਦੱਸਿਆ ਕਿ ਭਾਰਤ ਭਰ ਦੇ ਸਮੂਹ ਡਾਕਟਰਾਂ ਵਲੋਂ ਕਲਕੱਤਾ ਮੈਡੀਕਲ ...

ਪੂਰੀ ਖ਼ਬਰ »

ਆਸਟ੍ਰੇਲੀਆ 'ਚ ਮੱਲਾਂ ਮਾਰ ਕੇ ਵਾਪਸ ਪਰਤੇ ਕਬੱਡੀ ਖਿਡਾਰੀ ਕਾਲੂ ਗਰਚਾ ਦਾ ਭਰਵਾਂ ਸਵਾਗਤ

ਸ੍ਰੀ ਚਮਕੌਰ ਸਾਹਿਬ, 16 ਜੂਨ (ਜਗਮੋਹਣ ਸਿੰਘ ਨਾਰੰਗ)- ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਕਬੱਡੀ ਅਕੈਡਮੀ ਸ੍ਰੀ ਚਮਕੌਰ ਸਾਹਿਬ ਦਾ ਵਿਸ਼ਵ ਪ੍ਰਸਿੱਧ ਸਟਾਰ ਰੇਡਰ ਕਾਲੂ ਗਰਚਾ ਅੱਜ ਅਸਟ੍ਰੇਲੀਆ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਵਤਨ ਪਰਤਿਆ ਜਿਸ ਦਾ ...

ਪੂਰੀ ਖ਼ਬਰ »

ਅਗਨੀ ਪੀੜਤਾਂ ਦੇ ਮੁੜ ਵਸੇਵੇਂ ਲਈ ਬੂਥ ਮਾਰਕੀਟ ਵਿਕਸਿਤ ਕਰਾਂਗੇ-ਰਾਣਾ ਕੇ.ਪੀ.

ਸ੍ਰੀ ਅਨੰਦਪੁਰ ਸਾਹਿਬ, 16 ਜੂਨ (ਨਿੱਕੂਵਾਲ,ਕਰਨੈਲ ਸਿੰਘ)- ਹਲਕੇ ਦੇ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਅਜਾਇਬ ਘਰ ਨੇੜੇ ਅਗਨੀ ਪੀੜਤ ਦੁਕਾਨਦਾਰਾਂ ਦੇ ਮੁੜ ਵਸੇਵੇਂ ਲਈ ਬੱਸ ਅੱਡੇ ਦੇ ...

ਪੂਰੀ ਖ਼ਬਰ »

ਅਨਮੋਲ ਸਿੱਖਿਆ ਕੇਂਦਰ ਗੰਗੂਵਾਲ ਮੋੜ ਦਾ ਬੀ.ਏ. ਸਮੈਸਟਰ ਪਹਿਲਾ ਦਾ ਨਤੀਜਾ ਰਿਹਾ ਸੌ ਫ਼ੀਸਦੀ

ਢੇਰ, 16 ਜੂਨ (ਸ਼ਿਵ ਕੁਮਾਰ ਕਾਲੀਆ)-ਅਨਮੋਲ ਸਿੱਖਿਆ ਕੇਂਦਰ ਗੰਗੂਵਾਲ ਮੋੜ ਦੇ ਪਿ੍ੰਸੀਪਲ ਸ੍ਰੀਮਤੀ ਜਸਬੀਰ ਕੌਰ ਬਡਿਆਲ ਨੇ ਦੱਸਿਆ ਕਿ ਇਕ ਦਿਨ ਪਹਿਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਬੀ.ਏ. ਸਮੈਸਟਰ ਪਹਿਲਾ ਦਾ ਨਤੀਜਾ ਘੋਸ਼ਿਤ ਕੀਤਾ ਹੈ | ਜਿਸ ਵਿਚ ਅਨਮੋਲ ...

ਪੂਰੀ ਖ਼ਬਰ »

ਮੋਰਿੰਡਾ ਵਿਚ ਲੱਗੇ ਖ਼ੂਨਦਾਨ ਕੈਂਪ ਦੌਰਾਨ 185 ਖ਼ੂਨਦਾਨੀਆਂ ਨੇ ਦਿੱਤਾ ਖ਼ੂਨ

ਮੋਰਿੰਡਾ, 16 ਜੂਨ (ਕੰਗ)-ਅੱਜ ਮੋਰਿੰਡਾ-ਰੂਪਨਗਰ ਸੜਕ 'ਤੇ ਪੈਂਦੇ ਸੰਤ ਨਿਰੰਕਾਰੀ ਭਵਨ ਵਿਚ ਸੰਤ ਨਿਰੰਕਾਰੀ ਚੈਰੀਟੇਬਲ ਫਾਊਾਡੇਸ਼ਨ ਬ੍ਰਾਂਚ ਮੋਰਿੰਡਾ ਵਲੋਂ ਖ਼ੂਨਦਾਨ ਕੈਂਪ ਲਾਇਆ | ਇਸ ਸਬੰਧੀ ਮੋਰਿੰਡਾ ਬ੍ਰਾਂਚ ਦੇ ਮੁਖੀ ਇੰਦਰਮੋਹਨ ਗੁਲਾਟੀ ਨੇ ਦੱਸਿਆ ਕਿ ਇਸ ...

ਪੂਰੀ ਖ਼ਬਰ »

ਪੰਜਾਬ ਪੈਨਸ਼ਨਰ ਯੂਨੀਅਨ ਰੂਪਨਗਰ ਦੀ ਮਹੀਨਾਵਾਰ ਮੀਟਿੰਗ

ਰੂਪਨਗਰ, 16 ਜੂਨ (ਸਤਨਾਮ ਸਿੰਘ ਸੱਤੀ)-ਪੰਜਾਬ ਪੈਨਸ਼ਨਰਜ਼ ਯੂਨੀਅਨ ਰੂਪਨਗਰ ਦੀ ਮਹੀਨਾਵਾਰ ਮੀਟਿੰਗ ਨਸੀਬ ਸਿੰਘ ਜੜੋਤ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਪੰਜਾਬ ਸਰਕਾਰ ਦੇ ਸਮੂਹ ਪੈਨਸ਼ਨਰਾਂ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਉੱਤੇ ਵਿਚਾਰ ...

ਪੂਰੀ ਖ਼ਬਰ »

ਕਬੀਰ ਜੈਅੰਤੀ ਨੂੰ ਸਮਰਪਿਤ ਧਾਮ ਝਾਂਡੀਆਂ ਕਲਾਂ ਵਿਖੇ ਸੰਤ ਸਮਾਗਮ

ਨੂਰਪੁਰ ਬੇਦੀ, 16 ਜੂਨ (ਵਿੰਦਰਪਾਲ ਝਾਂਡੀਆਂ, ਹਰਦੀਪ ਸਿੰਘ ਢੀਂਡਸਾ)-ਸੰਸਾਰ ਵਿਚ ਪਾਪ ਤੇ ਪੁੰਨ ਭਾਵ ਸ਼ੁੱਭ ਤੇ ਅਸ਼ੁੱਭ ਦੋ ਹੀ ਤਰ੍ਹਾਂ ਦੇ ਕਰਮ ਮਨੁੱਖ ਕਰਦਾ ਹੈ | ਇਸ ਕਰਕੇ ਸ਼ੁੱਭ ਕਰਮਾਂ ਦਾ ਫਲ ਸੁੱਖ ਅਤੇ ਅਸ਼ੁੱਭ ਕਰਮਾਂ ਦਾ ਫਲ ਦੁੱਖ ਹੁੰਦਾ ਹੈ | ਇਹ ਅਨਮੋਲ ...

ਪੂਰੀ ਖ਼ਬਰ »

ਸ਼ਹੀਦ ਕਰਮਜੀਤ ਸਿੰਘ ਹਾਫੀਜ਼ਾਬਾਦ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ

ਬੇਲਾ, 16 ਜੂਨ (ਮਨਜੀਤ ਸਿੰਘ ਸੈਣੀ)-ਸ਼ਹੀਦ ਕੌਮ ਅਤੇ ਦੇਸ਼ ਦਾ ਸਰਮਾਇਆ ਹੁੰਦੇ ਹਨ ਸ਼ਹੀਦ ਦੇ ਪਰਿਵਾਰ ਦੀ ਦੇਖਭਾਲ ਦਾ ਜ਼ਿੰਮਾ ਸਰਕਾਰ ਦਾ ਹੁੰਦਾ ਹੈ ਇਸ ਲਈ ਸ਼ਹੀਦ ਕਰਮਜੀਤ ਸਿੰਘ ਹਾਫੀਜਾਬਾਦ ਦੇ ਪਰਿਵਾਰ ਦੀ ਸਾਂਭ ਸੰਭਾਲ ਕਰਨ ਲਈ ਕਰਮਜੀਤ ਸਿੰਘ ਦੀ ਭੈਣ ਨੂੰ ...

ਪੂਰੀ ਖ਼ਬਰ »

ਧੋਖੇ ਨਾਲ ਖਾਤੇ 'ਚੋਂ ਕਢਵਾਏ ਪੈਸੇ

ਖਰੜ, 16 ਜੂਨ (ਗੁਰਮੁੱਖ ਸਿੰਘ ਮਾਨ)-ਪੰਜਾਬ ਨੈਸ਼ਨਲ ਬੈਂਕ ਖਰੜ ਦਾ ਖਪਤਕਾਰ ਅੱਜ ਸਵੇਰੇ ਉਸ ਸਮੇਂ ਹੈਰਾਨ ਰਹਿ ਗਿਆ, ਜਦੋਂ ਉਸ ਨੂੰ ਆਪਣੇ ਮੋਬਾਈਲ ਫੋਨ 'ਤੇ ਉਸ ਦੇ ਖਾਤੇ 'ਚੋਂ ਪੈਸੇ ਨਿਕਲਣ ਸਬੰਧੀ ਮੈਸੇਜ਼ ਆਇਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਖਰੜ ਨੇੜਲੇ ਪਿੰਡ ...

ਪੂਰੀ ਖ਼ਬਰ »

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਪ੍ਰੋਗਰਾਮਾਂ ਸਬੰਧੀ ਮੀਟਿੰਗ

ਨੰਗਲ, 16 ਜੂਨ (ਪ੍ਰੋ: ਅਵਤਾਰ ਸਿੰਘ)- ਭਾਰਤ ਵਿਕਾਸ ਪ੍ਰੀਸ਼ਦ ਨੰਗਲ ਸ਼ਾਖਾ ਅਤੇ ਭਾਖੜਾ ਨੰਗਲ ਸ਼ਾਖਾ ਦੀ ਸਾਂਝੇ ਤੌਰ 'ਤੇ ਪੰਜਾਬ ਰਾਜ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਸੋਮ ਨਾਥ ਸ਼ਰਮਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿਚ ਡਾ: ਸ਼ਤੀਸ਼ ਕੌਸ਼ਿਕ ਉਪ ...

ਪੂਰੀ ਖ਼ਬਰ »

ਭੱਠਿਆਂ ਤੇ ਹੋਰ ਮਾਈਗ੍ਰੇਟਡ ਆਬਾਦੀ ਵਿਖੇ ਪੋਲੀਓ ਦੀਆਂ ਬੂੰਦਾਂ ਪਿਲਾਈਆਂ

ਨੂਰਪੁਰ ਬੇਦੀ, 16 ਜੂਨ (ਵਿੰਦਰਪਾਲ ਝਾਂਡੀਆਂ)-ਐਸ.ਐਮ.ਓ. ਡਾ. ਸ਼ਿਵ ਕੁਮਾਰ ਦੀ ਅਗਵਾਈ ਵਿਚ ਅੱਜ ਨੈਸ਼ਨਲ ਪਲਸ ਪੋਲੀਓ ਮੁਹਿੰਮ ਤਹਿਤ ਸਿਹਤ ਵਿਭਾਗ ਦੀ ਟੀਮ ਵਲੋਂ ਬਾਹਮਣ ਮਾਜਰਾ, ਭਿੰਡਰ ਨਗਰ, ਜਟਵਾਹੜ, ਅਬਿਆਣਾ, ਝਾਂਡੀਆਂ ਕਲਾਂ ਆਦਿ ਪਿੰਡਾਂ 'ਚ ਤੇ ਇੱਟਾਂ ਦੇ ਭੱਠਿਆਂ ...

ਪੂਰੀ ਖ਼ਬਰ »

ਭਗਤ ਕਬੀਰ ਜੀ ਦਾ ਪ੍ਰਕਾਸ਼ ਉਤਸਵ ਹਜ਼ਰਤ ਖ਼ਵਾਜ਼ਾ ਅਜਮੇਰੀ ਵਾਲੀ ਸਰਕਾਰੀ ਦੇ ਪਵਿੱਤਰ ਸਥਾਨ 'ਤੇ ਮਨਾਇਆ

ਰੂਪਨਗਰ, 16 ਜੂਨ (ਮਨਜਿੰਦਰ ਸਿੰਘ ਚੱਕਲ)-ਐਤਵਾਰ ਨੂੰ ਮੁਹੱਲਾ ਫੂਲ ਚੱਕਰ ਵਿਖੇ ਭਗਤ ਕਬੀਰ ਜੀ ਦਾ ਪ੍ਰਕਾਸ਼ ਉਤਸਵ ਹਜ਼ਰਤ ਖ਼ਵਾਜਾ ਅਜਮੇਰੀ ਵਾਲੀ ਸਰਕਾਰੀ ਦੇ ਪਵਿੱਤਰ ਸਥਾਨ 'ਤੇ ਮਨਾਇਆ ਗਿਆ ਅਤੇ ਪੂਜਾ ਕੀਤੀ ਗਈ | ਇਸ ਦੌਰਾਨ ਮੁੱਖ ਸੇਵਾਦਾਰ ਸਤਨਾਮ ਸਿੰਘ ਭੋਲਾ ਤੇ ...

ਪੂਰੀ ਖ਼ਬਰ »

ਅਬਿਆਣਾ ਤੋਂ ਰੋਪੜ ਮਾਰਗ ਦਾ ਕੰਮ ਸ਼ੁਰੂ ਹੋਣ 'ਤੇ ਕਾਂਗਰਸੀ ਆਗੂਆਂ ਨੇ ਪ੍ਰਗਟਾਈ ਖੁਸ਼ੀ

ਨੂਰਪੁਰ ਬੇਦੀ, 16 ਜੂਨ (ਹਰਦੀਪ ਸਿੰਘ ਢੀਂਡਸਾ)-ਅਬਿਆਣਾ ਤੋਂ ਰੂਪਨਗਰ ਮਾਰਗ ਦੀ ਸੜਕ ਦੇ ਨਿਰਮਾਣ ਦਾ ਕੰਮ ਜੋ ਕਿ ਬੀਤੇ ਕਈ ਸਾਲਾਂ ਤੋਂ ਰੁਕਿਆ ਹੋਇਆ ਸੀ ਉਹ ਮੁੜ ਸ਼ੁਰੂ ਹੋਣ 'ਤੇ ਕਾਂਗਰਸੀ ਆਗੂਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ | ਅੱਜ ਇਸ ਸੜਕ ਦਾ ਜਾਇਜ਼ਾ ਲੈਣ ...

ਪੂਰੀ ਖ਼ਬਰ »

ਰਾਜਗਿਰੀ ਵਿਖੇ ਅਚਾਨਕ ਸ਼ਾਰਟ ਸਰਕਟ ਕਾਰਨ ਘਰ ਨੂੰ ਲੱਗੀ ਅੱਗ ਨਾਲ ਲੱਖਾਂ ਦਾ ਘਰੇਲੂ ਸੜਿਆ

ਨੂਰਪੁਰ ਬੇਦੀ, 15 ਜੂਨ (ਵਿੰਦਰਪਾਲ ਝਾਂਡੀਆਂ)-ਨੂਰਪੁਰ ਬੇਦੀ ਬਲਾਕ ਦੇ ਪਿੰਡ ਰਾਜਗਿਰੀ ਵਿਖੇ ਬੀਤੀ ਰਾਤ ਇੱਕ ਘਰ ਨੂੰ ਅਚਾਨਕ ਬਿਜਲੀ ਤਾਰ ਦੇ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਨਾਲ ਇੱਕ ਗ਼ਰੀਬ ਪਰਿਵਾਰ ਦਾ ਕਰੀਬ ਦੋ ਲੱਖ ਰੁਪਏ ਦਾ ਘਰੇਲੂ ਤੇ ਹੋਰ ਸਮਾਨ ਸੜ ਕੇ ਸੁਆਹ ...

ਪੂਰੀ ਖ਼ਬਰ »

ਐਵੋਕਾਡੋ, ਡਰੈਗਨ ਫਰੂਟ ਤੇ ਸਟਰਾਬੈਰੀ ਦੀ ਬਾਗਬਾਨੀ ਅਪਣਾ ਕੇ ਕਿਸਾਨ ਨੇ ਛੱਡਿਆ ਰਵਾਇਤੀ ਫ਼ਸਲੀ ਚੱਕਰ

ਨੂਰਪੁਰ ਬੇਦੀ, 16 ਜੂਨ (ਵਿੰਦਰਪਾਲ ਝਾਂਡੀਆਂ)- ਕਿਸਾਨਾਂ ਨੂੰ ਰਿਵਾਇਤੀ ਫ਼ਸਲੀ ਚੱਕਰ ਛੱਡ ਕੇ ਫਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਕਰਨ ਲਈ ਪ੍ਰੇਰਿਤ ਕਰਨ ਵੱਲ ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਵਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਜਿਸ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਅਵਾਸ ਯੋਜਨਾ ਹੇਠ ਵਧੀਕ ਪ੍ਰੋਜੈਕਟ ਡਾਇਰੈਕਟਰ ਦੀ ਲਾਭਪਾਤਰੀਆਂ ਨਾਲ ਮੀਟਿੰਗ

ਰੂਪਨਗਰ, 16 ਜੂਨ (ਸਤਨਾਮ ਸਿੰਘ ਸੱਤੀ)-ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਸ਼ਹਿਰ ਦੇ ਗ਼ਰੀਬ ਲੋਕਾਂ ਵਲੋਂ ਅਪਲਾਈ ਕੀਤੀ (1.50 ਲੱਖ ਰੁਪਏ ਪ੍ਰਤੀ ਲਾਭਪਾਤਰੀ) ਲੋਕਾਂ ਵਲੋਂ ਗਰਾਂਟ ਜਾਰੀ ਕਰਨ ਦੇ ਕੰਮ ਵਿਚ ਤੇਜ਼ੀ ਲਿਆਉਣ ਲਈ ਨਗਰ ਕੌਾਸਲ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ | ਮੀਟਿੰਗ ਉਪਰੰਤ ਕੌਾਸਲ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਦੱਸਿਆ ਕਿ 534 ਲੋਕਾਂ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਫਾਰਮ ਭਰੇ ਸਨ ਅਤੇ ਜਿਨ੍ਹਾਂ ਵਿਚੋਂ 296 ਲਾਭਪਾਤਰੀਆਂ ਦੇ ਕੇਸ ਮਨਜ਼ੂਰ ਕੀਤੇ ਗਏ ਪਰ ਲਗਭਗ 3 ਸਾਲ ਬੀਤ ਜਾਣ ਦੇ ਬਾਵਜੂਦ ਨਗਰ ਕੌਾਸਲ ਵਲੋਂ ਕੇਵਲ 9 ਲਾਭਪਾਤਰੀਆਂ ਨੂੰ ਇਹ ਰਕਮ ਜਾਰੀ ਕੀਤੀ ਗਈ ਸੀ | ਜਿਸ 'ਤੇ ਨਗਰ ਕੌਾਸਲ ਪ੍ਰਧਾਨ ਵਲੋਂ ਸਥਾਨਕ ਸਰਕਾਰ ਮੰਤਰੀ ਡਾਇਰੈਕਟਰ ਸਥਾਨਕ ਸਰਕਾਰ ਅਤੇ ਕੇਂਦਰੀ ਮੰਤਰੀ ਸ਼ਹਿਰੀ ਆਵਾਸ ਮੰਤਰਾਲੇ ਨੂੰ ਇਸ ਸਬੰਧੀ ਪੱਤਰ ਲਿਖਿਆ ਗਿਆ ਸੀ | ਜਿਸ ਤੋਂ ਬਾਅਦ ਅੱਜ ਨੈਸ਼ਨਲ ਅਰਬਨ ਲਾਈਵਲੀ ਹੂਡ ਮਿਸ਼ਨ ਦੇ ਵਧੀਕ ਪ੍ਰੋਜੈਕਟ ਡਾਇਰੈਕਟਰ ਸੁਨੀਲ ਦੱਤਰ ਵਰਮਾ ਵਲੋਂ ਨਗਰ ਕੌਾਸਲ ਪ੍ਰਧਾਨ ਦੀ ਹਾਜ਼ਰੀ ਵਿਚ ਸਾਰੇ ਲਾਭਪਾਤਰੀਆਂ ਨਾਲ ਮੁਲਾਕਾਤ ਕੀਤੀ ਗਈ ਤੇ ਨਗਰ ਕੌਾਸਲ ਦੇ ਅਧਿਕਾਰੀਆਂ ਨੂੰ ਛੇਤੀ ਤੋਂ ਛੇਤੀ ਸਾਰੇ ਲਾਭਪਾਤਰੀਆਂ ਦੇ ਨਕਸ਼ੇ ਪਾਸ ਕਰਕੇ ਉਸਾਰੀ ਸ਼ੁਰੂ ਕਰਵਾ ਕੇ ਪੈਸੇ ਜਾਰੀ ਕਰਨ ਦੀ ਹਦਾਇਤ ਕੀਤੀ ਗਈ | ਸ੍ਰੀ ਵਰਮਾ ਨੇ ਦੱਸਿਆ ਕਿ ਕੇਂਦਰ ਸਰਕਾਰ ਦੀ ਇਸ ਯੋਜਨਾ ਤਹਿਤ ਜਿਸ ਵਿਅਕਤੀ ਕੋਲ ਆਪਣਾ ਪਲਾਟ ਅਤੇ ਉਸ ਦਾ ਮਾਲਕੀ ਸਬੂਤ ਹੈ, ਉਸ ਦਾ 2 ਕਮਰੇ ਬਾਥਰੂਮ ਤੇ ਰਸੋਈ ਬਣਾਉਣ ਲਈ 4 ਲੱਖ ਰੁਪਏ ਦੇ ਕਰੀਬ ਖਰਚਾ ਆਉਂਦਾ ਹੈ | ਜਿਸ ਵਿਚ 2.50 ਲੱਖ ਰੁਪਏ ਲਾਭਪਾਤਰੀ ਨੇ ਖ਼ਰਚਦੇ ਹੁੰਦੇ ਹਨ ਅਤੇ 1.50 ਲੱਖ ਰੁਪਏ ਸਰਕਾਰ ਨੇ ਦੇਣੇ ਹੁੰਦੇ ਹਨ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪਹਿਲੀ ਕਿਸ਼ਤ ਲਾਭਪਾਤਰੀ ਵਲੋਂ ਨੀਂਹਾਂ ਤੱਕ ਕੰਮ ਮੁਕੰਮਲ ਕਰਾਉਣ ਉਪਰੰਤ ਅਤੇ ਦੂਸਰੀ ਕਿਸ਼ਤ ਲੈਂਟਰ ਪੈਣ ਤੱਕ ਪਹੁੰਚਣ ਉਪਰੰਤ ਦਿੱਤੀ ਜਾਂਦੀ ਹੈ | ਕੰਮ ਮੁਕੰਮਲ ਹੋਣ 'ਤੇ ਤੀਸਰੀ ਕਿਸ਼ਤ ਜਾਰੀ ਕੀਤੀ ਜਾਂਦੀ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਬੰਧੀ ਪੋਰਟਲ ਦੁਬਾਰਾ ਖੁੱਲ ਚੁੱਕਾ ਹੈ | ਲੋੜਵੰਦ ਵਿਅਕਤੀ ਜਿਨ੍ਹਾਂ ਕੋਲ ਆਪਣਾ ਪਲਾਟ ਦਾ ਮਾਲਕੀ ਸਬੂਤ ਹੈ ਉਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਦੁਬਾਰਾ ਫਾਰਮ ਭਰ ਸਕਦੇ ਹਨ | ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਫਾਰਮ ਨਗਰ ਕੌਾਸਲ ਦਫ਼ਤਰ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ਅਤੇ ਫਾਰਮਾਂ ਨਾਲ ਰਜਿਸਟਰੀ ਦੀ ਕਾਪੀ ਲਾਲ ਲਕੀਰ ਹੋਣ ਦੀ ਸੂਰਤ ਵਿਚ ਬਿਜਲੀ/ਪਾਣੀ ਦਾ ਬਿੱਲ ਆਧਾਰ ਕਾਰਡ ਦੀ ਕਾਪੀ, ਵੋਟਰ ਕਾਰਡ ਦੀ ਕਾਪੀ ਅਤੇ ਬੈਂਕ ਅਕਾੳਾੂਟ ਦੀ ਕਾਪੀ ਹੋਣੀ ਯਕੀਨੀ ਹੋਣੀ ਚਾਹੀਦੀ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਰਜ ਸਾਧਕ ਅਫ਼ਸਰ ਮੋਹਿਤ ਸ਼ਰਮਾ, ਸੀ.ਐਸ.ਟੀ.ਸੀ ਪਰਮਿੰਦਰ ਕੌਰ, ਤਕਨੀਕੀ ਮਾਹਿਰ ਰਾਸ਼ਟਰੀ ਅਜੀਵਕਾ ਮਿਸ਼ਨ ਪ੍ਰਵੀਨ ਡੋਗਰਾ, ਸਹਾਇਕ ਮਿਉਂਸਪਲ ਇੰਜੀਨੀਅਰ ਕੁਲਦੀਪ ਅਗਰਵਾਲ ਆਦਿ ਮੌਜੂਦ ਸਨ |


ਖ਼ਬਰ ਸ਼ੇਅਰ ਕਰੋ

ਚਨੌਲੀ ਸਕੂਲ ਨੂੰ ਰਾਸ਼ੀ ਦਾਨ

ਨੂਰਪੁਰ ਬੇਦੀ, 16 ਜੂਨ (ਹਰਦੀਪ ਸਿੰਘ ਢੀਂਡਸਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਨੌਲੀ ਬੱਸੀ ਵਿਖੇ ਵੱਖ-ਵੱਖ ਪਿੰਡਾਂ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਬਣ ਰਹੀ ਨਵੀਂ ਇਮਾਰਤ ਦੇ ਚਾਰ ਕਮਰਿਆਂ ਅਤੇ ਬਰਾਂਡੇ ਲਈ ਸ਼ਹੀਦ ਬਘੇਲ ਸਿੰਘ ਚਨੌਲੀ ਦੇ ਪਰਿਵਾਰਕ ...

ਪੂਰੀ ਖ਼ਬਰ »

ਮੀਆਂ ਰਾਣਾ ਦਰਗਾਹ ਮਹੈਣ ਵਿਖੇ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ

ਢੇਰ, 16 ਜੂਨ (ਸ਼ਿਵ ਕੁਮਾਰ ਕਾਲੀਆ)-ਇਲਾਕੇ ਦੀ ਇਤਿਹਾਸਕ ਦਰਗਾਹ ਸ੍ਰੀ ਮੀਆਂ ਰਾਣਾ ਪਿੰਡ ਮਹੈਣ ਵਿਖੇ ਸਾਲਾਨਾ ਧਾਰਮਿਕ ਸਮਾਗਮ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਦਰਗਾਹ 'ਤੇ ਚਾਦਰ ਚੜ੍ਹਾਉਣ ਦੀ ਰਸਮ ਦਰਗਾਹ ਦੇ ਮੁੱਖ ਸੇਵਾਦਾਰ ਬਾਬਾ ਮੁਰਾਦ ਅਲੀ ਅਤੇ ...

ਪੂਰੀ ਖ਼ਬਰ »

ਵਿਸ਼ਵ ਖ਼ੂਨਦਾਨੀ ਦਿਵਸ ਮੌਕੇ ਖ਼ੂਨਦਾਨ ਕੈਂਪ ਅਤੇ ਜਾਗਰੂਕਤਾ ਰੈਲੀ ਕੱਢੀ

21 ਯੂਨਿਟ ਖ਼ੂਨ ਇਕੱਤਰ ਰੂਪਨਗਰ, 16 ਜੂਨ (ਸਤਨਾਮ ਸਿੰਘ ਸੱਤੀ)-ਅੱਜ ਵਿਸ਼ਵ ਖ਼ੂਨਦਾਨੀ ਦਿਵਸ ਮੌਕੇ ਜ਼ਿਲ੍ਹਾ ਯੂਥ ਕਲੱਬਜ਼ ਤਾਲਮੇਲ ਕਮੇਟੀ ਰੂਪਨਗਰ ਵਲੋਂ ਬਲੱਡ ਬੈਂਕ ਹਸਪਤਾਲ ਰੂਪਨਗਰ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਮੌਕੇ ਸਰਕਾਰੀ ਨਰਸਿੰਗ ਕਾਲਜ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਹਲਕਾ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ

ਸ੍ਰੀ ਚਮਕੌਰ ਸਾਹਿਬ, 16 ਜੂਨ (ਜਗਮੋਹਣ ਸਿੰਘ ਨਾਰੰਗ)- ਆਮ ਆਦਮੀ ਪਾਰਟੀ ਹਲਕਾ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਹਲਕਾ ਇੰਚਾਰਜ ਡਾ. ਚਰਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜਿੱਥੇ ਪਾਰਟੀ ਦੀ ਬਿਹਤਰੀ ਲਈ ਵਿਚਾਰਾਂ ਕੀਤੀਆਂ ਗਈਆਂ, ਉੱਥੇ ਪੰਜਾਬ ਦੇ ਮੌਜੂਦਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX