ਤਾਜਾ ਖ਼ਬਰਾਂ


ਪਾਬੰਦੀ ਸ਼ੁਦਾ ਪਲਾਸਟਿਕ ਦੇ ਲਿਫ਼ਾਫ਼ਿਆਂ ਦਾ ਲੋਡ ਟਰੱਕ ਆਇਆ ਕਾਬੂ-ਚਾਲਕ ਫ਼ਰਾਰ
. . .  13 minutes ago
ਦੀਨਾਨਗਰ, 22 ਨਵੰਬਰ (ਸ਼ਰਮਾ/ਸੰਧੂ/ਸੋਢੀ)-ਦੀਨਾਨਗਰ ਵਿਖੇ ਅੱਜ ਪਾਬੰਦੀ ਸ਼ੁਦਾ ਇਕ ਪਲਾਸਟਿਕ ਦੇ ਲਿਫ਼ਾਫ਼ਿਆਂ ਦਾ ਇਕ ਟਰੱਕ ਬਰਾਮਦ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮੌਕੇ 'ਤੇ ਮਿਲੀ ਜਾਣਕਾਰੀ ...
ਐੱਫ ਸੀ ਆਈ ਇੰਸਪੈਕਟਰ 22000 ਰੁਪਏ ਦੀ ਰਿਸ਼ਵਤ ਸਣੇ ਕਾਬੂ
. . .  16 minutes ago
ਜਲੰਧਰ ,22 ਨਵੰਬਰ - ਕਰਤਾਰਪੁਰ ਵਿਖੇ ਤਾਇਨਾਤ ਐਫ ਸੀ ਆਈ ਇੰਸਪੈਕਟਰ ਰਾਜ ਸ਼ੇਖਰ ਚੌਹਾਨ ਨੂੰ ਵਿਜੀਲੈਂਸ ਬਿਊਰੋ ਨੇ 22000 ਰੁਪਏ ਦੀ ਰਿਸ਼ਵਤ ਸਣੇ ਗ੍ਰਿਫ਼ਤਾਰ ਕੀਤਾ ਹੈ । ਇੰਸਪੈਕਟਰ ਰਾਜ ...
ਸਰਕਾਰੀ ਸਕੂਲ 'ਚੋਂ ਗੁੰਮ 3 ਲੜਕੀਆਂ ਦਿੱਲੀ ਤੋਂ ਮਿਲੀਆਂ
. . .  26 minutes ago
ਬਠਿੰਡਾ ,22 ਨਵੰਬਰ ਨਾਇਬ ਸਿੰਘ -ਬਠਿੰਡਾ ਦੇ ਸਰਕਾਰੀ ਸਕੂਲ ਵਿਚੋਂ ਪਿਛਲੇ ਦਿਨੀਂ ਭੇਦ ਭਰੇ ਹਾਲਤਾਂ ਵਿਚ ਗੁੰਮ ਹੋਈਆਂ ਤਿੰਨ ਨਾਬਾਲਗ ਲੜਕੀਆਂ ਮਿਲ ਗਈਆਂਾਂ ਹਨ । ਉਨ੍ਹਾਂ ਨੂੰ ਦਿੱਲੀ ਤੋ ਲਿਆ ਕੇ ਉਨ੍ਹਾਂ ...
ਨਵੀਂ ਦਿੱਲੀ : ਉਧਵ ਠਾਕਰੇ ਮਹਾਰਾਸ਼ਟਰ ਨੇ ਅਗਲੇ ਹੋਣਗੇ ਸੀ ਐੱਮ , ਕੱਲ੍ਹ ਹੋਵੇਗੀ ਤਿੰਨੇ ਦਲਾਂ ਦੀ ਪ੍ਰੈੱਸ ਕਾਨਫ਼ਰੰਸ
. . .  27 minutes ago
ਕੰਧ ਥੱਲੇ ਆਉਣ ਕਰਕੇ ਕਵੀਸ਼ਰ ਕੁਲਵਿੰਦਰ ਸਿੰਘ ਭਿੰਡਰ ਸਮੇਤ ਇੱਕ ਮਜ਼ਦੂਰ ਦੀ ਮੌਤ
. . .  38 minutes ago
ਕਾਲਾ ਅਫ਼ਗ਼ਾਨਾਂ ,22 ਨਵੰਬਰ {ਅਵਤਾਰ ਸਿੰਘ ਰੰਧਾਵਾ} - ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਫ਼ਤਿਹਗੜ੍ਹ ਚੂੜੀਆਂ ਹਲਕੇ ਦੇ ਪਿੰਡ ਰੂਪੋ ਵਾਲੀ ਵਿਚ ਪੰਥਕ ਕਵੀਸ਼ਰ ਕੁਲਵਿੰਦਰ ਸਿੰਘ ਭਿੰਡਰ ਰੂਪੋ ਵਾਲੀ ਅਤੇ ਇੱਕ ...
ਇੰਫਾਲ 'ਚ ਹੋਏ ਧਮਾਕੇ 'ਚ ਸੀ.ਆਰ.ਪੀ.ਐਫ ਦੇ 2 ਜਵਾਨ ਜ਼ਖਮੀ
. . .  54 minutes ago
ਇੰਫਾਲ, 22 ਨਵੰਬਰ- ਮਨੀਪੁਰ ਦੀ ਰਾਜਧਾਨੀ ਇੰਫਾਲ 'ਚ ਅੱਜ ਹੋਏ ਧਮਾਕੇ 'ਚ ਸੀ.ਆਰ.ਪੀ.ਐਫ ਦੇ 2 ਜਵਾਨ ਜ਼ਖਮੀ ਹੋਏ ਹਨ। ਇਹ ਧਮਾਕਾ ਮਨੀਪੁਰ ਵਿਧਾਨਸਭਾ ਭਵਨ...
ਪੰਡੋਰੀ ਦੀ ਖੱਡ ਤੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
. . .  about 1 hour ago
ਬੀਣੇਵਾਲ, 22 ਨਵੰਬਰ (ਬੈਜ ਚੌਧਰੀ) - ਅੱਜ ਬਾਅਦ ਦੁਪਹਿਰ ਕਰੀਬ ਤਿੰਨ ਵਜੇ ਪੁਲਿਸ ਚੌਕੀ ਬੀਣੇਵਾਲ ਦੇ ਇੰਚਾਰਜ ਵਾਸਦੇਵ ਚੇਚੀ ਦੀ ਅਗਵਾਈ 'ਚ ਪੰਡੋਰੀਇ-ਬੀਤ ਦੀ ਖੱਡ ਤੋਂ ਸੜਕ ਕੰਢੇ ਪਈ ...
ਵਿਸ਼ਵ ਕਬੱਡੀ ਕੱਪ ਸਬੰਧੀ ਡਾਇਰੈਕਟਰ ਸਪੋਰਟਸ ਪੰਜਾਬ ਵੱਲੋਂ ਤਿਆਰੀਆਂ ਦਾ ਲਿਆ ਗਿਆ ਜਾਇਜ਼ਾ
. . .  about 1 hour ago
ਗੁਰੂ ਹਰ ਸਹਾਏ, 22 ਨਵੰਬਰ (ਕਪਿਲ ਕੰਧਾਰੀ) - ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ, ਜਿਸ ਦੇ ਦੋ ਮੈਚ 4 ਦਸੰਬਰ ਦਿਨ ਬੁੱਧਵਾਰ ਨੂੰ ਗੁਰੂ ਹਰ ਸਹਾਏ ਦੇ ਗੁਰੂ ਰਾਮ ਦਾਸ ਸਟੇਡੀਅਮ ਵਿਚ ਕਰਵਾਏ...
ਫ਼ੌਜ ਨੇ ਆਪਣੇ ਸਟਾਫ਼ ਨੂੰ ਵਟਸ ਐਪ ਸਬੰਧੀ ਕੀਤਾ ਸੁਚੇਤ
. . .  about 2 hours ago
ਨਵੀਂ ਦਿੱਲੀ, 22 ਨਵੰਬਰ - ਵਟਸ ਐਪ ਦੇ ਇਸਤੇਮਾਲ 'ਤੇ ਚੱਲ ਰਹੀ ਬਹਿਸ ਵਿਚਕਾਰ ਫ਼ੌਜ ਨੇ ਆਪਣੇ ਅਧਿਕਾਰੀਆਂ ਨੂੰ ਅਲਰਟ ਜਾਰੀ ਕੀਤਾ ਹੈ। ਮੀਡੀਆ 'ਚ ਆਈਆਂ ਖ਼ਬਰਾਂ ਮੁਤਾਬਿਕ ਪਾਕਿਸਤਾਨੀ ਖੁਫੀਆ ਏਜੰਸੀਆਂ ਵਟਸ ਐਪ ਰਾਹੀਂ ਭਾਰਤੀ ਫ਼ੌਜ ਦੀ ਨਿੱਜੀ ਜਾਣਕਾਰੀ ਹਾਸਲ...
ਕੋਲਕਾਤਾ ਦਿਨ ਰਾਤ ਟੈੱਸਟ ਮੈਚ : ਭਾਰਤ ਨੂੰ ਲੱਗਾ ਪਹਿਲਾ ਝਟਕਾ-26 ਦੇ ਸਕੋਰ 'ਤੇ ਮਅੰਕ ਅਗਰਵਾਲ 14 ਦੌੜਾਂ ਬਣਾ ਕੇ ਆਊਟ
. . .  about 2 hours ago
ਮਹਾਰਾਸ਼ਟਰ ਵਿਚ ਸਰਕਾਰ ਬਣਾਉਣ ਲਈ ਕਾਂਗਰਸ, ਐਨ.ਸੀ.ਪੀ. ਤੇ ਸ਼ਿਵ ਸੈਨਾ ਵਿਚਾਲੇ ਬੈਠਕ ਜਾਰੀ
. . .  about 2 hours ago
ਮੁੰਬਈ, 22 ਨਵੰਬਰ - ਮਹਾਰਾਸ਼ਟਰ ਵਿਚ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਬੈਠਕਾਂ ਦਾ ਦੌਰ ਜਾਰੀ ਹੈ। ਮੁੰਬਈ ਦੇ ਵਰਲੀ ਇਲਾਕੇ ਸਥਿਤ ਨਹਿਰੂ ਸੈਂਟਰ ਵਿਚ ਕਾਂਗਰਸ, ਸ਼ਿਵ ਸੈਨਾ ਤੇ ਐਨ.ਸੀ.ਪੀ. ਵਿਚਾਲੇ ਬੈਠਕ ਹੋ ਰਹੀ ਹੈ। ਇਸ ਬੈਠਕ 'ਚ ਤਿੰਨਾਂ ਪਾਰਟੀਆਂ ਦੇ ਵੱਡੇ ਵੱਡੇ ਨੇਤਾ...
ਕੋਲਕਾਤਾ ਪਹਿਲਾ ਦਿਨ ਰਾਤ ਟੈੱਸਟ ਮੈਚ : ਬੰਗਲਾਦੇਸ਼ ਦੀ ਪਹਿਲੀ ਪਾਰੀ ਸਿਰਫ਼ 106 ਦੌੜਾਂ 'ਤੇ ਸਿਮਟੀ, ਭਾਰਤੀ ਗੇਂਦਬਾਜ਼ਾਂ ਨੇ ਗੁਲਾਬੀ ਗੇਂਦ ਨਾਲ ਦਿਖਾਇਆ ਜਲਵਾ
. . .  about 3 hours ago
ਬੰਗਲਾਦੇਸ਼ ਦੀ ਪਹਿਲੀ ਪਾਰੀ ਸਿਰਫ਼ 106 ਦੌੜਾਂ 'ਤੇ ਸਿਮਟੀ, ਭਾਰਤੀ ਗੇਂਦਬਾਜ਼ਾਂ ਨੇ ਗੁਲਾਬੀ ਗੇਂਦ ਨਾਲ ਦਿਖਾਇਆ ਜਲਵਾ...
ਪਿੰਕ ਬਾਲ ਟੈੱਸਟ : ਬੰਗਲਾਦੇਸ਼ ਦੀਆਂ 105 ਦੌੜਾਂ 'ਤੇ 9ਵੀਂ ਵਿਕਟ ਡਿੱਗੀ
. . .  about 3 hours ago
ਪਿੰਕ ਬਾਲ ਟੈੱਸਟ : ਬੰਗਲਾਦੇਸ਼ ਦੀ ਪਾਰੀ ਲੜਖੜਾਈ, ਸਕੋਰ 98/8
. . .  about 3 hours ago
ਭਾਰਤ ਸਰਕਾਰ ਕਰਤਾਰਪੁਰ ਸਾਹਿਬ ਲਾਂਘੇ ਲਈ ਪਾਸਪੋਰਟ ਦੀ ਸ਼ਰਤ ਹਟਾਏ : ਸਿੱਖ ਸਦਭਾਵਨਾ ਦਲ
. . .  about 3 hours ago
ਜਲੰਧਰ, 22 ਨਵੰਬਰ (ਚਿਰਾਗ਼ ਸ਼ਰਮਾ) - ਅੱਜ ਜਲੰਧਰ ਵਿਚ ਪ੍ਰੈਸ ਕਾਨਫ਼ਰੰਸ ਦੌਰਾਨ ਭਾਈ ਬਲਦੇਵ ਸਿੰਘ ਵਡਾਲਾ ਮੁੱਖ ਸੇਵਾਦਾਰ ਸਿੱਖ ਸਦਭਾਵਨਾ ਦਲ ਵੱਲੋਂ ਭਾਰਤ ਸਰਕਾਰ 'ਤੇ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਸ਼ਰਧਾਲੂਆਂ ਨੂੰ ਜਿੱਥੇ ਬਿਨਾਂ ਵਜ੍ਹਾ ਪ੍ਰੇਸ਼ਾਨ ਕਰਨ ਦੇ ਦੋਸ਼...
ਅਸਲਾ ਬਰਾਮਦਗੀ ਦੇ ਮਾਮਲੇ ਵਿਚੋਂ ਭਾਈ ਜਗਤਾਰ ਸਿੰਘ ਹਵਾਰਾ ਬਰੀ
. . .  about 4 hours ago
ਔਰਤ ਨਾਲ ਜਬਰ ਜਨਾਹ ਦੇ ਮਾਮਲੇ ਵਿਚ ਐਸ.ਐਸ.ਪੀ. ਨੇ ਸਹਾਇਕ ਥਾਣੇਦਾਰ ਤੇ ਸਿਪਾਹੀ ਨੂੰ ਕੀਤਾ ਬਰਖ਼ਾਸਤ
. . .  about 4 hours ago
31 ਸਾਲਾ ਅਦਾਕਾਰਾ ਨੂੰ ਪਿਆ ਦਿਲ ਦਾ ਦੌਰਾ, ਹਾਲਤ ਗੰਭੀਰ
. . .  about 4 hours ago
ਪਿੰਕ ਬਾਲ ਟੈੱਸਟ ਮੈਚ : ਲੰਚ ਤੱਕ ਬੰਗਲਾਦੇਸ਼ 6 ਵਿਕਟਾਂ ਦੇ ਨੁਕਸਾਨ 'ਤੇ 73 ਦੌੜਾਂ ਬਣਾ ਕੇ ਖੇਡ ਰਿਹੈ
. . .  about 4 hours ago
ਪਿੰਕ ਬਾਲ ਟੈੱਸਟ ਮੈਚ : ਭਾਰਤੀ ਗੇਂਦਬਾਜ਼ਾਂ ਨੇ ਢਾਹਿਆ ਕਹਿਰ, 60 ਦੇ ਸਕੋਰ 'ਤੇ ਬੰਗਲਾਦੇਸ਼ ਦੇ 6 ਖਿਡਾਰੀ ਆਊਟ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਹਾੜ ਸੰਮਤ 551

ਸੰਪਾਦਕੀ

ਅਜੇ ਵੀ ਰਵਾਇਤੀ ਪਾਰਟੀਆਂ ਤੋਂ ਨਾਰਾਜ਼ ਹੈ ਪੰਜਾਬੀਆਂ ਦਾ ਵੱਡਾ ਹਿੱਸਾ

(ਕੱਲ੍ਹ ਤੋਂ ਅੱਗੇ) ਪੰਜਾਬ ਦੇ ਲੋਕ ਜਾਤਾਂ ਧਰਮਾਂ ਤੋਂ ਉਪਰ ਉੱਠ ਕੇ ਸੋਹਣੇ ਪੰਜਾਬ ਦੇ ਸੁਪਨੇ ਮਨ 'ਚ ਸੰਜੋਈ 'ਆਪ' ਵਾਲਿਆਂ 'ਤੇ ਫ਼ਿਦਾ ਸਨ। ਕਿਸੇ ਸਪੱਸ਼ਟ ਵਿਚਾਰਧਾਰਾ ਦੀ ਅਣਹੋਂਦ ਵਾਲੀ ਇਸ ਪਾਰਟੀ 'ਚ ਥੋੜ੍ਹੀ-ਮੋਟੀ ਤੂੰ-ਤੂੰ ਮੈਂ-ਮੈਂ ਦਿਖਾਈ ਦੇਣ ਲੱਗੀ ਪਰ ਇਸ ਦੇ ...

ਪੂਰੀ ਖ਼ਬਰ »

ਪ੍ਰੇਮ, ਭਗਤੀ ਤੇ ਗਿਆਨ ਦੇ ਮੁਜੱਸਮੇ ਸਨ ਸੰਤ ਕਬੀਰ

ਜਨਮ ਦਿਵਸ 'ਤੇ ਵਿਸ਼ੇਸ਼

ਭਾਰਤ ਮਹਾਨ ਰਿਸ਼ੀਆਂ ਮੁਨੀਆਂ, ਸੰਤ-ਮਹਾਤਮਾਵਾਂ ਤੇ ਗੁਰੂਆਂ-ਅਵਤਾਰਾਂ ਦੀ ਪਵਿੱਤਰ ਜਨਮ-ਭੋਇੰ ਹੈ। ਜੇਕਰ ਭਾਰਤ ਦੀ ਆਤਮਾ ਦੇ ਦਰਸ਼ਨ ਕਰਨੇ ਹੋਣ ਤਾਂ ਸਭ ਤੋਂ ਪਹਿਲਾਂ ਇੱਥੋਂ ਦੇ ਰਿਸ਼ੀਆਂ-ਮੁਨੀਆਂ-ਸੰਤਾਂ ਤੇ ਮਹਾਤਮਾਵਾਂ ਦੁਆਰਾ ਲੋਕ ਹਿੱਤ ਵਿਚ ਦਿੱਤੀਆਂ ਸਿੱਖਿਆਂਵਾਂ ਤੋਂ ਜਾਣੂ ਹੋ ਕੇ ਉਨ੍ਹਾਂ ਵਲੋਂ ਪੇਸ਼ ਕੀਤੇ ਦਰਸ਼ਨ/ਫਿਲਾਸਫੀ ਨੂੰ ਸਮਝਿਆ ਜਾ ਸਕਦੈ।
ਕਬੀਰ ਜੀ ਦੀ ਬਾਣੀ ਸਰਲ, ਆਨੰਦ ਦੇਣ ਵਾਲੀ ਤੇ ਮਨੁੱਖੀ ਮਨ ਦੇ ਨੇੜੇ ਹੈ। ਕਬੀਰ ਜੀ ਨੇ ਆਪਣੇ ਮਨ ਦੀਆਂ ਪਵਿੱਤਰ ਭਾਵਨਾਵਾਂ ਦੋਹੇ, ਭਜਨ, ਕੁੰਡਲੀਆਂ, ਸਾਖੀਆਂ ਦੇ ਰੂਪ ਵਿਚ ਪ੍ਰਗਟ ਕੀਤੀਆਂ ਹਨ। ਉਨ੍ਹਾਂ ਦੀ ਬਾਣੀਮਾਨਵ ਜਾਤੀ ਨੂੰ ਸਹੀ ਰਾਹ ਦਸੇਰਾ ਦੇ ਰੂਪ ਵਿਚ ਸਾਹਮਣੇ ਆਉਂਦੀ ਹੈ। ਸੰਤ ਕਬੀਰ ਜੀ ਦੀਆਂ ਮਾਨਵਤਾਵਾਦੀ ਸਿੱਖਿਆਵਾਂ ਉਨ੍ਹਾਂ ਲੋਕਾਂ ਦੇ ਮਨਾਂ ਨੂੰ ਝੰਜੋੜਦੀਆਂ ਹਨ, ਜੋ ਧਰਮ ਦੇ ਨਾਂਅ 'ਤੇ ਪਾਖੰਡ ਕਰਦੇ ਹਨ। ਆਪਣੇ ਹੀ ਧਰਮ ਦੇ ਲੋਕਾਂ ਨੂੰ ਆਪਣੇ ਪਿੱਛੇ ਲਾ ਕੇ ਉਨ੍ਹਾਂ ਦਾ ਆਰਥਿਕ ਤੇ ਮਾਨਸਿਕ ਸ਼ੋਸ਼ਣ ਕਰਦੇ ਹਨ। ਕਿਸੇ ਨੇ ਸਹੀ ਹੀ ਤਾਂ ਕਿਹਾ ਹੈ ਕਿ 'ਕਬੀਰ ਜੀ ਅਧਿਆਤਮਵਾਦ ਦੇ ਅੰਬਰ 'ਤੇ ਚਮਕਦੇ ਅਜਿਹੇ ਸੂਰਜ ਹਨ, ਜੋ ਮਨੁੱਖੀ ਮਨਾਂ ਵਿਚ ਫੈਲੇ ਈਰਖਾ, ਨਫ਼ਰਤ ਤੇ ਵੈਰ-ਵਿਰੋਧ ਦੇ ਹਨੇਰੇ ਨੂੰ ਪ੍ਰੇਮ, ਗਿਆਨ ਤੇ ਸੱਚੀ ਭਗਤੀ ਦੇ ਪ੍ਰਕਾਸ਼ ਨਾਲ ਰੌਸ਼ਨ ਕਰਦੇ ਹਨ।'
ਕਬੀਰ ਜੀ ਆਪਣੀ ਬਾਣੀ ਵਿਚ ਈਸ਼ਵਰ ਨੂੰ ਕੇਵਲ ਈਸ਼ਵਰ ਵਜੋਂ ਹੀ ਨਹੀਂ, ਸਗੋਂ ਪਿਤਾ, ਮਾਤਾ, ਸਖਾ, ਸੁਆਮੀ ਤੇ ਪਤੀ ਦੇ ਰੂਪ ਵਿਚ ਦੇਖਦੇ ਹਨ। ਸੰਤ ਕਬੀਰ ਦੀ ਬਾਣੀ ਏਕ ਈਸ਼ਵਰਵਾਦ ਦੀ ਗੱਲ ਕਰਦੀ ਹੈ। ਕਾਸ਼ੀ ਜਿਹੀ ਪਵਿੱਤਰ ਨਗਰੀ ਵਿਚ ਵਿਦਵਾਨਾਂ ਦੀ ਸੰਗਤ ਕਰਕੇੇੇੇੇੇ ਆਪ ਸ਼ਾਸਤਰ+ਅਰਥ (ਸ਼ਾਸਤ੍ਰਾਰਥ) ਵਿਚ ਵੀ ਕੁਸ਼ਲ ਸਨ। ਕਬੀਰ ਜੀ ਨੇ ਨਿਰਗੁਣ ਭਗਤੀ ਧਾਰਾ ਨੂੰ ਅਪਣਾਉਂਦੇ ਹੋਏ ਨਿਰਾਕਾਰ ਬ੍ਰਹਮ ਦੀ ਉਪਾਸਨਾ 'ਤੇ ਜ਼ੋਰ ਦਿੱਤਾ। ਸੰਤ ਕਬੀਰ ਦੀ ਬਾਣੀ ਸਮਾਜ ਵਿਚਲੀਆਂ ਪਾਖੰਡਵਾਦੀ ਸੋਚਾਂ ਦਾ ਖੰਡਨ ਕਰਦੀ ਹੋਈ ਸਹੀ ਅਰਥਾਂ ਵਿਚ ਈਸ਼ਵਰ ਦੀ ਉਪਾਸਨਾ ਦਾ ਹੋਕਾ ਦਿੰਦੀ ਪ੍ਰਤੀਤ ਹੁੰਦੀ ਹੈ। ਕਬੀਰ ਜੀ ਲਈ ਰਾਮ ਅਤੇ ਰਹੀਮ, ਮੰਦਰ ਅਤੇ ਮਸਜਿਦ ਵਿਚ ਕੋਈ ਅੰਤਰ ਨਹੀਂ ਸੀ। ਉਨ੍ਹਾਂ ਅਨੁਸਾਰ ਦੋਵੇਂ ਸਥਾਨ ਹੀ 'ਓਸ ਪਰਮ ਪਿਤਾ ਪਰਮੇਸ਼ਵਰ ਦਾ ਘਰ' ਹਨ।
ਕਬੀਰ ਜੀ ਦੇ ਅਨੁਸਾਰ ਇਸ ਸੰਸਾਰ ਵਿਚ ਈਸ਼ਵਰ ਤੋਂ ਵੀ ਉੱਚਾ ਦਰਜ ਗੁਰੂ ਨੂੰ ਪ੍ਰਾਪਤ ਹੈ। ਈਸ਼ਵਰ ਨੂੰ ਗੁਰੂ ਦੀ ਕ੍ਰਿਪਾ ਬਾਝੋਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਸੰਤ ਜੀ ਦਾ ਇਹ ਮੰਨਣਾ ਸੱਚ ਹੀ ਤਾਂ ਹੈ ਕਿ ਜੇਕਰ ਕੋਈ ਈਸ਼ਵਰ ਪ੍ਰੇਮੀ ਨਾਮ ਦੇ ਸਿਮਰਨ ਨਾਲ ਮਨ ਨੂੰ ਗੰਗਾਜਲ ਵਰਗਾ ਨਿਰਮਲ ਕਰ ਲੈਂਦੈ ਤਾਂ ਹਰਿ ਆਪ ਭਗਤ ਦੇ ਪਿੱਛੇ-ਪਿੱਛੇ ਘੁੰਮਣ ਲਈ ਮਜਬੂਰ ਹੋ ਜਾਂਦੈ :
'ਕਬੀਰ ਮਨੁ ਨਿਰਮਲੁ ਭਇਆ ਜੈਸਾ ਗੰਗਾ ਨੀਰੁ॥
ਪਾਛੈ ਲਾਗੋ ਹਰਿ ਫਿਰੈ ਕਹਤ ਕਬੀਰ ਕਬੀਰ॥
(ਅੰਗ : 1367)
ਅਜੋਕੇ ਸਮੇਂ ਵਿਸ਼ਵ ਅੰਦਰ ਜਾਤ-ਪਾਤ, ਧਰਮ ਤੇ ਸੰਪਰਦਾ ਦੇ ਨਾਂਅ 'ਤੇ ਨਫ਼ਰਤ ਦੀ ਸੰਘਣੀ ਤੇ ਗਹਿਰੀ ਧੁੰਦ ਫੈਲ ਰਹੀ ਹੈ। ਇਸ ਬੇਰਹਿਮ ਧੁੰਦ ਵਿਚ ਲੋਕ ਮਾਨਵਤਾ ਦੇ ਸੱਚੇ ਰਾਹਾਂ ਨੂੰ ਛੱਡ ਕੇ ਤਬਾਹੀ ਦੇ ਕੁਰਾਹਾਂ 'ਤੇ ਪੈ ਚੁੱਕੇ ਹਨ।
ਅਜੋਕੇ ਸਮੇਂ ਲੋਕ ਇਕ-ਦੂਜੇ ਪ੍ਰਤੀ ਨਿੰਦਾ/ਨਫ਼ਰਤ ਦੀ ਅੱਗ ਵਿਚ ਸੜ ਰਹੇ ਹਨ। ਦੁਨੀਆ ਵਿਚ ਆਪਣੇ ਧਰਮ/ਮਜ਼੍ਹਬ ਨੂੰ ਹੋਰਨਾਂ ਧਰਮਾਂ ਨਾਲੋਂ ਵਿਲੱਖਣ ਦਰਸਾਉਣ ਲਈ ਨਿੰਦਾ ਦੇ ਝੂਲਿਆਂ 'ਤੇ ਝੁੱਲਿਆ ਜਾ ਰਿਹਾ ਹੈ।
ਅਜਿਹੇ ਪਾਖੰਡੀ ਲੋਕਾਂ ਨੂੰ ਨਿੰਦਾ ਜਾਂ ਵਿਰੋਧ ਨਾਲ ਨਹੀਂ, ਸਗੋਂ ਪ੍ਰੇਮ ਤੇ ਮਿੱਤਰ ਭਾਵ ਨਾਲ ਸਮਝਾਇਆ ਜਾ ਸਕਦਾ ਹੈ।
ਕਬੀਰ ਜੀ ਦੀ ਬਾਣੀ ਦਾ ਸੰਗ੍ਰਹਿ ਉਨ੍ਹਾਂ ਦੇ ਅਨੁਯਾਈਆਂ ਵਲੋਂ ਬੀਜ਼ਕ ਨਾਮ ਦੇ ਗ੍ਰੰਥ ਵਿਚ ਕੀਤਾ ਗਿਆ ਹੈ। ਇਸ ਬੀਜ਼ਕ ਗ੍ਰੰਥ ਦੇ ਤਿੰਨ ਭਾਗ ਮੰਨੇ ਜਾਂਦੇ ਹਨ। ੧. ਰਮੈਨੀ ੨ ਸ਼ਬਦ ੩. ਸਾਖੀ । ਇਨ੍ਹਾਂ ਦੀ ਬਾਣੀ ਵਿਚ ਅਬਧੀ, ਬ੍ਰਜ ਅਤੇ ਰਾਜਸਥਾਨੀ ਭਾਸ਼ਾ ਦੇ ਸ਼ਬਦ ਮਿਲਦੇ ਹਨ।
ਸੰਤ ਕਬੀਰ ਜੀ ਦੀ ਜੈਅੰਤੀ ਮੌਕੇ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਕਬੀਰ ਜੀ ਵਾਂਗ ਜਾਤ-ਪਾਤ, ਧਰਮ-ਸੰਪਰਦਾ ਦੇ ਮਤਭੇਦਾਂ/ਮਨਭੇਦਾਂ ਤੋਂ ਉੱਪਰ ਉੱਠ ਕੇ ਨਿਰੋਲ ਮਨੁੱਖਤਾ ਦੇ ਹਿੱਤ ਲਈ ਕੰਮ ਕਰਨਾ ਹੀ ਆਪਣੇ ਜੀਵਨ ਦਾ ਉਦੇਸ਼ ਬਣਾਈਏ। ਦੂਜੇ ਧਰਮਾਂ ਪ੍ਰਤੀ ਹਿਰਦੇ ਵਿਚ ਭਰੀ ਨਿੰਦਾ ਤੇ ਨਫ਼ਰਤ ਦੀ ਜ਼ਹਿਰ ਖ਼ਤਮ ਕਰਕੇ ਪ੍ਰੇਮ ਰੂਪੀ ਅੰਮ੍ਰਿਤ ਭਰੀਏ। ਅਜਿਹਾ ਕਰਕੇ ਹੀ ਅਸੀਂ ਸੰਤ ਕਬੀਰ ਜੀ ਵਲੋਂ ਦਿਖਾਏ ਸੱਚ ਤੇ ਭਗਤੀ ਦੇ ਰਾਹ 'ਤੇ ਚੱਲ ਸਕਦੇ ਹਾਂ।


-# 501 ਅਜੀਤ ਨਗਰ, ਗਰੇਵਾਲ ਚੌਕ, ਮਾਲੇਰਕੋਟਲਾ।
ਮੋਬਾਈਲ : 94643-48258

 


ਖ਼ਬਰ ਸ਼ੇਅਰ ਕਰੋ

ਕੰਮ ਕਰਨ ਵਾਲਿਆਂ ਲਈ ਸਿਆਸਤ ਤੇ ਅਫ਼ਸਰਸ਼ਾਹੀ ਨਾਲੋਂ ਐਨ.ਜੀ.ਓ. ਚੰਗੀ

ਬੀਤੇ ਦਿਨਾਂ ਦੌਰਾਨ ਟੈਲੀਵਿਜ਼ਨ ਚੈਨਲਾਂ, ਅਖ਼ਬਾਰਾਂ ਅਤੇ ਸੋਸ਼ਲ ਮੀਡੀਆ 'ਤੇ ਗ਼ੈਰ-ਸਰਕਾਰੀ ਸੰਸਥਾਵਾਂ (ਐਨ.ਜੀ.ਓ.) ਦੁਆਰਾ ਕੀਤੀਆਂ ਜਾਂਦੀਆਂ ਸਰਗਰਮੀਆਂ ਦੀ ਵਾਹਵਾ ਚਰਚਾ ਰਹੀ। ਸੋ, ਆਓ ਇਸ ਵਾਰ ਇਸੇ ਵਿਸ਼ੇ 'ਤੇ ਵਿਚਾਰ ਕਰਦੇ ਹਾਂ। ਦੁਨੀਆ ਵਿਚ ਲੱਖਾਂ ਐਨ.ਜੀ.ਓ. ...

ਪੂਰੀ ਖ਼ਬਰ »

ਸ਼ੰਘਾਈ ਸੰਮੇਲਨ 'ਚ ਭਾਰੂ ਰਿਹਾ ਭਾਰਤ ਦਾ ਪੱਖ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਸ਼ਕੇਕ (ਕਿਰਗਿਜ਼ਸਤਾਨ) 'ਚ ਹੋਈ ਸ਼ੰਘਾਈ ਕੋਆਰਪੋਰੇਸ਼ਨ ਆਰਗੇਨਾਈਜ਼ੇਸ਼ਨ (ਐਸ.ਸੀ.ਓ.) ਸੰਮੇਲਨ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਮਿਲਣ ਤੋਂ ਇਨਕਾਰ ਕਰ ਕੇ ਸਪੱਸ਼ਟ ਸੰਦੇਸ਼ ਭੇਜਿਆ ਹੈ ਕਿ ਜਦੋਂ ਤੱਕ ...

ਪੂਰੀ ਖ਼ਬਰ »

ਡਾਕਟਰਾਂ ਦੀ ਹੜਤਾਲ ਨਾਲ ਪੈਦਾ ਹੋਇਆ ਸੰਕਟ

ਪੱਛਮੀ ਬੰਗਾਲ ਦੇ ਤਿੰਨ ਜੂਨੀਅਰ ਡਾਕਟਰਾਂ ਨਾਲ ਹਿੰਸਕ ਕੁੱਟਮਾਰ ਤੋਂ ਬਾਅਦ ਸ਼ੁਰੂ ਹੋਏ ਡਾਕਟਰਾਂ ਦੇ ਅੰਦੋਲਨ ਦੇ ਸਮਰਥਨ ਵਿਚ ਡਾਕਟਰਾਂ ਵਲੋਂ 17 ਜੂਨ ਦੀ ਦੇਸ਼ ਪੱਧਰੀ ਹੜਤਾਲ ਦੇ ਐਲਾਨ ਨੇ ਜਿਥੇ ਆਮ ਲੋਕਾਂ, ਖਾਸ ਤੌਰ 'ਤੇ ਮਰੀਜ਼ਾਂ ਸਾਹਮਣੇ ਗੰਭੀਰ ਸੰਕਟ ਖੜ੍ਹਾ ਕਰ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX