ਤਾਜਾ ਖ਼ਬਰਾਂ


ਨਵੀਂ ਦਿੱਲੀ- ਬ੍ਰਾਜ਼ੀਲ ਵਿਚ ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣ ਤੋਂ ਬਾਅਦ ਭਾਰਤ ਵਾਪਸ ਆਏ ਪ੍ਰਧਾਨ ਮੰਤਰੀ ਮੋਦੀ
. . .  1 day ago
ਹੋਟਲ ਦੇ ਕਮਰੇ 'ਚੋਂ ਔਰਤ ਦੀ ਲਾਸ਼ ਮਿਲੀ
. . .  1 day ago
ਜ਼ੀਰਕਪੁਰ,15 ਨਵੰਬਰ, {ਹੈਪੀ ਪੰਡਵਾਲਾ} - ਇੱਥੋਂ ਦੇ ਬਲਟਾਣਾ ਖੇਤਰ 'ਚ ਪੈਂਦੇ ਕਲਗ਼ੀਧਰ ਐਨਕਲੇਵ ਵਿਖੇ ਇੱਕ ਹੋਟਲ ਦੇ ਕਮਰੇ 'ਚੋਂ ਔਰਤ ਦੀ ਪੱਖੇ ਨਾਲ ਲਟਕਦੀ ਲਾਸ਼ ਮਿਲੀ। ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ...
ਵਿਦੇਸ਼ੀ ਫੰਡਿੰਗ ਕੇਸ : ਐਮਨੇਸਟੀ ਇੰਟਰਨੈਸ਼ਨਲ ਦੇ ਦਫ਼ਤਰ 'ਤੇ ਸੀਬੀਆਈ ਦਾ ਛਾਪਾ
. . .  1 day ago
ਮਹਾਰਾਸ਼ਟਰ : ਕ੍ਰਿਪਟੋ ਇੰਜੀਨੀਅਰਿੰਗ ਪ੍ਰਾਈਵੇਟ ਲਿਮਟਿਡ ਦੀ ਇਮਾਰਤ ਵਿਚ ਧਮਾਕਾ, 17 ਮਜ਼ਦੂਰ ਜ਼ਖ਼ਮੀ
. . .  1 day ago
ਮੁੰਬਈ, 15 ਨਵੰਬਰ - ਮਹਾਰਾਸ਼ਟਰ ਦੇ ਰਾਏਗੜ੍ਹ ਸ਼ਹਿਰ ਦੀ ਐਮਆਈਡੀਸੀ ਉਦਯੋਗਿਕ ਖੇਤਰ ਵਿਚ ਕ੍ਰਿਪਟੋ ਇੰਜੀਨੀਅਰਿੰਗ ਪ੍ਰਾਈਵੇਟ ਲਿਮਟਿਡ ਦੀ ਇਮਾਰਤ ਵਿਚ ਧਮਾਕਾ ਹੋਣ ਨਾਲ 17 ਮਜ਼ਦੂਰ ਜ਼ਖ਼ਮੀ ਹੋ
ਹਸਪਤਾਲ ਦੇ ਐਮਰਜੈਂਸੀ ਵਿਭਾਗ 'ਚ ਕਾਂਗਰਸੀ ਸਰਪੰਚ ਅਤੇ ਉਸ ਦੇ ਭਰਾ 'ਤੇ ਕਾਤਲਾਨਾ ਹਮਲਾ
. . .  1 day ago
ਰਾਜਪੁਰਾ ,15 ਨਵੰਬਰ (ਰਣਜੀਤ ਸਿੰਘ)- ਅੱਜ ਸਿਵਲ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿਚ ਨੇੜਲੇ ਪਿੰਡ ਤਖਤੁ ਮਾਜਰਾ ਦੇ ਮੌਜੂਦਾ ਕਾਂਗਰਸੀ ਸਰਪੰਚ ਹਰ ਸੰਗਤ ਸਿੰਘ ਅਤੇ ਉਸ ਦੇ ਭਰਾ 'ਤੇ ਕਾਤਲਾਨਾ ਹਮਲਾ ਕਰਕੇ ਸਖ਼ਤ ...
ਕਾਂਗਰਸ ਦੇ ਅਹੁਦੇਦਾਰਾਂ ਦੀ ਮੀਟਿੰਗ 16 ਨੂੰ
. . .  1 day ago
ਨਵੀਂ ਦਿੱਲੀ, 15 ਨਵੰਬਰ - ਜ਼ਰੂਰੀ ਸਿਆਸੀ ਮੁੱਦਿਆਂ ਉੱਪਰ ਚਰਚਾ ਲਈ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰਾਂ, ਸਕੱਤਰਾਂ, ਪੀ.ਸੀ.ਸੀ ਪ੍ਰਧਾਨਾਂ ਅਤੇ ਸੀ.ਐਲ.ਪੀ ਆਗੂਆਂ ਦੀ ਮੀਟਿੰਗ 16 ਨਵੰਬਰ...
ਮਹਿਬੂਬਾ ਮੁਫ਼ਤੀ ਨੂੰ ਸਰਕਾਰੀ ਕੁਆਟਰ 'ਚ ਕੀਤਾ ਗਿਆ ਸ਼ਿਫ਼ਟ
. . .  1 day ago
ਸ੍ਰੀਨਗਰ, 15 ਨਵੰਬਰ - ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀ.ਡੀ.ਪੀ ਆਗੂ ਮਹਿਬੂਬਾ ਮੁਫ਼ਤੀ ਜਿਨ੍ਹਾਂ ਨੂੰ ਧਾਰਾ 370 ਹਟਾਏ ਜਾਣ ਤੋਂ ਬਾਅਦ ਸ੍ਰੀਨਗਰ ਦੇ ਚਸ਼ਮਾ ਸ਼ਾਹੀ ਹਟ ਵਿਚ ਨਜ਼ਰਬੰਦ ਕੀਤਾ ਗਿਆ ਸੀ ਨੂੰ ਸ੍ਰੀਨਗਰ...
ਟਰਾਈ ਵੱਲੋਂ ਇੰਟਰਕੁਨੈਕਸ਼ਨ ਯੂਜੇਸ ਚਾਰਜਸ ਦੀ ਸਮੀਖਿਆ
. . .  1 day ago
ਨਵੀਂ ਦਿੱਲੀ, 15 ਨਵੰਬਰ - ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ (ਟਰਾਈ) ਵੱਲੋਂ ਅੱਜ ਇੰਟਰਕੁਨੈਕਸ਼ਨ ਯੂਜੇਸ ਚਾਰਜਸ ਦੀ ਸਮੀਖਿਆ ਸਬੰਧੀ ਚਰਚਾ ਕੀਤੀ ਗਈ। ਟਰਾਈ...
ਇੰਦੌਰ ਟੈੱਸਟ ਦੂਸਰਾ ਦਿਨ : ਭਾਰਤ ਨੇ ਹਾਸਲ ਕੀਤੀ 343 ਦੌੜਾਂ ਦੀ ਲੀਡ
. . .  1 day ago
ਇੰਦੌਰ, 15 ਨਵੰਬਰ - ਬੰਗਲਾਦੇਸ਼ ਖ਼ਿਲਾਫ਼ ਇੰਦੌਰ ਟੈਸਟ ਦੇ ਦੂਸਰੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਭਾਰਤ ਨੇ ਆਪਣੀ ਪਹਿਲੀ ਪਾਰੀ 'ਚ 6 ਵਿਕਟਾਂ ਦੇ ਨੁਕਸਾਨ 'ਤੇ 493 ਦੌੜਾਂ ਬਣਾ ਲਈਆਂ...
ਇੰਦੌਰ ਟੈੱਸਟ ਦੂਸਰਾ ਦਿਨ : ਦਿਨ ਦਾ ਖੇਡ ਖ਼ਤਮ ਹੋਣ 'ਤੇ ਭਾਰਤ 493/6
. . .  1 day ago
ਚੀਫ਼ ਜਸਟਿਸ ਰੰਜਨ ਗੋਗਈ ਨੂੰ ਦਿੱਤੀ ਜਾ ਰਹੀ ਹੈ ਨਿੱਘੀ ਵਿਦਾਇਗੀ
. . .  1 day ago
ਨਵੀਂ ਦਿੱਲੀ, 15 ਨਵੰਬਰ - ਚੀਫ਼ ਜਸਟਿਸ ਆਫ਼ ਇੰਡੀਆ ਰੰਜਨ ਗੋਗਈ ਨੂੰ ਸੁਪਰੀਮ ਕੋਰਟ ਦੇ ਗਲਿਆਰੇ 'ਚ ਨਿੱਘੀ ਵਿਦਾਇਗੀ ਦਿੱਤੀ ਜਾ ਰਹੀ ਹੈ। ਚੀਫ਼ ਜਸਟਿਸ ਆਫ਼ ਇੰਡੀਆ ਦੇ ਰੂਪ...
ਇੰਦੌਰ ਟੈੱਸਟ ਦੂਸਰਾ ਦਿਨ : ਮਯੰਕ ਅਗਰਵਾਲ 243 ਦੌੜਾਂ ਬਣਾ ਕੇ ਆਊਟ
. . .  1 day ago
ਇੰਦੌਰ ਟੈੱਸਟ ਦੂਸਰਾ ਦਿਨ : ਮਯੰਕ ਅਗਰਵਾਲ 243 ਦੌੜਾਂ ਬਣਾ ਕੇ ਆਊਟ
ਭਾਜਪਾ ਵੱਲੋਂ ਕਾਂਗਰਸ ਹੈੱਡਕੁਆਟਰ ਦੇ ਬਾਹਰ ਪ੍ਰਦਰਸ਼ਨ
. . .  1 day ago
ਨਵੀਂ ਦਿੱਲੀ, 15 ਨਵੰਬਰ - ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਰਾਫੇਲ ਸਮਝੌਤੇ ਨੂੰ ਲੈ ਕੇ ਕੀਤੀ ਗਈ ਟਿੱਪਣੀ ਖ਼ਿਲਾਫ਼ ਭਾਜਪਾ ਵਰਕਰਾਂ ਨੇ ਦਿੱਲੀ ਵਿਖੇ ਕਾਂਗਰਸ ਹੈੱਡਕੁਆਟਰ ਦੇ ਬਾਹਰ...
ਇੰਦੌਰ ਟੈੱਸਟ ਦੂਸਰਾ ਦਿਨ : ਭਾਰਤ ਦੇ ਮਯੰਕ ਅਗਰਵਾਲ ਨੇ ਠੋਕਿਆ ਦੋਹਰਾ ਸੈਂਕੜਾ
. . .  1 day ago
ਇੰਦੌਰ ਟੈੱਸਟ ਦੂਸਰਾ ਦਿਨ : ਭਾਰਤ ਦੀ ਬੰਗਲਾਦੇਸ਼ 'ਤੇ ਲੀਡ 200 ਟੱਪੀ, ਸਕੋਰ 359/4
. . .  1 day ago
ਰਾਜਪਾਲ ਵੀ.ਪੀ. ਸਿੰਘ ਬਦਨੌਰ ਸਮੇਤ ਵੱਖ-ਵੱਖ ਸਖ਼ਸ਼ੀਅਤਾਂ ਵੱਲੋਂ ਖੰਨਾ ਦੀ ਮਾਤਾ ਨੂੰ ਸ਼ਰਧਾ ਦੇ ਫੁਲ ਭੇਟ
. . .  1 day ago
ਬਠਿੰਡਾ 'ਚ ਪੁਸਤਕ ਮੇਲਾ, ਨੌਜਵਾਨਾਂ 'ਚ ਉਤਸ਼ਾਹ
. . .  1 day ago
ਇੰਦੌਰ ਟੈੱਸਟ ਦੂਸਰਾ ਦਿਨ : ਭਾਰਤ ਦੀਆਂ 4 ਵਿਕਟਾਂ ਆਊਟ, ਸਕੋਰ 327 (177 ਦੌੜਾਂ ਦੀ ਬੜ੍ਹਤ)
. . .  1 day ago
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਉਪ ਮੰਡਲ ਟਾਂਗਰਾ ਦੇ ਦਫ਼ਤਰ ਨੂੰ ਲੱਗੀ ਭਿਆਨਕ ਅੱਗ
. . .  1 day ago
ਭਾਰਤ 'ਚ ਆਮ ਲੋਕ ਹੋ ਰਹੇ ਹਨ ਗਰੀਬ - ਰਿਪੋਰਟ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਹਾੜ ਸੰਮਤ 551

ਸੰਪਾਦਕੀ

ਅਜੇ ਵੀ ਰਵਾਇਤੀ ਪਾਰਟੀਆਂ ਤੋਂ ਨਾਰਾਜ਼ ਹੈ ਪੰਜਾਬੀਆਂ ਦਾ ਵੱਡਾ ਹਿੱਸਾ

(ਕੱਲ੍ਹ ਤੋਂ ਅੱਗੇ)
ਪੰਜਾਬ ਦੇ ਲੋਕ ਜਾਤਾਂ ਧਰਮਾਂ ਤੋਂ ਉਪਰ ਉੱਠ ਕੇ ਸੋਹਣੇ ਪੰਜਾਬ ਦੇ ਸੁਪਨੇ ਮਨ 'ਚ ਸੰਜੋਈ 'ਆਪ' ਵਾਲਿਆਂ 'ਤੇ ਫ਼ਿਦਾ ਸਨ। ਕਿਸੇ ਸਪੱਸ਼ਟ ਵਿਚਾਰਧਾਰਾ ਦੀ ਅਣਹੋਂਦ ਵਾਲੀ ਇਸ ਪਾਰਟੀ 'ਚ ਥੋੜ੍ਹੀ-ਮੋਟੀ ਤੂੰ-ਤੂੰ ਮੈਂ-ਮੈਂ ਦਿਖਾਈ ਦੇਣ ਲੱਗੀ ਪਰ ਇਸ ਦੇ ਬਾਵਜੂਦ ਪਾਰਟੀ ਨੇ 2015 'ਚ ਦਿੱਲੀ ਵਿਧਾਨ ਸਭਾ 'ਚ 70 'ਚੋਂ 67 ਸੀਟਾਂ ਜਿੱਤ ਕੇ ਮਿਸਾਲੀ ਜਿੱਤ ਦਰਜ ਕੀਤੀ। ਦੇਸ਼ਾਂ-ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਦਾ ਇਸ ਜਿੱਤ 'ਚ ਅਹਿਮ ਯੋਗਦਾਨ ਹੈ। ਪੰਜਾਬੀਆਂ ਨੇ ਦਿੱਲੀ ਜਾ ਕੇ 'ਆਪ' ਲਈ ਪ੍ਰਚਾਰ ਏਦਾਂ ਕੀਤਾ ਜਿਵੇਂ ਉਹ ਕੋਈ ਇਨਕਲਾਬ ਦੀ ਲੜਾਈ ਲੜ ਰਹੇ ਹੋਣ। ਜਿਸ ਨੇ ਦਿੱਲੀ ਤੋਂ ਹੋ ਕੇ ਪੰਜਾਬ ਆਉਣਾ ਹੋਵੇ। ਪੂਰਾ ਮੁਲਕ ਪੰਜਾਬ ਦੀ ਇਸ ਧਰਮ-ਨਿਰਪੱਖਤਾ ਨੂੰ ਗਹੁ ਨਾਲ ਦੇਖ ਰਿਹਾ ਸੀ।
ਦਿੱਲੀ ਫ਼ਤਹਿ ਕਰਨ ਤੋਂ ਬਾਅਦ ਪਾਰਟੀ ਦਾ ਅੰਦਰੂਨੀ ਕਲੇਸ਼ ਨੰਗੇ-ਚਿੱਟੇ ਤੌਰ 'ਤੇ ਦਿਖਾਈ ਦੇਣ ਲੱਗਾ। ਕੇਜਰੀਵਾਲ ਦੇ ਤਾਨਾਸ਼ਾਹੀ ਰਵੱਈਏ ਨੇ ਜੋਗਿੰਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਨ ਵਰਗੀਆਂ ਹਸਤੀਆਂ ਨੂੰ ਬੜੇ ਅਪਮਾਨਜਨਕ ਢੰਗ ਨਾਲ ਪਾਰਟੀ 'ਚੋਂ ਬਾਹਰ ਕੱਢਿਆ ਗਿਆ। ਉਨ੍ਹਾਂ ਦੇ ਬਾਹਰ ਜਾਣ ਨਾਲ ਹੀ ਸਮਾਜਿਕ-ਰਾਜਨੀਤਕ ਕਾਰਕੁੰਨਾਂ ਤੇ ਸਿਆਣੇ ਸਮਝੇ ਜਾਂਦੇ ਲੋਕਾਂ/ਨੇਤਾਵਾਂ ਨੇ ਪਾਰਟੀ ਤੋਂ ਕੰਡ ਕਰਨੀ ਸ਼ੁਰੂ ਕਰ ਦਿੱਤੀ। ਇਸ ਦਾ ਸੇਕ ਪੰਜਾਬ ਤੱਕ ਵੀ ਪਹੁੰਚਿਆ। ਪਾਰਟੀ 'ਚ ਅੰਦਰੂਨੀ ਲੋਕਤੰਤਰ ਦੀ ਮੰਗ ਜ਼ੋਰ ਫੜਨ ਲੱਗੀ। ਇਸ ਟੁੱਟ-ਭੱਜ ਤੋਂ ਪੰਜਾਬੀਆਂ ਦਾ ਮਨ ਖੱਟਾ ਹੋਇਆ ਪਰ ਪਾਰਟੀ ਤੋਂ ਆਸ ਫਿਰ ਵੀ ਲਾਈ ਹੋਈ ਸੀ। ਪਾਰਟੀ 'ਚ ਟੁੱਟ-ਭੱਜ ਹੁੰਦੀ ਰਹੀ ਲੀਡਰ ਲੋਕ ਆਉਂਦੇ ਜਾਂਦੇ ਰਹੇ। ਪਾਰਟੀ ਦੂਜੀਆਂ ਪਾਰਟੀਆਂ ਵਰਗੀ ਹੀ ਲੱਗਣ ਲੱਗੀ। ਪਾਰਟੀ ਨੇਤਾਵਾਂ ਦੀ ਚੌਧਰ ਦੀ ਲੜਾਈ ਦਿਖਣ ਲੱਗੀ। 2017 ਦੀਆਂ ਵਿਧਾਨ ਸਭਾ ਚੋਣਾਂ ਤੱਕ ਕੇਜਰੀਵਾਲ ਸਣੇ ਮੁੱਖ ਮੰਤਰੀ ਦੇ ਕਈ ਦਾਅਵੇਦਾਰ ਦਿਖਾਈ ਦੇਣ ਲੱਗੇ।
ਆਪਣੀਆਂ ਨਾਲਾਇਕੀਆਂ ਕਾਰਨ ਪਾਰਟੀ ਸੱਤਾ 'ਚ ਨਾ ਆ ਸਕੀ ਪਰ ਵਿਰੋਧੀ ਧਿਰ ਦਾ ਰੁਤਬਾ ਹਾਸਲ ਕਰਨ 'ਚ ਕਾਮਯਾਬ ਹੋ ਗਈ। ਆਪ ਦੇ ਨੇਤਾਵਾਂ ਦੀਆਂ ਲਾਲਸਾਵਾਂ ਵੱਡੀਆਂ ਸਨ। ਆਪਣੇ ਸੁਆਰਥਾਂ ਲਈ ਪਾਰਟੀ 'ਚ ਆਏ ਲੋਕ ਪਾਰਟੀ ਤੋਂ ਕਿਨਾਰਾ ਕਰਨ ਲੱਗੇ। ਰਹਿੰਦੀ ਕਸਰ ਦਿੱਲੀ ਵਾਲਿਆਂ ਦੀ ਪੰਜਾਬ 'ਤੇ ਚੌਧਰ ਨੇ ਪੂਰੀ ਕਰ ਦਿੱਤੀ। ਖਹਿਰਾ ਧੜੇ ਦੇ ਬਾਹਰ ਜਾਣ ਨਾਲ ਪਾਰਟੀ ਕਮਜ਼ੋਰ ਹੋ ਗਈ। ਖਹਿਰਾ ਨੇ ਪੰਜਾਬ ਏਕਤਾ ਪਾਰਟੀ ਬਣਾ ਕੇ ਧਰਮਵੀਰ ਗਾਂਧੀ ਦੀ ਨਵਾਂ ਪੰਜਾਬ ਪਾਰਟੀ, ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ, ਦੋ ਖੱਬੀਆਂ ਪਾਰਟੀਆਂ ਸੀ .ਪੀ .ਆਈ . ਤੇ ਆਰ.ਐਮ.ਪੀ. ਅਤੇ ਬਸਪਾ ਨਾਲ ਗੱਠਜੋੜ ਕਰਕੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਬਣਾ ਕੇ ਚੋਣ ਲੜੀ।
ਮੌਜੂਦਾ ਚੋਣ ਨਤੀਜੇ ਦਰਸਾ ਰਹੇ ਹਨ ਕਿ ਪੰਜਾਬੀਆਂ ਨੇ ਜਿਥੇ ਪੂਰੇ ਮੁਲਕ 'ਚ ਛਾਈ ਭਗਵੀਂ ਸੋਚ ਨੂੰ ਠੁੱਡਾ ਮਾਰਿਆ ਹੈ ਉੱਥੇ ਪੰਜਾਬ ਦੀਆਂ ਤਮਾਮ ਸਿਆਸੀ ਧਿਰਾਂ ਪ੍ਰਤੀ ਨਾਰਾਜ਼ਗੀ ਵੀ ਦਿਖਾਈ ਹੈ। ਇਸ ਦੀ ਠੋਸ ਉਦਹਾਰਣ ਨੋਟਾ ਨੂੰ ਪਈਆਂ 154430 ਵੋਟਾਂ ਹਨ। ਜੋ ਪਿਛਲੀ ਲੋਕ ਸਭਾ ਚੋਣ ਨਾਲੋਂ ਦੁੱਗਣੀਆਂ ਹਨ। ਤੇਰ੍ਹਾਂ ਸੀਟਾਂ ਜਿੱਤਣ ਦਾ ਦਾਅਵਾ ਕਰਨ ਵਾਲੀ ਕਾਂਗਰਸ 8 ਸੀਟਾਂ ਤੱਕ ਹੀ ਪਹੁੰਚ ਸਕੀ। ਬਹੁਤੀਆਂ ਸੀਟਾਂ 'ਤੇ ਜਿੱਤ ਦਾ ਅੰਤਰ ਵੀ ਘੱਟ ਰਿਹਾ। ਪਿਛਲੀ ਵਾਰ 4 ਸੀਟਾਂ ਜਿੱਤਣ ਵਾਲੀ 'ਆਪ' ਸਿਰਫ ਭਗਵੰਤ ਮਾਨ ਵਾਲੀ ਸੀਟ ਹੀ ਬਚਾਅ ਸਕੀ। ਅਕਾਲੀਆਂ ਨਾਲੋਂ ਲੋਕਾਂ ਦਾ ਰੋਸਾ ਦੂਰ ਨਹੀਂ ਹੋਇਆ। ਬਾਦਲ ਪਰਿਵਾਰ ਵਾਲੀਆਂ ਦੋ ਸੀਟਾਂ ਹੀ ਪੱਲੇ ਪਈਆਂ। ਬਠਿੰਡਾ ਸੀਟ ਹਰਸਿਮਰਤ ਕੌਰ ਬਾਦਲ ਮਸਾਂ ਕੱਢ ਸਕੀ। ਇਸੇ ਹਲਕੇ 'ਚੋਂ ਆਪ ਨੂੰ ਪਈਆਂ 134398, ਪੰਜਾਬ ਏਕਤਾ ਪਾਰਟੀ ਨੂੰ ਪਈਆਂ 38199 ਤੇ ਨੋਟਾ ਨੂੰ ਪਈਆਂ 13323 ਵੋਟਾਂ ਬੜਾ ਕੁਝ ਬਿਆਨ ਕਰ ਜਾਂਦੀਆਂ ਹਨ। ਭਾਜਪਾ ਨੇ ਭਾਵੇਂ 3 'ਚੋਂ 2 ਸੀਟਾਂ ਜਿੱਤੀਆਂ ਨੇ ਪਰ ਗੁਰਦਸਪੁਰ 'ਚ ਮੋਦੀ ਲਹਿਰ ਨਹੀਂ, ਬਲਕਿ ਸਨੀ ਦਿਉਲ ਦਾ ਨਿੱਜੀ ਪ੍ਰਭਾਵ ਤੇ ਕਾਂਗਰਸ ਦੀ ਫੁੱਟ ਜਿੱਤ ਦਾ ਕਾਰਨ ਰਹੀ ਹੈ।
ਪੀ.ਡੀ.ਏ. 'ਚ ਸ਼ਾਮਿਲ ਹੋ ਕੇ ਬਸਪਾ ਨੇ ਆਪਣੀ ਹਾਲਤ ਸੁਧਾਰੀ ਹੈ। ਅਨੰਦਪੁਰ ਸਾਹਿਬ ਤੋਂ 1 ਲੱਖ ਛਿਆਲੀ ਹਜ਼ਾਰ ਵੋਟਾਂ, ਹੁਸ਼ਿਆਰਪੁਰ ਤੋਂ 1 ਲੱਖ ਅਠਾਈ ਹਜ਼ਾਰ ਤੋਂ ਵਧੇਰੇ ਤੇ ਜਲੰਧਰ ਤੋਂ 2 ਲੱਖ ਤੋਂ ਵੱਧ ਵੋਟਾਂ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ। ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ ਲੁਧਿਆਣਾ ਤੋਂ ਦੂਜੇ ਨੰਬਰ ਤੇ ਫ਼ਤਹਿਗੜ੍ਹ ਸਾਹਿਬ ਤੋਂ 1 ਲੱਖ 42 ਹਜ਼ਾਰ ਵੋਟ ਲੈ ਕੇ ਤੀਜੇ ਸਥਾਨ 'ਤੇ ਰਹੀ। ਪਟਿਆਲੇ ਤੋਂ ਡਾ: ਗਾਂਧੀ ਇਕ ਲੱਖ ਇਕਾਹਠ ਹਜ਼ਾਰ ਵੋਟਾਂ ਲੈ ਕੇ ਤੀਜੇ ਸਥਾਨ 'ਤੇ ਰਹੇ ਤੇ ਫ਼ਰੀਦਕੋਟ ਤੋਂ 'ਆਪ' ਦਾ ਇਕ ਲੱਖ ਤੋਂ ਵਧੇਰੇ ਵੋਟਾਂ ਲੈ ਕੇ ਤੀਜੇ ਸਥਾਨ 'ਤੇ ਰਹਿਣਾ, ਖਡੂਰ ਸਾਹਿਬ ਤੋਂ ਪੰਜਾਬ ਏਕਤਾ ਪਾਰਟੀ ਦਾ 2 ਲੱਖ ਤੋਂ ਵਧੇਰੇ ਵੋਟ ਲੈ ਕੇ ਤੀਜੇ ਸਥਾਨ 'ਤੇ ਰਹਿਣਾ ਦਰਸਾਉਂਦਾ ਹੈ ਕਿ ਪੰਜਾਬ 'ਚ ਤੀਜੇ ਬਦਲ ਦੀ ਥਾਂ ਹਾਲੇ ਵੀ ਖਾਲੀ ਪਈ ਹੈ।
ਖਡੂਰ ਸਾਹਿਬ ਵਾਲੀ ਸੀਟ ਜਿਥੋਂ ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਮਰਹੂਮ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਚੋਣ ਲੜ ਰਹੇ ਸਨ, ਦੇ ਹੱਕ 'ਚ ਸਿੱਖ ਜਥੇਬੰਦੀਆਂ ਤੇ ਖੱਬੀਆਂ ਧਿਰਾਂ ਨੇ ਰਲ ਕੇ ਜ਼ੋਰ ਲਾਇਆ ਜੋ ਕੇ ਇਕ ਸ਼ੁਭ ਸ਼ਗਨ ਹੈ।
ਪੰਜਾਬ ਨੇ 1947 ਤੋਂ ਹੁਣ ਤੱਕ ਲੰਮਾ ਸਫ਼ਰ ਤੈਅ ਕੀਤਾ ਹੈ। ਬੜੇ ਉਤਰਾਅ-ਚੜ੍ਹਾਅ ਦੇਖੇ। ਸਰਕਾਰੀ ਤੇ ਗ਼ੈਰ-ਸਰਕਾਰੀ ਹਰ ਤਰ੍ਹਾਂ ਦਾ ਤਸ਼ੱਦਦ ਸਹਿਆ? 'ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ' ਵਾਂਗ ਨਵੀਆਂ ਵੰਗਾਰਾਂ ਦਾ ਸਾਹਮਣਾ ਕਰਕੇ ਇਸ ਦਾ ਰੂਪ ਨਿਖਰਿਆ ਹੈ। ਸਥਾਪਤੀ ਬਾਬਤ ਰੋਹ ਵੀ ਤਿੱਖਾ ਹੋਇਆ ਹੈ। ਇਸ ਸੰਘਰਸ਼ਮਈ ਸਫ਼ਰ ਸਦਕਾ ਇਥੇ ਪ੍ਰਚਲਤ ਬੌਧਿਕ ਹਲਕਿਆਂ ਨੇ ਵੀ ਆਪਣੀ ਸੋਚ ਨੂੰ ਨਿਖਾਰਿਆ ਹੈ। ਖ਼ਾਸ ਕਰ ਖੱਬੀਆਂ ਤੇ ਪੰਥਕ ਧਿਰਾਂ ਨੇ। ਪੰਜਾਬ ਲਗਾਤਾਰ ਰਿੱਝ ਰਿਹਾ ਤੇ ਕੁਝ ਨਵਾਂ ਘਟਿਤ ਕਰਨ ਵਾਲਾ ਸੂਬਾ ਹੈ। ਇਹੀ ਇਹਦਾ ਨਿਆਰਾਪਣ ਹੈ।
ਪਰ ਇਸ ਦੇ ਨਾਲ-ਨਾਲ ਖਦਸ਼ੇ ਤੇ ਚੁਣੌਤੀਆਂ ਵੀ ਬਹੁਤ ਹਨ। ਲੋਕਾਂ 'ਚ ਵਰਤਮਾਨ ਪਾਰਟੀਆਂ ਪ੍ਰਤੀ ਉਦਾਸੀਨਤਾ ਤੇ 'ਆਪ' ਵਰਗੇ ਵਰਤਾਰੇ ਨੇ ਜਿਸ ਤਰ੍ਹਾਂ ਲੋਕਾਂ ਦੇ ਸੁਪਨੇ ਚਕਨਾਚੂਰ ਕੀਤੇ ਉਸ ਤੋਂ ਡਰ ਹੈ ਕਿ ਕਿਤੇ ਚਾਲਬਾਜ਼ ਸਿਆਸਤਦਾਨ ਇਸ ਹਾਲਾਤ ਦਾ ਮੂੰਹ ਫ਼ਿਰਕਾਪ੍ਰਸਤੀ ਵੱਲ ਨਾ ਮੋੜ ਦੇਣ। ਸੰਘ ਪਰਿਵਾਰ ਵਲੋਂ ਸਿੱਖੀ ਨਾਲ ਟੁਟੇ ਤਬਕਿਆਂ ਤੇ ਦਲਿਤਾਂ ਨੂੰ ਭਰਮਾਉਣ ਲਈ ਹੱਥਕੰਢੇ ਅਪਣਾਉਣੇ, ਮੋਹਨ ਭਾਗਵਤ ਵਲੋਂ ਡੇਰਿਆਂ ਦੇ ਦੌਰੇ, ਫੂਲਕਾ ਵਰਗੀ ਹਸਤੀ ਦਾ ਭਾਜਪਾ ਵੱਲ ਉਦਾਰ ਦਿਖਣਾ ਸ਼ੁਭ ਸੰਕੇਤ ਨਹੀਂ ਹਨ।
ਕਮਿਊਨਿਸਟ ਭਾਵੇਂ ਵੋਟਾਂ ਦੀ ਰਾਜਨੀਤੀ 'ਚ ਕਮਜ਼ੋਰ ਹੋ ਗਏ। ਪਰ ਕਮਿਊਨਿਸਟ ਵਿਚਾਰਧਾਰਾ ਦਾ ਪੰਜਾਬ ਦੀ ਫਿਜ਼ਾ 'ਚ ਹਾਲੇ ਵੀ ਰੰਗ ਦਿਸਦਾ ਹੈ। ਚਾਹੇ ਜਥੇਬੰਧਕ ਘੋਲ ਹੋਣ, ਸਾਹਿਤ ਹੋਵੇ ਜਾਂ ਉਹ ਹਸਤੀਆਂ, ਜਿਨ੍ਹਾਂ ਨੇ ਲਹਿਰ ਦੇ ਕਮਜ਼ੋਰ ਹੋਣ ਕਾਰਨ ਨਿਰਾਸ਼ ਹੋ ਕੇ ਸਰਗਰਮ ਸਿਆਸਤ ਤੋਂ ਕਿਨਾਰਾ ਕਰ ਕੇ ਆਪਣੇ ਆਪ ਨੂੰ ਸਮਾਜਿਕ ਜਾਂ ਸਾਹਿਤਕ ਕੰਮਾਂ ਤੱਕ ਮਹਿਦੂਦ ਕਰ ਲਿਆ ਪਰ ਉਨ੍ਹਾਂ ਦਾ ਸਮਾਜ 'ਚ ਮਾਣ-ਸਤਿਕਾਰ ਕਾਇਮ ਹੈ। ਇਹ ਗੱਲ ਵੀ ਯਾਦ ਰੱਖਣ ਵਾਲੀ ਹੈ 'ਆਪ' ਨੇ ਪਿਛਲੀ ਵਾਰ ਚਾਰ ਸੀਟਾਂ ਉਨ੍ਹਾਂ ਇਲਾਕਿਆਂ 'ਚੋਂ ਹੀ ਜਿੱਤੀਆਂ ਸਨ ਜੋ ਖੱਬੇ ਪੱਖੀ ਘੋਲਾਂ ਵਾਲੇ ਸਨ।
ਇਹ ਨੰਗੀ ਚਿੱਟੀ ਸਚਾਈ ਹੈ ਕਿ ਅਜੋਕੇ ਸਮੇਂ ਫਾਸ਼ੀਵਾਦੀ ਤਾਕਤਾਂ ਦਾ ਟਾਕਰਾ ਸਿਰਫ ਖੱਬੀ ਵਿਚਾਰਧਾਰਾ ਰਾਹੀਂ ਹੀ ਕੀਤਾ ਜਾ ਸਕਦਾ ਹੈ। ਇਸੇ ਕਰਕੇ ਖੱਬਿਆਂ ਲਈ ਇਹ ਵੱਡਾ ਸਵਾਲ ਹੈ ਕਿ ਮੁਕਾਬਲਾ ਕਰਨਾ ਕਿਵੇਂ ਹੈ? ਦਲਿਤਾਂ ਤੇ ਘੱਟ-ਗਿਣਤੀਆਂ ਬਾਰੇ ਉਨ੍ਹਾਂ ਨੂੰ ਆਪਣੀ ਬਚੀ-ਖੁਚੀ ਸੰਕੀਰਨ ਸੋਚ ਛੱਡਣੀ ਪਵੇਗੀ। ਪੰਜਾਬ ਦੇ ਕਾਮਰੇਡਾਂ ਨੂੰ ਇਹ ਗੱਲ ਜ਼ਰੂਰ ਸੋਚਣੀ ਪਵੇਗੀ, ਜਿਸ ਭਗਤ ਸਿੰਘ ਦਾ ਨਾਂਅ ਲੈ ਕੇ ਮਨਪ੍ਰੀਤ ਬਾਦਲ ਪੰਜਾਬੀਆਂ ਨੂੰ ਆਪਣੇ ਮਗਰ ਲਾ ਸਕਦਾ ਹੈ, ਜੇ 'ਆਪ' ਵਾਲੇ ਭਗਤ ਸਿੰਘ ਤੇ ਇਨਕਲਾਬ ਦਾ ਨਾਂਅ ਲੈ ਕੇ ਪੰਜਾਬੀਆਂ ਦੇ ਦਿਲਾਂ ਵਿਚ ਵੜ ਸਕਦੇ ਹਨ (ਭਾਵੇਂ ਵਿਚਾਰਧਾਰਾ ਪੱਖੋਂ ਦੋਵਾਂ ਦਾ ਭਗਤ ਸਿੰਘ ਨਾਲ ਦੂਰ ਤੱਕ ਦਾ ਰਿਸ਼ਤਾ ਨਹੀਂ) ਫਿਰ ਕਾਮਰੇਡ ਕਿਉਂ ਨਹੀਂ ਅਜਿਹਾ ਕਰ ਸਕਦੇ?
ਕਿਤੇ ਇਸ ਲਈ ਤਾਂ ਨਹੀਂ ਜਿਸ ਭਗਤ ਸਿੰਘ ਨੂੰ ਉਹ ਸਿਰਫ 'ਸਮਾਜਵਾਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਇਆ ਨੌਜਵਾਨ' ਹੀ ਮੰਨਦੇ ਹਨ, ਜੇ ਉਸ ਨੂੰ ਕਮਿਊਨਿਸਟ ਵਿਚਾਰਕ ਵਜੋਂ ਅੱਗੇ ਲਿਆਉਣਗੇ ਤਾਂ ਉਨ੍ਹਾਂ ਦੀਆਂ ਪਾਰਟੀਆਂ ਦੇ ਸੰਸਥਾਪਕਾਂ ਦਾ ਕੱਦ ਘਟਿਆ ਹੋਇਆ ਨਜ਼ਰ ਆਉਣ ਲੱਗੇਗਾ।
ਇਹ ਗੱਲ ਧਿਆਨ ਦੇਣ ਵਾਲੀ ਹੈ ਜਦੋਂ ਤ੍ਰਿਪੁਰਾ 'ਚ ਫਾਸ਼ੀਵਾਦੀ ਲੈਨਿਨ ਦਾ ਬੁੱਤ ਤੋੜਦੇ ਹਨ ਉਦੋਂ ਆਮ ਲੋਕਾਂ ਨੂੰ ਦੱਸਣ ਲਈ ਭਗਤ ਸਿੰਘ ਹੀ ਚੇਤੇ ਆਉਂਦਾ ਹੈ 'ਅਖੇ ਇਹ ਓਹੀ ਲੈਨਿਨ ਹੈ, ਜਿਸ ਦੀ ਸੋਚ ਤੋਂ ਭਗਤ ਸਿੰਘ ਪ੍ਰਭਾਵਿਤ ਸੀ' ਉਸ ਸਮੇਂ ਕਿਸੇ ਵੀ ਖੱਬੀ ਧਿਰ ਦੇ ਲਬਾਂ 'ਤੇ ਉਨ੍ਹਾਂ ਦੀ ਆਪਣੀ ਪਾਰਟੀ ਦੇ ਸੰਸਥਾਪਕ ਜਾਂ ਨੇਤਾ ਦਾ ਨਾਂਅ ਨਹੀਂ ਆਉਂਦਾ। (ਸਮਾਪਤ)


-ਮੋਬਾਈਲ: 9915411894


ਖ਼ਬਰ ਸ਼ੇਅਰ ਕਰੋ

ਪ੍ਰੇਮ, ਭਗਤੀ ਤੇ ਗਿਆਨ ਦੇ ਮੁਜੱਸਮੇ ਸਨ ਸੰਤ ਕਬੀਰ

ਜਨਮ ਦਿਵਸ 'ਤੇ ਵਿਸ਼ੇਸ਼

ਭਾਰਤ ਮਹਾਨ ਰਿਸ਼ੀਆਂ ਮੁਨੀਆਂ, ਸੰਤ-ਮਹਾਤਮਾਵਾਂ ਤੇ ਗੁਰੂਆਂ-ਅਵਤਾਰਾਂ ਦੀ ਪਵਿੱਤਰ ਜਨਮ-ਭੋਇੰ ਹੈ। ਜੇਕਰ ਭਾਰਤ ਦੀ ਆਤਮਾ ਦੇ ਦਰਸ਼ਨ ਕਰਨੇ ਹੋਣ ਤਾਂ ਸਭ ਤੋਂ ਪਹਿਲਾਂ ਇੱਥੋਂ ਦੇ ਰਿਸ਼ੀਆਂ-ਮੁਨੀਆਂ-ਸੰਤਾਂ ਤੇ ਮਹਾਤਮਾਵਾਂ ਦੁਆਰਾ ਲੋਕ ਹਿੱਤ ਵਿਚ ਦਿੱਤੀਆਂ ...

ਪੂਰੀ ਖ਼ਬਰ »

ਕੰਮ ਕਰਨ ਵਾਲਿਆਂ ਲਈ ਸਿਆਸਤ ਤੇ ਅਫ਼ਸਰਸ਼ਾਹੀ ਨਾਲੋਂ ਐਨ.ਜੀ.ਓ. ਚੰਗੀ

ਬੀਤੇ ਦਿਨਾਂ ਦੌਰਾਨ ਟੈਲੀਵਿਜ਼ਨ ਚੈਨਲਾਂ, ਅਖ਼ਬਾਰਾਂ ਅਤੇ ਸੋਸ਼ਲ ਮੀਡੀਆ 'ਤੇ ਗ਼ੈਰ-ਸਰਕਾਰੀ ਸੰਸਥਾਵਾਂ (ਐਨ.ਜੀ.ਓ.) ਦੁਆਰਾ ਕੀਤੀਆਂ ਜਾਂਦੀਆਂ ਸਰਗਰਮੀਆਂ ਦੀ ਵਾਹਵਾ ਚਰਚਾ ਰਹੀ। ਸੋ, ਆਓ ਇਸ ਵਾਰ ਇਸੇ ਵਿਸ਼ੇ 'ਤੇ ਵਿਚਾਰ ਕਰਦੇ ਹਾਂ। ਦੁਨੀਆ ਵਿਚ ਲੱਖਾਂ ਐਨ.ਜੀ.ਓ. ...

ਪੂਰੀ ਖ਼ਬਰ »

ਸ਼ੰਘਾਈ ਸੰਮੇਲਨ 'ਚ ਭਾਰੂ ਰਿਹਾ ਭਾਰਤ ਦਾ ਪੱਖ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਸ਼ਕੇਕ (ਕਿਰਗਿਜ਼ਸਤਾਨ) 'ਚ ਹੋਈ ਸ਼ੰਘਾਈ ਕੋਆਰਪੋਰੇਸ਼ਨ ਆਰਗੇਨਾਈਜ਼ੇਸ਼ਨ (ਐਸ.ਸੀ.ਓ.) ਸੰਮੇਲਨ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਮਿਲਣ ਤੋਂ ਇਨਕਾਰ ਕਰ ਕੇ ਸਪੱਸ਼ਟ ਸੰਦੇਸ਼ ਭੇਜਿਆ ਹੈ ਕਿ ਜਦੋਂ ਤੱਕ ...

ਪੂਰੀ ਖ਼ਬਰ »

ਡਾਕਟਰਾਂ ਦੀ ਹੜਤਾਲ ਨਾਲ ਪੈਦਾ ਹੋਇਆ ਸੰਕਟ

ਪੱਛਮੀ ਬੰਗਾਲ ਦੇ ਤਿੰਨ ਜੂਨੀਅਰ ਡਾਕਟਰਾਂ ਨਾਲ ਹਿੰਸਕ ਕੁੱਟਮਾਰ ਤੋਂ ਬਾਅਦ ਸ਼ੁਰੂ ਹੋਏ ਡਾਕਟਰਾਂ ਦੇ ਅੰਦੋਲਨ ਦੇ ਸਮਰਥਨ ਵਿਚ ਡਾਕਟਰਾਂ ਵਲੋਂ 17 ਜੂਨ ਦੀ ਦੇਸ਼ ਪੱਧਰੀ ਹੜਤਾਲ ਦੇ ਐਲਾਨ ਨੇ ਜਿਥੇ ਆਮ ਲੋਕਾਂ, ਖਾਸ ਤੌਰ 'ਤੇ ਮਰੀਜ਼ਾਂ ਸਾਹਮਣੇ ਗੰਭੀਰ ਸੰਕਟ ਖੜ੍ਹਾ ਕਰ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX