ਕੋਲਕਾਤਾ 'ਚ ਭਾਜਪਾ ਦੀ ਪਹਿਲੀ ਵਿਸ਼ਾਲ ਚੋਣ ਰੈਲੀ ਨੂੰ ਕੀਤਾ ਸੰਬੋਧਨ
ਰਣਜੀਤ ਸਿੰਘ ਲੁਧਿਆਣਵੀ
ਕੋਲਕਾਤਾ, 7 ਮਾਰਚ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਤਿੱਖਾ ਹਮਲਾ ਬੋਲਦਿਆਂ ਦੋਸ਼ ਲਗਾਇਆ ਹੈ ਕਿ ਸੂਬੇ ਦੇ ਲੋਕਾਂ ਨੇ ਖੱਬੇ-ਪੱਖੀ ਸ਼ਾਸਨ ਦੇ ਖ਼ਤਮੇ ਲਈ ਉਸ (ਮਮਤਾ) 'ਤੇ ਭਰੋਸਾ ਕੀਤਾ ਪਰ ਉਸ ਨੇ ਉਨ੍ਹਾਂ ਨੂੰ 'ਧੋਖਾ ਦਿੱਤਾ ਤੇ ਬੇਇੱਜ਼ਤ' ਕੀਤਾ | ਇਸ ਦੇ ਨਾਲ ਮੋਦੀ ਨੇ ਮਮਤਾ 'ਤੇ ਭਾਈ-ਭਤੀਜਾਵਾਦ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਉਸ ਨੇ ਸੂਬੇ ਦੇ ਲੋਕਾਂ ਦੀ ਵੱਡੀ ਭੈਣ (ਦੀਦੀ) ਬਣਨ ਦੀ ਬਜਾਏ ਆਪਣੇ 'ਭਤੀਜੇ' ਦੀ 'ਭੂਆ' ਬਣਨ ਨੂੰ ਤਰਜੀਹ ਦਿੱਤੀ ਹੈ | ਪ੍ਰਧਾਨ ਮੰਤਰੀ ਨੇ ਪੱਛਮੀ ਬੰਗਾਲ 'ਚ ਚੋਣਾਂ ਦਾ ਐਲਾਨ ਹੋਣ ਬਾਅਦ ਕੋਲਕਾਤਾ ਦੇ ਬਿ੍ਗੇਡ ਪਰੇਡ ਗਰਾਊਾਡ 'ਚ ਭਾਜਪਾ ਦੀ ਪਹਿਲੀ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਆਪਣੇ ਵਿਰੋਧੀਆਂ 'ਤੇ ਤਿੱਖੇ ਹਮਲੇ ਕੀਤੇ ਜੋ ਉਸ (ਮੋਦੀ) 'ਤੇ ਮੁੱਠੀ ਭਰ ਕਾਰੋਬਾਰੀ ਦੋਸਤਾਂ ਦਾ ਪੱਖ ਪੂਰਨ ਦਾ ਦੋਸ਼ ਲਗਾਉਂਦੇ ਹਨ | ਮੋਦੀ ਨੇ ਮਮਤਾ ਬੈਨਰਜੀ 'ਤੇ ਬੰਗਾਲ ਦੇ ਲੋਕਾਂ ਦੀਆਂ ਉਮੀਦਾਂ ਤੇ ਸੁਪਨਿਆਂ ਨੂੰ ਚਕਨਾਚੂਰ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਲੋਕ ਉਸ ਨੂੰ ਕਿੰਨੇ ਪਿਆਰ-ਸਤਿਕਾਰ ਨਾਲ 'ਦੀਦੀ' ਆਖਦੇ ਹਨ ਪਰ ਉਸ ਨੇ ਇਕ ਭਤੀਜੇ ਦੀ ਭੂਆ ਬਣ ਕੇ ਆਪਣੇ ਸਮਰਥਕ ਲੋਕਾਂ ਦੀ ਅਣਦੇਖੀ ਕੀਤੀ ਹੈ | ਭਾਜਪਾ ਵਲੋਂ ਦੋਸ਼ ਲਗਾਇਆ ਜਾਂਦਾ ਹੈ ਕਿ ਤਿ੍ਣਮੂਲ ਕਾਂਗਰਸ ਦੀ ਮੁਖੀ ਆਪਣੇ ਡਾਇਮੰਡ ਹਾਰਬਰ ਤੋਂ ਸੰਸਦ ਮੈਂਬਰ ਭਤੀਜੇ ਅਭਿਸ਼ੇਕ ਬੈਨਰਜੀ ਨੂੰ ਸੂਬੇ ਦਾ ਅਗਲਾ ਮੁੱਖ ਮੰਤਰੀ ਬਣਾਉਣ ਦੀ ਕੋਸ਼ਿਸ਼ 'ਚ ਲੱਗੀ ਹੋਈ ਹੈ | ਇਸ ਮੌਕੇ ਮੋਦੀ ਨੇ ਉਨ੍ਹਾਂ 'ਤੇ ਆਪਣੇ ਚਹੇਤੇ ਕਾਰੋਬਾਰੀ ਮਿੱਤਰਾਂ ਦਾ ਪੱਖ ਪੂਰਨ ਦਾ ਦੋਸ਼ ਲਗਾਉਣ ਵਾਲੇ ਕਾਂਗਰਸ ਨੇਤਾ ਰਾਹੁਲ ਗਾਂਧੀ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਭਾਰਤ ਦੇ 130 ਕਰੋੜ ਲੋਕ ਉਸ ਦੇ ਦੋਸਤ ਹਨ ਅਤੇ ਉਹ ਇਨ੍ਹਾਂ ਸਭ ਲਈ ਕੰਮ ਕਰਦੇ ਹਨ | ਉਨ੍ਹਾਂ ਦੱਸਿਆ ਕਿ ਮੈਂ ਆਪਣੇ 90 ਲੱਖ ਬੰਗਾਲ ਦੇ ਮਿੱਤਰਾਂ ਨੂੰ ਗੈਸ ਕੁਨੈਕਸ਼ਨ ਦਿੱਤੇ ਹਨ ਅਤੇ ਚਾਹ ਬਾਗਾਂ 'ਚ ਕੰਮ ਕਰਨ ਵਾਲੇ ਆਪਣੇ ਮਿੱਤਰਾਂ ਲਈ ਸਮਾਜਿਕ ਸੁਰੱਖਿਆ ਯੋਜਨਾ ਲਾਗੂ ਕੀਤੀ ਹੈ | ਉਨ੍ਹਾਂ ਮਮਤਾ ਬੈਨਰਜੀ ਵਲੋਂ ਅੰਦਰੂਨੀ-ਬਾਹਰੀ (ਇਨਸਾਈਡਰ-ਆਊਟਸਾਈਡਰ) ਦੇ ਦੋਸ਼ ਲਗਾਉਣ ਦਾ ਜਵਾਬ ਦਿੰਦਿਆਂ ਕਿਹਾ ਕਿ ਭਾਜਪਾ ਬਾਹਰੀ ਕਿਵੇਂ ਹੋ ਸਕਦੀ ਹੈ ਜਦ ਉਨ੍ਹਾਂ ਦੇ ਪ੍ਰੇਰਨਾ ਸਰੋਤ ਪਾਰਟੀ ਦੇ ਸੰਸਥਾਪਕ ਸ਼ਿਆਮਾ ਪ੍ਰਸਾਦ ਮੁਖਰਜੀ ਇਕ ਬੰਗਾਲੀ ਸਨ | ਉਨ੍ਹਾਂ ਟੀ.ਐਮ.ਸੀ. ਦੇ ਸੂਬੇ 'ਚ 10 ਸਾਲ ਦੇ ਸਾਸ਼ਨ ਨੂੰ ਲੋਕਤੰਤਰ ਦੀ ਬਜਾਏ 'ਲੁੱਟਤੰਤਰ' 'ਚ ਤਬਦੀਲ ਕਰਨ ਦੇ ਦੋਸ਼ ਲਗਾਉਂਦਿਆ ਕਿਹਾ ਕਿ ਸਾਡੀ ਪਾਰਟੀ ਦੀ ਪ੍ਰਤੀਬੱਧਤਾ 'ਸਭ ਦਾ ਸਾਥ, ਸਭ ਦਾ ਵਿਸ਼ਵਾਸ' 'ਚ ਹੈ |
ਨਾਮਵਰ ਅਦਾਕਾਰ ਮਿûਨ ਚਕਰਵਰਤੀ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੋਲਕਾਤਾ ਦੀ ਬਿ੍ਗੇਡ ਪਰੇਡ ਗਰਾਊਾਡ ਵਿਖੇ ਹੋਣ ਵਾਲੀ ਵਿਸ਼ਾਲ ਰੈਲੀ ਤੋਂ ਪਹਿਲਾਂ ਭਾਜਪਾ 'ਚ ਸ਼ਾਮਿਲ ਹੋ ਗਏ ਹਨ, ਉਨ੍ਹਾਂ ਦਾ ਪਾਰਟੀ 'ਚ ਸ਼ਾਮਿਲ ਹੋਣ 'ਤੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਕੈਲੈਸ਼ ਵਿਜੇਵਰਗੀਆ, ਸੂਬਾ ਭਾਜਪਾ ਪ੍ਰਧਾਨ ਦਿਲੀਪ ਘੋਸ਼ ਤੇ ਹੋਰਾਂ ਨੇ ਸਵਾਗਤ ਕੀਤਾ | ਇਸ ਮੌਕੇ ਦਿਲੀਪ ਘੋਸ ਤੋਂ ਭਾਜਪਾ ਦਾ ਝੰਡਾ ਪ੍ਰਾਪਤ ਕਰਦਿਆਂ ਅਦਾਕਾਰੀ 'ਚ ਰਾਸ਼ਟਰੀ ਇਨਾਮ ਜੇਤੂ ਮਿûਨ ਚੱਕਰਵਰਤੀ ਨੇ ਕਿਹਾ ਕਿ ਉਹ ਹਮੇਸ਼ਾ ਪਿਛੜੇ ਤੇ ਅਣਗੌਲਿਆ ਲਈ ਕੰਮ ਕਰਨਾ ਚਾਹੁੰਦੇ ਸਨ ਅਤੇ ਭਗਵਾ ਪਾਰਟੀ ਨੇ ਉਨ੍ਹਾਂ ਦੀ ਇਸ ਇੱਛਾ ਨੂੰ ਪੂਰੀ ਕਰਨ ਲਈ ਪਲੇਟਫਾਰਮ ਮੁਹੱਈਆ ਕਰਵਾਇਆ ਹੈ | ਇਸ ਤੋਂ ਪਹਿਲਾਂ ਤਿ੍ਣਮੂਲ ਕਾਂਗਰਸ ਦੇ ਰਾਜ ਸਭਾ ਮੈਂਬਰ ਰਹਿ ਚੁੱਕੇ ਮਿûਨ ਨੇ ਕਿਹਾ ਕਿ ਉਸ ਨੂੰ ਬੰਗਾਲੀ ਹੋਣ 'ਤੇ ਮਾਣ ਅਤੇ ਉਹ ਹਮੇਸ਼ਾ ਜਿੰਦਗੀ 'ਚ ਕੁਝ ਵੱਡਾ ਕਰਨਾ ਚਾਹੁੰਦੇ ਸਨ, ਪਰ ਕਦੇ ਨਹੀਂ ਸੀ ਸੋਚਿਆ ਕਿ ਵਿਸ਼ਵ ਦੇ ਸਭ ਤੋਂ ਹਰਮਨ ਪਿਆਰੇ ਨੇਤਾ ਨਰਿੰਦਰ ਮੋਦੀ ਦੀ ਮੌਜੂਦਗੀ ਵਾਲੀ ਰੈਲੀ ਦੇ ਮੰਚ 'ਤੇ ਬਿਰਾਜ਼ਮਾਨ ਹੋਵਾਂਗਾ |
100 ਬਿਸਤਰਿਆਂ ਵਾਲੇ ਹਸਪਤਾਲ 'ਚ ਨਹੀਂ ਹੈ ਕੈਸ਼ ਕਾਊਾਟਰ
ਜਗਤਾਰ ਸਿੰਘ
ਨਵੀਂ ਦਿੱਲੀ, 7 ਮਾਰਚ-ਇਤਿਹਾਸਕ ਗੁਰਦੁਆਰਾ ਬਾਲਾ ਸਾਹਿਬ ਵਿਖੇ ਬਣਾਏ 100 ਬੈੱਡਾਂ ਵਾਲੇ ਕਿਡਨੀ ਡਾਇਲਸਿਸ ਹਸਪਤਾਲ ਦਾ ਉਦਘਾਟਨ ਬਾਬਾ ਬਚਨ ਸਿੰਘ ਕਾਰ ਸੇਵਾ ਵਲੋਂ ਪੰਥਕ ਸ਼ਖਸੀਅਤਾਂ ਤੇ ਸੰਗਤਾਂ ਦੀ ਮੌਜੂਦਗੀ 'ਚ ਕੀਤਾ ਗਿਆ | ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 'ਪੰਥ ਰਤਨ ਬਾਬਾ ਹਰਬੰਸ ਸਿੰਘ' (ਕਾਰ ਸੇਵਾ) ਦੇ ਨਾਂਅ 'ਤੇ ਬਣਾਏ ਦੇਸ਼ ਦੇ ਸਭ ਤੋਂ ਵੱਡੇ ਡਾਇਲਸਿਸ ਹਸਪਤਾਲ 'ਚ ਮਰੀਜ਼ਾਂ ਦਾ ਡਾਇਲਸਿਸ ਮੁਫ਼ਤ ਹੋਏਗਾ, ਕਿਉਂਕਿ ਇਸ ਹਸਪਤਾਲ 'ਚ ਕੋਈ ਕੈਸ਼ ਜਾਂ ਬਿਲਿੰਗ ਕਾਊਾਟਰ ਬਣਾਇਆ ਹੀ ਨਹੀਂ ਗਿਆ | ਉਦਘਾਟਨੀ ਸਮਾਗਮ 'ਚ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ, ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ, ਪਟਨਾ ਸਾਹਿਬ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿੱਤ, ਬੀਬੀ ਰਣਜੀਤ ਕੌਰ, ਕੁਲਦੀਪ ਸਿੰਘ ਭੋਗਲ, ਕਿਸਾਨ ਆਗੂ ਰਾਕੇਸ਼ ਟਿਕੈਤ ਤੇ ਰਜਿੰਦਰ ਸਿੰਘ ਚੱਢਾ, ਕੁਲਦੀਪ ਸਿੰਘ ਭੋਗਲ ਸਮੇਤ ਸੰਗਤਾਂ ਨੇ ਹਾਜ਼ਰੀ ਭਰੀ | ਗਿਆਨੀ ਰਣਜੀਤ ਸਿੰਘ ਨੇ ਸੰਬੋਧਨ ਦੌਰਾਨ ਦਿੱਲੀ ਕਮੇਟੀ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ | ਇਸ ਦੌਰਾਨ ਸਿਰਸਾ ਤੇ ਕਾਲਕਾ ਨੇ ਕਿਹਾ ਕਿ ਇਹ ਸਿੱਖ ਕੌਮ ਅਤੇ ਦਿੱਲੀ ਕਮੇਟੀ ਲਈ ਮਾਣ ਵਾਲਾ ਮੌਕਾ ਹੈ, ਕਿਉਂਕਿ ਇਸ ਨੇ ਦੇਸ਼ ਦੇ ਸਭ ਤੋਂ ਵੱਡੇ ਹਸਪਤਾਲ ਨੂੰ ਬਣਾਉਣ ਤੇ ਸ਼ੁਰੂ ਕਰਨ ਲਈ ਪੂਰੀ ਯੋਜਨਾਬੰਦੀ ਨਾਲ ਕੰਮ ਕੀਤਾ | ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਇਕ ਸਮੇਂ 101 ਮਰੀਜ਼ਾਂ ਦਾ ਡਾਇਲਸਿਸ ਹੋ ਸਕੇਗਾ ਤੇ ਰੋਜ਼ਾਨਾ 500 ਮਰੀਜ਼ਾਂ ਦਾ ਡਾਇਲਸਿਸ ਹੋ ਸਕੇਗਾ | ਦਿੱਲੀ ਕਮੇਟੀ ਵੱਡੇ ਕਾਰਪੋਰੇਟ ਘਰਾਣਿਆਂ ਤੋਂ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਟੀ (ਸੀ. ਐਸ. ਆਰ.), ਅਜਿਹੇ ਪ੍ਰਾਜੈਕਟਾਂ ਲਈ ਯੋਗਦਾਨ ਪਾਉਣ ਵਾਲੇ ਸੱਜਣਾਂ ਦੇ ਯੋਗਦਾਨ ਤੇ ਸਰਕਾਰੀ ਸਕੀਮਾਂ ਦਾ ਪੂਰਾ ਲਾਭ ਲੈ ਕੇ ਇਸ ਹਸਪਤਾਲ ਨੂੰ ਚਲਾਏਗੀ | ਸਮਾਗਮ 'ਚ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਹਸਪਤਾਲ ਦੇ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਬਿਨਾਂ ਬਿਲਿੰਗ ਕਾਊਾਟਰ ਵਾਲਾ ਹਸਪਤਾਲ ਸਿਰਫ ਸਿੱਖ ਹੀ ਬਣਾ ਸਕਦੇ ਹਨ | ਉਨ੍ਹਾਂ ਕਿਹਾ ਕਿ ਇਥੇ ਹਰੇਕ ਲੋੜਵੰਦ ਮਰੀਜ਼ ਨੂੰ ਮੁਫ਼ਤ ਡਾਇਲਸਿਸ ਦੀ ਸਹੂਲਤ ਉਪਲਬਧ ਹੋਏਗੀ | ਉਨ੍ਹਾਂ ਨੇ ਦਿੱਲੀ ਦੇ ਗੁਰੂ ਘਰਾਂ ਵਲੋਂ ਲੰਬੇ ਸਮੇਂ ਤੋਂ ਕਿਸਾਨ ਸੰਘਰਸ਼ਾਂ ਵਾਸਤੇ ਲੰਗਰ ਦੇ ਪਾਏ ਜਾ ਰਹੇ ਯੋਗਦਾਨ ਦੀ ਭਰਵੀਂ ਸ਼ਲਾਘਾ ਕੀਤੀ | ਦਿੱਲੀ ਕਮੇਟੀ ਪ੍ਰਬੰਧਕਾਂ ਮੁਤਾਬਿਕ ਹਸਪਤਾਲ ਸ਼ੁਰੂ ਕਰਕੇ ਉਨ੍ਹਾਂ ਨੇ ਪਿਛੋਕੜ 'ਚ ਸੰਗਤਾਂ ਨਾਲ ਕੀਤੇ ਵਾਅਦੇ ਨੂੰ ਨਿਭਾਇਆ ਹੈ |
ਰੋਮ, 7 ਮਾਰਚ (ਏਜੰਸੀ)-ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਮਾਟਿਓ ਪੈਲੀਕੋਨ ਰੈਂਕਿੰਗ ਕੁਸ਼ਤੀ ਸੀਰੀਜ਼ 'ਚ ਜਿੱਤ ਦਰਜ ਕਰਕੇ ਲਗਾਤਾਰ ਦੂਸਰੇ ਹਫ਼ਤੇ ਦੂਸਰਾ ਸੋਨ ਤਗਮਾ ਜਿੱਤਿਆ | ਉਸ ਨੇ ਇਸ ਜਿੱਤ ਦੇ ਨਾਲ ਹੀ ਆਪਣੇ ਵਜ਼ਨ ਵਰਗ 'ਚ ਫਿਰ ਤੋਂ ਨੰਬਰ-1 ਰੈਂਕਿੰਗ ਹਾਸਲ ਕੀਤੀ | ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਗਮਾ ਜੇਤੂ ਵਿਨੇਸ਼ ਟੋਕਿਓ ਉਲੰਪਿਕ ਖੇਡਾਂ ਲਈ ਕੁਆਲੀਫਾਈ ਕਰਨ ਵਾਲੀ ਇਕਮਾਤਰ ਭਾਰਤੀ ਮਹਿਲਾ ਪਹਿਲਵਾਨ ਹੈ | ਉਸ ਨੇ 53 ਕਿੱਲੋਗ੍ਰਾਮ ਦੇ ਫਾਈਨਲ 'ਚ ਕੈਨੇਡਾ ਦੀ ਡਾਇਨਾ ਮੈਰੀ ਹੈਲਨ ਵੀਕਰ ਨੂੰ 4-0 ਨਾਲ ਹਰਾਇਆ | ਵਿਨੇਸ਼ (26) ਨੇ ਆਪਣੇ ਸਾਰੇ ਅੰਕ ਪਹਿਲੇ ਪੀਰੀਅਡ 'ਚ ਹਾਸਲ ਕਰ ਲਏ ਅਤੇ ਦੂਸਰੇ ਪੀਰੀਅਡ 'ਚ ਆਪਣੀ ਬੜਤ ਬਰਕਰਾਰ ਰੱਖ ਕੇ ਸੋਨ ਤਗਮਾ ਜਿੱਤਿਆ | ਵਿਨੇਸ਼ ਨੇ ਪਿਛਲੇ ਹਫ਼ਤੇ ਕੀਵ 'ਚ ਸੋਨ ਤਗਮਾ ਜਿੱਤਿਆ ਸੀ ਅਤੇ ਇਸ ਨਾਲ ਉਸ ਨੂੰ ਵਿਸ਼ਵਾਸ ਹੋ ਗਿਆ ਕਿ ਉਲੰਪਿਕ ਲਈ ਉਸ ਦੀਆਂ ਤਿਆਰੀਆਂ ਸਹੀ ਚੱਲ ਰਹੀਆਂ ਹਨ | ਇਸ ਭਾਰਤੀ ਪਹਿਲਵਾਨ ਨੇ ਮੁਕਾਬਲੇ 'ਚ ਵਿਸ਼ਵ ਦੀ ਨੰਬਰ ਤਿੰਨ ਪਹਿਲਵਾਨ ਦੇ ਰੂਪ 'ਚ ਪ੍ਰਵੇਸ਼ ਕੀਤਾ ਸੀ, ਪਰ 14 ਪੁਆਇੰਟ ਜਿੱਤ ਕੇ ਦੁਬਾਰਾ ਵਿਸ਼ਵ ਨੰਬਰ-1 ਬਣ ਗਈ | ਕੈਨੇਡਾ ਦੀ ਪਹਿਲਵਾਨ ਪਹਿਲਾਂ 40ਵੇਂ ਨੰਬਰ 'ਤੇ ਸੀ, ਪਰ ਹੁਣ ਉਹ ਵਿਨੇਸ਼ ਦੇ ਬਾਅਦ ਨੰਬਰ-2 ਬਣ ਗਈ ਹੈ |
ਬੀਜਿੰਗ, 7 ਮਾਰਚ (ਏਜੰਸੀ)-ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ ਕਿ ਚੀਨ ਤੇ ਭਰਤ ਨੂੰ ਇਕ ਦੂਜੇ 'ਤੇ ਰੋਕ ਨਹੀਂ ਲਗਾਉਣੀ ਚਾਹੀਦੀ ਤੇ ਆਪਸੀ ਸ਼ੱਕ ਨੂੰ ਦੂਰ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਸਰਹੱਦੀ ਮੁੱਦੇ ਸੁਲਝਾਉਣ ਲਈ ਦੁਵੱਲੇ ਸਹਿਯੋਗ ਨੂੰ ਵਧਾ ਕੇ ਸੁਖਾਵਾਂ ਮਾਹੌਲ ਬਣਾਉਣਾ ਚਾਹੀਦਾ ਹੈ | ਵਾਂਗ ਨੇ ਸਰਹੱਦੀ ਵਿਵਾਦ ਨੂੰ ਚੀਨ-ਭਾਰਤ ਸਬੰਧਾਂ ਦੀ ਪੂਰੀ ਕਹਾਣੀ ਨਾ ਕਰਾਰ ਦਿੰਦਿਆਂ ਕਿਹਾ ਕਿ ਦੋਵੇਂ ਦੇਸ਼ ਮਿੱਤਰ ਤੇ ਭਾਈਵਾਲ ਹਨ ਪਰ ਉਨ੍ਹਾਂ ਨੂੰ ਇਕ-ਦੂਜੇ ਦਾ ਸ਼ੱਕ ਦੂਰ ਕਰਨਾ ਚਾਹੀਦਾ ਹੈ | ਪਿਛਲੇ ਸਾਲ ਮਈ 'ਚ ਪੂਰਬੀ ਲੱਦਾਖ 'ਚ ਤਣਾਅਪੂਰਨ ਸਥਿਤੀ ਤੋਂ ਬਾਅਦ ਚੀਨ-ਭਾਰਤ ਸਬੰਧਾਂ ਦੀ ਵਰਤਮਾਨ ਸਥਿਤੀ 'ਤੇ ਸਾਲਾਨਾ ਪ੍ਰੈੱਸ ਕਾਨਫਰੰਸ ਦੌਰਾਨ ਇਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਦੋਵੇਂ ਦੇਸ਼ ਆਪਣੇ ਵਿਵਾਦਾਂ ਦਾ ਸਹੀ ਢੰਗ ਨਾਲ ਪ੍ਰਬੰਧਨ ਕਰਨ ਤੇ ਦੁਵੱਲੇ ਸਹਿਯੋਗ ਦਾ ਵਿਸਥਾਰ ਕਰਨ |
ਖੰਨਾ, 7 ਮਾਰਚ (ਹਰਜਿੰਦਰ ਸਿੰਘ ਲਾਲ)-ਕੇਂਦਰ ਤੇ ਪੰਜਾਬ ਸਰਕਾਰ ਦੇ ਫ਼ੈਸਲਿਆਂ ਵਿਰੁੱਧ ਪੰਜਾਬ ਭਰ ਦੇ ਆੜ੍ਹਤੀਆਂ ਵਲੋਂ 10 ਮਾਰਚ ਤੋਂ ਅਣਮਿਥੇ ਸਮੇਂ ਲਈ ਪੰਜਾਬ ਦੀਆਂ ਸਾਰੀਆਂ ਅਨਾਜ ਮੰਡੀਆਂ ਬੰਦ ਕਰਕੇ ਰੋਸ ਪ੍ਰਗਟ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ¢ ਇਸ ਫ਼ੈਸਲੇ ਦਾ ਐਲਾਨ ਅੱਜ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਖੇ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਆੜ੍ਹਤੀਆਂ ਨਾਲ ਮੀਟਿੰਗ ਕਰਨ ਉਪਰੰਤ ਕੀਤਾ¢ ਚੀਮਾ ਨੇ ਕਿਹਾ ਕਿ ਕਿਸਾਨੀ ਸੰਘਰਸ਼ 'ਚ ਆੜ੍ਹਤੀਆਂ ਦੀ ਸ਼ਮੂਲੀਅਤ ਕਰ ਕੇ ਕੇਂਦਰ ਸਰਕਾਰ ਵਲੋਂ ਫ਼ਸਲਾਂ ਦੀ ਖ਼ਰੀਦ ਅਤੇ ਅਦਾਇਗੀ ਕਿਸਾਨਾਂ ਦੀ ਜ਼ਮੀਨ ਦੀਆਂ ਜਮ੍ਹਾਂਬੰਦੀਆਂ ਲੈ ਕੇ ਕਰਨ ਦਾ ਫ਼ਰਮਾਨ ਜਾਰੀ ਕੀਤਾ ਗਿਆ ਹੈ ਅਤੇ ਨਾਲ ਹੀ ਪੰਜਾਬ ਸਰਕਾਰ ਨੇ ਵੀ ਕੇਂਦਰ ਸਰਕਾਰ ਦੇ ਇਸ ਫ਼ੈਸਲੇ 'ਤੇ ਮੋਹਰ ਲਾਉਂਦਿਆਂ ਕੇਂਦਰ ਨੂੰ ਭਰੋਸਾ ਦਿੱਤਾ ਹੈ ਕਿ ਕਣਕ ਦੀ ਇਸ ਫ਼ਸਲ ਤੋਂ ਕੇਂਦਰ ਦੇ ਹੁਕਮ ਲਾਗੂ ਕਰ ਦਿੱਤੇ ਜਾਣਗੇ¢ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿਛਲੇ ਤਿੰਨ ਸੀਜ਼ਨਾਂ ਤੋਂ ਆੜ੍ਹਤੀਆਂ ਦੀ ਲਗਪਗ ਡੇਢ ਸੌ ਕਰੋੜ ਆੜ੍ਹਤ ਅਤੇ ਪੰਜਾਹ ਕਰੋੜ ਮਜ਼ਦੂਰੀ ਰੋਕੀ ਬੈਠੀ ਹੈ, ਜਿਸ ਨੂੰ ਲੈਣ ਲਈ ਜਦੋਂ ਵੀ ਆੜ੍ਹਤੀ ਖ਼ੁਰਾਕ ਮੰਤਰੀ ਨੂੰ ਮਿਲਦੇ ਹਨ ਤਾਂ ਆੜ੍ਹਤੀਆਂ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ ¢ ਹੁਣ ਆਰ.ਟੀ.ਆਈ. ਰਾਹੀਂ ਮਿਲੀ ਸੂਚਨਾ ਨੇ ਪੰਜਾਬ ਸਰਕਾਰ ਦਾ ਝੂਠ ਨੰਗਾ ਕਰ ਦਿੱਤਾ ਹੈ ¢ ਚੀਮਾ ਨੇ ਦੱਸਿਆ ਕਿ ਪੰਜਾਬ ਦੇ ਖੇਤੀਬਾੜੀ ਕਾਨੂੰਨ 'ਚ ਕਿਸਾਨ ਨੂੰ ਆਪਣੀ ਮਰਜ਼ੀ ਮੁਤਾਬਿਕ ਅਦਾਇਗੀ ਆੜ੍ਹਤੀ ਜਾਂ ਖ਼ਰੀਦਦਾਰ ਤੋਂ ਲੈਣ ਦਾ ਹੱਕ ਹਾਸਲ ਹੈ, ਪਰ ਪੰਜਾਬ ਸਰਕਾਰ ਦੇ ਖ਼ੁਰਾਕ ਵਿਭਾਗ ਦੇ ਅਧਿਕਾਰੀ ਕੇਂਦਰ ਸਰਕਾਰ ਨੂੰ ਏ.ਪੀ.ਐਮ.ਸੀ. ਦਾ ਵੇਰਵਾ ਨਹੀਂ ਭੇਜ ਰਹੇ ¢ ਚੀਮਾ ਨੇ ਕਿਹਾ ਕਿ 10 ਮਾਰਚ ਤੋਂ ਪੰਜਾਬ ਦੇ ਆੜ੍ਹਤੀ ਨਵੇਂ ਅਦਾਇਗੀ ਕਾਨੂੰਨਾਂ ਵਿਰੁੱਧ ਰੋਸ ਧਰਨੇ ਦੇਣਗੇ ਅਤੇ ਲਗਾਤਾਰ ਹੜਤਾਲ ਵੀ ਰੱਖਣਗੇ¢ ਇਸ ਮÏਕੇ ਜ਼ਿਲ੍ਹਾ ਪ੍ਰਧਾਨ ਅਜਮੇਰ ਸਿੰਘ ਧਾਲੀਵਾਲ, ਰਾਜੀਵ ਮਲਹੋਤਰਾ, ਗੁਰਿੰਦਰ ਸਿੰਘ ਬਸੀ ਪਠਾਣਾਂ, ਦਵਿੰਦਰ ਸਿੰਘ ਝੱਜ ਸਾਹਨੇਵਾਲ, ਸੱਤਪਾਲ ਰਾਏਕੋਟ, ਕੁਲਵੰਤ ਸਿੰਘ ਅÏਜਲਾ, ਗੁਰਮੇਲ ਸਿੰਘ ਨਾਗਰਾ, ਜਸਪਾਲ ਸਿੰਘ ਨਾਗਰਾ, ਗੁਰਜੀਤ ਸਿੰਘ ਨਾਗਰਾ, ਮੋਹਿਤ ਗੋਇਲ, ਤੀਰਥ ਧੀਰ, ਜਤਿੰਦਰ ਭਾਰਗਵ, ਸੁੱਖਾ ਢਿੱਲੋਂ, ਬਲਵੀਰ ਸਿੰਘ ਗੋਹ, ਬਲਵਿੰਦਰ ਸਿੰਘ ਗੋਹ, ਸੁਰਿੰਦਰ ਸ਼ਾਹੀ, ਗੁਰਪਾਲ ਪ੍ਰਵੀਨ, ਰਣਜੀਤ ਸਿੰਘ ਨਿਊਆਂ ਆਦਿ ਹਾਜ਼ਰ ਸਨ ¢
ਪਟਿਆਲਾ, 7 ਮਾਰਚ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਤੇ ਯੂ.ਟੀ. ਮੁਲਾਜ਼ਮ ਸੰਘਰਸ਼ ਮੋਰਚੇ ਵਲੋਂ ਅੱਜ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਪੂਰਾ ਕਰਵਾਉਣ ਤੇ ਹੋਰ ਮੰਗਾਂ ਨੂੰ ਲੈ ਕੇ ਪਟਿਆਲਾ ਵਿਖੇ ਰੋਸ ਰੈਲੀ ਕਰਨ ਉਪਰੰਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਵੱਲ ਕੂਚ ਕਰ ਦਿੱਤਾ, ਜਿਥੇ ਵਾਈ.ਪੀ.ਐਸ. ਚੌਕ 'ਚ ਤਾਇਨਾਤ ਭਾਰੀ ਪੁਲਿਸ ਫੋਰਸ ਨੇ ਧਰਨਾਕਾਰੀਆਂ ਨੂੰ ਰਸਤੇ 'ਚ ਰੋਕ ਲਿਆ, ਜਿਥੇ ਦੋਹਾਂ ਧਿਰਾਂ ਵਿਚਕਾਰ ਧੱਕਾ-ਮੁੱਕੀ ਹੋਈ | ਇਸ ਉਪਰੰਤ ਪੁਲਿਸ ਨੇ ਕਈ ਮੋਹਰੀ ਆਗੂਆਂ ਨੂੰ ਹਿਰਾਸਤ 'ਚ ਲੈ ਲਿਆ | ਪਟਿਆਲਾ ਵਿਖੇ ਸੂਬਾਈ ਕਨਵੀਨਰ ਭੁਪਿੰਦਰ ਸਿੰਘ ਵੜੈਚ ਤੇ ਸੁਖਦੇਵ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ ਇਸ ਰੈਲੀ ਵਿਚ ਵੱਡੀ ਗਿਣਤੀ 'ਚ ਔਰਤਾਂ ਤੇ ਮੁਲਾਜ਼ਮਾਂ ਨੇ ਹਿੱਸਾ ਲਿਆ | ਮਾਰਚ ਤੋਂ ਪਹਿਲਾ ਸ਼ੇਰਾਂਵਾਲੇ ਗੇਟ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਕਨਵੀਨਰਾਂ ਤੋਂ ਇਲਾਵਾ ਜਰਮਨਜੀਤ ਸਿੰਘ, ਰਵਿੰਦਰ ਲੂਥਰਾ, ਹਰਪਾਲ ਸਿੰਘ, ਰਤਨ ਸਿੰਘ ਮਜਾਰੀ, ਓਮ ਪ੍ਰਕਾਸ਼ ਤੇ ਦਵਿੰਦਰ ਸਿੰਘ ਪੂਨੀਆਂ ਨੇ ਪੰਜਾਬ ਸਰਕਾਰ ਦੀ ਸਖ਼ਤ ਨਿੰਦਿਆਂ ਕਰਦਿਆਂ ਕਿਹਾ ਕਿ ਆਪਣੇ ਚੋਣ ਵਾਅਦਿਆਂ ਤੋਂ ਉਲਟ ਪੰਜਾਬ ਦੀ ਕੈਪਟਨ ਸਰਕਾਰ ਵਲੋਂ ਕੱਚੇ ਤੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਗਿਆ, ਆਸ਼ਾ ਵਰਕਰਾਂ, ਫੈਸਿਲੀਟੇਟਰਾਂ ਤੇ ਮਿਡ-ਡੇ-ਮੀਲ ਵਰਕਰਾਂ ਨੂੰ ਘੱਟੋ-ਘੱਟ ਉਜ਼ਰਤਾਂ ਨਹੀਂ ਦਿੱਤੀਆਂ ਗਈਆਂ, ਨਵੀਂ ਪੈਨਸ਼ਨ ਸਕੀਮ ਦੀ ਥਾਂ 'ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਹੀਂ ਕੀਤੀ ਗਈ | ਇਸੇ ਤਰ੍ਹਾਂ ਛੇਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਵੀ ਲਾਗੂ ਨਹੀਂ ਕੀਤੀ ਗਈ ਤੇ ਨਾ ਹੀ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਜੁਲਾਈ 2017 ਤੋਂ ਬਾਅਦ ਡੀ.ਏ. ਦੀ ਕਿਸ਼ਤ ਦਿੱਤੀ ਗਈ ਹੈ | ਮੋਰਚੇ ਦੇ ਸੂਬਾਈ ਆਗੂ ਹਰਜੀਤ ਸਿੰਘ ਬਸੋਤਾ, ਕਾਰਜਵਿੰਦਰ ਸਿੰਘ ਬੁੱਟਰ, ਜਸਬੀਰ ਸਿੰਘ ਰਾਠੌਰ, ਗੁਰਦੀਪ ਸਿੰਘ ਮਹਾਸੰਘ, ਪਰਮਜੀਤ ਕੌਰ ਮਾਨ, ਕਿਰਨਜੀਤ ਕੌਰ ਮੋਹਾਲੀ, ਲਖਵਿੰਦਰ ਕੌਰ ਫ਼ਰੀਦਕੋਟ, ਸੁਖਰਾਜ ਸਿੰਘ ਅੰਮਿ੍ਤਸਰ, ਪ੍ਰਵੀਨ ਸ਼ਰਮਾ, ਵਿਕਰਮ ਦੇਵ ਸਿੰਘ, ਕੁਲਬੀਰ ਸਿੰਘ ਮੋਗਾ, ਸੁਖਦੇਵ ਸਿੰਘ ਸਿੱਧੂ, ਕੁਲਵਿੰਦਰ ਸਿੰਘ ਸੰਗਰੂਰ, ਸਤਪਾਲ ਭੈਣੀ, ਸੀਸ਼ਨ ਕੁਮਾਰ ਪਟਿਆਲਾ, ਬਲਬੀਰ ਸਿੰਘ ਸਿਵੀਆ, ਅਮਰਜੀਤ ਕੌਰ ਕੰਮੇਆਣਾ, ਦੀਪਾ ਰਾਮ, ਅਮਰਜੀਤ ਸ਼ਾਸਤਰੀ, ਮਮਤਾ ਸ਼ਰਮਾ, ਸੁਰਿੰਦਰ ਕੰਬੋਜ, ਸੁਖਵਿੰਦਰ ਸਿੰਘ ਦੁਮਣਾਂ, ਰਾਮ ਚੰਦ ਪਟਿਆਲਾ, ਰਘਵਿੰਦਰ ਸਿੰਘ, ਮਾਲਵਿੰਦਰ ਸਿੰਘ ਸੋਢੀ, ਮਲਕੀਤ ਸਿੰਘ ਢੀਂਡਸਾ, ਪ੍ਰਦੀਪ ਸਿੰਘ, ਮੁਕੇਸ਼ ਗੁਜਰਾਤੀ, ਸ਼ਕੁੰਤਲਾ ਸਰੋਏ, ਹਰਦੀਪ ਸਿੰਘ ਟੋਡਰਪੁਰ, ਤਾਰਾ ਸਿੰਘ, ਸਰਬਜੀਤ ਕੌਰ ਸੰਗਰੂਰ, ਅਸ਼ਵਨੀ ਅਵਸਥੀ, ਨਰੈਣ ਦੱਤ ਤਿਵਾੜੀ, ਰਛਪਾਲ ਸਿੰਘ ਜੰਗਲਾਤ, ਰਣਜੀਤ ਸਿੰਘ ਥਾਂਦੇਵਾਲ, ਪਿੰਕੀ ਰਾਣੀ ਪਟਿਆਲਾ, ਰਾਮ ਚੰਦ ਮਹਾਸੰਘ, ਬਲਬੀਰ ਸਿੰਘ, ਗਗਨਦੀਪ ਬਠਿੰਡਾ, ਪਰਮਿੰਦਰ ਮਾਨਸਾ, ਦਵਾਰਕਾ ਪ੍ਰਸਾਦ, ਕਿ੍ਸ਼ਨ ਦੇਵ, ਰਾਜੀਵ ਬਰਨਾਲਾ, ਅਮਨ ਕੰਬੋਜ, ਗੁਲਜ਼ਾਰ ਖ਼ਾਨ, ਬਲਰਾਜ ਸਿੰਘ ਮੋੜ, ਹਰੀਸ਼ ਕੰਬੋਜ, ਹਰਜੀਤ ਬਾਲਿਆਂ ਅਤੇ ਕਰਮਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ |
ਬੀਜਿੰਗ, 7 ਮਾਰਚ (ਏਜੰਸੀ)- ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਚੀਨ ਇਸ ਸਾਲ ਜੁਲਾਈ ਤੋਂ ਪਹਿਲਾਂ ਤਿੱਬਤ 'ਚ ਅਰੁਣਾਚਲ ਪ੍ਰਦੇਸ਼ ਨੇੜੇ ਭਾਰਤੀ ਸਰਹੱਦ ਕੋਲ ਤੇਜ਼ ਰਫ਼ਤਾਰ ਬੁਲੇਟ ਟ੍ਰੇਨਾਂ ਦਾ ਸੰਚਾਲਨ ਕਰੇਗਾ, ਜਿਸ ਨਾਲ ਚੀਨ ਦੇ ਸਭ ਮੁੱਖ ਜ਼ਮੀਨ-ਪੱਧਰੀ ਖੇਤਰਾਂ 'ਚ ...
ਕੋਰੋਨਾ ਕਾਰਨ ਵੀ ਖਪਤਕਾਰਾਂ ਵੱਲ ਫਸ ਗਏ ਨੇ ਕਰੋੜਾਂ ਰੁਪਏ
ਜਲੰਧਰ, 7 ਮਾਰਚ (ਸ਼ਿਵ ਸ਼ਰਮਾ)-ਪਾਵਰਕਾਮ ਕਰੋੜਾਂ ਰੁਪਏ ਦੀ ਬਕਾਇਆ ਤੇ ਡੁੱਬੀ ਹੋਈ 4430 ਕਰੋੜ ਦੀ ਰਕਮ ਲਈ ਓ. ਟੀ. ਐਸ. (ਵਨ ਟਾਈਮ ਸੈਟਲਮੈਂਟ) ਸਕੀਮ ਲਿਆਉਣ ਜਾ ਰਿਹਾ ਹੈ ਤੇ ਇਸ ਬਾਰੇ ਨੋਟਿਸ ਕੱਢ ਦਿੱਤਾ ਗਿਆ ...
ਚੋਣ ਵਾਅਦਿਆਂ ਲਈ ਵੀ ਸਰਕਾਰ ਵਲੋਂ ਹੋਰ ਪੁਲਾਂਘ ਪੁੱਟਣ ਦੀ ਹੋਵੇਗੀ ਕੋਸ਼ਿਸ਼
ਹਰਕਵਲਜੀਤ ਸਿੰਘ
ਚੰਡੀਗੜ੍ਹ, 7 ਮਾਰਚ-ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਪੰਜਾਬ ਵਿਧਾਨ ਸਭਾ 'ਚ ਕੱਲ੍ਹ 2021-22 ਲਈ ਪੇਸ਼ ਕੀਤੇ ਜਾ ਰਹੇ ਰਾਜ ਦੇ ਬਜਟ ਵੱਲ ਸਭ ਦੀਆਂ ...
ਕੋਲਕਾਤਾ, 7 ਮਾਰਚ (ਰਣਜੀਤ ਸਿੰਘ ਲੁਧਿਆਣਵੀ)- ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਬੈਠ ਕੇ ਨਰਿੰਦਰ ਮੋਦੀ ਏਨੇ ਝੂਠ ਬੋਲਦੇ ਹਨ ਕਿ ਗਿਣਤੀ ਨਹੀਂ ਕੀਤੀ ਜਾ ਸਕਦੀ | ਮਮਤਾ ਨੇ ਸਿਲੀਗੁੜੀ ਵਿਖੇ 'ਪਦ ਯਾਤਰਾ' ਤੋਂ ਬਾਅਦ ਲੋਕਾਂ ਨੂੰ ...
ਰਾਂਚੀ, 7 ਮਾਰਚ (ਏਜੰਸੀ)-ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਦੇ ਪ੍ਰਧਾਨ ਸ਼ਰਦ ਪਵਾਰ ਨੇ ਐਤਵਾਰ ਨੂੰ ਝਾਰਖੰਡ ਦੀ ਰਾਜਧਾਨੀ ਰਾਂਚੀ 'ਚ ਖੇਤੀ ਕਾਨੂੰਨਾਂ ਖ਼ਿਲਾਫ਼ ਬੀਤੇ 101 ਦਿਨਾਂ ਤੋਂ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਲੈ ਕੇ ਕੇਂਦਰ 'ਤੇ ਹਮਲਾ ਬੋਲਿਆ ਹੈ | ...
ਨਵੀਂ ਦਿੱਲੀ, 7 ਮਾਰਚ (ਏਜੰਸੀ)-ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਅੱਜ ਦੱਸਿਆ ਕਿ ਅਸੀਂ ਭਾਰਤ 'ਚ ਕੋਵਿਡ-19 ਦੇ ਖਾਤਮੇ (ਇੰਡਗੇਮ) ਦੇ ਪੜਾਅ ਵੱਲ ਵਧ ਰਹੇ ਹਾਂ, ਇਸ ਦੇ ਨਾਲ ਹੀ ਉਨ੍ਹਾਂ ਕੋਵਿਡ-19 ਟੀਕਾਕਰਨ ਮੁਹਿੰਮ ਨੂੰ ਰਾਜਨੀਤੀ ਤੋਂ ਵੱਖ ਰੱਖਣ ਲਈ ਕਿਹਾ ਹੈ | ...
ਲੁਧਿਆਣਾ, 7 ਮਾਰਚ (ਸਲੇਮਪੁਰੀ)-ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਦੇ ਸੂਬਾਈ ਆਗੂ ਰਮਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਮੁਲਾਜ਼ਮਾਂ ਤੇ ਪੈਨਸ਼ਨਰਜ ਵਲੋਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਰੋਸ ਮਾਰਚ ਕਰਦਿਆਂ ਆਗੂਆਂ ਨੇ ਮੁੱਖ ਮੰਤਰੀ ਨਾਲ ਮੀਟਿੰਗ ਤੈਅ ...
ਬੈਂਗਲੁਰੂ, 7 ਮਾਰਚ (ਏਜੰਸੀ)-ਭਾਰਤ ਆਪਣੀਆਂ ਸਰਹੱਦਾਂ 'ਤੇ ਨਜ਼ਰ ਰੱਖਣ ਲਈ 28 ਮਾਰਚ ਨੂੰ ਧਰਤੀ ਨਿਰੀਖਕ ਉਪਗ੍ਰਹਿ ਲਾਂਚ ਕਰਨ ਜਾ ਰਿਹਾ ਹੈ | ਇਸ ਦੇ ਜ਼ਰੀਏ ਸਰਹੱਦਾਂ ਤੋਂ ਅਸਲ ਸਮੇਂ ਦੀਆਂ ਤਸਵੀਰਾਂ ਮਿਲ ਸਕਣਗੀਆਂ, ਜਦੋਂਕਿ ਕੁਦਰਤੀ ਆਫਤਾਂ ਦਾ ਪ੍ਰਬੰਧਨ ਵੀ ਕੀਤਾ ਜਾ ...
ਚੰਡੀਗੜ੍ਹ, 7 ਮਾਰਚ (ਏਜੰਸੀ)-ਸੰਯੁਕਤ ਕਿਸਾਨ ਮੋਰਚਾ ਨੇ ਹਰਿਆਣਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਹਰਿਆਣਾ ਸਰਕਾਰ ਖ਼ਿਲਾਫ਼ ਵਿਧਾਨ ਸਭਾ 'ਚ 10 ਮਾਰਚ ਨੂੰ ਲਿਆਂਦੇ ਜਾ ਰਹੇ ਬੇਭਰੋਸਗੀ ਮਤੇ ਦੇ ਹੱਕ 'ਚ ਵੋਟ ਪਾਉਣ ਲਈ ਭਾਜਪਾ ਤੇ ਜਜਪਾ ਵਿਧਾਇਕਾਂ 'ਤੇ ਦਬਾਅ ਬਣਾਉਣ | ...
ਨਵੀਂ ਦਿੱਲੀ, 7 ਮਾਰਚ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕਿਫਾਇਤੀ ਦਵਾਈਆਂ ਮੁਹੱਈਆ ਕਰਵਾਉਣ ਤੇ ਡਾਕਟਰੀ ਉਪਕਰਨਾਂ ਦੀਆਂ ਕੀਮਤਾਂ ਘੱਟ ਕਰਨ ਵਰਗੇ ਕਦਮ ਚੁੱਕੇ, ਜਿਸ ਕਾਰਨ ਗਰੀਬ ਤੇ ਲੋੜਵੰਦ ਲੋਕ ਸਾਲਾਨਾ ...
ਬੇਗੂਸਰਾਏ/ਪਟਨਾ, 7 ਮਾਰਚ (ਏਜੰਸੀ)-ਕੇਂਦਰੀ ਮੰਤਰੀ ਤੇ ਭਾਜਪਾ ਆਗੂ ਗਿਰੀਰਾਜ ਸਿੰਘ ਨੇ ਆਪਣੇ ਲੋਕ ਸਭਾ ਹਲਕੇ ਬੇਗੂਸਰਾਏ ਦੇ ਲੋਕਾਂ ਨੂੰ ਕਿਹਾ ਕਿ ਜੇ ਅਧਿਕਾਰੀ ਉਨ੍ਹਾਂ ਦੀ ਗੱਲ ਨਹੀਂ ਮੰਨਦੇ ਤਾਂ ਉਨ੍ਹਾਂ ਨੂੰ ਡਾਂਗਾਂ ਨਾਲ ਕੁੱਟੋ | ਗਿਰੀਰਾਜ, ਜੋ ਆਪਣੇ ਬਿਆਨ ...
ਚੰਡੀਗੜ੍ਹ, 7 ਮਾਰਚ (ਏਜੰਸੀ)-ਹਰਿਆਣਾ ਦੇ ਇਕ ਹੋਰ ਕਿਸਾਨ ਵਲੋਂ ਕੇਂਦਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਤੇ ਕਿਸਾਨ ਅੰਦੋਲਨ ਦੀ ਹਮਾਇਤ 'ਚ ਟਿਕਰੀ ਸਰਹੱਦ ਨੇੜੇ ਇਕ ਰੁੱਖ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਹੈ | ਬਹਾਦਰਗੜ੍ਹ ਥਾਣੇ ਦੀ ਪੁਲਿਸ ਨੇ ...
ਆਗੂਆਂ ਨੂੰ ਹਿਰਾਸਤ 'ਚ ਲੈਣ ਉਪਰੰਤ ਜਥੇਬੰਦੀਆਂ ਤੇ ਪੁਲਿਸ ਪ੍ਰਸ਼ਾਸਨ 'ਚ ਆਗੂਆਂ ਨੂੰ ਛੁਡਵਾਉਣ ਅਤੇ ਮੁੱਖ ਮੰਤਰੀ ਨਾਲ ਮੀਟਿੰਗ ਤੈਅ ਕਰਨ ਸਬੰਧੀ ਜਦੋ-ਜਹਿਦ ਚਲਦੀ ਰਹੀ | ਆਖਰਕਾਰ ਹਿਰਾਸਤ 'ਚ ਲਏ ਗਏ ਆਗੂਆਂ ਨੂੰ ਪਟਿਆਲਾ ਨਜ਼ਦੀਕ ਰਿਹਾਅ ਕਰ ਦਿੱਤਾ ਗਿਆ ਤੇ ਮੁੱਖ ...
ਨਵੀਂ ਦਿੱਲੀ, 7 ਮਾਰਚ (ਏਜੰਸੀ)- ਕੇਰਲ, ਮਹਾਰਾਸ਼ਟਰ, ਪੰਜਾਬ ਤੇ ਗੁਜਰਾਤ ਸਮੇਤ 6 ਰਾਜਾਂ 'ਚ ਰੋਜ਼ਾਨਾ ਪੀੜਤ ਮਾਮਲਿਆਂ ਦੀ ਉਚ ਕੋਰੋਨਾ ਦਰ ਦਰਜ ਕੀਤੀ ਗਈ ਹੈ, ਜੋ ਕਿ 18,711 ਨਵੇਂ ਮਾਮਲਿਆਂ ਦੀ 84.71 ਫੀਸਦੀ ਹੈ | ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਮਹਾਰਾਸ਼ਟਰ 'ਚ ਸਭ ਤੋਂ ...
ਨਵੀਂ ਦਿੱਲੀ, 7 ਮਾਰਚ (ਏਜੰਸੀ)-ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਐਤਵਾਰ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਪੂਰਬਲੀ ਸ਼ਾਮ ਮੌਕੇ ਕਿਹਾ ਹੈ ਕਿ ਦੇਸ਼ 'ਚ ਔਰਤਾਂ ਦੀ ਸਮਾਜਿਕ-ਆਰਥਿਕ ਸਥਿਤੀ ਨੂੰ ਸੁਧਾਰਨ ਲਈ ਅਜੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ | ਸ੍ਰੀ ਕੋਵਿੰਦ ...
ਸ੍ਰੀਨਗਰ, 7 ਮਾਰਚ (ਮਨਜੀਤ ਸਿੰਘ)- ਜੰਮੂ 'ਚ ਗੈਰ-ਕਾਨੂੰਨੀ ਤੌਰ 'ਤੇ ਰਹਿਣ ਵਾਲੇ ਰੋਹਿੰਗਿਆ ਮੁਸਲਮਾਨਾਂ ਖ਼ਿਲਾਫ਼ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕਰਦਿਆਂ 168 ਲੋਕਾਂ ਨੂੰ ਜੇਲ੍ਹ ਭੇਜ ਦਿੱਤਾ ਹੈ | ਕੇਂਦਰੀ ਸਾਸ਼ਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਪ੍ਰਸ਼ਾਸਨ ਵਲੋਂ ...
ਮੇਰਠ, 7 ਮਾਰਚ (ਏਜੰਸੀ)-ਕਾਂਗਰਸ ਦੀ ਜਨਰਲ ਸਕੱਤਰ ਤੇ ਉੱਤਰ ਪ੍ਰਦੇਸ਼ ਦੀ ਮੁਖੀ ਪਿ੍ਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਜਦੋਂ ਤੱਕ ਦਮ ਹੈ, ਉਦੋਂ ਤੱਕ ਕਿਸਾਨਾਂ ਲਈ ਲੜਾਂਗੀ, ਚਾਹੇ 100 ਦਿਨ ਹੋਣ ਜਾਂ 100 ਸਾਲ | ਉਹ ਉੱਤਰ ਪ੍ਰਦੇਸ਼ 'ਚ ਮੇਰਠ ਦੇ ਕੈਲੀ ਪਿੰਡ 'ਚ ਕਿਸਾਨ ਮਹਾਂ ...
ਨਵੀਂ ਦਿੱਲੀ, 7 ਮਾਰਚ (ਏਜੰਸੀ)-ਸੰਸਦ ਦੇ ਬਜਟ ਇਜਲਾਸ ਦਾ ਦੂਜਾ ਪੜਾਅ 8 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ, ਜਿਸ ਦੇ 4 ਰਾਜਾਂ ਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ 'ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹੰਗਾਮੇਦਾਰ ਹੋਣ ਦੀ ਸੰਭਾਵਨਾ ਹੈ | ਲੋਕ ਸਭਾ ਦੇ ਸਪੀਕਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX