ਤਾਜਾ ਖ਼ਬਰਾਂ


ਊਨਾ 'ਚ ਕੋਰੋਨਾ ਦੇ 9 ਮਾਮਲੇ ਪਾਜ਼ੀਟਿਵ
. . .  1 day ago
ਅੰਮ੍ਰਿਤਸਰ ਤੋਂ ਘਰੇਲੂ ਵਿਸ਼ੇਸ ਉਡਾਣ ਰਾਹੀਂ ਭਾਰਤ 'ਚ ਫਸੇ ਅਮਰੀਕਾ ਵਾਸੀ 96 ਯਾਤਰੀ ਰਵਾਨਾ
. . .  1 day ago
ਰਾਜਾਸਾਂਸੀ, 7 ਅਪ੍ਰੈਲ (ਹੇਰ/ਖੀਵਾ) ਵਿਸ਼ਵ ਭਰ ਵਿਚ ਕਰੋਨਾ ਵਾਇਰਸ ਕਰ ਕੇ ਫੈਲੀ ਮਹਾਂਮਾਰੀ ਕਾਰਨ ਠੱਪ ਹੋਈਆਂ ਹਵਾਈ ਸੇਵਾਵਾਂ ਕਰ ਕੇ ਵਿਦੇਸ਼ਾਂ ਤੋਂ ਆਏ ਭਾਰਤੀ ਮੂਲ ਪਰ ਅਮਰੀਕਾ ਦੇ ਪੱਕੇ ਵਸਨੀਕ ਹਨ, ਨੂੰ ਵਾਪਸ ਅਮਰੀਕਾ ਲੈ ਕੇ ਜਾਣ ਲਈ ਸਰਕਾਰ ਵੱਲੋਂ ਵਿਸ਼ੇਸ਼ ਉਡਾਣਾਂ...
ਲੁਧਿਆਣਾ ਚ ਬੀਤੇ 48 ਘੰਟੇ ਤੋਂ ਕੋਰੋਨਾ ਦਾ ਕੋਈ ਪਾਜ਼ੀਟਿਵ ਮਰੀਜ਼ ਨਹੀਂ - ਡੀ.ਸੀ
. . .  1 day ago
ਲੁਧਿਆਣਾ, 7 ਅਪ੍ਰੈਲ (ਰੁਪੇਸ਼ ਕੁਮਾਰ) - ਜ਼ਿਲ੍ਹਾ ਲੁਧਿਆਣਾ ਚ ਹੁਣ ਤੱਕ 410 ਕੋਰੋਨਾ ਵਾਇਰਸ ਦੇ ਨਮੂਨੇ ਲਏ ਜਾ ਚੁੱਕੇ ਨੇ ਜਿਨ੍ਹਾਂ ਚੋਂ 329 ਨਮੂਨਿਆਂ ਦੀ ਰਿਪੋਰਟ ਆ ਚੁੱਕੀ ਹੈ ਅਤੇ 320 ਨਮੂਨੇ ਇਨ੍ਹਾਂ...
ਕੋਰੋਨਾ ਵਾਇਰਸ : 24 ਘੰਟਿਆਂ ਦੌਰਾਨ ਯੂ.ਕੇ 'ਚ ਹੋਈਆਂ 854 ਮੌਤਾਂ, ਕੁੱਲ ਗਿਣਤੀ 6236
. . .  1 day ago
ਲੰਡਨ, (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਯੂ.ਕੇ ਵਿਚ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵਿਚ ਦਿਨੋ ਦਿਨ ਭਾਰੀ ਵਾਧਾ ਹੋ ਰਿਹਾ ਹੈ ਅਤੇ ਮੌਤਾਂ ਦੀ ਗਿਣਤੀ 6000 ਤੋਂ ਟੱਪ ਗਈ ਹੈ। ਬੀਤੇ ਕੁੱਝ ਦਿਨਾਂ ਤੋਂ ਵੱਧ ਰਹੀ ਮੌਤ ਦਰ ਨੂੰ ਲੈ ਕੇ ਯੂ.ਕੇ ਸਰਕਾਰ ਫ਼ਿਕਰਮੰਦ ਹੈ। ਬੀਤੇ 24 ਘੰਟਿਆਂ ਦੌਰਾਨ ਯੂ.ਕੇ ਵਿਚ 854 ਮੌਤਾਂ ਹੋਈਆਂ ਹਨ ਅਤੇ ਮਰਨ ਵਾਲਿਆਂ ਦੀ ਉਮਰ 23 ਤੋਂ 102 ਸਾਲ ਦਰਮਿਆਨ...
ਪਿੰਡ ਰਾਣੀਪੁਰ ਛੋਟਾ ਦੇ ਇੱਕ ਪਰਿਵਾਰ ਨੂੰ ਕੀਤਾ ਹੋਮ ਕੁਆਰੰਟਾਇਨ
. . .  1 day ago
ਮਾਧੋਪੁਰ, 7 ਅਪ੍ਰੈਲ (ਨਰੇਸ਼ ਮਹਿਰਾ) - ਪਿੰਡ ਰਾਣੀਪੁਰ ਛੋਟਾ ਦੇ ਇੱਕ ਪਰਿਵਾਰ ਨੂੰ ਹੋਮ ਕੁਆਰੰਟਾਇਨ ਕੀਤਾ ਗਿਆ ਹੈ।ੀ ਮਿਲੀ ਜਾਣਕਾਰੀ ਅਨੁਸਾਰ ਪਿੰਡ ਦਾ ਇੱਕ ਨੌਜਵਾਨ ਜੋ ਕਿ ਡਰਾਈਵਰੀ ਦਾ ਕੰਮ ਕਰਦਾ ਹੈ ਅਤੇ 19 ਮਾਰਚ ਨੂੰ ਦਿੱਲੀ ਨਿਜ਼ਾਮੁਦੀਨ ਤੋਂ ਆਏ ਹੋਏ ਤਬਲੀਗੀ ਜਮਾਤ...
ਬੰਗਾ ਲਾਗੇ ਇਟਲੀ ਤੋਂ ਆਈ ਔਰਤ ਦੀ ਮੌਤ
. . .  1 day ago
ਬੰਗਾ, 7 ਅਪ੍ਰੈਲ (ਜਸਬੀਰ ਸਿੰਘ ਨੂਰਪੁਰ ) - ਬੰਗਾ ਲਾਗੇ ਪਿੰਡ ਗੋਸਲਾਂ ਦੀ ਇਟਲੀ ਤੋਂ ਆਈ ਔਰਤ ਦੀ ਕਈ ਦਿਨ ਬਿਮਾਰ ਰਹਿਣ ਪਿੱਛੋਂ ਪੀ.ਜੀ.ਆਈ ਚੰਡੀਗੜ੍ਹ ਵਿੱਚ ਮੌਤ ਹੋ ਗਈ।ਮ੍ਰਿਤਕ ਔਰਤ ਗੁਰਬਖਸ਼ ਕੌਰ ਪਤਨੀ ਬਲਵੀਰ ਚੰਦ ਜੋ 10 ਮਾਰਚ ਨੂੰ ਇਟਲੀ ਤੋਂ ਆਈ ਸੀ ।ਇਟਲੀ...
ਕੋਰੋਨਾ ਵਾਇਰਸ : ਪਾਜ਼ੀਟਿਵ ਮਰੀਜ ਦੇ ਸੰਪਰਕ ਵਿਚ ਆਉਣ ਵਾਲੇ ਦੋ ਵਿਅਕਤੀਆਂ ਸਬੰਧੀ ਪੜਤਾਲ ਸ਼ੁਰੂ
. . .  1 day ago
ਸ੍ਰੀ ਮੁਕਤਸਰ ਸਾਹਿਬ, 7 ਅਪ੍ਰੈਲ (ਰਣਜੀਤ ਸਿੰਘ ਢਿੱਲੋਂ) - ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਪੱਤਰ ਲਿਖ ਕੇ ਦੱਸਿਆ ਗਿਆ ਕਿ ਸ੍ਰੀ ਮੁਕਤਸਰ ਸਾਹਿਬ ਦੇ ਦੋ ਵਿਅਕਤੀ ਫ਼ਰੀਦਕੋਟ ਪਾਜ਼ੀਟਿਵ ਮਰੀਜ਼ ਦੇ ਸੰਪਰਕ ਵਿਚ ਰਹੇ ਹਨ, ਜਿਸ ਮਗਰੋਂ ਸਿਹਤ ਵਿਭਾਗ ਦੀ ਟੀਮ ਸੁਰਿੰਦਰ ਕੁਮਾਰ ਪੁੱਤਰ ਬਿਸ਼ਨ ਦਾਸ ਵਾਸੀ ਸ੍ਰੀ ਮੁਕਤਸਰ ਸਾਹਿਬ ਦੇ ਘਰ...
ਆਪਣੇ ਪੰਜਾਬੀ ਮੂਲ ਦੇ ਨਾਗਰਿਕਾਂ ਲਈ ਕੈਨੇਡਾ ਅਤੇ ਅਮਰੀਕਾ ਦੀ ਅੰਬੈਸੀ ਨੇ ਕੀਤਾ 2 ਫਲਾਈਟਾ ਦਾ ਪ੍ਰਬੰਧ
. . .  1 day ago
ਅੰਮ੍ਰਿਤਸਰ, 7 ਅਪ੍ਰੈਲ (ਰਾਜੇਸ਼ ਕੁਮਾਰ ਸੰਧੂ) ਕੈਨੇਡਾ ਅਤੇ ਅਮਰੀਕਾ ਦੀ ਅੰਬੈਸੀ ਵੱਲੋਂ ਅਮ੍ਰਿਤਸਰ ਵਿਚ ਫਸੇ ਆਪਣੇ ਦੇਸ਼ ਦੇ ਪੰਜਾਬੀ ਮੂਲ ਦੇ ਨਾਗਰਿਕਾਂ ਲਈ 2 ਫਲਾਈਟਾ ਦਾ ਪ੍ਰਬੰਧ ਕੀਤਾ ਗਿਆ ਹੈ। 300 ਦੇ ਕਰੀਬ ਯਾਤਰੂ ਜੋ ਕਿ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਅਤੇ ਸੱਚਖੰਡ...
ਪੰਜਾਬ ਸਰਕਾਰ ਵੱਲੋਂ 8 ਅਪ੍ਰੈਲ ਨੂੰ ਗਜ਼ਟਿਡ ਛੁੱਟੀ ਦਾ ਐਲਾਨ
. . .  1 day ago
ਚੰਡੀਗੜ੍ਹ, 7 ਅਪ੍ਰੈਲ - ਪੰਜਾਬ ਸਰਕਾਰ ਨੇ ਸ੍ਰੀ ਗੁਰੂ ਨਾਭਾ ਦਾਸ ਜੀ ਦੇ ਜਨਮ ਦਿਵਸ 8 ਅਪ੍ਰੈਲ, 2020 ਦਿਨ ਬੁੱਧਵਾਰ ਨੂੰ ਗਜ਼ਟਿਡ ਛੁੱਟੀ ਦਾ ਐਲਾਨ ਕੀਤਾ ਹੈ।ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਸੋਨਲ ਵਿਭਾਗ ਵੱਲੋਂ ਜਾਰੀ ਅਧਿਸੂਚਨਾ ਅਨੁਸਾਰ ਸ੍ਰੀ ਗੁਰੂ ਨਾਭਾ ਦਾਸ ਜੀ ਦੇ ਜਨਮ ਦਿਵਸ 8 ਅਪ੍ਰੈਲ, 2020 ਦਿਨ ਬੁੱਧਵਾਰ...
ਹੱਦ 'ਤੇ ਵਸੇ ਪਿੰਡਾਂ ਵਾਲਿਆਂ ਵੀ ਨਾਕੇ ਲਾ ਕੇ ਹਰਿਆਣੇ ਨਾਲੋਂ ਤੋੜਿਆ ਨਾਤਾ
. . .  1 day ago
ਸ਼ੁਤਰਾਣਾ, 7 ਅਪ੍ਰੈਲ (ਬਲਦੇਵ ਸਿੰਘ ਮਹਿਰੋਕ) - ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਰੋਕਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਾਏ ਕਰਫ਼ਿਊ ਦੇ ਬਾਵਜੂਦ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਣ ਕਾਰਨ ਪੁਲਿਸ ਪ੍ਰਸ਼ਾਸਨ...
ਸੰਤ ਗੁਰਬਚਨ ਸਿੰਘ ਪਠਲਾਵਾ ਵਾਲਿਆਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ
. . .  1 day ago
ਬੰਗਾ, 7 ਅਪ੍ਰੈਲ(ਜਸਬੀਰ ਸਿੰਘ ਨੂਰਪੁਰ)- ਕੋਰੋਨਾ ਵਾਇਰਸ ਦੇ ਸੈਂਪਲ ਪਾਜ਼ਿਟਿਵ ਆਉਣ ਕਾਰਨ ਪਿੰਡ ਪਠਲਾਵਾ ਦੇ ਗੁਰਦੁਆਰਾ ਸੰਤ ਘਨੱਈਆ ...
ਮੋਗਾ ਜ਼ਿਲ੍ਹੇ ਦਾ ਪਿੰਡ ਚੀਦਾ ਅਤੇ ਸੁਖਾਨੰਦ ਪ੍ਰਸ਼ਾਸਨ ਵੱਲੋਂ ਮੁਕੰਮਲ ਸੀਲ, ਸੱਤ ਦਿਨ ਬੈਂਕ ਵੀ ਬੰਦ ਰੱਖਣ ਦੇ ਆਦੇਸ਼
. . .  1 day ago
ਠੱਠੀ ਭਾਈ, 7 ਅਪ੍ਰੈਲ (ਜਗਰੂਪ ਸਿੰਘ ਮਠਾੜੂ) - ਧਰਮ ਪ੍ਰਚਾਰ ਲਈ ਮੁੰਬਈ ਤੋ ਵੱਖ-ਵੱਖ ਥਾਂਈ ਹੁੰਦੇ ਹੋਏ ਮੋਗਾ ਜ਼ਿਲ੍ਹੇ ਦੇ ਪਿੰਡ ਚੀਦਾ ਦੀ ਮਸੀਤ ਵਿਚ ਠਹਿਰੇ 13 ਮੁਸਲਿਮ ...
ਕੋਰੋਨਾ ਦੀ ਚਪੇਟ 'ਚ ਆਈ ਮ੍ਰਿਤਕ ਮਹਿਲਾ ਦੇ 6 ਪਰਿਵਾਰਕ ਮੈਂਬਰਾਂ ਦੀ ਵੀ ਰਿਪੋਰਟ ਆਈ ਪਾਜ਼ੀਟਿਵ
. . .  1 day ago
ਪਠਾਨਕੋਟ, 7 ਅਪ੍ਰੈਲ (ਸੰਧੂ) -ਜ਼ਿਲ੍ਹਾ ਪਠਾਨਕੋਟ ਦੇ ਕਸਬਾ ਸੁਜਾਨਪੁਰ ਦੀ ਮਹਿਲਾ ਰਾਜਰਾਨੀ ਦੀ ਕੋਰੋਨਾ ਵਾਇਰਸ ਦੀ ਚਪੇਟ 'ਚ ਆਉਣ ...
ਵਿਸਾਖੀ ਨੂੰ ਸਮਰਪਿਤ ਆਨਲਾਈਨ ਧਾਰਮਿਕ ਪ੍ਰਤੀਯੋਗਤਾ ਕਰਵਾਉਣ ਦਾ ਜਥੇਦਾਰ ਅਕਾਲ ਤਖਤ ਵੱਲੋਂ ਐਲਾਨ
. . .  1 day ago
ਤਲਵੰਡੀ ਸਾਬੋ, 7 ਅਪ੍ਰੈਲ (ਰਣਜੀਤ ਸਿੰਘ ਰਾਜੂ) - ਜਿੱਥੇ ਇੱਕ ਪਾਸੇ ਕੋਰੋਨਾ ਵਾਇਰਸ ਨੂੰ ਦੇਖਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ...
ਕੈਪਟਨ ਵੱਲੋਂ ਮਾਲ ਮਹਿਕਮੇ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ: ਗੁਰਪ੍ਰੀਤ ਕਾਂਗੜ
. . .  1 day ago
ਚੰਡੀਗੜ੍ਹ, 7 ਅਪ੍ਰੈਲ (ਸੁਰਿੰਦਰਪਾਲ)- ਕੋਵਿਡ 19 ਕਾਰਨ ਪੈਦਾ ਹੋਈ ਸੰਕਟ ਦੀ ਇਸ ਘੜੀ ਵਿਚ ਮਾਲ ਵਿਭਾਗ ਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਨੇ ਸੇਵਾ ਦੀ ਨਵੀਂ ਮਿਸਾਲ...
ਵਿਸ਼ੇਸ਼ ਹਵਾਈ ਉਡਾਣਾਂ ਰਾਹੀਂ ਭਾਰਤ 'ਚ ਫਸੇ ਅਮਰੀਕਾ ਜਾਣ ਵਾਲੇ ਹਵਾਈ ਅੱਡਾ ਵਿਖੇ ਪੁੱਜਣੇ ਸ਼ੁਰੂ
. . .  1 day ago
ਜਲੰਧਰ ਦੇ ਡਿਪਟੀ ਕਮਿਸ਼ਨਰ ਵੱਲੋਂ ਕੈਮਿਸਟ ਦੁਕਾਨਾਂ ਰੋਜ਼ਾਨਾ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦਾ ਐਲਾਨ
. . .  1 day ago
ਅੰਮ੍ਰਿਤਸਰ ਦੇ ਡੀ.ਸੀ ਵੱਲੋਂ ਅਮਰੀਕਾ ਅਤੇ ਕੈਨੇਡਾ ਨੂੰ ਜਾਣ ਵਾਲੀਆਂ ਉਡਾਣਾਂ ਦਾ ਲਿਆ ਜਾਵੇਗਾ ਜਾਇਜ਼ਾ
. . .  1 day ago
ਗੁਰਦੁਆਰਾ ਮਜਨੂੰ ਕਾ ਟਿੱਲਾ ਵਿਰੁੱਧ ਪਰਚਾ ਕੇਜਰੀਵਾਲ ਦੀ ਸਿੱਖ ਵਿਰੋਧੀ ਸੋਚ ਦਾ ਪ੍ਰਮਾਣ : ਭਾਈ ਲੌਂਗੋਵਾਲ
. . .  1 day ago
ਮੋਗਾ 'ਚ ਤਬਲੀਗ਼ੀ ਜਮਾਤ ਨਾਲ ਸੰਬੰਧਿਤ 3 ਹੋਰ ਵਿਅਕਤੀ ਪਾਏ ਗਏ ਪਾਜ਼ੀਟਿਵ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 5 ਹਾੜ ਸੰਮਤ 551

ਖੰਨਾ / ਸਮਰਾਲਾ

ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

ਖੰਨਾ, 18 ਜੂਨ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਪੁਲਿਸ ਜ਼ਿਲ੍ਹੇ ਵਿਚ ਸਥਿਤ ਲਗਭਗ ਸਾਰੇ ਕਸਬਿਆਂ ਅਤੇ ਕਈ ਪਿੰਡਾਂ ਦੇ ਗੁਰਦੁਆਰਿਆਂ ਵਿਚ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਉਤਸਵ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਸਭ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਸ੍ਰੀ ਕ੍ਰਿਪਾਨ ਭੇਂਟ ਸਾਹਿਬ ਦੀ ਗੋਲਕ ਚੋਰੀ

ਮਾਛੀਵਾੜਾ ਸਾਹਿਬ, 18 ਜੂਨ (ਸੁਖਵੰਤ ਸਿੰਘ ਗਿੱਲ)-ਇਤਿਹਾਸਿਕ ਗੁਰਦੁਆਰਾ ਸ੍ਰੀ ਕ੍ਰਿਪਾਨ ਭੇਂਟ ਸਾਹਿਬ 'ਚ ਅੱਜ ਸਵੇਰੇ ਨਿਹੰਗਾਂ ਦੇ ਭੇਸ 'ਚ ਆਏ ਵਿਅਕਤੀਆਂ ਨੇ ਗੁਰਦੁਆਰਾ ਸਾਹਿਬ 'ਚ ਸਵ. ਬਾਬਾ ਗੁਰਦਿਆਲ ਸਿੰਘ ਦੇ ਅਸਥਾਨ 'ਤੇ ਪਈ ਗੋਲਕ ਨੂੰ ਚੁਰਾ ਲਿਆ | ਗੋਲਕ ...

ਪੂਰੀ ਖ਼ਬਰ »

ਨੀਲੋਂ ਪੁਲ ਕੋਲ ਨਹਿਰ 'ਚ ਨਹਾਉਣ ਸਮੇਂ ਦੋ ਵਿਅਕਤੀ ਡੁੱਬੇ

ਸਮਰਾਲਾ, 18 ਜੂਨ (ਬਲਜੀਤ ਸਿੰਘ ਬਘੌਰ)-ਅੱਜ ਸਵੇਰੇ ਸਰਹਿੰਦ ਨਹਿਰ 'ਤੇ ਪੈਂਦੇ ਨੀਲੋਂ ਪੁਲ ਕੋਲ ਨਹਾਉਂਦੇ ਸਮੇਂ ਦੋ ਵਿਅਕਤੀ ਡੁੱਬ ਗਏ ਜਿਨ੍ਹਾਂ ਵਿਚੋਂ ਪੁਲਿਸ ਨੂੰ ਗੁਰਦੀਪ ਸਿੰਘ ਵਾਸੀ ਕੋਟਾਲਾ ਦੀ ਲਾਸ਼ ਮਿਲ ਗਈ ਹੈ ਜਦਕਿ ਉਸ ਦੇ ਦੂਜੇ ਸਾਥੀ ਕੁਲਦੀਪ ਸਿੰਘ ਵਾਸੀ ਪਵਾਤ ਦੀ ਲਾਸ਼ ਬਰਾਮਦ ਨਹੀਂ ਹੋਈ | ਪੁਲਿਸ ਨੇ ਲਾਸ਼ ਨੂੰ ਬਰਾਮਦ ਕਰਕੇ ਸਮਰਾਲਾ ਦੇ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਪੋਸਟ ਮਾਰਟਮ ਲਈ ਰਖਵਾ ਦਿੱਤਾ ਹੈ | ਜਾਣਕਾਰੀ ਅਨੁਸਾਰ ਦੋਵੇਂ ਦੋਸਤ ਸਰਹਿੰਦ ਨਹਿਰ ਵਿਚ ਮਿਤੀ 13 ਜੂਨ ਨੂੰ ਨਹਾਉਣ ਲਈ ਵੜੇ ਸਨ, ਪਰ ਕੁੱਝ ਦੇਰ ਬਾਅਦ ਹੀ ਪਾਣੀ ਦੇ ਤੇਜ਼ ਵਹਾਅ ਵਿਚ ਲਾਪਤਾ ਹੋ ਗਏ | ਪਿੰਡ ਅਤੇ ਪਰਿਵਾਰ ਵਾਲੇ ਕਰੀਬ 5 ਦਿਨਾਂ ਤੋਂ ਦੋਵੇਂ ਵਿਅਕਤੀਆਂ ਦੀ ਨਹਿਰ ਵਿਚੋਂ ਲਾਸ਼ ਤਲਾਸ਼ ਕਰ ਰਹੇ ਸਨ, ਪਰ ਕਈ ਦਿਨ ਬੀਤਣ ਦੇ ਬਾਵਜੂਦ ਅੱਜ ਗੁਰਦੀਪ ਸਿੰਘ (45) ਦੀ ਲਾਸ਼ ਨੀਲੋਂ ਪੁਲ ਨੇੜਿਉਂ ਨਹਿਰ ਵਿਚੋਂ ਤੈਰਦੀ ਮਿਲ ਗਈ, ਜਿਸ ਨੰੂ ਪੁਲਿਸ ਵਲੋਂ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿਚ ਗੋਤਾਖ਼ੋਰਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ |


ਖ਼ਬਰ ਸ਼ੇਅਰ ਕਰੋ

ਗੁਰੂ ਅਮਰ ਦਾਸ ਮਾਰਕੀਟ ਵਿਚ ਬਰਾਂਡੇ ਤੋੜ ਕੇ ਵਧਾਈਆਂ ਜਾ ਰਹੀਆਂ ਨੇ ਦੁਕਾਨਾਂ

ਖੰਨਾ, 18 ਜੂਨ (ਹਰਜਿੰਦਰ ਸਿੰਘ ਲਾਲ)-ਸਥਾਨਿਕ ਸਰਕਾਰਾਂ ਵਿਭਾਗ ਦੇ ਪ੍ਰਸ਼ਾਸਨਿਕ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ¢ ਦੁਕਾਨਾਂ ਅੱਗੇ ਬਣਾਏ ਬਰਾਂਡਿਆਂ ਨੂੰ ਤੋੜ ਕੇ ਦੁਕਾਨਦਾਰ ਸ਼ਰੇਆਮ ਆਪਣੀਆਂ ਦੁਕਾਨਾਂ ਵਿਚ ਮਿਲਾ ਰਹੇ ਹਨ | ਇਹ ਬਰਾਂਡੇ ਨਗਰ ਸੁਧਾਰ ...

ਪੂਰੀ ਖ਼ਬਰ »

ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀ ਮੌਤ

ਮਾਛੀਵਾੜਾ ਸਾਹਿਬ, 18 ਜੂਨ (ਸੁਖਵੰਤ ਸਿੰਘ ਗਿੱਲ)-ਬਿਜਲੀ ਦੇ ਟਰਾਂਸਫਾਰਮ ਨੂੰ ਠੀਕ ਕਰਨ ਲਈ ਖੰਭਿਆਂ ਉੱਪਰ ਚੜ੍ਹੇ ਕੂੰਮਕਲਾਂ ਨੇੜ੍ਹਲੇ ਪਿੰਡ ਮੀਓਵਾਲ ਦੇ ਰਹਿਣ ਵਾਲੇ ਰੌਸ਼ਨ ਸਿੰਘ (40) ਦੀ ਹਾਈ ਵੋਲਟੇਜ਼ ਤਾਰਾਂ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ | ਸਾਬਕਾ ਸਰਪੰਚ ...

ਪੂਰੀ ਖ਼ਬਰ »

ਦਿੱਲੀ ਵਿੱਚ ਸਿੱਖ ਪਿਉ-ਪੁੱਤ ਦੀ ਪੁਲਿਸ ਵਲੋਂ ਕੁੱਟਮਾਰ ਕਰਨ ਦੀ ਸੰਤ ਢੱਕੀ ਸਾਹਿਬ ਵਾਲਿਆਂ ਵਲੋਂ ਨਿਖੇਧੀ

ਮਲੌਦ, 18 ਜੂਨ (ਦਿਲਬਾਗ ਸਿੰਘ ਚਾਪੜਾ)-ਸੰਤ ਬਾਬਾ ਦਰਸ਼ਨ ਸਿੰਘ ਖ਼ਾਲਸਾ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਵਾਲਿਆਂ ਨੇ ਕਿਹਾ ਕਿ ਦਿੱਲੀ ਪੁਲਿਸ ਵਲੋਂ ਜਿਸ ਅਣਮਨੁੱਖੀ ਢੰਗ ਨਾਲ ਇਕ ਸਿੱਖ ਪਿਉ-ਪੁੱਤਰ ਦੀ ਕੁੱਟਮਾਰ ਕੀਤੀ ਹੈ ਉਸ ਅਨਿਆਂ ਭਰੇ ਅਣਮਨੁੱਖੀ ਵਰਤਾਰੇ ਦੀ ...

ਪੂਰੀ ਖ਼ਬਰ »

ਹਨੇਰੀ ਨਾਲ ਸ਼ੈਲਰਾਂ ਦੀਆਂ ਕੰਧਾਂ ਤੇ ਸ਼ੈੱਡ ਡਿੱਗੇ

Lਖੇਤਾਂ 'ਚ ਸਟੋਰ ਕੀਤੀ ਤੂੜੀ ਦੇ ਕੁੱਪ ਵੀ ਉੱਡੇ ਅਹਿਮਦਗੜ੍ਹ, 18 ਜੂਨ (ਪੁਰੀ)-ਲਾਗਲੇ ਪਿੰਡ ਗੋਪਾਲਪੁਰ ਵਿਖੇ ਸਥਿਤ ਗੋਇਲ ਐਗਰੋ ਇੰਡਸਟਰੀ ਅਤੇ ਗੋਇਲ ਰਾਈਸ ਇੰਡਸਟਰੀ ਦਾ ਬੀਤੇ ਦਿਨ ਆਈ ਤੇਜ ਹਨੇਰੀ ਨੇ ਭਾਰੀ ਨੁਕਸਾਨ ਕੀਤਾ | ਦੋਨਾਂ ਸ਼ੈਲਰਾਂ ਦੀਆਂ ਕੰਧਾਂ ਅਤੇ ...

ਪੂਰੀ ਖ਼ਬਰ »

ਦੁਕਾਨ 'ਤੇ ਕਬਜਾ ਕਰਨ ਦੇ ਰੋਸ ਵਜੋਂ ਸਾਬਕਾ ਵਿਧਾਇਕ ਦੀ ਅਗਵਾਈ ਹੇਠ ਸੜਕ ਜਾਮ

ਸਮਰਾਲਾ, 18 ਜੂਨ (ਬਲਜੀਤ ਸਿੰਘ ਬਘੌਰ)-ਸ਼ਹਿਰ ਦੇ ਡੱਬੀ ਬਾਜ਼ਾਰ ਸਮਰਾਲਾ ਨੇੜੇ ਇਕ ਬੇਦੀ ਟੇਲਰਜ਼ ਨਾਮ ਦੀ ਦੁਕਾਨ 'ਤੇ ਕੁੱਝ ਹਥਿਆਰਬੰਦ ਵਿਅਕਤੀਆਂ ਵਲੋਂ ਕਬਜਾ ਕਰਨ ਦੀ ਕੋਸ਼ਿਸ਼ ਕੀਤੀ, ਦਿਨੇ ਦਿਹਾੜੇ ਹੋਈ ਇਸ ਧੱਕੇਸ਼ਾਹੀ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ...

ਪੂਰੀ ਖ਼ਬਰ »

ਵੱਖ ਵੱਖ ਜਥੇਬੰਦੀਆਂ ਦੀ ਮੀਟਿੰਗ 22 ਨੂੰ ਖੰਨਾ ਵਿਖੇ-ਰੁਪਾਲੋਂ

ਖੰਨਾ, 18 ਜੂਨ (ਹਰਜਿੰਦਰ ਸਿੰਘ ਲਾਲ)-ਪੂਰੇ ਪੰਜਾਬ ਵਿਚ ਅਰਾਜਕਤਾ ਤੇ ਦਹਿਸ਼ਤ ਦਾ ਮਾਹੌਲ ਹੈ ਤਹਿਸੀਲਾਂ, ਕਚਹਿਰੀਆਂ ਵਿਚ ਆਮ ਲੋਕਾਂ ਦੀ ਕੋਈ ਸੁਣਵਾਈ ਨਹੀਂ ਬਲਕਿ ਅਪਰਾਧੀ ਤੇ ਸਮਾਜ ਵਿਰੋਧੀ ਅਨਸਰਾਂ ਦੀ ਦਹਿਸ਼ਤ ਦਿਨੋ ਦਿਨ ਵੱਧ ਰਹੀ ਹੈ ਸੰਘਰਸ਼ ਤੇਜ ਕਰਨ ਲਈ ਅਤੇ ...

ਪੂਰੀ ਖ਼ਬਰ »

ਨਿਰਮਾਣ ਪੱਖੋਂ ਅਧੂਰੀਆਂ ਸੜਕਾਂ 'ਤੇ ਖਿੱਲਰੇ ਪੱਥਰਾਂ ਨੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ

ਮਾਛੀਵਾੜਾ ਸਾਹਿਬ, 18 ਜੂਨ (ਸੁਖਵੰਤ ਸਿੰਘ ਗਿੱਲ)-ਲੋਕ ਨਿਰਮਾਣ ਵਿਭਾਗ ਵਲੋਂ ਬੇਟ ਇਲਾਕੇ ਦੇ ਪਿੰਡਾਂ ਨੂੰ ਜਾਂਦੀਆਂ ਸੜਕਾਂ ਦੇ ਮੁੜ ਨਿਰਮਾਣ ਪੱਖੋਂ ਅੱਧ-ਵਿਚਕਾਰ ਪਈਆਂ ਸੜਕਾਂ 'ਤੇ ਖਿੰਡਰੇ ਪੱਥਰਾਂ ਨੇ ਲੋਕਾਂ ਦਾ ਜਿਉਣਾ ਮੁਹਾਲ ਕੀਤਾ ਹੋਇਆ ਹੈ ਤੇ ਪਿੰਡਾਂ ਦੇ ...

ਪੂਰੀ ਖ਼ਬਰ »

ਤਿੰਨ ਰੋਜਾ ਕਿ੍ਕਟ ਟੂਰਨਾਮੈਂਟ ਵਿਚ ਦਿ ਹਿੱਟ ਸਕਾਡ ਸਪੋਰਟਸ ਕਲੱਬ ਜੇਤੂ

ਸਮਰਾਲਾ, 18 ਜੂਨ (ਸੁਰਜੀਤ)-ਦਿ ਹਿੱਟ ਸਕਾਡ ਸਪੋਰਟਸ ਕਲੱਬ ਸਮਰਾਲਾ ਵਲੋਂ ਤਿੰਨ ਰੋਜਾ ਕਿ੍ਕਟ ਟੂਰਨਾਮੈਂਟ ਅੰਡਰ-18 ਨਨਕਾਣਾ ਪਬਲਿਕ ਸਕੂਲ ਸਮਰਾਲਾ ਦੇ ਮੈਦਾਨ ਵਿਖੇ ਕਰਵਾਇਆ ਗਿਆ | ਫਾਈਨਲ ਮੈਚ ਦਿ ਹਿੱਟ ਸਕਾਡ ਸਪੋਰਟਸ ਕਲੱਬ ਸਮਰਾਲਾ ਅਤੇ ਯੰਗ ਸਟਾਰ ਸਪੋਰਟਸ ਕਲੱਬ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਸੋਮਾਸਰ ਸਾਹਿਬ ਟਿੱਬਾ ਵਿਖੇ ਦੀਵਾਨ ਸਜਾਏ

ਸਾਹਨੇਵਾਲ, 18 ਜੂਨ (ਹਰਜੀਤ ਸਿੰਘ ਢਿੱਲੋਂ)-ਗੁਰਦੁਆਰਾ ਸ੍ਰੀ ਸੋਮਾਸਰ ਸਾਹਿਬ ਟਿੱਬਾ ਵਿਖੇ ਸੰਤ ਬਾਬਾ ਨਰਿੰਦਰ ਸਿੰਘ, ਸੰਤ ਬਾਬਾ ਬਲਵਿੰਦਰ ਸਿੰਘ, ਜਥੇਦਾਰ ਬਾਬਾ ਮੇਜਰ ਸਿੰਘ ਕਾਰ ਸੇਵਾ ਵਾਲਿਆਂ ਦੀ ਦੇਖ-ਰੇਖ ਹੇਠ ਮਨਾਏ ਗਏ ਪੁੰਨਿਆਂ ਦੇ ਪਵਿੱਤਰ ਦਿਹਾੜੇ ਤੇ ...

ਪੂਰੀ ਖ਼ਬਰ »

ਪੰਜਾਬੀ ਸਾਹਿਤ ਸਭਾ ਸਮਰਾਲਾ ਦੀ ਮਾਸਿਕ ਮੀਟਿੰਗ ਦੌਰਾਨ ਕਹਾਣੀ ਦਰਬਾਰ ਕਰਵਾਇਆ

ਸਮਰਾਲਾ, 18 ਜੂਨ (ਸੁਰਜੀਤ)-ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਐਡਵੋਕੇਟ ਨਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਮਾਸਿਕ ਮੀਟਿੰਗ ਦੌਰਾਨ ਰੋਚਕ ਕਹਾਣੀ ਦਰਬਾਰ ਸਜਿਆ | ਮੀਟਿੰਗ ਵਿਚ ਸੱਤ ਵੱਡੀਆਂ ਕਹਾਣੀਆਂ ਪੜ੍ਹੀਆਂ ਗਈਆਂ, ਜਿਨ੍ਹਾਂ ਵਿਚ ਪੰਜਾਬੀ ਮੈਗਜ਼ੀਨ ...

ਪੂਰੀ ਖ਼ਬਰ »

ਘੁਡਾਣੀ ਕਲਾਂ 'ਚ ਬਾਬਾ ਸੈਮਤਾਬ ਦੇ ਅਸਥਾਨ 'ਤੇ ਸਮਾਗਮ ਕਰਵਾਇਆ

ਰਾੜਾ ਸਾਹਿਬ, 18 ਜੂਨ (ਸਰਬਜੀਤ ਸਿੰਘ ਬੋਪਾਰਾਏ)-ਇੱਥੋਂ ਨੇੜਲੇ ਪਿੰਡ ਘੁਡਾਣੀ ਕਲਾਂ ਵਿਖੇ ਬਾਬਾ ਸੈਮਤਾਬ ਦੇ ਅਸਥਾਨ ਤੇ ਸੇਵਾਦਾਰਾਂ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ 'ਚ ਚਾਦਰ ਚੜ੍ਹਾਉਣ ਦੀ ਰਸਮ ਤੇ ਖ਼ਤਮ ...

ਪੂਰੀ ਖ਼ਬਰ »

ਰਸੂਲੜਾ ਵਿਚ ਪਹਿਲੀ ਵਾਰ ਪੰਚਾਇਤ ਦਾ ਆਮ ਇਸਲਾਸ

ਖੰਨਾ, 18 ਜੂਨ (ਹਰਜਿੰਦਰ ਸਿੰਘ ਲਾਲ)-ਇੱਥੋਂ ਕੁੱਝ ਕਿੱਲੋਮੀਟਰ ਦੂਰ ਪਿੰਡ ਰਸੂਲੜਾ ਦੇ ਸਰਪੰਚ ਗੁਰਦੀਪ ਸਿੰਘ ਰਸੂਲੜਾ (ਔਜਲਾ) ਦੀ ਅਗਵਾਈ ਵਿਚ ਪਹਿਲੀ ਵਾਰ ਪੰਚਾਇਤ ਦਾ ਆਮ ਇਜਲਾਸ ਕੀਤਾ ਗਿਆ | ਇਸ ਵਿਚ ਪਿੰਡ ਦੇ ਕਈ ਸਾਬਕ ਸਰਪੰਚ ਵੀ ਸ਼ਾਮਿਲ ਹੋਏ | ਇਸ ਇਜਲਾਸ ਵਿਚ ...

ਪੂਰੀ ਖ਼ਬਰ »

ਮਾਲਵਾ ਸੋਸ਼ਲ ਵੈੱਲਫੇਅਰ ਕਲੱਬ ਆ ਰਹੀ ਮੌਨਸੂਨ ਦੌਰਾਨ 2019 ਫਲਦਾਰ, ਛਾਂਦਾਰ ਬੂਟੇ ਅਤੇ ਤਿ੍ਵੈਣੀਆਂ ਲਗਾਏਗਾ-ਸੁਖਵਿੰਦਰ ਦੌਲਤਪੁਰ

ਮਲੌਦ, 18 ਜੂਨ (ਸਹਾਰਨ ਮਾਜਰਾ)-ਮਾਲਵਾ ਸੋਸ਼ਲ ਵੈੱਲਫੇਅਰ ਕਲੱਬ ਮਲੌਦ ਦੀ ਮੀਟਿੰਗ ਪ੍ਰਧਾਨ ਇੰਜੀ: ਹਰਮਿੰਦਰ ਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਜਥੇ: ਮੰਗਤ ਰਾਏ ਸਿੰਘ ਲਸਾੜਾ, ਪਿ੍ੰ: ਸੰਜੀਵ ਮੋਦਗਿਲ, ਡਾ: ਕਰਨੈਲ ਸਿੰਘ ਕਾਲੀਆ, ਇੰਜੀ: ਦਵਿੰਦਰ ਸਿੰਘ ਬੇਰ ...

ਪੂਰੀ ਖ਼ਬਰ »

ਸੋਮ ਪ੍ਰਕਾਸ਼ ਦੇ ਅਨੁਭਵ ਨਾਲ ਦੇਸ਼ ਅਤੇ ਪੰਜਾਬ ਨੂੰ ਮਿਲੇਗਾ ਵੱਡਾ ਲਾਭ-ਛਾਹੜੀਆ

ਖੰਨਾ, 18 ਜੂਨ (ਹਰਜਿੰਦਰ ਸਿੰਘ ਲਾਲ)-ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵਲੋਂ ਪਾਰਲੀਮੈਂਟ ਮੈਂਬਰ ਵਜੋਂ ਸਹੁੰ ਚੁੱਕਣ ਮੌਕੇ ਭਾਜਪਾ ਦੇ ਯੁਵਾ ਨੇਤਾ ਅਨੁਜ ਛਾਹੜੀਆਂ ਨੇ ਆਪਣੇ ਸਾਥੀਆਂ ਸਮੇਤ ਉਨ੍ਹਾਂ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਕਿਉਂਕਿ ਸੋਮ ਪ੍ਰਕਾਸ਼ ...

ਪੂਰੀ ਖ਼ਬਰ »

ਪਾਰਟੀ ਦੀ ਮਜ਼ਬੂਤੀ ਲਈ ਮਿਹਨਤੀ ਵਰਕਰਾਂ ਨੂੰ ਅੱਗੇ ਲਿਆਵਾਂਗੇ- ਬੈਂਸ

ਸਮਰਾਲਾ, 18 ਜੂਨ (ਸੁਰਜੀਤ)-ਲੋਕ ਇਨਸਾਫ਼ ਪਾਰਟੀ ਹਲਕਾ ਸਮਰਾਲਾ ਦੀ ਵਰਕਰ ਮਿਲਣੀ ਅੱਜ ਇੱਥੇ ਪਾਰਟੀ ਸੂਬਾ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਬੈਂਸ ਨੇ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਦੀ ਚੋਣ ਸਮੇਂ ਪਾਰਟੀ ਲਈ ਜਿਨ੍ਹਾਂ ...

ਪੂਰੀ ਖ਼ਬਰ »

ਮਾਤਾ ਗੁਜਰੀ ਜੀ ਸੁਖਮਨੀ ਸੁਸਾਇਟੀ ਡੇਹਲੋਂ ਦੀ ਸਰਬਸੰਮਤੀ ਨਾਲ ਚੋਣ

ਡੇਹਲੋਂ, 18 ਜੂਨ (ਅੰਮਿ੍ਤਪਾਲ ਸਿੰਘ ਕੈਲੇ)-ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ ਛੇਂਵੀ ਡੇਹਲੋਂ ਵਿਖੇ ਨਗਰ ਦੀਆਂ ਬੀਬੀਆਂ ਦੀ ਅਹਿਮ ਇਕੱਤਰਤਾ ਹੋਈ, ਜਿਸ ਦੌਰਾਨ ਵੱਡੀ ਗਿਣਤੀ ਵਿਚ ਸੇਵਾਦਾਰ ਬੀਬੀਆਂ ਨੇ ਸ਼ਿਰਕਤ ਕੀਤੀ | ਇਸ ਸਮੇਂ ਸੰਮਤੀ ਮੈਂਬਰ ਤੇ ਸਰਪੰਚ ...

ਪੂਰੀ ਖ਼ਬਰ »

ਰੇਕੀ ਕੇਂਦਰ ਵਲੋਂ ਕੱਢੀ ਗਈ ਯਾਤਰਾ 'ਚ ਹਜ਼ਾਰਾਂ ਲੋਕ ਸ਼ਾਮਿਲ

ਖੰਨਾ, 18 ਜੂਨ (ਹਰਜਿੰਦਰ ਸਿੰਘ ਲਾਲ)-ਬੂਲੇਪੁਰ ਸਥਿਤ ਰੇਕੀ ਸੈਂਟਰ ਦੇ ਮੁਖੀ ਗੋਪੀ ਚੰਦ ਲੋਟੇ (ਗਰੈਂਡ ਮਾਸਟਰ) ਦੇ ਜਨਮ ਦਿਨ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਰਧਾਲੂਆਂ ਵਲੋਂ ਪੈਦਲ ਯਾਤਰਾ ਕੱਢੀ ਗਈ | ਇਸ ਮੌਕੇ ਜੀ. ਟੀ. ਰੋਡ ਅਤੇ ਮਲੇਰਕੋਟਲਾ ਰੋਡ 'ਤੇ ਲਗਭਗ ਇਕ ...

ਪੂਰੀ ਖ਼ਬਰ »

ਸਿਵਲ ਹਸਪਤਾਲ ਪਾਇਲ ਵਲੋਂ ਮਲੇਰੀਆਂ ਵਿਰੋਧੀ ਕੈਂਪ ਲਗਾਇਆ

ਪਾਇਲ, 18 ਜੂਨ (ਰਜਿੰਦਰ ਸਿੰਘ, ਨਿਜ਼ਾਮਪੁਰ)-ਸੀ. ਐੱਚ. ਸੀ. ਪਾਇਲ ਵਿਖੇ ਮਲੇਰੀਆ ਵਿਰੋਧੀ ਕੈਂਪ ਡਾ. ਪਰਵਿੰਦਰਪਾਲ ਸਿੰਘ ਸਿੱਧੂ ਸਿਵਲ ਸਰਜਨ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਭੁਪਿੰਦਰ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਪਾਇਲ ਦੀ ਯੋਗ ਅਗਵਾਈ ਹੇਠ ਲਗਾਇਆ ...

ਪੂਰੀ ਖ਼ਬਰ »

ਦਿੱਲੀ ਵਿਚ ਸਿੱਖ ਪਿਓ-ਪੁੱਤ ਨਾਲ ਧੱਕੇਸ਼ਾਹੀ ਕਰਨ ਵਾਲੀ ਦੋਸ਼ੀ ਪੁਲਿਸ ਨੂੰ ਸਖ਼ਤ ਸਜਾ ਦਿੱਤੀ ਜਾਵੇ - ਉਮੈਦਪੁਰੀ, ਖੀਰਨੀਆ, ਲੋਪੋਂ

ਬੀਜਾ, 18 ਜੂਨ (ਕਸ਼ਮੀਰਾ ਸਿੰਘ ਬਗ਼ਲੀ)-ਦਿੱਲੀ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਸੰਤਾ ਸਿੰਘ ਉਮੈਦਪੁਰੀ, ਜਗਜੀਵਨ ਸਿੰਘ ਖੀਰਨੀਆ ਸਾਬਕਾ ਵਿਧਾਇਕ, ਬਰਜਿੰਦਰ ਸਿੰਘ ਬੱਬਲੂ ਜ਼ਿਲ੍ਹਾ ਯੂਥ ਪ੍ਰਧਾਨ ਨੇ ਵੱਖ-ਵੱਖ ਬਿਆਨਾਂ ਵਿਚ ਦਿੱਲੀ ...

ਪੂਰੀ ਖ਼ਬਰ »

ਪਿੰਡ ਰਸੂਲੜਾ ਵਿਚ ਸਰਪੰਚ ਗੁਰਦੀਪ ਸਿੰਘ ਅਗਵਾਈ ਵਿਚ ਦਰਗਾਹ 'ਤੇ ਸਾਲਾਨਾ ਭੰਡਾਰਾ

ਖੰਨਾ, 18 ਜੂਨ (ਹਰਜਿੰਦਰ ਸਿੰਘ ਲਾਲ)-ਨੇੜਲੇ ਪਿੰਡ ਰਸੂਲੜਾ ਵਿਚ ਪੀਰ ਬਾਬਾ ਅਬਦੁੱਲਾ ਸ਼ਾਹ ਦੀ ਦਰਗਾਹ 'ਤੇ ਸਾਲਾਨਾ ਭੰਡਾਰਾ ਕਰਵਾਇਆ ਗਿਆ | ਜਿਸ ਵਿਚ ਵੱਡੀ ਸੰਖਿਆ ਵਿਚ ਸ਼ਰਧਾਲੂ ਪੁੱਜੇ | ਪਿੰਡ ਦੇ ਸਰਪੰਚ ਗੁਰਦੀਪ ਸਿੰਘ ਔਜਲਾ ਉਚੇਚੇ ਤੌਰ ਤੇ ਪੁੱਜੇ, ਇਸ ਮੌਕੇ ...

ਪੂਰੀ ਖ਼ਬਰ »

ਮਾਸਟਰ ਕੇਡਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ

ਕੁਹਾੜਾ, 18 ਜੂਨ (ਤੇਲੂ ਰਾਮ ਕੁਹਾੜਾ)-ਮਾਸਟਰ ਕੇਡਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੀ ਇਕ ਮੀਟਿੰਗ ਕੁਹਾੜਾ ਵਿਖੇ ਜ਼ਿਲ੍ਹਾ ਪ੍ਰਧਾਨ ਧਰਮਜੀਤ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸੂਬਾ ਵਿੱਤ ਸਕੱਤਰ ਜਗਜੀਤ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ...

ਪੂਰੀ ਖ਼ਬਰ »

ਤੇਜ ਹਵਾ ਚੱਲਣ ਕਾਰਨ ਘਰ ਦੀ ਛੱਤ ਤੋਂ ਉੱਡੀਆਂ ਸੀਮਿੰਟ ਚਾਦਰਾਂ

ਖੰਨਾ, 18 ਜੂਨ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਬੀਤੀ ਰਾਤ ਹੋਈ ਬਰਸਾਤ ਦਰਮਿਆਨ ਚੱਲੀ ਤੇਜ਼ ਹਵਾ ਕਾਰਨ ਨੇੜਿਉਂ ਲੰਘਦੀਆਂ ਬਿਜਲੀ ਦੀਆਂ ਢਿੱਲੀਆਂ ਤਾਰਾਂ ਨੇ ਇਕ ਮਕਾਨ ਦੀ ਛੱਤ 'ਤੇ ਪਾਈਆਂ ਸੀਮਿੰਟ ਦੀਆਂ ਚਾਦਰਾਂ ਵਿਚ ਫਸ ਗਈਆਂ ਅਤੇ ਚਾਦਰਾਂ ਉਖਾੜ ...

ਪੂਰੀ ਖ਼ਬਰ »

ਬੀਤੀ ਰਾਤ ਆਏ ਤੇਜ਼ ਤੂਫ਼ਾਨ ਨਾਲ ਭਾਰੀ ਨੁਕਸਾਨ

ਮਲੌਦ, 18 ਜੂਨ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਬੀਤੀ ਰਾਤ ਮਲੌਦ ਇਲਾਕੇ ਵਿਚ ਆਏ ਤੇਜ ਤੂਫ਼ਾਨ ਅਤੇ ਜ਼ੋਰਦਾਰ ਬਾਰਿਸ਼ ਨਾਲ ਗੁਰੂ ਨਾਨਕ ਸ਼ੈਲਰ ਸਿਹੌੜਾ ਦੀ ਕੰਧ ਢਹਿ-ਢੇਰੀ ਹੋਈ ਅਤੇ ਸੈਲਰ ਛੱਤ ਵਾਲੀਆਂ ਚਾਦਰਾਂ ਉਡਣ ਨਾਲ ਸ਼ੈਲਰ ਮਾਲਕ ਨਿਤਿਨ ਮਿੱਤਲ ਨੇ ਦੱਸਿਆ ਕਿ ...

ਪੂਰੀ ਖ਼ਬਰ »

ਐੱਚ. ਡੀ. ਐੱਫ. ਸੀ. ਬੈਂਕ ਦੀ ਕੁਹਾੜਾ ਸ਼ਾਖਾ ਵਲੋਂ ਧਨਾਨਸੂ 'ਚ ਕੈਂਪ

ਕੁਹਾੜਾ, 18 ਜੂਨ (ਤੇਲੂ ਰਾਮ ਕੁਹਾੜਾ)-ਐੱਚ. ਡੀ. ਐੱਫ. ਸੀ. ਬੈਂਕ ਦੀ ਕੁਹਾੜਾ ਸ਼ਾਖਾ ਵਲੋਂ ਲੋਕਾਂ ਨੂੰ ਬੈਂਕ ਵਲੋਂ ਚਾਲੂ ਕੀਤੀਆਂ ਲੋਕ ਹਿੱਤ ਯੋਜਨਾਵਾਂ ਤੋਂ ਜਾਣੂ ਕਰਵਾਉਣ ਲਈ ਪਿੰਡ ਧਨਾਨਸੂ ਵਿਖੇ ਸ਼ਾਖਾ ਦੇ ਮੈਨੇਜਰ ਹਰਪ੍ਰੀਤ ਸਿੰਘ, ਚਰਨਜੀਤ ਸਿੰਘ ਖੇਤੀਬਾੜੀ ...

ਪੂਰੀ ਖ਼ਬਰ »

ਦਿੱਲੀ ਦੇ ਸਿੱਖ ਡਰਾਈਵਰ ਦੀ ਕੁੱਟਮਾਰ ਦੀ ਲਿਪ ਵਲੋਂ ਨਿਖੇਧੀ

ਸਮਰਾਲਾ, 18 ਜੂਨ (ਸੁਰਜੀਤ)-ਦਿੱਲੀ ਵਿਚ ਸਿੱਖ ਟੈਕਸੀ ਡਰਾਈਵਰ ਅਤੇ ਉਸ ਦੇ ਲੜਕੇ ਦੀ ਪੁਲੀਸ ਵਲੋਂ ਬੇਰਹਿਮੀ ਨਾਲ ਕੀਤੀ ਕੁੱਟਮਾਰ ਦੀ ਲੋਕ ਇਨਸਾਫ਼ ਪਾਰਟੀ ਅਤੇ ਬੀ. ਐੱਸ. ਪੀ. ਦੀ ਸਮਰਾਲਾ ਯੂਨਿਟਾਂ ਵਲੋਂ ਬਲਵਿੰਦਰ ਸਿੰਘ ਮਹਿਦੂਦਾਂ ਜਰਨਲ ਸਕੱਤਰ ਦੀ ਪ੍ਰਧਾਨਗੀ ਵਿਚ ...

ਪੂਰੀ ਖ਼ਬਰ »

ਪਿੰਡ ਘਰਖਣਾ ਵਿਖੇ ਧਾਰਮਿਕ ਦੀਵਾਨ ਸਜਾਏ

ਬੀਬੀ ਗਗਨਦੀਪ ਕੌਰ ਨੇ ਧਾਰਮਿਕ ਵਿਖਿਆਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਸਮਰਾਲਾ, 18 ਜੂਨ (ਬਲਜੀਤ ਸਿੰਘ ਬਘੌਰ)-ਗੁਰਮਤਿ ਪ੍ਰਚਾਰ ਸਭਾ ਤੋਂ ਸਮੂਹ ਗਰਾਮ ਪੰਚਾਇਤ ਅਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਰਵਿਦਾਸ ਜੀ ਦੇ ਹਾਲ ਵਿਚ ਧਾਰਮਿਕ ਦੀਵਾਨ ਸਜਾਏ | ...

ਪੂਰੀ ਖ਼ਬਰ »

ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ

ਖੰਨਾ, 18 ਜੂਨ (ਹਰਜਿੰਦਰ ਸਿੰਘ ਲਾਲ)-ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਲੋਂ ਸ਼ੁਰੂ ਕੀਤੇ ਪਲਸ ਪੋਲੀਓ ਰਾਊਾਡ ਤਹਿਤ ਸਿਵਲ ਸਰਜਨ ਲੁਧਿਆਣਾ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐੱਸ. ਐਮ. ਓ. ਡਾ. ਅਜੀਤ ਸਿੰਘ ਸੀ. ਐੱਚ. ਸੀ. ਮਾਨੂੰਪੁਰ ਦੀ ਦੇਖ ਰੇਖ ਹੇਠ ਪ੍ਰਵਾਸੀ ...

ਪੂਰੀ ਖ਼ਬਰ »

ਗੁਰਮਿਲਾਪ ਸਿੰਘ ਡੱਲਾ ਦੀ ਦੋਰਾਹਾ ਸੰਸਥਾ ਲਗਾਤਾਰ ਦੇ ਰਹੀ ਹੈ ਸ਼ਾਨਦਾਰ ਨਤੀਜੇ

ਖੰਨਾ, 18 ਜੂਨ (ਹਰਜਿੰਦਰ ਸਿੰਘ ਲਾਲ)-ਪੰਜਾਬ ਦੀ ਪ੍ਰਸਿੱਧ ਸੰਸਥਾ ਮੈਕਰੋ ਗਲੋਬਲ ਦੀ ਦੋਰਾਹਾ ਬਰਾਂਚ ਜਿੱਥੇ ਵਿਜ਼ਟਰ ਵੀਜ਼ਾ, ਸਟੂਡੈਂਟ ਵੀਜ਼ਾ ਅਤੇ ਓਪਨ ਪਰਮਿਟ ਦੀਆਂ ਉਚ ਪੱਧਰੀ ਸੇਵਾਵਾਂ ਪ੍ਰਦਾਨ ਕਰ ਰਹੀ ਹੈ ਉੱਥੇ ਆਧੁਨਿਕ ਤਰੀਕੇ ਨਾਲ ਆਈਲੈਟਸ ਕਰਵਾ ਕੇ ...

ਪੂਰੀ ਖ਼ਬਰ »

ਐਫ.ਸੀ.ਆਈ ਜਗਰਾਉਂ 'ਚ ਪੁਲਿਸ ਵੱਲੋਂ ਨਸ਼ਿਆਂ ਿਖ਼ਲਾਫ਼ ਜਾਗਰੂਕ ਕੀਤਾ

ਜਗਰਾਉਂ, 18 ਜੂਨ (ਜੋਗਿੰਦਰ ਸਿੰਘ, ਅਜੀਤ ਸਿੰਘ ਅਖਾੜਾ)-ਜਗਰਾਉਂ ਐਫ.ਸੀ.ਆਈ 'ਚ ਪੁਲਿਸ ਮੁਲਾਜ਼ਮਾਂ ਵਲੋਂ ਨਸ਼ਿਆਂ ਿਖ਼ਲਾਫ਼ ਮੀਟਿੰਗ ਕੀਤੀ ਗਈ | ਜਿਸ ਵਿਚ ਪੁਲਿਸ ਥਾਣਾ ਸਿਟੀ ਦੇ ਐਸ.ਐਚ.ਓ ਨਿਧਾਨ ਸਿੰਘ ਦੇ ਨਿਰਦੇਸ਼ਾਂ ਤਹਿਤ ਸਬ ਇੰਸਪੈਕਟਰ ਕਿਰਨਦੀਪ ਕੌਰ ਅਤੇ ...

ਪੂਰੀ ਖ਼ਬਰ »

ਪਿੰਡ ਵਿਚ ਕੋਈ ਨਸ਼ਾ ਵੇਚਦਾ ਹੈ ਤਾਂ ਉਸ ਦੀ ਸੂਚਨਾ ਮੈਨੂੰ ਦਿਓ : ਕੋਟਾਂ ਚੌਕੀ ਇੰਚਾਰਜ

ਬੀਜਾ, 18 ਜੂਨ (ਅਵਤਾਰ ਸਿੰਘ ਜੰਟੀ ਮਾਨ)-ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸ. ਐੱਸ. ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਪੈਂਦੀ ਪੁਲੀਸ ਚੌਕੀ ਕੋਟਾਂ ਦੇ ਇੰਚਾਰਜ ਸਹਾਇਕ ਥਾਣੇਦਾਰ ਜਗਜੀਤ ਸਿੰਘ ਨੇ ਪੁਲਸ ਚੌਕੀ ਦੇ ਅਧੀਨ ਪੈਂਦੇ ਪਿੰਡਾਂ ਦੇ ...

ਪੂਰੀ ਖ਼ਬਰ »

ਬੀਜਾ ਚੌਕ ਵਿਖੇ ਖੰਨਾ ਸੜਕ 'ਤੇ ਖੜ੍ਹਾ ਪਾਣੀ ਦੇ ਰਿਹੈ ਬਿਮਾਰੀਆਂ ਨੂੰ ਸੱਦਾ

ਬੀਜਾ, 18 ਜੂਨ (ਕਸ਼ਮੀਰਾ ਸਿੰਘ ਬਗ਼ਲੀ)-ਕਸਬਾ ਬੀਜਾ ਵਿਖੇ ਖੰਨੇ ਨੂੰ ਜਾਣ ਵਾਲੀਆਂ ਸਵਾਰੀਆਂ ਲਈ ਬੱਸ ਅੱਡਾ ਦੀ ਸਹੂਲਤ ਨਾ ਹੋਣ ਕਾਰਨ 'ਤੇ ਉੱਥੇ ਸੜਕ ਉੱਤੇ ਪਾਣੀ ਖੜਨ ਨਾਲ ਸਵਾਰੀਆਂ ਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਬੀਜਾ ਚੌਕ ਇਕ ਬਹੁਤ ਹੀ ...

ਪੂਰੀ ਖ਼ਬਰ »

ਬਾਬਾ ਸੁਰਜੀਤ ਸਿੰਘ ਸੁਖਮਨੀ ਵਾਲਿਆਂ ਦੀ 14ਵੀਂ ਬਰਸੀ ਨਮਿਤ ਪੰਜ ਰੋਜ਼ਾ ਸਮਾਗਮ ਸਮਾਪਤ

ਜਗਰਾਉਂ, 18 ਜੂਨ (ਹਰਵਿੰਦਰ ਸਿੰਘ ਖ਼ਾਲਸਾ)-ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਬਾਬਾ ਸੁਰਜੀਤ ਸਿੰਘ ਸੁਖਮਨੀ ਵਾਲਿਆਂ ਦੀ 14ਵੀਂ ਬਰਸੀ ਨਮਿੱਤ ਬਾਬਾ ਬਲਵੰਤ ਸਿੰਘ ਸੁਖਮਨੀ ਵਾਲਿਆਂ ਦੀ ਦੇਖ-ਰੇਖ ਹੇਠ ਕਰਵਾਇਆ ਪੰਜ ਰੋਜ਼ਾ ਸਮਾਗਮ ਸਮਾਪਤ ਹੋਇਆ | ਦੋ ਲੜੀਆਂ ...

ਪੂਰੀ ਖ਼ਬਰ »

ਗੋਡਿਆਂ ਦਾ ਇਲਾਜ ਬਿਨਾਂ ਚੀਰ-ਫਾੜ ਆਯੁਰਵੈਦਿਕ ਦਵਾਈ ਨਾਲ-ਸਿੱਧੂ

ਜਲੰਧਰ, 18 ਜੂਨ (ਸਟਾਫ ਰਿਪੋਰਟਰ)-ਦੇਸ਼ ਦੇ ਪ੍ਰਸਿੱਧ ਨਾਰਾਇਣੀ ਆਯੁਰਵੈਦਿਕ ਗਰੁੱਪ ਨੇ ਪੁਰਾਤਨ ਜਾਣਕਾਰੀ ਅਤੇ ਵਿਗਿਆਨਿਕ ਤਰੀਕੇ ਨਾਲ ਆਯੁਰਵੈਦਿਕ ਫਾਰਮੂਲੇ ਨਾਲ ਤਿਆਰ ਕੀਤੀ ਨਾਰਾਇਣੀ ਆਰਥੋਕਿੱਟ ਗੋਡਿਆਂ ਦੇ ਦਰਦਾਂ ਨੂੰ ਦਿਨਾਂ 'ਚ ਠੀਕ ਕਰਨ ਦੀ ਸਮਰੱਥਾ ...

ਪੂਰੀ ਖ਼ਬਰ »

ਨਾਨਕਸਰ ਵਿਖੇ ਹੋਏ ਸਮਾਗਮ 'ਚ ਹਜ਼ਾਰਾਂ ਸੰਗਤਾਂ ਹੋਈਆਂ ਨਤਮਸਤਕ

ਜਗਰਾਉਂ, 18 ਜੂਨ (ਹਰਵਿੰਦਰ ਸਿੰਘ ਖ਼ਾਲਸਾ)-ਪੂਰਨਮਾਸ਼ੀ ਦੇ ਦਿਹਾੜੇ ਮੌਕੇ ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਦਿਨ ਅਤੇ ਰਾਤ ਦੇ ਸਮਾਗਮ ਹੋਏ | ਇਸ ਦੌਰਾਨ ਹਜ਼ਾਰਾਂ ਸੰਗਤਾਂ ਨੇ ਮੁੱਖ ਦਰਬਾਰ ਵਿਖੇ ਮੱਥਾ ਟੇਕਿਆ, ਕੀਰਤਨੀ ਜਥਿਆਂ ਤੋਂ ਗੁਰਬਾਣੀ ਦਾ ...

ਪੂਰੀ ਖ਼ਬਰ »

ਤਹਿਸੀਲ ਕਾਮਿਆਂ ਦੀ ਹੜਤਾਲ ਕਾਰਨ ਲੋਕ ਹੋਏ ਖੱਜਲ-ਖੁਆਰ

ਰਾੲਕੋਟ, 18 ਜੂਨ (ਸੁਸ਼ੀਲ)-ਆਪਣੀਆਂ ਮੰਗ ਨਾ ਮੰਨੇ ਜਾਣ ਦੇ ਵਿਰੋਧ 'ਚ ਅੱਜ ਸਥਾਨਕ ਤਹਿਸੀਲ ਸਟਾਫ਼ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਗਈ, ਜਿਸ ਕਾਰਨ ਅੱਜ ਤਹਿਸੀਲ ਦਫ਼ਤਰ 'ਚ ਕੰਮਕਾਜ ਪੂਰੀ ਤਰ੍ਹਾਂ ਠੱਪ ਰਿਹਾ ਅਤੇ ਤਹਿਸੀਲ 'ਚ ਕੰਮ ਕਰਵਾਉਣ ਲਈ ਆਏ ਲੋਕਾਂ ਨੂੰ ...

ਪੂਰੀ ਖ਼ਬਰ »

2 ਦੁਕਾਨਾਂ ਤੋਂ ਬਰਾਮਦ ਕੀਤੇ ਢਾਈ ਕੁਇੰਟਲ ਪਲਾਸਟਿਕ ਦੇ ਲਿਫ਼ਾਫ਼ੇ

ਖੰਨਾ, 18 ਜੂਨ (ਹਰਜਿੰਦਰ ਸਿੰਘ ਲਾਲ)-ਸ਼ਹਿਰ ਵਿਚ ਪਲਾਸਟਿਕ ਲਿਫ਼ਾਫ਼ੇ ਵੇਚਣ ਵਾਲੇ ਦੁਕਾਨਦਾਰਾਂ ਦੇ ਿਖ਼ਲਾਫ਼ ਪ੍ਰਦੂਸ਼ਣ ਵਿਭਾਗ ਅਤੇ ਨਗਰ ਕੌਾਸਲ ਦੀ ਟੀਮ ਨੇ 4 ਦਿਨ ਬਾਅਦ ਫਿਰ ਕਾਰਵਾਈ ਕੀਤੀ ਹੈ | ਅਮਲੋਹ ਰੋਡ 'ਤੇ ਚਾਰ ਦੁਕਾਨਾਂ ਤੇ ਛਾਪੇ ਮਾਰੇ ਗਏ | 2 ਦੁਕਾਨਾਂ ...

ਪੂਰੀ ਖ਼ਬਰ »

ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੀ ਹੜਤਾਲ ਕਾਰਨ ਖੰਨਾ ਤਹਿਸੀਲ ਵਿਚ ਰਿਹਾ ਕੰਮ ਠੱਪ

ਖੰਨਾ, 18 ਜੂਨ (ਹਰਜਿੰਦਰ ਸਿੰਘ ਲਾਲ)-ਪੰਜਾਬ ਰਾਜ ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਵਲੋਂ ਸੂਬੇ ਭਰ 'ਚ ਸ਼ੁਰੂ ਕੀਤੀ ਹੜਤਾਲ ਕਾਰਨ ਅੱਜ ਖੰਨਾ ਤਹਿਸੀਲਾਂ ਦਾ ਕੰਮਕਾਰ ਵੀ ਠੱਪ ਰਿਹਾ¢ ਜਿਸ ਕਾਰਨ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪਿਆ¢ ਤਹਿਸੀਲ ਵਿਚ ਜ਼ਮੀਨਾਂ ਦੀ ...

ਪੂਰੀ ਖ਼ਬਰ »

ਵੱਖ ਵੱਖ ਜਥੇਬੰਦੀਆਂ ਵਲੋਂ ਸੁਖਦੇਵ ਨੂੰ ਸ਼ਰਧਾਂਜਲੀ

ਖੰਨਾ, 18 ਜੂਨ (ਹਰਜਿੰਦਰ ਸਿੰਘ ਲਾਲ)-ਖੰਨਾ ਮੰਡੀ ਗੋਬਿੰਦਗੜ੍ਹ ਦੇ ਵਿਚਾਲੇ ਜੀ. ਟੀ. ਰੋਡ ਤੇ ਸਥਿਤ ਜੀ. ਪੀ. ਐੱਸ. (ਸਕੂਲ) ਵਿਚ ਦੇ ਕਰਮਚਾਰੀ 23 ਸਾਲਾ ਸੁਖਦੇਵ ਸਿੰਘ ਦੀ ਸੜਕ ਹਾਦਸੇ ਵਿਚ ਹੋਈ ਮੌਤ 'ਤੇ ਵੱਖ ਵੱਖ ਜਥੇਬੰਦੀਆਂ ਨੇ ਸੁਖਦੇਵ ਸਿੰਘ ਨੂੰ ਸ਼ਰਧਾਂਜਲੀ ਭੇਟ ...

ਪੂਰੀ ਖ਼ਬਰ »

ਬਾਬਾ ਸ਼੍ਰੀ ਚੰਦ ਜੀ ਜਨਮ ਦਿਹਾੜਾ ਮਨਾਇਆ

ਖੰਨਾ, 18 ਜੂਨ (ਜੋਗਿੰਦਰ ਸਿੰਘ ਓਬਰਾਏ)-ਸਥਾਨਕ ਬੰਤ ਕਾਲੋਨੀ ਵਿਖੇ ਅਕਾਲੀ ਨੇਤਾ ਬਾਬਾ ਪ੍ਰੀਤਮ ਸਿੰਘ ਅਤੇ ਇਲਾਕਾ ਨਿਵਾਸੀਆਂ ਵੱਲੋਂ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ | ਇਸ ਮੌਕੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ ...

ਪੂਰੀ ਖ਼ਬਰ »

ਭਾਈ ਸਿੱਧੂ ਨੂੰ ਸਦਮਾ, ਮਾਤਾ ਸਵਰਗਵਾਸ

ਹਠੂਰ, 18 ਜੂਨ (ਜਸਵਿੰਦਰ ਸਿੰਘ ਛਿੰਦਾ)-ਭਾਈ ਬਲਵਿੰਦਰ ਸਿੰਘ ਸਿੱਧੂ (ਪਟਵਾਰੀ), ਹਰਨੇਕ ਸਿੰਘ, ਸੁੱਖਾ ਸਿੰਘ ਤੇ ਮੋਦਨ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦ ਉਨ੍ਹਾਂ ਦੇ ਮਾਤਾ ਹਰਬੰਸ ਕੌਰ (86) ਸਾਲ ਅਚਾਨਕ ਅਕਾਲ ਚਲਾਣਾ ਕਰ ਗਏ | ਕੱਲ੍ਹ ਉਨ੍ਹਾਂ ਦਾ ਅੰਤਿਮ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX