ਤਾਜਾ ਖ਼ਬਰਾਂ


ਤਬੀਅਤ ਵਿਗੜਨ 'ਤੇ ਕੈਦੀ ਦੀ ਮੌਤ
. . .  1 day ago
ਪਟਿਆਲਾ ,15 ਜੁਲਾਈ ( ਸਿੱਧੂ, ਖਰੌੜ ) -ਨਾਭਾ ਜੇਲ੍ਹ ਕਾਂਡ ਦੇ ਮੁਲਜ਼ਮ ਗੈਂਗਸਟਰ ਚਰਨਪ੍ਰੀਤ ਸਿੰਘ ਚੰਨਾ ਉਮਰ ਤੀਹ ਸਾਲ ਦੀ ਅੱਜ ਰਜਿੰਦਰਾ ਹਸਪਤਾਲ ਪਟਿਆਲਾ ਵਿਚ ਮੌਤ ਹੋ ਗਈ। ਜ਼ਿਕਰਯੋਗ ਹੈ ...
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੀ ਕੋਠੀ ਵਿਚ ਚੋਰੀ
. . .  1 day ago
ਜੰਡਿਆਲਾ ਮੰਜਕੀ ,15 ਜੁਲਾਈ (ਸੁਰਜੀਤ ਸਿੰਘ ਜੰਡਿਆਲਾ)-ਪੰਜਾਬ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਸਰਦਾਰ ਦਰਬਾਰਾ ਸਿੰਘ ਦੀ ਜੰਡਿਆਲਾ ਵਿਚ ਨਕੋਦਰ ਮੋੜ ਨੇੜੇ ਬੰਦ ਪਈ ਕੋਠੀ ਵਿਚ ਚੋਰੀ ਹੋਣ ਦਾ ...
ਭਰਜਾਈ ਦਾ ਕਤਲ ਕਰਨ ਵਾਲੇ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ
. . .  1 day ago
ਸੰਗਰੂਰ, 15 ਜੁਲਾਈ (ਧੀਰਜ ਪਸ਼ੋਰੀਆ)- ਜ਼ਿਲ੍ਹਾ ਅਤੇ ਸੈਸ਼ਨ ਜੱਜ ਬੀ.ਐੱਸ.ਸੰਧੂ ਦੀ ਅਦਾਲਤ ਨੇ ਭਰਜਾਈ ਦਾ ਕਤਲ ਕਰਨ ਵਾਲੇ ਇਕ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ....
ਤਿੰਨ ਕਾਰਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ ਕਈ ਜ਼ਖਮੀ
. . .  1 day ago
ਤਪਾ ਮੰਡੀ, 15 ਜੁਲਾਈ (ਵਿਜੇ ਸ਼ਰਮਾ)- ਕੌਮੀ ਮਾਰਗ ਬਠਿੰਡਾ ਅਤੇ ਚੰਡੀਗੜ੍ਹ 'ਤੇ ਤਿੰਨ ਕਾਰਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਪੁਲਿਸ ਵੱਲੋਂ ਮਿਲੀ ਜਾਣਕਾਰੀ ਦੇ ਮੁਤਾਬਿਕ, ਕੌਮੀ ਮਾਰਗ ਤਪਾ ...
ਲੋਕ ਸਭਾ 'ਚ ਪੰਜਾਬ ਦੇ ਪਾਣੀ ਦਾ ਮੁੱਦਾ ਚੁੱਕਣ 'ਤੇ ਬੈਂਸ ਨੇ ਸੁਖਬੀਰ ਬਾਦਲ ਦੀ ਕੀਤੀ ਸ਼ਲਾਘਾ
. . .  1 day ago
ਜਲੰਧਰ, 15 ਜੁਲਾਈ (ਚਿਰਾਗ਼)- ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਅੱਜ ਕਪੂਰਥਲਾ ਤੋਂ ਆਪਣੀ 'ਪਾਣੀ ਬਚਾਓ' ਮੁਹਿੰਮ ਦੀ ਸ਼ੁਰੂਆਤ ਕੀਤੀ। ਜਲੰਧਰ ਪਹੁੰਚੇ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ...
ਸ੍ਰੀ ਮੁਕਤਸਰ ਸਾਹਿਬ: ਪਾਵਰਕਾਮ ਦਾ ਲਾਈਨਮੈਨ ਰਿਸ਼ਵਤ ਲੈਂਦਾ ਕਾਬੂ
. . .  1 day ago
ਸ੍ਰੀ ਮੁਕਤਸਰ ਸਾਹਿਬ, 15 ਜੁਲਾਈ (ਰਣਜੀਤ ਸਿੰਘ ਢਿੱਲੋਂ)- ਪਾਵਰਕਾਮ ਸਬ ਸਟੇਸ਼ਨ ਲੁਬਾਣਿਆਂਵਾਲੀ ਦੇ ਲਾਈਨਮੈਨ ਰਾਜੂ ਨੂੰ ਵਿਜੀਲੈਂਸ ਬਿਊਰੋ ਸ੍ਰੀ ਮੁਕਤਸਰ ਸਾਹਿਬ ਨੇ 5 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਸਰਕਾਰੀ ਗਵਾਹਾਂ ਦੀ ਹਾਜ਼ਰੀ 'ਚ ਅਤੇ ਡੀ.ਐੱਸ.ਪੀ ਰਾਜ ....
ਕੈਪਟਨ ਵੱਲੋਂ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਨਾਲ ਮੁਲਾਕਾਤ
. . .  1 day ago
ਨਵੀਂ ਦਿੱਲੀ, 15 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਦੋਹਾਂ ਨੇਤਾਵਾਂ ਵਿਚਾਲੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਗੱਲਬਾਤ ਹੋਈ। ਇਸ ਦੇ ਨਾਲ ਹੀ ਕੈਪਟਨ ....
ਸ੍ਰੀ ਮੁਕਤਸਰ ਸਾਹਿਬ: ਨਵਜੋਤ ਸਿੱਧੂ ਨੂੰ ਸੰਭਾਲਣਾ ਚਾਹੀਦਾ ਹੈ ਬਿਜਲੀ ਮਹਿਕਮਾ -ਚੰਨੀ
. . .  1 day ago
ਸ੍ਰੀ ਮੁਕਤਸਰ ਸਾਹਿਬ, 15 ਜੁਲਾਈ (ਰਣਜੀਤ ਸਿੰਘ ਢਿੱਲੋਂ)- ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਉਪਰੰਤ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ....
ਘੱਗਰ ਦਰਿਆ ਦੇ ਪਾਣੀ ਦੀ ਮਾਰ ਹੇਠ ਦਰਜਨਾਂ ਪਿੰਡ, ਨੁਕਸਾਨੀਆਂ ਗਈਆਂ ਕਿਸਾਨਾਂ ਦੀਆਂ ਫ਼ਸਲਾਂ
. . .  1 day ago
ਘਨੌਰ, 15ਜੁਲਾਈ (ਜਾਦਵਿੰਦਰ ਸਿੰਘ ਜੋਗੀਪੁਰ)- ਮਾਨਸੂਨ ਦੇ ਚੱਲਦਿਆਂ ਉੱਤਰੀ ਭਾਰਤ ਸਮੇਤ ਪੰਜਾਬ 'ਚ ਹੋਈ ਭਰਵੀਂ ਬਰਸਾਤ ਨਾਲ ਪਿੰਡ ਸਰਾਲਾ ਕਲਾਂ ਨੇੜੇ ਵਗਦੇ ਘੱਗਰ ਦਰਿਆ ਦਾ ਪਾਣੀ ਉੱਛਲਨ ਕਾਰਨ ਨੇੜਲੇ ਪਿੰਡ ਜੰਡ ਮੰਗੋਲੀ, ਉਂਟਸਰ, ਗਦਾਪੁਰ, ....
ਪਾਕਿਸਤਾਨ ਦੀ ਅੱਤਵਾਦੀ ਵਿਰੋਧੀ ਅਦਾਲਤ ਨੇ ਹਾਫ਼ਿਜ਼ ਸਈਦ ਨੂੰ ਦਿੱਤੀ ਅਗਾਊਂ ਜ਼ਮਾਨਤ
. . .  1 day ago
ਇਸਲਾਮਾਬਾਦ, 15 ਜੁਲਾਈ- ਪਾਕਿਸਤਾਨ ਦੀ ਅੱਤਵਾਦ ਵਿਰੋਧੀ ਅਦਾਲਤ ਨੇ ਅੱਜ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਦੇ ਮੁਖੀ ਹਾਫ਼ਿਜ਼ ਸਈਦ ਅਤੇ ਤਿੰਨ ਹੋਰਾਂ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਇਹ ਜ਼ਮਾਨਤ ਉਨ੍ਹਾਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਜ਼ਮੀਨ...
ਕੈਪਟਨ ਵੱਲੋਂ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ
. . .  1 day ago
ਅਜਨਾਲਾ, 15 ਜੁਲਾਈ (ਗੁਰਪ੍ਰੀਤ ਢਿੱਲੋਂ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕੀਤੀ ਤੇ ਦੇਸ਼ 'ਚ ਪਸਰ ਰਹੇ ਪਾਣੀ ਦੇ ਸੰਕਟ ਬਾਰੇ ਵਿਚਾਰ ਚਰਚਾ ਕੀਤੀ। ਇਸ ਦੇ ਨਾਲ ਹੀ ....
ਵੀ.ਆਈ.ਪੀਜ਼ ਦੀਆਂ ਗੱਡੀਆਂ 'ਤੇ ਲਾਲ ਬੱਤੀ ਦੀ ਪਾਬੰਦੀ ਕਾਇਮ
. . .  1 day ago
ਅੰਮ੍ਰਿਤਸਰ, 15 ਜੁਲਾਈ (ਸੁਰਿੰਦਰ ਸਿੰਘ ਵਰਪਾਲ)- ਪੰਜਾਬ ਸਰਕਾਰ ਵੱਲੋਂ 2017 'ਚ ਵੀ.ਆਈ.ਪੀ ਕਲਚਰ ਖ਼ਤਮ ਕਰਨ ਲਈ ਅਫ਼ਸਰਾਂ ਅਤੇ ਹੋਰ ਵੀ.ਆਈ.ਪੀਜ਼ ਦੀਆਂ ਗੱਡੀਆਂ 'ਤੇ ਲਾਲ ਬੱਤੀ ਦੀ ਲਈ ਪਾਬੰਦੀ ਕਾਇਮ ਹੈ ਅਤੇ ਇਹ ਨਹੀਂ ਹਟਾਈ ਗਈ। ਸਰਕਾਰੀ ....
ਮੈਲਬੋਰਨ ਫ਼ਿਲਮ ਫ਼ੈਸਟੀਵਲ ਦੌਰਾਨ ਬਾਦਸ਼ਾਹ ਖ਼ਾਨ ਨੂੰ ਆਨਰੇਰੀ ਡਾਕਟਰੇਟ ਨਾਲ ਸਨਮਾਨਿਤ ਕਰੇਗੀ ਲਾ ਟਰੋਬ ਯੂਨੀਵਰਸਿਟੀ
. . .  1 day ago
ਮੁੰਬਈ, 15 ਜੁਲਾਈ (ਇੰਦਰਮੋਹਨ ਪੰਨੂੰ)- ਗਲੋਬਲ ਆਇਕਨ ਅਤੇ ਕਈ ਐਵਾਰਡ ਜਿੱਤ ਚੁੱਕੇ ਬਾਲੀਵੁੱਡ ਅਦਾਕਾਰ, ਨਿਰਮਾਤਾ ਅਤੇ ਔਰਤਾਂ ਦੀ ਸਮਾਨਤਾ ਦੇ ਪੈਰੋਕਾਰ ਸ਼ਾਹਰੁਖ਼ ਖ਼ਾਨ ਨੂੰ ਮੈਲਬੋਰਨ ਦੇ ਭਾਰਤੀ ਫ਼ਿਲਮ ਫ਼ੈਸਟੀਵਲ ਦੌਰਾਨ ਲਾ ਟਰੋਬ ਯੂਨੀਵਰਸਿਟੀ...
550ਵੇਂ ਪ੍ਰਕਾਸ਼ ਪੁਰਬ ਮੌਕੇ ਮੁੱਖ ਸਮਾਗਮ ਦਾ ਹਿੱਸਾ ਬਣਨਗੇ ਪ੍ਰਧਾਨ ਮੰਤਰੀ ਮੋਦੀ- ਕੈਪਟਨ
. . .  1 day ago
ਨਵੀਂ ਦਿੱਲੀ, 15 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਸੰਬੰਧੀ ਸੋਸ਼ਲ ਮੀਡੀਆ 'ਤੇ ਜਾਣਕਾਰੀ ਸਾਂਝੀ ਕਰਦਿਆਂ ਕੈਪਟਨ ਨੇ ਕਿਹਾ ਕਿ ਉਨ੍ਹਾਂ ਨੇ ਦੂਜੀ ਵਾਰ ਦੇਸ਼ ਦੇ...
ਦਿੱਲੀ 'ਚ ਮੀਂਹ ਕਾਰਨ ਮੌਸਮ ਹੋਇਆ ਸੁਹਾਵਣਾ, ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ
. . .  1 day ago
ਨਵੀਂ ਦਿੱਲੀ, 15 ਜੁਲਾਈ- ਰਾਜਧਾਨੀ ਦਿੱਲੀ 'ਚ ਮੀਂਹ ਦੇ ਚੱਲਦਿਆਂ ਮੌਸਮ ਸੁਹਾਵਣਾ ਹੋ ਗਿਆ। ਉੱਥੇ ਹੀ ਮੀਂਹ ਕਾਰਨ ਲੋਕਾਂ ਨੂੰ ਹੁੰਮਸ ਅਤੇ ਅੱਤ ਦੀ ਪੈ ਰਹੀ ਗਰਮੀ ਤੋਂ ਰਾਹਤ ਵੀ ਮਿਲੀ....
ਐੱਨ. ਆਈ. ਏ. (ਸੋਧ) ਬਿੱਲ 2019 ਲੋਕ ਸਭਾ 'ਚ ਹੋਇਆ ਪਾਸ
. . .  1 day ago
ਕੇਂਦਰੀ ਜੇਲ੍ਹ ਗੁਰਦਾਸਪੁਰ 'ਚ ਕੈਦੀਆਂ ਦੇ ਦੋ ਗੁੱਟਾਂ ਵਿਚਾਲੇ ਹੋਏ ਝਗੜੇ 'ਚ ਦੋ ਜ਼ਖ਼ਮੀ
. . .  1 day ago
ਭਾਰਤੀ ਕਿਸਾਨ ਯੂਨੀਅਨ ਡਕੋਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ 'ਤੇ ਹੋਏ ਹਮਲੇ ਸੰਬੰਧੀ ਟੱਲੇਵਾਲ ਥਾਣਾ ਦਾ ਘਿਰਾਓ
. . .  1 day ago
ਸੋਲਨ ਇਮਾਰਤ ਹਾਦਸਾ : ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 14
. . .  1 day ago
ਟਰੱਕ ਅਤੇ ਆਟੋ ਵਿਚਾਲੇ ਹੋਈ ਭਿਆਨਕ ਟੱਕਰ 'ਚ 7 ਲੋਕਾਂ ਦੀ ਮੌਤ, 10 ਜ਼ਖਮੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 6 ਹਾੜ ਸੰਮਤ 551
ਵਿਚਾਰ ਪ੍ਰਵਾਹ: ਭਵਿੱਖ ਨੂੰ ਸਾਕਾਰ ਕਰ ਦੇਣਾ ਹੀ ਸਭ ਤੋਂ ਵਧੀਆ ਪੇਸ਼ੀਨਗੋਈ ਹੈ। -ਜੋਸਲ ਕਾਫਮੈਨ

ਓਮ ਬਿਰਲਾ ਸਰਬਸੰਮਤੀ ਨਾਲ ਸਪੀਕਰ ਚੁਣੇ

ਵਿਰੋਧੀ ਧਿਰ ਨੇ ਨਿਰਪੱਖ ਰਹਿਣ ਦੀ ਕੀਤੀ ਅਪੀਲ ਨਵੀਂ ਦਿੱਲੀ, 19 ਜੂਨ (ਉਪਮਾ ਡਾਗਾ ਪਾਰਥ)-ਭਾਜਪਾ ਦੇ ਸੀਨੀਅਰ ਸੰਸਦ ਮੈਂਬਰ ਓਮ ਬਿਰਲਾ ਸਰਬਸੰਮਤੀ ਨਾਲ 17ਵੀਂ ਲੋਕ ਸਭਾ ਦੇ ਸਪੀਕਰ ਚੁਣੇ ਗਏ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਰਲਾ ਦੇ ਨਾਂਅ ਦਾ ਪ੍ਰਸਤਾਵ ਰੱਖਿਆ, ...

ਪੂਰੀ ਖ਼ਬਰ »

ਅਠਾਵਲੇ ਦਾ ਭਾਸ਼ਣ ਸੁਣ ਹੱਸਣ ਲੱਗੇ ਮੋਦੀ, ਸੋਨੀਆ ਤੇ ਰਾਹੁਲ

ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਸਪੀਕਰ ਓਮ ਬਿਰਲਾ ਨੂੰ ਆਪਣੇ ਹੀ ਅੰਦਾਜ਼ 'ਚ ਵਧਾਈ ਦਿੱਤੀ | ਉਨ੍ਹਾਂ ਇਕ ਕਵਿਤਾ ਪੜ੍ਹੀ, ਜਿਸ ਨੂੰ ਸੁਣ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਮੁਸਕੁਰਾਉਣ ਲੱਗ ਪਏ | ਇਸ ਤੋਂ ...

ਪੂਰੀ ਖ਼ਬਰ »

'ਇਕ ਰਾਸ਼ਟਰ, ਇਕ ਚੋਣ' ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਬਣਾਉਣਗੇ ਕਮੇਟੀ

• ਸਰਬ ਪਾਰਟੀ ਮੀਟਿੰਗ 'ਚ ਲਿਆ ਫ਼ੈਸਲਾ • ਕਾਨੂੰਨ ਕਮਿਸ਼ਨ ਸਖ਼ਤ ਕਾਨੂੰਨੀ ਢਾਂਚੇ ਦੇ ਪੱਖ 'ਚ ਨਵੀਂ ਦਿੱਲੀ, 19 ਜੂਨ (ਏਜੰਸੀ)-'ਇਕ ਰਾਸ਼ਟਰ, ਇਕ ਚੋਣ' ਦੇ ਮੁੱਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਕਮੇਟੀ ਦਾ ਗਠਨ ਕਰਨਗੇ, ਜੋ ਇਸ ਦੇ ਸਾਰੇ ਪੱਖਾਂ 'ਤੇ ...

ਪੂਰੀ ਖ਼ਬਰ »

ਕਾਂਗਰਸ ਸਮੇਤ ਕਈ ਸਿਆਸੀ ਪਾਰਟੀਆਂ ਨੇ ਬੈਠਕ ਤੋਂ ਕੀਤਾ ਕਿਨਾਰਾ

ਨਵੀਂ ਦਿੱਲੀ, 19 ਜੂਨ (ਉਪਮਾ ਡਾਗਾ ਪਾਰਥ)-'ਇਕ ਰਾਸ਼ਟਰ, ਇਕ ਚੋਣ' ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਬੁਲਾਈ ਗਈ ਸਰਬ ਪਾਰਟੀ ਮੀਟਿੰਗ 'ਚੋਂ ਕਾਂਗਰਸ ਸਮੇਤ ਕਈ ਸਿਆਸੀ ਪਾਰਟੀਆਂ ਨੇ ਤਾਂ ਉਂਝ ਹੀ ਕਿਨਾਰਾ ਕਰ ਲਿਆ | ਮੀਟਿੰਗ 'ਚ ਸ਼ਾਮਿਲ ਹੋਈਆਂ ਖੱਬੇ ...

ਪੂਰੀ ਖ਼ਬਰ »

ਕਾਲਜ ਹੋਸਟਲ ਪ੍ਰਬੰਧਕਾਂ ਤੋਂ ਦੁਖੀ ਵਿਦਿਆਰਥਣ ਵਲੋਂ ਖ਼ੁਦਕੁਸ਼ੀ

• ਕਈ-ਕਈ ਦਿਨ ਨਹੀਂ ਮਿਲਦਾ ਸੀ ਖਾਣਾ • ਖ਼ੁਦਕੁਸ਼ੀ ਨੋਟ ਤੇ ਫ਼ੋਨ ਰਿਕਾਰਡਿੰਗ ਤੋਂ ਹੋਇਆ ਖ਼ੁਲਾਸਾ ਅਬੋਹਰ, 19 ਜੂਨ (ਕੁਲਦੀਪ ਸਿੰਘ ਸੰਧੂ)-ਰਾਜਸਥਾਨ ਦੇ ਸ੍ਰੀਗੰਗਾਨਗਰ ਦੇ ਇਕ ਨਿੱਜੀ ਮੈਡੀਕਲ ਕਾਲਜ ਦੀ ਵਿਦਿਆਰਥਣ ਨੇ ਹੋਸਟਲ ਪ੍ਰਬੰਧਕਾਂ ਤੋਂ ਦੁਖੀ ਹੋ ਕੇ ...

ਪੂਰੀ ਖ਼ਬਰ »

ਮਾਂ-ਪਿਓ, ਭਰਾ ਤੇ ਪਤਨੀ ਨੂੰ ਵੱਢਿਆ-ਪਤਨੀ ਦੀ ਮੌਤ

ਸੰਗਤ ਮੰਡੀ, 19 ਜੂਨ (ਸ਼ਾਮ ਸੁੰਦਰ ਜੋਸ਼ੀ)-ਬੀਤੀ ਰਾਤ ਬਠਿੰਡਾ ਜ਼ਿਲੇ੍ਹ ਦੇ ਪਿੰਡ ਰਾਏਕੇ ਖ਼ੁਰਦ ਵਿਖੇ ਇਕ ਕਲਯੁਗੀ ਪੁੱਤ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਵਿਹੜੇ 'ਚ ਸੁੱਤੇ ਪਏ ਆਪਣੀ ਮਾਂ, ਪਿਓ, ਭਰਾ ਤੇ ਪਤਨੀ ਨੂੰ ਤੇਜ਼ ਹਥਿਆਰਾਂ ਨਾਲ ਵੱਢ ਦਿੱਤਾ | ਇਸ ਹਮਲੇ 'ਚ ...

ਪੂਰੀ ਖ਼ਬਰ »

49 ਦੇ ਹੋਏ ਰਾਹੁਲ ਗਾਂਧੀ

ਮੋਦੀ ਨੇ ਲੰਬੀ ਉਮਰ ਤੇ ਚੰਗੀ ਸਿਹਤ ਦੀ ਕੀਤੀ ਕਾਮਨਾ ਨਵੀਂ ਦਿੱਲੀ, 19 ਜੂਨ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਉਨ੍ਹਾਂ ਦੇ ਜਨਮ ਦਿਨ ਦੀ ਵਧਾਈ ਦਿੰਦਿਆਂ ਉਨ੍ਹਾਂ ਦੀ ਲੰਬੀ ਉਮਰ ਤੇ ਚੰਗੀ ਸਿਹਤ ਦੀ ਕਾਮਨਾ ਕੀਤੀ ਹੈ | ...

ਪੂਰੀ ਖ਼ਬਰ »

ਅਸਮਾਨੀ ਚੜਿ੍ਹਆ 'ਮਸਾਲਿਆਂ ਦੀ ਰਾਣੀ' ਦਾ ਭਾਅ

• ਛੋਟੀ ਇਲਾਇਚੀ 1500 ਤੋਂ ਵਧ ਕੇ ਵਿਕ ਰਹੀ ਹੈ 3500 ਰੁਪਏ ਪ੍ਰਤੀ ਕਿੱਲੋ • ਕੇਰਲ 'ਚ ਆਏ ਹੜ੍ਹਾਂ ਕਾਰਨ ਪੈਦਾਵਾਰ ਘਟਣ ਨਾਲ ਵਧੇ ਭਾਅ ਪਰਵਿੰਦਰ ਸਿੰਘ ਜੌੜਾ ਬਠਿੰਡਾ ਛਾਉਣੀ, 19 ਜੂਨ -ਛੋਟੀ ਇਲਾਇਚੀ, ਜਿਸ ਨੂੰ ਮਸਾਲਿਆਂ ਦੀ ਰਾਣੀ ਕਿਹਾ ਜਾਂਦਾ ਹੈ, ਦਾ ਥੋਕ ਭਾਅ 1500 ਤੋਂ ...

ਪੂਰੀ ਖ਼ਬਰ »

ਕੰਟਰੋਲ ਰੇਖਾ ਨੇੜੇ ਹਮਲੇ ਦੀ ਯੋਜਨਾ ਬਣਾ ਰਹੇ ਹਨ ਪਾਕਿ ਅੱਤਵਾਦੀ

ਜੰਮੂ, 19 ਜੂਨ (ਏਜੰਸੀ)- ਪਾਕਿਸਤਾਨ ਵਲੋਂ ਦੱਖਣੀ ਕਸ਼ਮੀਰ 'ਚ ਭਾਰਤੀ ਸੁਰੱਖਿਆ ਬਲਾਂ 'ਤੇ ਸੰਭਾਵਿਤ ਹਮਲੇ ਦੀ ਚਿਤਾਵਨੀ ਦੇਣ ਦੇ ਕੁਝ ਦਿਨਾਂ ਬਾਅਦ ਭਾਰਤੀ ਖੁਫੀਆ ਏਜੰਸੀਆਂ ਵਲੋਂ ਦਿੱਤੀ ਜਾਣਕਾਰੀ ਤਹਿਤ ਲਸ਼ਕਰ-ਏ-ਤਾਇਬਾ ਤੇ ਜੈਸ਼-ਏ-ਮੁਹੰਮਦ ਵਰਗੇ ਪਾਕਿ ਅੱਤਵਾਦੀ ...

ਪੂਰੀ ਖ਼ਬਰ »

ਨਕਸਲੀਆਂ ਵਲੋਂ ਸਪਾ ਆਗੂ ਦੀ ਅਗਵਾ ਕਰ ਕੇ ਹੱਤਿਆ

ਬੀਜਾਪੁਰ, 19 ਜੂਨ (ਏਜੰਸੀ)-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ 'ਚ ਨਕਸਲੀਆਂ ਨੇ ਇਕ ਸਮਾਜਵਾਦੀ ਪਾਰਟੀ (ਸਪਾ) ਦੇ ਆਗੂ ਨੂੰ ਅਗਵਾ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ | ਐਸ.ਪੀ. ਦਿਵਿਆਂਗ ਪਟੇਲ ਨੇ ਦੱਸਿਆ ਕਿ ਸੰਤੋਸ਼ ਪੂਨਮ ਜੋ ਇਕ ਠੇਕੇਦਾਰ ਸਨ, ਨੂੰ ਮਰੀਮਾਲਾ ...

ਪੂਰੀ ਖ਼ਬਰ »

ਟੈਂਪੂ ਡਰਾਈਵਰ ਕੁੱਟਮਾਰ ਮਾਮਲਾ

ਹਾਈਕੋਰਟ ਨੇ ਪੁਲਿਸ ਨੂੰ ਪਾਈ ਸਖ਼ਤ ਝਾੜ

ਨਵੀਂ ਦਿੱਲੀ, 19 ਜੂਨ (ਜਗਤਾਰ ਸਿੰਘ)-ਦਿੱਲੀ ਹਾਈ ਕੋਰਟ ਨੇ ਮੁਖਰਜੀ ਨਗਰ ਇਲਾਕੇ 'ਚ ਸਿੱਖ ਆਟੋ ਚਾਲਕ ਸਰਬਜੀਤ ਸਿੰਘ ਤੇ ਉਸ ਦੇ ਨਾਬਾਲਗ ਬੇਟੇ ਦੀ ਪੁਲਿਸ ਵਲੋਂ ਕੀਤੀ ਕੁੱਟਮਾਰ ਦੇ ਮਾਮਲੇ ਨੂੰ ਲੈ ਕੇ ਡਾ. ਸੀਮਾ ਸਿੰਘਲ ਵਲੋਂ ਦਾਇਰ ਜਨਹਿਤ ਪਟੀਸ਼ਨ 'ਤੇ ਸੁਣਵਾਈ ...

ਪੂਰੀ ਖ਼ਬਰ »

ਹਿਜ਼ਬੁਲ ਮੁਜਾਹੁਦੀਨ ਨੈੱਟਵਰਕ ਦਾ ਪਰਦਾਫਾਸ਼, 5 ਗਿ੍ਫ਼ਤਾਰ

ਸ੍ਰੀਨਗਰ, 19 ਜੂਨ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਪੁਲਿਸ ਨੇ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹੁਦੀਨ ਦੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਉਸ ਦੇ 5 ਓਵਰਗਰਾਊਾਡ ਕਾਰਕੁੰਨਾਂ ਨੂੰ ਬਾਰੂਦੀ ਸੁਰੰਗ ਧਮਾਕਾ (ਆਈ.ਈ. ਡੀ.) ਕਰਨ ਲਈ ਵਰਤੀ ਜਾਂਦੀ ਸਮੱਗਰੀ ਸਮੇਤ ਗਿ੍ਫ਼ਤਾਰ ਕਰਕੇ ਇਕ ਵੱਡੀ ਸਾਜਿਸ਼ ਨੂੰ ਨਾਕਾਮ ਕਰਨ ਦਾ ਦਾਅਵਾ ਕੀਤਾ ਹੈ | ਪੁਲਿਸ ਨੇ ਦੱਸਿਆ ਕਿ ਪੁਲਿਸ ਦੇ ਅੱਤਵਾਦ ਵਿਰੋਧੀ ਦਸਤੇ (ਐਸ.ਓ.ਜੀ.) ਨੇ ਇਕ ਪੱਕੀ ਸੂਹ ਮਿਲਣ 'ਤੇ ਸ਼ੋਪੀਆਂ ਦੇ ਜ਼ੇਨਾਪੋਰਾ ਦੇ ਵੱਖ-ਵੱਖ ਇਲਾਕਿਆਂ 'ਚ ਮਾਰੇ ਛਾਪਿਆਂ ਦੌਰਾਨ 5 ਅੱਤਵਾਦ ਸਮਰਥਕਾਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਆਕਿਬ ਨਜ਼ੀਰ ਰਾਡਰ, ਆਮਿਰ ਮਜੀਦ ਵਾਨੀ, ਸਮੀਰ ਅਹਿਮਦ ਭੱਟ, ਫੈਜ਼ਲ ਫਾਰੂਕ ਅਤੇ ਰਈਸ ਅਹਿਮਦ ਗਨਾਈ ਵਜੋਂ ਹੋਈ ਹੈ | ਪੁਲਿਸ ਨੇ ਉਨ੍ਹਾਂ ਦੇ ਕਬਜ਼ੇ
'ਚੋਂ ਇਕ ਆਧੁਨਿਕ ਆਈ. ਈ. ਡੀ. ਅਤੇ ਆਈ.ਈ. ਡੀ. ਬਣਾਉਣ ਵਾਲਾ ਸਾਮਾਨ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ | ਇਨ੍ਹਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਹਿਜ਼ਬੁਲ ਨੇ ਉਨ੍ਹਾਂ ਨੂੰ ਪੁਲਿਸ ਅਤੇ ਸੁਰੱਖਿਆ ਬਲਾਂ ਦੇ ਕਾਫ਼ਲਿਆਂ 'ਤੇ ਆਈ.ਈ. ਡੀ. ਹਮਲੇ ਕਰਨ ਦੀ ਜ਼ਿੰਮੇਵਾਰੀ ਸੌਾਪੀ ਸੀ | ਪੁਲਿਸ ਨੇ ਇਸ ਨੂੰ ਹਿਜ਼ਬੁਲ ਦੇ ਨੈੱਟਵਰਕ ਦਾ ਪਰਦਾਫਾਸ਼ ਕਰਨ ਅਤੇ ਇਕ ਵੱਡੇ ਅੱਤਵਾਦੀ ਹਮਲੇ ਨੂੰ ਟਾਲਣ ਦਾ ਦਾਅਵਾ ਕੀਤਾ ਹੈ | ਪੁਲਿਸ ਨੇ ਜ਼ੇਨਾਪੋਰਾ ਥਾਣੇ 'ਚ ਇਨ੍ਹਾਂ ਿਖ਼ਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |


ਖ਼ਬਰ ਸ਼ੇਅਰ ਕਰੋ

ਕਾਂਗਰਸ ਦੀ ਕਰਨਾਟਕ ਇਕਾਈ ਭੰਗ, ਸੂਬਾ ਪ੍ਰਧਾਨ ਤੇ ਕਾਰਜਕਾਰੀ ਮੁਖੀ ਬਣੇ ਰਹਿਣਗੇ

ਨਵੀਂ ਦਿੱਲੀ, 19 ਜੂਨ (ਏਜੰਸੀ)- ਦੱਖਣੀ ਸੂਬੇ ਕਰਨਾਟਕ 'ਚ ਕਾਂਗਰਸੀ ਨੇਤਾਵਾਂ ਦੀ ਆਪਸੀ ਖਿੱਚੋਤਾਣ ਨੂੰ ਵੇਖਦਿਆਂ ਪਾਰਟੀ ਹਾਈ ਕਮਾਂਡ ਨੇ ਕਰਨਾਟਕ ਕਾਂਗਰਸ ਦੀ ਸੂਬਾ ਇਕਾਈ ਅੱਜ ਭੰਗ ਕਰ ਦਿੱਤੀ ਹੈ, ਪਰ ਕਾਂਗਰਸ ਦਾ ਸੂਬਾ ਪ੍ਰਧਾਨ ਤੇ ਕਾਰਜਕਾਰੀ ਪ੍ਰਧਾਨ ਆਪਣੇ ...

ਪੂਰੀ ਖ਼ਬਰ »

ਬਿਜਲਈ ਵਾਹਨਾਂ ਦੀ ਰਜਿਸਟ੍ਰੇਸ਼ਨ ਫੀਸ 'ਚ ਛੋਟ ਦੇਵੇਗੀ ਸਰਕਾਰ

ਨਵੀਂ ਦਿੱਲੀ, 19 ਜੂਨ (ਏਜੰਸੀ)- ਸਰਕਾਰ ਨੇ ਬਿਜਲਈ ਵਾਹਨਾਂ ਦੀ ਰਜਿਸਟ੍ਰੇਸ਼ਨ 'ਚ ਛੋਟ ਦੇਣ ਦਾ ਫ਼ੈਸਲਾ ਕੀਤਾ ਹੈ ਯਾਨੀ ਕਿ ਬਿਜਲਈ ਵਾਹਨਾਂ ਦੀ ਰਜਿਸਟ੍ਰੇਸ਼ਨ ਮੁਫ਼ਤ 'ਚ ਹੋਵੇਗੀ | ਇਸ ਸਬੰਧੀ ਜਾਣਕਾਰੀ ਇਕ ਡਰਾਫਟ ਨੋਟੀਫਿਕੇਸ਼ਨ ਜਾਰੀ ਕਰਕੇ ਦਿੱਤੀ ਗਈ ਹੈ | ਸਰਕਾਰ ...

ਪੂਰੀ ਖ਼ਬਰ »

ਫ਼ੌਜ ਦੀ ਪੱਛਮੀ ਸਰਹੱਦ ਨਾਲ ਇੰਟਗ੍ਰੇਟਿਡ ਬੈਟਲ ਗਰੁੱਪ ਸਥਾਪਤ ਕਰਨ ਦੀ ਯੋਜਨਾ

ਨਵੀਂ ਦਿੱਲੀ, 19 ਜੂਨ (ਏਜੰਸੀ)- ਭਾਰਤੀ ਫੌਜ ਵਲੋਂ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ਨਾਲ ਇੰਟੈਗ੍ਰੇਟਿਡ ਬੈਟਲ ਗਰੁੱਪ (ਆਈ.ਬੀ.ਜੀ./ਵਾਰ ਗਰੁੱਪ) ਸਥਾਪਤ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ, ਤਾਂ ਜੋ ਜੰਗ ਜਾਂ ਹਮਲਾ ਕਰਨ ਦੀ ਸੂਰਤ 'ਚ ਫੌਜ ਨੂੰ ਤੁਰੰਤ ਮਦਦ ਮਿਲ ਸਕੇ | ...

ਪੂਰੀ ਖ਼ਬਰ »

ਪੁੱਤਰ ਵਲੋਂ ਪਿਤਾ ਦੀ ਹੱਤਿਆ

ਕੋਟਕਪੂਰਾ, 19 ਜੂਨ (ਮੋਹਰ ਸਿੰਘ ਗਿੱਲ)-ਸਿਰ 'ਚ ਮੰਜੇ ਦੇ ਸੇਰੂ ਮਾਰ ਕੇ ਪੁੱਤਰ ਨੇ ਆਪਣੇ ਪਿਤਾ ਦੀ ਹੱਤਿਆ ਕਰ ਦਿੱਤੀ | ਥਾਣਾ ਦਿਹਾਤੀ ਕੋਟਕਪੂਰਾ ਦੀ ਪੁਲਿਸ ਨੇ ਆਈ. ਪੀ. ਸੀ. ਦੀ ਧਾਰਾ 302 ਤਹਿਤ ਮੁਕੱਦਮਾ ਦਰਜ ਕਰਕੇ ਪੜਤਾਲ ਆਰੰਭ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਹਲਕਾ ...

ਪੂਰੀ ਖ਼ਬਰ »

ਸੰਨੀ ਦਿਓਲ ਦਾ ਚੋਣ ਖਰਚ ਤਹਿ ਹੱਦ ਤੋਂ ਟੱਪਿਆ

ਨੋਟਿਸ ਜਾਰੀ ਚੰਡੀਗੜ੍ਹ, 19 ਜੂਨ (ਏਜੰਸੀ)- ਫਿਲਮੀ ਅਦਾਕਾਰ ਤੇ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਨੂੰ ਲੋਕ ਸਭਾ ਚੋਣਾਂ ਦੌਰਾਨ ਕੀਤੇ ਖਰਚੇ ਦੀ ਜਾਣਕਾਰੀ ਦੇਣ ਲਈ ਕਿਹਾ ਗਿਆ ਹੈ, ਕਿਉਂਕਿ ਉਸ ਨੇ ਚੋਣਾਵੀਂ ਖਰਚ 70 ਲੱਖ ਰੁਪਏ ਦੀ ਚੋਣ ਕਮਿਸ਼ਨ ...

ਪੂਰੀ ਖ਼ਬਰ »

169 ਨਵੇਂ ਭਰਤੀ ਆਈ. ਏ. ਐਸ. ਅਫਸਰ ਕੇਂਦਰ ਸਰਕਾਰ ਦੇ ਵਿਭਾਗਾਂ 'ਚ ਸਹਾਇਕ ਸਕੱਤਰ ਵਜੋਂ ਕਰਨਗੇ ਕੰਮ

ਨਵੀਂ ਦਿੱਲੀ, 19 ਜੂਨ (ਏਜੰਸੀ)- 169 ਨਵੇਂ ਭਰਤੀ ਹੋਏ ਆਈ. ਏ. ਐਸ. ਅਫਸਰ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ 'ਚ ਪਹਿਲੀ ਜੁਲਾਈ ਤੋਂ ਸਹਾਇਕ ਸਕੱਤਰਾ ਵਜੋਂ ਆਪਣੀਆਂ ਸੇਵਾਵਾਂ ਨਿਭਾਉਣੀਆਂ ਸ਼ੁਰੂ ਕਰ ਦੇਣਗੇ | ਇਹ ਤਾਇਨਾਤੀ ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀ ਗਈ ...

ਪੂਰੀ ਖ਼ਬਰ »

'ਆਪ' 2 ਬਾਗੀ ਵਿਧਾਇਕਾਂ ਦੀ ਮੁਅੱਤਲੀ ਦੀ ਮੰਗ ਨੂੰ ਲੈ ਕੇ ਦਿੱਲੀ ਸਪੀਕਰ ਕੋਲ ਪੁੱਜੀ

ਨਵੀਂ ਦਿੱਲੀ, 19 ਜੂਨ (ਪੀ.ਟੀ.ਆਈ.)-ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ 'ਚ ਸ਼ਾਮਿਲ ਹੋਏ 'ਆਪ' ਦੇ 2 ਬਾਗੀ ਵਿਧਾਇਕਾਂ ਦੀ ਮੁਅੱਤਲੀ ਦੀ ਮੰਗ ਨੂੰ ਲੈ ਕੇ 'ਆਪ' ਨੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਕੋਲ ਪਹੁੰਚ ਕੀਤੀ ਹੈ | ਪਾਰਟੀ ਦੇ ਬੁਲਾਰੇ ਸੌਰਭ ਭਾਰਦਵਾਜ ਨੇ ਇਹ ...

ਪੂਰੀ ਖ਼ਬਰ »

ਸਪੀਕਰ ਓਮ ਬਿਰਲਾ ਵਲੋਂ ਰਾਸ਼ਟਰਪਤੀ ਤੇ ਉਪ-ਰਾਸ਼ਟਰਪਤੀ ਨਾਲ ਮੁਲਾਕਾਤ

ਨਵੀਂ ਦਿੱਲੀ, 19 ਜੂਨ (ਪੀ.ਟੀ.ਆਈ.)-ਲੋਕ ਸਭਾ ਸਪੀਕਰ ਚੁਣੇ ਜਾਣ ਤੋਂ ਬਾਅਦ ਓਮ ਬਿਰਲਾ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਉਪ-ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਨਾਲ ਮੁਲਾਕਾਤ ਕੀਤੀ | ਬਿਰਲਾ ਰਾਸ਼ਟਰਪਤੀ ਭਵਨ ਵਿਖੇ ਕੋਵਿੰਦ ਨੂੰ ਮਿਲਣ ਗਏ ਅਤੇ ਬਾਅਦ 'ਚ ਉਹ ਨਾਇਡੂ ...

ਪੂਰੀ ਖ਼ਬਰ »

ਪਾਕਿਸਤਾਨ ਦੇ ਸਭ ਤੋਂ ਭਾਰੇ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ

ਕੰਧ ਤੋੜ ਕੇ ਕੱਢਿਆ ਘਰ ਤੋਂ ਬਾਹਰ ਲਾਹੌਰ, 19 ਜੂਨ (ਏਜੰਸੀ)- ਪਾਕਿਸਤਾਨ ਦਾ ਸਭ ਤੋਂ ਭਾਰਾ ਵਿਅਕਤੀ ਜਿਸ ਦਾ ਵਜ਼ਨ 330 ਕਿੱਲੋ ਹੈ, ਨੂੰ ਫੌਜ ਵਲੋਂ ਉਸ ਦੇ ਘਰ ਦੀ ਕੰਧ ਤੋੜ ਕੇ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ | ਪੱਛਮੀ ਪੰਜਾਬ ਦਾ ਜ਼ਿਲ੍ਹਾ ਸਾਦੀਕਾਬਾਦ ਜੋ ਕਿ ...

ਪੂਰੀ ਖ਼ਬਰ »

ਬਿਹਾਰ 'ਚ ਚਮਕੀ ਬੁਖਾਰ ਨਾਲ ਮਰਨ ਵਾਲੇ ਬੱਚਿਆਂ ਦੀ ਗਿਣਤੀ 115 ਹੋਈ

ਮੁਜ਼ੱਫ਼ਰਪੁਰ (ਬਿਹਾਰ), 19 ਜੂਨ (ਏਜੰਸੀ)-ਬਿਹਾਰ ਦੇ ਜ਼ਿਲ੍ਹਾ ਮੁਜ਼ੱਫ਼ਰਪੁਰ 'ਚ ਚਮਕੀ ਬੁਖਾਰ (ਏ.ਈ.ਐਸ.) ਤੋਂ ਮਰਨ ਵਾਲਿਆਂ ਦੀ ਗਿਣਤੀ 115 ਹੋ ਗਈ ਹੈ | ਇਹ ਮੌਤਾਂ ਸ੍ਰੀ ਕ੍ਰਿਸ਼ਨਾ ਮੈਡੀਕਲ ਕਾਲਜ ਤੇ ਹਸਪਤਾਲ 'ਚ ਹੋਈਆਂ ਹਨ, ਜਿਥੇ ਮੰਗਲਵਾਰ ਰਾਤ ਨੂੰ ਉਕਤ ਚਮਕੀ ਬੁਖਾਰ ...

ਪੂਰੀ ਖ਼ਬਰ »

ਅਨੰਤਨਾਗ 'ਚ ਤਲਾਸ਼ੀ ਮੁਹਿੰਮ ਦੌਰਾਨ ਪਥਰਾਅ ਕਰਨ 'ਤੇ ਸੁਰੱਖਿਆ ਬਲਾਂ ਸੁੱਟੇ ਅੱਥਰੂ ਗੈਸ ਦੇ ਗੋਲੇ

ਅਨੰਤਨਾਗ, 19 ਜੂਨ (ਏਜੰਸੀ)- ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਅੱਜ ਸਵੇਰੇ ਤਲਾਸ਼ੀ ਮੁਹਿੰਮ ਦੌਰਾਨ ਪ੍ਰਦਸ਼ਨਕਾਰੀਆਂ ਵਲੋਂ ਸੁਰੱਖਿਆ ਬਲਾਂ 'ਤੇ ਪਥਰਾਅ ਕਰਨ 'ਤੇ ਉਨ੍ਹਾਂ ਨੂੰ ਖਦੇੜਨ ਲਈ ਸੁਰੱਖਿਆ ਬਲਾਂ ਨੇ ਅੱਥਰੂ ਗੈਸ ਦੇ ਗੋਲੇ ਸੁੱਟੇ ਅਤੇ ਲਾਠੀਚਾਰਜ ...

ਪੂਰੀ ਖ਼ਬਰ »

ਇਮਰਾਨ ਖ਼ਾਨ ਵਲੋਂ ਵਿੱਤੀ ਸੰਕਟ ਨਾਲ ਨਜਿੱਠਣ ਲਈ ਸਾਦਾ ਜੀਵਨ ਸ਼ੈਲੀ ਅਪਣਾਉਣ ਦੀ ਸਲਾਹ

ਅੰਮਿ੍ਤਸਰ, 19 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੇਸ਼ 'ਚ ਬਣੀ ਆਰਥਿਕ ਹਾਲਤ ਨਾਲ ਨਜਿੱਠਣ ਲਈ ਆਪਣੇ ਮੰਤਰੀ ਮੰਡਲ ਨੂੰ ਪੂਰੀ ਤਰ੍ਹਾਂ ਨਾਲ ਸਾਦਾ ਜੀਵਨ ਸ਼ੈਲੀ ਅਪਣਾਉਣ ਦੇ ਨਿਰਦੇਸ਼ ਦਿੱਤੇ ਹਨ | ਮੰਤਰੀ ਮੰਡਲ ਦੀ ਬੈਠਕ 'ਚ ਇਮਰਾਨ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX