ਤਾਜਾ ਖ਼ਬਰਾਂ


ਤ੍ਰਿਪਤ ਰਜਿੰਦਰ ਬਾਜਵਾ ਨੇ ਕਰਾਇਆ ਕੋਰੋਨਾ ਟੈਸਟ
. . .  6 minutes ago
ਚੰਡੀਗੜ੍ਹ, 10 ਜੁਲਾਈ (ਵਿਕਰਮਜੀਤ ਸਿੰਘ ਮਾਨ) - ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਚੰਡੀਗੜ੍ਹ 'ਚ ਆਪਣਾ ਕੋਰੋਨਾਵਾਇਰਸ ਜਾਂਚ ਕਰਵਾਈ। ਕਿਉਂਕਿ ਬੀਤੇ ਕੱਲ੍ਹ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨਾਲ ਉਨ੍ਹਾਂ ਨੇ ਮੀਟਿੰਗ ਕੀਤੀ ਸੀ ਤੇ ਇਕ ਸੀਨੀਅਰ...
ਬੇਅਦਬੀ ਮਾਮਲੇ 'ਚ ਅਦਾਲਤ ਨੇ ਪੰਜਾਬ ਸਰਕਾਰ ਤੇ ਸ਼ਿਕਾਇਤਕਰਤਾ ਨੂੰ ਸੀ.ਬੀ.ਆਈ. ਦੀ ਅਰਜ਼ੀ ਦਾ ਜਵਾਬ ਦੇਣ ਲਈ ਕਿਹਾ
. . .  22 minutes ago
ਐਸ.ਏ.ਐਸ. ਨਗਰ, 10 ਜੁਲਾਈ (ਜਸਬੀਰ ਸਿੰਘ ਜੱਸੀ) - ਬੇਅਦਬੀ ਮਾਮਲੇ ਵਿਚ ਸੀ.ਬੀ.ਆਈ. ਵਲੋਂ ਸਿੱਟ ਦੀ ਜਾਂਚ ਨੂੰ ਰੋਕਣ ਲਈ ਲਗਾਈ ਅਰਜੀ 'ਤੇ ਪੌਣੇ 2 ਘੰਟਿਆ ਦੀ ਬਹਿਸ 'ਚ ਸ਼ਿਕਾਇਤ ਕਰਤਾਵਾਂ ਦੇ ਵਕੀਲਾਂ ਨੇ ਸੀ.ਬੀ.ਆਈ. ਦੀ ਅਰਜ਼ੀ 'ਤੇ ਸਵਾਲ ਉਠਾਉਂਦੇ...
ਫਿਰੋਜ਼ਪੁਰ 'ਚ 5 ਪਾਜ਼ੀਟਿਵ ਕੇਸ ਆਉਣ ਕਾਰਨ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਈ 59
. . .  29 minutes ago
ਫ਼ਿਰੋਜ਼ਪੁਰ, 10 ਜੁਲਾਈ (ਜਸਵਿੰਦਰ ਸਿੰਘ ਸੰਧੂ) - ਸ਼ੱਕੀਆਂ ਦੇ ਲਏ ਗਏ ਟੈਸਟ 'ਚ 5 ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਆਉਣ ਨਾਲ ਜ਼ਿਲ੍ਹੇ ਅੰਦਰ ਕੋਰੋਨਾ ਮਰੀਜ਼ਾਂ ਦੀ ਗਿਣਤੀ 59 ਹੋ ਗਈ ਹੈ। ਕੋਰੋਨਾ ਪਾਜ਼ੀਟਿਵ ਆਏ ਮਰੀਜਾਂ 'ਚ 2 ਤਲਵੰਡੀ ਭਾਈ, ਇੱਕ ਗੁਰੂਹਰਸਹਾਏ...
ਸੜਕ ਹਾਦਸੇ 'ਚ ਸਾਈਕਲ ਸਵਾਰ ਦੀ ਮੌਤ
. . .  41 minutes ago
ਨਸਰਾਲਾ, 10 ਜੁਲਾਈ (ਸਤਵੰਤ ਸਿੰਘ ਥਿਆੜਾ) - ਹੁਸ਼ਿਆਰਪੁਰ-ਜਲੰਧਰ ਮੁੱਖ ਮਾਰਗ 'ਤੇ ਹੋਏ ਸੜਕ ਹਾਦਸੇ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਿਸ ਦੀ ਪਹਿਚਾਣ ਉਂਕਾਰ ਸਿੰਘ (60)ਵਾਸੀ ਮੇਘੋਵਾਲ ਗੰਜਿਆਂ ਵਜੋਂ ਹੋਈ ਹੈ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਉਂਕਾਰ ਸਿੰਘ ਸਾਈਕਲ...
ਸ੍ਰੀ ਮੁਕਤਸਰ ਸਾਹਿਬ ਵਿਖੇ ਇਕ ਕੋਰੋਨਾ ਮਰੀਜ਼ ਦੀ ਪੁਸ਼ਟੀ
. . .  54 minutes ago
ਸ੍ਰੀ ਮੁਕਤਸਰ ਸਾਹਿਬ, 10 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਇਕ ਹੋਰ ਕੋਰੋਨਾ ਮਰੀਜ਼ ਦੀ ਪੁਸ਼ਟੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਲਾਲਾਬਾਦ ਰੋਡ ਨੇੜੇ ਹੋਲੀ ਹਾਰਟ ਸਕੂਲ ਸ੍ਰੀ ਮੁਕਤਸਰ ਸਾਹਿਬ ਦਾ...
ਪਠਾਨਕੋਟ ਦੇ 3 ਹੋਰ ਮਰੀਜ਼ ਕੋਰੋਨਾ ਪਾਜ਼ੀਟਿਵ ਆਏ
. . .  56 minutes ago
ਪਠਾਨਕੋਟ, 10 ਜੁਲਾਈ (ਆਰ.ਸਿੰਘ) - ਕੋਰੋਨਾ ਵਾਇਰਸ ਦੇ ਚੱਲਦਿਆਂ ਅੱਜ ਪਠਾਨਕੋਟ ਦੇ ਤਿੰਨ ਹੋਰ ਮਰੀਜਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ । ਇਸ ਦੀ ਪੁਸ਼ਟੀ ਸਿਵਲ ਸਰਜਨ ਪਠਾਨਕੋਟ ਡਾਕਟਰ ਭੁਪਿੰਦਰ ਸਿੰਘ ਨੇ ਕੀਤੀ। ਉਨ੍ਹਾਂ ਦੱਸਿਆ ਕਿ 218 ਸੈਂਪਲ ਅੰਮ੍ਰਿਤਸਰ...
ਸਾਈਪ੍ਰਸ ਵਿਖੇ ਫਸੇ ਪੰਜਾਬੀ 15 ਜੁਲਾਈ ਪਰਤ ਸਕਦੇ ਹਨ ਵਤਨ
. . .  about 1 hour ago
ਅਜਨਾਲਾ, 10 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ) - ਸਾਈਪ੍ਰਸ ਵਿਚ ਫ਼ਸੇ ਪੰਜਾਬੀ ਨੌਜਵਾਨ ਹੁਣ 15 ਜੁਲਾਈ ਨੂੰ ਵਾਪਸ ਘਰ ਪਹੁੰਚ ਸਕਦੇ ਹਨ। ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਨੇ ਤੁਰੰਤ ਕਾਰਵਾਈ ਕਰਕੇ ਭਾਰਤੀ ਹਾਈ ਕਮਿਸ਼ਨ ਸਾਈਪ੍ਰਸ ਨੂੰ ਨਿਰਦੇਸ਼ ਦਿੱਤੇ ਅਤੇ ਇਸ ਮੰਤਵ...
19 ਸਾਲਾ ਨੌਜਵਾਨ ਨੇ ਚੁੰਨੀ ਦੇ ਸਹਾਰੇ ਪੱਖੇ ਨਾਲ ਫਾਹਾ ਲੈ ਕੇ ਕੀਤੀ ਖੁਦਕੁਸ਼ੀ
. . .  about 1 hour ago
ਫੁੱਲਾਂਵਾਲ 10 ਜੁਲਾਈ (ਮਨਜੀਤ ਸਿੰਘ ਦੁੱਗਰੀ)-ਥਾਣਾ ਸਦਰ ਦੀ ਬਸੰਤ ਐਵਨਿਊ ਚੌਕੀ ਅਧੀਨ ਆਉਂਦੇ ਏਰੀਏ ਸ਼ਹੀਦ ਭਗਤ ਸਿੰਘ ਨਗਰ ਵਿਖੇ ਇੱਕ 19 ਸਾਲਾ ਨੌਜਵਾਨ ਵੱਲੋਂ ਚੁੰਨੀ ਦੇ ਸਹਾਰੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ...
ਨਸ਼ੇੜੀ ਪੁੱਤਰ ਨੇ ਕੀਤਾ ਪਿਤਾ ਦਾ ਕਤਲ
. . .  about 1 hour ago
ਲਹਿਰਾਗਾਗਾ, 10 ਜੁਲਾਈ (ਗਰਗ, ਢੀਂਡਸਾ, ਗੋਇਲ) - ਨੇੜਲੇ ਪਿੰਡ ਰਾਮਗੜ੍ਹ ਸੰਧੂਆਂ ਵਿਖੇ ਲੰਘੀ ਦੇਰ ਰਾਤ ਇਕ ਨਸ਼ੇੜੀ ਪੁੱਤਰ ਨੇ ਪੈਸਿਆਂ ਖ਼ਾਤਰ ਆਪਣੇ ਬਿਰਧ ਪਿਤਾ ਦਾ ਕਤਲ ਕਰ ਦਿੱਤਾ ਹੈ। ਪੁਲਿਸ ਵਲੋਂ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਤਲਾਸ਼ ਕੀਤੀ...
ਕੋਰੋਨਾਵਾਇਰਸ ਦੇ ਵੱਧ ਰਹੇ ਕੇਸਾਂ ਕਾਰਨ ਪੰਜਾਬ ਸਿਵਲ ਸਕੱਤਰੇਤ 1 ਤੇ 2 ਵਿਚ ਦਾਖਲਾ 'ਤੇ ਰੋਕ
. . .  about 1 hour ago
ਚੰਡੀਗੜ੍ਹ, 10 ਜੁਲਾਈ (ਵਿਕਰਮਜੀਤ ਸਿੰਘ ਮਾਨ) - ਕੋਵਿਡ19 ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਜਨਰਲ ਪ੍ਰਸ਼ਾਸਨ ਵਿਭਾਗ ਵਲੋਂ ਪੰਜਾਬ ਸਿਵਲ ਸਕੱਤਰੇਤ 1 ਤੇ 2 ਵਿਚ ਦਾਖਲਾ ਆਮ ਲੋਕਾਂ ਲਈ ਤੁਰੰਤ ਪ੍ਰਭਾਵ ਨਾਲ ਰੋਕ ਦਿੱਤਾ ਗਿਆ ਹੈ। ਪਰ ਇਸ ਦੇ...
ਲੁਧਿਆਣਾ ਦੇ ਜ਼ੋਨਲ ਕਮਿਸ਼ਨਰ ਕੋਰੋਨਾ ਪਾਜ਼ੀਟਿਵ
. . .  about 1 hour ago
ਲੁਧਿਆਣਾ, 10 ਜੁਲਾਈ (ਸਿਹਤ ਪ੍ਰਤੀਨਿਧੀ) - ਲੁਧਿਆਣਾ ਵਿਚ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕੋਰੋਨਾ ਦੀ ਲਪੇਟ ਚ ਆਉਣਾ ਲਗਾਤਾਰ ਜਾਰੀ ਹੈ ਅਤੇ ਅੱਜ ਇੱਕ ਹੋਰ ਅਧਿਕਾਰੀ ਕੋਰੋਨਾ ਤੋਂ ਪ੍ਰਭਾਵਿਤ ਪਾਇਆ ਗਿਆ ਹੈ ।ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਦੱਸਿਆ ਕਿ ਨਗਰ...
ਮੁਸਲਮਾਨ ਭਰਾਵਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਲਈ ਭੇਟ ਕੀਤੀ ਤਿੰਨ ਸੌ ਤੀਹ ਕਵਿੰਟਲ ਕਣਕ
. . .  about 1 hour ago
ਅੰਮ੍ਰਿਤਸਰ 10 ਜੁਲਾਈ (ਜਸਵੰਤ ਸਿੰਘ ਜੱਸ) ਮਲੇਰਕੋਟਲਾ ਤੋਂ ਆਏ ਮੁਸਲਮਾਨ ਭਾਈਚਾਰੇ ਦੇ ਲੋਕਾਂ ਵੱਲੋਂ ਅੱਜ ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਗੁਰੂ ਰਾਮਦਾਸ ਜੀ ਲਈ ਤਿੰਨ ਸੌ ਤੀਹ ਕਵਿੰਟਲ ਕਣਕ ਸ਼ਰਧਾ ਸਾਹਿਤ...
ਸ੍ਰੀ ਮੁਕਤਸਰ ਸਾਹਿਬ-ਫ਼ਿਰੋਜ਼ਪੁਰ ਸੜਕ ਕਿਸਾਨਾਂ ਵਲੋਂ ਜਾਮ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 10 ਜੁਲਾਈ (ਰਣਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੀ ਅਗਵਾਈ ਵਿਚ 6 ਪਿੰਡਾਂ ਦੇ ਕਿਸਾਨਾਂ ਵਲੋਂ ਸ੍ਰੀ ਮੁਕਤਸਰ ਸਾਹਿਬ-ਫ਼ਿਰੋਜ਼ਪੁਰ ਮੁੱਖ ਸੜਕ ’ਤੇ ਧਰਨਾ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਸੜਕੀ ਆਵਾਜਾਈ ਬਿਲਕੁਲ...
ਆਪ ਵਿਦਿਆਰਥੀ ਵਿੰਗ ਵੱਲੋਂ ਭਾਜਪਾ ਸੂਬਾ ਦਫ਼ਤਰ ਅੱਗੇ ਪ੍ਰਦਰਸ਼ਨ
. . .  about 1 hour ago
ਚੰਡੀਗੜ੍ਹ, 10 ਜੁਲਾਈ (ਸੁਰਜੀਤ ਸਿੰਘ ਸੱਤੀ) - ਕੇਂਦਰ ਸਰਕਾਰ ਵੱਲੋਂ ਪ੍ਰੀਖਿਆ ਲਏ ਜਾਣ ਦੇ ਫ਼ੈਸਲੇ ਖਿਲਾਫ ਆਪ ਸਟੂਡੈਂਟ ਵਿੰਗ ਵੱਲੋਂ ਚੰਡੀਗੜ੍ਹ 'ਚ ਭਾਜਪਾ ਸੂਬਾ ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨ...
ਜ਼ਿਲ੍ਹਾ ਬਰਨਾਲਾ ਦੇ ਕੁੱਝ ਪਿੰਡਾਂ ਦੀ ਪੁਲਿਸ ਵੱਲੋਂ ਭਾਰੀ ਬਲ ਨਾਲ ਲਈ ਗਈ ਤਲਾਸ਼ੀ, ਬਣਿਆ ਦਹਿਸ਼ਤ ਦਾ ਮਾਹੌਲ
. . .  about 1 hour ago
ਭਦੌੜ (ਬਰਨਾਲਾ), 10 ਜੁਲਾਈ (ਰਜਿੰਦਰ ਬੱਤਾ ਵਿਨੋਦ ਕਲਸੀ) - ਪਿੰਡ ਮੱਝੂਕੇ ਵਿਖੇ ਸਵੇਰ 4 ਵਜੇ ਮਾਹੌਲ ਉਸ ਸਮੇਂ ਦਹਿਸ਼ਤ ਭਰਿਆ ਬਣ ਗਿਆ। ਜਦੋਂ ਭਾਰੀ ਮਾਤਰਾ ਵਿਚ ਪੁੱਜੀ ਪੰਜਾਬ ਪੁਲਿਸ ਨੇ ਪਿੰਡ ਨੂੰ ਚਾਰੇ ਪਾਸਿਆਂ ਤੋਂ ਘੇਰਾਂ ਪਾ ਲਿਆ ਤੇ ਪਿੰਡ ਵਿਚੋਂ ਕਿਸੇ ਵੀ ਵਿਅਕਤੀ...
ਸੁਮੇਧ ਸੈਣੀ ਨੂੰ ਧਾਰਾ 302 'ਚ ਮਿਲੀ ਕੱਚੀ ਜ਼ਮਾਨਤ ਅਦਾਲਤ ਵਲੋਂ ਖ਼ਾਰਜ, ਪੁਲਿਸ ਨੂੰ ਜਾਰੀ ਕੀਤੀ ਹਦਾਇਤ
. . .  about 2 hours ago
ਐਸ.ਏ.ਐਸ. ਨਗਰ, 10 ਜੁਲਾਈ (ਜਸਬੀਰ ਸਿੰਘ ਜੱਸੀ) - 1991 ਵਿਚ ਆਈ.ਏ.ਐਸ ਅਫ਼ਸਰ ਦੇ ਲੜਕੇ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਨਾਮਜ਼ਦ ਸਾਬਕਾ ਡੀ.ਜੀ.ਪੀ ਸੁਮੇਧ ਨੂੰ ਧਾਰਾ 302 ਵਿਚ ਦਿੱਤੀ ਕੱਚੀ ਜ਼ਮਾਨਤ ਦਾ ਮਾਮਲਾ ਕਿਸੇ ਹੋਰ...
ਜੰਡਿਆਲਾ ਗੁਰੂ ਵਿਖੇ ਇਕ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  about 2 hours ago
ਜੰਡਿਆਲਾ ਗੁਰੂ, 10 ਜੁਲਾਈ-(ਰਣਜੀਤ ਸਿੰਘ ਜੋਸਨ)- ਜੰਡਿਆਲਾ ਗੁਰੂ ਸ਼ਹਿਰ ਵਿਖੇ ਇਕ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਰੋਨਾ ਪਾਜੀਟਿਵ ਪਾਏ ਜਾਣ ਵਾਲਾ ਵਿਅਕਤੀ ਦੁਕਾਨਦਾਰ ਹੈ। ਜਿਸ...
ਤਿੰਨ ਮੰਜਲਾਂ ਨਜ਼ਾਇਜ਼ ਉਸਾਰੀ ਇਮਾਰਤ 'ਤੇ ਨਿਗਮ ਦੀ ਕਾਰਵਾਈ
. . .  about 2 hours ago
ਅੰਮ੍ਰਿਤਸਰ, 10 ਜੁਲਾਈ (ਹਰਮਿੰਦਰ ਸਿੰਘ) - ਨਗਰ ਨਿਗਮ ਦੇ ਐਸ.ਟੀ.ਪੀ. ਵਿਭਾਗ ਵਲੋਂ ਨਿਗਮ ਕਮਿਸ਼ਨਰ ਮੈਡਮ ਕੋਮਲ ਮਿਤਲ ਦੀਆਂ ਹਦਾਇਤਾਂ 'ਤੇ ਨਜਾਇਜ਼ ਉਸਾਰੀਆਂ 'ਤੇ ਕਾਰਵਾਈ ਕਰਦੇ ਹੋਏ ਸਥਾਨਕ ਗਰੀਨ ਐਵੇਨਿਊ ਇਲਾਕੇ 'ਚ ਨਜਾਇਜ਼ ਤੌਰ 'ਤੇ ਬਣੀ ਇਕ...
ਨੌਜਵਾਨ ਦਾ ਕਤਲ ਕਰਕੇ ਲਾਸ਼ ਨਹਿਰ 'ਚ ਸੁੱਟੀ
. . .  about 3 hours ago
ਮੌੜ ਮੰਡੀ (ਬਠਿੰਡਾ), 10 ਜੁਲਾਈ (ਗੁਰਜੀਤ ਸਿੰਘ ਕਮਾਲੂ) - ਬੀਤੀ ਰਾਤ ਮੌੜ ਕਲਾਂ ਤੋਂ ਅਗਵਾ ਕੀਤੇ ਨੌਜਵਾਨ ਮਨਿੰਦਰ ਸਿੰਘ ਮੰਜਾ ਪੁੱਤਰ ਸੁਖਚੰਦ ਸਿੰਘ ਨੂੰ ਕੁਝ ਅਣਪਛਾਤੇ ਲੋਕਾਂ ਨੇ ਕਤਲ ਕਰਕੇ ਇਥੋਂ ਲੰਘਦੀ ਕੋਟਲਾ ਬਰਾਂਚ ਨਹਿਰ ਵਿਚ ਸੁੱਟ ਦਿੱਤਾ। ਮੌੜ ਪੁਲਿਸ ਨੇ ਲਾਸ਼...
ਵਿਕਾਸ ਦੁਬੇ ਦਾ ਹੋਇਆ ਅੰਤ ਪਰ ਉਸ ਬਚਾਉਣ ਵਾਲਿਆਂ ਦਾ ਕੀ ਹੋਵੇਗਾ - ਪ੍ਰਿਅੰਕਾ ਗਾਂਧੀ
. . .  about 3 hours ago
ਨਵੀਂ ਦਿੱਲੀ, 10 ਜੁਲਾਈ - ਕਾਨਪੁਰ ਕਾਂਡ ਦੇ ਮੁੱਖ ਦੋਸ਼ੀ ਵਿਕਾਸ ਦੁਬੇ ਦੇ ਐਨਕਾਊਂਟਰ ਨੂੰ ਲੈ ਕੇ ਪ੍ਰਿਅੰਕਾ ਗਾਂਧੀ ਨੇ ਵੀ ਉਸ ਨੂੰ ਬਚਾਉਣ ਵਾਲਿਆਂ 'ਤੇ ਨਿਸ਼ਾਨਾ ਸਾਧਿਆ ਹੈ। ਪ੍ਰਿਅੰਕਾ ਨੇ ਟਵੀਟ...
ਕਸ਼ਮੀਰ ਸਿੰਘ ਖਿਆਲਾ ਦੂਜੀ ਵਾਰ ਮਾਰਕੀਟ ਕਮੇਟੀ ਚੋਗਾਵਾ ਦੇ ਬਣੇ ਚੇਅਰਮੈਨ
. . .  about 3 hours ago
ਚੋਗਾਵਾ/ਲੋਪੋਕੇ, 10 ਜੁਲਾਈ (ਗੁਰਬਿੰਦਰ ਸਿੰਘ ਬਾਗੀ/ਗੁਰਵਿੰਦਰ ਸਿੰਘ ਕਲਸੀ) - ਜ਼ਿਲ੍ਹਾ ਅੰਮ੍ਰਿਤਸਰ ਅਧੀਨ ਆਉਂਦੀ ਮਾਰਕੀਟ ਕਮੇਟੀ ਚੋਗਾਵਾ ਦੇ ਦੂਸਰੀ ਵਾਰ ਚੁਣੇ ਗਏ ਚੇਅਰਮੈਨ ਕਸ਼ਮੀਰ ਸਿੰਘ ਖਿਆਲਾ ਨੇ ਅੱਜ ਆਪਣਾ ਕਾਰਜ ਸੰਭਾਲ ਲਿਆ ਉਨ੍ਹਾਂ ਨੂੰ ਕੁਰਸੀ ਉੱਪਰ...
ਆਈ.ਸੀ.ਐਸ.ਈ. ਬੋਰਡ ਦੇ 10ਵੀਂ-12ਵੀਂ ਦੇ ਨਤੀਜੇ ਅੱਜ
. . .  about 3 hours ago
ਨਵੀਂ ਦਿੱਲੀ, 10 ਜੁਲਾਈ - ਕੌਂਸਲ ਫਾਰ ਦਾ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮਿਨੇਸ਼ਨ 10ਵੀਂ ਤੇ 12ਵੀਂ ਜਮਾਤ ਦੇ ਪ੍ਰੀਖਿਆਵਾਂ ਦੇ ਨਤੀਜੇ ਅੱਜ ਐਲਾਨ ਕਰਨ ਜਾ ਰਿਹਾ ਹੈ। ਇਹ ਨਤੀਜੇ ਅੱਜ ਦੁਪਹਿਰ 3 ਵਜੇ ਐਲਾਨ ਹੋਣ...
ਨਾਭਾ 'ਚ ਮਿਲੇ ਤਿੰਨ ਕੋਰੋਨਾ ਮਰੀਜ਼
. . .  about 3 hours ago
ਨਾਭਾ, 10 ਜੁਲਾਈ (ਅਮਨਦੀਪ ਸਿੰਘ ਲਵਲੀ) - ਸ਼ਹਿਰ ਨਾਭਾ ਵਿਚ ਮੁੜ ਤਿੰਨ ਕੋਰੋਨਾ ਪਾਜ਼ੀਟਿਵ ਮਰੀਜ਼ ਮਿਲੇ ਹਨ। ਦੀਪ ਕਾਲੋਨੀ ਦੀ 39 ਸਾਲਾ ਔਰਤ, 50 ਸਾਲਾਂ ਵਿਅਕਤੀ ਅਤੇ 36 ਸਾਲਾ ਕਮਲਾ ਕਾਲੋਨੀ ਦੇ ਵਸਨੀਕ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਨਾਲ...
ਗੋਲ ਗੱਪਿਆਂ ਦੀ ਰੇਹੜੀ ਲਗਾਉਣ ਵਾਲੇ ਦਾ ਬੇਰਹਿਮੀ ਨਾਲ ਕਤਲ
. . .  about 4 hours ago
ਆਦਮਪੁਰ, 10 ਜੁਲਾਈ (ਹਰਪ੍ਰੀਤ ਸਿੰਘ) - ਆਦਮਪੁਰ 'ਚ ਇਕ 45 ਸਾਲਾ ਪ੍ਰਵਾਸੀ ਵਿਅਕਤੀ ਦੀ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਉਹ ਆਦਮਪੁਰ ਵਿਖੇ ਗੋਲ ਗੱਪਿਆਂ ਦੀ ਰੇਹੜੀ ਲਗਾਉਂਦਾ ਸੀ। ਪਿਛਲੇ ਪੰਦਰਾ ਸਾਲਾਂ ਤੋਂ ਇੱਤੇ ਹੀ ਪਰਿਵਾਰ ਸਮੇਤ ਰਹਿ...
ਕਾਰ ਨਹੀਂ ਪਲਟੀ, ਸਰਕਾਰ ਪਲਟਣ ਤੋਂ ਬਚਾਈ ਗਈ ਹੈ - ਅਖਿਲੇਸ਼ ਯਾਦਵ
. . .  about 4 hours ago
ਨਵੀਂ ਦਿੱਲੀ, 10 ਜੁਲਾਈ - ਉਤਰ ਪ੍ਰਦੇਸ਼ ਪੁਲਿਸ ਨੇ ਦਾਅਵਾ ਕੀਤਾ ਕਿ ਕਾਨਪੁਰ ਲੈ ਕੇ ਜਾਂਦੇ ਵਕਤ ਪੁਲਿਸ ਦੇ ਕਾਫ਼ਲੇ ਦੀ ਇਕ ਗੱਡੀ ਪਲਟ ਗਈ ਤੇ ਇਸ ਦੌਰਾਨ ਗੈਂਗਸਟਰ ਵਿਕਾਸ ਦੁਬੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਦੌਰਾਨ ਪੁਲਿਸ ਮੁੱਠਭੇੜ 'ਚ ਮਾਰਿਆ ਗਿਆ। ਜਿਸ 'ਤੇ ਇਸ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 10 ਹਾੜ ਸੰਮਤ 551

ਸ਼ੋਪੀਆਂ ਮੁਕਾਬਲੇ 'ਚ 4 ਅੱਤਵਾਦੀ ਹਲਾਕ

ਅਨਸਾਰ-ਗਜ਼ਵਤ-ਉਲ-ਹਿੰਦ ਦੇ ਕਮਾਂਡਰ ਸ਼ੌਕਤ ਸਮੇਤ ਸਾਰੇ ਅੱਤਵਾਦੀ ਆਈ.ਐਸ. ਤੋਂ ਸਨ ਪ੍ਰਭਾਵਿਤ ਸ੍ਰੀਨਗਰ, 23 ਜੂਨ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਸ਼ੋਪੀਆਂ ਜ਼ਿਲੇ੍ਹ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਅਨਸਾਰ- ਗਜ਼ਵਤ-ਉਲ-ਹਿੰਦ ਦੇ ...

ਪੂਰੀ ਖ਼ਬਰ »

ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਨਹੀਂ ਹੋ ਸਕਿਆ ਅੰਤਿਮ ਸੰਸਕਾਰ

• ਪੁਲਿਸ ਤੇ ਸਿਵਲ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਰਹੀਆਂ ਅਸਫ਼ਲ • ਨਾਮ ਚਰਚਾ ਘਰਾਂ ਦੀ ਸੁਰੱਖਿਆ ਵਧਾਈ ਜਸਵੰਤ ਸਿੰਘ ਪੁਰਬਾ ਮੋਹਰ ਗਿੱਲ, ਮੇਘਰਾਜ ਕੋਟਕਪੂਰਾ (ਫ਼ਰੀਦਕੋਟ), 23 ਜੂਨ- ਨਾਭਾ ਜੇਲ੍ਹ 'ਚ ਬੰਦ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ...

ਪੂਰੀ ਖ਼ਬਰ »

ਬਿੱਟੂ ਦੀ ਹੱਤਿਆ ਮਾਮਲੇ 'ਚ ਦੋਵੇਂ ਕੈਦੀ ਚਾਰ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜੇ

ਮਨਦੀਪ ਸਿੰਘ ਖਰੋੜ, ਕਰਮਜੀਤ ਸਿੰਘ ਪਟਿਆਲਾ/ਨਾਭਾ, 23 ਜੂਨ -ਬੀਤੇ ਕੱਲ੍ਹ ਨਾਭਾ ਜੇਲ੍ਹ 'ਚ ਬਰਗਾੜੀ ਕਾਂਡ ਦੇ ਮੁੱਖ ਮੁਲਜ਼ਮ ਮਹਿੰਦਰਪਾਲ ਬਿੱਟੂ ਦੇ ਕਤਲ ਮਾਮਲੇ 'ਚ ਪੁਲਿਸ ਵਲੋਂ ਹਿਰਾਸਤ 'ਚ ਲਏ ਗਏ ਦੋ ਕੈਦੀਆਂ ਨੂੰ ਅੱਜ ਪਟਿਆਲਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ...

ਪੂਰੀ ਖ਼ਬਰ »

ਬਾੜਮੇਰ 'ਚ ਧਾਰਮਿਕ ਸਮਾਗਮ ਦੌਰਾਨ ਪੰਡਾਲ ਡਿਗਾ-17 ਮੌਤਾਂ

ਬਾੜਮੇਰ, 23 ਜੂਨ (ਏਜੰਸੀ)-ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ 'ਚ ਇਕ ਧਾਰਮਿਕ ਸਮਾਗਮ ਦੌਰਾਨ ਲਗਾਇਆ ਪੰਡਾਲ ਤੇਜ਼ ਹਵਾਵਾਂ ਕਾਰਨ ਡਿਗਣ ਨਾਲ 17 ਲੋਕਾਂ ਦੀ ਮੌਤ ਹੋ ਗਈ, ਜਦਕਿ 50 ਹੋਰ ਜ਼ਖ਼ਮੀ ਹੋ ਗਏ | ਇਸ ਸਬੰਧੀ ਪੁਲਿਸ ਦੇ ਵਧੀਕ ਸੁਪਰੀਟੈਂਡੈਂਟ ਖਿਨਵ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਹਿਮਾਚਲ ਘੁੰਮਣ ਗਏ ਜੀਜੇ-ਸਾਲੇ ਦੀ ਪਹਾੜ ਤੋਂ ਪੱਥਰ ਡਿਗਣ ਕਾਰਨ ਮੌਤ

ਜ਼ੀਰਕਪੁਰ, 23 ਜੂਨ (ਹੈਪੀ ਪੰਡਵਾਲਾ)-ਹਿਮਾਚਲ ਪ੍ਰਦੇਸ਼ ਵਿਖੇ ਘੁੰਮਣ ਗਏ ਜੀਜੇ-ਸਾਲੇ ਦੀ ਮੋਟਰਸਾਈਕਲ 'ਤੇ ਚੱਟਾਨ ਡਿੱਗਣ ਨਾਲ ਮੌਤ ਹੋ ਗਈ | ਮਿ੍ਤਕਾਂ 'ਚ ਜ਼ੀਰਕਪੁਰ ਦੇ ਬਲਟਾਣਾ ਦਾ ਰਹਿਣ ਵਾਲਾ ਨੌਜਵਾਨ ਵੀ ਸ਼ਾਮਿਲ ਸੀ | ਪ੍ਰਾਪਤ ਜਾਣਕਾਰੀ ਮੁਤਾਬਿਕ ਇਸ਼ਾਨ ...

ਪੂਰੀ ਖ਼ਬਰ »

ਪੰਜਾਬ ਤੇ ਰਾਜਸਥਾਨ ਦੇ ਇਲਾਕਿਆਂ 'ਚ ਸੋਕਾ

ਕਮਜ਼ੋਰ ਨਹਿਰਾਂ ਕਾਰਨ ਪਾਕਿਸਤਾਨ ਨੂੰ ਜਾ ਰਿਹੈ ਹਜ਼ਾਰਾਂ ਕਿਊਸਕ ਪਾਣੀ
ਗੰਗਾਨਗਰ, 23 ਜੂਨ (ਏਜੰਸੀ)- ਇਕ ਪਾਸੇ ਪਾਣੀ ਨੂੰ ਲੈ ਕੇ ਦੇਸ਼ 'ਚ ਹਾਹਾਕਾਰ ਮਚੀ ਹੋਈ ਹੈ, ਦੂਜੇ ਪਾਸੇ ਪੰਜਾਬ ਤੇ ਰਾਜਸਥਾਨ ਦੇ ਖੇਤਾਂ ਦੀ ਸਿੰਜਾਈ ਕਰਨ ਦੇ ਕੰਮ ਆ ਸਕਣ ਵਾਲਾ ਹਜ਼ਾਰਾਂ ਕਿਊਸਕ ਪਾਣੀ ਹਰ ਸਾਲ ਅਣਗਹਿਲੀ ਤੇ ਕਮਜ਼ੋਰ ਨਹਿਰਾਂ ਕਾਰਨ ਪਾਕਿਸਤਾਨ ਨੂੰ ਚਲਾ ਜਾਂਦਾ ਹੈ | ਕਿਸਾਨ ਨੇਤਾਵਾਂ ਮੁਤਾਬਿਕ ਇਕ ਮਹੀਨੇ ਤੋਂ ਰੋਜ਼ਾਨਾ ਕਰੀਬ 5 ਤੋਂ 6 ਹਜ਼ਾਰ ਕਿਊਸਕ ਪਾਣੀ ਬੇਵਜ੍ਹਾ ਪਾਕਿਸਤਾਨ ਨੂੰ ਜਾ ਰਿਹਾ ਹੈ, ਜਿਸ ਨੂੰ ਪੂਰੀ ਤਰ੍ਹਾਂ ਭਾਵੇਂ ਰੋਕਿਆ ਨਹੀਂ ਜਾ ਸਕਦਾ ਪਰ ਨਹਿਰਾਂ ਦੀ ਸਥਿਤੀ 'ਚ ਸੁਧਾਰ ਕਰਕੇ ਅੱਧੇ ਤੋਂ ਵੱਧ ਪਾਣੀ ਨੂੰ ਬਚਾਇਆ ਜਾ ਸਕਦਾ ਹੈ | ਜ਼ਿਕਰਯੋਗ ਹੈ ਕਿ ਪੰਜਾਬ ਦੇ ਬਿਆਸ ਤੇ ਸਤਲੁਜ ਦਰਿਆ 'ਤੇ ਬਣੇ ਹਰੀਕੇ ਬੈਰਾਜ (ਬੰਨ੍ਹ) ਨੂੰ ਵਧੇਰੇ ਮਾਤਰਾ 'ਚ ਛੱਡਿਆ ਜਾਂਦਾ ਪਾਣੀ ਹੁਸੈਨੀਵਾਲਾ ਹੈਡ ਤੋਂ ਹੁੰਦਾ ਹੋਇਆ ਪਾਕਿਸਤਾਨ ਨੂੰ ਚਲਾ ਜਾਂਦਾ ਹੈ, ਭਾਵੇਂ ਕਿ ਪੰਜਾਬ 'ਚ ਝੋਨੇ ਦੀ ਲੁਆਈ ਬਾਅਦ ਸਥਿਤੀ ਆਮ ਵਾਂਗ ਹੋ ਜਾਂਦੀ ਹੈ | ਕਿਸਾਨ ਸੰਘਰਸ਼ ਕਮੇਟੀ ਦੇ ਬੁਲਾਰੇ ਸੁਭਾਸ਼ ਸਹਿਗਲ ਅਤੇ ਗੰਗਨਹਿਰ ਕਿਸਾਨ ਕਮੇਟੀ ਦੇ ਸੰਯੋਜਕ ਰਣਜੀਤ ਸਿੰਘ ਰਾਜੂ ਦਾ ਕਹਿਣਾ ਹੈ ਕਿ 20 ਮਈ ਤੋਂ ਹਰੀਕੇ ਪੱਤਣ ਤੋਂ ਛੱਡੇ ਜਾਣ ਵਾਲੇ ਪਾਣੀ 'ਚੋਂ ਹਰ ਦਿਨ ਔਸਤਨ 5-6 ਹਜ਼ਾਰ ਕਿਊਸਕ ਪਾਣੀ ਪਾਕਿਸਤਾਨ ਵਗ ਜਾਂਦਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦਾ ਵੱਡਾ ਕਾਰਨ ਹੈ ਕਿ ਸਾਡੀਆਂ ਨਹਿਰਾਂ ਆਪਣੀ ਸਮਰੱਥਾ ਮੁਤਾਬਿਕ ਪਾਣੀ ਲਿਜਾ ਸਕਣ ਦੀ ਹਾਲਤ 'ਚ ਨਹੀਂ ਹਨ, ਜਿਵੇਂ- ਗੰਗਨਹਿਰ ਨੂੰ ਪਾਣੀ ਦੇਣ ਵਾਲੀ ਫਿਰੋਜ਼ਪੁਰ ਫੀਡਰ ਦੀ ਸਮਰੱਥਾ 6,000 ਕਿਊਸਕ ਹੈ ਪਰ ਇਹ ਮਸਾਂ 4,500 ਕਿਊਸਕ ਪਾਣੀ ਹੀ ਲਿਜਾ ਪਾਉਂਦੀ ਹੈ | ਇਸੇ ਤਰ੍ਹਾਂ ਰਾਜਸਥਾਨ ਨਹਿਰ (ਇੰਦਰਾ ਗਾਂਧੀ ਨਹਿਰ) ਦੀ ਸਮਰੱਥਾ 3,200 ਕਿਊਸਕ ਹੈ ਪਰ ਇਹ 1,800 ਕਿਊਸਕ ਤੋਂ ਵੱਧ ਪਾਣੀ ਨਹੀਂ ਲਿਜਾ ਪਾਉਂਦੀ | ਰਾਜਸਥਾਨ ਦੇ ਕਿਸਾਨਾਂ ਦੀ 'ਲਾਈਫ ਲਾਈਨ' ਮੰਨੀ ਜਾਂਦੀ ਫਿਰੋਜ਼ਪੁਰ ਫੀਡਰ ਦੀ ਸਮਰੱਥਾ 11,192 ਕਿਊਸਕ ਹੈ ਪਰ ਇਸ 'ਚ 7,500 ਕਿਊਸਕ ਤੋਂ ਵੱਧ ਪਾਣੀ ਨਹੀਂ ਛੱਡਿਆ ਜਾਂਦਾ | ਇਸ ਦੀ ਮੁਰੰਮਤ ਕਰਵਾਉਣ ਲਈ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਿਆ ਹੈ |


ਖ਼ਬਰ ਸ਼ੇਅਰ ਕਰੋ

ਮੌਸਮ ਵਿਭਾਗ ਦੀਆਂ 84 ਫ਼ੀਸਦੀ ਸਬ ਡਵੀਜ਼ਨਾਂ 'ਚ ਦਰਜ ਕੀਤਾ ਗਿਆ ਘੱਟ ਮੀਂਹ

ਨਵੀਂ ਦਿੱਲੀ, 23 ਜੂਨ (ਏਜੰਸੀ)-ਮੌਸਮ ਵਿਭਾਗ ਅਨੁਸਾਰ ਮੌਨਸੂਨ ਦੇ ਅੱਗੇ ਵਧਣ ਦੇ ਬਾਵਜੂਦ ਮੀਂਹ ਨਹੀਂ ਪੈ ਰਿਹਾ | ਵਿਭਾਗ ਵਲੋਂ ਜਾਰੀ ਅੰਕੜੇ ਅਨੁਸਾਰ ਉਸ ਦੀਆਂ 84 ਫ਼ੀਸਦੀ ਸਬ ਡਵੀਜ਼ਨਾਂ 'ਚ ਮੀਂਹ ਘੱਟ ਪਿਆ ਹੈ | ਕੇਂਦਰ ਜਲ ਕਮਿਸ਼ਨ ਦੇ ਅੰਕੜੇ ਅਨੁਸਾਰ ਦੇਸ਼ ਦੇ 91 ...

ਪੂਰੀ ਖ਼ਬਰ »

ਭਾਈ-ਭਤੀਜਾਵਾਦ ਵਾਲੀ ਰਾਜਨੀਤੀ ਦੇ ਰਾਹ 'ਤੇ ਮਾਇਆਵਤੀ

ਭਰਾ ਨੂੰ ਬਣਾਇਆ ਉੱਪ-ਪ੍ਰਧਾਨ, ਭਤੀਜੇ ਨੂੰ ਰਾਸ਼ਟਰੀ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਲਖਨਊ, 23 ਜੂਨ (ਏਜੰਸੀ)- ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੇ ਐਤਵਾਰ ਨੂੰ ਲਖਨਊ ਸਥਿਤ ਆਪਣੀ ਰਿਹਾਇਸ਼ 'ਤੇ ਰਾਸ਼ਟਰੀ ਸੰਮੇਲਨ ਬੁਲਾਇਆ, ਜਿਸ ਦੌਰਾਨ ਮਾਇਆਵਤੀ ...

ਪੂਰੀ ਖ਼ਬਰ »

ਦਿੱਲੀ 'ਚ ਬਜ਼ੁਰਗ ਪਤੀ-ਪਤਨੀ ਤੇ ਨੌਕਰਾਣੀ ਦੀ ਹੱਤਿਆ

ਨਵੀਂ ਦਿੱਲੀ, 23 ਜੂਨ (ਜਗਤਾਰ ਸਿੰਘ)-ਦਿੱਲੀ 'ਚ ਵਾਰਦਾਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਬੀਤੇ ਕੱਲ੍ਹ ਮਹਿਰੌਲੀ ਵਿਖੇ ਇਕ ਵਿਅਕਤੀ ਦੁਆਰਾ ਆਪਣੀ ਪਤਨੀ ਤੇ 3 ਬੱਚਿਆਂ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਅੱਜ ਵਸੰਤ ਇਨਕਲੇਵ 'ਚ ਰਹਿੰਦੇ ਬਜ਼ੁਰਗ ਪਤੀ-ਪਤਨੀ ਦੇ ...

ਪੂਰੀ ਖ਼ਬਰ »

ਰਾਜੌਰੀ 'ਚ ਗੱਡੀ ਖੱਡ 'ਚ ਡਿਗਣ ਨਾਲ 5 ਮੌਤਾਂ-3 ਜ਼ਖ਼ਮੀ

ਜੰਮੂ, 23 ਜੂਨ (ਏਜੰਸੀ)-ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਅੱਜ ਇਕ ਗੱਡੀ 200 ਫੁੱਟ ਡੂੰਘੀ ਖੱਡ 'ਚ ਜਾ ਡਿਗੀ, ਜਿਸ ਨਾਲ 5 ਵਿਅਕਤੀਆਂ ਦੀ ਮੌਤ, ਜਦਕਿ 3 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਸਰਹੱਦੀ ਜ਼ਿਲ੍ਹੇ ਦੇ ...

ਪੂਰੀ ਖ਼ਬਰ »

ਡੇਰਾ ਸਲਾਬਤਪੁਰਾ ਦੀ ਸੁਰੱਖਿਆ ਵਧਾਈ

ਭਗਤਾ ਭਾਈ ਕਾ, (ਸੁਖਪਾਲ ਸਿੰਘ ਸੋਨੀ)-ਮਹਿੰਦਰਪਾਲ ਬਿੱਟੂ ਦੀ ਲਾਸ਼ ਦਾ ਅੰਤਿਮ ਸੰਸਕਾਰ ਨਾ ਕਰਨ ਬਾਰੇ ਕੀਤੇ ਐਲਾਨ ਪਿਛੋਂ ਪੁਲਿਸ ਨੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਦਿਆਂ ਪੰਜਾਬ ਦੇ ਹੈੱਡ ਕੁਆਰਟਰ ਡੇਰਾ ਸਲਾਬਤਪੁਰਾ ਵਿਖੇ ਪੰਜਾਬ ਪੁਲਿਸ ਤੇ ਕੇਂਦਰੀ ਸੁਰੱਖਿਆ ...

ਪੂਰੀ ਖ਼ਬਰ »

6 ਸਾਲਾ ਰੂਪਸਾ ਨੇ ਜਿੱਤਿਆ ਸੁਪਰ ਡਾਂਸਰ-3 ਦਾ ਿਖ਼ਤਾਬ

ਮੁੰਬਈ, 23 ਜੂਨ (ਇੰਟ.)-ਕੋਲਕਾਤਾ ਦੀ ਰਹਿਣ ਵਾਲੀ 6 ਸਾਲਾ ਰੂਪਸਾ ਬਤਬਿਆਲ ਨੇ ਸੁਪਰ ਡਾਂਸਰ-3 ਦਾ ਿਖ਼ਤਾਬ ਆਪਣੇ ਨਾਂਅ ਕੀਤਾ | ਰੂਪਸਾ ਨੂੰ ਜੇਤੂ ਟਰਾਫ਼ੀ ਅਤੇ 15 ਲੱਖ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ | ਗ੍ਰੈਂਡ ਫ਼ਿਨਾਲੇ 'ਚ ਰੂਪਸਾ ਦਾ ਮੁਕਾਬਲਾ ਤੇਜਸ ਵਰਮਾ, ...

ਪੂਰੀ ਖ਼ਬਰ »

ਰੰਧਾਵਾ ਵਲੋਂ ਨਾਭਾ ਜੇਲ੍ਹ ਦਾ ਦੌਰਾ

ਨਾਭਾ, 23 ਜੂਨ (ਕਰਮਜੀਤ ਸਿੰਘ)- ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ, ਜਿਸ ਵਿਚ ਬੇਅਦਬੀ ਮਾਮਲੇ 'ਚ ਬੰਦ ਮੁੱਖ ਦੋਸ਼ੀ ਮਹਿੰਦਰਪਾਲ ਬਿੱਟੂ ਦੀ ਹੱਤਿਆ ਕਰ ਦਿੱਤੀ ਗਈ ਸੀ, ਸਬੰਧੀ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਦੌਰਾ ਕੀਤਾ ਗਿਆ ਤੇ ਏ. ਡੀ. ਜੀ. ...

ਪੂਰੀ ਖ਼ਬਰ »

ਗੰਧਲੇ ਹੋ ਰਹੇ ਹਵਾ, ਪਾਣੀ ਪ੍ਰਤੀ ਜਾਗਰੂਕਤਾ ਦੀ ਲੋੜ

ਮਨੁੱਖ ਦੇ ਜਿਊਾਦੇ ਰਹਿਣ ਲਈ ਸ਼ੁੱਧ ਹਵਾ, ਪਾਣੀ ਦੀ ਅਹਿਮ ਲੋੜ ਹੈ, ਪਰ ਜੇਕਰ ਇਹ ਦੋਵੇਂ ਗੰਧਲੇ ਹੋ ਜਾਣ ਤਾਂ ਸਾਡਾ ਸਰੀਰ ਭਿਆਨਕ ਬਿਮਾਰੀਆਂ ਦਾ ਘਰ ਬਣ ਜਾਵੇਗਾ ਤੇ ਧਰਤੀ 'ਤੇ ਮਨੁੱਖੀ ਉਮਰ ਥੋੜ੍ਹੀ ਰਹਿ ਜਾਵੇਗੀ | ਇਸ ਪ੍ਰਤੀ ਜਾਗਰੂਕ ਹੋਣ ਦੀ ਅਹਿਮ ਲੋੜ ਹੈ | 'ਨਰੋਆ ...

ਪੂਰੀ ਖ਼ਬਰ »

ਮੋਬਾਈਲ ਫ਼ੋਨ ਤੇ ਬੱਚੇ

ਮੋਬਾਈਲ ਫ਼ੋਨ ਦੀ ਵਰਤੋਂ ਨੇ ਜਿਥੇ ਦੁਨੀਆ ਨੂੰ ਮੁੱਠੀ 'ਚ ਲੈ ਆਂਦਾ ਹੈ, ਉਥੇ ਇਸ ਦੀ ਦੁਰਵਰਤੋਂ ਨੇ ਸਮਾਜ 'ਚ ਕਈ ਗੰਭੀਰ ਮਸਲਿਆਂ ਨੂੰ ਅਤੇ ਬਿਮਾਰੀਆਂ ਨੂੰ ਵੀ ਜਨਮ ਦਿੱਤਾ ਹੈ | ਇਸ ਦੀ ਜ਼ਿਆਦਾ ਵਰਤੋਂ ਜਿਥੇ ਮਨੁੱਖੀ ਸਰੀਰ ਲਈ ਖ਼ਤਰਨਾਕ ਹੈ, ਉਥੇ ਛੋਟੇ ਬੱਚਿਆਂ ਲਈ ...

ਪੂਰੀ ਖ਼ਬਰ »

ਡਿੱਪਰ ਦੀ ਵਰਤੋਂ 'ਚ ਅਣਗਹਿਲੀ

ਸੜਕਾਂ 'ਤੇ ਆਵਾਜਾਈ ਦੇ ਸਾਧਨਾਂ ਦੀ ਗਿਣਤੀ 'ਚ ਦਿਨ ਪ੍ਰਤੀ ਦਿਨ ਵਾਧਾ ਹੰੁਦਾ ਜਾ ਰਿਹਾ ਹੈ ਤੇ ਅਸੀਂ ਤੇਜ਼ੀ ਦੇ ਗੁਲਾਮ ਹੰੁਦੇ ਜਾ ਰਹੇ ਹਾਂ | ਚੱਲਣ ਸਾਰ ਹੀ ਜਲਦੀ ਤੋਂ ਜਲਦੀ ਟਿਕਾਣੇ 'ਤੇ ਪਹੁੰਚਣਾ ਚਾਹੁੰਦੇ ਹਾਂ | ਇਸ ਹਾਲਤ 'ਚ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਹੋਰ ...

ਪੂਰੀ ਖ਼ਬਰ »

ਮੇਰਾ ਦੇਸ਼ ਮਹਾਨ

ਭਾਰਤ ਦੇਸ਼ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਰੋਜ਼ਾਨਾ ਜਬਰ ਜਨਾਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ | ਬੇਰੁਜ਼ਗਾਰੀ ਦੇ ਮਾਰੇ ਨੌਜਵਾਨ ਗਲਤ ਹੱਥਕੰਢੇ ਵਰਤ ਰਹੇ ਹਨ | ਨੌਕਰੀ ਨਾ ਮਿਲਣ ਕਾਰਨ ਵਿਦੇਸ਼ਾਂ ਨੂੰ ਜਾ ਰਹੇ ਹਨ ਤੇ ਗਲਤ ਏਜੰਟਾਂ ਦੇ ਹੱਥ ਚੜ੍ਹ ਕੇ ਸ਼ੋਸ਼ਣ ...

ਪੂਰੀ ਖ਼ਬਰ »

ਵੱਧ ਰਹੇ ਅਪਰਾਧ ਚਿੰਤਾਜਨਕ

ਪੰਜਾਬ 'ਚ ਅਪਰਾਧ ਦੀਆਂ ਵੱਧ ਰਹੀਆਂ ਘਟਨਾਵਾਂ ਚਿੰਤਾਜਨਕ ਹਨ | ਸੂਬੇ 'ਚ ਨਸ਼ੀਲੇ ਪਦਾਰਥਾਂ ਦੀ ਆਮਦ ਅਤੇ ਨਸ਼ਿਆਂ ਦੀ ਖੁੱਲ੍ਹੇਆਮ ਹੋ ਰਹੀ ਵਿਕਰੀ ਨੂੰ ਕਿਧਰੇ ਵੀ ਠੱਲ੍ਹ ਨਹੀਂ ਪੈ ਰਹੀ | ਨਸ਼ੇ ਦੇ ਵੱਧ ਰਹੇ ਰੁਝਾਨ ਨਾਲ ਜਿੱਥੇ ਆਏ ਦਿਨ ਨਸ਼ੇ ਦੀ ਵੱਧ ਮਾਤਰਾ ਲੈਣ ...

ਪੂਰੀ ਖ਼ਬਰ »

ਖੁੰਢ-ਚਰਚਾ

ਹੱਦ ਤੋਂ ਬਾਹਰ ਰੱਖਿਆ ਸਾਮਾਨ ਪ੍ਰੇਸ਼ਾਨੀ ਦਾ ਸਬੱਬ

ਅਜੋਕੇ ਭੀੜ-ਭਾੜ ਤੇ ਵਪਾਰਕ ਪ੍ਰਵਿਰਤੀ ਵਾਲੇ ਯੁੱਗ 'ਚ ਸੜਕਾਂ, ਫੁੱਟਪਾਥਾਂ ਤੇ ਸਾਂਝੀਆਂ ਥਾਵਾਂ 'ਤੇ ਕੀਤੇ ਨਾਜਾਇਜ਼ ਕਬਜ਼ੇ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੇ ਹੋਏ ਹਨ | ਅਕਸਰ ਹੀ ਦੁਕਾਨਾਂ ਵਾਲੇ ਆਪਣਾ ਸਾਮਾਨ ਆਪਣੀ ਹੱਦ ਤੋਂ ਬਾਹਰ ਸੜਕਾਂ 'ਤੇ ਰੱਖਣ ਨੂੰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX