ਤਾਜਾ ਖ਼ਬਰਾਂ


ਗੁਜਰਾਤ 'ਚ ਭੁਚਾਲ ਦੇ ਝਟਕੇ ਕੀਤੇ ਗਏ ਮਹਿਸੂਸ
. . .  2 minutes ago
ਅਹਿਮਦਾਬਾਦ, 16 ਜੁਲਾਈ - ਗੁਜਰਾਤ ਸਥਿਤ ਰਾਜਕੋਟ ਤੇ ਕਰੀਮਗੰਜ 'ਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਰਾਜਕੋਟ 'ਚ 4.5 ਰਿਐਕਟਰ ਸਕੇਲ ਦਾ ਭੁਚਾਲ ਆਇਆ ਤੇ ਕਰੀਮਗੰਜ 'ਚ ਭੁਚਾਲ ਦੀ ਤੀਬਰਤਾ 4.1 ...
ਸਾਈਬਰ ਹਮਲਾ : ਓਬਾਮਾ, ਬਿਲ ਗੇਟਸ, ਵਾਰੇਨ ਬਫੇ, ਜੋ ਬਿਡੇਨ ਸਮੇਤ ਐਪਲ ਦੇ ਟਵੀਟਰ ਅਕਾਊਂਟ ਹੈਕ
. . .  19 minutes ago
ਵਾਸ਼ਿੰਗਟਨ, 16 ਜੁਲਾਈ - ਅਮਰੀਕਾ 'ਚ ਕਈ ਦਿੱਗਜ ਹਸਤੀਆਂ ਦੇ ਟਵੀਟਰ ਅਕਾਊਂਟ ਹੈਕ ਕਰ ਲਏ ਗਏ ਹਨ। ਇਨ੍ਹਾਂ 'ਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ, ਦੁਨੀਆ ਦੇ ਸਭ ਤੋਂ ਅਮੀਰ ਤੇ ਵੱਡੇ ਨਿਵੇਸ਼ਕ ਵਾਰੇਨ...
ਅੱਜ ਦਾ ਵਿਚਾਰ
. . .  32 minutes ago
ਬਲਾਚੌਰ ਦੇ ਏ ਐਸ ਆਈ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ
. . .  1 day ago
ਪੋਜੇਵਾਲ ਸਰਾਂ , 15 ਜੁਲਾਈ { ਰਮਨ ਭਾਟੀਆ }- ਹਲਕਾ ਬਲਾਚੌਰ ਦੇ ਪਿੰਡ ਚੰਡੀਆਨੀ ਖੁਰਦ ਦੇ 50 ਸਾਲਾ ਪੰਜਾਬ ਪੁਲਿਸ ਦੇ ਪ੍ਰੀਤਮ ਸਿੰਘ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਹੈ । ਉਨ੍ਹਾਂ ਨੂੰ ਨਵਾਂਸ਼ਹਿਰ ਦੇ ਸਿਵਲ ...
ਅਜਨਾਲਾ ਪੁਲਸ ਦੀ ਨਾਕਾਮੀ ਕਾਰਨ ਸਰਕਾਰੀ ਕਾਲਜ ਅਜਨਾਲਾ ਵਿਚੋਂ ਕੰਪਿਊਟਰ ਤੇ ਹੋਰ ਕੀਮਤੀ ਸਮਾਨ ਚੋਰੀ
. . .  1 day ago
ਅਜਨਾਲਾ, 15 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਪੁਲਸ ਦੀ ਨਾਕਾਮੀ ਦੇ ਚੱਲਦਿਆਂ ਸਰਕਾਰੀ ਕਾਲਜ ਅਜਨਾਲਾ ਵਿਚੋਂ ਰਾਤ ਸਮੇਂ ਤਿੰਨ ਅਣਪਛਾਤੇ ਮੋਨੇ ਨੌਜਵਾਨਾਂ ਵੱਲੋਂ ਕੰਪਿਊਟਰ ਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਕਾਲਜ ਅਜਨਾਲਾ ਦੇ ਪਿ੍ਰੰਸੀਪਲ ਓਮ ਪ੍ਰਕਾਸ਼ ਨੇ ਦੱਸਿਆ ਕਿ ਬੀਤੀ 13 ਜੁਲਾਈ ਦੀ ਰਾਤ...
ਜ਼ਿਲ੍ਹਾ ਫ਼ਿਰੋਜ਼ਪੁਰ ਦਾ ਕਸਬਾ ਤਲਵੰਡੀ ਭਾਈ ਕੰਟੇਨਮੈਂਟ ਜ਼ੋਨ ਵਿਚ ਤਬਦੀਲ
. . .  1 day ago
ਫ਼ਿਰੋਜ਼ਪੁਰ, 15 ਜੁਲਾਈ (ਕੁਲਬੀਰ ਸਿੰਘ ਸੋਢੀ) - ਜ਼ਿਲ੍ਹਾ ਫ਼ਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਵਿਚ ਲਗਾਤਾਰ ਵੱਧ ਰਾਹੀਂ ਕੋਰੋਨਾ ਪੀੜਤਾਂ ਦੀ ਸੰਖਿਆ ਨੂੰ ਦੇਖਦੇ ਹੋਏ ਜ਼ਿਲ੍ਹਾ ਮੈਜਿਸਟਰੇਟ ਫ਼ਿਰੋਜ਼ਪੁਰ ਕਮ ਜ਼ਿਲ੍ਹਾ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਵੱਲੋਂ ਪੱਤਰ ਜਾਰੀ ਕਰ ਤਲਵੰਡੀ ਭਾਈ ਨੂੰ ਮਾਈਕਰੋ ਜ਼ੋਨ ਤੋਂ ਕੰਟੇਨਮੈਂਟ ਜ਼ੋਨ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਕੋਰੋਨਾ ਦੇ ਫੈਲਾਅ...
ਆਰ.ਸੀ.ਐਫ. ਵੱਲੋਂ ਤਿਆਰ 4 ਪੋਸਟ ਕੋਵਿਡ ਡੱਬੇ ਉੱਤਰੀ ਪੱਛਮੀ ਰੇਲਵੇ ਲਈ ਰਵਾਨਾ
. . .  1 day ago
ਕਪੂਰਥਲਾ, 15 ਜੁਲਾਈ (ਅਮਰਜੀਤ ਕੋਮਲ)-ਭਾਰਤੀ ਰੇਲਵੇ ਦੀ ਰੇਲਾਂ ਦੇ ਡੱਬੇ ਬਣਾਉਣ ਵਾਲੀ ਪ੍ਰਮੁੱਖ ਇਕਾਈ ਰੇਲ ਕੋਚ ਫ਼ੈਕਟਰੀ ਨੇ ਕੋਰੋਨਾ ਵਾਇਰਸ ਨਾਲ ਚੱਲ ਰਹੀ ਲੜਾਈ ਦੌਰਾਨ 4 ਪੋਸਟ ਕੋਵਿਡ ਰੇਲ ਡੱਬੇ ਤਿਆਰ ਕੀਤੇ ਹਨ, ਜੋ ਅੱਜ ਰੇਲ ਕੋਚ ਫ਼ੈਕਟਰੀ ਦੇ ਜਨਰਲ ਮੈਨੇਜਰ ਰਵਿੰਦਰ ਗੁਪਤਾ ਨੇ ਆਰ.ਸੀ.ਐਫ. ਦੀ ਵਰਕਸ਼ਾਪ...
ਥਾਣਾ ਸਿਟੀ ਜਲਾਲਾਬਾਦ ਦਾ ਏ.ਐੱਸ.ਆਈ 10 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਕਾਬੂ
. . .  1 day ago
ਜਲਾਲਾਬਾਦ, 15 ਜੁਲਾਈ (ਜਤਿੰਦਰ ਪਾਲ ਸਿੰਘ) - ਥਾਣਾ ਸਿਟੀ ਜਲਾਲਾਬਾਦ ਦਾ ਏ.ਐੱਸ.ਆਈ (ਐਲ ਆਰ) ਸਰਬਜੀਤ ਸਿੰਘ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਵਿਜੀਲੈਂਸ ਦੀ ਟੀਮ ਨੇ ਰੰਗੇ ਹੱਥੀ ਕਾਬੂ ਕੀਤਾ ਹੈ। ਇਸ ਸਬੰਧੀ ਇੰਸਪੈਕਟਰ ਪੂਰਨ ਚੰਦ ਵਿਜੀਲੈਂਸ ਬਿਊਰੋ ਰੇਂਜ ਫ਼ਿਰੋਜਪੁਰ ਨੇ ਦੱਸਿਆ ਕਿ ਮੁੱਦਈ ਵਿਜੈ ਕੁਮਾਰ...
ਸਤਲੁਜ ਸਕੂਲ ਬੰਗਾ ਦੀ ਵਿਦਿਆਰਥਣ ਆਂਚਲ ਜ਼ਿਲ੍ਹੇ 'ਚੋਂ ਪਹਿਲੇ ਸਥਾਨ 'ਤੇ
. . .  1 day ago
ਬੰਗਾ, 15 ਜੁਲਾਈ (ਜਸਬੀਰ ਸਿੰਘ ਨੂਰਪੁਰ) - ਸੀ. ਬੀ. ਐੱਸ. ਈ ਵੱਲੋਂ 10ਵੀਂ ਜਮਾਤ ਦੇ ਐਲਾਨੇ ਗਏ ਨਤੀਜੇ 'ਚੋਂ ਸਤਲੁਜ ਪਬਲਿਕ ਸਕੂਲ ਬੰਗਾ ਦੀ ਵਿਦਿਆਰਥਣ ਆਂਚਲ ਦੁੱਗ ਨੇ 98 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਦੇ ਨਾਲ ਹੀ 15 ਵਿਦਿਆਰਥੀਆਂ ਨੇ 85 ਫ਼ੀਸਦੀ ਤੋਂ ਉੱਪਰ ਅੰਕ ਹਾਸਲ ਕੀਤੇ ਹਨ। ਦੀਆ...
ਡੀ.ਜੀ.ਪੀ ਪੰਜਾਬ ਨੇ ਪੁਲਿਸ 'ਚ ਡੋਮੇਨ ਮਾਹਿਰਾਂ ਦੀ ਭਰਤੀ ਲਈ ਦਿੱਤੇ ਸਮਰਥਨ ਵਾਸਤੇ ਮੁੱਖ ਮੰਤਰੀ ਦਾ ਕੀਤਾ ਧੰਨਵਾਦ
. . .  1 day ago
ਚੰਡੀਗੜ੍ਹ, 15 ਜੁਲਾਈ - ਡੀ.ਜੀ.ਪੀ ਪੰਜਾਬ ਦਿਨਕਰ ਗੁਪਤਾ ਨੇ ਟਵੀਟ ਰਾਹੀਂ ਆਮ ਲੋਕਾਂ ਨੂੰ ਡੋਮੇਨ ਮਾਹਿਰਾਂ ਵਜੋਂ ਭਰਤੀ ਕਰਨ ਵਾਲੀ ਪੰਜਾਬ ਪੁਲਿਸ ਦਾ ਦੇਸ਼ ਦੀ ਪਹਿਲੀ ਪੁਲਿਸ ਬਣਨ 'ਤੇ ਦਿੱਤੇ ਸਮਰਥਨ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਹੈ। 240 ਫੋਰੈਂਸਿਕ ਤਕਨੀਕੀ ਮਾਹਿਰ...
ਰਾਜਪੁਰਾ ਸ਼ਹਿਰ ਵਿਚ ਅੱਜ 8 ਕੋਰੋਨਾ ਟੈਸਟ ਪਾਏ ਗਏ ਪਾਜ਼ੀਟਿਵ
. . .  1 day ago
ਰਾਜਪੁਰਾ, 15 (ਰਣਜੀਤ ਸਿੰਘ) - ਰਾਜਪੁਰਾ ਸ਼ਹਿਰ ਵਿਚ ਅੱਜ 8 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ।ਸ਼ਹਿਰ ਵਿਚ ਹਰ ਰੋਜ਼ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਗਿਣਤੀ ਵਧਣ ਕਾਰਨ ਸਥਿਤੀ ਦਿਨੋਂ ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ।ਸ਼ਹਿਰ ਵਾਸੀਆਂ ਨੂੰ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਇਨ ਬਿਨ...
ਨਵਾਂਸ਼ਹਿਰ 'ਚ 3 ਔਰਤਾਂ, ਇਕ ਥਾਣੇਦਾਰ ਸਮੇਤ 7 ਆਏ ਕੋਰੋਨਾ ਪਾਜ਼ੀਟਿਵ
. . .  1 day ago
ਨਵਾਂਸ਼ਹਿਰ,15 ਜੁਲਾਈ (ਗੁਰਬਖ਼ਸ਼ ਸਿੰਘ ਮਹੇ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ 3 ਔਰਤਾਂ, ਪੰਜਾਬ ਪੁਲਿਸ ਦੇ ਇਕ ਥਾਣੇਦਾਰ ਸਮੇਤ 7 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਰਾਜਿੰਦਰ ਭਾਟੀਆ ਨੇ ਦੱਸਿਆ ਕਿ ਪਟਨਾ ਬਿਹਾਰ ਤੋਂ ਆਏ 30 ਸਾਲਾ ਲੜਕੀ, 32 ਸਾਲਾ ਵਿਅਕਤੀ, 65 ਸਾਲਾ...
ਚੰਡੀਗੜ੍ਹ 'ਚ ਨਿੱਜੀ ਤੌਰ 'ਤੇ ਪੱਤਰਕਾਰਾਂ ਨੂੰ ਬੁਲਾ ਕੇ ਪ੍ਰੈੱਸ ਕਾਨਫ਼ਰੰਸਾਂ 'ਤੇ ਰੋਕ
. . .  1 day ago
ਚੰਡੀਗੜ੍ਹ, 15 ਜੁਲਾਈ (ਵਿਕਰਮਜੀਤ ਸਿੰਘ ਮਾਨ) - ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬੀ.ਪੀ ਸਿੰਘ ਬਦਨੌਰ ਨੇ ਚੰਡੀਗੜ੍ਹ 'ਚ ਨਿੱਜੀ ਤੌਰ 'ਤੇ ਪੱਤਰਕਾਰਾਂ ਨੂੰ ਬੁਲਾ ਕੇ ਪੈੱ੍ਰਸ ਕਾਨਫ਼ਰੰਸਾਂ ਕਰਨ 'ਤੇ ਰੋਕ ਲਗਾ ਦਿੱਤੀ ਹੈ। ਕਿਉਂਕਿ ਇੱਥੇ ਵੱਡੇ ਇਕੱਠ ਨਾਲ ਸੰਕਰਮਣ ਦਾ ਖ਼ਤਰਾ...
2 ਕੁਇੰਟਲ 25 ਕਿੱਲੋਗਰਾਮ ਚੂਰਾ-ਪੋਸਤ ਸਮੇਤ 3 ਗ੍ਰਿਫ਼ਤਾਰ
. . .  1 day ago
ਸ਼ਾਹਕੋਟ, 15 ਜੁਲਾਈ (ਆਜ਼ਾਦ ਸਚਦੇਵਾ⁄ਸੁਖਦੀਪ ਸਿੰਘ) - ਡੀ.ਐੱਸ.ਪੀ. ਸ਼ਾਹਕੋਟ ਵਰਿੰਦਰਪਾਲ ਸਿੰਘ ਦੀ ਅਗਵਾਈ ਅਤੇ ਐੱਸ.ਐੱਚ.ਓ. ਸੁਰਿੰਦਰ ਕੁਮਾਰ ਦੀ ਦੇਖ-ਰੇਖ ਹੇਠ ਪੁਲਿਸ ਪਾਰਟੀ ਨੇ ਕਾਰ ਅਤੇ ਟਰੱਕ 'ਚੋਂ 2 ਕੁਇੰਟਲ 25 ਕਿੱਲੋਗਰਾਮ ਡੋਡੇ ਚੂਰਾ-ਪੋਸਤ ਬਰਾਮਦ ਕਰ ਕੇ 3 ਵਿਅਕਤੀਆਂ ਨੂੰ...
ਖਮਾਣੋਂ ਤਹਿਸੀਲ 'ਚ ਕੰਮ ਕਰਦਾ ਟਾਈਪਿਸਟ ਨਿਕਲਿਆ ਕੋਰੋਨਾ ਪਾਜ਼ੀਟਿਵ
. . .  1 day ago
ਖਮਾਣੋਂ, 15 ਜੁਲਾਈ (ਪਰਮਵੀਰ ਸਿੰਘ) - ਬੀਤੇ ਦਿਨ ਤਹਿਸੀਲ ਕੰਪਲੈਕਸ ਖਮਾਣੋਂ ਵਿਚ ਲੋਕਾਂ ਦੀ ਆਵਾਜਾਈ ਨੂੰ ਵੇਖਦੇ ਹੋਏ ਸਿਹਤ ਵਿਭਾਗ ਵੱਲੋਂ ਕੋਰੋਨਾ ਦੀ ਜਾਂਚ ਲਈ ਸੈਂਪਲ ਲਏ ਗਏ ਸਨ। ਡਾਕਟਰ ਨਰੇਸ਼ ਚੌਹਾਨ ਨੇ ਦੱਸਿਆ ਕਿ ਇਕ ਟਾਈਪਿਸਟ ਕੋਰੋਨਾ ਪੀੜਤ ਨਿਕਲਿਆ ਹੈ। ਜਿਸ ਨੂੰ ਇਲਾਜ ਲਈ ਭੇਜਿਆ ਜਾ ਰਿਹਾ ਹੈ। ਸੂਚਨਾ ਨਾਲ...
ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਦੀਪਾਨਿਕਾ ਨੇ ਅੰਮ੍ਰਿਤਸਰ ਜ਼ਿਲ੍ਹੇ 'ਚੋਂ ਕੀਤਾ ਪਹਿਲਾ ਸਥਾਨ ਹਾਸਲ
. . .  1 day ago
ਅੰਮ੍ਰਿਤਸਰ, 15 ਜੁਲਾਈ (ਰਾਜੇਸ਼ ਕੁਮਾਰ ਸੰਧੂ) - ਸੀ.ਬੀ.ਐੱਸ.ਈ ਦੀ 10ਵੀਂ ਦੀ ਪ੍ਰੀਖਿਆ ਵਿਚੋਂ ਅੰਮ੍ਰਿਤਸਰ ਦੀ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਦੀਪਾਨਿਕਾ ਗੁਪਤਾ ਨੇ 98.4% ਅੰਕ ਹਾਸਿਲ ਕਰ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ।ਇਸ ਮੌਕੇ ਡੀ ਏ ਵੀ ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ ਅੰਜਨਾ ਗੁਪਤਾ...
ਮਮਦੋਟ ਨਾਲ ਸਬੰਧਿਤ 3 ਗਰਭਵਤੀ ਔਰਤਾਂ ਦੀ ਰਿਪੋਰਟ ਆਈ ਪਾਜ਼ੀਟਿਵ
. . .  1 day ago
ਮਮਦੋਟ, 15 ਜੁਲਾਈ (ਸੁਖਦੇਵ ਸਿੰਘ ਸੰਗਮ) :- ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਅੱਜ ਕੋਰੋਨਾ ਦੇ ਆਏ 19 ਨਵੇਂ ਪਾਜ਼ੀਟਿਵ ਕੇਸਾਂ ਵਿਚ ਤਿੰਨ ਕੇਸ ਕਸਬਾ ਮਮਦੋਟ ਨਾਲ ਸਬੰਧਿਤ ਹਨ।ਸਿਵਲ ਹਸਪਤਾਲ ਮਮਦੋਟ ਤੋਂ ਮਿਲੀ ਜਾਣਕਾਰੀ ਅਨੁਸਾਰ ਮਮਦੋਟ ਦੇ ਪਿੰਡ ਜਾਂਮਾ ਰਖਈਆਂ, ਗੱਟੀ ਮਸਤਾ ਨੰਬਰ - 2 ਅਤੇ ਪਿੰਡ ਜੰਗ ਤੋਂ ਇੱਕ-ਇੱਕ...
ਪ੍ਰਤਾਪ ਵਰਲਡ ਸਕੂਲ ਦੀ ਵਿਦਿਆਰਥਣ ਉਤਕ੍ਰਿਤੀ ਨੇ ਜ਼ਿਲ੍ਹੇ ਚ ਕੀਤਾ ਪਹਿਲਾ ਸਥਾਨ ਹਾਸਲ
. . .  1 day ago
ਪਠਾਨਕੋਟ, 15 ਜੁਲਾਈ (ਸੰਧੂ) - ਪਠਾਨਕੋਟ ਦੇ ਪ੍ਰਤਾਪ ਵਰਲਡ ਸਕੂਲ ਦੀ ਵਿਦਿਆਰਥਣ ਅਤੇ ਰਾਮ ਸ਼ਰਨਮ ਕਾਲੋਨੀ ਨਿਵਾਸੀ ਉਤਕ੍ਰਿਤੀ ਸਪੁੱਤਰੀ ਸੰਜੀਵ ਮਹਾਜਨ ਨੇ ਸੀ.ਬੀ.ਐੱਸ.ਈ ਦਸਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਵਿਚ 98.20 ਫ਼ੀਸਦੀ ਨੰਬਰ ਲੈ ਕੇ ਜ਼ਿਲ੍ਹੇ ਭਰ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਉਤਕ੍ਰਿਤੀ ਨੇ ਗੱਲਬਾਤ...
ਕੋਰੋਨਾ ਕਾਰਨ ਲੁਧਿਆਣਾ 'ਚ 7 ਮਰੀਜ਼ਾਂ ਦੀ ਮੌਤ, 73 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਲੁਧਿਆਣਾ, 15 ਜੁਲਾਈ (ਸਿਹਤ ਪ੍ਰਤੀਨਿਧੀ)- ਜ਼ਿਲ੍ਹਾ ਸਿਹਤ ਪ੍ਰਸ਼ਾਸਨ ਵਲੋਂ ਅੱਜ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ 'ਚੋਂ 7 ਮਰੀਜ਼ਾਂ ਦੀ ਮੌਤ ਹੋਣ ਬਾਰੇ ਪੁਸ਼ਟੀ ਕੀਤੀ ਗਈ ਹੈ। ਜ਼ਿਲ੍ਹਾ ਸਿਹਤ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ...
ਸ਼ਾਹਕੋਟ ਇਲਾਕੇ 'ਚ 3 ਹੋਰ ਕੋਰੋਨਾ ਵਾਇਰਸ ਮਰੀਜ਼ਾਂ ਦੀ ਪੁਸ਼ਟੀ
. . .  1 day ago
ਸ਼ਾਹਕੋਟ⁄ਮਲਸੀਆਂ, 15 ਜੁਲਾਈ (ਆਜ਼ਾਦ ਸਚਦੇਵਾ⁄ਸੁਖਦੀਪ ਸਿੰਘ) - ਜਲੰਧਰ ਵਿਖੇ ਅੱਜ ਆਏ 84 ਕੋਰੋਨਾ ਪਾਜ਼ੀਟਿਵ ਮਰੀਜ਼ਾਂ 'ਚ ਸ਼ਾਹਕੋਟ ਇਲਾਕੇ ਨਾਲ ਸਬੰਧਿਤ 3 ਵਿਅਕਤੀਆਂ ਦੀ ਪਹਿਚਾਣ ਹੋਈ ਹੈ। ਇਨ੍ਹਾਂ 'ਚ ਖ਼ਾਨਪੁਰ ਰਾਜਪੂਤਾਂ ਤੋਂ ਜਸਪ੍ਰੀਤ ਕੌਰ, ਮੀਏਂਵਾਲ ਅਰਾਈਆਂ ਤੋਂ ਦਿਲਬਾਗ ਸਿੰਘ ਅਤੇ ਮਹਿਤਪੁਰ ਥਾਣੇ ਦੇ ਮੁਲਾਜ਼ਮ ਜਗਦੀਪ ਸਿੰਘ...
ਆੜ੍ਹਤੀਆਂ ਨੇ ਐੱਸ. ਡੀ. ਐੱਮ ਰਾਹੀਂ ਪ੍ਰਧਾਨ ਮੰਤਰੀ ਦੇ ਨਾਮ ਦਿੱਤਾ ਮੰਗ ਪੱਤਰ
. . .  1 day ago
ਬਾਘਾਪੁਰਾਣਾ, 15 ਜੁਲਾਈ (ਬਲਰਾਜ ਸਿੰਗਲਾ)- ਬਾਘਾਪੁਰਾਣਾ ਦੇ ਆੜ੍ਹਤੀਆਂ ਵਲੋਂ ਐਸੋਸੀਏਸ਼ਨਾਂ ਦੇ ਪ੍ਰਧਾਨ ਅਮਰਜੀਤ ਸਿੰਘ ਬਰਾੜ ਰਾਜੇਆਣਾ, ਬਲਤੇਜ ਸਿੰਘ ਲੰਗੇਆਣਾ ਅਤੇ ਹੋਰਨਾਂ ਅਹੁਦੇਦਾਰਾਂ ਦੀ ਅਗਵਾਈ...
ਬੰਗਾਲ ਤੋਂ ਮਹਿਲ ਕਲਾਂ (ਬਰਨਾਲਾ) ਆਏ ਪ੍ਰਵਾਸੀ ਮਜ਼ਦੂਰ ਨੂੰ ਹੋਇਆ ਕੋਰੋਨਾ
. . .  1 day ago
ਮਹਿਲ ਕਲਾਂ, 15 ਜੁਲਾਈ (ਅਵਤਾਰ ਸਿੰਘ ਅਣਖੀ) - ਸਥਾਨਕ ਕਸਬੇ ਅੰਦਰ ਖਿਆਲੀ ਲਿੰਕ ਸੜਕ 'ਤੇ ਲਗਦੇ ਸ਼ਰਾਬ ਦੇ ਠੇਕੇ ਨਾਲ ਅਹਾਤੇ 'ਚ ਕੰਮ ਕਰਨ ਲਈ ਆਏ ਇਕ ਪ੍ਰਵਾਸੀ ਮਜ਼ਦੂਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਦਾ ਪਤਾ ਲੱਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੋਡਲ ਅਫ਼ਸਰ ਡਾ: ਸਿਮਰਨਜੀਤ ਸਿੰਘ ਨੇ ਦੱਸਿਆ...
ਹੁਸ਼ਿਆਰਪੁਰ 'ਚ 6 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ
. . .  1 day ago
ਹੁਸ਼ਿਆਰਪੁਰ, 15 ਜੁਲਾਈ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 6 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਪਾਜ਼ੀਟਿਵ ਮਰੀਜ਼ਾਂ ਦੀ ਕੁੱਲ ਗਿਣਤੀ 216 ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ...
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
. . .  1 day ago
ਚੰਡੀਗੜ੍ਹ, 15 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਦੱਸਣਯੋਗ ਹੈ ਕਿ ਲੰਘੇ ਦਿਨ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਕੋਰੋਨਾ...
ਅੰਮ੍ਰਿਤਸਰ 'ਚ 11 ਨਵੇਂ ਮਾਮਲੇ ਤੇ ਦੋ ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਮੌਤ
. . .  1 day ago
ਅੰਮ੍ਰਿਤਸਰ, 15 ਜੁਲਾਈ (ਰੇਸ਼ਮ ਸਿੰਘ) ਅੰਮ੍ਰਿਤਸਰ 'ਚ ਲਗਾਤਾਰ ਵੱਧ ਰਹੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਤਹਿਤ 11 ਨਵੇਂ ਮਾਮਲੇ ਮਿਲੇ ਹਨ। ਇਸ ਦੇ ਨਾਲ ਹੀ ਅੰਮ੍ਰਿਤਸਰ ਦੇ 2 ਹੋਰ ਪਾਜ਼ੀਟਿਵ ਮਰੀਜ਼ਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚੋਂ ਇਕ ਨੇ ਲੁਧਿਆਣਾ ਡੀ.ਐਮ.ਸੀ ਤੇ ਇਕ ਨੇ ਇੱਥੇ ਗੁਰੂ ਨਾਨਕ ਦੇਵ ਹਸਪਤਾਲ 'ਚ ਦਮ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 11 ਹਾੜ ਸੰਮਤ 551

ਰਾਸ਼ਟਰਪਤੀ ਦੇ ਭਾਸ਼ਨ 'ਤੇ ਬਹਿਸ ਦੌਰਾਨ ਮਰਯਾਦਾ ਭੁੱਲੀ ਸੱਤਾ ਤੇ ਵਿਰੋਧੀ ਧਿਰ

* ਅਧੀਰ ਰੰਜਨ ਨੇ ਗੰਦੀ ਨਾਲੀ ਨਾਲ ਕੀਤੀ ਪ੍ਰਧਾਨ ਮੰਤਰੀ ਦੀ ਤੁਲਨਾ * ਆਤਮ ਪੜਚੋਲ ਕਰੇ ਕਾਂਗਰਸ-ਭਾਜਪਾ

ਉਪਮਾ ਡਾਗਾ ਪਾਰਥ ਨਵੀਂ ਦਿੱਲੀ, 24 ਜੂਨ -ਲੋਕ ਸਭਾ 'ਚ ਰਾਸ਼ਟਰਪਤੀ ਦੇ ਭਾਸ਼ਨ 'ਤੇ ਚਰਚਾ ਕਰਦਿਆਂ ਸੱਤਾ ਅਤੇ ਵਿਰੋਧੀ ਧਿਰਾਂ ਨੇ ਇਕ-ਦੂਜੇ 'ਤੇ ਜੰਮ ਕੇ ਸ਼ਬਦੀ ਤੀਰ ਚਲਾਏ। ਬਹਿਸ ਦੌਰਾਨ ਕਈ ਵਾਰ ਸ਼ਬਦਾਵਲੀ ਦੇ ਹੇਠਲੇ ਪੱਧਰ 'ਤੇ ਪਹੁੰਚਦਿਆਂ ਦੋਵਾਂ ਧਿਰਾਂ ਨੇ ਅਜਿਹੇ ...

ਪੂਰੀ ਖ਼ਬਰ »

ਬਿੱਟੂ ਹੱਤਿਆ ਮਾਮਲੇ ਲਈ ਸਰਕਾਰ ਵਲੋਂ ਵਿਸ਼ੇਸ਼ ਜਾਂਚ ਟੀਮ ਦਾ ਗਠਨ

ਕੋਟਕਪੂਰਾ ਵਿਖੇ ਕੀਤਾ ਅੰਤਿਮ ਸੰਸਕਾਰ

ਕੋਟਕਪੂਰਾ (ਫ਼ਰੀਦਕੋਟ), 24 ਜੂਨ (ਜਸਵੰਤ ਸਿੰਘ ਪੁਰਬਾ, ਮੇਘਰਾਜ, ਮੋਹਰ ਗਿੱਲ)-ਡੇਰਾ ਸੱਚਾ ਸੌਦਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਪ੍ਰਮੁੱਖ ਆਗੂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਦੋਸ਼ਾਂ ਤਹਿਤ ਨਾਭਾ ਜੇਲ੍ਹ 'ਚ ਬੰਦ ਡੇਰਾ ਪ੍ਰੇਮੀ ਮਹਿੰਦਰਪਾਲ ...

ਪੂਰੀ ਖ਼ਬਰ »

ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਵਿਰਲ ਅਚਾਰੀਆ ਵਲੋਂ ਅਸਤੀਫ਼ਾ

ਨਵੀਂ ਦਿੱਲੀ, 24 ਜੂਨ (ਏਜੰਸੀ)-ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਡਿਪਟੀ ਗਵਰਨਰ ਵਿਰਲ ਅਚਾਰੀਆ ਨੇ ਆਪਣੇ 3 ਸਾਲ ਦੇ ਕਾਰਜਕਾਲ ਦੇ ਪੂਰਾ ਹੋਣ ਤੋਂ 6 ਮਹੀਨੇ ਪਹਿਲਾਂ ਹੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਉਹ ਹੁਣ 23 ਜੁਲਾਈ, 2019 ਤੋਂ ਬਾਅਦ ਆਪਣੀਆਂ ਸੇਵਾਵਾਂ ...

ਪੂਰੀ ਖ਼ਬਰ »

ਫ਼ੌਜੀ ਹਸਪਤਾਲ 'ਚ ਧਮਾਕਾ-ਮਸੂਦ ਅਜ਼ਹਰ ਦੇ ਜ਼ਖ਼ਮੀ ਹੋਣ ਦੀ ਸੰਭਾਵਨਾ

ਪਹਿਲਾਂ ਹੀ ਇਲਾਜ ਅਧੀਨ ਸੀ

ਅੰਮ੍ਰਿਤਸਰ, 24 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਰਾਵਲਪਿੰਡੀ ਵਿਖੇ ਮਿਲਟਰੀ (ਫ਼ੌਜੀ) ਹਸਪਤਾਲ 'ਚ ਹੋਏ ਧਮਾਕੇ ਦੌਰਾਨ ਜੈਸ਼-ਏ-ਮੁਹੰਮਦ ਦੇ ਆਗੂ ਮੌਲਾਨਾ ਮਸੂਦ ਅਜ਼ਹਰ ਦੇ ਗੰਭੀਰ ਰੂਪ 'ਚ ਜ਼ਖ਼ਮੀ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਹਮਲੇ 'ਚ ਲਗਪਗ 16 ਲੋਕ ...

ਪੂਰੀ ਖ਼ਬਰ »

ਡੈਮਾਂ 'ਚ ਜ਼ਿਆਦਾ ਪਾਣੀ ਨਾਲ ਪਾਵਰਕਾਮ ਨੂੰ ਹੋ ਰਿਹਾ ਕਰੋੜਾਂ ਦਾ ਫਾਇਦਾ

ਜਲੰਧਰ, 24 ਜੂਨ (ਸ਼ਿਵ ਸ਼ਰਮਾ)- ਇਸ ਸਾਲ ਡੈਮਾਂ 'ਚ ਵਧੇ ਹੋਏ ਪਾਣੀ ਦੇ ਪੱਧਰ ਨਾਲ ਪਾਵਰਕਾਮ ਨੂੰ ਰੋਜ਼ਾਨਾ ਕਰੋੜਾਂ ਦਾ ਫ਼ਾਇਦਾ ਹੋ ਰਿਹਾ ਹੈ ਤੇ ਹਰ ਮਹੀਨੇ 55 ਕਰੋੜ ਤੋਂ ਲੈ ਕੇ 60 ਕਰੋੜ ਦੀ ਲਾਗਤ ਦਾ ਜ਼ਿਆਦਾ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ। ਪਿਛਲੇ ਸਾਲ ਡੈਮਾਂ ਤੋਂ 600 ਮੈਗਾਵਾਟ ਦੇ ਕਰੀਬ ਬਿਜਲੀ ਡੈਮਾਂ ਤੋਂ ਪ੍ਰਾਪਤ ਹੁੰਦੀ ਸੀ, ਜਦਕਿ ਇਸ ਵਾਰ 850 ਮੈਗਾਵਾਟ ਤੋਂ ਲੈ ਕੇ 900 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ। ਹੁਣ ਤੱਕ ਭਾਖੜਾ ਡੈਮ 'ਚ ਪਾਣੀ ਦਾ ਪੱਧਰ ਬਰਸਾਤਾਂ 'ਚ ਹੀ ਵਧਿਆ ਹੋਇਆ ਦਰਜ ਕੀਤਾ ਜਾਂਦਾ ਰਿਹਾ ਹੈ ਤੇ 38 ਸਾਲ ਬਾਅਦ ਇਸ ਸਾਲ ਦੇ 6 ਮਹੀਨੇ 'ਚ ਪਾਣੀ ਦਾ ਪੱਧਰ ਜ਼ਿਆਦਾ ਦਰਜ ਕੀਤਾ ਗਿਆ ਹੈ। ਇਨ੍ਹਾਂ ਦਿਨਾਂ 'ਚ ਬਰਸਾਤਾਂ ਨਹੀਂ ਹੁੰਦੀਆਂ ਤੇ ਪਿਛਲੇ ਸਾਲ ਸਤੰਬਰ ਮਹੀਨੇ 'ਚ ਪਏ ਮੀਂਹ ਅਤੇ ਪਹਾੜਾਂ 'ਤੇ ਹੋਈ ਬਰਫ਼ਬਾਰੀ ਕਰਕੇ ਹੀ ਭਾਖੜਾ ਡੈਮ 'ਚ ਪਾਣੀ ਦਾ ਜ਼ਿਆਦਾ ਪੱਧਰ ਦਰਜ ਕੀਤਾ ਗਿਆ ਹੈ। ਆਮ ਤੌਰ 'ਤੇ ਭਾਖੜਾ ਡੈਮ 'ਚ ਪਾਣੀ ਭੰਡਾਰ ਕਰਨ ਦੀ ਸਮਰੱਥਾ 1680 ਫੁੱਟ ਦੀ ਹੈ। 1981 ਤੋਂ ਬਾਅਦ ਬਿਨਾਂ ਬਰਸਾਤਾਂ ਦੇ ਜਨਵਰੀ ਮਹੀਨੇ ਤੋਂ ਲੈ ਕੇ ਜੂਨ ਤੱਕ ਪਾਣੀ ਦਾ ਜਿਹੜਾ ਪੱਧਰ ਦਰਜ ਕੀਤਾ ਗਿਆ ਹੈ, ਉਸ 'ਚ ਜਨਵਰੀ ਮਹੀਨੇ 'ਚ 1655 ਫੁੱਟ, ਫਰਵਰੀ ਮਹੀਨੇ 'ਚ 1638.55 ਫੁੱਟ, ਮਾਰਚ 'ਚ 1630.22 ਫੁੱਟ, ਅਪ੍ਰੈਲ 'ਚ 1615.98 ਫੁੱਟ, ਮਈ ਮਹੀਨੇ 'ਚ 1623.83 ਫੁੱਟ, 31 ਮਈ ਨੂੰ 1613 ਫੁੱਟ, 10 ਜੂਨ ਨੂੰ 1604 ਫੁੱਟ, 22 ਨੂੰ 1604.64 ਫੁੱਟ, 23 ਜੂਨ ਨੂੰ 1604.18 ਫੁੱਟ ਤੇ ਪਿਛਲੇ ਸਾਲ ਇਨ੍ਹਾਂ ਦਿਨਾਂ 'ਚ 1500.32 ਫੁੱਟ ਦੇ ਕਰੀਬ ਪਾਣੀ ਦਾ ਪੱਧਰ ਦਰਜ ਕੀਤਾ ਗਿਆ ਸੀ। ਭਾਖੜਾ ਡੈਮ 'ਚ 6 ਮਹੀਨੇ ਦੌਰਾਨ ਪਾਣੀ ਦਾ ਜ਼ਿਆਦਾ ਪੱਧਰ ਦਰਜ ਕੀਤਾ ਗਿਆ ਹੈ ਪਰ ਇਸ ਦਾ ਫ਼ਾਇਦਾ ਪਾਵਰਕਾਮ ਨੂੰ ਇਸ ਵਾਰ ਹੋਇਆ ਹੈ। ਦੇਹਰ ਡੈਮ 'ਚ ਪਾਣੀ ਦਾ ਪੱਧਰ 22 ਜੂਨ ਨੂੰ 2925.19 ਫੁੱਟ, 23 ਜੂਨ ਨੂੰ 2922.83 ਫੁੱਟ ਤੇ ਪਿਛਲੇ ਸਾਲ 2920.07 ਫੁੱਟ ਸੀ। ਪੌਂਗ ਡੈਮ 'ਚ 22 ਜੂਨ ਨੂੰ 1330.71, 23 ਜੂਨ ਨੂੰ 1330.29 ਫੁੱਟ ਤੇ ਪਿਛਲੇ ਸਾਲ 1281.52 ਫੁੱਟ ਪਾਣੀ ਦਾ ਪੱਧਰ ਸੀ। 23 ਜੂਨ ਨੂੰ ਭਾਖੜਾ ਡੈਮ ਤੋਂ 269.68 ਲੱਖ ਯੂਨਿਟ ਬਿਜਲੀ ਦਾ ਉਤਪਾਦਨ ਹੋਇਆ, ਜਦਕਿ ਦੇਹਰ ਡੈਮ ਤੋਂ 140.27 ਲੱਖ ਯੂਨਿਟ, ਪੌਂਗ ਡੈਮ ਤੋਂ 44.36 ਲੱਖ ਯੂਨਿਟ ਦਾ ਬਿਜਲੀ ਉਤਪਾਦਨ ਹੋਇਆ ਹੈ।


ਖ਼ਬਰ ਸ਼ੇਅਰ ਕਰੋ

ਐਨ.ਆਈ.ਏ. ਦੀ ਮਜ਼ਬੂਤੀ ਲਈ ਦੋ ਕਾਨੂੰਨਾਂ 'ਚ ਸੋਧ ਨੂੰ ਪ੍ਰਵਾਨਗੀ

ਨਵੀਂ ਦਿੱਲੀ, 24 ਜੂਨ (ਏਜੰਸੀ)- ਕੇਂਦਰੀ ਕੈਬਨਿਟ ਨੇ ਦੇਸ਼ ਤੇ ਦੇਸ਼ ਤੋਂ ਬਾਹਰ ਅੱਤਵਾਦੀ ਮਾਮਲਿਆਂ ਦੀ ਜਾਂਚ ਲਈ ਐਨ.ਆਈ.ਏ. ਨੂੰ ਹੋਰ ਮਜ਼ਬੂਤ ਬਣਾਉਣ ਲਈ ਦੋ ਕਾਨੂੰਨਾਂ 'ਚ ਸੋਧ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਸਬੰਧੀ ਸੂਤਰਾਂ ਨੇ ਦੱਸਿਆ ਕਿ ਰਾਸ਼ਟਰੀ ਜਾਂਚ ...

ਪੂਰੀ ਖ਼ਬਰ »

ਬਾਲਾਕੋਟ ਹਮਲੇ ਤੋਂ ਬਾਅਦ ਭਾਰਤੀ ਹਵਾਈ ਖੇਤਰ 'ਚ ਦਾਖ਼ਲ ਨਹੀਂ ਹੋ ਸਕਿਆ ਪਾਕਿ-ਧਨੋਆ

.ਹਵਾਈ ਫ਼ੌਜ ਵਲੋਂ ਕਾਰਗਿਲ ਜੰਗ ਦੇ 20 ਸਾਲ ਪੂਰੇ ਹੋਣ 'ਤੇ ਸਮਾਗਮ

ਗਵਾਲੀਅਰ, 24 ਜੂਨ (ਏਜੰਸੀ)-ਕਾਰਗਿਲ ਜੰਗ ਦੇ 20 ਸਾਲ ਪੂਰੇ ਹੋਣ ਦੇ ਸਬੰਧ 'ਚ ਹਵਾਈ ਫੌਜ ਵਲੋਂ ਕਰਵਾਏ ਸਮਾਗਮ 'ਚ ਸ਼ਿਰਕਤ ਕਰਨ ਮੌਕੇ ਭਾਰਤੀ ਹਵਾਈ ਫੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ ਬੀ.ਐਸ. ਧਨੋਆ ਨੇ ਕਿਹਾ ਕਿ ਫਰਵਰੀ 'ਚ ਭਾਰਤੀ ਹਵਾਈ ਫੌਜ ਵਲੋਂ ਪਾਕਿਸਤਾਨ ਦੇ ਬਾਲਾਕੋਟ 'ਚ ...

ਪੂਰੀ ਖ਼ਬਰ »

ਪੇਸ਼ੀ 'ਤੇ ਲਿਜਾ ਰਹੇ ਨਸ਼ਾ ਤਸਕਰ ਨੂੰ ਸਾਥੀ ਪੁਲਿਸ ਹਿਰਾਸਤ 'ਚੋਂ ਲੈ ਕੇ ਫ਼ਰਾਰ

ਏ.ਐੱਸ.ਆਈ. ਤੇ ਹਵਾਲਦਾਰ ਗ੍ਰਿਫ਼ਤਾਰ

ਤਰਨ ਤਾਰਨ, 24 ਜੂਨ (ਹਰਿੰਦਰ ਸਿੰਘ)-ਤਰਨ ਤਾਰਨ ਦੇ ਥਾਣਾ ਸਰਹਾਲੀ ਦੇ ਅਧੀਨ ਪੈਂਦੇ ਪਿੰਡ ਖਾਰਾ ਵਿਖੇ ਕਾਰ ਸਵਾਰ ਕੁਝ ਵਿਅਕਤੀ ਇਕ ਢਾਬੇ ਤੋਂ ਨਸ਼ਾ ਤਸਕਰ ਨੂੰ ਪੁਲਿਸ ਹਿਰਾਸਤ 'ਚੋਂ ਛੁਡਵਾ ਕੇ ਆਪਣੀ ਗੱਡੀ 'ਚ ਫ਼ਰਾਰ ਹੋਣ 'ਚ ਕਾਮਯਾਬ ਹੋ ਗਏ। ਇਹ ਨਸ਼ਾ ਤਸਕਰ ਲੁਧਿਆਣਾ ...

ਪੂਰੀ ਖ਼ਬਰ »

ਝਾਰਖੰਡ 'ਚ ਭੀੜ ਨੇ ਮੁਸਲਮਾਨ ਨੌਜਵਾਨ ਨੂੰ ਕੁੱਟ-ਕੁੱਟ ਮਾਰਿਆ

* ਮੁੱਖ ਦੋਸ਼ੀ ਸਣੇ 11 ਗ੍ਰਿਫ਼ਤਾਰ * ਐਸ.ਆਈ.ਟੀ. ਗਠਿਤ

ਸਰਾਏਕੇਲਾ-ਖਰਸਾਵਨ (ਝਾਰਖੰਡ), 24 ਜੂਨ (ਏਜੰਸੀ)-ਬੀਤੇ ਹਫ਼ਤੇ ਝਾਰਖੰਡ ਦੇ ਸਰਾਏਕੇਲਾ ਜ਼ਿਲ੍ਹੇ 'ਚ ਇਕ ਮੁਸਲਮਾਨ ਨੌਜਵਾਨ ਨੂੰ ਮੋਟਰਸਾਈਕਲ ਚੋਰੀ ਕਰਨ ਦੇ ਇਲਜ਼ਾਮ 'ਚ ਭੀੜ ਵਲੋਂ ਦਰੱਖਤ ਨਾਲ ਬੰਨ੍ਹ ਕੇ ਕੁੱਟਮਾਰ ਕਰਨ ਅਤੇ 'ਜੈ ਸ੍ਰੀਰਾਮ' ਦੇ ਨਾਅਰੇ ਲਗਾਉਣ ਲਈ ਮਜਬੂਰ ...

ਪੂਰੀ ਖ਼ਬਰ »

ਪਾਕਿ 'ਚ ਸਿੰਧ ਨਦੀ 'ਚ ਵਾਹਨ ਡਿਗਣ ਨਾਲ 14 ਮੌਤਾਂ

ਅੰਮ੍ਰਿਤਸਰ, 24 ਜੂਨ (ਸੁਰਿੰਦਰ ਕੋਛੜ)-ਉੱਤਰ-ਪੱਛਮੀ ਪਾਕਿਸਤਾਨ 'ਚ ਪਹਾੜੀ ਸੜਕ 'ਤੇ ਇਕ ਵਾਹਨ ਦੇ ਸਿੰਧ ਨਦੀ 'ਚ ਡਿਗਣ ਕਾਰਨ ਉਸ 'ਚ ਯਾਤਰਾ ਕਰ ਰਹੇ ਘੱਟੋ-ਘੱਟ 14 ਲੋਕ ਡੁੱਬ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸੂਬਾ ਖ਼ੈਬਰ ਪਖਤੂਨਖਵਾ ਦੇ ਕੋਲਈ ਪਲਾਸ ਕੋਹਿਸਤਾਨ ...

ਪੂਰੀ ਖ਼ਬਰ »

ਸਮੇਂ ਦਾ ਹਾਣੀ ਨਹੀਂ ਬਣ ਸਕਿਆ ਬਿਜਲੀ ਵਿਭਾਗ

* ਵਾਧੂ ਹੋਣ ਦੇ ਬਾਵਜੂਦ ਬਿਜਲੀ ਸੰਕਟ ਬਰਕਰਾਰ * ਫ਼ੰਡਾਂ, ਮੁਲਾਜ਼ਮਾਂ ਦੀ ਘਾਟ ਤੇ ਕੰਡਮ ਉਪਕਰਨ

ਜਸਵਿੰਦਰ ਸਿੰਘ ਸੰਧੂ ਫ਼ਿਰੋਜ਼ਪੁਰ, 24 ਜੂਨ - ਡੈਮ ਪਾਣੀ ਨਾਲ ਨੱਕੋ-ਨੱਕ ਭਰੇ ਹੋਣ ਕਰਕੇ ਥਰਮਲ ਪਲਾਟ ਲੋੜੋਂ ਵੱਧ ਬਿਜਲੀ ਪੈਦਾ ਵੀ ਕਰ ਰਹੇ ਹਨ, ਫਿਰ ਵੀ ਖਪਤਕਾਰਾਂ ਸਿਰ ਬਿਜਲੀ ਸੰਕਟ ਛਾਇਆ ਰਹਿੰਦਾ ਹੈ, ਕਿਉਂਕਿ ਫ਼ੰਡਾਂ ਅਤੇ ਮੁਲਾਜ਼ਮਾਂ ਦੀ ਘਾਟ ਦੇ ਨਾਲ-ਨਾਲ ਉਮਰ ...

ਪੂਰੀ ਖ਼ਬਰ »

ਕਸ਼ਮੀਰ 'ਚ ਅਮਰਨਾਥ ਯਾਤਰਾ ਤੋਂ ਪਹਿਲਾਂ ਅੱਤਵਾਦ ਵਿਰੋਧੀ ਆਪ੍ਰੇਸ਼ਨਾਂ 'ਚ ਆਈ ਤੇਜ਼ੀ

ਪਿਛਲੇ 12 ਦਿਨਾਂ 'ਚ 11 ਅੱਤਵਾਦੀ ਹਲਾਕ, 10 ਜਵਾਨ ਸ਼ਹੀਦ

ਮਨਜੀਤ ਸਿੰਘ ਸ੍ਰੀਨਗਰ, 24 ਜੂਨ-ਅਮਰਨਾਥ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਸੁਰੱਖਿਆ ਬਲਾਂ ਨੇ ਦੱਖਣੀ ਕਸ਼ਮੀਰ 'ਚ ਅੱਤਵਾਦੀ ਸੰਗਠਨਾਂ 'ਤੇ ਦਬਾਅ ਬਣਾਉਣ ਲਈ ਤੇਜ਼ ਕੀਤੀ ਕਾਰਵਾਈ ਦੌਰਾਨ ਪਿਛਲੇ 12 ਦਿਨਾਂ 'ਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ , ਲਸ਼ਕਰ-ਏ-ਤਾਇਬਾ ਅਤੇ ...

ਪੂਰੀ ਖ਼ਬਰ »

ਚਮਕੀ ਬੁਖਾਰ

ਸੁਪਰੀਮ ਕੋਰਟ ਨੇ ਬਿਹਾਰ ਤੇ ਕੇਂਦਰ ਸਰਕਾਰ ਤੋਂ 7 ਦਿਨਾਂ 'ਚ ਜਵਾਬ ਮੰਗਿਆ

ਨਵੀਂ ਦਿੱਲੀ, 24 ਜੂਨ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਬਿਹਾਰ 'ਚ ਚਮਕੀ ਬੁਖਾਰ ਨਾਲ ਬੱਚਿਆਂ ਦੀ ਮੌਤ 'ਤੇ ਡੂੰਘੀ ਚਿੰਤਾ ਜ਼ਾਹਿਰ ਕਰਦਿਆਂ ਸੂਬਾ ਤੇ ਕੇਂਦਰ ਸਰਕਾਰਾਂ ਨੂੰ ਨੋਟਿਸ ਜਾਰੀ ਕੀਤੇ ਹਨ। ਸਰਬਉੱਚ ਅਦਾਲਤ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਬੱਚਿਆਂ ਦੀ ਮੌਤ ...

ਪੂਰੀ ਖ਼ਬਰ »

ਵਿਦੇਸ਼ ਮੰਤਰੀ ਐਸ. ਜੈਸ਼ੰਕਰ ਰਸਮੀ ਤੌਰ 'ਤੇ ਭਾਜਪਾ 'ਚ ਸ਼ਾਮਿਲ

ਨਵੀਂ ਦਿੱਲੀ, 24 ਜੂਨ (ਉਪਮਾ ਡਾਗਾ ਪਾਰਥ)-ਵਿਦੇਸ਼ ਸਕੱਤਰ ਤੋਂ ਵਿਦੇਸ਼ ਮੰਤਰੀ ਬਣੇ ਐਸ. ਜੈਸ਼ੰਕਰ ਅੱਜ ਰਸਮੀ ਤੌਰ 'ਤੇ ਭਾਜਪਾ 'ਚ ਸ਼ਾਮਿਲ ਹੋ ਗਏ ਹਨ। ਜੈਸ਼ੰਕਰ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ. ਪੀ. ਨੱਢਾ ਦੀ ਮੌਜੂਦਗੀ 'ਚ ਪਾਰਟੀ 'ਚ ਸ਼ਾਮਿਲ ਹੋਏ। ਇਸ ਮੌਕੇ ਪਾਰਟੀ ਦੇ ...

ਪੂਰੀ ਖ਼ਬਰ »

ਵਿਦੇਸ਼ 'ਚ ਭਾਰਤੀਆਂ ਦੇ 34 ਲੱਖ ਕਰੋੜ ਰੁਪਏ ਦਾ ਕਾਲਾ ਧਨ ਜਮ੍ਹਾਂ ਹੋਣ ਦਾ ਅਨੁਮਾਨ-ਰਿਪੋਰਟ

ਨਵੀਂ ਦਿੱਲੀ, 24 ਜੂਨ (ਏਜੰਸੀ)- ਭਾਰਤੀਆਂ ਨੇ 1980 ਤੋਂ ਲੈ ਕੇ ਸਾਲ 2010 ਵਿਚਕਾਰ 30 ਸਾਲ ਦੀ ਅਰਸੇ 'ਚ ਲਗਪਗ 17,25,300 ਕਰੋੜ ਰੁਪਏ ਤੋਂ ਲੈ ਕੇ 34,30,000 ਕਰੋੜ ਰੁਪਏ ਦੇ ਕਰੀਬ ਕਾਲਾ ਧਨ ਦੇਸ਼ ਦੇ ਬਾਹਰ ਭੇਜਿਆ। ਤਿੰਨ ਵੱਖ-ਵੱਖ ਦਿਗ਼ਜ਼ ਸੰਸਥਾਨਾਂ-ਐਨ.ਆਈ.ਪੀ.ਐਫ.ਪੀ., ਐਨ.ਸੀ.ਏ.ਆਈ.ਆਰ. ਤੇ ...

ਪੂਰੀ ਖ਼ਬਰ »

ਭਵਿੱਖ 'ਚ ਸਾਰੀਆਂ ਚੋਣਾਂ ਇਕੱਲਿਆਂ ਲੜੇਗੀ ਬਸਪਾ-ਮਾਇਆਵਤੀ

ਲਖਨਊ, 24 ਜੂਨ (ਏਜੰਸੀ)-ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੇ ਸਮਾਜਵਾਦੀ ਪਾਰਟੀ ਨਾਲੋਂ ਆਪਣਾ ਗੱਠਜੋੜ ਖ਼ਤਮ ਕਰਨ ਦੇ ਸੰਕੇਤ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਭਵਿੱਖ 'ਚ ਸਾਰੀਆਂ ਚੋਣਾਂ ਆਪਣੇ ਦਮ 'ਤੇ ਲੜੇਗੀ। ਮਾਇਆਵਤੀ ਨੇ ਇਹ ਐਲਾਨ ਪਾਰਟੀ ...

ਪੂਰੀ ਖ਼ਬਰ »

ਰਾਜਸਥਾਨ ਭਾਜਪਾ ਪ੍ਰਧਾਨ ਮਦਨ ਲਾਲ ਸੈਣੀ ਦਾ ਦਿਹਾਂਤ

ਜੈਪੁਰ, 24 ਜੂਨ (ਏਜੰਸੀ)- ਰਾਜਸਥਾਨ ਭਾਜਪਾ ਦੇ ਸੂਬਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਮਦਨ ਲਾਲ ਸੈਣੀ (75) ਦਾ ਅੱਜ ਸ਼ਾਮ ਦਿੱਲੀ ਦੇ ਏਮਜ਼ 'ਚ ਇਲਾਜ਼ ਦੌਰਾਨ ਦਿਹਾਂਤ ਹੋ ਗਿਆ, ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ। ਸੂਤਰਾਂ ਮੁਤਾਬਿਕ ਉਨ੍ਹਾਂ ਦੇ ਫੇਫੜਿਆਂ 'ਚ ਇਨਫੈਕਸ਼ਨ ਸੀ ...

ਪੂਰੀ ਖ਼ਬਰ »

ਟਰੰਪ ਨੇ ਈਰਾਨ 'ਤੇ ਸਖ਼ਤ ਪਾਬੰਦੀਆਂ ਵਾਲੇ ਆਦੇਸ਼ 'ਤੇ ਕੀਤੇ ਹਸਤਾਖ਼ਰ

ਵਾਸ਼ਿੰਗਟਨ, 24 ਜੂਨ (ਏਜੰਸੀ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ 'ਤੇ ਸਖ਼ਤ ਪਾਬੰਦੀਆਂ ਲਗਾਉਣ ਵਾਲੇ ਇਕ ਕਾਰਜਕਾਰੀ ਆਦੇਸ਼ 'ਤੇ ਹਸਤਾਖ਼ਰ ਕਰ ਦਿੱਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਬੰਦੀਆਂ ਨਾਲ ਈਰਾਨ ਦੇ ਸਰਵਉੱਚ ਨੇਤਾ ਅਤੇ ਹੋਰ ਅਧਿਕਾਰੀ ਅਮਰੀਕੀ ਖੇਤਰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX