ਤਾਜਾ ਖ਼ਬਰਾਂ


ਕਰਨਾਟਕ ਵਿਧਾਨ ਸਭਾ ਕੱਲ੍ਹ 11 ਵਜੇ ਤੱਕ ਮੁਲਤਵੀ
. . .  12 minutes ago
ਬੈਗਲੁਰੂ, 18 ਜੁਲਾਈ- ਕਰਨਾਟਕ ਵਿਧਾਨ ਸਭਾ ਦੀ ਕਾਰਵਾਈ ਸ਼ੁੱਕਰਵਾਰ ਸਵੇਰੇ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ, ਭਾਵ ਕਿ ਹੁਣ ਵਿਸ਼ਵਾਸ ਮਤ 'ਤੇ ਵੋਟਿੰਗ ...
250 ਨਸ਼ੀਲੇ ਟੀਕਿਆਂ ਸਮੇਤ ਇਕ ਵਿਅਕਤੀ ਕਾਬੂ
. . .  28 minutes ago
ਦਿੜ੍ਹਬਾ ਮੰਡੀ, 18 ਜੁਲਾਈ (ਹਰਬੰਸ ਸਿੰਘ ਛਾਜਲੀ) - ਐੱਸ.ਟੀ.ਐਫ ਅਤੇ ਪੁਲਿਸ ਥਾਣਾ ਛਾਜਲੀ ਦੀ ਪੁਲਿਸ ਪਾਰਟੀ ਨੇ ਇਕ ਵਿਅਕਤੀ ਨੂੰ 250 ਨਸ਼ੀਲੇ ਟੀਕਿਆਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਐੱਸ.ਟੀ.ਐਫ ਦੇ ਇੰਸਪੈਕਟਰ ਰਵਿੰਦਰ ਭੱਲਾ....
ਸਤਵੰਤ ਸਿੰਘ ਬਣੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ
. . .  36 minutes ago
ਅਟਾਰੀ, 18 ਜੁਲਾਈ - ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸਤਵੰਤ ਸਿੰਘ ਨੂੰ ਬਣਾਇਆ ਗਿਆ। ਇਸ ਦੇ ਨਾਲ ਹੀ ਸ.ਅਮੀਰ ਸਿੰਘ ਜੋ ਕਿ ਸਾਬਕਾ ਪ੍ਰਧਾਨ ਸ.ਬਿਸ਼ਨ ਸਿੰਘ ਦੇ ਛੋਟੋਂ ਭਰਾ ਹਨ, ਨੂੰ ਪਾਕਿਸਤਾਨ ਕਮੇਟੀ ਦੇ ਜਰਨਲ ਸਕੱਤਰ ...
ਡਿਪਟੀ ਕਮਿਸ਼ਨਰ ਵੱਲੋਂ ਧਰਨਾਕਾਰੀਆਂ ਨੂੰ ਕੀਤੀ ਸਖ਼ਤ ਹਦਾਇਤ 'ਤੇ ਧਰਨੇ ਤੋਂ ਲੰਘਾਈਆਂ ਸਕੂਲੀ ਬੱਸਾਂ
. . .  46 minutes ago
ਜੈਤੋ, 18 ਜੁਲਾਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸਬਡਵੀਜ਼ਨ ਦੇ ਕਈ ਪਿੰਡਾਂ ਵਿਚ ਡਰੇਨਾਂ ਦੇ ਉਵਰਫਲੋਅ ਹੋਣ ਕਰ ਕੇ ਮੀਂਹ ਦਾ ਪਾਣੀ ਕਿਸਾਨਾਂ ਦੀ ਝੋਨਾ ਅਤੇ ਨਰਮੇ ਦੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਣ 'ਤੇ ਗ਼ੁੱਸੇ 'ਚ ਆਏ ਕਿਸਾਨਾਂ ਨੇ ਜੈਤੋ...
ਰਾਜਪਾਲ ਨੂੰ ਸਦਨ ਦੀ ਕਾਰਵਾਈ 'ਚ ਨਹੀਂ ਦੇਣਾ ਚਾਹੀਦਾ ਦਖ਼ਲ - ਐੱਚ.ਕੇ.ਪਾਟਿਲ
. . .  56 minutes ago
ਬੈਂਗਲੁਰੂ, 18 ਜੁਲਾਈ- ਕਾਂਗਰਸ ਦੇ ਆਚ.ਕੇ.ਪਾਟਿਲ ਨੇ ਕਿਹਾ ਕਿ ਰਾਜਪਾਲ ਨੂੰ ਸਦਨ ਦੀ ਕਾਰਵਾਈ 'ਚ ਦਖ਼ਲ ਨਹੀਂ ਦੇਣਾ ਚਾਹੀਦਾ। ਪਾਟਿਲ ਨੇ ਕਿਹਾ ਕਿ ਉਨ੍ਹਾਂ ਦੇਖਿਆ ਹੈ ਕਿ ਰਾਜਪਾਲ ਦੇ ਨੁਮਾਇੰਦੇ ਇੱਥੇ ਮੌਜੂਦ...
ਸ੍ਰੀ ਮੁਕਤਸਰ ਸਾਹਿਬ: 2 ਕੁਇੰਟਲ 32 ਕਿੱਲੋ ਨਕਲੀ ਘਿਉ ਬਰਾਮਦ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 18 ਜੁਲਾਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ 232 ਕਿੱਲੋ ਨਕਲੀ ਦੇਸੀ ਘਿਉ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ...
ਬਾਲੀਵੁੱਡ ਅਦਾਕਾਰ ਏਜਾਜ ਖਾਨ ਵਲੋਂ ਵਿਵਾਦਿਤ ਵੀਡੀਓ ਬਣਾਉਣ 'ਤੇ ਗ੍ਰਿਫ਼ਤਾਰ
. . .  about 1 hour ago
ਮੁੰਬਈ, 18 ਜੁਲਾਈ - ਬਾਲੀਵੁੱਡ ਅਦਾਕਾਰ ਏਜਾਜ ਖਾਨ ਨੂੰ ਮੁੰਬਈ ਪੁਲਿਸ ਨੇ ਅੱਜ ਵੀਰਵਾਰ ਗ੍ਰਿਫ਼ਤਾਰ ਕਰ ਲਿਆ। ਉਸ 'ਤੇ ਟਿਕ ਟਾਕ ਦੇ ਸਟਾਰ ਫੈਜੂ ਦੇ ਸਮਰਥਨ ਵਿਚ ਵੀਡੀਓ ਬਣਾਉਣ ਦਾ ਦੋਸ਼ ਹੈ। ਇਹ ਮਾਮਲਾ ਅਸਲ ਵਿਚ ਮਹਾਰਾਸ਼ਟਰ ਦੇ ਭੀੜ ਤੰਤਰ ਨਾਲ ਜੁੜਿਆ...
ਹਰਪ੍ਰੀਤ ਸਿੰਘ ਸਿੱਧੂ ਦੁਬਾਰਾ ਐਸ.ਟੀ.ਐਫ. ਚੀਫ਼ ਨਿਯੁਕਤ
. . .  about 1 hour ago
ਪਟਿਆਲਾ, 18 ਜੁਲਾਈ (ਮੋਹਿਤ ਸਿੰਗਲਾ) - ਪਟਿਆਲਾ, 18 ਜੁਲਾਈ (ਮੋਹਿਤ ਸਿੰਗਲਾ) - ਪੰਜਾਬ ਸਰਕਾਰ ਦੇ ਗ੍ਰਹਿ ਮਾਮਲਿਆਂ ਤੇ ਨਿਆਂ ਵਿਭਾਗ ਵੱਲੋਂ ਜਾਰੀ ਸੂਚੀ ਮੁਤਾਬਿਕ ਪੰਜਾਬ ਦੇ ਗਵਰਨਰ ਦੇ ਨਿਰਦੇਸ਼ਾਂ ਤਹਿਤ 6 ਆਈ.ਪੀ.ਐਸ. ਦੀ ਅਧਿਕਾਰੀਆਂ ਟਰਾਂਸਫ਼ਰ/ਪੋਸਟਿੰਗ ਕੀਤੀ ਗਈ ਹੈ। ਜਿਨ੍ਹਾਂ ਵਿਚੋਂ ਹਰਪ੍ਰੀਤ ਸਿੰਘ...
ਜੀ.ਕੇ. ਤੇ ਹੋਰਨਾ ਖ਼ਿਲਾਫ਼ ਕਥਿਤ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਹੁਣ ਕਰਾਈਮ ਬ੍ਰਾਂਚ ਕਰੇਗੀ
. . .  about 2 hours ago
ਨਵੀਂ ਦਿੱਲੀ, 18 ਜੁਲਾਈ (ਜਗਤਾਰ ਸਿੰਘ)- ਦਿੱਲੀ ਕਮੇਟੀ ਪ੍ਰਬੰਧ 'ਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਲੈ ਕੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਹੋਰਨਾ ਖ਼ਿਲਾਫ਼ ਚਲ ਰਹੀ ਜਾਂਚ ਨੂੰ ਦਿੱਲੀ ਪੁਲਿਸ ਤੋਂ ਬਦਲ ਕੇ ਅਪਰਾਧ ਸ਼ਾਖਾ ਕੋਲ ਭੇਜ ਦਿੱਤਾ...
ਰਮਨਦੀਪ ਸਿੰਘ ਭੰਗੂ ਨੇ ਨਾਭਾ ਦੀ ਅਤਿ ਸੁਰੱਖਿਅਤ ਜੇਲ੍ਹ ਦੇ ਸੁਪਰਡੈਂਟ ਵਜੋਂ ਅਹੁਦਾ ਸੰਭਾਲਿਆ
. . .  about 2 hours ago
ਨਾਭਾ, 18 ਜੁਲਾਈ (ਕਰਮਜੀਤ ਸਿੰਘ) - ਪੰਜਾਬ ਵਿਚ ਨਾਭਾ ਜੇਲ੍ਹ ਨੂੰ ਅਤਿ ਸੁਰੱਖਿਅਤ ਜੇਲ੍ਹ ਮੰਨਿਆ ਜਾਂਦਾ ਹੈ। ਜਿਸ ਦਾ ਅੱਜ ਰਮਨਦੀਪ ਸਿੰਘ ਭੰਗੂ ਨੇ ਸੁਪਰਡੈਂਟ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਜੇਲ੍ਹ ਵਿਚ ਕਈ ਖ਼ਤਰਨਾਕ ਅੱਤਵਾਦੀ, ਗੈਂਗਸਟਰਾਂ ਸਮੇਤ ਕਈ ਅਪਰਾਧੀ...
ਸਿੱਖਿਆ ਬੋਰਡ ਵੱਲੋਂ 10ਵੀਂ ਤੇ 12ਵੀਂ ਸ਼੍ਰੇਣੀਆਂ ਦੀ ਸਪਲੀਮੈਂਟਰੀ ਪ੍ਰਯੋਗੀ ਪ੍ਰੀਖਿਆ ਦਾ ਸ਼ਡਿਊਲ ਜਾਰੀ
. . .  about 2 hours ago
ਐੱਸ. ਏ. ਐੱਸ. ਨਗਰ, 18 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਤੇ 12ਵੀਂ ਸ਼੍ਰੇਣੀਆਂ ਦੀ ਸਪਲੀਮੈਂਟਰੀ ਪ੍ਰਯੋਗੀ ਪ੍ਰੀਖਿਆ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਮੁਹੰਮਦ ਤਈਅਬ...
ਮੋਟਰ ਐਕਸੀਡੈਂਟ ਕਲੇਮਜ਼ ਟ੍ਰਿਬਿਊਨਲ ਨੇ ਸੜਕ ਹਾਦਸੇ ਵਿਚ ਮਾਰੇ ਗਏ ਨੌਜਵਾਨ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦਾ ਸੁਣਾਇਆ ਫ਼ੈਸਲਾ
. . .  about 3 hours ago
ਸੰਗਰੂਰ, 18 ਜੁਲਾਈ (ਧੀਰਜ ਪਸ਼ੋਰੀਆ) - ਮੋਟਰ ਐਕਸੀਡੈਂਟ ਕਲੇਮਜ਼ ਟ੍ਰਿਬਿਊਨਲ ਸੰਗਰੂਰ ਨੇ ਇਕ ਸੜਕ ਹਾਦਸੇ ਵਿਚ ਹੋਈ ਮੌਤ ਦੇ ਸਬੰਧ ਵਿਚ ਕਾਰ ਚਾਲਕ, ਕਾਰ ਮਾਲਕ ਤੇ ਬੀਮਾ ਕੰਪਨੀ ਹੁਕਮ ਦਿੱਤਾ ਹੈ ਕਿ ਮ੍ਰਿਤਕ ਦੇ ਵਾਰਸਾਂ ਨੂੰ 17.53 ਲੱਖ ਰੁਪਏ ਦਾ ਮੁਆਵਜ਼ਾ...
ਪਾਕਿਸਤਾਨ ਦਾ ਸਾਬਕਾ ਪ੍ਰਧਾਨ ਮੰਤਰੀ ਗ੍ਰਿਫ਼ਤਾਰ
. . .  about 3 hours ago
ਲਾਹੌਰ, 18 ਜੁਲਾਈ - ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਕਾਨ ਅੱਬਾਸੀ ਨੂੰ 12 ਮੈਂਬਰੀ ਕੌਮੀ ਜਵਾਬਦੇਹੀ ਬਿਉਰੋ (ਐਨ.ਏ.ਬੀ) ਦੀ ਟੀਮ ਵੱਲੋਂ ਐਲ.ਐਨ.ਜੀ. ਦਰਾਮਦ ਕੰਟਰੈਕਟ ਮਾਮਲੇ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ...
ਅਦਾਲਤ ਦੀ ਸੁਣਵਾਈ ਲਈ ਜਾ ਰਹੇ ਸਾਬਕਾ ਸਰਪੰਚ ਦੀ ਗੋਲੀਆਂ ਮਾਰ ਕੇ ਹੱਤਿਆ
. . .  about 3 hours ago
ਬਿਆਸ, 18 ਜੁਲਾਈ (ਅ.ਬ) - ਬਿਆਸ ਦੇ ਪਿੰਡ ਕਾਮੋਕੇ ਦੇ ਸਾਬਕਾ ਸਰਪੰਚ ਦੀ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਤੇ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ। ਮ੍ਰਿਤਕ ਦੀ ਪਹਿਚਾਣ ਮਨਮੋਹਨ ਸਿੰਘ ਵਜੋਂ ਹੋਈ। ਇਹ ਵਾਰਦਾਤ...
ਖ਼ਾਲਸਾ ਸੰਘਰਸ਼ ਜਥੇਬੰਦੀ ਵੱਲੋਂ ਥਾਣਾ ਲੋਪੋਕੇ ਦਾ ਘਿਰਾਓ
. . .  1 minute ago
ਲੋਪੋਕੇ,18 ਜੁਲਾਈ (ਗੁਰਵਿੰਦਰ ਸਿੰਘ ਕਲਸੀ) - ਜ਼ਿਲ੍ਹਾ ਅੰਮ੍ਰਿਤਸਰ ਅਧੀਨ ਆਉਂਦੇ ਪਿੰਡ ਚੁਗਾਵਾ ਵਿਖੇ ਖ਼ਾਲਸਾ ਸੰਘਰਸ਼ ਜਥੇਬੰਦੀ ਦੇ ਆਗੂ ਬਾਬਾ ਰਾਜਨ ਸਿੰਘ ਦੀ ਗੱਡੀ ਉੱਪਰ ਕੁੱਝ ਲੋਕਾ ਵੱਲੋਂ ਗੋਲੀਆਂ ਚਲਾਕੇ ਹਮਲਾ ਕਰਨ ਵਾਲੇ ਦੋਸ਼ੀਆਂ ਖਿਲਾਫ ਅੱਜ 4 ਦਿਨ ਬੀਤ...
ਅੰਡਰਵਰਲਡ ਡਾਨ ਦਾਊਦ ਇਬਰਾਹੀਮ ਦਾ ਭਤੀਜਾ ਗ੍ਰਿਫ਼ਤਾਰ
. . .  about 4 hours ago
ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਰੋਡ ਤੇ ਚੱਕਾ ਜਾਮ
. . .  about 4 hours ago
ਘੱਗਰ ਵਿਚ ਪਏ ਪਾੜ ਨੂੰ ਬੰਦ ਕਰਨ ਲਈ ਐਨ.ਡੀ.ਆਰ.ਐਫ. ਟੀਮਾਂ ਜੁੱਟੀਆਂ
. . .  about 4 hours ago
ਜਾਪਾਨ ਵਿਚ ਇਮਾਰਤ ਨੂੰ ਲਗਾਈ ਅੱਗ ਵਿਚ 24 ਮੌਤਾਂ
. . .  about 4 hours ago
ਪੰਜਾਬ ਵਿਚ ਵੱਡੇ ਪੱਧਰ 'ਤੇ ਆਈ.ਪੀ.ਐਸ. ਤੇ ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 11 ਹਾੜ ਸੰਮਤ 551
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

ਰਾਸ਼ਟਰਪਤੀ ਦੇ ਭਾਸ਼ਨ 'ਤੇ ਬਹਿਸ ਦੌਰਾਨ ਮਰਯਾਦਾ ਭੁੱਲੀ ਸੱਤਾ ਤੇ ਵਿਰੋਧੀ ਧਿਰ

* ਅਧੀਰ ਰੰਜਨ ਨੇ ਗੰਦੀ ਨਾਲੀ ਨਾਲ ਕੀਤੀ ਪ੍ਰਧਾਨ ਮੰਤਰੀ ਦੀ ਤੁਲਨਾ * ਆਤਮ ਪੜਚੋਲ ਕਰੇ ਕਾਂਗਰਸ-ਭਾਜਪਾ

ਉਪਮਾ ਡਾਗਾ ਪਾਰਥ ਨਵੀਂ ਦਿੱਲੀ, 24 ਜੂਨ -ਲੋਕ ਸਭਾ 'ਚ ਰਾਸ਼ਟਰਪਤੀ ਦੇ ਭਾਸ਼ਨ 'ਤੇ ਚਰਚਾ ਕਰਦਿਆਂ ਸੱਤਾ ਅਤੇ ਵਿਰੋਧੀ ਧਿਰਾਂ ਨੇ ਇਕ-ਦੂਜੇ 'ਤੇ ਜੰਮ ਕੇ ਸ਼ਬਦੀ ਤੀਰ ਚਲਾਏ। ਬਹਿਸ ਦੌਰਾਨ ਕਈ ਵਾਰ ਸ਼ਬਦਾਵਲੀ ਦੇ ਹੇਠਲੇ ਪੱਧਰ 'ਤੇ ਪਹੁੰਚਦਿਆਂ ਦੋਵਾਂ ਧਿਰਾਂ ਨੇ ਅਜਿਹੇ ...

ਪੂਰੀ ਖ਼ਬਰ »

ਬਿੱਟੂ ਹੱਤਿਆ ਮਾਮਲੇ ਲਈ ਸਰਕਾਰ ਵਲੋਂ ਵਿਸ਼ੇਸ਼ ਜਾਂਚ ਟੀਮ ਦਾ ਗਠਨ

ਕੋਟਕਪੂਰਾ ਵਿਖੇ ਕੀਤਾ ਅੰਤਿਮ ਸੰਸਕਾਰ

ਕੋਟਕਪੂਰਾ (ਫ਼ਰੀਦਕੋਟ), 24 ਜੂਨ (ਜਸਵੰਤ ਸਿੰਘ ਪੁਰਬਾ, ਮੇਘਰਾਜ, ਮੋਹਰ ਗਿੱਲ)-ਡੇਰਾ ਸੱਚਾ ਸੌਦਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਪ੍ਰਮੁੱਖ ਆਗੂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਦੋਸ਼ਾਂ ਤਹਿਤ ਨਾਭਾ ਜੇਲ੍ਹ 'ਚ ਬੰਦ ਡੇਰਾ ਪ੍ਰੇਮੀ ਮਹਿੰਦਰਪਾਲ ...

ਪੂਰੀ ਖ਼ਬਰ »

ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਵਿਰਲ ਅਚਾਰੀਆ ਵਲੋਂ ਅਸਤੀਫ਼ਾ

ਨਵੀਂ ਦਿੱਲੀ, 24 ਜੂਨ (ਏਜੰਸੀ)-ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਡਿਪਟੀ ਗਵਰਨਰ ਵਿਰਲ ਅਚਾਰੀਆ ਨੇ ਆਪਣੇ 3 ਸਾਲ ਦੇ ਕਾਰਜਕਾਲ ਦੇ ਪੂਰਾ ਹੋਣ ਤੋਂ 6 ਮਹੀਨੇ ਪਹਿਲਾਂ ਹੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਉਹ ਹੁਣ 23 ਜੁਲਾਈ, 2019 ਤੋਂ ਬਾਅਦ ਆਪਣੀਆਂ ਸੇਵਾਵਾਂ ...

ਪੂਰੀ ਖ਼ਬਰ »

ਫ਼ੌਜੀ ਹਸਪਤਾਲ 'ਚ ਧਮਾਕਾ-ਮਸੂਦ ਅਜ਼ਹਰ ਦੇ ਜ਼ਖ਼ਮੀ ਹੋਣ ਦੀ ਸੰਭਾਵਨਾ

ਪਹਿਲਾਂ ਹੀ ਇਲਾਜ ਅਧੀਨ ਸੀ

ਅੰਮ੍ਰਿਤਸਰ, 24 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਰਾਵਲਪਿੰਡੀ ਵਿਖੇ ਮਿਲਟਰੀ (ਫ਼ੌਜੀ) ਹਸਪਤਾਲ 'ਚ ਹੋਏ ਧਮਾਕੇ ਦੌਰਾਨ ਜੈਸ਼-ਏ-ਮੁਹੰਮਦ ਦੇ ਆਗੂ ਮੌਲਾਨਾ ਮਸੂਦ ਅਜ਼ਹਰ ਦੇ ਗੰਭੀਰ ਰੂਪ 'ਚ ਜ਼ਖ਼ਮੀ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਹਮਲੇ 'ਚ ਲਗਪਗ 16 ਲੋਕ ...

ਪੂਰੀ ਖ਼ਬਰ »

ਡੈਮਾਂ 'ਚ ਜ਼ਿਆਦਾ ਪਾਣੀ ਨਾਲ ਪਾਵਰਕਾਮ ਨੂੰ ਹੋ ਰਿਹਾ ਕਰੋੜਾਂ ਦਾ ਫਾਇਦਾ

ਜਲੰਧਰ, 24 ਜੂਨ (ਸ਼ਿਵ ਸ਼ਰਮਾ)- ਇਸ ਸਾਲ ਡੈਮਾਂ 'ਚ ਵਧੇ ਹੋਏ ਪਾਣੀ ਦੇ ਪੱਧਰ ਨਾਲ ਪਾਵਰਕਾਮ ਨੂੰ ਰੋਜ਼ਾਨਾ ਕਰੋੜਾਂ ਦਾ ਫ਼ਾਇਦਾ ਹੋ ਰਿਹਾ ਹੈ ਤੇ ਹਰ ਮਹੀਨੇ 55 ਕਰੋੜ ਤੋਂ ਲੈ ਕੇ 60 ਕਰੋੜ ਦੀ ਲਾਗਤ ਦਾ ਜ਼ਿਆਦਾ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ। ਪਿਛਲੇ ਸਾਲ ਡੈਮਾਂ ਤੋਂ 600 ...

ਪੂਰੀ ਖ਼ਬਰ »

ਐਨ.ਆਈ.ਏ. ਦੀ ਮਜ਼ਬੂਤੀ ਲਈ ਦੋ ਕਾਨੂੰਨਾਂ 'ਚ ਸੋਧ ਨੂੰ ਪ੍ਰਵਾਨਗੀ

ਨਵੀਂ ਦਿੱਲੀ, 24 ਜੂਨ (ਏਜੰਸੀ)- ਕੇਂਦਰੀ ਕੈਬਨਿਟ ਨੇ ਦੇਸ਼ ਤੇ ਦੇਸ਼ ਤੋਂ ਬਾਹਰ ਅੱਤਵਾਦੀ ਮਾਮਲਿਆਂ ਦੀ ਜਾਂਚ ਲਈ ਐਨ.ਆਈ.ਏ. ਨੂੰ ਹੋਰ ਮਜ਼ਬੂਤ ਬਣਾਉਣ ਲਈ ਦੋ ਕਾਨੂੰਨਾਂ 'ਚ ਸੋਧ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਸਬੰਧੀ ਸੂਤਰਾਂ ਨੇ ਦੱਸਿਆ ਕਿ ਰਾਸ਼ਟਰੀ ਜਾਂਚ ...

ਪੂਰੀ ਖ਼ਬਰ »

ਬਾਲਾਕੋਟ ਹਮਲੇ ਤੋਂ ਬਾਅਦ ਭਾਰਤੀ ਹਵਾਈ ਖੇਤਰ 'ਚ ਦਾਖ਼ਲ ਨਹੀਂ ਹੋ ਸਕਿਆ ਪਾਕਿ-ਧਨੋਆ

.ਹਵਾਈ ਫ਼ੌਜ ਵਲੋਂ ਕਾਰਗਿਲ ਜੰਗ ਦੇ 20 ਸਾਲ ਪੂਰੇ ਹੋਣ 'ਤੇ ਸਮਾਗਮ

ਗਵਾਲੀਅਰ, 24 ਜੂਨ (ਏਜੰਸੀ)-ਕਾਰਗਿਲ ਜੰਗ ਦੇ 20 ਸਾਲ ਪੂਰੇ ਹੋਣ ਦੇ ਸਬੰਧ 'ਚ ਹਵਾਈ ਫੌਜ ਵਲੋਂ ਕਰਵਾਏ ਸਮਾਗਮ 'ਚ ਸ਼ਿਰਕਤ ਕਰਨ ਮੌਕੇ ਭਾਰਤੀ ਹਵਾਈ ਫੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ ਬੀ.ਐਸ. ਧਨੋਆ ਨੇ ਕਿਹਾ ਕਿ ਫਰਵਰੀ 'ਚ ਭਾਰਤੀ ਹਵਾਈ ਫੌਜ ਵਲੋਂ ਪਾਕਿਸਤਾਨ ਦੇ ਬਾਲਾਕੋਟ 'ਚ ...

ਪੂਰੀ ਖ਼ਬਰ »

ਪੇਸ਼ੀ 'ਤੇ ਲਿਜਾ ਰਹੇ ਨਸ਼ਾ ਤਸਕਰ ਨੂੰ ਸਾਥੀ ਪੁਲਿਸ ਹਿਰਾਸਤ 'ਚੋਂ ਲੈ ਕੇ ਫ਼ਰਾਰ

ਏ.ਐੱਸ.ਆਈ. ਤੇ ਹਵਾਲਦਾਰ ਗ੍ਰਿਫ਼ਤਾਰ

ਤਰਨ ਤਾਰਨ, 24 ਜੂਨ (ਹਰਿੰਦਰ ਸਿੰਘ)-ਤਰਨ ਤਾਰਨ ਦੇ ਥਾਣਾ ਸਰਹਾਲੀ ਦੇ ਅਧੀਨ ਪੈਂਦੇ ਪਿੰਡ ਖਾਰਾ ਵਿਖੇ ਕਾਰ ਸਵਾਰ ਕੁਝ ਵਿਅਕਤੀ ਇਕ ਢਾਬੇ ਤੋਂ ਨਸ਼ਾ ਤਸਕਰ ਨੂੰ ਪੁਲਿਸ ਹਿਰਾਸਤ 'ਚੋਂ ਛੁਡਵਾ ਕੇ ਆਪਣੀ ਗੱਡੀ 'ਚ ਫ਼ਰਾਰ ਹੋਣ 'ਚ ਕਾਮਯਾਬ ਹੋ ਗਏ। ਇਹ ਨਸ਼ਾ ਤਸਕਰ ਲੁਧਿਆਣਾ ...

ਪੂਰੀ ਖ਼ਬਰ »

ਝਾਰਖੰਡ 'ਚ ਭੀੜ ਨੇ ਮੁਸਲਮਾਨ ਨੌਜਵਾਨ ਨੂੰ ਕੁੱਟ-ਕੁੱਟ ਮਾਰਿਆ

* ਮੁੱਖ ਦੋਸ਼ੀ ਸਣੇ 11 ਗ੍ਰਿਫ਼ਤਾਰ * ਐਸ.ਆਈ.ਟੀ. ਗਠਿਤ

ਸਰਾਏਕੇਲਾ-ਖਰਸਾਵਨ (ਝਾਰਖੰਡ), 24 ਜੂਨ (ਏਜੰਸੀ)-ਬੀਤੇ ਹਫ਼ਤੇ ਝਾਰਖੰਡ ਦੇ ਸਰਾਏਕੇਲਾ ਜ਼ਿਲ੍ਹੇ 'ਚ ਇਕ ਮੁਸਲਮਾਨ ਨੌਜਵਾਨ ਨੂੰ ਮੋਟਰਸਾਈਕਲ ਚੋਰੀ ਕਰਨ ਦੇ ਇਲਜ਼ਾਮ 'ਚ ਭੀੜ ਵਲੋਂ ਦਰੱਖਤ ਨਾਲ ਬੰਨ੍ਹ ਕੇ ਕੁੱਟਮਾਰ ਕਰਨ ਅਤੇ 'ਜੈ ਸ੍ਰੀਰਾਮ' ਦੇ ਨਾਅਰੇ ਲਗਾਉਣ ਲਈ ਮਜਬੂਰ ...

ਪੂਰੀ ਖ਼ਬਰ »

ਪਾਕਿ 'ਚ ਸਿੰਧ ਨਦੀ 'ਚ ਵਾਹਨ ਡਿਗਣ ਨਾਲ 14 ਮੌਤਾਂ

ਅੰਮ੍ਰਿਤਸਰ, 24 ਜੂਨ (ਸੁਰਿੰਦਰ ਕੋਛੜ)-ਉੱਤਰ-ਪੱਛਮੀ ਪਾਕਿਸਤਾਨ 'ਚ ਪਹਾੜੀ ਸੜਕ 'ਤੇ ਇਕ ਵਾਹਨ ਦੇ ਸਿੰਧ ਨਦੀ 'ਚ ਡਿਗਣ ਕਾਰਨ ਉਸ 'ਚ ਯਾਤਰਾ ਕਰ ਰਹੇ ਘੱਟੋ-ਘੱਟ 14 ਲੋਕ ਡੁੱਬ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸੂਬਾ ਖ਼ੈਬਰ ਪਖਤੂਨਖਵਾ ਦੇ ਕੋਲਈ ਪਲਾਸ ਕੋਹਿਸਤਾਨ ...

ਪੂਰੀ ਖ਼ਬਰ »

ਸਮੇਂ ਦਾ ਹਾਣੀ ਨਹੀਂ ਬਣ ਸਕਿਆ ਬਿਜਲੀ ਵਿਭਾਗ

* ਵਾਧੂ ਹੋਣ ਦੇ ਬਾਵਜੂਦ ਬਿਜਲੀ ਸੰਕਟ ਬਰਕਰਾਰ * ਫ਼ੰਡਾਂ, ਮੁਲਾਜ਼ਮਾਂ ਦੀ ਘਾਟ ਤੇ ਕੰਡਮ ਉਪਕਰਨ

ਜਸਵਿੰਦਰ ਸਿੰਘ ਸੰਧੂ
ਫ਼ਿਰੋਜ਼ਪੁਰ, 24 ਜੂਨ - ਡੈਮ ਪਾਣੀ ਨਾਲ ਨੱਕੋ-ਨੱਕ ਭਰੇ ਹੋਣ ਕਰਕੇ ਥਰਮਲ ਪਲਾਟ ਲੋੜੋਂ ਵੱਧ ਬਿਜਲੀ ਪੈਦਾ ਵੀ ਕਰ ਰਹੇ ਹਨ, ਫਿਰ ਵੀ ਖਪਤਕਾਰਾਂ ਸਿਰ ਬਿਜਲੀ ਸੰਕਟ ਛਾਇਆ ਰਹਿੰਦਾ ਹੈ, ਕਿਉਂਕਿ ਫ਼ੰਡਾਂ ਅਤੇ ਮੁਲਾਜ਼ਮਾਂ ਦੀ ਘਾਟ ਦੇ ਨਾਲ-ਨਾਲ ਉਮਰ ਹੰਢਾਅ ਚੁੱਕੇ ਬਿਜਲੀ ਟਰਾਂਸਫ਼ਾਰਮਰ, ਖੰਭੇ, ਪੁਰਾਣੀਆਂ ਤਾਰਾਂ, ਇਮਾਰਤਾਂ ਆਦਿ ਉਪਕਰਨ ਅਤੇ ਫੈਲੇ ਭ੍ਰਿਸ਼ਟਾਚਾਰ ਜਿਹੀਆਂ ਅਲਾਮਤਾਂ ਵਿਭਾਗ ਨੂੰ ਚੰਬੜੀਆਂ ਹੋਈਆਂ ਹਨ, ਜਿਸ ਕਰਕੇ ਖਪਤਕਾਰਾਂ ਨੂੰ ਲੋੜੀਂਦੀ ਮਾਤਰਾ ਵਾਲੀ ਬਿਜਲੀ ਵੋਲਟੇਜ ਅਤੇ ਨਿਰਵਿਘਨ ਸਪਲਾਈ ਵੀ ਨਹੀਂ ਮਿਲ ਰਹੀ। ਹਨੇਰੀ ਰੂਪੀ ਹਵਾ ਦਾ ਤੇਜ਼ ਬੁੱਲ੍ਹਾ ਆਉਂਦਾ ਮਗਰੋਂ ਹੈ, ਬਿਜਲੀ ਅਧਿਕਾਰੀ ਗਰਿੱਡ 'ਚੋਂ ਸਪਲਾਈ ਵਾਲਾ ਸਵਿੱਚ ਪਹਿਲਾਂ ਕੱਟ ਕਰ ਬਿਜਲੀ ਗੁੱਲ ਕਰ ਦਿੰਦੇ ਹਨ, ਪਰ ਜੇ ਕਿਤੇ ਖੰਭੇ ਜਾਂ ਤਾਰਾਂ ਟੁੱਟ ਜਾਣ ਤਾਂ ਕਈ-ਕਈ ਦਿਨ ਸਪਲਾਈ ਬਹਾਲ ਨਹੀਂ ਹੁੰਦੀ। ਦੱਸਣਯੋਗ ਹੈ ਕਿ 1970 ਤੋਂ 1980 ਦੇ ਦਹਾਕੇ 'ਚ ਪਿੰਡ-ਪਿੰਡ, ਘਰ-ਘਰ ਬਿਜਲੀ ਪਹੁੰਚਣੀ ਸ਼ੁਰੂ ਹੋਈ ਸੀ, ਉਦੋਂ ਕੱਢੀਆਂ ਲਾਈਨਾਂ ਪਾਈਆਂ ਤਾਰਾਂ ਅਤੇ ਲਗਾਏ ਟਰਾਂਸਫ਼ਾਰਮਰ ਅੱਜ ਵੀ ਮੌਜੂਦ ਹਨ, ਬਦਲੇ ਨਹੀਂ ਗਏ, ਪਰ ਮੰਗ ਕਈ ਗੁਣਾ ਵੱਧ ਗਈ ਹੈ। ਖੇਤੀ ਸੈਕਟਰ ਸਬੰਧੀ ਸਰਸਰੀ ਗੱਲ ਕਰੀਏ ਤਾਂ 1980-85 'ਚ ਸਾਢੇ 3 ਲੱਖ ਦੇ ਕਰੀਬ ਟਿਊਬਵੈੱਲਾਂ ਦੀ ਗਿਣਤੀ ਸੀ, ਜੋ ਹੁਣ ਵਧ ਕੇ 14 ਲੱਖ ਦੇ ਕਰੀਬ ਹੋ ਚੁੱਕੀ ਹੈ। ਉਦੋਂ ਬਿਜਲੀ ਦੀਆਂ ਮੋਟਰਾਂ 3, 5, ਸਾਢੇ 7 ਹਾਰਸ ਪਾਵਰ ਦੀਆਂ ਹੋਇਆ ਕਰਦੀਆਂ ਸਨ, ਜੋ ਅੱਜ ਪਾਣੀ ਦਾ ਪੱਧਰ ਨੀਵਾਂ ਹੋਣ ਕਰਕੇ 10 ਹਾਰਸ ਪਾਵਰ ਤੋਂ ਲੈ ਕੇ 25-30 ਹਾਰਸ ਪਾਵਰ ਤੱਕ ਪਹੁੰਚ ਚੁੱਕੀਆਂ ਹਨ। ਘਰ-ਘਰ ਏ.ਸੀ., ਫ਼ਰਿਜਾਂ, ਕੂਲਰ, ਗੀਜ਼ਰ, ਹੀਟਰ ਆਦਿ ਨੇ ਮੰਗ 'ਚ ਡਾਢਾ ਵਾਧਾ ਕਰ ਛੱਡਿਆ। ਪੰਜਾਬ ਦੇ ਕਰੀਬ ਸਾਢੇ 12 ਹਜ਼ਾਰ ਦੇ ਕਰੀਬ ਪਿੰਡਾਂ ਅਤੇ ਢਾਣੀਆਂ ਤੋਂ ਇਲਾਵਾ ਛੋਟੇ-ਵੱਡੇ 300 ਕਸਬੇ ਅਤੇ ਸ਼ਹਿਰ ਹਨ, ਜਿਨ੍ਹਾਂ ਨੂੰ ਬਿਜਲੀ ਸਪਲਾਈ ਦੇਣ ਲਈ 10 ਤੋਂ 12 ਪਿੰਡਾਂ ਪਿੱਛੇ ਇਕ ਪਾਵਰ ਸਟੇਸ਼ਨ 33 ਕੇ.ਵੀ., 66 ਕੇ.ਵੀ., 132 ਕੇ.ਵੀ., 220 ਕੇ.ਵੀ. ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਦੀ ਅੱਜ ਗਿਣਤੀ 2200 ਦੇ ਆਸ-ਪਾਸ ਹੈ, ਪਰ ਫਿਰ ਵੀ ਬਿਜਲੀ ਵਿਭਾਗ ਸਮੇਂ ਦਾ ਹਾਣੀ ਨਹੀਂ ਬਣ ਸਕਿਆ, ਕਿਉਂਕਿ ਖਪਤਕਾਰਾਂ ਤੱਕ ਬਿਜਲੀ ਪਹੁੰਚਾਉਣ ਲਈ ਬਾਬੇ ਆਦਮ ਵੇਲੇ ਦੇ ਲੱਗੇ ਟਰਾਂਸਫ਼ਾਰਮਰ, ਖੰਭੇ, ਘੱਟ ਵੋਲਟੇਜ ਲਿਜਾਣ ਦੀ ਸਮਰੱਥਾ ਰੱਖਦੀਆਂ ਪੁਰਾਣੀਆਂ 'ਤੇ ਬਾਰੀਕ ਤਾਰਾਂ ਵਾਲੀਆਂ ਲਾਈਨਾਂ ਬਹੁਤੀ ਥਾਈਂ ਅਜੇ ਵੀ ਬਰਕਰਾਰ ਹਨ, ਜਿਸ ਦੇ ਢਿੱਲੇ ਜੋੜਾਂ ਤੇ ਪੁਰਾਣੇ ਉਪਕਰਨਾਂ ਕਰਕੇ ਪੂਰੀ ਸਪਲਾਈ ਖਪਤਕਾਰਾਂ ਤੱਕ ਨਹੀਂ ਪਹੁੰਚ ਰਹੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਉਸ ਵਕਤ ਬਿਜਲੀ ਬੋਰਡ ਨੇ ਲੋਹੇ ਦੇ ਖੰਭੇ (ਟੂਲਰ ਪੋਲ) ਲਗਾਏ ਸਨ, ਉੱਪਰ ਤਾਰਾਂ ਦੀ ਖਿੱਚ ਕਾਇਮ ਰੱਖਣ ਲਈ ਲੱਕੜ ਦੇ ਆਰਮ ਲਗਾਏ ਸਨ, ਜੋ ਅੱਜ 40-50 ਸਾਲ ਸੇਵਾਵਾਂ ਨਿਭਾਉਂਦੇ ਹੋਏ ਕੰਡਮ ਹੋ ਚੁੱਕੇ ਹਨ। ਲੋਹੇ ਦੇ ਖੰਭੇ ਥੱਲਿਓਂ ਜੰਗਾਲੇ ਗਏ ਹਨ, ਲੱਕੜ ਦੇ ਆਰਮ ਖਾਧੇ ਪਏ ਹਨ, ਬਿਜਲੀ ਦੀ ਮੰਗ ਘੱਟ ਹੋਣ ਕਰਕੇ 1970 ਤੋਂ 1980 ਵੇਲੇ ਕੱਢੀਆਂ ਲਾਈਨਾਂ 'ਤੇ ਪਾਈਆਂ ਘੱਟ ਸਮਰੱਥਾ ਵਾਲੀਆਂ ਤਾਰਾਂ ਵੀ ਜਗ੍ਹਾ-ਜਗ੍ਹਾ ਖਾਧੀਆਂ ਪਈਆਂ, ਜੋ ਵਧੀ ਮੰਗ ਅਨੁਸਾਰ ਪੂਰਾ ਲੋਡ ਚੁੱਕ ਬਿਜਲੀ ਸਪਲਾਈ ਖਪਤਕਾਰ ਤੱਕ ਪਹੁੰਚਾਉਣ 'ਚ (ਅਸਮਰਥ) ਬੌਣੀਆਂ ਸਾਬਤ ਹੋ ਰਹੀਆਂ ਹਨ, ਕਿਉਂਕਿ ਜਿੱਥੇ ਅਕਸਰ ਸਪਲਾਈ 'ਚ ਵਿਘਨ ਪੈਂਦੇ ਰਹਿੰਦੇ ਹਨ, ਉੱਥੇ ਪੁਰਾਣੀਆਂ ਤਾਰਾਂ ਦੇ ਢਿੱਲੇ ਜੋੜਾਂ ਤੋਂ ਹੁੰਦੀ ਰਹਿੰਦੀ ਸਪਾਰਕਿੰਗ ਕਾਰਨ 20 ਤੋਂ 25 ਫ਼ੀਸਦੀ ਬਿਜਲੀ ਰਸਤੇ 'ਚ ਲੀਕ (ਖ਼ਤਮ) ਹੁੰਦੀ ਰਹਿੰਦੀ ਹੈ, ਜਿਸ ਕਾਰਨ ਟਿਊਬਵੈੱਲਾਂ ਦੀਆਂ ਮੋਟਰਾਂ, ਘਰਾਂ ਅੰਦਰ ਲੱਗੇ ਪੱਖੇ, ਫ਼ਰਿਜਾਂ, ਏ.ਸੀ., ਟੈਲੀਵਿਜ਼ਨ ਬਿਜਲੀ ਪੂਰੀ ਨਾ ਮਿਲਣ ਕਰਕੇ ਅਕਸਰ ਸੜ ਜਾਂਦੇ ਹਨ, ਜੋ ਖਪਤਕਾਰ ਲਈ ਵਧੇਰੇ ਖ਼ਰਚੇ ਦਾ ਕਾਰਨ ਬਣਦੇ ਹਨ।
70 ਫ਼ੀਸਦੀ ਸਟਾਫ਼ ਦੀ ਕਮੀ
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ: 70 ਫ਼ੀਸਦੀ ਸਟਾਫ਼ ਦੀ ਕਮੀ ਨਾਲ ਜੂਝ ਰਿਹਾ ਹੈ, ਜਿਸ ਕੋਲ ਬਿਜਲੀ ਸਿਸਟਮ ਨੂੰ ਚੁਸਤ-ਦਰੁਸਤ ਰੱਖ ਕੇ ਨਿਰਵਿਘਨ ਸੇਵਾਵਾਂ ਜਾਰੀ ਰੱਖਣ ਲਈ ਇਕ ਲੱਖ 25 ਹਜ਼ਾਰ ਮੁਲਾਜ਼ਮ ਚਾਹੀਦੇ ਹਨ, ਦੇ ਮੁਕਾਬਲੇ ਸਿਰਫ਼ 32 ਹਜ਼ਾਰ ਦੇ ਕਰੀਬ ਹੀ ਮੁਲਾਜ਼ਮ ਹਨ। ਸਰਸਰੀ ਨਜ਼ਰ ਮਾਰੀਏ ਤਾਂ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਦੇਣ ਲਈ ਸ਼ਿਕਾਇਤ ਨੋਟ ਕਰਨ ਲਈ ਨੋਡਲ ਕੰਪਲੇਂਟ ਸੈਂਟਰ, 1912 ਨੰਬਰ ਅਤੇ ਹੋਰ ਅਨੇਕਾਂ ਪੋਰਟਲ ਮਹਿਕਮੇ ਵਲੋਂ ਬਣਾਏ ਗਏ ਹਨ, ਪਰ ਬਿਜਲੀ ਸ਼ਿਕਾਇਤਾਂ ਨੂੰ ਸੁਣਨ ਲਈ ਲੋੜੀਂਦਾ ਸਟਾਫ਼ ਭਰਤੀ ਨਹੀਂ ਕੀਤਾ ਗਿਆ। 50 ਫ਼ੀਸਦੀ ਤੋਂ ਵੱਧ ਜੇ.ਈ. ਅਤੇ 70 ਫ਼ੀਸਦੀ ਤਕਨੀਕੀ ਸਟਾਫ਼ ਦੀਆਂ ਅਸਾਮੀਆਂ ਖ਼ਾਲੀ ਪਈਆਂ ਹਨ। ਬੇਸ਼ੱਕ ਪਾਵਰਕਾਮ ਵਲੋਂ 'ਮੈਨ ਪਾਵਰ' ਦੀ ਘਾਟ ਨਾਲ ਨਿਪਟਣ ਲਈ ਆਊਟ ਸੋਰਸਿੰਗ ਤਰੀਕੇ ਨਾਲ ਨਜਿੱਠਣ ਦੀ ਕੋਸ਼ਿਸ਼ ਜਾਰੀ ਹੈ, ਪਰ ਇਹ ਸਭ ਕਿਸਾਨਾਂ ਆਦਿ ਖਪਤਕਾਰਾਂ ਦੀਆਂ ਆਸਾਂ 'ਤੇ ਖਰਾ ਨਹੀਂ ਉੱਤਰ ਰਹੀਆਂ। ਰੈਗੂਲਰ ਭਰਤੀ ਨਾ ਹੋਣ ਕਾਰਨ ਤਜਰਬੇਕਾਰ ਸਟਾਫ਼ ਦੀ ਘਾਟ ਹੋ ਰਹੀ ਹੈ ਅਤੇ ਕੰਮ ਦੀ ਗੁਣਵੱਤਾ ਘਟਣ ਕਾਰਨ ਆਮ ਜਨਤਾ ਦੀ ਜਾਨ ਨੂੰ ਵੀ ਖ਼ਤਰਾ ਬਣਿਆ ਰਹਿੰਦਾ ਹੈ।


ਖ਼ਬਰ ਸ਼ੇਅਰ ਕਰੋ

ਕਸ਼ਮੀਰ 'ਚ ਅਮਰਨਾਥ ਯਾਤਰਾ ਤੋਂ ਪਹਿਲਾਂ ਅੱਤਵਾਦ ਵਿਰੋਧੀ ਆਪ੍ਰੇਸ਼ਨਾਂ 'ਚ ਆਈ ਤੇਜ਼ੀ

ਪਿਛਲੇ 12 ਦਿਨਾਂ 'ਚ 11 ਅੱਤਵਾਦੀ ਹਲਾਕ, 10 ਜਵਾਨ ਸ਼ਹੀਦ

ਮਨਜੀਤ ਸਿੰਘ ਸ੍ਰੀਨਗਰ, 24 ਜੂਨ-ਅਮਰਨਾਥ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਸੁਰੱਖਿਆ ਬਲਾਂ ਨੇ ਦੱਖਣੀ ਕਸ਼ਮੀਰ 'ਚ ਅੱਤਵਾਦੀ ਸੰਗਠਨਾਂ 'ਤੇ ਦਬਾਅ ਬਣਾਉਣ ਲਈ ਤੇਜ਼ ਕੀਤੀ ਕਾਰਵਾਈ ਦੌਰਾਨ ਪਿਛਲੇ 12 ਦਿਨਾਂ 'ਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ , ਲਸ਼ਕਰ-ਏ-ਤਾਇਬਾ ਅਤੇ ...

ਪੂਰੀ ਖ਼ਬਰ »

ਚਮਕੀ ਬੁਖਾਰ

ਸੁਪਰੀਮ ਕੋਰਟ ਨੇ ਬਿਹਾਰ ਤੇ ਕੇਂਦਰ ਸਰਕਾਰ ਤੋਂ 7 ਦਿਨਾਂ 'ਚ ਜਵਾਬ ਮੰਗਿਆ

ਨਵੀਂ ਦਿੱਲੀ, 24 ਜੂਨ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਬਿਹਾਰ 'ਚ ਚਮਕੀ ਬੁਖਾਰ ਨਾਲ ਬੱਚਿਆਂ ਦੀ ਮੌਤ 'ਤੇ ਡੂੰਘੀ ਚਿੰਤਾ ਜ਼ਾਹਿਰ ਕਰਦਿਆਂ ਸੂਬਾ ਤੇ ਕੇਂਦਰ ਸਰਕਾਰਾਂ ਨੂੰ ਨੋਟਿਸ ਜਾਰੀ ਕੀਤੇ ਹਨ। ਸਰਬਉੱਚ ਅਦਾਲਤ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਬੱਚਿਆਂ ਦੀ ਮੌਤ ...

ਪੂਰੀ ਖ਼ਬਰ »

ਵਿਦੇਸ਼ ਮੰਤਰੀ ਐਸ. ਜੈਸ਼ੰਕਰ ਰਸਮੀ ਤੌਰ 'ਤੇ ਭਾਜਪਾ 'ਚ ਸ਼ਾਮਿਲ

ਨਵੀਂ ਦਿੱਲੀ, 24 ਜੂਨ (ਉਪਮਾ ਡਾਗਾ ਪਾਰਥ)-ਵਿਦੇਸ਼ ਸਕੱਤਰ ਤੋਂ ਵਿਦੇਸ਼ ਮੰਤਰੀ ਬਣੇ ਐਸ. ਜੈਸ਼ੰਕਰ ਅੱਜ ਰਸਮੀ ਤੌਰ 'ਤੇ ਭਾਜਪਾ 'ਚ ਸ਼ਾਮਿਲ ਹੋ ਗਏ ਹਨ। ਜੈਸ਼ੰਕਰ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ. ਪੀ. ਨੱਢਾ ਦੀ ਮੌਜੂਦਗੀ 'ਚ ਪਾਰਟੀ 'ਚ ਸ਼ਾਮਿਲ ਹੋਏ। ਇਸ ਮੌਕੇ ਪਾਰਟੀ ਦੇ ...

ਪੂਰੀ ਖ਼ਬਰ »

ਵਿਦੇਸ਼ 'ਚ ਭਾਰਤੀਆਂ ਦੇ 34 ਲੱਖ ਕਰੋੜ ਰੁਪਏ ਦਾ ਕਾਲਾ ਧਨ ਜਮ੍ਹਾਂ ਹੋਣ ਦਾ ਅਨੁਮਾਨ-ਰਿਪੋਰਟ

ਨਵੀਂ ਦਿੱਲੀ, 24 ਜੂਨ (ਏਜੰਸੀ)- ਭਾਰਤੀਆਂ ਨੇ 1980 ਤੋਂ ਲੈ ਕੇ ਸਾਲ 2010 ਵਿਚਕਾਰ 30 ਸਾਲ ਦੀ ਅਰਸੇ 'ਚ ਲਗਪਗ 17,25,300 ਕਰੋੜ ਰੁਪਏ ਤੋਂ ਲੈ ਕੇ 34,30,000 ਕਰੋੜ ਰੁਪਏ ਦੇ ਕਰੀਬ ਕਾਲਾ ਧਨ ਦੇਸ਼ ਦੇ ਬਾਹਰ ਭੇਜਿਆ। ਤਿੰਨ ਵੱਖ-ਵੱਖ ਦਿਗ਼ਜ਼ ਸੰਸਥਾਨਾਂ-ਐਨ.ਆਈ.ਪੀ.ਐਫ.ਪੀ., ਐਨ.ਸੀ.ਏ.ਆਈ.ਆਰ. ਤੇ ...

ਪੂਰੀ ਖ਼ਬਰ »

ਭਵਿੱਖ 'ਚ ਸਾਰੀਆਂ ਚੋਣਾਂ ਇਕੱਲਿਆਂ ਲੜੇਗੀ ਬਸਪਾ-ਮਾਇਆਵਤੀ

ਲਖਨਊ, 24 ਜੂਨ (ਏਜੰਸੀ)-ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੇ ਸਮਾਜਵਾਦੀ ਪਾਰਟੀ ਨਾਲੋਂ ਆਪਣਾ ਗੱਠਜੋੜ ਖ਼ਤਮ ਕਰਨ ਦੇ ਸੰਕੇਤ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਭਵਿੱਖ 'ਚ ਸਾਰੀਆਂ ਚੋਣਾਂ ਆਪਣੇ ਦਮ 'ਤੇ ਲੜੇਗੀ। ਮਾਇਆਵਤੀ ਨੇ ਇਹ ਐਲਾਨ ਪਾਰਟੀ ...

ਪੂਰੀ ਖ਼ਬਰ »

ਰਾਜਸਥਾਨ ਭਾਜਪਾ ਪ੍ਰਧਾਨ ਮਦਨ ਲਾਲ ਸੈਣੀ ਦਾ ਦਿਹਾਂਤ

ਜੈਪੁਰ, 24 ਜੂਨ (ਏਜੰਸੀ)- ਰਾਜਸਥਾਨ ਭਾਜਪਾ ਦੇ ਸੂਬਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਮਦਨ ਲਾਲ ਸੈਣੀ (75) ਦਾ ਅੱਜ ਸ਼ਾਮ ਦਿੱਲੀ ਦੇ ਏਮਜ਼ 'ਚ ਇਲਾਜ਼ ਦੌਰਾਨ ਦਿਹਾਂਤ ਹੋ ਗਿਆ, ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ। ਸੂਤਰਾਂ ਮੁਤਾਬਿਕ ਉਨ੍ਹਾਂ ਦੇ ਫੇਫੜਿਆਂ 'ਚ ਇਨਫੈਕਸ਼ਨ ਸੀ ...

ਪੂਰੀ ਖ਼ਬਰ »

ਟਰੰਪ ਨੇ ਈਰਾਨ 'ਤੇ ਸਖ਼ਤ ਪਾਬੰਦੀਆਂ ਵਾਲੇ ਆਦੇਸ਼ 'ਤੇ ਕੀਤੇ ਹਸਤਾਖ਼ਰ

ਵਾਸ਼ਿੰਗਟਨ, 24 ਜੂਨ (ਏਜੰਸੀ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ 'ਤੇ ਸਖ਼ਤ ਪਾਬੰਦੀਆਂ ਲਗਾਉਣ ਵਾਲੇ ਇਕ ਕਾਰਜਕਾਰੀ ਆਦੇਸ਼ 'ਤੇ ਹਸਤਾਖ਼ਰ ਕਰ ਦਿੱਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਬੰਦੀਆਂ ਨਾਲ ਈਰਾਨ ਦੇ ਸਰਵਉੱਚ ਨੇਤਾ ਅਤੇ ਹੋਰ ਅਧਿਕਾਰੀ ਅਮਰੀਕੀ ਖੇਤਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX