ਤਾਜਾ ਖ਼ਬਰਾਂ


ਵਾਪਰ ਰਹੇ ਸੜਕ ਹਾਦਸਿਆਂ 'ਤੇ ਲਗਾਮ ਲਗਾਉਣ ਲਈ ਟਰੈਫਿਕ ਪੁਲਿਸ ਵੱਲੋਂ ਲਿਆ ਗਿਆ ਇਹ ਫ਼ੈਸਲਾ
. . .  2 minutes ago
ਚੰਡੀਗੜ੍ਹ, 17 ਜੁਲਾਈ (ਵਿਕਰਮਜੀਤ ਸਿੰਘ ਮਾਨ)- ਸੂਬੇ 'ਚ ਵੱਧ ਰਹੇ ਸੜਕ ਹਾਦਸਿਆਂ 'ਚ ਕਈ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਜਿਸ ਨੂੰ ਬਚਾਉਣ ਦੇ ਲਈ ਟਰੈਫ਼ਿਕ ਏ.ਡੀ.ਜੀ.ਪੀ. ਐੱਸ.ਐੱਸ. ਚੌਹਾਨ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਮੁਤਾਬਿਕ...
ਆਈ.ਪੀ.ਐੱਸ ਅਹੁਦੇ ਦੇ ਤਿੰਨ ਅਧਿਕਾਰੀ ਪਦ ਉੱਨਤ ਹੋ ਕੇ ਬਣੇ ਡੀ.ਜੀ.ਪੀ
. . .  38 minutes ago
ਚੰਡੀਗੜ੍ਹ, 17 ਜੁਲਾਈ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਰਾਜਪਾਲ ਵੱਲੋਂ ਅੱਜ ਹੁਕਮ ਜਾਰੀ ਕਰ ਕੇ ਸਾਲ 1988 ਬੈਚ ਦੇ ਤਿੰਨ ਆਈ.ਪੀ.ਐੱਸ ਅਹੁਦੇ ਦੇ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਡੀ.ਜੀ.ਪੀ. ਬਣਾਇਆ ਗਿਆ ਹੈ। ਜਿਨ੍ਹਾਂ ਦੇ ਨਾਂਅ ਪ੍ਰਬੋਧ ਕੁਮਾਰ, ਰੋਹਿਤ ....
ਕੁਮਾਰਸਵਾਮੀ ਵੱਲੋਂ ਕਾਂਗਰਸੀ ਵਿਧਾਇਕਾਂ ਦੇ ਨਾਲ ਬੈਠਕ
. . .  about 1 hour ago
ਬੈਂਗਲੁਰੂ, 17 ਜੁਲਾਈ- ਸੁਪਰੀਮ ਕੋਰਟ ਵੱਲੋਂ ਬਾਗ਼ੀ ਵਿਧਾਇਕਾਂ ਦੀ ਪਟੀਸ਼ਨ 'ਤੇ ਫ਼ੈਸਲਾ ਸੁਣਾਏ ਜਾਣ ਤੋਂ ਬਾਅਦ ਬੈਂਗਲੁਰੂ 'ਚ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਬੈਂਗਲੁਰੂ 'ਚ ਕਾਂਗਰਸੀ ਵਿਧਾਇਕਾਂ ਦੇ ਨਾਲ ਬੈਠਕ ਕਰ ਰਹੇ...
ਸੰਵਿਧਾਨ, ਅਦਾਲਤ ਅਤੇ ਲੋਕਪਾਲ ਨੂੰ ਧਿਆਨ 'ਚ ਰੱਖਦੇ ਹੋਏ ਲਿਆ ਜਾਵੇਗਾ ਫ਼ੈਸਲਾ- ਕਰਨਾਟਕ ਦੇ ਸਪੀਕਰ
. . .  about 1 hour ago
ਨਵੀਂ ਦਿੱਲੀ, 17 ਜੁਲਾਈ- ਕਰਨਾਟਕ ਸੰਕਟ ਨੂੰ ਲੈ ਕੇ 15 ਬਾਗ਼ੀ ਵਿਧਾਇਕਾਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਫ਼ੈਸਲਾ ਸੁਣਾਉਂਦੇ ਹੋਏ ਸਪੀਕਰ ਨੂੰ ਵਿਧਾਇਕਾਂ ਦੇ ਅਸਤੀਫ਼ਿਆਂ 'ਤੇ ਫ਼ੈਸਲਾ ਲੈਣ ਲਈ ਕਿਹਾ ਹੈ। ਸੁਪਰੀਮ ਕੋਰਟ ਦੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ...
ਜੈਤੋ ਵਿਖੇ ਪੰਡਿਤ ਜਵਾਹਰ ਲਾਲ ਨਹਿਰੂ ਦੀ ਯਾਦਗਾਰ ਵਾਲੀ ਜੇਲ੍ਹ ਦੀ ਕੋਠੜੀ ਦੀ ਡਿੱਗੀ ਛੱਤ
. . .  about 1 hour ago
ਜੈਤੋ, 17 ਜੁਲਾਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਦੋ ਦਿਨ ਲਗਾਤਾਰ ਪਏ ਰਹੇ ਮੀਂਹ ਨੇ ਜੈਤੋ ਵਿਖੇ ਸਥਿਤ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਯਾਦਗਾਰ ਵਾਲੀ ਜੇਲ੍ਹ ਦੀ ਕੋਠੜੀ ਦੀ ਛੱਤ ਡਿੱਗ ਗਈ ਹੈ ਅਤੇ ਦੂਜੀ ਬਿਲਡਿੰਗ ਦਾ ਹਿੱਸਾ ਵੀ ਕਿਸੇ ਸਮੇਂ ...
ਆਵਾਰਾ ਸਾਨ੍ਹ ਨਾਲ ਟਕਰਾਉਣ ਕਾਰਨ ਸੜਕ 'ਤੇ ਪਲਟਿਆ ਵਾਹਨ, ਵਾਲ-ਵਾਲ ਬਚਿਆ ਚਾਲਕ
. . .  about 1 hour ago
ਮੋਗਾ, 17 ਜੁਲਾਈ- ਮੋਗਾ ਦੇ ਕੋਟਕਪੂਰਾ ਬਾਈਪਾਸ 'ਤੇ ਅੱਜ ਤੜਕੇ ਟਾਟਾ 407 ਦੀ ਆਵਾਰਾ ਸਾਨ੍ਹ ਨਾਲ ਟੱਕਰ ਹੋ ਗਈ। ਇਸ ਹਾਦਸੇ 'ਚ ਸਾਨ੍ਹ ਦੀ ਮੌਤ ਹੋ ਗਈ ਅਤੇ ਵਾਹਨ ਚਾਲਕ ਵਾਲ-ਵਾਲ ਬਚ ਗਿਆ। ਹਾਲਾਂਕਿ ਟੱਕਰ 'ਚ ਟਾਟਾ 407 ਸੜਕ 'ਤੇ ਪਲਟ ਕੇ ਬੁਰੀ ....
ਡਰੇਨ 'ਚ ਪਾਣੀ ਜ਼ਿਆਦਾ ਆਉਣ ਕਾਰਨ ਦਰਜਨਾਂ ਏਕੜ ਫ਼ਸਲ ਹੋਈ ਤਬਾਹ
. . .  about 1 hour ago
ਭਗਤਾ ਭਾਈਕਾ, 17 ਜੁਲਾਈ (ਸੁਖਪਾਲ ਸਿੰਘ ਸੋਨੀ)- ਪਿਛਲੇ ਦੋ ਦਿਨ ਤੋ ਹੋ ਰਹੀ ਬਰਸਾਤ ਕਾਰਨ ਬਠਿੰਡਾ ਜ਼ਿਲ੍ਹੇ ਦੇ ਪਿੰਡ ਨਿਓੁਰ ਵਿਖੇ ਡਰੇਨ 'ਚ ਪਾਣੀ ਵਧੇਰੇ ਆਉਣ ਕਾਰਨ ਪਾਣੀ ਖੇਤਾਂ 'ਚ ਵੜ ਗਿਆ। ਡਰੇਨ ਦੇ ਪਾਣੀ ਨਾਲ ਤਕਰੀਬਨ ਦਰਜਨਾਂ ਏਕੜ ਫ਼ਸਲ ...
ਮੁੰਬਈ ਹਮਲੇ ਦਾ ਮਾਸਟਰਮਾਈਂਡ ਹਾਫ਼ਿਜ਼ ਸਈਦ ਗ੍ਰਿਫ਼ਤਾਰ
. . .  59 minutes ago
ਇਸਲਾਮਾਬਾਦ, 17 ਜੁਲਾਈ- ਲਾਹੌਰ ਤੋਂ ਗੁੱਜਰਾਂਵਾਲਾ ਜਾ ਰਹੇ ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫ਼ਿਜ਼ ਸਈਦ ਨੂੰ ਪਾਕਿਸਤਾਨ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਾਕਿਸਤਾਨੀ ਮੀਡੀਆ ਅਨੁਸਾਰ, ਹਾਫ਼ਿਜ਼ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਨਿਆਇਕ ਹਿਰਾਸਤ 'ਚ ...
ਮੁੰਬਈ ਹਮਲੇ ਦਾ ਮਾਸਟਰਮਾਈਂਡ ਹਾਫ਼ਿਜ਼ ਸਈਦ ਗ੍ਰਿਫ਼ਤਾਰ
. . .  about 2 hours ago
ਮੁੰਬਈ ਹਮਲੇ ਦਾ ਮਾਸਟਰਮਾਈਂਡ ਹਾਫ਼ਿਜ਼ ਸਈਦ ਗ੍ਰਿਫ਼ਤਾਰ........................
ਪੇਸ਼ੀ ਲਈ ਪਟਿਆਲਾ ਦੀ ਮਾਨਯੋਗ ਅਦਾਲਤ ਪਹੁੰਚੇ ਬ੍ਰਹਮ ਮਹਿੰਦਰਾ
. . .  about 2 hours ago
ਪਟਿਆਲਾ, 17 ਜੁਲਾਈ(ਅਮਨਦੀਪ ਸਿੰਘ)- ਸਿਮਰਨਜੀਤ ਸਿੰਘ ਬੈਂਸ 'ਤੇ ਪੰਜਾਬ ਦੇ ਕੈਬਿਨੇਟ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਕੀਤੇ ਮਾਣਹਾਨੀ ਦੇ ਮੁਕੱਦਮੇ ਨੂੰ ਲੈ ਖ਼ੁਦ ਮਹਿੰਦਰਾ ਅੱਜ ਪਟਿਆਲਾ ਦੀ ਮਾਨਯੋਗ ਅਦਾਲਤ 'ਚ ਪੇਸ਼ੀ ਲਈ ....
ਨਸ਼ੀਲੀਆਂ ਗੋਲੀਆਂ ਸਮੇਤ ਇੱਕ ਆਦਮੀ ਤੇ ਦੋ ਔਰਤਾਂ ਗ੍ਰਿਫ਼ਤਾਰ
. . .  about 1 hour ago
ਨਾਭਾ, 17 ਜੁਲਾਈ (ਕਰਮਜੀਤ ਸਿੰਘ)- ਥਾਣਾ ਸਦਰ ਨਾਭਾ ਅਧੀਨ ਪੈਂਦੀ ਗਲਵੱਟੀ ਚੌਂਕੀ ਦੇ ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਨੇ ਪ੍ਰੇਮ ਸਿੰਘ ਵਾਸੀ ਪਿੰਡ ਰੋਹਟੀ ਛੰਨਾ ਥਾਣਾ ਸਦਰ ਨਾਭਾ ਨੂੰ ਨੇੜਲੇ ਪਿੰਡ ਸੁਖੇਵਾਲ ਨੇਂੜਿਓਂ 436 ਖੁੱਲ੍ਹੀਆਂ ਗੋਲੀਆਂ ਸਮੇਤ ਕਾਬੂ ਕੀਤਾ....
ਪਾਣੀ ਦੀ ਨਿਕਾਸੀ ਕਰਨ ਤੋਂ ਪਹਿਲਾਂ ਹੀ ਨਿਕਾਸੀ ਨਾਲਾ ਧੜੰਮ
. . .  about 2 hours ago
ਸੰਗਰੂਰ, 17 ਜੁਲਾਈ (ਧੀਰਜ ਪਸ਼ੋਰੀਆ)- ਸੰਗਰੂਰ-ਲੁਧਿਆਣਾ ਰਾਜ ਮਾਰਗ ਨੂੰ ਸਿਵਲ ਹਸਪਤਾਲ ਸੰਗਰੂਰ ਦੇ ਨੇੜਿਓਂ ਚਹੁੰ ਮਾਰਗੀ ਕੀਤੇ ਜਾਣ ਦੇ ਨਿਰਮਾਣ ਕਾਰਜਾਂ ਦੇ ਚੱਲਦਿਆਂ ਸੜਕ ਦੇ ਨਲ-ਨਾਲ ਬਣਾਇਆ ਨਿਕਾਸੀ ਨਾਲਾ ਪਾਣੀ ਦਾ ਨਿਕਾਸ ਕਰਨ ਤੋਂ ...
ਬੰਗਾ : ਸੜਕ ਹਾਦਸੇ 'ਚ ਇੱਕ ਨੌਜਵਾਨ ਦੀ ਮੌਤ, ਇੱਕ ਜ਼ਖ਼ਮੀ
. . .  about 2 hours ago
ਬੰਗਾ, 17 ਜੁਲਾਈ (ਜਸਬੀਰ ਸਿੰਘ ਨੂਰਪੁਰ)- ਪਿੰਡ ਗੁਣਾਚੌਰ ਨੇੜੇ ਅੱਜ ਸਕੂਟਰ ਦੇ ਗਾਂ ਨਾਲ ਟਕਰਾਅ ਜਾਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਜ਼ਖ਼ਮੀ ਹੋ ਗਿਆ। ਮ੍ਰਿਤਕ ਨੌਜਵਾਨ ਦੀ ਪਹਿਚਾਣ 35 ਸਾਲਾ ਪਰਮਜੀਤ ਕੁਮਾਰ ਪੁੱਤਰ ਗੁਰਮੇਜ...
ਸਟਰਾਮ ਵਾਟਰ ਕਲੈਕਸ਼ਨ 'ਚ ਡਿੱਗਣ ਕਾਰਨ ਵਿਅਕਤੀ ਦੀ ਮੌਤ
. . .  about 3 hours ago
ਡੇਰਾਬੱਸੀ, 17 ਜੁਲਾਈ (ਸ਼ਾਮ ਸਿੰਘ ਸੰਧੂ)- ਨਗਰ ਕੌਂਸਲ ਡੇਰਾਬਸੀ ਵਲੋਂ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ 'ਤੇ ਬਣਾਏ ਸਟਰਾਮ ਵਾਟਰ ਕਲੈਕਸ਼ਨ ਸੈਂਟਰ 'ਚ ਡਿੱਗ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਵਰਿੰਦਰ ਕੁਮਾਰ ਵਾਸੀ ਡੇਰਾਬਸੀ...
ਦੂਜੀ ਰਾਤ ਪਏ ਭਾਰੀ ਮੀਂਹ ਨੇ ਸ੍ਰੀ ਮੁਕਤਸਰ ਸਾਹਿਬ 'ਚ ਡੋਬੀਆਂ ਫ਼ਸਲਾਂ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 17 ਜੁਲਾਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਇਲਾਕੇ 'ਚ ਦੂਜੀ ਰਾਤ ਲਗਾਤਾਰ ਪਏ ਭਾਰੀ ਮੀਂਹ ਕਾਰਨ ਹੜ੍ਹਾਂ ਵਰਗੀ ਸਥਿਤੀ ਪੈਦਾ ਹੋ ਗਈ ਹੈ। ਇਸ ਖੇਤਰ ਦੇ ਪਿੰਡਾਂ ਸੰਗੂਧੌਣ, ਉਦੇਕਰਨ, ਚੜ੍ਹੇਵਣ, ਡੋਹਕ ਆਦਿ 'ਚ ਪਾਣੀ ਆਉਣ...
550 ਸਾਲਾ ਪ੍ਰਕਾਸ਼ ਪੁਰਬ ਸੰਬੰਧੀ ਭਾਈ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਹੋ ਰਹੀ ਹੈ ਵਿਸ਼ੇਸ਼ ਬੈਠਕ
. . .  about 3 hours ago
ਕਰਨਾਟਕ ਸੰਕਟ : ਬਾਗ਼ੀ ਵਿਧਾਇਕਾਂ 'ਤੇ ਅਸਤੀਫ਼ਿਆਂ 'ਤੇ ਸਪੀਕਰ ਲੈਣ ਫ਼ੈਸਲਾ- ਸੁਪਰੀਮ ਕੋਰਟ
. . .  about 3 hours ago
ਸੁਪਰੀਮ ਕੋਰਟ ਨੇ ਕਿਹਾ- ਬਾਗ਼ੀ ਵਿਧਾਇਕਾਂ ਕੋਲ ਬਹੁਮਤ ਪ੍ਰੀਖਣ 'ਚ ਹਿੱਸਾ ਲੈਣ ਜਾਂ ਨਾ ਲੈਣ ਦਾ ਬਦਲ ਹੈ
. . .  about 4 hours ago
ਕਰਨਾਟਕ ਦੇ ਬਾਗ਼ੀ ਵਿਧਾਇਕਾਂ 'ਤੇ ਮਾਮਲੇ 'ਤੇ ਚੀਫ਼ ਜਸਟਿਸ ਨੇ ਕਿਹਾ- ਮਾਮਲੇ 'ਚ ਸੰਵਿਧਾਨਕ ਸੰਤੁਲਨ ਬਣਾਉਣਾ ਜ਼ਰੂਰੀ
. . .  about 4 hours ago
ਕਰਨਾਟਕ ਸੰਕਟ : ਸੁਪਰੀਮ ਕੋਰਟ ਨੇ ਕਿਹਾ- ਵਿਧਾਇਕਾਂ ਦੇ ਅਸਤੀਫ਼ਿਆਂ 'ਤੇ ਫ਼ੈਸਲਾ ਲੈਣ ਸਪੀਕਰ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 11 ਹਾੜ ਸੰਮਤ 551
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

ਰਾਸ਼ਟਰਪਤੀ ਦੇ ਭਾਸ਼ਨ 'ਤੇ ਬਹਿਸ ਦੌਰਾਨ ਮਰਯਾਦਾ ਭੁੱਲੀ ਸੱਤਾ ਤੇ ਵਿਰੋਧੀ ਧਿਰ

* ਅਧੀਰ ਰੰਜਨ ਨੇ ਗੰਦੀ ਨਾਲੀ ਨਾਲ ਕੀਤੀ ਪ੍ਰਧਾਨ ਮੰਤਰੀ ਦੀ ਤੁਲਨਾ * ਆਤਮ ਪੜਚੋਲ ਕਰੇ ਕਾਂਗਰਸ-ਭਾਜਪਾ

ਉਪਮਾ ਡਾਗਾ ਪਾਰਥ ਨਵੀਂ ਦਿੱਲੀ, 24 ਜੂਨ -ਲੋਕ ਸਭਾ 'ਚ ਰਾਸ਼ਟਰਪਤੀ ਦੇ ਭਾਸ਼ਨ 'ਤੇ ਚਰਚਾ ਕਰਦਿਆਂ ਸੱਤਾ ਅਤੇ ਵਿਰੋਧੀ ਧਿਰਾਂ ਨੇ ਇਕ-ਦੂਜੇ 'ਤੇ ਜੰਮ ਕੇ ਸ਼ਬਦੀ ਤੀਰ ਚਲਾਏ। ਬਹਿਸ ਦੌਰਾਨ ਕਈ ਵਾਰ ਸ਼ਬਦਾਵਲੀ ਦੇ ਹੇਠਲੇ ਪੱਧਰ 'ਤੇ ਪਹੁੰਚਦਿਆਂ ਦੋਵਾਂ ਧਿਰਾਂ ਨੇ ਅਜਿਹੇ ...

ਪੂਰੀ ਖ਼ਬਰ »

ਬਿੱਟੂ ਹੱਤਿਆ ਮਾਮਲੇ ਲਈ ਸਰਕਾਰ ਵਲੋਂ ਵਿਸ਼ੇਸ਼ ਜਾਂਚ ਟੀਮ ਦਾ ਗਠਨ

ਕੋਟਕਪੂਰਾ ਵਿਖੇ ਕੀਤਾ ਅੰਤਿਮ ਸੰਸਕਾਰ

ਕੋਟਕਪੂਰਾ (ਫ਼ਰੀਦਕੋਟ), 24 ਜੂਨ (ਜਸਵੰਤ ਸਿੰਘ ਪੁਰਬਾ, ਮੇਘਰਾਜ, ਮੋਹਰ ਗਿੱਲ)-ਡੇਰਾ ਸੱਚਾ ਸੌਦਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਪ੍ਰਮੁੱਖ ਆਗੂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਦੋਸ਼ਾਂ ਤਹਿਤ ਨਾਭਾ ਜੇਲ੍ਹ 'ਚ ਬੰਦ ਡੇਰਾ ਪ੍ਰੇਮੀ ਮਹਿੰਦਰਪਾਲ ...

ਪੂਰੀ ਖ਼ਬਰ »

ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਵਿਰਲ ਅਚਾਰੀਆ ਵਲੋਂ ਅਸਤੀਫ਼ਾ

ਨਵੀਂ ਦਿੱਲੀ, 24 ਜੂਨ (ਏਜੰਸੀ)-ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਡਿਪਟੀ ਗਵਰਨਰ ਵਿਰਲ ਅਚਾਰੀਆ ਨੇ ਆਪਣੇ 3 ਸਾਲ ਦੇ ਕਾਰਜਕਾਲ ਦੇ ਪੂਰਾ ਹੋਣ ਤੋਂ 6 ਮਹੀਨੇ ਪਹਿਲਾਂ ਹੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਉਹ ਹੁਣ 23 ਜੁਲਾਈ, 2019 ਤੋਂ ਬਾਅਦ ਆਪਣੀਆਂ ਸੇਵਾਵਾਂ ...

ਪੂਰੀ ਖ਼ਬਰ »

ਫ਼ੌਜੀ ਹਸਪਤਾਲ 'ਚ ਧਮਾਕਾ-ਮਸੂਦ ਅਜ਼ਹਰ ਦੇ ਜ਼ਖ਼ਮੀ ਹੋਣ ਦੀ ਸੰਭਾਵਨਾ

ਪਹਿਲਾਂ ਹੀ ਇਲਾਜ ਅਧੀਨ ਸੀ

ਅੰਮ੍ਰਿਤਸਰ, 24 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਰਾਵਲਪਿੰਡੀ ਵਿਖੇ ਮਿਲਟਰੀ (ਫ਼ੌਜੀ) ਹਸਪਤਾਲ 'ਚ ਹੋਏ ਧਮਾਕੇ ਦੌਰਾਨ ਜੈਸ਼-ਏ-ਮੁਹੰਮਦ ਦੇ ਆਗੂ ਮੌਲਾਨਾ ਮਸੂਦ ਅਜ਼ਹਰ ਦੇ ਗੰਭੀਰ ਰੂਪ 'ਚ ਜ਼ਖ਼ਮੀ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਹਮਲੇ 'ਚ ਲਗਪਗ 16 ਲੋਕ ...

ਪੂਰੀ ਖ਼ਬਰ »

ਡੈਮਾਂ 'ਚ ਜ਼ਿਆਦਾ ਪਾਣੀ ਨਾਲ ਪਾਵਰਕਾਮ ਨੂੰ ਹੋ ਰਿਹਾ ਕਰੋੜਾਂ ਦਾ ਫਾਇਦਾ

ਜਲੰਧਰ, 24 ਜੂਨ (ਸ਼ਿਵ ਸ਼ਰਮਾ)- ਇਸ ਸਾਲ ਡੈਮਾਂ 'ਚ ਵਧੇ ਹੋਏ ਪਾਣੀ ਦੇ ਪੱਧਰ ਨਾਲ ਪਾਵਰਕਾਮ ਨੂੰ ਰੋਜ਼ਾਨਾ ਕਰੋੜਾਂ ਦਾ ਫ਼ਾਇਦਾ ਹੋ ਰਿਹਾ ਹੈ ਤੇ ਹਰ ਮਹੀਨੇ 55 ਕਰੋੜ ਤੋਂ ਲੈ ਕੇ 60 ਕਰੋੜ ਦੀ ਲਾਗਤ ਦਾ ਜ਼ਿਆਦਾ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ। ਪਿਛਲੇ ਸਾਲ ਡੈਮਾਂ ਤੋਂ 600 ...

ਪੂਰੀ ਖ਼ਬਰ »

ਐਨ.ਆਈ.ਏ. ਦੀ ਮਜ਼ਬੂਤੀ ਲਈ ਦੋ ਕਾਨੂੰਨਾਂ 'ਚ ਸੋਧ ਨੂੰ ਪ੍ਰਵਾਨਗੀ

ਨਵੀਂ ਦਿੱਲੀ, 24 ਜੂਨ (ਏਜੰਸੀ)- ਕੇਂਦਰੀ ਕੈਬਨਿਟ ਨੇ ਦੇਸ਼ ਤੇ ਦੇਸ਼ ਤੋਂ ਬਾਹਰ ਅੱਤਵਾਦੀ ਮਾਮਲਿਆਂ ਦੀ ਜਾਂਚ ਲਈ ਐਨ.ਆਈ.ਏ. ਨੂੰ ਹੋਰ ਮਜ਼ਬੂਤ ਬਣਾਉਣ ਲਈ ਦੋ ਕਾਨੂੰਨਾਂ 'ਚ ਸੋਧ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਸਬੰਧੀ ਸੂਤਰਾਂ ਨੇ ਦੱਸਿਆ ਕਿ ਰਾਸ਼ਟਰੀ ਜਾਂਚ ...

ਪੂਰੀ ਖ਼ਬਰ »

ਬਾਲਾਕੋਟ ਹਮਲੇ ਤੋਂ ਬਾਅਦ ਭਾਰਤੀ ਹਵਾਈ ਖੇਤਰ 'ਚ ਦਾਖ਼ਲ ਨਹੀਂ ਹੋ ਸਕਿਆ ਪਾਕਿ-ਧਨੋਆ

.ਹਵਾਈ ਫ਼ੌਜ ਵਲੋਂ ਕਾਰਗਿਲ ਜੰਗ ਦੇ 20 ਸਾਲ ਪੂਰੇ ਹੋਣ 'ਤੇ ਸਮਾਗਮ

ਗਵਾਲੀਅਰ, 24 ਜੂਨ (ਏਜੰਸੀ)-ਕਾਰਗਿਲ ਜੰਗ ਦੇ 20 ਸਾਲ ਪੂਰੇ ਹੋਣ ਦੇ ਸਬੰਧ 'ਚ ਹਵਾਈ ਫੌਜ ਵਲੋਂ ਕਰਵਾਏ ਸਮਾਗਮ 'ਚ ਸ਼ਿਰਕਤ ਕਰਨ ਮੌਕੇ ਭਾਰਤੀ ਹਵਾਈ ਫੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ ਬੀ.ਐਸ. ਧਨੋਆ ਨੇ ਕਿਹਾ ਕਿ ਫਰਵਰੀ 'ਚ ਭਾਰਤੀ ਹਵਾਈ ਫੌਜ ਵਲੋਂ ਪਾਕਿਸਤਾਨ ਦੇ ਬਾਲਾਕੋਟ 'ਚ ...

ਪੂਰੀ ਖ਼ਬਰ »

ਪੇਸ਼ੀ 'ਤੇ ਲਿਜਾ ਰਹੇ ਨਸ਼ਾ ਤਸਕਰ ਨੂੰ ਸਾਥੀ ਪੁਲਿਸ ਹਿਰਾਸਤ 'ਚੋਂ ਲੈ ਕੇ ਫ਼ਰਾਰ

ਏ.ਐੱਸ.ਆਈ. ਤੇ ਹਵਾਲਦਾਰ ਗ੍ਰਿਫ਼ਤਾਰ

ਤਰਨ ਤਾਰਨ, 24 ਜੂਨ (ਹਰਿੰਦਰ ਸਿੰਘ)-ਤਰਨ ਤਾਰਨ ਦੇ ਥਾਣਾ ਸਰਹਾਲੀ ਦੇ ਅਧੀਨ ਪੈਂਦੇ ਪਿੰਡ ਖਾਰਾ ਵਿਖੇ ਕਾਰ ਸਵਾਰ ਕੁਝ ਵਿਅਕਤੀ ਇਕ ਢਾਬੇ ਤੋਂ ਨਸ਼ਾ ਤਸਕਰ ਨੂੰ ਪੁਲਿਸ ਹਿਰਾਸਤ 'ਚੋਂ ਛੁਡਵਾ ਕੇ ਆਪਣੀ ਗੱਡੀ 'ਚ ਫ਼ਰਾਰ ਹੋਣ 'ਚ ਕਾਮਯਾਬ ਹੋ ਗਏ। ਇਹ ਨਸ਼ਾ ਤਸਕਰ ਲੁਧਿਆਣਾ ...

ਪੂਰੀ ਖ਼ਬਰ »

ਝਾਰਖੰਡ 'ਚ ਭੀੜ ਨੇ ਮੁਸਲਮਾਨ ਨੌਜਵਾਨ ਨੂੰ ਕੁੱਟ-ਕੁੱਟ ਮਾਰਿਆ

* ਮੁੱਖ ਦੋਸ਼ੀ ਸਣੇ 11 ਗ੍ਰਿਫ਼ਤਾਰ * ਐਸ.ਆਈ.ਟੀ. ਗਠਿਤ

ਸਰਾਏਕੇਲਾ-ਖਰਸਾਵਨ (ਝਾਰਖੰਡ), 24 ਜੂਨ (ਏਜੰਸੀ)-ਬੀਤੇ ਹਫ਼ਤੇ ਝਾਰਖੰਡ ਦੇ ਸਰਾਏਕੇਲਾ ਜ਼ਿਲ੍ਹੇ 'ਚ ਇਕ ਮੁਸਲਮਾਨ ਨੌਜਵਾਨ ਨੂੰ ਮੋਟਰਸਾਈਕਲ ਚੋਰੀ ਕਰਨ ਦੇ ਇਲਜ਼ਾਮ 'ਚ ਭੀੜ ਵਲੋਂ ਦਰੱਖਤ ਨਾਲ ਬੰਨ੍ਹ ਕੇ ਕੁੱਟਮਾਰ ਕਰਨ ਅਤੇ 'ਜੈ ਸ੍ਰੀਰਾਮ' ਦੇ ਨਾਅਰੇ ਲਗਾਉਣ ਲਈ ਮਜਬੂਰ ...

ਪੂਰੀ ਖ਼ਬਰ »

ਪਾਕਿ 'ਚ ਸਿੰਧ ਨਦੀ 'ਚ ਵਾਹਨ ਡਿਗਣ ਨਾਲ 14 ਮੌਤਾਂ

ਅੰਮ੍ਰਿਤਸਰ, 24 ਜੂਨ (ਸੁਰਿੰਦਰ ਕੋਛੜ)-ਉੱਤਰ-ਪੱਛਮੀ ਪਾਕਿਸਤਾਨ 'ਚ ਪਹਾੜੀ ਸੜਕ 'ਤੇ ਇਕ ਵਾਹਨ ਦੇ ਸਿੰਧ ਨਦੀ 'ਚ ਡਿਗਣ ਕਾਰਨ ਉਸ 'ਚ ਯਾਤਰਾ ਕਰ ਰਹੇ ਘੱਟੋ-ਘੱਟ 14 ਲੋਕ ਡੁੱਬ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸੂਬਾ ਖ਼ੈਬਰ ਪਖਤੂਨਖਵਾ ਦੇ ਕੋਲਈ ਪਲਾਸ ਕੋਹਿਸਤਾਨ ...

ਪੂਰੀ ਖ਼ਬਰ »

ਸਮੇਂ ਦਾ ਹਾਣੀ ਨਹੀਂ ਬਣ ਸਕਿਆ ਬਿਜਲੀ ਵਿਭਾਗ

* ਵਾਧੂ ਹੋਣ ਦੇ ਬਾਵਜੂਦ ਬਿਜਲੀ ਸੰਕਟ ਬਰਕਰਾਰ * ਫ਼ੰਡਾਂ, ਮੁਲਾਜ਼ਮਾਂ ਦੀ ਘਾਟ ਤੇ ਕੰਡਮ ਉਪਕਰਨ

ਜਸਵਿੰਦਰ ਸਿੰਘ ਸੰਧੂ ਫ਼ਿਰੋਜ਼ਪੁਰ, 24 ਜੂਨ - ਡੈਮ ਪਾਣੀ ਨਾਲ ਨੱਕੋ-ਨੱਕ ਭਰੇ ਹੋਣ ਕਰਕੇ ਥਰਮਲ ਪਲਾਟ ਲੋੜੋਂ ਵੱਧ ਬਿਜਲੀ ਪੈਦਾ ਵੀ ਕਰ ਰਹੇ ਹਨ, ਫਿਰ ਵੀ ਖਪਤਕਾਰਾਂ ਸਿਰ ਬਿਜਲੀ ਸੰਕਟ ਛਾਇਆ ਰਹਿੰਦਾ ਹੈ, ਕਿਉਂਕਿ ਫ਼ੰਡਾਂ ਅਤੇ ਮੁਲਾਜ਼ਮਾਂ ਦੀ ਘਾਟ ਦੇ ਨਾਲ-ਨਾਲ ਉਮਰ ...

ਪੂਰੀ ਖ਼ਬਰ »

ਕਸ਼ਮੀਰ 'ਚ ਅਮਰਨਾਥ ਯਾਤਰਾ ਤੋਂ ਪਹਿਲਾਂ ਅੱਤਵਾਦ ਵਿਰੋਧੀ ਆਪ੍ਰੇਸ਼ਨਾਂ 'ਚ ਆਈ ਤੇਜ਼ੀ

ਪਿਛਲੇ 12 ਦਿਨਾਂ 'ਚ 11 ਅੱਤਵਾਦੀ ਹਲਾਕ, 10 ਜਵਾਨ ਸ਼ਹੀਦ

ਮਨਜੀਤ ਸਿੰਘ ਸ੍ਰੀਨਗਰ, 24 ਜੂਨ-ਅਮਰਨਾਥ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਸੁਰੱਖਿਆ ਬਲਾਂ ਨੇ ਦੱਖਣੀ ਕਸ਼ਮੀਰ 'ਚ ਅੱਤਵਾਦੀ ਸੰਗਠਨਾਂ 'ਤੇ ਦਬਾਅ ਬਣਾਉਣ ਲਈ ਤੇਜ਼ ਕੀਤੀ ਕਾਰਵਾਈ ਦੌਰਾਨ ਪਿਛਲੇ 12 ਦਿਨਾਂ 'ਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ , ਲਸ਼ਕਰ-ਏ-ਤਾਇਬਾ ਅਤੇ ...

ਪੂਰੀ ਖ਼ਬਰ »

ਚਮਕੀ ਬੁਖਾਰ

ਸੁਪਰੀਮ ਕੋਰਟ ਨੇ ਬਿਹਾਰ ਤੇ ਕੇਂਦਰ ਸਰਕਾਰ ਤੋਂ 7 ਦਿਨਾਂ 'ਚ ਜਵਾਬ ਮੰਗਿਆ

ਨਵੀਂ ਦਿੱਲੀ, 24 ਜੂਨ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਬਿਹਾਰ 'ਚ ਚਮਕੀ ਬੁਖਾਰ ਨਾਲ ਬੱਚਿਆਂ ਦੀ ਮੌਤ 'ਤੇ ਡੂੰਘੀ ਚਿੰਤਾ ਜ਼ਾਹਿਰ ਕਰਦਿਆਂ ਸੂਬਾ ਤੇ ਕੇਂਦਰ ਸਰਕਾਰਾਂ ਨੂੰ ਨੋਟਿਸ ਜਾਰੀ ਕੀਤੇ ਹਨ। ਸਰਬਉੱਚ ਅਦਾਲਤ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਬੱਚਿਆਂ ਦੀ ਮੌਤ ...

ਪੂਰੀ ਖ਼ਬਰ »

ਵਿਦੇਸ਼ ਮੰਤਰੀ ਐਸ. ਜੈਸ਼ੰਕਰ ਰਸਮੀ ਤੌਰ 'ਤੇ ਭਾਜਪਾ 'ਚ ਸ਼ਾਮਿਲ

ਨਵੀਂ ਦਿੱਲੀ, 24 ਜੂਨ (ਉਪਮਾ ਡਾਗਾ ਪਾਰਥ)-ਵਿਦੇਸ਼ ਸਕੱਤਰ ਤੋਂ ਵਿਦੇਸ਼ ਮੰਤਰੀ ਬਣੇ ਐਸ. ਜੈਸ਼ੰਕਰ ਅੱਜ ਰਸਮੀ ਤੌਰ 'ਤੇ ਭਾਜਪਾ 'ਚ ਸ਼ਾਮਿਲ ਹੋ ਗਏ ਹਨ। ਜੈਸ਼ੰਕਰ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ. ਪੀ. ਨੱਢਾ ਦੀ ਮੌਜੂਦਗੀ 'ਚ ਪਾਰਟੀ 'ਚ ਸ਼ਾਮਿਲ ਹੋਏ। ਇਸ ਮੌਕੇ ਪਾਰਟੀ ਦੇ ...

ਪੂਰੀ ਖ਼ਬਰ »

ਵਿਦੇਸ਼ 'ਚ ਭਾਰਤੀਆਂ ਦੇ 34 ਲੱਖ ਕਰੋੜ ਰੁਪਏ ਦਾ ਕਾਲਾ ਧਨ ਜਮ੍ਹਾਂ ਹੋਣ ਦਾ ਅਨੁਮਾਨ-ਰਿਪੋਰਟ

ਨਵੀਂ ਦਿੱਲੀ, 24 ਜੂਨ (ਏਜੰਸੀ)- ਭਾਰਤੀਆਂ ਨੇ 1980 ਤੋਂ ਲੈ ਕੇ ਸਾਲ 2010 ਵਿਚਕਾਰ 30 ਸਾਲ ਦੀ ਅਰਸੇ 'ਚ ਲਗਪਗ 17,25,300 ਕਰੋੜ ਰੁਪਏ ਤੋਂ ਲੈ ਕੇ 34,30,000 ਕਰੋੜ ਰੁਪਏ ਦੇ ਕਰੀਬ ਕਾਲਾ ਧਨ ਦੇਸ਼ ਦੇ ਬਾਹਰ ਭੇਜਿਆ। ਤਿੰਨ ਵੱਖ-ਵੱਖ ਦਿਗ਼ਜ਼ ਸੰਸਥਾਨਾਂ-ਐਨ.ਆਈ.ਪੀ.ਐਫ.ਪੀ., ਐਨ.ਸੀ.ਏ.ਆਈ.ਆਰ. ਤੇ ਐਨ.ਆਈ.ਐਫ਼.ਐਮ. ਨੇ ਆਪਣੇ ਅਧਿਐਨ 'ਚ ਇਹ ਜਾਣਕਾਰੀ ਦਿੱਤੀ ਹੈ। ਸੋਮਵਾਰ ਨੂੰ ਲੋਕ ਸਭਾ 'ਚ ਪੇਸ਼ ਫਾਈਨਾਂਸ 'ਤੇ ਸਟੈਂਡਿੰਗ ਕਮੇਟੀ ਦੀ ਇਕ ਰਿਪੋਰਟ ਮੁਤਾਬਿਕ ਤਿੰਨਾਂ ਸੰਸਥਾਨਾਂ ਨੇ ਆਪਣੇ ਅਧਿਐਨ 'ਚ ਪਾਇਆ ਹੈ ਕਿ ਜਿਸ ਖੇਤਰ 'ਚ ਸਭ ਤੋਂ ਜ਼ਿਆਦਾ ਕਾਲਾ ਧਨ ਪਾਇਆ ਗਿਆ ਹੈ ਉਨ੍ਹਾਂ 'ਚ ਰੀਅਲ ਅਸਟੇਟ, ਮਾਈਨਿੰਗ, ਫਾਰਮਾਸਯੁਟਿਕਲਸ, ਪਾਨ ਮਸਾਲਾ, ਗੁਟਖਾ, ਤੰਬਾਕੂ, ਬੂਲਿਅਨ, ਕਮਾਡਿਟੀ, ਫ਼ਿਲਮ ਤੇ ਸਿੱਖਿਆ ਹਨ। ਕਮੇਟੀ ਨੇ 'ਸਟੇਟਸ ਆਫ਼ ਅਣ-ਅਕਾਊਂਟੈਡ ਇਨਕਮ/ਵੈਲਥ ਬੋਥ ਇਨਸਾਈਡ ਐਂਡ ਆਊਟਸਾਈਟ ਦ ਕੰਟਰੀ-ਏ ਕ੍ਰਿਟਿਕਲ ਅਨਾਲਿਸਿਸ' ਨਾਂਅ ਦੀ ਰਿਪੋਰਟ 'ਚ ਕਿਹਾ ਹੈ ਕਿ ਕਾਲਾ ਧਨ ਪੈਦਾ ਹੋਣ ਜਾਂ ਇਕੱਠਾ ਹੋਣ ਨੂੰ ਲੈ ਕੇ ਕੋਈ ਭਰੋਸੇਯੋਗ ਅਨੁਮਾਨ ਨਹੀਂ ਹੈ ਤੇ ਨਾ ਹੀ ਇਸ ਤਰ੍ਹਾਂ ਦਾ ਅਨੁਮਾਨ ਜਤਾਉਣ ਲਈ ਕੋਈ ਠੀਕ ਤਰੀਕਾ ਹੈ। ਰਿਪੋਰਟ ਮੁਤਾਬਿਕ ਨੈਸ਼ਨਲ ਕੌਂਸਲ ਆਫ਼ ਅਪਲਾਈਡ ਇਕਨਾਮਿਕ ਰਿਸਰਚ (ਐਨ. ਸੀ. ਏ. ਆਈ. ਆਰ.) ਨੇ ਆਪਣੇ ਅਧਿਐਨ 'ਚ ਕਿਹਾ ਹੈ ਕਿ ਭਾਰਤ ਤੋਂ 1980 ਤੋਂ ਲੈ ਕੇ 2010 ਵਿਚਕਾਰ 26,88,000 ਲੱਖ ਕਰੋੜ ਤੋਂ ਲੈ ਕੇ 34,30,000 ਕਰੋੜ ਰੁਪਏ ਦਾ ਕਾਲਾ ਧਨ ਵਿਦੇਸ਼ ਭੇਜਿਆ ਗਿਆ। ਉੱਥੇ ਹੀ ਨੈਸ਼ਨਲ ਇੰਸਟੀਚਿਊਟ ਆਫ਼ ਫਾਈਨੈਂਸ਼ਲ ਮੈਨਜਮੈਂਟ (ਐਨ.ਆਈ.ਐਫ਼.ਐਮ.) ਨੇ ਕਿਹਾ ਹੈ ਕਿ ਅਰਥ ਵਿਵਸਥਾ 'ਚ ਸੁਧਾਰ (1990-2008) ਦੌਰਾਨ ਲਗਪਗ 15,15,300 ਕਰੋੜ ਰੁਪਏ (216.48 ਅਰਬ ਡਾਲਰ) ਦਾ ਕਾਲਾ ਧਨ ਭਾਰਤ ਤੋਂ ਵਿਦੇਸ਼ ਭੇਜਿਆ ਗਿਆ। ਨੈਸ਼ਨਲ ਇੰਸਟੀਚਿਊਟ ਆਫ਼ ਪਬਲਿਕ ਪਾਲਿਸੀ ਐਂਡ ਫਾਈਨਾਂਸ (ਐਨ.ਆਈ.ਪੀ.ਐਫ.ਪੀ.) ਨੇ ਕਿਹਾ ਕਿ 1997-2009 ਦੌਰਾਨ ਦੇਸ਼ ਦੇ ਸਾਰੇ ਘਰੇਲੂ ਉਤਪਾਦ (ਜੀ.ਡੀ.ਪੀ.) ਦਾ 0.2 ਫ਼ੀਸਦੀ ਤੋਂ ਲੈ ਕੇ 7.4 ਫ਼ੀਸਦੀ ਤੱਕ ਕਾਲਾ ਧਨ ਵਿਦੇਸ਼ ਭੇਜਿਆ ਗਿਆ।


ਖ਼ਬਰ ਸ਼ੇਅਰ ਕਰੋ

ਭਵਿੱਖ 'ਚ ਸਾਰੀਆਂ ਚੋਣਾਂ ਇਕੱਲਿਆਂ ਲੜੇਗੀ ਬਸਪਾ-ਮਾਇਆਵਤੀ

ਲਖਨਊ, 24 ਜੂਨ (ਏਜੰਸੀ)-ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੇ ਸਮਾਜਵਾਦੀ ਪਾਰਟੀ ਨਾਲੋਂ ਆਪਣਾ ਗੱਠਜੋੜ ਖ਼ਤਮ ਕਰਨ ਦੇ ਸੰਕੇਤ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਭਵਿੱਖ 'ਚ ਸਾਰੀਆਂ ਚੋਣਾਂ ਆਪਣੇ ਦਮ 'ਤੇ ਲੜੇਗੀ। ਮਾਇਆਵਤੀ ਨੇ ਇਹ ਐਲਾਨ ਪਾਰਟੀ ...

ਪੂਰੀ ਖ਼ਬਰ »

ਰਾਜਸਥਾਨ ਭਾਜਪਾ ਪ੍ਰਧਾਨ ਮਦਨ ਲਾਲ ਸੈਣੀ ਦਾ ਦਿਹਾਂਤ

ਜੈਪੁਰ, 24 ਜੂਨ (ਏਜੰਸੀ)- ਰਾਜਸਥਾਨ ਭਾਜਪਾ ਦੇ ਸੂਬਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਮਦਨ ਲਾਲ ਸੈਣੀ (75) ਦਾ ਅੱਜ ਸ਼ਾਮ ਦਿੱਲੀ ਦੇ ਏਮਜ਼ 'ਚ ਇਲਾਜ਼ ਦੌਰਾਨ ਦਿਹਾਂਤ ਹੋ ਗਿਆ, ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ। ਸੂਤਰਾਂ ਮੁਤਾਬਿਕ ਉਨ੍ਹਾਂ ਦੇ ਫੇਫੜਿਆਂ 'ਚ ਇਨਫੈਕਸ਼ਨ ਸੀ ...

ਪੂਰੀ ਖ਼ਬਰ »

ਟਰੰਪ ਨੇ ਈਰਾਨ 'ਤੇ ਸਖ਼ਤ ਪਾਬੰਦੀਆਂ ਵਾਲੇ ਆਦੇਸ਼ 'ਤੇ ਕੀਤੇ ਹਸਤਾਖ਼ਰ

ਵਾਸ਼ਿੰਗਟਨ, 24 ਜੂਨ (ਏਜੰਸੀ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ 'ਤੇ ਸਖ਼ਤ ਪਾਬੰਦੀਆਂ ਲਗਾਉਣ ਵਾਲੇ ਇਕ ਕਾਰਜਕਾਰੀ ਆਦੇਸ਼ 'ਤੇ ਹਸਤਾਖ਼ਰ ਕਰ ਦਿੱਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਬੰਦੀਆਂ ਨਾਲ ਈਰਾਨ ਦੇ ਸਰਵਉੱਚ ਨੇਤਾ ਅਤੇ ਹੋਰ ਅਧਿਕਾਰੀ ਅਮਰੀਕੀ ਖੇਤਰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX