ਤਾਜਾ ਖ਼ਬਰਾਂ


ਫ਼ਿਲਮੀ ਅਦਾਕਾਰ ਸੰਜੇ ਦੱਤ ਹਸਪਤਾਲ ਦਾਖਲ
. . .  1 day ago
ਮੁੰਬਈ, 8 ਅਗਸਤ - ਮਸ਼ਹੂਰ ਫ਼ਿਲਮੀ ਅਦਾਕਾਰ ਸੰਜੇ ਦੱਤ ਨੂੰ ਸਾਹ ਲੈਣ 'ਚ ਤਕਲੀਫ਼ ਦੇ ਚੱਲਦਿਆਂ ਮੁੰਬਈ ਦੇ ਲੀਲਾਵਤੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ ਪਰ ਡਾਕਟਰੀ ਨਿਰੀਖਣ ਲਈ ਉਨ੍ਹਾਂ ਨੂੰ ਕੁੱਝ ਸਮਾਂ ਹਸਪਤਾਲ...
ਜਲਾਲਾਬਾਦ 'ਚ (ਫ਼ਾਜ਼ਿਲਕਾ) ਕੋਰੋਨਾ ਦੇ 7 ਹੋਰ ਨਵੇਂ ਪਾਜ਼ੀਟਿਵ ਮਾਮਲੇ ਆਏ ਸਾਹਮਣੇ
. . .  1 day ago
ਜਲਾਲਾਬਾਦ 8 ਅਗਸਤ (ਪ੍ਰਦੀਪ ਕੁਮਾਰ) - ਜ਼ਿਲ੍ਹਾ ਫ਼ਾਜ਼ਿਲਕਾ ਦੇ ਜਲਾਲਾਬਾਦ ਵਿਚ 7 ਹੋਰ ਨਵੇਂ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚ 2 ਔਰਤਾਂ ਅਤੇ 5 ਮਰਦ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਸਿਹਤ ਵਿਭਾਗ...
ਸ਼ਾਹਕੋਟ (ਜਲੰਧਰ)'ਚ ਕੋਰੋਨਾ ਦਾ ਕਹਿਰ ਵਧਿਆ, ਨਵੇਂ 17 ਮਾਮਲੇ ਆਏ ਸਾਹਮਣੇ
. . .  1 day ago
ਸ਼ਾਹਕੋਟ, 8 ਅਗਸਤ (ਆਜ਼ਾਦ ਸਚਦੇਵਾ/ਸੁਖਦੀਪ ਸਿੰਘ) ਸ਼ਨੀਵਾਰ ਨੂੰ ਜ਼ਿਲ੍ਹਾ ਜਲੰਧਰ ਦੇ ਸਿਹਤ ਬਲਾਕ ਸ਼ਾਹਕੋਟ ਨਾਲ ਜੁੜੇ 17 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਐੱਸ.ਐੱਮ.ਓ. ਡਾ. ਅਮਰਦੀਪ ਸਿੰਘ ਦੁੱਗਲ ਅਤੇ ਬੀਈਈ ਚੰਦਨ ਮਿਸ਼ਰਾ...
ਭੁਲੱਥ (ਕਪੂਰਥਲਾ) ਸਬ ਡਵੀਜ਼ਨਲ ਹਸਪਤਾਲ 24 ਘੰਟੇ ਲਈ ਸੀਲ
. . .  1 day ago
ਭੁਲੱਥ, 8 ਅਗਸਤ (ਸੁਖਜਿੰਦਰ ਸਿੰਘ ਮੁਲਤਾਨੀ) - ਜ਼ਿਲ੍ਹਾ ਕਪੂਰਥਲਾ ਦਾ ਭੁਲੱਥ ਸਬ ਡਵੀਜ਼ਨਲ ਹਸਪਤਾਲ ਵਿਚ ਇੱਕ ਕਰਮਚਾਰੀ ਦੀ ਕੋਵਿਡ 19 ਰਿਪੋਰਟ ਪਾਜ਼ੀਟਿਵ ਆਉਣ ਕਰ ਕੇ ਹਸਪਤਾਲ 24 ਘੰਟੇ ਲਈ...
ਜੰਡਿਆਲਾ ਗੁਰੂ (ਅੰਮ੍ਰਿਤਸਰ) 'ਚ 5 ਮਾਮਲੇ ਕੋਰੋਨਾ ਪਾਜ਼ੀਟਿਵ
. . .  1 day ago
ਜੰਡਿਆਲਾ ਗੁਰੂ, 8 ਅਗਸਤ (ਰਣਜੀਤ ਸਿੰਘ ਜੋਸਨ) - ਜ਼ਿਲ੍ਹਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਸ਼ਹਿਰ ਵਿਖੇ ਅੱਜ 5 ਵਿਅਕਤੀਆਂ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਨ੍ਹਾਂ ਵਿਚੋਂ 4 ਪਾਜ਼ੀਟਿਵ ਮਰੀਜ਼ਾਂ ਨੂੰ ਡਾਕਟਰਾਂ ਦੀ ਟੀਮ ਵੱਲੋਂ ਐਂਬੂਲੈਂਸ ਰਾਹੀਂ ਅੰਮ੍ਰਿਤਸਰ ਵਿਖੇ ਭੇਜ...
ਰਾਜਪੁਰਾ (ਪਟਿਆਲਾ) 'ਚ ਕੋਰੋਨਾ ਦੇ 20 ਨਵੇਂ ਮਾਮਲੇ ਪਾਜ਼ੀਟਿਵ
. . .  1 day ago
ਰਾਜਪੁਰਾ, 8 ਅਗਸਤ (ਰਣਜੀਤ ਸਿੰਘ) - ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਰਾਜਪੁਰਾ ਵਿਖੇ ਅੱਜ 20 ਕੋਰੋਨਾ ਟੈਸਟ ਪਾਜ਼ੀਟਿਵ ਪਾਏ ਗਏ ਹਨ ।ਇਸ ਗੱਲ ਨੂੰ ਲੈ ਕੇ ਰਾਜਪੁਰਾ ਸ਼ਹਿਰ ਵਿਚ ਸਥਿਤੀ ਦਿਨੋਂ ਦਿਨ ਬਦਤਰ ਤੋਂ ਬਦਤਰ ਹੁੰਦੀ ਜਾ ਰਹੀ ਹੈ ।ਅੱਜ ਅਮਰੀਕ ਕਲੋਨੀ, ਦਸ਼ਮੇਸ਼...
ਭਾਰਤੀ ਕ੍ਰਿਕਟਰ ਯੁਜਵੇਂਦਰ ਚਹਲ ਨੇ ਕੀਤੀ ਮੰਗਣੀ
. . .  1 day ago
ਨਵੀਂ ਦਿੱਲੀ, 8 ਅਗਸਤ - ਭਾਰਤੀ ਟੀਮ ਦੇ ਲੈੱਗ ਸਪਿੰਨਰ ਯੁਜਵੇਂਦਰ ਚਹਲ ਨੇ ਆਈ.ਪੀ.ਐਲ. 13 ਦੀ ਸ਼ੁਰੂਆਤ ਤੋਂ ਪਹਿਲਾ ਮੰਗਣੀ ਕਰ ਲਈ ਹੈ। ਉਨ੍ਹਾਂ ਨੇ ਧਨਾਸ਼੍ਰੀ ਵਰਮਾ...
ਜ਼ਿਲ੍ਹਾ ਕਪੂਰਥਲਾ ਵਿਚ 25 ਵਿਅਕਤੀਆਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
. . .  1 day ago
ਕਪੂਰਥਲਾ, 8 ਅਗਸਤ (ਅਮਰਜੀਤ ਸਿੰਘ ਸਡਾਨਾ)-ਜ਼ਿਲ੍ਹਾ ਕਪੂਰਥਲਾ ਵਿਚ ਅੱਜ ਕੋਰੋਨਾ ਨਾਲ ਸਬੰਧਿਤ 25 ਮਾਮਲੇ ਨਵੇਂ ਸਾਹਮਣੇ ਆਏ ਹਨ। ਜਿਨ੍ਹਾਂ ਵਿਚੋਂ 7 ਫਗਵਾੜਾ ਦੇ, ਇਕ ਟਿੱਬਾ, 13 ਕਪੂਰਥਲਾ ਸ਼ਹਿਰ ਤੇ ਨੇੜਲੇ ਪਿੰਡਾਂ ਦੇ, 2 ਢਿਲਵਾਂ ਦੇ ਅਤੇ 2 ਮਾਮਲੇ...
ਲੁਧਿਆਣਾ 'ਚ ਨਿੱਤ ਕੋਰੋਨਾ ਧਮਾਕਾ- 314 ਮਾਮਲੇ ਆਏ ਸਾਹਮਣੇ, 10 ਮਰੀਜ਼ਾਂ ਦੀ ਮੌਤ
. . .  1 day ago
ਲੁਧਿਆਣਾ, 8 ਅਗਸਤ (ਸਲੇਮਪੁਰੀ) - ਲੁਧਿਆਣਾ ਵਿਚ ਕੋਰੋਨਾ ਵਾਇਰਸ ਦਾ ਕਹਿਰ ਨਿਰਵਿਘਨ ਜਾਰੀ ਹੈ ।ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਦੱਸਿਆ ਕਿ ਅੱਜ ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਵਿਚੋਂ 10 ਮਰੀਜ਼ਾਂ ਦੀ ਮੌਤ ਹੋ ਗਈ ਹੈ ਅਤੇ ਸਾਰੇ ਮ੍ਰਿਤਕ ਮਰੀਜ਼ ਲੁਧਿਆਣਾ ਨਾਲ ਸਬੰਧਿਤ...
ਸ਼ਹਿਰ ਨਾਭਾ ਵਿਚ 33 ਮਰੀਜ਼ ਆਏ ਕੋਰੋਨਾ ਪਾਜ਼ੀਟਿਵ
. . .  1 day ago
ਨਾਭਾ, 8 ਅਗਸਤ ( ਅਮਨਦੀਪ ਸਿੰਘ ਲਵਲੀ) ਸ਼ਹਿਰ ਨਾਭਾ ਵਿੱਚ ਕੋਰੋਨਾ ਮਹਾਮਾਰੀ ਨੂੰ ਲੈ ਪਾਜੀਟਿਵ ਮਰੀਜਾ ਦੀ ਗਿਣਤੀ ਦਿਨੋ ਦਿਨ ਵਧਦੀ ਜਾ ਰਹੀ ਹੈ। ਜਿਸ ਦੇ ਚਲਦਿਆ ਅੱਜ ਨਾਭਾ ਵਿੱਚ ਮੁੜ 33 ਦੇ ਕਰੀਬ ਕੋਰੋਨਾ ਮਰੀਜ਼ ਆਉਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਨਾਇਬ ਤਹਿਸੀਲਦਾਰ ਕਰਮਜੀਤ...
ਕੈਪਟਨ ਨੇ ਮਨਜੀਤ ਸਿੰਘ ਦੀ ਬਹਾਦਰੀ ਤੇ ਕੁਰਬਾਨੀ ਨੂੰ ਕੀਤਾ ਸਲਾਮ
. . .  1 day ago
ਚੰਡੀਗੜ੍ਹ, 8 ਅਗਸਤ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ 29 ਸਾਲਾ ਪੰਜਾਬੀ ਨੌਜਵਾਨ ਮਨਜੀਤ ਸਿੰਘ ਦੀ ਬਹਾਦਰੀ ਨੂੰ ਸਲਾਮ ਕੀਤਾ ਹੈ ਜਿਸ ਨੇ ਕੈਲੇਫੋਰਨੀਆ ਦੀ ਕਿੰਗਸ ਨਦੀ 'ਚ ਡੁੱਬ ਰਹੇ 3 ਬੱਚਿਆਂ ਦੀ ਜਾਨ ਬਚਾਈ ਪਰ ਆਪਣੀ ਜਾਨ ਗੁਆ ਬੈਠਾ। ਉਨ੍ਹਾਂ ਨੇ ਕਿਹਾ ਕਿ...
ਪਿੰਡ ਵਜੀਦਕੇ ਕਲਾਂ (ਬਰਨਾਲਾ) ਦੇ ਨੌਜਵਾਨ ਦੀ ਕੈਨੇਡਾ 'ਚ ਮੌਤ
. . .  1 day ago
ਮਹਿਲ ਕਲਾਂ, 8 ਅਗਸਤ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਵਜੀਦਕੇ ਕਲਾਂ ਨਾਲ ਸਬੰਧਤ 31 ਸਾਲਾ ਨੌਜਵਾਨ ਦੀ ਕੈਨੇਡਾ 'ਚ ਮੌਤ ਹੋਣ ਦਾ ਪਤਾ ਲੱਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਪਰਿਵਾਰ ਨਾਲ ਸਬੰਧਤ ਨੌਜਵਾਨ ਰਾਜਵੀਰ ਸਿੰਘ ਚੀਮਾ ਪੁੱਤਰ ਸੁਖਦੇਵ ਸਿੰਘ ਕਾਲਖ ਵਾਲੇ...
ਮਾਛੀਵਾੜਾ ਵਿਚ ਫਿਰ ਕੋਰੋਨਾ ਧਮਾਕਾ, 5 ਨਵੇਂ ਆਏ ਕੇਸਾਂ ਨਾਲ ਦਹਿਸ਼ਤ ਦਾ ਮਾਹੌਲ, ਕੰਨਟੇਨਮੈਂਟ ਜ਼ੋਨ ਐਲਾਨਿਆ
. . .  1 day ago
ਮਾਛੀਵਾੜਾ ਸਾਹਿਬ, 8 ਅਗਸਤ (ਮਨੋਜ ਕੁਮਾਰ) - ਅੱਜ ਇੱਕ ਵਾਰ ਫਿਰ ਵੱਖ ਵੱਖ ਥਾਵਾਂ ਤੋ ਆਏ ਕਰੋਨਾ ਦੇ ਨਵੇਂ 5 ਕੇਸਾਂ ਨੇ ਸ਼ਹਿਰ ਵਾਸੀਆ ਲਈ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਵਿੱਚ ਇੱਕ ਗੈਸ ਏਜੰਸੀ ਦਾ ਕਰਿੰਦਾ,ਧਾਗਾ ਮਿੱਲ ਦਾ ਵਰਕਰ,ਗੁਰਾਂ ਕਲੋਨੀ ਦੇ ਆੜੁਤੀ ਪਰਿਵਾਰ...
ਆਈ.ਟੀ. ਆਈ. ਇੰਪਲਾਈਜ ਐਸੋਸੀਏਸ਼ਨ ਪੰਜਾਬ ਵੱਲੋਂ 14 ਤੱਕ ਦੇ ਮੁਲਾਜਮ ਸੰਘਰਸ਼ ਚ ਸ਼ਾਮਲ ਹੋਣ ਦਾ ਫੈਸਲਾ
. . .  1 day ago
ਬੁਢਲਾਡਾ 8 ਅਗਸਤ (ਸਵਰਨ ਸਿੰਘ ਰਾਹੀ) ਆਈ. ਟੀ. ਆਈ. ਇੰਪਲਾਈਜ ਐਸੋਸੀਏਸ਼ਨ ਪੰਜਾਬ ਨੇ ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰ ਸ਼ਾਂਝਾ ਫਰੰਟ ਵਲੋਂ 14 ਅਗਸਤ ਤੱਕ ਕੀਤੇ ਜਾ ਰਹੇ ਮੁਲਾਜਮ ਹੱਕੀ ਸੰਘਰਸ਼ ਨੂੰ ਪੂਰਨ ਹਮਾਇਤ ਦੇਣ ਦਾ ਫੈਸਲਾ ਕੀਤਾ ਹੈ।ਇਸ...
ਮੋਗਾ 'ਚ ਕੋਰੋਨਾ ਦੇ 37 ਮਾਮਲੇ ਆਏ ਸਾਹਮਣੇ
. . .  1 day ago
ਮੋਗਾ, 8 ਅਗਸਤ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ 'ਚ ਇਕ ਵਾਰ ਫਿਰ ਕੋਰੋਨਾ ਬਲਾਸਟ ਹੋਇਆ ਹੈ। ਇਕੋ ਦਿਨ ਵਿਚ ਹੀ 37 ਮਾਮਲੇ ਕੋਰੋਨਾ ਪਾਜ਼ੀਟਿਵ ਆਏ ਹਨ ਤੇ ਜ਼ਿਲ੍ਹੇ ਵਿਚ ਕੁੱਲ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 577 ਤੇ ਪਹੁੰਚ ਗਿਆ ਹੈ...
ਇਕ ਜੱਜ ਤੇ 5 ਗੈਂਗਸਟਰਾਂ ਸਣੇ 111 ਲੋਕਾਂ ਨੂੰ ਹੋਇਆ ਕੋਰੋਨਾ ਦੋ ਹੋਰ ਮੌਤਾਂ
. . .  1 day ago
ਅੰਮ੍ਰਿਤਸਰ , 8 ਅਗਸਤ (ਰੇਸ਼ਮ ਸਿੰਘ) ਕੋਰੋਨਾ ਦੀ ਲਗਾਤਾਰ ਵੱਧ ਰਹੀ ਮਾਰ ਤਹਿਤ ਅੱਜ ਇਕੋਂ ਦਿਨ 'ਚ 111 ਨਵੇਂ ਮਾਮਲੇ ਸਾਹਮਣੇ ਆਂਹੇ ਹਨ ਜਿਨਾਂ 'ਚ ਇਕ ਜੱਜ ਤੇ ਕੇਂਦਰੀ ਜੇਲ 'ਚ ਬੰਦ 5 ਗੈਂਗਸਟਰ ਵੀ ਸ਼ਾਮਿਲ ਹਨ ਜਿਨਾਂ ਦੇ ਲਏ ਨਮੂਨਿਆਂ ਦੀ ਰਿਪੋਰਟ ਅੱਜ ਪਾਜਟਿਵ ਪਾਈ ਗਈ ਹੈ । ਇਸ ਦੇ ਨਾਲ ਹੀ...
ਭਗਵੰਤ ਮਾਨ ਤੇ ਜਰਨੈਲ ਸਿੰਘ ਨੇ ਪੰਜਾਬ ਆਪ ਜਥੇਬੰਦੀ ਨੂੰ ਕੀਤਾ ਭੰਗ
. . .  1 day ago
ਚੰਡੀਗੜ੍ਹ, 8 ਅਗਸਤ (ਸੁਰਜੀਤ ਸਿੰਘ ਸੱਤੀ) - ਆਮ ਆਦਮੀ ਪਾਰਟੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਤੇ ਪੰਜਾਬ ਆਪ ਦੇ ਇੰਚਾਰਜ ਜਰਨੈਲ ਸਿੰਘ ਨੇ ਪੰਜਾਬ ਵਿਚ ਆਪ ਦੀ ਜਥੇਬੰਦੀ ਨੂੰ ਭੰਗ ਕਰ ਦੇਣ ਦਾ ਐਲਾਨ ਕੀਤਾ ਹੈ...
ਨਵਾਂਸ਼ਹਿਰ 'ਚ‌‌‌ ਦੋ ਔਰਤਾਂ ਸਮੇਤ ਪੰਜ ਆਏ ਕੋਰੋਨਾ ਪਾਜ਼ੀਟਿਵ
. . .  1 day ago
ਨਵਾਂਸ਼ਹਿਰ,8 ਅਗਸਤ (ਗੁਰਬਖਸ਼ ਸਿੰਘ ਮਹੇ)-ਜਿਲ੍ਹੇ ਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਜਿਸਦੇ ਤਹਿਤ ਅੱਜ ਫਿਰ ਦੋ ਔਰਤਾਂ ਸਮੇਤ ਪੰਜਾਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਰਾਜਿੰਦਰ...
ਪੰਜਾਬ ਸਰਕਾਰ ਨੇ ਬਾਜਵਾ ਤੋਂ ਸੁਰੱਖਿਆ ਵਾਪਸ ਲੈਣ ਦਾ ਕੀਤਾ ਫੈਸਲਾ
. . .  1 day ago
ਚੰਡੀਗੜ੍ਹ, 8 ਅਗਸਤ - ਪੰਜਾਬ ਸਰਕਾਰ ਨੇ ਫੈਸਲਾ ਲਿਆ ਹੈ ਕਿ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੂੰ ਦਿੱਤੀ ਗਈ ਸੂਬਾ ਪੁਲਿਸ ਦੀ ਸੁਰੱਖਿਆ ਨੂੰ ਵਾਪਸ ਲਿਆ ਜਾਵੇਗਾ। ਮੁਲਾਂਕਣ ਕਰਨ ਮਗਰੋਂ ਇਹ ਪ੍ਰਤਖ ਹੋਇਆ ਹੈ ਅਸਲ ਵਿਚ ਉਨ੍ਹਾਂ ਨੂੰ ਕਿਸੇ ਖਤਰੇ ਦੀ ਅਨੁਭੂਤੀ ਨਹੀਂ ਹੈ। ਇਸ ਦੇ ਨਾਲ...
ਕੇਂਦਰੀ ਜੇਲ੍ਹ ਅੰਮ੍ਰਿਤਸਰ 'ਚ ਬੰਦ 5 ਗੈਂਗਸਟਰਾਂ ਨੂੰ ਵੀ ਹੋਇਆ ਕੋਰੋਨਾ
. . .  1 day ago
ਅੰਮ੍ਰਿਤਸਰ, 8 ਅਗਸਤ (ਸੁਰਿੰਦਰ ਕੋਛੜ)-ਦੱਸਿਆ ਜਾ ਰਿਹਾ ਹੈ ਕਿ 6 ਅਗਸਤ ਨੂੰ ਕੇਂਦਰੀ ਜੇਲ੍ਹ ਅੰਮ੍ਰਿਤਸਰ 'ਚ ਹੋਏ ਕੋਰੋਨਾ ਟੈਸਟ ਲਈ ਜੋ ਸੈਂਪਲ ਲਏ ਗਏ ਸਨ, ਉਨ੍ਹਾਂ ਦੀ ਅੱਜ ਆਈ ਰਿਪੋਰਟ 'ਚ ਪਤਾ ਲੱਗਾ ਹੈ ਕਿ ਉਨ੍ਹਾਂ 'ਚੋਂ 28 ਬੰਦੀ 20 ਚੱਕੀਆਂ 'ਚੋਂ ਅਤੇ 8 ਬੰਦੀ 24 ਚੱਕੀਆਂ 'ਚੋਂ ਪਾਜ਼ਿਟਿਵ ਪਾਏ ਗਏ ਹਨ। ਉਕਤ...
ਅੱਜ ਜ਼ਿਲ੍ਹਾ ਬਰਨਾਲਾ 'ਚ ਕੋਰੋਨਾ ਦੇ 11 ਹੋਰ ਮਾਮਲੇ ਆਏ ਸਾਹਮਣੇ
. . .  1 day ago
ਮਹਿਲ ਕਲਾਂ, 8 ਅਗਸਤ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਬਰਨਾਲਾ ਅੰਦਰ ਅੱਜ ਕੋਰੋਨਾ ਵਾਇਰਸ ਦੇ 11 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਬਰਨਾਲਾ ਅਨੁਸਾਰ ਜਾਰੀ ਮੀਡੀਆ ਬੁਲੇਟਿਨ ਕੋਵਿਡ-19 ਅਨੁਸਾਰ ਅੱਜ ਕੋਰੋਨਾ ਵਾਇਰਸ ਦੇ 11 ਮਾਮਲਿਆਂ 'ਚ 5 ਮਾਮਲੇ ਸ਼ਹਿਰ ਬਰਨਾਲਾ, 1 ਮਾਮਲਾ...
ਹਨੇਰੀ ਝੱਖੜ 'ਚ ਦਰਖਤ ਦਾ ਟਾਹਣਾਂ ਡਿੱਗਣ ਕਾਰਨ ਜ਼ਖਮੀ ਹੋਏ ਸਬ-ਇੰਸਪੈਕਟਰ ਦੀ ਹੋਈ ਮੌਤ
. . .  1 day ago
ਅਜਨਾਲਾ, 8 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਅਜਨਾਲਾ ਅੰਮ੍ਰਿਤਸਰ ਮੁੱਖ ਮਾਰਗ 'ਤੇ ਪਿਛਲੇ ਦਿਨੀਂ ਹਨੇਰੀ ਝੱਖੜ 'ਚ ਦਰਖਤ ਦਾ ਟਾਹਣਾਂ ਡਿੱਗਣ ਕਾਰਨ ਜ਼ਖਮੀ ਹੋਏ ਪੁਲਸ ਸਬ-ਇੰਸਪੈਕਟਰ ਪਰਗਟ ਸਿੰਘ ਔਲਖ ਦੀ ਅੰਮ੍ਰਿਤਸਰ ਦੇ...
ਸਿਹਤ ਵਿਭਾਗ ਦੀ ਕਥਿਤ ਗਲਤੀ ਕਾਰਨ ਲਾਸ਼ਾ ਬਦਲੀਆਂ
. . .  1 day ago
ਸੂਬੇ ਦੇ ਲੋਕਾਂ ਨੂੰ ਕਾਂਗਰਸ ਦਾ ਕਾਰਜਕਾਲ ਪੂਰਾ ਹੋਣ ਤੱਕ 1 ਲੱਖ ਕਰੋੜ ਰੁਪਏ ਕਰਜ਼ੇ ਦਾ ਵਾਧੂ ਬੋਝ ਝੱਲਣਾ ਪਏਗਾ - ਢੀਂਡਸਾ
. . .  1 day ago
ਟਾਂਡਾ ਉੜਮੁੜ, 8 ਅਗਸਤ (ਭਗਵਾਨ ਸਿੰਘ ਸੈਣੀ) - ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਟਾਂਡਾ ਵਿਖੇ ਅਜੀਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਕਾਨੂੰਨ ਵਿਵਸਥਾ ਚਰਮਰਾ ਗਈ ਹੈ ਤੇ ਕਾਨੂੰਨ ਦਾ ਕਿਧਰੇ ਵੀ ਡਰ ਨਹੀਂ ਹੈ। ਕਾਂਗਰਸ ਦੀ ਸ਼ਹਿ 'ਤੇ ਡਰੱਗ...
ਗੁਰਦਾਸਪੁਰ ਜ਼ਿਲ੍ਹੇ 'ਚ 42 ਕੋਰੋਨਾ ਦੇ ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਗੁਰਦਾਸਪੁਰ, 8 ਅਗਸਤ (ਸੁਖਵੀਰ ਸਿੰਘ ਸੈਣੀ) - ਜ਼ਿਲ੍ਹਾ ਗੁਰਦਾਸਪੁਰ ਅੰਦਰ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਦੇ ਚੱਲਦਿਆਂ ਅੱਜ ਜ਼ਿਲ੍ਹਾ ਗੁਰਦਾਸਪੁਰ ਅੰਦਰ 42 ਨਵੇਂ ਕੋਰੋਨਾ ਪਾਜ਼ੀਟਿਵ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 11 ਹਾੜ ਸੰਮਤ 551

ਹਰਿਆਣਾ

ਵਿਰਸਾ ਸੰਭਾਲ ਸੇਵਾ ਸੁਸਾਇਟੀ ਨੇ ਸਥਾਪਨਾ ਦਿਵਸ ਮਨਾਇਆ

ਯਮੁਨਾਨਗਰ, 24 ਜੂਨ (ਗੁਰਦਿਆਲ ਸਿੰਘ ਨਿਮਰ)- ਯਮੁਨਾਨਗਰ ਦੀ ਸਮਾਜ ਸੇਵੀ ਸੰਸਥਾ ਵਿਰਸਾ ਸੰਭਾਲ ਸੇਵਾ ਸੁਸਾਇਟੀ ਵਲੋਂ ਆਪਣਾ ਤੀਸਰਾ ਸਥਾਪਨਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਸੁਸਾਇਟੀ ਦੇ ਮੈਂਬਰਾਂ ਸਮੇਤ ਯਮੁਨਾਨਗਰ ਦੀਆਂ ...

ਪੂਰੀ ਖ਼ਬਰ »

ਖੇਡਾਂ ਨਾਲ ਸਰੀਰਕ ਤੇ ਮਾਨਸਿਕ ਵਿਕਾਸ ਹੁੰਦਾ ਹੈ- ਕੁਲਦੀਪ ਦੀਵਾਨ

ਕਰਨਾਲ, 24 ਜੂਨ (ਗੁਰਮੀਤ ਸਿੰਘ ਸੱਗੂ)- ਰਾਜਾ ਕਰਨ ਹਾਕੀ ਅਕੈਡਮੀ ਵਲੋਂ ਕਰਨ ਸਟੇਡੀਅਮ ਵਿਖੇ ਓਲੰਪਿਕ ਡੇਅ ਮਨਾਇਆ ਗਿਆ | ਇਸ ਮੌਕੇ ਵੱਖ-ਵੱਖ ਟੀਮਾਂ ਵਿਚਕਾਰ ਹਾਕੀ ਦੇ ਮੁਕਾਬਲੇ ਕਰਵਾਏ ਗਏ | ਇਸ ਮੌਕੇ ਐੱਸ. ਬੀ. ਐੱਸ. ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਬੰਧਕ ਕਮੇਟੀ ਦੇ ...

ਪੂਰੀ ਖ਼ਬਰ »

ਵਿਅਕਤੀ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ

ਕਰਨਾਲ, 24 ਜੂਨ (ਗੁਰਮੀਤ ਸਿੰਘ ਸੱਗੂ)- ਪ੍ਰੇਮ ਕਾਲੋਨੀ ਵਿਖੇ ਇਕ ਵਿਅਕਤੀ ਵਲੋਂ ਆਪਣੇ ਘਰ ਅੰਦਰ ਹੀ ਛੱਤ ਵਾਲੇ ਪੱਖੇ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਗਈ | ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ...

ਪੂਰੀ ਖ਼ਬਰ »

ਨਗਰ ਨਿਗਮ ਨੇ 32 ਏਕੜ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ

ਕਰਨਾਲ, 24 ਜੂਨ (ਗੁਰਮੀਤ ਸਿੰਘ ਸੱਗੂ)- ਨਗਰ ਨਿਗਮ ਵਲੋਂ ਪਿੰਡ ਸਿਰਸੀ ਵਿਖੇ 32 ਏਕੜ ਜ਼ਮੀਨ ਨੂੰ ਕਬਜ਼ੇ ਤੋਂ ਮੁਕਤ ਕਰਵਾਉਣ ਲਈ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ | ਦੱਸਿਆ ਜਾ ਰਿਹਾ ਹੈ ਕਿ ਨਗਰ ...

ਪੂਰੀ ਖ਼ਬਰ »

ਸ੍ਰੀ ਗੁਰੂ ਰਵਿਦਾਸ ਤੇ ਭਗਵਾਨ ਵਾਲਮੀਕਿ ਗੇਟ ਬਣਾਉਣ ਦਾ ਮਤਾ ਪਾਸ ਕਰਨ 'ਤੇ ਮੇਅਰ ਦਾ ਕੀਤਾ ਧੰਨਵਾਦ

ਜਗਾਧਰੀ, 24 ਜੂਨ (ਜਗਜੀਤ ਸਿੰਘ)- ਨਗਰ ਨਿਗਮ ਅਧੀਨ ਆਉਣ ਵਾਲੀਆਂ ਪ੍ਰਮੁੱਖ ਸੜਕਾਂ 'ਤੇ ਸ੍ਰੀ ਗੁਰੂ ਰਵਿਦਾਸ ਤੇ ਮਹਾਂਰਿਸ਼ੀ ਵਾਲਮੀਕਿ ਦਾਖ਼ਲਾ ਗੇਟ ਬਣਾਏ ਜਾਣ ਦਾ ਮਤਾ ਪਾਸ ਕਰਨ 'ਤੇ ਜ਼ਿਲ੍ਹੇ ਦੀਆਂ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਵਲੋਂ ਅੱਜ ਮੇਅਰ ਮਦਨ ...

ਪੂਰੀ ਖ਼ਬਰ »

ਐੱਸ. ਟੀ. ਪੀ. ਵੇਲ ਦੀ ਉਸਾਰੀ ਦੇ ਕੰਮ ਦਾ ਮੇਅਰ ਵਲੋਂ ਜਾਇਜ਼, ਐੱਸ. ਈ. ਨੂੰ ਜਗ੍ਹਾ ਬਦਲਣ ਦੇ ਦਿੱਤੇ ਨਿਰਦੇਸ਼

ਜਗਾਧਰੀ, 24 ਜੂਨ (ਜਗਜੀਤ ਸਿੰਘ)- ਨਗਰ ਨਿਗਮ ਦੇ ਵਾਰਡ ਨੰਬਰ-12 ਅੰਦਰ 49 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਐੱਸ. ਟੀ. ਪੀ. ਵੇਲ ਦਾ ਅੱਜ ਮੇਅਰ ਮਦਨ ਚੌਹਾਨ ਵਲੋਂ ਜਾਇਜ਼ਾ ਲਿਆ ਗਿਆ | ਇਸ ਮੌਕੇ ਮੇਅਰ ਨੇ ਐੱਸ. ਈ. ਮਹੀਪਾਲ ਨੂੰ ਬਾਢੀ ਮਾਜਰਾ ਵਿਖੇ ਐੱਸ. ਟੀ. ਪੀ. ਵੇਲ ...

ਪੂਰੀ ਖ਼ਬਰ »

ਸੇਫ਼ਟੀ ਐਕਸ਼ਨ ਪਲਾਨ ਨਾਲ ਸੜਕ ਹਾਦਸਿਆਂ ਨੂੰ ਪਾਈ ਜਾਵੇਗੀ ਠੱਲ੍ਹ

ਸ਼ਾਹਬਾਦ ਮਾਰਕੰਡਾ, 24 ਜੂਨ (ਅਵਤਾਰ ਸਿੰਘ)- ਡਿਪਟੀ ਕਮਿਸ਼ਨਰ ਡਾ. ਐੱਸ. ਐੱਸ. ਫੂਲੀਆ ਨੇ ਕਿਹਾ ਕਿ ਪਿਛਲੇ 5 ਮਹੀਨਿਆਂ ਦੌਰਾਨ ਐੱਨ. ਐੱਚ.-44 ਸਮੇਤ ਜ਼ਿਲ੍ਹੇ ਦੀਆਂ ਹੋਰਨਾਂ ਸੜਕਾਂ 'ਤੇ ਵਾਪਰੇ ਸੜਕੀ ਹਾਦਸਿਆਂ ਦੌਰਾਨ 96 ਲੋਕਾਂ ਦੀ ਮੌਤ ਹੋ ਚੁੱਕੀ ਹੈ | ਉਨ੍ਹਾਂ ਦੱਸਿਆ ...

ਪੂਰੀ ਖ਼ਬਰ »

ਪੰਜਾਬ ਐਾਡ ਸਿੰਧ ਬੈਂਕ ਨੇ ਸਥਾਪਨਾ ਦਿਵਸ ਮਨਾਇਆ

ਯਮੁਨਾਨਗਰ, 24 ਜੂਨ (ਗੁਰਦਿਆਲ ਸਿੰਘ ਨਮਰ)- ਯਮੁਨਾਨਗਰ ਜ਼ਿਲ੍ਹੇ ਅੰਦਰ ਕੰਮ ਕਰ ਰਹੀਆਂ ਪੰਜਾਬ ਐਾਡ ਸਿੰਧ ਬੈਂਕ ਦੀਆਂ ਬ੍ਰਾਂਚਾਂ ਦੇ ਸਟਾਫ਼ ਵਲੋਂ ਬੈਂਕ ਪ੍ਰਬੰਧਕਾਂ ਦੇ ਅਦੇਸ਼ਾਂ ਅਨੁਸਾਰ ਆਪਣੇ ਪੁਰਾਤਨ ਸੇਵਾ ਭਾਵ ਨੂੰ ਮੁੱਖ ਰੱਖਦਿਆਂ ਪੰਜਾਬ ਐਾਡ ਸਿੰਧ ਬੈਂਕ ...

ਪੂਰੀ ਖ਼ਬਰ »

ਕੁਲਵੰਤ ਬਾਜ਼ੀਗਰ ਵਲੋਂ ਹਿਮਾਚਲ ਦੇ ਰਾਜਪਾਲ ਨਾਲ ਮੁਲਾਕਾਤ

ਗੂਹਲਾ ਚੀਕਾ, 24 ਜੂਨ (ਓ.ਪੀ. ਸੈਣੀ)-ਗੂਹਲਾ ਤੋਂ ਭਾਜਪਾ ਵਿਧਾਇਕ ਕੁਲਵੰਤ ਬਾਜ਼ੀਗਰ ਨੇ ਭਾਜਪਾ ਕਾਰਕੁਨਾਂ ਸਣੇ ਹਿਮਾਚਲ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ 10 ਜੁਲਾਈ ਨੂੰ ਉਨ੍ਹਾਂ ਦੇ ਬੇਟੇ ਦੇ ਹੋਣ ਵਾਲੇ ਵਿਆਹ ਦੇ ਲਈ ਸੱਦਾ ਦਿੱਤਾ | ਬਾਜ਼ੀਗਰ ਨੇ ...

ਪੂਰੀ ਖ਼ਬਰ »

ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਇਕ ਸੱਚੇ ਦੇਸ਼ ਭਗਤ ਸਨ-ਕੰਵਰਪਾਲ ਗੁੱਜਰ

ਜਗਾਧਰੀ, 24 ਜੂਨ (ਜਗਜੀਤ ਸਿੰਘ)- ਡਾ. ਸ਼ਿਆਮਾ ਪ੍ਰਸ਼ਾਦ ਮੁਖਰਜੀ ਇਕ ਸੱਚੇ ਦੇਸ਼ ਭਗਤ ਸਨ, ਜਿਨ੍ਹਾਂ ਨੇ ਭਾਰਤ ਦੀ ਏਕਤਾ ਤੇ ਅਖੰਡਤਾ ਲਈ ਆਪਣਾ ਆਪ ਵਾਰ ਦਿੱਤਾ | ਇਹ ਸ਼ਬਦ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਕੰਵਰਪਾਲ ਗੁੱਜਰ ਨੇ ਭਾਜਪਾ ਮੰਡਲ ਛਛਰੌਲੀ ਵਲੋਂ ਭਾਰਤੀ ਜਨਸੰਘ ਦੇ ਸੰਸਥਾਪਕ ਡਾ. ਸ਼ਿਆਮਾ ਪ੍ਰਸ਼ਾਦ ਮੁਖਰਜੀ ਦੀ ਮਨਾਈ ਗਈ 66ਵੀਂ ਬਰਸੀ ਮੌਕੇ ਡਾ. ਮੁਖਰਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਮੌਕੇ ਸਾਂਝੇ ਕੀਤੇ¢ ਸਪੀਕਰ ਕੰਵਰਪਾਲ ਨੇ ਕਿਹਾ ਕਿ ਸ਼ਿਆਮਾ ਪ੍ਰਸ਼ਾਦ ਮੁਖਰਜੀ ਨੇ ਇਕ ਦੇਸ਼ 'ਚ ਦੋ ਪ੍ਰਧਾਨ ਤੇ ਕਸ਼ਮੀਰ ਅੰਦਰ ਪਰਮਿਟ ਰਾਜ ਦਾ ਵਿਰੋਧ ਕਰਦੇ ਹੋਏ ਆਪਣੇ ਜੀਵਨ ਦਾ ਬਲਿਦਾਨ ਦਿੱਤਾ ਸੀ ਅਤੇ ਉਨ੍ਹਾਂ ਦੀ ਇਹ ਕੁਰਬਾਨੀ ਵਿਅਰਥ ਨਹੀਂ ਜਾਵੇਗੀ | ਉਨ੍ਹਾਂ ਕਿਹਾ ਕਿ ਡਾ. ਮੁਖਰਜੀ ਨੇ ਨਹਿਰੂ ਦੀਆਂ ਦੇਸ਼ ਵਿਰੋਧੀ ਨੀਤੀਆਂ ਦਾ ਡੱਟ ਕੇ ਵਿਰੋਧ ਕੀਤਾ ਸੀ ਤੇ ਇਸੇ ਦੌਰਾਨ ਡਾ. ਮੁਖਰਜੀ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ ਸੀ, ਜਿਸ ਸਬੰਧੀ ਪੂਰੇ ਦੇਸ਼ ਵਾਸੀਆਂ ਵਲੋਂ ਜਾਂਚ ਦੀ ਮੰਗ ਕੀਤੀ ਗਈ ਸੀ, ਪਰ ਨਹਿਰੂ ਨੇ ਡਾ. ਮੁਖਰਜੀ ਦੀ ਮੌਤ ਦੀ ਜਾਂਚ ਨਹੀਂ ਸੀ ਹੋਣ ਦਿੱਤੀ | ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਉਪ-ਪ੍ਰਧਾਨ ਓਮ ਪ੍ਰਕਾਸ਼ ਅਰੋੜਾ ਨੇ ਡਾ. ਮੁਖਰਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਡਾ. ਮੁਖਰਜੀ ਆਪਣੇ ਸਮੇਂ ਦੇ ਕੇਂਦਰ ਸਰਕਾਰ ਵਿਚ ਉੱਘੇ ਸਾਂਸਦ ਤੇ ਮੰਤਰੀ ਸਨ, ਪਰ ਦੇਸ਼ ਹਿਤ ਲਈ ਉਨ੍ਹਾਂ ਨੇ ਮੰਤਰੀ ਦਾ ਅਹੁਦਾ ਛੱਡ ਕੇ ਸੰਘਰਸ਼ ਦਾ ਰਾਹ ਚੁਣਿਆ ਸੀ ਤੇ 1951 ਵਿਚ ਜਨਸੰਘ ਦੀ ਸਥਾਪਨਾ ਕਰਕੇ ਕਸ਼ਮੀਰ ਮੁੱਦੇ 'ਤੇ ਅੰਦੋਲਨ ਸ਼ੁਰੂ ਕੀਤਾ ਸੀ | ਉਸ ਸਮੇਂ ਦੀ ਕਸ਼ਮੀਰ ਸਰਕਾਰ ਨੇ ਉਨ੍ਹਾਂ ਨੂੰ ਧੋਖੇ ਨਾਲ ਗਿ੍ਫ਼ਤਾਰ ਕਰ ਲਿਆ ਸੀ, ਪਰ ਫਿਰ ਵੀ ਉਨ੍ਹਾਂ ਹੌਸਲਾ ਨਹੀਂ ਹਾਰਿਆ | ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਰਮੇਸ਼ ਚਾਹੜੋਂ, ਚੇਅਰਮੈਨ ਮਨਮੋਹਣ ਖਦਰੀ, ਭਾਜਪਾ ਜ਼ਿਲ੍ਹਾ ਮੀਤ-ਪ੍ਰਧਾਨ ਓਮ ਪ੍ਰਕਾਸ਼ ਅਰੋੜਾ, ਉਪ ਪ੍ਰਧਾਨ ਮੁਕੇਸ਼ ਦਮੋਪੁਰਾ, ਜਨਰਲ ਸਕੱਤਰ ਸੁਸ਼ੀਲ ਮਿੱਤਲ ਖਦਰੀ, ਰਾਜੇਸ਼ ਗੋਇਲ, ਮਹਿਲਾ ਮੋਰਚਾ ਮੰਡਲ ਪ੍ਰਧਾਨ ਸੁਨੀਤਾ ਸ਼ਰਮਾ, ਚੇਅਰਮੈਨ ਕਾਲਾਰਾਮ ਸਲੇਮਪੁਰ, ਰਾਜ ਕੁਮਾਰ ਅੱਤਰੀ, ਚੇਅਰਮੈਨ ਸੁਲੇਖਚੰਦ ਕਸ਼ੱਯਪ, ਸੁਨੀਤਾ ਵਰਮਾ, ਸੰਜੀਵ ਫੇਰੂਵਾਲਾ, ਜਗਦੀਸ਼ ਧੀਮਾਨ, ਗੌਰਵ ਗੋਇਲ, ਪਲਕ ਅੱਗਰਵਾਲ, ਓਮ ਪ੍ਰਕਾਸ਼ ਆਰੀਆ, ਸੰਤ ਕੁਮਾਰ, ਸੰਜੀਵ ਸ਼ਰਮਾ, ਜੈਪਾਲ ਚਾਹੜੋਂ, ਸਤਬੀਰ ਸਿੰਘ, ਰਾਕੇਸ਼ ਕੁਮਾਰ ਸ਼ੇਖੂਪੁਰਾ, ਰਜੇਸ਼ ਭਾਰਦਵਾਜ ਕੋਟ, ਵੇਦ ਪ੍ਰਕਾਸ਼ ਦਾਦੂਪੁਰ, ਸੁਰਜੀਤ ਕੌਰ, ਰਾਜ ਕੁਮਾਰ ਤੁਗਲਪੁਰ, ਜੈ ਕੁਮਾਰ ਜੈਰਾਮਪੁਰ ਅਤੇ ਭਾਜਪਾ ਮੀਡੀਆ ਇੰਚਾਰਜ ਕਪਿਲ ਮਨੀਸ਼ ਗਰਗ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਗੁਰਮਤਿ ਸਿੱਖਿਆ ਕੈਂਪ ਦੀ ਸਮਾਪਤੀ ਮੌਕੇ ਬੱਚਿਆਂ ਨੂੰ ਕੀਤਾ ਸਨਮਾਨਿਤ

ਸ਼ਾਹਬਾਦ ਮਾਰਕੰਡਾ, 24 ਜੂਨ (ਅਵਤਾਰ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖ ਐਜੂਕੇਸ਼ਨ ਸੋਸਾਇਟੀ ਅੰਬਾਲਾ ਵਲੋਂ ਸਿੱਖ ਗਰਲਜ਼ ਹਾਈ ਸਕੂਲ ਅੰਬਾਲਾ ਛਾਊਣੀ ਵਿਖੇ ਹਫ਼ਤਾਵਾਰ ਗੁਰਮਤਿ ਸਿੱਖਿਆ ਕੈਂਪ ਦੀ ਸਮਾਪਤੀ ਮੌਕੇ ...

ਪੂਰੀ ਖ਼ਬਰ »

ਮਾਂ ਜਗਦੰਬਾ ਸਰਸਵਤੀ ਮਾਤੇਸ਼ਵਰੀ ਦਾ ਯਾਦਗਾਰੀ ਦਿਵਸ ਮਨਾਇਆ

ਕਰਨਾਲ, 24 ਜੂਨ (ਗੁਰਮੀਤ ਸਿੰਘ ਸੱਗੂ)- ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰੀ ਯੂਨੀਵਰਸਿਟੀ ਦੇ ਸੈਕਟਰ-7 ਸਥਿਤ ਸੇਵਾ ਕੇਂਦਰ ਵਿਖੇ ਜਗਦੰਬਾ ਮਾਂ ਸਰਸਵਤੀ ਮਾਤੇਸ਼ਵਰੀ ਦਾ ਯਾਦਗਾਰ ਦਿਵਸ ਮਨਾਇਆ ਗਿਆ | ਇਸ ਮੌਕੇ ਸ਼ਰਧਾਂਜਲੀ ਸਭਾ ਨੂੰ ਸੰਬੋਧਨ ਕਰਦੇ ਹੋਏ ਸੇਵਾ ...

ਪੂਰੀ ਖ਼ਬਰ »

ਐੱਨ. ਸੀ. ਸੀ. ਕੈਡਿਟਾਂ ਨੇ ਕੱਢੀ ਰੈਲੀ

ਯਮੁਨਾਨਗਰ, 24 ਜੂਨ (ਗੁਰਦਿਆਲ ਸਿੰਘ ਨਿਮਰ)- ਐੱਨ. ਸੀ. ਸੀ. 14 ਹਰਿਆਣਾ ਬਟਾਲੀਅਨ ਵਲੋਂ ਜ਼ਿਲ੍ਹਾ ਯਮੁਨਾਨਗਰ ਦੇ ਪਿੰਡ ਚੂਹੜਪੁਰ ਵਿਖੇ 10 ਰੋਜ਼ਾ ਐੱਨ. ਸੀ. ਸੀ. ਕੈਂਪ ਲਗਾਇਆ ਗਿਆ | ਇਸ ਕੈਂਪ ਦੌਰਾਨ ਜ਼ਿਲ੍ਹੇ ਦੇ ਸਾਰੇ ਕਾਲਜਾਂ 'ਚੋਂ ਤਕਰੀਬਨ 550 ਦੇ ਕਰੀਬ ਐੱਨ. ਸੀ. ਸੀ. ...

ਪੂਰੀ ਖ਼ਬਰ »

ਸਿਟੀਜ਼ਨ ਗ੍ਰੀਵੈਂਸਿਜ਼ ਕਮੇਟੀ ਦੀ ਕਾਰਜਕਾਰਨੀ ਦੀ ਬੈਠਕ

ਕਰਨਾਲ, 24 ਜੂਨ (ਗੁਰਮੀਤ ਸਿੰਘ ਸੱਗੂ)- ਸਿਟੀਜਨ ਗ੍ਰੀਵੈਂਸਿਜ਼ ਕਮੇਟੀ ਦੀ ਬੈਠਕ ਕਰਨਾਲ ਕਲੱਬ ਵਿਖੇ ਚੇਅਰਮੈਨ ਸਤਿੰਦਰ ਮੋਹਨ ਕੁਮਾਰ ਦੀ ਅਗਵਾਈ ਹੇਠ ਹੋਈ, ਜਿਸ ਦੌਰਾਨ ਬਿਜਲੀ, ਟੈਲੀਫੋਨ, ਮਹਿਲਾ ਤੇ ਬਾਲ ਕਲਿਆਣ, ਸਿੱਖਿਆ ਸੁਧਾਰ, ਕਾਨੂੰਨ ਵਿਵਸਥਾ ਤੇ ਗ੍ਰਾਹਕ ...

ਪੂਰੀ ਖ਼ਬਰ »

ਐੱਸ. ਪੀ. ਕੁਰੂਕਸ਼ੇਤਰ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਕੀਤੀ ਅਪੀਲ

ਸ਼ਾਹਬਾਦ ਮਾਰਕੰਡਾ, 24 ਜੂਨ (ਅਵਤਾਰ ਸਿੰਘ)- ਜ਼ਿਲ੍ਹਾ ਕੁਰੂਕਸ਼ੇਤਰ ਅੰਦਰ ਬੈਂਕਾਂ ਦੇ ਆਲੇ-ਦੁਆਲੇ ਲੁੱਟ-ਖੋਹ ਦੀਆਂ ਵਾਰਦਾਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ | ਰੋਜ਼ਾਨਾ ਹੀ ਨੌਸ਼ਰਬਾਜ ਕਿਸੇ ਨਾ ਕਿਸੇ ਯਾਤਰੀ ਜਾਂ ਸਥਾਨਕ ਵਸਨੀਕ ਨੂੰ ਨਸ਼ੀਲੀ ਚੀਜ਼ ਸੁੰਘਾ ਕੇ ...

ਪੂਰੀ ਖ਼ਬਰ »

ਸ੍ਰੀ ਗੁਰੂ ਰਵਿਦਾਸ ਮਹਾਂ ਸਭਾ ਜ਼ਿਲ੍ਹਾ ਊਨਾ ਨੇ ਦਿੱਲੀ ਵਿਖੇ ਸਿੱਖ ਦੀ ਕੁੱਟਮਾਰ ਦੀ ਨਿਖੇਧੀ ਕੀਤੀ

ਸੰਤੋਖਗੜ੍ਹ, 24 ਜੂਨ (ਮਲਕੀਅਤ ਸਿੰਘ)-ਬੀਤੇ ਦਿਨ ਸ੍ਰੀ ਗੁਰੂ ਰਵਿਦਾਸ ਮਹਾਂ ਸਭਾ ਜ਼ਿਲ੍ਹਾ ਊਨਾ ਦੀ ਇਕ ਹੰਗਾਮੀ ਇਕੱਤਰਤਾ ਮਹਾਂ ਸਭਾ ਦੇ ਪ੍ਰਧਾਨ ਐਡਵੋਕੇਟ ਨਰੇਸ਼ ਕੁਮਾਰ ਦੀ ਪ੍ਰਧਾਨਗੀ ਅਧੀਨ ਹੋਈ | ਜਿਸ ਵਿਚ ਭਾਈ ਜਸਵੀਰ ਸਿੰਘ ਮੈਨੇਜਰ ਤਖ਼ਤ ਸ੍ਰੀ ਕੇਸਗੜ੍ਹ ...

ਪੂਰੀ ਖ਼ਬਰ »

ਕੀਰਤਪੁਰ ਸਾਹਿਬ ਪੁਲਿਸ ਵਲੋਂ 10 ਕਿਲੋਂ ਗਾਂਜੇ ਸਮੇਤ 2 ਗਿ੍ਫ਼ਤਾਰ

ਕੀਰਤਪੁਰ ਸਾਹਿਬ/ਬੁੰਗਾ ਸਾਹਿਬ, 24 ਜੂਨ (ਬੀਰਅੰਮਿ੍ਤਪਾਲ ਸਿੰਘ ਸੰਨੀ, ਸੁਖਚੈਨ ਸਿੰਘ ਰਾਣਾ)-ਸਥਾਨਕ ਰੇਲਵੇ ਸਟੇਸ਼ਨ ਨਜ਼ਦੀਕ ਸਥਿਤ ਰਾਜਸਥਾਨੀਆਂ ਦੀਆਂ ਝੰੁਗੀਆਂ ਵਿਚ ਗਾਂਜੇ ਵੇਚਣ ਵਾਲਿਆਂ ਿਖ਼ਲਾਫ਼ ਸ਼ਿਕੰਜਾ ਕਸਦਿਆਂ ਕੀਰਤਪੁਰ ਸਾਹਿਬ ਨੇ ਇਕ ਔਰਤ ਸਮੇਤ 2 ...

ਪੂਰੀ ਖ਼ਬਰ »

ਸਤਿਗੁਰ ਕਬੀਰ ਜੀ ਦੇ ਪ੍ਰਗਟ ਦਿਵਸ ਨੂੰ ਸਬੰਧੀ ਕੱਢੀ ਸ਼ੋਭਾ ਯਾਤਰਾ

ਸ੍ਰੀ ਅਨੰਦਪੁਰ ਸਾਹਿਬ, 24 ਜੂਨ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਬੀਤੇ ਕੱਲ ਸ੍ਰੀ ਅਨੰਦਪੁਰ ਸਾਹਿਬ ਦੇ ਚੋਈ ਬਾਜ਼ਾਰ ਸਥਿਤ ਕਬੀਰ ਸਤਿਸੰਗ ਭਵਨ ਵਿਖੇ ਕਬੀਰ ਪੰਥੀ ਸਮਾਜ ਸੁਧਾਰ ਸਭਾ ਰਜਿ: ਵਲੋਂ ਸਤਿਗੁਰੂ ਕਬੀਰ ਸਾਹਿਬ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਪ੍ਰਧਾਨ ...

ਪੂਰੀ ਖ਼ਬਰ »

ਪੰਜਾਬ ਸਰਕਾਰ ਤੋਂ ਨੰਗਲ ਦੇ 90 ਪਰਿਵਾਰਾਂ ਨੂੰ ਬੇਘਰ ਹੋਣ ਤੋਂ ਬਚਾਉਣ ਦੀ ਮੰਗ

ਨੰਗਲ, 24 ਜੂਨ (ਗੁਰਪ੍ਰੀਤ ਸਿੰਘ ਗਰੇਵਾਲ)-ਆਮ ਆਦਮੀ ਪਾਰਟੀ ਦੇ ਆਗੂ ਡਾ. ਸੰਜੀਵ ਗੌਤਮ, ਸਤੀਸ਼ ਚੋਪੜਾ, ਸੰਜੇ ਦੁਰੇਜਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀ.ਐਨ.ਐਫ. ਸੀ. ਦੇ 90 ਪਰਿਵਾਰਾਂ ਨੂੰ ਬੇਘਰ ਹੋਣੋਂ ਬਚਾਇਆ ਜਾਵੇ | ਚੇਤੇ ਰਹੇ ਕਿ ਪੰਜਾਬ ਸਰਕਾਰ ਦੇ ਨੰਗਲ ...

ਪੂਰੀ ਖ਼ਬਰ »

ਰੇਲਵੇ ਸਟੇਸ਼ਨ 'ਤੇ ਪਾਰਕਿੰਗ ਸਪੇਸ ਦੀ ûੜ ਕਾਰਨ ਲੋਕਾਂ ਨੂੰ ਕਰਨਾ ਪੈ ਰਿਹੈ ਮੁਸ਼ਕਿਲਾਂ ਦਾ ਸਾਹਮਣਾ

ਰੂਪਨਗਰ, 24 ਜੂਨ (ਗੁਰਪ੍ਰੀਤ ਸਿੰਘ ਹੁੰਦਲ)-ਅੱਜ ਦੁਪਹਿਰ ਵੇਲੇ ਰੇਲਵੇ ਸਟੇਸ਼ਨ 'ਤੇ ਆਪਣੇ ਰਿਸ਼ਤੇਦਾਰਾਂ ਨੂੰ ਗੱਡੀ 'ਚ ਬਿਠਾਉਣ ਪੁੱਜੇ ਲੋਕਾਂ ਨੂੰ ਵੱਡੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ | ਇਸ ਸਬੰਧੀ ਪਿੰਡ ਸਮਰਾਲਾ ਦੇ ਗੁਰਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ...

ਪੂਰੀ ਖ਼ਬਰ »

ਝੋਨੇ ਲਈ ਖੇਤਾਂ 'ਚ ਗਾਹਣ ਕਰਦੇ ਨੌਜਵਾਨ ਦੀ ਮੌਤ

ਬੇਲਾ, 24 ਜੂਨ (ਮਨਜੀਤ ਸਿੰਘ ਸੈਣੀ)-ਨੇੜਲੇ ਪਿੰਡ ਸੁਰਤਾਪੁਰ ਵਿਖੇ ਖੇਤਾਂ 'ਚ ਝੋਨੇ ਲਗਾਉਣ ਲਈ ਗਾਹਣ (ਕੱਦੂ) ਕਰਦੇ ਵੇਲੇ ਨੌਜਵਾਨ ਦੀ ਮੌਤ ਹੋ ਗਈ¢ ਜਾਣਕਾਰੀ ਅਨੁਸਾਰ ਹਰਜਿੰਦਰ ਸਿੰਘ (27) ਪੁੱਤਰ ਜੋਗਾ ਸਿੰਘ ਵਾਸੀ ਸੁਰਤਾਪੁਰ ਜੋ ਕਿ ਝੋਨਾ ਲਗਾਉਣ ਲਈ ਖੇਤਾਂ ਵਿਚ ...

ਪੂਰੀ ਖ਼ਬਰ »

ਅਬਿਆਣਾ ਤੇ ਮਾਧੋਪੁਰ ਦੇ ਗੁਰਦੁਆਰਾ ਸਾਹਿਬ ਵਿਚ ਚੋਰੀ

ਨੂਰਪੁਰ ਬੇਦੀ, 24 ਜੂਨ (ਹਰਦੀਪ ਸਿੰਘ ਢੀਂਡਸਾ, ਵਿੰਦਰਪਾਲ ਝਾਾਡੀਆਂ)-ਬਲਾਕ ਨੂਰਪੁਰ ਬੇਦੀ ਦੇ ਪਿੰਡ ਅਬਿਆਣਾ ਤੇ ਮਾਧੋਪੁਰ ਵਿਖੇ ਬੀਤੀ ਰਾਤ ਚੋਰਾਂ ਵਲੋਂ ਗੁਰੂ ਘਰਾਂ ਦੀਆਂ ਖਿੜਕੀਆਂ ਪੁੱਟ ਕੇ ਅੰਦਰ ਜਾ ਕੇ ਮਾਇਆ ਚੋਰੀ ਕਰ ਲਈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਝਪਟਮਾਰ ਔਰਤ ਤੋਂ ਸੋਨੇ ਦੀ ਵਾਲੀ ਝਪਟ ਕੇ ਹੋਏ ਫ਼ਰਾਰ

ਸ੍ਰੀ ਚਮਕੌਰ ਸਾਹਿਬ, 24 ਜੂਨ (ਜਗਮੋਹਣ ਸਿੰਘ ਨਾਰੰਗ)-ਪਿੰਡ ਲੁਠੇੜੀ ਨੇੜੇ ਦਵਾਈ ਲੈ ਕੇ ਪੈਦਲ ਪਰਤ ਰਹੀ ਔਰਤ ਦੇ ਕੰਨ 'ਚੋਂ ਸੋਨੇ ਦੀ ਵਾਲੀ ਝਪਟ ਕੇ ਦੋ ਮੋਟਰ ਸਾਈਕਲ ਸਵਾਰ ਮੌਕੇ ਤੋਂ ਫ਼ਰਾਰ ਹੋ ਗਏ | ਪੀੜਤ ਔਰਤ ਅਮਰੀਕ ਕੌਰ ਦੇ ਪਤੀ ਸਾਬਕਾ ਫ਼ੌਜੀ ਜਰਨੈਲ ਸਿੰਘ ਵਾਸੀ ...

ਪੂਰੀ ਖ਼ਬਰ »

ਡਿਜੀਟਲ ਇੰਡੀਆ ਦੇ ਲੋਕ ਆਪਣੇ ਕੋਠਿਆਂ ਦੀਆਂ ਛੱਤਾਂ 'ਤੇ ਚੜ੍ਹ ਕੇ ਮੋਬਾਈਲ ਫ਼ੋਨ ਸੁਣਨ ਨੂੰ ਹੋਏ ਮਜਬੂਰ

ਪੁਰਖਾਲੀ, 24 ਜੂਨ ( ਅੰਮਿ੍ਤਪਾਲ ਸਿੰਘ ਬੰਟੀ)-ਇਕ ਪਾਸੇ ਭਾਰਤ ਸਰਕਾਰ ਵਲੋਂ ਭਾਰਤ ਦੇਸ਼ ਨੂੰ ਡਿਜੀਟਲ ਇੰਡੀਆ ਦਾ ਨਾਅਰਾ ਦਿੱਤਾ ਜਾ ਰਿਹਾ ਹੈ ਦੂਸਰੇ ਪਾਸੇ ਡਿਜੀਟਲ ਇੰਡੀਆ ਵਾਲੇ ਇਸ ਦੇਸ਼ 'ਚ ਮੋਬਾਈਲ ਫ਼ੋਨ ਅੱਜ ਵੀ ਰੇਂਜ ਨੂੰ ਤਰਸ ਰਹੇ ਹਨ ¢ ਲੋਕਾਂ ਦੇ ਮੋਬਾਈਲ ...

ਪੂਰੀ ਖ਼ਬਰ »

ਨਸ਼ੀਲੀਆਂ ਦਵਾਈਆਂ ਸਮੇਤ ਇਕ ਕਾਬੂ

ਸ੍ਰੀ ਚਮਕੌਰ ਸਾਹਿਬ, 24 ਜੂਨ (ਜਗਮੋਹਣ ਸਿੰਘ ਨਾਰੰਗ)-ਸਥਾਨਕ ਪੁਲਿਸ ਨੇ ਸੰਧੂਆਂ ਮਾਰਗ 'ਤੇ ਮਾਣੇਮਾਜਰਾ ਚੌਕ ਵਿਚ ਇੱਕ ਨੌਜਵਾਨ ਨੂੰ ਨਸ਼ੀਲੀਆਂ ਦਵਾਈਆਂ/ਟੀਕਿਆਂ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ | ਥਾਣਾ ਮੁਖੀ ਗੁਰਸੇਵਕ ਸਿੰਘ ਬਰਾੜ ਨੇ ਦੱਸਿਆ ਕਿ ਬੀਤੀ ...

ਪੂਰੀ ਖ਼ਬਰ »

ਬੱਸ ਹਾਦਸੇ 'ਚ ਜ਼ਖਮੀ ਇਕ ਲੜਕੀ ਦੀ ਪੀ.ਜੀ.ਆਈ. 'ਚ ਮੌਤ

ਕੀਰਤਪੁਰ ਸਾਹਿਬ/ ਬੁੰਗਾ ਸਾਹਿਬ, 24 ਜੂਨ (ਬੀਰਅੰਮਿ੍ਤਪਾਲ ਸਿੰਘ ਸੰਨ੍ਹੀ, ਸੁਖਚੈਨ ਸਿੰਘ ਰਾਣਾ)-ਕੱਲ੍ਹ ਸਥਾਨਕ ਦਰਗਾਹ ਸਾਈਾ ਪੀਰ ਬਾਬਾ ਬੁੱਢਣ ਸ਼ਾਹ ਨਜ਼ਦੀਕ ਵਾਪਰੇ ਬੱਸ ਹਾਦਸੇ ਵਿਚ ਜ਼ਖ਼ਮੀ ਹੋਈ ਇੱਕ ਲੜਕੀ ਨੇ ਅੱਜ ਪੀ.ਜੀ.ਆਈ ਚੰਡੀਗੜ੍ਹ ਵਿਖੇ ਜ਼ਖ਼ਮਾਂ ਦੀ ...

ਪੂਰੀ ਖ਼ਬਰ »

ਗੰਗੂਵਾਲ ਨਹਿਰ ਹਾਦਸੇ ਵਿਚ ਇਕ ਨੌਜਵਾਨ ਦੀ ਲਾਸ਼ ਤੇ ਕਾਰ ਹੋਈ ਬਰਾਮਦ

ਸ੍ਰੀ ਅਨੰਦਪੁਰ ਸਾਹਿਬ, 24 ਜੂਨ, (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਇੱਥੋਂ ਦੇ ਗੰਗੂਵਾਲ ਲਾਗੇ ਭਾਖੜਾ ਨਹਿਰ ਵਿਚ ਵਾਪਰੇ ਹਾਦਸੇ ਤੋਂ ਬਾਅਦ ਕੌਮੀ ਆਫ਼ਤ ਜਵਾਬਦੇਹੀ ਫੋਰਸ ਵਲੋਂ ਕੀਤੇ ਗਏ ਲਗਾਤਾਰ ਯਤਨਾਂ ਕਾਰਨ ਤਿੰਨ ਲਾਪਤਾ ਨੌਜਵਾਨਾ ਵਿਚੋਂ ਇਕ ਦੀ ਲਾਸ਼ ਅਤੇ ...

ਪੂਰੀ ਖ਼ਬਰ »

ਵਿਸ਼ਵਕਰਮਾ ਲੌਜ ਨੰਬਰ 173 ਲੁਧਿਆਣਾ ਵਲੋਂ 12 ਵਿਦਿਆਰਥਣਾਂ ਨੂੰ ਸਾਈਕਲ ਭੇਟ

ਨੰਗਲ, 24 ਜੂਨ (ਗੁਰਪ੍ਰੀਤ ਸਿੰਘ ਗਰੇਵਾਲ)-ਅੱਜ ਨੰਗਲ 'ਚ ਹੋਏ ਇਕ ਸ਼ਾਨਦਾਰ ਸਮਾਗਮ ਦੌਰਾਨ ਲੁਧਿਆਣਾ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਵਿਸ਼ਵਕਰਮਾ ਲੌਜ ਨੰਬਰ 173 ਵਲੋਂ 12 ਵਿਦਿਆਰਥਣਾਂ ਨੂੰ ਸਾਈਕਲ ਵੰਡੇ ਗਏ | ਚੇਤੇ ਰਹੇ ਕਿ ਪਿਛਲੇ ਇਕ ਵਰੇ੍ਹ 'ਚ ਇਹ ਸੰਸਥਾ ਨੰਗਲ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX