ਤਾਜਾ ਖ਼ਬਰਾਂ


ਟਰੱਕ ਦੀ ਲਪੇਟ ਵਿਚ ਆਉਣ ਨਾਲ ਭੂਆ-ਭਤੀਜੀ ਦੀ ਮੌਤ
. . .  1 day ago
ਫਿਰੋਜਪੁਰ ,17 ਅਗਸਤ (ਗੁਰਿੰਦਰ ਸਿੰਘ )- ਦੇਰ ਰਾਤ ਫਿਰੋਜਪੁਰ ਸ਼ਹਿਰ ਦੇ ਸ਼ਹੀਦ ਊਧਮ ਸਿੰਘ ਚੋਂਕ ਦੇ ਕੋਲ ਟਰੱਕ ਦੀ ਲਪੇਟ ਵਿਚ ਆਉਣ ਨਾਲ ਰਿਸ਼ਤੇ ਵਿਚ ਭੂਆ ਭਤੀਜੀ ਲੱਗਦੀਆਂ ਦੋ ਬੱਚੀਆਂ ਦੀ ਮੌਤ ਹੋ ...
ਫਿਲੌਰ ਦੇ ਸਤਲੁਜ ਦਰਿਆ ਵਿਚ ਲਗਾਤਾਰ ਵੱਧ ਰਿਹਾ ਪਾਣੀ ਦਾ ਪੱਧਰ ,ਦਰਿਆ ਨਾਲ ਲੱਗਦੇ ਇਲਾਕਿਆਂ ਵਿਚ ਹਾਈ ਅਲਰਟ
. . .  1 day ago
ਭਾਖੜਾ ਡੈਮ ਵਲੋਂ ਪਾਣੀ ਛੱਡੇ ਜਾਣ ਕਾਰਨ ਪਾਣੀ ਨੇ ਤਕਰੀਬਨ ਅੱਧੀ ਦਰਜਨ ਪਿੰਡ ਆਪਣੀ ਲਪੇਟ 'ਚ ਲਏ
. . .  1 day ago
ਸ੍ਰੀ ਅਨੰਦਪੁਰ ਸਾਹਿਬ,17ਅਗਸਤ {ਨਿੱਕੂਵਾਲ਼, ਕਰਨੈਲ ਸਿੰਘ}-ਮੋਸਮ ਵਿਭਾਗ ਵਲੋਂ ਅਗਲੇ 48 ਘੰਟੇ ਭਾਰੀ ਬਾਰਿਸ਼ ਪੈਣ ਦੀ ਦਿੱਤੀ ਖਬਰ ਤੋਂ ਬਾਅਦ ਭਾਖੜਾ ਡੈਮ ਦੇ ਪ੍ਰਬੰਧਕਾਂ ਵਲੋਂ ਪੈਦਾ ਹੋਣ ਵਾਲੇ ਖਤਰੇ ਨੂੰ ...
ਲਗਾਤਾਰ ਹੋ ਰਹੀ ਵਰਖਾ ਕਾਰਨ ਸਬ-ਡਵੀਜ਼ਨ ਤਪਾ ਵਿਖੇ ਲੋਕਾਂ ਨੂੰ ਹੱਥਾਂ ਪੈਰਾਂ ਦੀ ਪਈ
. . .  1 day ago
ਤਪਾ ਮੰਡੀ, 17 ਅਗਸਤ (ਪ੍ਰਵੀਨ ਗਰਗ)- ਅੱਜ ਸ਼ਾਮ ਸਮੇਂ ਸ਼ੁਰੂ ਹੋਈ ਬਾਰਸ਼ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ...
ਸਮਾਣਾ ਦੀਆਂ ਦੋ ਲਾਪਤਾ ਲੜਕੀਆਂ 'ਚੋਂ ਇਕ ਦੀ ਲਾਸ਼ ਬਰਾਮਦ
. . .  1 day ago
ਸਮਾਣਾ (ਪਟਿਆਲਾ), 17 ਅਗਸਤ (ਸਾਹਿਬ ਸਿੰਘ)- ਥਾਣਾ ਸਮਾਣਾ ਦੇ ਪਿੰਡ ਮਵੀ ਕਲਾਂ ਦੀਆਂ ਦੋ ਲਾਪਤਾ ਸਹੇਲੀਆਂ 'ਚੋਂ ਇਕ ਦੀ ਲਾਸ਼ ਭਾਖੜਾ 'ਚੋਂ ਬਰਾਮਦ...
ਭਾਰੀ ਮੀਂਹ ਕਾਰਨ ਹੰਡਿਆਇਆ ਹੋਇਆ ਜਲਥਲ
. . .  1 day ago
ਹੰਡਿਆਇਆ, 17 ਅਗਸਤ (ਗੁਰਜੀਤ ਸਿੰਘ ਖੁੱਡੀ) - ਅੱਜ ਬਾਅਦ ਦੁਪਹਿਰ ਤੋਂ ਪੈ ਰਹੀ ਮੋਹਲ਼ੇਧਾਰ ਬਾਰਸ਼ ਕਾਰਨ ਕਸਬਾ ਹੰਡਿਆਇਆ ਜਲਥਲ ਹੋ...
ਕੈਪਟਨ ਵੱਲੋਂ ਖੇਡ ਸੰਸਥਾ ਲਈ 5 ਖਿਡਾਰੀਆਂ ਦੇ ਨਾਵਾਂ ਨੂੰ ਮਨਜ਼ੂਰੀ
. . .  1 day ago
ਚੰਡੀਗੜ੍ਹ, 17 ਅਗਸਤ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜ ਉੱਘੇ ਖਿਡਾਰੀਆਂ ਦੇ ਨਾਵਾਂ ਨੂੰ ਪੰਜਾਬ ਖੇਡ ਸੰਸਥਾ ਦੀ ਸੰਚਾਲਨ ਪ੍ਰੀਸ਼ਦ ...
ਮੋਹਲ਼ੇਧਾਰ ਬਾਰਸ਼ ਕਾਰਨ ਜਲਥਲ ਹੋਇਆ ਨਾਭਾ
. . .  1 day ago
ਨਾਭਾ, 17 ਅਗਸਤ (ਕਰਮਜੀਤ ਸਿੰਘ)- ਅੱਜ ਦੁਪਹਿਰ ਤੋਂ ਹੋ ਰਹੀ ਮੋਹਲ਼ੇਧਾਰ ਬਾਰਸ਼ ਕਾਰਨ ਨਾਭਾ ਸ਼ਹਿਰ ਪੂਰਾ ਜਲ ਥਲ ਹੋ ਗਿਆ। ਸ਼ਹਿਰ ਦੇ ਪੁਰਾਣੇ ਇਲਾਕਿਆਂ ਤੇ ਨੀਵੇਂ ਘਰਾਂ 'ਚ ਪਾਣੀ ਦਾਖ਼ਲ ...
ਹਜ਼ੂਰ ਸਾਹਿਬ ਦੀ ਯਾਤਰਾ 'ਤੇ ਜਾ ਰਹੇ ਸ਼ਰਧਾਲੂਆਂ ਦਾ ਪਲਟਿਆਂ ਵਾਹਨ, ਕਈ ਜ਼ਖਮੀ
. . .  1 day ago
ਤਲਵੰਡੀ ਸਾਬੋ/ਸੀਂਗੋ ਮੰਡੀ 17 ਅਗਸਤ (ਲਕਵਿੰਦਰ ਸ਼ਰਮਾ)- ਤਲਵੰਡੀ ਸਾਬੋ ਪਿੰਡ ਭਾਗੀਵਾਦਰ ਲਾਗੇ ਹਜ਼ੂਰ ਸਾਹਿਬ ਲਈ ਜਾ ਰਹੇ ਸ਼ਰਧਾਲੂਆਂ ਨੂੰ ਟਰੇਨ ਚੜ੍ਹਾਉਣ...
ਤਪਾ ਖੇਤਰ 'ਚ ਸ਼ੁਰੂ ਹੋਇਆ ਮੀਂਹ
. . .  1 day ago
ਤਪਾ ਮੰਡੀ, 17 ਅਗਸਤ (ਵਿਜੇ ਸ਼ਰਮਾ)- ਮੌਸਮ ਵਿਭਾਗ ਵੱਲੋਂ ਅਗਲੇ 48 ਤੋਂ 72 ਘੰਟਿਆਂ ਦੌਰਾਨ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਹੈ ਅਤੇ ਵੱਖ-ਵੱਖ ਪੰਜਾਬ ਦੇ ਜ਼ਿਲ੍ਹਿਆਂ ਨੂੰ...
ਉੱਘੇ ਪੰਜਾਬੀ ਨਾਵਲਕਾਰ ਨਿਰੰਜਨ ਤਸਨੀਮ ਦਾ ਦੇਹਾਂਤ
. . .  1 day ago
ਜਲੰਧਰ, 17 ਅਗਸਤ- ਪੰਜਾਬੀ ਸਾਹਿਤ ਦੇ ਉੱਘੇ ਨਾਵਲਕਾਰ ਪ੍ਰੋ. ਨਿਰੰਜਨ ਤਸਨੀਮ ਦਾ ਅੱਜ ਦੇਹਾਂਤ ਹੋ ਗਿਆ। ਭਾਰਤੀ ਸਾਹਿਤ ਅਕਾਦਮੀ ਅਤੇ ਭਾਸ਼ਾ ਵਿਭਾਗ ਦੇ ਸਰਵੋਤਮ ਪੁਰਸਕਾਰ ਵਿਜੇਤਾ ਤਸਨੀਮ ਦਾ ਜਨਮ 1 ਮਈ, 1929 ਨੂੰ ਅੰਮ੍ਰਿਤਸਰ 'ਚ ਹੋਇਆ ਸੀ। ਉਨ੍ਹਾਂ...
ਬੀ.ਐਸ. ਯੇਦੀਯੁਰੱਪਾ ਨੇ ਰਾਜਨਾਥ ਸਿੰਘ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 17 ਅਗਸਤ- ਕਰਨਾਟਕ ਦੇ ਮੁੱਖ ਮੰਤਰੀ ਬੀ.ਐਸ. ਯੇਦੀਯੁਰੱਪਾ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਦਿੱਲੀ 'ਚ ...
ਜਲਦੀ ਹੀ ਮੁਕੰਮਲ ਹੋਵੇਗਾ ਕਰਤਾਰਪੁਰ ਲਾਂਘੇ ਦਾ ਕੰਮ- ਸੁਖਬੀਰ ਬਾਦਲ
. . .  1 day ago
ਫ਼ਾਜ਼ਿਲਕਾ, 17 ਅਗਸਤ (ਪ੍ਰਦੀਪ ਕੁਮਾਰ)- ਕਰਤਾਰਪੁਰ ਲਾਂਘੇ ਦਾ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਜਲਦੀ ਹੀ ਇਸ ਨੂੰ ਮੁਕੰਮਲ ਕਰ ਲਿਆ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਅਤੇ ਅਕਾਲੀ ਦਲ (ਬਾਦਲ) ਦੇ...
ਏਮਜ਼ 'ਚ ਲੱਗੀ ਅੱਗ
. . .  1 day ago
ਨਵੀਂ ਦਿੱਲੀ, 17 ਅਗਸਤ- ਦਿੱਲੀ ਸਥਿਤ ਏਮਜ਼ ਹਸਪਤਾਲ 'ਚ ਅੱਗ ਲੱਗਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਮੁਤਾਬਕ ਅੱਗ ਹਸਪਤਾਲ ਦੀ ਪਹਿਲੀ ਅਤੇ ਦੂਜੀ ਮੰਜ਼ਲ 'ਤੇ ਲੱਗੀ ਹੈ। ਮੌਕੇ 'ਤੇ ਅੱਗ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਹੋਈਆਂ ਹਨ। ਦੱਸਣਯੋਗ...
ਪਾਣੀ ਵਧਣ ਕਾਰਨ ਕੌਮੀ ਹਾਈਵੇਅ 'ਤੇ ਪੈਦਲ ਰਾਹਗੀਰਾਂ ਲਈ ਬਣਿਆ ਰਸਤਾ ਚੜ੍ਹਿਆ ਚੱਕੀ ਦਰਿਆ ਦੀ ਭੇਟ
. . .  1 day ago
ਪਠਾਨਕੋਟ, 17 ਅਗਸਤ (ਸੰਧੂ)- ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਚੱਕੀ ਦਰਿਆ 'ਚ ਪਾਣੀ ਦੀ ਆਮਦ ਬਹੁਤ ਵੱਧ ਗਈ ਹੈ ਅਤੇ ਪਠਾਨਕੋਟ ਤੇ ਹਿਮਾਚਲ ਨੂੰ ਜੋੜਨ ਵਾਲੇ ਚੱਕੀ ਦਰਿਆ ਪੁਲ 'ਤੇ ਰਾਹਗੀਰਾਂ ਲਈ ਬਣਿਆ ਰਸਤਾ ਦਰਿਆ ਦੀ ਭੇਟ ਚੜ੍ਹ ਗਿਆ। ਇਸ...
ਅਫ਼ਗ਼ਾਨਿਸਤਾਨ ਹਵਾਈ ਹਮਲਿਆਂ 'ਚ 21 ਤਾਲਿਬਾਨੀ ਅੱਤਵਾਦੀ ਢੇਰ
. . .  1 day ago
ਅਰੁਣ ਜੇਤਲੀ ਦਾ ਹਾਲ ਜਾਣਨ ਲਈ ਏਮਜ਼ ਪਹੁੰਚੇ ਬਿਹਾਰ ਦੇ ਮੁੱਖ ਮੰਤਰੀ ਅਤੇ ਜੰਮੂ-ਕਸ਼ਮੀਰ ਦੇ ਰਾਜਪਾਲ
. . .  1 day ago
ਬੀਬਾ ਬਾਦਲ ਨੇ ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ ਦਾ ਕੀਤਾ ਨਿਰੀਖਣ
. . .  1 day ago
ਡਿਪਟੀ ਕਮਿਸ਼ਨਰ ਨੇ ਲਿਆ ਚੱਕੀ ਅਤੇ ਉੱਝ ਦਰਿਆ ਦਾ ਜਾਇਜ਼ਾ
. . .  1 day ago
ਯੂ.ਏ.ਪੀ.ਏ. ਸੋਧ ਬਿੱਲ 2019 ਦੇ ਖ਼ਿਲਾਫ਼ ਸੁਪਰੀਮ ਕੋਰਟ 'ਚ ਜਨਹਿਤ ਪਟੀਸ਼ਨ ਦਾਇਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 11 ਹਾੜ ਸੰਮਤ 551
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

ਹਰਿਆਣਾ ਹਿਮਾਚਲ

ਵਿਰਸਾ ਸੰਭਾਲ ਸੇਵਾ ਸੁਸਾਇਟੀ ਨੇ ਸਥਾਪਨਾ ਦਿਵਸ ਮਨਾਇਆ

ਯਮੁਨਾਨਗਰ, 24 ਜੂਨ (ਗੁਰਦਿਆਲ ਸਿੰਘ ਨਿਮਰ)- ਯਮੁਨਾਨਗਰ ਦੀ ਸਮਾਜ ਸੇਵੀ ਸੰਸਥਾ ਵਿਰਸਾ ਸੰਭਾਲ ਸੇਵਾ ਸੁਸਾਇਟੀ ਵਲੋਂ ਆਪਣਾ ਤੀਸਰਾ ਸਥਾਪਨਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਸੁਸਾਇਟੀ ਦੇ ਮੈਂਬਰਾਂ ਸਮੇਤ ਯਮੁਨਾਨਗਰ ਦੀਆਂ ...

ਪੂਰੀ ਖ਼ਬਰ »

ਖੇਡਾਂ ਨਾਲ ਸਰੀਰਕ ਤੇ ਮਾਨਸਿਕ ਵਿਕਾਸ ਹੁੰਦਾ ਹੈ- ਕੁਲਦੀਪ ਦੀਵਾਨ

ਕਰਨਾਲ, 24 ਜੂਨ (ਗੁਰਮੀਤ ਸਿੰਘ ਸੱਗੂ)- ਰਾਜਾ ਕਰਨ ਹਾਕੀ ਅਕੈਡਮੀ ਵਲੋਂ ਕਰਨ ਸਟੇਡੀਅਮ ਵਿਖੇ ਓਲੰਪਿਕ ਡੇਅ ਮਨਾਇਆ ਗਿਆ | ਇਸ ਮੌਕੇ ਵੱਖ-ਵੱਖ ਟੀਮਾਂ ਵਿਚਕਾਰ ਹਾਕੀ ਦੇ ਮੁਕਾਬਲੇ ਕਰਵਾਏ ਗਏ | ਇਸ ਮੌਕੇ ਐੱਸ. ਬੀ. ਐੱਸ. ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਬੰਧਕ ਕਮੇਟੀ ਦੇ ...

ਪੂਰੀ ਖ਼ਬਰ »

ਵਿਅਕਤੀ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ

ਕਰਨਾਲ, 24 ਜੂਨ (ਗੁਰਮੀਤ ਸਿੰਘ ਸੱਗੂ)- ਪ੍ਰੇਮ ਕਾਲੋਨੀ ਵਿਖੇ ਇਕ ਵਿਅਕਤੀ ਵਲੋਂ ਆਪਣੇ ਘਰ ਅੰਦਰ ਹੀ ਛੱਤ ਵਾਲੇ ਪੱਖੇ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਗਈ | ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ...

ਪੂਰੀ ਖ਼ਬਰ »

ਨਗਰ ਨਿਗਮ ਨੇ 32 ਏਕੜ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ

ਕਰਨਾਲ, 24 ਜੂਨ (ਗੁਰਮੀਤ ਸਿੰਘ ਸੱਗੂ)- ਨਗਰ ਨਿਗਮ ਵਲੋਂ ਪਿੰਡ ਸਿਰਸੀ ਵਿਖੇ 32 ਏਕੜ ਜ਼ਮੀਨ ਨੂੰ ਕਬਜ਼ੇ ਤੋਂ ਮੁਕਤ ਕਰਵਾਉਣ ਲਈ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ | ਦੱਸਿਆ ਜਾ ਰਿਹਾ ਹੈ ਕਿ ਨਗਰ ...

ਪੂਰੀ ਖ਼ਬਰ »

ਸ੍ਰੀ ਗੁਰੂ ਰਵਿਦਾਸ ਤੇ ਭਗਵਾਨ ਵਾਲਮੀਕਿ ਗੇਟ ਬਣਾਉਣ ਦਾ ਮਤਾ ਪਾਸ ਕਰਨ 'ਤੇ ਮੇਅਰ ਦਾ ਕੀਤਾ ਧੰਨਵਾਦ

ਜਗਾਧਰੀ, 24 ਜੂਨ (ਜਗਜੀਤ ਸਿੰਘ)- ਨਗਰ ਨਿਗਮ ਅਧੀਨ ਆਉਣ ਵਾਲੀਆਂ ਪ੍ਰਮੁੱਖ ਸੜਕਾਂ 'ਤੇ ਸ੍ਰੀ ਗੁਰੂ ਰਵਿਦਾਸ ਤੇ ਮਹਾਂਰਿਸ਼ੀ ਵਾਲਮੀਕਿ ਦਾਖ਼ਲਾ ਗੇਟ ਬਣਾਏ ਜਾਣ ਦਾ ਮਤਾ ਪਾਸ ਕਰਨ 'ਤੇ ਜ਼ਿਲ੍ਹੇ ਦੀਆਂ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਵਲੋਂ ਅੱਜ ਮੇਅਰ ਮਦਨ ...

ਪੂਰੀ ਖ਼ਬਰ »

ਐੱਸ. ਟੀ. ਪੀ. ਵੇਲ ਦੀ ਉਸਾਰੀ ਦੇ ਕੰਮ ਦਾ ਮੇਅਰ ਵਲੋਂ ਜਾਇਜ਼, ਐੱਸ. ਈ. ਨੂੰ ਜਗ੍ਹਾ ਬਦਲਣ ਦੇ ਦਿੱਤੇ ਨਿਰਦੇਸ਼

ਜਗਾਧਰੀ, 24 ਜੂਨ (ਜਗਜੀਤ ਸਿੰਘ)- ਨਗਰ ਨਿਗਮ ਦੇ ਵਾਰਡ ਨੰਬਰ-12 ਅੰਦਰ 49 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਐੱਸ. ਟੀ. ਪੀ. ਵੇਲ ਦਾ ਅੱਜ ਮੇਅਰ ਮਦਨ ਚੌਹਾਨ ਵਲੋਂ ਜਾਇਜ਼ਾ ਲਿਆ ਗਿਆ | ਇਸ ਮੌਕੇ ਮੇਅਰ ਨੇ ਐੱਸ. ਈ. ਮਹੀਪਾਲ ਨੂੰ ਬਾਢੀ ਮਾਜਰਾ ਵਿਖੇ ਐੱਸ. ਟੀ. ਪੀ. ਵੇਲ ...

ਪੂਰੀ ਖ਼ਬਰ »

ਸੇਫ਼ਟੀ ਐਕਸ਼ਨ ਪਲਾਨ ਨਾਲ ਸੜਕ ਹਾਦਸਿਆਂ ਨੂੰ ਪਾਈ ਜਾਵੇਗੀ ਠੱਲ੍ਹ

ਸ਼ਾਹਬਾਦ ਮਾਰਕੰਡਾ, 24 ਜੂਨ (ਅਵਤਾਰ ਸਿੰਘ)- ਡਿਪਟੀ ਕਮਿਸ਼ਨਰ ਡਾ. ਐੱਸ. ਐੱਸ. ਫੂਲੀਆ ਨੇ ਕਿਹਾ ਕਿ ਪਿਛਲੇ 5 ਮਹੀਨਿਆਂ ਦੌਰਾਨ ਐੱਨ. ਐੱਚ.-44 ਸਮੇਤ ਜ਼ਿਲ੍ਹੇ ਦੀਆਂ ਹੋਰਨਾਂ ਸੜਕਾਂ 'ਤੇ ਵਾਪਰੇ ਸੜਕੀ ਹਾਦਸਿਆਂ ਦੌਰਾਨ 96 ਲੋਕਾਂ ਦੀ ਮੌਤ ਹੋ ਚੁੱਕੀ ਹੈ | ਉਨ੍ਹਾਂ ਦੱਸਿਆ ...

ਪੂਰੀ ਖ਼ਬਰ »

ਸ੍ਰੀ ਗੁਰੂ ਰਵਿਦਾਸ ਮਹਾਂ ਸਭਾ ਜ਼ਿਲ੍ਹਾ ਊਨਾ ਨੇ ਦਿੱਲੀ ਵਿਖੇ ਸਿੱਖ ਦੀ ਕੁੱਟਮਾਰ ਦੀ ਨਿਖੇਧੀ ਕੀਤੀ

ਸੰਤੋਖਗੜ੍ਹ, 24 ਜੂਨ (ਮਲਕੀਅਤ ਸਿੰਘ)-ਬੀਤੇ ਦਿਨ ਸ੍ਰੀ ਗੁਰੂ ਰਵਿਦਾਸ ਮਹਾਂ ਸਭਾ ਜ਼ਿਲ੍ਹਾ ਊਨਾ ਦੀ ਇਕ ਹੰਗਾਮੀ ਇਕੱਤਰਤਾ ਮਹਾਂ ਸਭਾ ਦੇ ਪ੍ਰਧਾਨ ਐਡਵੋਕੇਟ ਨਰੇਸ਼ ਕੁਮਾਰ ਦੀ ਪ੍ਰਧਾਨਗੀ ਅਧੀਨ ਹੋਈ | ਜਿਸ ਵਿਚ ਭਾਈ ਜਸਵੀਰ ਸਿੰਘ ਮੈਨੇਜਰ ਤਖ਼ਤ ਸ੍ਰੀ ਕੇਸਗੜ੍ਹ ...

ਪੂਰੀ ਖ਼ਬਰ »

ਐੱਸ. ਪੀ. ਕੁਰੂਕਸ਼ੇਤਰ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਕੀਤੀ ਅਪੀਲ

ਸ਼ਾਹਬਾਦ ਮਾਰਕੰਡਾ, 24 ਜੂਨ (ਅਵਤਾਰ ਸਿੰਘ)- ਜ਼ਿਲ੍ਹਾ ਕੁਰੂਕਸ਼ੇਤਰ ਅੰਦਰ ਬੈਂਕਾਂ ਦੇ ਆਲੇ-ਦੁਆਲੇ ਲੁੱਟ-ਖੋਹ ਦੀਆਂ ਵਾਰਦਾਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ | ਰੋਜ਼ਾਨਾ ਹੀ ਨੌਸ਼ਰਬਾਜ ਕਿਸੇ ਨਾ ਕਿਸੇ ਯਾਤਰੀ ਜਾਂ ਸਥਾਨਕ ਵਸਨੀਕ ਨੂੰ ਨਸ਼ੀਲੀ ਚੀਜ਼ ਸੁੰਘਾ ਕੇ ...

ਪੂਰੀ ਖ਼ਬਰ »

ਸਿਟੀਜ਼ਨ ਗ੍ਰੀਵੈਂਸਿਜ਼ ਕਮੇਟੀ ਦੀ ਕਾਰਜਕਾਰਨੀ ਦੀ ਬੈਠਕ

ਕਰਨਾਲ, 24 ਜੂਨ (ਗੁਰਮੀਤ ਸਿੰਘ ਸੱਗੂ)- ਸਿਟੀਜਨ ਗ੍ਰੀਵੈਂਸਿਜ਼ ਕਮੇਟੀ ਦੀ ਬੈਠਕ ਕਰਨਾਲ ਕਲੱਬ ਵਿਖੇ ਚੇਅਰਮੈਨ ਸਤਿੰਦਰ ਮੋਹਨ ਕੁਮਾਰ ਦੀ ਅਗਵਾਈ ਹੇਠ ਹੋਈ, ਜਿਸ ਦੌਰਾਨ ਬਿਜਲੀ, ਟੈਲੀਫੋਨ, ਮਹਿਲਾ ਤੇ ਬਾਲ ਕਲਿਆਣ, ਸਿੱਖਿਆ ਸੁਧਾਰ, ਕਾਨੂੰਨ ਵਿਵਸਥਾ ਤੇ ਗ੍ਰਾਹਕ ...

ਪੂਰੀ ਖ਼ਬਰ »

ਮਾਂ ਜਗਦੰਬਾ ਸਰਸਵਤੀ ਮਾਤੇਸ਼ਵਰੀ ਦਾ ਯਾਦਗਾਰੀ ਦਿਵਸ ਮਨਾਇਆ

ਕਰਨਾਲ, 24 ਜੂਨ (ਗੁਰਮੀਤ ਸਿੰਘ ਸੱਗੂ)- ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰੀ ਯੂਨੀਵਰਸਿਟੀ ਦੇ ਸੈਕਟਰ-7 ਸਥਿਤ ਸੇਵਾ ਕੇਂਦਰ ਵਿਖੇ ਜਗਦੰਬਾ ਮਾਂ ਸਰਸਵਤੀ ਮਾਤੇਸ਼ਵਰੀ ਦਾ ਯਾਦਗਾਰ ਦਿਵਸ ਮਨਾਇਆ ਗਿਆ | ਇਸ ਮੌਕੇ ਸ਼ਰਧਾਂਜਲੀ ਸਭਾ ਨੂੰ ਸੰਬੋਧਨ ਕਰਦੇ ਹੋਏ ਸੇਵਾ ...

ਪੂਰੀ ਖ਼ਬਰ »

ਐੱਨ. ਸੀ. ਸੀ. ਕੈਡਿਟਾਂ ਨੇ ਕੱਢੀ ਰੈਲੀ

ਯਮੁਨਾਨਗਰ, 24 ਜੂਨ (ਗੁਰਦਿਆਲ ਸਿੰਘ ਨਿਮਰ)- ਐੱਨ. ਸੀ. ਸੀ. 14 ਹਰਿਆਣਾ ਬਟਾਲੀਅਨ ਵਲੋਂ ਜ਼ਿਲ੍ਹਾ ਯਮੁਨਾਨਗਰ ਦੇ ਪਿੰਡ ਚੂਹੜਪੁਰ ਵਿਖੇ 10 ਰੋਜ਼ਾ ਐੱਨ. ਸੀ. ਸੀ. ਕੈਂਪ ਲਗਾਇਆ ਗਿਆ | ਇਸ ਕੈਂਪ ਦੌਰਾਨ ਜ਼ਿਲ੍ਹੇ ਦੇ ਸਾਰੇ ਕਾਲਜਾਂ 'ਚੋਂ ਤਕਰੀਬਨ 550 ਦੇ ਕਰੀਬ ਐੱਨ. ਸੀ. ਸੀ. ...

ਪੂਰੀ ਖ਼ਬਰ »

ਗੁਰਮਤਿ ਸਿੱਖਿਆ ਕੈਂਪ ਦੀ ਸਮਾਪਤੀ ਮੌਕੇ ਬੱਚਿਆਂ ਨੂੰ ਕੀਤਾ ਸਨਮਾਨਿਤ

ਸ਼ਾਹਬਾਦ ਮਾਰਕੰਡਾ, 24 ਜੂਨ (ਅਵਤਾਰ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖ ਐਜੂਕੇਸ਼ਨ ਸੋਸਾਇਟੀ ਅੰਬਾਲਾ ਵਲੋਂ ਸਿੱਖ ਗਰਲਜ਼ ਹਾਈ ਸਕੂਲ ਅੰਬਾਲਾ ਛਾਊਣੀ ਵਿਖੇ ਹਫ਼ਤਾਵਾਰ ਗੁਰਮਤਿ ਸਿੱਖਿਆ ਕੈਂਪ ਦੀ ਸਮਾਪਤੀ ਮੌਕੇ ...

ਪੂਰੀ ਖ਼ਬਰ »

ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਇਕ ਸੱਚੇ ਦੇਸ਼ ਭਗਤ ਸਨ-ਕੰਵਰਪਾਲ ਗੁੱਜਰ

ਜਗਾਧਰੀ, 24 ਜੂਨ (ਜਗਜੀਤ ਸਿੰਘ)- ਡਾ. ਸ਼ਿਆਮਾ ਪ੍ਰਸ਼ਾਦ ਮੁਖਰਜੀ ਇਕ ਸੱਚੇ ਦੇਸ਼ ਭਗਤ ਸਨ, ਜਿਨ੍ਹਾਂ ਨੇ ਭਾਰਤ ਦੀ ਏਕਤਾ ਤੇ ਅਖੰਡਤਾ ਲਈ ਆਪਣਾ ਆਪ ਵਾਰ ਦਿੱਤਾ | ਇਹ ਸ਼ਬਦ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਕੰਵਰਪਾਲ ਗੁੱਜਰ ਨੇ ਭਾਜਪਾ ਮੰਡਲ ਛਛਰੌਲੀ ਵਲੋਂ ਭਾਰਤੀ ...

ਪੂਰੀ ਖ਼ਬਰ »

ਕੁਲਵੰਤ ਬਾਜ਼ੀਗਰ ਵਲੋਂ ਹਿਮਾਚਲ ਦੇ ਰਾਜਪਾਲ ਨਾਲ ਮੁਲਾਕਾਤ

ਗੂਹਲਾ ਚੀਕਾ, 24 ਜੂਨ (ਓ.ਪੀ. ਸੈਣੀ)-ਗੂਹਲਾ ਤੋਂ ਭਾਜਪਾ ਵਿਧਾਇਕ ਕੁਲਵੰਤ ਬਾਜ਼ੀਗਰ ਨੇ ਭਾਜਪਾ ਕਾਰਕੁਨਾਂ ਸਣੇ ਹਿਮਾਚਲ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ 10 ਜੁਲਾਈ ਨੂੰ ਉਨ੍ਹਾਂ ਦੇ ਬੇਟੇ ਦੇ ਹੋਣ ਵਾਲੇ ਵਿਆਹ ਦੇ ਲਈ ਸੱਦਾ ਦਿੱਤਾ | ਬਾਜ਼ੀਗਰ ਨੇ ...

ਪੂਰੀ ਖ਼ਬਰ »

ਪੰਜਾਬ ਐਾਡ ਸਿੰਧ ਬੈਂਕ ਨੇ ਸਥਾਪਨਾ ਦਿਵਸ ਮਨਾਇਆ

ਯਮੁਨਾਨਗਰ, 24 ਜੂਨ (ਗੁਰਦਿਆਲ ਸਿੰਘ ਨਮਰ)- ਯਮੁਨਾਨਗਰ ਜ਼ਿਲ੍ਹੇ ਅੰਦਰ ਕੰਮ ਕਰ ਰਹੀਆਂ ਪੰਜਾਬ ਐਾਡ ਸਿੰਧ ਬੈਂਕ ਦੀਆਂ ਬ੍ਰਾਂਚਾਂ ਦੇ ਸਟਾਫ਼ ਵਲੋਂ ਬੈਂਕ ਪ੍ਰਬੰਧਕਾਂ ਦੇ ਅਦੇਸ਼ਾਂ ਅਨੁਸਾਰ ਆਪਣੇ ਪੁਰਾਤਨ ਸੇਵਾ ਭਾਵ ਨੂੰ ਮੁੱਖ ਰੱਖਦਿਆਂ ਪੰਜਾਬ ਐਾਡ ਸਿੰਧ ਬੈਂਕ ...

ਪੂਰੀ ਖ਼ਬਰ »

ਵਿਸ਼ਵਕਰਮਾ ਲੌਜ ਨੰਬਰ 173 ਲੁਧਿਆਣਾ ਵਲੋਂ 12 ਵਿਦਿਆਰਥਣਾਂ ਨੂੰ ਸਾਈਕਲ ਭੇਟ

ਨੰਗਲ, 24 ਜੂਨ (ਗੁਰਪ੍ਰੀਤ ਸਿੰਘ ਗਰੇਵਾਲ)-ਅੱਜ ਨੰਗਲ 'ਚ ਹੋਏ ਇਕ ਸ਼ਾਨਦਾਰ ਸਮਾਗਮ ਦੌਰਾਨ ਲੁਧਿਆਣਾ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਵਿਸ਼ਵਕਰਮਾ ਲੌਜ ਨੰਬਰ 173 ਵਲੋਂ 12 ਵਿਦਿਆਰਥਣਾਂ ਨੂੰ ਸਾਈਕਲ ਵੰਡੇ ਗਏ | ਚੇਤੇ ਰਹੇ ਕਿ ਪਿਛਲੇ ਇਕ ਵਰੇ੍ਹ 'ਚ ਇਹ ਸੰਸਥਾ ਨੰਗਲ ...

ਪੂਰੀ ਖ਼ਬਰ »

ਬੱਸ ਹਾਦਸੇ 'ਚ ਜ਼ਖਮੀ ਇਕ ਲੜਕੀ ਦੀ ਪੀ.ਜੀ.ਆਈ. 'ਚ ਮੌਤ

ਕੀਰਤਪੁਰ ਸਾਹਿਬ/ ਬੁੰਗਾ ਸਾਹਿਬ, 24 ਜੂਨ (ਬੀਰਅੰਮਿ੍ਤਪਾਲ ਸਿੰਘ ਸੰਨ੍ਹੀ, ਸੁਖਚੈਨ ਸਿੰਘ ਰਾਣਾ)-ਕੱਲ੍ਹ ਸਥਾਨਕ ਦਰਗਾਹ ਸਾਈਾ ਪੀਰ ਬਾਬਾ ਬੁੱਢਣ ਸ਼ਾਹ ਨਜ਼ਦੀਕ ਵਾਪਰੇ ਬੱਸ ਹਾਦਸੇ ਵਿਚ ਜ਼ਖ਼ਮੀ ਹੋਈ ਇੱਕ ਲੜਕੀ ਨੇ ਅੱਜ ਪੀ.ਜੀ.ਆਈ ਚੰਡੀਗੜ੍ਹ ਵਿਖੇ ਜ਼ਖ਼ਮਾਂ ਦੀ ...

ਪੂਰੀ ਖ਼ਬਰ »

ਗੰਗੂਵਾਲ ਨਹਿਰ ਹਾਦਸੇ ਵਿਚ ਇਕ ਨੌਜਵਾਨ ਦੀ ਲਾਸ਼ ਤੇ ਕਾਰ ਹੋਈ ਬਰਾਮਦ

ਸ੍ਰੀ ਅਨੰਦਪੁਰ ਸਾਹਿਬ, 24 ਜੂਨ, (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਇੱਥੋਂ ਦੇ ਗੰਗੂਵਾਲ ਲਾਗੇ ਭਾਖੜਾ ਨਹਿਰ ਵਿਚ ਵਾਪਰੇ ਹਾਦਸੇ ਤੋਂ ਬਾਅਦ ਕੌਮੀ ਆਫ਼ਤ ਜਵਾਬਦੇਹੀ ਫੋਰਸ ਵਲੋਂ ਕੀਤੇ ਗਏ ਲਗਾਤਾਰ ਯਤਨਾਂ ਕਾਰਨ ਤਿੰਨ ਲਾਪਤਾ ਨੌਜਵਾਨਾ ਵਿਚੋਂ ਇਕ ਦੀ ਲਾਸ਼ ਅਤੇ ...

ਪੂਰੀ ਖ਼ਬਰ »

ਨਸ਼ੀਲੀਆਂ ਦਵਾਈਆਂ ਸਮੇਤ ਇਕ ਕਾਬੂ

ਸ੍ਰੀ ਚਮਕੌਰ ਸਾਹਿਬ, 24 ਜੂਨ (ਜਗਮੋਹਣ ਸਿੰਘ ਨਾਰੰਗ)-ਸਥਾਨਕ ਪੁਲਿਸ ਨੇ ਸੰਧੂਆਂ ਮਾਰਗ 'ਤੇ ਮਾਣੇਮਾਜਰਾ ਚੌਕ ਵਿਚ ਇੱਕ ਨੌਜਵਾਨ ਨੂੰ ਨਸ਼ੀਲੀਆਂ ਦਵਾਈਆਂ/ਟੀਕਿਆਂ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ | ਥਾਣਾ ਮੁਖੀ ਗੁਰਸੇਵਕ ਸਿੰਘ ਬਰਾੜ ਨੇ ਦੱਸਿਆ ਕਿ ਬੀਤੀ ...

ਪੂਰੀ ਖ਼ਬਰ »

ਡਿਜੀਟਲ ਇੰਡੀਆ ਦੇ ਲੋਕ ਆਪਣੇ ਕੋਠਿਆਂ ਦੀਆਂ ਛੱਤਾਂ 'ਤੇ ਚੜ੍ਹ ਕੇ ਮੋਬਾਈਲ ਫ਼ੋਨ ਸੁਣਨ ਨੂੰ ਹੋਏ ਮਜਬੂਰ

ਪੁਰਖਾਲੀ, 24 ਜੂਨ ( ਅੰਮਿ੍ਤਪਾਲ ਸਿੰਘ ਬੰਟੀ)-ਇਕ ਪਾਸੇ ਭਾਰਤ ਸਰਕਾਰ ਵਲੋਂ ਭਾਰਤ ਦੇਸ਼ ਨੂੰ ਡਿਜੀਟਲ ਇੰਡੀਆ ਦਾ ਨਾਅਰਾ ਦਿੱਤਾ ਜਾ ਰਿਹਾ ਹੈ ਦੂਸਰੇ ਪਾਸੇ ਡਿਜੀਟਲ ਇੰਡੀਆ ਵਾਲੇ ਇਸ ਦੇਸ਼ 'ਚ ਮੋਬਾਈਲ ਫ਼ੋਨ ਅੱਜ ਵੀ ਰੇਂਜ ਨੂੰ ਤਰਸ ਰਹੇ ਹਨ ¢ ਲੋਕਾਂ ਦੇ ਮੋਬਾਈਲ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਝਪਟਮਾਰ ਔਰਤ ਤੋਂ ਸੋਨੇ ਦੀ ਵਾਲੀ ਝਪਟ ਕੇ ਹੋਏ ਫ਼ਰਾਰ

ਸ੍ਰੀ ਚਮਕੌਰ ਸਾਹਿਬ, 24 ਜੂਨ (ਜਗਮੋਹਣ ਸਿੰਘ ਨਾਰੰਗ)-ਪਿੰਡ ਲੁਠੇੜੀ ਨੇੜੇ ਦਵਾਈ ਲੈ ਕੇ ਪੈਦਲ ਪਰਤ ਰਹੀ ਔਰਤ ਦੇ ਕੰਨ 'ਚੋਂ ਸੋਨੇ ਦੀ ਵਾਲੀ ਝਪਟ ਕੇ ਦੋ ਮੋਟਰ ਸਾਈਕਲ ਸਵਾਰ ਮੌਕੇ ਤੋਂ ਫ਼ਰਾਰ ਹੋ ਗਏ | ਪੀੜਤ ਔਰਤ ਅਮਰੀਕ ਕੌਰ ਦੇ ਪਤੀ ਸਾਬਕਾ ਫ਼ੌਜੀ ਜਰਨੈਲ ਸਿੰਘ ਵਾਸੀ ...

ਪੂਰੀ ਖ਼ਬਰ »

ਅਬਿਆਣਾ ਤੇ ਮਾਧੋਪੁਰ ਦੇ ਗੁਰਦੁਆਰਾ ਸਾਹਿਬ ਵਿਚ ਚੋਰੀ

ਨੂਰਪੁਰ ਬੇਦੀ, 24 ਜੂਨ (ਹਰਦੀਪ ਸਿੰਘ ਢੀਂਡਸਾ, ਵਿੰਦਰਪਾਲ ਝਾਾਡੀਆਂ)-ਬਲਾਕ ਨੂਰਪੁਰ ਬੇਦੀ ਦੇ ਪਿੰਡ ਅਬਿਆਣਾ ਤੇ ਮਾਧੋਪੁਰ ਵਿਖੇ ਬੀਤੀ ਰਾਤ ਚੋਰਾਂ ਵਲੋਂ ਗੁਰੂ ਘਰਾਂ ਦੀਆਂ ਖਿੜਕੀਆਂ ਪੁੱਟ ਕੇ ਅੰਦਰ ਜਾ ਕੇ ਮਾਇਆ ਚੋਰੀ ਕਰ ਲਈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ...

ਪੂਰੀ ਖ਼ਬਰ »

ਝੋਨੇ ਲਈ ਖੇਤਾਂ 'ਚ ਗਾਹਣ ਕਰਦੇ ਨੌਜਵਾਨ ਦੀ ਮੌਤ

ਬੇਲਾ, 24 ਜੂਨ (ਮਨਜੀਤ ਸਿੰਘ ਸੈਣੀ)-ਨੇੜਲੇ ਪਿੰਡ ਸੁਰਤਾਪੁਰ ਵਿਖੇ ਖੇਤਾਂ 'ਚ ਝੋਨੇ ਲਗਾਉਣ ਲਈ ਗਾਹਣ (ਕੱਦੂ) ਕਰਦੇ ਵੇਲੇ ਨੌਜਵਾਨ ਦੀ ਮੌਤ ਹੋ ਗਈ¢ ਜਾਣਕਾਰੀ ਅਨੁਸਾਰ ਹਰਜਿੰਦਰ ਸਿੰਘ (27) ਪੁੱਤਰ ਜੋਗਾ ਸਿੰਘ ਵਾਸੀ ਸੁਰਤਾਪੁਰ ਜੋ ਕਿ ਝੋਨਾ ਲਗਾਉਣ ਲਈ ਖੇਤਾਂ ਵਿਚ ...

ਪੂਰੀ ਖ਼ਬਰ »

ਰੇਲਵੇ ਸਟੇਸ਼ਨ 'ਤੇ ਪਾਰਕਿੰਗ ਸਪੇਸ ਦੀ ûੜ ਕਾਰਨ ਲੋਕਾਂ ਨੂੰ ਕਰਨਾ ਪੈ ਰਿਹੈ ਮੁਸ਼ਕਿਲਾਂ ਦਾ ਸਾਹਮਣਾ

ਰੂਪਨਗਰ, 24 ਜੂਨ (ਗੁਰਪ੍ਰੀਤ ਸਿੰਘ ਹੁੰਦਲ)-ਅੱਜ ਦੁਪਹਿਰ ਵੇਲੇ ਰੇਲਵੇ ਸਟੇਸ਼ਨ 'ਤੇ ਆਪਣੇ ਰਿਸ਼ਤੇਦਾਰਾਂ ਨੂੰ ਗੱਡੀ 'ਚ ਬਿਠਾਉਣ ਪੁੱਜੇ ਲੋਕਾਂ ਨੂੰ ਵੱਡੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ | ਇਸ ਸਬੰਧੀ ਪਿੰਡ ਸਮਰਾਲਾ ਦੇ ਗੁਰਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ...

ਪੂਰੀ ਖ਼ਬਰ »

ਪੰਜਾਬ ਸਰਕਾਰ ਤੋਂ ਨੰਗਲ ਦੇ 90 ਪਰਿਵਾਰਾਂ ਨੂੰ ਬੇਘਰ ਹੋਣ ਤੋਂ ਬਚਾਉਣ ਦੀ ਮੰਗ

ਨੰਗਲ, 24 ਜੂਨ (ਗੁਰਪ੍ਰੀਤ ਸਿੰਘ ਗਰੇਵਾਲ)-ਆਮ ਆਦਮੀ ਪਾਰਟੀ ਦੇ ਆਗੂ ਡਾ. ਸੰਜੀਵ ਗੌਤਮ, ਸਤੀਸ਼ ਚੋਪੜਾ, ਸੰਜੇ ਦੁਰੇਜਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀ.ਐਨ.ਐਫ. ਸੀ. ਦੇ 90 ਪਰਿਵਾਰਾਂ ਨੂੰ ਬੇਘਰ ਹੋਣੋਂ ਬਚਾਇਆ ਜਾਵੇ | ਚੇਤੇ ਰਹੇ ਕਿ ਪੰਜਾਬ ਸਰਕਾਰ ਦੇ ਨੰਗਲ ...

ਪੂਰੀ ਖ਼ਬਰ »

ਸਤਿਗੁਰ ਕਬੀਰ ਜੀ ਦੇ ਪ੍ਰਗਟ ਦਿਵਸ ਨੂੰ ਸਬੰਧੀ ਕੱਢੀ ਸ਼ੋਭਾ ਯਾਤਰਾ

ਸ੍ਰੀ ਅਨੰਦਪੁਰ ਸਾਹਿਬ, 24 ਜੂਨ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਬੀਤੇ ਕੱਲ ਸ੍ਰੀ ਅਨੰਦਪੁਰ ਸਾਹਿਬ ਦੇ ਚੋਈ ਬਾਜ਼ਾਰ ਸਥਿਤ ਕਬੀਰ ਸਤਿਸੰਗ ਭਵਨ ਵਿਖੇ ਕਬੀਰ ਪੰਥੀ ਸਮਾਜ ਸੁਧਾਰ ਸਭਾ ਰਜਿ: ਵਲੋਂ ਸਤਿਗੁਰੂ ਕਬੀਰ ਸਾਹਿਬ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਪ੍ਰਧਾਨ ਸੰਦੀਪ ਭਾਰਦਵਾਜ ਦੀ ਅਗਵਾਈ ਵਿਚ ਦੋ ਰੋਜ਼ਾ ਧਾਰਮਿਕ ਸੰਤ ਸੰਮੇਲਨ ਕਰਵਾਇਆ ਗਿਆ | ਇਸ ਸਬੰਧੀ ਸਭਾ ਦੇ ਪ੍ਰਧਾਨ ਸੰਦੀਪ ਭਾਰਦਵਾਜ ਨੇ ਦੱਸਿਆ ਕਿ ਸੰਤ ਸੰਮੇਲਨ ਦੇ ਪਹਿਲੇ ਦਿਨ ਡੇਰਾਬਸੀ ਤੋਂ ਆਏ ਹੋਏ ਮਹੰਤ ਸ੍ਰੀ ਗੁਰਦਿਆਲ ਸਾਹਿਬ ਜੀ ਅਤੇ ਅੰਬਾਲਾ ਤੋਂ ਆਏ ਹੋਏ ਮਹੰਤ ਸ੍ਰੀ ਨਿਰਣੇ ਸਾਹਿਬ ਜੀ ਦੀ ਅਗਵਾਈ ਵਿਚ ਸਤਿਗੁਰੂ ਕਬੀਰ ਸਾਹਿਬ ਜੀ ਦੁਆਰਾ ਲਿਖੇ ਗਏ ਧਾਰਮਿਕ ਗ੍ਰੰਥ ਸ੍ਰੀ ਬੀਜਕ ਸਾਹਿਬ ਜੀ ਦਾ ਪਾਠ ਆਰੰਭ ਕੀਤਾ ਗਿਆ, ਜਿਸਤੋਂ ਬਾਅਦ ਉਕਤ ਸੰਤ ਮਹਾਂਪੁਰਸ਼ਾਂ ਵਲੋਂ ਕਬੀਰ ਸਾਹਿਬ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ | ਸੰਮੇਲਨ ਦੇ ਦੂਜੇ ਦਿਨ ਸਵੇਰੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕਰਨ ਅਤੇ ਗੁਰੂ ਪੂਜਾ ਕਰਨ ਤੋਂ ਬਾਅਦ ਪੰਜਾਬ ਦੇ ਪ੍ਰਸਿੱਧ ਗ਼ਜ਼ਲ ਗਾਇਕ ਸੁਨੀਲ ਡੋਗਰਾ ਵਲੋਂ ਸਤਿਗੁਰੂ ਕਬੀਰ ਸਾਹਿਬ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ | ਇਸ ਮੌਕੇ ਮੁੱਖ ਮਹਿਮਾਨ ਦੇ ਰੂਪ ਵਿਚ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਦਾ ਸਭਾ ਦੇ ਮੈਂਬਰਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨੇ ਕਬੀਰ ਸਤਿਸੰਗ ਭਵਨ ਦੇ ਨਿਰਮਾਣ ਲਈ ਸਭ ਨੂੰ ਵੱਧ ਤੋਂ ਵੱਧ ਮਾਲੀ ਸਹਾਇਤਾ ਦੇਣ ਦਾ ਭਰੋਸਾ ਵੀ ਦਿੱਤਾ | ਅੰਤ ਵਿਚ ਪ੍ਰਧਾਨ ਸੰਦੀਪ ਭਾਰਦਵਾਜ ਵਲੋਂ ਰਾਣਾ ਕੇ.ਪੀ. ਸਿੰਘ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ | ਸਭਾ ਵਲੋਂ ਸਤਿਗੁਰੂ ਕਬੀਰ ਸਾਹਿਬ ਜੀ ਦੇ ਪ੍ਰਗਟ ਦਿਵਸ ਦੇ ਸ਼ੁੱਭ ਮੌਕੇ 'ਤੇ ਸ਼ਹਿਰ ਵਿਚ ਵਿਸ਼ਾਲ ਸ਼ੋਭਾ ਯਾਤਰਾ ਵੀ ਕੱਢੀ ਗਈ ਤੇ ਭੰਡਾਰੇ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ | ਇਸ ਮੌਕੇ ਨਗਰ ਕੌਾਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ,ਸਾਬਕਾ ਪ੍ਰਧਾਨ ਮਹਿੰਦਰ ਸਿੰਘ ਵਾਲੀਆ, ਕੌਾਸਲਰ ਨਰਿੰਦਰ ਸੈਣੀ,ਚੌਧਰੀ ਪਹੂ ਲਾਲ, ਬਲਾਕ ਕਾਂਗਰਸ ਦੇ ਪ੍ਰਧਾਨ ਪ੍ਰੇਮ ਸਿੰਘ ਬਾਸੋਵਾਲ, ਓਮ ਪ੍ਰਕਾਸ਼, ਕਮਲਜੀਤ ਸਿੰਘ, ਹਰਭਜਨ ਸਿੰਘ, ਕਮਲ ਕਿ੍ਸ਼ਨ ਭਾਰਦਵਾਜ, ਪ੍ਰਦੀਪ ਕੁਮਾਰ ਮੌਨੂੰ, ਨਰਾਇਣ ਦਾਸ, ਜਸਪਾਲ ਸਿੰਘ, ਭਗਤ ਸਿੰਘ, ਹਰਦੀਪ ਸਿੰਘ, ਮਨੋਜ ਕੁਮਾਰ, ਰਜਿੰਦਰ ਸਿੰਘ, ਸੁਭਾਸ਼ ਸੰਦਰ, ਜੋਗਿੰਦਰ ਸਿੰਘ, ਬਚਿੱਤਰ ਸਿੰਘ, ਕੁਲਦੀਪ ਸਿੰਘ,ਤਿ੍ਸ਼ਲਾ ਦੇਵੀ, ਪ੍ਰੇਮ ਲਤਾ ਭਾਰਦਵਾਜ, ਬਿਮਲਾ ਦੇਵੀ, ਸੰਧਿਆ ਦੇਵੀ, ਭੋਲੀ ਦੇਵੀ, ਰਜਿੰਦਰ ਕੁਮਾਰੀ, ਕੌਾਸਲਰ ਸੁਨੀਤਾ ਦੇਵੀ ਅਤੇ ਅੰਜਨਾ ਭਾਰਦਵਾਜ ਆਦਿ ਸੰਗਤ ਮੌਜੂਦ ਸੀ |


ਖ਼ਬਰ ਸ਼ੇਅਰ ਕਰੋ

ਕੀਰਤਪੁਰ ਸਾਹਿਬ ਪੁਲਿਸ ਵਲੋਂ 10 ਕਿਲੋਂ ਗਾਂਜੇ ਸਮੇਤ 2 ਗਿ੍ਫ਼ਤਾਰ

ਕੀਰਤਪੁਰ ਸਾਹਿਬ/ਬੁੰਗਾ ਸਾਹਿਬ, 24 ਜੂਨ (ਬੀਰਅੰਮਿ੍ਤਪਾਲ ਸਿੰਘ ਸੰਨੀ, ਸੁਖਚੈਨ ਸਿੰਘ ਰਾਣਾ)-ਸਥਾਨਕ ਰੇਲਵੇ ਸਟੇਸ਼ਨ ਨਜ਼ਦੀਕ ਸਥਿਤ ਰਾਜਸਥਾਨੀਆਂ ਦੀਆਂ ਝੰੁਗੀਆਂ ਵਿਚ ਗਾਂਜੇ ਵੇਚਣ ਵਾਲਿਆਂ ਿਖ਼ਲਾਫ਼ ਸ਼ਿਕੰਜਾ ਕਸਦਿਆਂ ਕੀਰਤਪੁਰ ਸਾਹਿਬ ਨੇ ਇਕ ਔਰਤ ਸਮੇਤ 2 ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX