ਤਾਜਾ ਖ਼ਬਰਾਂ


ਸ੍ਰੀ ਮੁਕਤਸਰ ਸਾਹਿਬ: ਚੱਕ ਜਵਾਹਰੇਵਾਲਾ ਗੋਲੀ ਕਾਂਡ ਦੀ ਮੈਜਿਸਟ੍ਰੇਟੀ ਜਾਂਚ ਦੇ ਹੁਕਮ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 17 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚੱਕ ਜਵਾਹਰੇਵਾਲਾ ਵਿਖੇ ਪਿੰਡ ਦੇ ਵਿਅਕਤੀਆਂ ਵਲੋਂ ਐਸ.ਸੀ. ਪਰਿਵਾਰ ਤੇ ਹਮਲਾ ਕਰਕੇ ਦਿਉਰ ਅਤੇ ਭਰਜਾਈ ਦਾ ਕਤਲ ਕਰਨ ...
ਅਕੈਡਮੀ 'ਚ ਖੇਡਦੇ ਸਮੇਂ ਵਿਦਿਆਰਥੀ ਦੀ ਹੋਈ ਮੌਤ
. . .  about 3 hours ago
ਬੰਗਾ, 17 ਜੁਲਾਈ (ਜਸਬੀਰ ਸਿੰਘ ਨੂਰਪੁਰ, ਅਮਰੀਕ ਸਿੰਘ ਢੀਂਡਸਾ)- ਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਮੁਕੰਦਪੁਰ ਵਿਖੇ 12ਵੀਂ ਜਮਾਤ ਦੇ ਵਿਦਿਆਰਥੀ ਤਲਵਿੰਦਰ ਸਿੰਘ ਸਪੁੱਤਰ ਅਮਰਜੀਤ ਸੈਣੀ ਦੀ ਖੇਡਦੇ ਸਮੇਂ ਮੌਤ ਹੋ ਗਈ ਜਿਸ ਨੂੰ ਸਥਾਨਕ ਹਸਪਤਾਲ ਪਹੁੰਚਾਇਆ ....
ਕੁਲਭੂਸ਼ਨ ਯਾਦਵ 'ਤੇ ਆਈ.ਸੀ.ਜੇ. ਦਾ ਫ਼ੈਸਲਾ ਇਕ ਬਹੁਤ ਵੱਡੀ ਜਿੱਤ- ਰਾਜਨਾਥ ਸਿੰਘ
. . .  about 3 hours ago
ਐੱਸ.ਡੀ.ਐੱਮ ਦਫ਼ਤਰ ਦੀਆਂ ਆਈ.ਡੀ. ਹੈੱਕ ਕਰਕੇ ਵਾਹਨਾਂ ਦੀ ਰਜਿਸਟ੍ਰੇਸ਼ਨ ਕਰਨ ਵਾਲੇ 5 ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ
. . .  about 3 hours ago
ਤਰਨ ਤਾਰਨ, 17 ਜੁਲਾਈ (ਹਰਿੰਦਰ ਸਿੰਘ)- ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਤਰਨਤਾਰਨ ਵਿਖੇ ਬਾਹਰੋਂ ਆਉਣ ਵਾਲੇ ਵਾਹਨਾਂ ਦੀਆਂ ਆਰ.ਸੀਂਆਂ ਨੂੰ ਟਰਾਂਸਫ਼ਰ ਕਰਨ ਦੇ ਨਾਂਅ ਤੇ ਐੱਸ.ਡੀ.ਐੱਮਾਂ ਦੀ ਆਈ.ਡੀ ਨੂੰ ਹੈੱਕ ਕਰ ਕੇ ਗੱਡੀਆਂ ਦੀ ਆਰ. ਸੀਂਆਂ ਕਰਨ ਦੇ ਦੋਸ਼ ਹੇਠ ...
ਖੇਤਾਂ 'ਚ ਮੀਂਹ ਦਾ ਪਾਣੀ ਭਰਨ ਕਾਰਨ ਨਰਮੇ ਅਤੇ ਝੋਨੇ ਦੀਆਂ ਫ਼ਸਲਾਂ ਹੋਈਆਂ ਖ਼ਰਾਬ
. . .  about 3 hours ago
ਤਲਵੰਡੀ ਸਾਬੋ/ਸੀਂਗੋ ਮੰਡੀ 17 ਜੁਲਾਈ (ਲਕਵਿੰਦਰ ਸ਼ਰਮਾ) - ਸਾਉਣ ਦੇ ਪਹਿਲੇ ਮੀਂਹ ਨੇ ਹੀ ਸਬ ਡਵੀਜ਼ਨ ਤਲਵੰਡੀ ਸਾਬੋ ਦੇ ਕਿਸਾਨਾਂ ਦੀਆਂ ਮੁਸ਼ਕਲਾਂ 'ਚ ਵਾਧਾ ਕਰ ਦਿੱਤਾ ਹੈ। ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲਾ, ਲਾਲੇਆਣਾ ਵਿਚ ਇੱਕ ਸੋ ਤੋ ਵੱਧ ....
ਐੱਸ.ਜੀ.ਪੀ.ਸੀ ਦੀ ਐਗਜੇਕਟਿਵ ਕਮੇਟੀ ਵੱਲੋਂ ਸੀ.ਬੀ.ਆਈ. ਦੀ ਕਲੋਜਰ ਰਿਪੋਰਟ ਰੱਦ
. . .  about 3 hours ago
ਸੁਲਤਾਨਪੁਰ ਲੋਧੀ, 17 ਜੁਲਾਈ (ਜਗਮੋਹਨ ਸਿੰਘ, ਥਿੰਦ, ਨਰੇਸ਼ ਹੈਪੀ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜੇਕਟਿਵ ਕਮੇਟੀ ਦੀ ਅੱਜ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਮੀਟਿੰਗ ਹੋਈ। ਇਸ ਮੀਟਿੰਗ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ...
9ਵੀਂ ਤੋਂ 12ਵੀਂ ਸ਼੍ਰੇਣੀਆਂ 'ਚ ਰੈਗੂਲਰ ਵਿਦਿਆਰਥੀ 31 ਜੁਲਾਈ ਤੱਕ ਲੈ ਸਕਦੇ ਹਨ ਦਾਖਲਾ
. . .  about 3 hours ago
ਐੱਸ. ਏ. ਐੱਸ. ਨਗਰ, 17 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਬਲਦੇਵ ਸਚਦੇਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੋਰਡ ਨਾਲ ਸਬੰਧਿਤ ਸਰਕਾਰੀ/ਏਡਿਡ/ਐਫੀਲੀਏਟਿਡ ਅਤੇ ਐਸੋਸੀਏਟਿਡ ਸਕੂਲ ਵਿਚ ...
ਪਾਕਿਸਤਾਨ ਨੇ ਵਿਆਨਾ ਸਮਝੌਤੇ ਦੀ ਕੀਤੀ ਉਲੰਘਣਾ- ਆਈ.ਸੀ.ਜੇ
. . .  about 3 hours ago
ਦ ਹੇਗ, 17 ਜੁਲਾਈ- ਆਈ.ਸੀ.ਜੇ. ਕੋਰਟ ਨੇ ਪਾਇਆ ਕਿ ਪਾਕਿਸਤਾਨ ਨੇ ਭਾਰਤ ਨੂੰ ਕੁਲਭੂਸ਼ਨ ਯਾਦਵ ਨਾਲ ਸੰਪਰਕ ਕਰਨ ਅਤੇ ਉਨ੍ਹਾਂ ਨੂੰ ਹਿਰਾਸਤ 'ਚ ਲੈਣ ਦੇ ਅਧਿਕਾਰ ਤੋਂ ਵੰਚਿਤ....
ਕੁਲਭੂਸ਼ਨ ਯਾਧਵ ਦੀ ਫਾਂਸੀ 'ਤੇ ਲੱਗੀ ਰੋਕ, ਹੇਗ 'ਚ ਭਾਰਤ ਨੂੰ ਮਿਲੀ ਵੱਡੀ ਜਿੱਤ
. . .  about 4 hours ago
ਦ ਹੇਗ, 17 ਜੁਲਾਈ- ਅੰਤਰਰਾਸ਼ਟਰੀ ਕਾਨੂੰਨੀ ਸਲਾਹਕਾਰ ਰੀਮਾ ਓਮਰ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਸੁਣਵਾਈ ਦੇ ਦੌਰਾਨ ਕੋਰਟ ਨੇ ਇਹ ਵੀ ਕਿਹਾ ਹੈ ਕਿ ਕੁਲਭੂਸ਼ਨ ਯਾਧਵ ਦੀ ਮੌਤ ਦੀ ਸਜ਼ਾ 'ਤੇ ਰੋਕ ਲੱਗ ਗਈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਕੋਰਟ ....
ਕੁਲਭੂਸ਼ਨ ਯਾਦਵ ਮਾਮਲੇ 'ਤੇ 16 'ਚੋਂ 15 ਜੱਜਾਂ ਨੇ ਭਾਰਤ ਦੇ ਪੱਖ 'ਚ ਸੁਣਾਇਆ ਫ਼ੈਸਲਾ
. . .  about 4 hours ago
ਭਾਰਤ ਦੇ ਹੱਕ 'ਚ ਆਇਆ ਫ਼ੈਸਲਾ : ਕੁਲਭੂਸ਼ਨ ਯਾਦਵ ਦੀ ਫਾਂਸੀ 'ਤੇ ਲੱਗੀ ਰੋਕ
. . .  about 4 hours ago
ਭਾਰਤ ਦੇ ਹੱਕ 'ਚ ਆਇਆ ਫ਼ੈਸਲਾ : ਕੁਲਭੂਸ਼ਨ ਯਾਦਵ ਦੀ ਫਾਂਸੀ 'ਤੇ ਲੱਗੀ ਰੋਕ...
ਥੋੜੀ ਦੇਰ 'ਚ ਸੁਣਾਇਆ ਜਾਵੇਗਾ ਕੁਲਭੂਸ਼ਨ ਜਾਧਵ ਮਾਮਲੇ 'ਤੇ ਫ਼ੈਸਲਾ, ਕੋਰਟ ਪਹੁੰਚੀ ਭਾਰਤੀ ਰਾਜਦੂਤ ਦੀ ਟੀਮ
. . .  about 4 hours ago
ਦ ਹੇਗ, 17 ਜੁਲਾਈ- ਕੁਲਭੂਸ਼ਨ ਜਾਧਵ ਮਾਮਲੇ 'ਚ ਭਾਰਤੀ ਸਮੇਂ ਅਨੁਸਾਰ ਸਾਢੇ 6 ਵਜੇ ਫ਼ੈਸਲਾ ਸੁਣਾਇਆ ਜਾਵੇਗਾ। ਭਾਰਤੀ ਰਾਜਦੂਤ ਦੀ ਟੀਮ ਕੋਰਟ ਪਹੁੰਚ ਚੁੱਕੀ ਹੈ। ਕੁਲਭੂਸ਼ਨ ਜਾਧਵ ਮਾਮਲੇ ਦਾ ਫ਼ੈਸਲਾ ਆਈ.ਸੀ.ਜੇ ਦੇ ਪ੍ਰਧਾਨ ਅਬਦੁੱਲਕਵੀ ਅਹਿਮਦ ਯੂਸਫ ਵੱਲੋਂ ...
ਮੋਟਰਸਾਈਕਲ ਸਵਾਰਾਂ ਨੇ ਅੱਖਾਂ 'ਚ ਮਿਰਚਾਂ ਪਾ ਕੇ ਲੁੱਟੇ ਲੱਖਾਂ ਰੁਪਏ
. . .  about 4 hours ago
ਧਰਮਕੋਟ, 17 ਜੁਲਾਈ (ਪਰਮਜੀਤ ਸਿੰਘ) - ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਦੂਸਰੇ ਮੋਟਰਸਾਈਕਲ ਸਵਾਰਾਂ ਦੇ ਅੱਖਾਂ 'ਚ ਮਿਰਚਾਂ ਪਾ ਕੇ 7 ਲੱਖ ਦਸ ਹਜ਼ਾਰ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ। ਪੀੜਤ ਸ਼ਿਵ ਕੁਮਾਰ ਅਤੇ ਸੁਖਚੈਨ ਸਿੰਘ ਨੇ ਦੱਸਿਆ ਕਿ ....
ਪੁਲਿਸ ਅੜਿੱਕੇ ਚੜਿਆ ਰੱਜੀ ਚੋਰ
. . .  about 5 hours ago
ਕੀਰਤਪੁਰ ਸਾਹਿਬ, 17 ਜੁਲਾਈ (ਬੀਰ ਅੰਮ੍ਰਿਤਪਾਲ ਸਿੰਘ ਸੰਨੀ) - ਕੀਰਤਪੁਰ ਸਾਹਿਬ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਵਿਸ਼ੇਸ਼ ਨਾਕੇਬੰਦੀ ਦੌਰਾਨ ਇੱਕ ਨੌਜਵਾਨ ਨੂੰ ਕਰੀਬ ਇੱਕ ਹਜਾਰ ....
ਜ਼ਮੀਨ ਦੇ ਝਗੜੇ ਨੂੰ ਲੈ ਕੇ ਹੋਈ ਗੋਲੀਬਾਰੀ 'ਚ 9 ਲੋਕਾਂ ਦੀ ਮੌਤ, 20 ਜ਼ਖਮੀ
. . .  about 5 hours ago
ਲਖਨਊ, 17 ਜੁਲਾਈ- ਉੱਤਰ ਪ੍ਰਦੇਸ਼ ਦੇ ਸੋਨਭਦਰ 'ਚ ਜ਼ਮੀਨੀ ਦੇ ਵਿਵਾਦ ਨੂੰ ਲੈ ਕੇ ਦੋ ਪੱਖਾਂ 'ਚ ਗੋਲੀਬਾਰੀ ਹੋਈ। ਪਿੰਡ ਦੇ ਪਰਧਾਨ ਅਤੇ ਪਿੰਡ ਵਾਸੀਆਂ ਵਿਚਾਲੇ ਹੋਈ ਲੜਾਈ 'ਚ ਇਕ ਧੜੇ ਦੇ 9 ਲੋਕਾਂ ਦੀ ਮੌਤ ਹੋ ਗਈ ਹੈ ਅਤੇ 20 ਲੋਕ ਗੰਭੀਰ ਜ਼ਖਮੀ ਹੋਏ ...
ਨਹਿਰਾਂ ਤੇ ਡਰੇਨਾਂ ਓਵਰਫ਼ਲੋ ਹੋਣ ਕਰ ਕੇ 1500 ਏਕੜ ਫ਼ਸਲ ਪਾਣੀ 'ਚ ਡੁੱਬੀ
. . .  about 5 hours ago
6 ਸਾਲ ਦੇ ਲਈ ਭਾਜਪਾ ਤੋਂ ਬਰਖ਼ਾਸਤ ਪ੍ਰਣਵ ਕੁਮਾਰ ਚੈਂਪੀਅਨ
. . .  about 5 hours ago
ਕੈਪਟਨ ਵੱਲੋਂ ਵਣਜ ਅਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਨਾਲ ਮੁਲਾਕਾਤ
. . .  about 5 hours ago
ਸਫ਼ਾਈ ਸੇਵਕ ਯੂਨੀਅਨ ਜੰਡਿਆਲਾ ਗੁਰੂ ਵੱਲੋਂ ਰੋਸ ਧਰਨਾ
. . .  about 6 hours ago
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 27 ਹਾੜ ਸੰਮਤ 551
ਵਿਚਾਰ ਪ੍ਰਵਾਹ: ਅਸੀਂ ਗੱਲਾਂ ਅਸੂਲਾਂ ਦੀਆਂ ਕਰਦੇ ਹਾਂ ਪਰ ਅਮਲ ਆਪਣੇ ਹਿਤਾਂ ਅਨੁਸਾਰ। -ਡਬਲਿਊ ਐਸ. ਲੈਂਡਰ

ਪਹਿਲਾ ਸਫ਼ਾ

ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਵਾਲਿਆਂ ਨੂੰ ਹੋਵੇਗੀ ਮੌਤ ਦੀ ਸਜ਼ਾ

ਕੈਬਨਿਟ ਵਲੋਂ ਪੋਕਸੋ ਐਕਟ 2012 'ਚ ਸੋਧ ਨੂੰ ਮਨਜ਼ੂਰੀ ਨਵੀਂ ਦਿੱਲੀ, 10 ਜੁਲਾਈ (ਏਜੰਸੀਆਂ)-ਬੱਚਿਆਂ ਨਾਲ ਵਧਦੀਆਂ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਕੇਂਦਰੀ ਕੈਬਨਿਟ ਨੇ ਅੱਜ ਪੋਕਸੋ ਕਾਨੂੰਨ ਨੂੰ ਹੋਰ ਸਖ਼ਤ ਕਰਨ ਲਈ ਇਸ 'ਚ ਸੋਧ ਕਰਨ ਨੂੰ ਮਨਜ਼ੂਰੀ ਦੇ ਦਿੱਤੀ ...

ਪੂਰੀ ਖ਼ਬਰ »

ਸੈਮੀਫਾਈਨਲ 'ਚ ਹਾਰਿਆ ਭਾਰਤ

• 5 ਸੈਂਕੜੇ ਬਣਾਉਣ ਵਾਲਾ ਸ਼ਰਮਾ • 1 ਦੌੜ ਹੀ ਬਣਾ ਸਕਿਆ • ਕੋਹਲੀ, ਰਾਹੁਲ ਨੇ ਵੀ ਕੀਤਾ ਨਿਰਾਸ਼ • ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਅੱਗੇ ਬੇਵੱਸ ਦਿਖਾਈ ਦਿੱਤੇ ਭਾਰਤੀ ਬੱਲੇਬਾਜ਼ • ਨਿਊਜ਼ੀਲੈਂਡ ਤੋਂ 18 ਦੌੜਾਂ ਨਾਲ ਹਾਰ ਕੇ ਵਿਸ਼ਵ ਕੱਪ 'ਚੋਂ ਬਾਹਰ • ...

ਪੂਰੀ ਖ਼ਬਰ »

13 ਕਿਰਤ ਕਾਨੂੰਨ ਦੇ ਇਕ ਕੋਡ 'ਚ ਰਲੇਵੇਂ ਨੂੰ ਮਨਜ਼ੂਰੀ

ਨਵੀਂ ਦਿੱਲੀ, 10 ਜੁਲਾਈ (ਉਪਮਾ ਡਾਗਾ ਪਾਰਥ)-ਕਿਰਤ ਸੁਧਾਰਾਂ ਨੂੰ ਹੁਲਾਰਾ ਦਿੰਦਿਆਂ ਮੋਦੀ ਮੰਤਰੀ ਮੰਡਲ ਵਲੋਂ ਉਸ ਬਿੱਲ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ, ਜਿਸ ਨਾਲ 13 ਕੇਂਦਰੀ ਕਿਰਤ ਕਾਨੂੰਨ ਨੂੰ ਇਕੱਠਾ ਕਰਕੇ ਇਕ ਕੋਡ 'ਚ ਬਦਲ ਦਿੱਤਾ ਗਿਆ | ਹੁਣ ਇਹ ਇਕ ਕੋਡ ਹੀ ...

ਪੂਰੀ ਖ਼ਬਰ »

ਦਰਿਆਈ ਪਾਣੀਆਂ ਦੇ ਵਿਵਾਦਾਂ ਦੇ ਨਿਪਟਾਰੇ ਲਈ ਇਕ ਟਿ੍ਬਿਊਨਲ ਦੇ ਗਠਨ ਨੂੰ ਪ੍ਰਵਾਨਗੀ

ਨਵੀਂ ਦਿੱਲੀ, 10 ਜੁਲਾਈ (ਏਜੰਸੀ)-ਰਾਜਾਂ ਦੀਆਂ ਸ਼ਿਕਾਇਤਾਂ ਨੂੰ ਤੇਜ਼ੀ ਨਾਲ ਹੱਲ ਕਰਨ ਦੇ ਉਦੇਸ਼ ਨਾਲ ਕੇਂਦਰੀ ਕੈਬਨਿਟ ਨੇ ਸਾਰੇ ਅੰਤਰਰਾਜੀ ਦਰਿਆਵਾਂ ਦੇ ਪਾਣੀਆਂ ਦੇ ਵਿਵਾਦਾਂ ਦਾ ਨਿਪਟਾਰਾ ਕਰਨ ਲਈ ਇਕ ਸਥਾਈ ਟਿ੍ਬਿਊਨਲ ਦੇ ਗਠਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ | ...

ਪੂਰੀ ਖ਼ਬਰ »

ਦੁੱਤੀ ਚੰਦ ਨੇ ਰਚਿਆ ਇਤਿਹਾਸ

ਵਿਸ਼ਵ ਯੂਨੀਵਰਸਿਟੀ ਖੇਡਾਂ  'ਚ ਸੋਨ ਤਗਮਾ ਜਿੱਤਣ  ਵਾਲੀ ਪਹਿਲੀ ਭਾਰਤੀ ਔਰਤ ਨਿਪੋਲੀ, 10 ਜੁਲਾਈ (ਏਜੰਸੀ)-ਰਾਸ਼ਟਰੀ ਰਿਕਾਰਡਧਾਰੀ ਦੁੱਤੀ ਚੰਦੀ ਵਿਸ਼ਵ ਯੂਨੀਵਰਸਿਟੀ ਖੇਡਾਂ ਵਿਚ 100 ਮੀਟਰ ਦੌੜ ਵਿਚ ਸੋਨ ਤਗਮਾ ਜਿੱਤ ਕੇ ਇਨ੍ਹਾਂ ਖੇਡਾਂ ਵਿਚ ਅੱਵਲ ਰਹਿਣ ਵਾਲੀ ...

ਪੂਰੀ ਖ਼ਬਰ »

'ਸਿੱਖਸ ਫਾਰ ਜਸਟਿਸ' 'ਤੇ ਲਗਾਈ ਪਾਬੰਦੀ

ਨਵੀਂ ਦਿੱਲੀ, 10 ਜੁਲਾਈ (ਏਜੰਸੀਆਂ)-ਕੇਂਦਰ ਸਰਕਾਰ ਨੇ ਖ਼ਾਲਿਸਤਾਨ ਪੱਖੀ ਸੰਗਠਨ 'ਸਿੱਖਸ ਫ਼ਾਰ ਜਸਟਿਸ' 'ਤੇ ਪਾਬੰਦੀ ਲਗਾ ਦਿੱਤੀ ਹੈ | ਕੇਂਦਰ ਸਰਕਾਰ ਨੇ ਸੰਗਠਨ ਦੇ ਵੱਖਵਾਦੀ ਰਵੱਈਏ ਦੇ ਚਲਦੇ ਪਾਬੰਦੀ ਲਗਾਈ ਹੈ | ਕੇਂਦਰ ਸਰਕਾਰ ਨੇ ਅਮਰੀਕਾ, ਕੈਨੇਡਾ ਅਤੇ ਬਰਤਾਨੀਆ ...

ਪੂਰੀ ਖ਼ਬਰ »

ਖ਼ਰਚਿਆਂ ਨਾਲ ਸਮਝੌਤਾ ਕੀਤੇ ਬਿਨਾਂ ਵਿੱਤੀ ਮਜ਼ਬੂਤੀ ਲਈ ਵਚਨਬੱਧ-ਸੀਤਾਰਮਨ

ਵਿੱਤ ਮੰਤਰੀ ਨੇ ਲੋਕ ਸਭਾ 'ਚ ਬਜਟ 'ਤੇ ਚਰਚਾ ਦਾ ਦਿੱਤਾ ਜਵਾਬ ਨਵੀਂ ਦਿੱਲੀ, 10 ਜੁਲਾਈ (ਪੀ.ਟੀ.ਆਈ.)-ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ 'ਚ ਦੱਸਿਆ ਕਿ ਸਰਕਾਰ ਜਨਤਕ ਖ਼ਰਚਿਆਂ ਨਾਲ ਸਮਝੌਤਾ ਕੀਤੇ ਬਿਨਾਂ ਵਿੱਤੀ ਮਜ਼ਬੂਤੀ ਦੇ ਮਾਰਗ ਲਈ ਵਚਨਬੱਧ ਹੈ | ਕੇਂਦਰੀ ...

ਪੂਰੀ ਖ਼ਬਰ »

ਤੀਜੇ ਦਿਨ ਵੀ ਸੰਸਦ 'ਚ ਭਾਰੂ ਰਿਹਾ ਕਰਨਾਟਕ ਮੁੱਦਾ

ਨਵੀਂ ਦਿੱਲੀ, 10 ਜੁਲਾਈ (ਉਪਮਾ ਡਾਗਾ ਪਾਰਥ)-ਕਰਨਾਟਕ ਦੇ ਸਿਆਸੀ ਸੰਕਟ ਦਾ ਮੁੱਦਾ ਅੱਜ ਲਗਾਤਾਰ ਤੀਜੇ ਦਿਨ ਵੀ ਸੰਸਦ ਦੇ ਦੋਵਾਂ ਸਦਨਾਂ 'ਚ ਭਾਰੂ ਰਿਹਾ | ਹੰਗਾਮਿਆਂ ਕਾਰਨ ਰਾਜ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰਨੀ ਪਈ, ਜਦਕਿ ਲੋਕ ਸਭਾ 'ਚ ਕਾਂਗਰਸ ਨੇ ਅੱਜ ਦੂਜੀ ਵਾਰ ਵਾਕਆਊਟ ਕਰਕੇ ਆਪਣਾ ਰੋਸ ਜ਼ਾਹਰ ਕੀਤਾ | ਲੋਕ ਸਭਾ 'ਚ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਾਂਗਰਸ ਨੇ ਮਹਾਰਾਸ਼ਟਰ 'ਚ 'ਮਾਰਸ਼ਲ' ਕਾਨੂੰਨ ਲਾਏ ਹੋਣ ਦੇ ਹਾਲਾਤ ਬਣਨ ਦਾ ਇਲਜ਼ਾਮ ਲਾਇਆ | ਜ਼ਿਕਰਯੋਗ ਹੈ ਕਿ ਕਰਨਾਟਕ ਦੇ ਬਾਗੀ ਵਿਧਾਇਕਾਂ ਨੂੰ ਮੁੰਬਈ ਦੇ ਇਕ ਆਲੀਸ਼ਾਨ ਹੋਟਲ 'ਚ ਠਹਿਰਾਇਆ ਗਿਆ ਹੈ | ਜਦ ਕਰਨਾਟਕ ਦੇ ਮੰਤਰੀ ਡੀ. ਕੇ. ਸ਼ਿਵਾਕੁਮਾਰ ਬਾਗੀ ਵਿਧਾਇਕਾਂ ਨੂੰ ਮਿਲਣ ਗਏ ਤਾਂ ਹੋਟਲ ਦੇ 'ਮਾਰਸ਼ਲਾਂ' ਨੇ ਉਨ੍ਹਾਂ ਨੂੰ ਗੇਟ 'ਤੇ ਹੀ ਰੋਕ ਲਿਆ | ਲੋਕ ਸਭਾ 'ਚ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਜਦ ਸਿਫ਼ਰਕਾਲ 'ਚ ਮੁੱਦਾ ਉਠਾਉਣ ਲਈ ਸ਼ੁਰੂ ਹੋਏ ਤਾਂ ਕਰਨਾਟਕ ਦਾ ਜ਼ਿਕਰ ਕਰਨ 'ਤੇ ਹੀ ਸਪੀਕਰ ਨੇ ਉਨ੍ਹਾਂ ਨੂੰ ਟੋਕਦਿਆਂ ਕਿਹਾ ਕਿ ਉਹ ਲਗਾਤਾਰ ਦੋ ਦਿਨ ਤੋਂ ਇਹ ਮੁੱਦਾ ਉਠਾ ਰਹੇ ਹਨ, ਜਿਸ ਨਾਲ ਸਹੀ ਸੰਦੇਸ਼ ਨਹੀਂ ਜਾਂਦਾ, ਜਿਸ ਤੋਂ ਬਾਅਦ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ | ਕਾਂਗਰਸੀ ਸੰਸਦ ਮੈਂਬਰ 'ਸਰਕਾਰ ਗਿਰਾਨਾ ਬੰਦ ਕਰੋ, ਵਿਧਾਇਕ ਖਰੀਦਣਾ ਬੰਦ ਕਰੋ' ਦੇ ਨਾਅਰੇ ਲਾਉਂਦੇ ਸਭਾ ਦੇ ਵਿਚਕਾਰ ਆ ਗਏ | ਸਪੀਕਰ ਵਲੋਂ ਮੁੱਦਾ ਉਠਾਉਣ ਦੀ ਇਜਾਜ਼ਤ ਮਿਲਣ ਤੋਂ ਬਾਅਦ ਚੌਧਰੀ ਨੇ ਮਹਾਰਾਸ਼ਟਰ ਦੇ ਤਾਜ਼ਾ ਹਾਲਾਤ ਅਤੇ ਡੀ. ਕੇ. ਸ਼ਿਵਾਕੁਮਾਰ ਦੀ ਬੁਕਿੰਗ ਹੋਣ ਦੇ ਬਾਵਜੂਦ ਉਸ ਨੂੰ ਹੋਟਲ 'ਚ ਦਾਖ਼ਲ ਹੋਣ ਤੋਂ ਰੋਕਣ 'ਤੇ ਸਖ਼ਤ ਇਤਰਾਜ਼ ਪ੍ਰਗਟਾਇਆ | ਕਾਂਗਰਸੀ ਸੰਸਦ ਮੈਂਬਰ ਨੇ ਕਿਹਾ ਕਿ ਚੁਣੇ ਹੋਏ ਨੁਮਾਇੰਦਿਆਂ ਦੀ ਖ਼ਰੀਦੋ-ਫ਼ਰੋਖ਼ਤ ਕਰਕੇ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਇੰਝ ਲੱਗਦਾ ਹੈ ਕਿ ਮਹਾਰਾਸ਼ਟਰ 'ਚ ਮਾਰਸ਼ਲ ਕਾਨੂੰਨ ਲਾਗੂ ਕਰ ਦਿੱਤਾ ਗਿਆ ਹੋਵੇ | ਸਦਨ 'ਚ ਮੌਜੂਦ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਕਿ ਬਾਗ਼ੀ ਵਿਧਾਇਕਾਂ ਨੇ ਆਪਣੀ ਜ਼ਿੰਦਗੀ ਨੂੰ ਖ਼ਤਰਾ ਦੱਸਦਿਆਂ ਮੁੰਬਈ ਦੇ ਪੁਲਿਸ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਸੁਰੱਖਿਆ ਦੀ ਅਪੀਲ ਕੀਤੀ ਸੀ | ਉਸ ਅਪੀਲ ਦੇ ਆਧਾਰ 'ਤੇ ਹੀ ਸ਼ਿਵਾਕੁਮਾਰ ਨੂੰ ਹੋਟਲ ਦੇ ਬਾਹਰ ਰੋਕਿਆ ਗਿਆ | ਕਾਂਗਰਸ ਨੇ ਰੋਸ ਪ੍ਰਦਰਸ਼ਨ ਕਰਦਿਆਂ ਸਦਨ 'ਚੋਂ ਵਾਕਆਊਟ ਕਰ ਦਿੱਤਾ | ਕਾਂਗਰਸ ਦੇ ਨਾਲ ਡੀ. ਐਮ. ਕੇ. ਐਸ. ਪੀ., ਐਨ. ਸੀ. ਪੀ. ਅਤੇ ਹਾਲੇ ਤੱਕ ਇਸ ਮਾਮਲੇ ਤੋਂ ਦੂਰੀ ਬਣਾਏ ਰੱਖਣ ਵਾਲੀ ਤਿ੍ਣਮੂਲ ਕਾਂਗਰਸ ਨੇ ਵੀ ਵਾਕਆਊਟ ਕੀਤਾ |
ਰੇਲਵੇ ਦੇ ਨਿੱਜੀਕਰਨ ਦਾ ਕੋਈ ਪ੍ਰਸਤਾਵ ਨਹੀਂ-ਗੋਇਲ
'ਭਾਰਤੀ ਰੇਲਵੇ ਦੇ ਨਿੱਜੀਕਰਨ ਦਾ ਕੋਈ ਪ੍ਰਸਤਾਵ ਨਹੀਂ ਹੈ |' ਇਹ ਜਾਣਕਾਰੀ ਰੇਲ ਮੰਤਰੀ ਪਿਊਸ਼ ਗੋਇਲ ਨੇ ਲੋਕ ਸਭਾ 'ਚ ਪੁੱਛੇ ਗਏ ਇਕ ਸਵਾਲ ਦੇ ਲਿਖਤੀ ਜਵਾਬ 'ਚ ਦਿੱਤੀ | ਮਹਾਰਾਸ਼ਟਰ ਦੇ ਬੀਡ ਤੋਂ ਭਾਜਪਾ ਸੰਸਦ ਮੈਂਬਰ ਪ੍ਰੀਤਮ ਗੋਪੀਨਾਥ ਮੁੰਡੇ ਨੇ ਸਰਕਾਰ ਤੋਂ ਇਹ ਸਵਾਲ ਪੁੱਛਿਆ ਸੀ ਕਿ ਕੀ ਪੈਸੰਜਰ ਰੇਲ ਗੱਡੀਆਂ ਚਲਾਉਣ ਲਈ ਕੇਂਦਰ ਸਰਕਾਰ ਨਿੱਜੀ ਕੰਪਨੀਆਂ ਨੂੰ ਲਿਆਉਣ ਦੀ ਯੋਜਨਾ ਬਣਾ ਰਹੀ ਹੈ, ਜਿਸ ਦੇ ਲਿਖਤੀ ਜਵਾਬ 'ਚ ਗੋਇਲ ਨੇ ਕਿਹਾ ਕਿ ਰੇਲਵੇ ਦੇ ਨਿੱਜੀਕਰਨ ਦਾ ਕੋਈ ਪ੍ਰਸਤਾਵ ਸਰਕਾਰ ਕੋਲ ਨਹੀਂ ਹੈ | ਜ਼ਿਕਰਯੋਗ ਹੈ ਕਿ ਸਰਕਾਰੀ ਹਲਕਿਆਂ ਮੁਤਾਬਿਕ ਰੇਲਵੇ ਨਵੀਂ ਦਿੱਲੀ-ਲਖਨਊ ਤੇਜਸ ਐਕਸਪ੍ਰੈੱਸ ਨੂੰ ਪ੍ਰਾਈਵੇਟ ਚਾਲਕਾਂ ਨੂੰ ਦੇਣ ਦੀ ਤਿਆਰੀ ਕਰ ਰਹੀ ਹੈ, ਪਰ ਹਾਲੇ ਤੱਕ ਇਸ ਬਾਰੇ ਕੋਈ ਰਸਮੀ ਐਲਾਨ ਨਹੀਂ ਕੀਤਾ ਗਿਆ | ਇਕ ਹੋਰ ਸਵਾਲ ਦੇ ਜਵਾਬ 'ਚ ਗੋਇਲ ਨੇ ਦੱਸਿਆ ਕਿ ਰੇਲਵੇ 'ਚ 2.94 ਲੱਖ ਮੁਲਾਜ਼ਮਾਂ ਦੀ ਭਰਤੀ ਲਈ ਪ੍ਰਕਿਰਿਆ ਜਾਰੀ ਹੈ |
ਸਪੀਕਰ ਨੇ ਸੰਸਦ ਮੈਂਬਰਾਂ ਨੂੰ ਸਦਨ 'ਚ ਗੱਲਾਂ ਕਰਨ ਤੋਂ ਵਰਜਿਆ
ਨਵੀਂ ਦਿੱਲੀ, (ਪੀ.ਟੀ.ਆਈ.)-ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਜਦ ਸਦਨ ਦੀ ਕਾਰਵਾਈ ਚਲਦੀ ਹੋਵੇ ਤਾਂ ਉਹ ਗੱਲਾਂ ਨਾ ਕਰਨ ਕਿਉਂਕਿ ਇਹ ਮਨਜ਼ੂਰ ਨਹੀਂ ਹੈ | ਬਿਰਲਾ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਹੋਰ ਮੈਂਬਰਾਂ ਨਾਲ ਗੱਲ ਕਰਨ ਦੀ ਇੱਛਾ ਹੈ ਤਾਂ ਉਹ ਗੈਲਰੀ 'ਚ ਚਲੇ ਜਾਇਆ ਕਰਨ, ਜੋ ਕੇਵਲ ਦੋ ਕਦਮਾਂ ਦੀ ਦੂਰੀ 'ਤੇ ਹੈ | ਬਿਰਲਾ ਨੇ ਕਿਹਾ ਕਿ ਮੈਂ ਸਦਨ 'ਚ ਬੈਠ ਕੇ ਜਾਂ ਖੜ੍ਹੇ ਹੋ ਕੇ ਕਿਸੇ ਨੂੰ ਵੀ ਗੱਲਾਂ ਕਰਨ ਦੀ ਇਜਾਜ਼ਤ ਨਹੀਂ ਦੇਵਾਂਗਾ | ਉਨ੍ਹਾਂ ਕਿਹਾ ਕਿ ਜੇ ਤੁਸੀ ਗੱਲਾਂ ਕਰਨਾ ਚਾਹੁੰਦੇ ਹੋ ਤਾਂ ਗੈਲਰੀ 'ਚ ਜਾਓ | ਸਪੀਕਰ ਦੇ ਐਲਾਨ ਦਾ ਸੰਸਦ ਮੈਂਬਰਾਂ ਨੇ ਮੇਜ਼ ਥਪਥਪਾ ਕੇ ਸਮਰਥਨ ਕੀਤਾ |
'ਲੈਟਰਲ ਭਰਤੀਆਂ' ਦਾ ਨੌਕਰਸ਼ਾਹੀ 'ਤੇ ਮਾੜਾ ਅਸਰ ਨਹੀਂ ਪੈਂਦਾ, ਸਰਕਾਰ ਨੇ ਦਿੱਤਾ ਮਨਮੋਹਨ ਸਿੰਘ ਦਾ ਹਵਾਲਾ
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਯੋਜਨਾ ਕਮਿਸ਼ਨ ਦੇ ਸਾਬਕਾ ਉਪ-ਚੇਅਰਮੈਨ ਮੌਾਟੇਕ ਸਿੰਘ ਆਹਲੂਵਾਲੀਆ ਦੇ ਨਾਵਾਂ ਦਾ ਹਵਾਲਾ ਦਿੰਦਿਆਂ ਸਰਕਾਰ ਨੇ ਕਿਹਾ ਕਿ 'ਲੈਟਰਲ ਭਰਤੀ ਪ੍ਰਕਿਰਿਆ' ਰਾਹੀਂ ਕੀਤੀਆਂ ਨਿਯੁਕਤੀਆਂ ਨਾਲ ਨੌਕਰਸ਼ਾਹੀ ਦੇ ਮਨੋਬਲ 'ਤੇ ਮਾੜਾ ਅਸਰ ਨਹੀਂ ਪੈਂਦਾ | ਦੱਸਣਯੋਗ ਹੈ ਕਿ ਡਾ. ਮਨਮੋਹਨ ਸਿੰਘ ਤੇ ਆਹਲੂਵਾਲੀਆ ਨੂੰ 'ਲੈਟਰਲ ਭਰਤੀ' ਰਾਹੀਂ ਨਿਯੁਕਤ ਕੀਤਾ ਗਿਆ ਸੀ | ਕੇਂਦਰੀ ਪ੍ਰਸੋਨਲ ਰਾਜ ਮੰਤਰੀ ਜੀਤੇਂਦਰ ਸਿੰਘ ਨੇ ਲੋਕ ਸਭਾ 'ਚ ਲਿਖ਼ਤੀ ਜਵਾਬ 'ਚ ਕਿਹਾ ਕਿ ਪਹਿਲਾਂ ਵੀ ਕੁਝ ਅਹਿਮ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਕਾਰਜਾਂ ਲਈ ਸਮੇਂ-ਸਮੇਂ 'ਤੇ 'ਲੈਟਰਲ ਐਾਟਰੀ' ਦੇ ਆਧਾਰ 'ਤੇ ਭਰਤੀ ਕੀਤਾ ਜਾ ਚੁੱਕਾ ਹੈ | ਇਨ੍ਹਾਂ 'ਚ ਡਾ. ਮਨਮੋਹਨ ਸਿੰਘ, ਮੌਾਟੇਕ ਸਿੰਘ ਆਹਲੂਵਾਲੀਆ, ਵਿਜੇ ਕੇਲਕਰ, ਬਿਮਲ ਜਲਾਨ, ਸ਼ੰਕਰ ਅਚਾਰਿਆ, ਰਾਕੇਸ਼ ਮੋਹਨ, ਅਰਵਿੰਦ ਵਿਰਮਾਨੀ, ਅਰਵਿੰਦ ਪਨਗਰੀਆ, ਅਰਵਿੰਦ ਸੁਬਰਾਮਨੀਅਨ, ਵੈਦਿਆ ਰਾਜੇਸ਼ ਕੋਟੇਚਾ, ਪਰਮੇਸਵਰਨ ਅਈਅਰ, ਰਾਮ ਵਿਨੇ ਸ਼ਾਹੀ, ਆਰ. ਰਹਿਮਾਨ ਅਤੇ ਸੇਖਰ ਬੋਨੂੰ ਵਰਗਿਆਂ ਦੇ ਨਾਂਅ ਸ਼ਾਮਿਲ ਹਨ |
ਧਾਰਾ 370 ਸੰਵਿਧਾਨ 'ਚ ਆਰਜ਼ੀ ਵਿਵਸਥਾ-ਸਰਕਾਰ
ਕੇਂਦਰੀ ਗ੍ਰਹਿ ਰਾਜ ਮੰਤਰੀ ਜੀ. ਕਿਸ਼ਨ ਰੈਡੀ ਨੇ ਰਾਜ ਸਭਾ 'ਚ ਦੱਸਿਆ ਕਿ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਪ੍ਰਦਾਨ ਕਰਨ ਵਾਲੀ ਧਾਰਾ 370 ਸੰਵਿਧਾਨ 'ਚ ਇਕ ਆਰਜ਼ੀ ਵਿਵਸਥਾ ਹੈ, ਜਦਕਿ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਵਿਸ਼ੇਸ਼ ਅਧਿਕਾਰ ਦੇਣ ਵਾਲੀ ਧਾਰਾ-35ਏ ਰਾਸ਼ਟਰਪਤੀ ਵਲੋਂ ਜਾਰੀ ਸੰਵਿਧਾਨਕ ਆਦੇਸ਼ ਜ਼ਰੀਏ ਜੋੜੀ ਗਈ ਸੀ | ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਭਾਰਤ ਦਾ ਇਕ ਅਟੁੱਟ ਅੰਗ ਹੈ ਅਤੇ ਸੰਵਿਧਾਨ ਨਾਲ ਜੁੜੇ ਮਾਮਲੇ ਅੰਦਰੂਨੀ ਹਨ ਅਤੇ ਇਹ ਪੂਰੀ ਤਰ੍ਹਾਂ ਸੰਸਦ ਵਲੋਂ ਹੀ ਨਜਿੱਠੇ ਜਾਣੇ ਹਨ | ਕਿਸੇ ਵੀ ਵਿਦੇਸ਼ੀ ਸਰਕਾਰ ਜਾਂ ਸੰਗਠਨ ਦਾ ਇਸ ਮਾਮਲੇ 'ਚ ਕੋਈ ਵੀ ਦਖ਼ਲ ਨਹੀਂ ਹੈ |
ਹੁਣ 11 ਦਿਨਾਂ 'ਚ ਮਿਲੇਗਾ ਪਾਸਪੋਰਟ
ਨਵੀਂ ਦਿੱਲੀ, 10 ਜੁਲਾਈ (ਪੀ.ਟੀ.ਆਈ.)-ਸਰਕਾਰ ਨੇ ਅੱਜ ਲੋਕ ਸਭਾ 'ਚ ਜਾਣਕਾਰੀ ਦਿੱਤੀ ਕਿ ਆਮ ਹਾਲਾਤ 'ਚ ਹੁਣ ਪਾਸਪੋਰਟ 11 ਦਿਨਾਂ 'ਚ ਮਿਲ ਜਾਇਆ ਕਰੇਗਾ | ਪ੍ਰਸ਼ਨ ਕਾਲ ਦੌਰਾਨ ਇਕ ਸਵਾਲ ਦਾ ਜਵਾਬ ਦਿੰਦਿਆਂ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਕਿਹਾ ਕਿ ਆਮ ਹਾਲਾਤ 'ਚ ਪਾਸਪੋਰਟ ਜਾਰੀ ਕਰਨ ਦੇ ਸਮੇਂ ਨੂੰ ਘਟਾ ਕੇ 11 ਦਿਨਾਂ ਦਾ ਕਰ ਦਿੱਤਾ ਗਿਆ ਹੈ | ਹਾਲਾਂਕਿ 'ਤਤਕਾਲ' ਸ਼੍ਰੇਣੀ ਅਧੀਨ ਪਾਸਪੋਰਟ ਇਕ ਦਿਨ 'ਚ ਹੀ ਜਾਰੀ ਕਰ ਦਿੱਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਅਰਜ਼ੀਕਰਤਾਵਾਂ ਦੀ ਪੁਲਿਸ ਪ੍ਰਮਾਣਿਕਤਾ ਲਈ 731 ਪੁਲਿਸ ਜ਼ਿਲਿ੍ਹਆਂ 'ਚ ਇਕ ਐਪ ਜਾਰੀ ਕੀਤੀ ਗਈ ਹੈ | ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਵਲੋਂ ਲੋਕਾਂ ਨੂੰ ਪਾਸਪੋਰਟ ਹਾਸਲ ਕਰਨ 'ਚ ਆ ਰਹੀਆਂ ਪ੍ਰੇਸ਼ਾਨੀਆਂ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਮੁਰਲੀਧਰਨ ਨੇ ਕਿਹਾ ਕਿ ਦੇਸ਼ 'ਚ 36 ਪਾਸਪੋਰਟ ਦਫ਼ਤਰਾਂ ਤੋਂ ਇਲਾਵਾ 93 ਪਾਸਪੋਰਟ ਸੇਵਾ ਕੇਂਦਰ ਤੇ 412 ਡਾਕਘਰ ਪਾਸਪੋਰਟ ਸੇਵਾ ਕੇਂਦਰ ਹਨ | ਉਨ੍ਹਾਂ ਕਿਹਾ ਕਿ ਡਾਕਘਰ ਪਾਸਪੋਰਟ ਸੇਵਾ ਕੇਂਦਰਾਂ ਨੂੰ ਚਲਾਉਣ 'ਚ ਨਿੱਜੀ ਸੰਸਥਾ ਦੀ ਕੋਈ ਸ਼ਮੂਲੀਅਤ ਨਹੀਂ |
ਕਿਸੇ ਫੁੱਲ ਨੂੰ 'ਕੌਮੀ ਫੁੱਲ' ਦਾ ਦਰਜਾ ਨਹੀਂ ਦਿੱਤਾ-ਸਰਕਾਰ
ਗ੍ਰਹਿ ਰਾਜ ਮੰਤਰੀ ਨਿੱਤਿਆਨੰਦ ਰਾਏ ਨੇ ਰਾਜ ਸਭਾ 'ਚ ਦੱਸਿਆ ਕਿ ਸਰਕਾਰ ਨੇ ਕਿਸੇ ਵੀ ਫੁੱਲ ਨੂੰ 'ਕੌਮੀ ਫੁੱਲ' ਦਾ ਦਰਜਾ ਨਹੀਂ ਦਿੱਤਾ | ਉਨ੍ਹਾਂ ਦੱਸਿਆ ਕਿ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਬਾਰੇ ਮੰਤਰਾਲੇ ਨੇ 2011 'ਚ ਜਾਰੀ ਨੋਟੀਫ਼ਿਕੇਸ਼ਨਾਂ ਜ਼ਰੀਏ 'ਟਾਈਗਰ' ਅਤੇ 'ਮੋਰ' ਨੂੰ ਕ੍ਰਮਵਾਰ 'ਕੌਮੀ ਜਾਨਵਰ' ਅਤੇ 'ਕੌਮੀ ਪੰਛੀ' ਵਜੋਂ ਨੋਟੀਫਾਈ ਕੀਤਾ ਹੈ | ਉਨ੍ਹਾਂ ਕਿਹਾ ਕਿ ਉਕਤ ਮੰਤਰਾਲੇ ਨੇ 'ਕੌਮੀ ਫੁੱਲ' ਬਾਰੇ ਅਜਿਹਾ ਕੋਈ ਨੋਟੀਫ਼ਿਕੇਸ਼ਨ ਨਹੀਂ ਜਾਰੀ ਕੀਤਾ |
ਰਾਜ ਸਭਾ 'ਚ ਹੰਗਾਮਾ
ਰਾਜ ਸਭਾ ਦੀ ਕਾਰਵਾਈ 'ਤੇ ਵੀ ਕਰਨਾਟਕ ਮੁੱਦਾ ਕਾਫ਼ੀ ਭਾਰੂ ਰਿਹਾ | ਸਭਾ ਦੀ ਕਾਰਵਾਈ ਸ਼ੁਰੂ ਹੋਣ ਦੇ ਨਾਲ ਹੀ ਕਾਂਗਰਸੀ ਸੰਸਦ ਮੈਂਬਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ, ਜਿਸ 'ਤੇ ਚੇਅਰਮੈਨ ਵੈਂਕਈਆ ਨਾਇਡੂ ਨੇ ਸਭਾ ਦੀ ਕਾਰਵਾਈ 12 ਵਜੇ ਤੱਕ ਉਠਾ ਦਿੱਤੀ | ਸਭਾ ਮੁੜ ਜੁੜਨ 'ਤੇ ਪ੍ਰਸ਼ਨਕਾਲ ਦਰਮਿਆਨ ਕਾਂਗਰਸ ਦੇ ਉਪ ਨੇਤਾ ਅਨੰਦ ਸ਼ਰਮਾ ਨੇ ਮੁੱਦਾ ਉਠਾਉਣ ਦੀ ਇਜਾਜ਼ਤ ਮੰਗੀ, ਜਿਸ 'ਤੇ ਨਾਇਡੂ ਨੇ ਸਦਨ ਦੇ ਪ੍ਰਬੰਧ 'ਤੇ ਖਰਚ ਹੋਣ ਵਾਲੀ ਰਕਮ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਜਿਹੀਆਂ ਰੁਕਾਵਟਾਂ ਲੋਕਤੰਤਰ ਲਈ ਸਹੀ ਨਹੀਂ ਹਨ | ਕਾਂਗਰਸ ਸੰਸਦ ਮੈਂਬਰਾਂ ਨੇ ਨਾਇਡੂ ਦੀ ਅਪੀਲ ਖ਼ਾਰਜ ਕਰਦਿਆਂ ਹੰਗਾਮਾ ਜਾਰੀ ਰੱਖਦਿਆਂ ਆਪਣੀ ਗੱਲ ਕਹਿਣ ਦੀ ਇਜਾਜ਼ਤ ਮੰਗੀ, ਜਿਸ 'ਤੇ ਰਾਜ ਸਭਾ ਦੇ ਚੇਅਰਮੈਨ ਨਾਇਡੂ ਨੇ ਸਭਾ ਦੀ ਕਾਰਵਾਈ ਦੁਪਹਿਰ ਦੋ ਵਜੇ ਤੱਕ ਮੁਲਤਵੀ ਕਰ ਦਿੱਤੀ ਅਤੇ ਫਿਰ ਬਾਅਦ 'ਚ ਦਿਨ ਭਰ ਲਈ ਰਾਜ ਸਭਾ ਦੀ ਕਾਰਵਾਈ ਨੂੰ ਮੁਲਤਵੀ ਕਰ ਦਿੱਤਾ ਗਿਆ |


ਖ਼ਬਰ ਸ਼ੇਅਰ ਕਰੋ

ਕਰਨਾਟਕ 'ਚ ਗੱਠਜੋੜ ਸਰਕਾਰ ਨੂੰ ਇਕ ਹੋਰ ਝਟਕਾ-2 ਹੋਰ ਵਿਧਾਇਕਾਂ ਵਲੋਂ ਅਸਤੀਫ਼ਾ

ਬੈਂਗਲੂਰੂ, 10 ਜੁਲਾਈ (ਏਜੰਸੀ)-ਕਰਨਾਟਕ 'ਚ ਕਾਂਗਰਸ-ਜੇ.ਡੀ. (ਐਸ.) ਗੱਠਜੋੜ ਸਰਕਾਰ ਨੂੰ ਉਸ ਵੇਲੇ ਇਕ ਹੋਰ ਝਟਕਾ ਲੱਗਾ, ਜਦੋਂ ਇਸ ਦੇ 2 ਹੋਰ ਵਿਧਾਇਕਾਂ, ਹਾਊਸਿੰਗ ਮੰਤਰੀ ਐਮ.ਟੀ.ਬੀ. ਨਾਗਰਾਜ ਤੇ ਕੇ. ਸੁਧਾਕਰ, ਨੇ ਆਪਣੇ ਅਸਤੀਫ਼ੇ ਵਿਧਾਨ ਸਭਾ ਸਪੀਕਰ ਨੂੰ ਸੌਾਪ ਦਿੱਤੇ, ...

ਪੂਰੀ ਖ਼ਬਰ »

ਰੂਸ ਤੋਂ 18 ਸੁਖੋਈ ਜੈੱਟ ਤੇ 20 ਨਵੇਂ ਮਿੱਗ ਖ਼ਰੀਦੇਗਾ ਭਾਰਤ

ਹਵਾਈ ਫ਼ੌਜ ਹੋਵੇਗੀ ਹੋਰ ਮਜ਼ਬੂਤ ਨਵੀਂ ਦਿੱਲੀ, 10 ਜੁਲਾਈ (ਏਜੰਸੀਆਂ)-ਭਾਰਤੀ ਹਵਾਈ ਫ਼ੌਜ ਰੂਸ ਤੋਂ 18 ਯਾਨੀ ਕਿ ਇਕ ਸਕਵਾਡਰਨ ਸੁਖੋਈ-30 ਮਲਟੀਰੋਲ ਲੜਾਕੂ ਜੈੱਟ ਖ਼ਰੀਦਣ ਦੀ ਤਿਆਰੀ 'ਚ ਹੈ | ਰੂਸੀ ਰੱਖਿਆ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਇਸ ਸੌਦੇ 'ਤੇ ਦੋਵੇਂ ...

ਪੂਰੀ ਖ਼ਬਰ »

ਯੂ.ਪੀ. ਮਾਈਨਿੰਗ ਘੁਟਾਲਾ

ਸੀ.ਬੀ.ਆਈ. ਵਲੋਂ 2 ਆਈ.ਏ.ਐਸ. ਅਧਿਕਾਰੀਆਂ ਦੇ ਟਿਕਾਣਿਆਂ 'ਤੇ ਛਾਪੇ

ਨਵੀਂ ਦਿੱਲੀ, 10 ਜੁਲਾਈ (ਏਜੰਸੀ)-ਸੀ.ਬੀ.ਆਈ. ਨੇ ਉੱਤਰ ਪ੍ਰਦੇਸ਼ 'ਚ ਗੈਰ-ਕਾਨੂੰਨੀ ਮਾਈਨਿੰਗ ਘੁਟਾਲੇ ਨਾਲ ਜੁੜੇ ਮਾਮਲੇ 'ਚ ਸਾਬਕਾ ਮੰਤਰੀ ਪ੍ਰਜਾਪਤੀ ਤੇ ਚਾਰ ਆਈ. ਏ. ਐਸ. ਅਧਿਕਾਰੀਆਂ ਿਖ਼ਲਾਫ਼ ਤਾਜ਼ੇ ਮਾਮਲੇ ਦਰਜ ਕੀਤੇ ਹਨ ਅਤੇ ਨਾਲ ਹੀ ਸੂਬੇ 'ਚ ਦੋ ਅਧਿਕਾਰੀਆਂ ਨਾਲ ...

ਪੂਰੀ ਖ਼ਬਰ »

ਡੇਰਾਬੱਸੀ ਨੇੜੇ ਕੈਮੀਕਲ ਪਲਾਂਟ 'ਚ ਧਮਾਕੇ ਮਗਰੋਂ ਲੱਗੀ ਭਿਆਨਕ ਅੱਗ

ਇਕ ਵਰਕਰ ਦੀ ਮੌਤ, ਦਰਜਨ ਤੋਂ ਵੱਧ ਜ਼ਖ਼ਮੀ ਡੇਰਾਬੱਸੀ, 10 ਜੁਲਾਈ (ਸ਼ਾਮ ਸਿੰਘ ਸੰਧੂ)-ਡੇਰਾਬੱਸੀ-ਮੁਬਾਰਿਕਪੁਰ ਰੋਡ 'ਤੇ ਸਥਿਤ ਪੰਜਾਬ ਕੈਮੀਕਲਜ਼ ਐਾਡ ਕਰੋਪ ਪ੍ਰੋਟੈਕਸ਼ਨ ਲਿਮ: ਨਾਮਕ ਪਲਾਂਟ ਅੰਦਰ ਕਰੀਬ 11.30 ਵਜੇ ਇਕ ਯੂਨਿਟ 'ਚ ਹੋਏ ਜ਼ਬਰਦਸਤ ਧਮਾਕੇ ਮਗਰੋਂ ਭਿਆਨਕ ...

ਪੂਰੀ ਖ਼ਬਰ »

ਮੁੰਬਈ 'ਚ ਹੋਟਲ ਦੇ ਬਾਹਰ ਕਾਂਗਰਸ ਵਲੋਂ ਪ੍ਰਦਰਸ਼ਨ

ਮੁੰਬਈ, 10 ਜੁਲਾਈ (ਏਜੰਸੀ)-ਕਰਨਾਟਕ ਦਾ ਸਿਆਸੀ ਡਰਾਮਾ ਸੂਬੇ ਦੀ ਸਰਹੱਦ ਨੂੰ ਪਾਰ ਕਰਕੇ ਮੁੰਬਈ ਦੀਆਂ ਸੜਕਾਂ 'ਤੇ ਪਹੁਚ ਗਿਆ ਹੈ | ਇਥੋਂ ਦੇ ਰੇਨੇਸਾਂ ਮੁੰਬਈ ਕਨਵੈਂਸ਼ਨ ਸੈਂਟਰ ਹੋਟਲ 'ਚ ਠਹਿਰੇ 11 ਬਾਗ਼ੀ ਵਿਧਾਇਕਾਂ ਨੂੰ ਮਨਾਉਣ ਲਈ ਪਹੰੁਚੇ ਕਰਨਾਟਕ ਦੇ ਮੰਤਰੀ ਤੇ ...

ਪੂਰੀ ਖ਼ਬਰ »

ਕਸ਼ਮੀਰ 'ਚ ਆਸੀਆ ਅੰਦਰਾਬੀ ਦਾ ਘਰ ਕੁਰਕ

ਸ੍ਰੀਨਗਰ, 10 ਜੁਲਾਈ (ਮਨਜੀਤ ਸਿੰਘ)-ਐਨ.ਆਈ.ਏ. (ਰਾਸ਼ਟਰੀ ਜਾਂਚ ਏਜੰਸੀ) ਵਲੋਂ ਅੱਤਵਾਦ ਵਿਰੋਧੀ ਕਾਨੂੰਨ ਤਹਿਤ ਵੱਖਵਾਦੀ ਮਹਿਲਾ ਆਗੂ ਆਸੀਆ ਅੰਦਰਾਬੀ ਦੇ ਸ੍ਰੀਨਗਰ ਸ਼ਹਿਰ ਦੇ ਬਾਹਰਵਾਰ ਪੈਂਦੇ ਇਕ ਘਰ ਕੁਰਕ ਕਰ ਲਿਆ ਗਿਆ ਹੈ | ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ...

ਪੂਰੀ ਖ਼ਬਰ »

ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਲਈ ਪੀੜਤਾ ਦਾ ਪਿਤਾ ਹਾਈਕੋਰਟ ਪੁੱਜਾ

ਚੰਡੀਗੜ੍ਹ, 10 ਜੁਲਾਈ (ਸੁਰਜੀਤ ਸਿੰਘ ਸੱਤੀ)-ਕਠੂਆ ਸਮੂਹਿਕ ਜਬਰ ਜਨਾਹ ਪੀੜਤਾ ਦੇ ਪਿਤਾ ਨੇ ਸਾਰੇ ਦੋਸ਼ੀਆਂ ਨੂੰ ਫ਼ਾਂਸੀ ਦੀ ਸਜ਼ਾ ਦੇਣ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਅਪੀਲ ਕੀਤੀ ਹੈ | ਇਸ ਮਾਮਲੇ 'ਚ ਕਰੀਬ ਇਕ ਮਹੀਨਾ ਪਹਿਲਾਂ ਪਠਾਨਕੋਟ ਅਦਾਲਤ ਵਲੋਂ ਤਿੰਨ ...

ਪੂਰੀ ਖ਼ਬਰ »

ਸੁਪਰੀਮ ਕੋਰਟ ਪੁੱਜੇ ਬਾਗ਼ੀ ਵਿਧਾਇਕ

ਇਸੇ ਦੌਰਾਨ ਕਰਨਾਟਕ ਦਾ ਸਿਆਸੀ ਸੰਕਟ ਹੁਣ ਸੁਪਰੀਮ ਕੋਰਟ ਪੁੱਜ ਗਿਆ ਹੈ | ਕਾਂਗਰਸ ਤੇ ਜੇ.ਡੀ. (ਐਸ.) ਦੇ 10 ਬਾਗੀ ਵਿਧਾਇਕਾਂ ਨੇ ਇਕ ਪਟੀਸ਼ਨ ਦਾਇਰ ਕਰਕੇ ਦੋਸ਼ ਲਗਾਇਆ ਹੈ ਕਿ ਸੂਬਾ ਅਸੈਂਬਲੀ ਦੇ ਸਪੀਕਰ ਵਲੋਂ ਜਾਣਬੁੱਝ ਕੇ ਉਨ੍ਹਾਂ ਦੇ ਅਸਤੀਫ਼ੇ ਸਵੀਕਾਰੇ ਨਹੀਂ ਜਾ ...

ਪੂਰੀ ਖ਼ਬਰ »

ਪਾਕਿ 'ਚ ਟੀ. ਵੀ. ਨਿਊਜ਼ ਐਾਕਰ ਦੀ ਗੋਲੀ ਮਾਰ ਕੇ ਹੱਤਿਆ

ਅੰਮਿ੍ਤਸਰ, 10 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਕਰਾਚੀ ਸ਼ਹਿਰ 'ਚ ਇਕ ਟੀ. ਵੀ. ਨਿਊਜ਼ ਐਾਕਰ ਤੇ ਪੱਤਰਕਾਰ ਮੁਰੀਦ ਅੱਬਾਸ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਹਮਲਾਵਰ ਦੀ ਪੱਤਰਕਾਰ ਨਾਲ ਮਾਮੂਲੀ ਤਕਰਾਰਬਾਜ਼ੀ ਕਰਾਚੀ ਦੇ ...

ਪੂਰੀ ਖ਼ਬਰ »

ਸਾਰੇ ਸਵਿਸ ਖਾਤਿਆਂ ਦਾ ਸਤੰਬਰ ਤੋਂ ਮਿਲੇਗਾ ਵੇਰਵਾ

ਨਵੀਂ ਦਿੱਲੀ/ਬਰਨ, 10 ਜੁਲਾਈ (ਏਜੰਸੀ)-ਸਵਿਸ ਬੈਂਕ 'ਚ ਕਾਲੇ ਧਨ ਨਾਲ ਸਬੰਧਿਤ ਭਾਰਤੀਆਂ ਦੇ ਖਾਤਿਆਂ ਦੀ ਜਾਣਕਾਰੀ ਜਲਦ ਹੀ ਅਧਿਕਾਰਕ ਤੌਰ 'ਤੇ ਮਿਲਣ ਵਾਲੀ ਹੈ | 30 ਸਤੰਬਰ ਤੋਂ ਭਾਰਤ ਤੇ ਸਵਿਟਜਰਲੈਂਡ ਬੈਂਕਿੰਗ ਨਾਲ ਜੁੜੀਆਂ ਜਾਣਕਾਰੀਆਂ ਦਾ ਪਹਿਲੀ ਵਾਰ ਆਦਾਨ-ਪ੍ਰਦਾਨ ...

ਪੂਰੀ ਖ਼ਬਰ »

ਰਿਤੂਪਰਨਾ ਸੇਨਗੁਪਤਾ ਨੂੰ ਈ.ਡੀ. ਵਲੋਂ ਸੰਮਨ

ਕੋਲਕਾਤਾ, 10 ਜੁਲਾਈ (ਏਜੰਸੀਆਂ)-ਰੋਜ਼ ਵੈਲੀ ਚਿੱਟ ਫ਼ੰਡ ਘੁਟਾਲੇ 'ਚ ਅੱਜ ਅਦਾਕਾਰਾ ਰਿਤੂਪਰਨਾ ਸੇਨਗੁਪਤਾ ਨੂੰ ਈ.ਡੀ. ਨੇ ਪੁੱਛਗਿੱਛ ਲਈ ਸੰਮਨ ਜਾਰੀ ਕਰ ਦਿੱਤੇ ਹਨ | ਉੱਧਰ ਨਾਰਦ ਸਟਿੰਗ ਅਪਰੇਸ਼ਨ 'ਚ ਆਈ. ਪੀ. ਐਸ. ਐਸ. ਐਮ. ਐਚ. ਮਿਰਜ਼ਾ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ ...

ਪੂਰੀ ਖ਼ਬਰ »

ਮੀਸਾ ਭਾਰਤੀ ਿਖ਼ਲਾਫ਼ ਈ.ਡੀ. ਵਲੋਂ ਨਵਾਂ ਪੂਰਕ ਦੋਸ਼ ਪੱਤਰ ਦਾਖ਼ਲ

ਨਵੀਂ ਦਿੱਲੀ, 10 ਜੁਲਾਈ (ਏਜੰਸੀਆਂ)-ਹਵਾਲਾ ਮਾਮਲੇ 'ਚ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੀ ਬੇਟੀ ਮੀਸਾ ਭਾਰਤੀ ਅਤੇ ਉਸ ਦੇ ਪਤੀ ਸ਼ੈਲੇਸ਼ ਕੁਮਾਰ ਿਖ਼ਲਾਫ਼ ਈ.ਡੀ. ਨੇ ਨਵਾਂ ਪੂਰਕ ਦੋਸ਼ ਪੱਤਰ ਦਾਖ਼ਲ ਕੀਤਾ ਹੈ | ਇਸ 'ਤੇ ਅਦਾਲਤ 27 ਜੁਲਾਈ ਨੂੰ ...

ਪੂਰੀ ਖ਼ਬਰ »

ਸੁਰੱਖਿਅਤ ਪਨਾਹਗਾਹ ਤੋਂ ਜਾਰੀ ਦਾਊਦ ਦੀਆਂ ਗ਼ੈਰ-ਕਾਨੂੰਨੀ ਸਰਗਰਮੀਆਂ ਤੋਂ ਭਾਰਤ ਨੂੰ ਖ਼ਤਰਾ

ਸੰਯੁਕਤ ਰਾਸ਼ਟਰ, 10 ਜੁਲਾਈ (ਏਜੰਸੀ)- ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐਨ.ਐਸ.ਸੀ.) ਦੀ ਬੈਠਕ 'ਚ ਭਾਰਤ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਪਾਕਿਸਤਾਨ ਅਧਾਰਿਤ ਅੰਡਰਵਰਲਡ ਸਰਗਨੇ ਦਾਊਦ ਇਬਰਾਹੀਮ ਦੀ ਅਪਰਾਧਿਕ ਸਿੰਡੀਕੇਟ ਡੀ. ਕੰਪਨੀ, ਅੱਤਵਾਦੀ ਸੰਗਠਨ ...

ਪੂਰੀ ਖ਼ਬਰ »

ਰਾਹੁਲ ਨੇ ਅਮੇਠੀ ਦੀ ਹਾਰ ਲਈ ਸਥਾਨਕ ਨੇਤਾਵਾਂ ਨੂੰ ਦੋਸ਼ੀ ਠਹਿਰਾਇਆ

ਅਮੇਠੀ, 10 ਜੁਲਾਈ (ਏਜੰਸੀ)-ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਉੱਤਰ ਪ੍ਰਦੇਸ਼ 'ਚ ਆਪਣੀ ਲੋਕ ਸਭਾ ਸੀਟ ਅਮੇਠੀ ਦਾ ਦੌਰਾ ਕਰਨ ਸਮੇਂ ਇਥੋਂ ਹੋਈ ਆਪਣੀ ਹਾਰ ਲਈ ਸਥਾਨਕ ਨੇਤਾਵਾਂ ਨੂੰ ਦੋਸ਼ੀ ਠਹਿਰਾਇਆ ਜੋ ਲੋਕਾਂ ਤੋਂ ਦੂਰ ਰਹੇ | ਇਸ ਮੌਕੇ ਉਨ੍ਹਾਂ ਲੋਕਾਂ ਨੂੰ ...

ਪੂਰੀ ਖ਼ਬਰ »

ਹੱਥਾਂ 'ਚ ਰਿਵਾਲਵਰ ਤੇ ਜਾਮ ਲੈ ਕੇ ਨੱਚਿਆ ਭਾਜਪਾ ਵਿਧਾਇਕ-ਵੀਡੀਓ ਵਾਇਰਲ

ਹੋਵੇਗੀ ਸਖ਼ਤ ਕਾਰਵਾਈ-ਭਾਜਪਾ ਦੇਹਰਾਦੂਨ/ਨਵੀਂ ਦਿੱਲੀ, 10 ਜੁਲਾਈ (ਏਜੰਸੀਆਂ)-ਵਿਵਾਦਤ ਬਿਆਨਬਾਜ਼ੀ ਨੂੰ ਲੈ ਕੇ ਅਕਸਰ ਚਰਚਾ 'ਚ ਰਹਿਣ ਵਾਲੇ ਖ਼ਾਨਪੁਰ ਤੋਂ ਵਿਧਾਇਕ ਕੁੰਵਰ ਪ੍ਰਣਾਵ ਸਿੰਘ ਚੈਂਪੀਅਨ ਫਿਰ ਇਕ ਵਾਰ ਸੋਸ਼ਲ ਮੀਡੀਆ 'ਚ ਛਾਏ ਹੋਏ ਹਨ | ਭਾਜਪਾ 'ਚੋਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX