ਤਾਜਾ ਖ਼ਬਰਾਂ


ਗਰਮ ਤੇਲ ਵਾਲੀ ਕਹਾੜੀ 'ਚ ਡਿੱਗ ਕੇ ਬੁਰੀ ਤਰ੍ਹਾਂ ਸੜਿਆ ਤਿੰਨ ਸਾਲਾ ਮਾਸੂਮ
. . .  13 minutes ago
ਡੇਰਾਬੱਸੀ, 19 ਜੁਲਾਈ (ਸ਼ਾਮ ਸਿੰਘ ਸੰਧੂ)- ਡੇਰਾਬੱਸੀ ਦੇ ਖਟੀਕ ਮੁਹੱਲੇ 'ਚ ਗਰਮ ਤੇਲ ਵਾਲੀ ਕੜਾਹੀ 'ਚ ਡਿੱਗਣ ਕਾਰਨ ਇੱਕ ਤਿੰਨ ਸਾਲਾ ਮਾਸੂਮ ਬੁਰੀ ਤਰ੍ਹਾਂ ਸੜ ਗਿਆ। ਜ਼ਖ਼ਮੀ ਬੱਚੇ ਦੀ ਪਹਿਚਾਣ ਅਰਜੁਨ ਪੁੱਤਰ ਸ਼ਿਵਾ ਜੀ ਦੇ ਰੂਪ 'ਚ ਹੋਈ ਹੈ। ਜਾਣਕਾਰੀ ਮੁਤਾਬਕ...
ਅੱਜ ਪੈ ਰਹੇ ਤੇਜ਼ ਮੀਂਹ ਨੇ ਕਿਸਾਨਾਂ ਦੇ ਸਾਹ ਸੂਤੇ
. . .  27 minutes ago
ਤਪਾ ਮੰਡੀ, 19 ਜੁਲਾਈ (ਵਿਜੇ ਸ਼ਰਮਾ)- ਤਪਾ ਖੇਤਰ 'ਚ ਅੱਜ ਹੋਈ ਤੇਜ਼ ਬਰਸਾਤ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਪਿਛਲੇ ਦਿਨੀਂ ਲਗਾਤਾਰ ਪਏ ਤੇਜ਼ ਮੀਂਹ ਦਾ ਪਾਣੀ ਅਜੇ ਖੇਤਾਂ 'ਚੋਂ ਬਾਹਰ ਨਹੀਂ ਨਿਕਲਿਆ ਕਿ ਅੱਜ ਪਏ ਮੀਂਹ ਕਾਰਨ ਨੀਵੇਂ ਖੇਤਾਂ 'ਚ...
ਅੰਮ੍ਰਿਤ ਵੇਲੇ ਨਸ਼ੇੜੀ ਪੁੱਤਰ ਨੇ ਕਹੀ ਮਾਰ ਕੇ ਕੀਤਾ ਮਾਂ ਦਾ ਕਤਲ
. . .  44 minutes ago
ਅਬੋਹਰ, 19 ਜੁਲਾਈ (ਕੁਲਦੀਪ ਸਿੰਘ ਸੰਧੂ)- ਉਪਮੰਡਲ ਦੇ ਪਿੰਡ ਭੰਗਾਲਾ ਵਿਖੇ ਅੱਜ ਅੰਮ੍ਰਿਤ ਵੇਲੇ ਇੱਕ ਨਸ਼ੇੜੀ ਪੁੱਤਰ ਵਲੋਂ ਕਹੀ ਮਾਰ ਕੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਕਾਤਲ ਪੁੱਤਰ ਨੂੰ ਮੌਕੇ 'ਤੇ ਹੀ ਫੜ ਕੇ ਬੰਨ੍ਹ ਲਿਆ ਅਤੇ...
ਮੇਰੇ 'ਤੇ ਸਵਾਲ ਚੁੱਕਣ ਵਾਲੇ ਪਹਿਲਾਂ ਆਪਣੇ ਅੰਦਰ ਝਾਤ ਮਾਰਨ- ਕਰਨਾਟਕ ਵਿਧਾਨ ਸਭਾ ਸਪੀਕਰ
. . .  55 minutes ago
ਬੈਂਗਲੁਰੂ, 19 ਜੁਲਾਈ- ਕਰਨਾਟਕ ਵਿਧਾਨ ਸਭਾ ਦੇ ਸਪੀਕਰ ਕੇ. ਆਰ. ਰਮੇਸ਼ ਕੁਮਾਰ ਦਾ ਕਹਿਣਾ ਹੈ ਕਿ ਜਿਹੜੇ ਉਨ੍ਹਾਂ ਨੇ ਸਵਾਲ ਚੁੱਕ ਰਹੇ ਹਨ, ਉਹ ਪਹਿਲਾਂ ਆਪਣੇ ਅੰਦਰ ਝਾਤ ਮਾਰ ਕੇ ਦੇਖਣ। ਉਨ੍ਹਾਂ ਕਿਹਾ, ''ਜਿਹੜੇ ਮੇਰੇ ਚਰਿੱਤਰ 'ਤੇ ਚਿੱਕੜ ਸੁੱਟ ਰਹੇ ਹਨ, ਉਹ...
ਕਰਨਾਟਕ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ
. . .  about 1 hour ago
ਬੈਂਗਲੁਰੂ, 19 ਜੁਲਾਈ- ਕਰਨਾਟਕ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਭਾਜਪਾ, ਜੇ. ਡੀ. ਐੱਸ.-ਕਾਂਗਰਸ ਦੇ ਵਿਧਾਇਕ ਸਦਨ 'ਚ ਪਹੁੰਚਣਾ ਸ਼ੁਰੂ...
ਕੁਲਭੂਸ਼ਨ ਜਾਧਵ ਨੂੰ ਕੂਟਨੀਤਕ ਪਹੁੰਚ ਮੁਹੱਈਆ ਕਰਾਏਗਾ ਪਾਕਿਸਤਾਨ
. . .  about 1 hour ago
ਇਸਲਾਮਾਬਾਦ, 19 ਜੁਲਾਈ- ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਬੀਤੀ ਅੱਧੀ ਰਾਤ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਕੁਲਭੂਸ਼ਨ ਜਾਧਵ ਨੂੰ ਪਾਕਿਸਤਾਨ ਦੇ ਕਾਨੂੰਨ ਮੁਤਾਬਕ ਕੂਟਨੀਤਕ ਪਹੁੰਚ ਮੁਹੱਈਆ ਕਰਾਈ ਜਾਵੇਗੀ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ...
ਪੁਲਿਸ ਨੇ 600 ਕਰੋੜ ਰੁਪਏ ਦੀ ਹੈਰੋਇਨ ਸਣੇ ਪੰਜ ਨੂੰ ਕੀਤਾ ਗ੍ਰਿਫ਼ਤਾਰ
. . .  about 1 hour ago
ਨਵੀਂ ਦਿੱਲੀ, 19 ਜੁਲਾਈ- ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਵੱਡੀ ਕਾਰਵਾਈ ਕਰਦਿਆਂ ਦੋ ਅਫ਼ਗਾਨੀ ਕੈਮੀਕਲ ਮਾਹਰਾਂ ਸਣੇ ਪੰਜ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ 150 ਕਿਲੋ ਅਫ਼ਗਾਨੀ ਹੈਰੋਇਨ ਵੀ ਬਰਾਮਦ ਕੀਤੀ ਹੈ, ਜਿਸ...
ਮੈਕਸੀਕੋ 'ਚ ਬੱਸ ਪਲਟਣ ਕਾਰਨ 15 ਲੋਕਾਂ ਦੀ ਮੌਤ, ਕਈ ਜ਼ਖ਼ਮੀ
. . .  about 1 hour ago
ਮੈਕਸੀਕੋ ਸਿਟੀ, 19 ਜੁਲਾਈ- ਮੈਕਸੀਕੋ ਦੇ ਪੱਛਮੀ ਨਾਯਾਰਿਤ ਸੂਬੇ 'ਚ ਇੱਕ ਯਾਤਰੀ ਬੱਸ ਦੇ ਪਲਟਣ ਕਾਰਨ ਇਸ 'ਚ ਸਵਾਰ 15 ਲੋਕਾਂ ਦੀ ਮੌਤ ਹੋ ਗਈ, ਜਦਕਿ 21 ਹੋਰ ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਵਲੋਂ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ...
ਦਰਦਨਾਕ ਸੜਕ ਹਾਦਸੇ 'ਚ 4 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
. . .  about 2 hours ago
ਬੁੱਲ੍ਹੋਵਾਲ, 19 ਜੁਲਾਈ (ਲੁਗਾਣਾ)- ਟੋਲ ਪਲਾਜ਼ਾ ਅੱਡਾ ਲਾਚੋਵਾਲ (ਹੁਸ਼ਿਆਰਪੁਰ) ਨੇੜੇ ਅੱਜ ਸਵੇਰੇ ਆਪਣੀ ਡਿਊਟੀ 'ਤੇ ਜਾ ਰਹੇ ਇੱਕ 22 ਸਾਲਾ ਨੌਜਵਾਨ ਦੀ ਤੇਜ਼ ਰਫ਼ਤਾਰ ਟਿੱਪਰ ਹੇਠ ਆ ਜਾਣ ਕਾਰਨ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ...
ਅਯੁੱਧਿਆ ਮਾਮਲੇ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ
. . .  about 2 hours ago
ਨਵੀਂ ਦਿੱਲੀ, 19 ਜੁਲਾਈ - ਅਯੁੱਧਿਆ ਮਾਮਲੇ 'ਚ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗਾ। ਪਿਛਲੀ ਸੁਣਵਾਈ 'ਚ ਸੁਪਰੀਮ ਕੋਰਟ ਨੇ ਯੂ.ਪੀ ਸਰਕਾਰ ਨੂੰ ਸੀ.ਬੀ.ਆਈ ਜੱਜ...
ਪ੍ਰਿਅੰਕਾ ਗਾਂਧੀ ਅੱਜ ਜਾਣਗੇ ਸੋਨਭੱਦਰ
. . .  about 3 hours ago
ਲਖਨਊ, 19 ਜੁਲਾਈ - ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਅੱਜ ਸੋਨਭੱਦਰ ਜਾਣਗੇ, ਜਿੱਥੇ ਕਿ ਉਹ ਜ਼ਮੀਨੀ ਵਿਵਾਦ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ...
ਪਸ਼ੂ ਚੋਰੀ ਦੇ ਸ਼ੱਕ 'ਚ ਲੋਕਾਂ ਵੱਲੋਂ 2 ਵਿਅਕਤੀਆਂ ਦੀ ਕੁੱਟ ਕੁੱਟ ਕੇ ਹੱਤਿਆ
. . .  about 3 hours ago
ਪਟਨਾ, 19 ਜੁਲਾਈ - ਬਿਹਾਰ ਦੇ ਸਾਰਨ 'ਚ ਪੈਂਦੇ ਬਨਿਆਪੁਰ ਵਿਖੇ ਪਸ਼ੂ ਚੋਰੀ ਕਰਨ ਦੇ ਸ਼ੱਕ 'ਚ ਲੋਕਾਂ ਨੇ 2 ਵਿਅਕਤੀਆਂ ਦੀ ਕੁੱਟ ਕੁੱਟ ਕੇ ਹੱਤਿਆ ਕਰ...
ਵੈਸਟ ਇੰਡੀਜ਼ ਦੌਰੇ ਲਈ ਟੀਮ ਇੰਡੀਆ ਦੀ ਚੋਣ ਨੂੰ ਲੈ ਕੇ ਅੱਜ ਮੀਟਿੰਗ ਨਹੀ - ਬੀ.ਸੀ.ਸੀ.ਆਈ
. . .  about 3 hours ago
ਮੁੰਬਈ, 19 ਜੁਲਾਈ - ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ) ਦਾ ਕਹਿਣਾ ਹੈ ਕਿ ਵੈਸਟ ਇੰਡੀਜ਼ ਦੌਰੇ ਲਈ ਟੀਮ ਇੰਡੀਆ ਦੀ ਚੋਣ ਨੂੰ ਲੈ ਕੇ ਮੁੰਬਈ 'ਚ ਅੱਜ ਮੀਟਿੰਗ...
ਅਸਮ 'ਚ ਐਨ.ਆਰ.ਸੀ ਮਾਮਲੇ 'ਤੇ ਸੁਪਰੀਮ ਕੋਰਟ ਅੱਜ ਕਰੇਗਾ ਸੁਣਵਾਈ
. . .  about 3 hours ago
ਨਵੀਂ ਦਿੱਲੀ, 19 ਜੁਲਾਈ - ਅਸਮ 'ਚ ਐਨ.ਆਰ.ਸੀ ਮਾਮਲੇ 'ਚ ਕੇਂਦਰ ਤੇ ਅਸਮ ਸਰਕਾਰ ਦੀਆਂ ਅਰਜ਼ੀਆਂ 'ਤੇ ਸੁਪਰੀਮ ਕੋਰਟ ਅੱਜ ਸੁਣਵਾਈ...
ਕੁਮਾਰਸਵਾਮੀ ਅੱਜ ਦੁਪਹਿਰ ਤੱਕ ਸਾਬਤ ਕਰਨਗੇ ਬਹੁਮਤ
. . .  about 3 hours ago
ਬੈਂਗਲੁਰੂ, 19 ਜੁਲਾਈ ਕਰਨਾਟਕ ਦੇ ਮੁੱਖ ਮੰਤਰੀ ਐੱਚ.ਡੀ ਕੁਮਾਰਸਵਾਮੀ ਅੱਜ ਦੁਪਹਿਰ ਤੱਕ ਬਹੁਮਤ ਸਾਬਤ ਕਰਨਗੇ। ਰਾਜਪਾਲ ਵਜੁਭਾਈ ਬਾਲਾ ਨੇ ਕੁਮਾਰਸਵਾਮੀ ਨੂੰ ਦੁਪਹਿਰ 1.30 ਵਜੇ ਤੱਕ ਬਹੁਮਤ ਸਾਬਤ ਕਰਨ...
ਨਿਊਜ਼ੀਲੈਂਡ ਦੇ ਕ੍ਰਾਈਸਚਰਚ 'ਚ ਜ਼ੋਰਦਾਰ ਧਮਾਕਾ, 7 ਜ਼ਖਮੀ
. . .  about 4 hours ago
ਅੱਜ ਦਾ ਵਿਚਾਰ
. . .  about 4 hours ago
ਪਿੰਡ ਰਾਮਪੁਰ ਸੈਣੀਆ ਵਿਖੇ ਤੰਦੂਏ ਹੋਣ ਦੀ ਅਫ਼ਵਾਹ ਨੇ ਉਡਾਈ ਲੋਕਾਂ ਦੀ ਨੀਂਦ
. . .  about 12 hours ago
ਸੀਵਰੇਜ ਦੀ ਸਫ਼ਾਈ ਕਰਦੇ ਇੱਕ ਦੀ ਮੌਤ
. . .  1 day ago
ਪਾਤੜਾਂ 'ਚ ਹੜ੍ਹ ਕੰਟਰੋਲ ਰੂਮ ਸਥਾਪਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 27 ਹਾੜ ਸੰਮਤ 551
ਵਿਚਾਰ ਪ੍ਰਵਾਹ: ਅਸੀਂ ਗੱਲਾਂ ਅਸੂਲਾਂ ਦੀਆਂ ਕਰਦੇ ਹਾਂ ਪਰ ਅਮਲ ਆਪਣੇ ਹਿਤਾਂ ਅਨੁਸਾਰ। -ਡਬਲਿਊ ਐਸ. ਲੈਂਡਰ

ਪਹਿਲਾ ਸਫ਼ਾ

ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਵਾਲਿਆਂ ਨੂੰ ਹੋਵੇਗੀ ਮੌਤ ਦੀ ਸਜ਼ਾ

ਕੈਬਨਿਟ ਵਲੋਂ ਪੋਕਸੋ ਐਕਟ 2012 'ਚ ਸੋਧ ਨੂੰ ਮਨਜ਼ੂਰੀ
ਨਵੀਂ ਦਿੱਲੀ, 10 ਜੁਲਾਈ (ਏਜੰਸੀਆਂ)-ਬੱਚਿਆਂ ਨਾਲ ਵਧਦੀਆਂ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਕੇਂਦਰੀ ਕੈਬਨਿਟ ਨੇ ਅੱਜ ਪੋਕਸੋ ਕਾਨੂੰਨ ਨੂੰ ਹੋਰ ਸਖ਼ਤ ਕਰਨ ਲਈ ਇਸ 'ਚ ਸੋਧ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਸਤਾਵਿਤ ਸੋਧਾਂ 'ਚ ਬੱਚਿਆਂ ਨਾਲ ਜਿਨਸੀ ਸ਼ੋਸ਼ਣ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਅਤੇ ਨਾਬਾਲਗਾਂ ਖ਼ਿਲਾਫ਼ ਹੋਰ ਅਪਰਾਧਾਂ ਲਈ ਸਖ਼ਤ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੋਕਸੋ ਕਾਨੂੰਨ 'ਚ ਪ੍ਰਸਤਾਵਿਤ ਸੋਧਾਂ 'ਚ ਬੱਚਿਆਂ ਦੀਆਂ ਅਸ਼ਲੀਲ ਵੀਡੀਓ ਬਣਾਉਣ 'ਤੇ ਲਗਾਮ ਲਗਾਉਣ ਲਈ ਸਜ਼ਾ ਅਤੇ ਜੁਰਮਾਨੇ ਦੀ ਵੀ ਵਿਵਸਥਾ ਸ਼ਾਮਿਲ ਹੈ। ਸਰਕਾਰ ਨੇ ਕਿਹਾ ਕਿ ਕਾਨੂੰਨ 'ਚ ਬਦਲਾਅ ਨਾਲ ਦੇਸ਼ 'ਚ ਵਧਦੇ ਬੱਚਿਆਂ ਨਾਲ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਦੇ ਖ਼ਿਲਾਫ਼ ਸਖ਼ਤ ਉਪਾਅ ਅਤੇ ਨਵੇਂ ਤਰ੍ਹਾਂ ਦੇ ਅਪਰਾਧਾਂ ਨਾਲ ਵੀ ਨਿਪਟਣ ਦੀ ਜ਼ਰੂਰਤ ਪੂਰੀ ਹੋਵੇਗੀ। ਸਰਕਾਰ ਨੇ ਕਿਹਾ ਕਿ ਕਾਨੂੰਨ 'ਚ ਸ਼ਾਮਿਲ ਕੀਤੀਆਂ ਗਈ ਮਜ਼ਬੂਤ ਧਾਰਾਵਾਂ ਨਾਲ ਅਜਿਹੇ ਅਪਰਾਧਾਂ ਨੂੰ ਠੱਲ੍ਹ ਪਵੇਗੀ। ਸਰਕਾਰ ਨੇ ਇਕ ਬਿਆਨ 'ਚ ਕਿਹਾ ਕਿ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਪਹਿਲੂਆਂ 'ਤੇ ਉਚਿੱਤ ਢੰਗ ਨਾਲ ਨਿਪਟਣ ਲਈ ਪੋਕਸੋ ਕਾਨੂੰਨ 2012 ਦੀਆਂ ਧਾਰਾਵਾਂ 2,4,5,6,9,14,15,34,42 ਅਤੇ 45 'ਚ ਸੋਧਾਂ ਕੀਤੀਆਂ ਜਾ ਰਹੀਆਂ ਹਨ।


ਖ਼ਬਰ ਸ਼ੇਅਰ ਕਰੋ

ਸੈਮੀਫਾਈਨਲ 'ਚ ਹਾਰਿਆ ਭਾਰਤ

• 5 ਸੈਂਕੜੇ ਬਣਾਉਣ ਵਾਲਾ ਸ਼ਰਮਾ • 1 ਦੌੜ ਹੀ ਬਣਾ ਸਕਿਆ • ਕੋਹਲੀ, ਰਾਹੁਲ ਨੇ ਵੀ ਕੀਤਾ ਨਿਰਾਸ਼ • ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਅੱਗੇ ਬੇਵੱਸ ਦਿਖਾਈ ਦਿੱਤੇ ਭਾਰਤੀ ਬੱਲੇਬਾਜ਼ • ਨਿਊਜ਼ੀਲੈਂਡ ਤੋਂ 18 ਦੌੜਾਂ ਨਾਲ ਹਾਰ ਕੇ ਵਿਸ਼ਵ ਕੱਪ 'ਚੋਂ ਬਾਹਰ • ...

ਪੂਰੀ ਖ਼ਬਰ »

13 ਕਿਰਤ ਕਾਨੂੰਨ ਦੇ ਇਕ ਕੋਡ 'ਚ ਰਲੇਵੇਂ ਨੂੰ ਮਨਜ਼ੂਰੀ

ਨਵੀਂ ਦਿੱਲੀ, 10 ਜੁਲਾਈ (ਉਪਮਾ ਡਾਗਾ ਪਾਰਥ)-ਕਿਰਤ ਸੁਧਾਰਾਂ ਨੂੰ ਹੁਲਾਰਾ ਦਿੰਦਿਆਂ ਮੋਦੀ ਮੰਤਰੀ ਮੰਡਲ ਵਲੋਂ ਉਸ ਬਿੱਲ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ, ਜਿਸ ਨਾਲ 13 ਕੇਂਦਰੀ ਕਿਰਤ ਕਾਨੂੰਨ ਨੂੰ ਇਕੱਠਾ ਕਰਕੇ ਇਕ ਕੋਡ 'ਚ ਬਦਲ ਦਿੱਤਾ ਗਿਆ | ਹੁਣ ਇਹ ਇਕ ਕੋਡ ਹੀ ...

ਪੂਰੀ ਖ਼ਬਰ »

ਦਰਿਆਈ ਪਾਣੀਆਂ ਦੇ ਵਿਵਾਦਾਂ ਦੇ ਨਿਪਟਾਰੇ ਲਈ ਇਕ ਟਿ੍ਬਿਊਨਲ ਦੇ ਗਠਨ ਨੂੰ ਪ੍ਰਵਾਨਗੀ

ਨਵੀਂ ਦਿੱਲੀ, 10 ਜੁਲਾਈ (ਏਜੰਸੀ)-ਰਾਜਾਂ ਦੀਆਂ ਸ਼ਿਕਾਇਤਾਂ ਨੂੰ ਤੇਜ਼ੀ ਨਾਲ ਹੱਲ ਕਰਨ ਦੇ ਉਦੇਸ਼ ਨਾਲ ਕੇਂਦਰੀ ਕੈਬਨਿਟ ਨੇ ਸਾਰੇ ਅੰਤਰਰਾਜੀ ਦਰਿਆਵਾਂ ਦੇ ਪਾਣੀਆਂ ਦੇ ਵਿਵਾਦਾਂ ਦਾ ਨਿਪਟਾਰਾ ਕਰਨ ਲਈ ਇਕ ਸਥਾਈ ਟਿ੍ਬਿਊਨਲ ਦੇ ਗਠਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ | ...

ਪੂਰੀ ਖ਼ਬਰ »

ਦੁੱਤੀ ਚੰਦ ਨੇ ਰਚਿਆ ਇਤਿਹਾਸ

ਵਿਸ਼ਵ ਯੂਨੀਵਰਸਿਟੀ ਖੇਡਾਂ  'ਚ ਸੋਨ ਤਗਮਾ ਜਿੱਤਣ  ਵਾਲੀ ਪਹਿਲੀ ਭਾਰਤੀ ਔਰਤ ਨਿਪੋਲੀ, 10 ਜੁਲਾਈ (ਏਜੰਸੀ)-ਰਾਸ਼ਟਰੀ ਰਿਕਾਰਡਧਾਰੀ ਦੁੱਤੀ ਚੰਦੀ ਵਿਸ਼ਵ ਯੂਨੀਵਰਸਿਟੀ ਖੇਡਾਂ ਵਿਚ 100 ਮੀਟਰ ਦੌੜ ਵਿਚ ਸੋਨ ਤਗਮਾ ਜਿੱਤ ਕੇ ਇਨ੍ਹਾਂ ਖੇਡਾਂ ਵਿਚ ਅੱਵਲ ਰਹਿਣ ਵਾਲੀ ...

ਪੂਰੀ ਖ਼ਬਰ »

'ਸਿੱਖਸ ਫਾਰ ਜਸਟਿਸ' 'ਤੇ ਲਗਾਈ ਪਾਬੰਦੀ

ਨਵੀਂ ਦਿੱਲੀ, 10 ਜੁਲਾਈ (ਏਜੰਸੀਆਂ)-ਕੇਂਦਰ ਸਰਕਾਰ ਨੇ ਖ਼ਾਲਿਸਤਾਨ ਪੱਖੀ ਸੰਗਠਨ 'ਸਿੱਖਸ ਫ਼ਾਰ ਜਸਟਿਸ' 'ਤੇ ਪਾਬੰਦੀ ਲਗਾ ਦਿੱਤੀ ਹੈ | ਕੇਂਦਰ ਸਰਕਾਰ ਨੇ ਸੰਗਠਨ ਦੇ ਵੱਖਵਾਦੀ ਰਵੱਈਏ ਦੇ ਚਲਦੇ ਪਾਬੰਦੀ ਲਗਾਈ ਹੈ | ਕੇਂਦਰ ਸਰਕਾਰ ਨੇ ਅਮਰੀਕਾ, ਕੈਨੇਡਾ ਅਤੇ ਬਰਤਾਨੀਆ ...

ਪੂਰੀ ਖ਼ਬਰ »

ਖ਼ਰਚਿਆਂ ਨਾਲ ਸਮਝੌਤਾ ਕੀਤੇ ਬਿਨਾਂ ਵਿੱਤੀ ਮਜ਼ਬੂਤੀ ਲਈ ਵਚਨਬੱਧ-ਸੀਤਾਰਮਨ

ਵਿੱਤ ਮੰਤਰੀ ਨੇ ਲੋਕ ਸਭਾ 'ਚ ਬਜਟ 'ਤੇ ਚਰਚਾ ਦਾ ਦਿੱਤਾ ਜਵਾਬ ਨਵੀਂ ਦਿੱਲੀ, 10 ਜੁਲਾਈ (ਪੀ.ਟੀ.ਆਈ.)-ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ 'ਚ ਦੱਸਿਆ ਕਿ ਸਰਕਾਰ ਜਨਤਕ ਖ਼ਰਚਿਆਂ ਨਾਲ ਸਮਝੌਤਾ ਕੀਤੇ ਬਿਨਾਂ ਵਿੱਤੀ ਮਜ਼ਬੂਤੀ ਦੇ ਮਾਰਗ ਲਈ ਵਚਨਬੱਧ ਹੈ | ਕੇਂਦਰੀ ...

ਪੂਰੀ ਖ਼ਬਰ »

ਤੀਜੇ ਦਿਨ ਵੀ ਸੰਸਦ 'ਚ ਭਾਰੂ ਰਿਹਾ ਕਰਨਾਟਕ ਮੁੱਦਾ

ਨਵੀਂ ਦਿੱਲੀ, 10 ਜੁਲਾਈ (ਉਪਮਾ ਡਾਗਾ ਪਾਰਥ)-ਕਰਨਾਟਕ ਦੇ ਸਿਆਸੀ ਸੰਕਟ ਦਾ ਮੁੱਦਾ ਅੱਜ ਲਗਾਤਾਰ ਤੀਜੇ ਦਿਨ ਵੀ ਸੰਸਦ ਦੇ ਦੋਵਾਂ ਸਦਨਾਂ 'ਚ ਭਾਰੂ ਰਿਹਾ | ਹੰਗਾਮਿਆਂ ਕਾਰਨ ਰਾਜ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰਨੀ ਪਈ, ਜਦਕਿ ਲੋਕ ਸਭਾ 'ਚ ਕਾਂਗਰਸ ਨੇ ਅੱਜ ਦੂਜੀ ...

ਪੂਰੀ ਖ਼ਬਰ »

ਕਰਨਾਟਕ 'ਚ ਗੱਠਜੋੜ ਸਰਕਾਰ ਨੂੰ ਇਕ ਹੋਰ ਝਟਕਾ-2 ਹੋਰ ਵਿਧਾਇਕਾਂ ਵਲੋਂ ਅਸਤੀਫ਼ਾ

ਬੈਂਗਲੂਰੂ, 10 ਜੁਲਾਈ (ਏਜੰਸੀ)-ਕਰਨਾਟਕ 'ਚ ਕਾਂਗਰਸ-ਜੇ.ਡੀ. (ਐਸ.) ਗੱਠਜੋੜ ਸਰਕਾਰ ਨੂੰ ਉਸ ਵੇਲੇ ਇਕ ਹੋਰ ਝਟਕਾ ਲੱਗਾ, ਜਦੋਂ ਇਸ ਦੇ 2 ਹੋਰ ਵਿਧਾਇਕਾਂ, ਹਾਊਸਿੰਗ ਮੰਤਰੀ ਐਮ.ਟੀ.ਬੀ. ਨਾਗਰਾਜ ਤੇ ਕੇ. ਸੁਧਾਕਰ, ਨੇ ਆਪਣੇ ਅਸਤੀਫ਼ੇ ਵਿਧਾਨ ਸਭਾ ਸਪੀਕਰ ਨੂੰ ਸੌਾਪ ਦਿੱਤੇ, ...

ਪੂਰੀ ਖ਼ਬਰ »

ਰੂਸ ਤੋਂ 18 ਸੁਖੋਈ ਜੈੱਟ ਤੇ 20 ਨਵੇਂ ਮਿੱਗ ਖ਼ਰੀਦੇਗਾ ਭਾਰਤ

ਹਵਾਈ ਫ਼ੌਜ ਹੋਵੇਗੀ ਹੋਰ ਮਜ਼ਬੂਤ ਨਵੀਂ ਦਿੱਲੀ, 10 ਜੁਲਾਈ (ਏਜੰਸੀਆਂ)-ਭਾਰਤੀ ਹਵਾਈ ਫ਼ੌਜ ਰੂਸ ਤੋਂ 18 ਯਾਨੀ ਕਿ ਇਕ ਸਕਵਾਡਰਨ ਸੁਖੋਈ-30 ਮਲਟੀਰੋਲ ਲੜਾਕੂ ਜੈੱਟ ਖ਼ਰੀਦਣ ਦੀ ਤਿਆਰੀ 'ਚ ਹੈ | ਰੂਸੀ ਰੱਖਿਆ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਇਸ ਸੌਦੇ 'ਤੇ ਦੋਵੇਂ ...

ਪੂਰੀ ਖ਼ਬਰ »

ਯੂ.ਪੀ. ਮਾਈਨਿੰਗ ਘੁਟਾਲਾ

ਸੀ.ਬੀ.ਆਈ. ਵਲੋਂ 2 ਆਈ.ਏ.ਐਸ. ਅਧਿਕਾਰੀਆਂ ਦੇ ਟਿਕਾਣਿਆਂ 'ਤੇ ਛਾਪੇ

ਨਵੀਂ ਦਿੱਲੀ, 10 ਜੁਲਾਈ (ਏਜੰਸੀ)-ਸੀ.ਬੀ.ਆਈ. ਨੇ ਉੱਤਰ ਪ੍ਰਦੇਸ਼ 'ਚ ਗੈਰ-ਕਾਨੂੰਨੀ ਮਾਈਨਿੰਗ ਘੁਟਾਲੇ ਨਾਲ ਜੁੜੇ ਮਾਮਲੇ 'ਚ ਸਾਬਕਾ ਮੰਤਰੀ ਪ੍ਰਜਾਪਤੀ ਤੇ ਚਾਰ ਆਈ. ਏ. ਐਸ. ਅਧਿਕਾਰੀਆਂ ਿਖ਼ਲਾਫ਼ ਤਾਜ਼ੇ ਮਾਮਲੇ ਦਰਜ ਕੀਤੇ ਹਨ ਅਤੇ ਨਾਲ ਹੀ ਸੂਬੇ 'ਚ ਦੋ ਅਧਿਕਾਰੀਆਂ ਨਾਲ ...

ਪੂਰੀ ਖ਼ਬਰ »

ਡੇਰਾਬੱਸੀ ਨੇੜੇ ਕੈਮੀਕਲ ਪਲਾਂਟ 'ਚ ਧਮਾਕੇ ਮਗਰੋਂ ਲੱਗੀ ਭਿਆਨਕ ਅੱਗ

ਇਕ ਵਰਕਰ ਦੀ ਮੌਤ, ਦਰਜਨ ਤੋਂ ਵੱਧ ਜ਼ਖ਼ਮੀ ਡੇਰਾਬੱਸੀ, 10 ਜੁਲਾਈ (ਸ਼ਾਮ ਸਿੰਘ ਸੰਧੂ)-ਡੇਰਾਬੱਸੀ-ਮੁਬਾਰਿਕਪੁਰ ਰੋਡ 'ਤੇ ਸਥਿਤ ਪੰਜਾਬ ਕੈਮੀਕਲਜ਼ ਐਾਡ ਕਰੋਪ ਪ੍ਰੋਟੈਕਸ਼ਨ ਲਿਮ: ਨਾਮਕ ਪਲਾਂਟ ਅੰਦਰ ਕਰੀਬ 11.30 ਵਜੇ ਇਕ ਯੂਨਿਟ 'ਚ ਹੋਏ ਜ਼ਬਰਦਸਤ ਧਮਾਕੇ ਮਗਰੋਂ ਭਿਆਨਕ ...

ਪੂਰੀ ਖ਼ਬਰ »

ਮੁੰਬਈ 'ਚ ਹੋਟਲ ਦੇ ਬਾਹਰ ਕਾਂਗਰਸ ਵਲੋਂ ਪ੍ਰਦਰਸ਼ਨ

ਮੁੰਬਈ, 10 ਜੁਲਾਈ (ਏਜੰਸੀ)-ਕਰਨਾਟਕ ਦਾ ਸਿਆਸੀ ਡਰਾਮਾ ਸੂਬੇ ਦੀ ਸਰਹੱਦ ਨੂੰ ਪਾਰ ਕਰਕੇ ਮੁੰਬਈ ਦੀਆਂ ਸੜਕਾਂ 'ਤੇ ਪਹੁਚ ਗਿਆ ਹੈ | ਇਥੋਂ ਦੇ ਰੇਨੇਸਾਂ ਮੁੰਬਈ ਕਨਵੈਂਸ਼ਨ ਸੈਂਟਰ ਹੋਟਲ 'ਚ ਠਹਿਰੇ 11 ਬਾਗ਼ੀ ਵਿਧਾਇਕਾਂ ਨੂੰ ਮਨਾਉਣ ਲਈ ਪਹੰੁਚੇ ਕਰਨਾਟਕ ਦੇ ਮੰਤਰੀ ਤੇ ...

ਪੂਰੀ ਖ਼ਬਰ »

ਕਸ਼ਮੀਰ 'ਚ ਆਸੀਆ ਅੰਦਰਾਬੀ ਦਾ ਘਰ ਕੁਰਕ

ਸ੍ਰੀਨਗਰ, 10 ਜੁਲਾਈ (ਮਨਜੀਤ ਸਿੰਘ)-ਐਨ.ਆਈ.ਏ. (ਰਾਸ਼ਟਰੀ ਜਾਂਚ ਏਜੰਸੀ) ਵਲੋਂ ਅੱਤਵਾਦ ਵਿਰੋਧੀ ਕਾਨੂੰਨ ਤਹਿਤ ਵੱਖਵਾਦੀ ਮਹਿਲਾ ਆਗੂ ਆਸੀਆ ਅੰਦਰਾਬੀ ਦੇ ਸ੍ਰੀਨਗਰ ਸ਼ਹਿਰ ਦੇ ਬਾਹਰਵਾਰ ਪੈਂਦੇ ਇਕ ਘਰ ਕੁਰਕ ਕਰ ਲਿਆ ਗਿਆ ਹੈ | ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ...

ਪੂਰੀ ਖ਼ਬਰ »

ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਲਈ ਪੀੜਤਾ ਦਾ ਪਿਤਾ ਹਾਈਕੋਰਟ ਪੁੱਜਾ

ਚੰਡੀਗੜ੍ਹ, 10 ਜੁਲਾਈ (ਸੁਰਜੀਤ ਸਿੰਘ ਸੱਤੀ)-ਕਠੂਆ ਸਮੂਹਿਕ ਜਬਰ ਜਨਾਹ ਪੀੜਤਾ ਦੇ ਪਿਤਾ ਨੇ ਸਾਰੇ ਦੋਸ਼ੀਆਂ ਨੂੰ ਫ਼ਾਂਸੀ ਦੀ ਸਜ਼ਾ ਦੇਣ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਅਪੀਲ ਕੀਤੀ ਹੈ | ਇਸ ਮਾਮਲੇ 'ਚ ਕਰੀਬ ਇਕ ਮਹੀਨਾ ਪਹਿਲਾਂ ਪਠਾਨਕੋਟ ਅਦਾਲਤ ਵਲੋਂ ਤਿੰਨ ...

ਪੂਰੀ ਖ਼ਬਰ »

ਸੁਪਰੀਮ ਕੋਰਟ ਪੁੱਜੇ ਬਾਗ਼ੀ ਵਿਧਾਇਕ

ਇਸੇ ਦੌਰਾਨ ਕਰਨਾਟਕ ਦਾ ਸਿਆਸੀ ਸੰਕਟ ਹੁਣ ਸੁਪਰੀਮ ਕੋਰਟ ਪੁੱਜ ਗਿਆ ਹੈ | ਕਾਂਗਰਸ ਤੇ ਜੇ.ਡੀ. (ਐਸ.) ਦੇ 10 ਬਾਗੀ ਵਿਧਾਇਕਾਂ ਨੇ ਇਕ ਪਟੀਸ਼ਨ ਦਾਇਰ ਕਰਕੇ ਦੋਸ਼ ਲਗਾਇਆ ਹੈ ਕਿ ਸੂਬਾ ਅਸੈਂਬਲੀ ਦੇ ਸਪੀਕਰ ਵਲੋਂ ਜਾਣਬੁੱਝ ਕੇ ਉਨ੍ਹਾਂ ਦੇ ਅਸਤੀਫ਼ੇ ਸਵੀਕਾਰੇ ਨਹੀਂ ਜਾ ...

ਪੂਰੀ ਖ਼ਬਰ »

ਪਾਕਿ 'ਚ ਟੀ. ਵੀ. ਨਿਊਜ਼ ਐਾਕਰ ਦੀ ਗੋਲੀ ਮਾਰ ਕੇ ਹੱਤਿਆ

ਅੰਮਿ੍ਤਸਰ, 10 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਕਰਾਚੀ ਸ਼ਹਿਰ 'ਚ ਇਕ ਟੀ. ਵੀ. ਨਿਊਜ਼ ਐਾਕਰ ਤੇ ਪੱਤਰਕਾਰ ਮੁਰੀਦ ਅੱਬਾਸ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਹਮਲਾਵਰ ਦੀ ਪੱਤਰਕਾਰ ਨਾਲ ਮਾਮੂਲੀ ਤਕਰਾਰਬਾਜ਼ੀ ਕਰਾਚੀ ਦੇ ...

ਪੂਰੀ ਖ਼ਬਰ »

ਸਾਰੇ ਸਵਿਸ ਖਾਤਿਆਂ ਦਾ ਸਤੰਬਰ ਤੋਂ ਮਿਲੇਗਾ ਵੇਰਵਾ

ਨਵੀਂ ਦਿੱਲੀ/ਬਰਨ, 10 ਜੁਲਾਈ (ਏਜੰਸੀ)-ਸਵਿਸ ਬੈਂਕ 'ਚ ਕਾਲੇ ਧਨ ਨਾਲ ਸਬੰਧਿਤ ਭਾਰਤੀਆਂ ਦੇ ਖਾਤਿਆਂ ਦੀ ਜਾਣਕਾਰੀ ਜਲਦ ਹੀ ਅਧਿਕਾਰਕ ਤੌਰ 'ਤੇ ਮਿਲਣ ਵਾਲੀ ਹੈ | 30 ਸਤੰਬਰ ਤੋਂ ਭਾਰਤ ਤੇ ਸਵਿਟਜਰਲੈਂਡ ਬੈਂਕਿੰਗ ਨਾਲ ਜੁੜੀਆਂ ਜਾਣਕਾਰੀਆਂ ਦਾ ਪਹਿਲੀ ਵਾਰ ਆਦਾਨ-ਪ੍ਰਦਾਨ ...

ਪੂਰੀ ਖ਼ਬਰ »

ਰਿਤੂਪਰਨਾ ਸੇਨਗੁਪਤਾ ਨੂੰ ਈ.ਡੀ. ਵਲੋਂ ਸੰਮਨ

ਕੋਲਕਾਤਾ, 10 ਜੁਲਾਈ (ਏਜੰਸੀਆਂ)-ਰੋਜ਼ ਵੈਲੀ ਚਿੱਟ ਫ਼ੰਡ ਘੁਟਾਲੇ 'ਚ ਅੱਜ ਅਦਾਕਾਰਾ ਰਿਤੂਪਰਨਾ ਸੇਨਗੁਪਤਾ ਨੂੰ ਈ.ਡੀ. ਨੇ ਪੁੱਛਗਿੱਛ ਲਈ ਸੰਮਨ ਜਾਰੀ ਕਰ ਦਿੱਤੇ ਹਨ | ਉੱਧਰ ਨਾਰਦ ਸਟਿੰਗ ਅਪਰੇਸ਼ਨ 'ਚ ਆਈ. ਪੀ. ਐਸ. ਐਸ. ਐਮ. ਐਚ. ਮਿਰਜ਼ਾ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ ...

ਪੂਰੀ ਖ਼ਬਰ »

ਮੀਸਾ ਭਾਰਤੀ ਿਖ਼ਲਾਫ਼ ਈ.ਡੀ. ਵਲੋਂ ਨਵਾਂ ਪੂਰਕ ਦੋਸ਼ ਪੱਤਰ ਦਾਖ਼ਲ

ਨਵੀਂ ਦਿੱਲੀ, 10 ਜੁਲਾਈ (ਏਜੰਸੀਆਂ)-ਹਵਾਲਾ ਮਾਮਲੇ 'ਚ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੀ ਬੇਟੀ ਮੀਸਾ ਭਾਰਤੀ ਅਤੇ ਉਸ ਦੇ ਪਤੀ ਸ਼ੈਲੇਸ਼ ਕੁਮਾਰ ਿਖ਼ਲਾਫ਼ ਈ.ਡੀ. ਨੇ ਨਵਾਂ ਪੂਰਕ ਦੋਸ਼ ਪੱਤਰ ਦਾਖ਼ਲ ਕੀਤਾ ਹੈ | ਇਸ 'ਤੇ ਅਦਾਲਤ 27 ਜੁਲਾਈ ਨੂੰ ...

ਪੂਰੀ ਖ਼ਬਰ »

ਸੁਰੱਖਿਅਤ ਪਨਾਹਗਾਹ ਤੋਂ ਜਾਰੀ ਦਾਊਦ ਦੀਆਂ ਗ਼ੈਰ-ਕਾਨੂੰਨੀ ਸਰਗਰਮੀਆਂ ਤੋਂ ਭਾਰਤ ਨੂੰ ਖ਼ਤਰਾ

ਸੰਯੁਕਤ ਰਾਸ਼ਟਰ, 10 ਜੁਲਾਈ (ਏਜੰਸੀ)- ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐਨ.ਐਸ.ਸੀ.) ਦੀ ਬੈਠਕ 'ਚ ਭਾਰਤ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਪਾਕਿਸਤਾਨ ਅਧਾਰਿਤ ਅੰਡਰਵਰਲਡ ਸਰਗਨੇ ਦਾਊਦ ਇਬਰਾਹੀਮ ਦੀ ਅਪਰਾਧਿਕ ਸਿੰਡੀਕੇਟ ਡੀ. ਕੰਪਨੀ, ਅੱਤਵਾਦੀ ਸੰਗਠਨ ...

ਪੂਰੀ ਖ਼ਬਰ »

ਰਾਹੁਲ ਨੇ ਅਮੇਠੀ ਦੀ ਹਾਰ ਲਈ ਸਥਾਨਕ ਨੇਤਾਵਾਂ ਨੂੰ ਦੋਸ਼ੀ ਠਹਿਰਾਇਆ

ਅਮੇਠੀ, 10 ਜੁਲਾਈ (ਏਜੰਸੀ)-ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਉੱਤਰ ਪ੍ਰਦੇਸ਼ 'ਚ ਆਪਣੀ ਲੋਕ ਸਭਾ ਸੀਟ ਅਮੇਠੀ ਦਾ ਦੌਰਾ ਕਰਨ ਸਮੇਂ ਇਥੋਂ ਹੋਈ ਆਪਣੀ ਹਾਰ ਲਈ ਸਥਾਨਕ ਨੇਤਾਵਾਂ ਨੂੰ ਦੋਸ਼ੀ ਠਹਿਰਾਇਆ ਜੋ ਲੋਕਾਂ ਤੋਂ ਦੂਰ ਰਹੇ | ਇਸ ਮੌਕੇ ਉਨ੍ਹਾਂ ਲੋਕਾਂ ਨੂੰ ...

ਪੂਰੀ ਖ਼ਬਰ »

ਹੱਥਾਂ 'ਚ ਰਿਵਾਲਵਰ ਤੇ ਜਾਮ ਲੈ ਕੇ ਨੱਚਿਆ ਭਾਜਪਾ ਵਿਧਾਇਕ-ਵੀਡੀਓ ਵਾਇਰਲ

ਹੋਵੇਗੀ ਸਖ਼ਤ ਕਾਰਵਾਈ-ਭਾਜਪਾ ਦੇਹਰਾਦੂਨ/ਨਵੀਂ ਦਿੱਲੀ, 10 ਜੁਲਾਈ (ਏਜੰਸੀਆਂ)-ਵਿਵਾਦਤ ਬਿਆਨਬਾਜ਼ੀ ਨੂੰ ਲੈ ਕੇ ਅਕਸਰ ਚਰਚਾ 'ਚ ਰਹਿਣ ਵਾਲੇ ਖ਼ਾਨਪੁਰ ਤੋਂ ਵਿਧਾਇਕ ਕੁੰਵਰ ਪ੍ਰਣਾਵ ਸਿੰਘ ਚੈਂਪੀਅਨ ਫਿਰ ਇਕ ਵਾਰ ਸੋਸ਼ਲ ਮੀਡੀਆ 'ਚ ਛਾਏ ਹੋਏ ਹਨ | ਭਾਜਪਾ 'ਚੋਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX