ਤਾਜਾ ਖ਼ਬਰਾਂ


ਲੁਧਿਆਣਾ 'ਚ ਕੋਰੋਨਾ ਦੇ 34 ਨਵੇਂ ਮਾਮਲੇ ਆਏ ਸਾਹਮਣੇ, ਇਕ ਮੌਤ
. . .  3 minutes ago
ਲੁਧਿਆਣਾ, 11 ਜੁਲਾਈ (ਸਿਹਤ ਪ੍ਰਤੀਨਿਧੀ) - ਕੋਰੋਨਾ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ ਦਿਨ-ਬ-ਦਿਨ...
ਗੁਰੂ ਹਰਸਹਾਏ 'ਚ ਇੱਕ ਔਰਤ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  22 minutes ago
ਗੁਰੂ ਹਰਸਹਾਏ, 11 ਜੁਲਾਈ (ਹਰਚਰਨ ਸਿੰਘ ਸੰਧੂ) - ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ 'ਚ ਜਿੱਥੇ ਗੁਰੂ ਹਰਸਹਾਏ ਵਿਖੇ ਪਹਿਲਾ ਚਾਰ ...
ਜਲੰਧਰ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ ਵੱਲੋਂ ਆਪਣੀ ਟੀਮ ਦਾ ਐਲਾਨ
. . .  31 minutes ago
ਅੱਧਾ ਕਿੱਲੋ ਹੈਰੋਇਨ ਸਮੇਤ ਮੋਟਰਸਾਈਕਲ ਸਵਾਰ ਵਿਅਕਤੀ ਕਾਬੂ
. . .  32 minutes ago
ਮਲਸੀਆਂ, 11 ਜੁਲਾਈ (ਅਜ਼ਾਦ ਸਚਦੇਵਾ⁄ਸੁਖਦੀਪ ਸਿੰਘ) - ਡੀ.ਐੱਸ.ਪੀ. ਸ਼ਾਹਕੋਟ ਵਰਿੰਦਰਪਾਲ ਸਿੰਘ ਦੀ ਅਗਵਾਈ...
ਨੌਜਵਾਨ ਨੇ ਜ਼ਹਿਰੀਲੀ ਚੀਜ਼ ਖਾ ਕੇ ਜੀਵਨ ਲੀਲ੍ਹਾ ਕੀਤੀ ਸਮਾਪਤ
. . .  36 minutes ago
ਹੰਡਿਆਇਆ, 11 ਜੁਲਾਈ (ਗੁਰਜੀਤ ਸਿੰਘ ਖੁੱਡੀ)-ਹੰਡਿਆਇਆ ਦੇ ਵਾਰਡ ਨੰ. 10 ਪੱਤੀ ਸਰਾਂ ਵਿਖੇ ਨੌਜਵਾਨ ਵੱਲੋਂ ਜ਼ਹਿਰੀਲੀ...
ਮਲੇਸ਼ੀਆ ਦੀਆਂ ਜੇਲ੍ਹਾਂ 'ਚ ਫਸੇ ਭਾਰਤੀ ਨਾਗਰਿਕ ਪੁੱਜੇ ਵਤਨ
. . .  54 minutes ago
ਰਾਜਾਸਾਂਸੀ 11 ਜੁਲਾਈ (ਹੇਰ)- ਆਪਣੇ ਸੁਨਹਿਰੇ ਭਵਿੱਖ ਲਈ ਲੱਖਾਂ ਰੁਪਏ ਖ਼ਰਚ ਕਰ ਕੇ ਧੋਖੇ ਬਾਅਦ ਏਜੰਟਾਂ ਦੇ ਹੱਥੇ ਚੜ੍ਹ ...
ਫ਼ਿਰੋਜ਼ਪੁਰ 'ਚ 8 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 minute ago
ਫ਼ਿਰੋਜ਼ਪੁਰ , 11 ਜੁਲਾਈ (ਕੁਲਬੀਰ ਸਿੰਘ ਸੋਢੀ) - ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜ਼ਿਲ੍ਹਾ ਫ਼ਿਰੋਜ਼ਪੁਰ...
ਅਬੋਹਰ ਸ਼ਹਿਰ 'ਚ ਕੋਰੋਨਾ ਦੇ ਦੋ ਹੋਰ ਨਵੇਂ ਮਾਮਲੇ ਆਏ ਸਾਹਮਣੇ
. . .  about 1 hour ago
ਅਬੋਹਰ , 11 ਜੁਲਾਈ (ਪ੍ਰਦੀਪ ਕੁਮਾਰ) - ਅਬੋਹਰ ਸ਼ਹਿਰ 'ਚ ਕੋਰੋਨਾ ਪਾਜ਼ੀਟਿਵ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਵਿਚ ਦਿੱਲੀ ਤੋਂ ਵਾਪਸ ਪਰਤੇ ਇਕ ਪਰਿਵਾਰ ਦੇ ਔਰਤ ਅਤੇ ਮਰਦ ਕੋਰੋਨਾ ਪੀੜਿਤ ਪਾਏ ਗਏ ਹਨ, ਜਾਣਕਾਰੀ ਦਿੰਦਿਆਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਸਿਵਲ...
ਤਲਵੰਡੀ ਭਾਈ 'ਚ 6 ਵਰ੍ਹਿਆਂ ਦੀ ਬੱਚੀ ਸਮੇਤ ਤਿੰਨ ਦੀ ਰਿਪੋਰਟ ਪਾਜ਼ੀਟਿਵ
. . .  about 1 hour ago
ਤਲਵੰਡੀ ਭਾਈ, 11 ਜੁਲਾਈ (ਕੁਲਜਿੰਦਰ ਸਿੰਘ ਗਿੱਲ) - ਜ਼ਿਲ੍ਹਾ ਫ਼ਿਰੋਜਪੁਰ ਦੇ ਕਸਬਾ ਤਲਵੰਡੀ ਭਾਈ ਦੀ 6 ਵਰ੍ਹਿਆਂ ਦੀ ਬੱਚੀ ਸਮੇਤ ਤਿੰਨ ਜਣਿਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਉਕਤ ਤਿੰਨੇ ਵਾਰਡ ਨੰਬਰ 6 ਨਾਲ...
ਉਪ ਮੰਡਲ ਬਲਾਚੌਰ ਦੇ ਤਹਿਸੀਲਦਾਰ ਤੋਂ ਬਾਅਦ ਨਾਇਬ ਤਹਿਸੀਲਦਾਰ ਦੀ ਰਿਪੋਰਟ ਵੀ ਆਈ ਪਾਜ਼ੀਟਿਵ
. . .  about 1 hour ago
ਬਲਾਚੌਰ, 11 ਜੁਲਾਈ (ਸ਼ਾਮ ਸੁੰਦਰ ਮੀਲੂ) - ਉਪ ਮੰਡਲ ਬਲਾਚੌਰ ਦੇ ਤਹਿਸੀਲਦਾਰ ਦੀ 7 ਜੁਲਾਈ ਨੂੰ ਕਰੋਨਾ ਰਿਪੋਰਟ ਪਾਜ਼ੀਟਿਵ ਆਉਣ ਉਪਰੰਤ ਤਹਿਸੀਲ ਕੰਪਲੈਕਸ ਦਾ ਕੰਮ ਕਾਜ ਬੰਦ ਕਰ ਪੂਰੀ ਬਿਲਡਿੰਗ ਨੂੰ ਸੈਨੀਟਾਈਜ਼ ਕੀਤਾ ਗਿਆ ਅਤੇ ਅਗਲੇ ਦਿਨ ਐਸ...
ਗੁਰਪ੍ਰਤਾਪ ਸਿੰਘ ਵਡਾਲਾ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਸਕੱਤਰ ਜਨਰਲ ਨਿਯੁਕਤ
. . .  about 1 hour ago
ਜਲੰਧਰ, 11 ਜੁਲਾਈ - ਨਕੋਦਰ ਤੋਂ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਕਿਸਾਨ ਵਿੰਗ ਦਾ ਸਕੱਤਰ ਜਨਰਲ ਨਿਯੁਕਤ...
ਡਾ ਓਬਰਾਏ ਦੇ ਯਤਨਾਂ ਸਦਕਾ ਵਿਧਵਾ ਮਾਂ ਦੇ ਜਵਾਨ ਪੁੱਤ ਦੀ ਮ੍ਰਿਤਕ ਦੇਹ ਵਤਨ ਪੁੱਜੀ
. . .  about 1 hour ago
ਅੰਮ੍ਰਿਤਸਰ,11ਜੁਲਾਈ (ਜਸਵੰਤ ਸਿੰਘ ਜੱਸ )- ਦੁਬਈ ਦੇ ਨਾਮਵਰ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਦੇ ਵਿਸ਼ੇਸ਼ ਯਤਨਾਂ ਸਦਕਾ ਬੀਤੀ ਰਾਤ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਭਕਨਾ ਖੁਰਦ ਦੇ 23 ਸਾਲਾ ਨੌਜਵਾਨ...
ਜਲੰਧਰ ਵਿਚ 75 ਹੋਰ ਆਏ ਕੋਰੋਨਾ ਪਾਜ਼ੀਟਿਵ
. . .  about 1 hour ago
ਜਲੰਧਰ, 11 ਜੁਲਾਈ (ਐਮ. ਐੱਸ. ਲੋਹੀਆ) - ਜਲੰਧਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ 'ਚ ਰੋਜ਼ਾਨਾ ਇਜ਼ਾਫਾ ਹੋ ਰਿਹਾ ਹੈ। ਅੱਜ ਦੁਪਹਿਰ ਤੱਕ ਆਈਆਂ ਰਿਪੋਰਟਾਂ ਅਨੁਸਾਰ ਜਲੰਧਰ 'ਚ ਆਰ.ਟੀ.ਏ. ਬਰਜਿੰਦਰ ਸਿੰਘ ਸਮੇਤ 75...
ਪਿੰਡ ਰਾਮਗੜ੍ਹ ਵਿਖੇ ਹੋਈ ਫਾਇਰਿੰਗ, ਲੋਕਾਂ ਵਿੱਚ ਦਹਿਸ਼ਤ
. . .  about 1 hour ago
ਫਗਵਾੜਾ 11ਜਲਾਈ (ਹਰੀਪਾਲ ਸਿੰਘ) ਫਗਵਾੜਾ ਦੇ ਪਿੰਡ ਰਾਮਗੜ੍ਹ ਵਿਖੇ ਭੇਦ ਭਰੇ ਹਾਲਾਤਾਂ ਵਿਚ ਬੀਤੀ ਰਾਤ ਫਾਇਰਿੰਗ ਹੋਣ ਕਰਕੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ।ਇਸ ਪਿੰਡ ਦੇ ਖੇਤਾਂ ਦੇ ਵਿੱਚ ਲਹੂ ਡੁੱਲੇ ਹੋਣ ਦੀ ਵੀ ਸੂਚਨਾ ਮਿਲੀ ਹੈ। ਡੀ ਐਸ ਪੀ ਫਗਵਾੜਾ ਦਾ ਕਹਿਣਾ ਹੈ...
ਬਾਪ ਬੇਟੇ ਸਮੇਤ 5 ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 1 hour ago
ਮੋਗਾ, 11 ਜੁਲਾਈ (ਗੁਰਤੇਜ ਸਿੰਘ ਬੱਬੀ) - ਅੱਜ ਸਿਹਤ ਵਿਭਾਗ ਨੂੰ ਮਿਲੀਆਂ ਰਿਪੋਰਟਾਂ 'ਚ ਬਾਪ ਬੇਟੇ ਸਮੇਤ 5 ਜਣਿਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਕੋਰੋਨਾ ਪਾਜ਼ੀਟਿਵ ਬਾਪ ਬੇਟਾ ਧਰਮਕੋਟ ਦੇ ਰਹਿਣ ਵਾਲੇ ਹਨ। ਜਦਕਿ ਇਕ ਨੂਰਪੁਰ ਹਕੀਆਂ, ਇਕ ਪੋਤੋ ਹੀਰਾ...
ਪਠਾਨਕੋਟ ਦੇ ਇਕ ਕੋਰੋਨਾ ਪੀੜਤ ਮਰੀਜ਼ ਦੀ ਮੌਤ
. . .  about 2 hours ago
ਪਠਾਨਕੋਟ 11 ਜੁਲਾਈ (ਆਰ. ਸਿੰਘ) - ਕੋਰੋਨਾ ਵਾਇਰਸ ਦੇ ਚਲਦਿਆਂ ਅੱਜ ਇਕ ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਮੌਤ ਹੋ ਗਈ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਪਠਾਨਕੋਟ ਡਾਕਟਰ ਭੁਪਿੰਦਰ ਸਿੰਘ ਨੇ ਕੀਤੀ। ਉਨ੍ਹਾਂ ਦੱਸਿਆ ਕਿ ਮਰੀਜ ਦੀ ਪਹਿਚਾਣ ਦਰਸ਼ਨ ਲਾਲ ਪਿੰਡ...
ਪਹਿਲਾ ਪਾਜ਼ੀਟਿਵ ਪਤੀ-ਪਤਨੀ ਦੀ 2 ਸਾਲਾ ਬਾਲੜੀ ਸਮੇਤ 5 ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 2 hours ago
ਮਾਨਸਾ/ਬੁਢਲਾਡਾ 11 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ/ਸਵਰਨ ਸਿੰਘ ਰਾਹੀ) ਬੀਤੇ ਦਿਨ੍ਹੀ ਪਾਜ਼ੀਟਿਵ ਆਏ ਜਿਲ੍ਹੇ ਦੀ ਨਗਰ ਪੰਚਾਇਤ ਬੋਹਾ ਦੇ ਰਹਿਣ ਵਾਲੇ ਪਤੀ-ਪਤਨੀ ਦੇ ਤਿੰਨ ਹੋਰਨਾਂ ਪਰਿਵਾਰਕ ਮੈਂਬਰਾਂ ਸਮੇਤ 5 ਜਣਿਆਂ ਦੀ ਕਰੋਨਾਂ ਜਾਂਚ ਰਿਪੋਰਟ ਵੀ ਪਾਜ਼ੀਟਿਵ...
ਦਿੱਲੀ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੀ ਪ੍ਰੀਖਿਆਵਾਂ ਰੱਦ
. . .  about 3 hours ago
ਨਵੀਂ ਦਿੱਲੀ, 11 ਜੁਲਾਈ - ਦਿੱਲੀ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੀ ਫਿਲਹਾਲ ਕੋਈ ਪ੍ਰੀਖਿਆ ਨਹੀਂ ਹੋਵੇਗੀ। ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਇਹ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਦਾ ਮੁਲਾਂਕਣ ਪਿਛਲੀ ਪ੍ਰੀਖਿਆਵਾਂ...
ਮਾਨਸਾ ਨਾਲ ਸਬੰਧਿਤ ਪੁਲਿਸ ਮੁਲਾਜ਼ਮ ਕੋਰੋਨਾ ਪਾਜ਼ੀਟਿਵ
. . .  about 3 hours ago
ਮਾਨਸਾ, 11 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ) - ਜ਼ਿਲ੍ਹੇ ਦੇ ਪਿੰਡ ਮਾਨ ਅਸਪਾਲ ਨਾਲ ਸਬੰਧਿਤ ਪੰਜਾਬ ਪੁਲਿਸ ਦਾ ਜਵਾਨ ਕੋਰੋਨਾ ਪੀੜਤ ਪਾਇਆ ਗਿਆ ਹੈ। ਪਟਿਆਲਾ ਵਿਖੇ ਐਕਸਾਈਜ਼ ਵਿਭਾਗ 'ਚ ਤਾਇਨਾਤ 51 ਵਰ੍ਹਿਆਂ ਦੇ ਇਸ ਕਰਮਚਾਰੀ ਦਾ ਬੀਤੇ ਕੱਲ੍ਹ ਕੋਰੋਨਾ...
ਪ੍ਰਵਾਸੀ ਭਾਰਤੀ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
. . .  about 3 hours ago
ਖਮਾਣੋਂ,11 ਜੁਲਾਈ (ਮਨਮੋਹਣ ਸਿੰਘ ਕਲੇਰ) - ਤਹਿਸੀਲ ਖਮਾਣੋਂ ਦੇ ਪਿੰਡ ਜਟਾਣਾ ਉੱਚਾ ਦੇ ਇੱਕ 46 ਸਾਲ ਦੇ ਪੁਰਸ਼ ਪ੍ਰਵਾਸੀ ਭਾਰਤੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਜਿਹੜਾਂ ਕਿ ਮਿਤੀ 4 ਜੁਲਾਈ ਨੂੰ ਬਹਿਰੀਨ ਤੋਂ ਦਿੱਲੀ ਏਅਰਪੋਰਟ ਤੋਂ ਇੱਕ ਪ੍ਰਾਈਵੇਟ ਟੈਕਸੀ ਰਾਹੀਂ...
ਦੋ ਧਿਰਾਂ 'ਚ ਸਿੱਧੀ ਗੋਲੀਬਾਰੀ, ਇਕ ਜ਼ਖਮੀ
. . .  about 3 hours ago
ਬਾਘਾ ਪੁਰਾਣਾ, 11 ਜੁਲਾਈ (ਬਲਰਾਜ ਸਿੰਗਲਾ) - ਬਾਘਾ ਪੁਰਾਣਾ ਨੇੜਲੇ ਪਿੰਡ ਗੱਜਣ ਨਹਿਰ ਦੀ ਪਟੜੀ 'ਤੇ ਦੋ ਧਿਰਾਂ 'ਚ ਸਿੱਧੀ ਫਾਇਰਿੰਗ ਹੋਣ ਨਾਲ ਗੁਰਸ਼ਰਨ ਸਿੰਘ ਦੇ ਪੱਟ 'ਚ ਗੋਲੀ ਲੱਗਣ ਨਾਲ ਉਹ ਗੰਭੀਰ ਫੱਟੜ ਹੋ ਗਿਆ। ਜਿਸ ਨੂੰ ਲੁਧਿਆਣਾ ਦੇ ਕਿਸੇ ਹਸਪਤਾਲ...
ਰਾਜਪੁਰਾ 'ਚ ਇਕ ਕੇਸ ਕੋਰੋਨਾ ਪਾਜ਼ੀਟਿਵ
. . .  about 3 hours ago
ਰਾਜਪੁਰਾ, 11 ਜੁਲਾਈ (ਰਣਜੀਤ ਸਿੰਘ) - ਰਾਜਪੁਰਾ ਸ਼ਹਿਰ ਵਿਚ ਅੱਜ ਇਕ ਹੋਰ ਕੇਸ ਕੋਰੋਨਾ ਪਾਜ਼ੀਟਿਵ ਆਇਆ ਹੈ। ਸ਼ਹਿਰ ਨੂੰ ਬੀਤੇ ਕਈ ਦਿਨਾਂ ਤੋਂ ਕੋਰੋਨਾ ਮਹਾਂਮਾਰੀ ਨੇ ਬੁਰੀ ਤਰ੍ਹਾਂ ਨਾਲ ਨਾਗਵਲ ਪਾਇਆ ਹੋਇਆ ਹੈ। ਕੋਰੋਨਾ ਕੇਸਾਂ ਦੀ ਗਿਣਤੀ ਵੱਧਣ ਕਾਰਨ ਦਹਿਸ਼ਤ...
ਦੇਸ਼ ਦੀ ਅਰਥ ਵਿਵਸਥਾ 'ਚ ਹੋ ਰਿਹੈ ਸੁਧਾਰ - ਆਰ.ਬੀ.ਆਈ. ਗਵਰਨਰ
. . .  about 3 hours ago
ਨਵੀਂ ਦਿੱਲੀ, 11 ਜੁਲਾਈ - ਆਰ.ਬੀ.ਆਈ. (ਭਾਰਤੀ ਰਿਜ਼ਰਵ ਬੈਂਕ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ 7ਵੀਂ ਐਸ.ਬੀ.ਆਈ. ਬੈਂਕਿੰਗ ਐਂਡ ਇਕੋਨੋਮਿਕ ਕੋਂਕਲੇਵ 'ਚ ਕਿਹਾ ਕਿ ਕੋਵਿਡ19 ਪਿਛਲੇ 100 ਸਾਲ ਦਾ ਸਭ ਤੋਂ ਵੱਡਾ ਸਿਹਤ ਤੇ ਆਰਥਿਕ ਸੰਕਟ ਹੈ ਪਰ ਉਨ੍ਹਾਂ...
ਕਰਨ ਅਵਤਾਰ ਸਿੰਘ ਗਏ ਛੁੱਟੀ 'ਤੇ, ਅਲੋਕ ਸ਼ੇਖਰ ਸੰਭਾਲਣਗੇ ਚਾਰਜ
. . .  about 4 hours ago
ਚੰਡੀਗੜ੍ਹ, 11 ਜੁਲਾਈ (ਵਿਕਰਮਜੀਤ ਸਿੰਘ ਮਾਨ) - ਆਈ.ਏ.ਐਸ. ਕਰਨ ਅਵਤਾਰ ਸਿੰਘ ਦੇ ਛੁੱਟੀ 'ਤੇ ਜਾਣ ਕਾਰਨ ਉਨ੍ਹਾਂ ਦੇ ਸਥਾਨ 'ਤੇ ਆਈ.ਏ.ਐਸ. ਅਲੋਕ ਸ਼ੇਖਰ ਪ੍ਰਿੰਸੀਪਲ ਸਕੱਤਰੇਤ...
ਨੌਜਵਾਨ ਵਲੋਂ ਖੁਦਕੁਸ਼ੀ
. . .  about 4 hours ago
ਜੋਧਾਂ, 11 ਜੁਲਾਈ (ਗੁਰਵਿੰਦਰ ਸਿੰਘ ਹੈਪੀ)- ਲੁਧਿਆਣਾ ਜ਼ਿਲੇ ਦੇ ਪਿੰਡ ਖੰਡੂਰ ਦੇ ਨੌਜਵਾਨ ਵਲੋਂ ਖ਼ੁਦਕਸ਼ੀ ਕਰਨ ਦੀ ਖ਼ਬਰ ਹੈ। ਪੁਲਿਸ ਥਾਣਾ ਜੋਧਾਂ ਦੇ ਮੁਖੀ ਜਸਵੀਰ ਸਿੰਘ ਬੁੱਟਰ ਅਨੁਸਾਰ ਉਧਮ ਸਿੰਘ ਉਰਫ ਜੱਸੂ (32) ਪੁੱਤਰ ਤਰਲੋਚਨ ਸਿੰਘ ਵਾਸੀ ਪਿੰਡ ਖੰਡੂਰ (ਲੁਧਿਆਣਾ)...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 31 ਹਾੜ ਸੰਮਤ 551

ਫਰੀਦਕੋਟ \ ਸ੍ਰੀ ਮੁਕਤਸਰ ਸਾਹਿਬ

ਸੁਖਬੀਰ ਸਿੰਘ ਬਾਦਲ ਵਲੋਂ ਫ਼ਰੀਦਕੋਟ ਦੇ ਵਿਕਾਸ ਕਾਰਜ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ- ਵਿਧਾਇਕ ਕਿੱਕੀ ਢਿੱਲੋਂ

ਫ਼ਰੀਦਕੋਟ, 14 ਜੁਲਾਈ (ਜਸਵੰਤ ਸਿੰਘ ਪੁਰਬਾ)-ਮਗਨਰੇਗਾ ਸਕੀਮ ਤਹਿਤ ਫ਼ਰੀਦਕੋਟ ਜ਼ਿਲੇ੍ਹ ਵਿਚ ਪਿਛਲੇ ਦੋ ਸਾਲਾਂ ਦੌਰਾਨ ਹੋਏ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ 'ਚ ਬੇਨਿਯਮੀਆਂ ਸਬੰਧੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਭਾਰਤ ਸਰਕਾਰ ਦੇ ...

ਪੂਰੀ ਖ਼ਬਰ »

ਗੁਰਮਤਿ ਸਮਾਗਮ ਕੱਲ੍ਹ

ਫ਼ਰੀਦਕੋਟ, 14 ਜੁਲਾਈ (ਪ.ਪ. ਰਾਹੀਂ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫ਼ਰੀਦਕੋਟ ਵਲੋਂ ਭਾਈ ਮਰਦਾਨਾ ਜੀ ਸੇਵਾ ਸੁਸਾਇਟੀ ਅਤੇ ਸੰਗਤ ਦੇ ਸਹਿਯੋਗ ਨਾਲ ਸ਼ਹੀਦੀ ਦਿਹਾੜਾ ਭਾਈ ਤਾਰੂ ਸਿੰਘ ਜੀ ਨੂੰ ਸਮਰਪਿਤ 16 ਜੁਲਾਈ ਨੂੰ ਸ਼ਾਮ 6.30 ਤੋਂ ਰਾਤ 9.30 ਵਜੇ ਤੱਕ ਗੁਰਮਤਿ ...

ਪੂਰੀ ਖ਼ਬਰ »

ਪੋਸਟਲ ਇੰਪਲਾਈਜ਼ ਗਰੁੱਪ ਸੀ ਯੂਨੀਅਨ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਹੋਈ

ਫ਼ਰੀਦਕੋਟ, 14 ਜੁਲਾਈ (ਸਤੀਸ਼ ਬਾਗ਼ੀ)-ਸਥਾਨਕ ਹੈੱਡ ਪੋਸਟ ਆਫ਼ਿਸ ਦੀ ਨਵੀਂ ਬਾਡੀ ਦੀ ਚੋਣ ਕਰਨ ਲਈ ਅੱਜ ਆਲ ਇੰਡੀਆ ਪੋਸਟਲ ਇੰਪਲਾਈਜ਼ ਗਰੁੱਪ ਸੀ ਦੀ ਮੀਟਿੰਗ ਪ੍ਰਧਾਨ ਯਾਦਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਰਬਸੰਮਤੀ ਨਾਲ ਭੁਪਿੰਦਰਪਾਲ ਸਿੰਘ ਨੂੰ ...

ਪੂਰੀ ਖ਼ਬਰ »

ਚਿੱਟਫ਼ੰਡ ਕੰਪਨੀ ਦੀ ਮਹਿਲਾ ਪ੍ਰਬੰਧਕ ਨੂੰ ਪੁਲਿਸ ਨੇ ਕੀਤਾ ਗਿ੍ਫ਼ਤਾਰ

ਕੋਟਕਪੂਰਾ,14 ਜੁਲਾਈ (ਮੋਹਰ ਸਿੰਘ ਗਿੱਲ)-ਸ਼ਹਿਰੀ ਪੁਲਿਸ ਸਟੇਸ਼ਨ ਕੋਟਕਪੂਰਾ ਦੀ ਪੁਲਿਸ ਨੇ ਇਕ ਚਿੱਟਫ਼ੰਡ ਕੰਪਨੀ ਦੀ ਮਹਿਲਾ ਪ੍ਰਬੰਧਕ ਨੂੰ ਸ੍ਰੀ ਅੰਮਿ੍ਤਸਰ ਸਾਹਿਬ ਦੇ ਏਅਰਪੋਰਟ ਤੋਂ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ ਜਿਸ ਦੀ ਪੁਲਿਸ ਨੂੰ ਕੁਝ ...

ਪੂਰੀ ਖ਼ਬਰ »

ਮਗਨਰੇਗਾ ਫ਼ੰਡਾਂ ਨੂੰ ਲੈ ਕੇ ਅਕਾਲੀ ਦਲ ਤੇ ਕਾਂਗਰਸੀ 'ਚ ਤਿੱਖੀ ਦੂਸ਼ਣਬਾਜ਼ੀ

ਫ਼ਰੀਦਕੋਟ, - ਫ਼ਰੀਦਕੋਟ ਵਿਧਾਨ ਸਭਾ ਹਲਕੇ ਅੰਦਰ ਮਗਨਰੇਗਾ ਫੰਡਾਂ ਨਾਲ ਹੋਏ ਵਿਕਾਸ ਕਾਰਜਾਂ ਨੂੰ ਲੈ ਕੇ ਕਾਂਗਰਸ ਤੇ ਅਕਾਲੀ ਆਹਮੋ-ਸਾਹਮਣੇ ਖੜ੍ਹੇ ਹੋ ਗਏ ਹਨ, ਦੋਵਾਂ ਹੀ ਪਾਰਟੀਆਂ ਦਰਮਿਆਨ ਦੂਸ਼ਣਬਾਜੀ ਤਿੱਖੀ ਹੋ ਗਈ ਹੈ | ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਬੰਸ ...

ਪੂਰੀ ਖ਼ਬਰ »

ਪੰਜਾਬ ਅੰਦਰ ਮਨਰੇਗਾ ਮਾਫੀਆ ਸਰਗਰਮ - ਪਰਮਬੰਸ ਸਿੰਘ ਰੋਮਾਣਾ

ਫ਼ਰੀਦਕੋਟ, 14 ਜੁਲਾਈ (ਜਸਵੰਤ ਸਿੰਘ ਪੁਰਬਾ)-ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਬੰਸ ਸਿੰਘ ਰੋਮਾਣਾ ਨੇ ਅੱਜ ਇੱਥੇ ਦੋਸ਼ ਲਗਾਇਆ ਹੈ ਕਿ ਕਾਂਗਰਸ ਪਾਰਟੀ ਦੇ ਵਿਧਾਇਕ ਮਨਰੇਗਾ ਫੰਡਾਂ ਦੀ ਦੁਰਵਰਤੋਂ ਆਪਣੇ ਲਾਭ ਲਈ ਕਰ ਰਹੇ ਹਨ | ਨਰੇਗਾ ਕਾਨੂੰਨ ਅਨੁਸਾਰ ...

ਪੂਰੀ ਖ਼ਬਰ »

ਮਮਤਾ ਦੱਤਾ ਨੂੰ ਖਾਦੀ ਬੋਰਡ ਦੀ ਚੇਅਰਮੈਨ ਲਗਾਉਣ 'ਤੇ ਕੀਤਾ ਧੰਨਵਾਦ

ਬਾਜਾਖਾਨਾ, 14 ਜੁਲਾਈ (ਜਗਦੀਪ ਸਿੰਘ ਗਿੱਲ)-ਪੰਜਾਬ ਪ੍ਰਦੇਸ਼ ਕਾਂਗਰਸ ਦੀ ਮਹਿਲਾ ਪ੍ਰਧਾਨ ਸ੍ਰੀਮਤੀ ਮਮਤਾ ਦੱਤਾ ਨੂੰ ਖਾਦੀ ਬੋਰਡ ਦਾ ਚੇਅਰਮੈਨ ਬਣਾਉਣ 'ਤੇ ਸ੍ਰੀਮਤੀ ਸੋਨੀਆਂ ਗਾਂਧੀ, ਸ੍ਰੀ ਰਾਹੁਲ ਗਾਧੀ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ...

ਪੂਰੀ ਖ਼ਬਰ »

ਸੀ. ਬੀ. ਆਈ. ਦੀ ਸਿਫਾਰਿਸ਼ ਕਾਰਨ ਬੇਅਦਬੀ ਦਾ ਸੱਚ ਜਾਨਣ ਵਾਲੇ ਲੋਕ ਨਿਰਾਸ਼

ਬਰਗਾੜੀ, 14 ਜੁਲਾਈ (ਲਖਵਿੰਦਰ ਸ਼ਰਮਾ)-ਜੂਨ ਅਤੇ ਅਕਤੂਬਰ 2015 ਵਿਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਵਿਖੇ ਹੋਈ ਘੋਰ ਬੇਅਦਬੀ ਦੇ ਦੋਸ਼ੀਆਂ ਦੀ ਪਛਾਣ ਲਈ ਦੇਸ਼ ਦੀ ਸੱਭ ਤੋਂ ਵੱਧ ਪ੍ਰਮੁੱਖ ਅਤੇ ਨਿਪੁੰਨ ਏਜੰਸੀ ਸੀ.ਬੀ.ਆਈ ਜਾਂਚ ...

ਪੂਰੀ ਖ਼ਬਰ »

ਜ਼ਿਲ੍ਹਾ ਅਦਾਲਤਾਂ 'ਚ ਕੌਮੀ ਲੋਕ ਅਦਾਲਤ ਲੱਗੀ

ਫ਼ਰੀਦਕੋਟ, 14 ਜੁਲਾਈ (ਸਰਬਜੀਤ ਸਿੰਘ)-ਜ਼ਿਲ੍ਹਾ ਕਚਹਿਰੀਆਂ 'ਚ ਸ਼ੈਸ਼ਨ ਜੱਜ ਹਰਪਾਲ ਸਿੰਘ ਦੀ ਦੇਖ-ਰੇਖ 'ਚ ਕੌਮੀ ਲੋਕ ਅਦਾਲਤ ਲਗਾਈ ਗਈ | ਇਸ ਮੌਕੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਰਾਜਵੰਤ ਕੌਰ ਨੇ ਦੱਸਿਆ ਕਿ ਲੋਕ ਅਦਾਲਤ 'ਚ ਵੱਖ-ਵੱਖ ਕੇਸ ਜੋ ਅਦਾਲਤਾਂ 'ਚ ਲੰਬਿਤ ...

ਪੂਰੀ ਖ਼ਬਰ »

ਦਿੱਲੀ ਇੰਟਰਨੈਸ਼ਨਲ ਸਕੂਲ 'ਚ ਸਮਾਗਮ ਕਰਵਾਇਆ

ਫ਼ਰੀਦਕੋਟ, 14 ਜੁਲਾਈ (ਚਰਨਜੀਤ ਸਿੰਘ ਗੋਂਦਾਰਾ)-ਇੱਥੇ ਦਿੱਲੀ ਇੰਟਰਨੈਸ਼ਨਲ ਸਕੂਲ 'ਚ ਜੂਨੀਅਰ ਵਿੰਗ ਦੇ ਬੱਚਿਆਂ ਵਲੋਂ ਵਿੰਗ ਕੋਆਰਡੀਨੇਟਰ ਸ਼ੈਲੀ ਆਹੂਜਾ ਦੀ ਨਿਗਰਾਨੀ ਹੇਠ ਪੀਲਾ, ਹਰਾ , ਲਾਲ ਦਿਨ ਮਨਾਇਆ ਗਿਆ | ਜਿਸ 'ਚ ਨਰਸਰੀ ਦੇ ਵਿਦਿਆਰਥੀਆਂ ਨੇ ਪੀਲੇ ਕੱਪੜੇ ...

ਪੂਰੀ ਖ਼ਬਰ »

ਮਾਤਾ ਨਿਹਾਲ ਕੌਰ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ

ਬਾਜਾਖਾਨਾ, 14 ਜੁਲਾਈ (ਜੀਵਨ ਗਰਗ)-ਮਾਤਾ ਨਿਹਾਲ ਕੌਰ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜ਼ਲੀ ਸਮਾਗਮ ਪਿੰਡ ਫਤਿਹਗੜ੍ਹ (ਦਬੜੀਖਾਨਾ) ਗੁਰਦੁਆਰਾ ਸਾਹਿਬ ਵਿਖੇ ਹੋਇਆ | ਇਸ ਸਮੇਂ ਰਾਗੀ ਸਿੰਘਾਂ ਨੇ ਰਸਭਿੰਨੇ ਕੀਰਤਨ ਅਤੇ ਕਥਾ ਵਿਚਾਰਾਂ ਨਾਲ ਸੰਗਤਾਂ ਨੂੰ ਜ਼ਿੰਦਗੀ ...

ਪੂਰੀ ਖ਼ਬਰ »

ਨਿਸ਼ਕਾਮ ਸਿੱਖ ਵੈੱਲਫੇਅਰ ਕੌ ਾਸਲ ਵਲੋਂ ਖ਼ੁਦਕੁਸ਼ੀ ਕਰ ਚੁੱਕੇ ਮਜ਼ਦੂਰ ਦੇ ਘਰ ਦੀ ਉਸਾਰੀ ਸ਼ੁਰੂ

ਸਾਦਿਕ, 14 ਜੁਲਾਈ (ਗੁਰਭੇਜ ਸਿੰਘ ਚੌਹਾਨ)-ਨਿਸ਼ਕਾਮ ਸਿੱਖ ਵੈੱਲਫੇਅਰ ਕੌਾਸਲ ਵਲੋਂ ਖੁਦਕੁਸ਼ੀ ਕਰ ਚੁੱਕੇ ਮਜ਼ਦੂਰ ਦੇ ਘਰ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕੌਾਸਲ ਫ਼ਰੀਦਕੋਟ ਡਵੀਜ਼ਨ ਦੇ ਕੋਆਰਡੀਨੇਟਰ ਹਰਵਿੰਦਰ ਸਿੰਘ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡਾਂ 'ਚ ਪੌਦੇ ਲਾਏ

ਬਾਜਾਖਾਨਾ, 14 ਜੁਲਾਈ (ਜੀਵਨ ਗਰਗ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਮੁਹਿੰਮ ਤਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਣ ਵਿਭਾਗ ਵਲੋਂ ਬਲਾਕ ਅਫ਼ਸਰ ਸੁਖਦਰਸ਼ਨ ਸਿੰਘ ਦਾਰਾ ਅਤੇ ਵਣ ਗਾਰਡ ਕਰਮਜੀਤ ਕੌਰ ਦੀ ਅਗਵਾਈ 'ਚ ਵਾਤਾਵਰਨ ...

ਪੂਰੀ ਖ਼ਬਰ »

ਗਿਆਨੀ ਜ਼ੈਲ ਸਿੰਘ ਦੇ ਬੇਟੇ ਜੋਗਿੰਦਰ ਸਿੰਘ ਸੰਧਵਾਂ ਨੂੰ ਪਹਿਲੀ ਬਰਸੀ ਮੌਕੇ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ

ਕੋਟਕਪੂਰਾ, 14 ਜੁਲਾਈ (ਮੋਹਰ ਸਿੰਘ ਗਿੱਲ, ਮੇਘਰਾਜ)-ਭਾਰਤ ਦੇ ਸਾਬਕਾ ਰਾਸ਼ਟਰਪਤੀ ਮਰਹੂਮ ਗਿਆਨੀ ਜ਼ੈਲ ਸਿੰਘ ਦੇ ਫ਼ਰਜੰਦ ਗਿਆਨੀ ਜੋਗਿੰਦਰ ਸਿੰਘ ਸੰਧਵਾਂ ਦੀ ਪਹਿਲੀ ਬਰਸੀ ਪਰਿਵਾਰ ਵਲੋਂ ਗੁਰਦੁਆਰਾ ਸਾਹਿਬ ਪਿੰਡ ਸੰਧਵਾਂ ਵਿਖੇ ਮਨਾਈ ਗਈ | ਇਸ ਮੌਕੇ ਵੱਖ-ਵੱਖ ...

ਪੂਰੀ ਖ਼ਬਰ »

ਰਾਜਨੀਤੀ 'ਚ ਸਾਫ਼-ਸੁਥਰੇ ਅਕਸ ਵਾਲਿਆਂ ਦੀ ਕੋਈ ਅਹਿਮੀਅਤ ਨਹੀਂ ਰਹੀ - ਜਥੇਦਾਰ ਨੰਗਲ

ਕੋਟਕਪੂਰਾ, 14 ਜੁਲਾਈ (ਮੋਹਰ ਸਿੰਘ ਗਿੱਲ)-ਸਾਬਕਾ ਸ਼ੋ੍ਰਮਣੀ ਕਮੇਟੀ ਮੈਂਬਰ ਅਤੇ ਟਕਸਾਲੀ ਅਕਾਲੀ ਆਗੂ ਜਥੇਦਾਰ ਮੱਖਣ ਸਿੰਘ ਨੰਗਲ ਨੇ ਪੰਜਾਬ ਕੈਬਨਿਟ 'ਚੋੋਂ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ਾ ਦਿੱਤੇ ਜਾਣ 'ਤੇ ਪ੍ਰਤੀਕਿ੍ਆ ਕਰਦਿਆਂ ਕਿਹਾ ਕਿ ਸਿੱਧੂ ਦੇ ਅਸਤੀਫ਼ੇ ...

ਪੂਰੀ ਖ਼ਬਰ »

ਪੰਛੀਆਂ ਲਈ ਪਿੰਡ ਦੀਆਂ ਸਾਂਝੀਆਂ ਥਾਵਾਂ ਵਾਲੇ ਦਰੱਖਤਾਂ 'ਤੇ ਆਲ੍ਹਣੇ ਲਾਏ

ਦੋਦਾ, 14 ਜੁਲਾਈ (ਰਵੀਪਾਲ)-ਬੀੜ ਟੀਮ ਮੱਲਣ ਵਲੋਂ ਪਿੰਡ ਦੋਦਾ ਦੇ ਨੌਜਵਾਨਾਂ ਨਾਲ ਮਿਲ ਕੇ ਦੋਦਾ ਬੀੜ ਟੀਮ ਦਾ ਗਠਨ ਕਰਨ ਦੇ ਨਾਲ-ਨਾਲ ਅੱਜ ਪਿੰਡ ਦੋਦਾ ਦੇ ਜਲ-ਘਰ ਅਤੇ ਹੋਰ ਸਾਂਝੀਆਂ ਥਾਵਾਂ ਜਿਥੇ ਵੀ ਵੱਡੇ ਦਰੱਖਤ ਹਨ, 'ਤੇ ਪੰਛੀਆਂ ਲਈ ਮਿੱਟੀ ਦੇ ਪੱਕੇ ਆਲ੍ਹਣੇ ਲਗਾਏ ...

ਪੂਰੀ ਖ਼ਬਰ »

ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਸਿੱਖ ਸਟੂਡੈਂਟਸ ਫੈਡਰੇਸ਼ਨ ਕਰੇਗੀ ਸੰਘਰਸ਼-ਦਲੇਰ ਸਿੰਘ ਡੋਡ

ਸ੍ਰੀ ਮੁਕਤਸਰ ਸਾਹਿਬ, 14 ਜੁਲਾਈ (ਰਣਜੀਤ ਸਿੰਘ ਢਿੱਲੋਂ)-ਭਾਰਤ ਦੀ ਸੁਪਰੀਮ ਕੋਰਟ ਵਲੋਂ ਪੰਜਾਬ ਦਾ ਹੋਰ ਦਰਿਆਈ ਪਾਣੀ ਹਰਿਆਣੇ ਲਿਜਾਏ ਜਾਣ ਲਈ ਬਣਾਈ ਜਾ ਰਹੀ ਸਤਲੁਜ ਯਮੁਨਾ ਲਿੰਕ ਨਹਿਰ ਨੰੂ ਪੂਰਾ ਕਰਨ ਲਈ ਪਾਏ ਜਾ ਰਹੇ ਦਬਾਅ ਨੰੂ ਅੰਤਰਰਾਸ਼ਟਰੀ ਨਿਯਮਾਂ ਵਿਰੋਧੀ ...

ਪੂਰੀ ਖ਼ਬਰ »

ਜਾਦੂ ਇਕ ਕਲਾ ਅਤੇ ਹੱਥ ਦੀ ਸਫ਼ਾਈ ਹੈ-ਜਾਦੂਗਰ ਐੱਚ.ਕੇ. ਸ਼ਰਮਾ

ਗਿੱਦੜਬਾਹਾ, 14 ਜੁਲਾਈ (ਬਲਦੇਵ ਸਿੰਘ ਘੱਟੋਂ)-ਜਾਦੂ ਦੇ ਸ਼ੋਅ ਦਿਖਾਉਣਾ ਅੱਜ ਫ਼ਾਇਦੇ ਦਾ ਸੌਦਾ ਨਹੀਂ ਰਹਿ ਗਿਆ ਹੈ ਅਤੇ ਇਨ੍ਹਾਂ ਸ਼ੋਅਜ਼ ਦੇ ਜਰੀਏ ਉਹ ਖੁਦ ਦਾ ਅਤੇ ਆਪਣੀ ਸਹਿਯੋਗੀ ਟੀਮ ਦਾ ਪੇਟ ਹੀ ਭਰ ਸਕਦੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਾਦੂਗਰ ਐਚ.ਕੇ ...

ਪੂਰੀ ਖ਼ਬਰ »

ਐਸ.ਐਚ.ਓ. ਜਸਵੀਰ ਸਿੰਘ ਦੇ ਭਰਾ ਦੀ ਮੌਤ 'ਤੇ ਵੱਖ-ਵੱਖ ਆਗੂਆਂ ਵਲੋਂ ਦੁੱਖ ਪ੍ਰਗਟ

ਮਲੋਟ, 14 ਜੁਲਾਈ (ਗੁਰਮੀਤ ਸਿੰਘ ਮੱਕੜ)-ਥਾਣਾ ਸਿਟੀ ਦੇ ਐਸ.ਐਚ.ਓ ਜਸਵੀਰ ਸਿੰਘ ਦੇ ਵੱਡੇ ਭਰਾ ਸੁਖਰਾਜ ਸਿੰਘ ਰਿਟਾ. ਇੰਸਪੈਕਟਰ ਪੰਜਾਬ ਰੋਡਵੇਜ਼ (ਪਿੰਡ ਸ਼ੇਖ) ਦੇ ਦਿਹਾਂਤ 'ਤੇ ਵੱਖ-ਵੱਖ ਆਗੂਆਂ ਆਡੀਸ਼ਨਲ ਐਸ.ਐਚ.ਓ. ਮਲਕੀਤ ਸਿੰਘ, ਕਬਰਵਾਲਾ ਥਾਣਾ ਦੇ ਐਸ.ਐਚ.ਓ ਦਰਬਾਰ ...

ਪੂਰੀ ਖ਼ਬਰ »

ਅਧਿਆਪਕਾਂ ਦੀ ਬਦਲੀ ਨੀਤੀ 'ਚ ਜ਼ਰੂਰੀ ਸੋਧਾਂ ਕਰਨ ਦੀ ਮੰਗ

ਸ੍ਰੀ ਮੁਕਤਸਰ ਸਾਹਿਬ, 14 ਜੁਲਾਈ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਵਲੋਂ ਭਾਵੇਂ ਬਦਲੀ ਨੀਤੀ ਰਾਹੀਂ ਅਧਿਆਪਕਾਂ ਦੀਆਂ ਬਦਲੀਆਂ ਕਰਨ ਦੀ ਆਨਲਾਈਨ ਪ੍ਰਕਿਰਿਆ ਜੋਰਾ-ਸ਼ੋਰਾਂ ਨਾਲ ਚਲਾਈ ਜਾ ਰਹੀ ਹੈ ਪ੍ਰੰਤੂ ਬਦਲੀ ਨੀਤੀ ਦੀਆਂ ਕਈ ਸ਼ਰਤਾਂ ਤੋਂ ਅਧਿਆਪਕ ਵਰਗ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗ੍ਰਾਮ ਪੰਚਾਇਤ ਨੇ ਬੂਟੇ ਲਗਾਏ

ਮਲੋਟ, 14 ਜੁਲਾਈ (ਗੁਰਮੀਤ ਸਿੰਘ ਮੱਕੜ)-ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਬੂਟੇ ਲਗਾਏ ਜਾ ਰਹੇ ਹਨ, ਲੜੀ ਤਹਿਤ ਪਿੰਡ ਦਾਨੇਵਾਲਾ ਦੀ ਗ੍ਰਾਮ ...

ਪੂਰੀ ਖ਼ਬਰ »

ਨਹਿਰੀ ਵਿਸ਼ਰਾਮ ਘਰ ਸਾਹਮਣੇ ਖੜ੍ਹੇ ਸਫ਼ੈਦਿਆਂ ਕਾਰਨ ਕਾਰ ਨਹਿਰ 'ਚ ਡਿਗੀ

ਅਮਰਗੜ੍ਹ, 14 ਜੁਲਾਈ (ਬਲਵਿੰਦਰ ਸਿੰਘ ਭੁੱਲਰ)-ਬਾਅਦ ਦੁਪਹਿਰ ਤਕਰੀਬਨ ਤਿੰਨ ਵਜੇ 4 ਸਵਾਰਾਂ ਸਮੇਤ ਇੱਕ ਕਾਰ ਨਹਿਰੀ ਵਿਸ਼ਰਾਮ ਘਰ ਮਾਹੋਰਾਣਾ ਦੇ ਬਿਲਕੁਲ ਸਾਹਮਣੇ ਪਾਣੀ ਨਾਲ ਨੱਕੋ ਨੱਕ ਭਰੀ ਕੋਟਲਾ ਬਰਾਂਚ ਨਹਿਰ 'ਚ ਅਚਨਚੇਤ ਡਿਗ ਗਈ | ਇਸ ਕਾਰ ਵਿਚ ਸਵਾਰ ਚਾਰ ...

ਪੂਰੀ ਖ਼ਬਰ »

ਬੇਰੁਜ਼ਗਾਰ ਈ.ਟੀ.ਟੀ. ਅਧਿਆਪਕਾਂ ਨੇ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਦਿੱਤਾ ਧਰਨਾ

ਸੰਗਰੂਰ, 14 ਜੁਲਾਈ (ਪਸ਼ੌਰੀਆ, ਗਾਂਧੀ)-ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈ.ਟੀ.ਟੀ ਟੈਟ ਪਾਸ ਅਧਿਆਪਕਾਂ ਨੇ ਅੱਜ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਸੰਗਰੂਰ ਪੁੱਜ ਕੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਅੱਗੇ ਧਰਨਾ ...

ਪੂਰੀ ਖ਼ਬਰ »

ਮੋਹਲੇਧਾਰ ਬਾਰਿਸ਼ ਨਾਲ ਕਿਤੇ ਆਫ਼ਤ, ਕਿਤੇ ਰਾਹਤ

ਕੁੱਪ ਕਲਾਂ, 14 ਜੁਲਾਈ (ਕੁਲਦੀਪ ਸਿੰਘ ਲਵਲੀ)-ਅੱਜ ਲਾਗਲੇ ਪਿੰਡਾਂ 'ਚ ਹੋਈ ਭਰਵੀਂ ਬਾਰਿਸ਼ ਨੇ ਜਿੱਥੇ ਗਰਮੀ ਤੋਂ ਰਾਹਤ ਦਿੱਤੀ ਹੈ ਉੱਥੇ ਹੀ ਆਮ ਜਨਤਾ ਲਈ ਬੜੀਆਂ ਸਮੱਸਿਆਵਾਂ ਵੀ ਖੜ੍ਹੀਆਂ ਕਰ ਦਿੱਤੀਆਂ ਹਨ | ਰਾਤ ਤੋਂ ਰੁਕ ਰੁਕ ਕੇ ਹੋ ਰਹੀ ਭਾਰੀ ਬਾਰਿਸ਼ ਨਾਲ ...

ਪੂਰੀ ਖ਼ਬਰ »

ਧੋਖਾਧੜੀ ਦੇ 8 ਸਾਲ ਪੁਰਾਣੇ ਮਾਮਲੇ 'ਚ ਦੋਸ਼ ਆਇਦ

ਸੰਗਰੂਰ, 14 ਜੁਲਾਈ (ਧੀਰਜ ਪਸ਼ੌਰੀਆ)-ਦਿੜ੍ਹਬਾ ਪੁਲਿਸ ਥਾਣੇ 'ਚ 8 ਸਾਲ ਪਹਿਲਾਂ ਦਰਜ ਧੋਖਾਧੜੀ ਦੇ ਇਕ ਮਾਮਲੇ 'ਚ ਅਦਾਲਤ ਨੇ ਹੁਣ ਦੋ ਸਕੇ ਭਰਾਵਾਂ ਖਿਲਾਫ਼ ਸਾਜ਼ਿਸ਼ ਨਾਲ ਧੋਖਾਧੜੀ ਕਰਨ ਦੇ ਦੋਸ਼ ਆਇਦ ਕੀਤੇ ਹਨ ਤੇ ਸੁਣਵਾਈ ਲਈ 30 ਜੁਲਾਈ ਦੀ ਤਰੀਕ ਮੁਕੱਰਰ ਕਰ ਕੀਤੀ ...

ਪੂਰੀ ਖ਼ਬਰ »

ਧੋਖੇ ਨਾਲ ਗਰੀਨ ਕਾਰਡ ਪ੍ਰਾਪਤ ਕਰਨ ਦੇ ਦੋਸ਼ਾਂ ਤਹਿਤ ਕੇਸ ਦਰਜ

ਲੌਾਗੋਵਾਲ, 14 ਜੁਲਾਈ (ਵਿਨੋਦ)-ਲੌਾਗੋਵਾਲ ਨਾਲ ਸਬੰਧਿਤ ਅਮਰੀਕਾ ਨਿਵਾਸੀ ਪ੍ਰਵਾਸੀ ਭਾਰਤੀ ਦੀ ਸ਼ਿਕਾਇਤ 'ਤੇ ਪੰਜਾਬ ਪੁਲਿਸ ਦੀ ਐਨ.ਆਰ.ਆਈ. ਸ਼ਾਖਾ ਵਲੋਂ ਗਰੀਨ ਕਾਰਡ ਪ੍ਰਾਪਤ ਕਰਨ ਲਈ ਧੋਖਾਧੜੀ ਦੇ ਦੋਸ਼ਾਂ ਅਧੀਨ ਪਿਓ ਤੇ ਧੀ ਦੇ ਿਖ਼ਲਾਫ਼ ਪਰਚਾ ਦਰਜ ਕੀਤਾ ਹੈ | ...

ਪੂਰੀ ਖ਼ਬਰ »

ਹਾਈਵੇ 'ਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਦੁਕਾਨਦਾਰਾਂ ਦਾ ਕੰਮਕਾਜ ਠੱਪ

ਚੀਮਾ ਮੰਡੀ, 14 ਜੁਲਾਈ (ਦਲਜੀਤ ਸਿੰਘ ਮੱਕੜ)-ਸਥਾਨਕ ਕਸਬੇ 'ਚੋਂ ਲੰਘਦੀ ਸੁਨਾਮ-ਬਠਿੰਡਾ ਹਾਈਵੇ ਦੇ ਦੋਵੇਂ ਪਾਸੇ ਨਿਕਾਸੀ ਨਾਲਾ ਨਹੀਂ ਬਣਾਇਆ ਗਿਆ ਜਿਸ ਕਰ ਕੇ ਬਾਰਿਸ਼ਾਂ ਦੇ ਸਮੇਂ ਹਾਈਵੇ ਦੇ ਦੁਕਾਨਦਾਰਾਂ ਦਾ ਪਾਣੀ ਜਮ੍ਹਾ ਹੋਣ ਕਾਰਨ ਕੰਮ ਕਾਜ ਠੱਪ ਰਹਿੰਦਾ ਹੈ ...

ਪੂਰੀ ਖ਼ਬਰ »

ਅਨੇਕਾਂ ਸਮੱਸਿਆਵਾਂ ਨਾਲ ਜੂਝ ਰਹੇ ਹਨ ਇਤਿਹਾਸਕ ਪਿੰਡ ਮੱਲਾ ਦੇ ਲੋਕ

ਬਾਜਾਖਾਨਾ, 14 ਜੁਲਾਈ (ਜੀਵਨ ਗਰਗ)- ਇਤਿਹਾਸਕ ਪਿੰਡ ਮੱਲਾ ਦੇ ਲੋਕ ਇਕ ਨਹੀਂ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਹੇ ਹਨ ਜਿਨ੍ਹਾਂ ਦੀ ਸੂਚੀ ਬੜੀ ਲੰਮੀ ਹੈ | ਸੱਭ ਤੋਂ ਪਹਿਲਾਂ ਪਿੰਡ ਮੱਲਾ ਤੋਂ ਪਿੰਡ ਘਣੀਆਂ ਤੱਕ ਜਾਣ ਵਾਲਾ ਰਸਤਾ ਜੋ ਕੌਮੀ ਸ਼ਾਹ ਮਾਰਗ ਨੰ. 54 ਨੂੰ ...

ਪੂਰੀ ਖ਼ਬਰ »

ਕੌਮਾਂਤਰੀ ਕਬੱਡੀ ਖਿਡਾਰੀ ਮਰਹੂਮ ਹਰਜੀਤ ਬਰਾੜ ਦੀ ਸਮਾਧ ਦੀ ਸਾਂਭ-ਸੰਭਾਲ ਕੀਤੀ

ਬਾਜਾਖਾਨਾ, 14 ਜੁਲਾਈ (ਗਿੱਲ)-ਅੰਤਰ ਰਾਸ਼ਟਰੀ ਕੌਮਾਤਰੀ ਕਬੱਡੀ ਖਿਡਾਰੀ ਮਰਹੂਮ ਹਰਜੀਤ ਬਰਾੜ ਬਾਜਾਖਾਨਾ ਦੀ ਯਾਦ 'ਚ ਬਣੀ ਸਮਾਧ ਦੀ ਸਾਂਭ-ਸੰਭਾਲ, ਰੰਗ ਰੋਗਨ ਲਈ ਮਰਹੂਮ ਖਿਡਾਰੀ ਹਰਜੀਤ ਬਰਾੜ ਦੀ ਧਰਮ ਪਤਨੀ ਨਰਿੰਦਰਜੀਤ ਕੌਰ ਅਤੇ ਬੇਟੀ ਗਗਨਪ੍ਰੀਤ ਕੌਰ ਬਰਾੜ ...

ਪੂਰੀ ਖ਼ਬਰ »

ਅਚੀਵਰ ਪੁਆਇੰਟ ਸੈਂਟਰ ਦੇ ਵਿਦਿਆਰਥੀ ਨੇ 8.5 ਬੈਂਡ ਪ੍ਰਾਪਤ ਕੀਤੇ

ਫ਼ਰੀਦਕੋਟ, 14 ਜੁਲਾਈ (ਜਸਵੰਤ ਸਿੰਘ ਪੁਰਬਾ)-ਅਚੀਵਰ ਪੁਆਇੰਟ ਸੈਂਟਰ ਫ਼ਰੀਦਕੋਟ ਦੇ ਇਕ ਹੋਰ ਵਿਦਿਆਰਥੀ ਅਸ਼ੀਸ਼ ਨੇ ਆਈਲੈਟਸ ਦੀ ਪ੍ਰੀਖਿਆ ਵਿਚ 8.5 ਬੈਂਡ ਪ੍ਰਾਪਤ ਕਰਕੇ ਰਿਕਾਰਡ ਕਾਇਮ ਕੀਤਾ | ਇਸ ਤੋਂ ਪਹਿਲਾਂ ਵੀ ਸੈਂਟਰ ਦੇ 18 ਵਿਦਿਆਰਥੀਆਂ ਨੇ 9.0 ਬੈਂਡ ਅਤੇ ਬਹੁਤ ...

ਪੂਰੀ ਖ਼ਬਰ »

ਸੰਤ ਮੈਮੋਰੀਅਲ ਟਰੱਸਟ ਨੇ ਸਰਕਾਰੀ ਕੰਨਿਆ ਸਕੂਲ ਦੇ ਬੱਚਿਆਂ ਨੂੰ ਕੀਤਾ ਸਨਮਾਨਿਤ

ਫਰੀਦਕੋਟ, 14 ਜੁਲਾਈ (ਸ. ਰਿਪੋ.)- ਸਥਾਨਕ ਡਾ. ਮਹਿੰਦਰ ਬਰਾੜ ਸਾਂਭੀ ਸੀਨੀ. ਸੈਕੰਡਰੀ ਸਕੂਲ ਵਿਖੇ ਸੰਤ ਮੈਮੋਰੀਅਲ ਟਰੱਸਟ ਵੱਲੋਂ ਸਕੂਲ ਦੇ ਟਾਪਰ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਦੇ ਤਹਿਤ 10+2 ਕਾਮਰਸ ਵਿਚ ਸਕੂਲ ਦੀ ਟਾਪਰ ਰਮਨਦੀਪ ਕੌਰ ਪੁੱਤਰੀ ਜਸਬੀਰ ਸਿੰਘ ...

ਪੂਰੀ ਖ਼ਬਰ »

ਰੋਟਰੀ ਕਲੱਬ ਵੱਲੋਂ ਸਕੂਲ 'ਚ ਸਾਫ਼ ਪਾਣੀ ਲਈ ਵਾਟਰ ਕੂਲਰ ਅਤੇ ਆਰ.ਓ. ਭੇਟ

ਕੋਟਕਪੂਰਾ, 14 ਜੁਲਾਈ (ਮੇਘਰਾਜ, ਮੋਹਰ ਗਿੱਲ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਹਰੀਨੌਾ ਵਿਖੇ ਸਕੂਲ ਦੇ ਅਧਿਆਪਕਾਂ ਅਤੇ ਬੱਚਿਆਂ ਨੂੰ ਸਾਫ ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਰੋਟਰੀ ਕਲੱਬ ਕੋਟਕਪੂਰਾ ਦੇ ਪ੍ਰਧਾਨ ਸੰਜੀਵ ਰਾਏ ਸ਼ਰਮਾ ਅਤੇ ਜਨਰਲ ...

ਪੂਰੀ ਖ਼ਬਰ »

ਨਹਿਰੀ ਪਾਣੀ ਬਚਾਉਣ ਲਈ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਯਤਨਸ਼ੀਲ ਹੋਣਾ ਚਾਹੀਦਾ ਹੈ-ਬਰਾੜ

ਸ੍ਰੀ ਮੁਕਤਸਰ ਸਾਹਿਬ, 14 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸਿਆਸੀ ਪਾਰਟੀਬਾਜ਼ੀ ਨੂੰ ਛੱਡ ਕੇ ਪੰਜਾਬ ਦੇ ਪਾਣੀ ਨੂੰ ਬਚਾਉਣ ਅਤੇ ਇਸ ਦੀ ਰਾਖੀ ਲਈ ਹਰ ਪੱਧਰ 'ਤੇ ਪੈਰਵਾਈ ਕਰਨ ਲਈ ਪੰਜਾਬ ਸਰਕਾਰ ਅਤੇ ਸੰਘਰਸ਼ਸ਼ੀਲ ਲੋਕਾਂ ਦੇ ਸਾਥ ਦੇਣ ਦੇ ਨਾਲ-ਨਾਲ ਨਿਆਂ ਪ੍ਰਣਾਲੀ ...

ਪੂਰੀ ਖ਼ਬਰ »

ਪਿੰਡ ਚੱਕ ਜਵਾਹਰੇਵਾਲਾ ਗੋਲੀ ਕਾਂਡ ਦੇ ਸਾਰੇ ਮੁਲਜ਼ਮਾਂ ਦੀ ਗਿ੍ਫ਼ਤਾਰੀ ਦੀ ਮੰਗ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ

ਸ੍ਰੀ ਮੁਕਤਸਰ ਸਾਹਿਬ, 14 ਜੁਲਾਈ (ਰਣਜੀਤ ਸਿੰਘ ਢਿੱਲੋਂ)-ਪਿੰਡ ਚੱਕ ਜਵਾਹਰੇਵਾਲਾ ਵਿਖੇ ਲੰਘੇ ਦਿਨ ਗਲੀ ਦੇ ਵਿਵਾਦ ਨੂੰ ਲੈ ਕੇ ਚਲਾਈ ਗੋਲੀ ਵਿਚ ਅਨੁਸੂਚਿਤ ਜਾਤੀ ਪਰਿਵਾਰ ਨਾਲ ਸਬੰਧਿਤ ਦਿਉਰ ਅਤੇ ਭਰਜਾਈ ਦੇ ਕਤਲ ਅਤੇ ਦੋ ਭਰਾਵਾਂ ਨੂੰ ਜਖਮੀ ਕਰਨ ਦੇ ਮਾਮਲੇ ਵਿਚ ...

ਪੂਰੀ ਖ਼ਬਰ »

• ਸੜਕ 'ਤੇ ਧਰਨਾ ਦੇ ਕੇ ਕੀਤਾ ਚੱਕਾ ਜਾਮ-ਐਕਸ਼ਨ ਕਮੇਟੀ ਦਾ ਕੀਤਾ ਗਠਨ • ਮਿ੍ਤਕਾਂ ਦੇ ਪਰਿਵਾਰਕ ਜੀਆਂ ਨੂੰ ਸਰਕਾਰੀ ਨੌਕਰੀ ਅਤੇ ਮੁਆਵਜ਼ੇ ਦੀ ਮੰਗ ਪਿੰਡ ਚੱਕ ਜਵਾਹਰੇਵਾਲਾ ਗੋਲੀ ਕਾਂਡ ਦੇ ਸਾਰੇ ਮੁਲਜ਼ਮਾਂ ਦੀ ਗਿ੍ਫ਼ਤਾਰੀ ਦੀ ਮੰਗ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ

ਸ੍ਰੀ ਮੁਕਤਸਰ ਸਾਹਿਬ, 14 ਜੁਲਾਈ (ਰਣਜੀਤ ਸਿੰਘ ਢਿੱਲੋਂ)-ਪਿੰਡ ਚੱਕ ਜਵਾਹਰੇਵਾਲਾ ਵਿਖੇ ਲੰਘੇ ਦਿਨ ਗਲੀ ਦੇ ਵਿਵਾਦ ਨੂੰ ਲੈ ਕੇ ਚਲਾਈ ਗੋਲੀ ਵਿਚ ਅਨੁਸੂਚਿਤ ਜਾਤੀ ਪਰਿਵਾਰ ਨਾਲ ਸਬੰਧਿਤ ਦਿਉਰ ਅਤੇ ਭਰਜਾਈ ਦੇ ਕਤਲ ਅਤੇ ਦੋ ਭਰਾਵਾਂ ਨੂੰ ਜਖਮੀ ਕਰਨ ਦੇ ਮਾਮਲੇ ਵਿਚ ...

ਪੂਰੀ ਖ਼ਬਰ »

ਸਰਕਾਰੀ ਸਕੂਲ 'ਚ ਜਾਗਰੂਕਤਾ ਸੈਮੀਨਾਰ ਲਗਾਇਆ

ਗਿੱਦੜਬਾਹਾ, 14 ਜੁਲਾਈ (ਬਲਦੇਵ ਸਿੰਘ ਘੱਟੋਂ)-ਹਲਕਾ ਗਿੱਦੜਬਾਹਾ ਅਧੀਨ ਪੈਂਦੇ ਪਿੰਡ ਛੱਤਿਆਣਾ ਦੇ ਸਰਕਾਰੀ ਹਾਈ ਸਕੂਲ ਵਿਚ ਬੀਤੇ ਦਿਨ ਸਮਾਜਸੇਵੀ ਸੰਸਥਾ ਡਾ: ਸਾਧੂ ਸਿੰਘ ਹਮਦਰਦ ਯਾਦਗਾਰੀ ਸਪੋਰਟਸ ਅਤੇ ਵੈੱਲਫੇਅਰ ਕਲੱਬ ਵਲੋਂ 'ਨਸ਼ੇ ਛੱਡੋ, ਕੋਹੜ ਵੱਢੋ' 'ਬੇਟੀ ਬਚਾਓ ਬੇਟੀ ਪੜ੍ਹਾਓ' ਮੁਹਿੰਮ ਤਹਿਤ ਜਾਗਰੂਕਤਾ ਸੈਮੀਨਾਰ ਲਾਇਆ ਗਿਆ, ਜਿਸ ਦੀ ਅਗਵਾਈ ਪਿੰਡ ਦੇ ਮੁਹਤਬਰ ਵਿਅਕਤੀਆਂ ਅਤੇ ਸਕੂਲ ਮੁਖੀ ਕੁਲਜੀਤ ਸਿੰਘ ਮਾਨ ਨੇ ਸਾਂਝੇ ਤੌਰ ਤੇ ਕੀਤੀ | ਇਸ ਮੁਹਿੰਮ ਤਹਿਤ ਜਿੱਥੇ ਬਲਾਕ, ਜ਼ਿਲ੍ਹਾ ਅਤੇ ਪੰਜਾਬ ਪੱਧਰ 'ਤੇ ਪ੍ਰਾਪਤੀਆਂ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਉੱਥੇ ਹੀ ਇਸ ਮੁਹਿੰਮ ਨੂੰ ਸਮਰਪਿਤ 240 'ਪ੍ਰਣ ਪੱਤਰ' ਭਰਵਾ ਕੇ ਹਸਤਾਖਰ ਕਰਵਾਏ ਗਏ | ਇਸ ਮੌਕੇ ਕੁਲਵਿੰਦਰ ਸਿੰਘ ਪੰਚ, ਜਸਵਿੰਦਰ ਸਿੰਘ, ਸਤਪਾਲ ਸਿੰਘ, ਗੁਰਜੀਤ ਕੌਰ, ਹਰਜਿੰਦਰ ਸਿੰਘ, ਭੁਪਿੰਦਰ ਸਿੰਘ, ਜਗਸੀਰ ਸਿੰਘ, ਜਗਦੀਸ਼ ਸਿੰਘ, ਸੁਖਚੈਨ ਸਿੰਘ, ਬਖਸ਼ੀਸ ਸਿੰਘ, ਗੁਰਪ੍ਰੀਤ ਸਿੰਘ, ਸੁਮੇਘ ਸਿੰਘ, ਪਿਆਰਾ ਸਿੰਘ ਤੋਂ ਇਲਾਵਾ ਸਕੂਲ ਸਟਾਫ਼ 'ਚੋਂ ਬ੍ਰਹਮਜੀਤ ਸਿੰਘ, ਕੁਲਵਿੰਦਰ ਸਿੰਘ, ਪਿ੍ਥੀ ਸਿੰਘ, ਮੋਨਿਕਾ ਰਾਣੀ, ਨਮਰਤਾ ਕਪੂਰ, ਅਮਨਪ੍ਰੀਤ, ਗੁਰਪ੍ਰੀਤ ਕੌਰ, ਸੰਤੋਸ਼ ਕੌਰ, ਬਲਵਿੰਦਰ ਕੌਰ, ਮਨਪ੍ਰੀਤ ਕੌਰ, ਸਰਬਜੀਤ ਕੌਰ, ਰਾਜਵਿੰਦਰ ਕੌਰ, ਰੀਆ ਬਾਂਸਲ ਅਤੇ ਦਰਸ਼ਨ ਲਾਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ |
n ਸੈਮੀਨਾਰ ਦੌਰਾਨ ਪ੍ਰਣ ਪੱਤਰ ਭਰਨ ਦੀ ਸ਼ੁਰੂਆਤ ਕਰਦੇ ਹੋਏ ਸਕੂਲ ਮੁਖੀ ਕੁਲਜੀਤ ਸਿੰਘ ਮਾਨ ਤੇ ਪਤਵੰਤੇ | ਤਸਵੀਰ:ਬਲਦੇਵ ਸਿੰਘ ਘੱਟੋਂ



ਖ਼ਬਰ ਸ਼ੇਅਰ ਕਰੋ

ਬੂਥ ਕਮੇਟੀਆਂ ਬਣਾਉਣ ਲਈ ਮੀਟਿੰਗ ਕੀਤੀ

ਮੂਣਕ, 14 ਜੁਲਾਈ (ਗਮਦੂਰ ਧਾਲੀਵਾਲ)-ਨਜ਼ਦੀਕੀ ਪਿੰਡ ਹਮੀਰਗੜ੍ਹ ਵਿਖੇ ਬੀਬੀ ਰਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਨਮੀਕ ਹੈਨਰੀ ਮੀਡੀਆ ਸਲਾਹਕਾਰ ਬੀਬੀ ਭੱਠਲ ਨੇ ਯੂਥ ਆਗੂ ਸਿਮਰਨਜੀਤ ਸਿੰਘ ਦੇ ਘਰ ਕਾਂਗਰਸੀ ਵਰਕਰਾਂ ...

ਪੂਰੀ ਖ਼ਬਰ »

ਸੀ. ਪੀ. ਐਮ ਵਲੋਂ ਡੀ. ਸੀ. ਦਫ਼ਤਰ ਅੱਗੇ ਅਰਥੀ ਫੂਕ ਮੁਜ਼ਾਹਰਾ 22 ਨੂੰ

ਸ੍ਰੀ ਮੁਕਤਸਰ ਸਾਹਿਬ, 14 ਜੁਲਾਈ (ਹਰਮਹਿੰਦਰ ਪਾਲ)-ਸੀ.ਪੀ.ਐਮ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਲੋਂ ਸੂਬਾ ਕਮੇਟੀ ਦੇ ਸੱਦੇ 'ਤੇ 22 ਜੁਲਾਈ ਨੂੰ ਡੀ.ਸੀ. ਦਫ਼ਤਰ ਅੱਗੇ ਬਿਜਲੀ ਦੇ ਵਧੇ ਰੇਟਾਂ ਅਤੇ ਮਹਿੰਗਾਈ ਨੂੰ ਲੈ ਕੇ ਅਰਥੀ ਫੂਕ ਮੁਜ਼ਾਹਰਾ ਕੀਤਾ ਜਾਵੇਗਾ | ਇਸ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਗਰੇਟਰ ਦੀ ਮੀਟਿੰਗ ਹੋਈ

ਕੋਟਕਪੂਰਾ, 14 ਜੁਲਾਈ (ਪ. ਪ.)-ਲਾਇਨਜ਼ ਕਲੱਬ ਕੋਟਕਪੂਰਾ ਗਰੇਟਰ ਦੀ ਸਾਲ 2019-20 ਲਈ ਚੁਣੀ ਗਈ ਨਵੀਂ ਟੀਮ ਦੀ ਪਹਿਲੀ ਮੀਟਿੰਗ ਪ੍ਰਧਾਨ ਚਰਨਜੀਤ ਸਿੰਘ ਮਦਾਨ ਦੀ ਅਗਵਾਈ ਹੇਠ ਹੋਈ | ਇਸ ਮੀਟਿੰਗ ਵਿਚ ਮੁੱਖ ਮਹਿਮਾਨ ਵਜੋਂ ਰੀਜ਼ਨ 9 ਦੇ ਰੀਜ਼ਨਲ ਚੇਅਰਪਰਸਨ ਲਾਇਨ ਲੋਕੇਂਦਰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX