ਤਾਜਾ ਖ਼ਬਰਾਂ


ਮੁੰਬਈ 'ਚ ਆਉਂਦਿਆਂ ਹੀ ਕਮਜ਼ੋਰ ਪਿਆ ਤੂਫ਼ਾਨ ਨਿਸਰਗ
. . .  15 minutes ago
ਮੁੰਬਈ, 3 ਜੂਨ - ਚਕਰਵਾਤੀ ਤੂਫ਼ਾਨ ਨਿਸਰਗ ਮਹਾਰਾਸ਼ਟਰ ਦੇ ਤਟੀ ਇਲਾਕਿਆਂ ਨਾਲ ਟਕਰਾਇਆ। ਮੁੰਬਈ 'ਚ ਨਿਸਰਗ ਤੂਫਾਨ ਅਲੀਬਾਗ ਦੇ ਤੱਟ ਨਾਲ ਟਕਰਾਇਆ। ਹਾਲਾਂਕਿ ਤੂਫ਼ਾਨ ਦਾ ਮੁੰਬਈ ਲਈ ਖ਼ਤਰਾ ਲਗਭਗ ਖ਼ਤਮ ਹੋ ਚੁੱਕਾ ਹੈ ਪਰੰਤੂ ਮੁੰਬਈ ਦੇ ਜ਼ਿਆਦਾਤਰ...
ਜ਼ਿਲ੍ਹਾ ਐੱਸ. ਏ. ਐੱਸ. ਨਗਰ ਅੰਦਰ ਅੱਜ 7 ਨਵੇਂ ਕੋਰੋਨਾ ਪੀੜਤਾਂ ਦੀ ਹੋਈ ਪੁਸ਼ਟੀ
. . .  33 minutes ago
ਐੱਸ. ਏ. ਐੱਸ. ਨਗਰ, 3 ਜੂਨ (ਕੇ. ਐੱਸ. ਰਾਣਾ) - ਜ਼ਿਲ੍ਹਾ ਐੱਸ. ਏ. ਐੱਸ. ਨਗਰ ਅੰਦਰ ਅੱਜ 7 ਨਵੇਂ ਕੋਰੋਨਾ ਪੀੜਤਾਂ ਦੀ ਗਿਣਤੀ ਹੋਣ ਨਾਲ ਜ਼ਿਲ੍ਹੇ ਅੰਦਰ ਹੁਣ ਤੱਕ ਕੋਰੋਨਾ ਪੀੜਤਾਂ ਦੀ ਗਿਣਤੀ 123 ਤੱਕ ਪਹੁੰਚ ਗਈ ਹੈ। ਇਸ ਸਬੰਧੀ ਪੁਸ਼ਟੀ ਕਰਦਿਆਂ ਸਿਵਲ ਸਰਜਨ...
ਅਮਰੀਕਾ ਅਗਲੇ ਹਫ਼ਤੇ ਵੈਂਟੀਲੈਂਟਰਾਂ ਦੀ ਪਹਿਲੀ ਕਿਸ਼ਤ ਭਾਰਤ ਪਹੁੰਚਾਏਗਾ
. . .  42 minutes ago
ਵਾਸ਼ਿੰਗਟਨ, 3 ਜੂਨ - ਸੰਯੁਕਤ ਰਾਸ਼ਟਰ ਅਮਰੀਕਾ ਭਾਰਤ ਨੂੰ 100 ਵੈਂਟੀਲੈਂਟਰ ਦਾਨ ਵਿਚ ਦੇ ਰਿਹਾ ਹੈ। ਜਿਨ੍ਹਾਂ ਵਿਚੋਂ ਕੁਝ ਵੈਂਟੀਲੈਂਟਰ ਪਹਿਲੇ ਪੜਾਅ ਤਹਿਤ ਅਗਲੇ ਹਫ਼ਤੇ ਭਾਰਤ ਪਹੁੰਚ...
ਏਅਰ ਮਾਰਸ਼ਲ ਬੀ.ਸੁਰੇਸ਼ ਵੱਲੋਂ ਏਅਰ ਫੋਰਸ ਸਟੇਸ਼ਨ ਹਲਵਾਰਾ ਦਾ ਦੌਰਾ
. . .  about 1 hour ago
ਰਾਏਕੋਟ 3 ਜੂਨ (ਸੁਸ਼ੀਲ ) - ਭਾਰਤੀ ਹਵਾਈ ਫੌਜ ਦੇ ਏਅਰ ਮਾਰਸ਼ਲ ਬੀ ਸੁਰੇਸ਼ ( ਏਅਰ ਅਫਸਰ ਕਮਾਂਡਿੰਗ ਇਨ ਚੀਫ ਪੱਛਮੀ ਏਅਰ ਕਮਾਂਡ ) ਵੱਲੋਂ ਅੱਜ ਨੇੜਲੇ ਏਅਰ ਫੋਰਸ ਸਟੇਸ਼ਨ ਹਲਵਾਰਾ ਦਾ ਦੌਰਾ ਕਰਕੇ ਏਅਰਬੇਸ ਦੀਆਂ ...
ਸ਼ਾਹਕੋਟ ਪੁਲਿਸ ਵਲੋਂ ਨਸ਼ੀਲੇ ਪਦਾਰਥ ਅਤੇ ਨਾਜਾਇਜ਼ ਸ਼ਰਾਬ ਬਰਾਮਦ
. . .  about 1 hour ago
ਸ਼ਾਹਕੋਟ, 3 ਜੂਨ (ਦਲਜੀਤ ਸਚਦੇਵਾ)- ਡੀ. ਐੱਸ. ਪੀ. ਸ਼ਾਹਕੋਟ ਪਿਆਰਾ ਸਿੰਘ ਥਿੰਦ ਦੀ ਅਗਵਾਈ ਹੇਠ ਥਾਣਾ ਮੁਖੀ ਸ਼ਾਹਕੋਟ ਸਬ-ਇੰਸਪੈਕਟਰ ਸੁਰਿੰਦਰ ਕੁਮਾਰ ਕੰਬੋਜ ਦੀ ਦੇਖ-ਰੇਖ...
ਫ਼ਰੀਦਕੋਟ 'ਚ ਕੋਰੋਨਾ ਦੇ 3 ਹੋਰ ਮਾਮਲੇ ਆਏ ਸਾਹਮਣੇ
. . .  about 1 hour ago
ਫ਼ਰੀਦਕੋਟ, 3 ਜੂਨ (ਜਸਵੰਤ ਸਿੰਘ ਪੁਰਬਾ)- ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਫ਼ਰੀਦਕੋਟ ਵਿਖੇ ਕੋਰੋਨਾ ਦੇ ਤਿੰਨ ਹੋਰ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ...
ਅੰਮ੍ਰਿਤਸਰ 'ਚ ਕੋਰੋਨਾ ਦੇ ਦੋ ਹੋਰ ਮਾਮਲੇ ਆਏ ਸਾਹਮਣੇ
. . .  about 1 hour ago
ਅੰਮ੍ਰਿਤਸਰ, 3 ਜੂਨ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ ਦੋ ਹੋਰ ਮਾਮਲੇ ਸਾਹਮਣੇ ਆਏ ਹਨ। ਇੱਕ ਕੋਰੋਨਾ ਪਾਜ਼ੀਟਿਵ ਮਰੀਜ਼ ਭਾਰਤ ਨਗਰ ਅਤੇ ਦੂਜਾ ਹਾਊਸਿੰਗ ਬੋਰਡ ਕਾਲੋਨੀ...
ਬਾਘਾਪੁਰਾਣਾ 'ਚ ਪੇਂਡੂ-ਮਜ਼ਦੂਰ ਯੂਨੀਅਨ ਵਲੋਂ ਰੋਸ ਮਾਰਚ ਤੇ ਧਰਨਾ
. . .  about 1 hour ago
ਬਾਘਾਪੁਰਾਣਾ, 3 ਜੂਨ (ਬਲਰਾਜ ਸਿੰਗਲਾ)- ਪੇਂਡੂ-ਮਜ਼ਦੂਰ ਯੂਨੀਅਨ ਵਲੋਂ ਅੱਜ ਇੱਥੇ ਜ਼ਿਲ੍ਹਾ ਸਕੱਤਰ ਮੰਗਾ ਸਿੰਘ ਵੈਰੋਕੇ, ਬਲਾਕ ਪ੍ਰਧਾਨ ਹਰਬੰਸ ਸਿੰਘ ਰੋਡੇ ਅਤੇ ਹੋਰਨਾਂ ਆਗੂਆਂ ਦੀ...
ਪ੍ਰੇਮ ਸੰਬੰਧਾਂ ਦੇ ਚੱਲਦਿਆਂ ਨੌਜਵਾਨ ਵਲੋਂ ਖ਼ੁਦਕੁਸ਼ੀ
. . .  1 minute ago
ਹੁਸ਼ਿਆਰਪੁਰ, 3 ਜੂਨ (ਬਲਜਿੰਦਰਪਾਲ ਸਿੰਘ)- ਹੁਸ਼ਿਆਰਪੁਰ-ਜਲੰਧਰ ਰੋਡ 'ਤੇ ਸਥਿਤ ਪਿੱਪਲਾਂਵਾਲਾ ਵਿਖੇ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਇੱਕ ਨੌਜਵਾਨ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ...
ਮਿਸ਼ਨ ਫ਼ਤਿਹ : ਬਰਨਾਲਾ ਦੇ ਪਿੰਡ ਤਾਜੋਕੇ ਦੇ ਨੌਜਵਾਨ ਨੇ ਕੋਰੋਨਾ ਨੂੰ ਦਿੱਤੀ ਮਾਤ
. . .  about 2 hours ago
ਤਪਾ ਮੰਡੀ , 3 ਜੂਨ (ਵਿਜੇ ਸ਼ਰਮਾ)- ਬਰਨਾਲਾ ਜ਼ਿਲ੍ਹੇ ਲਈ ਇਹ ਰਾਹਤ ਭਰੀ ਖ਼ਬਰ ਹੈ ਕਿ ਤਪਾ ਨੇੜਲੇ ਪਿੰਡ ਤਾਜੋਕੇ ਦੇ 18 ਸਾਲਾ ਨੌਜਵਾਨ ਜਸਵੀਰ ਸਿੰਘ ਨੇ ਕੋਵਿਡ-19 'ਤੇ ਫ਼ਤਿਹ ਪ੍ਰਾਪਤ...
ਸਕੂਲ 2020-21 ਸੈਸ਼ਨ ਦੌਰਾਨ ਫੀਸਾਂ 'ਚ ਵਾਧਾ ਨਹੀਂ ਕਰ ਸਕਣਗੇ : ਪਰੀਦਾ
. . .  about 2 hours ago
ਚੰਡੀਗੜ੍ਹ, 3 ਜੂਨ (ਲਿਬਰੇਟ)- ਪ੍ਰਸ਼ਾਸਨ ਨੇ ਅੱਜ ਇੱਕ ਵੱਡਾ ਫ਼ੈਸਲਾ ਲੈਂਦਿਆਂ ਸੈਸ਼ਨ 2020-21 'ਚ ਫੀਸਾਂ 'ਚ ਵਾਧਾ ਨਾ ਕਰਨ ਦਾ ਫ਼ੈਸਲਾ ਕਰਦਿਆਂ ਚੰਡੀਗੜ੍ਹ ਦੇ ਪ੍ਰਾਈਵੇਟ ਸਕੂਲਾਂ ਦੀ...
ਦਲ ਖ਼ਾਲਸਾ ਵਲੋਂ 5 ਜੂਨ ਦਾ ਯਾਦਗਾਰੀ ਮਾਰਚ 5 ਸਿੰਘਾਂ ਨਾਲ ਸੰਕੇਤਕ ਤੌਰ 'ਤੇ ਕੱਢਣ ਦਾ ਐਲਾਨ
. . .  about 2 hours ago
ਅੰਮ੍ਰਿਤਸਰ, 3 ਜੂਨ (ਜਸਵੰਤ ਸਿੰਘ ਜੱਸ)- ਸਿੱਖ ਜਥੇਬੰਦੀ ਦਲ ਖ਼ਾਲਸਾ ਨੇ ਘੱਲੂਘਾਰਾ ਦਿਵਸ ਮੌਕੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹਰ ਸਾਲ ਸ੍ਰੀ ਹਰਿਮੰਦਰ ਸਾਹਿਬ ਤੱਕ 5 ਜੂਨ ਨੂੰ ਕੀਤਾ ਜਾਂਦਾ ਘੱਲੂਘਾਰਾ...
ਕਿਤੇ ਵੀ ਉਤਪਾਦ ਵੇਚਣ ਅਤੇ ਵਧੇਰੇ ਕੀਮਤ ਦੇਣ ਵਾਲੇ ਨੂੰ ਵੇਚਣ ਦੀ ਹੁਣ ਕਿਸਾਨਾਂ ਨੂੰ ਆਜ਼ਾਦੀ- ਜਾਵੜੇਕਰ
. . .  about 2 hours ago
ਨਵੀਂ ਦਿੱਲੀ, 3 ਜੂਨ- ਕੇਂਦਰੀ ਕੈਬਨਿਟ ਦੀ ਬੈਠਕ ਤੋਂ ਬਾਅਦ ਪ੍ਰੈੱਸ ਕਾਨਫ਼ਰੰਸ ਕਰਦਿਆਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਦੱਸਿਆ ਕਿ ਐਗਰੀਕਲਚਰ ਮਾਰਕੀਟ ਕਮੇਟੀ ਦੇ ਬੰਧਨ...
ਮਸੂਦ ਅਜ਼ਹਰ ਦਾ ਰਿਸ਼ਤੇਦਾਰ ਫੌਜੀ ਭਾਈ ਮੁਠਭੇੜ ਦੌਰਾਨ ਢੇਰ, ਪੁਲਵਾਮਾ ਹਮਲੇ 'ਚ ਸੀ ਸ਼ਾਮਲ
. . .  about 2 hours ago
ਅੰਮ੍ਰਿਤਸਰ, 3 ਜੂਨ (ਸੁਰਿੰਦਰ ਕੋਛੜ)- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਕੰਗਨ ਇਲਾਕੇ 'ਚ ਅੱਜ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਜੈਸ਼-ਏ-ਮੁਹੰਮਦ ਦੇ ਚੋਟੀ ਦੇ ਕਮਾਂਡਰ ਅਤੇ ਆਈ. ਈ. ਡੀ. ਬਣਾਉਣ...
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੇ ਇਸਤਰੀ ਜਾਗ੍ਰਿਤੀ ਮੰਚ ਨੇ ਐੱਸ. ਡੀ. ਐੱਮ. ਦਫ਼ਤਰ ਅੱਗੇ ਲਾਇਆ ਧਰਨਾ
. . .  about 3 hours ago
ਨਾਭਾ, 3 ਜੂਨ (ਕਰਮਜੀਤ ਸਿੰਘ)- ਅੱਜ ਇਸਤਰੀ ਜਾਗ੍ਰਿਤੀ ਮੰਚ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਨਾਭਾ ਸ਼ਹਿਰ ਅੰਦਰ ਮੁਜ਼ਾਹਰਾ ਕਰਦਿਆਂ ਐੱਸ. ਡੀ. ਐੱਮ. ਦਫ਼ਤਰ ਨਾਭਾ ਅੱਗੇ ਧਰਨਾ ਲਾਇਆ...
ਸਰਕਾਰ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਦਿਆਂ ਕਿਸਾਨਾਂ ਵਲੋਂ ਝੋਨੇ ਦੀ ਬਿਜਾਈ ਸ਼ੁਰੂ
. . .  about 3 hours ago
ਤਪਾ ਮੰਡੀ, 3 ਜੂਨ (ਵਿਜੇ ਸ਼ਰਮਾ)- ਸੂਬੇ ਦੀ ਕੈਪਟਨ ਸਰਕਾਰ ਵਲੋਂ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਦੀ ਬਿਜਾਈ ਲਈ ਜੂਨ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ ਤਾਂ ਜੋ ਕਿਸਾਨ ਸਰਕਾਰ ਤੇ ਪ੍ਰਸ਼ਾਸਨ ਦੀਆਂ...
ਪੰਜਾਬ 'ਚ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ
. . .  about 3 hours ago
ਖਰੜ, 3 ਜੂਨ (ਗੁਰਮੁੱਖ ਸਿੰਘ ਮਾਨ)- ਪੰਜਾਬ ਸਰਕਾਰ ਦੇ ਮਾਲ ਵਿਭਾਗ ਵਲੋਂ ਚਾਰ ਨਾਇਬ ਤਹਿਸੀਲਦਾਰ ਦੇ...
ਪੰਜਾਬ ਸਰਕਾਰ ਦੇ ਵਿਦਿਆਰਥੀ ਵਿਰੋਧੀ ਫ਼ੈਸਲੇ ਵਿਰੁੱਧ ਨਾਭਾ 'ਚ ਰੋਸ ਪ੍ਰਦਰਸ਼ਨ
. . .  about 3 hours ago
ਨਾਭਾ, 3 ਜੂਨ (ਕਰਮਜੀਤ ਸਿੰਘ)- ਪਟਿਆਲਾ ਗੇਟ ਵਿਖੇ ਅੱਜ ਵਿਦਿਆਰਥੀਆਂ ਨੇ ਮੈਡੀਕਲ ਸਿੱਖਿਆ ਦੀਆਂ ਫ਼ੀਸਾਂ 'ਚ ਵਾਧਾ ਕਰਨ ਦੇ ਪੰਜਾਬ ਸਰਕਾਰ ਦੇ ਫ਼ੈਸਲੇ ਦਾ ਵਿਰੋਧ ਕੀਤਾ। ਇਸ ਮੌਕੇ ਇਕੱਠੇ...
ਕਣਕ ਦੇ ਸੈਂਪਲ ਰੱਦ ਹੋਣ ਕਾਰਨ ਆੜ੍ਹਤੀਏ ਨੇ ਚਲਾਈ ਗੋਲੀ, ਇੱਕ ਜ਼ਖ਼ਮੀ
. . .  about 3 hours ago
ਖਾਸਾ 3 ਜੂਨ (ਗੁਰਨੇਕ ਸਿੰਘ ਪੰਨੂ)- ਅੱਜ ਕਸਬਾ ਖਾਸਾ ਅਧੀਨ ਆਉਂਦੇ ਕਣਕ ਦੇ ਇੱਕ ਗੋਦਾਮ 'ਚ ਗੋਲੀ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਦਿਲਬਾਗ ਸਿੰਘ ਆੜ੍ਹਤੀਆ, ਜੋ ਕਿ ਪਿੰਡ...
ਨਹੀਂ ਰਹੇ ਅਕਾਲੀ ਦਲ ਸੁਤੰਤਰ ਦੇ ਸੀਨੀਅਰ ਆਗੂ ਗੁਲਜਾਰ ਸਿੰਘ ਮਟੋਰੜਾ
. . .  about 4 hours ago
ਨਾਭਾ, 3 ਜੂਨ (ਕਰਮਜੀਤ ਸਿੰਘ)- ਅਕਾਲੀ ਦਲ ਸੁਤੰਤਰ ਦੇ ਸੀਨੀਅਰ ਆਗੂ ਗੁਲਜਾਰ ਸਿੰਘ ਮਟੋਰੜਾ ਸੰਖੇਪ ਬਿਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ...
ਬਿਜਲੀ ਬਿੱਲ ਲਾਉਣ ਦੇ ਫ਼ੈਸਲੇ ਵਿਰੁੱਧ ਜਨਤਕ ਜਥੇਬੰਦੀਆਂ ਵਲੋਂ ਐੱਸ. ਈ. ਪਾਵਰਕਾਮ ਦਾ ਘਿਰਾਓ
. . .  about 4 hours ago
ਬਠਿੰਡਾ, 3 ਜੂਨ (ਅੰਮ੍ਰਿਤਪਾਲ ਸਿੰਘ ਵਲਾਣ)- ਅੱਜ ਦਰਜਨ ਤੋਂ ਵੱਧ ਜਨਤਕ ਜਥੇਬੰਦੀਆਂ ਵਲੋਂ ਥਰਮਲ ਗੇਟ 'ਤੇ ਧਰਨਾ ਲਗਾ ਕੇ ਐੱਸ. ਈ. ਪਾਵਰਕਾਮ ਦਾ ਘਿਰਾਓ ਕੀਤਾ ਗਿਆ। ਜਨਤਕ...
ਪ੍ਰੇਮੀ ਨੇ ਪ੍ਰੇਮਿਕਾ ਨੂੰ ਜ਼ਹਿਰ ਦੇਣ ਉਪਰੰਤ ਕੀਤੀ ਖ਼ੁਦਕੁਸ਼ੀ
. . .  about 4 hours ago
ਰੁੜਕਾ ਕਲਾਂ, 3 ਜੂਨ (ਦਵਿੰਦਰ ਸਿੰਘ ਖ਼ਾਲਸਾ)- ਜਲੰਧਰ ਦੇ ਰੁੜਕਾ ਕਲਾਂ 'ਚ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਅੱਜ ਦੋ ਮੌਤਾਂ ਹੋ ਗਈਆਂ। ਜਾਣਕਾਰੀ ਮੁਤਾਬਕ 25 ਵਰ੍ਹਿਆਂ ਦੇ ਇੱਕ ਲੜਕੇ ਨੇ 35 ਸਾਲਾਂ...
ਡਾਕਟਰਾਂ ਨੇ ਕਾਲੇ ਬਿੱਲੇ ਲਗਾ ਕੇ ਨਿਭਾਈ ਡਿਊਟੀ
. . .  about 4 hours ago
ਤਪਾ ਮੰਡੀ, 3 ਜੂਨ (ਵਿਜੇ ਸ਼ਰਮਾ)- ਸਰਕਾਰ ਵਲੋਂ ਚਲਾਏ ਜਾ ਰਹੇ ਮੈਡੀਕਲ ਕਾਲਜਾਂ 'ਚ ਪੂਰੇ ਪੰਜ ਸਾਲ ਦੇ ਕੋਰਸ ਦੀ ਫ਼ੀਸ 'ਚ ਕੀਤੇ ਗਏ ਵਾਧੇ ਦੇ ਰੋਸ ਵਜੋਂ ਸਬ ਡਵੀਜ਼ਨਲ ਹਸਪਤਾਲ ਤਪਾ ਦੇ ਡਾਕਟਰਾਂ...
ਫ਼ਾਜ਼ਿਲਕਾ ਦੇ ਕੋਰੋਨਾ ਪੀੜਤ ਦੇ ਸੰਪਰਕ 'ਚ ਆਏ ਲੋਕਾਂ ਦੀ ਰਿਪੋਰਟ ਆਈ ਨੈਗੇਟਿਵ
. . .  about 4 hours ago
ਫ਼ਾਜ਼ਿਲਕਾ, 3 ਜੂਨ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਚ ਬੀਤੇ ਦਿਨੀਂ ਹਰਿਆਣਾ ਦੇ ਸੋਨੀਪਤ ਤੋਂ ਆਏ ਨੌਜਵਾਨ ਦੇ ਕੋਰੋਨਾ ਪੀੜਤ ਹੋਣ ਦੀ ਪੁਸ਼ਟੀ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਉਸ ਦੇ ਸੰਪਰਕ 'ਚ...
ਕੋਰੋਨਾ ਦੇ ਹਾਟ-ਸਪਾਟ ਬਣੇ ਪਿੰਡ ਨੰਗਲੀ ਜਲਾਲਪੁਰ (ਹੁਸ਼ਿਆਰਪੁਰ) 'ਚ ਤਿੰਨ ਹੋਰ ਮਾਮਲੇ ਆਏ ਸਾਹਮਣੇ
. . .  about 4 hours ago
ਹੁਸ਼ਿਆਰਪੁਰ, 3 ਜੂਨ (ਬਲਜਿੰਦਰਪਾਲ ਸਿੰਘ)- ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਦਾ ਪਿੰਡ ਨੰਗਲੀ ਜਲਾਲਪੁਰ ਕੋਰੋਨਾ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 31 ਹਾੜ ਸੰਮਤ 551

ਕਪੂਰਥਲਾ / ਫਗਵਾੜਾ

ਨਕਲੀ ਸੀਮੈਂਟ ਬਣਾਉਣ ਦੀ ਫ਼ੈਕਟਰੀ ਦਾ ਕੀਤਾ ਪਰਦਾਫਾਸ਼

ਕਪੂਰਥਲਾ, 14 ਜੁਲਾਈ (ਸਡਾਨਾ)- ਥਾਣਾ ਸਿਟੀ ਪੁਲਿਸ ਨੇ ਨਕਲੀ ਸੀਮੈਂਟ ਬਣਾਉਣ ਵਾਲੀ ਇਕ ਫ਼ੈਕਟਰੀ ਦਾ ਪਰਦਾਫਾਸ਼ ਕਰਕੇ ਚਾਰ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ, ਜਦਕਿ ਇਸ ਗਰੋਹ ਦੇ ਮੁਖੀ ਸਮੇਤ ਤਿੰਨ ਵਿਅਕਤੀਆਂ ਦੇ ਭਾਲ ਹੇਠ ਛਾਪੇਮਾਰੀ ਕੀਤੀ ਜਾ ਰਹੀ ਹੈ | ...

ਪੂਰੀ ਖ਼ਬਰ »

ਦੋ ਮੋਟਰਸਾਈਕਲ ਦੀ ਟੱਕਰ ਵਿਚ ਇਕ ਨੌਜਵਾਨ ਦੀ ਮੌਤ, ਦੂਸਰਾ ਜ਼ਖ਼ਮੀ

ਫਗਵਾੜਾ, 14 ਜੁਲਾਈ (ਹਰੀਪਾਲ ਸਿੰਘ)-ਥਾਣਾ ਸਤਨਾਮਪੁਰਾ ਇਲਾਕੇ ਦੇ ਵਿਚ ਦੋ ਮੋਟਰਸਾਈਕਲਾਂ ਦੀ ਟੱਕਰ ਵਿਚ ਇਕ ਦੀ ਮੌਤ ਹੋ ਗਈ ਜਦਕਿ ਦੂਸਰਾ ਨੌਜਵਾਨ ਜ਼ਖ਼ਮੀ ਹੋ ਗਿਆ ਹੈ | ਮਿ੍ਤਕ ਨੌਜਵਾਨ ਦੀ ਪਛਾਣ ਹਰਪ੍ਰੀਤ ਪੁੱਤਰ ਰਾਮ ਜੀ ਦਾਸ ਵਾਸੀ ਪਿੰਡ ਗੋਹਾਵਰ ਦੇ ਰੂਪ ਵਿਚ ...

ਪੂਰੀ ਖ਼ਬਰ »

ਢਿਲਵਾਂ ਦੇ ਡਾਕਟਰ ਮਨਜੀਤ ਸਿੰਘ ਨੇ 14,800 ਫੁੱਟ ਚੋਟੀ ਨੂੰ ਕੀਤਾ ਸਰ

ਢਿਲਵਾਂ, 14 ਜੁਲਾਈ (ਸੁਖੀਜਾ, ਪਲਵਿੰਦਰ)- ਘੁੰਮਣ ਫ਼ਿਰਨ ਦਾ ਸ਼ੌਕ ਰੱਖਣ ਵਾਲੇ ਢਿੱਲਵਾਂ ਦੇ ਡਾਕਟਰ ਮਨਜੀਤ ਸਿੰਘ ਨੇ ਬੀਤੇ ਦਿਨੀਂ ਨੈਸ਼ਨਲ ਹਿਮਾਲੀਅਨ ਟਰੇਨਿੰਗ ਵਿਚ ਹਿੱਸਾ ਲੈ ਕੇ 'ਸਰਪਾਸ' ਨਾਂਅ ਦੇ ਗਲੇਸ਼ੀਅਰ ਨੂੰ ਪਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ | ਇਸ ਮੌਕੇ ...

ਪੂਰੀ ਖ਼ਬਰ »

ਪਿੰਡ ਭੁੱਲਾਰਾਈ ਵਿਖੇ ਪੰਚਾਇਤ ਵਲੋਂ ਬਣਾਏ ਗਏ ਕੂੜੇ ਦੇ ਡੰਪ ਦੇ ਵਿਰੋਧ 'ਚ ਲਗਾਇਆ ਧਰਨਾ ਚੌਥੇ ਦਿਨ 'ਚ ਦਾਖ਼ਲ

ਖਲਵਾੜਾ, 14 ਜੁਲਾਈ (ਮਨਦੀਪ ਸਿੰਘ ਸੰਧੂ)- ਪਿੰਡ ਭੁੱਲਾਰਾਈ ਵਿਖੇ ਗ੍ਰਾਮ ਪੰਚਾਇਤ ਵਲੋਂ ਪਿੰਡ ਦੀ ਸਾਂਝੀ ਸ਼ਾਮਲਾਤ 'ਚ ਬਣਾਏ ਗਏ ਕੂੜੇ ਦੇ ਡੰਪ ਦੇ ਵਿਰੋਧ 'ਚ ਬਲਾਕ ਸੰਮਤੀ ਮੈਂਬਰ ਗੁਰਦਿਆਲ ਸਿੰਘ ਭੁੱਲਾਰਾਈ ਦੀ ਅਗਵਾਈ ਹੇਠ ਲਗਾਏ ਗਏ ਰੋਸ ਧਰਨੇ ਦਾ ਅੱਜ ਤੀਜਾ ਦਿਨ ...

ਪੂਰੀ ਖ਼ਬਰ »

ਅਮਾਨੀਪੁਰ ਤੋਂ ਬਿਧੀਪੁਰ ਤੱਕ ਕੁਝ ਦਿਨ ਪਹਿਲਾਂ ਬਣੀ ਨਵੀਂ ਸੜਕ ਪਹਿਲੀ ਬਾਰਿਸ਼ ਨਾਲ ਟੁੱਟੀ

ਤਲਵੰਡੀ ਚੌਧਰੀਆਂ, 14 ਜੁਲਾਈ (ਪਰਸਨ ਲਾਲ ਭੋਲਾ)- ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੰੂ ਮਨਾਉਣ ਲਈ ਸੁਲਤਾਨਪੁਰ ਲੋਧੀ ਤੇ ਇਲਾਕੇ ਦੀਆਂ ਸੜਕਾਂ ਨੂੰ ਅਤਿ ਸੁੰਦਰ ਬਣਾਉਣ ਲਈ ਪੰਜਾਬ ਸਰਕਾਰ ਨੇ ਕਰੋੜਾਂ ਰੁਪਏ ਦੀ ਗਰਾਂਟ ਦਿੱਤੀ ਹੈ ਜੋ ਹਲਕਾ ਵਿਧਾਇਕ ...

ਪੂਰੀ ਖ਼ਬਰ »

ਹੋਟਲਾਂ ਤੇ ਰੈਸਟੋਰੈਂਟਾਂ 'ਚ ਤੰਬਾਕੂ ਤੇ ਨਿਕੋਟੀਨ ਤੋਂ ਬਣੀਆਂ ਵਸਤਾਂ 'ਤੇ ਪਾਬੰਦੀ

ਕਪੂਰਥਲਾ, 14 ਜੁਲਾਈ (ਅ.ਬ.)- ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਡੀ.ਪੀ.ਐਸ. ਖਰਬੰਦਾ ਨੇ ਧਾਰਾ 144 ਤਹਿਤ ਹੁਕਮ ਜਾਰੀ ਕਰਕੇ ਜ਼ਿਲ੍ਹਾ ਕਪੂਰਥਲਾ ਵਿਚਲੇ ਹੋਟਲਾਂ/ਰੈਸਟੋਰੈਂਟ ਤੇ ਹੁੱਕਾਂ ਬਾਰਾਂ ਆਦਿ ਵਿਚ ਤੰਬਾਕੂ ਤੇ ਨਿਕੋਟੀਨ ਵਰਗੇ ਨਸ਼ੀਲੇ ਪਦਾਰਥਾਂ ਤੋਂ ਬਣੀਆਂ ...

ਪੂਰੀ ਖ਼ਬਰ »

ਨਡਾਲਾ ਪੁਲਿਸ ਨੇ 'ਨੋ-ਐਾਟਰੀ' ਦੀ ਉਲੰਘਣਾ ਕਰਨ ਵਾਲੇ ਟਰੱਕ-ਟਰਾਲਿਆਂ ਦੇ ਚਲਾਨ ਕੱਟੇ

ਨਡਾਲਾ, 14 ਜੁਲਾਈ (ਮਾਨ)- ਨਡਾਲਾ ਪੁਲਿਸ ਨੇ ਨਡਾਲਾ ਬੇਗੋਵਾਲ ਸੜਕ ਤੋਂ ਦਿਨ ਵੇਲੇ ਨੋ ਐਾਟਰੀ ਦੀ ਉਲੰਘਣਾ ਕਰਨ ਵਾਲੇ ਟਰੱਕ ਟਰਾਲਿਆਂ ਦੇ ਚਲਾਨ ਕੱਟੇ ਹਨ | ਇਸ ਸਬੰਧੀ ਏ.ਐਸ.ਪੀ. ਭੁਲੱਥ ਡਾ: ਸਿਮਰਤ ਕੌਰ ਦੇ ਹੁਕਮਾਂ 'ਤੇ ਨਡਾਲਾ ਪੁਲਿਸ ਵਲੋਂ ਚੌਕੀ ਮੁਖੀ ਪਰਮਜੀਤ ਸਿੰਘ ...

ਪੂਰੀ ਖ਼ਬਰ »

ਰਾਇਲ ਟਰੈਵਲਜ਼ ਵਲੋਂ ਸੁਲਤਾਨਪੁਰ ਲੋਧੀ 'ਚ ਮੁਫ਼ਤ ਵਰਲਡ ਮੈਗਾ ਐਜੂਕੇਸ਼ਨ ਸੈਮੀਨਾਰ

ਸੁਲਤਾਨਪੁਰ ਲੋਧੀ, 14 ਜੁਲਾਈ (ਥਿੰਦ, ਹੈਪੀ)- ਸਟੱਡੀ ਤੇ ਟੂਰਿਸਟ ਵੀਜ਼ਿਆਂ ਵਿਚ ਪਿਛਲੇ 20 ਸਾਲਾਂ ਤੋਂ ਸ਼ਾਨਦਾਰ ਤਜਰਬਾ ਰੱਖਣ ਵਾਲੇ ਰਾਇਲ ਟਰੈਵਲਜ਼ ਜਲੰਧਰ ਵਲੋਂ ਅੱਜ ਸੁਲਤਾਨਪੁਰ ਲੋਧੀ ਵਿਚ ਹੋਟਲ ਗਰੈਂਡ ਕਿੰਗਜ਼ ਵਿਖੇ ਵੱਖ-ਵੱਖ ਦੇਸ਼ਾਂ ਵਿਚ ਵਿਦਿਆਰਥੀਆਂ ਲਈ ...

ਪੂਰੀ ਖ਼ਬਰ »

ਸਰਵਣ ਸਿੰਘ ਬੱਲ ਨੂੰ ਸਨਮਾਨਿਤ ਕੀਤੇ ਜਾਣ 'ਤੇ ਖਿਡਾਰੀਆਂ ਤੇ ਖੇਡ ਪ੍ਰੇਮੀਆਂ ਵਲੋਂ ਖ਼ੁਸ਼ੀ ਦਾ ਪ੍ਰਗਟਾਵਾ

ਸੁਲਤਾਨਪੁਰ ਲੋਧੀ, 14 ਜੁਲਾਈ (ਥਿੰਦ, ਹੈਪੀ)- ਸਾਰੀ ਜ਼ਿੰਦਗੀ ਮਾਂ ਖੇਡ ਕਬੱਡੀ ਦੇ ਲੇਖੇ ਲਗਾਉਣ ਤੇ ਦੁਨੀਆ ਭਰ ਵਿਚ ਕਬੱਡੀ ਖੇਡ ਦਾ ਨਾਂਅ ਉੱਚਾ ਕਰਨ ਵਾਲੇ ਬਾਬਾ ਬੋਹੜ ਸਰਵਣ ਸਿੰਘ ਬੱਲ ਰਮੀਦੀ ਨੂੰ ਪੰਜਾਬ ਸਰਕਾਰ ਵਲੋਂ 'ਮਹਾਰਾਜਾ ਰਣਜੀਤ ਸਿੰਘ ਐਵਾਰਡ' ਨਾਲ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਵਲੋਂ ਪ੍ਰਵਾਸੀ ਮਜ਼ਦੂਰ ਨੂੰ ਇਲਾਜ ਲਈ ਆਰਥਿਕ ਸਹਾਇਤਾ

ਸੁਲਤਾਨਪੁਰ ਲੋਧੀ, 14 ਜੁਲਾਈ (ਨਰੇਸ਼ ਹੈਪੀ, ਥਿੰਦ)-ਲਾਇਨਜ਼ ਕਲੱਬ ਸੁਲਤਾਨਪੁਰ ਲੋਧੀ ਵਲੋਂ ਤਲਵੰਡੀ ਚੌਧਰੀਆਂ ਰੋਡ 'ਤੇ ਸਥਿਤ ਝੁੱਗੀ ਝੌਾਪੜੀ ਅਦਾਲਤ ਚੱਕ ਬਸਤੀ ਵਿਚ ਰਹਿੰਦੇ ਇਕ ਪ੍ਰਵਾਸੀ ਮਜ਼ਦੂਰ ਪੁਜਾਰੀ ਜੋ ਕਿ ਬੀਤੇ ਦਿਨੀਂ ਝੁੱਗੀਆਂ ਵਿਚ ਅੱਗ ਲੱਗਣ ਕਾਰਨ ...

ਪੂਰੀ ਖ਼ਬਰ »

ਸਰਕਾਰ ਝੋਨੇ ਦਾ ਮੁੱਲ 3500 ਰੁਪਏ ਕੁਇੰਟਲ ਦੇਵੇ-ਬੀ.ਕੇ.ਯੂ.

ਨਡਾਲਾ, 14 ਜੁਲਾਈ (ਮਾਨ)- ਭਾਰਤੀ ਕਿਸਾਨ ਯੂਨੀਅਨ ਕਾਦੀਆ ਦੀ ਮਹੀਨਾਵਾਰ ਮੀਟਿੰਗ ਇੱਥੇ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਦਲਬੀਰ ਸਿੰਘ ਨਾਨਕਪੁਰਾ ਤੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਮਾਨਾ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ...

ਪੂਰੀ ਖ਼ਬਰ »

ਪਿੰਡ ਰਾਮਪੁਰ ਸੁੰਨੜਾ ਵਿਖੇ ਕਰਵਾਇਆ ਬੂਟੇ ਲਗਾਉਣ ਦਾ ਸ਼ੁੱਭ ਆਰੰਭ

ਫਗਵਾੜਾ, 14 ਜੁਲਾਈ (ਅਸ਼ੋਕ ਕੁਮਾਰ ਵਾਲੀਆ)- ਫਗਵਾੜਾ ਦੇ ਨਜ਼ਦੀਕੀ ਪਿੰਡ ਰਾਮਪੁਰ ਸੁਨੜਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਕੇ ਗਰਾਮ ਪੰਚਾਇਤ ਵਲੋਂ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ...

ਪੂਰੀ ਖ਼ਬਰ »

ਡੇਂਗੂ ਦੇ ਖ਼ਾਤਮੇ ਲਈ ਚੌਗਿਰਦੇ ਦੀ ਸਫ਼ਾਈ ਜ਼ਰੂਰੀ-ਡਾ: ਜਸਵਿੰਦਰ ਸਿੰਘ

ਨਡਾਲਾ, 14 ਜੁਲਾਈ (ਮਾਨ)- ਸਿਵਲ ਸਰਜਨ ਕਪੂਰਥਲਾ ਡਾ: ਜਸਮੀਤ ਕੌਰ ਬਾਵਾ ਦੇ ਨਿਰਦੇਸ਼ 'ਤੇ ਕਾਰਜਕਾਰੀ ਐਸ.ਐਮ.ਓ. ਢਿਲਵਾਂ ਡਾ: ਕਿਰਨਪ੍ਰੀਤ ਕੌਰ ਸੇਖੋਂ ਦੀ ਅਗਵਾਈ ਹੇਠ ਨਡਾਲਾ 'ਚ ਡੇਂਗੂ ਦੇ ਖ਼ਾਤਮੇ ਲਈ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਬਲਾਕ ਨਡਾਲਾ ਦੀਆਂ ਆਂਗਣਵਾੜੀ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਜ਼ਖ਼ਮੀ ਵਿਅਕਤੀ ਦੀ ਵਿੱਤੀ ਮਦਦ

ਫਗਵਾੜਾ, 14 ਜੁਲਾਈ (ਟੀ.ਡੀ. ਚਾਵਲਾ)- ਵਰਿੰਦਰ ਸ਼ਰਮਾ ਜੋ ਸਾਲਾਨਾ ਚੋਣ ਵਿਚ ਲੋਕ ਸੇਵਾ ਦਲ ਦੇ 10ਵੀਂ ਵਾਰ ਪ੍ਰਧਾਨ ਚੁਣੇ ਗਏ ਸਨ, ਦੀ ਅਗਵਾਈ ਵਿਚ ਅੱਜ ਇਕ ਮਰੀਜ਼ ਜੌਲੀ ਜੋ ਸੜਕ ਹਾਦਸੇ ਵਿਚ ਜ਼ਖ਼ਮੀ ਹੋਇਆ ਸੀ, ਦੀ 12500 ਰੁਪਏ ਦੀ ਸਹਾਇਤਾ ਕਰਕੇ ਇਲਾਜ ਕਰਵਾਇਆ ਗਿਆ | ...

ਪੂਰੀ ਖ਼ਬਰ »

ਅਵਿਨਾਸ਼ ਸ਼ਰਮਾ ਰੋਟਰੀ ਕਲੱਬ ਡਾਉਨ ਟਾਊਨ ਦੇ ਦੂਸਰੀ ਵਾਰ ਪ੍ਰਧਾਨ ਬਣੇ

ਕਪੂਰਥਲਾ, 14 ਜੁਲਾਈ (ਸਡਾਨਾ)- ਰੋਟਰੀ ਕਲੱਬ ਕਪੂਰਥਲਾ ਡਾਊਨ ਟਾਊਨ ਦਾ ਤਾਜਪੋਸ਼ੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਾਬਕਾ ਡਿਸਟਿ੍ਕਟ ਗਵਰਨਰ ਡਾ: ਸਰਬਜੀਤ ਸਿੰਘ ਨੇ ਨਵ-ਨਿਯੁਕਤ ਪ੍ਰਧਾਨ ਅਵਿਨਾਸ਼ ਸ਼ਰਮਾ ਨੂੰ ਕਾਲਰ ਪਾ ਕੇ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੌਾਪੀ ਤੇ ...

ਪੂਰੀ ਖ਼ਬਰ »

ਭੁਲੱਥ ਵਿਖੇ ਲੋਕ ਅਦਾਲਤ ਰਾਹੀਂ 167 ਕੇਸਾਂ 'ਚੋਂ 79 ਕੇਸ ਨਿਪਟਾਏ

ਭੁਲੱਥ, 14 ਜੁਲਾਈ (ਸੁਖਜਿੰਦਰ ਸਿੰਘ ਮੁਲਤਾਨੀ)- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਸਬ ਡਵੀਜ਼ਨ ਕੋਰਟ ਭੁਲੱਥ ਵਿਖੇ ਐਸ.ਡੀ.ਜੇ.ਐਮ. ਡਾ: ਸੁਸ਼ੀਲ ਬੋਧ ਕਮ ਐਡੀਸ਼ਨ ਸਿਵਲ ਜੱਜ ਸੀਨੀਅਰ ਡਵੀਜ਼ਨ ਦੀ ਅਗਵਾਈ ਹੇਠ ਲੋਕ ਅਦਾਲਤ ਲਗਾਈ ਗਈ ਜਿਸ ਵਿਚ 167 ਕੇਸਾਂ ...

ਪੂਰੀ ਖ਼ਬਰ »

ਹਰਿਆਵਲ ਲਹਿਰ ਤਹਿਤ ਬੂਟੇ ਲਗਾਏ

ਢਿਲਵਾਂ, 14 ਜੁਲਾਈ (ਗੋਬਿੰਦ ਸੁਖੀਜਾ, ਪ੍ਰਵੀਨ, ਪਲਵਿੰਦਰ ਸਿੰਘ)- ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰਿਆਵਲ ਲਹਿਰ ਤਹਿਤ ਰਣਜੀਤ ਸਿੰਘ ਰਾਣਾ ਹਲਕਾ ਭੁਲੱਥ ਇੰਚਾਰਜ ਕੇ ਦਿਸ਼ਾ-ਨਿਰਦੇਸ਼ ਹੇਠ ਐਡਵੋਕੇਟ ਹਰਸਿਮਰਨ ਘੁੰਮਣ ਵਲੋਂ ...

ਪੂਰੀ ਖ਼ਬਰ »

ਸ਼ਹੀਦ ਬਾਬਾ ਬੀਰ ਸਿੰਘ ਨੌਰੰਗਾਬਾਦੀ ਦੇ ਜਨਮ ਦਿਹਾੜੇ ਸਬੰਧੀ ਸਮਾਗਮ 18 ਨੂੰ

ਤਲਵੰਡੀ ਚੌਧਰੀਆਂ, 14 ਜੁਲਾਈ (ਪਰਸਨ ਲਾਲ ਭੋਲਾ)- ਮਹਾਨ ਸ਼ਹੀਦ ਬਾਬਾ ਬੀਰ ਸਿੰਘ ਨੌਰੰਗਾਬਾਦੀਆਂ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਾਲਿਆਂ ਦਾ ਜਨਮ ਦਿਹਾੜਾ ਪਿੰਡ ਗੁੱਗੂਬੂਆ ਜ਼ਿਲ੍ਹਾ ਤਰਨਤਾਰਨ ਵਿਖੇ 18 ਜੁਲਾਈ ਨੂੰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ...

ਪੂਰੀ ਖ਼ਬਰ »

ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਪਿੰਡ ਦਰੀਏਵਾਲ ਵਿਚ ਬੀ.ਡੀ.ਪੀ.ਓ. ਵਲੋਂ 550 ਬੂਟੇ ਲਗਾਉਣ ਦੀ ਸ਼ੁਰੂਆਤ

ਸੁਲਤਾਨਪੁਰ ਲੋਧੀ, 14 ਜੁਲਾਈ (ਥਿੰਦ, ਹੈਪੀ)- ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ ਵਾਤਾਵਰਨ ਨੂੰ ਬਚਾਉਣ ਲਈ ਹਰੇਕ ਪਿੰਡ ਵਿਚ 550 ਬੂਟੇ ਲਗਾਉਣ ਦੀ ਯੋਜਨਾ ਤਹਿਤ ਅੱਜ ਪਿੰਡ ਦਰੀਏਵਾਲ ਵਿਚ ਬੂਟੇ ਲਗਾਉਣ ਦੀ ...

ਪੂਰੀ ਖ਼ਬਰ »

ਸਰਕਾਰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੋੜਵੰਦ ਪਰਿਵਾਰਾਂ ਦੇ ਸਮਾਰਟ ਕਾਰਡ ਬਣਾਏ-ਸੁਲਤਾਨਪੁਰੀ

ਸੁਲਤਾਨਪੁਰ ਲੋਧੀ, 14 ਜੁਲਾਈ (ਨਰੇਸ਼ ਹੈਪੀ, ਥਿੰਦ)- ਸਰਕਾਰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਗਰੀਬ ਪਰਿਵਾਰਾਂ ਦੇ ਸਮਾਰਟ ਕਾਰਡ ਬਣਾਏ ਨਾ ਕਿ ਵਿਰੋਧੀ ਪਾਰਟੀਆਂ ਨਾਲ ਸਬੰਧਤ ਲੋਕਾਂ ਦੇ ਕਾਰਡ ਕੱਟੇੇ | ਇਹ ਸ਼ਬਦ ਬਸਪਾ (ਅ) ਦੇ ਕੌਮੀ ਜਨਰਲ ਸਕੱਤਰ ਬਲਵੰਤ ਸਿੰਘ ...

ਪੂਰੀ ਖ਼ਬਰ »

ਪ੍ਰਵਾਸੀ ਭਾਰਤੀ ਨਰਿੰਦਰ ਸਿੰਘ ਟਿੱਬਾ ਵਲੋਂ ਸਕੂਲ ਨੂੰ ਪੱਖੇ ਭੇਟ

ਤਲਵੰਡੀ ਚੌਧਰੀਆਂ, 14 ਜੁਲਾਈ (ਪਰਸਨ ਲਾਲ ਭੋਲਾ)- ਆਪਣੀ ਦਸਾਂ ਨੌਹਾਂ ਦੀ ਕਿਰਤ ਵਿਚੋਂ ਕੁਝ ਹਿੱਸਾ ਸਮਾਜ ਦੇ ਚੰਗੇ ਕੰਮਾਂ 'ਤੇ ਲਾਉਣਾ ਤੇ ਫਿਰ ਉਹ ਵੀ 'ਵਿੱਦਿਆ ਮੰਦਿਰ' ਤੇ ਜਿੱਥੇ ਸਾਡੇ ਸਮਾਜ ਤੇ ਦੇਸ਼ ਦਾ ਭਵਿੱਖ ਪੜ੍ਹ ਰਿਹਾ ਹੈ ਕਿਸੇ ਕਿਸੇ ਦੇ ਹੀ ਹਿੱਸੇ ਆਉਂਦਾ ਹੈ ...

ਪੂਰੀ ਖ਼ਬਰ »

ਪੰਜਾਬ ਯੰਗ ਪੀਸ ਕੌਾਸਲ ਨੇ ਬਣਵਾਇਆ ਪੁਲਿਸ ਕੰਪਲੈਕਸ 'ਚ ਪਿਆਉ ਤੇ ਪਬਲਿਕ ਰੈਸਟ ਰੂਮ

ਫਗਵਾੜਾ, 14 ਜੁਲਾਈ (ਹਰੀਪਾਲ ਸਿੰਘ)- ਪੰਜਾਬ ਦੇ ਏ.ਡੀ.ਜੀ.ਪੀ. ਸੰਜੀਵ ਕਾਲੜਾ ਆਈ.ਪੀ.ਐਸ. ਦੀ ਸਰਪ੍ਰਸਤੀ ਵਿਚ ਚੱਲਣ ਵਾਲੀ ਸੰਸਥਾ ਪੰਜਾਬ ਯੰਗ ਪੀਸ ਕੌਾਸਲ ਵਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਰੋਹਾਂ ਨੂੰ ਮੁੱਖ ਰੱਖਦੇ ਹੋਏ ...

ਪੂਰੀ ਖ਼ਬਰ »

ਪੀਰ ਬਾਬਾ ਲੱਖ ਦਾਤਾ ਦਾ ਸਾਲਾਨਾ ਮੇਲਾ 16 ਨੂੰ

ਸੁਲਤਾਨਪੁਰ ਲੋਧੀ, 14 ਜੁਲਾਈ (ਨਰੇਸ਼ ਹੈਪੀ, ਥਿੰਦ)- ਪੀਰ ਬਾਬਾ ਲੱਖ ਦਾਤਾ ਦਾ ਸਾਲਾਨਾ ਮੇਲਾ 16 ਜੁਲਾਈ ਦਿਨ ਮੰਗਲਵਾਰ ਮੁਹੱਲਾ ਹਕੀਮਾਂ, ਨੇੜੇ ਐਸ.ਡੀ. ਕਾਲਜ ਸੁਲਤਾਨਪੁਰ ਲੋਧੀ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ | ਸਰਪੰਚ ਜੀਤ ਸਿੰਘ ਮੀਰਪੁਰ ਨੇ ਦੱਸਿਆ ...

ਪੂਰੀ ਖ਼ਬਰ »

ਆਰ.ਸੀ.ਐਫ. ਵਿਚ ਕਰਵਾਏ ਗਏ ਤਿੰਨ ਰੋਜ਼ਾ ਅੰਤਰ ਵਿਭਾਗੀ ਸ਼ਤਰੰਜ ਮੁਕਾਬਲੇ

ਕਪੂਰਥਲਾ, 14 ਜੁਲਾਈ (ਅਮਰਜੀਤ ਕੋਮਲ)- ਰੇਲ ਕੋਚ ਫ਼ੈਕਟਰੀ ਕਪੂਰਥਲਾ ਵਿਚ ਕਰਵਾਏ ਗਏ ਤਿੰਨ ਰੋਜ਼ਾ ਅੰਤਰ ਵਿਭਾਗੀ ਸ਼ਤਰੰਜ ਮੁਕਾਬਲੇ ਵਿਚ ਬਲਬੀਰ ਸਿੰਘ ਨੇ ਪਹਿਲਾ, ਸੇਵਾ ਸਿੰਘ ਨੇ ਦੂਜਾ ਤੇ ਰਾਜਨ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ | ਆਰ.ਸੀ.ਐਫ. ਦੇ ਸੁਪਰ ਟਰਫ ਹਾਕੀ ...

ਪੂਰੀ ਖ਼ਬਰ »

ਨੇਤਰਹੀਣ ਆਸ਼ਰਮ ਸਪਰੋੜ ਨੂੰ ਸਹਾਇਤਾ ਰਾਸ਼ੀ ਦਾ ਚੈੱਕ ਭੇਟ

ਫਗਵਾੜਾ, 14 ਜੁਲਾਈ (ਅਸ਼ੋਕ ਕੁਮਾਰ ਵਾਲੀਆ)- ਗੁਰੂ ਨਾਨਕ ਨੇਤਰਹੀਣ ਬਿਰਧ ਆਸ਼ਰਮ ਸਪਰੋੜ ਨੂੰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 30 ਹਜ਼ਾਰ ਰੁਪਏ ਦਾ ਚੈੱਕ ਭੇਟ ਕੀਤਾ ਗਿਆ | ਅੱਜ ਆਸ਼ਰਮ ਵਿਖੇ ਰੱਖੇ ਗਏ ਸਮਾਗਮ ਦੌਰਾਨ ਬਚਿੱਤਰ ਸਿੰਘ ਕੁਹਾੜ ਹਲਕਾ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਪਿ੍ੰਸ ਨੇ ਸਰਕਾਰੀ ਸਕੂਲ ਅਕਬਰਪੁਰ ਨੂੰ ਇਕ ਸਾਲ ਲਈ ਗੋਦ ਲਿਆ

ਬੇਗੋਵਾਲ, 14 ਜੁਲਾਈ (ਸੁਖਜਿੰਦਰ ਸਿੰਘ)- ਲਾਇਨਜ਼ ਕਲੱਬ ਬੇਗੋਵਾਲ ਪਿ੍ੰਸ ਦੇ ਪ੍ਰਧਾਨ ਸੁਖਜਿੰਦਰ ਸਿੰਘ ਤੇ ਸਮੁੱਚੀ ਟੀਮ ਨੇ ਮੈਂਬਰਾਂ ਵਲੋਂ ਆਪਣੇ ਸਮਾਜ ਸੈਵੀ ਕੰਮਾਂ 'ਚ ਵਾਧਾ ਕਰਦਿਆਂ ਸਾਲ 2019-20 ਲਈ ਸਰਕਾਰੀ ਐਲੀਮੈਂਟਰੀ ਸਕੂਲ ਅਕਬਰਪੁਰ ਨੂੰ ਇਕ ਸਾਲ ਲਈ ਗੋਦ ਲਿਆ ...

ਪੂਰੀ ਖ਼ਬਰ »

ਪੰਚਾਇਤ ਨੇ ਨਰੇਗਾ ਦੇ ਸਹਿਯੋਗ ਨਾਲ ਬੂਟੇ ਲਗਾਏ

ਤਲਵੰਡੀ ਚੌਧਰੀਆਂ, 14 ਜੁਲਾਈ (ਪਰਸਨ ਲਾਲ ਭੋਲਾ)- ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਦੁਆਰਾ ਹਰ ਪਿੰਡ ਵਿਚ 550 ਬੂਟੇ ਲਗਾਉਣ ਦੀ ਲੜੀ ਤਹਿਤ ਪਿੰਡ ਬਸਤੀ ਬੂਲਪੁਰ ਦੀ ਪੰਚਾਇਤ ਦੁਆਰਾ ਪਿੰਡ ਦੀਆਂ ਸਾਂਝੀਆਂ ਜਗ੍ਹਾ 'ਤੇ ...

ਪੂਰੀ ਖ਼ਬਰ »

17 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ

ਤਲਵੰਡੀ ਚੌਧਰੀਆਂ, 14 ਜੁਲਾਈ (ਪਰਸਨ ਲਾਲ ਭੋਲਾ)- ਤਲਵੰਡੀ ਚੌਧਰੀਆਂ ਪੁਲਿਸ ਨੇ ਸ਼ਰਾਬ ਦਾ ਨਾਜਾਇਜ਼ ਧੰਦਾ ਕਰਦੇ ਵਿਅਕਤੀ ਤੋਂ 17 ਬੋਤਲਾਂ ਅੰਗਰੇਜ਼ੀ ਸ਼ਰਾਬ ਫੜਨ ਵਿਚ ਸਫਲਤਾ ਹਾਸਲ ਕੀਤੀ | ਐਸ. ਐਚ. ਓ. ਦਲਜੀਤ ਸਿੰਘ ਹੁੰਦਲ ਥਾਣਾ ਤਲਵੰਡੀ ਚੌਧਰੀਆਂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਦੜ੍ਹਾ ਸੱਟਾ ਲਗਵਾਉਂਦਾ ਇਕ ਵਿਅਕਤੀ ਕਾਬੂ

ਕਪੂਰਥਲਾ, 14 ਜੁਲਾਈ (ਸਡਾਨਾ)- ਸੀ.ਆਈ.ਏ. ਸਟਾਫ਼ ਦੀ ਪੁਲਿਸ ਪਾਰਟੀ ਨੇ ਦੜ੍ਹਾ ਸੱਟਾ ਲਗਵਾਉਂਦੇ ਹੋਏ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਏ.ਐਸ.ਆਈ. ਸੁਰਜੀਤ ਸਿੰਘ ਨੇ ਮੁਖ਼ਬਰ ਖ਼ਾਸ ਦੀ ਇਤਲਾਹ 'ਤੇ ਅੰਮਿ੍ਤਸਰ ਰੋਡ ਨੇੜੇ ਇਕ ਦੁਕਾਨ 'ਤੇ ...

ਪੂਰੀ ਖ਼ਬਰ »

ਪਿੰਡ ਭੁੱਲਾਰਾਈ ਨੂੰ ਸਮਾਰਟ ਬਣਾਉਣ ਦਾ ਸੁਪਨਾ ਪੂਰਾ ਕਰਾਂਗੇ– ਹਰਭਜਨ ਸਿੰਘ ਸਰਪੰਚ

ਖਲਵਾੜਾ, 14 ਜੁਲਾਈ (ਮਨਦੀਪ ਸਿੰਘ ਸੰਧੂ)- ਪਿੰਡ ਭੁੱਲਾਰਾਈ ਦਾ ਸਰਵਪੱਖੀ ਵਿਕਾਸ ਕਰਵਾ ਕੇ ਇਸ ਨੂੰ ਸਮਾਰਟ ਪਿੰਡ ਵਜੋਂ ਵਿਕਸਿਤ ਕੀਤਾ ਜਾਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਦੇ ਸਰਪੰਚ ਮਾਸਟਰ ਹਰਭਜਨ ਸਿੰਘ ਭੁੱਲਾਰਾਈ ਨੇ ਕਰਦਿਆਂ ਕਿਹਾ ਕਿ ਉਹ ਪਿੰਡ ...

ਪੂਰੀ ਖ਼ਬਰ »

ਪੱਟੀ ਵਿਖੇ 3 ਜ਼ਿੰਦਾ ਗ੍ਰਨੇਡ ਰੋਹੀ 'ਚੋਂ ਬਰਾਮਦ

ਪੱਟੀ, 14 ਜੁਲਾਈ (ਕੁਲਵਿੰਦਰਪਾਲ ਸਿੰਘ ਕਾਲੇਕੇ)¸ ਪੱਟੀ ਵਿਚ ਅੱਜ ਇਕ ਅਣਸੁਖਾਵੀਂ ਘਟਨਾ ਵਾਪਰਨ ਤੋਂ ਟਲ ਗਈ ਜਦਕਿ ਇਕ ਰਿਕਸ਼ਾ ਵਾਲਾ ਤੇ ਉਸ ਦਾ ਪਰਿਵਾਰ ਖੁਸ਼ਕਿਸਮਤੀ ਕਰਕੇ ਬਚ ਗਿਆ | ਰਾਜੂ ਪੁੱਤਰ ਕਰਨੈਲ ਸਿੰਘ ਵਾਸੀ ਵਾਰਡ ਨੰ. 1 ਪੱਟੀ ਨੇ ਪੱਤਰਕਾਰਾਂ ਨੂੰ ਦੱਸਿਆ ...

ਪੂਰੀ ਖ਼ਬਰ »

ਗੁਰਦੁਆਰਾ ਪ੍ਰੀਤ ਨਗਰ ਵਿਖੇ ਕਥਾ ਕੀਰਤਨ ਸਮਾਗਮ

ਫਗਵਾੜਾ, 14 ਜੁਲਾਈ (ਅਸ਼ੋਕ ਕੁਮਾਰ ਵਾਲੀਆ)- ਗੁਰਦੁਆਰਾ ਸਿੰਘ ਸਭਾ ਪ੍ਰੀਤ ਨਗਰ ਫਗਵਾੜਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਥਾ ਕੀਰਤਨ ਸਮਾਗਮ ਕਰਵਾਇਆ ਗਿਆ | ...

ਪੂਰੀ ਖ਼ਬਰ »

ਛੱਪੜ ਦੀ ਸਫ਼ਾਈ ਨਾ ਹੋਣ ਕਾਰਨ ਮੁੱਖ ਬਾਜ਼ਾਰ ਪਾਣੀ ਨਾਲ ਭਰਿਆ

ਕਾਲਾ ਸੰਘਿਆ, 14 ਜੁਲਾਈ (ਸੰਘਾ) - ਥੋੜੇ ਜਹੇ ਮੀਂਹ ਕਾਰਨ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਕਾਲਾ ਸੰਘਿਆਂ ਦਾ ਮੁੱਖ ਬਾਜ਼ਾਰ ਪਾਣੀ ਦਾ ਭਰਿਆ ਪਿਆ ਹੈ | ਪੋਲੀਥੀਨ ਦੇ ਲਿਫ਼ਾਫੇ ਨਿਕਾਸੀ ਨਾ ਹੋਣ ਦਾ ਇਕ ਵੱਡਾ ਕਾਰਨ ਹਨ, ਇਸੇ ਕਰਕੇ ਹੀ ਰਾਮ ਸਰਾ ਛੱਪੜ ਪਾਣੀ ਨਾਲ ਨੱਕੋ ਨੱਕ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਸੁਰੱਖਿਆ ਦੇ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵਿਆਂ ਦੀ ਨਿਕਲੀ ਫੂਕ

ਸੁਲਤਾਨਪੁਰ ਲੋਧੀ, 14 ਜੁਲਾਈ (ਪੱਤਰ ਪ੍ਰੇਰਕਾਂ ਰਾਹੀਂ)- ਜ਼ਿਲ੍ਹਾ ਪੁਲਿਸ ਵਲੋਂ ਭਾਵੇਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਸੁਰੱਖਿਆ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿਖੇ ਅਪਰਾਧੀ ਇਨ੍ਹਾਂ ...

ਪੂਰੀ ਖ਼ਬਰ »

ਐਕਟਿਵਾ ਸਵਾਰ ਲੜਕੀ ਗੰਭੀਰ ਜ਼ਖ਼ਮੀ

ਕਾਲਾ ਸੰਘਿਆਂ, 14 ਜੁਲਾਈ (ਸੰਘਾ)- ਇੱਥੋਂ ਕਪੂਰਥਲਾ ਰੋਡ 'ਤੇ ਗੁਰਦੁਆਰਾ ਟਾਹਲੀ ਸਾਹਿਬ ਨੇੜੇ ਐਕਟੀਵਾ ਸਵਾਰ ਲੜਕੀ ਕੁੱਤਾ ਮੂਹਰੇ ਆਉਣ ਨਾਲ ਗੰਭੀਰ ਜ਼ਖਮੀ ਹੋ ਗਈ | ਬੇਹੋਸ਼ ਹੋ ਕੇ ਡਿੱਗੀ ਲੜਕੀ ਨੂੰ ਵੇਖਣ ਲਈ ਤਾਂ ਬਹੁਤ ਵਿਅਕਤੀ ਇਕੱਠੇ ਹੋ ਗਏ ਪਰ ਕਿਸੇ ਨੇ ਵੀ ਉਸ ...

ਪੂਰੀ ਖ਼ਬਰ »

ਨਸ਼ੀਲੇ ਕੈਪਸੂਲਾਂ ਸਮੇਤ ਇਕ ਕਾਬੂ

ਕਪੂਰਥਲਾ, 14 ਜੁਲਾਈ (ਸਡਾਨਾ)- ਸੀ.ਆਈ.ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਬਲਵਿੰਦਰਪਾਲ ਦੀ ਅਗਵਾਈ ਹੇਠ ਏ.ਐਸ.ਆਈ. ਦਰਬਾਰਾ ਸਿੰਘ ਨੇ ਇਕ ਵਿਅਕਤੀ ਨੂੰ ਨਸ਼ੀਲੇ ਕੈਪਸੂਲਾਂ ਸਮੇਤ ਕਾਬੂ ਕੀਤਾ ਹੈ | ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਕਥਿਤ ਦੋਸ਼ੀ ਗੋਗੀ ਉਰਫ਼ ਜਸਬੀਰ ਵਾਸੀ ...

ਪੂਰੀ ਖ਼ਬਰ »

ਕਰਨਾਟਕ ਤੋਂ ਪਹੁੰਚ ਰਹੀ ਗੁਰੂ ਨਾਨਕ ਪ੍ਰਕਾਸ਼ ਯਾਤਰਾ ਦਾ ਵੱਖ-ਵੱਖ ਪੜਾਵਾਂ 'ਤੇ ਹੋਵੇਗਾ ਭਰਵਾਂ ਸਵਾਗਤ

ਚੋਹਲਾ ਸਾਹਿਬ, 14 ਜੁਲਾਈ (ਬਲਵਿੰਦਰ ਸਿੰਘ)- ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਾਨਕ ਝੀਰਾ ਬਿਦਰ (ਕਰਨਾਟਕ) ਤੋਂ ਗੁਰੂ ਨਾਨਕ ਪ੍ਰਕਾਸ਼ ਯਾਤਰਾ, ਜੋ ਵੱਖ ਵੱਖ ਪੜਾਵਾਂ ਤੋਂ ਹੁੰਦੀ ਹੋਈ 21 ਜੁਲਾਈ ਨੂੰ ਗੁਰਦੁਆਰਾ ...

ਪੂਰੀ ਖ਼ਬਰ »

ਅਣਪਛਾਤੇ ਲੁਟੇਰੇ ਔਰਤ ਪਾਸੋਂ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ

ਕਪੂਰਥਲਾ, 14 ਜੁਲਾਈ (ਸਡਾਨਾ)-ਇਕ ਔਰਤ ਪਾਸੋਂ ਮੋਬਾਈਲ ਖੋਹ ਕੇ ਫ਼ਰਾਰ ਹੋਏ ਤਿੰਨ ਅਣਪਛਾਤੇ ਲੁਟੇਰਿਆਂ ਵਿਰੁੱਧ ਥਾਣਾ ਸਦਰ ਪੁਲਿਸ ਨੇ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਆਰੰਭ ਕਰ ਦਿੱਤੀ ਹੈ | ਆਪਣੀ ਸ਼ਿਕਾਇਤ ਵਿਚ ਪਾਲ ਕੌਰ ਵਾਸੀ ਆਰੀਆਂਵਾਲ ਨੇ ਦੱਸਿਆ ਕਿ ਉਹ ਆਪਣੇ ...

ਪੂਰੀ ਖ਼ਬਰ »

ਐਕਟਿਵਾ ਸਵਾਰ ਲੜਕੀ ਗੰਭੀਰ ਜ਼ਖ਼ਮੀ

ਕਾਲਾ ਸੰਘਿਆਂ, 14 ਜੁਲਾਈ (ਸੰਘਾ)- ਇੱਥੋਂ ਕਪੂਰਥਲਾ ਰੋਡ 'ਤੇ ਗੁਰਦੁਆਰਾ ਟਾਹਲੀ ਸਾਹਿਬ ਨੇੜੇ ਐਕਟੀਵਾ ਸਵਾਰ ਲੜਕੀ ਕੁੱਤਾ ਮੂਹਰੇ ਆਉਣ ਨਾਲ ਗੰਭੀਰ ਜ਼ਖਮੀ ਹੋ ਗਈ | ਬੇਹੋਸ਼ ਹੋ ਕੇ ਡਿੱਗੀ ਲੜਕੀ ਨੂੰ ਵੇਖਣ ਲਈ ਤਾਂ ਬਹੁਤ ਵਿਅਕਤੀ ਇਕੱਠੇ ਹੋ ਗਏ ਪਰ ਕਿਸੇ ਨੇ ਵੀ ਉਸ ...

ਪੂਰੀ ਖ਼ਬਰ »

ਯੂਨੀਵਰਸਿਟੀ ਵਲੋਂ ਐਲਾਨੇ ਗਏ ਨਤੀਜਿਆਂ 'ਚ ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ਼ ਰਿਲੀਜੀਅਸ ਸਟੱਡੀਜ਼ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ

ਖਡੂਰ ਸਾਹਿਬ, 14 ਜੁਲਾਈ (ਮਾਨ ਸਿੰਘ)¸ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦੀ ਅਗਵਾਈ ਵਿਚ ਚੱਲ ਰਹੇ ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ਼ ਰਿਲੀਜੀਅਸ ਸਟੱਡੀਜ਼ ਭਾਗ ਤੀਜਾ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਗਏ ਨਤੀਜਿਆਂ ...

ਪੂਰੀ ਖ਼ਬਰ »

ਕੈਮਿਸਟ ਆਰਗੇਨਾਈਜੇਸ਼ਨ ਨੇ ਬੂਟੇ ਲਗਾਉਣ ਦੀ ਕੀਤੀ ਸ਼ੁਰੂਆਤ

ਤਰਨ ਤਾਰਨ, 14 ਜੁਲਾਈ (ਹਰਿੰਦਰ ਸਿੰਘ)- ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ ਬੂਟੇ ਲਗਾਉਣ ਲਈ ਅਪੀਲ ਕੀਤੀ ਜਾ ਰਹੀ ਹੈ | ਇਸੇ ਤਹਿਤ ਜ਼ਿਲ੍ਹਾ ਕੈਮਿਸਟ ਆਰਗੇਨਾਈਜੇਸ਼ਨ ਵਲੋਂ ਸ਼ਹਿਰ ਅਤੇ ਵੱਖ-ਵੱਖ ਇਲਾਕਿਆਂ 'ਚ ...

ਪੂਰੀ ਖ਼ਬਰ »

ਸਟੇਟ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਸਮਾਗਮ 16 ਨੂੰ

ਕਪੂਰਥਲਾ, 14 ਜੁਲਾਈ (ਸਡਾਨਾ)- ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਸਾਉਣ ਦੇ ਮਹੀਨੇ ਦੀ ਸੰਗਰਾਂਦ ਸਬੰਧੀ ਕੀਰਤਨ ਦਰਬਾਰ 16 ਜੁਲਾਈ ਦਿਨ ਮੰਗਲਵਾਰ ਨੂੰ ਰਾਤ 7 ਤੋਂ 10 ਵਜੇ ਤੱਕ ਸਟੇਟ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ...

ਪੂਰੀ ਖ਼ਬਰ »

260 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ

ਝਬਾਲ, 14 ਜੁਲਾਈ (ਸੁਖਦੇਵ ਸਿੰਘ)- ਥਾਣਾ ਝਬਾਲ ਦੀ ਪੁਲਿਸ ਨੇ ਦੌਰਾਨ ਗਸ਼ਤ ਇਕ ਵਿਅਕਤੀ ਨੂੰ 260 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਸਬ ਇੰਸਪੈਕਟਰ ਦੇਸਾ ਮਸੀਹ ਪੁਲਿਸ ਪਾਰਟੀ ਸਮੇਤ ਇਲਾਕੇ ਅੰਦਰ ਗਸ਼ਤ ਕਰ ਰਹੇ ਸਨ | ਜਦ ਉਹ ਪਿੰਡ ਠੱਠਗੜ੍ਹ ...

ਪੂਰੀ ਖ਼ਬਰ »

ਤਾਰਾਂ ਨਾ ਚੁੱਕੀਆਂ ਤਾਂ ਬਿਜਲੀ ਬੋਰਡ ਿਖ਼ਲਾਫ਼ ਦਿੱਤਾ ਜਾਵੇਗਾ ਧਰਨਾ

ਫਿਲੌਰ/ਅੱਪਰਾ, 14 ਜੁਲਾਈ (ਸੁਰਜੀਤ ਸਿੰਘ ਬਰਨਾਲਾ)-ਕਸਬਾ ਅੱਪਰਾ ਦੇ ਮੁਹੱਲਾ ਡਾ. ਅੰਬੇਡਕਰ ਅਤੇ ਮੁਹੱਲਾ ਢਾਬ ਵਾਲਾ ਦੇ ਘਰਾਂ ਉੱਪਰੋਂ ਹਾਈ ਵੋਲਟੇਜ਼ ਤਾਰਾਂ ਨੂੰ ਹਟਾਉਣ ਲਈ ਬੀਤੇ ਦਿਨੀਂ ਬਿਜਲੀ ਘਰ ਵਿਖੇ ਧਰਨਾ ਦੇ ਕੇ ਤਾਰਾਂ ਚੁਕਵਾਉਣ ਦੀ ਮੰਗ ਕੀਤੀ ਸੀ, ਜਿੱਥੇ ...

ਪੂਰੀ ਖ਼ਬਰ »

ਹੱਕ ਲੈਣ ਲਈ ਧੱਕੇ ਖਾ ਰਿਹਾ ਮਿ੍ਤਕ ਸ਼ਰਨਜੀਤ ਸਿੰਘ ਦਾ ਪਰਿਵਾਰ

ਭੋਗਪੁਰ, 14 ਜੁਲਾਈ (ਕੁਲਦੀਪ ਸਿੰਘ ਪਾਬਲਾ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਭੋਗਪੁਰ ਡਵੀਜ਼ਨ 'ਚ ਆਉਂਦੇ ਨੰਗਲ ਸਲਾਲਾ ਫੀਡਰ ਦੇ ਪਿੰਡ ਲੁਹਾਰਾਂ-ਮਾਣਕਰਾਏ ਵਿਖੇ ਬੀਤੀ 8 ਜੁਲਾਈ ਨੂੰ ਵਿਭਾਗ ਵਲੋਂ ਠੇਕੇ 'ਤੇ ਰੱਖੇ ਪਿੰਡ ਲੁਹਾਰਾਂ ਮਾਣਕਰਾਏ ਦੇ ਸ਼ਰਨਜੀਤ ਸਿੰਘ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਨਾਂਅ 'ਤੇ ਮਾਰੀ ਠੱਗੀ

ਤਰਨ ਤਾਰਨ, 14 ਜੁਲਾਈ (ਹਰਿੰਦਰ ਸਿੰਘ)-ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂਅ 'ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਇਕ ਔਰਤ ਸਮੇਤ ਤਿੰਨ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ | ਐੱਸ.ਐੱਸ.ਪੀ. ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਉਨ੍ਹਾਂ ਪਾਸ ਜਗਤਾਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਸ਼ੇਖਚੱਕ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਲੜਕੇ ਗੁਰਜੀਤ ਸਿੰਘ ਨੂੰ ਵਿਦੇਸ਼ (ਲੀਬੀਆ) ਭੇਜਣ ਵਾਸਤੇ ਉਸ ਪਾਸੋਂ ਹਰਵਿੰਦਰਸਿੰਘ ਪੁੱਤਰ ਪਿਆਰਾ ਸਿੰਘ, ਮਨਪ੍ਰੀਤ ਸਿੰਘ ਪੁੱਤਰ ਹਰਵਿੰਦਰ ਸਿੰਘ, ਦੇਵੂ ਪਤਨੀ ਹਰਵਿੰਦਰ ਸਿੰਘ ਵਾਸੀਆਨ ਚੁਪਾਤੀ ਰੋਡ ਨਜ਼ਦੀਕ ਆਰਾ ਨਗਲੀ ਨੰਬਰ 2 ਮਮਦੋਟ ਜ਼ਿਲ੍ਹਾ ਫ਼ਿਰੋਜ਼ਪੁਰ ਨੇ 3 ਲੱਖ ਰੁਪਏ ਲਏ ਹਨ ਪਰ ਉਸ ਦੇ ਲੜਕੇ ਨੂੰ ਵਿਦੇਸ਼ ਨਾ ਭੇਜ ਕੇ ਉਸ ਨਾਲ ਠੱਗੀ ਮਾਰੀ ਹੈ | ਐੱਸ.ਐੱਸ.ਪੀ. ਚਾਹਲ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਐੱਸ.ਪੀ. (ਟ੍ਰੈਫਿਕ) ਜਸਵੰਤ ਕੌਰ ਪਾਸੋਂ ਕਰਵਾਉਣ ਤੋਂ ਬਾਅਦ ਉਕਤ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਜਿਸ 'ਤੇ ਥਾਣਾ ਸਦਰ ਤਰਨ ਤਾਰਨ ਦੇ ਏ.ਐੱਸ.ਆਈ. ਹਰਵਿੰਦਰਪਾਲ ਸਿੰਘ ਨੇ ਕੇਸ ਦਰਜ ਕਰਨ ਤੋਂ ਬਾਅਦ ਉਕਤ ਵਿਅਕਤੀਆਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ |


ਖ਼ਬਰ ਸ਼ੇਅਰ ਕਰੋ

550 ਸਾਲਾ ਪ੍ਰਕਾਸ਼ ਸ਼ਤਾਬਦੀ ਨੂੰ ਸਮਰਪਿਤ ਦਸਤਾਰਾਂ ਬੰਨ੍ਹਣ ਦੇ ਮੁਕਾਬਲੇ ਕਰਵਾਏ

ਖਡੂਰ ਸਾਹਿਬ, 14 ਜੁਲਾਈ (ਰਸ਼ਪਾਲ ਸਿੰਘ ਕੁਲਾਰ)- ਗੁਰੂੁ ਨਾਨਕ ਦੇਵ ਜੀ ਦੀ 550 ਸਾਲਾ ਪ੍ਰਕਾਸ਼ ਸ਼ਤਾਬਦੀ ਨੂੰ ਸਮਰਪਿਤ ਪਿੰਡ ਵੈਰੋਵਾਲ ਬਾਵਿਆਂ ਵਿਖੇ ਸਵ. ਰਾਜਵੰਤ ਸਿੰਘ ਦੀ ਯਾਦ ਵਿਚ ਗੁਰਦੁਆਰਾ ਸ੍ਰੀ ਗੁਰੂੁ ਨਾਨਕ ਦੇਵ ਜੀ ਦੇ ਸਥਾਨ 'ਤੇ 10 ਤੋਂ 15 ਅਤੇ 16 ਤੋਂ 20 ਸਾਲ ...

ਪੂਰੀ ਖ਼ਬਰ »