ਤਾਜਾ ਖ਼ਬਰਾਂ


ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ, ਸਾਬਕਾ ਸਰਪੰਚ ਗੁਰਚਰਨ ਫੱਲੜ ਸਾਥੀਆਂ ਸਣੇ ਕਾਂਗਰਸ 'ਚ ਸ਼ਾਮਲ
. . .  2 minutes ago
ਰਾਮਾਂ ਮੰਡੀ, 3 ਅਗਸਤ (ਅਮਰਜੀਤ ਲਹਿਰੀ)- ਜ਼ਿਲ੍ਹਾ ਬਠਿੰਡਾ ਦੇ ਪਿੰਡ ਫੱਲੜ 'ਚ ਕਾਂਗਰਸ ਪਾਰਟੀ ਨੂੰ ਅੱਜ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ...
ਫ਼ਾਜ਼ਿਲਕਾ 'ਚ 9 ਸਾਲਾ ਬੱਚੀ ਸਣੇ 14 ਹੋਰਨਾਂ ਨੂੰ ਹੋਇਆ ਕੋਰੋਨਾ
. . .  8 minutes ago
ਫ਼ਾਜ਼ਿਲਕਾ, 3 ਅਗਸਤ (ਪ੍ਰਦੀਪ ਕੁਮਾਰ )- ਫ਼ਾਜ਼ਿਲਕਾ ਜ਼ਿਲ੍ਹੇ 'ਚ ਇੱਕ 9 ਸਾਲਾ ਦੀ ਬੱਚੀ ਸਣੇ ਕੋਰੋਨਾ ਦੇ 14 ਹੋਰ ਮਾਮਲੇ ਸਾਹਮਣੇ ਆਏ ਹਨ। ਜਾਣਕਾਰੀ ਦਿੰਦਿਆਂ ਫ਼ਾਜ਼ਿਲਕਾ ਦੇ ਸਿਵਲ ਸਰਜਨ ਡਾ. ਸੀ. ਐੱਮ...
ਕੋਰੋਨਾ ਜ਼ਿਲ੍ਹਾ ਸੰਗਰੂਰ 'ਚ 29 ਵੀਂ ਮੌਤ
. . .  30 minutes ago
ਸੰਗਰੂਰ, 3 ਅਗਸਤ (ਧੀਰਜ ਪਸ਼ੋਰੀਆ)- ਕੋਰੋਨਾ ਕਾਰਨ ਜ਼ਿਲ੍ਹਾ ਸੰਗਰੂਰ ਅੱਜ ਇੱਕ ਹੋਰ ਮੌਤ ਹੋ ਗਈ। ਕੋਰੋਨਾ ਤੋਂ ਪੀੜਤ ਧੂਰੀ ਦੀ 33 ਸਾਲਾ ਸੁਨੈਨਾ ਗੁਪਤਾ ਅਪੋਲੋ ਹਸਪਤਾਲ ਲੁਧਿਆਣਾ ਵਿਖੇ ਦਾਖ਼ਲ...
ਕਾਂਗਰਸ ਸਰਕਾਰ ਦੇ ਖ਼ਿਲਾਫ਼ ਪੂਰੇ ਪੰਜਾਬ 'ਚ ਭਲਕੇ ਅਰਥੀ ਫੂਕ ਮੁਜ਼ਾਹਰੇ ਕਰੇਗੀ ਬਸਪਾ : ਜਸਵੀਰ ਗੜ੍ਹੀ
. . .  41 minutes ago
ਬਲਾਚੌਰ, 3 ਅਗਸਤ (ਸ਼ਾਮ ਸੁੰਦਰ ਮੀਲੂ)- ਬਸਪਾ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਅੱਜ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੂਰੇ ਪੰਜਾਬ 'ਚ 4 ਅਗਸਤ ਨੂੰ ਨਕਲੀ ਅਤੇ ਜ਼ਹਿਰੀਲੀ...
ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਹੋਰ ਕੋਰੋਨਾ ਮਰੀਜ਼ ਦੀ ਪੁਸ਼ਟੀ
. . .  47 minutes ago
ਸ੍ਰੀ ਮੁਕਤਸਰ ਸਾਹਿਬ, 3 ਅਗਸਤ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਇੱਕ ਹੋਰ ਕੋਰੋਨਾ ਮਰੀਜ਼ ਦੀ ਪੁਸ਼ਟੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਰੱਤਾਟਿੱਬਾ ਨਾਲ...
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲਿਆ ਰਾਮ ਮੰਦਰ ਆਉਣਾ ਦਾ ਸੱਦਾ
. . .  49 minutes ago
ਅੰਮ੍ਰਿਤਸਰ, 3 ਅਗਸਤ (ਰਾਜੇਸ਼ ਕੁਮਾਰ ਸੰਧੂ)- 5 ਅਗਸਤ ਨੂੰ ਅਯੁੱਧਿਆ 'ਚ ਹੋ ਰਹੇ ਰਾਮ ਮੰਦਰ ਨਿਰਮਾਣ ਦੇ ਵੱਡੇ ਸਮਾਗਮ 'ਚ ਸ਼ਿਰਕਤ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ...
ਸੁਲਤਾਨਪੁਰ ਲੋਧੀ 'ਚ ਕੋਰੋਨਾ ਦੇ ਤਿੰਨ ਹੋਰ ਮਾਮਲੇ ਆਏ ਸਾਹਮਣੇ
. . .  1 minute ago
ਸੁਲਤਾਨਪੁਰ ਲੋਧੀ, 3 ਅਗਸਤ (ਲਾਡੀ, ਹੈਪੀ, ਥਿੰਦ)- ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਅੱਜ ਕੋਰੋਨਾ ਦੇ ਤਿੰਨ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚ ਦੋ ਔਰਤਾਂ ਅਤੇ ਮਰਦ ਸ਼ਾਮਲ ਹਨ। ਇਸ...
ਵੀਰਪਾਲ ਕੌਰ ਵਿਰੁੱਧ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਵਲੋਂ ਥਾਣਾ ਮੁਖੀ ਖਮਾਣੋਂ ਨੂੰ ਦਿੱਤਾ ਮੰਗ ਪੱਤਰ
. . .  5 minutes ago
ਖਮਾਣੋਂ, 3 ਅਗਸਤ (ਜੋਗਿੰਦਰ ਪਾਲ)- ਜਥੇਦਾਰ ਅਵਤਾਰ ਸਿੰਘ ਰਿਆ ਮੈਂਬਰ ਸ਼੍ਰੋਮਣੀ ਕਮੇਟੀ ਹਲਕਾ ਬੱਸੀ ਪਠਾਣਾਂ (ਫ਼ਤਹਿਗੜ੍ਹ ਸਾਹਿਬ) ਦੀ ਅਗਵਾਈ 'ਚ ਡੇਰਾ ਪ੍ਰੇਮੀ ਵੀਰਪਾਲ ਕੌਰ ਇੰਸਾ ਪਤਨੀ ਇੰਸਪੈਕਟਰ ਜਗਤਾਰ ਸਿੰਘ ਬਠਿੰਡਾ...
ਘਰ 'ਚੋ ਮਿਲੀ 65 ਸਾਲਾ ਔਰਤ ਦੀ ਲਾਸ਼, ਪੁਲਿਸ ਵੱਲੋਂ ਜਾਂਚ ਜਾਰੀ
. . .  about 1 hour ago
ਭੋਗਪੁਰ, 3 ਅਗਸਤ (ਕੁਲਦੀਪ ਸਿੰਘ ਪਾਬਲਾ)- ਥਾਣਾ ਭੋਗਪੁਰ ਤੋਂ 500 ਮੀਟਰ ਦੀ ਦੂਰੀ 'ਤੇ ਸਾਹਮਣੇ ਪੈਂਦੀ ਗਲੀ ਦੇ ਘਰ 'ਚ ਇਕੱਲੀ ਰਹਿੰਦੀ 65 ਸਾਲ....
ਸਿਹਤ ਮੁਲਾਜ਼ਮਾਂ ਭੁੱਖ ਹੜਤਾਲ 11ਵੇਂ ਦਿਨ 'ਚ ਦਾਖਲ
. . .  about 1 hour ago
ਸੰਗਰੂਰ, 3 ਅਗਸਤ (ਧੀਰਜ ਪਸ਼ੋਰੀਆ)- ਸਿਹਤ ਕਾਮਿਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਪਿਛਲੇ ਕਈ ਦਿਨਾਂ ...
ਜੰਡਿਆਲਾ ਗੁਰੂ ਵਿਖੇ ਸ਼ਰਾਬ ਪੀਣ ਨਾਲ ਇਕ ਵਿਅਕਤੀ ਦੀ ਮੌਤ
. . .  about 1 hour ago
ਜੰਡਿਆਲਾ ਗੁਰੂ, 03 ਅਗਸਤ-(ਰਣਜੀਤ ਸਿੰਘ ਜੋਸਨ)- ਬੀਤੇ ਦਿਨੀਂ ਜੰਡਿਆਲਾ ਗੁਰੂ ਨੇੜਲੇ ਪਿੰਡ ਮੁੱਛਲ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਕਾਰਣ ਹੋਈਆਂ ਮੌਤਾਂ ਤੋਂ ਬਾਅਦ ਅੱਜ ....
ਫ਼ਿਰੋਜ਼ਪੁਰ 'ਚ ਹੋਇਆ ਕੋਰੋਨਾ ਬਲਾਸਟ, 50 ਮਰੀਜ਼ਾਂ ਦੀ ਰਿਪੋਰਟ ਆਈ ਪਾਜ਼ੀਟਿਵ
. . .  about 1 hour ago
ਫ਼ਿਰੋਜ਼ਪੁਰ , 3 ਅਗਸਤ (ਕੁਲਬੀਰ ਸਿੰਘ ਸੋਢੀ) - ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜ਼ਿਲ੍ਹਾ ਫ਼ਿਰੋਜ਼ਪੁਰ 'ਚ ਪੀੜਤਾਂ ਦੀ ਸੰਖਿਆ....
ਪਠਾਨਕੋਟ 'ਚ ਕੋਰੋਨਾ ਦੇ 11 ਨਵੇਂ ਮਾਮਲੇ ਆਏ ਸਾਹਮਣੇ
. . .  about 2 hours ago
ਪਠਾਨਕੋਟ, 3 ਅਗਸਤ (ਆਰ. ਸਿੰਘ) - ਅੱਜ ਜ਼ਿਲ੍ਹਾ ਪਠਾਨਕੋਟ 'ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੇ ਕੁਲ ...
ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ 'ਚ ਦੋਸ਼ੀਆਂ ਖ਼ਿਲਾਫ਼ ਹੋਵੇ 302 ਦਾ ਮੁਕੱਦਮਾ ਦਰਜ- ਰਾਜਾ ਵੜਿੰਗ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 3 ਅਗਸਤ (ਰਣਜੀਤ ਸਿੰਘ ਢਿੱਲੋਂ)- ਸੂਬੇ 'ਚ ਮਿਲਾਵਟੀ ਸ਼ਰਾਬ ਨਾਲ ਹੋਈਆਂ ਮੌਤਾਂ ਦਾ ਮਾਮਲਾ ਬੇਹੱਦ ਦੁਖਦਾਈ ਹੈ ਅਤੇ ਇਸ ....
ਟੈੱਟ ਪਾਸ ਬੇਰੁਜ਼ਗਾਰ ਬੀ.ਐੱਡ ਅਧਿਆਪਕ ਯੂਨੀਅਨ ਨੇ ਉਲੀਕਿਆ ਅਗਲਾ ਸੰਘਰਸ਼
. . .  about 2 hours ago
ਸੰਗਰੂਰ, 3 ਅਗਸਤ (ਧੀਰਜ ਪਸ਼ੋਰੀਆ) - ਟੈੱਟ ਪਾਸ ਬੇਰੁਜ਼ਗਾਰ ਬੀ.ਐੱਡ ਅਧਿਆਪਕ ਯੂਨੀਅਨ ਪੰਜਾਬ ਨੇ ਆਪਣੀਆਂ ਮੰਗਾਂ ਦੇ....
ਸ੍ਰੀ ਮੁਕਤਸਰ ਸਾਹਿਬ : ਰਾਜਾ ਵੜਿੰਗ ਨੇ ਚੇਅਰਮੈਨ ਸੂਬਾ ਸਿੰਘ ਦੀ ਕਰਵਾਈ ਤਾਜਪੋਸ਼ੀ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 3 ਅਗਸਤ (ਰਣਜੀਤ ਸਿੰਘ ਢਿੱਲੋਂ)- ਪੰਜਾਬ ਦੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਗਿੱਦੜਬਾਹਾ....
ਜਲੰਧਰ 'ਚ ਕੋਰੋਨਾ ਦੇ 50 ਹੋਰ ਮਾਮਲੇ ਆਏ ਸਾਹਮਣੇ, 2 ਮੌਤਾਂ
. . .  about 2 hours ago
ਜਲੰਧਰ, 3 ਅਗਸਤ (ਐਮ. ਐੱਸ. ਲੋਹੀਆ) - ਜਲੰਧਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ....
ਮਾਛੀਵਾੜਾ (ਲੁਧਿਆਣਾ) 'ਚ ਵਧੀ ਕੋਰੋਨਾ ਦੀ ਰਫ਼ਤਾਰ, ਦੋ ਵਿਅਕਤੀ ਦੀ ਰਿਪੋਰਟ ਆਈ ਪਾਜ਼ੀਟਿਵ
. . .  about 2 hours ago
ਮਾਛੀਵਾੜਾ ਸਾਹਿਬ, 3 ਅਗਸਤ (ਮਨੋਜ ਕੁਮਾਰ) - ਜ਼ਿਲ੍ਹਾ ਲੁਧਿਆਣਾ 'ਚ ਪਿਛਲੇ ਕੁੱਝ ਘੰਟਿਆਂ ਦੌਰਾਨ ਕੋਰੋਨਾ ਦੀ ਰਫ਼ਤਾਰ 'ਚ ਇੱਕ ਵਾਰ ਫਿਰ...
ਕੋਰੋਨਾ ਦਾ ਅਸਰ : ਕੇਂਦਰੀ ਜੇਲ੍ਹ 'ਚ ਬੰਦ ਭਰਾਵਾਂ ਦੇ ਬਿਨਾਂ ਰੱਖੜੀ ਬੰਨੇ ਮੁੜੀਆਂ ਭੈਣਾਂ
. . .  1 minute ago
ਹੁਸ਼ਿਆਰਪੁਰ, 3 ਅਗਸਤ (ਬਲਜਿੰਦਰਪਾਲ ਸਿੰਘ)- ਭੈਣਾਂ ਅਤੇ ਭਰਾਵਾਂ ਦੇ ਪਿਆਰ ਦਾ ਪ੍ਰਤੀਕ ਮੰਨੇ ਜਾਣ ਵਾਲੇ ਰੱਖੜੀ ਦੇ ਪਵਿੱਤਰ ਤਿਉਹਾਰ ....
ਤਰਨਤਾਰਨ ਦੇ ਇਕ ਵਿਅਕਤੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 3 hours ago
ਤਰਨਤਾਰਨ, 3 ਅਗਸਤ (ਹਰਿੰਦਰ ਸਿੰਘ) - ਤਰਨਤਾਰਨ ਵਾਸੀਆਂ ਲਈ ਰਾਹਤ ਦੀ ਖ਼ਬਰ ਹੈ। ਜ਼ਿਲ੍ਹੇ 'ਚ ਕੋਵਿਡ 19 ਦੇ 137 ਸੈਂਪਲਾਂ....
ਦਸੂਹਾ (ਹੁਸ਼ਿਆਰਪੁਰ) ਦੇ ਦੋ ਪਿੰਡਾਂ 'ਚ 6 ਮਰੀਜ਼ਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 3 hours ago
ਦਸੂਹਾ 3 ਅਗਸਤ (ਕੌਸ਼ਲ)- ਜ਼ਿਲ੍ਹਾ ਹੁਸ਼ਿਆਰਪੁਰ ਦੇ ਅਧੀਨ ਆਉਂਦੇ ਸਿਵਲ ਹਸਪਤਾਲ ਦਸੂਹਾ ਵਿਖੇ ਐਂਟੀਜਨ....
ਸ਼੍ਰੋਮਣੀ ਯੂਥ ਅਕਾਲੀ ਦਲ ਵੱਲੋਂ ਪ੍ਰਧਾਨ ਬੰਟੀ ਰੋਮਾਣਾ ਦੀ ਅਗਵਾਈ ਹੇਠ ਸਥਾਨਕ ਐੱਸ.ਐੱਸ.ਪੀ ਦਫ਼ਤਰ ਦੇ ਬਾਹਰ ਧਰਨਾ
. . .  about 3 hours ago
ਤਰਨਤਾਰਨ, 3 ਅਗਸਤ (ਹਰਿੰਦਰ ਸਿੰਘ, ਵਿਕਾਸ ਮਰਵਾਹਾ) - ਤਰਨਤਾਰਨ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਤੋਂ ਬਾਅਦ ਪੀੜਤਾਂ ....
ਰਾਮਾ ਮੰਡੀ ਪੁਲਿਸ ਨੇ ਪਿੰਡ ਬੰਗੀ ਕਲਾਂ 'ਚ ਦੇਸੀ ਸ਼ਰਾਬ ਦੀ ਨਾਜਾਇਜ਼ ਭੱਠੀ ਫੜੀ
. . .  about 2 hours ago
ਰਾਮਾ ਮੰਡੀ, 3 ਅਗਸਤ (ਅਮਰਜੀਤ ਸਿੰਘ ਲਹਿਰੀ)- ਜ਼ਿਲ੍ਹਾ ਬਠਿੰਡਾ ਦੇ ਪਿੰਡ ਬੰਗੀ ਕਲਾਂ ਵਿਖੇ ਰਾਮਾਂ ਪੁਲਿਸ ਨੇ ਐੱਸ.ਐੱਚ.ਓ ਨਵਪ੍ਰੀਤ ....
ਨਵਾਂਸ਼ਹਿਰ 'ਚ 75 ਸਾਲਾ ਔਰਤ ਦੀ ਕੋਰੋਨਾ ਕਾਰਣ ਹੋਈ ਮੌਤ
. . .  about 4 hours ago
ਨਵਾਂਸ਼ਹਿਰ, 3 ਅਗਸਤ (ਗੁਰਬਖ਼ਸ਼ ਸਿੰਘ ਮਹੇ)- ਅੱਜ ਸਵੇਰੇ ਇਕ ਔਰਤ ਦੀ ਕੋਰੋਨਾ ਵਾਇਰਸ ਨਾਲ ਮੌਤ ਹੋਣ ਕਾਰਨ...
ਪੰਜਾਬ ਪੁਲਿਸ ਵਲੋਂ ਪਿੰਡ ਮਜਾਰੀ ਦੇ ਨਸ਼ਾ ਤਸਕਰਾਂ ਖ਼ਿਲਾਫ਼ ਕੀਤੀ ਗਈ ਵੱਡੀ ਕਾਰਵਾਈ
. . .  about 4 hours ago
ਢੇਰ, 3 ਅਗਸਤ (ਸ਼ਿਵ ਕੁਮਾਰ ਕਾਲੀਆ)- ਅੱਜ ਪੰਜਾਬ ਪੁਲਿਸ ਦੀ ਟੀਮ ਵਲੋਂ ਨਸ਼ਾ ਤਸਕਰੀ ਦੇ ਮਸ਼ਹੂਰ ਪਿੰਡ ਮਜਾਰੀ....
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 1 ਸਾਉਣ ਸੰਮਤ 551

ਪਹਿਲਾ ਸਫ਼ਾ

ਹੰਗਾਮੇ ਤੇ ਤਿੱਖੀ ਬਹਿਸ ਦੌਰਾਨ ਐਨ.ਆਈ.ਏ. ਸੋਧ ਬਿੱਲ ਪਾਸ

* ਮੋਦੀ ਸਰਕਾਰ ਕਾਨੂੰਨ ਦਾ ਗ਼ਲਤ ਇਸਤੇਮਾਲ ਨਹੀਂ ਕਰੇਗੀ-ਅਮਿਤ ਸ਼ਾਹ * ਸਮਰਥਨ 'ਚ 278 ਤੇ ਵਿਰੋਧ 'ਚ ਸਿਰਫ਼ 6 ਵੋਟਾਂ ਪਈਆਂ

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 15 ਜੁਲਾਈ -ਅੱਤਵਾਦ ਵਿਰੋਧੀ ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਦੀਆਂ ਤਾਕਤਾਂ 'ਚ ਵਾਧਾ ਕਰਦਿਆਂ ਜਿਸ 'ਚ ਏਜੰਸੀ ਵਿਦੇਸ਼ਾਂ 'ਚ ਵਸੇ ਭਾਰਤੀਆਂ 'ਤੇ ਹੋਏ ਅੱਤਵਾਦੀ ਹਮਲੇ ਦੀ ਵੀ ਪੜਤਾਲ ਕਰ ਸਕਦੀ ਹੈ, ਐੱਨ.ਆਈ.ਏ. ਤਰਮੀਮੀ ਬਿੱਲ 2019 ਨੂੰ ਲੋਕ ਸਭਾ 'ਚ ਪ੍ਰਵਾਨਗੀ ਮਿਲ ਗਈ ਹੈ। ਲੋਕ ਸਭਾ 'ਚ ਤਕਰੀਬਨ 4 ਘੰਟੇ ਚੱਲੀ ਬਹਿਸ ਤੋਂ ਬਾਅਦ ਬਿੱਲ ਦੇ ਵਿਰੋਧ 'ਚ ਪਈਆਂ 6 ਵੋਟਾਂ ਦੇ ਮੁਕਾਬਲੇ ਸਮਰਥਨ 'ਚ ਪਈਆਂ 278 ਵੋਟਾਂ ਦੇ ਆਧਾਰ 'ਤੇ ਬਿੱਲ ਨੂੰ ਹੇਠਲੇ ਸਦਨ 'ਚ ਪਾਸ ਕਰ ਦਿੱਤਾ ਗਿਆ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਰੋਧੀ ਧਿਰਾਂ ਵਲੋਂ 'ਤਾਕਤਾਂ ਦੀ ਦੁਰਵਰਤੋਂ' ਹੋਣ ਦੇ ਖ਼ਦਸ਼ੇ 'ਤੇ ਭਰੋਸਾ ਦੁਆਂਉਦਿਆਂ ਕਿਹਾ ਕਿ ਇਸ ਦੀ ਵਲੋਂ ਅੱਤਵਾਦ ਨੂੰ ਖ਼ਤਮ ਕਰਨ ਲਈ ਹੋਵੇਗੀ। ਅਮਿਤ ਸ਼ਾਹ ਨੇ ਇਸ ਦੇ ਨਾਲ ਇਹ ਵੀ ਦੁਹਰਾਉਦਿਆਂ ਕਿਹਾ ਕਿ ਇਹ ਵੀ ਨਹੀਂ ਵੇਖਿਆ ਜਾਵੇਗਾ ਕਿ ਕਾਰਵਾਈ ਕਿਸ ਧਰਮ ਦੇ ਵਿਅਕਤੀ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਦਾ ਕਦੇ ਗ਼ਲਤ ਇਸਤੇਮਾਲ ਨਹੀਂ ਕੀਤਾ ਜਾਵੇਗਾ। ਮੁੰਬਈ ਹਮਲਿਆਂ ਤੋਂ ਬਾਅਦ 2008 'ਚ ਹੋਂਦ 'ਚ ਆਈ ਰਾਸ਼ਟਰੀ ਜਾਂਚ ਏਜੇਸੀ ਦੀ ਪੜਤਾਲ ਦਾ ਦਾਇਰਾ ਇਸ ਬਿੱਲ 'ਚ ਸਮੁੱਚੇ ਦੇਸ਼ ਅਤੇ ਵਿਦੇਸ਼ਾਂ ਤੱਕ ਕਰ ਦਿੱਤਾ ਗਿਆ। ਜਿਸ ਮੁਤਾਬਿਕ ਐੱਨ.ਆਈ.ਏ. ਦੇ ਅਧਿਕਾਰੀਆਂ ਨੂੰ ਭਾਰਤ ਭਰ 'ਚ ਜਾਂਚ ਦੀਆਂ ਤਾਕਤਾਂ ਪੁਲਿਸ ਅਧਿਕਾਰੀਆਂ ਦੇ ਬਰਾਬਰ ਹੋ ਜਾਣਗੀਆਂ ਇਸ ਦੇ ਨਾਲ ਹੀ ਅੰਤਰਰਾਸ਼ਟਰੀ ਸਮਝੌਤਿਆਂ ਅਤੇ ਬਾਹਰਲੇ ਮੁਲਕਾਂ ਦੇ ਘਰੇਲੂ ਕਾਨੂੰਨਾਂ ਦੇ ਘੇਰੇ ਹੇਠ ਐੱਨ.ਆਈ.ਏ. ਵਿਦੇਸ਼ਾਂ 'ਚ ਵੀ ਪੜਤਾਲ ਕਰ ਸਕਦਾ ਹੈ। ਇਸ ਤੋਂ ਇਲਾਵਾ ਕੇਂਦਰ ਕੁਝ ਸੈਸ਼ਨ ਅਦਾਲਤਾਂ ਨੂੰ ਅੱਤਵਾਦ ਨਾਲ ਸਬੰਧਿਤ ਮਾਮਲਿਆਂ ਦੀ ਸੁਣਵਾਈ ਲਈ ਵਿਸ਼ੇਸ਼ ਅਦਾਲਤਾਂ 'ਚ ਵੀ ਤਬਦੀਲ ਕੀਤਾ ਜਾਵੇਗਾ।
ਵਿਰੋਧੀ ਧਿਰ ਵਲੋਂ ਅਦਾਲਤਾਂ 'ਚ ਬਕਾਇਆ ਕੇਸਾਂ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਕਿ ਇਸ ਨਾਲ ਅਦਾਲਤਾਂ 'ਤੇ ਕੇਸਾਂ ਦਾ ਭਾਰ ਹੋਰ ਵਧ ਜਾਵੇਗਾ। ਗ੍ਰਹਿ ਮੰਤਰੀ ਨੇ ਉਕਤ ਖ਼ਦਸ਼ੇ 'ਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਵਿਸ਼ੇਸ਼ ਅਦਾਲਤਾਂ ਸਿਰਫ਼ ਐੱਨ.ਆਈ.ਏ ਦੇ ਕੇਸ ਹੀ ਲੈਣਗੀਆਂ। ਜਿਸ ਦੇ ਜੱਜ ਦੀ ਨਿਯੁਕਤੀ ਚੀਫ਼ ਜਸਟਿਸ ਵਲੋਂ ਹੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਸ ਬਿੱਲ ਰਾਹੀਂ ਐੱਨ.ਆਈ.ਏ ਮਨੁੱਖੀ ਤਸਕਰੀ, ਜਾਅਲੀ ਨੋਟ, ਹਥਿਆਰਾਂ ਦੀ ਵਿਕਰੀ ਅਤੇ ਉਤਪਾਦਕ, ਸਾਈਬਰ, ਅੱਤਵਾਦ ਅਤੇ ਐਕਟ 1908 ਤਹਿਤ ਆਉਣ ਵਾਲੇ ਮਾਮਲਿਆਂ ਦੀ ਵੀ ਪੜਤਾਲ ਕਰ ਸਕਦਾ ਹੈ। ਅੱਤਵਾਦ ਸਿਆਸੀ ਮੁੱਦਾ ਨਹੀਂ ਹੈ, ਮਨੁੱਖਤਾ ਨੂੰ ਮੁੱਖ ਰੱਖ ਕੇ ਕਰੋ ਫ਼ੈਸਲਾ-ਗ੍ਰਹਿ ਰਾਜ ਮੰਤਰੀ-ਲੋਕ ਸਭਾ 'ਚ ਬਿੱਲ 'ਤੇ ਬਹਿਸ ਦੀ ਸ਼ੁਰੂਆਤ ਕਰਦਿਆਂ ਗ੍ਰਹਿ ਰਾਜ ਮੰਤਰੀ ਜੀ. ਕ੍ਰਿਸ਼ਨ ਰੈਡੀ ਨੇ ਵਿਰੋਧੀ ਧਿਰਾਂ ਨੂੰ ਸਿਆਸੀ ਲੀਕਾਂ ਤੋਂ ਉੱਪਰ ਉੱਠਣ ਦੀ ਅਪੀਲ ਕਰਦਿਆਂ ਕਿਹਾ ਕਿ ਅੱਤਵਾਦ ਸਿਆਸੀ ਮੁੱਦਾ ਨਹੀਂ ਹੈ। ਇਸ ਲਈ ਬਿੱਲ ਦੇ ਸਮਰਥਨ ਲਈ ਮਨੁੱਖਤਾ ਨੂੰ ਮੁੱਖ ਰੱਖ ਕੇ ਫ਼ੈਸਲਾ ਲੈਣਾ ਚਾਹੀਦਾ ਹੈ। ਰੈਡੀ ਨੇ ਸਰਕਾਰ ਦਾ ਅੱਤਵਾਦ ਪ੍ਰਤੀ 'ਜ਼ੀਰੋ ਟੋਲਰੈਂਸ' ਵਾਲਾ ਰੁਖ ਮੁੜ ਦੁਹਰਾਉਂਦਿਆਂ ਕਿਹਾ ਕਿ ਅੱਤਵਾਦ ਦਾ ਕੋਈ ਮਜ਼ਹਬ, ਲਿੰਗ, ਕਾਰਨ ਨਹੀਂ ਹੁੰਦਾ। ਇਸ ਲਈ ਇਸ ਦੇ ਖ਼ਿਲਾਫ਼ ਲੜਨ ਦੀ ਸਭ ਦਾ ਜ਼ਿੰਮੇਵਾਰੀ ਹੈ।
ਇਹ ਚੌਕੀਦਾਰ ਦੀ ਸਰਕਾਰ ਹੈ
ਹਾਲ 'ਚ ਅੱੱਤਵਾਦ ਵਿਰੋਧੀ ਅਤੇ ਗੁਆਂਢੀ ਮੁਲਕ ਪਾਕਿਸਤਾਨ ਪ੍ਰਤੀ ਸਖ਼ਤ ਰਵੱਈਆ ਰੱਖਣ ਦੀ ਨੀਤੀ ਨੂੰ ਮੁੱਖ ਰੱਖ ਕੇ ਲੜੀਆਂ ਚੋਣਾਂ ਦੀ ਤਰਜ਼ 'ਤੇ ਵਿਦੇਸ਼ ਰਾਜ ਮੰਤਰੀ ਨੇ ਸੰਸਦ ਦੇ ਹੇਠਲੇ ਸਦਨ 'ਚ ਦੁਹਰਾਉਦਿਆਂ ਕਿਹਾ ਕਿ ਇਹ ਚੌਕੀਦਾਰ ਦੀ ਸਰਕਾਰ ਹੈ। ਜਿਸ ਦਾ ਸੱਤਾ ਧਿਰ ਵਲੋਂ ਮੇਜ਼ਾ ਥਪਥਪਾ ਕੇ ਸਵਾਗਤ ਕੀਤਾ ਗਿਆ। ਰੈਡੀ ਨੇ ਅੱਗੇ ਇਹ ਵੀ ਕਿਹਾ ਕਿ ਜਨਤਾ ਨੇ 130 ਕਰੋੜ ਲੋਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਰਕਾਰ ਦੇ ਸਪੁਰਦ ਕੀਤੀ ਹੈ। ਰੈਡੀ ਨੇ ਸਦਨ ਨੂੰ ਇਹ ਵੀ ਭਰੋਸਾ ਦੁਆਇਆ ਕਿ ਇਨ੍ਹਾਂ ਤਰਮੀਮਾਂ ਕਾਰਨ ਦੇਸ਼ ਦੇ ਸੰਘੀ ਢਾਂਚੇ ਨੂੰ ਕੋਈ ਖ਼ਤਰਾ ਨਹੀਂ ਹੋਵੇਗਾ। ਰੈਡੀ ਨੇ ਕਿਹਾ ਕਿ ਰਾਜਾਂ ਦੀ ਮਨਜ਼ੂਰੀ ਦੇ ਨਾਲ ਹੀ ਮਿਲ ਕੇ ਕੰਮ ਕੀਤਾ ਜਾਵੇਗਾ।
ਪਾਕਿਸਤਾਨ ਨਾਲ ਨਜਿੱਠਣ ਦੇ ਸਰਕਾਰ ਕੋਲ ਬਹੁਤ ਤਰੀਕੇ ਹਨ-ਸ਼ਾਹ
ਸਦਨ 'ਚ ਸੁਰੱਖਿਆ ਅਤੇ ਅੱਤਵਾਦ ਦੇ ਵਾਰ-ਵਾਰ ਦੁਹਰਾਏ ਜਾਂਦੇ ਸ਼ਬਦਾਂ ਦੇ ਨਾਲ ਹੀ ਸਭ ਤੋਂ ਵੱਧ ਚਰਚਾ ਗੁਆਂਢੀ ਮੁਲਕ ਪਾਕਿਸਤਾਨ ਦੀ ਵੀ ਹੋਈ। ਵਿਰੋਧੀ ਧਿਰ ਵਲੋਂ ਪਾਕਿਸਤਾਨ ਨਾਲ ਨਜਿੱਠਣ ਬਾਰੇ ਪੁੱਛੇ ਗਏ ਕਈ ਸਵਾਲਾਂ ਦੇ ਜਵਾਬ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪਾਕਿਸਤਾਨ ਨਾਲ ਨਜਿੱਠਣ ਲਈ ਸਰਕਾਰ ਕੋਲ ਬਹੁਤ ਸਾਰੇ ਤਰੀਕੇ ਹਨ। ਟੀ.ਐੱਮ.ਸੀ. ਆਗੂ ਕਲਿਆਣ ਬੈਨਰਜੀ ਨੇ ਬਹਿਸ ਦੌਰਾਨ ਉਠਾਏ ਸ਼ੰਕਿਆਂ 'ਚ ਇਹ ਪੁੱਛਿਆ ਸੀ ਕੀ ਪਾਕਿਸਤਾਨ ਏਜੰਸੀ ਨੂੰ ਜਾਂਚ ਦੀ ਇਜਾਜ਼ਤ ਦੇ ਦੇਵੇਗਾ। ਗ੍ਰਹਿ ਮੰਤਰੀ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਸਾਰਕ ਮੈਂਬਰ ਹੋਣ ਦੇ ਬਾਵਜੂਦ ਪਾਕਿਸਤਾਨ ਨੇ ਹਾਲੇ ਦਸਤਖ਼ਤ ਨਹੀਂ ਕੀਤੇ। ਨਾਲ ਹੀ ਭਾਰਤ ਦੇ ਸਖ਼ਤ ਰੁਖ ਨੂੰ ਕਾਇਮ ਰੱਖਦਿਆਂ ਕਿਹਾ ਕਿ ਦੁਨੀਆ ਦੇ ਦਬਾਅ ਦੇ ਅੱਗੇ ਅਖ਼ੀਰ 'ਚ ਉਸ ਨੂੰ ਵੀ ਆਪਣੀ ਰਜ਼ਾਮੰਦੀ ਦੇਣੀ ਪਵੇਗੀ।
ਪੋਟਾ ਨੂੰ ਹਟਾਉਣਾ ਸਿਆਸੀ ਕਦਮ ਸੀ-ਸ਼ਾਹ
ਗ੍ਰਹਿ ਮੰਤਰੀ ਨੇ ਪਿਛਲੀ ਕਾਂਗਰਸ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਅੱਤਵਾਦੀ ਕਾਰਵਾਈਆਂ ਤੋਂ ਬਚਾਅ ਬਾਰੇ ਕਾਨੂੰਨ (ਪੋਟਾ) ਨੂੰ ਹਟਾਉਣਾ ਸਿਰਫ਼ ਸਿਆਸੀ ਕਦਮ ਸੀ। ਸ਼ਾਹ ਨੇ ਪੋਟਾ ਹਟਾਉਣ ਨੂੰ ਵੋਟ ਬੈਂਕ ਬਚਾਉਣ ਲਈ ਚੁੱਕਿਆ ਕਦਮ ਕਰਾਰ ਦਿੰਦਿਆਂ ਕਿਹਾ ਕਿ 2004 'ਚ ਸਰਕਾਰ ਬਣਨ ਤੋਂ ਬਾਅਦ ਮੰਤਰੀ ਮੰਡਲ ਦੀ ਪਹਿਲੀ ਬੈਠਕ 'ਚ ਹੀ ਇਹ ਫ਼ੈਸਲਾ ਲਿਆ ਗਿਆ। ਉਨ੍ਹਾਂ ਪੋਟਾ ਹਟਾਉਣ ਤੋਂ ਬਾਅਦ ਅੱਤਵਾਦ ਦੀਆਂ ਘਟਨਾਵਾਂ 'ਚ ਵਾਧਾ ਹੋਣ ਦਾ ਦਾਅਵਾ ਕਰਨ ਦੇ ਨਾਲ ਇਹ ਵੀ ਕਿਹਾ ਕਿ ਜੇਕਰ ਪੋਟਾ ਨਾ ਹਟਾਇਆ ਜਾਂਦਾ ਤਾਂ ਸ਼ਾਇਦ ਮੁੰਬਈ ਬੰਬ ਧਮਾਕਾ ਨਾ ਹੁੰਦਾ।
ਸਦਨ 'ਚ ਓਵੈਸੀ ਤੇ ਸ਼ਾਹ ਵਿਚਾਲੇ ਗਰਮਾ-ਗਰਮੀ
ਸਦਨ 'ਚ ਹੋਈ ਤਿੱਖੀ ਬਹਿਸ ਤੋਂ ਬਾਅਦ ਏ.ਆਈ. ਐੱਮ.ਆਈ. ਏ. ਦੇ ਨੇਤਾ ਅਸਦੁਦੀਨ ਓਵੈਸੀ ਨੇ ਇਸ ਮੁੱਦੇ 'ਤੇ ਵੋਟਿੰਗ ਦੀ ਮੰਗ ਕੀਤੀ ਜਿਸ 'ਤੇ ਸ਼ਾਹ ਨੇ ਹੋਰ ਰੋਹ 'ਚ ਆ ਕੇ ਵੋਟਿੰਗ ਦੀ ਮੰਗ ਕਰਦਿਆਂ ਕਿਹਾ ਕਿ ਦੇਸ਼ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅੱਤਵਾਦ ਦੇ ਨਾਲ ਕੌਣ ਖੜ੍ਹਾ ਹੈ ਅਤੇ ਕੌਣ ਉਸ ਦੇ ਖ਼ਿਲਾਫ਼ ਹੈ। ਓਵੈਸੀ ਅਤੇ ਸ਼ਾਹ ਦਰਮਿਆਨ ਹੋਈ ਸ਼ਬਦੀ ਜੰਗ ਤੋਂ ਬਾਅਦ ਸਦਨ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਵੋਟਿੰਗ ਦੇ ਖ਼ਿਲਾਫ਼ ਰੁਖ ਪੇਸ਼ ਕਰਦਿਆਂ ਕਿਹਾ ਕਿ ਸਾਰੀਆਂ ਪਾਰਟੀਆਂ ਬਿੱਲ ਦੀ ਹਿਮਾਇਤ 'ਚ ਹਨ। ਜਿਸ ਤੋਂ ਬਾਅਦ ਪਰਚੀਆਂ ਰਾਹੀਂ ਹੋਈ ਵੋਟਿੰਗ 'ਚ 278 ਵੋਟਾਂ ਬਿੱਲ ਦੇ ਸਮਰਥਨ 'ਚ ਪਈਆਂ ਜਦਕਿ ਉਸ ਦੇ ਵਿਰੋਧ 'ਚ ਸਿਰਫ਼ 6 ਵੋਟਾਂ ਪਈਆਂ। ਬਿੱਲ 'ਤੇ ਬਹਿਸ ਦੌਰਾਨ ਓਵੈਸੀ ਨੇ ਕਿਹਾ ਕਿ ਤੁਸੀਂ ਗ੍ਰਹਿ ਮੰਤਰੀ ਹੋ। ਡਰਾਓ ਨਾ। ਸ਼ਾਹ ਨੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਉਹ ਕਿਸੇ ਨੂੰ ਡਰਾ ਨਹੀਂ ਰਿਹਾ ਪਰ ਜੇਕਰ ਦਿਮਾਗ 'ਚ ਡਰ ਬੈਠਾ ਹੋਇਆ ਹੈ ਤਾਂ ਉਹ ਕੁਝ ਨਹੀਂ ਕਰ ਸਕਦੇ। ਇਹ ਸ਼ਬਦੀ ਹਮਲੇ ਉਸ ਵੇਲੇ ਹੋਏ ਜਦ ਪੁਲਿਸ ਕਮਿਸ਼ਨਰ ਰਹਿ ਚੁੱਕੇ ਭਾਜਪਾ ਦੇ ਸੱਤਪਾਲ ਸਿੰਘ ਨੇ ਕਿਹਾ ਕਿ ਹੈਦਰਾਬਾਦ ਦੇ ਇਕ ਪੁਲਿਸ ਅਧਿਕਾਰੀ ਨੂੰ ਇਕ ਮੁਲਜ਼ਮ ਦੇ ਖ਼ਿਲਾਫ਼ ਕਾਰਵਾਈ ਕਰਨ ਤੋਂ ਰੋਕਿਆ ਸੀ। ਜਿਸ 'ਤੇ ਓਵੈਸੀ ਨੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਉਸ ਸਮੇਂ ਦੀ ਨਿੱਜੀ ਗੱਲਬਾਤ ਨੂੰ ਭਾਜਪਾ ਨੇਤਾ ਇਸ ਵੇਲੇ ਕਿਉਂ ਸਦਨ 'ਚ ਰੱਖ ਰਹੇ ਹਨ ਜਦਕਿ ਗੱਲਬਾਤ ਦਾ ਦੂਜਾ ਮੈਂਬਰ ਜਵਾਬ ਦੇਣ ਲਈ ਸਦਨ 'ਚ ਮੌਜੂਦ ਨਹੀਂ ਹੈ। ਸਦਨ 'ਚ ਮੌਜੂਦ ਸ਼ਾਹ ਨੇ ਓਵੈਸੀ 'ਤੇ ਦੂਹਰੇ ਮਾਪਦੰਡ ਅਪਣਾਉਣ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਜਦੋਂ ਡੀ.ਐੱਮ.ਕੇ. ਆਗੂ ਏ.ਰਾਜਾ ਬੋਲ ਰਹੇ ਸੀ, ਉਦੋਂ ਓਵੈਸੀ ਨੇ ਕਿਉਂ ਨਹੀਂ ਟੋਕਿਆ। ਸ਼ਾਹ ਨੇ ਕਿਹਾ ਕਿ ਓਵੈਸੀ ਸਾਹਿਬ 'ਸੁਨਣ ਦੀ ਆਦਤ ਵੀ ਪਾਓ।'
ਬਿੱਟੂ ਵਲੋਂ ਬੇਅੰਤ ਸਿੰਘ ਦੇ ਕਾਤਲਾਂ ਨੂੰ ਫ਼ਾਂਸੀ ਦੇਣ ਦੀ ਮੰਗ

ਅੱਤਵਾਦ ਵਿਰੋਧੀ ਏਜੰਸੀ ਨੂੰ ਤਾਕਤ ਦੇਣ ਲਈ ਪੇਸ਼ ਕੀਤੇ ਇਸ ਬਿੱਲ 'ਚ ਕਾਂਗਰਸੀ ਆਗੂ ਰਵਨੀਤ ਸਿੰਘ ਬਿੱਟੂ ਨੇ ਅੱਤਵਾਦ ਪ੍ਰਤੀ ਸਖ਼ਤ ਰਵੱਈਏ ਅਪਣਾਉਣ ਦੀ ਸਰਕਾਰ ਦੀ ਕਵਾਇਦ ਨੂੰ ਖੁੱਲ੍ਹ ਕੇ ਸਮਰਥਨ ਦਿੰਦਿਆਂ ਕਿਹਾ ਕਿ ਅੱਤਵਾਦੀ ਪਿਆਰ ਦੀ ਭਾਸ਼ਾ ਨਹੀਂ ਸਮਝਦੇ, ਉਨ੍ਹਾਂ ਨਾਲ ਸਖ਼ਤੀ ਨਾਲ ਹੀ ਪੇਸ਼ ਆਉਣਾ ਹੋਵੇਗਾ। ਬਿੱਟੂ ਨੇ 'ਆਪ ਭੋਗੇ ਅਤੱਵਾਦ' ਵਜੋਂ 1991 'ਚ ਦਹਿਸ਼ਤਗਰਦਾਂ ਵਲੋਂ ਕਤਲ ਕੀਤੇ ਗਏ ਪੰਜਾਬ ਦੇ ਸਾਬਕਾ ਮਰਹੂਮ ਮੁੱਖ ਮੰਤਰੀ ਅਤੇ ਆਪਣੇ ਦਾਦਾ ਸ: ਬੇਅੰਤ ਸਿੰਘ ਦਾ ਜ਼ਿਕਰ ਕਰਦਿਆਂ ਕਿਹਾ ਕਿ 1995 ਤੋਂ ਲੈ ਕੇ 2012 ਤੱਕ ਇਹ ਮਾਮਲਾ (ਬੇਅੰਤ ਸਿੰਘ ਕਤਲ) ਅਦਾਲਤਾਂ 'ਚ ਹੀ ਲਟਕਦਾ ਰਿਹਾ। ਉਨ੍ਹਾਂ ਦਹਿਸ਼ਤਗਰਦਾਂ ਖ਼ਿਲਾਫ਼ ਬੋਲਦਿਆਂ ਕਿਹਾ ਕਿ ਉਹ (ਅੱਤਵਾਦੀ) ਜੇਲ੍ਹਾਂ 'ਚ ਰਹਿ ਕੇ ਸਰਕਾਰ ਦੀਆਂ ਰੋਟੀਆਂ ਤੋੜਦੇ ਹਨ ਅਤੇ ਸਰਕਾਰ ਦੇ ਖ਼ਿਲਾਫ਼ ਹੀ ਸਾਜਿਸ਼ ਕਰਦੇ ਹਨ। ਬਿੱਟੂ ਨੇ 2012 'ਚ ਸੁਪਰੀਮ ਕੋਰਟ ਵਲੋਂ ਬੇਅੰਤ ਸਿੰਘ ਦੇ ਕਾਤਲਾਂ ਨੂੰ ਦਿੱਤੀ ਫ਼ਾਂਸੀ ਦਾ ਸਜ਼ਾ ਨੂੰ ਅਮਲੀ ਰੂਪ ਦੇਣ ਦੀ ਵੀ ਮੰਗ ਕੀਤੀ। ਸਰਕਾਰ ਦੀ ਅਸਿੱਧੀ ਹਮਾਇਤ 'ਚ ਆਏ ਬਿੱਟੂ ਦਾ ਨਾ ਸਿਰਫ਼ ਭਾਜਪਾ ਸੰਸਦ ਮੈਂਬਰਾਂ ਹਨੂਮਾਨ ਬੇਕੀਵਾਰ ਅਤੇ ਮੀਨਾਕਸ਼ੀ ਲੇਖੀ ਨੇ ਸਵਾਗਤ ਕੀਤਾ ਸਗੋਂ ਗ੍ਰਹਿ ਰਾਜ ਮੰਤਰੀ ਕਿਸ਼ਨ ਰੈਡੀ ਨੇ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ (ਬਿੱਟੂ) ਨੂੰ ਪਤਾ ਹੈ ਕਿ ਇਸ 'ਚ ਕੋਈ ਸਿਆਸਤ ਨਹੀਂ ਹੈ।
ਭਾਰਤ ਨੂੰ ਪੁਲਿਸ ਰਾਜ 'ਚ ਬਦਲਣਾ ਚਾਹੁੰਦੀ ਹੈ ਸਰਕਾਰ-ਮੁਨੀਸ਼ ਤਿਵਾੜੀ

ਕਾਂਗਰਸੀ ਆਗੂ ਮੁਨੀਸ਼ ਤਿਵਾੜੀ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਸਰਕਾਰ ਐੱਨ.ਆਈ.ਏ. ਮਨੁੱਖੀ ਹੱਕਾਂ ਦੀ ਰਾਖੀ ਅਤੇ ਗ਼ੈਰਕਾਨੂੰਨੀ ਗਤੀਵਿਧੀਆਂ ਦੀ ਰੋਕਥਾਮ ਐਕਟ (ਯੂ.ਏ.ਪੀ.ਏ.) ਜਿਹੇ ਕਾਨੂੰਨਾਂ 'ਚ ਤਰਮੀਮ ਕਰ ਕੇ ਭਾਰਤ ਨੂੰ ਪੁਲਿਸ ਰਾਜ 'ਚ ਬਦਲਣਾ ਚਾਹੁੰਦੀ ਹੈ। ਮਨੀਸ਼ ਤਿਵਾੜੀ ਨੇ ਖਦਸ਼ਾ ਪ੍ਰਗਟਾਇਆ ਕਿ ਜਾਂਚ ਏਜੰਸੀਆਂ ਨੂੰ ਤਾਕਤਵਰ ਬਣਾ ਕੇ ਸਰਕਾਰ ਇਸ ਦੀ ਵਰਤੋਂ ਵਿਰੋਧੀ ਧਿਰਾਂ ਦੇ ਖ਼ਿਲਾਫ਼ 'ਬਦਲੇ ਦੀ ਭਾਵਨਾ' ਤਹਿਤ ਕਰ ਸਕਦੀ ਹੈ। ਇਸ ਦੇ ਨਾਲ ਹੀ ਤਿਵਾੜੀ ਨੇ ਇਹ ਵੀ ਕਿਹਾ ਕਿ ਸੈਸ਼ਨ ਅਦਾਲਤਾਂ ਨੂੰ ਵਿਸ਼ੇਸ਼ ਅਦਾਲਤਾਂ 'ਚ ਬਦਲ ਕੇ ਸਰਕਾਰ ਏਜੰਸੀ ਨੂੰ ਮਜ਼ਬੂਤ ਨਹੀਂ ਸਗੋਂ ਕਮਜ਼ੋਰ ਕਰ ਰਹੀ ਹੈ ਕਿਉਂਕਿ ਸੈਸ਼ਨ ਅਦਾਲਤਾਂ ਅੱਤਵਾਦ ਜਿਹੇ ਗੰਭੀਰ ਜੁਰਮਾਂ ਨਾਲ ਨਜਿੱਠਣ ਲਈ ਨਹੀਂ ਬਣੀਆਂ। ਕਾਂਗਰਸੀ ਆਗੂ ਨੇ ਸਾਈਬਰ ਅੱਤਵਾਦ ਦੀ ਸ਼ਮੂਲੀਅਤ 'ਤੇ ਸਵਾਲ ਉਠਾਉਦਿਆਂ ਕਿਹਾ ਕਿ ਅੱਤਵਾਦ ਦੀ ਪਰਿਭਾਸ਼ਾ ਅਤੇ ਡਾਟਾ ਦੀ ਸੁਰੱਖਿਆ ਸਬੰਧੀ ਬੁਨਿਆਦੀ ਤੱਥਾਂ ਦੀ ਨਾਮੌਜੂਦਗੀ 'ਚ ਸਾਈਬਰ ਅੱਤਵਾਦ ਨਾਲ ਕਿਵੇਂ ਨਜਿੱਠਿਆ ਜਾ ਸਕਦਾ ਹੈ।


ਖ਼ਬਰ ਸ਼ੇਅਰ ਕਰੋ

ਸੋਲਨ ਇਮਾਰਤ ਹਾਦਸੇ 'ਚ 13 ਸੈਨਿਕਾਂ ਸਮੇਤ 14 ਮੌਤਾਂ

* ਮੁੱਖ ਮੰਤਰੀ ਵਲੋਂ ਜਾਂਚ ਦੇ ਆਦੇਸ਼ * ਮਾਲਕ 'ਤੇ ਮਾਮਲਾ ਦਰਜ

ਸੋਲਨ/ਕਸੌਲੀ, 15 ਜੁਲਾਈ (ਮਨੀਸ਼, ਵਿਸ਼ਾਲ)-ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ 'ਚ ਬੀਤੇ ਦਿਨ ਡਿੱਗੀ ਚਾਰ ਮੰਜ਼ਿਲਾ ਇਮਾਰਤ ਦੇ ਮਲਬੇ 'ਚੋੋਂ 6 ਹੋਰਾਂ ਲਾਸ਼ਾਂ ਕੱਢੀਆਂ ਗਈਆਂ ਹਨ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 14 ਹੋ ਗਈ ਹੈ। ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਮਲਬੇ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਸਮਾਗਮ 'ਚ ਸ਼ਾਮਿਲ ਹੋਣਗੇ ਮੋਦੀ-ਕੈਪਟਨ

ਕਿਹਾ, ਸਿੱਧੂ ਕੰਮ ਨਹੀਂ ਕਰਨਾ ਚਾਹੁੰਦੇ ਤਾਂ ਮੈਂ ਕੀ ਕਰ ਸਕਦਾ ਹਾਂ

ਨਵੀਂ ਦਿੱਲੀ,15 ਜੁਲਾਈ (ਜਗਤਾਰ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸ਼ਿਸ਼ਟਾਚਾਰੀ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਦੇ ਦੂਜੇ ਕਾਰਜਕਾਲ ਤੋਂ ਬਾਅਦ ਪਹਿਲੀ ਵਾਰ ਕੀਤੀ ਗਈ ਇਸ ਮੁਲਾਕਾਤ ਦੌਰਾਨ ...

ਪੂਰੀ ਖ਼ਬਰ »

ਆਸਾਰਾਮ ਦੀ ਜ਼ਮਾਨਤ ਅਰਜ਼ੀ ਸੁਪਰੀਮ ਕੋਰਟ ਵਲੋਂ ਖਾਰਜ

ਨਵੀਂ ਦਿੱਲੀ, 15 ਜੁਲਾਈ (ਜਗਤਾਰ ਸਿੰਘ)- ਜਬਰ ਜਨਾਹ ਦੇ ਦੋਸ਼ 'ਚ ਸਜ਼ਾ ਕੱਟ ਰਹੇ ਆਸਾਰਾਮ ਨੂੰ ਸੁਪਰੀਮ ਕੋਰਟ ਤੋਂ ਇਕ ਵਾਰ ਫਿਰ ਝਟਕਾ ਲੱਗਾ ਹੈ। ਸੁਪਰੀਮ ਕੋਰਟ ਨੇ ਆਸਾਰਾਮ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। ਗੁਜਰਾਤ ਦੇ ਸੂਰਤ ਜਬਰ ਜਨਾਹ ਮਾਮਲੇ 'ਚ ਆਸਾਰਾਮ ਨੇ ...

ਪੂਰੀ ਖ਼ਬਰ »

ਚੰਦਰਯਾਨ-2 ਦਾਗਣ ਲਈ ਨਵੀਂ ਤਰੀਕ ਦਾ ਐਲਾਨ ਜਲਦ

ਸਮੇਂ ਸਿਰ ਤਕਨੀਕੀ ਖ਼ਾਮੀ ਦਾ ਪਤਾ ਲਾਉਣ ਲਈ ਇਸਰੋ ਦੀ ਸ਼ਲਾਘਾ

ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 15 ਜੁਲਾਈ (ਏਜੰਸੀ)- ਭਾਰਤ ਦੇ ਅਤਿ-ਮਹੱਤਵਪੂਰਨ ਚੰਦਰਮਾ ਮਿਸ਼ਨ ਚੰਦਰਯਾਨ-2 ਰਾਕੇਟ 'ਬਾਹੂਬਲੀ' 'ਚ ਤਕਨੀਕੀ ਖਰਾਬੀ ਆਉਣ ਕਾਰਨ ਇਸ ਨੂੰ ਸੋਮਵਾਰ ਨੂੰ ਪ੍ਰੀਖਣ ਤੋਂ ਲਗਭਗ ਇਕ ਘੰਟਾ ਪਹਿਲਾਂ ਨਹੀਂ ਦਾਗਿਆ ਜਾ ਸਕਿਆ। ਮਿਸ਼ਨ ਨਿਯੰਤਰਣ ...

ਪੂਰੀ ਖ਼ਬਰ »

ਰਾਜਪੁਰਾ ਨੇੜੇ ਸੜਕ ਹਾਦਸੇ 'ਚ ਔਰਤ ਸਮੇਤ 3 ਮੌਤਾਂ

ਗਾਰੇ ਵਿਚ ਫਸੀ ਕਾਰ ਵਿਚ ਪਿੱਛਿਓਂ ਕਾਰ ਨੇ ਮਾਰੀ ਟੱਕਰ

ਰਾਜਪੁਰਾ, 15 ਜੁਲਾਈ (ਜੀ.ਪੀ. ਸਿੰਘ)-ਲੰਘੀ ਰਾਤ ਰਾਜਪੁਰਾ-ਅੰਬਾਲਾ ਕੌਮੀ ਸ਼ਾਹ ਮਾਰਗ ਨੰਬਰ 1 'ਤੇ ਐਸ.ਵਾਈ.ਐਲ. ਨਹਿਰ ਨੇੜੇ ਵਾਪਰੇ ਇਕ ਭਿਆਨਕ ਸੜਕ ਹਾਦਸੇ 'ਚ ਇਕ ਔਰਤ ਸਮੇਤ 3 ਦੀ ਮੌਤ ਹੋ ਗਈ। ਥਾਣਾ ਸ਼ੰਭੂ ਦੇ ਥਾਣੇਦਾਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ 10 ਵਜੇ ...

ਪੂਰੀ ਖ਼ਬਰ »

ਕਲਰਾਜ ਮਿਸ਼ਰਾ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਬਣੇ, ਅਚਾਰੀਆ ਦੇਵਵਰਤ ਗੁਜਰਾਤ ਤਬਦੀਲ

ਨਵੀਂ ਦਿੱਲੀ, 15 ਜੁਲਾਈ (ਜਗਤਾਰ ਸਿੰਘ)-ਕੇਂਦਰ ਸਰਕਾਰ ਨੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਕਲਰਾਜ ਮਿਸ਼ਰਾ ਨੂੰ ਹਿਮਾਚਲ ਪ੍ਰਦੇਸ਼ ਦਾ ਰਾਜਪਾਲ ਨਿਯੁਕਤ ਕੀਤਾ ਹੈ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਦੇ ਮੌਜੂਦਾ ਰਾਜਪਾਲ ਆਚਾਰਿਆ ਦੇਵਵਰਤ ਨੂੰ ਗੁਜਰਾਤ ਦਾ ...

ਪੂਰੀ ਖ਼ਬਰ »

ਹਾਫ਼ਿਜ਼ ਸਈਦ ਨੂੰ ਮਿਲੀ ਗ੍ਰਿਫ਼ਤਾਰੀ ਤੋਂ ਛੋਟ

ਅੰਮ੍ਰਿਤਸਰ, 15 ਜੁਲਾਈ (ਸੁਰਿੰਦਰ ਕੋਛੜ)-ਲਾਹੌਰ ਦੀ ਅੱਤਵਾਦ ਵਿਰੋਧੀ ਅਦਾਲਤ (ਏ. ਟੀ. ਸੀ.) ਨੇ ਅੱਤਵਾਦੀ ਜਥੇਬੰਦੀ ਜਮਾਤ-ਉਦ- ਦਾਵਾ ਦੇ ਮੁਖੀ ਤੇ ਮੁੰਬਈ ਹਮਲੇ ਦੇ ਸਾਜਿਸ਼ਘਾੜੇ ਹਾਫ਼ਿਜ਼ ਸਈਦ ਅਤੇ ਤਿੰਨ ਹੋਰਾਂ ਹਾਫ਼ਿਜ਼ ਮਸੂਦ, ਅਮੀਰ ਹਮਜ਼ਾ ਤੇ ਮਲਿਕ ਜ਼ਫ਼ਰ ਨੂੰ ਮਦਰੱਸੇ ਲਈ ...

ਪੂਰੀ ਖ਼ਬਰ »

ਕਰਨਾਟਕ ਸਰਕਾਰ 18 ਨੂੰ ਸਾਬਿਤ ਕਰੇਗੀ ਬਹੁਮਤ

ਬੈਂਗਲੂਰੂ, 15 ਜੁਲਾਈ (ਏਜੰਸੀ)-ਕਰਨਾਟਕ ਵਿਧਾਨ ਸਭਾ ਦੇ ਸਪੀਕਰ ਕੇ.ਆਰ. ਰਮੇਸ਼ ਕੁਮਾਰ ਨੇ ਕਿਹਾ ਕਿ ਸੂਬੇ ਦੀ ਕਾਂਗਰਸ-ਜਨਤਾ ਦਲ (ਐਸ.) ਗੱਠਜੋੜ ਸਰਕਾਰ ਨੂੰ ਵੀਰਵਾਰ 18 ਜੁਲਾਈ ਨੂੰ ਬਹੁਮਤ ਸਾਬਿਤ ਕਰਨਾ ਪਵੇਗਾ। ਇਸ ਸਬੰਧੀ ਸਪੀਕਰ ਕੇ.ਆਰ. ਰਮੇਸ਼ ਕੁਮਾਰ ਨੇ ਸੋਮਵਾਰ ਨੂੰ ...

ਪੂਰੀ ਖ਼ਬਰ »

ਪੰਜਾਬ ਮੰਤਰੀ ਮੰਡਲ ਦੀ ਮੀਟਿੰਗ 18 ਨੂੰ

ਚੰਡੀਗੜ੍ਹ, 15 ਜੁਲਾਈ (ਐਨ.ਐਸ. ਪਰਵਾਨਾ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਾਥੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਗੁੱਸੇ ਦੇ ਆਲਮ ਵਿਚ ਬਿਜਲੀ ਵਿਭਾਗ ਦਾ ਚਾਰਜ ਨਾ ਸੰਭਾਲਣ ਤੋਂ ਪਿੱਛੋਂ ਪੈਦਾ ਹੋਈ ਸਥਿਤੀ ਤੇ ਕੁਝ ਹੋਰ ਮਹੱਤਵਪੂਰਨ ...

ਪੂਰੀ ਖ਼ਬਰ »

ਐਸ.ਵਾਈ.ਐਲ. ਸੂਬੇ ਦੀ ਜੀਵਨ ਰੇਖਾ, ਪਾਣੀ ਲੈ ਕੇ ਰਹਾਂਗੇ-ਖੱਟਰ

ਚੰਡੀਗੜ੍ਹ, 15 ਜੁਲਾਈ (ਐਨ. ਐਸ. ਪਰਵਾਨਾ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਐਸ. ਵਾਈ. ਐਲ. ਸੂਬੇ ਦੀ ਜੀਵਨ ਰੇਖਾ ਹੈ ਅਤੇ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਦਾ ਹੱਕ ਲੈ ਕੇ ਰਹੇਗਾ। ਕੱਲ੍ਹ ਦੇਰ ਸ਼ਾਮ ਸੋਨੀਪਤ ਵਿਚ ਹੋਏ ਇਕ ਪ੍ਰੋਗਰਾਮ ਵਿਚ ਮੁੱਖ ...

ਪੂਰੀ ਖ਼ਬਰ »

ਬਾਬਰੀ ਮਸਜਿਦ ਮਾਮਲੇ 'ਚ ਸੁਣਵਾਈ ਪੂਰੀ ਹੋਣ ਤੱਕ ਜੱਜ ਨਾ ਬਦਲਿਆ ਜਾਵੇ-ਸੁਪਰੀਮ ਕੋਰਟ

ਨਵੀਂ ਦਿੱਲੀ, 15 ਜੁਲਾਈ (ਜਗਤਾਰ ਸਿੰਘ)- ਬਾਬਰੀ ਮਸਜਿਦ ਢਾਹੁਣ ਦੀ ਸਾਜਿਸ਼ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਪੁੱਛਿਆ ਹੈ ਕਿ ਸੀ.ਬੀ.ਆਈ. ਜੱਜ ਐਸ.ਕੇ. ਯਾਦਵ ਦੇ ਕਾਰਜਕਾਲ ਨੂੰ ਕਿਸ ਤਰ੍ਹਾਂ ਵਧਾਇਆ ਜਾ ਸਕਦਾ ਹੈ? ਯੂ.ਪੀ. ਸਰਕਾਰ ਨੂੰ ਸ਼ੁੱਕਰਵਾਰ ...

ਪੂਰੀ ਖ਼ਬਰ »

ਸ਼ਰਾਬ ਪੀ ਕੇ ਗੱਡੀ ਚਲਾਉਣ 'ਤੇ ਹੋਵੇਗਾ 10 ਹਜ਼ਾਰ ਜੁਰਮਾਨਾ

* ਸੜਕ ਹਾਦਸੇ 'ਚ ਮੌਤ ਹੋਣ 'ਤੇ 5 ਲੱਖ ਮੁਆਵਜ਼ੇ ਦੀ ਵਿਵਸਥਾ * ਮੋਟਰ ਵਾਹਨ ਤਰਮੀਮੀ ਬਿੱਲ ਪੇਸ਼

ਨਵੀਂ ਦਿੱਲੀ, 15 ਜੁਲਾਈ (ਉਪਮਾ ਡਾਗਾ ਪਾਰਥ)-ਆਪਣਾ ਵਿਧਾਨਕ ਏਜੰਡਾ ਉਲੀਕ ਰਹੀ ਕੇਂਦਰ ਸਰਕਾਰ ਨੇ ਅੱਜ ਲੋਕ ਸਭਾ 'ਚ ਦੋ ਅਹਿਮ ਬਿੱਲ ਪੇਸ਼ ਕੀਤੇ, ਜਿਸ 'ਚ ਸੜਕ ਸੁਰੱਖਿਆ ਦੇ ਕੇਸਾਂ ਨੂੰ ਸਖ਼ਤ ਕਰਦਿਆਂ ਮੋਟਰ ਵਾਹਨ (ਤਰਮੀਮੀ) ਬਿੱਲ ਅਤੇ ਸੈਰੋਗੈਸੀ (ਕਿਰਾਏ ਦੀ ਕੁੱਖ) ਦੀ ...

ਪੂਰੀ ਖ਼ਬਰ »

ਪਾਕਿ 'ਚ ਬੱਦਲ ਫਟਣ ਨਾਲ 23 ਲੋਕਾਂ ਦੀ ਮੌਤ, ਕਈ ਲਾਪਤਾ

ਅੰਮ੍ਰਿਤਸਰ, 15 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਮਕਬੂਜ਼ਾ ਕਸ਼ਮੀਰ 'ਚ ਨੀਲਮ ਘਾਟੀ 'ਚ ਬੱਦਲ ਫਟਣ ਨਾਲ ਘੱਟੋ-ਘੱਟ 23 ਲੋਕਾਂ ਦੀ ਮੌਤ ਹੋ ਗਈ, ਜਦਕਿ ਵੱਡੀ ਗਿਣਤੀ 'ਚ ਲੋਕ ਇਸ ਘਟਨਾ ਦੇ ਬਾਅਦ ਲਾਪਤਾ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸੈਲਾਨੀ ਸਥਲ ਨੀਲਮ ਘਾਟੀ ...

ਪੂਰੀ ਖ਼ਬਰ »

ਰਾਮਗੜ੍ਹ ਸੈਕਟਰ 'ਚ ਪਾਕਿ ਘੁਸਪੈਠੀਆ ਹਲਾਕ

ਸ੍ਰੀਨਗਰ, 15 ਜੁਲਾਈ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਦੀ ਅੰਤਰਰਾਸ਼ਟਰੀ ਸਰਹੱਦ 'ਤੇ ਬੀ.ਐਸ.ਐਫ ਨੇ ਤੜਕੇ ਘੁਸਪੈਠ ਦੀ ਕੋਸ਼ਿਸ਼ ਕਰਨ ਵਾਲੇ ਇਕ ਪਾਕਿ ਘੁਸਪੈਠੀਏ ਨੂੰ ਹਲਾਕ ਕਰ ਦਿੱਤਾ। ਸੂਤਰਾਂ ਅਨੁਸਾਰ ਬੀ.ਐਸ.ਐਫ ਦੀ 62 ਬਟਾਲੀਅਨ ਦੇ ਚੌਕਸ ਜਵਾਨਾਂ ਨੇ ...

ਪੂਰੀ ਖ਼ਬਰ »

ਇਲਾਹਾਬਾਦ ਹਾਈਕੋਰਟ 'ਚ ਭਾਜਪਾ ਵਿਧਾਇਕ ਦੀ ਬੇਟੀ ਸਾਕਸ਼ੀ ਦੇ ਪਤੀ 'ਤੇ ਹਮਲਾ

ਅਦਾਲਤ ਦੇ ਬਾਹਰੋਂ ਇਕ ਹੋਰ ਜੋੜਾ ਅਗਵਾ

ਪ੍ਰਯਾਗਰਾਜ (ਇਲਾਹਾਬਾਦ), 15 ਜੁਲਾਈ (ਏਜੰਸੀ)-ਉੱਤਰ ਪ੍ਰਦੇਸ਼ 'ਚ ਸੱਤਾਧਾਰੀ ਭਾਜਪਾ ਦੇ ਬਰੇਲੀ ਤੋਂ ਵਿਧਾਇਕ ਰਾਜੇਸ਼ ਮਿਸ਼ਰਾ ਦੀ ਬੇਟੀ ਸਾਕਸ਼ੀ ਮਿਸ਼ਰਾ ਜਿਸ ਨੇ ਆਪਣੇ ਘਰ ਵਾਲਿਆਂ ਦੀ ਮਰਜ਼ੀ ਖ਼ਿਲਾਫ਼ ਇਕ ਦਲਿਤ ਲੜਕੇ ਨਾਲ ਵਿਆਹ ਕਰਵਾ ਲਿਆ ਹੈ, ਉਸ ਦੇ ਪਤੀ ਅਜਿਤੇਸ਼ ਕੁਮਾਰ ...

ਪੂਰੀ ਖ਼ਬਰ »

ਬਿਹਾਰ ਤੇ ਉੱਤਰ ਪੂਰਬੀ ਭਾਰਤ 'ਚ ਹੜ੍ਹਾਂ ਕਾਰਨ 70 ਲੱਖ ਲੋਕ ਪ੍ਰਭਾਵਿਤ

* ਮੌਤਾਂ ਦੀ ਗਿਣਤੀ 44 ਤੱਕ ਪੁੱਜੀ * ਮੋਦੀ ਨੇ ਆਸਾਮ ਦੇ ਮੁੱਖ ਮੰਤਰੀ ਨਾਲ ਫ਼ੋਨ 'ਤੇ ਗੱਲ ਕਰ ਕੇ ਲਿਆ ਸਥਿਤੀ ਦਾ ਜਾਇਜ਼ਾ

ਨਵੀਂ ਦਿੱਲੀ, 15 ਜੁਲਾਈ (ਪੀ.ਟੀ.ਆਈ.)-ਬਿਹਾਰ ਅਤੇ ਦੇਸ਼ ਦੇ ਉੱਤਰ ਪੂਰਬੀ ਇਲਾਕਿਆਂ 'ਚ ਹੜ੍ਹਾਂ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਜਿੱਥੇ ਹੜ੍ਹਾਂ ਕਾਰਨ ਕਰੀਬ 70 ਲੱਖ ਲੋਕ ਪ੍ਰਭਾਵਿਤ ਹੋਏ ਹਨ ਉੱਥੇ ਮੌਤਾਂ ਦੀ ਗਿਣਤੀ ਦਾ ਅੰਕੜਾ 44 ਤੱਕ ਪੁੱਜ ਗਿਆ ਹੈ। ਆਸਾਮ ਦੇ 30 ਜ਼ਿਲ੍ਹੇ ...

ਪੂਰੀ ਖ਼ਬਰ »

ਸੁਪਰੀਮ ਕੋਰਟ 2 ਹਲਕਿਆਂ ਤੋਂ ਚੋਣ ਲੜਨ 'ਤੇ ਰੋਕ ਲਗਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਅਗਸਤ 'ਚ ਕਰੇਗੀ ਸੁਣਵਾਈ

ਨਵੀਂ ਦਿੱਲੀ, 15 ਜੁਲਾਈ (ਜਗਤਾਰ ਸਿੰਘ)-ਇਕੋ ਹੀ ਵਿਅਕਤੀ ਦੇ 2 ਹਲਕਿਆਂ ਤੋਂ ਚੋਣ ਲੜਨ 'ਤੇ ਰੋਕ ਲਗਾਉਣ ਦੀ ਮੰਗ ਵਾਲੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅਗਸਤ ਮਹੀਨੇ 'ਚ ਸੁਣਵਾਈ ਕੀਤੀ ਜਾਵੇਗੀ। ਹਾਲਾਂਕਿ ਕੇਂਦਰ ਸਰਕਾਰ ਨੇ ਇਸ ਪਟੀਸ਼ਨ ਦਾ ਵਿਰੋਧ ਕੀਤਾ ਪ੍ਰੰਤੂ ਅਦਾਲਤ ਇਸ ...

ਪੂਰੀ ਖ਼ਬਰ »

ਪੋਂਜੀ ਘੁਟਾਲਾ

ਵਿਸ਼ੇਸ਼ ਜਾਂਚ ਟੀਮ ਨੇ ਕਾਂਗਰਸੀ ਵਿਧਾਇਕ ਰੋਸ਼ਨ ਬੇਗ ਨੂੰ ਹਿਰਾਸਤ 'ਚ ਲਿਆ

ਬੇਂਗਲੁਰੂ, 15 ਜੁਲਾਈ (ਏਜੰਸੀ)-ਬਹੁ ਕਰੋੜੀ ਆਈ. ਐਮ. ਏ. ਪੋਂਜੀ ਘੁਟਾਲਾ ਮਾਮਲੇ 'ਚ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ.) ਨੇ ਕਾਂਗਰਸੀ ਵਿਧਾਇਕ ਰੋਸ਼ਨ ਬੇਗ ਨੂੰ ਹਿਰਾਸਤ 'ਚ ਲੈ ਲਿਆ। ਮੁੱਖ ਮੰਤਰੀ ਐਚ. ਡੀ. ਕੁਮਾਰਸਵਾਮੀ ਇਸ ਸਬੰਧੀ ਭਾਜਪਾ 'ਤੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ...

ਪੂਰੀ ਖ਼ਬਰ »

ਜ਼ਰਦਾਰੀ ਦੇ ਰਿਮਾਂਡ 'ਚ 14 ਦਿਨ ਦਾ ਵਾਧਾ

ਇਸਲਾਮਾਬਾਦ, 15 ਜੁਲਾਈ (ਏਜੰਸੀ)- ਪਾਕਿਸਤਾਨ ਦੀ ਇਕ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਨੇ ਪਾਰਕ ਲੇਨ ਭ੍ਰਿਸ਼ਟਾਚਾਰ ਮਾਮਲੇ 'ਚ ਸਾਬਕਾ ਰਾਸ਼ਟਰਪਤੀ ਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਸਹਾਇਕ ਚੇਅਰਮੈਨ ਆਸਿਫ ਅਲੀ ਜ਼ਰਦਾਰੀ ਦੇ ਰਿਮਾਂਡ 'ਚ 14 ਦਿਨ ਦਾ ਵਾਧਾ ਕੀਤਾ ਹੈ। ...

ਪੂਰੀ ਖ਼ਬਰ »

ਸਪਾ ਨੇਤਾ ਨੀਰਜ ਸ਼ੇਖਰ ਨੇ ਪਾਰਟੀ ਤੇ ਰਾਜ ਸਭਾ ਮੈਂਬਰੀ ਛੱਡੀ

ਨਵੀਂ ਦਿੱਲੀ, 15 ਜੁਲਾਈ (ਏਜੰਸੀ)- ਸਮਾਜਵਾਦੀ ਪਾਰਟੀ ਦੇ ਨੇਤਾ ਨੀਰਜ ਸ਼ੇਖਰ ਨੇ ਰਾਜ ਸਭਾ ਮੈੈਂਬਰ ਵਜੋਂ ਅਸਤੀਫਾ ਦੇ ਦਿੱਤਾ ਹੈ ਤੇ ਆਪਣੀ ਪਾਰਟੀ ਨੂੰ ਵੀ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਦਾ ਅਸਤੀਫ਼ਾ ਰਾਜ ਸਭਾ ਚੇਅਰਮੈਨ ਐਮ. ਵੈਂਕਈਆ ਨਾਇਡੂ ਨੇ ਸਵੀਕਾਰ ਲਿਆ ਹੈ। ...

ਪੂਰੀ ਖ਼ਬਰ »

ਬਾਗ਼ੀ ਵਿਧਾਇਕਾਂ ਦੀ ਪਟੀਸ਼ਨ 'ਤੇ ਸੁਣਵਾਈ ਅੱਜ

ਨਵੀਂ ਦਿੱਲੀ, 15 ਜੁਲਾਈ (ਏਜੰਸੀ)-ਸੁਪਰੀਮ ਕੋਰਟ ਮੰਗਲਵਾਰ 16 ਜੁਲਾਈ ਨੂੰ ਕਰਨਾਟਕ ਦੇ 5 ਵਿਧਾਇਕਾਂ ਸਮੇਤ 10 ਵਿਧਾਇਕਾਂ ਦੀ ਉਸ ਪਟੀਸ਼ਨ 'ਤੇ ਸੁਣਵਾਈ ਕਰਨ ਲਈ ਰਾਜ਼ੀ ਹੋ ਗਈ ਹੈ, ਜਿਸ 'ਚ ਉਨ੍ਹਾਂ ਅਪੀਲ ਕੀਤੀ ਸੀ ਕਿ ਕਰਨਾਟਕ ਵਿਧਾਨ ਸਭਾ ਦੇ ਸਪੀਕਰ ਨੂੰ ਉਨ੍ਹਾਂ ਦਾ ਅਸਤੀਫਾ ...

ਪੂਰੀ ਖ਼ਬਰ »

ਜਸਟਿਸ ਸੀਕਰੀ ਸਿੰਗਾਪੁਰ ਅੰਤਰਰਾਸ਼ਟਰੀ ਵਪਾਰਕ ਅਦਾਲਤ ਦੇ ਜੱਜ ਨਿਯੁਕਤ

ਨਵੀਂ ਦਿੱਲੀ, 15 ਜੁਲਾਈ (ਏਜੰਸੀ)-ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਏ.ਕੇ. ਸੀਕਰੀ ਨੂੰ ਸਿੰਗਾਪੁਰ ਅੰਤਰਰਾਸ਼ਟਰੀ ਵਪਾਰਕ ਅਦਾਲਤ (ਐਸ. ਆਈ. ਸੀ. ਸੀ.) ਦਾ ਜੱਜ ਨਿਯੁਕਤ ਕੀਤਾ ਗਿਆ ਹੈ। ਸਿੰਗਾਪੁਰ ਦੇ ਪ੍ਰਧਾਨ ਮੰਤਰੀ ਦੇ ਦਫ਼ਤਰ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX