ਤਾਜਾ ਖ਼ਬਰਾਂ


ਪੰਜਾਬ 'ਚ 10 ਸਤੰਬਰ ਤੱਕ ਭਾਰੀ ਮੀਂਹ ਦੀ ਨਹੀਂ ਕੋਈ ਸੰਭਾਵਨਾ
. . .  5 minutes ago
ਚੰਡੀਗੜ੍ਹ, 21 ਅਗਸਤ (ਵਿਕਰਮਜੀਤ ਸਿੰਘ ਮਾਨ)- ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੌਸਮ ਵਿਭਾਗ ਅਤੇ ਬੀ. ਬੀ. ਐੱਮ. ਬੀ ਦੇ ਅਧਿਕਾਰੀਆਂ ਨੇ ਸਾਂਝੇ ਤੌਰ 'ਤੇ ਕਿਹਾ ਕਿ 10 ਸਤੰਬਰ ਤੱਕ ਪੰਜਾਬ 'ਚ ਭਾਰੀ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ।...
ਅਬੋਹਰ ਦੀ ਅਨਾਜ ਮੰਡੀ 'ਚ ਚਿੱਟੇ ਸੋਨੇ ਦੀ ਖ਼ਰੀਦ ਸ਼ੁਰੂ
. . .  26 minutes ago
ਅਬੋਹਰ, 21 ਅਗਸਤ (ਕੁਲਦੀਪ ਸਿੰਘ ਸੰਧੂ)- ਉੱਤਰੀ ਭਾਰਤ ਦੀਆਂ ਪ੍ਰਮੁੱਖ ਕਾਟਨ ਮੰਡੀਆਂ 'ਚੋਂ ਇੱਕ ਅਬੋਹਰ ਵਿਖੇ ਨਰਮੇ ਦੀ ਖ਼ਰੀਦ ਸ਼ੁਰੂ ਹੋ ਗਈ ਹੈ। ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਚੌਧਰੀ ਸੰਦੀਪ ਕੁਮਾਰ ਜਾਖੜ ਨੇ ਅੱਜ ਸਥਾਨਕ ਅਨਾਜ ਮੰਡੀ 'ਚ ਨਰਮੇ...
ਅਗਲੇ ਦਿਨਾਂ ਦੌਰਾਨ ਵੀ ਬੰਦ ਰਹਿਣਗੇ ਸ਼ਾਹਕੋਟ ਦੇ ਸਕੂਲ
. . .  36 minutes ago
ਸ਼ਾਹਕੋਟ, 21 ਅਗਸਤ (ਸੁਖਦੀਪ ਸਿੰਘ)- ਸਤਲੁਜ ਦਰਿਆ 'ਚ ਬਣੀ ਹੜ੍ਹਾਂ ਦੀ ਗੰਭੀਰ ਸਥਿਤੀ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਸਬ-ਡਿਵੀਜ਼ਨ ਸ਼ਾਹਕੋਟ ਦੇ ਸਕੂਲ ਅਗਲੇ ਦਿਨਾਂ ਦੌਰਾਨ ਵੀ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ। ਐੱਸ. ਡੀ. ਐੱਮ. ਸ਼ਾਹਕੋਟ ਡਾ. ਚਾਰੂਮਿਤਾ ਨੇ...
ਕਾਂਗੜ ਵਲੋਂ ਕੀਤਾ ਜਾਵੇਗਾ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
. . .  48 minutes ago
ਸੁਲਤਾਨਪੁਰ ਲੋਧੀ, 21 ਅਗਸਤ (ਜਗਮੋਹਨ ਸਿੰਘ ਥਿੰਦ,ਨਰੇਸ਼, ਹੈਪੀ)- ਪੰਜਾਬ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਬਲਾਕ ਸੁਲਤਾਨਪੁਰ ਲੋਧੀ ਦੇ ਹੜ੍ਹ ਤੋਂ ਪ੍ਰਭਾਵਿਤ ਪਿੰਡਾਂ ਦਾ ਕੁਝ ਦੇਰ ਬਾਅਦ ਦੌਰਾ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ...
ਸੁਲਤਾਨਪੁਰ ਲੋਧੀ : ਪਿੰਡ ਭਰੋਆਣਾ ਨੇੜੇ ਧੁੱਸੀ ਬੰਨ੍ਹ 'ਚ ਪਿਆ ਪਾੜ
. . .  57 minutes ago
ਸੁਲਤਾਨਪੁਰ ਲੋਧੀ, 21 ਅਗਸਤ (ਜਗਮੋਹਨ ਸਿੰਘ ਥਿੰਦ, ਨਰੇਸ਼, ਹੈਪੀ)- ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਭਰੋਆਣਾ ਨੇੜੇ ਧੁੱਸੀ ਬੰਨ੍ਹ 'ਚ ਅੱਜ ਤਿੰਨ ਥਾਵਾਂ 'ਤੇ ਪਾੜ ਪੈ ਗਿਆ। ਇਸ ਕਾਰਨ ਇੱਥੇ ਸੈਂਕੜੇ ਏਕੜ ਝੋਨੇ ਦੀ ਫ਼ਸਲ ਪਾਣੀ 'ਚ ਡੁੱਬ ਗਈ। ਪ੍ਰਸ਼ਾਸਨ...
ਉਤਰਾਖੰਡ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਸਮਗਰੀ ਲਿਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ
. . .  33 minutes ago
ਦੇਹਰਾਦੂਨ, 21 ਅਗਸਤ- ਉਤਰਾਖੰਡ ਦੇ ਉਤਰਕਾਸ਼ੀ ਜ਼ਿਲ੍ਹੇ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਸਮਗਰੀ ਲਿਜਾ ਰਿਹਾ ਇੱਕ ਹੈਲੀਕਾਪਟਰ ਅੱਜ ਹਾਦਸਾਗ੍ਰਸਤ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਹੈਲੀਕਾਪਟਰ ਮੋਰੀ ਤੋਂ ਮੋਲਦੀ ਇਲਾਕੇ ਵੱਲ...
ਫੌਜ ਨੇ ਹੈਲੀਕਾਪਟਰਾਂ ਦੀ ਮਦਦ ਨਾਲ ਸ਼ਾਹਕੋਟ ਦੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਪਹੁੰਚਾਇਆ ਰਸਦ-ਪਾਣੀ
. . .  about 1 hour ago
ਜਲੰਧਰ, 21 ਅਗਸਤ (ਚੰਦੀਪ)- ਸ਼ਾਹਕੋਟ ਸਬ ਡਿਵੀਜ਼ਨ ਦੇ ਹੜ੍ਹ ਪ੍ਰਭਾਵਿਤ 18 ਪਿੰਡਾਂ 'ਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਭਾਰਤੀ ਹਵਾਈ ਫੌਜ ਦੀ ਮਦਦ ਨਾਲ ਹੈਲੀਕਾਪਟਰਾਂ ਰਾਹੀਂ 36000 ਪਰੌਂਠੇ ਤੇ ਪਾਣੀ ਦੀਆਂ ਬੋਤਲਾਂ ਅਤੇ ਸੁੱਕੇ ਰਾਸ਼ਣ...
ਲੋਹੀਆਂ ਖ਼ਾਸ : ਹੜ੍ਹ ਪੀੜਤਾਂ ਦੇ ਬਚਾਅ ਕਾਰਜਾਂ 'ਚ ਤੇਜ਼ੀ
. . .  about 1 hour ago
ਲੋਹੀਆਂ ਖ਼ਾਸ, 21 ਅਗਸਤ (ਬਲਵਿੰਦਰ ਸਿੰਘ ਵਿੱਕੀ)- ਸਤਲੁਜ ਦਰਿਆ ਦੀ ਮਾਰ ਹੇਠ ਆਏ ਸਬ ਤਹਿਸੀਲ ਲੋਹੀਆਂ ਦੇ ਵੱਖ-ਵੱਖ ਪਿੰਡਾਂ ਅੰਦਰ ਪਾਣੀ ਦਾ ਪੱਧਰ ਭਾਵੇਂ ਪਹਿਲਾਂ ਨਾਲੋਂ ਕੁਝ ਘੱਟ ਹੋ ਰਿਹਾ ਹੈ ਪਰ ਅਜੇ ਵੀ ਦਰਿਆ ਦਾ ਪਾਣੀ ਬੰਨ੍ਹ ਟੁੱਟਣ ਕਾਰਨ ਯੂਸਫ਼ਪੁਰ...
ਈ. ਡੀ. ਨੇ ਚਿਦੰਬਰਮ ਵਿਰੁੱਧ ਜਾਰੀ ਕੀਤਾ ਲੁੱਕਆਊਟ ਨੋਟਿਸ
. . .  about 1 hour ago
ਨਵੀਂ ਦਿੱਲੀ, 21 ਅਗਸਤ- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਵਿਰੁੱਧ ਲੁੱਕਆਊਟ ਨੋਟਿਸ ਜਾਰੀ...
ਯੋਗੀ ਮੰਤਰੀ ਮੰਡਲ ਦਾ ਪਹਿਲਾ ਵਿਸਥਾਰ, 23 ਮੰਤਰੀਆਂ ਨੇ ਚੁੱਕੀ ਸਹੁੰ
. . .  about 2 hours ago
ਲਖਨਊ, 21 ਅਗਸਤ- ਉੱਤਰ ਪ੍ਰਦੇਸ਼ ਸਰਕਾਰ 'ਚ 23 ਵਿਧਾਇਕਾਂ ਨੇ ਮੰਤਰੀ ਦੇ ਰੂਪ 'ਚ ਸਹੁੰ ਚੁੱਕੀ ਹੈ। ਸਾਲ 2017 'ਚ ਯੋਗੀ ਆਦਿਤਿਆਨਾਥ ਸਰਕਾਰ ਦੇ ਗਠਨ ਤੋਂ ਬਾਅਦ ਪਹਿਲੇ ਕੈਬਨਿਟ ਵਿਸਥਾਰ 'ਚ ਛੇ ਵਿਧਾਇਕਾਂ ਨੂੰ ਕੈਬਨਿਟ ਮੰਤਰੀ ਦੇ ਰੂਪ 'ਚ ਸਹੁੰ...
ਜਬਰ ਜਨਾਹ ਦਾ ਸ਼ਿਕਾਰ ਹੋਈ 65 ਸਾਲਾ ਮੰਦਬੁੱਧੀ ਔਰਤ ਦੀ ਮੌਤ
. . .  about 2 hours ago
ਤਲਵੰਡੀ ਸਾਬੋ, 21 ਅਗਸਤ (ਰਣਜੀਤ ਸਿੰਘ ਰਾਜੂ)- ਬੀਤੇ ਦਿਨ ਪਿੰਡ ਨੰਗਲਾ 'ਚ ਇੱਕ ਨੌਜਵਾਨ ਵਲੋਂ ਜਬਰ ਜਨਾਹ ਦਾ ਸ਼ਿਕਾਰ ਹੋਈ 65 ਸਾਲਾ ਮੰਦਬੁੱਧੀ ਔਰਤ, ਜਿਹੜੀ ਕਿ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਜੇਰੇ ਇਲਾਜ ਸੀ, ਦੀ ਅੱਜ ਮੌਤ ਹੋ ਗਈ...
ਚੀਫ਼ ਜਸਟਿਸ ਰੰਜਨ ਗੋਗੋਈ ਕਰਨਗੇ ਚਿਦੰਬਰਮ ਮਾਮਲੇ ਦੀ ਸੁਣਵਾਈ
. . .  about 2 hours ago
ਨਵੀਂ ਦਿੱਲੀ, 21 ਅਗਸਤ- ਆਈ. ਐੱਨ. ਐਕਸ ਮੀਡੀਆ ਮਾਮਲੇ 'ਚ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਸੁਪਰੀਮ ਕੋਰਟ 'ਚ ਸਪੈਸ਼ਲ ਲੀਵ ਪਟੀਸ਼ਨ (ਐੱਸ. ਪੀ. ਐੱਲ.) ਦਾਇਰ ਕੀਤੀ ਹੈ। ਇਸ ਪਟੀਸ਼ਨ 'ਚ ਦਿੱਲੀ ਹਾਈਕੋਰਟ ਵਲੋਂ ਲੰਘੇ ਦਿਨ...
ਪੁਲਿਸ ਕਰਮਚਾਰੀ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
. . .  about 2 hours ago
ਅਜਨਾਲਾ, 21 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਅੱਜ ਸਵੇਰੇ ਬੱਸ ਸਟੈਂਡ ਅਜਨਾਲਾ ਵਿਖੇ ਇੱਕ ਪੁਲਿਸ ਹੌਲਦਾਰ ਵਲੋਂ ਸਰਕਾਰੀ ਹਥਿਆਰ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਗਈ। ਉਕਤ ਹੌਲਦਾਰ ਦੀ ਪਹਿਚਾਣ ਹਰਜੀਤ ਸਿੰਘ ਦੇ ਰੂਪ 'ਚ ਹੋਈ ਹੈ। ਉਸ ਨੂੰ...
ਬਾਰਾਮੂਲਾ 'ਚ ਸੁਰੱਖਿਆ ਬਲਾਂ ਨੇ ਢੇਰ ਕੀਤਾ ਇੱਕ ਅੱਤਵਾਦੀ, ਮੁਠਭੇੜ 'ਚ ਇੱਕ ਐੱਸ. ਪੀ. ਓ. ਵੀ ਸ਼ਹੀਦ
. . .  about 3 hours ago
ਸ੍ਰੀਨਗਰ, 21 ਅਗਸਤ- ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਈ ਮੁਠਭੇੜ 'ਚ ਇੱਕ ਅੱਤਵਾਦੀ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਮੁਠਭੇੜ 'ਚ ਜੰਮੂ-ਕਸ਼ਮੀਰ ਪੁਲਿਸ ਦੇ ਐੱਸ. ਪੀ. ਓ. (ਸਪੈਸ਼ਲ ਪੁਲਿਸ ਅਫ਼ਸਰ) ਦੇ ਸ਼ਹੀਦ...
ਹੜ੍ਹ ਪੀੜਤਾਂ ਲਈ ਹਵਾਈ ਸੈਨਾ ਦੇ 3 ਹੈਲੀਕਾਪਟਰਾਂ ਦੀਆਂ ਸੇਵਾਵਾਂ ਆਰੰਭ
. . .  about 3 hours ago
ਸ਼ਾਹਕੋਟ, 21 ਅਗਸਤ (ਸੁਖਦੀਪ ਸਿੰਘ) - ਸ਼ਾਹਕੋਟ ਤਹਿਸੀਲ ਦੇ ਲੋਹੀਆਂ ਖੇਤਰ ਵਿਚ ਸਤਲੁਜ ਦਰਿਆ ਦਾ ਪੱਧਰ ਵਧਣ ਨਾਲ ਆਏ ਹੜ੍ਹ ਕਾਰਨ ਹੜ੍ਹ ਦੇ ਪਾਣੀ ਦੀ ਮਾਰ ਝੱਲ ਰਹੇ ਲੋਕਾਂ ਨੂੰ ਰਾਹਤ ਪਹੁੰਚਾਉਣ ਤੇ ਉਨ੍ਹਾਂ ਤੱਕ ਖਾਣਾ ਤੇ ਪਾਣੀ ਪਹੁੰਚਾਉਣ ਲਈ ਭਾਰਤੀ ਹਵਾਈ ਸੈਨਾ ਦੇ 3 ਹੈਲੀਕਾਪਟਰਾਂ ਦੀਆਂ...
ਕੌਮੀ ਮਾਰਗ 'ਤੇ ਉਲਟੀ ਸਾਈਡ ਤੋਂ ਆ ਰਹੇ ਟਰੈਕਟਰ ਦੀ ਕਾਰ ਨਾਲ ਹੋਈ ਸਿੱਧੀ ਟੱਕਰ, ਇਕ ਮੌਤ
. . .  about 4 hours ago
ਪਿਸਤੌਲ ਦਿਖਾ ਕੇ ਠੇਕੇ ਤੋਂ ਨਕਦੀ ਲੁੱਟੀ
. . .  about 5 hours ago
ਅੰਮ੍ਰਿਤਸਰ ਖ਼ਾਲਸਾ ਕਾਲਜ ਸਾਹਮਣੇ ਨੌਜਵਾਨ ਤੇ ਲੜਕੀ ਦੀਆਂ ਸਿਰ ਕੱਟੀਆਂ ਲਾਸ਼ਾਂ ਮਿਲੀਆਂ
. . .  about 4 hours ago
ਅੱਜ ਦਾ ਵਿਚਾਰ
. . .  about 5 hours ago
ਕੈਬਨਿਟ ਮੰਤਰੀ ਆਸ਼ੂ ਨੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਕੈਫੇ ਖੋਲ੍ਹ ਨੌਜਵਾਨਾਂ ਨੂੰ ਕੀਤਾ ਸਮਰਪਿਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 1 ਸਾਉਣ ਸੰਮਤ 551
ਵਿਚਾਰ ਪ੍ਰਵਾਹ: ਉਹ ਦੇਸ਼ ਸਚਮੁੱਚ ਸਵਰਗ ਹੁੰਦੇ ਹਨ, ਜਿਥੇ ਆਪਸੀ ਸਬੰਧਾਂ ਜਾਂ ਰਿਸ਼ਤਿਆਂ ਦੀ ਇੱਜ਼ਤ ਕੀਤੀ ਜਾਂਦੀ ਹੈ। -ਮਹਾਤਮਾ ਗਾਂਧੀ

ਪਹਿਲਾ ਸਫ਼ਾ

ਹੰਗਾਮੇ ਤੇ ਤਿੱਖੀ ਬਹਿਸ ਦੌਰਾਨ ਐਨ.ਆਈ.ਏ. ਸੋਧ ਬਿੱਲ ਪਾਸ

* ਮੋਦੀ ਸਰਕਾਰ ਕਾਨੂੰਨ ਦਾ ਗ਼ਲਤ ਇਸਤੇਮਾਲ ਨਹੀਂ ਕਰੇਗੀ-ਅਮਿਤ ਸ਼ਾਹ * ਸਮਰਥਨ 'ਚ 278 ਤੇ ਵਿਰੋਧ 'ਚ ਸਿਰਫ਼ 6 ਵੋਟਾਂ ਪਈਆਂ

ਉਪਮਾ ਡਾਗਾ ਪਾਰਥ ਨਵੀਂ ਦਿੱਲੀ, 15 ਜੁਲਾਈ -ਅੱਤਵਾਦ ਵਿਰੋਧੀ ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਦੀਆਂ ਤਾਕਤਾਂ 'ਚ ਵਾਧਾ ਕਰਦਿਆਂ ਜਿਸ 'ਚ ਏਜੰਸੀ ਵਿਦੇਸ਼ਾਂ 'ਚ ਵਸੇ ਭਾਰਤੀਆਂ 'ਤੇ ਹੋਏ ਅੱਤਵਾਦੀ ਹਮਲੇ ਦੀ ਵੀ ਪੜਤਾਲ ਕਰ ਸਕਦੀ ਹੈ, ਐੱਨ.ਆਈ.ਏ. ਤਰਮੀਮੀ ਬਿੱਲ 2019 ਨੂੰ ਲੋਕ ...

ਪੂਰੀ ਖ਼ਬਰ »

ਸੋਲਨ ਇਮਾਰਤ ਹਾਦਸੇ 'ਚ 13 ਸੈਨਿਕਾਂ ਸਮੇਤ 14 ਮੌਤਾਂ

* ਮੁੱਖ ਮੰਤਰੀ ਵਲੋਂ ਜਾਂਚ ਦੇ ਆਦੇਸ਼ * ਮਾਲਕ 'ਤੇ ਮਾਮਲਾ ਦਰਜ

ਸੋਲਨ/ਕਸੌਲੀ, 15 ਜੁਲਾਈ (ਮਨੀਸ਼, ਵਿਸ਼ਾਲ)-ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ 'ਚ ਬੀਤੇ ਦਿਨ ਡਿੱਗੀ ਚਾਰ ਮੰਜ਼ਿਲਾ ਇਮਾਰਤ ਦੇ ਮਲਬੇ 'ਚੋੋਂ 6 ਹੋਰਾਂ ਲਾਸ਼ਾਂ ਕੱਢੀਆਂ ਗਈਆਂ ਹਨ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 14 ਹੋ ਗਈ ਹੈ। ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਮਲਬੇ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਸਮਾਗਮ 'ਚ ਸ਼ਾਮਿਲ ਹੋਣਗੇ ਮੋਦੀ-ਕੈਪਟਨ

ਕਿਹਾ, ਸਿੱਧੂ ਕੰਮ ਨਹੀਂ ਕਰਨਾ ਚਾਹੁੰਦੇ ਤਾਂ ਮੈਂ ਕੀ ਕਰ ਸਕਦਾ ਹਾਂ

ਨਵੀਂ ਦਿੱਲੀ,15 ਜੁਲਾਈ (ਜਗਤਾਰ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸ਼ਿਸ਼ਟਾਚਾਰੀ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਦੇ ਦੂਜੇ ਕਾਰਜਕਾਲ ਤੋਂ ਬਾਅਦ ਪਹਿਲੀ ਵਾਰ ਕੀਤੀ ਗਈ ਇਸ ਮੁਲਾਕਾਤ ਦੌਰਾਨ ...

ਪੂਰੀ ਖ਼ਬਰ »

ਆਸਾਰਾਮ ਦੀ ਜ਼ਮਾਨਤ ਅਰਜ਼ੀ ਸੁਪਰੀਮ ਕੋਰਟ ਵਲੋਂ ਖਾਰਜ

ਨਵੀਂ ਦਿੱਲੀ, 15 ਜੁਲਾਈ (ਜਗਤਾਰ ਸਿੰਘ)- ਜਬਰ ਜਨਾਹ ਦੇ ਦੋਸ਼ 'ਚ ਸਜ਼ਾ ਕੱਟ ਰਹੇ ਆਸਾਰਾਮ ਨੂੰ ਸੁਪਰੀਮ ਕੋਰਟ ਤੋਂ ਇਕ ਵਾਰ ਫਿਰ ਝਟਕਾ ਲੱਗਾ ਹੈ। ਸੁਪਰੀਮ ਕੋਰਟ ਨੇ ਆਸਾਰਾਮ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। ਗੁਜਰਾਤ ਦੇ ਸੂਰਤ ਜਬਰ ਜਨਾਹ ਮਾਮਲੇ 'ਚ ਆਸਾਰਾਮ ਨੇ ...

ਪੂਰੀ ਖ਼ਬਰ »

ਚੰਦਰਯਾਨ-2 ਦਾਗਣ ਲਈ ਨਵੀਂ ਤਰੀਕ ਦਾ ਐਲਾਨ ਜਲਦ

ਸਮੇਂ ਸਿਰ ਤਕਨੀਕੀ ਖ਼ਾਮੀ ਦਾ ਪਤਾ ਲਾਉਣ ਲਈ ਇਸਰੋ ਦੀ ਸ਼ਲਾਘਾ

ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 15 ਜੁਲਾਈ (ਏਜੰਸੀ)- ਭਾਰਤ ਦੇ ਅਤਿ-ਮਹੱਤਵਪੂਰਨ ਚੰਦਰਮਾ ਮਿਸ਼ਨ ਚੰਦਰਯਾਨ-2 ਰਾਕੇਟ 'ਬਾਹੂਬਲੀ' 'ਚ ਤਕਨੀਕੀ ਖਰਾਬੀ ਆਉਣ ਕਾਰਨ ਇਸ ਨੂੰ ਸੋਮਵਾਰ ਨੂੰ ਪ੍ਰੀਖਣ ਤੋਂ ਲਗਭਗ ਇਕ ਘੰਟਾ ਪਹਿਲਾਂ ਨਹੀਂ ਦਾਗਿਆ ਜਾ ਸਕਿਆ। ਮਿਸ਼ਨ ਨਿਯੰਤਰਣ ...

ਪੂਰੀ ਖ਼ਬਰ »

ਰਾਜਪੁਰਾ ਨੇੜੇ ਸੜਕ ਹਾਦਸੇ 'ਚ ਔਰਤ ਸਮੇਤ 3 ਮੌਤਾਂ

ਗਾਰੇ ਵਿਚ ਫਸੀ ਕਾਰ ਵਿਚ ਪਿੱਛਿਓਂ ਕਾਰ ਨੇ ਮਾਰੀ ਟੱਕਰ

ਰਾਜਪੁਰਾ, 15 ਜੁਲਾਈ (ਜੀ.ਪੀ. ਸਿੰਘ)-ਲੰਘੀ ਰਾਤ ਰਾਜਪੁਰਾ-ਅੰਬਾਲਾ ਕੌਮੀ ਸ਼ਾਹ ਮਾਰਗ ਨੰਬਰ 1 'ਤੇ ਐਸ.ਵਾਈ.ਐਲ. ਨਹਿਰ ਨੇੜੇ ਵਾਪਰੇ ਇਕ ਭਿਆਨਕ ਸੜਕ ਹਾਦਸੇ 'ਚ ਇਕ ਔਰਤ ਸਮੇਤ 3 ਦੀ ਮੌਤ ਹੋ ਗਈ। ਥਾਣਾ ਸ਼ੰਭੂ ਦੇ ਥਾਣੇਦਾਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ 10 ਵਜੇ ...

ਪੂਰੀ ਖ਼ਬਰ »

ਕਲਰਾਜ ਮਿਸ਼ਰਾ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਬਣੇ, ਅਚਾਰੀਆ ਦੇਵਵਰਤ ਗੁਜਰਾਤ ਤਬਦੀਲ

ਨਵੀਂ ਦਿੱਲੀ, 15 ਜੁਲਾਈ (ਜਗਤਾਰ ਸਿੰਘ)-ਕੇਂਦਰ ਸਰਕਾਰ ਨੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਕਲਰਾਜ ਮਿਸ਼ਰਾ ਨੂੰ ਹਿਮਾਚਲ ਪ੍ਰਦੇਸ਼ ਦਾ ਰਾਜਪਾਲ ਨਿਯੁਕਤ ਕੀਤਾ ਹੈ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਦੇ ਮੌਜੂਦਾ ਰਾਜਪਾਲ ਆਚਾਰਿਆ ਦੇਵਵਰਤ ਨੂੰ ਗੁਜਰਾਤ ਦਾ ...

ਪੂਰੀ ਖ਼ਬਰ »

ਹਾਫ਼ਿਜ਼ ਸਈਦ ਨੂੰ ਮਿਲੀ ਗ੍ਰਿਫ਼ਤਾਰੀ ਤੋਂ ਛੋਟ

ਅੰਮ੍ਰਿਤਸਰ, 15 ਜੁਲਾਈ (ਸੁਰਿੰਦਰ ਕੋਛੜ)-ਲਾਹੌਰ ਦੀ ਅੱਤਵਾਦ ਵਿਰੋਧੀ ਅਦਾਲਤ (ਏ. ਟੀ. ਸੀ.) ਨੇ ਅੱਤਵਾਦੀ ਜਥੇਬੰਦੀ ਜਮਾਤ-ਉਦ- ਦਾਵਾ ਦੇ ਮੁਖੀ ਤੇ ਮੁੰਬਈ ਹਮਲੇ ਦੇ ਸਾਜਿਸ਼ਘਾੜੇ ਹਾਫ਼ਿਜ਼ ਸਈਦ ਅਤੇ ਤਿੰਨ ਹੋਰਾਂ ਹਾਫ਼ਿਜ਼ ਮਸੂਦ, ਅਮੀਰ ਹਮਜ਼ਾ ਤੇ ਮਲਿਕ ਜ਼ਫ਼ਰ ਨੂੰ ਮਦਰੱਸੇ ਲਈ ...

ਪੂਰੀ ਖ਼ਬਰ »

ਕਰਨਾਟਕ ਸਰਕਾਰ 18 ਨੂੰ ਸਾਬਿਤ ਕਰੇਗੀ ਬਹੁਮਤ

ਬੈਂਗਲੂਰੂ, 15 ਜੁਲਾਈ (ਏਜੰਸੀ)-ਕਰਨਾਟਕ ਵਿਧਾਨ ਸਭਾ ਦੇ ਸਪੀਕਰ ਕੇ.ਆਰ. ਰਮੇਸ਼ ਕੁਮਾਰ ਨੇ ਕਿਹਾ ਕਿ ਸੂਬੇ ਦੀ ਕਾਂਗਰਸ-ਜਨਤਾ ਦਲ (ਐਸ.) ਗੱਠਜੋੜ ਸਰਕਾਰ ਨੂੰ ਵੀਰਵਾਰ 18 ਜੁਲਾਈ ਨੂੰ ਬਹੁਮਤ ਸਾਬਿਤ ਕਰਨਾ ਪਵੇਗਾ। ਇਸ ਸਬੰਧੀ ਸਪੀਕਰ ਕੇ.ਆਰ. ਰਮੇਸ਼ ਕੁਮਾਰ ਨੇ ਸੋਮਵਾਰ ਨੂੰ ...

ਪੂਰੀ ਖ਼ਬਰ »

ਪੰਜਾਬ ਮੰਤਰੀ ਮੰਡਲ ਦੀ ਮੀਟਿੰਗ 18 ਨੂੰ

ਚੰਡੀਗੜ੍ਹ, 15 ਜੁਲਾਈ (ਐਨ.ਐਸ. ਪਰਵਾਨਾ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਾਥੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਗੁੱਸੇ ਦੇ ਆਲਮ ਵਿਚ ਬਿਜਲੀ ਵਿਭਾਗ ਦਾ ਚਾਰਜ ਨਾ ਸੰਭਾਲਣ ਤੋਂ ਪਿੱਛੋਂ ਪੈਦਾ ਹੋਈ ਸਥਿਤੀ ਤੇ ਕੁਝ ਹੋਰ ਮਹੱਤਵਪੂਰਨ ...

ਪੂਰੀ ਖ਼ਬਰ »

ਐਸ.ਵਾਈ.ਐਲ. ਸੂਬੇ ਦੀ ਜੀਵਨ ਰੇਖਾ, ਪਾਣੀ ਲੈ ਕੇ ਰਹਾਂਗੇ-ਖੱਟਰ

ਚੰਡੀਗੜ੍ਹ, 15 ਜੁਲਾਈ (ਐਨ. ਐਸ. ਪਰਵਾਨਾ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਐਸ. ਵਾਈ. ਐਲ. ਸੂਬੇ ਦੀ ਜੀਵਨ ਰੇਖਾ ਹੈ ਅਤੇ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਦਾ ਹੱਕ ਲੈ ਕੇ ਰਹੇਗਾ। ਕੱਲ੍ਹ ਦੇਰ ਸ਼ਾਮ ਸੋਨੀਪਤ ਵਿਚ ਹੋਏ ਇਕ ਪ੍ਰੋਗਰਾਮ ਵਿਚ ਮੁੱਖ ...

ਪੂਰੀ ਖ਼ਬਰ »

ਬਾਬਰੀ ਮਸਜਿਦ ਮਾਮਲੇ 'ਚ ਸੁਣਵਾਈ ਪੂਰੀ ਹੋਣ ਤੱਕ ਜੱਜ ਨਾ ਬਦਲਿਆ ਜਾਵੇ-ਸੁਪਰੀਮ ਕੋਰਟ

ਨਵੀਂ ਦਿੱਲੀ, 15 ਜੁਲਾਈ (ਜਗਤਾਰ ਸਿੰਘ)- ਬਾਬਰੀ ਮਸਜਿਦ ਢਾਹੁਣ ਦੀ ਸਾਜਿਸ਼ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਪੁੱਛਿਆ ਹੈ ਕਿ ਸੀ.ਬੀ.ਆਈ. ਜੱਜ ਐਸ.ਕੇ. ਯਾਦਵ ਦੇ ਕਾਰਜਕਾਲ ਨੂੰ ਕਿਸ ਤਰ੍ਹਾਂ ਵਧਾਇਆ ਜਾ ਸਕਦਾ ਹੈ? ਯੂ.ਪੀ. ਸਰਕਾਰ ਨੂੰ ਸ਼ੁੱਕਰਵਾਰ ...

ਪੂਰੀ ਖ਼ਬਰ »

ਸ਼ਰਾਬ ਪੀ ਕੇ ਗੱਡੀ ਚਲਾਉਣ 'ਤੇ ਹੋਵੇਗਾ 10 ਹਜ਼ਾਰ ਜੁਰਮਾਨਾ

* ਸੜਕ ਹਾਦਸੇ 'ਚ ਮੌਤ ਹੋਣ 'ਤੇ 5 ਲੱਖ ਮੁਆਵਜ਼ੇ ਦੀ ਵਿਵਸਥਾ * ਮੋਟਰ ਵਾਹਨ ਤਰਮੀਮੀ ਬਿੱਲ ਪੇਸ਼

ਨਵੀਂ ਦਿੱਲੀ, 15 ਜੁਲਾਈ (ਉਪਮਾ ਡਾਗਾ ਪਾਰਥ)-ਆਪਣਾ ਵਿਧਾਨਕ ਏਜੰਡਾ ਉਲੀਕ ਰਹੀ ਕੇਂਦਰ ਸਰਕਾਰ ਨੇ ਅੱਜ ਲੋਕ ਸਭਾ 'ਚ ਦੋ ਅਹਿਮ ਬਿੱਲ ਪੇਸ਼ ਕੀਤੇ, ਜਿਸ 'ਚ ਸੜਕ ਸੁਰੱਖਿਆ ਦੇ ਕੇਸਾਂ ਨੂੰ ਸਖ਼ਤ ਕਰਦਿਆਂ ਮੋਟਰ ਵਾਹਨ (ਤਰਮੀਮੀ) ਬਿੱਲ ਅਤੇ ਸੈਰੋਗੈਸੀ (ਕਿਰਾਏ ਦੀ ਕੁੱਖ) ਦੀ ...

ਪੂਰੀ ਖ਼ਬਰ »

ਪਾਕਿ 'ਚ ਬੱਦਲ ਫਟਣ ਨਾਲ 23 ਲੋਕਾਂ ਦੀ ਮੌਤ, ਕਈ ਲਾਪਤਾ

ਅੰਮ੍ਰਿਤਸਰ, 15 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਮਕਬੂਜ਼ਾ ਕਸ਼ਮੀਰ 'ਚ ਨੀਲਮ ਘਾਟੀ 'ਚ ਬੱਦਲ ਫਟਣ ਨਾਲ ਘੱਟੋ-ਘੱਟ 23 ਲੋਕਾਂ ਦੀ ਮੌਤ ਹੋ ਗਈ, ਜਦਕਿ ਵੱਡੀ ਗਿਣਤੀ 'ਚ ਲੋਕ ਇਸ ਘਟਨਾ ਦੇ ਬਾਅਦ ਲਾਪਤਾ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸੈਲਾਨੀ ਸਥਲ ਨੀਲਮ ਘਾਟੀ ...

ਪੂਰੀ ਖ਼ਬਰ »

ਰਾਮਗੜ੍ਹ ਸੈਕਟਰ 'ਚ ਪਾਕਿ ਘੁਸਪੈਠੀਆ ਹਲਾਕ

ਸ੍ਰੀਨਗਰ, 15 ਜੁਲਾਈ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਦੀ ਅੰਤਰਰਾਸ਼ਟਰੀ ਸਰਹੱਦ 'ਤੇ ਬੀ.ਐਸ.ਐਫ ਨੇ ਤੜਕੇ ਘੁਸਪੈਠ ਦੀ ਕੋਸ਼ਿਸ਼ ਕਰਨ ਵਾਲੇ ਇਕ ਪਾਕਿ ਘੁਸਪੈਠੀਏ ਨੂੰ ਹਲਾਕ ਕਰ ਦਿੱਤਾ। ਸੂਤਰਾਂ ਅਨੁਸਾਰ ਬੀ.ਐਸ.ਐਫ ਦੀ 62 ਬਟਾਲੀਅਨ ਦੇ ਚੌਕਸ ਜਵਾਨਾਂ ਨੇ ...

ਪੂਰੀ ਖ਼ਬਰ »

ਇਲਾਹਾਬਾਦ ਹਾਈਕੋਰਟ 'ਚ ਭਾਜਪਾ ਵਿਧਾਇਕ ਦੀ ਬੇਟੀ ਸਾਕਸ਼ੀ ਦੇ ਪਤੀ 'ਤੇ ਹਮਲਾ

ਅਦਾਲਤ ਦੇ ਬਾਹਰੋਂ ਇਕ ਹੋਰ ਜੋੜਾ ਅਗਵਾ

ਪ੍ਰਯਾਗਰਾਜ (ਇਲਾਹਾਬਾਦ), 15 ਜੁਲਾਈ (ਏਜੰਸੀ)-ਉੱਤਰ ਪ੍ਰਦੇਸ਼ 'ਚ ਸੱਤਾਧਾਰੀ ਭਾਜਪਾ ਦੇ ਬਰੇਲੀ ਤੋਂ ਵਿਧਾਇਕ ਰਾਜੇਸ਼ ਮਿਸ਼ਰਾ ਦੀ ਬੇਟੀ ਸਾਕਸ਼ੀ ਮਿਸ਼ਰਾ ਜਿਸ ਨੇ ਆਪਣੇ ਘਰ ਵਾਲਿਆਂ ਦੀ ਮਰਜ਼ੀ ਖ਼ਿਲਾਫ਼ ਇਕ ਦਲਿਤ ਲੜਕੇ ਨਾਲ ਵਿਆਹ ਕਰਵਾ ਲਿਆ ਹੈ, ਉਸ ਦੇ ਪਤੀ ਅਜਿਤੇਸ਼ ਕੁਮਾਰ ...

ਪੂਰੀ ਖ਼ਬਰ »

ਬਿਹਾਰ ਤੇ ਉੱਤਰ ਪੂਰਬੀ ਭਾਰਤ 'ਚ ਹੜ੍ਹਾਂ ਕਾਰਨ 70 ਲੱਖ ਲੋਕ ਪ੍ਰਭਾਵਿਤ

* ਮੌਤਾਂ ਦੀ ਗਿਣਤੀ 44 ਤੱਕ ਪੁੱਜੀ * ਮੋਦੀ ਨੇ ਆਸਾਮ ਦੇ ਮੁੱਖ ਮੰਤਰੀ ਨਾਲ ਫ਼ੋਨ 'ਤੇ ਗੱਲ ਕਰ ਕੇ ਲਿਆ ਸਥਿਤੀ ਦਾ ਜਾਇਜ਼ਾ

ਨਵੀਂ ਦਿੱਲੀ, 15 ਜੁਲਾਈ (ਪੀ.ਟੀ.ਆਈ.)-ਬਿਹਾਰ ਅਤੇ ਦੇਸ਼ ਦੇ ਉੱਤਰ ਪੂਰਬੀ ਇਲਾਕਿਆਂ 'ਚ ਹੜ੍ਹਾਂ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਜਿੱਥੇ ਹੜ੍ਹਾਂ ਕਾਰਨ ਕਰੀਬ 70 ਲੱਖ ਲੋਕ ਪ੍ਰਭਾਵਿਤ ਹੋਏ ਹਨ ਉੱਥੇ ਮੌਤਾਂ ਦੀ ਗਿਣਤੀ ਦਾ ਅੰਕੜਾ 44 ਤੱਕ ਪੁੱਜ ਗਿਆ ਹੈ। ਆਸਾਮ ਦੇ 30 ਜ਼ਿਲ੍ਹੇ ...

ਪੂਰੀ ਖ਼ਬਰ »

ਸੁਪਰੀਮ ਕੋਰਟ 2 ਹਲਕਿਆਂ ਤੋਂ ਚੋਣ ਲੜਨ 'ਤੇ ਰੋਕ ਲਗਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਅਗਸਤ 'ਚ ਕਰੇਗੀ ਸੁਣਵਾਈ

ਨਵੀਂ ਦਿੱਲੀ, 15 ਜੁਲਾਈ (ਜਗਤਾਰ ਸਿੰਘ)-ਇਕੋ ਹੀ ਵਿਅਕਤੀ ਦੇ 2 ਹਲਕਿਆਂ ਤੋਂ ਚੋਣ ਲੜਨ 'ਤੇ ਰੋਕ ਲਗਾਉਣ ਦੀ ਮੰਗ ਵਾਲੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅਗਸਤ ਮਹੀਨੇ 'ਚ ਸੁਣਵਾਈ ਕੀਤੀ ਜਾਵੇਗੀ। ਹਾਲਾਂਕਿ ਕੇਂਦਰ ਸਰਕਾਰ ਨੇ ਇਸ ਪਟੀਸ਼ਨ ਦਾ ਵਿਰੋਧ ਕੀਤਾ ਪ੍ਰੰਤੂ ਅਦਾਲਤ ਇਸ ...

ਪੂਰੀ ਖ਼ਬਰ »

ਪੋਂਜੀ ਘੁਟਾਲਾ

ਵਿਸ਼ੇਸ਼ ਜਾਂਚ ਟੀਮ ਨੇ ਕਾਂਗਰਸੀ ਵਿਧਾਇਕ ਰੋਸ਼ਨ ਬੇਗ ਨੂੰ ਹਿਰਾਸਤ 'ਚ ਲਿਆ

ਬੇਂਗਲੁਰੂ, 15 ਜੁਲਾਈ (ਏਜੰਸੀ)-ਬਹੁ ਕਰੋੜੀ ਆਈ. ਐਮ. ਏ. ਪੋਂਜੀ ਘੁਟਾਲਾ ਮਾਮਲੇ 'ਚ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ.) ਨੇ ਕਾਂਗਰਸੀ ਵਿਧਾਇਕ ਰੋਸ਼ਨ ਬੇਗ ਨੂੰ ਹਿਰਾਸਤ 'ਚ ਲੈ ਲਿਆ। ਮੁੱਖ ਮੰਤਰੀ ਐਚ. ਡੀ. ਕੁਮਾਰਸਵਾਮੀ ਇਸ ਸਬੰਧੀ ਭਾਜਪਾ 'ਤੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ...

ਪੂਰੀ ਖ਼ਬਰ »

ਜ਼ਰਦਾਰੀ ਦੇ ਰਿਮਾਂਡ 'ਚ 14 ਦਿਨ ਦਾ ਵਾਧਾ

ਇਸਲਾਮਾਬਾਦ, 15 ਜੁਲਾਈ (ਏਜੰਸੀ)- ਪਾਕਿਸਤਾਨ ਦੀ ਇਕ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਨੇ ਪਾਰਕ ਲੇਨ ਭ੍ਰਿਸ਼ਟਾਚਾਰ ਮਾਮਲੇ 'ਚ ਸਾਬਕਾ ਰਾਸ਼ਟਰਪਤੀ ਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਸਹਾਇਕ ਚੇਅਰਮੈਨ ਆਸਿਫ ਅਲੀ ਜ਼ਰਦਾਰੀ ਦੇ ਰਿਮਾਂਡ 'ਚ 14 ਦਿਨ ਦਾ ਵਾਧਾ ਕੀਤਾ ਹੈ। ...

ਪੂਰੀ ਖ਼ਬਰ »

ਸਪਾ ਨੇਤਾ ਨੀਰਜ ਸ਼ੇਖਰ ਨੇ ਪਾਰਟੀ ਤੇ ਰਾਜ ਸਭਾ ਮੈਂਬਰੀ ਛੱਡੀ

ਨਵੀਂ ਦਿੱਲੀ, 15 ਜੁਲਾਈ (ਏਜੰਸੀ)- ਸਮਾਜਵਾਦੀ ਪਾਰਟੀ ਦੇ ਨੇਤਾ ਨੀਰਜ ਸ਼ੇਖਰ ਨੇ ਰਾਜ ਸਭਾ ਮੈੈਂਬਰ ਵਜੋਂ ਅਸਤੀਫਾ ਦੇ ਦਿੱਤਾ ਹੈ ਤੇ ਆਪਣੀ ਪਾਰਟੀ ਨੂੰ ਵੀ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਦਾ ਅਸਤੀਫ਼ਾ ਰਾਜ ਸਭਾ ਚੇਅਰਮੈਨ ਐਮ. ਵੈਂਕਈਆ ਨਾਇਡੂ ਨੇ ਸਵੀਕਾਰ ਲਿਆ ਹੈ। ...

ਪੂਰੀ ਖ਼ਬਰ »

ਬਾਗ਼ੀ ਵਿਧਾਇਕਾਂ ਦੀ ਪਟੀਸ਼ਨ 'ਤੇ ਸੁਣਵਾਈ ਅੱਜ

ਨਵੀਂ ਦਿੱਲੀ, 15 ਜੁਲਾਈ (ਏਜੰਸੀ)-ਸੁਪਰੀਮ ਕੋਰਟ ਮੰਗਲਵਾਰ 16 ਜੁਲਾਈ ਨੂੰ ਕਰਨਾਟਕ ਦੇ 5 ਵਿਧਾਇਕਾਂ ਸਮੇਤ 10 ਵਿਧਾਇਕਾਂ ਦੀ ਉਸ ਪਟੀਸ਼ਨ 'ਤੇ ਸੁਣਵਾਈ ਕਰਨ ਲਈ ਰਾਜ਼ੀ ਹੋ ਗਈ ਹੈ, ਜਿਸ 'ਚ ਉਨ੍ਹਾਂ ਅਪੀਲ ਕੀਤੀ ਸੀ ਕਿ ਕਰਨਾਟਕ ਵਿਧਾਨ ਸਭਾ ਦੇ ਸਪੀਕਰ ਨੂੰ ਉਨ੍ਹਾਂ ਦਾ ਅਸਤੀਫਾ ਸਵੀਕਾਰ ਕਰਨ ਦੇ ਨਿਰਦੇਸ਼ ਦਿੱਤੇ ਜਾਣ। ਚੀਫ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਬੈਂਚ ਨੇ ਬਾਗੀ ਵਿਧਾਇਕਾਂ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕੁਲ ਰੋਹਤਗੀ ਵਲੋਂ ਦਾਇਰ ਪਟੀਸ਼ਨ 'ਤੇ ਨੋਟਿਸ ਲੈਂਦਿਆਂ ਪਟੀਸ਼ਨ 'ਤੇ ਮੰਗਲਵਾਰ 16 ਜੁਲਾਈ ਨੂੰ ਸੁਣਵਾਈ ਕਰਨ ਲਈ ਕਿਹਾ ਹੈ।


ਖ਼ਬਰ ਸ਼ੇਅਰ ਕਰੋ

ਜਸਟਿਸ ਸੀਕਰੀ ਸਿੰਗਾਪੁਰ ਅੰਤਰਰਾਸ਼ਟਰੀ ਵਪਾਰਕ ਅਦਾਲਤ ਦੇ ਜੱਜ ਨਿਯੁਕਤ

ਨਵੀਂ ਦਿੱਲੀ, 15 ਜੁਲਾਈ (ਏਜੰਸੀ)-ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਏ.ਕੇ. ਸੀਕਰੀ ਨੂੰ ਸਿੰਗਾਪੁਰ ਅੰਤਰਰਾਸ਼ਟਰੀ ਵਪਾਰਕ ਅਦਾਲਤ (ਐਸ. ਆਈ. ਸੀ. ਸੀ.) ਦਾ ਜੱਜ ਨਿਯੁਕਤ ਕੀਤਾ ਗਿਆ ਹੈ। ਸਿੰਗਾਪੁਰ ਦੇ ਪ੍ਰਧਾਨ ਮੰਤਰੀ ਦੇ ਦਫ਼ਤਰ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX