ਤਾਜਾ ਖ਼ਬਰਾਂ


ਕੋਰੋਨਾ ਪੀੜਤ ਥਾਣੇਦਾਰ ਦੇ ਪੁੱਤਰ ਅਤੇ ਇੱਕ ਹੋਰ ਮਹਿਲਾ ਪੁਲਿਸ ਮੁਲਾਜ਼ਮ ਨੂੰ ਵੀ ਹੋਇਆ ਕੋਰੋਨਾ
. . .  11 minutes ago
ਸਿਧਵਾਂ ਬੇਟ, 15 ਜੁਲਾਈ (ਜਸਵੰਤ ਸਿੰਘ ਸਲੇਮਪੁਰੀ)- ਥਾਣਾ ਸਿਧਵਾਂ ਬੇਟ ਦੇ ਕੋਰੋਨਾ ਪਾਜ਼ੀਟਿਵ ਥਾਣੇਦਾਰ ਨਸੀਬ ਚੰਦ ਦੇ 8 ਸਾਲਾ ਪੁੱਤਰ ਦੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ ਆਈ ਹੈ। ਇਸੇ ਤਰ੍ਹਾਂ ਸਥਾਨਕ...
ਗੋਆ 'ਚ 10 ਅਗਸਤ ਤੱਕ ਰਾਤੀਂ 8 ਤੋਂ ਸਵੇਰੇ 6 ਵਜੇ ਤੱਕ ਲੱਗੇਗਾ ਜਨਤਾ ਕਰਫ਼ਿਊ
. . .  25 minutes ago
ਪਣਜੀ, 15 ਜੁਲਾਈ- ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਦੱਸਿਆ ਕਿ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸੂਬੇ 'ਚ 10 ਅਗਸਤ ਤੱਕ ਰਾਤੀਂ 8 ਵਜੇ ਤੋਂ ਸਵੇਰੇ 6 ਵਜੇ ਤੱਕ ਜਨਤਾ ਕਰਫ਼ਿਊ...
ਪ੍ਰਵਾਸੀ ਮਜ਼ਦੂਰਾਂ ਦੀ 1 ਲੱਖ 25 ਹਜ਼ਾਰ ਰੁਪਏ ਦੀ ਨਕਦੀ ਅਤੇ ਤਿੰਨ ਮੋਬਾਇਲ ਚੋਰੀ
. . .  39 minutes ago
ਮਜਾਰੀ/ਸਾਹਿਬਾ, 15 ਜੁਲਾਈ (ਨਿਰਮਲ ਜੀਤ ਸਿੰਘ ਚਾਹਲ)- ਬੀਤੀ ਸ਼ਾਮ ਪਿੰਡ ਸਾਹਿਬਾ ਵਿਖੇ ਇੱਕ ਕਿਸਾਨ ਦੀ ਮੋਟਰ 'ਤੇ ਰਹਿੰਦੇ ਇੱਕ ਪ੍ਰਵਾਸੀ ਮਜ਼ਦੂਰ ਪਰਿਵਾਰ ਦੀ ਚੋਰਾਂ ਵਲੋਂ 1 ਲੱਖ 25 ਹਜ਼ਾਰ ਰੁਪਏ...
ਸੰਗਤ ਮੰਡੀ 'ਚ ਕੋਰੋਨਾ ਦੇ ਹੋਰ ਮਾਮਲੇ ਆਏ ਸਾਹਮਣੇ
. . .  47 minutes ago
ਸੰਗਤ ਮੰਡੀ, 15 ਜੁਲਾਈ (ਦੀਪਕ ਸਰਮਾ)- ਸੰਗਤ ਮੰਡੀ 'ਚ ਅੱਜ ਕੋਰੋਨਾ ਦੇ ਦੋ ਹੋਰ ਮਾਮਲੇ ਸਾਹਮਣੇ ਆਏ ਹਨ। ਇਸ ਬਾਰੇ ਸੰਗਤ ਮੰਡੀ ਸਰਕਾਰੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਰਬਜੀਤ ਸਿੰਘ ਨੇ ਜਾਣਕਾਰੀ...
ਫ਼ਾਜ਼ਿਲਕਾ ਜ਼ਿਲ੍ਹੇ 'ਚ ਦੋ ਪੁਲਿਸ ਮੁਲਾਜ਼ਮਾਂ ਸਣੇ 3 ਹੋਰ ਕੋਰੋਨਾ ਪਾਜ਼ੀਟਿਵ ਮਾਮਲੇ ਆਏ ਸਾਹਮਣੇ
. . .  55 minutes ago
ਫ਼ਾਜ਼ਿਲਕਾ, 15 ਜੁਲਾਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ 3 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਦੋ ਪੁਲਿਸ ਮੁਲਾਜ਼ਮਾਂ ਅਤੇ ਇਕ ਕੋਰੋਨਾ ਪਾਜ਼ੀਟਿਵ ਮਰੀਜ਼ ਦੇ ਸੰਪਰਕ ਵਿਚ ਆਇਆ ਵਿਅਕਤੀ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ ਹੈ। ਜਾਣਕਾਰੀ ਦਿੰਦਿਆਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਸੀ.ਐਮ ਕਟਾਰੀਆ ਦੱਸਿਆ...
ਅੰਮ੍ਰਿਤਸਰ 'ਚ ਮੈਟਰੋ ਬੱਸ ਸੇਵਾ ਮੁੜ ਠੱਪ
. . .  about 1 hour ago
ਅੰਮ੍ਰਿਤਸਰ, 15 ਜੁਲਾਈ (ਹਰਮਿੰਦਰ ਸਿੰਘ)- ਕੁਝ ਦਿਨ ਪਹਿਲਾਂ ਹੀ ਸ਼ੁਰੂ ਹੋਈ ਮੈਟਰੋ ਬੱਸ ਸੇਵਾ ਡਰਾਈਵਰਾਂ ਨੂੰ ਤਨਖ਼ਾਹਾਂ ਨਾ ਮਿਲਣ ਕਾਰਨ ਅੱਜ ਫਿਰ ਠੱਪ ਹੋ ਗਈ ਹੈ। ਇਹ ਬੱਸ ਸੇਵਾ ਕੋਰੋਨਾ ਮਹਾਂਮਾਰੀ ਕਾਰਨ ਲਗਾਏ ਗਏ...
ਜੰਮੂ-ਕਸ਼ਮੀਰ ਅਤੇ ਲਦਾਖ਼ ਦੇ ਦੌਰੇ 'ਤੇ ਜਾਣਗੇ ਰੱਖਿਆ ਮੰਤਰੀ ਰਾਜਨਾਥ ਸਿੰਘ
. . .  about 1 hour ago
ਨਵੀਂ ਦਿੱਲੀ, 15 ਜੁਲਾਈ- ਰੱਖਿਆ ਮੰਤਰੀ ਰਾਜਨਾਥ ਸਿੰਘ 17 ਅਤੇ 18 ਜੁਲਾਈ ਨੂੰ ਜੰਮੂ-ਕਸ਼ਮੀਰ ਅਤੇ ਲਦਾਖ਼ ਦੇ ਦੌਰੇ 'ਤੇ ਜਾਣਗੇ। ਇਸ ਮੌਕੇ ਉਨ੍ਹਾਂ ਨਾਲ ਫੌਜ ਮੁਖੀ ਜਨਰਲ ਮਨੋਜ ਮੁਕੰਦ ਨਰਵਾਨੇ ਵੀ ਹੋਣਗੇ। ਰੱਖਿਆ ਮੰਤਰੀ...
ਬਿਹਾਰ : ਗਵਰਨਰ ਹਾਊਸ 'ਚ 20 ਸਟਾਫ਼ ਮੈਂਬਰਾਂ ਨੂੰ ਹੋਇਆ ਕੋਰੋਨਾ
. . .  about 1 hour ago
ਪਟਨਾ, 15 ਜੁਲਾਈ- ਬਿਹਾਰ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਵੱਡੀ ਗਿਣਤੀ 'ਚ ਭਾਜਪਾ ਨੇਤਾਵਾਂ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਮਗਰੋਂ ਹੁਣ ਗਵਰਨਰ ਹਾਊਸ 'ਚ 20 ਸਟਾਫ਼...
ਸੀ. ਬੀ. ਐੱਸ. ਈ. ਦੇ 10ਵੀਂ ਜਮਾਤ ਦੇ ਨਤੀਜੇ : 91.46 ਫ਼ੀਸਦੀ ਵਿਦਿਆਰਥੀ ਹੋਏ ਪਾਸ
. . .  about 2 hours ago
ਨਵੀਂ ਦਿੱਲੀ, 15 ਜੁਲਾਈ- ਸੀ. ਬੀ. ਐੱਸ. ਈ. ਵਲੋਂ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪ੍ਰੀਖਿਆ ਦੇਣ ਵਾਲੇ ਕਰੀਬ 18 ਲੱਖ ਬੱਚਿਆਂ ਦਾ ਇੰਤਜ਼ਾਰ ਵੀ ਖ਼ਤਮ ਹੋ ਗਿਆ ਹੈ। ਇਸ ਵਾਰ 10ਵੀਂ...
ਫ਼ਿਰੋਜ਼ਪੁਰ 'ਚ ਗਰਭਵਤੀ ਔਰਤਾਂ ਅਤੇ ਬੀ. ਐੱਸ. ਐੱਫ. ਦੇ ਜਵਾਨਾਂ ਸਮੇਤ 19 ਲੋਕਾਂ ਨੂੰ ਹੋਇਆ ਕੋਰੋਨਾ
. . .  about 2 hours ago
ਫ਼ਿਰੋਜ਼ਪੁਰ, 15 ਜੁਲਾਈ (ਜਸਵਿੰਦਰ ਸਿੰਘ ਸੰਧੂ)- ਕੋਰੋਨਾ ਸ਼ੱਕੀਆਂ ਦੇ ਲਏ ਗਏ ਟੈਸਟਾਂ ਦੀਆਂ ਆਈਆਂ ਰਿਪੋਰਟਾਂ 'ਚ 3 ਗਰਭਵਤੀ ਔਰਤਾਂ ਅਤੇ ਬੀ. ਐੱਸ. ਐੱਫ. ਦੇ 6 ਜਵਾਨਾਂ ਸਮੇਤ 19 ਪਾਜ਼ੀਟਿਵ ਮਾਮਲਿਆਂ ਦੀ...
ਨਵਤੇਜ ਸਿੰਘ ਗੁੱਗੂ ਨੂੰ ਮਿਲੀ ਜ਼ਮਾਨਤ
. . .  about 2 hours ago
ਬਟਾਲਾ, 15 ਜੁਲਾਈ (ਕਾਹਲੋਂ)-ਪਿਛਲੇ ਦਿਨੀਂ ਵੱਖ-ਵੱਖ ਮਾਮਲਿਆਂ ਨੂੰ ਲੈ ਕੇ ਵਾਦ-ਵਿਵਾਦ 'ਚ ਉਲਝੇ ਰਹੇ ਨਵਤੇਜ ਸਿੰਘ ਗੁੱਗੂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਉਹ ਪਠਾਨਕੋਟ ਜੇਲ੍ਹ 'ਚ ਬੰਦ ਹਨ। ਉਨ੍ਹਾਂ ਦੇ ਵਕੀਲ...
ਜਲੰਧਰ 'ਚ ਕੋਰੋਨਾ ਦੇ 84 ਹੋਰ ਮਾਮਲੇ ਆਏ ਸਾਹਮਣੇ
. . .  about 2 hours ago
ਜਲੰਧਰ, 15 ਜੁਲਾਈ (ਐੱਮ. ਐੱਸ. ਲੋਹੀਆ)- ਅੱਜ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ 'ਚੋਂ 84 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਜਾਣਕਾਰੀ ਮਿਲੀ ਹੈ। ਹਾਲਾਂਕਿ ਇਨ੍ਹਾਂ 'ਚੋਂ ਜ਼ਿਲ੍ਹੇ 'ਚ ਕਿੰਨੇ ਮਰੀਜ਼ਾਂ...
ਗਿੱਦੜਬਾਹਾ 'ਚ 70 ਸਾਲਾ ਕੋਰੋਨਾ ਪਾਜ਼ੀਟਿਵ ਔਰਤ ਦੇ ਸੰਪਰਕ 'ਚ ਆਉਣ ਵਾਲੇ 5 ਹੋਰ ਲੋਕਾਂ ਨੂੰ ਹੋਇਆ ਕੋਰੋਨਾ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 15 ਜੁਲਾਈ (ਰਣਜੀਤ ਸਿੰਘ ਢਿੱਲੋਂ)- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਹਲਕੇ ਦੇ 5 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਉਕਤ ਕੋਰੋਨਾ ਪਾਜ਼ੀਟਿਵ 25 ਤੋਂ 50 ਤੱਕ...
ਸੀ. ਬੀ. ਐੱਸ. ਈ. ਵਲੋਂ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ
. . .  about 3 hours ago
ਨਵੀਂ ਦਿੱਲੀ, 15 ਜੁਲਾਈ- ਸੀ. ਬੀ. ਐੱਸ. ਈ. ਵਲੋਂ ਅੱਜ ਦਸਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ...
ਜੰਮੂ-ਕਸ਼ਮੀਰ 'ਚ ਅਣਪਛਾਤੇ ਵਿਅਕਤੀਆਂ ਨੇ ਭਾਜਪਾ ਨੇਤਾ ਨੂੰ ਕੀਤਾ ਅਗਵਾ
. . .  about 3 hours ago
ਸ੍ਰੀਨਗਰ, 15 ਜੁਲਾਈ- ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਇਲਾਕੇ 'ਚ ਭਾਜਪਾ ਨੇਤਾ ਅਤੇ ਨਗਰ ਪਾਲਿਕਾ ਕਮੇਟੀ ਵਾਟਰਗਾਮ ਦੇ ਉਪ ਪ੍ਰਧਾਨ ਮੇਹਰਾਜ ਦੀਨ ਮੱਲਾ ਨੂੰ ਅੱਜ ਸਵੇਰੇ ਅਣਪਛਾਤੇ ਵਿਅਕਤੀਆਂ...
ਪਠਾਨਕੋਟ 'ਚ ਕੋਰੋਨਾ ਦੇ 6 ਹੋਰ ਮਾਮਲੇ ਆਏ ਸਾਹਮਣੇ
. . .  about 3 hours ago
ਪਠਾਨਕੋਟ 15 ਜੁਲਾਈ (ਸੰਧੂ, ਆਸ਼ੀਸ਼ ਸ਼ਰਮਾ, ਚੌਹਾਨ)- ਪਠਾਨਕੋਟ ਵਿਖੇ ਕੋਰੋਨਾ ਦੇ 6 ਹੋਰ ਮਾਮਲੇ ਸਾਹਮਣੇ ਆਏ ਹਨ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾਕਟਰ ਭੁਪਿੰਦਰ ਸਿੰਘ ਨੇ ਕੀਤੀ। ਉਨ੍ਹਾਂ ਦੱਸਿਆ ਕਿ...
ਨਵੇਂ ਖੇਤੀ ਆਰਡੀਨੈਂਸ ਨੂੰ ਰੱਦ ਕਰਨ ਲਈ ਗੁਰੂਹਰਸਹਾਏ ਆੜ੍ਹਤ ਯੂਨੀਅਨ ਨੇ ਤਹਿਸੀਲਦਾਰ ਨੂੰ ਸੌਂਪਿਆ ਮੰਗ ਪੱਤਰ
. . .  about 3 hours ago
ਗੁਰੂਹਰਸਹਾਏ, 15 ਜੁਲਾਈ (ਹਰਚਰਨ ਸਿੰਘ ਸੰਧੂ)- ਨਵੇਂ ਖੇਤੀ ਆਰਡੀਨੈਂਸ 2020 ਨੂੰ ਰੱਦ ਕਰਾਉਣ ਲਈ ਕੇਂਦਰ ਸਰਕਾਰ ਦੇ ਨਾਂ 'ਤੇ ਗੁਰੂਹਰਸਹਾਏ ਆੜ੍ਹਤ ਯੂਨੀਅਨ ਨੇ ਤਹਿਸੀਲਦਾਰ ਮੈਡਮ ਨੀਲਮ ਰਾਹੀਂ ਮੰਗ ਪੱਤਰ...
ਸਬ-ਡਵੀਜ਼ਨ ਤਪਾ 'ਚ ਕੋਰੋਨਾ ਦਾ ਪਹਿਲਾ ਮਾਮਲਾ ਆਇਆ ਸਾਹਮਣੇ
. . .  about 3 hours ago
ਤਪਾ ਮੰਡੀ, 15 ਜੁਲਾਈ (ਪ੍ਰਵੀਨ ਗਰਗ)- ਸਬ-ਡਵੀਜ਼ਨ ਤਪਾ 'ਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ।ਪਿੰਡ ਗੁੰਮਟੀ ਦੇ 33 ਸਾਲਾ ਨੌਜਵਾਨ ਨੂੰ ਕੁਵੈਤ ਤੋਂ ਆਉਣ ਕਰਕੇ ਤਪਾ ਦੇ ਇੱਕ ਬਿਰਧ ਆਸ਼ਰਮ ਵਿਖੇ...
ਚੋਰਾਂ ਵਲੋਂ ਏ. ਟੀ. ਐੱਮ. ਨੂੰ ਲੁੱਟਣ ਦੀ ਅਸਫਲ ਕੋਸ਼ਿਸ਼
. . .  about 3 hours ago
ਜੈਤੋ, 15 ਜੁਲਾਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ ਦੇ ਨੇੜਲੇ ਪਿੰਡ ਮੱਤਾ ਵਿਖੇ ਲੰਘੀ ਰਾਤ 3-4 ਚੋਰਾਂ ਵਲੋਂ ਗੈਸ ਕਟਰ ਨਾਲ ਪੰਜਾਬ ਐਂਡ ਸਿੰਧ ਬੈਂਕ ਦਾ ਏ. ਟੀ. ਐੱਮ. ਤੋੜ ਕੇ ਇਸ 'ਚੋਂ ਰੁਪਏ ਕੱਢਣ...
ਸੜਕ ਹਾਦਸੇ 'ਚ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਨਾਲ ਬੀਬਾ ਬਾਦਲ ਨੇ ਵੰਡਾਇਆ ਦੁੱਖ
. . .  about 4 hours ago
ਰਾਮਾ ਮੰਡੀ, 15 ਜੁਲਾਈ (ਅਮਰਜੀਤ ਸਿੰਘ ਲਹਿਰੀ)- ਕੇਂਦਰੀ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅੱਜ ਪਿੰਡ ਜੱਜਲ ਵਿਖੇ ਪਹੁੰਚੇ। ਇੱਥੇ ਉਨ੍ਹਾਂ ਨੇ ਬੀਤੇ ਦਿਨੀਂ ਸੜਕ ਹਾਦਸੇ ਹਾਦਸੇ 'ਚ ਮਾਰੇ ਗਏ...
ਸਾਊਦੀ ਅਰਬ ਵਿਖੇ ਸੜਕ ਹਾਦਸੇ 'ਚ ਮਾਰੇ ਗਏ ਨੌਜਵਾਨ ਦੀ ਮ੍ਰਿਤਕ ਦੇਹ ਵਤਨ ਪੁੱਜੀ
. . .  about 4 hours ago
ਅਜਨਾਲਾ, 15 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਆਪਣੇ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਲਈ ਸਾਊਦੀ ਅਰਬ ਗਏ ਇੱਥੋਂ ਦੇ ਨੇੜਲੇ ਪਿੰਡ ਅੰਬ ਕੋਟਲੀ ਦੇ ਰਹਿਣ ਵਾਲੇ 36 ਸਾਲਾ ਨੌਜਵਾਨ ਪਰਮਜੀਤ ਸਿੰਘ...
ਬੀਬਾ ਬਾਦਲ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਏ ਨਤਮਸਤਕ
. . .  about 4 hours ago
ਤਲਵੰਡੀ ਸਾਬੋ, 15 ਜੁਲਾਈ (ਰਣਜੀਤ ਸਿੰਘ ਰਾਜੂ)- ਕੇਂਦਰੀ ਫੂਡ ਅਤੇ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ, ਜਿੱਥੇ ਕਿ ਮੱਥਾ...
ਹੁਨਰ ਇਨਸਾਨ ਨੂੰ ਜਿਊਣ ਦੀ ਤਾਕਤ ਦਿੰਦਾ ਹੈ- ਪ੍ਰਧਾਨ ਮੰਤਰੀ ਮੋਦੀ
. . .  about 4 hours ago
ਹੁਨਰ ਸਾਡੇ ਲਈ ਨਵੀਂ ਪ੍ਰੇਰਣਾ ਲੈ ਕੇ ਆਉਂਦਾ ਹੈ- ਮੋਦੀ
. . .  about 4 hours ago
ਹੁਨਰ ਦੀ ਤਾਕਤ ਇਨਸਾਨ ਨੂੰ ਉੱਚਾਈਆਂ 'ਤੇ ਪਹੁੰਚਾ ਸਕਦੀ ਹੈ- ਮੋਦੀ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 2 ਸਾਉਣ ਸੰਮਤ 551

ਅੰਮ੍ਰਿਤਸਰ

ਜੇਲ੍ਹ 'ਚ ਨੌਜਵਾਨ ਦੀ ਭੇਦਭਰੀ ਹਾਲਤ 'ਚ ਮੌਤ, ਮਾਪਿਆਂ ਨੇ ਲਾਏ ਥਾਣਾ ਛੇਹਰਟਾ ਦੇ ਐਸ. ਐਚ. ਓ.'ਤੇ ਦੋਸ਼

ਅੰਮਿ੍ਤਸਰ, 16 ਜੁਲਾਈ (ਰੇਸ਼ਮ ਸਿੰਘ)¸ਕੇਂਦਰੀ ਜੇਲ੍ਹ ਫ਼ਤਾਹਪੁਰ 'ਚ ਬੰਦ 2 ਨੌਜਵਾਨਾਂ ਦੀ ਅੱਜ ਮੌਤ ਹੋ ਗਈ ਇਨ੍ਹਾਂ 'ਚੋਂ ਇਕ ਗੁਰੂ ਨਾਨਕ ਦੇਵ ਹਸਪਤਾਲ ਜ਼ੇਰੇ ਇਲਾਜ਼ ਸੀ, ਜਦੋਂ ਕਿ ਦੂਜੇ ਨੂੰ ਜੇਲ੍ਹ 'ਚੋਂ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਸੀ ਜਿੱਥੇ ਉਸਦੀ ਮੌਤ ...

ਪੂਰੀ ਖ਼ਬਰ »

4 ਗਿ੍ਫ਼ਤਾਰ, 28 ਲੱਖ ਨਕਦੀ ਤੇ 2 ਸੋਨੇ ਦੀਆਂ ਇੱਟਾਂ ਤੇ ਹੋਰ ਗਹਿਣੇ ਬਰਾਮਦ

-ਮਾਮਲਾ ਯੂਰਪ ਗਏ ਪਰਿਵਾਰ ਦੇ ਘਰੋਂ ਡੇਢ ਕਰੋੜ ਨਕਦੀ ਤੇ 5 ਸੋਨੇ ਦੀਆਂ ਇੱਟਾਂ ਚੋਰੀ ਹੋਣ ਦਾ- ਮਿ੍ਤਸਰ , 16 ਜੁਲਾਈ (ਰੇਸ਼ਮ ਸਿੰਘ)¸ਯੂਰਪ ਗਏ ਇਕ ਅਮੀਰ ਪਰਿਵਾਰ ਦੇ ਘਰੋਂ ਚੋਰੀ ਕਰ ਕੇ ਡੇਢ ਕਰੋੜ ਦੀ ਨਕਦੀ ਤੇ 5 ਸੋਨੇ ਦੀਆਂ ਇੱਟਾਂ (ਪ੍ਰਤੀ ਇੱਟ ਇਕ ਕਿਲੋਗ੍ਰਾਮ) ਤੇ ...

ਪੂਰੀ ਖ਼ਬਰ »

ਗੁਰੂ ਤੇਗ ਬਹਾਦਰ ਨਗਰ ਵਿਖੇ ਟਰੱਸਟ ਦੀ ਟੀਮ ਵਲੋਂ ਨਾਜਾਇਜ਼ ਰਸਤੇ ਬੰਦ ਕਰਵਾਏ

ਅੰਮਿ੍ਤਸਰ, 16 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)¸ਨਗਰ ਸੁਧਾਰ ਟਰੱਸਟ ਅਧੀਨ ਪੈਂਦੇ ਗਰੂ ਤੇਗ਼ ਬਹਾਦਰ ਨਗਰ ਮਾਲਮੰਡੀ ਬੀ ਬਲਾਕ ਵਿਖੇ ਅੱਜ ਚੇਅਰਮੈਨ ਦਿਨੇਸ਼ ਬੱਸੀ ਦੇ ਦਿਸ਼ਾ-ਨਿਰਦੇਸ਼ਾਂ ਤੇ ਐਸ. ਈ. ਰਾਕੇਸ਼ ਗਰਗ ਦੀਆਂ ਹਦਾਇਤਾਂ 'ਤੇ ਕਾਰਵਾਈ ਕਰਦਿਆਂ ਵਿਭਾਗੀ ...

ਪੂਰੀ ਖ਼ਬਰ »

-ਨੰਗਲ ਵੰਝਾਂਵਾਲਾ ਗੋਲੀ ਕਾਂਡ ਮਾਮਲਾ- ਮਹਿਲਾ ਸਰਪੰਚ ਦੇ ਪਤੀ ਨੂੰ ਗੋਲੀ ਮਾਰਨ ਵਾਲੇ ਮੁੱਖ ਮੁਲਜ਼ਮ ਵਲੋਂ ਅਦਾਲਤ 'ਚ ਸਰੰਡਰ

ਅਜਨਾਲਾ, 16 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਬੀਤੀ 13 ਜੁਲਾਈ ਨੂੰ ਇਥੋਂ ਨੇੜਲੇ ਪਿੰਡ ਨੰਗਲ ਵੰਝਾਂਵਾਲਾ ਵਿਖੇ ਸੱਤਾਧਾਰੀ ਧਿਰ ਨਾਲ ਸਬੰਧਿਤ ਮਹਿਲਾ ਸਰਪੰਚ ਦੇ ਪਤੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਮੁੱਖ ਮੁਲਜ਼ਮ ਵਲੋਂ ਬੀਤੇ ਕੱਲ੍ਹ ਮਾਣਯੋਗ ਅਦਾਲਤ 'ਚ ਆਪਣੇ ...

ਪੂਰੀ ਖ਼ਬਰ »

ਅੰਤਿੰ੍ਰਗ ਕਮੇਟੀ ਦੀ ਸੁਲਤਾਨਪੁਰ ਲੋਧੀ ਵਿਖੇ ਇਕੱਤਰਤਾ ਅੱਜ

ਅੰਮਿ੍ਤਸਰ, 16 ਜੁਲਾਈ (ਜਸਵੰਤ ਸਿੰਘ ਜੱਸ)¸ਸ਼ੋੋ੍ਰਮਣੀ ਗੁ: ਪ੍ਰ: ਕਮੇਟੀ ਕੀ ਅੰਤਿ੍ੰਗ ਕਮੇਟੀ ਦੀ ਜ਼ਰੂਰੀ ਇਕੱਤਰਤਾ ਭਲਕੇ 17 ਜੁਲਾਈ ਨੂੰ ਗੁ: ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਹੋ ਰਹੀ ਹੈ | ਪ੍ਰਾਪਤ ਵੇਰਵਿਆਂ ਅਨੁਸਾਰ ਸਵੇਰੇ 11:00 ਵਜੇ ਹੋ ਰਹੀ ਇਸ ...

ਪੂਰੀ ਖ਼ਬਰ »

ਖੇਡਦੇ ਸਮੇਂ ਚੁਬੱਚੇ 'ਚ ਡਿਗਣ ਕਾਰਨ ਡੇਢ ਸਾਲਾ ਬੱਚੀ ਦੀ ਮੌਤ

ਹਰਸਾ ਛੀਨਾ, 16 ਜੁਲਾਈ (ਕੜਿਆਲ)-ਪੁਲਿਸ ਥਾਣਾ ਭਿੰਡੀ ਸੈਦਾਂ ਅਧੀਨ ਪੈਂਦੇ ਪਿੰਡ ਕੜਿਆਲ ਵਿਖੇ ਬੀਤੀ ਦੇਰ ਸ਼ਾਮ ਇਕ ਡੇਢ ਸਾਲਾ ਬੱਚੀ ਦੀ ਖੇਡਦੇ ਸਮੇਂ ਪਾਣੀ ਵਾਲੇ ਚੁਬੱਚੇ 'ਚ ਡੁੱਬਣ ਕਾਰਨ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ...

ਪੂਰੀ ਖ਼ਬਰ »

ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

ਛੇਹਰਟਾ, 16 ਜੁਲਾਈ (ਸੁਰਿੰਦਰ ਸਿੰਘ ਵਿਰਦੀ)-ਥਾਣਾ ਛੇਹਰਟਾ ਅਧੀਨ ਖੇਤਰ ਗੁਰਦੁਆਰਾ ਛੇਹਰਟਾ ਸਾਹਿਬ ਲੰਗਰ ਹਾਲ ਦੇ ਨਾਲ ਲਗਦੀ ਪਾਰਕ 'ਚ ਇਕ ਨਾਮਲੂਮ 60 ਸਾਲਾ ਬਜ਼ੁਰਗ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ¢ ਜਿਸ ਨੇ ਪੀਲੇ ਰੰਗ ਦੀ ਟੀ ਸ਼ਰਟ ਅਤੇ ਗਰੇ ਰੰਗ ਦੀ ਪੈਂਟ ...

ਪੂਰੀ ਖ਼ਬਰ »

ਖ਼ਾਲਸਾ ਸੰਘਰਸ਼ ਜਥੇਬੰਦੀ ਪੰਜਾਬ ਦੇ ਮੁਖੀ ਦੀ ਗੱਡੀ 'ਤੇ ਗੋਲੀਆਂ ਨਾਲ ਹਮਲਾ

ਚੋਗਾਵਾਂ, 16 ਜੁਲਾਈ (ਗੁਰਬਿੰਦਰ ਸਿੰਘ ਬਾਗ਼ੀ)-ਬੀਤੀ ਰਾਤ ਕਸਬਾ ਚੋਗਾਵਾਂ ਵਿਖੇ ਖ਼ਾਲਸਾ ਸੰਘਰਸ਼ ਜਥੇਬੰਦੀ ਪੰਜਾਬ ਦੇ ਮੁਖੀ ਬਾਬਾ ਰਾਜਨ ਸਿੰਘ ਦੀ ਗੱਡੀ ਉਪਰ ਕੁਝ ਲੋਕਾਂ ਵਲੋਂ ਗੋਲੀਆਂ ਚਲਾਉਣ ਦੀ ਸੂਚਨਾ ਪ੍ਰਾਪਤ ਹੋਈ ਹੈ | ਇਸ ਸਬੰਧੀ ਖ਼ਾਲਸਾ ਸੰਘਰਸ਼ ...

ਪੂਰੀ ਖ਼ਬਰ »

ਨਾਜਾਇਜ਼ ਹੋਟਲਾਂ ਸਬੰਧੀ ਨਿਗਮ ਦੇ ਬਿਲਡਿੰਗ ਵਿਭਾਗ ਦੀ ਰਿਪੋਰਟ ਅਧੂਰੀ ਹੋਣ ਕਰ ਕੇ ਰੱਦ

ਅੰਮਿ੍ਤਸਰ, 16 ਜੁਲਾਈ (ਹਰਮਿੰਦਰ ਸਿੰਘ)¸ਪੰਜਾਬ ਸਰਕਾਰ ਵਲੋਂ ਪੁਰਾਣੇ ਸ਼ਹਿਰ ਦੀ ਚਾਰਦੀਵਾਰੀ ਅੰਦਰ ਨਾਜਾਇਜ਼ ਤੌਰ 'ਤੇ ਬਣੇ ਹੋਟਲਾਂ ਨੂੰ 'ਵਾਲਡ ਸਿਟੀ ਅਮੇਂਡਮੈਂਟ ਐਕਟ' ਤਹਿਤ ਰੈਗੂਲਰ ਕਰਨ ਲਈ ਮੰਗੀਆਂ ਗਈਆਂ ਏ ਫਾਰਮ ਦੇ ਰੂਪ 'ਚ ਅਰਜ਼ੀਆਂ ਦੀ ਪੜਤਾਲ ਸਬੰਧੀ ...

ਪੂਰੀ ਖ਼ਬਰ »

ਚੀਫ਼ ਖ਼ਾਲਸਾ ਦੀਵਾਨ ਵਲੋਂ 28 ਨੂੰ ਵੱਡੇ ਪੱਧਰ 'ਤੇ ਮਨਾਇਆ ਜਾਵੇਗਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਪੁਰਬ- ਪ੍ਰਧਾਨ ਨਿਰਮਲ ਸਿੰਘ

ਅੰਮਿ੍ਤਸਰ, 16 ਜੁਲਾਈ (ਜਸਵੰਤ ਸਿੰਘ ਜੱਸ)¸ਪੁਰਾਤਨ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਤੇ ਇਸ ਦੇ ਅਧੀਨ ਚੱਲ ਰਹੇ ਸਮੂਹ ਵਿੱਦਿਅਕ ਅਦਾਰਿਆਂ ਵਲੋਂ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਦਾ ਪ੍ਰਕਾਸ਼ ਪੁਰਬ 28 ਜੁਲਾਈ ਨੂੰ ਦੀਵਾਨ ਦੇ ਮੁੱਖ ਦਫ਼ਤਰ ਜੀ. ਟੀ. ...

ਪੂਰੀ ਖ਼ਬਰ »

ਚੋਰੀ ਦੇ 2 ਮੋਟਰਸਾਈਕਲਾਂ ਸਣੇ ਤਿੰਨ ਕਾਬੂ

ਬਿਆਸ, 16 ਜੁਲਾਈ (ਪਰਮਜੀਤ ਸਿੰਘ ਰੱਖੜਾ)-ਮੋਟਰਸਾਈਕਲ ਚੋਰੀ ਦੇ ਕਥਿਤ ਦੋਸ਼ ਹੇਠ ਪੁਲਿਸ ਵਲੋਂ ਤਿੰਨ ਨੌਜਵਾਨਾਂ ਨੂੰ ਕਾਬੂ ਕੀਤੇ ਜਾਣ ਦੀ ਖ਼ਬਰ ਹੈ | ਜਾਣਕਾਰੀ ਦਿੰਦਿਆਂ ਥਾਣਾ ਬਿਆਸ ਦੇ ਐਸ.ਐਚ.ਓ. ਮੋਹਿਤ ਕੁਮਾਰ ਅਤੇ ਚੌਕੀ ਇੰਚਾਰਜ ਬਾਬਾ ਬਕਾਲਾ ਸਾਹਿਬ ਏ.ਐਸ.ਆਈ. ...

ਪੂਰੀ ਖ਼ਬਰ »

ਮੰਨਾ ਵਲੋਂ ਸਾਰਾਗੜ੍ਹੀ ਸਰਾਂ ਦੇ ਕਮਰਿਆਂ ਦੀ ਸਫ਼ਾਈ ਨੂੰ ਲੈ ਕੇ ਘਪਲੇ ਦੇ ਦੋਸ਼

ਅੰਮਿ੍ਤਸਰ, 16 ਜੁਲਾਈ (ਹਰਮਿੰਦਰ ਸਿੰਘ)-ਸ਼ੋ੍ਰਮਣੀ ਕਮੇਟੀ ਦੀ ਵਿਰਾਸਤੀ ਮਾਰਗ 'ਚ ਬਣੀ ਸਰਾਗੜ੍ਹੀ ਸਰਾਂ ਦੇ ਕਮਰਿਆਂ ਦੀ ਸਫ਼ਾਈ ਦਾ ਕੰਮ ਸ਼ੋ੍ਰਮਣੀ ਕਮੇਟੀ ਵਲੋਂ ਇੱਕੀ ਨਿੱਜੀ ਕੰਪਨੀ ਨੂੰ ਠੇਕੇ 'ਤੇ ਦੇਣ ਨੂੰ ਗੁਰੂ ਦੀ ਗੋਲਕ 'ਤੇ ਡਾਕਾ ਦੱਸਦੇ ਹੋਏ ਮਨਦੀਪ ਸਿੰਘ ...

ਪੂਰੀ ਖ਼ਬਰ »

ਏ. ਟੀ. ਪੀ. ਅਤੇ ਬਿਲਡਿੰਗ ਇੰਸਪੈਕਟਰਾਂ ਨੂੰ ਨੋਟਿਸ ਜਾਰੀ

ਅੰਮਿ੍ਤਸਰ, 16 ਜੁਲਾਈ (ਹਰਮਿੰਦਰ ਸਿੰਘ)¸ਬਰਸਾਤ ਦੇ ਮੌਸਮ ਤੋਂ ਪਹਿਲਾਂ ਨਗਰ ਨਿਗਮ ਵਲੋਂ ਹਰ ਸਾਲ ਖ਼ਸਤਾ ਇਮਾਰਤਾਂ ਦਾ ਸਰਵੇ ਕਰਵਾਇਆ ਜਾਂਦਾ ਹੈ ਪਰ ਇਸ ਵਾਰ ਮਾਨਸੂਨ ਸ਼ੁਰੂ ਹੋ ਗਈ ਹੈ ਪਰ ਸਰਵੇ ਦਾ ਕੰਮ ਅਜੇ ਤੱਕ ਸ਼ੁਰੂ ਨਹੀਂ ਹੋਇਆ | ਸਰਵੇ ਦਾ ਕੰਮ ਪਛੜਣ ਕਰ ਕੇ ਨਗਰ ...

ਪੂਰੀ ਖ਼ਬਰ »

-ਮਾਮਲਾ ਕਸਟਮ ਵਿਭਾਗ ਵਲੋਂ ਬਰਾਮਦ 2700 ਕਰੋੜ ਦੀ ਹੈਰੋਇਨ ਦਾ- ਦੋਸ਼ੀ ਰਾਣਾ ਦਾ ਸਾਥ ਦੇਣ ਵਾਲੀ ਸੰਦੀਪ ਕੌਰ ਨੂੰ ਜੁਡੀਸ਼ੀਅਲ ਹਿਰਾਸਤ 'ਚ ਭੇਜਿਆ

ਅੰਮਿ੍ਤਸਰ, 16 ਜੁਲਾਈ (ਸੁਰਿੰਦਰ ਕੋਛੜ)¸ਇੰਟੇਗ੍ਰੇਟਿਡ ਚੈੱਕ ਪੋਸਟ (ਆਈ. ਸੀ. ਪੀ.) ਅਟਾਰੀ ਵਿਖੇ ਪਾਕਿਸਤਾਨ ਵਲੋਂ ਭੇਜੀਆਂ ਗਈਆਂ ਲੂਣ ਦੀਆਂ ਬੋਰੀਆਂ 'ਚੋਂ ਭਾਰਤੀ ਕਸਟਮ ਵਿਭਾਗ ਵਲੋਂ 532 ਕਿਲੋਗ੍ਰਾਮ ਹੈਰੋਇਨ ਤੇ 53 ਕਿਲੋਗ੍ਰਾਮ ਮਿਸ਼ਰਤ ਨਸ਼ੀਲੇ ਪਦਾਰਥਾਂ ਦੀ ਕੀਤੀ ...

ਪੂਰੀ ਖ਼ਬਰ »

ਕਸਬਾ ਸੁਧਾਰ ਤੇ ਆਲੇ ਦੁਆਲੇ ਦੇ ਪਿੰਡਾਂ ਵਿਚ ਸ਼ਹਿਰ ਵਰਗਿਆਂ ਸਹੂਲਤਾਂ ਅਜੇ ਕੋਹਾਂ ਦੂਰ

ਸੁਧਾਰ, 16 ਜੁਲਾਈ (ਜਸਵਿੰਦਰ ਸਿੰਘ ਸੰਧੂ)-ਕਸਬਾ ਸੁਧਾਰ ਤੇ ਆਲੇ-ਦੁਆਲੇ ਦੇ ਪਿੰਡਾਂ ਵਲ ਝਾਤ ਮਾਰੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਜਿਵੇਂ ਸ਼ਹਿਰ ਵਰਗੀਆਂ ਸਹੂਲਤਾਂ ਅਜੇ ਵੀ ਕੋਹਾਂ ਦੂਰ ਹਨ | ਪਿੰਡ ਉੜਧਨ, ਤਲਵੰਡੀ ਭੰਗਾਵਾ, ਸੁਧਾਰ, ਨਾਨੋਕੇ, ਕੋਟ ਮੁਗਲਸੰਗੋਆਣਾ, ...

ਪੂਰੀ ਖ਼ਬਰ »

ਨੈਸ਼ਨਲ ਹਾਈਵੇ 'ਤੇ ਬਣੇ ਨਿਕਾਸੀ ਨਾਲਿਆਂ ਦੀ ਸਫ਼ਾਈ ਨਾ ਹੋਣ ਕਾਰਨ ਗੰਦਾ ਪਾਣੀ ਸੜਕ 'ਤੇ

ਜੰਡਿਆਲਾ ਗੁਰੂ, 16 ਜੁਲਾਈ (ਰਣਜੀਤ ਸਿੰਘ ਜੋਸਨ)-ਜੰਡਿਆਲਾ ਗੁਰੂ ਸ਼ਹਿਰ (ਸਰਾਂ ਰੋਡ) ਨੈਸ਼ਨਲ ਹਾਈਵੇ ਤੇ ਦੋਨੋਂ ਪਾਸਿਆਂ 'ਤੇ ਪਾਣੀ ਦੇ ਨਿਕਾਸ ਲਈ ਬਣਾਏ ਗਏ ਨਾਲਿਆਂ ਦੀ ਨਿਰੰਤਰ ਸਫ਼ਾਈ ਨਾ ਹੋਣ ਕਾਰਨ ਇਹ ਨਾਲੇ ਪਾਣੀ ਤੇ ਗੰਦਗੀ ਨਾਲ ਭਰੇ ਹੋਣ ਕਾਰਨ ਪਾਣੀ ਸੜਕ 'ਤੇ ...

ਪੂਰੀ ਖ਼ਬਰ »

ਸਠਿਆਲਾ 'ਚ ਜੋੜ ਮੇਲਾ 20 ਨੂੰ

ਸਠਿਆਲਾ, 16 ਜੁਲਾਈ (ਜਗੀਰ ਸਿੰਘ ਸਫਰੀ)-ਕਸਬਾ ਸਠਿਆਲਾ ਵਿਖੇ ਪੰਜ ਪੀਰ ਦੀ ਯਾਦ 'ਚ ਸਾਲਾਨਾ ਜੋੜ ਮੇਲੇ ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ | ਇਸ ਬਾਰੇ ਮੇਲਾ ਕਮੇਟੀ ਦੇ ਪ੍ਰਧਾਨ ਇਕਬਾਲ ਸਿੰਘ ਬੱਲ ਨੇ ਦੱਸਿਆ ਕਿ ਪੰਜ ਪੀਰ ਬਾਬਾ ਤਿੱਤਰ ਸ਼ਾਹ, ਤਾਨੀ ...

ਪੂਰੀ ਖ਼ਬਰ »

ਦੋ ਹਫ਼ਤਿਆਂ 'ਚ ਬਿਜਲੀ ਨਿਗਮ ਵਲੋਂ 2643 ਖਪਤਕਾਰਾਂ ਨੂੰ 521.13 ਲੱਖ ਦਾ ਕੀਤਾ ਜੁਰਮਾਨਾ-ਇੰਜ ਸਰਾਂ

ਪਟਿਆਲਾ, 16 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਬਿਜਲੀ ਨਿਗਮ ਨੇ ਬਿਜਲੀ ਚੋਰੀ ਕਰਨ ਵਾਲਿਆਂ 'ਤੇ ਆਪਣਾ ਸ਼ਿਕੰਜਾ ਕਸਦਿਆਂ ਇਸ ਮਹੀਨੇ ਦੇ ਦੋ ਹਫ਼ਤਿਆਂ 'ਚ ਸੂਬੇ 'ਚ ਵੱਖ-ਵੱਖ ਸਰਕਲਾਂ ਦੀਆਂ ਟੀਮਾਂ ਨੇ ਛਾਪੇਮਾਰੀ ਕਰਕੇ 2643 ਬਿਜਲੀ ਖਪਤਕਾਰਾਂ 'ਤੇ ਛਾਪੇਮਾਰੀ ...

ਪੂਰੀ ਖ਼ਬਰ »

ਕਸਬਾ ਸੁਧਾਰ ਤੇ ਆਲੇ ਦੁਆਲੇ ਦੇ ਪਿੰਡਾਂ ਵਿਚ ਸ਼ਹਿਰ ਵਰਗਿਆਂ ਸਹੂਲਤਾਂ ਅਜੇ ਕੋਹਾਂ ਦੂਰ

ਸੁਧਾਰ, 16 ਜੁਲਾਈ (ਜਸਵਿੰਦਰ ਸਿੰਘ ਸੰਧੂ)-ਕਸਬਾ ਸੁਧਾਰ ਤੇ ਆਲੇ-ਦੁਆਲੇ ਦੇ ਪਿੰਡਾਂ ਵਲ ਝਾਤ ਮਾਰੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਜਿਵੇਂ ਸ਼ਹਿਰ ਵਰਗੀਆਂ ਸਹੂਲਤਾਂ ਅਜੇ ਵੀ ਕੋਹਾਂ ਦੂਰ ਹਨ | ਪਿੰਡ ਉੜਧਨ, ਤਲਵੰਡੀ ਭੰਗਾਵਾ, ਸੁਧਾਰ, ਨਾਨੋਕੇ, ਕੋਟ ਮੁਗਲਸੰਗੋਆਣਾ, ...

ਪੂਰੀ ਖ਼ਬਰ »

ਕਿਸਾਨ-ਮਜਦੂਰ ਸੰਘਰਸ਼ ਕਮੇਟੀ ਵਲੋਂ ਰੋਸ ਧਰਨਾ

ਮਜੀਠਾ, 16 ਜੁਲਾਈ (ਮਨਿੰਦਰ ਸਿੰਘ ਸੋਖੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਮਜੀਠਾ ਤੇ ਕੱਥੂਨਗਲ ਜ਼ੋਨ ਵਲੋਂ ਬਿਜਲੀ ਦਫ਼ਤਰ ਮਜੀਠਾ 1 ਤੇ ਮਜੀਠਾ 2 ਵਿਖੇ ਮੰਗਾਂ ਦੇ ਸਬੰਧ 'ਚ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ...

ਪੂਰੀ ਖ਼ਬਰ »

ਉਪ-ਦਫ਼ਤਰ ਪਾਵਰਕਾਮ ਫ਼ਤਹਿਪੁਰ ਰਾਜਪੂਤਾਂ ਦੀ ਮੀਂਹ ਨਾਲ ਛੱਤ ਡਿੱਗੀ

ਨਵਾਂ ਪਿੰਡ, 16 ਜੁਲਾਈ (ਜਸਪਾਲ ਸਿੰਘ)-ਪਿਛਲੇ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਨਾਲ ਉਪ-ਦਫ਼ਤਰ ਪਾਵਰਕਾਮ ਫ਼ਤਿਹਪੁਰ ਰਾਜਪੂਤਾਂ ਦੇ ਪ੍ਰਬੰਧਕੀ ਵਿਭਾਗ ਦੀ ਅਤਿ ਨਾਜੁਕ ਹਾਲਤ ਵੀ ਬਿਲਡਿੰਗ ਦੇ ਕੁਝ ਹਿੱਸੇ ਦੀ ਛੱਤ ਦੇ ਡਿੱਗ ਜਾਣ ਦੀ ਖ਼ਬਰ ਹੈ | ਗੌਰਤਲਾਪ ਹੈ ਕਿ ...

ਪੂਰੀ ਖ਼ਬਰ »

ਪ੍ਰਭਜੋਤ ਕੌਰ ਨੇ ਬੀ. ਬੀ. ਏ. ਭਾਗ ਪਹਿਲਾ 'ਚੋਂ ਹਾਸਲ ਕੀਤਾ ਪਹਿਲਾ ਸਥਾਨ

ਅੰਮਿ੍ਤਸਰ, 16 ਜੁਲਾਈ (ਜੱਸ)¸ਗੁਰੂ ਨਾਨਕ ਦੇਵ 'ਵਰਸਿਟੀ ਵਲੋਂ ਬੀ.ਬੀ.ਏ. ਭਾਗ ਪਹਿਲਾ ਦੇ ਐਲਾਨੇ ਗਏ ਨਤੀਜ਼ੇ 'ਚੋਂ ਸਥਾਨਕ ਸੰਤ ਸਿੰਘ ਸੁੱਖਾ ਸਿੰਘ ਕਾਲਜ ਆਫ਼ ਕਾਮਰਸ ਫਾਰ ਵੂਮੈਨ ਦੀ ਵਿਦਿਆਰਥਣ ਪ੍ਰਭਜੋਤ ਕੌਰ ਨੇ 74 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਪਹਿਲਾ ਸਥਾਨ ਹਾਸਲ ਕਰਦਿਆਂ ਕਾਲਜ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਇਸੇ ਦੌਰਾਨ ਸੰਸਥਾ ਦੇ ਡਾਇਰੈਕਟਰ ਜਗਦੀਸ਼ ਸਿੰਘ ਤੇ ਪਿ੍ੰਸੀਪਲ ਡਾ. ਨਵਦੀਪ ਕੌਰ ਨੇ ਵਿਦਿਆਰਥਣ ਪ੍ਰਭਜੋਤ ਕੌਰ ਨੂੰ ਸਨਮਾਨਿਤ ਕਰਦਿਆਂ ਉਸ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ |


ਖ਼ਬਰ ਸ਼ੇਅਰ ਕਰੋ

ਡੇਰੇ ਿਖ਼ਲਾਫ਼ ਸ਼ੁਰੂ ਕੀਤੀ ਭੁੱਖ ਹੜਤਾਲ ਤੀਜੇ ਦਿਨ ਵੀ ਜਾਰੀ

ਬਿਆਸ, 16 ਜੁਲਾਈ (ਪਰਮਜੀਤ ਸਿੰਘ ਰੱਖੜਾ)-ਬੀਤੀ 14 ਜੁਲਾਈ ਤੋਂ ਨੇੜਲੇ ਡੇਰੇ ਿਖ਼ਲਾਫ਼ ਭੁੱਖ ਹੜਤਾਲ 'ਤੇ ਬੈਠੇ ਕਿਸਾਨ ਰਜਿੰਦਰ ਸਿੰਘ ਅਤੇ ਸ਼ਿਵ ਸੈਨਾ ਯੁਵਾ ਮੋਰਚਾ ਪੰਜਾਬ ਪ੍ਰਧਾਨ ਅਮਰਜੀਤ ਸਿੰਘ ਅੰਬਾ ਦੀ ਭੁੱਖ ਹੜਤਾਲ ਮੰਗਲਵਾਰ ਨੂੰ ਤੀਜੇ ਦਿਨ ਵੀ ਜਾਰੀ ਹੈ | ...

ਪੂਰੀ ਖ਼ਬਰ »

ਜੁਡੀਸ਼ੀਅਲ ਇੰਪਲਾਈਜ਼ ਪ੍ਰਧਾਨ ਬੋਪਾਰਾਏ ਨੂੰ ਸਦਮਾ, ਭਰਾ ਦਾ ਦਿਹਾਂਤ

ਅੰਮਿ੍ਤਸਰ, 16 ਜੁਲਾਈ (ਰੇਸ਼ਮ ਸਿੰਘ)¸ਜੁਡੀਸ਼ੀਅਲ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਸ. ਦੀਦਾਰ ਸਿੰਘ ਬੋਪਾਰਾਏ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਿਆ ਜਦੋਂ ਉਨ੍ਹਾਂ ਦੇ ਵੱਡੇ ਭਰਾਤਾ ਅੰਗਰੇਜ਼ ਸਿੰਘ ਬੋਪਾਰਾਏ (ਸੇਵਾ ਮੁਕਤ ਡੀ.ਐਸ.ਪੀ.) ਦਾ ਦਿਹਾਂਤ ਹੋ ਗਿਆ | ਉਹ ...

ਪੂਰੀ ਖ਼ਬਰ »

ਬਾਬਾ ਵਧਾਵਾ ਸਿੰਘ ਈਸਾਪੁਰ ਵਾਲਿਆਂ ਦੀ ਬਰਸੀ ਭਲਕੇ

ਓਠੀਆਂ, 16 ਜੁਲਾਈ (ਗੁਰਵਿੰਦਰ ਸਿੰਘ ਛੀਨਾ)-ਤਹਿਸੀਲ ਅਜਨਾਲਾ ਦੇ ਇਤਿਹਾਸਕ ਪਿੰਡ ਈਸਾਪੁਰ ਵਿਖੇ ਨਿਰਮਲੇ ਸੰਤ ਬਾਬਾ ਕਰਤਾਰ ਸਿੰਘ ਤੇ ਬਾਬਾ ਵਧਾਵਾ ਸਿੰਘ ਦੇ ਤਪ ਅਸਥਾਨ 'ਤੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾ ਸੰਤ ਬਾਬਾ ਵਧਾਵਾ ਸਿੰਘ ਦੀ ...

ਪੂਰੀ ਖ਼ਬਰ »

ਪੰਜਾਬ ਐਾਡ ਸਿੰਧ ਬੈਂਕ ਲੋਹਾਰਕਾ ਕਲਾਂ ਦੀ ਚੋਰੀ ਹੋਈ ਏ. ਟੀ. ਐਮ. ਮਸ਼ੀਨ ਨਕਦੀ ਸਮੇਤ ਬਰਾਮਦ

ਜਗਦੇਵ ਕਲਾਂ, 16 ਜੁਲਾਈ (ਸ਼ਰਨਜੀਤ ਸਿੰਘ ਗਿੱਲ)- ਪੁਲਿਸ ਥਾਣਾ ਕੰਬੋਅ ਤਹਿਤ ਪੈਂਦੇ ਪਿੰਡ ਲੋਹਾਰਕਾ ਕਲਾਂ 'ਚ ਸਥਿਤ ਪੰਜਾਬ ਐਾਡ ਸਿੰਧ ਬੈਂਕ ਦੀ ਬ੍ਰਾਂਚ ਵਿਚੋਂ ਚੋਰਾਂ ਵਲੋਂ ਬੀਤੀ ਰਾਤ ਏ. ਟੀ. ਐਮ. ਮਸ਼ੀਨ ਚੋਰੀ ਕਰ ਲਏ ਜਾਣ ਦੀ ਖ਼ਬਰ ਹੈ, ਜਿਸਨੂੰ ਬਾਅਦ ਵਿਚ ਪੁਲਿਸ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ 'ਵਰਸਿਟੀ ਨੇ ਮਈ ਮਹੀਨੇ ਲਈਆਂ 11 ਪ੍ਰੀਖਿਆਵਾਂ ਦੇ ਨਤੀਜੇ ਐਲਾਨੇ

ਅੰਮਿ੍ਤਸਰ, 16 ਜੁਲਾਈ (ਰੇਸ਼ਮ ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਮਈ 2019 ਸੈਸ਼ਨ ਦੀਆਂ 11 ਵੱਖ-ਵੱਖ ਪ੍ਰੀਖਿਆਵਾਂ ਦੇ ਸਮੈਸਟਰ ਅਨੁਸਾਰ ਨਤੀਜਿਆਂ ਦਾ ਅੱਜ ਐਲਾਨ ਕੀਤਾ ਹੈ | ਜਾਣਕਾਰੀ ਅਨੁਸਾਰ ਬੀ.ਕਾਮ ਪ੍ਰੋਫੇਸ਼ਨਲ ਦੇ ਦੂਜੇ ਅਤੇ ਚੌਥੇ ਸਮੈਸਟਰ, ਬੀ.ਬੀ.ਏ. ...

ਪੂਰੀ ਖ਼ਬਰ »

ਕਿਸਾਨ ਜਥੇਬੰਦੀ ਵਲੋਂ ਪੁਲਿਸ ਚੌਕੀ ਬੁਤਾਲਾ ਦਾ ਘਿਰਾਓ

ਬੁਤਾਲਾ, 16 ਜੁਲਾਈ (ਹਰਜੀਤ ਸਿੰਘ)-ਪੰਜਾਬ ਕਿਸਾਨ ਮਜਦੂਰ ਜਥੇਬੰਦੀ ਨੇ ਅੱਜ ਪੁਲਿਸ ਚੌਕੀ ਬੁਤਾਲਾ ਦਾ ਘਿਰਾਓ ਕੀਤਾ | ਉਨ੍ਹਾਂ ਦੀ ਮੰਗ ਸੀ ਕਿ ਉਨ੍ਹਾਂ ਦੇ ਵਰਕਰਾਂ ਨਾਲ ਪੁਲਿਸ ਵਧੀਕੀਆਂ ਕਰ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਇਹ ਕਦਮ ਚੁਕਣਾ ਪਿਆ | ਇਹ ਧਰਨਾ ਤੇ ਰੋਸ ...

ਪੂਰੀ ਖ਼ਬਰ »

ਕੈਪ: ਗੁਰਦਿਆਲ ਸਿੰਘ ਧਾਲੀਵਾਲ ਨੂੰ ਸ਼ਰਧਾਂਜਲੀਆਂ ਭੇਟ

ਜਗਦੇਵ ਕਲਾਂ, 16 ਜੁਲਾਈ (ਸ਼ਰਨਜੀਤ ਸਿੰਘ ਗਿੱਲ)-ਨਰਿੰਦਰਪਾਲ ਸਿੰਘ ਧਾਲੀਵਾਲ ਕੈਨੇਡਾ ਅਤੇ ਹਰਜਿੰਦਰਪਾਲ ਸਿੰਘ ਬੱਬੂ ਧਾਲੀਵਾਲ ਯੂ. ਐਸ. ਏ. ਦੇ ਸਤਿਕਾਰਯੋਗ ਪਿਤਾ ਕੈਪਟਨ ਗੁਰਦਿਆਲ ਸਿੰਘ ਧਾਲੀਵਾਲ ਜਗਦੇਵ ਕਲਾਂ ਜੋ ਕਿ ਬੀਤੇ ਦਿਨੀਂ ਗੁਰੂ ਚਰਨਾਂ 'ਚ ਜਾ ਬਿਰਾਜੇ ...

ਪੂਰੀ ਖ਼ਬਰ »

ਗੁਰੂ ਕਾ ਬਾਗ਼ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਗਾਮ 25 ਨੂੰ

ਜਗਦੇਵ ਕਲਾਂ, 16 ਜੁਲਾਈ (ਸ਼ਰਨਜੀਤ ਸਿੰਘ ਗਿੱਲ)-ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵਾੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਤਿ ਮਹਾਨ ਗੁਰਮਤਿ ਸਮਾਗਮ ਇਤਿਹਾਸਕ ਗੁਰਦੁਆਰਾ ਗੁਰੂ ਕਾ ਬਾਗ਼ (ਘੁੱਕੇਵਾਲੀ) ਵਿਖੇ ਸ਼੍ਰੋਮਣੀ ਕਮੇਟੀ ਮੈਂਬਰ ਜੋਧ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX