ਤਾਜਾ ਖ਼ਬਰਾਂ


ਬੈਂਸ 'ਤੇ ਦਰਜ ਹੋਏ ਪਰਚੇ ਵਿਰੁੱਧ ਨਾਭਾ ਵਿਖੇ ਫੂਕਿਆ ਗਿਆ ਕੈਪਟਨ ਦਾ ਪੁਤਲਾ
. . .  8 minutes ago
ਨਾਭਾ, 15 ਸਤੰਬਰ (ਅਮਨਦੀਪ ਸਿੰਘ ਲਵਲੀ)- ਇਤਿਹਾਸਕ ਨਗਰੀ ਨਾਭਾ ਵਿਖੇ ਲੋਕ ਇਨਸਾਫ਼ ਪਾਰਟੀ ਦੇ ਹਲਕਾ ਇੰਚਾਰਜ ਮਨਪ੍ਰੀਤ ਸਿੰਘ ਧਾਰੋਂਕੀ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਵਿਧਾਇਕ ਸਿਮਰਜੀਤ ਸਿੰਘ ਬੈਂਸ...
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਮੋਦੀ ਸਰਕਾਰ ਵਿਰੁੱਧ ਅੰਮ੍ਰਿਤਸਰ ਦੇ ਗੋਲਡਨ ਗੇਟ ਵਿਖੇ ਲਾਇਆ ਧਰਨਾ
. . .  25 minutes ago
ਸੁਲਤਾਨਵਿੰਡ, 15 ਸਤੰਬਰ (ਗੁਰਨਾਮ ਸਿੰਘ ਬੁੱਟਰ)- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਅੰਮ੍ਰਿਤਸਰ-ਜਲੰਧਰ ਜੀ. ਟੀ. ਰੋਡ 'ਤੇ...
ਭਾਈ ਮੱਖਣ ਸ਼ਾਹ ਲੁਬਾਣਾ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਦੀ ਯਾਦ 'ਚ ਸਜਾਇਆ ਗਿਆ ਗੁਰਮਤਿ ਸਮਾਗਮ
. . .  39 minutes ago
ਅੰਮ੍ਰਿਤਸਰ, 15 ਸਤੰਬਰ (ਜਸਵੰਤ ਸਿੰਘ ਜੱਸ)- ਅੱਜ ਸ੍ਰੀ ਹਰਿਮੰਦਰ ਸਾਹਿਬ ਸਮੂਹ 'ਚ ਸਥਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਭਾਈ ਮੱਖਣ ਸ਼ਾਹ ਲੁਬਾਣਾ ਅਤੇ ਭਾਈ ਲੱਖੀ ਸ਼ਾਹ ਵਣਜਾਰਾ...
ਗੁਰੂਹਰਸਹਾਏ ਵਿਖੇ ਕਿਸਾਨ ਸੰਘਰਸ਼ ਕਮੇਟੀ ਨੇ ਫੂਕਿਆ ਮੋਦੀ ਸਰਕਾਰ ਦਾ ਪੁਤਲਾ
. . .  50 minutes ago
ਗੁਰੂਹਰਸਹਾਏ, 15 ਸਤੰਬਰ (ਹਰਚਰਨ ਸਿੰਘ ਸੰਧੂ, ਕਪਿਲ ਕੰਧਾਰੀ)- ਅੱਜ ਕਿਸਾਨ ਸੰਘਰਸ਼ ਕਮੇਟੀ ਵਲੋਂ ਸ਼ਹਿਰ ਦੇ ਲਾਈਟ ਵਾਲੇ ਚੌਕ 'ਚ ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਦਾ ਪੁਤਲਾ...
ਤਲਵੰਡੀ ਸਾਬੋ ਪੁਲਿਸ ਨੇ ਰੋਕੀ ਕਸ਼ਮੀਰ ਮਸਲੇ 'ਤੇ ਮੰਗ ਪੱਤਰ ਦੇਣ ਜਾ ਰਹੇ ਭਾਕਿਯੂ ਆਗੂਆਂ ਦੀ ਬੱਸ
. . .  about 1 hour ago
ਤਲਵੰਡੀ ਸਾਬੋ/ਸੀਂਗੋ ਮੰਡੀ 15 ਸਤੰਬਰ (ਲਕਵਿੰਦਰ ਸ਼ਰਮਾ)- ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜੰਮੂ-ਕਸ਼ਮੀਰ 'ਚੋਂ ਧਾਰਾ 370 ਨੂੰ ਹਟਾਏ ਜਾਣ ਦੇ ਵਿਰੁੱਧ ਅੱਜ ਰਾਜਪਾਲ ਅਤੇ ਮੁੱਖ ਮੰਤਰੀ ਨੂੰ ਮੰਗ ਪੱਤਰ...
ਸ੍ਰੀ ਚਮਕੌਰ ਸਾਹਿਬ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਚਾਰ ਸਾਲਾ ਬੱਚੀ ਸਣੇ ਦੋ ਦੀ ਮੌਤ, ਕਈ ਜ਼ਖ਼ਮੀ
. . .  about 1 hour ago
ਸ੍ਰੀ ਚਮਕੌਰ ਸਾਹਿਬ, 15 ਸਤੰਬਰ (ਜਗਮੋਹਣ ਸਿੰਘ ਨਾਰੰਗ)- ਸ੍ਰੀ ਚਮਕੌਰ ਸਾਹਿਬ-ਨੀਲੋਂ ਮਾਰਗ 'ਤੇ ਪਿੰਡ ਬਸੀ ਗੁੱਜਰਾਂ ਨੇੜੇ ਅੱਜ ਕਾਰ, ਖੱਚਰ ਰੇਹੜੇ ਅਤੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ 'ਚ...
ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਨੂੰ ਸ੍ਰੀ ਅਕਾਲ ਤਖ਼ਤ ਵਿਖੇ ਕੀਤਾ ਗਿਆ ਸਨਮਾਨਿਤ
. . .  about 1 hour ago
ਅੰਮ੍ਰਿਤਸਰ, 15 ਸਤੰਬਰ (ਜਸਵੰਤ ਸਿੰਘ ਜੱਸ)- ਅੱਜ ਸਵੇਰੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਨਵੇਂ ਬਣੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ...
ਕਰਜ਼ੇ ਦੇ ਜਾਲ 'ਚ ਫਸੇ ਮਜ਼ਦੂਰ ਵਲੋਂ ਖ਼ੁਦਕੁਸ਼ੀ
. . .  about 2 hours ago
ਸੁਨਾਮ ਊਧਮ ਸਿੰਘ ਵਾਲਾ, 15 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਨਿੱਜੀ ਕੰਪਨੀਆਂ ਵਲੋਂ ਆਪਣੇ ਜਾਲ 'ਚ ਫਸਾਏ ਨੇੜਲੇ ਪਿੰਡ ਗੋਬਿੰਦਗੜ੍ਹ ਜੇਜੀਆਂ ਦੇ ਇੱਕ ਮਜ਼ਦੂਰ ਵਲੋਂ ਖ਼ੁਦਕੁਸ਼ੀ ਕੀਤੇ ਜਾਣ...
ਪ੍ਰੇਮ ਵਿਆਹ ਕਰਾਉਣ 'ਤੇ ਪਰਿਵਾਰ ਵਾਲਿਆਂ ਨੇ ਆਪਣੀ ਲੜਕੀ ਅਤੇ ਉਸ ਦੇ ਪਤੀ ਨੂੰ ਮਾਰੀਆਂ ਗੋਲੀਆਂ, ਦੋਹਾਂ ਦੀ ਮੌਤ
. . .  about 2 hours ago
ਸਰਾਏ ਅਮਾਨਤ ਖਾਂ, 15 ਸਤੰਬਰ (ਨਰਿੰਦਰ ਸਿੰਘ ਦੋਦੇ)- ਸਰਹੱਦੀ ਪਿੰਡ ਨੌਸ਼ਹਿਰਾ ਢਾਲਾ ਵਿਖੇ ਪ੍ਰੇਮ ਵਿਆਹ ਕਰਾਉਣ 'ਤੇ ਅੱਜ ਇੱਕ ਲੜਕੀ ਅਤੇ ਉਸ ਦੇ ਪਤੀ ਨੂੰ ਕੁਝ ਵਿਅਕਤੀਆਂ ਵਲੋਂ ਗੋਲੀਆਂ...
ਪੁਲਿਸ ਨੇ ਕਬਜ਼ੇ 'ਚ ਲਈ ਮੋਹਾਲੀ ਵਿਖੇ ਸੂਬਾ ਪੱਧਰੀ ਧਰਨੇ 'ਚ ਸ਼ਾਮਲ ਹੋਣ ਜਾ ਰਹੇ ਕਿਸਾਨਾਂ ਦੀ ਬੱਸ
. . .  about 2 hours ago
ਬਾਘਾਪੁਰਾਣਾ, 15 ਸਤੰਬਰ (ਬਲਰਾਜ ਸਿੰਗਲਾ)- ਪੰਜਾਬ ਦੀਆਂ 11 ਕਿਸਾਨ ਜਥੇਬੰਦੀਆਂ ਵਲੋਂ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਅੱਗੇ ਸੂਬਾ ਪੱਧਰੀ ਧਰਨਾ ਦੇਣ ਲਈ ਉਲੀਕੇ...
ਹਰਜਿੰਦਰ ਜੰਡਿਆਲੀ ਦੂਜੀ ਵਾਰ ਬਣੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਨਵੀਨਰ
. . .  about 3 hours ago
ਮੇਹਲੀ, 15 ਸਤੰਬਰ (ਗੁਰਜਿੰਦਰ ਸਿੰਘ ਗੁਰੂ, ਸੰਦੀਪ ਸਿੰਘ)- ਬਹੁਜਨ ਸਮਾਜ ਪਾਰਟੀ ਦੇ ਆਗੂ ਅਤੇ ਮੌਜੂਦਾ ਬਲਾਕ ਸੰਮਤੀ ਮੈਂਬਰ ਹਰਜਿੰਦਰ ਜੰਡਿਆਲੀ ਨੂੰ ਪਾਰਟੀ ਹਾਈਕਮਾਨ ਵਲੋਂ ਲਗਾਤਾਰ ਦੂਜੀ...
ਇਮਰਾਨ ਨੇ ਮੰਨਿਆ- ਭਾਰਤ ਨਾਲ ਯੁੱਧ 'ਚ ਹਾਰ ਸਕਦਾ ਹੈ ਪਾਕਿਸਤਾਨ
. . .  about 3 hours ago
ਇਸਲਾਮਾਬਾਦ, 15 ਸਤੰਬਰ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇੱਕ ਵਾਰ ਫਿਰ ਭਾਰਤ ਨਾਲ ਯੁੱਧ ਦੀ ਸੰਭਾਵਨਾ ਜਤਾਈ ਹੈ। ਉਨ੍ਹਾਂ ਨੇ ਕਸ਼ਮੀਰ ਮਸਲੇ ਨੂੰ ਲੈ ਕੇ ਪਰਮਾਣੂੰ ਯੁੱਧ ਹੋਣ ਦੇ ਆਸਾਰ ਵੀ...
ਮਹਾਰਾਸ਼ਟਰ 'ਚ ਸੁਰੱਖਿਆ ਬਲਾਂ ਨਾਲ ਮੁਠਭੇੜ ਦੌਰਾਨ ਦੋ ਨਕਸਲੀ ਢੇਰ
. . .  about 3 hours ago
ਮੁੰਬਈ, 15 ਸਤੰਬਰ- ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ 'ਚ ਅੱਜ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਦੋ ਨਕਸਲੀਆਂ ਨੂੰ...
ਕਸ਼ਮੀਰ ਮਸਲੇ 'ਤੇ ਚੰਡੀਗੜ੍ਹ ਮੰਗ ਪੱਤਰ ਦੇਣ ਜਾ ਰਹੇ ਕਿਸਾਨ ਪੁਲਿਸ ਨੇ ਰੋਕੇ
. . .  about 4 hours ago
ਤਲਵੰਡੀ ਸਾਬੋ, 15 ਸਤੰਬਰ (ਰਣਜੀਤ ਸਿੰਘ ਰਾਜੂ) - ਕਸ਼ਮੀਰ ਵਿਚ ਧਾਰਾ 370 ਹਟਾਉਣ ਉਪਰੰਤ ਬਣੇ ਮਾਹੌਲ ਨਾਲ ਕਸ਼ਮੀਰੀਆਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਲੈ ਕੇ ਗਵਰਨਰ ਨੂੰ ਮੰਗ ਪੱਤਰ ਦੇਣ ਲਈ ਚੰਡੀਗੜ੍ਹ ਜਾ ਰਹੇ ਕਿਸਾਨਾਂ ਨੂੰ ਸਵੇਰੇ ਤਲਵੰਡੀ ਸਾਬੋ ਪੁਲਿਸ ਨੇ ਜਬਰੀ...
ਮੁਜ਼ੱਫਰਪੁਰ ਸ਼ੈਲਟਰ ਹੋਮ ਕਾਂਡ ਦੀ ਪੀੜਤਾ ਨਾਲ ਸਮੂਹਿਕ ਜਬਰ ਜਨਾਹ
. . .  about 4 hours ago
ਬੇਤਿਆ, 15 ਸਤੰਬਰ - ਮੁਜ਼ੱਫਰਪੁਰ ਬਾਲਿਕਾ ਗ੍ਰਹਿ ਕਾਂਡ ਦੀ ਪੀੜਤਾ ਨੂੰ ਅਗਵਾ ਕਰਕੇ ਸਮੂਹਿਕ ਜਬਰ ਜਨਾਹ ਕਰਨ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਘਟਨਾ ਨਗਰ ਥਾਣਾ ਖੇਤਰ ਦੀ ਹੈ। ਲੜਕੀ ਨੂੰ ਇਲਾਜ ਲਈ ਮੈਡੀਕਲ ਕਾਲਜ ਹਸਪਤਾਲ ਦੇ ਆਈ.ਸੀ.ਯੂ. ਵਿਚ ਭਰਤੀ...
ਅੱਜ ਪੰਜਾਬ ਭਰ ਤੋਂ ਸੰਗਰੂਰ ਪੁੱਜ ਕੇ ਬੇਰੁਜ਼ਗਾਰ ਬੀ.ਐਡ. ਅਧਿਆਪਕ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਕਰਨਗੇ ਰੋਸ ਮੁਜ਼ਾਹਰਾ
. . .  1 minute ago
ਅੱਜ ਧਰਮਸ਼ਾਲਾ ਵਿਚ ਹੋਵੇਗਾ ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਪਹਿਲਾ ਟੀ20 ਮੈਚ
. . .  about 5 hours ago
ਅੱਜ ਦਾ ਵਿਚਾਰ
. . .  about 6 hours ago
ਸੁਕਮਾ - ਸੁਰੱਖਿਆ ਬਲਾਂ ਨੇ 3 ਨਕਸਲੀ ਕੀਤੇ ਢੇਰ
. . .  1 day ago
ਨਿਰਦੇਸ਼ਕ ਸੰਨੀ ਦਿਉਲ ਆਪਣੇ ਬੇਟੇ ਕਰਨ ਦਿਉਲ ਦੀ ਫ਼ਿਲਮ 'ਪਲ ਪਲ ਦਿਲ ਕੇ ਪਾਸ' ਦੀ ਪ੍ਰਮੋਸ਼ਨ ਲਈ 'ਅਜੀਤ' ਦਫ਼ਤਰ ਹੀਰੋਇਨ ਸਹਿਰ ਨਾਲ ਪੁੱਜੇ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 2 ਸਾਉਣ ਸੰਮਤ 551
ਵਿਚਾਰ ਪ੍ਰਵਾਹ: ਯੋਗਤਾਵਾਂ ਅਤੇ ਮਿਹਨਤ ਨਾਲ ਹੀ ਅਸੀਂ ਆਪਣੇ ਟੀਚੇ ਪ੍ਰਾਪਤ ਕਰ ਸਕਦੇ ਹਾਂ। -ਰਾਬਿੰਦਰ ਨਾਥ ਟੈਗੋਰ

ਅੰਮ੍ਰਿਤਸਰ

ਜੇਲ੍ਹ 'ਚ ਨੌਜਵਾਨ ਦੀ ਭੇਦਭਰੀ ਹਾਲਤ 'ਚ ਮੌਤ, ਮਾਪਿਆਂ ਨੇ ਲਾਏ ਥਾਣਾ ਛੇਹਰਟਾ ਦੇ ਐਸ. ਐਚ. ਓ.'ਤੇ ਦੋਸ਼

ਅੰਮਿ੍ਤਸਰ, 16 ਜੁਲਾਈ (ਰੇਸ਼ਮ ਸਿੰਘ)¸ਕੇਂਦਰੀ ਜੇਲ੍ਹ ਫ਼ਤਾਹਪੁਰ 'ਚ ਬੰਦ 2 ਨੌਜਵਾਨਾਂ ਦੀ ਅੱਜ ਮੌਤ ਹੋ ਗਈ ਇਨ੍ਹਾਂ 'ਚੋਂ ਇਕ ਗੁਰੂ ਨਾਨਕ ਦੇਵ ਹਸਪਤਾਲ ਜ਼ੇਰੇ ਇਲਾਜ਼ ਸੀ, ਜਦੋਂ ਕਿ ਦੂਜੇ ਨੂੰ ਜੇਲ੍ਹ 'ਚੋਂ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਸੀ ਜਿੱਥੇ ਉਸਦੀ ਮੌਤ ...

ਪੂਰੀ ਖ਼ਬਰ »

4 ਗਿ੍ਫ਼ਤਾਰ, 28 ਲੱਖ ਨਕਦੀ ਤੇ 2 ਸੋਨੇ ਦੀਆਂ ਇੱਟਾਂ ਤੇ ਹੋਰ ਗਹਿਣੇ ਬਰਾਮਦ

-ਮਾਮਲਾ ਯੂਰਪ ਗਏ ਪਰਿਵਾਰ ਦੇ ਘਰੋਂ ਡੇਢ ਕਰੋੜ ਨਕਦੀ ਤੇ 5 ਸੋਨੇ ਦੀਆਂ ਇੱਟਾਂ ਚੋਰੀ ਹੋਣ ਦਾ- ਮਿ੍ਤਸਰ , 16 ਜੁਲਾਈ (ਰੇਸ਼ਮ ਸਿੰਘ)¸ਯੂਰਪ ਗਏ ਇਕ ਅਮੀਰ ਪਰਿਵਾਰ ਦੇ ਘਰੋਂ ਚੋਰੀ ਕਰ ਕੇ ਡੇਢ ਕਰੋੜ ਦੀ ਨਕਦੀ ਤੇ 5 ਸੋਨੇ ਦੀਆਂ ਇੱਟਾਂ (ਪ੍ਰਤੀ ਇੱਟ ਇਕ ਕਿਲੋਗ੍ਰਾਮ) ਤੇ ...

ਪੂਰੀ ਖ਼ਬਰ »

ਗੁਰੂ ਤੇਗ ਬਹਾਦਰ ਨਗਰ ਵਿਖੇ ਟਰੱਸਟ ਦੀ ਟੀਮ ਵਲੋਂ ਨਾਜਾਇਜ਼ ਰਸਤੇ ਬੰਦ ਕਰਵਾਏ

ਅੰਮਿ੍ਤਸਰ, 16 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)¸ਨਗਰ ਸੁਧਾਰ ਟਰੱਸਟ ਅਧੀਨ ਪੈਂਦੇ ਗਰੂ ਤੇਗ਼ ਬਹਾਦਰ ਨਗਰ ਮਾਲਮੰਡੀ ਬੀ ਬਲਾਕ ਵਿਖੇ ਅੱਜ ਚੇਅਰਮੈਨ ਦਿਨੇਸ਼ ਬੱਸੀ ਦੇ ਦਿਸ਼ਾ-ਨਿਰਦੇਸ਼ਾਂ ਤੇ ਐਸ. ਈ. ਰਾਕੇਸ਼ ਗਰਗ ਦੀਆਂ ਹਦਾਇਤਾਂ 'ਤੇ ਕਾਰਵਾਈ ਕਰਦਿਆਂ ਵਿਭਾਗੀ ...

ਪੂਰੀ ਖ਼ਬਰ »

-ਨੰਗਲ ਵੰਝਾਂਵਾਲਾ ਗੋਲੀ ਕਾਂਡ ਮਾਮਲਾ- ਮਹਿਲਾ ਸਰਪੰਚ ਦੇ ਪਤੀ ਨੂੰ ਗੋਲੀ ਮਾਰਨ ਵਾਲੇ ਮੁੱਖ ਮੁਲਜ਼ਮ ਵਲੋਂ ਅਦਾਲਤ 'ਚ ਸਰੰਡਰ

ਅਜਨਾਲਾ, 16 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਬੀਤੀ 13 ਜੁਲਾਈ ਨੂੰ ਇਥੋਂ ਨੇੜਲੇ ਪਿੰਡ ਨੰਗਲ ਵੰਝਾਂਵਾਲਾ ਵਿਖੇ ਸੱਤਾਧਾਰੀ ਧਿਰ ਨਾਲ ਸਬੰਧਿਤ ਮਹਿਲਾ ਸਰਪੰਚ ਦੇ ਪਤੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਮੁੱਖ ਮੁਲਜ਼ਮ ਵਲੋਂ ਬੀਤੇ ਕੱਲ੍ਹ ਮਾਣਯੋਗ ਅਦਾਲਤ 'ਚ ਆਪਣੇ ...

ਪੂਰੀ ਖ਼ਬਰ »

ਅੰਤਿੰ੍ਰਗ ਕਮੇਟੀ ਦੀ ਸੁਲਤਾਨਪੁਰ ਲੋਧੀ ਵਿਖੇ ਇਕੱਤਰਤਾ ਅੱਜ

ਅੰਮਿ੍ਤਸਰ, 16 ਜੁਲਾਈ (ਜਸਵੰਤ ਸਿੰਘ ਜੱਸ)¸ਸ਼ੋੋ੍ਰਮਣੀ ਗੁ: ਪ੍ਰ: ਕਮੇਟੀ ਕੀ ਅੰਤਿ੍ੰਗ ਕਮੇਟੀ ਦੀ ਜ਼ਰੂਰੀ ਇਕੱਤਰਤਾ ਭਲਕੇ 17 ਜੁਲਾਈ ਨੂੰ ਗੁ: ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਹੋ ਰਹੀ ਹੈ | ਪ੍ਰਾਪਤ ਵੇਰਵਿਆਂ ਅਨੁਸਾਰ ਸਵੇਰੇ 11:00 ਵਜੇ ਹੋ ਰਹੀ ਇਸ ...

ਪੂਰੀ ਖ਼ਬਰ »

ਖੇਡਦੇ ਸਮੇਂ ਚੁਬੱਚੇ 'ਚ ਡਿਗਣ ਕਾਰਨ ਡੇਢ ਸਾਲਾ ਬੱਚੀ ਦੀ ਮੌਤ

ਹਰਸਾ ਛੀਨਾ, 16 ਜੁਲਾਈ (ਕੜਿਆਲ)-ਪੁਲਿਸ ਥਾਣਾ ਭਿੰਡੀ ਸੈਦਾਂ ਅਧੀਨ ਪੈਂਦੇ ਪਿੰਡ ਕੜਿਆਲ ਵਿਖੇ ਬੀਤੀ ਦੇਰ ਸ਼ਾਮ ਇਕ ਡੇਢ ਸਾਲਾ ਬੱਚੀ ਦੀ ਖੇਡਦੇ ਸਮੇਂ ਪਾਣੀ ਵਾਲੇ ਚੁਬੱਚੇ 'ਚ ਡੁੱਬਣ ਕਾਰਨ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ...

ਪੂਰੀ ਖ਼ਬਰ »

ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

ਛੇਹਰਟਾ, 16 ਜੁਲਾਈ (ਸੁਰਿੰਦਰ ਸਿੰਘ ਵਿਰਦੀ)-ਥਾਣਾ ਛੇਹਰਟਾ ਅਧੀਨ ਖੇਤਰ ਗੁਰਦੁਆਰਾ ਛੇਹਰਟਾ ਸਾਹਿਬ ਲੰਗਰ ਹਾਲ ਦੇ ਨਾਲ ਲਗਦੀ ਪਾਰਕ 'ਚ ਇਕ ਨਾਮਲੂਮ 60 ਸਾਲਾ ਬਜ਼ੁਰਗ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ¢ ਜਿਸ ਨੇ ਪੀਲੇ ਰੰਗ ਦੀ ਟੀ ਸ਼ਰਟ ਅਤੇ ਗਰੇ ਰੰਗ ਦੀ ਪੈਂਟ ...

ਪੂਰੀ ਖ਼ਬਰ »

ਖ਼ਾਲਸਾ ਸੰਘਰਸ਼ ਜਥੇਬੰਦੀ ਪੰਜਾਬ ਦੇ ਮੁਖੀ ਦੀ ਗੱਡੀ 'ਤੇ ਗੋਲੀਆਂ ਨਾਲ ਹਮਲਾ

ਚੋਗਾਵਾਂ, 16 ਜੁਲਾਈ (ਗੁਰਬਿੰਦਰ ਸਿੰਘ ਬਾਗ਼ੀ)-ਬੀਤੀ ਰਾਤ ਕਸਬਾ ਚੋਗਾਵਾਂ ਵਿਖੇ ਖ਼ਾਲਸਾ ਸੰਘਰਸ਼ ਜਥੇਬੰਦੀ ਪੰਜਾਬ ਦੇ ਮੁਖੀ ਬਾਬਾ ਰਾਜਨ ਸਿੰਘ ਦੀ ਗੱਡੀ ਉਪਰ ਕੁਝ ਲੋਕਾਂ ਵਲੋਂ ਗੋਲੀਆਂ ਚਲਾਉਣ ਦੀ ਸੂਚਨਾ ਪ੍ਰਾਪਤ ਹੋਈ ਹੈ | ਇਸ ਸਬੰਧੀ ਖ਼ਾਲਸਾ ਸੰਘਰਸ਼ ...

ਪੂਰੀ ਖ਼ਬਰ »

-ਮਾਮਲਾ ਕਸਟਮ ਵਿਭਾਗ ਵਲੋਂ ਬਰਾਮਦ 2700 ਕਰੋੜ ਦੀ ਹੈਰੋਇਨ ਦਾ- ਦੋਸ਼ੀ ਰਾਣਾ ਦਾ ਸਾਥ ਦੇਣ ਵਾਲੀ ਸੰਦੀਪ ਕੌਰ ਨੂੰ ਜੁਡੀਸ਼ੀਅਲ ਹਿਰਾਸਤ 'ਚ ਭੇਜਿਆ

ਅੰਮਿ੍ਤਸਰ, 16 ਜੁਲਾਈ (ਸੁਰਿੰਦਰ ਕੋਛੜ)¸ਇੰਟੇਗ੍ਰੇਟਿਡ ਚੈੱਕ ਪੋਸਟ (ਆਈ. ਸੀ. ਪੀ.) ਅਟਾਰੀ ਵਿਖੇ ਪਾਕਿਸਤਾਨ ਵਲੋਂ ਭੇਜੀਆਂ ਗਈਆਂ ਲੂਣ ਦੀਆਂ ਬੋਰੀਆਂ 'ਚੋਂ ਭਾਰਤੀ ਕਸਟਮ ਵਿਭਾਗ ਵਲੋਂ 532 ਕਿਲੋਗ੍ਰਾਮ ਹੈਰੋਇਨ ਤੇ 53 ਕਿਲੋਗ੍ਰਾਮ ਮਿਸ਼ਰਤ ਨਸ਼ੀਲੇ ਪਦਾਰਥਾਂ ਦੀ ਕੀਤੀ ...

ਪੂਰੀ ਖ਼ਬਰ »

ਏ. ਟੀ. ਪੀ. ਅਤੇ ਬਿਲਡਿੰਗ ਇੰਸਪੈਕਟਰਾਂ ਨੂੰ ਨੋਟਿਸ ਜਾਰੀ

ਅੰਮਿ੍ਤਸਰ, 16 ਜੁਲਾਈ (ਹਰਮਿੰਦਰ ਸਿੰਘ)¸ਬਰਸਾਤ ਦੇ ਮੌਸਮ ਤੋਂ ਪਹਿਲਾਂ ਨਗਰ ਨਿਗਮ ਵਲੋਂ ਹਰ ਸਾਲ ਖ਼ਸਤਾ ਇਮਾਰਤਾਂ ਦਾ ਸਰਵੇ ਕਰਵਾਇਆ ਜਾਂਦਾ ਹੈ ਪਰ ਇਸ ਵਾਰ ਮਾਨਸੂਨ ਸ਼ੁਰੂ ਹੋ ਗਈ ਹੈ ਪਰ ਸਰਵੇ ਦਾ ਕੰਮ ਅਜੇ ਤੱਕ ਸ਼ੁਰੂ ਨਹੀਂ ਹੋਇਆ | ਸਰਵੇ ਦਾ ਕੰਮ ਪਛੜਣ ਕਰ ਕੇ ਨਗਰ ...

ਪੂਰੀ ਖ਼ਬਰ »

ਮੰਨਾ ਵਲੋਂ ਸਾਰਾਗੜ੍ਹੀ ਸਰਾਂ ਦੇ ਕਮਰਿਆਂ ਦੀ ਸਫ਼ਾਈ ਨੂੰ ਲੈ ਕੇ ਘਪਲੇ ਦੇ ਦੋਸ਼

ਅੰਮਿ੍ਤਸਰ, 16 ਜੁਲਾਈ (ਹਰਮਿੰਦਰ ਸਿੰਘ)-ਸ਼ੋ੍ਰਮਣੀ ਕਮੇਟੀ ਦੀ ਵਿਰਾਸਤੀ ਮਾਰਗ 'ਚ ਬਣੀ ਸਰਾਗੜ੍ਹੀ ਸਰਾਂ ਦੇ ਕਮਰਿਆਂ ਦੀ ਸਫ਼ਾਈ ਦਾ ਕੰਮ ਸ਼ੋ੍ਰਮਣੀ ਕਮੇਟੀ ਵਲੋਂ ਇੱਕੀ ਨਿੱਜੀ ਕੰਪਨੀ ਨੂੰ ਠੇਕੇ 'ਤੇ ਦੇਣ ਨੂੰ ਗੁਰੂ ਦੀ ਗੋਲਕ 'ਤੇ ਡਾਕਾ ਦੱਸਦੇ ਹੋਏ ਮਨਦੀਪ ਸਿੰਘ ਮੰਨਾ ਨੇ ਸ਼ੋ੍ਰਮਣੀ ਕਮੇਟੀ ਦੇ ਕੁਝ ਅਹੁੱਦੇਦਾਰਾਂ 'ਤੇ ਘਪਲੇ ਦੇ ਗੰਭੀਰ ਦੋਸ਼ ਲਗਾਏ ਹਨ | ਸਾਰਾਗੜ੍ਹੀ ਸਰਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਨਦੀਪ ਸਿੰਘ ਮੰਨਾ ਨੇ ਕਿਹਾ ਕਿ 44 ਕਰੋੜ ਦੀ ਲਾਗਤ ਨਾਲ ਤਿਆਰ ਹੋਈ ਇਸ 238 ਕਮਰਿਆਂ ਵਾਲੀ ਸਰਾਂ ਦੇ ਨਿਰਮਾਣ ਕਾਰਜ ਤੋਂ ਲੈ ਕੇ ਹੁਣ ਤੱਕ ਇਸ ਦੇ ਕਮਰਿਆਂ ਦੀ ਸਫ਼ਾਈ ਦੇ ਕਾਰਜ ਵਿਚ ਵੱਡਾ ਘਪਲਾ ਹੋਇਆ ਹੈ | ਉਨ੍ਹਾਂ ਕਥਿਤ ਦੋਸ਼ ਲਾਇਆ ਕਿ ਸਰਾਂ ਦੇ ਸ਼ੁਰੂ ਹੰੁਦਿਆਂ ਹੀ ਇਸ ਦੇ ਕਮਰਿਆਂ ਦੀ ਸਫ਼ਾਈ ਦਾ ਕੰਮ ਸ਼ੋ੍ਰਮਣੀ ਕਮੇਟੀ ਦੇ ਇਕ ਮੈਂਬਰ ਦੇ ਅਜ਼ੀਜ਼ ਨੂੰ 200 ਰੁਪਏ ਪ੍ਰਤੀ ਕਮਰਾ ਪ੍ਰਤੀ ਦਿਨ ਅਤੇ ਜਨਰਲ ਬਾਥ ਰੂਮ ਦੀ ਸਫ਼ਾਈ ਦਾ 25 ਹਜ਼ਾਰ ਰੁਪਏ ਮਹੀਨਾ ਅਤੇ ਟੈਕਸ ਵੱਖਰਾ ਦੇਣ ਦੇ ਆਧਾਰ 'ਤੇ ਠੇਕੇ 'ਤੇ ਦਿੱਤਾ ਗਿਆ ਹੈ, ਜੋ 18 ਲੱਖ ਰੁਪਏ ਮਹੀਨਾ ਬਣਦਾ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਇਹ ਕੰਮ ਤਜ਼ਰਬੇ ਦੇ ਤੌਰ 'ਤੇ ਸ਼ੋ੍ਰਮਣੀ ਕਮੇਟੀ ਦੇ ਉਕਤ ਮੈਂਬਰ ਦੇ ਕਹਿਣ 'ਤੇ 27 ਅਪ੍ਰੈਲ 2017 ਨੂੰ ਤੇ ਉਕਤ ਵਿਅਕਤੀ ਨੂੰ ਤਿੰਨ ਮਹੀਨੇ ਲਈ ਦਿੱਤਾ ਗਿਆ ਸੀ | ਜਿਸ 'ਚ ਦੋ ਸਾਬਣ ਦੀਆਂ ਟਿੱਕੀਆਂ, ਹੱਥ ਧੋਣ ਲਈ ਘੋਲ ਦੇਣਾ ਲਾਜ਼ਮੀ ਸੀ ਅਤੇ ਇਸ ਤੋਂ ਇਲਾਵਾ ਲੋੜ ਪੈਣ 'ਤੇ ਤੋਲਿਆ, ਵੱਖਰੇ ਤੌਰ 'ਤੇ ਦੰਦਾਂ ਲਈ ਪੇਸਟ ਦਿੱਤੀ ਜਾਣੀ ਸੀ | ਇਸ ਸਫ਼ਾਈ ਦੌਰਾਨ ਹਰ ਕਮਰੇ 'ਚ ਨਵੀਂ ਚਾਦਰ ਅਤੇ ਸਰਾਣਿਆਂ ਦੇ ਗਲਾਫ਼ ਮੁਹੱਇਆ ਕਰਵਾਉਣੇ ਸ਼ਾਮਿਲ ਹਨ | ਇਸ ਉਪਰੰਤ ਸ਼ੋ੍ਰਮਣੀ ਕਮੇਟੀ ਵਲੋਂ ਸਰਾਂ ਦੇ ਕਮਰਿਆਂ ਦੀ ਸਫ਼ਾਈ ਸਬੰਧੀ ਤਿੰਨ ਵਾਰ ਟੈਂਡਰ ਵੀ ਲਗਾਏ ਗਏ ਪਰ ਇਹ ਟੈਂਡਰ ਖੋਲੇ੍ਹ ਨਹੀਂ ਗਏ ਅਤੇ ਉਪਰੋਕਤ ਸ਼ੋ੍ਰਮਣੀ ਕਮੇਟੀ ਮੈਂਬਰ ਦੇ ਅਜ਼ੀਜ਼ ਨੂੰ ਹੀ ਇਹ ਕੰਮ ਜਾਰੀ ਰੱਖਿਆ ਗਿਆ | ਮੰਨਾ ਨੇ ਦਾਅਵਾ ਕੀਤਾ ਕਿ ਲਗਾਏ ਗਏ ਟੈਂਡਰਾਂ ਵਿਚ ਠੇਕੇਦਾਰਾਂ ਵਲੋਂ ਉਕਤ ਵਿਅਕਤੀ ਨਾਲੋਂ ਸਫ਼ਾਈ ਦੇ ਰੇਟ ਘੱਟ ਕਰਕੇ ਭਰੇ ਗਏ ਸਨ ਪਰ ਇਸ ਦੇ ਬਾਵਜੂਦ ਸ਼ੋ੍ਰਮਣੀ ਕਮੇਟੀ ਪ੍ਰਧਾਨ ਨੇ ਟੈਂਡਰ ਨਹੀਂ ਖੋਲੇ ਗਏ | ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਇਸ ਘਪਲੇ 'ਚ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ, ਇਕ ਸ਼ੋ੍ਰਮਣੀ ਕਮੇਟੀ ਮੈਂਬਰ ਅਤੇ ਇਕ ਮੀਤ ਸਕੱਤਰ ਦੀ ਕਥਿਤ ਸ਼ਮੂਲੀਅਤ ਹੈ | ਉਸ ਨੇ ਕਿਹਾ ਕਿ ਸਰਾਂ ਦੇ ਕਮਰਿਆਂ ਦੇ ਤਾਲੇ ਖ਼ਰੀਦਣ ਸ਼ੋ੍ਰਮਣੀ ਕਮੇਟੀ ਦਾ ਇੱਕ ਮੈਂਬਰ, ਇੱਕ ਮੀਤ ਸਕੱਤਰ ਚੀਨ ਗਏ, ਜਿੱਥੋਂ ਇਹ 5 ਕਰੋੜ ਦੇ ਤਾਲੇ ਖ਼ਰੀਦਕੇ ਲੈ ਕੇ ਆਏ, ਜਿਸ 'ਤੇ ਸਵਾ ਕਰੋੜ ਰੁਪਏ ਡਿਊਟੀ ਵੀ ਪਈ | ਮੰਨਾ ਨੇ ਕਿਹਾ ਕਿ ਭਾਰਤ ਵਿਚ ਤਾਲੇ ਸਸਤੇ ਅਤੇ ਬਹੁਤ ਵਧੀਆ ਮਿਆਰ ਦੇ ਮਿਲ ਸਕਦੇ ਸਨ, ਜਿਨ੍ਹਾਂ ਦੀ ਗਰੰਟੀ ਵੀ ਨਾਲ ਹੋਣੀ ਸੀ ਪਰ ਸ਼ੋ੍ਰਮਣੀ ਕਮੇਟੀ ਵਲੋਂ ਲਗਾਏ ਗਏ ਇਹ ਤਾਲੇ ਹੁਣ ਖ਼ਰਾਬ ਹੋਣੇ ਸ਼ੁਰੂ ਹੋ ਗਏ ਹਨ ਅਤੇ ਇਨ੍ਹਾਂ ਦੀ ਕੋਈ ਵੀ ਗਰੰਟੀ ਨਹੀਂ ਹੈ |
ਇਸ ਸਬੰਧ 'ਚ ਸ਼ੋ੍ਰਮਣੀ ਕਮੇਟੀ ਦੇ ਮੁੱਖ ਸਕੱਤਰ ਡਾ: ਰੂਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਆਪਣਾ ਪੱਲਾ ਝਾੜਦੇ ਹੋਏ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਕੋਈ ਇਲਮ ਨਹੀਂ ਅਤੇ ਇਸ ਸਬੰਧ ਮੈਨੇਜਰ ਹੀ ਦੱਸ ਸਕਦੇ ਹਨ |
ਇਸ ਉਪਰੰਤ ਮੈਨੇਜਰ ਸ੍ਰੀ ਦਰਬਾਰ ਸਾਹਿਬ ਜਸਵਿੰਦਰ ਸਿੰਘ ਦੀਨਪੁਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਵਲੋਂ ਸਾਰਾ ਕੰਮ ਪਾਰਦਰਸ਼ੀ ਢੰਗ ਨਾਲ ਕਰਵਾਇਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਜਲਦ ਹੀ ਸਾਰਾਗੜ੍ਹੀ ਸਰਾਂ ਦੀ ਸਫ਼ਾਈ ਦੇ ਕੰਮ ਦੇ ਟੈਂਡਰ ਖੋਲੇ ਜਾਣਗੇ |


ਖ਼ਬਰ ਸ਼ੇਅਰ ਕਰੋ

ਚੋਰੀ ਦੇ 2 ਮੋਟਰਸਾਈਕਲਾਂ ਸਣੇ ਤਿੰਨ ਕਾਬੂ

ਬਿਆਸ, 16 ਜੁਲਾਈ (ਪਰਮਜੀਤ ਸਿੰਘ ਰੱਖੜਾ)-ਮੋਟਰਸਾਈਕਲ ਚੋਰੀ ਦੇ ਕਥਿਤ ਦੋਸ਼ ਹੇਠ ਪੁਲਿਸ ਵਲੋਂ ਤਿੰਨ ਨੌਜਵਾਨਾਂ ਨੂੰ ਕਾਬੂ ਕੀਤੇ ਜਾਣ ਦੀ ਖ਼ਬਰ ਹੈ | ਜਾਣਕਾਰੀ ਦਿੰਦਿਆਂ ਥਾਣਾ ਬਿਆਸ ਦੇ ਐਸ.ਐਚ.ਓ. ਮੋਹਿਤ ਕੁਮਾਰ ਅਤੇ ਚੌਕੀ ਇੰਚਾਰਜ ਬਾਬਾ ਬਕਾਲਾ ਸਾਹਿਬ ਏ.ਐਸ.ਆਈ. ...

ਪੂਰੀ ਖ਼ਬਰ »

ਚੀਫ਼ ਖ਼ਾਲਸਾ ਦੀਵਾਨ ਵਲੋਂ 28 ਨੂੰ ਵੱਡੇ ਪੱਧਰ 'ਤੇ ਮਨਾਇਆ ਜਾਵੇਗਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਪੁਰਬ- ਪ੍ਰਧਾਨ ਨਿਰਮਲ ਸਿੰਘ

ਅੰਮਿ੍ਤਸਰ, 16 ਜੁਲਾਈ (ਜਸਵੰਤ ਸਿੰਘ ਜੱਸ)¸ਪੁਰਾਤਨ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਤੇ ਇਸ ਦੇ ਅਧੀਨ ਚੱਲ ਰਹੇ ਸਮੂਹ ਵਿੱਦਿਅਕ ਅਦਾਰਿਆਂ ਵਲੋਂ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਦਾ ਪ੍ਰਕਾਸ਼ ਪੁਰਬ 28 ਜੁਲਾਈ ਨੂੰ ਦੀਵਾਨ ਦੇ ਮੁੱਖ ਦਫ਼ਤਰ ਜੀ. ਟੀ. ...

ਪੂਰੀ ਖ਼ਬਰ »

ਨਾਜਾਇਜ਼ ਹੋਟਲਾਂ ਸਬੰਧੀ ਨਿਗਮ ਦੇ ਬਿਲਡਿੰਗ ਵਿਭਾਗ ਦੀ ਰਿਪੋਰਟ ਅਧੂਰੀ ਹੋਣ ਕਰ ਕੇ ਰੱਦ

ਅੰਮਿ੍ਤਸਰ, 16 ਜੁਲਾਈ (ਹਰਮਿੰਦਰ ਸਿੰਘ)¸ਪੰਜਾਬ ਸਰਕਾਰ ਵਲੋਂ ਪੁਰਾਣੇ ਸ਼ਹਿਰ ਦੀ ਚਾਰਦੀਵਾਰੀ ਅੰਦਰ ਨਾਜਾਇਜ਼ ਤੌਰ 'ਤੇ ਬਣੇ ਹੋਟਲਾਂ ਨੂੰ 'ਵਾਲਡ ਸਿਟੀ ਅਮੇਂਡਮੈਂਟ ਐਕਟ' ਤਹਿਤ ਰੈਗੂਲਰ ਕਰਨ ਲਈ ਮੰਗੀਆਂ ਗਈਆਂ ਏ ਫਾਰਮ ਦੇ ਰੂਪ 'ਚ ਅਰਜ਼ੀਆਂ ਦੀ ਪੜਤਾਲ ਸਬੰਧੀ ...

ਪੂਰੀ ਖ਼ਬਰ »

ਉਪ-ਦਫ਼ਤਰ ਪਾਵਰਕਾਮ ਫ਼ਤਹਿਪੁਰ ਰਾਜਪੂਤਾਂ ਦੀ ਮੀਂਹ ਨਾਲ ਛੱਤ ਡਿੱਗੀ

ਨਵਾਂ ਪਿੰਡ, 16 ਜੁਲਾਈ (ਜਸਪਾਲ ਸਿੰਘ)-ਪਿਛਲੇ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਨਾਲ ਉਪ-ਦਫ਼ਤਰ ਪਾਵਰਕਾਮ ਫ਼ਤਿਹਪੁਰ ਰਾਜਪੂਤਾਂ ਦੇ ਪ੍ਰਬੰਧਕੀ ਵਿਭਾਗ ਦੀ ਅਤਿ ਨਾਜੁਕ ਹਾਲਤ ਵੀ ਬਿਲਡਿੰਗ ਦੇ ਕੁਝ ਹਿੱਸੇ ਦੀ ਛੱਤ ਦੇ ਡਿੱਗ ਜਾਣ ਦੀ ਖ਼ਬਰ ਹੈ | ਗੌਰਤਲਾਪ ਹੈ ਕਿ ...

ਪੂਰੀ ਖ਼ਬਰ »

ਕਿਸਾਨ-ਮਜਦੂਰ ਸੰਘਰਸ਼ ਕਮੇਟੀ ਵਲੋਂ ਰੋਸ ਧਰਨਾ

ਮਜੀਠਾ, 16 ਜੁਲਾਈ (ਮਨਿੰਦਰ ਸਿੰਘ ਸੋਖੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਮਜੀਠਾ ਤੇ ਕੱਥੂਨਗਲ ਜ਼ੋਨ ਵਲੋਂ ਬਿਜਲੀ ਦਫ਼ਤਰ ਮਜੀਠਾ 1 ਤੇ ਮਜੀਠਾ 2 ਵਿਖੇ ਮੰਗਾਂ ਦੇ ਸਬੰਧ 'ਚ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ...

ਪੂਰੀ ਖ਼ਬਰ »

ਸਠਿਆਲਾ 'ਚ ਜੋੜ ਮੇਲਾ 20 ਨੂੰ

ਸਠਿਆਲਾ, 16 ਜੁਲਾਈ (ਜਗੀਰ ਸਿੰਘ ਸਫਰੀ)-ਕਸਬਾ ਸਠਿਆਲਾ ਵਿਖੇ ਪੰਜ ਪੀਰ ਦੀ ਯਾਦ 'ਚ ਸਾਲਾਨਾ ਜੋੜ ਮੇਲੇ ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ | ਇਸ ਬਾਰੇ ਮੇਲਾ ਕਮੇਟੀ ਦੇ ਪ੍ਰਧਾਨ ਇਕਬਾਲ ਸਿੰਘ ਬੱਲ ਨੇ ਦੱਸਿਆ ਕਿ ਪੰਜ ਪੀਰ ਬਾਬਾ ਤਿੱਤਰ ਸ਼ਾਹ, ਤਾਨੀ ...

ਪੂਰੀ ਖ਼ਬਰ »

ਦੋ ਹਫ਼ਤਿਆਂ 'ਚ ਬਿਜਲੀ ਨਿਗਮ ਵਲੋਂ 2643 ਖਪਤਕਾਰਾਂ ਨੂੰ 521.13 ਲੱਖ ਦਾ ਕੀਤਾ ਜੁਰਮਾਨਾ-ਇੰਜ ਸਰਾਂ

ਪਟਿਆਲਾ, 16 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਬਿਜਲੀ ਨਿਗਮ ਨੇ ਬਿਜਲੀ ਚੋਰੀ ਕਰਨ ਵਾਲਿਆਂ 'ਤੇ ਆਪਣਾ ਸ਼ਿਕੰਜਾ ਕਸਦਿਆਂ ਇਸ ਮਹੀਨੇ ਦੇ ਦੋ ਹਫ਼ਤਿਆਂ 'ਚ ਸੂਬੇ 'ਚ ਵੱਖ-ਵੱਖ ਸਰਕਲਾਂ ਦੀਆਂ ਟੀਮਾਂ ਨੇ ਛਾਪੇਮਾਰੀ ਕਰਕੇ 2643 ਬਿਜਲੀ ਖਪਤਕਾਰਾਂ 'ਤੇ ਛਾਪੇਮਾਰੀ ...

ਪੂਰੀ ਖ਼ਬਰ »

ਕਸਬਾ ਸੁਧਾਰ ਤੇ ਆਲੇ ਦੁਆਲੇ ਦੇ ਪਿੰਡਾਂ ਵਿਚ ਸ਼ਹਿਰ ਵਰਗਿਆਂ ਸਹੂਲਤਾਂ ਅਜੇ ਕੋਹਾਂ ਦੂਰ

ਸੁਧਾਰ, 16 ਜੁਲਾਈ (ਜਸਵਿੰਦਰ ਸਿੰਘ ਸੰਧੂ)-ਕਸਬਾ ਸੁਧਾਰ ਤੇ ਆਲੇ-ਦੁਆਲੇ ਦੇ ਪਿੰਡਾਂ ਵਲ ਝਾਤ ਮਾਰੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਜਿਵੇਂ ਸ਼ਹਿਰ ਵਰਗੀਆਂ ਸਹੂਲਤਾਂ ਅਜੇ ਵੀ ਕੋਹਾਂ ਦੂਰ ਹਨ | ਪਿੰਡ ਉੜਧਨ, ਤਲਵੰਡੀ ਭੰਗਾਵਾ, ਸੁਧਾਰ, ਨਾਨੋਕੇ, ਕੋਟ ਮੁਗਲਸੰਗੋਆਣਾ, ...

ਪੂਰੀ ਖ਼ਬਰ »

ਨੈਸ਼ਨਲ ਹਾਈਵੇ 'ਤੇ ਬਣੇ ਨਿਕਾਸੀ ਨਾਲਿਆਂ ਦੀ ਸਫ਼ਾਈ ਨਾ ਹੋਣ ਕਾਰਨ ਗੰਦਾ ਪਾਣੀ ਸੜਕ 'ਤੇ

ਜੰਡਿਆਲਾ ਗੁਰੂ, 16 ਜੁਲਾਈ (ਰਣਜੀਤ ਸਿੰਘ ਜੋਸਨ)-ਜੰਡਿਆਲਾ ਗੁਰੂ ਸ਼ਹਿਰ (ਸਰਾਂ ਰੋਡ) ਨੈਸ਼ਨਲ ਹਾਈਵੇ ਤੇ ਦੋਨੋਂ ਪਾਸਿਆਂ 'ਤੇ ਪਾਣੀ ਦੇ ਨਿਕਾਸ ਲਈ ਬਣਾਏ ਗਏ ਨਾਲਿਆਂ ਦੀ ਨਿਰੰਤਰ ਸਫ਼ਾਈ ਨਾ ਹੋਣ ਕਾਰਨ ਇਹ ਨਾਲੇ ਪਾਣੀ ਤੇ ਗੰਦਗੀ ਨਾਲ ਭਰੇ ਹੋਣ ਕਾਰਨ ਪਾਣੀ ਸੜਕ 'ਤੇ ...

ਪੂਰੀ ਖ਼ਬਰ »

ਕਸਬਾ ਸੁਧਾਰ ਤੇ ਆਲੇ ਦੁਆਲੇ ਦੇ ਪਿੰਡਾਂ ਵਿਚ ਸ਼ਹਿਰ ਵਰਗਿਆਂ ਸਹੂਲਤਾਂ ਅਜੇ ਕੋਹਾਂ ਦੂਰ

ਸੁਧਾਰ, 16 ਜੁਲਾਈ (ਜਸਵਿੰਦਰ ਸਿੰਘ ਸੰਧੂ)-ਕਸਬਾ ਸੁਧਾਰ ਤੇ ਆਲੇ-ਦੁਆਲੇ ਦੇ ਪਿੰਡਾਂ ਵਲ ਝਾਤ ਮਾਰੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਜਿਵੇਂ ਸ਼ਹਿਰ ਵਰਗੀਆਂ ਸਹੂਲਤਾਂ ਅਜੇ ਵੀ ਕੋਹਾਂ ਦੂਰ ਹਨ | ਪਿੰਡ ਉੜਧਨ, ਤਲਵੰਡੀ ਭੰਗਾਵਾ, ਸੁਧਾਰ, ਨਾਨੋਕੇ, ਕੋਟ ਮੁਗਲਸੰਗੋਆਣਾ, ...

ਪੂਰੀ ਖ਼ਬਰ »

ਪੰਜਾਬ ਐਾਡ ਸਿੰਧ ਬੈਂਕ ਲੋਹਾਰਕਾ ਕਲਾਂ ਦੀ ਚੋਰੀ ਹੋਈ ਏ. ਟੀ. ਐਮ. ਮਸ਼ੀਨ ਨਕਦੀ ਸਮੇਤ ਬਰਾਮਦ

ਜਗਦੇਵ ਕਲਾਂ, 16 ਜੁਲਾਈ (ਸ਼ਰਨਜੀਤ ਸਿੰਘ ਗਿੱਲ)- ਪੁਲਿਸ ਥਾਣਾ ਕੰਬੋਅ ਤਹਿਤ ਪੈਂਦੇ ਪਿੰਡ ਲੋਹਾਰਕਾ ਕਲਾਂ 'ਚ ਸਥਿਤ ਪੰਜਾਬ ਐਾਡ ਸਿੰਧ ਬੈਂਕ ਦੀ ਬ੍ਰਾਂਚ ਵਿਚੋਂ ਚੋਰਾਂ ਵਲੋਂ ਬੀਤੀ ਰਾਤ ਏ. ਟੀ. ਐਮ. ਮਸ਼ੀਨ ਚੋਰੀ ਕਰ ਲਏ ਜਾਣ ਦੀ ਖ਼ਬਰ ਹੈ, ਜਿਸਨੂੰ ਬਾਅਦ ਵਿਚ ਪੁਲਿਸ ...

ਪੂਰੀ ਖ਼ਬਰ »

ਪ੍ਰਭਜੋਤ ਕੌਰ ਨੇ ਬੀ. ਬੀ. ਏ. ਭਾਗ ਪਹਿਲਾ 'ਚੋਂ ਹਾਸਲ ਕੀਤਾ ਪਹਿਲਾ ਸਥਾਨ

ਅੰਮਿ੍ਤਸਰ, 16 ਜੁਲਾਈ (ਜੱਸ)¸ਗੁਰੂ ਨਾਨਕ ਦੇਵ 'ਵਰਸਿਟੀ ਵਲੋਂ ਬੀ.ਬੀ.ਏ. ਭਾਗ ਪਹਿਲਾ ਦੇ ਐਲਾਨੇ ਗਏ ਨਤੀਜ਼ੇ 'ਚੋਂ ਸਥਾਨਕ ਸੰਤ ਸਿੰਘ ਸੁੱਖਾ ਸਿੰਘ ਕਾਲਜ ਆਫ਼ ਕਾਮਰਸ ਫਾਰ ਵੂਮੈਨ ਦੀ ਵਿਦਿਆਰਥਣ ਪ੍ਰਭਜੋਤ ਕੌਰ ਨੇ 74 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਪਹਿਲਾ ਸਥਾਨ ਹਾਸਲ ...

ਪੂਰੀ ਖ਼ਬਰ »

ਡੇਰੇ ਿਖ਼ਲਾਫ਼ ਸ਼ੁਰੂ ਕੀਤੀ ਭੁੱਖ ਹੜਤਾਲ ਤੀਜੇ ਦਿਨ ਵੀ ਜਾਰੀ

ਬਿਆਸ, 16 ਜੁਲਾਈ (ਪਰਮਜੀਤ ਸਿੰਘ ਰੱਖੜਾ)-ਬੀਤੀ 14 ਜੁਲਾਈ ਤੋਂ ਨੇੜਲੇ ਡੇਰੇ ਿਖ਼ਲਾਫ਼ ਭੁੱਖ ਹੜਤਾਲ 'ਤੇ ਬੈਠੇ ਕਿਸਾਨ ਰਜਿੰਦਰ ਸਿੰਘ ਅਤੇ ਸ਼ਿਵ ਸੈਨਾ ਯੁਵਾ ਮੋਰਚਾ ਪੰਜਾਬ ਪ੍ਰਧਾਨ ਅਮਰਜੀਤ ਸਿੰਘ ਅੰਬਾ ਦੀ ਭੁੱਖ ਹੜਤਾਲ ਮੰਗਲਵਾਰ ਨੂੰ ਤੀਜੇ ਦਿਨ ਵੀ ਜਾਰੀ ਹੈ | ...

ਪੂਰੀ ਖ਼ਬਰ »

ਜੁਡੀਸ਼ੀਅਲ ਇੰਪਲਾਈਜ਼ ਪ੍ਰਧਾਨ ਬੋਪਾਰਾਏ ਨੂੰ ਸਦਮਾ, ਭਰਾ ਦਾ ਦਿਹਾਂਤ

ਅੰਮਿ੍ਤਸਰ, 16 ਜੁਲਾਈ (ਰੇਸ਼ਮ ਸਿੰਘ)¸ਜੁਡੀਸ਼ੀਅਲ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਸ. ਦੀਦਾਰ ਸਿੰਘ ਬੋਪਾਰਾਏ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਿਆ ਜਦੋਂ ਉਨ੍ਹਾਂ ਦੇ ਵੱਡੇ ਭਰਾਤਾ ਅੰਗਰੇਜ਼ ਸਿੰਘ ਬੋਪਾਰਾਏ (ਸੇਵਾ ਮੁਕਤ ਡੀ.ਐਸ.ਪੀ.) ਦਾ ਦਿਹਾਂਤ ਹੋ ਗਿਆ | ਉਹ ...

ਪੂਰੀ ਖ਼ਬਰ »

ਬਾਬਾ ਵਧਾਵਾ ਸਿੰਘ ਈਸਾਪੁਰ ਵਾਲਿਆਂ ਦੀ ਬਰਸੀ ਭਲਕੇ

ਓਠੀਆਂ, 16 ਜੁਲਾਈ (ਗੁਰਵਿੰਦਰ ਸਿੰਘ ਛੀਨਾ)-ਤਹਿਸੀਲ ਅਜਨਾਲਾ ਦੇ ਇਤਿਹਾਸਕ ਪਿੰਡ ਈਸਾਪੁਰ ਵਿਖੇ ਨਿਰਮਲੇ ਸੰਤ ਬਾਬਾ ਕਰਤਾਰ ਸਿੰਘ ਤੇ ਬਾਬਾ ਵਧਾਵਾ ਸਿੰਘ ਦੇ ਤਪ ਅਸਥਾਨ 'ਤੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾ ਸੰਤ ਬਾਬਾ ਵਧਾਵਾ ਸਿੰਘ ਦੀ ...

ਪੂਰੀ ਖ਼ਬਰ »

ਗੁਰੂ ਕਾ ਬਾਗ਼ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਗਾਮ 25 ਨੂੰ

ਜਗਦੇਵ ਕਲਾਂ, 16 ਜੁਲਾਈ (ਸ਼ਰਨਜੀਤ ਸਿੰਘ ਗਿੱਲ)-ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵਾੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਤਿ ਮਹਾਨ ਗੁਰਮਤਿ ਸਮਾਗਮ ਇਤਿਹਾਸਕ ਗੁਰਦੁਆਰਾ ਗੁਰੂ ਕਾ ਬਾਗ਼ (ਘੁੱਕੇਵਾਲੀ) ਵਿਖੇ ਸ਼੍ਰੋਮਣੀ ਕਮੇਟੀ ਮੈਂਬਰ ਜੋਧ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀ ਵਲੋਂ ਪੁਲਿਸ ਚੌਕੀ ਬੁਤਾਲਾ ਦਾ ਘਿਰਾਓ

ਬੁਤਾਲਾ, 16 ਜੁਲਾਈ (ਹਰਜੀਤ ਸਿੰਘ)-ਪੰਜਾਬ ਕਿਸਾਨ ਮਜਦੂਰ ਜਥੇਬੰਦੀ ਨੇ ਅੱਜ ਪੁਲਿਸ ਚੌਕੀ ਬੁਤਾਲਾ ਦਾ ਘਿਰਾਓ ਕੀਤਾ | ਉਨ੍ਹਾਂ ਦੀ ਮੰਗ ਸੀ ਕਿ ਉਨ੍ਹਾਂ ਦੇ ਵਰਕਰਾਂ ਨਾਲ ਪੁਲਿਸ ਵਧੀਕੀਆਂ ਕਰ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਇਹ ਕਦਮ ਚੁਕਣਾ ਪਿਆ | ਇਹ ਧਰਨਾ ਤੇ ਰੋਸ ...

ਪੂਰੀ ਖ਼ਬਰ »

ਕੈਪ: ਗੁਰਦਿਆਲ ਸਿੰਘ ਧਾਲੀਵਾਲ ਨੂੰ ਸ਼ਰਧਾਂਜਲੀਆਂ ਭੇਟ

ਜਗਦੇਵ ਕਲਾਂ, 16 ਜੁਲਾਈ (ਸ਼ਰਨਜੀਤ ਸਿੰਘ ਗਿੱਲ)-ਨਰਿੰਦਰਪਾਲ ਸਿੰਘ ਧਾਲੀਵਾਲ ਕੈਨੇਡਾ ਅਤੇ ਹਰਜਿੰਦਰਪਾਲ ਸਿੰਘ ਬੱਬੂ ਧਾਲੀਵਾਲ ਯੂ. ਐਸ. ਏ. ਦੇ ਸਤਿਕਾਰਯੋਗ ਪਿਤਾ ਕੈਪਟਨ ਗੁਰਦਿਆਲ ਸਿੰਘ ਧਾਲੀਵਾਲ ਜਗਦੇਵ ਕਲਾਂ ਜੋ ਕਿ ਬੀਤੇ ਦਿਨੀਂ ਗੁਰੂ ਚਰਨਾਂ 'ਚ ਜਾ ਬਿਰਾਜੇ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ 'ਵਰਸਿਟੀ ਨੇ ਮਈ ਮਹੀਨੇ ਲਈਆਂ 11 ਪ੍ਰੀਖਿਆਵਾਂ ਦੇ ਨਤੀਜੇ ਐਲਾਨੇ

ਅੰਮਿ੍ਤਸਰ, 16 ਜੁਲਾਈ (ਰੇਸ਼ਮ ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਮਈ 2019 ਸੈਸ਼ਨ ਦੀਆਂ 11 ਵੱਖ-ਵੱਖ ਪ੍ਰੀਖਿਆਵਾਂ ਦੇ ਸਮੈਸਟਰ ਅਨੁਸਾਰ ਨਤੀਜਿਆਂ ਦਾ ਅੱਜ ਐਲਾਨ ਕੀਤਾ ਹੈ | ਜਾਣਕਾਰੀ ਅਨੁਸਾਰ ਬੀ.ਕਾਮ ਪ੍ਰੋਫੇਸ਼ਨਲ ਦੇ ਦੂਜੇ ਅਤੇ ਚੌਥੇ ਸਮੈਸਟਰ, ਬੀ.ਬੀ.ਏ. ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX