ਤਾਜਾ ਖ਼ਬਰਾਂ


ਬਾਕੀ ਦੇਸ਼ ਵੀ ਮੰਦੀ ਦਾ ਸਾਹਮਣਾ ਕਰ ਰਹੇ ਹਨ- ਨਿਰਮਲਾ ਸੀਤਾਰਮਨ
. . .  1 minute ago
ਭਾਰਤ ਦੀ ਅਰਥ ਵਿਵਸਥਾ ਬਿਹਤਰ ਹਾਲਾਤ 'ਚ- ਵਿੱਤ ਮੰਤਰੀ
. . .  1 minute ago
ਦੇਸ਼ ਦੀ ਅਰਥ ਵਿਵਸਥਾ 'ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਕੀਤੀ ਜਾ ਰਹੀ ਹੈ ਪ੍ਰੈੱਸ ਕਾਨਫ਼ਰੰਸ
. . .  4 minutes ago
ਤਾਮਿਲਨਾਡੂ 'ਚ ਅੱਤਵਾਦੀਆਂ ਦੀ ਘੁਸਪੈਠ ਦੀ ਜਾਣਕਾਰੀ ਤੋਂ ਬਾਅਦ ਕੇਰਲ 'ਚ ਜਾਰੀ ਕੀਤਾ ਗਿਆ ਅਲਰਟ
. . .  10 minutes ago
ਤਿਰੂਵਨੰਤਪੁਰਮ, 23 ਅਗਸਤ- ਤਾਮਿਲਨਾਡੂ 'ਚ ਲਸ਼ਕਰ-ਏ-ਤੋਇਬਾ ਦੇ 6 ਅੱਤਵਾਦੀਆਂ ਦੇ ਦਾਖ਼ਲ ਹੋਣ ਦੀ ਖ਼ੁਫ਼ੀਆ ਜਾਣਕਾਰੀ ਮਿਲਣ ਤੋਂ ਬਾਅਦ ਗੁਆਂਢੀ ਸੂਬੇ ਕੇਰਲ ਦੇ ਸਾਰੇ ਜ਼ਿਲ੍ਹਿਆਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਕੇਰਲ ਦੇ ਡੀ. ਜੀ. ਪੀ. ਲੋਕਨਾਥ....
ਹੜ੍ਹ ਪੀੜਤਾਂ ਲਈ ਬਾਘਾ ਪੁਰਾਣਾ ਤੋਂ ਰਾਸ਼ਨ ਸਮਗਰੀ ਰਵਾਨਾ
. . .  12 minutes ago
ਬਾਘਾ ਪੁਰਾਣਾ, 23 ਅਗਸਤ (ਬਲਰਾਜ ਸਿੰਗਲਾ) - ਪੰਜਾਬ 'ਚ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਜਿੱਥੇ ਪੰਜਾਬ ਦੇ ਕੋਨੇ-ਕੋਨੇ ਤੋਂ ਲੋਕ ਸਹਾਇਤਾ ....
ਮੂਡੀਜ਼ ਨੇ ਭਾਰਤ ਦੀ ਆਰਥਿਕ ਵਿਕਾਸ ਦਰ ਦਾ ਅਨੁਮਾਨ ਘਟਾਇਆ
. . .  22 minutes ago
ਨਵੀਂ ਦਿੱਲੀ, 23 ਅਗਸਤ- ਕ੍ਰੈਡਿਟ ਰੇਟਿੰਗ ਏਜੰਸੀ ਮੂਡੀਜ਼ ਨੇ ਸਾਲ 2019 ਲਈ ਭਾਰਤ ਦੀ ਆਰਥਿਕ ਵਿਕਾਸ ਦਰ ਦੇ ਅਨੁਮਾਨ ਨੂੰ ਘਟਾ ਕੇ 6.2 ਫ਼ੀਸਦੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਏਜੰਸੀ ਨੇ ਭਾਰਤੀ ਅਰਥ ਵਿਵਸਥਾ ਦੇ 6.8 ਫ਼ੀਸਦੀ ਦੀ ਦਰ ਤੋਂ ਅੱਗੇ ਵਧਣ...
ਬੀਬਾ ਬਾਦਲ ਨੇ ਹੜ੍ਹ ਪੀੜਤਾਂ ਲਈ ਤਕਸੀਮ ਕਰਵਾਏ ਰਾਸ਼ਨ ਦੇ 7 ਟਰੱਕ
. . .  24 minutes ago
ਸੁਲਤਾਨਪੁਰ ਲੋਧੀ, 23 ਅਗਸਤ (ਥਿੰਦ, ਹੈਪੀ, ਲਾਡੀ)- ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮੰਡ ਖੇਤਰ ਸੁਲਤਾਨਪੁਰ ਲੋਧੀ ਦੇ...
ਵੈਨ 'ਤੇ ਪਲਟਿਆ ਟੈਂਕਰ, ਅੱਠ ਲੋਕਾਂ ਦੀ ਮੌਤ
. . .  40 minutes ago
ਜੈਪੁਰ, 23 ਅਗਸਤ- ਰਾਜਸਥਾਨ ਦੇ ਰਾਜਸਮੰਦ ਜ਼ਿਲ੍ਹੇ 'ਚ ਅੱਜ ਦੁਪਹਿਰੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ 'ਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਇਸ ਬਾਰੇ ਜ਼ਿਲ੍ਹਾ ਐੱਸ. ਪੀ. ਭੁਵਨ ਭੂਸ਼ਨ ਨੇ ਦੱਸਿਆ ਕਿ ਚਾਰਭੁਜਾ ਥਾਣਾ ਖੇਤਰ...
ਖੱਡ 'ਚ ਡਿੱਗੀ ਮਨੀਮਹੇਸ਼ ਜਾ ਰਹੇ ਸ਼ਰਧਾਲੂਆਂ ਦੀ ਗੱਡੀ, 2 ਮੌਤਾਂ
. . .  45 minutes ago
ਡਮਟਾਲ, 23 ਅਗਸਤ (ਰਾਕੇਸ਼ ਕੁਮਾਰ)- ਮਨੀ ਮਹੇਸ਼ ਯਾਤਰਾ 'ਤੇ ਜਾ ਰਹੇ ਸ਼ਰਧਾਲੂਆਂ ਦੀ ਗੱਡੀ ਦੇ ਖੱਡ 'ਚ ਡਿੱਗਣ ਕਾਰਨ 2 ਸ਼ਰਧਾਲੂਆਂ ਦੀ ਮੌਤ...
ਈ. ਡੀ. ਵਲੋਂ ਜੈੱਟ ਏਅਰਵੇਜ਼ ਦੇ ਸੰਸਥਾਪਕ ਗੋਇਲ ਦੇ ਦਿੱਲੀ ਅਤੇ ਮੁੰਬਈ ਸਥਿਤ ਟਿਕਾਣਿਆਂ 'ਤੇ ਛਾਪੇਮਾਰੀ
. . .  59 minutes ago
ਨਵੀਂ ਦਿੱਲੀ, 23 ਅਗਸਤ- ਫ਼ੌਰਨ ਐਕਸਚੇਂਜ ਮੈਨੇਜਮੈਂਟ ਐਕਟ (ਐੱਫ. ਈ. ਐੱਮ. ਏ.) ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਦੇ ਟਿਕਾਣਿਆਂ ਦੀ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਤਲਾਸ਼ੀ ਮੁਹਿੰਮ...
ਅਸੀਂ ਚੁਨੌਤੀਆਂ ਦਾ ਸਾਹਮਣਾ ਗੱਲਾਂ ਨਾਲ ਨਹੀਂ, ਸਗੋਂ ਠੋਸ ਕਾਰਵਾਈ ਨਾਲ ਕਰਦੇ ਹਾਂ - ਪ੍ਰਧਾਨ ਮੰਤਰੀ ਮੋਦੀ
. . .  1 minute ago
ਨਵੀਂ ਦਿੱਲੀ, 23 ਅਗਸਤ- ਜੀ 7 ਸੰਮੇਲਨ ਦੇ ਲਈ ਫਰਾਂਸ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਥੋਂ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਨ ਨਾਲ ਦੁਵੱਲੀ ਮੁਲਾਕਾਤ...
ਭਾਜਪਾ ਅਤੇ ਅਕਾਲੀ ਦਲ ਵਲੋਂ ਕੇਜਰੀਵਾਲ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ
. . .  about 1 hour ago
ਨਵੀਂ ਦਿੱਲੀ, 23 ਅਗਸਤ- ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਵਲੋਂ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਇਸ ਸੰਬੰਧੀ ਵਿਰੋਧੀ ਧਿਰ ਦੇ ਨੇਤਾ ਵਿਜੇਂਦਰ ਗੁਪਤਾ ਨੇ ਕਿਹਾ ਕਿ ਉਹ ਧਾਰਾ 370 ਨੂੰ...
ਸਰਹੱਦੀ ਪਿੰਡਾਂ ਦੇ ਵਾਸੀਆਂ ਵੱਲੋਂ ਹੜ੍ਹ ਪੀੜਤਾਂ ਲਈ ਕੀਤਾ ਗਿਆ ਖਾਣ-ਪੀਣ ਦਾ ਪ੍ਰਬੰਧ
. . .  about 1 hour ago
ਖੇਮਕਰਨ, 23 ਅਗਸਤ (ਰਾਕੇਸ਼ ਬਿੱਲਾ) - ਪੰਜਾਬ 'ਚ ਆਏ ਹੜ੍ਹਾਂ ਕਾਰਨ ਪ੍ਰਭਾਵਿਤ ਪਰਿਵਾਰਾਂ ਲਈ ਸਰਹੱਦੀ ਪਿੰਡਾਂ ਦੇ ਵਾਸੀ ਅੱਜ ਖਾਣ ...
ਸੜਕ ਤੋਂ ਫਿਸਲੀ ਫੌਜ ਦੀ ਗੱਡੀ, ਇੱਕ ਜਵਾਨ ਦੀ ਮੌਤ
. . .  about 1 hour ago
ਸ਼ਿਮਲਾ, 23 ਅਗਸਤ- ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਠਿਓਗ ਇਲਾਕੇ ਦੇ ਲੰਬੀਧਾਰ 'ਚ ਅੱਜ ਸੜਕ ਤੋਂ ਫਿਸਲ ਕੇ ਫੌਜ ਦਾ ਇੱਕ ਟਰੱਕ ਖੱਡ 'ਚ ਡਿੱਗ ਪਿਆ। ਇਸ ਹਾਦਸੇ 'ਚ ਇੱਕ ਜਵਾਨ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀ ਹੋਏ...
ਪੁਲਿਸ ਨੇ 5 ਕਥਿਤ ਦੋਸ਼ੀਆਂ ਨੂੰ ਮਾਰੂ ਹਥਿਆਰਾਂ ਤੇ ਚੋਰੀ ਦੇ ਮੋਟਰਸਾਈਕਲਾਂ ਸਮੇਤ ਕੀਤਾ ਗ੍ਰਿਫ਼ਤਾਰ
. . .  41 minutes ago
ਜੈਤੋ, 23 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ ਤੇ ਕੋਟਕਪੂਰਾ ਪੁਲਿਸ ਵਲੋਂ ਕ੍ਰਮਵਾਰ ਲੁੱਟ ਖੋਹ ਅਤੇ ਮੋਟਰਸਾਈਕਲ...
48 ਲੱਖ ਰੁਪਏ ਦੀ ਲੁੱਟ ਦੇ ਮਾਮਲੇ 'ਚ ਤੀਜਾ ਦੋਸ਼ੀ ਵੀ ਗ੍ਰਿਫ਼ਤਾਰ
. . .  about 1 hour ago
ਪਿੰਡ ਮੀਓਵਾਲ 'ਚ ਬੀਬਾ ਬਾਦਲ ਨੇ ਵੰਡਿਆ ਹੜ੍ਹ ਪੀੜਤਾਂ ਨੂੰ ਖਾਣ ਪੀਣ ਦਾ ਸਮਾਨ
. . .  about 2 hours ago
ਮਾਮੂਲੀ ਤਕਰਾਰ ਤੋਂ ਬਾਅਦ ਘਰ 'ਚ ਵੜ ਕੇ ਨੌਜਵਾਨਾਂ ਨੇ ਚਲਾਈਆਂ ਗੋਲੀਆਂ, 2 ਜ਼ਖਮੀ
. . .  about 2 hours ago
ਫਿਲੌਰ ਵਿਖੇ ਪੁਲਿਸ ਨੇ 4 ਗੈਂਗਸਟਰਾਂ ਨੂੰ ਕੀਤਾ ਕਾਬੂ
. . .  about 2 hours ago
ਪੈਰਿਸ ਸਥਿਤ ਯੂਨੈਸਕੋ ਹੈੱਡਕੁਆਟਰ ਵਿਖੇ ਭਾਰਤੀ ਭਾਈਚਾਰੇ ਨੂੰ ਸੰਬੋਧਿਤ ਕਰ ਰਹੇ ਹਨ ਪ੍ਰਧਾਨ ਮੰਤਰੀ ਮੋਦੀ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 3 ਸਾਉਣ ਸੰਮਤ 551
ਵਿਚਾਰ ਪ੍ਰਵਾਹ: ਸਪੱਸ਼ਟ ਦ੍ਰਿਸ਼ਟੀਕੋਣ ਦੇ ਨਾਲ-ਨਾਲ ਦ੍ਰਿੜ੍ਹ ਇੱਛਾ-ਸ਼ਕਤੀ ਵੀ ਜ਼ਰੂਰੀ ਹੈ। -ਕਾਲਿਨ ਪਾਵੇਲ

ਪਹਿਲਾ ਸਫ਼ਾ

ਕੌਮਾਂਤਰੀ ਅਦਾਲਤ ਵਲੋਂ ਜਾਧਵ ਦੀ ਫ਼ਾਂਸੀ 'ਤੇ ਰੋਕ

* ਕਿਹਾ, ਸਮੀਖਿਆ ਕਰੇ ਪਾਕਿਸਤਾਨ * ਕੂਟਨੀਤਕ ਪਹੁੰਚ ਦੇਣ ਦਾ ਆਦੇਸ਼

ਦਾ ਹੇਗ (ਨੀਦਰਲੈਂਡ), 17 ਜੁਲਾਈ (ਏਜੰਸੀ)-ਭਾਰਤ ਨੂੰ ਉਸ ਵੇਲੇ ਵੱਡੀ ਜਿੱਤ ਪ੍ਰਾਪਤ ਹੋਈ ਜਦੋਂ ਬੁੱਧਵਾਰ ਨੂੰ ਕੌਮਾਂਤਰੀ ਨਿਆਂ ਅਦਾਲਤ (ਆਈ.ਸੀ.ਜੇ.) ਨੇ ਪਾਕਿਸਤਾਨ ਦੀ ਜੇਲ੍ਹ 'ਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਦੀ ਫ਼ਾਂਸੀ ਦੀ ਸਜ਼ਾ 'ਤੇ ਰੋਕ ਲਗਾ ਕੇ ਪਾਕਿਸਤਾਨ ...

ਪੂਰੀ ਖ਼ਬਰ »

ਪਾਕਿ 'ਚ ਹਾਫ਼ਿਜ਼ ਸਈਦ ਗ੍ਰਿਫ਼ਤਾਰ, ਜੇਲ੍ਹ ਭੇਜਿਆ

* ਅੱਤਵਾਦੀਆਂ ਨੂੰ ਧਨ ਮੁਹੱਈਆ ਕਰਵਾਉਣ ਦੇ ਦੋਸ਼ਾਂ 'ਚ ਹੋਈ ਕਾਰਵਾਈ * ਮੁੰਬਈ ਹਮਲਿਆਂ ਦਾ ਮੁੱਖ ਸਾਜਿਸ਼ਕਾਰ ਹੈ ਹਾਫਿਜ਼

ਅੰਮ੍ਰਿਤਸਰ/ਲਾਹੌਰ, 17 ਜੁਲਾਈ (ਸੁਰਿੰਦਰ ਕੋਛੜ, ਏਜੰਸੀ)-ਮੁੰਬਈ ਅੱਤਵਾਦੀ ਹਮਲੇ ਦੇ ਮੁੱਖ ਸਾਜਿਸ਼ਕਰਤਾ ਤੇ ਜਮਾਤ-ਉਦ-ਦਾਅਵਾ ਦੇ ਮੁਖੀ ਹਾਫਿਜ਼ ਸਈਦ ਨੂੰ ਪੰਜਾਬ ਸੂਬੇ ਦੇ ਅੱਤਵਾਦ ਵਿਰੋਧੀ ਵਿਭਾਗ (ਸੀ. ਟੀ. ਡੀ.) ਨੇ ਅੱਤਵਾਦੀਆਂ ਨੂੰ ਧਨ ਮੁਹੱਈਆ ਕਰਵਾਉਣ ਦੇ ਦੋਸ਼ਾਂ 'ਚ ...

ਪੂਰੀ ਖ਼ਬਰ »

ਯੂ.ਪੀ. 'ਚ ਜ਼ਮੀਨੀ ਵਿਵਾਦ 'ਚ 9 ਦੀ ਗੋਲੀਆਂ ਮਾਰ ਕੇ ਹੱਤਿਆ

* 19 ਜ਼ਖ਼ਮੀ * ਦੋ ਗ੍ਰਿਫ਼ਤਾਰ

ਸੋਨਭੱਦਰ (ਉੱਤਰ ਪ੍ਰਦੇਸ਼), 17 ਜੁਲਾਈ (ਏਜੰਸੀਆਂ)-ਉੱਤਰ ਪ੍ਰਦੇਸ਼ ਦੇ ਸੋਨਭੱਦਰ ਜ਼ਿਲ੍ਹੇ 'ਚ ਜ਼ਮੀਨ 'ਤੇ ਕਬਜ਼ੇ ਨੂੰ ਲੈ ਕੇ ਅੱਜ ਹੋਈ ਲੜਾਈ ਨੇ ਖ਼ੂਨੀ ਰੂਪ ਧਾਰਨ ਕਰ ਲਿਆ। ਜਾਣਕਾਰੀ ਅਨੁਸਾਰ ਦੋਵੇਂ ਧਿਰਾਂ 'ਚ ਹੋਈ ਲੜਾਈ ਦੌਰਾਨ ਚੱਲੀਆਂ ਗੋਲੀਆਂ ਨਾਲ 9 ਲੋਕਾਂ ਦੀ ਮੌਤ ਹੋ ਗਈ ਅਤੇ ਲਗਪਗ ਇਕ ਦਰਜਨ ਲੋਕ ਜ਼ਖ਼ਮੀ ਹੋ ਗਏ। ਘਟਨਾ ਘੋਰਾਵਲ ਦੀ ਗ੍ਰਾਮਸਭਾ ਮੂਤੀਰੀਆ ਦੇ ਪਿੰਡ ਓਮਭਾ ਦੀ ਹੈ। ਸਥਾਨਕ ਲੋਕਾਂ ਅਨੁਸਾਰ 100 ਵਿੱਘੇ ਜ਼ਮੀਨ ਨੂੰ ਲੈ ਕੇ ਪੁਰਾਣੀ ਰੰਜਸ਼ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਸ਼ਰ੍ਹੇਆਮ ਗੋਲੀਆਂ ਚਲੀਆਂ ਅਤੇ ਗੰਡਾਸਿਆਂ ਨਾਲ ਵੀ ਲੜਾਈ ਹੋਈ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ, ਜਿਥੇ ਕਈਆਂ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਮ੍ਰਿਤਕਾਂ 'ਚ 3 ਔਰਤਾਂ ਵੀ ਸ਼ਾਮਿਲ ਹਨ। ਜ਼ਿਲ੍ਹਾ ਅਧਿਕਾਰੀ ਅੰਕਿਤ ਕੁਮਾਰ ਅਗਰਵਾਲ ਦਾ ਕਹਿਣਾ ਹੈ ਕਿ ਅਸੀਂ ਫ਼ਿਲਹਾਲ ਇਕਦਮ ਪੂਰੀ ਗਿਣਤੀ ਨਹੀਂ ਦੱਸ ਸਕਦੇ। 9 ਲੋਕਾਂ ਨੂੰ ਹਸਪਤਾਲ ਲਿਆਂਦਾ ਗਿਆ ਹੈ। ਕਈ ਲੋਕ ਜ਼ਖ਼ਮੀ ਹਨ ਅਤੇ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਹੁਕਮ ਦਿੱਤੇ ਹਨ ਕਿ ਜ਼ਖ਼ਮੀ ਹੋਏ ਲੋਕਾਂ ਦਾ ਤੁਰੰਤ ਇਲਾਜ ਕਰਵਾਇਆ ਜਾਵੇ ਅਤੇ ਉਨ੍ਹਾਂ ਦੇ ਇਲਾਜ 'ਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਘਟਨਾ ਬਾਰੇ ਜ਼ਿਲ੍ਹਾ ਅਧਿਕਾਰੀ ਨਾਲ ਗੱਲਬਾਤ ਕੀਤੀ। ਮੁੱਖ ਮੰਤਰੀ ਯੋਗੀ ਨੇ ਮਿਰਜ਼ਾਪੁਰ ਦੇ ਕਮਿਸ਼ਨਰ ਅਤੇ ਵਾਰਾਨਸੀ ਜ਼ੋਨ ਦੇ ਏ.ਡੀ.ਜੀ. ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਸਾਂਝੇ ਤੌਰ 'ਤੇ ਇਸ ਘਟਨਾ ਦੇ ਕਾਰਨਾਂ ਦੀ ਜਾਂਚ ਕਰਨ ਅਤੇ 24 ਘੰਟਿਆਂ ਦੇ ਅੰਦਰ-ਅੰਦਰ ਜ਼ਿੰਮੇਵਾਰੀ ਤੈਅ ਕਰਨ।


ਖ਼ਬਰ ਸ਼ੇਅਰ ਕਰੋ

ਉੱਤਰੀ ਰਾਜਾਂ ਦੀ ਪੁਲਿਸ ਗੈਂਗਸਟਰ ਕਾਰਵਾਈਆਂ ਤੇ ਨਸ਼ਾ ਤਸਕਰੀ ਰੋਕਣ ਲਈ ਇੱਕਜੁੱਟ

ਅਪਰਾਧਾਂ ਦੇ ਅੰਕੜੇ ਸਾਂਝੇ ਕਰਨ ਲਈ ਪੰਚਕੂਲਾ 'ਚ ਬਣੇਗਾ ਸਾਂਝਾ ਪੁਲਿਸ ਤੇ ਡਰੱਗ ਸਕੱਤਰੇਤ

ਚੰਡੀਗੜ੍ਹ, 17 ਜੁਲਾਈ (ਅਜੀਤ ਬਿਊਰੋ)-ਅੱਜ ਇਥੇ ਸੱਤ ਉੱਤਰੀ ਰਾਜਾਂ ਦੇ ਪੁਲਿਸ ਮੁਖੀਆਂ ਦੀ ਸਾਂਝੀ ਮੀਟਿੰਗ ਦੌਰਾਨ ਇਸ ਖ਼ਿੱਤੇ 'ਚ ਨਸ਼ਾ ਤਸਕਰੀ ਨੂੰ ਠੱਲ੍ਹ ਪਾਉਣ ਲਈ ਸਾਂਝੀ ਰਣਨੀਤੀ ਉਲੀਕਣ ਤੋਂ ਇਲਾਵਾ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਸਬੰਧੀ ਆਪਸ 'ਚ ਸੂਚਨਾਵਾਂ ਦੇ ...

ਪੂਰੀ ਖ਼ਬਰ »

ਕਰਨਾਟਕ ਬਾਰੇ ਸੁਪਰੀਮ ਕੋਰਟ ਨੇ ਫ਼ੈਸਲਾ ਸਪੀਕਰ 'ਤੇ ਛੱਡਿਆ

ਬਾਗ਼ੀ ਵਿਧਾਇਕਾਂ ਨੂੰ ਇਜਲਾਸ 'ਚ ਸ਼ਾਮਿਲ ਹੋਣ ਲਈ ਮਜਬੂਰ ਨਹੀਂ ਕਰ ਸਕਦੇ

ਨਵੀਂ ਦਿੱਲੀ, 17 ਜੁਲਾਈ (ਉਪਮਾ ਡਾਗਾ ਪਾਰਥ)-ਭਾਰਤ ਦੀ ਸਰਬਉੱਚ ਅਦਾਲਤ ਨੇ ਕਰਨਾਟਕ ਮਸਲੇ 'ਚ 'ਸੰਵਿਧਾਨਕ ਸੰਤੁਲਨ' ਬਣਾਈ ਰੱਖਣ ਦੇ ਹਵਾਲੇ ਨਾਲ ਵਿਧਾਨ ਸਭਾ ਦੇ ਸਪੀਕਰ ਦੇ ਅਧਿਕਾਰਾਂ 'ਚ ਦਖ਼ਲਅੰਦਾਜ਼ੀ ਨਾ ਕਰਦਿਆਂ ਬਾਗ਼ੀ ਵਿਧਾਇਕਾਂ ਦੇ ਅਸਤੀਫੇ 'ਤੇ ਫ਼ੈਸਲਾ ਸਪੀਕਰ ਦੀ ...

ਪੂਰੀ ਖ਼ਬਰ »

ਕੈਪਟਨ ਚੰਡੀਗੜ੍ਹ ਪਰਤੇ

ਚੰਡੀਗੜ੍ਹ, 17 ਜੁਲਾਈ (ਬਿਊਰੋ ਚੀਫ਼)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸ਼ਾਮ ਆਪਣੀ ਦਿੱਲੀ ਦੀ ਫੇਰੀ ਤੋਂ ਬਾਅਦ ਵਾਪਸ ਚੰਡੀਗੜ੍ਹ ਪਰਤ ਆਏ ਹਨ ਤੇ ਇਥੇ ਪੁੱਜਣ ਤੋਂ ਬਾਅਦ ਉਨ੍ਹਾਂ ਸੀਨੀਅਰ ਅਧਿਕਾਰੀਆਂ ਨਾਲ ਕੁਝ ਜ਼ਿਲ੍ਹਿਆਂ ਵਿਖੇ ਪੈਦਾ ਹੋਈ ਹੜ੍ਹ ਦੀ ਸਥਿਤੀ ...

ਪੂਰੀ ਖ਼ਬਰ »

ਮੁਕਾਬਲੇ 'ਚ ਲਸ਼ਕਰ ਦਾ ਅੱਤਵਾਦੀ ਹਲਾਕ

ਸ੍ਰੀਨਗਰ, 17 ਜੁਲਾਈ (ਮਨਜੀਤ ਸਿੰਘ)-ਉੱਤਰੀ ਕਸ਼ਮੀਰ 'ਚ ਬਾਰਾਮੂਲਾ ਜ਼ਿਲ੍ਹੇ ਦੇ ਸਪੋਰ ਇਲਾਕੇ 'ਚ ਸੁਰੱਖਿਆ ਬਲਾਂ ਨੇ ਮੁਕਾਬਲੇ ਦੌਰਾਨ ਲਸ਼ਕਰ ਦੇ ਸਥਾਨਕ ਅੱਤਵਾਦੀ ਨੂੰ ਹਲਾਕ ਕਰ ਦਿੱਤਾ। ਪੁਲਿਸ ਸੂਤਰਾਂ ਅਨੁਸਾਰ ਸਪੋਰ ਦੇ ਗੁੰਡ ਭਰਥ ਇਲਾਕੇ ਦੇ ਮੀਰ ਮੁਹੱਲੇ 'ਚ ...

ਪੂਰੀ ਖ਼ਬਰ »

ਮੁੰਬਈ ਇਮਾਰਤ ਹਾਦਸੇ 'ਚ ਮੌਤਾਂ ਦੀ ਗਿਣਤੀ 14 ਹੋਈ

ਮੁੰਬਈ, 17 ਜੁਲਾਈ (ਏਜੰਸੀ)- ਦੱਖਣੀ ਮੁੰਬਈ ਦੇ ਭੀੜਭਾੜ ਵਾਲੇ ਡੋਂਗਰੀ ਇਲਾਕੇ 'ਚ ਬੀਤੇ ਦਿਨ ਡਿਗੀ ਚਾਰ ਮੰਜ਼ਿਲਾ ਇਮਾਰਤ ਕਾਰਨ ਮਰਨ ਵਾਲਿਆਂ ਦੀ ਗਿਣਤੀ 14 ਹੋ ਗਈ ਹੈ। ਇਸ ਸਬੰਧੀ ਰਾਸ਼ਟਰੀ ਆਫ਼ਤ ਰਾਹਤ ਪ੍ਰਬੰਧਨ (ਐਨ. ਡੀ. ਆਰ. ਐਫ.) ਟੀਮ ਨੇ ਦੱਸਿਆ ਕਿ ਮਲਬੇ ਹੇਠੋਂ ਲੋਕਾਂ ...

ਪੂਰੀ ਖ਼ਬਰ »

ਅੱਜ ਦੀ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਮੁਲਤਵੀ

ਚੰਡੀਗੜ੍ਹ, 17 ਜੁਲਾਈ (ਐਨ.ਐਸ.ਪਰਵਾਨਾ)-ਉੱਚ ਸਰਕਾਰੀ ਹਲਕਿਆਂ ਅਨੁਸਾਰ ਪੰਜਾਬ ਮੰਤਰੀ ਮੰਡਲ ਦੀ 18 ਜੁਲਾਈ ਨੂੰ ਹੋਣ ਵਾਲੀ ਮੀਟਿੰਗ ਬਿਨਾਂ ਕੋਈ ਕਾਰਨ ਦੱਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਦਾਇਤ 'ਤੇ ਅਚਾਨਕ ਮੁਲਤਵੀ ਕਰ ਦਿੱਤੀ ਗਈ। ਹੁਣ ਇਹ ਮੀਟਿੰਗ 24 ...

ਪੂਰੀ ਖ਼ਬਰ »

ਮਾਲਵੇ 'ਚ ਹਜ਼ਾਰਾਂ ਏਕੜ ਫ਼ਸਲ ਪਾਣੀ 'ਚ ਡੁੱਬੀ

* ਖ਼ਤਰੇ ਦੇ ਨਿਸ਼ਾਨ ਨੇੜੇ ਪਹੁੰਚਿਆ ਘੱਗਰ ਦਾ ਪਾਣੀ * ਕਿਸਾਨਾਂ ਵਲੋਂ ਗਿਰਦਾਵਰੀ ਦੀ ਮੰਗ

ਸ੍ਰੀ ਮੁਕਤਸਰ ਸਾਹਿਬ, 17 ਜੁਲਾਈ (ਰਣਜੀਤ ਸਿੰਘ ਢਿੱਲੋਂ)-ਰਾਤ ਭਰ ਤੋਂ ਤੜਕੇ ਤੱਕ ਪਏ ਮੀਂਹ ਨੇ ਮਾਲਵਾ ਖੇਤਰ 'ਚ ਭਾਰੀ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਲਗਾਤਾਰ ਮੀਂਹ ਪੈਣ ਕਾਰਨ ਹਜ਼ਾਰਾਂ ਏਕੜ ਝੋਨੇ ਅਤੇ ਨਰਮੇ ਦੀ ਫ਼ਸਲ ਪਾਣੀ 'ਚ ਡੁੱਬ ਗਈ ਹੈ। ਘੱਗਰ ਦਰਿਆ ਖ਼ਤਰੇ ...

ਪੂਰੀ ਖ਼ਬਰ »

ਪੰਜਾਬ ਪੁਲਿਸ ਦੇ ਤਿੰਨ ਏ.ਡੀ.ਜੀ.ਪੀ. ਤਰੱਕੀ ਮਗਰੋਂ ਡੀ.ਜੀ.ਪੀ. ਬਣੇ

ਚੰਡੀਗੜ੍ਹ, 17 ਜੁਲਾਈ (ਵਿਕਰਮਜੀਤ ਸਿੰਘ ਮਾਨ)-ਪੰਜਾਬ ਸਰਕਾਰ ਨੇ 1988 ਬੈਚ ਦੇ ਤਿੰਨ ਆਈ. ਪੀ. ਐਸ. ਅਧਿਕਾਰੀਆਂ ਨੂੰ ਡੀ.ਜੀ.ਪੀ. ਵਜੋਂ ਤਰੱਕੀ ਦੇ ਦਿੱਤੀ ਹੈ। ਰਾਜ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਦੀ ਹੋਮ-1 ਬ੍ਰਾਂਚ ਵਲੋਂ ਪੰਜਾਬ ਦੇ ਰਾਜਪਾਲ ਦੇ ਨਿਰਦੇਸ਼ ਤਹਿਤ ਜਾਰੀ ...

ਪੂਰੀ ਖ਼ਬਰ »

7 ਸਾਲਾ ਭਤੀਜੀ ਦੀ ਜਬਰ ਜਨਾਹ ਬਾਅਦ ਹੱਤਿਆ ਕਰਨ ਵਾਲੇ ਨੂੰ ਤੀਹਰੀ ਉਮਰ ਕੈਦ

26 ਸਾਲ ਦੀ ਕਠੋਰ ਸਜ਼ਾ ਵੀ ਭੁਗਤਣੀ ਪਵੇਗੀ

ਕੋਲਮ (ਕੇਰਲਾ), 17 ਜੁਲਾਈ (ਏਜੰਸੀ)- 7 ਸਾਲ ਦੀ ਭਤੀਜੀ ਨਾਲ ਜਬਰ ਜਨਾਹ ਕਰਨ ਉਪਰੰਤ ਉਸ ਦੀ ਹੱਤਿਆ ਕਰ ਦੇਣ ਵਾਲੇ 25 ਸਾਲ ਦੇ ਵਿਅਕਤੀ ਨੂੰ ਪੋਕਸੋ ਅਦਾਲਤ ਨੇ ਜੀਵਨ ਭਰ ਜੇਲ੍ਹ 'ਚ ਰਹਿਣ ਦੀਆਂ ਤਿੰਨ ਸਜ਼ਾਵਾਂ ਤੋਂ ਇਲਾਵਾ 26 ਸਾਲ ਦੀ ਕਠੋਰ ਸਜ਼ਾ ਵੀ ਸੁਣਾਈ ਹੈ। ਇਸ ਤੋਂ ਇਲਾਵਾ ...

ਪੂਰੀ ਖ਼ਬਰ »

ਗੁ: ਡਾਂਗਮਾਰ ਸਾਹਿਬ ਦੇ ਮਾਮਲੇ 'ਚ ਅਗਲੀ ਸੁਣਵਾਈ 30 ਅਗਸਤ ਨੂੰ

ਨਵੀਂ ਦਿੱਲੀ, 17 ਜੁਲਾਈ (ਜਗਤਾਰ ਸਿੰਘ)-ਸਿੱਕਮ ਹਾਈਕੋਰਟ ਵਿਚ ਗੁਰਦੁਆਰਾ ਡਾਂਗਮਾਰ ਸਾਹਿਬ ਬਾਰੇ ਸਿਲੀਗੁੜੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਾਈ ਗਈ ਪਟੀਸ਼ਨ 'ਤੇ ...

ਪੂਰੀ ਖ਼ਬਰ »

ਭਾਜਪਾ ਨੇ ਵਿਧਾਇਕ ਚੈਂਪੀਅਨ ਨੂੰ 6 ਸਾਲ ਲਈ ਕੱਢਿਆ

ਨਵੀਂ ਦਿੱਲੀ, 17 ਜੁਲਾਈ (ਏਜੰਸੀ)-ਉੱਤਰਾਖੰਡ ਦੇ ਵਿਧਾਇਕ ਪ੍ਰਣਵ ਸਿੰਘ ਚੈਂਪੀਅਨ ਦੀ ਆਪਣੇ ਘਰ 'ਚ ਪਾਰਟੀ ਦੌਰਾਨ ਹੱਥ 'ਚ ਗੰਨ ਲੈ ਕੇ ਨੱਚਣ ਵਾਲੀ ਵੀਡੀਓ ਵਾਇਰਲ ਹੋਣ ਦੇ ਕੁਝ ਦਿਨ ਬਾਅਦ ਭਾਜਪਾ ਨੇ ਉਸ ਨੂੰ 6 ਸਾਲ ਲਈ ਪਾਰਟੀ 'ਚੋਂ ਕੱਢ ਦਿੱਤਾ ਹੈ। ਇਸ ਸਬੰਧੀ ਭਾਜਪਾ ਦੇ ...

ਪੂਰੀ ਖ਼ਬਰ »

ਈ. ਡੀ. ਦੀ ਪਟੀਸ਼ਨ 'ਤੇ ਜਵਾਬ ਦੇਣ ਲਈ ਵਾਡਰਾ ਨੂੰ ਮਿਲਿਆ ਦੋ ਹਫ਼ਤੇ ਦਾ ਸਮਾਂ

ਨਵੀਂ ਦਿੱਲੀ, 17 ਜੁਲਾਈ (ਏਜੰਸੀ)-ਹਵਾਲਾ ਮਾਮਲੇ 'ਚ ਰਾਬਰਟ ਵਾਡਰਾ ਨੂੰ ਦਿੱਲੀ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਨੇ ਈ. ਡੀ. ਦੀ ਪਟੀਸ਼ਨ 'ਤੇ ਜਵਾਬ ਦੇਣ ਲਈ ਰਾਬਰਟ ਵਾਡਰਾ ਨੂੰ ਦੋ ਹਫ਼ਤਿਆਂ ਦਾ ਸਮਾਂ ਦਿੱਤਾ ਹੈ। ਅਸਲ 'ਚ ਵਾਡਰਾ ਨੇ ਹਵਾਲਾ ਮਾਮਲੇ 'ਚ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ ਉਸਾਰੀਆਂ ਜਾਣਗੀਆਂ 1.25 ਲੱਖ ਕਿੱਲੋਮੀਟਰ ਸੜਕਾਂ

ਸਰਕਾਰ ਦੀ ਇੱਛਾ ਮਨਰੇਗਾ ਨੂੰ ਹਮੇਸ਼ਾ ਚਲਾਉਣ ਦੀ ਨਹੀਂ-ਤੋਮਰ

ਨਵੀਂ ਦਿੱਲੀ, 17 ਜੁਲਾਈ (ਉਪਮਾ ਡਾਗਾ ਪਾਰਥ)-'ਦਿਹਾਤੀ ਖ਼ੇਤਰ ਨੂੰ ਸੜਕਾਂ ਰਾਹੀਂ ਬਿਹਤਰ ਸੰਪਰਕ ਸੁਵਿਧਾ ਮੁਹੱਈਆ ਕਰਵਾਉਣ ਲਈ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਤੀਜੇ ਪੜਾਅ ਤਹਿਤ 1.25 ਲੱਖ ਕਿਲੋਮੀਟਰ ਸੜਕਾਂ ਦੀ ਉਸਾਰੀ ਕਰੇਗੀ। 80 ਹਜ਼ਾਰ ਕਰੋੜ ...

ਪੂਰੀ ਖ਼ਬਰ »

ਕੇਂਦਰੀ ਕੈਬਿਨਟ ਵਲੋਂ ਵੱਖ-ਵੱਖ ਸੋਧ ਬਿੱਲਾਂ ਨੂੰ ਪ੍ਰਵਾਨਗੀ

ਨਵੀਂ ਦਿੱਲੀ, 17 ਜੁਲਾਈ (ਏਜੰਸੀ)- ਕੇਂਦਰੀ ਕੈਬਨਿਟ ਨੇ ਬੁੱਧਵਾਰ ਨੂੰ ਵੱਖ-ਵੱਖ ਕਾਨੂੰਨਾਂ 'ਚ ਸੋਧ ਕਰਨ ਲਈ ਆਪਣੀ ਮਨਜ਼ੂਰੀ ਦਿੱਤੀ ਹੈ, ਜਿਸ ਤਹਿਤ ਕੁਝ ਪੁਰਾਣੇ ਬਿੱਲਾਂ ਨੂੰ ਖਤਮ ਕਰਨ ਤੇ ਕੁਝ ਕਾਨੂੰਨਾਂ ਨੂੰ ਸਮੇਂ ਦਾ ਹਾਣੀ ਬਣਾਉਣਾ ਸ਼ਾਮਿਲ ਹੈ। ਇਸੇ ਤਹਿਤ ...

ਪੂਰੀ ਖ਼ਬਰ »

ਜੀ. ਐਸ. ਟੀ. ਕੌਂਸਲ ਦੀ ਤਰਜ਼ 'ਤੇ ਰਾਸ਼ਟਰੀ ਖੇਤੀਬਾੜੀ ਕੌਂਸਲ ਦਾ ਗਠਨ ਕਰੇ ਸਰਕਾਰ-ਡਾ: ਅਮਰ ਸਿੰਘ

ਨਵੀਂ ਦਿੱਲੀ, 17 ਜੁਲਾਈ (ਉਪਮਾ ਡਾਗਾ ਪਾਰਥ)-'ਕਿਸਾਨੀ ਸੰਕਟ ਨੂੰ ਹੱਲ ਕਰਨ ਲਈ ਸਰਕਾਰ ਨੂੰ ਜੀ. ਐਸ. ਟੀ. ਕੌਂਸਲ ਦੀ ਤਰਜ਼ 'ਤੇ ਰਾਸ਼ਟਰੀ ਖ਼ੇਤੀਬਾੜੀ ਕੌਂਸਲ ਦਾ ਗਠਨ ਕਰਨਾ ਚਾਹੀਦਾ ਹੈ।' ਇਹ ਮੰਗ ਫਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ: ਅਮਰ ਸਿੰਘ ਨੇ ਖੇਤੀਬਾੜੀ ਅਤੇ ...

ਪੂਰੀ ਖ਼ਬਰ »

ਅਮਰੀਕਾ ਵਲੋਂ ਕਰਤਾਰਪੁਰ ਲਾਂਘਾ ਉਸਾਰਨ ਦੀ ਸ਼ਲਾਘਾ

ਵਾਸ਼ਿੰਗਟਨ, 17 ਜੁਲਾਈ (ਏਜੰਸੀ)- ਅਮਰੀਕਾ ਨੇ ਸਿੱਖ ਸ਼ਰਧਾਲੂਆਂ ਲਈ ਉਸਾਰੇ ਜਾ ਰਹੇ ਇਤਿਹਾਸਕ ਕਰਤਾਰਪੁਰ ਲਾਂਘੇ ਲਈ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਦੀ ਸ਼ਲਾਘਾ ਕੀਤੀ ਹੈ। ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਇਸ ਨਾਲ ਦੋ ਗੁਆਂਢੀ ਦੇਸ਼ਾਂ ਦੇ ਲੋਕਾਂ ਨੂੰ ਆਪਸ 'ਚ ...

ਪੂਰੀ ਖ਼ਬਰ »

ਰਾਸ਼ਟਰਪਤੀ ਵਲੋਂ ਸੁਪਰੀਮ ਕੋਰਟ ਦੀ ਨਵੀਂ ਇਮਾਰਤ ਦਾ ਉਦਘਾਟਨ

ਨਵੀਂ ਦਿੱਲੀ, 17 ਜੁਲਾਈ (ਏਜੰਸੀਆਂ)-12 ਏਕੜ 'ਚ ਬਣੀ ਅਤੇ 7 ਸਾਲ 'ਚ ਪੂਰੀ ਹੋਈ ਸੁਪਰੀਮ ਕੋਰਟ ਦੀ ਨਵੀਂ ਇਮਾਰਤ ਦਾ ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਦਘਾਟਨ ਕੀਤਾ। ਇਸ ਮੌਕੇ 'ਤੇ ਰਾਸ਼ਟਰਪਤੀ ਨੇ ਦੱਸਿਆ ਕਿ ਉਨ੍ਹਾਂ ਦੀ ਇੱਛਾ ਅਨੁਸਾਰ ਸੁਪਰੀਮ ਕੋਰਟ ਦੇ ਫ਼ੈਸਲੇ ਦਾ 9 ...

ਪੂਰੀ ਖ਼ਬਰ »

ਆਸਾਮ ਤੇ ਬਿਹਾਰ 'ਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 97 ਹੋਈ

ਨਵੀਂ ਦਿੱਲੀ, 17 ਜੁਲਾਈ (ਏਜੰਸੀ)-ਬੁੱਧਵਾਰ ਨੂੰ ਵੀ ਆਸਾਮ ਤੇ ਬਿਹਾਰ 'ਚ ਹੜ੍ਹਾਂ ਦੀ ਸਥਿਤੀ 'ਚ ਕੋਈ ਸੁਧਾਰ ਨਹੀਂ ਹੋਇਆ। ਦੋਹਾਂ ਸੂਬਿਆਂ 'ਚ ਹੜ੍ਹਾਂ ਦੇ ਪਾਣੀ 'ਚ ਡੁੱਬਣ ਕਾਰਨ 44 ਹੋਰ ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 97 ਹੋ ਗਈ ਹੈ। ...

ਪੂਰੀ ਖ਼ਬਰ »

ਮਾਣਹਾਨੀ ਮਾਮਲੇ 'ਚ ਕੇਜਰੀਵਾਲ ਨੂੰ ਸੰਮਨ ਜਾਰੀ

ਨਵੀਂ ਦਿੱਲੀ, 17 ਜੁਲਾਈ (ਏਜੰਸੀਆਂ)-ਦਿੱਲੀ ਦੀ ਇਕ ਅਦਾਲਤ ਨੇ ਸੋਸ਼ਲ ਮੀਡੀਆ ਪੇਜ 'ਆਈ ਸਪੋਰਟ ਨਰਿੰਦਰ ਮੋਦੀ' ਦੇ ਸੰਸਥਾਪਕ ਦੀ ਇਕ ਅਪਰਾਧਕ ਸ਼ਿਕਾਇਤ 'ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਜ ਸੰਮਨ ਜਾਰੀ ਕਰਕੇ ਤਲਬ ਕਰ ਲਿਆ। ਸ਼ਿਕਾਇਤਕਰਤਾ ਵਿਕਾਸ ਸੰਕਰਾਤੀਅਨ ...

ਪੂਰੀ ਖ਼ਬਰ »

ਹਾਈਕੋਰਟ ਵਲੋਂ ਆਜ਼ਮ ਖ਼ਾਨ ਨੂੰ ਨੋਟਿਸ ਜਾਰੀ

ਅਲਾਹਾਬਾਦ, 17 ਜੁਲਾਈ (ਏਜੰਸੀ)- ਅਲਾਹਾਬਾਦ ਹਾਈਕੋਰਟ ਨੇ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਆਜ਼ਮ ਖਾਨ ਨੂੰ ਨੋਟਿਸ ਜਾਰੀ ਕੀਤਾ ਹੈ। ਹਾਈਕੋਰਟ ਵਲੋਂ ਇਹ ਨੋਟਿਸ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦੀ ਉਮੀਦਵਾਰ ਜਯਾ ਪ੍ਰਦਾ ਦੀ ਪਟੀਸ਼ਨ 'ਤੇ ਜਾਰੀ ਕੀਤਾ ਗਿਆ ਹੈ, ਜਿਸ 'ਚ ...

ਪੂਰੀ ਖ਼ਬਰ »

ਤਕਰਾਰਬਾਜ਼ੀ ਤੋਂ ਬਚਣ ਲਈ ਦਿੱਲੀ ਕਮੇਟੀ ਵਲੋਂ ਨਗਰ ਕੀਰਤਨ ਸਬੰਧੀ ਪ੍ਰੋਗਰਾਮ 'ਚ ਅਹਿਮ ਤਬਦੀਲੀ

ਨਵੀਂ ਦਿੱਲੀ, 17 ਜੁਲਾਈ (ਜਗਤਾਰ ਸਿੰਘ)-ਦਿੱਲੀ ਤੋਂ ਨਨਕਾਣਾ ਸਾਹਿਬ ਤੱਕ ਜਾਣ ਵਾਲੇ ਨਗਰ ਕੀਰਤਨ ਨੂੰ ਲੈ ਕੇ ਚੱਲ ਰਹੀ ਤਕਰਾਰਬਾਜ਼ੀ ਦੀਆਂ ਖ਼ਬਰਾਂ ਵਿਚਕਾਰ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਹਿਮ ਫ਼ੈਸਲਾ ਲੈਂਦੇ ਹੋਏ ਇਤਿਹਾਸਕ ਗੁੁਰਦੁਆਰਾ ਬੰਗਲਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX