ਤਾਜਾ ਖ਼ਬਰਾਂ


ਦਿੱਲੀ ਤੋਂ ਵਿਜੇਵਾੜਾ ਜਾ ਰਹੇ ਏਅਰ ਇੰਡੀਆ ਜਹਾਜ਼ ਦੇ ਕਰੂ ਮੈਂਬਰ ਜ਼ਖ਼ਮੀ
. . .  1 day ago
ਜੰਮੂ-ਕਸ਼ਮੀਰ ਵਿਚ ਜੀਐਸਟੀ ਫਾਈਲ ਦੀ ਆਖ਼ਰੀ ਤਾਰੀਖ਼ 1 ਮਹੀਨੇ ਵਧੀ
. . .  1 day ago
ਭਾਰਤ ਦੇ ਅਮਿਤ ਪੰਘਾਲ ਨੇ ਰਚਿਆ ਇਤਿਹਾਸ, ਵਰਲਡ ਬਾਕਸਿੰਗ ਚੈਂਪੀਅਨਸ਼ਿਪ 'ਚ ਹਾਸਿਲ ਕੀਤਾ ਸਿਲਵਰ ਮੈਡਲ, ਫਾਈਨਲ ਮੁਕਾਬਲੇ ਵਿਚ ਹਾਰੇ।
. . .  1 day ago
ਅਮਰੀਕਾ ਦੇ ਸਾਉਥ ਕੈਰੋਲਾਇਨਾ ਦੇ ਇਕ ਬਾਰ ‘ਚ ਗੋਲੀਬਾਰੀ ਵਿਚ 2 ਲੋਕਾਂ ਦੀ ਮੌਤ, 8 ਜ਼ਖ਼ਮੀ
. . .  1 day ago
ਜਲੰਧਰ 'ਚ ਭਿੜੀਆਂ ਦੋ ਧਿਰਾਂ, ਗੋਲੀ ਚੱਲਣ ਨਾਲ ਇੱਕ ਜ਼ਖ਼ਮੀ
. . .  1 day ago
ਜਲੰਧਰ ਛਾਉਣੀ,21 ਸਤੰਬਰ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਜਲੰਧਰ ਫਗਵਾੜਾ ਮੁੱਖ ਮਾਰਗ ਨੇੜੇ ਸਥਿਤ ਵੀਵਾ ਕੋਲਾਜ਼ ਵਿਖੇ ਅੱਜ ਦੋ ਧਿਰਾਂ ਭਿੜਨ ਕਾਰਨ ਇਕ ਧਿਰ ਦੇ ਵਿਅਕਤੀ ਵੱਲੋਂ ਗੋਲੀ ਚਲਾ ਦਿੱਤੀ ਗਈ, ਜਿਸ ...
ਜਬਰ ਜਨਾਹ ਦੇ ਦੋਸ਼ੀ ਦੀ ਜ਼ਮਾਨਤ ਅਰਜ਼ੀ ਹਾਈਕੋਰਟ ਨੇ ਕੀਤੀ ਖ਼ਾਰਜ
. . .  1 day ago
ਵਪਾਰੀ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ
. . .  1 day ago
ਜਲੰਧਰ, 21 ਸਤੰਬਰ- ਕਪੂਰਥਲਾ ਰੋਡ 'ਤੇ ਪਿੰਡ ਵਰਿਆਣਾ ਦੇ ਰਹਿਣ ਵਾਲੇ ਇਕ ਵਪਾਰੀ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ...
ਅਫ਼ਗ਼ਾਨਿਸਤਾਨ 'ਚ ਹੋਏ ਆਈ.ਡੀ ਧਮਾਕੇ 'ਚ 1 ਦੀ ਮੌਤ, 11 ਜ਼ਖਮੀ
. . .  1 day ago
ਕਾਬੁਲ, 21 ਸਤੰਬਰ- ਅਫ਼ਗ਼ਾਨਿਸਤਾਨ ਦੇ ਪਰਵਾਨ 'ਚ ਹੋਏ ਆਈ.ਡੀ ਧਮਾਕੇ 'ਚ 1 ਦੀ ਮੌਤ ਅਤੇ 11 ਲੋਕਾਂ ਦੇ ਜ਼ਖਮੀ ...
ਦਸੰਬਰ 2021 ਵਿਚ ਪੁਲਾੜ ਵਿਚ ਮਨੁੱਖ ਰਹਿਤ ਮਿਸ਼ਨ ਭੇਜੇਗਾ ਭਾਰਤ : ਇਸਰੋ ਮੁਖੀ
. . .  1 day ago
ਨਵੀਂ ਦਿੱਲੀ, 21 ਸਤੰਬਰ- ਵਿਕਰਮ ਲੈਂਡਰ ਨਾਲ ਸੰਪਰਕ ਦੀਆਂ ਉਮੀਦਾਂ ਲਗਭਗ ਖਤਮ ਹੋ ਚੁੱਕੀਆਂ ਹਨ। ਇਸ ਦੌਰਾਨ ਇਸਰੋ ਦੇ ਮੁਖੀ ਕੇ ਸਿਵਾਨ ਨੇ ਕਿਹਾ ਕਿ ਪੁਰਾਣੀ ਅਸਫਲਤਾ ਤੋਂ ਉਭਰਦੇ ਹੋਏ...
ਭਾਰਤ ਨੇ ਆਸਕਰ ਦੇ ਲਈ ਭੇਜਿਆ ਫ਼ਿਲਮ 'ਗਲੀ ਬੁਆਏ' ਦਾ ਨਾਂਅ
. . .  1 day ago
ਭਾਰਤ ਨੇ ਆਸਕਰ ਦੇ ਲਈ ਭੇਜਿਆ ਫ਼ਿਲਮ 'ਗਲੀ ਬੁਆਏ' ਦਾ ਨਾਂਅ...
ਪਟਾਕਾ ਫ਼ੈਕਟਰੀ 'ਚ ਧਮਾਕਾ ਹੋਣ ਕਾਰਨ 6 ਮੌਤਾਂ, ਕੋਈ ਜ਼ਖਮੀ
. . .  1 day ago
ਲਖਨਊ, 21 ਸਤੰਬਰ- ਉੱਤਰ ਪ੍ਰਦੇਸ਼ ਦੇ ਏਟਾ ਜ਼ਿਲ੍ਹੇ 'ਚ ਇਕ ਪਟਾਕਾ ਫ਼ੈਕਟਰੀ 'ਚ ਧਮਾਕਾ ਹੋਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਜ਼ਖਮੀ ਹੋਏ ...
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚੇ ਦੀਪਕ ਪੂਨੀਆ
. . .  1 day ago
ਨੂਰ ਸੁਲਤਾਨ, 21 ਸਤੰਬਰ- ਭਾਰਤ ਦੇ ਨੌਜਵਾਨ ਪਹਿਲਵਾਨ ਦੀਪਕ ਪੂਨੀਆ ਨੇ ਕਜ਼ਾਕਿਸਤਾਨ ਦੇ ਨੂਰ ਸੁਲਤਾਨ 'ਚ ਜਾਰੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ 86 ਕਿਲੋਗ੍ਰਾਮ ਵਰਗ...
ਜੰਮੂ-ਕਸ਼ਮੀਰ ਦੇ ਮੇਂਡਰ 'ਚ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਸ੍ਰੀਨਗਰ, 21 ਸਤੰਬਰ- ਜੰਮੂ-ਕਸ਼ਮੀਰ ਦੇ ਮੇਂਡਰ ਸੈਕਟਰ ਦੇ ਬਾਲਾਕੋਟਾ 'ਚ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ ...
ਹੱਡਾ ਰੋੜੀ ਵਿਵਾਦ ਹੱਲ ਕਰਨ ਲਈ ਵਿਧਾਇਕ ਦਰਸ਼ਨ ਸਿੰਘ ਬਰਾੜ ਕੱਲ੍ਹ ਪੁੱਜਣਗੇ ਸੁਖਾਨੰਦ
. . .  1 day ago
ਠੱਠੀ ਭਾਈ, 21 ਸਤੰਬਰ (ਜਗਰੂਪ ਸਿੰਘ ਮਠਾੜੂ)- ਸੁਖਾਨੰਦ, ਸੰਤੂਵਾਲਾ ਅਤੇ ਸੁਖਾਨੰਦ ਖ਼ੁਰਦ ਦੀ ਸਾਂਝੀ ਹੱਡਾ ਰੋੜੀ ਦਾ ਵਿਵਾਦ ਜੋ ਪਿਛਲੇ ਕਈ ਦਿਨਾਂ ਤੋਂ ਚੱਲ...
ਸ਼ਿਮਲਾ 'ਚ ਮੀਂਹ ਦੇ ਨਾਲ ਹੋਈ ਭਾਰੀ ਗੜੇਮਾਰੀ
. . .  1 day ago
ਸ਼ਿਮਲਾ, 21 ਸਤੰਬਰ- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਨਾਰਕੰਡਾ ਇਲਾਕੇ 'ਚ ਅੱਜ...
ਰੈੱਡੀ ਨੇ ਕੀਤਾ ਆਂਧਰਾ ਪ੍ਰਦੇਸ਼ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
. . .  1 day ago
ਸਾਬਕਾ ਕਮਿਸ਼ਨਰ ਰਾਜੀਵ ਕੁਮਾਰ ਦੀ ਜ਼ਮਾਨਤ ਪਟੀਸ਼ਨ 'ਤੇ ਅਦਾਲਤ ਨੇ ਫ਼ੈਸਲਾ ਰੱਖਿਆ ਸੁਰੱਖਿਅਤ
. . .  1 day ago
ਜ਼ਿਮਨੀ ਚੋਣਾਂ 'ਚ ਲੋਕ ਕਾਂਗਰਸ ਨੂੰ ਹੀ ਚੁਣਨਗੇ- ਕੈਪਟਨ
. . .  1 day ago
ਰਾਜਸਥਾਨ : ਸ੍ਰੀਗੰਗਾਨਗਰ-ਪਾਕਿ ਕੌਮਾਂਤਰੀ ਸਰਹੱਦ ਦੇ 2 ਕਿਲੋਮੀਟਰ ਦੇ ਘੇਰੇ 'ਚ ਧਾਰਾ 144 ਲਾਗੂ
. . .  1 day ago
90 ਫੁੱਟ ਉੱਚੀ ਪਾਣੀ ਦੀ ਟੈਂਕੀ 'ਤੇ ਚੜ੍ਹੇ ਚੀਮਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 4 ਸਾਉਣ ਸੰਮਤ 551
ਵਿਚਾਰ ਪ੍ਰਵਾਹ: ਕਿਸੇ ਵੀ ਥਾਂ ਹੋ ਰਹੀ ਬੇਇਨਸਾਫ਼ੀ ਸਭ ਥਾਵਾਂ \'ਤੇ ਹੋਣ ਵਾਲੇ ਇਨਸਾਫ਼ ਲਈ ਖ਼ਤਰਾ ਹੁੰਦੀ ਹੈ। -ਮਾਰਟਿਨ ਲੂਥਰ ਕਿੰਗ

ਸਾਡੀ ਸਿਹਤ

ਬਰਸਾਤ ਵਿਚ ਇੰਜ ਰੱਖੋ ਸਿਹਤ ਦਾ ਖ਼ਿਆਲ

ਬਰਸਾਤ ਰੁੱਤ ਦੇ ਆਉਣ ਨਾਲ ਅਸਮਾਨ ਬੱਦਲਾਂ ਨਾਲ ਭਰ ਜਾਂਦਾ ਹੈ ਅਤੇ ਸੂਰਜ ਬੱਦਲਾਂ ਦੇ ਓਹਲੇ ਛੁਪ ਜਾਂਦਾ ਹੈ। ਬਾਰਿਸ਼ ਦੇ ਕਾਰਨ ਨਾਲੀਆਂ ਭਰ ਜਾਂਦੀਆਂ ਹਨ ਅਤੇ ਜਗ੍ਹਾ-ਜਗ੍ਹਾ ਗੰਦਗੀ ਫੈਲ ਜਾਂਦੀ ਹੈ। ਵਾਤਾਵਰਨ ਵਿਚ ਬੈਕਟੀਰੀਆ, ਵਾਇਰਸ, ਮੱਛਰ, ਕੀਟ-ਪਤੰਗੇ ਆਦਿ ਵਧ ਜਾਂਦੇ ਹਨ। ਪਾਣੀ ਗੰਦਾ ਹੋ ਜਾਂਦਾ ਹੈ, ਫਲ, ਸਬਜ਼ੀਆਂ ਖਰਾਬ ਹੋਣ ਲਗਦੇ ਹਨ।
ਇਹ ਸਭ ਮਨੁੱਖ ਨੂੰ ਕਈ ਤਰ੍ਹਾਂ ਨਾਲ ਬਿਮਾਰ ਕਰਦੇ ਹਨ। ਪੀਲੀਆ, ਹੈਜ਼ਾ, ਖੁਜਲੀ, ਫੋੜੇ-ਫਿੰਸੀਆਂ, ਪੇਚਿਸ਼, ਅਤਿਸਾਰ, ਡਾਇਰੀਆ, ਸਰਦੀ, ਖੰਘ, ਜ਼ੁਕਾਮ, ਉਲਟੀ, ਟਾਇਫਾਈਡ, ਫੀਵਰ, ਮਲੇਰੀਆ, ਨਿਮੋਨੀਆ ਆਦਿ ਵਰਗੀਆਂ ਬਿਮਾਰੀਆਂ ਹੋਣ ਲਗਦੀਆਂ ਹਨ।
ਇਸ ਮੌਸਮ ਵਿਚ ਰੋਗ ਪ੍ਰਤੀਰੋਧਕ ਸਮਰੱਥਾ ਵਿਚ ਕਮੀ ਦੇ ਕਾਰਨ ਲੋਕ ਛੇਤੀ ਬਿਮਾਰੀਆਂ ਦੀ ਲਪੇਟ ਵਿਚ ਆ ਜਾਂਦੇ ਹਨ। ਇਸ ਲਈ ਬਰਸਾਤ ਆਉਂਦੇ ਹੀ ਡਾਕਟਰਾਂ ਕੋਲ ਅਤੇ ਹਸਪਤਾਲਾਂ ਵਿਚ ਮਰੀਜ਼ ਵਧ ਜਾਂਦੇ ਹਨ। ਅਜਿਹੇ ਮੌਸਮ ਵਿਚ ਕਈ ਬਿਮਾਰੀਆਂ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਸਾਵਧਾਨੀ ਰੱਖ ਕੇ ਇਨ੍ਹਾਂ ਤੋਂ ਬਚਾਅ ਹੀ ਬਿਹਤਰ ਉਪਾਅ ਹੁੰਦਾ ਹੈ। ਬਰਸਾਤ ਦਾ ਮੌਸਮ ਆਉਂਦੇ ਹੀ ਸਰਦੀ, ਜ਼ੁਕਾਮ, ਖੰਘ ਵਰਗੀਆਂ ਸਾਧਾਰਨ ਬਿਮਾਰੀਆਂ ਵੀ ਕਦੇ-ਕਦੇ ਵੱਡਾ ਰੂਪ ਲੈ ਲੈਂਦੀਆਂ ਹਨ। ਇਸ ਲਈ ਬੱਚੇ-ਵੱਡੇ, ਸਾਰਿਆਂ ਨੂੰ ਅਜਿਹੇ ਸਮੇਂ ਵਿਚ ਸਾਵਧਾਨ ਰਹਿਣਾ ਚਾਹੀਦਾ ਹੈ।
ਪ੍ਰਦੂਸ਼ਿਤ ਹੋ ਜਾਂਦਾ ਹੈ ਪਾਣੀ
ਬਰਸਾਤ ਰੁੱਤ ਵਿਚ ਪਾਣੀ ਪ੍ਰਦੂਸ਼ਿਤ ਹੋ ਜਾਂਦਾ ਹੈ। ਬਹੁਤੀਆਂ ਬਿਮਾਰੀਆਂ ਇਸੇ ਕਾਰਨ ਫੈਲਦੀਆਂ ਹਨ। ਪੇਟ ਵਿਚ ਦਰਦ, ਮਰੋੜ, ਉਲਟੀ, ਟੱਟੀਆਂ, ਪੀਲੀਆ, ਟਾਇਫਾਈਡ, ਫੀਵਰ ਦੀ ਸ਼ਿਕਾਇਤ ਵਧ ਜਾਂਦੀ ਹੈ। ਚਮੜੀ ਗਿੱਲੀ ਰਹਿਣ ਨਾਲ ਫੋੜੇ-ਫਿੰਸੀਆਂ, ਖੁਜਲੀ ਆਦਿ ਦੀ ਸ਼ਿਕਾਇਤ ਹੁੰਦੀ ਹੈ। ਚਮੜੀ ਸੰਕ੍ਰਮਿਤ ਹੋਣ ਲਗਦੀ ਹੈ। ਬਰਸਾਤ ਦੇ ਜਮ੍ਹਾਂ ਪਾਣੀ ਵਿਚ ਮੱਛਰ ਨੂੰ ਪੈਦਾ ਹੋਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਦੀ ਆਬਾਦੀ ਅਤੇ ਪ੍ਰਕੋਪ ਵਧ ਜਾਂਦਾ ਹੈ। ਅਜਿਹੇ ਵਿਚ ਪਾਣੀ ਜਮ੍ਹਾਂ ਹੋਣ ਨਾ ਦਿਓ। ਜੇ ਬਾਹਰ ਪਾਣੀ ਜਮ੍ਹਾਂ ਹੈ ਤਾਂ ਉਸ ਵਿਚ ਮਿੱਟੀ ਦਾ ਤੇਲ ਅਤੇ ਕੀਟਨਾਸ਼ਕ ਪਾਓ, ਨਹੀਂ ਤਾਂ ਮਲੇਰੀਆ ਫੈਲਣ ਦੀ ਸੰਭਾਵਨਾ ਵਧ ਜਾਂਦੀ ਹੈ।
ਗਤੀਸ਼ੀਲ ਰਹੋ, ਤਾਜ਼ਾ, ਸਾਦਾ ਭੋਜਨ ਕਰੋ
ਇਸ ਮੌਸਮ ਵਿਚ ਸਰੀਰਕ ਤੌਰ 'ਤੇ ਗਤੀਸ਼ੀਲ ਰਹੋ। ਹਲਕੀ-ਫੁਲਕੀ ਕਸਰਤ ਕਰੋ। ਇਸ ਨਾਲ ਊਰਜਾਵਾਨ ਬਣੇ ਰਹੋਗੇ ਅਤੇ ਜੋੜਾਂ ਵਿਚ ਦਰਦ ਦੀ ਸ਼ਿਕਾਇਤ ਨਹੀਂ ਹੋਵੇਗੀ। ਬਾਹਰ ਖੁੱਲ੍ਹੇ ਵਿਚ ਰੱਖੇ ਖਾਧ ਪਦਾਰਥ ਬਿਮਾਰੀਆਂ ਦਾ ਘਰ ਹੁੰਦੇ ਹਨ, ਇਸ ਲਈ ਬਾਹਰੀ ਚੀਜ਼ ਦਾ ਸੇਵਨ ਨਾ ਕਰੋ। ਗਲੇ-ਸੜੇ ਫਲਾਂ ਤੋਂ ਬਚੋ।
ਗਰਮ, ਤਾਜ਼ਾ, ਸਾਦਾ ਭੋਜਨ ਸੀਮਤ ਮਾਤਰਾ ਵਿਚ ਕਰੋ। ਤਲੀਆਂ, ਭੁੰਨੀਆਂ, ਖੱਟੀਆਂ, ਚਟਪਟੀਆਂ ਚੀਜ਼ਾਂ ਤੋਂ ਬਚੋ। ਤੇਲ ਵਾਲੀਆਂ ਚੀਜ਼ਾਂ ਘੱਟ ਖਾਓ। ਪਾਣੀ ਹਮੇਸ਼ਾ ਸਾਫ਼ ਹੋਵੇ। ਚਮੜੀ ਸੁੱਕੀ ਰੱਖੋ। ਜ਼ਿਆਦਾ ਪਾਣੀ ਵਿਚ ਭਿੱਜਣ ਤੋਂ ਬਚੋ। ਸਬਜ਼ੀ ਅਤੇ ਫਲ ਪੂਰੀ ਤਰ੍ਹਾਂ ਧੋ ਕੇ ਖਾਓ। ਬਰਸਾਤ ਦੀਆਂ ਬਿਮਾਰੀਆਂ ਤੋਂ ਬਚੋ। ਕੋਈ ਪ੍ਰੇਸ਼ਾਨੀ ਹੋਵੇ ਤਾਂ ਡਾਕਟਰ ਨੂੰ ਤੁਰੰਤ ਮਿਲੋ। ਬਿਮਾਰ ਹੋਣ ਤੋਂ ਬਚੋ।
**


ਖ਼ਬਰ ਸ਼ੇਅਰ ਕਰੋ

ਖੂਨ ਦੇ ਦਬਾਅ ਨੂੰ ਕਾਬੂ ਕਰਦੀ ਹੈ ਪਾਲਕ

ਸਾਰਾ ਸਾਲ ਮਿਲਣ ਵਾਲੀ ਪਾਲਕ ਸਾਗ-ਭਾਜੀ ਦੀ ਸ਼੍ਰੇਣੀ ਵਿਚ ਆਉਂਦੀ ਹੈ। ਇਹ ਸਲਾਦ, ਸਬਜ਼ੀ, ਸੂਪ ਅਤੇ ਰਸ ਦੇ ਰੂਪ ਵਿਚ ਵਰਤੀ ਜਾਂਦੀ ਹੈ। ਇਹ ਵਿਟਾਮਿਨ 'ਏ' ਤੋਂ ਇਲਾਵਾ ਆਇਰਨ, ਮੈਗਨੀਸ਼ੀਅਮ ਅਤੇ ਮਿਨਰਲਸ ਨਾਲ ਭਰਪੂਰ ਹੁੰਦੀ ਹੈ। ਇਸ ਵਿਚ ਵਿਟਾਮਿਨ 'ਏ', 'ਸੀ' ਦੀ ਵੀ ਮਾਤਰਾ ...

ਪੂਰੀ ਖ਼ਬਰ »

ਗਲੇ ਨੂੰ ਸੁਖਦ ਅਹਿਸਾਸ ਦਿੰਦੇ ਪਾਣੀ ਦੇ ਗਰਾਰੇ

ਮੌਸਮ ਬਦਲਣ 'ਤੇ ਠੰਢੇ, ਗਰਮ ਦਾ ਸੇਵਨ ਬਿਨਾਂ ਫਰਕ ਦੇ ਕਰਨ 'ਤੇ, ਜ਼ਿਆਦਾ ਜ਼ੋਰ ਨਾਲ ਉੱਚੀ ਬੋਲਣ 'ਤੇ, ਪ੍ਰਦੂਸ਼ਣ ਵਿਚ ਬਾਹਰ ਜ਼ਿਆਦਾ ਰਹਿਣ 'ਤੇ ਗਲਾ ਖਰਾਬ ਹੋਣਾ, ਦਰਦ ਹੋਣਾ ਇਹ ਆਮ ਸਮੱਸਿਆ ਲੋਕਾਂ ਵਿਚ ਪ੍ਰੇਸ਼ਾਨੀ ਦਾ ਕਾਰਨ ਬਣੀ ਰਹਿੰਦੀ ਹੈ। ਹਲਕੇ ਕੋਸੇ ਪਾਣੀ ਵਿਚ ਨਮਕ ...

ਪੂਰੀ ਖ਼ਬਰ »

ਫੋਲੇਟ ਦੀ ਕਮੀ ਤੁਹਾਨੂੰ ਉਦਾਸੀ ਦਾ ਰੋਗੀ ਬਣਾ ਸਕਦੀ ਹੈ

ਜੇ ਵਿਅਕਤੀ ਉਦਾਸੀ ਦਾ ਸ਼ਿਕਾਰ ਹੈ ਤਾਂ ਇਹ ਵੀ ਹੋ ਸਕਦਾ ਹੈ ਕਿ ਉਹ ਆਪਣੇ ਭੋਜਨ ਵਿਚ ਪੂਰੀ ਮਾਤਰਾ ਵਿਚ ਹਰੀਆਂ ਸਬਜ਼ੀਆਂ ਜਿਵੇਂ ਪਾਲਕ, ਮੇਥੀ, ਬੀਨਸ ਆਦਿ ਨਾ ਲੈ ਰਿਹਾ ਹੋਵੇ, ਜਿਸ ਕਾਰਨ ਉਹ ਇਸ ਰੋਗ ਦਾ ਸ਼ਿਕਾਰ ਹੈ। ਮਾਹਿਰਾਂ ਅਨੁਸਾਰ ਔਰਤਾਂ ਵਿਚ ਫੋਲਿਕ ਐਸਿਡ ਜਾਂ ...

ਪੂਰੀ ਖ਼ਬਰ »

ਪੀਲੀਆ ਹੁੰਦਾ ਹੈ ਲਿਵਰ ਦੀ ਗੜਬੜੀ ਨਾਲ

ਲਿਵਰ ਸਾਡੇ ਸਰੀਰ ਦਾ ਇਕ ਮਹੱਤਵਪੂਰਨ ਅੰਗ ਹੈ, ਜੋ ਪੇਟ ਦੇ ਉੱਪਰਲੇ ਹਿੱਸੇ ਵਿਚ ਸੱਜੇ ਪਾਸੇ ਹੁੰਦਾ ਹੈ। ਇਹ ਭੋਜਨ ਪਚਾਉਣ ਵਿਚ ਸਹਾਇਤਾ ਕਰਦਾ ਹੈ। ਸਰੀਰ ਵਿਚ ਹੋਣ ਵਾਲੀਆਂ ਰਸਾਇਣਕ ਕਿਰਿਆਵਾਂ ਅਤੇ ਤਬਦੀਲੀਆਂ ਵਿਚ ਇਹ ਵਿਸ਼ੇਸ਼ ਯੋਗਦਾਨ ਪਾਉਂਦਾ ਹੈ। ਜੇ ਲਿਵਰ ਸਹੀ ...

ਪੂਰੀ ਖ਼ਬਰ »

ਬਜ਼ੁਰਗਾਂ ਦਾ ਰੱਖੋ ਵਿਸ਼ੇਸ਼ ਧਿਆਨ

ਵਧਦੀ ਉਮਰ ਜੀਵਨ ਦਾ ਇਕ ਜ਼ਰੂਰੀ ਪੜਾਅ ਹੈ, ਜਿਸ ਨੂੰ ਨਕਾਰਿਆ ਨਹੀਂ ਜਾ ਸਕਦਾ। ਵਧਦੀ ਉਮਰ ਵਿਚ ਚੁਸਤੀ ਘੱਟ ਹੋਣਾ, ਘੱਟ ਸੁਣਨਾ, ਘੱਟ ਦਿਸਣਾ, ਸਰੀਰ ਦਾ ਢਿੱਲਾ ਹੋਣਾ, ਪਾਚਣ ਪ੍ਰਣਾਲੀ ਦਾ ਕਮਜ਼ੋਰ ਹੋਣਾ ਸਾਧਾਰਨ ਹੈ। ਜੇ ਬੱਚੇ ਇਨ੍ਹਾਂ ਨੂੰ ਆਮ ਵਾਂਗ ਲੈਣ ਅਤੇ ਉਨ੍ਹਾਂ ...

ਪੂਰੀ ਖ਼ਬਰ »

ਸਿਹਤ ਖ਼ਬਰਨਾਮਾ

ਕਦੇ-ਕਦਾਈਂ ਹੀ ਵਰਤੋ ਨਾਰੀਅਲ ਤੇਲ ਦੱਖਣੀ ਭਾਰਤ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਨਾਰੀਅਲ ਦਾ ਤੇਲ ਖਾਣ-ਪੀਣ ਵਿਚ ਵਰਤਿਆ ਜਾਂਦਾ ਹੈ। ਇਸ ਨੂੰ ਕਦੇ-ਕਦਾਈਂ ਵਰਤਣਾ ਸਿਹਤ ਲਈ ਲਾਭਦਾਇਕ ਹੈ ਪਰ ਜ਼ਿਆਦਾ ਵਰਤੋਂ ਕਰਨ ਨਾਲ ਨੁਕਸਾਨ ਵੀ ਹੋ ਸਕਦਾ ਹੈ। ਇਸ ਵਿਚ ਸੈਰੇਟਿਡ ...

ਪੂਰੀ ਖ਼ਬਰ »

ਵਿਚਾਰ ਸਾਂਝੇ ਕਰੋ ਅਤੇ ਤੰਦਰੁਸਤ ਰਹੋ

ਜਿਸ ਤਰ੍ਹਾਂ ਮਨੁੱਖ ਦੀਆਂ ਬਹੁਤੀਆਂ ਸਰੀਰਕ-ਮਾਨਸਿਕ ਕਿਰਿਆਵਾਂ ਜਿਵੇਂ ਦਿਲ ਦੀ ਧੜਕਣ, ਨਾੜੀ ਚੱਲਣਾ, ਸਾਹ ਲੈਣਾ, ਖੂਨ ਦਾ ਪਰਿਸੰਚਰਣ ਹੋਣਾ, ਸੋਚਣਾ, ਚਿੰਤਨ ਕਰਨਾ, ਸਮਝਣਾ ਆਦਿ ਸਿਹਤ ਨਾਲ ਸਬੰਧਿਤ ਹੁੰਦੀਆਂ ਹਨ, ਠੀਕ ਉਸੇ ਤਰ੍ਹਾਂ ਉਸ ਦੀ ਬੋਲਣ ਦੀ ਕਿਰਿਆ ਵੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX