ਤਾਜਾ ਖ਼ਬਰਾਂ


ਅੰਮ੍ਰਿਤਸਰ 'ਚ ਕੋਰੋਨਾ ਦੇ ਦੋ ਹੋਰ ਮਾਮਲੇ ਆਏ ਸਾਹਮਣੇ
. . .  0 minutes ago
ਅੰਮ੍ਰਿਤਸਰ, 3 ਜੂਨ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ ਦੋ ਹੋਰ ਮਾਮਲੇ ਸਾਹਮਣੇ ਆਏ ਹਨ। ਇੱਕ ਕੋਰੋਨਾ ਪਾਜ਼ੀਟਿਵ ਮਰੀਜ਼ ਭਾਰਤ ਨਗਰ ਅਤੇ ਦੂਜਾ ਹਾਊਸਿੰਗ ਬੋਰਡ ਕਾਲੋਨੀ...
ਬਾਘਾਪੁਰਾਣਾ 'ਚ ਪੇਂਡੂ-ਮਜ਼ਦੂਰ ਯੂਨੀਅਨ ਵਲੋਂ ਰੋਸ ਮਾਰਚ ਤੇ ਧਰਨਾ
. . .  7 minutes ago
ਬਾਘਾਪੁਰਾਣਾ, 3 ਜੂਨ (ਬਲਰਾਜ ਸਿੰਗਲਾ)- ਪੇਂਡੂ-ਮਜ਼ਦੂਰ ਯੂਨੀਅਨ ਵਲੋਂ ਅੱਜ ਇੱਥੇ ਜ਼ਿਲ੍ਹਾ ਸਕੱਤਰ ਮੰਗਾ ਸਿੰਘ ਵੈਰੋਕੇ, ਬਲਾਕ ਪ੍ਰਧਾਨ ਹਰਬੰਸ ਸਿੰਘ ਰੋਡੇ ਅਤੇ ਹੋਰਨਾਂ ਆਗੂਆਂ ਦੀ...
ਪ੍ਰੇਮ ਸੰਬੰਧਾਂ ਦੇ ਚੱਲਦਿਆਂ ਨੌਜਵਾਨ ਵਲੋਂ ਖ਼ੁਦਕੁਸ਼ੀ
. . .  15 minutes ago
ਹੁਸ਼ਿਆਰਪੁਰ, 3 ਜੂਨ (ਬਲਜਿੰਦਰਪਾਲ ਸਿੰਘ)- ਹੁਸ਼ਿਆਰਪੁਰ-ਜਲੰਧਰ ਰੋਡ 'ਤੇ ਸਥਿਤ ਪਿੱਪਲਾਂਵਾਲਾ ਵਿਖੇ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਇੱਕ ਨੌਜਵਾਨ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ...
ਮਿਸ਼ਨ ਫ਼ਤਿਹ : ਬਰਨਾਲਾ ਦੇ ਪਿੰਡ ਤਾਜੋਕੇ ਦੇ ਨੌਜਵਾਨ ਨੇ ਕੋਰੋਨਾ ਨੂੰ ਦਿੱਤੀ ਮਾਤ
. . .  18 minutes ago
ਤਪਾ ਮੰਡੀ , 3 ਜੂਨ (ਵਿਜੇ ਸ਼ਰਮਾ)- ਬਰਨਾਲਾ ਜ਼ਿਲ੍ਹੇ ਲਈ ਇਹ ਰਾਹਤ ਭਰੀ ਖ਼ਬਰ ਹੈ ਕਿ ਤਪਾ ਨੇੜਲੇ ਪਿੰਡ ਤਾਜੋਕੇ ਦੇ 18 ਸਾਲਾ ਨੌਜਵਾਨ ਜਸਵੀਰ ਸਿੰਘ ਨੇ ਕੋਵਿਡ-19 'ਤੇ ਫ਼ਤਿਹ ਪ੍ਰਾਪਤ...
ਸਕੂਲ 2020-21 ਸੈਸ਼ਨ ਦੌਰਾਨ ਫੀਸਾਂ 'ਚ ਵਾਧਾ ਨਹੀਂ ਕਰ ਸਕਣਗੇ : ਪਰੀਦਾ
. . .  23 minutes ago
ਚੰਡੀਗੜ੍ਹ, 3 ਜੂਨ (ਲਿਬਰੇਟ)- ਪ੍ਰਸ਼ਾਸਨ ਨੇ ਅੱਜ ਇੱਕ ਵੱਡਾ ਫ਼ੈਸਲਾ ਲੈਂਦਿਆਂ ਸੈਸ਼ਨ 2020-21 'ਚ ਫੀਸਾਂ 'ਚ ਵਾਧਾ ਨਾ ਕਰਨ ਦਾ ਫ਼ੈਸਲਾ ਕਰਦਿਆਂ ਚੰਡੀਗੜ੍ਹ ਦੇ ਪ੍ਰਾਈਵੇਟ ਸਕੂਲਾਂ ਦੀ...
ਦਲ ਖ਼ਾਲਸਾ ਵਲੋਂ 5 ਜੂਨ ਦਾ ਯਾਦਗਾਰੀ ਮਾਰਚ 5 ਸਿੰਘਾਂ ਨਾਲ ਸੰਕੇਤਕ ਤੌਰ 'ਤੇ ਕੱਢਣ ਦਾ ਐਲਾਨ
. . .  39 minutes ago
ਅੰਮ੍ਰਿਤਸਰ, 3 ਜੂਨ (ਜਸਵੰਤ ਸਿੰਘ ਜੱਸ)- ਸਿੱਖ ਜਥੇਬੰਦੀ ਦਲ ਖ਼ਾਲਸਾ ਨੇ ਘੱਲੂਘਾਰਾ ਦਿਵਸ ਮੌਕੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹਰ ਸਾਲ ਸ੍ਰੀ ਹਰਿਮੰਦਰ ਸਾਹਿਬ ਤੱਕ 5 ਜੂਨ ਨੂੰ ਕੀਤਾ ਜਾਂਦਾ ਘੱਲੂਘਾਰਾ...
ਕਿਤੇ ਵੀ ਉਤਪਾਦ ਵੇਚਣ ਅਤੇ ਵਧੇਰੇ ਕੀਮਤ ਦੇਣ ਵਾਲੇ ਨੂੰ ਵੇਚਣ ਦੀ ਹੁਣ ਕਿਸਾਨਾਂ ਨੂੰ ਆਜ਼ਾਦੀ- ਜਾਵੜੇਕਰ
. . .  49 minutes ago
ਨਵੀਂ ਦਿੱਲੀ, 3 ਜੂਨ- ਕੇਂਦਰੀ ਕੈਬਨਿਟ ਦੀ ਬੈਠਕ ਤੋਂ ਬਾਅਦ ਪ੍ਰੈੱਸ ਕਾਨਫ਼ਰੰਸ ਕਰਦਿਆਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਦੱਸਿਆ ਕਿ ਐਗਰੀਕਲਚਰ ਮਾਰਕੀਟ ਕਮੇਟੀ ਦੇ ਬੰਧਨ...
ਮਸੂਦ ਅਜ਼ਹਰ ਦਾ ਰਿਸ਼ਤੇਦਾਰ ਫੌਜੀ ਭਾਈ ਮੁਠਭੇੜ ਦੌਰਾਨ ਢੇਰ, ਪੁਲਵਾਮਾ ਹਮਲੇ 'ਚ ਸੀ ਸ਼ਾਮਲ
. . .  54 minutes ago
ਅੰਮ੍ਰਿਤਸਰ, 3 ਜੂਨ (ਸੁਰਿੰਦਰ ਕੋਛੜ)- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਕੰਗਨ ਇਲਾਕੇ 'ਚ ਅੱਜ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਜੈਸ਼-ਏ-ਮੁਹੰਮਦ ਦੇ ਚੋਟੀ ਦੇ ਕਮਾਂਡਰ ਅਤੇ ਆਈ. ਈ. ਡੀ. ਬਣਾਉਣ...
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੇ ਇਸਤਰੀ ਜਾਗ੍ਰਿਤੀ ਮੰਚ ਨੇ ਐੱਸ. ਡੀ. ਐੱਮ. ਦਫ਼ਤਰ ਅੱਗੇ ਲਾਇਆ ਧਰਨਾ
. . .  about 1 hour ago
ਨਾਭਾ, 3 ਜੂਨ (ਕਰਮਜੀਤ ਸਿੰਘ)- ਅੱਜ ਇਸਤਰੀ ਜਾਗ੍ਰਿਤੀ ਮੰਚ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਨਾਭਾ ਸ਼ਹਿਰ ਅੰਦਰ ਮੁਜ਼ਾਹਰਾ ਕਰਦਿਆਂ ਐੱਸ. ਡੀ. ਐੱਮ. ਦਫ਼ਤਰ ਨਾਭਾ ਅੱਗੇ ਧਰਨਾ ਲਾਇਆ...
ਸਰਕਾਰ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਦਿਆਂ ਕਿਸਾਨਾਂ ਵਲੋਂ ਝੋਨੇ ਦੀ ਬਿਜਾਈ ਸ਼ੁਰੂ
. . .  about 1 hour ago
ਤਪਾ ਮੰਡੀ, 3 ਜੂਨ (ਵਿਜੇ ਸ਼ਰਮਾ)- ਸੂਬੇ ਦੀ ਕੈਪਟਨ ਸਰਕਾਰ ਵਲੋਂ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਦੀ ਬਿਜਾਈ ਲਈ ਜੂਨ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ ਤਾਂ ਜੋ ਕਿਸਾਨ ਸਰਕਾਰ ਤੇ ਪ੍ਰਸ਼ਾਸਨ ਦੀਆਂ...
ਪੰਜਾਬ 'ਚ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ
. . .  about 1 hour ago
ਖਰੜ, 3 ਜੂਨ (ਗੁਰਮੁੱਖ ਸਿੰਘ ਮਾਨ)- ਪੰਜਾਬ ਸਰਕਾਰ ਦੇ ਮਾਲ ਵਿਭਾਗ ਵਲੋਂ ਚਾਰ ਨਾਇਬ ਤਹਿਸੀਲਦਾਰ ਦੇ...
ਪੰਜਾਬ ਸਰਕਾਰ ਦੇ ਵਿਦਿਆਰਥੀ ਵਿਰੋਧੀ ਫ਼ੈਸਲੇ ਵਿਰੁੱਧ ਨਾਭਾ 'ਚ ਰੋਸ ਪ੍ਰਦਰਸ਼ਨ
. . .  about 1 hour ago
ਨਾਭਾ, 3 ਜੂਨ (ਕਰਮਜੀਤ ਸਿੰਘ)- ਪਟਿਆਲਾ ਗੇਟ ਵਿਖੇ ਅੱਜ ਵਿਦਿਆਰਥੀਆਂ ਨੇ ਮੈਡੀਕਲ ਸਿੱਖਿਆ ਦੀਆਂ ਫ਼ੀਸਾਂ 'ਚ ਵਾਧਾ ਕਰਨ ਦੇ ਪੰਜਾਬ ਸਰਕਾਰ ਦੇ ਫ਼ੈਸਲੇ ਦਾ ਵਿਰੋਧ ਕੀਤਾ। ਇਸ ਮੌਕੇ ਇਕੱਠੇ...
ਕਣਕ ਦੇ ਸੈਂਪਲ ਰੱਦ ਹੋਣ ਕਾਰਨ ਆੜ੍ਹਤੀਏ ਨੇ ਚਲਾਈ ਗੋਲੀ, ਇੱਕ ਜ਼ਖ਼ਮੀ
. . .  about 1 hour ago
ਖਾਸਾ 3 ਜੂਨ (ਗੁਰਨੇਕ ਸਿੰਘ ਪੰਨੂ)- ਅੱਜ ਕਸਬਾ ਖਾਸਾ ਅਧੀਨ ਆਉਂਦੇ ਕਣਕ ਦੇ ਇੱਕ ਗੋਦਾਮ 'ਚ ਗੋਲੀ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਦਿਲਬਾਗ ਸਿੰਘ ਆੜ੍ਹਤੀਆ, ਜੋ ਕਿ ਪਿੰਡ...
ਨਹੀਂ ਰਹੇ ਅਕਾਲੀ ਦਲ ਸੁਤੰਤਰ ਦੇ ਸੀਨੀਅਰ ਆਗੂ ਗੁਲਜਾਰ ਸਿੰਘ ਮਟੋਰੜਾ
. . .  about 2 hours ago
ਨਾਭਾ, 3 ਜੂਨ (ਕਰਮਜੀਤ ਸਿੰਘ)- ਅਕਾਲੀ ਦਲ ਸੁਤੰਤਰ ਦੇ ਸੀਨੀਅਰ ਆਗੂ ਗੁਲਜਾਰ ਸਿੰਘ ਮਟੋਰੜਾ ਸੰਖੇਪ ਬਿਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ...
ਬਿਜਲੀ ਬਿੱਲ ਲਾਉਣ ਦੇ ਫ਼ੈਸਲੇ ਵਿਰੁੱਧ ਜਨਤਕ ਜਥੇਬੰਦੀਆਂ ਵਲੋਂ ਐੱਸ. ਈ. ਪਾਵਰਕਾਮ ਦਾ ਘਿਰਾਓ
. . .  about 2 hours ago
ਬਠਿੰਡਾ, 3 ਜੂਨ (ਅੰਮ੍ਰਿਤਪਾਲ ਸਿੰਘ ਵਲਾਣ)- ਅੱਜ ਦਰਜਨ ਤੋਂ ਵੱਧ ਜਨਤਕ ਜਥੇਬੰਦੀਆਂ ਵਲੋਂ ਥਰਮਲ ਗੇਟ 'ਤੇ ਧਰਨਾ ਲਗਾ ਕੇ ਐੱਸ. ਈ. ਪਾਵਰਕਾਮ ਦਾ ਘਿਰਾਓ ਕੀਤਾ ਗਿਆ। ਜਨਤਕ...
ਪ੍ਰੇਮੀ ਨੇ ਪ੍ਰੇਮਿਕਾ ਨੂੰ ਜ਼ਹਿਰ ਦੇਣ ਉਪਰੰਤ ਕੀਤੀ ਖ਼ੁਦਕੁਸ਼ੀ
. . .  about 2 hours ago
ਰੁੜਕਾ ਕਲਾਂ, 3 ਜੂਨ (ਦਵਿੰਦਰ ਸਿੰਘ ਖ਼ਾਲਸਾ)- ਜਲੰਧਰ ਦੇ ਰੁੜਕਾ ਕਲਾਂ 'ਚ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਅੱਜ ਦੋ ਮੌਤਾਂ ਹੋ ਗਈਆਂ। ਜਾਣਕਾਰੀ ਮੁਤਾਬਕ 25 ਵਰ੍ਹਿਆਂ ਦੇ ਇੱਕ ਲੜਕੇ ਨੇ 35 ਸਾਲਾਂ...
ਡਾਕਟਰਾਂ ਨੇ ਕਾਲੇ ਬਿੱਲੇ ਲਗਾ ਕੇ ਨਿਭਾਈ ਡਿਊਟੀ
. . .  about 2 hours ago
ਤਪਾ ਮੰਡੀ, 3 ਜੂਨ (ਵਿਜੇ ਸ਼ਰਮਾ)- ਸਰਕਾਰ ਵਲੋਂ ਚਲਾਏ ਜਾ ਰਹੇ ਮੈਡੀਕਲ ਕਾਲਜਾਂ 'ਚ ਪੂਰੇ ਪੰਜ ਸਾਲ ਦੇ ਕੋਰਸ ਦੀ ਫ਼ੀਸ 'ਚ ਕੀਤੇ ਗਏ ਵਾਧੇ ਦੇ ਰੋਸ ਵਜੋਂ ਸਬ ਡਵੀਜ਼ਨਲ ਹਸਪਤਾਲ ਤਪਾ ਦੇ ਡਾਕਟਰਾਂ...
ਫ਼ਾਜ਼ਿਲਕਾ ਦੇ ਕੋਰੋਨਾ ਪੀੜਤ ਦੇ ਸੰਪਰਕ 'ਚ ਆਏ ਲੋਕਾਂ ਦੀ ਰਿਪੋਰਟ ਆਈ ਨੈਗੇਟਿਵ
. . .  about 2 hours ago
ਫ਼ਾਜ਼ਿਲਕਾ, 3 ਜੂਨ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਚ ਬੀਤੇ ਦਿਨੀਂ ਹਰਿਆਣਾ ਦੇ ਸੋਨੀਪਤ ਤੋਂ ਆਏ ਨੌਜਵਾਨ ਦੇ ਕੋਰੋਨਾ ਪੀੜਤ ਹੋਣ ਦੀ ਪੁਸ਼ਟੀ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਉਸ ਦੇ ਸੰਪਰਕ 'ਚ...
ਕੋਰੋਨਾ ਦੇ ਹਾਟ-ਸਪਾਟ ਬਣੇ ਪਿੰਡ ਨੰਗਲੀ ਜਲਾਲਪੁਰ (ਹੁਸ਼ਿਆਰਪੁਰ) 'ਚ ਤਿੰਨ ਹੋਰ ਮਾਮਲੇ ਆਏ ਸਾਹਮਣੇ
. . .  about 2 hours ago
ਹੁਸ਼ਿਆਰਪੁਰ, 3 ਜੂਨ (ਬਲਜਿੰਦਰਪਾਲ ਸਿੰਘ)- ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਦਾ ਪਿੰਡ ਨੰਗਲੀ ਜਲਾਲਪੁਰ ਕੋਰੋਨਾ...
ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ 'ਤੇ ਜਬਰ ਜਨਾਹ ਦਾ ਮਾਮਲਾ ਦਰਜ
. . .  about 2 hours ago
ਮੋਗਾ, 3 ਜੂਨ (ਗੁਰਤੇਜ ਸਿੰਘ ਬੱਬੀ) - ਜ਼ਿਲ੍ਹਾ ਮੋਗਾ ਦੇ ਪਿੰਡ ਹਿੰਮਤਪੁਰਾ ਦੇ ਰਹਿਣ ਵਾਲੇ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਵਰੁਨ ਜੋਸ਼ੀ ਉਰਫ਼ ਪੱਪੂ 'ਤੇ ਪਿੰਡ ਵਿਚ ਸਿਹਤ ਵਿਭਾਗ ਲਈ ਜੱਚਾ ਬੱਚਾ ਵਾਰਡ 'ਚ ਤਾਇਨਾਤ ਇੱਕ ਨਰਸ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਵਰੁਣ ਜੋਸ਼ੀ ਪੀੜਤ ਨਰਸ ਨੂੰ ਧਮਕੀਆਂ ਦੇ ਕੇ ਉਸ ਨਾਲ ਜਬਰ ਜਨਾਹ ਕਰਦਾ...
ਪਟਿਆਲਾ ਦੇ ਸਮਾਣਾ 'ਚ ਕੋਰੋਨਾ ਨੇ ਦਿੱਤੀ ਦਸਤਕ, ਇੱਕ ਡਰਾਈਵਰ ਦੀ ਰਿਪੋਰਟ ਆਈ ਪਾਜ਼ੀਟਿਵ
. . .  about 3 hours ago
ਸਮਾਣਾ (ਪਟਿਆਲਾ), 3 ਜੂਨ (ਸਾਹਿਬ ਸਿੰਘ) - ਬੁੱਧਵਾਰ ਦੀ ਸਵੇਰ ਸਮਾਣਾ 'ਚ ਕੋਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਕੋਰੋਨਾ ਦਾ ਪੂਰੇ ਹਲਕੇ ਵਿਚ ਕੋਈ ਮਰੀਜ਼ ਨਹੀਂ ਸੀ। ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਸਮਾਣਾ ਵਾਸੀ ਪੀੜਤ ਵਿਅਕਤੀ ਦਿੱਲੀ ਤੋਂ ਇੱਥੇ ਆਇਆ ਸੀ। ਉਸ ਦਾ ਸਿਹਤ ਵਿਭਾਗ...
ਮਹਾਰਾਸ਼ਟਰ ਦੇ ਤੱਟੀ ਇਲਾਕਿਆਂ ਨਾਲ ਟਕਰਾਇਆ ਚੱਕਰਵਾਤੀ ਤੂਫ਼ਾਨ 'ਨਿਸਰਗ'
. . .  about 3 hours ago
ਮੁੰਬਈ, 3 ਜੂਨ- ਚੱਕਰਵਾਤੀ ਤੂਫ਼ਾਨ 'ਨਿਸਰਗ' ਮਹਾਰਾਸ਼ਟਰ ਦੇ ਤੱਟੀ ਇਲਾਕਿਆਂ ਨਾਲ ਟਕਰਾਅ ਗਿਆ ਹੈ। ਤੂਫ਼ਾਨ ਮੁੰਬਈ ਦੇ ਅਲੀਬਾਗ ਦੇ ਤੱਟ ਨਾਲ ਟਕਰਾਇਆ ਹੈ। ਮੌਸਮ ਵਿਭਾਗ...
ਰਵੀਸ਼ ਕੁਮਾਰ ਫਿਨਲੈਂਡ 'ਚ ਭਾਰਤ ਦੇ ਨਵੇਂ ਰਾਜਦੂਤ ਨਿਯੁਕਤ
. . .  about 3 hours ago
ਨਵੀਂ ਦਿੱਲੀ, 3 ਜੂਨ- ਵਿਦੇਸ਼ ਮੰਤਰਾਲੇ 'ਚ ਸੰਯੁਕਤ ਸਕੱਤਰ ਰਵੀਸ਼ ਕੁਮਾਰ ਨੂੰ ਫਿਨਲੈਂਡ 'ਚ ਭਾਰਤ ਦਾ ਨਵਾਂ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਮੰਤਰਾਲੇ ਵਲੋਂ ਅੱਜ ਜਾਰੀ ਕੀਤੇ...
ਬਿਜਲੀ ਬਿੱਲ 2020 ਨੂੰ ਲਾਗੂ ਕਰਨ ਰੋਣ ਤੋਂ ਰੋਕਣ ਸੰਬੰਧੀ ਜਨਤਕ ਜਥੇਬੰਦੀਆਂ ਵਲੋਂ ਕੀਤੀ ਜਾ ਰਹੀ ਹੈ ਰੋਸ ਰੈਲੀ
. . .  about 3 hours ago
ਬਾਘਾਪੁਰਾਣਾ, 3 ਜੂਨ (ਬਲਰਾਜ ਸਿੰਗਲਾ)- ਸਥਾਨਕ ਪਾਵਰਕਾਮ ਦੇ ਐਕਸੀਅਨ ਦਫ਼ਤਰ ਅੱਗੇ 16 ਜਥੇਬੰਦੀਆਂ ਦੇ ਆਧਾਰ 'ਤੇ ਬਣੀ ਹੋਈ ਸੰਘਰਸ਼ ਕਮੇਟੀ ਵਲੋਂ ਅੱਜ ਕੇਂਦਰ ਦੀ ਮੋਦੀ ਸਰਕਾਰ...
ਕੇਂਦਰ ਅਤੇ ਸੂਬਾ ਸਰਕਾਰਾਂ ਵਿਰੁੱਧ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਦਿੱਤਾ ਧਰਨਾ
. . .  about 3 hours ago
ਤਪਾ ਮੰਡੀ, 3 ਜੂਨ (ਵਿਜੇ ਸ਼ਰਮਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸ਼ਹਿਣਾ ਅਤੇ ਬਰਨਾਲਾ ਨੇ ਪੰਜਾਬ ਦੀਆਂ 16 ਸੰਘਰਸ਼ ਜਥੇਬੰਦੀਆਂ ਦੇ ਸੱਦੇ 'ਤੇ ਜਰਨੈਲ ਸਿੰਘ ਜਵੰਧਾ ਦੀ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 5 ਸਾਉਣ ਸੰਮਤ 551

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਆਜ਼ਾਦੀ ਦਿਹਾੜੇ ਤੱਕ ਜ਼ਿਲ੍ਹੇ ਦੇ 100 ਪਿੰਡਾਂ ਨੂੰ ਨਸ਼ਾ ਮੁਕਤ ਕਰਨ ਦਾ ਟੀਚਾ-ਏ. ਡੀ. ਸੀ. (ਜ) ਅਨੁਪਮ ਕਲੇਰ

ਨਵਾਂਸ਼ਹਿਰ, 19 ਜੁਲਾਈ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਪੁਲਿਸ ਨੇ ਸਿਹਤ ਵਿਭਾਗ ਨਾਲ ਤਾਲਮੇਲ ਰਾਹੀਂ 15 ਅਗਸਤ ਤੱਕ ਜ਼ਿਲ੍ਹੇ ਦੇ 100 ਪਿੰਡਾਂ ਨੂੰ ਨਸ਼ਾ ਮੁਕਤ ਕਰਨ ਦਾ ਬੀੜਾ ਚੁੱਕਿਆ ਹੈ, ਜਿਸ ਤਹਿਤ ਇਨ੍ਹਾਂ ਪਿੰਡਾਂ 'ਚ ਨੌਜੁਆਨਾਂ ਨੂੰ ...

ਪੂਰੀ ਖ਼ਬਰ »

ਬੁਰਜ ਕੰਧਾਰੀ ਵਿਖੇ ਸਾਂਝੀ ਸੱਥ ਪ੍ਰੋਗਰਾਮ ਕਰਵਾਇਆ

ਮੇਹਲੀ, 19 ਜੁਲਾਈ (ਸੰਦੀਪ ਸਿੰਘ) - ਸਰਕਾਰ ਵਲੋਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣ ਲਈ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਪਿੰਡ ਬੁਰਜ ਕੰਧਾਰੀ ਵਿਖੇ ਸਾਂਝੀ ਸੱਥ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਸੰਬੋਧਨ ਕਰਦੇ ਹੋਏ ਚੌਾਕੀ ਇੰਚਾਰਜ ...

ਪੂਰੀ ਖ਼ਬਰ »

ਪਸ਼ੂਆਂ 'ਚ ਮਸਨੂਈ ਗਰਭਦਾਨ ਵਾਸਤੇ ਨਕਲੀ/ਅਣ-ਅਧਿਕਾਰਤ ਸੀਮਨ ਦੀ ਵਰਤੋਂ 'ਤੇ ਮਨਾਹੀ

ਨਵਾਂਸ਼ਹਿਰ, 19 ਜੁਲਾਈ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਮੈਜਿਸਟ੍ਰੇਟ, ਡਾ: ਸੁਮੀਤ ਕੁਮਾਰ ਜਾਰੰਗਲ ਨੇ ਜ਼ਿਲ੍ਹੇ ਵਿਚ ਪਸ਼ੂਆਂ ਵਿਚ ਮਸਨੂਈ ਗਰਭਦਾਨ ਵਾਸਤੇ ਵਰਤੇ ਜਾਂਦੇ ਨਕਲੀ ਅਤੇ ਅਣ-ਅਧਿਕਾਰਿਤ ਸੀਮਨ ਦੀ ਵਿੱਕਰੀ ਅਤੇ ਵਰਤੋਂ 'ਤੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ...

ਪੂਰੀ ਖ਼ਬਰ »

ਰਾਹੋਂ ਵਿਖੇ ਮੋਟਰਾਂ ਦੇ ਲੋਡ ਵਧਾਉਣ ਲਈ ਕੈਂਪ ਅੱਜ

ਰਾਹੋਂ, 19 ਜੁਲਾਈ (ਬਲਬੀਰ ਸਿੰਘ ਰੂਬੀ)- ਪੰਜਾਬ ਸਰਕਾਰ ਦੀ ਸਕੀਮ ਤਹਿਤ ਕਿਸਾਨਾਂ ਨੂੰ ਮੋਟਰਾਂ ਦੇ ਲੋਡ ਵਧਾਉਣ ਲਈ ਰਾਹੋਂ ਵਿਖੇ ਇਕ ਕੈਂਪ ਲਗਾਇਆ ਜਾ ਰਿਹਾ ਹੈ | ਸਹਾਇਕ ਕਾਰਜਕਾਰੀ ਇੰਜੀਨੀਅਰ ਪਾਵਰਕਾਮ ਰਾਹੋਂ ਤਰਵਿੰਦਰ ਸਿੰਘ ਨੇ ਦੱਸਿਆ ਕਿ ਪੀ.ਐੱਸ. ਪੀ. ਸੀ. ਐਲ. ...

ਪੂਰੀ ਖ਼ਬਰ »

ਸਾਲਾਨਾ ਜਗਰਾਤਾ ਕਰਵਾਇਆ

ਭੱਦੀ, 19 ਜੁਲਾਈ (ਨਰੇਸ਼ ਧੌਲ)- ਪੀਰ ਨਿਗਾਹੇ ਵਾਲੇ ਦੇ ਅਸਥਾਨ ਪਿੰਡ ਜੀਤਪੁਰ ਵਿਖੇ ਚੌਹਾਨ ਪਰਿਵਾਰ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਜਗਰਾਤਾ ਸ਼ਰਧਾ ਪੂਰਵਕ ਕਰਵਾਇਆ ਗਿਆ | ਪੰਡਿਤ ਸੁਰਿੰਦਰ ਦੱਤ ਸ਼ਾਸਤਰੀ ਵਲੋਂ ਪੂਰੀ ਵਿਧੀ ਅਨੁਸਾਰ ਮੂਰਤੀਆਂ ...

ਪੂਰੀ ਖ਼ਬਰ »

ਡਿਜੀਟਲ ਨੈਸ਼ਨਲ ਰੀਡਿੰਗ ਮੁਕਾਬਲੇ ਕਰਵਾਏ

ਬਹਿਰਾਮ, 19 ਜੁਲਾਈ (ਨਛੱਤਰ ਸਿੰਘ ਬਹਿਰਾਮ) - ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿੱਖਿਆ ਵਿਭਾਗ ਵਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੱਕ ਬਿੱਲਗਾ ਵਿਖੇ ਪਿੰ੍ਰਸੀਪਲ ਰਾਣੀ ਦੀ ਅਗਵਾਈ ਵਿਚ ਡਿਜੀਟਲ ਨੈਸ਼ਨਲ ਰੀਡਿੰਗ, ਭਾਸ਼ਣ ਮੁਕਾਬਲੇ ਕਰਵਾਏ ਗਏ ...

ਪੂਰੀ ਖ਼ਬਰ »

ਸਟੇਟ ਐਵਾਰਡੀ ਅਧਿਆਪਕ ਰਾਜਿੰਦਰ ਕੁਮਾਰ ਸਿੱਖਿਆ ਵਿਭਾਗ ਵਲੋਂ ਵੀ ਸਨਮਾਨਿਤ

ਮੁਕੰਦਪੁਰ, 19 ਜੁਲਾਈ (ਅਮਰੀਕ ਸਿੰਘ ਢੀਂਡਸਾ)- ਸਿੱਖਿਆ ਦੇ ਖੇਤਰ ਵਿਚ ਪਾਏ ਗਏ ਵੱਡਮੁੱਲੇ ਯੋਗਦਾਨ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮੁਕੰਦਪੁਰ ਨੂੰ ਸਮਾਰਟ ਸਕੂਲ ਬਣਾਉਣ ਕਰਕੇ ਸਿੱਖਿਆ ਸਕੱਤਰ ਕਿ੍ਸਨ ਕੁਮਾਰ ਵਲੋਂ ਸਟੇਟ ਐਵਾਰਡੀ ਈ. ਟੀ. ਟੀ. ਅਧਿਆਪਕ ਰਾਜਿੰਦਰ ...

ਪੂਰੀ ਖ਼ਬਰ »

ਥਾਣਾ ਬਹਿਰਾਮ 'ਚ ਖ਼ੂਨਦਾਨ ਕੈਂਪ ਅੱਜ

ਬਹਿਰਾਮ, 19 ਜੁਲਾਈ (ਨਛੱਤਰ ਸਿੰਘ ਬਹਿਰਾਮ)- ਖ਼ੂਨਦਾਨ ਮਹਾ ਦਾਨ ਮੰਨਿਆ ਜਾਂਦਾ ਹੈ ਕਿਉਂਕਿ ਖੂੁਨ ਦਾ ਇਕ ਕਤਰਾ ਲੋੜਵੰਦ ਨੂੰ ਜੀਵਨ ਦੇ ਸਕਦਾ ਹੈ | ਇਹ ਸ਼ਬਦ ਥਾਣਾ ਇੰਚਾਰਜ ਬਹਿਰਾਮ ਮੈਡਮ ਨਰੇਸ਼ ਕੁਮਾਰੀ ਨੇ ਖ਼ੂਨਦਾਨ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਆਖੇ | ...

ਪੂਰੀ ਖ਼ਬਰ »

ਹੱਕੀ ਮੰਗਾਂ ਨੂੰ ਲੈ ਕੇ ਮੁਲਾਜ਼ਮਾਂ ਵਲੋਂ ਤਹਿਸੀਲ ਪੱਧਰੀ ਰੋਸ ਰੈਲੀ

ਬਲਾਚੌਰ, 19 ਜੁਲਾਈ (ਦੀਦਾਰ ਸਿੰਘ ਬਲਾਚੌਰੀਆ)-ਅੱਜ ਸ਼ਾਮੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਲੋਂ ਮੰਗਾਂ ਦੇ ਸਬੰਧੀ ਤਹਿਸੀਲ ਪੱਧਰੀ ਰੋਸ ਰੈਲੀ ਦੌਰਾਨ ਅੱਜ ਤਹਿਸੀਲ ਬਲਾਚੌਰ ਵਿਖੇ ਨਰਿੰਦਰ ਸੂਦਨ, ਸੋਹਣ ਸਿੰਘ, ਕੇਵਲ ਕਿ੍ਸ਼ਨ, ਮੋਹਣ ਲਾਲ ਅਤੇ ਲਛਮੀ ...

ਪੂਰੀ ਖ਼ਬਰ »

ਵੱਖ-ਵੱਖ ਥਾਣਿਆਂ 'ਚ ਅਪਰਾਧਿਕ ਮਾਮਲੇ ਦਰਜ

ਨਵਾਂਸ਼ਹਿਰ, 19 ਜੁਲਾਈ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵੱਖ ਵੱਖ ਥਾਣਿਆਂ 'ਚ ਪੁਲਿਸ ਵਲੋਂ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਪੀ. ਜਾਂਚ ਸ਼ਹੀਦ ਭਗਤ ਸਿੰਘ ਨਗਰ ਸ: ਵਜ਼ੀਰ ਸਿੰਘ ਖਹਿਰਾ ਨੇ ਦੱਸਿਆ ...

ਪੂਰੀ ਖ਼ਬਰ »

ਵਿਆਹ ਸਮਾਗਮਾਂ ਅਤੇ ਖ਼ੁਸ਼ੀ ਦੇ ਤਿਉਹਾਰ 'ਤੇ ਪਟਾਕੇ ਚਲਾਉਣ ਦੀ ਮਨਾਹੀ-ਜ਼ਿਲ੍ਹਾ ਮੈਜਿਸਟ੍ਰੇਟ

ਨਵਾਂਸ਼ਹਿਰ, 19 ਜੁਲਾਈ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਮੈਜਿਸਟ੍ਰੇਟ ਡਾ: ਸੁਮੀਤ ਕੁਮਾਰ ਜਾਰੰਗਲ ਨੇ ਫ਼ੌਜਦਾਰੀ ਜ਼ਾਬਤਾ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਵਿਆਹ ਸਮਾਗਮਾਂ ਅਤੇ ਹੋਰ ਕਿਸੇ ਵੀ ਖ਼ੁਸ਼ੀ, ...

ਪੂਰੀ ਖ਼ਬਰ »

ਸਿਵਲ ਸਰਜਨ ਵਲੋਂ ਘਰ-ਘਰ ਰੁਜ਼ਗਾਰ ਸਬੰਧੀ ਸਾਰੇ ਸਿਹਤ ਕੇਂਦਰ ਅਤੇ ਬਕਸੇ ਲਗਾਉਣ ਦੀ ਹਦਾਇਤ

ਨਵਾਂਸ਼ਹਿਰ, 19 ਜੁਲਾਈ (ਗੁਰਬਖਸ਼ ਸਿੰਘ ਮਹੇ)- ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਘਰ-ਘਰ ਰੁਜ਼ਗਾਰ ਪ੍ਰੋਗਰਾਮ ਸਬੰਧੀ ਦਫ਼ਤਰ ਸਿਵਲ ਸਰਜਨ ਵਿਖੇ ਡਾ: ਰਜਿੰਦਰ ਪ੍ਰਸ਼ਾਦ ਭਾਟੀਆ ਸਿਵਲ ਸਰਜਨ ਦੀ ਪ੍ਰਧਾਨਗੀ ਹੇਠ ਜ਼ਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਅਤੇ ...

ਪੂਰੀ ਖ਼ਬਰ »

ਬਰਸਾਤ ਦੇ ਮੌਸਮ 'ਚ ਮੁਸੀਬਤ ਬਣ ਰਹੀ ਹੈ ਇਲਾਕੇ 'ਚੋਂ ਲੰਘਦੀ ਬਜੀਦਪੁਰ-ਔੜ ਡਰੇਨ

ਔੜ, 19 ਜੁਲਾਈ (ਜਰਨੈਲ ਸਿੰਘ ਖ਼ੁਰਦ)- ਪੰਜਾਬ ਵਿਚ ਹੋ ਰਹੀ ਬਰਸਾਤ ਦੇ ਕਾਰਨ ਜਿੱਥੇ ਲੋਕਾਂ ਨੇ ਪੈ ਰਹੀ ਸਖ਼ਤ ਗਰਮੀ ਤੋਂ ਸੁਖ ਦਾ ਸਾਹ ਲਿਆ ਹੈ ਉੱਥੇ ਕਿਸਾਨਾਂ ਨੂੰ ਵੀ ਆਪਣੀਆਂ ਸਾਉਣੀ ਦੀਆ ਫ਼ਸਲਾਂ ਦੀ ਬਿਜਾਈ ਵਿਚ ਘੱਟ ਖਰਚਾ ਹੋਣ ਦੀ ਚੰਗੀ ਆਸ ਬੱਝੀ ਹੈ, ਪਰ ਬੇਟ ...

ਪੂਰੀ ਖ਼ਬਰ »

ਮੁਕਾਬਲੇ ਕਰਵਾਏ

ਉਸਮਾਨਪੁਰ, 19 ਜੁਲਾਈ (ਮਝੂਰ)-ਸਰਕਾਰੀ ਮਿਡਲ ਸਕੂਲ ਮਜਾਰਾ ਕਲਾਂ/ਖ਼ੁਰਦ ਵਿਖੇ ਬੇਟੀ ਬਚਾਓ ਅਤੇ ਬੇਟੀ ਪੜ੍ਹਾਓ ਸਬੰਧੀ, ਨਸ਼ਾ, ਦਾਜ ਪ੍ਰਥਾ, ਨਵੀਆਂ ਵਿਗਿਆਨਕ ਤਕਨੀਕਾਂ, ਭਰੂਣ ਹੱਤਿਆ, ਮੇਰੇ ਜੀਵਨ ਦਾ ਮੰਤਵ ਆਦਿ ਸਬੰਧੀ ਭਾਸ਼ਣ ਅਤੇ ਲੇਖ ਮੁਕਾਬਲੇ ਸਕੂਲ ਮੁਖੀ ...

ਪੂਰੀ ਖ਼ਬਰ »

ਭਾਰਤ ਦੇ 250 ਜ਼ਿਲਿ੍ਹਆਂ 'ਚ ਪਾਣੀ ਦਾ ਪੱਧਰ ਹੇਠਾਂ ਡਿਗਿਆ-ਰਾਮ ਕਰਨ

ਬੰਗਾ, 19 ਜੁਲਾਈ (ਜਸਬੀਰ ਸਿੰਘ ਨੂਰਪੁਰ)- ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਲੋਕ ਸਹਿਯੋਗ ਦੇਣ ਕਿਉਂਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਤਿੰਨ ਬਲਾਕ ਬੰਗਾ, ਔੜ ਤੇ ਨਵਾਂਸ਼ਹਿਰ ਦੇ ਪਾਣੀ ਦਾ ਪੱਧਰ ਹੇਠਾਂ ਡਿੱਗ ਚੁੱਕਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਾਮ ...

ਪੂਰੀ ਖ਼ਬਰ »

ਨੌਰਾ ਸਕੂਲ ਦੀਆਂ ਬੱਚੀਆਂ ਨੇ ਮਾਰੀਆਂ ਮੱਲ੍ਹਾਂ

ਬੰਗਾ, 19 ਜੁਲਾਈ (ਕਰਮ ਲਧਾਣਾ, ਪਾਬਲਾ) - ਸਿੱਖਿਆ ਵਿਭਾਗ ਪੰਜਾਬ ਵਲੋਂ ਚਲਾਏ ਜਾ ਰਹੇ ਪ੍ਰੋਗਰਾਮ 'ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ' ਤਹਿਤ ਹਿਸਾਬ ਵਿਸ਼ੇ ਦੇ ਹੋਏ ਮੁਕਾਬਲੇ 'ਮੈਥ ਓਲੰਪੀਆਡ' ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੌਰਾ ਦੀਆਂ ਵਿਦਿਆਰਥਣਾਂ ਨੇ ...

ਪੂਰੀ ਖ਼ਬਰ »

ਰਿਪੇਰੀਅਨ ਕਾਨੂੰਨ ਮੁਤਾਬਿਕ ਦਰਿਆਈ ਪਾਣੀਆਂ 'ਤੇ ਪੰਜਾਬ ਦਾ ਹੱਕ-ਡਾ: ਸੁੱਖੀ

ਬੰਗਾ, 19 ਜੁਲਾਈ (ਜਸਬੀਰ ਸਿੰਘ ਨੂਰਪੁਰ) - ਪੰਜਾਬ ਦੇ ਪਾਣੀਆਂ 'ਤੇ ਰਿਪੇਰੀਅਨ ਕਾਨੂੰਨ ਮੁਤਾਬਿਕ ਪੰਜਾਬ ਦਾ ਆਪਣਾ ਹੱਕ ਹੈ | ਦੂਜੇ ਰਾਜ ਇਸ ਪਾਣੀ ਦੇ ਹੱਕਦਾਰ ਨਹੀਂ ਹਨ | ਇਹ ਪ੍ਰਗਟਾਵਾ ਡਾ: ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਹਲਕਾ ਬੰਗਾ ਨੇ ਸ਼ੋ੍ਰਮਣੀ ਅਕਾਲੀ ਦਲ ...

ਪੂਰੀ ਖ਼ਬਰ »

ਪੰਚਾਇਤ ਸਕੱਤਰ ਅਤੇ ਬੀ. ਡੀ. ਓਜ਼. ਨੇ ਕੀਤਾ ਨੀਲੇ ਕਾਰਡਾਂ ਦੀ ਪੜਤਾਲ ਦੇ ਕੰਮ ਦਾ ਬਾਈਕਾਟ

ਨਵਾਂਸ਼ਹਿਰ, 19 ਜੁਲਾਈ (ਹਰਵਿੰਦਰ ਸਿੰਘ)-ਅੱਜ ਪੰਚਾਇਤ ਸਕੱਤਰ ਅਤੇ ਬੀ.ਡੀ.ਓਜ਼ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਬਾਰਾਦਰੀ ਬਾਗ ਨਵਾਂਸ਼ਹਿਰ ਵਿਖੇ ਜ਼ਿਲ੍ਹਾ ਪ੍ਰਧਾਨ ਬੀ.ਡੀ.ਓ. ਦੇਵੀ ਦਿਆਲ ਦੀ ਸਰਪ੍ਰਸਤੀ ਹੇਠ ਹੋਈ | ਇਸ ਮੌਕੇ ਪੰਚਾਇਤ ਸਕੱਤਰ ਅਤੇ ਬੀ.ਡੀ.ਓਜ਼ ...

ਪੂਰੀ ਖ਼ਬਰ »

ਜ਼ੋਨਲ ਖੇਡਾਂ ਸਬੰਧੀ ਮੀਟਿੰਗ ਅੱਜ

ਬੰਗਾ, 19 ਜੁਲਾਈ (ਲਾਲੀ ਬੰਗਾ) - ਸਿੱਖਿਆ ਵਿਭਾਗ ਪੰਜਾਬ ਦੇ ਖੇਡ ਵਿੰਗ ਵਲੋਂ ਸਕੂਲਾਂ ਦੇ ਖਿਡਾਰੀਆਂ ਦੇ ਕਰਵਾਏ ਜਾਣ ਵਾਲੇ ਜੋਨਲ ਟੂਰਨਾਮੈਂਟ ਸਬੰਧੀ ਬੰਗਾ ਦੇ ਜੋਨ ਨੰ: 3 ਦੇ ਸਮੂਹ ਪਿ੍ੰਸੀਪਲ ਮੁੱਖ ਅਧਿਆਪਕ ਤੇ ਖੇਡ ਅਧਿਆਪਕਾਂ ਦੀ ਵਿਸ਼ੇਸ਼ ਮੀਟਿੰਗ 20 ਜੁਲਾਈ ਨੂੰ ...

ਪੂਰੀ ਖ਼ਬਰ »

ਰਮਨਜੋਤ ਸੈਣੀ ਨੂੰ ਹਜ਼ਾਰਾਂ ਸੇਜਲ ਅੱਖਾਂ ਵਲੋਂ ਵਿਦਾਇਗੀ

ਮੁਕੰਦਪੁਰ, 19 ਜੁਲਾਈ (ਅਮਰੀਕ ਸਿੰਘ ਢੀਂਡਸਾ) - ਸ਼ੇਰ ਗਿੱਲ ਅਕੈਡਮੀ ਦੇ 17 ਸਾਲਾ ਹੋਣਹਾਰ ਵਿਦਿਆਰਥੀ ਤੇ ਖਿਡਾਰੀ, ਅਧਿਆਪਕ ਮਾਂ-ਬਾਪ ਦੇ ਲਾਡਲੇ ਬੇਟੇ ਰਮਨਜੋਤ ਸੈਣੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਦੁਖਦਾਈ ਮੌਤ ਉਪਰੰਤ ਉਸ ਦੀ ਭੈਣ ਦੇ ਕੈਨੇਡਾ ਤੋਂ ਪਰਤਣ ਉਪਰੰਤ ...

ਪੂਰੀ ਖ਼ਬਰ »

ਕਿਸਾਨਾਂ ਵਲੋਂ ਗੰਨਾ ਮਿੱਲ ਨੂੰ ਸਬਸਿਡੀ ਵਾਲੀ ਖੰਡ ਦੇਣ ਲਈ ਮੰਗ-ਪੱਤਰ

ਉੜਾਪੜ/ਲਸਾੜਾ, 19 ਜੁਲਾਈ (ਲਖਵੀਰ ਸਿੰਘ ਖੁਰਦ)- ਬਲਾਕ ਔੜ ਦੇ ਪਿੰਡ ਉੜਾਪੜ ਵਿਖੇ ਕਿਸਾਨਾਂ ਨੇ ਗੰਨਾ ਮਿੱਲ ਨਵਾਂਸ਼ਹਿਰ ਵਲੋਂ ਅਜੇ ਤੱਕ ਕਿਸਾਨਾਂ ਨੂੰ ਸਬਸਿਡੀ ਵਾਲੀ ਖੰਡ ਨਾ ਦੇਣ ਸਬੰਧੀ ਸਰਕਲ ਅਫਸਰ ਅਮਰਜੀਤ ਸਿੰਘ ਕਰਨਾਣਾ ਨੂੰ ਮੰਗ ਪੱਤਰ ਦਿੱਤਾ | ਜਾਣਕਾਰੀ ...

ਪੂਰੀ ਖ਼ਬਰ »

ਪਿੰਡ ਤਲਵੰਡੀ ਫੱਤੂ ਵਿਖੇ ਸਾਂਝੀ ਸੱਥ ਤਹਿਤ ਪ੍ਰੋਗਰਾਮ ਕਰਵਾਇਆ

ਮੁਕੰਦਪੁਰ, 19 ਜੁਲਾਈ (ਅਮਰੀਕ ਸਿੰਘ ਢੀਂਡਸਾ) - ਸਰਕਾਰ ਵਲੋਂ ਨਸ਼ਿਆਂ ਦੀ ਬਿਮਾਰੀ ਖ਼ਤਮ ਕਰਨ ਲਈ ਸਾਂਝੀ ਸੱਥ ਦਾ ਪ੍ਰੋਗਰਾਮ ਉਲੀਕਿਆ ਗਿਆ | ਇਸ ਪ੍ਰੋਗਰਾਨ ਰਾਹੀਂ ਹਰੇਕ ਪਿੰਡ ਵਿਚ ਸਾਂਝੀ ਸੱਥ ਲਗਾਈ ਜਾ ਰਹੀ ਹੈ | ਇਸ ਲੜੀ ਤਹਿਤ ਪਿੰਡ ਤਲੰਵਡੀ ਵਿਖੇ ਸਾਂਝੀ ਸੱਥ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਕੀਤਾ ਸਿਵਲ ਸਰਵਿਸਿਜ਼ ਲਈ ਉਤਸ਼ਾਹਿਤ

ਮੁਕੰਦਪੁਰ, 19 ਜੁਲਾਈ (ਅਮਰੀਕ ਸਿੰਘ ਢੀਂਡਸਾ) - ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੁਕੰਦਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬੱਚਿਆਂ ਨੂੰ ਪਿ੍ੰਸੀਪਲ ਅਮਰਜੀਤ ਖਟਕੜ ਦੀ ਅਗਵਾਈ ਹੇਠ ਸ੍ਰੀਮਤੀ ਦੀਪ ਸ਼ਿਖਾ ਸ਼ਰਮਾ ਆਈ. ਏ. ਐਸ, ਐੱਸ. ਡੀ. ਐੱਮ ਬੰਗਾ ਵਲੋਂ ...

ਪੂਰੀ ਖ਼ਬਰ »

ਰੁੱਖ ਤੇ ਮਨੁੱਖ ਦਾ ਨੂੰ ਹ ਮਾਸ ਦਾ ਰਿਸ਼ਤਾ ਹੁੰਦਾ ਹੈ-ਸਰਪੰਚ ਅਕਵਿੰਦਰ ਕੌਰ ਰੰਧਾਵਾ

ਬਹਿਰਾਮ, 19 ਜੁਲਾਈ (ਨਛੱਤਰ ਸਿੰਘ ਬਹਿਰਾਮ)-ਵਾਤਾਵਰਨ ਦੀ ਸ਼ੁੱਧਤਾ ਅਤੇ ਪਿੰਡ ਦੀ ਸੁੰਦਰਤਾ ਲਈ ਬਹਿਰਾਮ ਵਿਖੇ ਸਰਪੰਚ ਬੀਬੀ ਅਕਵਿੰਦਰ ਕੌਰ ਰੰਧਾਵਾ, ਨੰਬਰਦਾਰ ਜਸਵਿੰਦਰ ਸਿੰਘ ਦੀ ਅਗਵਾਈ ਵਿਚ ਤਕਰੀਬਨ 700 ਛਾਂਦਾਰ ਅਤੇ ਫਲਦਾਰ ਬੂਟੇ ਲਗਾਏ ਗਏ | ਉਪਰੰਤ ਉਨ੍ਹਾਂ ...

ਪੂਰੀ ਖ਼ਬਰ »

ਰਾਜਾ ਸਾਹਿਬ ਪਬਲਿਕ ਸਕੂਲ ਝਿੰਗੜਾਂ ਵਿਖੇ ਵਿਸ਼ਵ ਨੈਲਸਨ ਮੰਡੇਲਾ ਦਿਵਸ ਮਨਾਇਆ

ਔੜ/ਝਿੰਗੜਾਂ, 19 ਜੁਲਾਈ (ਕੁਲਦੀਪ ਸਿੰਘ ਝਿੰਗੜ)- ਰਾਜਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਿੰਗੜਾਂ ਵਿਖੇ ਵਿਸ਼ਵ ਨੈਲਸਨ ਮੰਡੇਲਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ | ਪਿੰ੍ਰ: ਤਰਜੀਵਨ ਸਿੰਘ ਗਰਚਾ ਨੇ ਮੰਡੇਲਾ ਦੇ ਸੰਘਰਸ਼ਮਈ ਜੀਵਨ ਸਬੰਧੀ ਵਿਚਾਰ ਪੇਸ਼ ...

ਪੂਰੀ ਖ਼ਬਰ »

ਡੇਂਗੂ ਜਾਗਰੂਕਤਾ ਕੈਂਪ ਲਗਾਇਆ

ਨਵਾਂਸ਼ਹਿਰ, 19 ਜੁਲਾਈ (ਹਰਮਿੰਦਰ ਸਿੰਘ ਪਿੰਟੂ)- ਅੱਜ ਸਰਕਾਰੀ ਹਾਈ ਸਕੂਲ ਪਿੰਡ ਮਹਾਲੋਂ ਵਿਖੇ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ 'ਚ ਗੁਰਦੇਵ ਕੌਰ ਅਤੇ ਪਰਵੀਨ ਕੁਮਾਰੀ ਦੋਵੇਂ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਨੇ ਸਕੂਲੀ ਵਿਦਿਆਰਥੀਆ ਨੂੰ ਡੇਂਗੂ ਤੋਂ ...

ਪੂਰੀ ਖ਼ਬਰ »

ਕੁਦਰਤ ਦੇ ਅਨਮੋਲ ਖ਼ਜ਼ਾਨਿਆਂ ਦੀ ਸੰਭਾਲ ਮਨੁੱਖੀ ਜੀਵਨ ਲਈ ਜ਼ਰੂਰੀ-ਸਰਪੰਚ ਸੁਰਿੰਦਰ ਪਾਲ

ਮੇਹਲੀ, 19 ਜੁਲਾਈ (ਸੰਦੀਪ ਸਿੰਘ)-ਤੰਦਰੁਸਤ ਜੀਵਨ ਜਿਊਣ ਲਈ ਸਾਫ਼ ਵਾਤਾਵਰਨ ਨੂੰ ਸੰਭਾਲਣ ਦੇ ਨਾਲ ਧਰਤੀ ਹੇਠਲੇ ਪਾਣੀ ਨੂੰ ਸੰਭਾਲਣਾ ਅੱਜ ਸਮੇਂ ਦੀ ਮੁੱਖ ਲੋੜ ਹੈ ਅਤੇ ਜੇਕਰ ਸਮਾਂ ਰਹਿੰਦੇ ਕੁਦਰਤੀ ਸਰੋਤਾਂ ਦੀ ਸੰਭਾਲ ਨਾ ਕੀਤੀ ਗਈ ਤਾਂ ਉਹ ਦਿਨ ਦੂਰ ਨਹੀਂ ਜਦੋਂ ...

ਪੂਰੀ ਖ਼ਬਰ »

ਮੰਡੀ ਬੋਰਡ ਨੇ ਸਾਈਨ ਬੋਰਡ 'ਤੇ ਵਿਗਾੜ ਦਿੱਤਾ ਪਿੰਡ ਦਾ ਨਾਂਅ

ਮਜਾਰੀ/ਸਾਹਿਬਾ, 19 ਜੂਨ (ਨਿਰਮਲਜੀਤ ਸਿੰਘ ਚਾਹਲ)- ਪੰਜਾਬ ਸਰਕਾਰ ਵਲੋਂ ਹਰੇਕ ਪਿੰਡ ਵਿਚ ਦੂਸਰੇ ਪਿੰਡਾਂ ਨੂੰ ਜਾਂਦੀਆਂ ਲਿੰਕ ਸੜਕਾਂ ਬਣਾਉਣ ਅਤੇ ਸਾਈਨ ਬੋਰਡ ਲਗਾਉਣ ਦੀ ਜ਼ਿੰਮੇਵਾਰੀ ਪੰਜਾਬ ਮੰਡੀ ਬੋਰਡ ਨੂੰ ਸੌਾਪੀ ਹੋਈ ਹੈ | ਇਨ੍ਹਾਂ ਵਿਚੋਂ ਕਈ ਪਿੰਡਾਂ ਵਿਚ ...

ਪੂਰੀ ਖ਼ਬਰ »

ਦਿਵਿਆਂਗਾਂ ਨੂੰ ਮਤਦਾਨ ਦੌਰਾਨ ਦਿੱਤੀਆਂ ਸੁਵਿਧਾਵਾਂ ਅਤੇ ਦਰਪੇਸ਼ ਮੁਸ਼ਕਲਾਂ ਦੇ ਮੁਲਾਂਕਣ ਲਈ ਮੀਟਿੰਗ

ਨਵਾਂਸ਼ਹਿਰ, 19 ਜੁਲਾਈ (ਹਰਵਿੰਦਰ ਸਿੰਘ)- ਦਿਵਿਆਂਗ ਮਤਦਾਤਾਵਾਂ ਨੂੰ ਮਤਦਾਨ ਕੇਂਦਰਾਂ ਤੱਕ ਪੁੱਜਣ 'ਚ ਆਸਾਨੀ ਲਈ ਕੀਤੇ ਗਏ ਪ੍ਰਬੰਧਾਂ ਅਤੇ ਦਰਪੇਸ਼ ਮੁਸ਼ਕਲਾਂ ਦੇ ਮੁਲਾਂਕਣ ਲਈ ਅੱਜ ਜ਼ਿਲ੍ਹਾ ਪੱਧਰੀ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਏ ਡੀ ਸੀ (ਜ) ਕਮ ਵਧੀਕ ...

ਪੂਰੀ ਖ਼ਬਰ »

ਗੁ: ਬਾਬਾ ਬਿਹਾਰੀ ਵਾਲਾ ਤੇ ਬਾਬਾ ਸਾਹਿਬ ਸਿੰਘ ਬੇਦੀ ਦੇ ਅਸਥਾਨ ਨੌਰਾ ਵਿਖੇ ਮਹਾਨ ਗੁਰਮਤਿ ਸਮਾਗਮ

ਪੱਲੀ ਝਿੱਕੀ, 19 ਜੁਲਾਈ (ਕੁਲਦੀਪ ਸਿੰਘ ਪਾਬਲਾ) - ਗੁਰਦੁਆਰਾ ਬਾਬਾ ਬਿਹਾਰੀ ਵਾਲਾ ਤੇ ਬਾਬਾ ਸਾਹਿਬ ਸਿੰਘ ਬੇਦੀ ਦੇ ਅਸਥਾਨ ਪਿੰਡ ਨੌਰਾ ਵਿਖੇ, ਸਮੂਹ ਸਾਧ ਸੰਗਤ, ਪ੍ਰਬੰਧਕ ਕਮੇਟੀ, ਸਮੂਹ ਨਗਰ ਵਾਸੀ, ਐਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ ਅਤੇ ਸੰਤ ਬਾਬਾ ਲਾਭ ਸਿੰਘ ...

ਪੂਰੀ ਖ਼ਬਰ »

ਪੰਜਾਬ ਦੇ 102 ਕਰੈਚ ਸੈਂਟਰ 'ਚ ਕੰਮ ਕਰਦੀਆਂ ਆਂਗਣਵਾੜੀ ਵਰਕਰਾਂ ਨੂੰ ਅਪ੍ਰੈਲ 2018 ਤੋਂ ਨਹੀਂ ਮਿਲੀ ਤਨਖ਼ਾਹ

ਰਾਹੋਂ, 19 ਜੁਲਾਈ (ਬਲਬੀਰ ਸਿੰਘ ਰੂਬੀ)- ਪੰਜਾਬ ਵਿਚ ਕੇਂਦਰ ਸਰਕਾਰ ਦੀ ਮਦਦ ਨਾਲ ਚੱਲ ਰਹੇ 102 ਕਰੈਚ ਸੈਂਟਰਾਂ ਵਿਚ ਕੰਮ ਕਰਦੀਆਂ ਆਂਗਣਵਾੜੀ ਵਰਕਰਾਂ, ਹੈਲਪਰਾਂ ਨੂੰ ਅਪ੍ਰੈਲ 2018 ਤੋਂ ਮਾਣ ਭੱਤਾ ਨਾ ਮਿਲਣ ਕਰਕੇ ਇਹ ਵਰਕਰ ਆਰਥਿਕ ਮੰਦੀ ਦਾ ਸੰਤਾਪ ਭੋਗ ਰਹੀਆਂ ਹਨ | ...

ਪੂਰੀ ਖ਼ਬਰ »

ਨਿੱਜੀ ਸੰਸਥਾਵਾਂ ਦੀਆਂ ਮਨਮਾਨੀਆਂ ਕਾਰਨ ਗਰੀਬ ਵਰਗ ਦੇ ਵਿਦਿਆਰਥੀਆਂ ਤੋਂ ਉਚੇਰੀ ਸਿੱਖਿਆ ਦਿਨ ਪ੍ਰਤੀ ਦਿਨ ਹੁੰਦੀ ਜਾ ਰਹੀ ਦੂਰ-ਵਰਿੰਦਰ ਬਛੌੜੀ

ਸੜੋਆ, 19 ਜੁਲਾਈ (ਨਾਨੋਵਾਲੀਆ)-ਕੇਂਦਰ ਅਤੇ ਸੂਬਾ ਸਰਕਾਰ ਵਲੋਂ ਗ੍ਰੇਜੂਏਸ਼ਨ ਪੱਧਰ ਤੱਕ ਲੜਕੀਆਂ ਅਤੇ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਿਤ ਲੜਕਿਆਂ ਨੂੰ ਟਿਊਸ਼ਨ ਫ਼ੀਸ ਵਿਚ ਛੋਟ ਦੇਣ ਦਾ ਜੋ ਨਿਰਨਾ ਲਿਆ ਗਿਆ ਸੀ,ਅੱਜ ਉਸ ਕਾਨੂੰਨ ਦੀਆਂ ਨਿੱਜੀ ਸਿੱਖਿਅਕ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਅੱਜ

ਬਲਾਚੌਰ,19 ਜੁਲਾਈ (ਦੀਦਾਰ ਸਿੰਘ ਬਲਾਚੌਰੀਆ)-ਕੁਲ ਹਿੰਦ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਪਿ੍ੰਯਕਾ ਗਾਂਧੀ ਵਾਡਰਾ ਨੂੰ ਉਤਰ ਪ੍ਰਦੇਸ਼ ਦੀ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਜਾਣ ਦੇ ਵਿਰੋਧ ਵਿਚ 20 ਜੁਲਾਈ ਨੂੰ ਸਵੇਰੇ 11 ਵਜੇ ਨਵਾਂਸ਼ਹਿਰ ਦੇ ਚੰਡੀਗੜ੍ਹ ਚੌਕ ਵਿਖੇ ...

ਪੂਰੀ ਖ਼ਬਰ »

ਪਿੰਡ ਕੰਗ ਵਿਖੇ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ

ਰਾਹੋਂ, 18 ਜੁਲਾਈ (ਬਲਬੀਰ ਸਿੰਘ ਰੂਬੀ)- ਪਿੰਡ ਕੰਗ ਵਿਖੇ ਸਿਹਤ ਵਿਭਾਗ ਦੇ ਕਰਮਚਾਰੀਆਂ ਵਲੋਂ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਗੁਰਪ੍ਰੀਤ ਸਿੰਘ ਰੰਧਾਵਾ ਨੇ ਕਿਹਾ ਕਿ ਨਵ ਜਨਮੇ ਬੱਚਿਆਂ ਨੂੰ ਛੇ ਮਹੀਨੇ ਤੱਕ ਮਾਂ ਦਾ ਦੁੱਧ ਪਿਲਾਉਣਾ ...

ਪੂਰੀ ਖ਼ਬਰ »

ਪੰਜਾਬ ਦੇ 102 ਕਰੈਚ ਸੈਂਟਰ 'ਚ ਕੰਮ ਕਰਦੀਆਂ ਆਂਗਣਵਾੜੀ ਵਰਕਰਾਂ ਨੂੰ ਅਪ੍ਰੈਲ 2018 ਤੋਂ ਨਹੀਂ ਮਿਲੀ ਤਨਖ਼ਾਹ

ਰਾਹੋਂ, 19 ਜੁਲਾਈ (ਬਲਬੀਰ ਸਿੰਘ ਰੂਬੀ)- ਪੰਜਾਬ ਵਿਚ ਕੇਂਦਰ ਸਰਕਾਰ ਦੀ ਮਦਦ ਨਾਲ ਚੱਲ ਰਹੇ 102 ਕਰੈਚ ਸੈਂਟਰਾਂ ਵਿਚ ਕੰਮ ਕਰਦੀਆਂ ਆਂਗਣਵਾੜੀ ਵਰਕਰਾਂ, ਹੈਲਪਰਾਂ ਨੂੰ ਅਪ੍ਰੈਲ 2018 ਤੋਂ ਮਾਣ ਭੱਤਾ ਨਾ ਮਿਲਣ ਕਰਕੇ ਇਹ ਵਰਕਰ ਆਰਥਿਕ ਮੰਦੀ ਦਾ ਸੰਤਾਪ ਭੋਗ ਰਹੀਆਂ ਹਨ | ...

ਪੂਰੀ ਖ਼ਬਰ »

ਬੰਗਾ 'ਚ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਬ ਡਵੀਜ਼ਨ ਕਬੱਡੀ ਮੁਕਾਬਲੇ ਕਰਵਾਏ

ਬੰਗਾ, 19 ਜੁਲਾਈ (ਜਸਬੀਰ ਸਿੰਘ ਨੂਰਪੁਰ) - ਬੰਗਾ ਵਿਖੇ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਬ ਡਵੀਜ਼ਨ ਪੱਧਰੀ ਕਬੱਡੀ ਮੁਕਾਬਲਿਆਂ ਦੇ ਫ਼ਾਈਨਲ ਮੁਕਾਬਲਿਆਂ 'ਚ ਅੰਡਰ-14 ਸਾਲ ਵਰਗ 'ਚ ਲੜਕਿਆਂ 'ਚੋਂ ਚੱਕ ਰਾਮੂ ਦੀ ...

ਪੂਰੀ ਖ਼ਬਰ »

ਸਾਲਾਨਾ ਜੋੜ ਮੇਲਾ 21 ਨੂੰ

ਰਾਹੋਂ, 19 ਜੁਲਾਈ (ਭਾਗੜਾ)- ਪੰਡਿਤ ਅਸ਼ੋਕ ਕੁਮਾਰ ਜੋਸ਼ੀ ਨੇ ਦੱਸਿਆ ਕਿ ਬਾਬਾ ਪੂਰਾ ਦੀ ਸਮਾਧੀ ਤੇ ਵਿਸ਼ਾਲ ਜੋੜ ਮੇਲਾ, ਚੌਾਕ ਪਟੁਆ ਰਾਹੋਂ ਵਿਖੇ ਸੰਗਤ ਦੇ ਸਹਿਯੋਗ ਨਾਲ 21 ਜੁਲਾਈ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ | ਇਸ ਮੌਕੇ ਹਵਨ ਤੋਂ ਬਾਅਦ ਕੀਰਤਨ ਅਤੇ ਬਾਬਾ ...

ਪੂਰੀ ਖ਼ਬਰ »

ਟੌ ਾਸਾ ਦੇ ਵਸਨੀਕਾਂ ਨੇ ਕੀਤਾ ਐਮ. ਐਲ. ਏ. ਦਾ ਧੰਨਵਾਦ

ਰੈਲਮਾਜਰਾ, 19 ਜੁਲਾਈ (ਸੁਭਾਸ਼ ਟੌਾਸਾ)-ਸਨਅਤੀ ਖੇਤਰ ਦੇ ਨੇੜਲੇ ਪਿੰਡਾਂ ਟੌਾਸਾ, ਬਣਾ ਅਤੇ ਭੋਲੇਵਾਲ ਦੇ ਵਸਨੀਕਾਂ ਦਾ ਇਕੱਠ ਅੱਜ ਟੌਾਸਾ ਵਿਖੇ ਚੇਅਰਮੈਨ ਵਿਜੇ ਕੁਮਾਰ ਦੀ ਅਗਵਾਈ ਹੇਠ ਹੋਇਆ | ਇਸ ਮੌਕੇ ਚੇਅਰਮੈਨ ਵਿਜੇ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੋ ...

ਪੂਰੀ ਖ਼ਬਰ »

ਪਿੰਡ ਭਾਰਟਾ ਖ਼ੁਰਦ ਦੇ ਛੱਪੜਾਂ ਦੇ ਪਾਣੀ ਨੂੰ ਟਰੀਟਮੈਂਟ ਪਲਾਂਟ ਦੇ ਰਾਹੀਂ ਕੀਤਾ ਜਾਵੇਗਾ ਸਾਫ਼

ਰਾਹੋਂ, 19 ਜੁਲਾਈ (ਬਲਬੀਰ ਸਿੰਘ ਰੂਬੀ)- ਪਿੰਡ ਭਾਰਟਾ ਖ਼ੁਰਦ ਦੇ ਛੱਪੜਾਂ ਦੇ ਪਾਣੀ ਨੂੰ ਟਰੀਟਮੈਂਟ ਪਲਾਂਟ ਦੇ ਰਾਹੀਂ ਸਾਫ਼ ਕੀਤਾ ਜਾਵੇਗਾ | 1 ਕਰੋੜ ਦੀ ਲਾਗਤ ਨਾਲ ਪਿੰਡ ਭਾਰਟਾ ਖ਼ੁਰਦ ਤੋਂ 2 ਕਿੱਲੋ ਮੀਟਰ ਪੰਚਾਇਤ ਦੀ ਜ਼ਮੀਨ ਤੱਕ ਪਾਈਪ ਜਾਵੇਗੀ | ਇਨ੍ਹਾਂ ...

ਪੂਰੀ ਖ਼ਬਰ »

ਸੀਟੂ ਵਲੋਂ ਕੀਤੇ ਜਾ ਰਹੇ ਤਿੰਨ ਦਿਨਾ ਅਜਲਾਸ ਦੀਆਂ ਤਿਆਰੀਆਂ ਸਬੰਧੀ ਮੀਟਿੰਗ

ਨਵਾਂਸ਼ਹਿਰ, 19 ਜੁਲਾਈ (ਹਰਵਿੰਦਰ ਸਿੰਘ)-ਸੀਟੂ ਦੇ ਸੂਬਾਈ ਅਜਲਾਸ ਦੀਆਂ ਤਿਆਰੀਆਂ ਸਬੰਧੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਵੱਖ-ਵੱਖ ਟਰੇਡ ਯੂਨੀਅਨਾਂ ਦੀ ਮੀਟਿੰਗ ਮਹਾਂ ਸਿੰਘ ਰੋੜੀ ਅਤੇ ਮਹਿੰਦਰ ਕੁਮਾਰ ਬਢੋਆਣਾ ਦੀ ...

ਪੂਰੀ ਖ਼ਬਰ »

ਸੀਟੂ ਵਲੋਂ ਕੀਤੇ ਜਾ ਰਹੇ ਤਿੰਨ ਦਿਨਾ ਅਜਲਾਸ ਦੀਆਂ ਤਿਆਰੀਆਂ ਸਬੰਧੀ ਮੀਟਿੰਗ

ਨਵਾਂਸ਼ਹਿਰ, 19 ਜੁਲਾਈ (ਹਰਵਿੰਦਰ ਸਿੰਘ)-ਸੀਟੂ ਦੇ ਸੂਬਾਈ ਅਜਲਾਸ ਦੀਆਂ ਤਿਆਰੀਆਂ ਸਬੰਧੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਵੱਖ-ਵੱਖ ਟਰੇਡ ਯੂਨੀਅਨਾਂ ਦੀ ਮੀਟਿੰਗ ਮਹਾਂ ਸਿੰਘ ਰੋੜੀ ਅਤੇ ਮਹਿੰਦਰ ਕੁਮਾਰ ਬਢੋਆਣਾ ਦੀ ...

ਪੂਰੀ ਖ਼ਬਰ »

ਬੱਡੀ ਗਰੁੱਪ ਤਹਿਤ ਵਿਦਿਆਰਥੀਆਂ ਦੇ ਚਾਰਟ ਮੇਕਿੰਗ ਤੇ ਭਾਸ਼ਣ ਮੁਕਾਬਲੇ ਕਰਵਾਏ

ਸੰਧਵਾਂ, 19 ਜੁਲਾਈ (ਪ੍ਰੇਮੀ ਸੰਧਵਾਂ) - ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਵਿਖੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪਿ੍ੰ: ਮਨੋਹਰ ਲਾਲ ਖਟਕੜ ਦੀ ਅਗਵਾਈ 'ਚ ਬੱਡੀ ਗਰੁੱਪ ਤਹਿਤ ਨਸ਼ਿਆਂ ਖਿਲਾਫ਼ ਵਿਦਿਆਰਥੀਆਂ ਦੇ ਚਾਰਟ ਮੇਕਿੰਗ ...

ਪੂਰੀ ਖ਼ਬਰ »

ਡਾ: ਅੰਬੇਡਕਰ ਭਵਨ ਸੂੰਢ 'ਚ ਇਨਕਲਾਬੀ ਨਾਟਕ 21 ਨੂੰ

ਸੰਧਵਾਂ, 19 ਜੁਲਾਈ (ਪ੍ਰੇਮੀ ਸੰਧਵਾਂ) - ਸਿੱਧ ਬਾਬਾ ਬਾਲਕ ਨਾਥ ਦੇ ਪਰਮ ਸੇਵਕ ਬਾਬਾ ਅਮਰ ਚੰਦ ਵਾਸੀ ਬਲਾਕੀਪੁਰ ਪ੍ਰਮਾਤਮਾ ਵਲੋਂ ਬਖਸ਼ੀ ਸੁਆਸਾਂ ਦੀ ਪੂੰਜੀ ਨੂੰ ਖਰਚ ਕਰਦੇ ਹੋਏ ਪਿਛਲੇ ਦਿਨੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ | ਉਨ੍ਹਾਂ ਨਮਿੱਤ ਡਾ: ...

ਪੂਰੀ ਖ਼ਬਰ »

ਸਾਈਾ ਹਰਬਲਾਸ ਦੀ ਬਰਸੀ ਮੌਕੇ ਸੰਧਵਾਂ 'ਚ ਧਾਰਮਿਕ ਸਮਾਗਮ

ਸੰਧਵਾਂ, 19 ਜੁਲਾਈ (ਪ੍ਰੇਮੀ ਸੰਧਵਾਂ) - ਪਿੰਡ ਸੰਧਵਾਂ ਵਿਖੇ ਲੱਖ ਦਾਤਾ ਦੇ ਇਲਾਹੀ ਦਰਬਾਰ 'ਤੇ ਸਾਈਾ ਹਰਬਲਾਸ ਦੀ ਪਹਿਲੀ ਬਰਸੀ ਮੌਕੇ ਸੇਵਾਦਾਰ ਲੈਂਬਰ ਰਾਮ ਹੀਰਾ ਅਤੇ ਦਰਬਾਰ ਸਾਈਾ ਲੋਕ ਬੜ੍ਹ ਵਾਲਿਆਂ ਦੇ ਗੱਦੀ ਨਸ਼ੀਨ ਸੰਤ ਤਾਰਾ ਚੰਦ ਸੰਧਵਾਂ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਲੱਖ ਦਾਤਾ ਕਾਦਰੀ ਦਰਬਾਰ ਕਟਾਰੀਆਂ 'ਚ ਧਾਰਮਿਕ ਸਮਾਗਮ

ਕਟਾਰੀਆਂ, 19 ਜੁਲਾਈ (ਨਵਜੋਤ ਸਿੰਘ ਜੱਖੂ) - ਕਟਾਰੀਆਂ 'ਚ ਪੀਰ ਸੁਲਤਾਨ ਲੱਖ ਦਾਤਾ ਕਾਦਰੀ ਦਰਬਾਰ ਵਿਖੇ ਧਾਰਮਿਕ ਸਮਾਗਮ ਮੌਜੂਦਾ ਗੱਦੀ ਨਸ਼ੀਨ ਸਾਈਾ ਲਖਵੀਰ ਸ਼ਾਹ ਕਾਦਰੀ ਦੀ ਅਗਵਾਈ 'ਚ ਕਰਵਾਇਆ ਗਿਆ | ਦਰਬਾਰ ਦੀਆਂ ਧਾਰਮਿਕ ਰਸਮਾਂ ਉਪਰੰਤ ਗਾਇਕਾ ਜੌੜੀ ਕੌਰ ...

ਪੂਰੀ ਖ਼ਬਰ »

ਜ਼ਿੰਦਗੀ ਹਾਰ ਚੁੱਕੇ ਬੰਦਿਆਂ ਨੂੰ ਜ਼ਿੰਦਗੀ ਜਿਊਣ ਦਾ ਸੁਨੇਹਾ ਦਿੰੰਦੀ ਹੈ ਫ਼ਿਲਮ 'ਅਰਦਾਸ ਕਰਾਂ'

ਹਰਵਿੰਦਰ ਸਿੰਘ ਫੁੱਲ ਜਲੰਧਰ-ਆਪਣਾ ਘਰ ਛੱਡ ਕੇ ਵਿਦੇਸ਼ਾਂ 'ਚ ਡਾਲਰ ਕਮਾਉਣ ਦੀ ਚਾਹਤ ਦੇ ਚੱਕਰ 'ਚ ਆਪਣਾ ਵਿਰਸਾ ਆਪਣੀ ਜਵਾਨੀ ਭੁੱਲ ਚੁੱਕੇ ਲੋਕਾਂ ਨੂੰ ਜਦੋਂ ਬੁਢਾਪੇ 'ਚ ਪੀੜ੍ਹੀਆਂ ਦੇ ਅੰਤਰ ਦਾ ਸਾਹਮਣਾ ਕਰਨਾ ਪਾੈਦਾ ਹੈ ਤਾਂ ਉਨ੍ਹਾਂ ਨੂੰ ਆਪਣੇ ਵਿਰਸੇ ਦੀ ਯਾਦ ...

ਪੂਰੀ ਖ਼ਬਰ »

ਗੁਰੂ ਪੂਰਨਿਮਾ ਮੌਕੇ ਸਮੂਹਿਕ ਧਿਆਨ ਸਾਧਨਾ ਤੇ ਸੁਦਰਸ਼ਨ ਕਿਰਿਆ ਕਰਵਾਈ

ਨਵਾਂਸ਼ਹਿਰ, 19 ਜੁਲਾਈ (ਗੁਰਬਖਸ਼ ਸਿੰਘ ਮਹੇ)-ਆਰਟ ਆਫ਼ ਲਿਵਿੰਗ ਨਵਾਂਸ਼ਹਿਰ ਵਿਖੇ ਗੁਰੂ ਪੂਰਨਿਮਾ ਮੌਕੇ ਸਮੂਹਿਕ ਧਿਆਨ, ਸਾਧਨਾ ਅਤੇ ਸੁਦਰਸ਼ਨ ਕਿਰਿਆ ਕਰਵਾਈ ਗਈ | ਇਸ ਮੌਕੇ ਸ਼ਬਦ ਗਾਇਨ ਕਰਨ ਉਪਰੰਤ ਅਧਿਆਪਕ ਮਨੋਜ ਕੰਡਾ ਨੇ ਦੱਸਿਆ ਕਿ ਗੁਰੂ ਪੂਰਨਿਮਾ ਸਾਧਕ ਲਈ ...

ਪੂਰੀ ਖ਼ਬਰ »

ਫ਼ਾਰੂਕ ਅਲੀ ਕਾਦਰੀ ਦੀ 13ਵੀਂ ਬਰਸੀ ਮਨਾਈ

ਨਵਾਂਸ਼ਹਿਰ, 19 ਜੁਲਾਈ (ਹਰਵਿੰਦਰ ਸਿੰਘ)-ਫਾਰੂਕ ਅਲੀ ਕਾਦਰੀ ਦੀ 13ਵੀਂ ਬਰਸੀ ਨਵਾਂਸ਼ਹਿਰ ਦੇ ਬੰਗਾ ਰੋਡ ਸਥਿਤ ਦਰਬਾਰ ਹਜ਼ਰਤ ਪੰਜ ਪੀਰ ਵਿਖੇ ਧੂਮਧਾਮ ਨਾਲ ਮਨਾਈ ਗਈ | ਇਸ ਮੌਕੇ ਗੱਦੀਨਸ਼ੀਨ ਸੂਫ਼ੀ ਦਰਗਾਹ ਐਕਸ਼ਨ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਬਾਬਾ ਮਹਿਤਾਬ ...

ਪੂਰੀ ਖ਼ਬਰ »

ਚੱਕਦਾਨਾ ਵਿਚ ਨੌਜਵਾਨਾਂ ਵਲੋਂ ਬੂਟੇ ਲਾਉਣ ਦੀ ਮੁਹਿੰਮ ਤੇਜ਼

ਉੜਾਪੜ/ਲਸਾੜਾ, 19 ਜੁਲਾਈ (ਲਖਵੀਰ ਸਿੰਘ ਖੁਰਦ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹੜਿਆਂ ਨੂੰ ਲੈ ਕੇ ਅਰੰਭੀ ਗਈ ਹਰ ਪਿੰਡ ਵਿਚ 550 ਰੁੱਖ ਲਾਉਣ ਦੀ ਮੁਹਿੰਮ ਇਕ ਲਹਿਰ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ | ਪਿੰਡ ਚੱਕਦਾਨਾ ਵਿਚ ਨੌਜਵਾਨਾਂ ਵਲੋਂ ਭਾਵੇਂ ...

ਪੂਰੀ ਖ਼ਬਰ »

ਸਮਾਰਟ ਵਿਲੇਜ ਸਕੀਮ ਤਹਿਤ ਪਿੰਡਾਂ ਦੀ ਨੁਹਾਰ ਬਦਲੀ ਜਾਵੇਗੀ-ਵਿਧਾਇਕ ਅੰਗਦ ਸਿੰਘ

ਨਵਾਂਸ਼ਹਿਰ, 19 ਜੁਲਾਈ (ਗੁਰਬਖਸ਼ ਸਿੰਘ ਮਹੇ)-ਐਮ.ਐਲ.ਏ. ਅੰਗਦ ਸਿੰਘ ਨੇ ਸਲੋਹ ਵਿਖੇ ਸਮਾਰਟ ਵਿਲੇਜ ਸਕੀਮ ਤਹਿਤ ਪਿੰਡ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਉਂਦਿਆਂ ਦੱਸਿਆ ਕਿ ਸਮਾਰਟ ਵਿਲੇਜ ਸਕੀਮ ਤਹਿਤ ਹਲਕੇ ਦੇ ਪਿੰਡਾਂ ਦੀ ਨੁਹਾਰ ਬਦਲੀ ਜਾਵੇਗੀ | ਉਨ੍ਹਾਂ ...

ਪੂਰੀ ਖ਼ਬਰ »

ਸਾਈਾ ਅਮਰਜੀਤ ਨੌਸ਼ਾਹੀ ਕਾਦਰੀ ਦੀ ਯਾਦ 'ਚ ਸੰਧਵਾਂ 'ਚ ਦੋ ਰੋਜ਼ਾ ਧਾਰਮਿਕ ਸਮਾਗਮ

ਸੰਧਵਾਂ, 19 ਜੁਲਾਈ (ਪ੍ਰੇਮੀ ਸੰਧਵਾਂ)-ਪਿੰਡ ਸੰਧਵਾਂ ਵਿਖੇ ਪੀਰ ਬਾਬਾ ਹਾਕਮ ਸ਼ਾਹ ਨੌਸ਼ਾਹੀ ਦੇ ਦਰਬਾਰ 'ਤੇ ਉਨ੍ਹਾਂ ਦੇ ਪਰਮ ਸੇਵਕ ਸਾਈਾ ਅਮਰਜੀਤ ਨੌਸ਼ਾਹੀ ਕਾਦਰੀ ਦੀ ਯਾਦ 'ਚ ਦਰਬਾਰ ਦੀ ਗੱਦੀ ਨਸ਼ੀਨ ਬੀਬੀ ਬਿਮਲ ਦੇਵੀ ਦੀ ਅਗਵਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ...

ਪੂਰੀ ਖ਼ਬਰ »

ਗਲੀ 'ਚ ਗੰਦੇ ਨਾਲੇ ਦੇ ਭਰੇ ਪਾਣੀ ਕਾਰਨ ਮੁਹੱਲੇ ਦੇ ਲੋਕ ਪ੍ਰੇਸ਼ਾਨ

ਸੰਧਵਾਂ, 19 ਜੁਲਾਈ (ਪ੍ਰੇਮੀ ਸੰਧਵਾਂ)-ਪੀਰ ਬਾਬਾ ਮਾਲ੍ਹੇ ਸ਼ਾਹ ਪਿੰਡ ਸੰਧਵਾਂ ਦੇ ਨੇੜੇ ਪੈਂਦੀ ਇਕ ਨੀਵੀਂ ਗਲੀ 'ਚ ਨਾਲੇ ਦੇ ਗੰਦੇ ਤੇ ਬਦਬੂ ਮਾਰਦੇ ਪਾਣੀ ਦੇ ਭਰ ਜਾਣ ਨਾਲ ਮੁਹੱਲੇ ਦੇ ਲੋਕ ਡਾਢੇ ਦੁਖੀ ਹੋ ਚੁੱਕੇ ਹਨ | ਦੌਲਤ ਰਾਮ, ਸੀਪਾ ਹੀਰਾ, ਸੋਮ ਲਾਲ, ਜਸਵੰਤ ਰਾਏ, ...

ਪੂਰੀ ਖ਼ਬਰ »

ਡੀ. ਵਾਈ. ਐਫ. ਆਈ. ਵਲੋਂ ਜ਼ਿਲ੍ਹਾ ਇਕਾਈ ਦੀ ਮੀਟਿੰਗ

ਨਵਾਂਸ਼ਹਿਰ, 19 ਜੁਲਾਈ (ਹਰਵਿੰਦਰ ਸਿੰਘ)-ਡੀ. ਵਾਈ. ਐਫ. ਆਈ. ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸੂਬਾ ਕਮੇਟੀ ਮੈਂਬਰ ਪਰਮਜੀਤ ਰੌੜੀ, ਸੂਬਾਈ ਕੈਸ਼ੀਅਰ ਸੁਖਵਿੰਦਰ ਨਾਗੀ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਪਿੰਡ ਮਹਿੰਦਪੁਰ ਵਿਖੇ ਗੁਰਮਤਿ ਸਮਾਗਮ

ਮਜਾਰੀ/ਸਾਹਿਬਾ, 19 ਜੁਲਾਈ (ਨਿਰਮਲਜੀਤ ਸਿੰਘ ਚਾਹਲ)-ਸੰਤ ਹਰਚਰਨ ਸਿੰਘ ਖ਼ਾਲਸਾ ਰਾਮਦਾਸ ਪੁਰ ਵਾਲਿਆਂ ਵਲੋਂ ਪਿੰਡ ਮਹਿੰਦਪੁਰ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਗੁਰਦਵਾਰਾ ਸਿੰਘ ਸਭਾ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ | ਜਿਸ ਵਿਚ ਭਾਈ ਖੁਸ਼ਵੰਤ ਸਿੰਘ, ਸੰਤ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਬੱਡੀ ਮੁਕਾਬਲੇ ਕਰਵਾਏ

ਬਲਾਚੌਰ, 19 ਜੁਲਾਈ (ਦੀਦਾਰ ਸਿੰਘ ਬਲਾਚੌਰੀਆ)-ਖੇਡ ਵਿਭਾਗ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਤੇ ਤੰਦਰੁਸਤ ਪੰਜਾਬ ਅਧੀਨ ਸਾਲ 2019-20 ਦੇ ਸੈਸ਼ਨ ਦੇ ਸਬ-ਡਵੀਜ਼ਨ ਪੱਧਰੀ ਕਬੱਡੀ ਮੁਕਾਬਲਿਆਂ ਦੀ ਸ਼ੁਰੂਆਤ ਅੱਜ ਬਲਾਚੌਰ ਤੋਂ ਕੀਤੀ ...

ਪੂਰੀ ਖ਼ਬਰ »

ਡੇਰਾ ਬਾਬਾ ਸਹਿਜ ਦਾਸ ਧਰਮਪੁਰ ਵਿਖੇ ਗੁਰ ਪੰੁਨਿਆ ਸਬੰਧੀ ਸਮਾਗਮ

ਪੋਜੇਵਾਲ ਸਰਾਂ, 19 ਜੁਲਾਈ (ਰਮਨ ਭਾਟੀਆ)-ਭਗਵਾਨ ਸ਼੍ਰੀ ਚੰਦਰ ਮੰਦਰ ਉਦਾਸੀਨ ਆਸ਼ਰਮ ਡੇਰਾ ਬਾਬਾ ਸਹਿਜ ਦਾਸ ਧਰਮਪੁਰ ਵਿਖੇ ਸੰਤ ਬਾਬਾ ਸਹਿਜ ਦਾਸ ਦੀ ਸਰਪ੍ਰਸਤੀ ਹੇਠ ਗੁਰ ਪੁੰਨਿਆ ਸਬੰਧੀ ਸਮਾਗਮ ਕਰਵਾਇਆ ਗਿਆ | ਜਿਸ ਦੌਰਾਨ ਸਵੇਰੇ ਗੁਰ ਪੁੰਨਿਆ ਦੀ ਪੂਜਾ ਕੀਤੀ ਗਈ ...

ਪੂਰੀ ਖ਼ਬਰ »

ਗੁਰੂ ਪੁਰਨਿਮਾ ਮੌਕੇ ਹਵਨ ਯੱਗ ਤੇ ਭੰਡਾਰਾ ਕਰਵਾਇਆ

ਨਵਾਂਸ਼ਹਿਰ, 19 ਜੁਲਾਈ (ਗੁਰਬਖਸ਼ ਸਿੰਘ ਮਹੇ)-ਸ਼ਿਵ ਮੰਦਰ ਕੱਚਾ ਟੋਭਾ ਕੁਲਾਮ ਰੋਡ ਵਿਖੇ ਗੁਰੂ ਪੂੂਰਨਿਮਾ ਮੌਕੇ ਵਿਸ਼ਾਲ ਭੰਡਾਰਾ ਕਰਵਾਇਆ ਗਿਆ | ਇਸ ਮੌਕੇ ਸਵੇਰੇ ਗੁਰੂ ਪੂਜਣ ਉਪਰੰਤ ਪੰਡਿਤ ਵਾਸਦੇਵ ਅਤੇ ਮੁੱਖ ਜਜਮਾਨ ਸੁਰੇਸ਼ ਸ਼ਰਮਾ ਤੇ ਅਨੀਤਾ ਸ਼ਰਮਾ, ...

ਪੂਰੀ ਖ਼ਬਰ »

ਖ਼ਾਲਸਾ ਸਕੂਲ ਸਰਹਾਲ ਕਾਜੀਆਂ ਦਾ 100 ਸਾਲਾ ਸਥਾਪਨਾ ਦਿਵਸ ਮਨਾਇਆ ਜਾਵੇਗਾ- ਜਥੇ: ਮੱਲ੍ਹਾ

ਬੰਗਾ, 19 ਜੁਲਾਈ (ਜਸਬੀਰ ਸਿੰਘ ਨੂਰਪੁਰ)-ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸਰਹਾਲ ਕਾਜੀਆਂ ਦਾ 100 ਸਾਲਾ ਸਥਾਪਨਾ ਦਿਵਸ ਅਗਲੇ ਵਰ੍ਹੇ ਮਨਾਇਆ ਜਾਵੇਗਾ | ਇਹ ਪ੍ਰਗਟਾਵਾ ਜਥੇ: ਸੰਤੋਖ ਸਿੰਘ ਮੱਲ੍ਹਾ ਪ੍ਰਧਾਨ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪ੍ਰਬੰਧਕ ਕਮੇਟੀ ਨੇ ਮੀਟਿੰਗ ਦੌਰਾਨ ਕੀਤਾ | ਉਨ੍ਹਾਂ ਦੱਸਿਆ ਕਿ ਖਾਲਸਾ ਸਕੂਲ ਸਰਹਾਲ ਕਾਜੀਆਂ ਬੰਗਾ ਹਲਕੇ ਦਾ ਸਭ ਤੋਂ ਪੁਰਾਣਾ ਸਕੂਲ ਹੈ ਜਿਸ ਨੂੰ ਇਲਾਕੇ ਦੇ ਪੰਥਕ ਸੋਚ ਵਾਲੇ ਸੱਜਣਾਂ ਨੇ 1920 'ਚ ਕਾਇਮ ਕੀਤਾ | ਉਨ੍ਹਾਂ ਕਿਹਾ ਇਸ ਸਮਾਗਮ ਦੌਰਾਨ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਜਾਵੇਗਾ ਅਤੇ ਇਕ ਵਿਸ਼ੇਸ਼ ਸੋਵੀਨਰ ਤਿਆਰ ਕੀਤਾ ਜਾਵੇਗਾ | ਇਸ ਸੋਵੀਨਰ ਵਿਚ ਸਕੂਲ ਦੇ ਵੱਖ-ਵੱਖ ਮੁਕਾਮਾਂ 'ਤੇ ਪੁੱਜਣ ਵਾਲੇ ਵਿਦਿਆਰਥੀਆਂ ਦੀਆਂ ਤਸਵੀਰਾਂ ਛਾਪੀਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਨਵੰਬਰ ਵਿਚ ਸਕੂਲ ਵਿਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਸਮਾਗਮ ਕੀਤਾ ਜਾਵੇਗਾ | ਇਸ ਮੌਕੇ 'ਤੇ ਐਡਵੋਕੇਟ ਸੰਤੋਖ ਸਿੰਘ, ਰਾਮ ਤੀਰਥ ਸਿੰਘ ਗਰੇਵਾਲ, ਪਿ੍ੰ: ਸੁਨੀਤਾ ਬੰਗਾ, ਜਗਤਾਰ ਸਿੰਘ ਸਰਹਾਲ, ਕੇਵਲ ਸਿੰਘ ਸਾਧਪੁਰ, ਪਿ੍ੰ: ਜੋਗਿੰਦਰ ਸਿੰਘ, ਜਸਵੀਰ ਸਿੰਘ ਕਲੇਰ, ਜੋਗਿੰਦਰ ਸਿੰਘ ਪੀ. ਟੀ. ਆਈ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਸਿਹਤ ਵਿਭਾਗ ਨੇ 9 ਥਾਵਾਂ 'ਤੇ ਮਿਲਿਆ ਲਾਰਵਾ ਕੀਤਾ ਨਸ਼ਟ

ਨਵਾਂਸ਼ਹਿਰ, 19 ਜੁਲਾਈ (ਹਰਵਿੰਦਰ ਸਿੰਘ)-ਅੱਜ ਸਿਹਤ ਵਿਭਾਗ ਦੀ ਟੀਮ ਵਲੋਂ ਸਤਿਗੁਰੂ ਨਗਰ ਤੇ ਰਵਿਦਾਸ ਨਗਰ 'ਚ ਵੱਖ-ਵੱਖ ਘਰਾਂ ਅਤੇ ਦੁਕਾਨਾਂ 'ਚ ਡੇਂਗੂ ਦੇ ਲਾਰਵੇ ਦੀ ਜਾਂਚ ਕੀਤੀ ਗਈ | ਟੀਮ 'ਚ ਸ਼ਾਮਲ ਤਰਸੇਮ ਲਾਲ, ਜਸਵਿੰਦਰ ਕੁਮਾਰ, ਚਰਨਜੀਤ ਨੇ ਦੱਸਿਆ ਕਿ ਉਨ੍ਹਾਂ ...

ਪੂਰੀ ਖ਼ਬਰ »

ਹਰਭਜਨ ਮਾਨ ਵਲੋਂ ਬਾਲ ਚਿੱਤਰਕਾਰ ਹਰਸ਼ਦੀਪ ਸਿੰਘ ਦੀਆਂ ਕਲਾਵਾਂ ਦੀ ਸ਼ਲਾਘਾ

ਬੰਗਾ, 19 ਜੁਲਾਈ (ਜਸਬੀਰ ਸਿੰਘ ਨੂਰਪੁਰ)-ਬੰਗਾ ਸ਼ਹਿਰ ਦੇ ਬਾਲ ਚਿੱਤਰਕਾਰ ਹਰਸ਼ਦੀਪ ਸਿੰਘ ਵਲੋਂ ਪੰਜਾਬੀ ਗਾਇਕ ਹਰਭਜਨ ਮਾਨ ਦਾ ਬਣਾਇਆ ਸਕੈੱਚ ਭੇਟ ਕੀਤਾ ਗਿਆ | ਮਾਨ ਨੇ ਕਿਹਾ ਕਿ ਸਾਨੂੰ ਬੱਚਿਆਂ ਦੇ ਕਿਤਾਬੀ ਗਿਆਨ 'ਤੇ ਜ਼ੋਰ ਦੇਣ ਦੇ ਨਾਲ-ਨਾਲ ਉਨ੍ਹਾਂ ਅੰਦਰ ...

ਪੂਰੀ ਖ਼ਬਰ »

ਐਚ. ਡੀ. ਐਫ. ਸੀ. ਬੈ ਾਕ ਨੇ 'ਹਰ ਪਿੰਡ ਸਾਡਾ' ਮੁਹਿੰਮ ਦੀ ਕੀਤੀ ਸ਼ੁਰੂਆਤ

ਰੱਤੇਵਾਲ, 19 ਜੁਲਾਈ (ਜੋਨੀ ਭਾਟੀਆ)- ਰੱਤੇਵਾਲ ਵਿਖੇ ਸਥਿਤ ਐਚ ਡੀ ਐਫ ਸੀ ਬੈਂਕ ਬਰਾਂਚ ਵਲੋਂ ਹਰ ਪਿੰਡ ਸਾਡਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਬਰਾਂਚ ਮੈਨੇਜਰ ਪਿ੍ਤਪਾਲ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਪਿੰਡਾਂ ...

ਪੂਰੀ ਖ਼ਬਰ »

ਇੰਸਪੈਕਟਰ ਸਹਿਕਾਰੀ ਸਭਾ ਮੁਕੇਸ਼ ਚੌਧਰੀ ਨੂੰ ਵਿਦਾਇਗੀ ਪਾਰਟੀ

ਬਲਾਚੌਰ, 19 ਜੁਲਾਈ (ਦੀਦਾਰ ਸਿੰਘ ਬਲਾਚੌਰੀਆ)-ਮੁਕੇਸ਼ ਚੌਧਰੀ ਨਿਰੀਖਕ ਸਹਿਕਾਰੀ ਸਭਾ ਗੜ੍ਹੀ ਕਾਨੂੰਗੋਅ ਦਾ ਤਬਾਦਲਾ ਨਵਾਂਸ਼ਹਿਰ ਵਿਖੇ ਹੋ ਜਾਣ 'ਤੇ ਅੱਜ ਸਹਾਇਕ ਰਜਿਸਟਰਾਰ ਦਫ਼ਤਰ ਬਲਾਚੌਰ ਵਿਖੇ ਸਟਾਫ਼ ਤੇ ਵੱਖ-ਵੱਖ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਵੱਲੋਂ ...

ਪੂਰੀ ਖ਼ਬਰ »

ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਵਿਖੇ ਜਾਪ ਕਰਵਾਇਆ

ਨਵਾਂਸ਼ਹਿਰ, 19 ਜੁਲਾਈ (ਗੁਰਬਖਸ਼ ਸਿੰਘ ਮਹੇ)-ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਧਰਮਸ਼ਾਲਾ ਭੁੱਚਰਾਂ ਰੇਲਵੇ ਰੋਡ ਨਵਾਂਸ਼ਹਿਰ ਵਿਖੇ ਪਿਛਲੇ 7 ਸਾਲਾਂ ਤੋਂ ਚੱਲ ਰਿਹਾ ਮਾਸਿਕ ਜਾਪ ਦੋਆਬਾ ਸੇਵਾ ਸਮਿਤੀ ਵਲੋਂ ਕਰਵਾਇਆ ਜਾ ਰਿਹਾ ਹੈ | ਇਸ ਬਾਰੇ ਜਾਣਕਾਰੀ ਦਿੰਦੇ ...

ਪੂਰੀ ਖ਼ਬਰ »

ਆਮਦਨ ਕਰ ਵਿਭਾਗ ਵਲੋਂ ਜਾਗਰੂਕਤਾ ਕੈਂਪ ਲਾਇਆ

ਬਲਾਚੌਰ, 19 ਜੁਲਾਈ (ਦੀਦਾਰ ਸਿੰਘ ਬਲਾਚੌਰੀਆ)-ਅੱਜ ਆਮਦਨ ਕਰ ਵਿਭਾਗ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਵਲੋਂ ਡਾ: ਸਿੰਮੀ ਗੁਪਤਾ ਮੁੱਖ ਆਮਦਨ ਕਰ ਕਮਿਸ਼ਨਰ ਜਲੰਧਰ ਡਵੀਜ਼ਨ ਇਕ ਤੇ ਭਿਵਾਨੂ ਸ਼ੰਕਰ ਸੰਯੁਕਤ ਕਮਿਸ਼ਨਰ ਰੇਂਜ ਨੰਬਰ 2 ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ...

ਪੂਰੀ ਖ਼ਬਰ »

ਐਸ. ਡੀ. ਐਮ. ਬੰਗਾ ਵਲੋਂ ਨਵੀਆਂ ਟਰਾਲੀਆਂ ਦੀ ਸ਼ੁਰੂਆਤ

ਬੰਗਾ, 19 ਜੁਲਾਈ (ਜਸਬੀਰ ਸਿੰਘ ਨੂਰਪੁਰ) - ਨਗਰ ਕੌਾਸਲ ਬੰਗਾ ਵਲੋਂ ਸ਼ਹਿਰ 'ਚ ਕੂੜਾ ਇਕੱਤਰ ਕਰਨ ਲਈ ਨਵੀਂਆਂ ਟਰਾਲੀਆਂ ਤਿਆਰ ਕਰਵਾਈਆਂ ਗਈਆਂ ਜਿਸ ਦੀ ਸ਼ੁਰੂਆਤ ਦੀਪ ਸ਼ਿਖਾ ਸ਼ਰਮਾ ਐਸ. ਡੀ. ਐਮ. ਬੰਗਾ ਨੇ ਕਰਵਾਈ | ਪ੍ਰਧਾਨ ਰਵੀ ਭੂਸ਼ਣ ਗੋਇਲ ਨੇ ਦੱਸਿਆ ਕਿ ਇਨ੍ਹਾਂ ...

ਪੂਰੀ ਖ਼ਬਰ »

ਆਪਣਾ ਪੰਜਾਬ ਪਾਰਟੀ ਦੇ ਵਫ਼ਦ ਵਲੋਂ ਜਬਰੀ ਫ਼ੀਸਾਂ ਵਸੂਲਣ ਦੇ ਵਿਰੋਧ ਵਿਚ ਦਿੱਤਾ ਮੰਗ ਪੱਤਰ

ਬਲਾਚੌਰ, 19 ਜੁਲਾਈ (ਦੀਦਾਰ ਸਿੰਘ ਬਲਾਚੌਰੀਆ)-ਅੱਜ ਆਪਣਾ ਪੰਜਾਬ ਪਾਰਟੀ ਦਾ ਇਕ ਵਫ਼ਦ ਜ਼ਿਲ੍ਹਾ ਪ੍ਰਧਾਨ ਪ੍ਰਵੇਸ਼ ਖੋਸਲਾ ਦੀ ਅਗਵਾਈ ਹੇਠ ਉਪ ਮੰਡਲ ਮੈਜਿਸਟੇ੍ਰਟ ਬਲਾਚੌਰ ਜਸਬੀਰ ਸਿੰਘ ਪੀ.ਸੀ.ਐੱਸ. ਨੂੰ ਮਿਲਿਆ ਤੇ ਅਨੁਸੂਚਿਤ ਜਾਤੀ ਤੇ ਪਛੜਾ ਵਰਗ ਨਾਲ ਸੰਬਧਿਤ ...

ਪੂਰੀ ਖ਼ਬਰ »

ਸਮੁੰਦੜਾ, ਵਿਖੇ ਜਲ ਸ਼ਕਤੀ ਮੁਹਿੰਮ ਤਹਿਤ ਕੈਂਪ ਲਗਾਇਆ

ਸਮੁੰਦੜਾ, 19 ਜੁਲਾਈ (ਤੀਰਥ ਸਿੰਘ ਰੱਕੜ)-ਕਸਬਾ ਸਮੰੁਦੜਾ ਵਿਖੇ ਖੇਤੀਬਾੜੀ ਵਿਭਾਗ ਵਲੋਂ ਦੀ ਸਮੁੰਦੜਾ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ 'ਚ ਜਲ ਸ਼ਕਤੀ ਮੁਹਿੰਮ ਪ੍ਰੋਗਰਾਮ ਦੇ ਤਹਿਤ ਕੈਂਪ ਲਗਾਇਆ ਗਿਆ | ਇਸ ਮੌਕੇ ਡਾ: ਸੁਭਾਸ਼ ਚੰਦਰ ਬਲਾਕ ਖੇਤੀਬਾੜੀ ਅਫ਼ਸਰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX